11.06.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਹੁਣ ਤੁਸੀਂ ਬੇਹੱਦ ਦੀ ਪਵਿੱਤਰਤਾ ਨੂੰ ਧਾਰਨ ਕਰਨਾ ਹੈ, ਬੇਹੱਦ ਦੀ ਪਵਿੱਤਰਤਾ ਅਰਥਾਤ ਇੱਕ ਬਾਪ ਦੇ ਸਿਵਾਏ ਹੋਰ ਕੋਈ ਨਾ ਯਾਦ ਆਵੇ"

ਪ੍ਰਸ਼ਨ:-
ਬਾਪ ਤੋਂ ਵਰਸਾ ਲੈਣ ਦੇ ਪਹਿਲੇ ਦਾ ਪੁਰਸ਼ਾਰਥ ਅਤੇ ਉਸ ਦੇ ਬਾਦ ਦੀ ਸਥਿਤੀ ਵਿੱਚ ਕੀ ਅੰਤਰ ਹੁੰਦਾ ਹੈ?

ਉੱਤਰ:-
ਜੱਦ ਤੁਸੀਂ ਬਾਪ ਤੋਂ ਵਰਸਾ ਲੈਂਦੇ ਹੋ ਤਾਂ ਦੇਹ ਦੇ ਸਭ ਸੰਬੰਧਾਂ ਨੂੰ ਛੱਡ ਇੱਕ ਬਾਪ ਨੂੰ ਯਾਦ ਕਰਨ ਦਾ ਪੁਰਸ਼ਾਰਥ ਕਰਦੇ ਹੋ ਅਤੇ ਜੱਦ ਵਰਸਾ ਮਿਲ ਜਾਂਦਾ ਹੈ ਤਾਂ ਬਾਪ ਨੂੰ ਹੀ ਭੁੱਲ ਜਾਂਦੇ ਹੋ। ਹੁਣ ਵਰਸਾ ਲੈਣਾ ਹੈ ਇਸਲਈ ਕਿਸੇ ਨਾਲ ਵੀ ਨਵਾਂ ਸਬੰਧ ਨਹੀਂ ਜੋੜਨਾ ਹੈ। ਨਹੀਂ ਤਾਂ ਭੁੱਲਣ ਵਿੱਚ ਮੁਸੀਬਤ ਹੋਵੇਗੀ। ਸਭ ਕੁਝ ਭੁੱਲ ਇੱਕ ਨੂੰ ਯਾਦ ਕਰੋ ਤਾਂ ਵਰਸਾ ਮਿਲ ਜਾਵੇਗਾ।

ਗੀਤ:-
ਇਹ ਵਕਤ ਜਾ ਰਿਹਾ ਹੈ...

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਬਾਪ ਸਮਝਾਉਂਦੇ ਹਨ - ਗਿਆਨੀ ਅਤੇ ਅਗਿਆਨੀ ਕਿਸ - ਕਿਸ ਨੂੰ ਕਿਹਾ ਜਾਂਦਾ ਹੈ, ਇਹ ਸਿਰਫ ਤੁਸੀਂ ਬ੍ਰਾਹਮਣ ਹੀ ਜਾਣਦੇ ਹੋ। ਗਿਆਨ ਹੈ ਪੜ੍ਹਾਈ ਜਿਸ ਨਾਲ ਤੁਸੀਂ ਜਾਣ ਗਏ ਹੋ ਕਿ ਅਸੀਂ ਆਤਮਾ ਹਾਂ, ਉਹ ਪਰਮਪਿਤਾ ਪਰਮਾਤਮਾ ਹੈ। ਤੁਸੀਂ ਜੱਦ ਉੱਥੇ ਤੋਂ ਮਧੂਬਨ ਆਉਂਦੇ ਹੋ ਤਾਂ ਪਹਿਲੇ ਜਰੂਰ ਆਪਣੇ ਨੂੰ ਆਤਮਾ ਸਮਝਦੇ ਹੋ। ਅਸੀਂ ਜਾਂਦੇ ਹਾਂ ਆਪਣੇ ਬਾਪ ਦੇ ਕੋਲ। ਬਾਬਾ, ਸ਼ਿਵਬਾਬਾ ਨੂੰ ਕਹਿੰਦੇ ਹਨ, ਸ਼ਿਵਬਾਬਾ ਹੈ ਪ੍ਰਜਾਪਿਤਾ ਬ੍ਰਹਮਾ ਦੇ ਤਨ ਵਿੱਚ। ਉਹ ਵੀ ਬਾਬਾ ਹੋ ਗਿਆ। ਤੁਸੀਂ ਘਰ ਤੋਂ ਨਿਕਲਦੇ ਹੋ ਤਾਂ ਸਮਝਦੇ ਹੋ ਅਸੀਂ ਬਾਪਦਾਦਾ ਦੇ ਕੋਲ ਜਾਂਦੇ ਹਾਂ। ਤੁਸੀਂ ਚਿੱਠੀ ਵਿੱਚ ਵੀ ਲਿਖਦੇ ਹੋ “ਬਾਪਦਾਦਾ” ਸ਼ਿਵਬਾਬਾ, ਬ੍ਰਹਮਾ ਦਾਦਾ। ਅਸੀਂ ਬਾਬਾ ਦੇ ਕੋਲ ਜਾਂਦੇ ਹਾਂ। ਬਾਬਾ ਕਲਪ - ਕਲਪ ਸਾਡੇ ਨਾਲ ਮਿਲਦੇ ਹਨ। ਬਾਬਾ ਸਾਨੂੰ ਬੇਹੱਦ ਦਾ ਵਰਸਾ ਦਿੰਦੇ ਹਨ, ਬੇਹੱਦ ਪਵਿੱਤਰ ਬਣਾਕੇ। ਪਵਿੱਤਰਤਾ ਵਿੱਚ ਹੱਦ ਅਤੇ ਬੇਹੱਦ ਹੈ। ਤੁਸੀਂ ਪੁਰਸ਼ਾਰਥ ਕਰਦੇ ਹੋ ਬੇਹੱਦ ਪਵਿੱਤਰ ਸਤੋਪ੍ਰਧਾਨ ਬਣਨ ਦੇ ਲਈ। ਨੰਬਰਵਾਰ ਤਾਂ ਹੁੰਦੇ ਹੀ ਹਨ। ਬੇਹੱਦ ਪਵਿੱਤਰ ਅਰਥਾਤ ਸਿਵਾਏ ਇੱਕ ਬੇਹੱਦ ਦੇ ਬਾਪ ਦੇ ਹੋਰ ਕੋਈ ਦੀ ਯਾਦ ਨਾ ਆਵੇ। ਇਹ ਬਾਬਾ ਬਹੁਤ ਮਿੱਠਾ ਹੈ। ਉੱਚ ਤੇ ਉੱਚ ਭਗਵਾਨ ਹੈ ਅਤੇ ਬੇਹੱਦ ਦਾ ਬਾਪ ਹੈ। ਸਾਰਿਆਂ ਦਾ ਬਾਪ ਹੈ। ਤੁਸੀਂ ਬੱਚਿਆਂ ਨੇ ਹੀ ਪਹਿਚਾਣਿਆ ਹੈ। ਬੇਹੱਦ ਦਾ ਬਾਪ ਹਮੇਸ਼ਾ ਭਾਰਤ ਵਿੱਚ ਹੀ ਆਉਂਦੇ ਹਨ। ਆਕੇ ਬੇਹੱਦ ਦਾ ਸੰਨਿਆਸ ਕਰਾਉਂਦੇ ਹਨ। ਸੰਨਿਆਸ ਵੀ ਮੁੱਖ ਹੈ ਨਾ, ਜਿਸ ਨੂੰ ਵੈਰਾਗ ਕਿਹਾ ਜਾਂਦਾ ਹੈ। ਬਾਪ ਸਾਰੀ ਪੁਰਾਣੀ ਛੀ - ਛੀ ਦੁਨੀਆਂ ਤੋਂ ਵੈਰਾਗ ਦਿਵਾਉਂਦੇ ਹਨ। ਬੱਚੇ ਇਨ੍ਹਾਂ ਤੋਂ ਬੁੱਧੀ ਦਾ ਯੋਗ ਹਟਾ ਦੋ। ਇਸ ਦਾ ਨਾਮ ਹੀ ਹੈ ਨਰਕ, ਦੁੱਖਧਾਮ ਆਪ ਹੀ ਕਹਿੰਦੇ ਰਹਿੰਦੇ ਹਨ, ਕੋਈ ਮਰਦੇ ਹਨ ਤਾਂ ਕਹਿੰਦੇ ਹਨ ਸਵਰਗਵਾਸੀ ਹੋਇਆ, ਤਾਂ ਨਰਕ ਵਿੱਚ ਸੀ ਨਾ। ਹੁਣ ਤੁਸੀਂ ਸਮਝਦੇ ਹੋ ਇਹ ਜੋ ਕਹਿੰਦੇ ਹਨ ਉਹ ਵੀ ਰਾਂਗ ਹੈ। ਬਾਪ ਰਾਈਟ ਗੱਲ ਦੱਸਦੇ ਹਨ, ਸਵਰਗਵਾਸੀ ਬਣਨ ਦੇ ਲਈ। ਹੁਣ ਹੀ ਪੁਰਸ਼ਾਰਥ ਕਰਨਾ ਹੁੰਦਾ ਹੈ। ਸ੍ਵਰਗਵਾਸੀ ਬਣਨ ਦੇ ਲਈ ਵੀ ਸਿਵਾਏ ਬਾਪ ਦੇ ਹੋਰ ਕੋਈ ਪੁਰਸ਼ਾਰਥ ਕਰਵਾ ਨਾ ਸਕੇ। ਤੁਸੀਂ ਹੁਣ ਪੁਰਸ਼ਾਰਥ ਕਰ ਰਹੇ ਹੋ - 21 ਜਨਮਾਂ ਦੇ ਲਈ ਸ੍ਵਰਗਵਾਸੀ ਬਣਕੇ। ਬਣਾਉਣ ਵਾਲਾ ਹੈ ਬਾਪ। ਉਨ੍ਹਾਂ ਨੂੰ ਕਿਹਾ ਹੀ ਜਾਂਦਾ ਹੈ ਹੈਵਿਨਲੀ ਗਾਡ ਫਾਦਰ। ਆਪ ਆਕੇ ਕਹਿੰਦੇ ਹਨ ਬੱਚੇ - ਮੈਂ ਪਹਿਲੇ ਤੁਹਾਨੂੰ ਸ਼ਾਂਤੀਧਾਮ ਲੈ ਜਾਵਾਂਗਾ। ਮਾਲਿਕ ਹੈ ਨਾ। ਸ਼ਾਂਤੀਧਾਮ ਆਕੇ ਫਿਰ ਆਉਣਗੇ ਸੁਖਧਾਮ ਵਿੱਚ ਪਾਰ੍ਟ ਵਜਾਉਣ। ਅਸੀਂ ਸ਼ਾਂਤੀਧਾਮ ਜਾਵਾਂਗੇ ਤਾਂ ਸਭ ਧਰਮ ਵਾਲੇ ਸ਼ਾਂਤੀਧਾਮ ਜਾਣਗੇ। ਬੁੱਧੀ ਵਿੱਚ ਇਹ ਸਾਰਾ ਡਰਾਮੇ ਦਾ ਚੱਕਰ ਰੱਖਣਾ ਹੈ। ਅਸੀਂ ਸਭ ਜਾਵਾਂਗੇ ਸ਼ਾਂਤੀਧਾਮ ਫਿਰ ਅਸੀਂ ਹੀ ਪਹਿਲੇ ਆਕੇ ਬਾਪ ਤੋਂ ਵਰਸਾ ਪਾਉਂਦੇ ਹਾਂ। ਜਿਸ ਤੋਂ ਵਰਸਾ ਪਾਉਣਾ ਹੁੰਦਾ ਹੈ ਉਨ੍ਹਾਂ ਨੂੰ ਯਾਦ ਕਰਨਾ ਜਰੂਰ ਹੈ। ਬੱਚੇ ਜਾਣਦੇ ਹਨ ਵਰਸਾ ਮਿਲ ਜਾਵੇਗਾ ਤਾਂ ਫਿਰ ਬਾਪ ਦੀ ਯਾਦ ਭੁੱਲ ਜਾਵੀਗੀ। ਵਰਸਾ ਬਹੁਤ ਸਹਿਜ ਰੀਤੀ ਮਿਲਦਾ ਹੈ। ਬਾਪ ਸਮੁੱਖ ਕਹਿੰਦੇ ਹਨ - ਮਿੱਠੇ ਬੱਚਿਓ ਤੁਹਾਡੇ ਜੋ ਵੀ ਦੇਹ ਦੇ ਸੰਬੰਧ ਹਨ, ਸਭ ਭੁੱਲ ਜਾਓ। ਹੁਣ ਕੋਈ ਵੀ ਨਵਾਂ ਸੰਬੰਧ ਨਹੀਂ ਜੋੜਨਾ ਹੈ। ਜੇ ਕੋਈ ਵੀ ਸੰਬੰਧ ਜੋੜਾਂਗੇ ਤਾਂ ਫਿਰ ਉਨ੍ਹਾਂ ਨੂੰ ਭੁੱਲਣਾ ਪਵੇਗਾ। ਸਮਝੋ ਬੱਚਾ ਜਾਂ ਬੱਚੀ ਪੈਦਾ ਹੋਏ ਤਾਂ ਉਹ ਵੀ ਮੁਸੀਬਤ ਹੋਈ। ਐਕਸਟਰਾ ਯਾਦ ਵਧੀ ਨਾ। ਬਾਪ ਕਹਿੰਦੇ ਹਨ ਸਭ ਨੂੰ ਭੁੱਲ ਇੱਕ ਨੂੰ ਹੀ ਯਾਦ ਕਰਨਾ ਹੈ। ਉਹ ਹੀ ਸਾਡਾ ਮਾਤ, ਪਿਤਾ, ਟੀਚਰ, ਗੁਰੂ ਆਦਿ ਸਭ ਕੁਝ ਹੈ, ਇੱਕ ਬਾਪ ਦੇ ਬੱਚੇ ਅਸੀਂ ਭਰਾ - ਭੈਣ ਹਾਂ। ਚਾਚਾ - ਮਾਮਾ ਆਦਿ ਦਾ ਕੋਈ ਸੰਬੰਧ ਨਹੀਂ ਹੈ। ਇਹ ਇੱਕ ਹੀ ਵਕਤ ਹੈ ਜੱਦ ਕਿ ਭਾਈ - ਭੈਣ ਦਾ ਸੰਬੰਧ ਹੀ ਰਹਿੰਦਾ ਹੈ। ਬ੍ਰਹਮਾ ਦਾ ਬੱਚੇ ਸ਼ਿਵਬਾਬਾ ਦੇ ਬੱਚੇ ਵੀ ਹਨ ਤਾਂ ਪੋਤਰੇ - ਪੋਤਰਿਆਂ ਵੀ ਹਨ। ਇਹ ਤਾਂ ਪੱਕਾ ਬੁੱਧੀ ਵਿੱਚ ਯਾਦ ਆਉਂਦਾ ਹੈ ਨਾ। ਨੰਬਰਵਾਰ ਪੁਰਸ਼ਾਰਥ ਅਨੁਸਾਰ। ਸ੍ਵਦਰਸ਼ਨ ਚੱਕਰਧਾਰੀ ਤੁਸੀਂ ਬੱਚੇ ਚਲਦੇ - ਫਿਰਦੇ ਬਣਦੇ ਹੋ।

ਤੁਸੀਂ ਬੱਚੇ ਇਸ ਸਮੇਂ ਚੇਤੰਨ ਲਾਈਟ ਹਾਊਸ ਹੋ, ਤੁਹਾਡੀ ਇੱਕ ਅੱਖ ਵਿੱਚ ਮੁਕਤੀਧਾਮ, ਦੂਜੀ ਅੱਖ ਵਿੱਚ ਜੀਵਨ ਮੁਕਤੀਧਾਮ ਹੈ। ਉਹ ਲਾਈਟ ਹਾਊਸ ਜੜ ਹੁੰਦੇ, ਤੁਸੀਂ ਹੋ ਚੇਤੰਨ। ਤੁਹਾਨੂੰ ਗਿਆਨ ਦਾ ਨੇਤਰ ਮਿਲਿਆ ਹੈ। ਤੁਸੀਂ ਗਿਆਨਵਾਨ ਬਣ ਸਭ ਨੂੰ ਰਸਤਾ ਵਿਖਾਉਂਦੇ ਹੋ। ਬਾਪ ਵੀ ਤੁਹਾਨੂੰ ਪੜ੍ਹਾ ਰਹੇ ਹਨ। ਤੁਸੀਂ ਜਾਣਦੇ ਹੋ - ਇਹ ਦੁੱਖਧਾਮ ਹੈ। ਅਸੀਂ ਹੁਣ ਸੰਗਮ ਤੇ ਹਾਂ। ਬਾਕੀ ਸਾਰੀ ਦੁਨੀਆਂ ਕਲਯੁਗ ਵਿੱਚ ਹੈ। ਸੰਗਮ ਤੇ ਬਾਪ ਬੱਚਿਆਂ ਦੇ ਨਾਲ ਬੈਠ ਗੱਲ ਕਰਦੇ ਹਨ ਅਤੇ ਬੱਚੇ ਹੀ ਇੱਥੇ ਆਉਂਦੇ ਹਨ। ਕੋਈ - ਕੋਈ ਲਿਖਦੇ ਹਨ ਬਾਬਾ ਫਲਾਣੇ ਨੂੰ ਲੈ ਆਵਾਂ? ਚੰਗਾ ਹੈ ਗੁਣ ਉਠਾਏਗਾ, ਸ਼ਾਇਦ ਤੀਰ ਲੱਗ ਜਾਵੇ। ਤਾਂ ਬਾਬਾ ਨੂੰ ਵੀ ਰਹਿਮ ਪੈਂਦਾ ਹੈ, ਹੋ ਸਕਦਾ ਹੈ ਕਲਿਆਣ ਹੋ ਜਾਵੇ। ਤੁਸੀਂ ਬੱਚੇ ਜਾਣਦੇ ਹੋ ਇਹ ਹੈ ਪੁਰਸ਼ੋਤਮ ਸੰਗਮਯੁਗ। ਇਸ ਸਮੇਂ ਹੀ ਤੁਸੀਂ ਪੁਰਸ਼ੋਤਮ ਬਣਦੇ ਹੋ। ਕਲਯੁਗ ਵਿੱਚ ਸਭ ਹਨ ਕਨਿਸ਼ਟ ਪੁਰਸ਼, ਜੋ ਉੱਤਮ ਪੁਰਸ਼ ਲਕਸ਼ਮੀ - ਨਾਰਾਇਣ ਨੂੰ ਨਮਨ ਕਰਦੇ ਹਨ। ਸਤਯੁਗ ਵਿੱਚ ਕੋਈ ਵੀ ਕਿਸੇ ਨੂੰ ਨਮਨ ਨਹੀਂ ਕਰਦੇ ਹਨ। ਇੱਥੇ ਦੀਆਂ ਇਹ ਸਭ ਗੱਲਾਂ ਉੱਥੇ ਹੁੰਦੀਆਂ ਨਹੀਂ। ਇਹ ਵੀ ਬਾਪ ਸਮਝਾਉਂਦੇ ਹਨ - ਚੰਗੀ ਰੀਤੀ ਬਾਪ ਦੀ ਯਾਦ ਵਿਚ ਰਹਿ ਸਰਵਿਸ ਕਰੋਗੇ ਤਾਂ ਅੱਗੇ ਚਲ ਕੇ ਤੁਹਾਨੂੰ ਸਾਕ੍ਸ਼ਾਤ੍ਕਰ ਵੀ ਹੁੰਦੇ ਰਹਿਣਗੇ। ਤੁਸੀਂ ਕਿਸੇ ਦੀ ਵੀ ਭਗਤੀ ਆਦਿ ਨਹੀਂ ਕਰਦੇ ਹੋ। ਤੁਹਾਨੂੰ ਬਾਪ ਸਿਰਫ ਪੜ੍ਹਾਉਂਦੇ ਹਨ। ਘਰ ਬੈਠੇ ਆਪੇ ਹੀ ਸਾਕ੍ਸ਼ਾਤ੍ਕਾਰ ਆਦਿ ਹੁੰਦੇ ਰਹਿੰਦੇ ਹਨ। ਬਹੁਤਿਆਂ ਨੂੰ ਬ੍ਰਹਮਾ ਦਾ ਸਾਕ੍ਸ਼ਤਾਕਾਰ ਹੁੰਦਾ ਹੈ, ਉਨ੍ਹਾਂ ਦੇ ਸਾਕ੍ਸ਼ਾਤ੍ਕਾਰ ਦੇ ਲਈ ਕੋਈ ਪੁਰਸ਼ਾਰਥ ਨਹੀਂ ਕਰਦੇ। ਬੇਹੱਦ ਦਾ ਬਾਪ ਇਨ੍ਹਾਂ ਦੁਆਰਾ ਸਾਕ੍ਸ਼ਾਤ੍ਕਾਰ ਕਰਾਉਂਦੇ ਹਨ। ਭਗਤੀ ਮਾਰਗ ਵਿਚ ਜੋ ਜਿਸ ਵਿੱਚ ਜਿਵੇਂ ਭਾਵਨਾ ਰੱਖਦੇ ਹਨ, ਉਸ ਦਾ ਸਾਕ੍ਸ਼ਾਤ੍ਕਾਰ ਹੁੰਦਾ ਹੈ। ਹੁਣ ਤੁਹਾਡੀ ਭਾਵਨਾ ਸਭ ਤੋਂ ਉੱਚ ਤੇ ਉੱਚ ਬਾਪ ਵਿੱਚ ਹੈ। ਤਾਂ ਬਗੈਰ ਮਿਹਨਤ ਬਾਪ ਸਾਕ੍ਸ਼ਾਤ੍ਕਾਰ ਕਰਾਉਂਦੇ ਰਹਿੰਦੇ ਹਨ। ਸ਼ੁਰੂ ਵਿੱਚ ਕਿੰਨਾ ਧਿਆਨ ਵਿੱਚ ਜਾਂਦੇ ਸੀ, ਆਪ ਹੀ ਆਪਸ ਵਿੱਚ ਬੈਠ ਧਿਆਨ ਵਿੱਚ ਚਲੇ ਜਾਂਦੇ ਸੀ। ਕੋਈ ਭਗਤੀ ਥੋੜ੍ਹੀ ਨਾ ਕੀਤੀ। ਬੱਚੇ ਕਦੀ ਭਗਤੀ ਕਰਦੇ ਹਨ ਕੀ? ਜਿਵੇਂ ਇੱਕ ਖੇਡ ਹੋ ਗਿਆ ਸੀ, ਚਲੋ ਬੈਕੁੰਠ ਚਲੀਏ। ਇੱਕ - ਦੂਜੇ ਨੂੰ ਵੇਖਕੇ ਚਲੇ ਜਾਂਦੇ ਸੀ, ਜੋ ਕੁਝ ਵੀ ਪਾਸਟ ਹੋਇਆ ਉਹ ਫਿਰ ਰਿਪੀਟ ਕਰਨਗੇ। ਤੁਸੀਂ ਜਾਣਦੇ ਹੋ ਅਸੀਂ ਹੀ ਇਸ ਧਰਮ ਦੇ ਸੀ। ਸਤਯੁਗ ਵਿਚ - ਪਹਿਲੇ ਪਹਿਲੇ ਇਹ ਧਰਮ ਹੈ, ਇਨ੍ਹਾਂ ਵਿੱਚ ਬਹੁਤ ਸੁਖ ਹੈ। ਫਿਰ ਹੋਲੀ - ਹੋਲੀ ਕਲਾਂਵਾਂ ਘਟ ਹੁੰਦੀਆਂ ਜਾਂਦੀਆਂ ਹਨ। ਜੋ ਸੁਖ ਨਵੇਂ ਮਕਾਨ ਵਿੱਚ ਹੁੰਦਾ ਹੈ ਉਹ ਪੁਰਾਣੇ ਵਿੱਚ ਨਹੀਂ। ਥੋੜੇ ਸਮੇਂ ਦੇ ਬਾਦ ਉਹ ਭਭਕਾ ਘੱਟ ਹੋ ਜਾਂਦਾ ਹੈ। ਸ੍ਵਰਗ ਅਤੇ ਨਰਕ ਵਿੱਚ ਤਾਂ ਬਹੁਤ ਫਰਕ ਹੈ ਨਾ। ਕਿੱਥੇ ਸ੍ਵਰਗ, ਕਿੱਥੇ ਇਹ ਨਰਕ! ਤੁਸੀਂ ਖੁਸ਼ੀ ਵਿੱਚ ਰਹਿੰਦੇ ਹੋ, ਇਹ ਵੀ ਜਾਣਦੇ ਹੋ ਬਾਪ ਦੀ ਯਾਦ ਵੀ ਪੱਕੀ ਠਹਿਰੇਗੀ। ਅਸੀਂ ਆਤਮਾ ਹਾਂ - ਇਹ ਹੀ ਭੁੱਲ ਜਾਂਦੇ ਹਨ ਤਾਂ ਫਿਰ ਦੇਹ - ਅਭਿਮਾਨ ਵਿੱਚ ਆ ਜਾਂਦੇ ਹਨ। ਇੱਥੇ ਬੈਠੇ ਹੋ ਤਾਂ ਵੀ ਕੋਸ਼ਿਸ਼ ਕਰਕੇ ਆਪਣੇ ਨੂੰ ਆਤਮਾ ਨਿਸ਼ਚੇ ਕਰੋ। ਤਾਂ ਬਾਪ ਦੀ ਯਾਦ ਵੀ ਰਹੇਗੀ। ਦੇਹ ਵਿੱਚ ਆਉਣ ਨਾਲ ਫਿਰ ਦੇਹ ਦੇ ਸਭ ਸੰਬੰਧ ਯਾਦ ਆਉਣਗੇ। ਇਹ ਇੱਕ ਲਾਅ ਹੈ। ਤੁਸੀਂ ਗਾਉਂਦੇ ਵੀ ਹੋ ਮੇਰਾ ਤਾਂ ਇੱਕ ਬਾਬਾ ਦੂਜਾ ਨਾ ਕੋਈ। ਬਾਬਾ ਅਸੀਂ ਬਲਿਹਾਰ ਜਾਵਾਂਗੇ। ਉਹ ਹੁਣੇ ਹੀ ਵਕ਼ਤ ਹੈ, ਇੱਕ ਨੂੰ ਹੀ ਯਾਦ ਕਰਨਾ ਹੈ। ਅੱਖਾਂ ਤੋਂ ਭਾਵੇਂ ਕਿਸੇ ਨੂੰ ਵੀ ਵੇਖੋ, ਘੁੰਮੋ ਫਿਰੋ ਸਿਰਫ ਆਤਮਾ ਨੇ ਬਾਪ ਨੂੰ ਯਾਦ ਕਰਨਾ ਹੈ। ਸ਼ਰੀਰ ਨਿਰਵਾਹ ਅਰਥ ਕਰਮ ਵੀ ਕਰਨਾ ਹੈ। ਪਰ ਹੱਥਾਂ ਨਾਲ ਕੰਮ ਕਰਦੇ, ਦਿਲ ਬਾਪ ਦੀ ਯਾਦ ਵਿੱਚ ਰਹੇ, ਆਤਮਾ ਨੂੰ ਆਪਣੇ ਮਾਸ਼ੂਕ ਨੂੰ ਹੀ ਯਾਦ ਕਰਨਾ ਹੈ। ਕਿਸੇ ਦੀ ਕਿਸੇ ਸਖੀ ਨਾਲ ਪ੍ਰੀਤ ਹੋ ਜਾਂਦੀ ਹੈ ਤਾਂ ਫਿਰ ਉਨ੍ਹਾਂ ਦੀ ਯਾਦ ਠਹਿਰ ਜਾਂਦੀ ਹੈ। ਫਿਰ ਉਹ ਰਗ ਟੁੱਟਣ ਵਿੱਚ ਬੜੀ ਮੁਸ਼ਕੀਲਾਤ ਹੁੰਦੀ ਹੈ। ਪੁੱਛਦੇ ਹਨ ਬਾਬਾ ਇਹ ਕੀ ਹੈ! ਅਰੇ, ਤੁਸੀਂ ਨਾਮ - ਰੂਪ ਵਿੱਚ ਕਿਓਂ ਫਸਦੇ ਹੋ। ਇੱਕ ਤਾਂ ਤੁਸੀਂ ਦੇਹ - ਅਭਿਮਾਨੀ ਬਣਦੇ ਹੋ ਅਤੇ ਦੂਜਾ ਫਿਰ ਤੁਹਾਡਾ ਕੋਈ ਪਾਸਟ ਦਾ ਹਿਸਾਬ - ਕਿਤਾਬ ਹੈ, ਉਹ ਧੋਖਾ ਦਿੰਦਾ ਹੈ। ਬਾਪ ਕਹਿੰਦੇ ਹਨ ਇਨ੍ਹਾਂ ਅੱਖਾਂ ਤੋਂ, ਜੋ ਕੁਝ ਵੇਖਦੇ ਹੋ ਉਨ੍ਹਾਂ ਵਿਚ ਬੁੱਧੀ ਨਾ ਜਾਵੇ। ਤੁਹਾਡੀ ਬੁੱਧੀ ਵਿੱਚ ਇਹ ਰਹੇ ਕਿ ਸਾਨੂੰ ਸ਼ਿਵਬਾਬਾ ਪੜ੍ਹਾਉਂਦੇ ਹਨ। ਇਵੇਂ ਦੇ ਬਹੁਤ ਬੱਚੇ ਹਨ ਜੋ ਇੱਥੇ ਬੈਠ ਵੀ ਬਾਪ ਨੂੰ ਕਦੀ ਯਾਦ ਨਹੀਂ ਕਰਦੇ। ਕਈ ਤਾਂ ਇਥੇ ਬੈਠੇ ਵੀ ਯਾਦ ਵਿੱਚ ਨਹੀਂ ਰਹਿ ਸਕਦੇ ਹਨ। ਤਾਂ ਆਪਣੇ ਨੂੰ ਵੇਖਣਾ ਚਾਹੀਦਾ ਹੈ - ਅਸੀਂ ਕਿੰਨਾ ਸ਼ਿਵਬਾਬਾ ਨੂੰ ਯਾਦ ਕੀਤਾ? ਨਹੀਂ ਤਾਂ ਚਾਰਟ ਵਿੱਚ ਰੌਲਾ ਪੈ ਜਾਵੇਗਾ।

ਰੱਬ ਕਹਿੰਦੇ ਹਨ - ਮਿੱਠੇ ਬਚੇ, ਮੈਨੂੰ ਯਾਦ ਕਰੋ। ਆਪਣੇ ਕੋਲ ਨੋਟ ਕਰੋ, ਜੱਦ ਚਾਹੇ ਯਾਦ ਵਿੱਚ ਬੈਠ ਜਾਓ। ਖਾਣਾ ਖਾਕੇ ਚੱਕਰ ਲਗਾਏ 10 - 15 ਮਿੰਟ ਆਕੇ ਬੈਠ ਜਾਓ ਯਾਦ ਵਿੱਚ ਕਿਓਂਕਿ ਇੱਥੇ ਕੋਈ ਗੋਰਖਧੰਧਾ ਤਾਂ ਹੈ ਨਹੀਂ। ਫਿਰ ਵੀ ਜੋ ਕੰਮ - ਕਾਜ ਛੱਡ ਕੇ ਆਏ ਹੋ ਉਹ ਕਿਸੇ - ਕਿਸੇ ਦੀ ਬੁੱਧੀ ਵਿੱਚ ਆਉਂਦਾ ਰਹਿੰਦਾ ਹੈ। ਬੜੀ ਜਬਰਦਸਤ ਮੰਜ਼ਿਲ ਹੈ, ਤੱਦ ਬਾਬਾ ਕਹਿੰਦੇ ਹਨ ਆਪਣੀ ਜਾਂਚ ਕਰੋ। ਇਹ ਤੁਹਾਡਾ ਮੋਸ੍ਟ ਵੈਲਯੂਏਬਲ ਟਾਈਮ ਹੈ। ਭਗਤੀ ਮਾਰਗ ਵਿੱਚ ਤੁਸੀਂ ਕਿੰਨਾ ਟਾਈਮ ਵੇਸਟ ਕੀਤਾ ਹੈ। ਦਿਨ - ਪ੍ਰਤੀਦਿਨ ਡਿਗਦੇ ਹੀ ਰਹਿੰਦੇ ਹੋ। ਕ੍ਰਿਸ਼ਨ ਦਾ ਦੀਦਾਰ ਹੋਇਆ, ਬਹੁਤ ਖੁਸ਼ੀ ਹੋ ਜਾਂਦੀ ਹੈ। ਮਿਲਦਾ ਤਾਂ ਕੁਝ ਵੀ ਨਹੀਂ। ਬਾਪ ਦਾ ਵਰਸਾ ਤਾਂ ਇੱਕ ਹੀ ਵਾਰ ਮਿਲਦਾ ਹੈ, ਹੁਣ ਬਾਪ ਕਹਿੰਦੇ ਹਨ ਮੇਰੀ ਯਾਦ ਵਿੱਚ ਰਹੋ ਤਾਂ ਤੁਹਾਡੇ ਜਨਮ - ਜਨਮਾਂਤ੍ਰ ਦੇ ਪਾਪ ਮਿਟ ਜਾਣ। ਸ੍ਵਰਗ ਦਾ ਪਾਸਪੋਰਟ ਉਨ੍ਹਾਂ ਹੀ ਬੱਚਿਆਂ ਨੂੰ ਮਿਲਦਾ ਹੈ ਜੋ ਯਾਦ ਵਿਚ ਰਹਿ ਆਪਣੇ ਵਿਕਰਮਾਂ ਨੂੰ ਵਿਨਾਸ਼ ਕਰ ਕਰਮਾਤੀਤ ਅਵਸਥਾ ਨੂੰ ਪਾਉਂਦੇ ਹਨ। ਨਹੀਂ ਤਾਂ ਬਹੁਤ ਸਜ਼ਾ ਖਾਣੀ ਪੈਂਦੀ ਹੈ। ਬਾਬਾ ਹੋਰ ਵੀ ਰਾਏ ਦਿੰਦੇ ਹਨ ਆਪਣੇ ਤਾਜ ਅਤੇ ਤਖਤ ਦੇ ਫੋਟੋ ਆਪਣੇ ਪਾਕੇਟ ਵਿੱਚ ਰੱਖ ਦੋ ਤਾਂ ਯਾਦ ਰਹੇਗੀ। ਇਨ੍ਹਾਂ ਨਾਲ ਅਸੀਂ ਇਹ ਬਣਦੇ ਹਾਂ। ਜਿੰਨਾ ਵੇਖਣਗੇ ਉਨ੍ਹਾਂ ਯਾਦ ਕਰਨਗੇ। ਫਿਰ ਉਸ ਵਿੱਚ ਹੀ ਮੋਹ ਲਗ ਜਾਏਗਾ। ਅਸੀਂ ਇਹ ਬਣ ਰਹੇ ਹਾਂ - ਨਰ ਤੋਂ ਨਾਰਾਇਣ, ਚਿੱਤਰ ਵੇਖਕੇ ਖੁਸ਼ੀ ਹੋਵੇਗੀ। ਸ਼ਿਵਬਾਬਾ ਯਾਦ ਆਏਗਾ। ਇਹ ਸਭ ਪੁਰਸ਼ਾਰਥ ਦੀਆਂ ਯੁਕਤੀਆਂ ਹਨ। ਕੋਈ ਤੋਂ ਵੀ ਤੁਸੀਂ ਪੁੱਛੋਂ ਤਾਂ ਸੱਤ ਨਾਰਾਇਣ ਦੀ ਕਥਾ ਸੁਣਨ ਨਾਲ ਕੀ ਹੁੰਦਾ ਹੈ? ਸਾਡਾ ਬਾਬਾ ਸਾਨੂੰ ਸੱਤ ਨਾਰਾਇਣ ਦੀ ਕਥਾ ਸੁਣਾ ਰਹੇ ਹਨ। ਕਿਵੇਂ 84 ਜਨਮ ਲੀਤੇ ਹਨ, ਉਹ ਵੀ ਹਿਸਾਬ ਤਾਂ ਚਾਹੀਦਾ ਹੈ ਨਾ। ਸਭ ਤਾਂ 84 ਜਨਮ ਨਹੀਂ ਲੈਣਗੇ। ਦੁਨੀਆਂ ਨੂੰ ਤਾਂ ਕੁਝ ਵੀ ਪਤਾ ਨਹੀਂ ਹੈ। ਇਵੇਂ ਹੀ ਮੁਖ ਤੋਂ ਸਿਰਫ ਕਹਿ ਦਿੰਦੇ ਹਨ - ਇਸ ਨੂੰ ਕਿਹਾ ਜਾਂਦਾ ਹੈ ਥਰੈਟਿਕਲ। ਇਹ ਹੈ ਤੁਹਾਡਾ ਪ੍ਰੈਕਟਿਕਲ। ਹੁਣ ਜੋ ਹੋ ਰਿਹਾ ਹੈ ਉਨ੍ਹਾਂ ਦੇ ਫਿਰ ਭਗਤੀ ਮਾਰਗ ਵਿੱਚ ਪੁਸਤਕ ਆਦਿ ਬਣਨਗੇ। ਤੁਸੀਂ ਸਵਦਰਸ਼ਨ ਚੱਕਰਧਾਰੀ ਬਣ ਕੇ ਵਿਸ਼ਨੂੰਪੁਰੀ ਵਿਚ ਆਉਂਦੇ ਹੋ। ਇਹ ਹੈ ਨਵੀਂ ਗੱਲ। ਰਾਵਣ ਰਾਜ ਝੂੱਠ ਖੰਡ, ਫਿਰ ਸੱਚਖੰਡ ਰਾਮਰਾਜ ਹੋਵੇਗਾ। ਚਿੱਤਰਾਂ ਵਿਚ ਬੜਾ ਕਲੀਯਰ ਹੈ। ਹੁਣ ਇਸ ਪੁਰਾਣੀ ਦੁਨੀਆਂ ਦਾ ਅੰਤ ਹੈ, 5 ਹਜ਼ਾਰ ਵਰ੍ਹੇ ਪਹਿਲੇ ਵੀ ਵਿਨਾਸ਼ ਹੋਇਆ ਸੀ। ਸਾਇੰਸਦਾਨ ਜੋ ਵੀ ਹਨ ਉਨ੍ਹਾਂ ਨੂੰ ਖਿਆਲ ਵਿੱਚ ਆਉਂਦਾ ਹੈ ਸਾਡਾ ਕੋਈ ਪ੍ਰੇਰਕ ਹੈ, ਜੋ ਅਸੀਂ ਇਹ ਸਭ ਕਰਦੇ ਰਹਿੰਦੇ ਹਾਂ । ਸਮਝਦੇ ਵੀ ਹਨ ਅਸੀਂ ਇਹ ਕਰਾਂਗੇ ਤਾਂ ਇਸ ਨਾਲ ਸਭ ਖਤਮ ਹੋ ਜਾਏਗਾ। ਪਰ ਪਰਾਏਵਸ ਹਨ। ਡਰ ਲਗਿਆ ਹੋਇਆ ਹੈ। ਸਮਝਦੇ ਹਨ ਘਰ ਬੈਠੇ ਇਕ ਬੰਬ ਛੱਡਾਂਗੇ ਤਾਂ ਖਤਮ ਕਰ ਦੇਵਾਂਗੇ। ਐਰੋਪਲੇਨ, ਪੈਟ੍ਰੋਲ ਆਦਿ ਦੀ ਵੀ ਲੋੜ ਨਹੀਂ ਰਹੇਗੀ। ਵਿਨਾਸ਼ ਤਾਂ ਜਰੂਰ ਹੋਣਾ ਹੀ ਹੈ। ਨਵੀਂ ਦੁਨੀਆਂ ਸਤਯੁਗ ਸੀ, ਕਰਾਈਸਟ ਤੋਂ 3 ਹਜ਼ਾਰ ਵਰ੍ਹੇ ਪਹਿਲੇ ਸ੍ਵਰਗ ਸੀ ਫਿਰ ਹੁਣ ਸ੍ਵਰਗ ਦੀ ਸਥਾਪਨਾ ਹੋ ਰਹੀ ਹੈ। ਅੱਗੇ ਚਲ ਸਮਝਣਗੇ - ਤੁਸੀਂ ਜਾਣਦੇ ਹੋ ਸਥਾਪਨਾ ਜਰੂਰ ਹੋਣੀ ਹੈ। ਇਸ ਵਿਚ ਤਾਂ ਪਾਈ ਦਾ ਵੀ ਸੰਸ਼ੇ (ਸ਼ੱਕ) ਨਹੀਂ।

ਇਹ ਡਰਾਮਾ ਚਲਦਾ ਰਹਿੰਦਾ ਹੈ ਕਲਪ ਪਹਿਲੇ ਮੁਆਫਿਕ। ਡਰਾਮਾ ਜਰੂਰ ਪੁਰਸ਼ਾਰਥ ਕਰਾਵੇਗਾ। ਇਵੇਂ ਵੀ ਨਹੀਂ, ਜੋ ਡਰਾਮਾ ਵਿੱਚ ਹੋਵੇਗਾ ਸੋ ਹੋਵੇਗਾ…..। ਪੁੱਛਦੇ ਹਨ ਪੁਰਸ਼ਾਰਥ ਵੱਡਾ ਜਾਂ ਪ੍ਰਾਲਬੱਧ ਵੱਡੀ? ਪੁਰਸ਼ਾਰਥ ਵੱਡਾ ਕਿਓਂਕਿ ਪੁਰਸ਼ਾਰਥ ਦੀ ਹੀ ਪ੍ਰਾਲਬੱਧ ਬਣੇਗੀ। ਪੁਰਸ਼ਾਰਥ ਬਗੈਰ ਕਦੀ ਕੋਈ ਰਹਿ ਨਾ ਸਕੇ। ਤੁਸੀਂ ਪੁਰਸ਼ਾਰਥ ਕਰ ਰੁਹੇ ਹੋ ਨਾ। ਕਿੱਥੇ - ਕਿਥੇ ਤੋਂ ਬੱਚੇ ਆਉਂਦੇ ਹਨ, ਪੁਰਸ਼ਾਰਥ ਕਰਦੇ ਹਨ। ਕਹਿੰਦੇ ਹਨ ਬਾਬਾ ਅਸੀਂ ਭੁੱਲ ਜਾਂਦੇ ਹਾਂ। ਅਰੇ, ਸ਼ਿਵਬਾਬਾ ਤੁਹਾਨੂੰ ਕਹਿੰਦੇ ਹਨ ਮੈਨੂੰ ਯਾਦ ਕਰੋ, ਕਿਸ ਨੂੰ ਕਿਹਾ? ਮੈਨੂੰ ਆਤਮਾ ਨੂੰ ਕਿਹਾ। ਬਾਪ ਆਤਮਾਵਾਂ ਨਾਲ ਹੀ ਗੱਲ ਕਰਦੇ ਹਨ। ਸ਼ਿਵਬਾਬਾ ਹੀ ਪਤਿਤ - ਪਾਵਨ ਹਨ, ਇਹ ਆਤਮਾ ਵੀ ਉਨ੍ਹਾਂ ਤੋਂ ਸੁਣਦੀ ਹੈ। ਤੁਸੀਂ ਬੱਚਿਆਂ ਨੂੰ ਇਹ ਪੱਕਾ ਨਿਸ਼ਚੇ ਰਹਿਣਾ ਚਾਹੀਦਾ ਹੈ ਕਿ ਬੇਹੱਦ ਦਾ ਬਾਪ ਸਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ। ਉਹ ਹੈ ਉੱਚ ਤੇ ਉੱਚ, ਪਿਆਰੇ ਤੋਂ ਪਿਆਰਾ ਬਾਪ। ਭਗਤੀਮਾਰਗ ਵਿੱਚ ਉਨ੍ਹਾਂ ਨੂੰ ਹੀ ਯਾਦ ਕਰਦੇ ਸੀ, ਗਾਉਂਦੇ ਵੀ ਹਨ ਤੁਹਾਡੀ ਗਤ - ਮਤ ਨਿਆਰੀ। ਤਾਂ ਜਰੂਰ ਮਤ ਦਿਤੀ ਸੀ। ਹੁਣ ਤੁਹਾਡੀ ਬੁੱਧੀ ਵਿੱਚ ਹੈ - ਇੰਨੇ ਸਭ ਮਨੁੱਖ ਮਾਤਰ ਵਾਪਿਸ ਘਰ ਜਾਣਗੇ। ਵਿਚਾਰ ਕਰੋ ਕਿੰਨੀਆਂ ਆਤਮਾਵਾਂ ਹਨ, ਸਭ ਦਾ ਸਿਜਰਾ ਹੈ। ਸਭ ਆਤਮਾਵਾਂ ਫਿਰ ਨੰਬਰਵਾਰ ਜਾਕੇ ਬੈਠਣਗੀਆਂ। ਕਲਾਸ ਟਰਾਂਸਫਰ ਹੁੰਦਾ ਹੈ ਤਾਂ ਨੰਬਰਵਾਰ ਬੈਠਦੀਆਂ ਹਨ ਨਾ। ਤੁਸੀਂ ਵੀ ਨੰਬਰਵਾਰ ਜਾਂਦੇ ਹੋ। ਛੋਟੀ ਬਿੰਦੀ (ਆਤਮਾ) ਨੰਬਰਵਾਰ ਜਾਕੇ ਬੈਠੇਗੀ ਫਿਰ ਨੰਬਰਵਾਰ ਆਏਗੀ ਪਾਰ੍ਟ ਵਿਚ। ਇਹ ਹੈ ਰੁਦਰ ਮਾਲਾ। ਬਾਪ ਕਹਿੰਦੇ ਹਨ ਇੰਨੇ ਕਰੋੜ ਆਤਮਾਵਾਂ ਦੀ ਮੇਰੀ ਮਾਲਾ ਹੈ। ਉੱਪਰ ਵਿੱਚ ਮੈਂ ਫੁੱਲ ਹਾਂ ਫਿਰ ਪਾਰ੍ਟ ਵਜਾਉਣ ਦੇ ਲਈ ਸਭ ਇੱਥੇ ਹੀ ਆਉਂਦੇ ਹਨ। ਇਹ ਡਰਾਮਾ ਬਣਿਆ ਹੋਇਆ ਹੈ। ਕਿਹਾ ਵੀ ਜਾਂਦਾ ਹੈ ਬਣਾ ਬਣਾਇਆ ਡਰਾਮਾ ਹੈ। ਕਿਵ਼ੇਂ ਇਹ ਡਰਾਮਾ ਚਲਦਾ ਹੈ ਉਹ ਤੁਸੀਂ ਜਾਣਦੇ ਹੋ। ਸਭਨੂੰ ਇਹ ਹੀ ਦੱਸੋ ਕਿ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਤੁਸੀਂ ਚਲੇ ਜਾਵੋਗੇ। ਇਹ ਮਿਹਨਤ ਹੈ। ਸਭ ਨੂੰ ਰਸਤਾ ਦੱਸਣਾ ਹੈ। ਤੁਹਾਡਾ ਫਰਜ਼ ਹੈ। ਤੁਸੀਂ ਕੋਈ ਦੇਹਧਾਰੀ ਵਿੱਚ ਨਹੀਂ ਫਸਾਉਂਦੇ ਹੋ। ਬਾਪ ਤਾਂ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਪਾਪ ਭਸਮ ਹੋ ਜਾਣਗੇ। ਬਾਪ ਡਾਇਰੈਕਸ਼ਨ ਦਿੰਦੇ ਹਨ ਸੋ ਤਾਂ ਕਰਨਾ ਪਵੇਗਾ। ਪੁੱਛਣ ਦੀ ਕੀ ਗੱਲ ਹੈ। ਕਿਵੇਂ ਵੀ ਕਰਕੇ ਯਾਦ ਜਰੂਰ ਕਰੋ, ਇਸ ਵਿੱਚ ਬਾਬਾ ਕੀ ਕ੍ਰਿਪਾ ਕਰਨਗੇ। ਯਾਦ ਤੁਸੀਂ ਕਰਨਾ ਹੈ, ਵਰਸਾ ਤੁਸੀਂ ਲੈਣਾ ਹੈ। ਬਾਪ ਸ੍ਵਰਗ ਦਾ ਰਚਿਅਤਾ ਹੈ ਤਾਂ ਜਰੂਰ ਸ੍ਵਰਗ ਦਾ ਵਰਸਾ ਮਿਲੇਗਾ। ਹੁਣ ਤੁਸੀਂ ਜਾਣਦੇ ਹੋ ਇਹ ਝਾੜ ਪੁਰਾਣਾ ਹੋ ਗਿਆ ਹੈ ਇਸਲਈ ਇਸ ਪੁਰਾਣੀ ਦੁਨੀਆਂ ਤੋਂ ਵੈਰਾਗ ਹੈ। ਇਸ ਨੂੰ ਕਿਹਾ ਜਾਂਦਾ ਹੈ ਬੇਹੱਦ ਦਾ ਵੈਰਾਗ। ਇਹ ਹਠਯੋਗੀਆਂ ਦਾ ਹੈ ਹੱਦ ਦਾ ਵੈਰਾਗ। ਉਹ ਬੇਹੱਦ ਦਾ ਵੈਰਾਗ ਸਿਖਾ ਨਾ ਸਕੇ। ਬੇਹੱਦ ਦੇ ਵੈਰਾਗ ਵਾਲੇ ਫਿਰ ਹੱਦ ਦਾ ਕਿਵੇਂ ਸਿਖਾਉਣਗੇ। ਹੁਣ ਬਾਪ ਕਹਿੰਦੇ ਹਨ ਸਿੱਕੀਲਧੇ ਬੱਚੇ, ਤੁਸੀਂ ਵੀ ਕਹਿੰਦੇ ਹੋ ਕਿੰਨਾ ਸਿੱਕੀਲਧੇ ਬਾਪ ਹੈ। 63 ਜਨਮ ਬਾਪ ਨੂੰ ਯਾਦ ਕੀਤਾ ਹੈ, ਬਸ ਸਾਡਾ ਤਾਂ ਇੱਕ ਬਾਬਾ ਦੂਜਾ ਨਾ ਕੋਈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸ੍ਵਰਗ ਵਿੱਚ ਜਾਣ ਦਾ ਪਾਸਪੋਰਟ ਲੈਣ ਦੇ ਲਈ ਬਾਪ ਦੀ ਯਾਦ ਨਾਲ ਆਪਣੇ ਵਿਕਰਮਾ ਨੂੰ ਵਿਨਾਸ਼ ਕਰ ਕਰਮਾਤੀਤ ਅਵਸਥਾ ਬਣਾਉਣੀ ਹੈ। ਸਜ਼ਾਵਾਂ ਤੋਂ ਬਚਣ ਦਾ ਪੁਰਸ਼ਾਰਥ ਕਰਨਾ ਹੈ।

2. ਗਿਆਨਵਾਨ ਬਣ ਸਭ ਨੂੰ ਰਸਤਾ ਦੱਸਣਾ ਹੈ, ਚੇਤੰਨ ਲਾਈਟ ਹਾਊਸ ਬਣਨਾ ਹੈ। ਇੱਕ ਅੱਖ ਵਿੱਚ ਸ਼ਾਂਤੀਧਾਮ, ਦੂਜੀ ਅੱਖ ਵਿੱਚ ਸੁਖਧਾਮ ਰਹੇ ਇਸ ਦੁਖਧਾਮ ਨੂੰ ਭੁੱਲ ਜਾਣਾ ਹੈ।

ਵਰਦਾਨ:-
ਹਰ ਆਤਮਾ ਨੂੰ ਉੱਚ ਉਠਾਉਣ ਦੀ ਭਾਵਨਾ ਨਾਲ ਰਿਗਾਰਡ ਦੇਣ ਵਾਲੇ ਸ਼ੁਭਚਿੰਤਕ ਭਵ।

ਹਰ ਆਤਮਾ ਦੇ ਪ੍ਰਤੀ ਸ੍ਰੇਸ਼ਠ ਭਾਵਨਾ ਮਤਲਬ ਉੱਚ ਉਠਾਉਣ ਦੀ ਜਾਂ ਅੱਗੇ ਵਧਾਉਣ ਦੀ ਭਾਵਨਾ ਰੱਖਣਾ ਮਤਲਬ ਸ਼ੁਭ ਚਿੰਤਕ ਬਣਨਾ। ਆਪਣੀ ਸ਼ੁਭ ਵ੍ਰਿਤੀ ਨਾਲ,ਸ਼ੁਭ ਚਿੰਤਕ ਸਥਿਤੀ ਨਾਲ ਦੂਜੇ ਡੇ ਅਵਗੁਣ ਨੂੰ ਵੀ ਬਦਲਣਾ, ਕਿਸੇ ਦੀ ਵੀ ਕਮਜੋਰੀ ਜਾਂ ਅਵਗੁਣ ਨੂੰ ਆਪਣੀ ਕਮਜੋਰੀ ਸਮਝ ਵਰਣਨ ਕਰਨ ਦੀ ਬਜਾਏ ਜਾਂ ਫੈਲਾਉਣ ਦੀ ਬਜਾਏ ਸਮਾਨਾ ਅਤੇ ਪਰਿਵਰਤਨ ਕਰਨਾ ਇਹ ਹੈ ਰਿਗਾਰਡ। ਵੱਡੀ ਗੱਲ ਨੂੰ ਛੋਟਾ ਬਨਾਉਣਾ, ਦਿਲਸ਼ਿਕਸ਼ਤ ਨੂੰ ਸ਼ਕਤੀਵਾਨ ਬਨਾਉਣਾ, ਉਨ੍ਹਾਂ ਦੇ ਸੰਗ ਦੇ ਰੰਗ ਵਿਚ ਨਹੀਂ ਆਉਣਾ, ਸਦਾ ਉਨ੍ਹਾਂ ਨੂੰ ਵੀ ਉਮੰਗ ਉਤਸਾਹ ਵਿਚ ਲਿਆਉਣਾ - ਇਹ ਹੈ ਰਿਗਾਰਡ। ਅਜਿਹੇ ਰਿਗਾਰਡ ਦੇਣ ਵਾਲੇ ਹੀ ਸ਼ੁਭਚਿੰਤਕ ਹਨ।

ਸਲੋਗਨ:-
ਤਿਆਗ ਦਾ ਭਾਗ ਖਤਮ ਕਰਨ ਵਾਲਾ ਪੁਰਾਣਾ ਸੁਭਾਅ ਸੰਸਕਾਰ ਹੈ, ਇਸਲਈ ਇਸ ਦਾ ਵੀ ਤਿਆਗ ਕਰੋ।

ਅਵਿਅਕਤ ਇਸ਼ਾਰੇ:- ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।

ਜਿਵੇਂ ਬ੍ਰਹਮਾ ਬਾਪ ਇਕਾਂਤਪ੍ਰਿਅ ਹੋਣ ਦੇ ਕਾਰਨ ਸਦਾ ਅੰਤਰਮੁੱਖੀ ਰਹੇ, ਮੈਂ ਆਤਮਾ ਹਾਂ, ਮੈਂ ਆਤਮਾ ਹਾਂ... ਇਹ ਪਾਠ ਪੱਕਾ ਕੀਤਾ, ਜਿਸ ਕਾਰਨ ਉਹ ਖੁਦ ਵੀ ਸਦਾ ਸ਼ਾਂਤੀ ਅਤੇ ਸਿੱਖ ਸਾਗਰ ਵਿਚ ਸਮਾਏ ਰਹੇ ਅਤੇ ਦੂਜਿਆਂ ਆਤਮਾਵਾਂ ਨੂੰ ਵੀ ਆਪਣੇ ਸ਼ੁਦ ਸੰਕਲਪ ਅਤੇ ਵਾਇਬ੍ਰੇਸ਼ਨ ਦਵਾਰਾ, ਵ੍ਰਿਤੀ ਅਤੇ ਬੋਲ ਦ੍ਵਾਰਾ, ਸੰਪਰਕ ਦ੍ਵਾਰਾ ਸ਼ਾਂਤੀ ਦੀ ਅਤੇ ਸੁਖ ਦੀ ਅਨੁਭੂਤੀ ਕਰਾਉਂਦੇ ਰਹੇ, ਇਵੇਂ ਫਾਲੋ ਫਾਦਰ ਕਰੋ।