11.09.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਤੁਸੀਂ ਬਾਪ ਦੇ ਕੋਲ ਆਏ ਹੋ ਆਪਣੇ ਕਰੈਕਟਰਜ਼ ਸੁਧਾਰਨ, ਤੁਹਾਨੂੰ ਹੁਣ ਦੈਵੀ ਕਰੈਕਟਰਜ਼ ਬਣਾਉਣੇ ਹਨ "

ਪ੍ਰਸ਼ਨ:-
ਤੁਸੀਂ ਬੱਚਿਆਂ ਨੂੰ ਅੱਖਾਂ ਬੰਦ ਕਰਕੇ ਬੈਠਣ ਦੀ ਮਨਾਈ ਕਿਉਂ ਕੀਤੀ ਜਾਂਦੀ ਹੈ?

ਉੱਤਰ:-
ਕਿਉਂਕਿ ਨਜ਼ਰ ਤੋਂ ਨਿਹਾਲ ਕਰਨ ਵਾਲਾ ਬਾਪ ਤੁਹਾਡੇ ਸਾਮਣੇ ਹੈ। ਜੇਕਰ ਅੱਖਾਂ ਬੰਦ ਹੋਣਗੀਆਂ ਤਾਂ ਨਿਹਾਲ ਕਿਵੇਂ ਹੋਵੋਗੇ। ਸਕੂਲ ਵਿੱਚ ਅੱਖਾਂ ਬੰਦ ਕਰਕੇ ਨਹੀਂ ਬੈਠਦੇ ਹਨ। ਅੱਖਾਂ ਬੰਦ ਹੋਣਗੀਆਂ ਤਾਂ ਸੁਸਤੀ ਆਏਗੀ। ਤੁਸੀਂ ਬੱਚੇ ਤਾਂ ਸਕੂਲ ਵਿੱਚ ਪੜ੍ਹਾਈ ਪੜ੍ਹ ਰਹੇ ਹੋ, ਇਹ ਸੋਰਸ ਆਫ਼ ਇਨਕਮ ਹੈ। ਲੱਖਾਂ ਪਦਮਾ ਦੀ ਕਮਾਈ ਹੋ ਰਹੀ ਹੈ, ਕਮਾਈ ਵਿੱਚ ਸੁਸਤੀ, ਉਦਾਸੀ ਨਹੀਂ ਆ ਸਕਦੀ।

ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਦੇ ਪ੍ਰਤੀ ਬਾਪ ਸਮਝਾਉਂਦੇ ਹਨ। ਇਹ ਤਾਂ ਬੱਚੇ ਜਾਣਦੇ ਹਨ ਕਿ ਰੂਹਾਨੀ ਬਾਪ ਪਰਮਧਾਮ ਤੋਂ ਆਕੇ ਸਾਨੂੰ ਪੜ੍ਹਾ ਰਹੇ ਹਨ। ਕੀ ਪੜ੍ਹਾ ਰਹੇ ਹਨ? ਬਾਪ ਦੇ ਨਾਲ ਆਤਮਾ ਦਾ ਯੋਗ ਲਗਾਉਣਾ ਸਿਖਾਉਂਦੇ ਹਨ ਜਿਸਨੂੰ ਯਾਦ ਦੀ ਯਾਤਰਾ ਕਿਹਾ ਜਾਂਦਾ ਹੈ। ਇਹ ਵੀ ਦੱਸਿਆ ਹੈ - ਬਾਪ ਨੂੰ ਯਾਦ ਕਰਦੇ - ਕਰਦੇ ਮਿੱਠੇ ਰੂਹਾਨੀ ਬੱਚੇ ਤੁਸੀਂ ਪਵਿੱਤਰ ਬਣ ਆਪਣੇ ਪਵਿੱਤਰ ਸ਼ਾਂਤੀਧਾਮ ਵਿੱਚ ਪਹੁੰਚ ਜਾਵੋਗੇ। ਕਿੰਨੀ ਸਹਿਜ ਸਮਝਾਣੀ ਹੈ। ਆਪਣੇ ਨੂੰ ਆਤਮਾ ਸਮਝੋ ਅਤੇ ਪ੍ਰੀਤਮ ਬੇਹੱਦ ਦੇ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਜਨਮ - ਜਨਮਾਂਤ੍ਰ ਦੇ ਪਾਪ ਜੋ ਹਨ, ਉਹ ਭਸਮ ਹੁੰਦੇ ਜਾਣਗੇ। ਇਸਨੂੰ ਹੀ ਯੋਗ ਅਗਨੀ ਕਿਹਾ ਜਾਂਦਾ ਹੈ। ਇਹ ਭਾਰਤ ਦਾ ਪ੍ਰਾਚੀਨ ਰਾਜਯੋਗ ਹੈ, ਜੋ ਬਾਪ ਹੀ ਹਰ 5 ਹਜ਼ਾਰ ਵਰ੍ਹੇ ਦੇ ਬਾਦ ਆਕੇ ਸਿਖਾਉਂਦੇ ਹਨ। ਬੇਹੱਦ ਦਾ ਬਾਪ ਹੀ ਭਾਰਤ ਵਿੱਚ, ਇਸ ਸਧਾਰਣ ਤਨ ਵਿੱਚ ਆਕੇ ਤੁਸੀਂ ਬੱਚਿਆਂ ਨੂੰ ਸਮਝਾਉਂਦੇ ਹਨ। ਇਹ ਯਾਦ ਨਾਲ ਹੀ ਤੁਹਾਡੇ ਜਨਮ - ਜਨਮਾਂਤ੍ਰ ਦੇ ਪਾਪ ਕੱਟ ਜਾਣਗੇ ਕਿਉਂਕਿ ਬਾਪ ਪਤਿਤ - ਪਾਵਨ ਹੈ ਅਤੇ ਸ੍ਰਵਸ਼ਕਤੀਮਾਨ ਹੈ। ਤੁਹਾਡੀ ਆਤਮਾ ਦੀ ਬੈਟਰੀ ਹੁਣ ਤਮੋਪ੍ਰਧਾਨ ਬਣ ਗਈ ਹੈ। ਜੋ ਸਤੋਪ੍ਰਧਾਨ ਸੀ ਹੁਣ ਉਨ੍ਹਾਂ ਨੂੰ ਫੇਰ ਤੋਂ ਸਤੋਪ੍ਰਧਾਨ ਕਿਵੇਂ ਬਣਾਈਏ, ਜੋ ਤੁਸੀਂ ਸਤੋਪ੍ਰਧਾਨ ਦੁਨੀਆਂ ਵਿੱਚ ਜਾ ਸਕੋ ਜਾਂ ਸ਼ਾਂਤੀਧਾਮ ਘਰ ਵਿੱਚ ਜਾ ਸਕੋ। ਬੱਚਿਆਂ ਨੂੰ ਇਹ ਬਹੁਤ ਚੰਗੀ ਰੀਤੀ ਯਾਦ ਰੱਖਣਾ ਹੈ। ਬਾਪ ਬੱਚਿਆਂ ਨੂੰ ਇਹ ਡੋਜ਼ ਦਿੰਦੇ ਹਨ। ਇਹ ਯਾਦ ਦੀ ਯਾਤਰਾ ਉਠੱਦੇ - ਬੈਠਦੇ, ਤੁਰਦੇ - ਫ਼ਿਰਦੇ ਤੁਸੀਂ ਕਰ ਸਕਦੇ ਹੋ। ਜਿਨ੍ਹਾਂ ਹੋ ਸਕੇ ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ ਹੋਏ ਕਮਲ ਫੁੱਲ ਸਮਾਨ ਪਵਿੱਤਰ ਰਹਿਣਾ ਹੈ। ਬਾਪ ਨੂੰ ਵੀ ਯਾਦ ਕਰਨਾ ਹੈ ਅਤੇ ਨਾਲ - ਨਾਲ ਦੈਵੀਗੁਣ ਵੀ ਧਾਰਨ ਕਰਨੇ ਹਨ ਕਿਉਂਕਿ ਦੁਨੀਆਂ ਵਾਲਿਆਂ ਦੇ ਤਾਂ ਆਸੁਰੀ ਕਰੈਕਟਰਜ਼ ਹਨ। ਤੁਸੀਂ ਬੱਚੇ ਇੱਥੇ ਆਏ ਹੋ ਦੈਵੀ ਕਰੈਕਟਰਜ਼ ਬਣਾਉਣ। ਇਨ੍ਹਾਂ ਲਕਸ਼ਮੀ - ਨਾਰਾਇਣ ਦੇ ਕਰੈਕਟਰਜ਼ ਬੜੇ ਮਿੱਠੇ ਸਨ। ਭਗਤੀ ਮਾਰ੍ਗ ਵਿੱਚ ਉਨ੍ਹਾਂ ਦੀ ਹੀ ਮਹਿਮਾ ਗਾਈ ਹੋਈ ਹੈ। ਭਗਤੀ ਮਾਰ੍ਗ ਕਦੋਂ ਤੋਂ ਸ਼ੁਰੂ ਹੁੰਦਾ ਹੈ, ਇਹ ਵੀ ਕਿਸੇ ਨੂੰ ਪਤਾ ਨਹੀਂ ਹੈ। ਹੁਣ ਤੁਸੀਂ ਸਮਝਿਆ ਹੈ ਅਤੇ ਰਾਵਣ ਰਾਜ਼ ਕਦੋਂ ਤੋਂ ਸ਼ੁਰੂ ਹੋਇਆ, ਇਹ ਵੀ ਹੁਣ ਸਮਝਿਆ ਹੈ। ਤੁਸੀਂ ਬੱਚਿਆਂ ਨੂੰ ਇਹ ਸਾਰੀ ਨਾਲੇਜ਼ ਬੁੱਧੀ ਵਿੱਚ ਰੱਖਣੀ ਹੈ। ਜਦਕਿ ਜਾਣਦੇ ਹੋ ਅਸੀਂ ਗਿਆਨ ਸਾਗਰ ਰੂਹਾਨੀ ਬਾਪ ਦੇ ਬੱਚੇ ਹਾਂ, ਹੁਣ ਰੂਹਾਨੀ ਬਾਪ ਸਾਨੂੰ ਪੜ੍ਹਾਉਣ ਆਉਂਦੇ ਹਨ। ਇਹ ਵੀ ਜਾਣਦੇ ਹੋ ਇਹ ਕੋਈ ਆਡ੍ਰਨਰੀ ਬਾਪ ਨਹੀਂ ਹੈ। ਇਹ ਹੈ ਰੂਹਾਨੀ ਬਾਪ, ਜੋ ਸਾਨੂੰ ਪੜ੍ਹਾਉਣ ਆਇਆ ਹੈ। ਉਨ੍ਹਾਂਦਾ ਨਿਵਾਸ ਸਥਾਨ ਸਦੈਵ ਬ੍ਰਹਮਲੋਕ ਵਿੱਚ ਹੈ। ਲੌਕਿਕ ਬਾਪ ਤਾਂ ਸਭਦੇ ਇੱਥੇ ਹੀ ਹਨ। ਇਹ ਬੱਚਿਆਂ ਨੂੰ ਚੰਗੀ ਤਰ੍ਹਾਂ ਨਿਸ਼ਚੇ ਵਿੱਚ ਰੱਖਣਾ ਹੈ - ਸਾਨੂੰ ਆਤਮਾਵਾਂ ਨੂੰ ਪੜ੍ਹਾਉਣ ਵਾਲਾ ਪਰਮਪਿਤਾ ਪ੍ਰਮਾਤਮਾ ਹੈ, ਜੋ ਬੇਹੱਦ ਦਾ ਬਾਪ ਹੈ। ਭਗਤੀ ਮਾਰ੍ਗ ਵਿੱਚ ਲੌਕਿਕ ਬਾਪ ਹੁੰਦੇ ਹੋਏ ਵੀ ਪਰਮਪਿਤਾ ਪ੍ਰਮਾਤਮਾ ਨੂੰ ਬਲਾਉਂਦੇ ਹਨ। ਉਨ੍ਹਾਂ ਦਾ ਇੱਕ ਹੀ ਨਾਮ ਯਥਾਰਥ (ਹਕੀਕਤ ਵਿੱਚ) ਸ਼ਿਵ ਹੈ। ਬਾਪ ਖੁਦ ਸਮਝਾਉਂਦੇ ਹਨ - ਮਿੱਠੇ - ਮਿੱਠੇ ਬੱਚਿਓ, ਮੇਰਾ ਨਾਮ ਇੱਕ ਹੀ ਸ਼ਿਵ ਹੈ। ਭਾਵੇਂ ਅਨੇਕ ਨਾਮ ਅਨੇਕ ਮੰਦਿਰ ਬਣਾਏ ਹਨ ਪਰ ਉਹ ਸਭ ਹੈ ਭਗਤੀ ਮਾਰ੍ਗ ਦੀ ਸਾਮਗ੍ਰੀ। ਯਥਾਰਥ (ਅਸਲ) ਨਾਮ ਮੇਰਾ ਇੱਕ ਹੀ ਸ਼ਿਵ ਹੈ। ਤੁਸੀਂ ਬੱਚਿਆਂ ਨੂੰ ਆਤਮਾ ਹੀ ਕਹਿੰਦੇ ਹਨ, ਸਾਲੀਗ੍ਰਾਮ ਕਹੋ ਤਾਂ ਵੀ ਹਰਜ਼ਾ ਨਹੀਂ। ਅਨੇਕਾਨੇਕ ਸਾਲੀਗ੍ਰਾਮ ਹਨ। ਸ਼ਿਵ ਇੱਕ ਹੀ ਹੈ। ਉਹ ਹੈ ਬੇਹੱਦ ਦਾ ਬਾਪ, ਬਾਕੀ ਸਭ ਹਨ ਬੱਚੇ। ਇਸ ਤੋਂ ਪਹਿਲਾਂ ਤੁਸੀਂ ਹੱਦ ਦੇ ਬੱਚੇ, ਹੱਦ ਦੇ ਬਾਪ ਦੇ ਕੋਲ ਰਹਿੰਦੇ ਸੀ। ਗਿਆਨ ਤਾਂ ਸੀ ਨਹੀਂ। ਬਾਕੀ ਅਨੇਕ ਪ੍ਰਕਾਰ ਦੀ ਭਗਤੀ ਕਰਦੇ ਰਹਿੰਦੇ ਸੀ। ਅੱਧਾਕਲਪ ਭਗਤੀ ਕੀਤੀ ਹੈ, ਦੁਆਪਰ ਤੋਂ ਲੈਕੇ ਭਗਤੀ ਸ਼ੁਰੂ ਹੁੰਦੀ ਹੈ। ਰਾਵਣ ਰਾਜ਼ ਵੀ ਸ਼ੁਰੂ ਹੋਇਆ ਹੈ। ਇਹ ਹੈ ਬਹੁਤ ਸਹਿਜ ਗੱਲ। ਪਰ ਇਨੀ ਸਹਿਜ ਗੱਲ ਵੀ ਕੋਈ ਮੁਸ਼ਕਿਲ ਸਮਝਦੇ ਹਨ। ਰਾਵਣ ਰਾਜ ਕਦੋਂ ਤੋਂ ਸ਼ੁਰੂ ਹੁੰਦਾ ਹੈ, ਇਹ ਕੋਈ ਵੀ ਨਹੀਂ ਜਾਣਦਾ। ਤੁਸੀਂ ਮਿੱਠੇ ਬੱਚੇ ਜਾਣਦੇ ਹੋ - ਬਾਪ ਹੀ ਗਿਆਨ ਦਾ ਸਾਗਰ ਹੈ। ਜੋ ਉਨ੍ਹਾਂ ਦੇ ਕੋਲ ਹੈ ਉਹ ਆਕੇ ਬੱਚਿਆਂ ਨੂੰ ਦਿੰਦੇ ਹਨ। ਸ਼ਾਸਤ੍ਰ ਤੇ ਹਨ ਭਗਤੀ ਮਾਰ੍ਗ ਦੇ।

ਹੁਣ ਤੁਸੀਂ ਸਮਝ ਗਏ ਹੋ - ਗਿਆਨ, ਭਗਤੀ ਅਤੇ ਫੇਰ ਹੈ ਵੈਰਾਗ। ਇਹ 3 ਮੁੱਖ ਹਨ ਸੰਨਿਆਸੀ ਲੋਕੀ ਵੀ ਜਾਣਦੇ ਹਨ - ਗਿਆਨ ਭਗਤੀ ਅਤੇ ਵੈਰਾਗ। ਪਰ ਸੰਨਿਆਸੀਆਂ ਦਾ ਹੈ ਆਪਣਾ ਹੱਦ ਦਾ ਵੈਰਾਗ। ਉਹ ਬੇਹੱਦ ਦਾ ਵੈਰਾਗ ਸਿਖਾ ਨਾ ਸਕਣ। ਦੋ ਪ੍ਰਕਾਰ ਦੇ ਵੈਰਾਗ ਹਨ - ਇਕ ਹੈ ਹੱਦ ਦਾ, ਦੂਜਾ ਹੈ ਬੇਹੱਦ ਦਾ। ਉਹ ਹੈ ਹੱਠਯੋਗੀ ਸੰਨਿਆਸੀਆਂ ਦਾ ਵੈਰਾਗ। ਇਹ ਹੈ ਬੇਹੱਦ ਦਾ। ਤੁਹਾਡਾ ਹੈ ਰਾਜਯੋਗ, ਉਹ ਘਰਬਾਰ ਛੱਡ ਜੰਗਲਾਂ ਵਿੱਚ ਚਲੇ ਜਾਂਦੇ ਹਨ ਤੇ ਉਨ੍ਹਾਂ ਦਾ ਨਾਮ ਹੀ ਪੈ ਜਾਂਦਾ ਹੈ ਸੰਨਿਆਸੀ। ਹੱਠਯੋਗੀ ਘਰਬਾਰ ਛੱਡਦੇ ਹਨ ਪਵਿੱਤਰ ਰਹਿਣ ਦੇ ਲਈ। ਇਹ ਵੀ ਹੈ ਚੰਗਾ। ਬਾਪ ਕਹਿੰਦੇ ਹਨ - ਭਾਰਤ ਤੇ ਬਹੁਤ ਪਵਿੱਤਰ ਸੀ। ਇਨਾਂ ਪਵਿੱਤਰ ਖੰਡ ਹੋਰ ਕੋਈ ਹੁੰਦਾ ਨਹੀਂ। ਭਾਰਤ ਦੀ ਤਾਂ ਬਹੁਤ ਉੱਚੀ ਮਹਿਮਾ ਹੈ ਜੋ ਭਾਰਤਵਾਸੀ ਆਪ ਨਹੀਂ ਜਾਣਦੇ ਹਨ। ਬਾਪ ਨੂੰ ਭੁੱਲਣ ਕਾਰਨ ਸਭ ਕੁਝ ਭੁੱਲ ਜਾਂਦੇ ਹਨ ਮਤਲਬ ਨਾਸਤਿਕ ਨਿਧਨਕੇ ਬਣ ਪੈਂਦੇ ਹਨ। ਸਤਿਯੁਗ ਵਿੱਚ ਕਿੰਨੀ ਸੁੱਖ - ਸ਼ਾਂਤੀ ਸੀ। ਹੁਣ ਕਿੰਨੀ ਦੁੱਖ - ਅਸ਼ਾਂਤੀ ਹੈ! ਮੂਲਵਤਨ ਤਾਂ ਹੈ ਹੀ ਸ਼ਾਂਤੀਧਾਮ, ਜਿੱਥੇ ਅਸੀਂ ਆਤਮਾਵਾਂ ਰਹਿੰਦੀਆਂ ਹਾਂ। ਆਤਮਾਵਾਂ ਆਪਣੇ ਘਰ ਤੋਂ ਇੱਥੇ ਆਉਂਦੀਆਂ ਹਨ ਬੇਹੱਦ ਦਾ ਪਾਰ੍ਟ ਵਜਾਉਣ। ਹੁਣ ਇਹ ਹੈ ਪੁਰਸ਼ੋਤਮ ਸੰਗਮਯੁੱਗ ਜਦਕਿ ਬੇਹੱਦ ਦਾ ਬਾਪ ਆਉਂਦੇ ਹਨ ਨਵੀ ਦੁਨੀਆਂ ਵਿੱਚ ਲੈ ਚੱਲਣ ਦੇ ਲਈ। ਬਾਪ ਆਕੇ ਉਤੱਮ ਤੋਂ ਉਤੱਮ ਬਣਾਉਂਦੇ ਹਨ। ਉੱਚ ਤੇ ਉੱਚ ਭਗਵਾਨ ਕਿਹਾ ਜਾਂਦਾ ਹੈ। ਪਰ ਉਹ ਕੌਣ ਹੈ, ਕਿਸਨੂੰ ਕਿਹਾ ਜਾਂਦਾ ਹੈ, ਇਹ ਕੁਝ ਵੀ ਸਮਝਦੇ ਨਹੀਂ ਹਨ। ਇੱਕ ਵੱਡਾ ਲਿੰਗ ਰੱਖ ਦਿੱਤਾ ਹੈ। ਸਮਝਦੇ ਹਨ ਇਹ ਨਿਰਾਕਾਰ ਪ੍ਰਮਾਤਮਾ ਹੈ। ਅਸੀਂ ਆਤਮਾਵਾਂ ਦਾ ਉਹ ਬਾਪ ਹੈ - ਇਹ ਵੀ ਨਹੀਂ ਸਮਝਦੇ, ਸਿਰਫ਼ ਪੂਜਾ ਕਰਦੇ ਹਨ। ਹਮੇਸ਼ਾ ਸ਼ਿਵਬਾਬਾ ਕਹਿੰਦੇ ਹਨ, ਰੁਦ੍ਰ ਬਾਬਾ ਜਾਂ ਬਬੂਲਨਾਥ ਬਾਬਾ ਨਹੀਂ ਕਹਾਂਗੇ। ਤੁਸੀਂ ਲਿੱਖਦੇ ਵੀ ਹੋ ਸ਼ਿਵ ਬਾਬਾ ਯਾਦ ਹੈ? ਵਰਸਾ ਯਾਦ ਹੈ? ਇਹ ਸਲੋਗਨਜ਼ ਘਰ - ਘਰ ਵਿੱਚ ਲਗਾਉਣੇ ਚਾਹੀਦੇ ਹਨ- ਸ਼ਿਵਬਾਬਾ ਨੂੰ ਯਾਦ ਕਰੋ ਤੇ ਪਾਪ ਭਸਮ ਹੋਣਗੇ ਕਿਉਂਕਿ ਪਤਿਤ - ਪਾਵਨ ਇੱਕ ਹੀ ਬਾਪ ਹੈ। ਇਹ ਪਤਿਤ ਦੁਨੀਆਂ ਵਿੱਚ ਤਾਂ ਇੱਕ ਵੀ ਪਾਵਨ ਹੋ ਨਹੀਂ ਸਕਦਾ। ਪਾਵਨ ਦੁਨੀਆਂ ਵਿੱਚ ਫੇਰ ਇੱਕ ਵੀ ਪਤਿਤ ਨਹੀਂ ਹੋ ਸਕਦਾ। ਸ਼ਾਸਤ੍ਰਾ ਵਿੱਚ ਤਾਂ ਸਭ ਥਾਂ ਪਤਿਤ ਲਿੱਖ ਦਿੱਤਾ ਹੈ। ਤ੍ਰੇਤਾ ਵਿੱਚ ਵੀ ਕਹਿੰਦੇ ਰਾਵਣ ਸੀ, ਸੀਤਾ ਚੁੱਕੀ ਗਈ। ਸ਼੍ਰੀਕ੍ਰਿਸ਼ਨ ਦੇ ਨਾਲ ਕੰਸ, ਜਰਾਸੰਧੀ, ਹਿਰਣਯਕਸ਼ਪ ਆਦਿ ਵਿਖਾਏ ਹਨ। ਸ਼੍ਰੀਕ੍ਰਿਸ਼ਨ ਤੇ ਕਲੰਕ ਲੱਗਾ ਦਿੱਤੇ ਹਨ। ਹੁਣ ਸਤਿਯੁਗ ਵਿੱਚ ਇਹ ਸਭ ਹੋ ਨਹੀਂ ਸਕਦੇ। ਕਿੰਨੇ ਝੂਠੇ ਕਲੰਕ ਲਾਏ ਹਨ। ਬਾਪ ਤੇ ਵੀ ਕਲੰਕ ਲਾਏ ਹਨ ਤੇ ਦੇਵਤਾਵਾਂ ਤੇ ਵੀ ਕਲੰਕ ਲਾਏ ਹਨ। ਸਭਦੀ ਗਲਾਨੀ ਕਰਦੇ ਰਹਿੰਦੇ ਹਨ। ਤੇ ਹੁਣ ਬਾਪ ਕਹਿੰਦੇ ਹਨ ਇਹ ਯਾਦ ਦੀ ਯਾਤਰਾ ਹੈ ਆਤਮਾ ਨੂੰ ਪਵਿੱਤਰ ਬਣਾਉਣ ਦੀ। ਪਾਵਨ ਬਣ ਫੇਰ ਪਾਵਨ ਦੁਨੀਆਂ ਵਿੱਚ ਜਾਣਾ ਹੈ। ਬਾਪ 84 ਦਾ ਚੱਕਰ ਵੀ ਸਮਝਾਉਂਦੇ ਹਨ। ਹੁਣ ਤੁਹਾਡਾ ਇਹ ਅੰਤਿਮ ਜਨਮ ਹੈ ਫੇਰ ਘਰ ਜਾਣਾ ਹੈ। ਘਰ ਵਿੱਚ ਸ਼ਰੀਰ ਤਾਂ ਨਹੀਂ ਜਾਣਗੇ। ਸਭ ਆਤਮਾਵਾਂ ਜਾਣੀਆਂ ਹਨ ਇਸਲਈ ਮਿੱਠੇ - ਮਿੱਠੇ ਰੂਹਾਨੀ ਬੱਚਿਉ, ਆਪਣੇ ਨੂੰ ਆਤਮਾ ਸਮਝਕੇ ਬੈਠੋ, ਦੇਹ ਨਹੀਂ ਸਮਝੋ। ਹੋਰ ਸਤਿਸੰਗਾ ਵਿਚ ਤਾਂ ਤੁਸੀਂ ਦੇਹ - ਅਭਿਮਾਨੀ ਹੋਕੇ ਬੈਠਦੇ ਹੋ। ਇੱਥੇ ਬਾਪ ਕਹਿੰਦੇ ਹਨ ਦੇਹੀ - ਅਭਿਮਾਨੀ ਹੋਕੇ ਬੈਠੋ। ਜਿਵੇਂ ਮੇਰੇ ਵਿੱਚ ਸੰਸਕਾਰ ਹਨ, ਮੈਂ ਗਿਆਨ ਦਾ ਸਾਗਰ ਹਾਂ… ਤੁਸੀਂ ਬੱਚਿਆਂ ਨੂੰ ਵੀ ਇਵੇਂ ਦਾ ਬਣਨਾ ਹੈ। ਬੇਹੱਦ ਦੇ ਬਾਪ ਅਤੇ ਹੱਦ ਦੇ ਬਾਪ ਦਾ ਕੰਟ੍ਰਾਸਟ ਵੀ ਦੱਸਦੇ ਹਨ। ਬੇਹੱਦ ਦਾ ਬਾਪ ਬੈਠ ਤੁਹਾਨੂੰ ਸਾਰਾ ਗਿਆਨ ਸਮਝਾਉਂਦੇ ਹਨ। ਅੱਗੇ ਨਹੀਂ ਜਾਣਦੇ ਸੀ। ਹੁਣ ਸਵਾਲ ਸ੍ਰਿਸ਼ਟੀ ਦਾ ਚੱਕਰ ਕਿਵੇਂ ਫ਼ਿਰਦਾ ਹੈ, ਉਨ੍ਹਾਂ ਦਾ ਆਦਿ - ਮੱਧ - ਅੰਤ ਅਤੇ ਚੱਕਰ ਦੀ ਉਮਰ ਕਿੰਨੀ ਹੈ, ਸਭ ਦੱਸਦੇ ਹਨ। ਭਗਤੀ ਮਾਰ੍ਗ ਵਿੱਚ ਤਾਂ ਕਲਪ ਦੀ ਉਮਰ ਲੱਖਾਂ ਵਰ੍ਹੇ ਸੁਣਾਕੇ ਘੋਰ ਹਨ੍ਹੇਰੇ ਵਿੱਚ ਪਾ ਦਿੱਤਾ ਹੈ। ਥੱਲੇ ਹੀ ਉੱਤਰਦੇ ਆਏ ਹਨ। ਕਹਿੰਦੇ ਵੀ ਹੈ ਨਾ ਜਿੰਨੀ ਅਸੀਂ ਭਗਤੀ ਕਰਾਂਗੇ ਉਨ੍ਹਾਂ ਬਾਪ ਨੂੰ ਥੱਲੇ ਖਿੱਚਾਂਗੇ। ਬਾਪ ਆਕੇ ਸਾਨੂੰ ਪਾਵਨ ਬਨਾਉਣਗੇ। ਬਾਪ ਨੂੰ ਖਿੱਚਦੇ ਹੈ ਕਿਉਂਕਿ ਪਤਿਤ ਹਨ, ਬੜੇ ਦੁੱਖੀ ਬਣ ਜਾਂਦੇ ਹਨ। ਫੇਰ ਕਹਿੰਦੇ ਹਨ ਅਸੀਂ ਬਾਪ ਨੂੰ ਬੁਲਾਉਂਦੇ ਹਾਂ। ਬਾਪ ਵੀ ਵੇਖਦੇ ਹਨ ਬਿਲਕੁਲ ਦੁੱਖੀ ਤਮੋਪ੍ਰਧਾਨ ਬਣ ਗਏ ਹਨ, 5 ਹਜ਼ਾਰ ਵਰ੍ਹੇ ਪੂਰੇ ਹੋਏ ਹਨ ਉਦੋਂ ਫੇਰ ਆਉਂਦੇ ਹਨ। ਇਹ ਪੜ੍ਹਾਈ ਕੋਈ ਇਹ ਪੁਰਾਣੀ ਦੁਨੀਆਂ ਦੇ ਲਈ ਨਹੀਂ ਹੈ। ਤੁਹਾਡੀ ਆਤਮਾ ਧਾਰਨ ਕਰ ਨਾਲ ਲੈ ਜਾਵੇਗੀ। ਜਿਵੇਂ ਮੈਂ ਗਿਆਨ ਦਾ ਸਾਗਰ ਹਾਂ, ਤੁਸੀਂ ਵੀ ਗਿਆਨ ਦੀ ਨਦੀਆਂ ਹੋ। ਇਹ ਨਾਲੇਜ਼ ਕੋਈ ਇਸ ਦੁਨੀਆਂ ਦੇ ਲਈ ਨਹੀਂ ਹੈ। ਇਹ ਤਾਂ ਛੀ - ਛੀ ਦੁਨੀਆਂ, ਛੀ - ਛੀ ਸ਼ਰੀਰ ਹੈ, ਇਸਨੂੰ ਤਾਂ ਛੱਡਣਾ ਹੈ। ਸ਼ਰੀਰ ਤਾਂ ਇੱਥੇ ਪਵਿੱਤਰ ਹੋ ਨਹੀਂ ਸਕਦਾ। ਮੈਂ ਆਤਮਾਵਾਂ ਦਾ ਬਾਪ ਹਾਂ। ਆਤਮਾਵਾਂ ਨੂੰ ਹੀ ਪਵਿੱਤਰ ਬਣਾਉਣ ਆਇਆ ਹਾਂ। ਇਨ੍ਹਾਂ ਗੱਲਾਂ ਨੂੰ ਮਨੁੱਖ ਤਾਂ ਕੁਝ ਸਮਝ ਨਹੀਂ ਸਕਦੇ ਹਨ, ਬਿਲਕੁੱਲ ਹੀ ਪੱਥਰਬੁੱਧੀ, ਪਤਿਤ ਹਨ ਇਸਲਈ ਗਾਉਂਦੇ ਹਨ ਪਤਿਤ - ਪਾਵਨ… ਆਤਮਾ ਹੀ ਪਤਿਤ ਬਣੀ ਹੈ। ਆਤਮਾ ਹੀ ਸਭ ਕੁਝ ਕਰਦੀ ਹੈ। ਭਗਤੀ ਵੀ ਆਤਮਾ ਹੀ ਕਰਦੀ ਹੈ, ਸ਼ਰੀਰ ਵੀ ਆਤਮਾ ਲੈਂਦੀ ਹੈ।

ਹੁਣ ਬਾਪ ਕਹਿੰਦੇ ਹਨ ਮੈਂ ਤੁਹਾਨੂੰ ਆਤਮਾਵਾਂ ਨੂੰ ਲੈ ਜਾਣ ਆਇਆ ਹਾਂ। ਮੈਂ ਬੇਹੱਦ ਦਾ ਬਾਪ ਤੁਸੀਂ ਆਤਮਾਵਾਂ ਦੇ ਬੁਲਾਵੇ ਤੇ ਆਇਆ ਹਾਂ। ਤੁਸੀਂ ਕਿੰਨਾ ਪੁਕਾਰਿਆ ਹੈ। ਹੁਣ ਤੱਕ ਵੀ ਬੁਲਾਉਂਦੇ ਰਹਿੰਦੇ ਹਨ - ਹੇ ਪਤਿਤ - ਪਾਵਨ, ਓ ਗੌਡ ਫ਼ਾਦਰ ਆਕੇ ਇਹ ਪੁਰਾਣੀ ਦੁਨੀਆਂ ਦੇ ਦੁੱਖਾਂ ਤੋਂ, ਡੇਵਿਲ ਤੋਂ ਲਿਬਰੇਟ ਕਰੋ ਤਾਂ ਅਸੀਂ ਸਭ ਘਰ ਚਲੇ ਜਾਈਏ। ਹੋਰ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੈ - ਸਾਡਾ ਘਰ ਕਿੱਥੇ ਹੈ, ਘਰ ਵਿੱਚ ਕਿਵੇਂ, ਕਦੋਂ ਜਾਵਾਂਗੇ। ਮੁਕਤੀ ਵਿੱਚ ਜਾਣ ਲਈ ਕਿੰਨਾ ਮੱਥਾ ਮਾਰਦੇ ਹਨ, ਕਿੰਨੇ ਗੁਰੂ ਕਰਦੇ ਹਨ। ਜਨਮ - ਜਨਮਾਂਤ੍ਰ ਮੱਥਾ ਮਾਰਦੇ ਚਲਦੇ ਆਏ ਹਨ। ਉਹ ਗੁਰੂ ਲੋਕੀਂ ਜੀਵਨਮੁਕਤੀ ਦੇ ਸੁੱਖ ਨੂੰ ਜਾਣਦੇ ਹੀ ਨਹੀਂ। ਉਹ ਚਾਹੁੰਦੇ ਹਨ ਮੁਕਤੀ। ਕਹਿੰਦੇ ਵੀ ਹਨ ਵਿਸ਼ਵ ਵਿੱਚ ਸ਼ਾਂਤੀ ਕਿਵੇਂ ਹੋਵੇ? ਸੰਨਿਆਸੀ ਵੀ ਮੁਕਤੀ ਨੂੰ ਹੀ ਜਾਣਦੇ ਹਨ। ਜੀਵਨਮੁਕਤੀ ਨੂੰ ਤਾਂ ਜਾਣਦੇ ਹੀ ਨਹੀਂ। ਪਰ ਮੁਕਤੀ - ਜੀਵਨਮੁਕਤੀ ਦੋਨਾਂ ਦਾ ਵਰਸਾ ਬਾਪ ਹੀ ਦਿੰਦੇ ਹਨ। ਤੁਸੀਂ ਜਦੋਂ ਜੀਵਨਮੁਕਤੀ ਵਿੱਚ ਰਹਿੰਦੇ ਹੋ ਤਾਂ ਬਾਕੀ ਸਭ ਮੁਕਤੀ ਵਿੱਚ ਚਲੇ ਜਾਂਦੇ ਹਨ। ਹੁਣ ਤੁਸੀਂ ਬੱਚੇ ਨਾਲੇਜ਼ ਲੈ ਰਹੇ ਹੋ, ਇਹ ਬਣਨ ਦੇ ਲਈ। ਤੁਸੀਂ ਹੀ ਸਭਤੋਂ ਜਾਸਤੀ ਸੁੱਖ ਵੇਖਿਆ ਹੈ ਫੇਰ ਸਭਤੋਂ ਜਾਸਤੀ ਦੁੱਖ ਵੀ ਤੁਸੀਂ ਵੇਖਿਆ ਹੈ। ਆਦਿ ਸਨਾਤਨ ਦੇਵੀ - ਦੇਵਤਾ ਧਰਮ ਵਾਲੇ ਤੁਸੀਂ ਹੀ ਫੇਰ ਧਰਮ - ਭ੍ਰਸ਼ਟ, ਕਰਮ ਭ੍ਰਸ਼ਟ ਹੋ ਗਏ ਹੋ। ਤੁਸੀਂ ਪਵਿੱਤਰ ਪ੍ਰਵ੍ਰਿਤੀ ਮਾਰ੍ਗ ਵਾਲੇ ਸੀ, ਇਹ ਲਕਸ਼ਮੀ - ਨਾਰਾਇਣ ਪਵਿੱਤਰ ਪ੍ਰਵ੍ਰਿਤੀ ਮਾਰ੍ਗ ਦੇ ਹਨ। ਘਰਬਾਰ ਛੱਡਣਾ ਇਹ ਸੰਨਿਆਸੀਆਂ ਦਾ ਧਰਮ ਹੈ। ਸੰਨਿਆਸੀ ਵੀ ਪਹਿਲਾਂ ਚੰਗੇ ਸੀ। ਤੁਸੀਂ ਵੀ ਪਹਿਲਾਂ ਬਹੁਤ ਚੰਗੇ ਸੀ, ਹੁਣ ਤਮੋਪ੍ਰਧਾਨ ਬਣੇ ਹੋ। ਬਾਪ ਕਹਿੰਦੇ ਹਨ ਇਹ ਡਰਾਮੇ ਦਾ ਖੇਡ ਹੈ। ਬਾਪ ਸਮਝਾਉਂਦੇ ਹਨ - ਇਹ ਪੜਾਈ ਹੈ ਹੀ ਨਵੀਂ ਦੁਨੀਆਂ ਦੇ ਲਈ। ਪਤਿਤ ਸ਼ਰੀਰ, ਪਤਿਤ ਦੁਨੀਆਂ ਵਿੱਚ ਡਰਾਮਾ ਅਨੁਸਾਰ ਸਾਨੂੰ ਫੇਰ 5 ਹਜ਼ਾਰ ਵਰ੍ਹੇ ਦੇ ਬਾਦ ਆਉਣਾ ਪੈਂਦਾ ਹੈ। ਨਾ ਕਲਪ ਲੱਖਾਂ ਵਰ੍ਹੇ ਦਾ ਹੈ, ਨਾ ਮੈਂ ਸ੍ਰਵਵਿਆਪੀ ਹਾਂ। ਇਹ ਤਾਂ ਤੁਸੀ ਮੇਰੀ ਗਲਾਨੀ ਕਰਦੇ ਆਏ ਹੋ। ਮੈਂ ਫੇਰ ਵੀ ਤੁਹਾਡੇ ਤੇ ਕਿੰਨਾ ਉਪਕਾਰ ਕਰਦਾ ਹਾਂ। ਜਿੰਨੀ ਸ਼ਿਵਬਾਬਾ ਦੀ ਗਲਾਨੀ ਕੀਤੀ ਹੈ, ਉਨ੍ਹੀ ਹੋਰ ਕਿਸੇ ਦੀ ਨਹੀਂ ਕੀਤੀ ਹੈ। ਜੋ ਬਾਪ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦੇ ਹਨ ਉਨ੍ਹਾਂ ਲਈ ਤੁਸੀਂ ਕਹਿੰਦੇ ਰਹਿੰਦੇ ਹੋ ਸ੍ਰਵਵਿਆਪੀ ਹੈ। ਜਦੋਂ ਗਲਾਨੀ ਦੀ ਵੀ ਹੱਦ ਹੋ ਜਾਂਦੀ ਹੈ, ਉਦੋਂ ਫੇਰ ਮੈਂ ਆਕੇ ਉਪਕਾਰ ਕਰਦਾ ਹਾਂ। ਇਹ ਹੈ ਪੁਰਸ਼ੋਤਮ ਸੰਗਮਯੁੱਗ, ਕਲਿਆਣਕਾਰੀ ਯੁੱਗ। ਜਦਕਿ ਤੁਹਾਨੂੰ ਪਵਿੱਤਰ ਬਣਾਉਣ ਆਉਂਦਾ ਹਾਂ। ਕਿੰਨੀ ਸਹਿਜ ਯੁਕਤੀ ਪਾਵਨ ਬਣਾਉਣ ਦੀ ਦੱਸਦੇ ਹਨ। ਤੁਸੀਂ ਭਗਤੀ ਮਾਰ੍ਗ ਵਿੱਚ ਬਹੁਤ ਧੱਕੇ ਖਾਦੇ ਹਨ, ਤਲਾਬ ਵਿੱਚ ਵੀ ਇਸ਼ਨਾਨ ਕਰਨ ਜਾਂਦੇ ਹਨ, ਸਮਝਦੇ ਹਨ ਇਸ ਨਾਲ ਪਾਵਨ ਬਣ ਜਾਵਾਂਗੇ। ਹੁਣ ਕਿੱਥੇ ਉਹ ਪਾਣੀ ਕਿੱਥੇ ਉਹ ਪਤਿਤ - ਪਾਵਨ ਬਾਪ। ਉਹ ਸਭ ਹੈ ਭਗਤੀ ਮਾਰ੍ਗ, ਇਹ ਹੈ ਗਿਆਨ ਮਾਰ੍ਗ। ਮਨੁੱਖ ਕਿੰਨੇ ਘੋਰ ਹਨ੍ਹੇਰੇ ਵਿੱਚ ਹਨ। ਕੁੰਭਕਰਨ ਦੀ ਨੀਂਦ ਵਿੱਚ ਸੁੱਤੇ ਹੋਏ ਹਨ। ਇਹ ਤਾਂ ਤੁਸੀਂ ਜਾਣਦੇ ਹੋ - ਗਾਇਆ ਵੀ ਜਾਂਦਾ ਹੈ ਵਿਨਾਸ਼ਕਾਲੇ ਵਿਪ੍ਰੀਤ ਬੁੱਧੀ ਵਿਨਾਸ਼ਯੰਤੀ ਹੁਣ ਤੁਹਾਡੀ ਨੰਬਰਵਾਰ ਪੁਰਸ਼ਾਰਥ ਅਨੁਸਾਰ ਪ੍ਰੀਤ ਬੁੱਧੀ ਹੈ। ਪੂਰੀ ਨਹੀਂ ਹੈ, ਕਿਉਂਕਿ ਮਾਇਆ ਘੜੀ - ਘੜੀ ਭੁਲਾ ਦਿੰਦੀ ਹੈ। ਇਹ ਹੈ 5 ਵਿਕਾਰਾਂ ਦੀ ਲੜ੍ਹਾਈ। 5 ਵਿਕਾਰਾਂ ਨੂੰ ਰਾਵਣ ਕਿਹਾ ਜਾਂਦਾ ਹੈ। ਰਾਵਣ ਤੇ ਗੱਧੇ ਦਾ ਸਿਰ ਵਿਖਾਉਂਦੇ ਹਨ।

ਬਾਬਾ ਨੇ ਇਹ ਵੀ ਸਮਝਾਇਆ ਹੈ - ਸਕੂਲ ਵਿੱਚ ਕਦੀ ਅੱਖਾਂ ਬੰਦ ਕਰਕੇ ਨਹੀਂ ਬੈਠਣਾ ਹੁੰਦਾ ਹੈ। ਉਹ ਤਾਂ ਭਗਤੀ ਮਾਰ੍ਗ ਵਿੱਚ ਭਗਵਾਨ ਨੂੰ ਯਾਦ ਕਰਨ ਦੀ ਸਿੱਖਿਆ ਦਿੰਦੇ ਹਨ ਕਿ ਅੱਖਾਂ ਬੰਦ ਕਰਕੇ ਬੈਠੋ। ਇੱਥੇ ਤਾਂ ਬਾਪ ਕਹਿੰਦੇ ਹਨ ਇਹ ਸਕੂਲ ਹੈ। ਸੁਣਿਆ ਵੀ ਹੈ ਨਜ਼ਰ ਤੋਂ ਨਿਹਾਲ਼… ਕਹਿੰਦੇ ਹਨ ਇਹ ਜਾਦੂਗਰ ਹੈ। ਅਰੇ ਉਹ ਤਾਂ ਗਾਇਨ ਵੀ ਹੈ। ਦੇਵਤਾ ਵੀ ਨਜ਼ਰ ਤੋਂ ਨਿਹਾਲ ਹੁੰਦੇ ਹਨ। ਨਜ਼ਰ ਤੋਂ ਮਨੁੱਖ ਨੂੰ ਦੇਵਤਾ ਬਣਾਉਣ ਵਾਲਾ ਜਾਦੂਗਰ ਹੋਇਆ ਨਾ। ਬਾਪ ਬੈਟਰੀ ਚਾਰਜ਼ ਕਰਨ ਅਤੇ ਬੱਚੇ ਅੱਖਾਂ ਬੰਦ ਕਰਕੇ ਬੈਠਣ ਤਾਂ ਕੀ ਕਹਾਂਗੇ! ਸਕੂਲ ਵਿੱਚ ਅੱਖਾਂ ਬੰਦ ਕਰ ਨਹੀਂ ਬੈਠਦੇ। ਨਹੀਂ ਤਾਂ ਸੁਸਤੀ ਆਉਂਦੀ ਹੈ। ਪੜ੍ਹਾਈ ਤਾਂ ਹੈ ਸੋਰਸ ਆਫ਼ ਇਨਕਮ। ਲੱਖਾਂ ਪਦਮਾ ਦੀ ਕਮਾਈ ਹੈ। ਕਮਾਈ ਵਿੱਚ ਕਦੀ ਉਬਾਸੀ ਨਹੀਂ ਲੈਣਗੇ। ਇੱਥੇ ਆਤਮਾਵਾਂ ਨੂੰ ਸੁਧਾਰਨਾ ਹੈ। ਇਹ ਏਮ ਆਬਜੈਕਟ ਖੜੀ ਹੈ। ਉਨ੍ਹਾਂ ਦੀ ਰਾਜਧਾਨੀ ਵੇਖਣੀ ਹੋਵੇ ਤਾਂ ਜਾਓ ਦਿਲਵਾੜਾ ਵਿੱਚ। ਉਹ ਹਨ ਜੜ, ਇਹ ਹਨ ਚੈਤੰਨ ਦਿਲਵਾੜਾ ਮੰਦਿਰ। ਦੇਵਤਾ ਵੀ ਹਨ, ਸ੍ਵਰਗ ਵੀ ਹੈ। ਸ੍ਰਵ ਦਾ ਸਦਗਤੀ ਦਾਤਾ ਆਬੂ ਵਿੱਚ ਹੀ ਆਉਂਦੇ ਹਨ, ਇਸਲਈ ਵੱਡੇ ਤੋਂ ਵੱਡਾ ਤੀਰ੍ਥ ਆਬੂ ਠਹਿਰਿਆ। ਜੋ ਵੀ ਧਰਮ ਸਥਾਪਕ ਜਾਂ ਗੁਰੂ ਲੋਕੀ ਹਨ, ਸਭਦੀ ਸਦਗਤੀ ਬਾਪ ਇੱਥੇ ਆਕੇ ਕਰਦੇ ਹਨ। ਇਹ ਸਭਤੋਂ ਵੱਡਾ ਤੀਰ੍ਥ ਹੈ, ਪਰ ਗੁਪਤ ਹੈ। ਇਸਨੂੰ ਕੋਈ ਜਾਣਦੇ ਨਹੀਂ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜੋ ਸੰਸਕਾਰ ਬਾਪ ਵਿੱਚ ਹਨ, ਉਹ ਸੰਸਕਾਰ ਧਾਰਨ ਕਰਨੇ ਹਨ। ਬਾਪ ਸਮਾਨ ਗਿਆਨ ਸਾਗਰ ਬਣਨਾ ਹੈ। ਦੇਹੀ - ਅਭਿਮਾਨੀ ਹੋਕੇ ਰਹਿਣ ਦਾ ਅਭਿਆਸ ਕਰਨਾ ਹੈ।

2. ਆਤਮਾ ਰੂਪੀ ਬੈਟਰੀ ਨੂੰ ਸਤੋਪ੍ਰਧਾਨ ਬਣਾਉਣ ਦੇ ਲਈ ਤੁਰਦੇ - ਫਿਰਦੇ ਯਾਦ ਦੀ ਯਾਤਰਾ ਵਿੱਚ ਰਹਿਣਾ ਹੈ। ਦੈਵੀ ਕਰੈਕਟਰਜ਼ ਧਾਰਨ ਕਰਨੇ ਹਨ। ਬਹੁਤ - ਬਹੁਤ ਮਿੱਠਾ ਬਣਨਾ ਹੈ।

ਵਰਦਾਨ:-
ਤ੍ਰਿਕਾਲਦਰਸ਼ੀ ਬਣ ਦਿਵਯ ਬੁੱਧੀ ਦੇ ਵਰਦਾਨ ਨੂੰ ਕੰਮ ਵਿੱਚ ਲਗਾਉਣ ਵਾਲਾ ਸਫ਼ਲਤਾ ਸੰਪੰਨ ਭਵ

ਬਾਪਦਾਦਾ ਨੇ ਹਰ ਬੱਚੇ ਨੂੰ ਦਿਵਯ ਬੁੱਧੀ ਦਾ ਵਰਦਾਨ ਦਿੱਤਾ ਹੈ। ਦਿਵਯ ਬੁੱਧੀ ਦਵਾਰਾ ਹੀ ਬਾਪ ਨੂੰ, ਆਪਣੇ ਆਪਨੂੰ ਅਤੇ ਹੋਰ ਤਿੰਨ ਕਾਲਾਂ ਨੂੰ ਸਪੱਸ਼ਟ ਜਾਣ ਸਕਦੇ ਹੋ। ਸਰਵਸ਼ਕਤੀਆਂ ਨੂੰ ਧਾਰਨ ਕਰ ਸਕਦੇ ਹੋ। ਦਿਵਯ ਬੁੱਧੀ ਵਾਲੀ ਆਤਮਾ ਕਿਸੇ ਵੀ ਸੰਕਲਪ ਨੂੰ ਕੰਮ ਵਿੱਚ ਵਾਣੀ ਵਿੱਚ ਲਿਆਉਣ ਦੇ ਪਹਿਲੇ ਹਰ ਬੋਲ ਅਤੇ ਕਰਮ ਦੇ ਤਿੰਨਾਂ ਕਾਲਾਂ ਨੂੰ ਜਾਣ ਕੇ ਪ੍ਰੈਕਟੀਕਲ ਵਿੱਚ ਆਉਂਦੀ ਹੈ। ਉਹਨਾਂ ਦੇ ਅੱਗੇ ਪਾਸਟ ਅਤੇ ਫਿਊਚਰ ਵੀ ਐਨਾ ਸਪਸ਼ਟ ਹੁੰਦਾ ਹੈ ਜਿੰਨਾ ਪ੍ਰੇਜੇਂਟ ਸਾਫ਼ ਹੈ। ਇਵੇਂ ਦਿਵਯ ਬੁੱਧੀ ਵਾਲੇ ਤ੍ਰਿਕਾਲਦਰਸ਼ੀ ਹੋਣ ਦੇ ਕਾਰਣ ਸਦਾ ਸਫ਼ਲਤਾ ਸੰਪੰਨ ਬਣ ਜਾਂਦੇ ਹਨ।

ਸਲੋਗਨ:-
ਸੰਪੂਰਨ ਪਵਿੱਤਰਤਾ ਨੂੰ ਧਾਰਨ ਕਰਨ ਵਾਲੇ ਹੀ ਪਰਮਾਨੰਦ ਦਾ ਅਨੁਭਵ ਕਰ ਸਕਦੇ ਹਨ।