11.10.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਹਾਡਾ
ਫ਼ਰਜ਼ ਹੈ ਸਭ ਨੂੰ ਸਥਾਈ ਸੁਖ ਅਤੇ ਸ਼ਾਂਤੀ ਦਾ ਰਾਹ ਦੱਸਣਾ, ਸ਼ਾਂਤੀ ਵਿਚ ਰਹੋ ਅਤੇ ਸ਼ਾਂਤੀ ਦੀ
ਬਖਸ਼ਿਸ਼ ( ਇਨਾਮ ਦਵੋ ) ”
ਪ੍ਰਸ਼ਨ:-
ਕਿਸ ਗੁਪਤ ਰਾਜ਼
ਨੂੰ ਸਮਝਣ ਦੇ ਲਈ ਬੇਹੱਦ ਦੀ ਬੁੱਧੀ ਚਾਹੀਦੀ ਹੈ?
ਉੱਤਰ:-
ਡਰਾਮੇ ਦੀ ਜੋ
ਸੀਨ ਜਿਸ ਵਕਤ ਚਲਣੀ ਹੈ, ਉਸ ਵੇਲੇ ਹੀ ਚੱਲੇਗੀ। ਇਸ ਦੀ ਏਕੁਰੇਟ ਉਮਰ ਹੈ। ਬਾਪ ਵੀ ਆਪਣੇ ਇਕੁਰੇਟ
ਸਮੇਂ ਤੇ ਆਉਂਦੇ ਹਨ, ਇਸ ਵਿੱਚ ਇੱਕ ਸੈਕਿੰਡ ਦਾ ਵੀ ਫਰਕ ਨਹੀਂ ਪੈ ਸਕਦਾ ਹੈ। ਪੂਰੇ ਪੰਜ ਹਜਾਰ
ਵਰ੍ਹੇ ਦੇ ਬਾਦ ਬਾਪ ਆਕੇ ਪ੍ਰਵੇਸ਼ ਕਰਦੇ ਹਨ, ਇਹ ਗੁਪਤ ਰਾਜ਼ ਸਮਝਣ ਦੇ ਲਈ ਬੇਹੱਦ ਦੀ ਬੁੱਧੀ
ਚਾਹੀਦੀ ਹੈ।
ਗੀਤ:-
ਬਦਲ ਜਾਵੇ
ਦੁਨੀਆ ਨਾ ਬਦਲੇਂਗੇ ਹਮ…
ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਬੈਠ ਸਮਝਾਉਂਦੇ ਹਨ। ਬੱਚਿਆਂ ਨੂੰ ਰਾਹ ਦੱਸਦੇ ਹਨ -
ਸ਼ਾਂਤੀਧਾਮ ਅਤੇ ਸੁਖਧਾਮ ਦਾ। ਇਸ ਵਕਤ ਸਭ ਮਨੁੱਖ ਵਿਸ਼ਵ ਵਿੱਚ ਸ਼ਾਂਤੀ ਚਾਹੁੰਦੇ ਹਨ। ਹਰ ਇੱਕ
ਇੰਡਿਵੀਯੁਅਲ ਵੀ ਚਾਹੁੰਦੇ ਹਨ ਅਤੇ ਵਿਸ਼ਵ ਵਿੱਚ ਸ਼ਾਂਤੀ ਵੀ ਚਾਹੁੰਦੇ ਹਨ। ਹਰ ਇੱਕ ਕਹਿੰਦੇ ਹਨ ਮਨ
ਦੀ ਸ਼ਾਂਤੀ ਚਾਹੀਦੀ ਹੈ। ਹੁਣ ਉਹ ਵੀ ਕਿੱਥੋਂ ਮਿਲ ਸਕਦੀ ਹੈ। ਸ਼ਾਂਤੀ ਦਾ ਸਾਗਰ ਤੇ ਬਾਪ ਹੀ ਹੈ,
ਜਿਸ ਤੋਂ ਵਰਸਾ ਮਿਲ ਸਕਦਾ ਹੈ। ਇੰਡਿਵੀਯੁਅਲ ਵੀ ਮਿਲਦਾ ਹੈ, ਹੋਲਸੇਲ ਵੀ ਮਿਲਦਾ ਹੈ। ਯਾਨੀ ਸਭ
ਨੂੰ ਮਿਲਦਾ ਹੈ। ਜੋ ਬੱਚੇ ਪੜ੍ਹਦੇ ਹਨ ਸਮਝ ਸਕਦੇ ਹਨ ਅਸੀਂ ਵਰਸਾ ਲੈਣ ਲਈ ਆਪਣਾ ਵੀ ਪੁਰਸ਼ਾਰਥ ਕਰਦੇ
ਹਾਂ, ਦੂਸਰਿਆਂ ਨੂੰ ਵੀ ਰਾਹ ਦੱਸਦੇ ਹਾਂ। ਵਿਸ਼ਵ ਵਿੱਚ ਸ਼ਾਂਤੀ ਤੇ ਹੋਣੀ ਹੀ ਹੈ। ਭਾਵੇਂ ਕੋਈ ਵਰਸਾ
ਲੈਣ ਆਵੇ ਜਾਂ ਨਾ ਆਵੇ। ਬੱਚਿਆਂ ਦਾ ਫਰਜ਼ ਹੈ, ਸਭ ਬੱਚਿਆਂ ਨੂੰ ਸ਼ਾਂਤੀ ਦੇਣਾ ਹੈ। ਇਹ ਸਮਝ ਨਹੀਂ
ਸਕਦੇ, 2-4 ਨੂੰ ਵਰਸਾ ਮਿਲਣ ਨਾਲ ਕੀ ਹੋਵੇਗਾ। ਕਿਸੇ ਨੂੰ ਰਾਹ ਦੱਸਿਆ ਜਾਂਦਾ ਹੈ, ਪਰ ਨਿਸ਼ਚੇ ਨਾ
ਹੋਣ ਦੇ ਕਾਰਨ ਦੂਸਰਿਆਂ ਨੂੰ ਆਪ ਸਮਾਨ ਬਣਾ ਨਹੀਂ ਸਕਦੇ। ਜੋ ਨਿਸ਼ਚੇਬੁੱਧੀ ਹਨ ਉਹ ਸਮਝਦੇ ਹਨ ਬਾਬਾ
ਤੋਂ ਸਾਨੂੰ ਵਰਸਾ ਮਿਲ ਰਿਹਾ ਹੈ। ਵਰਦਾਨ ਦਿੰਦੇ ਹਨ ਨਾ - ਆਯੂਸ਼ਵਾਨ ਭਵ, ਧਨਵਾਨ ਭਵ ਵੀ ਕਹਿੰਦੇ
ਹਨ। ਸਿਰ੍ਫ ਕਹਿਣ ਨਾਲ ਤੇ ਅਸ਼ੀਰਵਾਦ ਨਹੀਂ ਮਿਲ ਸਕਦੀ। ਅਸ਼ੀਰਵਾਦ ਮੰਗਦੇ ਹਨ ਤਾਂ ਉਨ੍ਹਾਂਨੂੰ
ਸਮਝਾਇਆ ਜਾਂਦਾ ਹੈ ਤੁਹਾਨੂੰ ਸ਼ਾਂਤੀ ਚਾਹੀਦੀ ਹੈ ਤਾਂ ਇਵੇਂ ਪੁਰਸ਼ਾਰਥ ਕਰੋ। ਮਿਹਨਤ ਨਾਲ ਸਭ ਕੁਝ
ਮਿਲੇਗਾ। ਭਗਤੀ ਮਾਰਗ ਵਿੱਚ ਕਿੰਨੀ ਅਸ਼ੀਰਵਾਦ ਲੈਂਦੇ ਹਨ। ਮਾਂ - ਬਾਪ, ਟੀਚਰ, ਗੁਰੂ ਆਦਿ ਸਭ ਤੋਂ
ਮੰਗਦੇ ਹਨ - ਅਸੀਂ ਸੁਖੀ ਅਤੇ ਸ਼ਾਂਤ ਰਹੀਏ। ਪਰੰਤੂ ਰਹਿ ਨਹੀਂ ਸਕਦੇ ਕਿਉਂਕਿ ਇਨ੍ਹੇ ਢੇਰ ਮਨੁੱਖ
ਹਨ, ਉਨ੍ਹਾਂਨੂੰ ਸੁਖ - ਸ਼ਾਂਤੀ ਮਿਲ ਕਿਵੇਂ ਸਕਦੀ। ਗਾਉਂਦੇ ਵੀ ਹਨ - ਸ਼ਾਂਤੀ ਦੇਵਾ। ਬੁੱਧੀ ਵਿੱਚ
ਆਉਂਦਾ ਹੈ ਹੇ ਪਰਮਪਿਤਾ ਪ੍ਰਮਾਤਮਾ, ਸਾਨੂੰ ਸ਼ਾਂਤੀ ਦੀ ਬਖਸ਼ੀਸ਼ ਕਰੋ। ਅਸਲ ਵਿੱਚ ਬਖਸ਼ੀਸ਼ ਉਸ ਨੂੰ
ਕਿਹਾ ਜਾਂਦਾ ਹੈ ਜੋ ਚੀਜ਼ ਉਠਾਕੇ ਦੇਣ। ਕਹਿਣਗੇ ਇਹ ਤੁਹਾਨੂੰ ਬਖਸ਼ੀਸ਼ ਹੈ, ਇਨਾਮ ਹੈ। ਬਾਪ ਕਹਿੰਦੇ
ਹਨ ਬਖਸ਼ੀਸ਼ ਕੋਈ ਕਿੰਨੀ ਵੀ ਕਰਦੇ ਹਨ, ਧਨ ਦੀ, ਮਕਾਨ ਦੀ, ਕਪੜੇ ਆਦਿ ਦੀ ਕਰਦੇ ਹਨ, ਉਹ ਹੋਇਆ ਦਾਨ
- ਪੁੰਨ ਅਲਪਕਾਲ ਦੇ ਲਈ। ਮਨੁੱਖ, ਮਨੁੱਖ ਨੂੰ ਦਿੰਦੇ ਹਨ। ਸ਼ਾਹੂਕਾਰ ਗਰੀਬ ਨੂੰ ਅਤੇ ਸ਼ਾਹੂਕਾਰ,
ਸ਼ਾਹੂਕਾਰ ਨੂੰ ਦਿੰਦੇ ਆਏ ਹਨ। ਪਰੰਤੂ ਇਹ ਤਾਂ ਹੈ ਸ਼ਾਂਤੀ ਅਤੇ ਸੁਖ ਸਥਾਈ। ਇੱਥੇ ਤਾਂ ਕੋਈ ਇੱਕ
ਜਨਮ ਦੇ ਲਈ ਵੀ ਸੁਖ - ਸ਼ਾਂਤੀ ਨਹੀਂ ਦੇ ਸਕਦੇ ਕਿਉਂਕਿ ਉਨ੍ਹਾਂ ਦੇ ਕੋਲ ਹੈ ਹੀ ਨਹੀਂ। ਦੇਣ ਵਾਲਾ
ਇੱਕ ਬਾਪ ਹੈ। ਉਸਨੂੰ ਸੁਖ- ਸ਼ਾਂਤੀ - ਪਵਿਤ੍ਰਤਾ ਦਾ ਸਾਗਰ ਕਿਹਾ ਜਾਂਦਾ ਹੈ। ਉੱਚ ਤੋਂ ਉੱਚ ਭਗਵਾਨ
ਦੀ ਹੀ ਮਹਿਮਾ ਗਾਈ ਜਾਂਦੀ ਹੈ, ਸਮਝਦੇ ਹਨ ਉਨ੍ਹਾਂ ਤੋਂ ਸ਼ਾਂਤੀ ਮਿਲੇਗੀ। ਫਿਰ ਉਹ ਸਾਧੂ - ਸੰਤ ਆਦਿ
ਕੋਲ ਜਾਂਦੇ ਹਨ। ਕਿਉਂਕਿ ਭਗਤੀ ਮਾਰਗ ਹੈ ਨਾ। ਤਾਂ ਫੇਰਾ ਫਿਰਾਉਂਦੇ ਰਹਿੰਦੇ ਹਨ। ਉਹ ਸਭ ਹੈ
ਅਲਪਕਾਲ ਦੇ ਲਈ ਪੁਰਸ਼ਾਰਥ। ਤੁਹਾਡਾ ਬੱਚਿਆਂ ਦਾ ਹੁਣ ਉਹ ਸਭ ਬੰਦ ਹੋ ਜਾਂਦਾ ਹੈ। ਤੁਸੀਂ ਲਿੱਖਦੇ
ਵੀ ਹੋ ਬੇਹੱਦ ਕੇ ਬਾਪ ਤੋਂ 100 ਪ੍ਰਤੀਸ਼ਤ ਪਵਿਤ੍ਰਤਾ, ਸੁਖ, ਸ਼ਾਂਤੀ ਦਾ ਵਰਸਾ ਪਾ ਸਕਦੇ ਹੋ। ਇੱਥੇ
100 ਪ੍ਰਤੀਸ਼ਤ ਅਪਵਿੱਤਰਤਾ, ਦੁਖ, ਅਸ਼ਾਂਤੀ ਹੈ। ਪਰੰਤੂ ਮਨੁੱਖ ਸਮਝਦੇ ਨਹੀਂ। ਕਹਿੰਦੇ ਰਿਸ਼ੀ - ਮੁਨੀ
ਆਦਿ ਤਾਂ ਪਵਿੱਤਰ ਹਨ। ਪ੍ਰੰਤੂ ਪੈਦਾਇਸ਼ ਤਾਂ ਫਿਰ ਵੀ ਵਿਸ਼ ਤੋਂ ਹੁੰਦੀ ਹੈ ਨਾ। ਮੂਲ ਗੱਲ ਹੀ ਇਹ
ਹੈ। ਰਾਵਣ ਰਾਜ ਵਿੱਚ ਪਵਿਤ੍ਰਤਾ ਹੋ ਨਹੀਂ ਸਕਦੀ। ਪਵਿਤ੍ਰਤਾ - ਸੁਖ ਆਦਿ ਸਭ ਦਾ ਸਾਗਰ ਇੱਕ ਹੀ
ਬਾਪ ਹੈ।
ਤੁਸੀਂ ਜਾਣਦੇ ਹੋ ਸਾਨੂੰ
ਸ਼ਿਵਬਾਬਾ ਤੋਂ 21 ਜਨਮ ਮਤਲਬ ਅੱਧਾਕਲਪ 2500 ਵਰ੍ਹਿਆਂ ਦੇ ਲਈ ਵਰਸਾ ਮਿਲਦਾ ਹੈ। ਇਹ ਤਾਂ ਗਾਰੰਟੀ
ਹੈ। ਅਧਾਕਲਪ ਸੁਖਧਾਮ, ਅਧਾਕਲਪ ਦੁੱਖਧਾਮ। ਸ੍ਰਿਸ਼ਟੀ ਦੇ ਦੋ ਹਿੱਸੇ ਹਨ - ਇੱਕ ਨਵਾਂ ਅਤੇ ਇੱਕ
ਪੁਰਾਣਾ। ਪਰ ਨਵਾਂ ਕਦੋਂ, ਪੁਰਾਣਾ ਕਦੋਂ ਹੁੰਦਾ ਹੈ, ਇਹ ਵੀ ਜਾਣਦੇ ਨਹੀਂ। ਝਾੜ ਦੀ ਉੱਮਰ ਇੰਨੀ
ਐਕੁਰੇਟ ਦੱਸ ਨਹੀਂ ਸਕਦੇ। ਹੁਣ ਬਾਪ ਦਵਾਰਾ ਤੁਸੀਂ ਇਸ ਝਾੜ ਨੂੰ ਜਾਣਦੇ ਹੋ। ਇਹ 5 ਹਜ਼ਾਰ ਵਰ੍ਹਿਆਂ
ਦਾ ਪੁਰਾਣਾ ਝਾੜ ਹੈ, ਇਸਦੀ ਐਕੁਰੇਟ ਉਮਰ ਦਾ ਤੁਹਾਨੂੰ ਪਤਾ ਹੈ, ਹੋਰ ਜੋ ਝਾੜ ਹੁੰਦੇ ਹਨ ਉਨ੍ਹਾਂ
ਦੀ ਉੱਮਰ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਹੈ, ਅੰਦਾਜ਼ਨ ਦੱਸ ਦਿੰਦੇ ਹਨ। ਤੁਫਾਨ ਆਇਆ, ਝਾੜ
ਡਿੱਗਿਆ, ਉਮਰ ਪੂਰੀ ਹੋ ਗਈ। ਮਨੁੱਖਾਂ ਦਾ ਵੀ ਅਚਾਨਕ ਮੌਤ ਹੁੰਦਾ ਰਹਿੰਦਾ ਹੈ। ਇਸ ਬੇਹੱਦ ਦੇ ਝਾੜ
ਦੀ ਉੱਮਰ ਪੂਰੇ 5 ਹਜ਼ਾਰ ਵਰ੍ਹੇ ਹੈ। ਇਸ ਵਿੱਚ ਇੱਕ ਦਿਨ ਨਾ ਘੱਟ, ਨਾ ਜ਼ਿਆਦਾ ਹੁੰਦਾ ਹੈ। ਇਹ ਬਣਿਆ
- ਬਣਾਇਆ ਝਾੜ ਹੈ। ਇਸ ਵਿੱਚ ਫ਼ਰਕ ਨਹੀਂ ਪੈ ਸਕਦਾ। ਡਰਾਮੇ ਵਿੱਚ ਜੋ ਸੀਨ ਜਿਸ ਵਕਤ ਚਲਣੀ ਹੈ, ਉਸ
ਸਮੇਂ ਹੀ ਚੱਲੇਗੀ। ਹੂਬਹੂ ਰਪੀਟ ਹੋਣਾ ਹੈ। ਉੱਮਰ ਵੀ ਐਕੁਰੇਟ ਹੈ। ਬਾਪ ਨੂੰ ਵੀ ਨਵੀਂ ਦੁਨੀਆਂ
ਸਥਾਪਨ ਕਰਨ ਲਈ ਆਉਣਾ ਹੈ। ਐਕੁਰੇਟ ਟਾਈਮ ਤੇ ਆਉਂਦੇ ਹਨ। ਇੱਕ ਸੈਕਿੰਡ ਦਾ ਵੀ ਉਸ ਵਿੱਚ ਫਰਕ ਨਹੀਂ
ਪੈ ਸਕਦਾ। ਇਹ ਵੀ ਹੁਣ ਤੁਹਾਡੀ ਬੇਹੱਦ ਦੀ ਬੁੱਧੀ ਹੋਈ। ਤੁਸੀਂ ਹੀ ਸਮਝ ਸਕਦੇ ਹੋ। ਪੂਰੇ 5 ਹਜ਼ਾਰ
ਵਰ੍ਹੇ ਬਾਦ ਬਾਪ ਆਕੇ ਪ੍ਰਵੇਸ਼ ਕਰਦੇ ਹਨ, ਇਸਲਈ ਸ਼ਿਵਰਾਤਰੀ ਕਹਿੰਦੇ ਹਨ। ਕ੍ਰਿਸ਼ਨ ਦੇ ਲਈ ਜਨਮਾਸ਼ਟਮੀ
ਕਹਿੰਦੇ ਹਨ। ਸ਼ਿਵ ਦੀ ਜਨਮਾਸ਼ਟਮੀ ਨਹੀਂ ਕਹਿੰਦੇ, ਸ਼ਿਵ ਦੀ ਰਾਤ੍ਰੀ ਕਹਿੰਦੇ ਹਨ ਕਿਉਂਕਿ ਜੇਕਰ ਜਨਮ
ਹੋਵੇ ਤਾਂ ਫਿਰ ਮੌਤ ਵੀ ਹੋਵੇ। ਮਨੁੱਖਾਂ ਦਾ ਜਨਮਦਿਨ ਕਹਿੰਦੇ ਹਨ। ਸ਼ਿਵ ਦੇ ਲਈ ਸਦਾ ਸ਼ਿਵਰਾਤ੍ਰੀ
ਕਹਿੰਦੇ ਹਨ। ਦੁਨੀਆਂ ਵਿੱਚ ਇਨ੍ਹਾਂ ਗੱਲਾਂ ਦਾ ਕੁਝ ਵੀ ਪਤਾ ਨਹੀਂ ਹੈ। ਤੁਸੀਂ ਸਮਝਦੇ ਹੋ
ਸ਼ਿਵਰਾਤ੍ਰੀ ਕਿਉਂ ਕਹਿੰਦੇ ਹਨ। ਜਨਮਾਸ਼ਟਮੀ ਕਿਉਂ ਨਹੀਂ ਕਹਿੰਦੇ। ਉਨ੍ਹਾਂ ਦਾ ਦਿਵਯ ਜਨਮ ਅਲੌਕਿਕ
ਹੈ, ਜੋ ਹੋਰ ਕਿਸੇ ਦਾ ਹੋ ਨਹੀਂ ਸਕਦਾ। ਇਹ ਕੋਈ ਜਾਣਦੇ ਨਹੀਂ - ਸ਼ਿਵਬਾਬਾ ਕਦੋਂ, ਕਿਵੇਂ ਆਉਂਦੇ
ਹਨ। ਸ਼ਿਵਰਾਤ੍ਰੀ ਦਾ ਅਰਥ ਕੀ ਹੈ, ਤੁਸੀਂ ਹੀ ਜਾਣਦੇ ਹੋ। ਇਹ ਹੈ ਬੇਹੱਦ ਦੀ ਰਾਤ। ਭਗਤੀ ਦੀ ਰਾਤ
ਪੂਰੀ ਹੋ ਦਿਨ ਹੁੰਦਾ ਹੈ। ਬ੍ਰਹਮਾ ਦੀ ਰਾਤ ਅਤੇ ਦਿਨ ਤਾਂ ਫਿਰ ਬ੍ਰਾਹਮਣਾਂ ਦਾ ਵੀ ਹੋਇਆ। ਇੱਕ
ਬ੍ਰਹਮਾ ਦਾ ਖੇਲ੍ਹ ਥੋੜ੍ਹੀ ਨਾ ਚਲਦਾ ਹੈ। ਹੁਣ ਤੁਸੀਂ ਜਾਣਦੇ ਹੋ, ਹੁਣ ਦਿਨ ਸ਼ੁਰੂ ਹੁੰਦਾ ਹੈ।
ਪੜ੍ਹਦੇ - ਪੜ੍ਹਦੇ ਜਾ ਆਪਣੇ ਘਰ ਪਹੁੰਚਣਗੇ, ਫਿਰ ਦਿਨ ਵਿੱਚ ਆਉਣਗੇ। ਅਧਾਕਲਪ ਦਿਨ ਅਤੇ ਅਧਾਕਲਪ
ਰਾਤ ਗਾਈ ਜਾਂਦੀ ਹੈ ਪ੍ਰੰਤੂ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ। ਉਹ ਲੋਕੀ ਤਾਂ ਕਹਿਣਗੇ ਕਿ
ਕਲਯੁਗ ਦੀ ਉੱਮਰ 40 ਹਜ਼ਾਰ ਵਰ੍ਹੇ ਬਾਕੀ ਹੈ, ਸਤਿਯੁਗ ਦੀ ਲੱਖਾਂ ਵਰ੍ਹੇ ਹੈ ਫਿਰ ਅੱਧੇ - ਅੱਧੇ ਦਾ
ਹਿਸਾਬ ਬਣਦਾ ਨਹੀਂ। ਕਲਪ ਦੀ ਉੱਮਰ ਨੂੰ ਕੋਈ ਵੀ ਜਾਣਦੇ ਨਹੀਂ। ਤੁਸੀਂ ਸਾਰੇ ਵਿਸ਼ਵ ਦੇ ਆਦਿ -ਮੱਧ
- ਅੰਤ ਨੂੰ ਜਾਣਦੇ ਹੋ। ਇਹ 5 ਹਜ਼ਾਰ ਵਰ੍ਹੇ ਦੇ ਬਾਦ ਸ੍ਰਿਸ਼ਟੀ ਚੱਕਰ ਲਗਾਉਂਦੀ ਰਹਿੰਦੀ ਹੈ। ਵਿਸ਼ਵ
ਤੇ ਹੈ ਹੀ, ਉਸ ਵਿੱਚ ਪਾਰਟ ਵਜਾਉਂਦੇ - ਵਜਾਉਂਦੇ ਮਨੁੱਖ ਹੀ ਤੰਗ ਹੋ ਜਾਂਦੇ ਹਨ। ਇਹ ਕੀ ਆਵਾਗਮਨ
ਹੈ। ਜੇਕਰ 84 ਲੱਖ ਜਨਮਾਂ ਦਾ ਆਵਾਗਮਨ ਹੁੰਦਾ ਤਾਂ ਪਤਾ ਨਹੀਂ ਕੀ ਹੁੰਦਾ। ਨਾ ਜਾਨਣ ਦੇ ਕਾਰਨ ਕਲਪ
ਦੀ ਉੱਮਰ ਵੀ ਵਧਾ ਦਿੱਤੀ ਹੈ। ਹੁਣ ਤੁਸੀਂ ਬੱਚੇ ਬਾਪ ਦੇ ਸਨਮੁੱਖ ਪੜ੍ਹ ਰਹੇ ਹੋ। ਅੰਦਰ ਵਿੱਚ
ਭਾਸਨਾ ਆਉਂਦੀ ਹੈ ਅਸੀਂ ਪ੍ਰੈਕਟੀਕਲ ਵਿੱਚ ਬੈਠੇ ਹਾਂ। ਪੁਰਸ਼ੋਤਮ ਸੰਗਮਯੁਗ ਨੇ ਵੀ ਜਰੂਰ ਆਉਣਾ ਹੈ।
ਕਦੋਂ ਆਉਂਦਾ ਹੈ, ਕਿਵੇਂ ਆਉਂਦਾ ਹੈ - ਇਹ ਕੋਈ ਨਹੀਂ ਜਾਣਦੇ। ਤੁਸੀਂ ਬੱਚੇ ਜਾਣਦੇ ਹੋ ਤਾਂ ਕਿੰਨਾ
ਗਦਗਦ ਹੋਣਾ ਚਾਹੀਦਾ ਹੈ। ਤੁਸੀਂ ਹੀ ਕਲਪ - ਕਲਪ ਬਾਪ ਤੋਂ ਵਰਸਾ ਲੈਂਦੇ ਹੋ ਮਤਲਬ ਮਾਇਆ ਤੇ ਜਿੱਤ
ਪਾਉਂਦੇ ਹੋ ਫਿਰ ਹਾਰਦੇ ਹੋ। ਇਹ ਹੈ ਬੇਹੱਦ ਦੀ ਹਾਰ ਅਤੇ ਜਿੱਤ। ਉਨ੍ਹਾਂ ਰਾਜਿਆਂ ਦੀ ਤਾਂ ਬਹੁਤ
ਹੀ ਹਾਰ - ਜਿੱਤ ਹੁੰਦੀ ਰਹਿੰਦੀ ਹੈ। ਕਈ ਲੜਾਈਆਂ ਲਗਦੀਆਂ ਰਹਿੰਦੀਆਂ ਹਨ। ਛੋਟੀ ਜਿਹੀ ਲੜ੍ਹਾਈ
ਲਗਦੀ ਤਾਂ ਕਹਿ ਦਿੰਦੇ ਹੁਣ ਅਸੀਂ ਜਿੱਤੇ। ਕੀ ਜਿੱਤੇ? ਛੋਟੇ ਜਿਹੇ ਟੁੱਕੜੇ ਨੂੰ ਜਿੱਤਿਆ। ਵੱਡੀ
ਲੜ੍ਹਾਈ ਵਿੱਚ ਹਾਰਦੇ ਹਨ ਤਾਂ ਫਿਰ ਝੰਡਾ ਡੇਗ ਦਿੰਦੇ ਹਨ। ਪਹਿਲਾਂ - ਪਹਿਲਾਂ ਤਾਂ ਇੱਕ ਰਾਜਾ
ਹੁੰਦਾ ਹੈ ਫਿਰ ਹੋਰ - ਹੋਰ ਵ੍ਰਿਧੀ ਹੁੰਦੀ ਜਾਂਦੀ ਹੈ। ਪਹਿਲਾਂ - ਪਹਿਲਾਂ ਤਾਂ ਇਨ੍ਹਾਂ ਲਕਸ਼ਮੀ -
ਨਾਰਾਇਣ ਦਾ ਰਾਜ ਸੀ ਫਿਰ ਹੋਰ ਰਾਜੇ ਆਉਣੇ ਸ਼ੁਰੂ ਹੋਏ। ਜਿਵੇਂ ਪੋਪ ਦਾ ਵਿਖਾਉਂਦੇ ਹਨ। ਪਹਿਲਾਂ
ਇੱਕ ਸੀ ਫਿਰ ਨੰਬਰਵਾਰ ਹੋਰ ਪੋਪ ਵੀ ਬੈਠਦੇ ਗਏ। ਕਿਸੇ ਦੀ ਮੌਤ ਦਾ ਤੇ ਠਿਕਾਣਾ ਹੀ ਨਹੀਂ ਹੈ ਨਾ।
ਤੁਸੀਂ ਬੱਚੇ ਜਾਣਦੇ ਹੋ
ਸਾਨੂੰ ਬਾਬਾ ਅਮਰ ਬਣਾ ਰਹੇ ਹਨ। ਅਮਰਪੁਰੀ ਦਾ ਮਾਲਿਕ ਬਣਾ ਰਹੇ ਹਨ, ਕਿੰਨੀ ਖੁਸ਼ੀ ਹੋਣੀ ਚਾਹੀਦੀ
ਹੈ। ਇਹ ਹੈ ਮ੍ਰਿਤੁਲੋਕ। ਉਹ ਹੈ ਅਮਰਲੋਕ। ਇਨ੍ਹਾਂ ਗੱਲਾਂ ਨੂੰ ਨਵਾਂ ਕੋਈ ਸਮਝ ਨਾ ਸਕੇ। ਉਨ੍ਹਾਂ
ਨੂੰ ਮਜ਼ਾ ਨਹੀਂ ਆਵੇਗਾ, ਜਿੰਨਾ ਪੁਰਾਣਿਆਂ ਨੂੰ ਆਵੇਗਾ। ਦਿਨ - ਪ੍ਰਤੀਦਿਨ ਵ੍ਰਿਧੀ ਨੂੰ ਪਾਉਂਦੇ
ਰਹਿੰਦੇ ਹਨ। ਨਿਸ਼ਚੇ ਪੱਕਾ ਹੋ ਜਾਂਦਾ ਹੈ। ਇਸ ਵਿੱਚ ਸਹਿਣਸ਼ੀਲਤਾ ਵੀ ਬਹੁਤ ਹੋਣੀ ਚਾਹੀਦੀ ਹੈ। ਇਹ
ਤਾਂ ਆਸੁਰੀ ਦੁਨੀਆਂ ਹੈ, ਦੁਖ ਦੇਣ ਵਿੱਚ ਦੇਰ ਨਹੀਂ ਕਰਦੇ। ਤੁਹਾਡੀ ਆਤਮਾ ਕਹਿੰਦੀ ਹੈ ਅਸੀਂ ਹੁਣ
ਬਾਬਾ ਦੀ ਸ਼੍ਰੀਮਤ ਤੇ ਚੱਲ ਰਹੇ ਹਾਂ। ਅਸੀਂ ਸੰਗਮਯੁਗ ਤੇ ਹਾਂ। ਬਾਕੀ ਸਭ ਕਲਯੁਗ ਵਿੱਚ ਹਨ। ਅਸੀਂ
ਹੁਣ ਪੁਰਸ਼ੋਤਮ ਬਣ ਰਹੇ ਹਾਂ। ਪੁਰਸ਼ਾਂ ਵਿਚੋਂ ਉਤੱਮ ਪੁਰਸ਼ ਪੜ੍ਹਾਈ ਨਾਲ ਹੀ ਬਣਦੇ ਹਨ ਨਾ। ਪੜ੍ਹਾਈ
ਨਾਲ ਹੀ ਚੀਫ ਜਸਟਿਸ ਆਦਿ ਬਣਦੇ ਹਨ। ਤੁਹਾਨੂੰ ਬਾਪ ਪੜ੍ਹਾਉਂਦੇ ਹਨ। ਇਸ ਪੜ੍ਹਾਈ ਨਾਲ ਹੀ ਆਪਣੇ
ਪੁਰਸ਼ਾਰਥ ਅਨੁਸਾਰ ਪਦਵੀ ਪਾਉਂਦੇ ਹੋ। ਜਿੰਨਾਂ ਜੋ ਪੜ੍ਹਨਗੇ ਉਨਾਂ ਗ੍ਰੇਡ ਮਿਲੇਗੀ। ਇਸ ਵਿੱਚ
ਰਾਜਾਈ ਦੀ ਗ੍ਰੇਡ ਹੈ। ਉਵੇਂ ਉਸ ਪੜ੍ਹਾਈ ਵਿੱਚ ਰਾਜਾਈ ਦੀ ਗ੍ਰੇਡ ਨਹੀਂ ਹੁੰਦੀ ਹੈ। ਤੁਸੀਂ ਜਾਣਦੇ
ਹੋ ਅਸੀਂ ਰਾਜਾਵਾਂ ਦੇ ਰਾਜਾ ਬਣ ਰਹੇ ਹਾਂ। ਤਾਂ ਅੰਦਰ ਵਿੱਚ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਅਸੀਂ
ਡਬਲ ਸਿਰਤਾਜ ਬਹੁਤ ਉੱਚ ਬਣਦੇ ਹਾਂ। ਭਗਵਾਨ ਬਾਪ ਸਾਨੂੰ ਪੜ੍ਹਾਉਂਦੇ ਹਨ। ਕਦੇ ਕੋਈ ਸਮਝ ਨਾ ਸਕੇ
ਕਿ ਨਿਰਾਕਾਰ ਬਾਪ ਕਿਵੇਂ ਆਕੇ ਪੜ੍ਹਾਉਂਦੇ ਹਨ। ਮਨੁੱਖ ਪੁਕਾਰਦੇ ਵੀ ਹਨ ਕਿ ਹੇ ਪਤਿਤ - ਪਾਵਨ ਆਕੇ
ਸਾਨੂੰ ਪਾਵਨ ਬਣਾਓ। ਫਿਰ ਵੀ ਪਾਵਨ ਬਣਦੇ ਨਹੀਂ। ਬਾਪ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਹੈ। ਤੁਸੀਂ ਇੱਕ
ਪਾਸੇ ਪੁਕਾਰਦੇ ਹੋ ਕਿ ਪਤਿਤ ਪਾਵਨ ਆਓ, ਹੁਣ ਮੈਂ ਆਇਆ ਹਾਂ ਕਹਿੰਦਾ ਹਾਂ ਬੱਚੇ ਪਤਿਤਪਣਾ ਛੱਡ ਦੇਵੋ,
ਤਾਂ ਤੁਸੀਂ ਛੱਡਦੇ ਕਿਉਂ ਨਹੀਂ। ਇਵੇਂ ਥੋੜ੍ਹੀ ਨਾ ਬਾਪ ਤੁਹਾਨੂੰ ਪਾਵਨ ਬਣਾਉਣ ਅਤੇ ਤੁਸੀਂ ਪਤਿਤ
ਬਣਦੇ ਰਹੋ। ਢੇਰ ਇਵੇਂ ਪਤਿਤ ਬਣਦੇ ਹਨ। ਕੋਈ ਸੱਚ ਦੱਸਦੇ ਹਨ, ਬਾਬਾ ਇਹ ਭੁੱਲ ਹੋ ਗਈ। ਬਾਬਾ
ਕਹਿੰਦੇ ਕੋਈ ਵੀ ਪਾਪ ਕਰਮ ਹੋ ਜਾਵੇ ਤਾਂ ਫੌਰਨ ਦੱਸੋ। ਕਈ ਸੱਚ, ਕਈ ਝੂਠ ਬੋਲਦੇ ਹਨ। ਕੌਣ ਪੁੱਛਦੇ
ਹਨ? ਮੈਂ ਥੋੜ੍ਹੀ ਨਾ ਇੱਕ - ਇੱਕ ਦੇ ਅੰਦਰ ਨੂੰ ਬੈਠ ਕੇ ਜਾਣਾਂਗਾ, ਇਹ ਤੇ ਹੋ ਨਹੀਂ ਸਕਦਾ। ਮੈਂ
ਆਉਂਦਾ ਹੀ ਹਾਂ ਸਿਰ੍ਫ ਸਲਾਹ ਦੇਣ। ਪਾਵਨ ਨਹੀਂ ਬਣੋਗੇ ਤਾਂ ਤੁਹਾਡਾ ਹੀ ਨੁਕਸਾਨ ਹੈ। ਮਿਹਨਤ ਕਰ
ਪਾਵਨ ਤੋਂ ਫਿਰ ਪਤਿਤ ਬਣ ਜਾਣਗੇ, ਤਾਂ ਕੀਤੀ ਹੋਈ ਕਮਾਈ ਚੱਟ ਹੋ ਜਾਵੇਗੀ। ਸ਼ਰਮ ਆਵੇਗੀ ਅਸੀਂ ਖੁਦ
ਹੀ ਪਤਿਤ ਬਣ ਪਏ ਹਾਂ ਫਿਰ ਦੂਸਰਿਆਂ ਨੂੰ ਕਿਵੇਂ ਕਹਿਣਗੇ ਕਿ ਪਾਵਨ ਬਣੋਂ। ਅੰਦਰ ਖਾਵੇਗਾ ਕਿ ਅਸੀਂ
ਕਿੰਨਾ ਫਰਮਾਨ ਦਾ ਉਲੰਘਣ ਕੀਤਾ। ਇੱਥੇ ਤੁਸੀਂ ਬਾਪ ਨਾਲ ਡਾਇਰੈਕਟ ਪ੍ਰਤਿਗਿਆ ਕਰਦੇ ਹੋ, ਜਾਣਦੇ ਹੋ
ਬਾਬਾ ਸਾਨੂੰ ਸੁਖਧਾਮ - ਸ਼ਾਂਤੀਧਾਮ ਦਾ ਮਾਲਿਕ ਬਣਾ ਰਹੇ ਹਨ। ਹਾਜ਼ਿਰ - ਨਾਜ਼ਿਰ ਹਨ, ਅਸੀਂ ਉਨ੍ਹਾਂ
ਦੇ ਸਨਮੁੱਖ ਬੈਠੇ ਹਾਂ। ਇਨ੍ਹਾਂ ਵਿੱਚ ਪਹਿਲੋਂ ਇਹ ਨਾਲੇਜ਼ ਥੋੜ੍ਹੀ ਸੀ। ਨਾ ਕੋਈ ਗੁਰੂ ਹੀ ਸੀ -
ਜਿਸਨੇ ਨਾਲੇਜ ਦਿੱਤੀ। ਜੇਕਰ ਗੁਰੂ ਹੁੰਦਾ ਤਾਂ ਸਿਰਫ਼ ਇੱਕ ਨੂੰ ਗਿਆਨ ਦੇਣਗੇ ਕੀ। ਗੁਰੂਆਂ ਦੇ
ਫਾਲੋਅਰਜ਼ ਤਾਂ ਬਹੁਤ ਹੁੰਦੇ ਹਨ ਨਾ। ਇੱਕ ਥੋੜ੍ਹੀ ਹੋਵੇਗਾ। ਇਹ ਸਮਝਣ ਦੀ ਗੱਲ ਹੈ ਨਾ। ਸਤਿਗੁਰੂ
ਹੈ ਹੀ ਇੱਕ। ਉਹ ਸਾਨੂੰ ਰਸਤਾ ਦੱਸਦੇ ਹਨ। ਅਸੀਂ ਫਿਰ ਦੂਜਿਆਂ ਨੂੰ ਦੱਸਦੇ ਹਾਂ। ਤੁਸੀਂ ਸਭਨੂੰ
ਕਹਿੰਦੇ ਹੋ - ਬਾਪ ਨੂੰ ਯਾਦ ਕਰੋ। ਬਸ। ਉੱਚ ਤੋਂ ਉੱਚ ਬਾਪ ਨੂੰ ਯਾਦ ਕਰਨ ਨਾਲ ਹੀ ਉੱਚ ਪਦਵੀ
ਮਿਲੇਗੀ। ਤੁਸੀਂ ਰਾਜਿਆਂ ਦੇ ਰਾਜਾ ਬਣਦੇ ਹੋ। ਤੁਹਾਡੇ ਕੋਲ ਅਣਗਿਣਤ ਧਨ ਹੋਵੇਗਾ। ਤੁਸੀਂ ਆਪਣੀ
ਝੋਲੀ ਭਰਦੇ ਹੋ ਨਾ। ਤੁਸੀਂ ਜਾਣਦੇ ਹੋ ਬਾਬਾ ਸਾਡੀ ਝੋਲੀ ਖੂਬ ਭਰ ਰਹੇ ਹਨ। ਕਹਿੰਦੇ ਹਨ ਕੁਬੇਰ ਦੇ
ਕੋਲ ਬਹੁਤ ਧਨ ਸੀ। ਅਸਲ ਵਿੱਚ ਤੁਸੀਂ ਹਰ ਇੱਕ ਕੁਬੇਰ ਹੋ। ਤੁਹਾਨੂੰ ਬੈਕੁੰਠ ਰੂਪੀ ਖਜਾਨਾ ਮਿਲ
ਜਾਂਦਾ ਹੈ। ਖੁਦਾ ਦੋਸਤ ਦੀ ਵੀ ਕਹਾਣੀ ਹੈ। ਉਨ੍ਹਾਂਨੂੰ ਜੋ ਪਹਿਲੋਂ ਮਿਲਦਾ ਸੀ ਉਸਨੂੰ ਇੱਕ ਦਿਨ
ਦੀ ਬਾਦਸ਼ਾਹੀ ਦਿੰਦੇ ਸਨ। ਇਹ ਸਭ ਦ੍ਰਿਸ਼ਟਾਂਤ ਹੈ। ਅਲ੍ਹਾ ਮਾਨਾ ਬਾਪ, ਉਹ ਅਵਲਦੀਨ ਰਚਤਾ ਹੈ। ਫਿਰ
ਸਾਖਸ਼ਾਤਕਾਰ ਹੋ ਜਾਂਦਾ ਹੈ। ਤੁਸੀਂ ਜਾਣਦੇ ਹੋ ਬਰੋਬਰ ਅਸੀਂ ਯੋਗਬਲ ਨਾਲ ਵਿਸ਼ਵ ਦੀ ਬਾਦਸ਼ਾਹੀ ਲੈਂਦੇ
ਹਾਂ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਸ ਆਸੁਰੀ
ਦੁਨੀਆਂ ਵਿੱਚ ਬਹੁਤ - ਬਹੁਤ ਸਹਿਣਸ਼ੀਲ ਬਣਕੇ ਰਹਿਣਾ ਹੈ। ਕੋਈ ਗਾਲੀ ਦੇਵੇ, ਦੁਖ ਦੇਵੇ ਤਾਂ ਵੀ
ਸਹਿਣ ਕਰਨਾ ਹੈ। ਬਾਪ ਦੀ ਸ਼੍ਰੀਮਤ ਕਦੇ ਨਹੀਂ ਛੱਡਣੀ ਹੈ।
2. ਡਾਇਰੈਕਟ ਬਾਪ ਨੇ
ਪਾਵਨ ਬਣਨ ਦਾ ਫਰਮਾਨ ਕੀਤਾ ਹੈ ਇਸਲਈ ਕਦੇ ਵੀ ਪਤਿਤ ਨਹੀਂ ਬਣਨਾ ਹੈ। ਕਦੇ ਕੋਈ ਪਾਪ ਹੋਵੇ ਤਾਂ
ਛਿਪਾਉਣਾ ਨਹੀ ਹੈ।
ਵਰਦਾਨ:-
ਏਕਾਨਾਮੀ ਅਤੇ ਇਕਾਨਾਮੀ ਦੇ ਪਾਠ ਦ੍ਵਾਰਾ ਹਲਚਲ ਵਿਚ ਵੀ ਅਚਲ ਅਡੋਲ ਭਵ।
ਸਮੇਂ ਪ੍ਰਮਾਣ ਵਾਯੂਮੰਡਲ
ਅਸ਼ਾਂਤੀ ਅਤੇ ਹਲਚਲ ਦਾ ਵਧਦਾ ਜਾ ਰਿਹਾ ਹੈ, ਅਜਿਹੇ ਸਮੇਂ ਤੇ ਅਚਲ ਅਡੋਲ ਰਹਿਣ ਦੇ ਲਈ ਬੁੱਧੀ ਦੀ
ਲਾਈਨ ਕਲੀਅਰ ਹੋਣੀ ਚਾਹੀਦੀ। ਇਸ ਦੇ ਲਈ ਸਮੇਂ ਪ੍ਰਮਾਣ ਟੱਚਿੰਗ ਅਤੇ ਕੈਚਿੰਗ ਪਾਵਰ ਦੀ ਲੋੜ ਹੈ ਇਸ
ਨੂੰ ਵਧਾਉਣ ਦੇ ਲਈ ਏਕਾਨਾਮੀ ਅਤੇ ਇੱਕਾਨਾਮੀ ਵਾਲੇ ਬਣੋ। ਏਕਾਨਾਮੀ ਅਤੇ ਇੱਕਾਨਾਮੀ ਕਰਨ ਵਾਲੇ
ਬੱਚਿਆਂ ਦੀ ਲਾਈਨ ਕਲੀਅਰ ਹੋਣ ਦੇ ਕਾਰਨ ਬਾਪਦਾਦਾ ਦੇ ਕੁਨੈਕਸ਼ਨ ਨੂੰ ਸਹਿਜ ਕੈਚ ਕਰ ਹਲਚਲ ਵਿਚ ਵੀ
ਅਚਲ - ਅਡੋਲ ਰਹਿੰਦੇ ਹਨ।
ਸਲੋਗਨ:-
ਸਥੂਲ, ਸੂਖਸ਼ਮ
ਕਾਮਨਾਵਾਂ ਦਾ ਤਿਆਗ ਕਰੋ ਤਾਂ ਕਿਸੇ ਵੀ ਗੱਲ ਦਾ ਸਾਮ੍ਹਣਾ ਕਰ ਸਕੋਗੇ।
ਅਵਿਅਕਤ ਇਸ਼ਾਰੇ :- ਖੁਦ
ਅਤੇ ਸਭ ਦੇ ਪ੍ਰਤੀ, ਮਨਸਾ ਦ੍ਵਾਰਾ ਯੋਗ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰੋ।
ਹੁਣ ਮਨਸਾ ਦੀ ਕੁਆਲਟੀ
ਨੂੰ ਵਧਾਓ ਤਾਂ ਕੁਆਲਟੀ ਵਾਲੀਆਂ ਆਤਮਾਵਾਂ ਨੇੜੇ ਆਉਣਗੀਆਂ, ਇਸ ਵਿੱਚ ਡਬਲ ਸੇਵਾ ਹੈ - ਆਪਣੀ ਵੀ
ਅਤੇ ਦੂਜਿਆਂ ਦੀ ਵੀ। ਆਪਣੇ ਲਈ ਵੱਖ ਮੇਹਨਤ ਨਹੀਂ ਕਰਨੀ ਪਵੇਗੀ। ਪ੍ਰਾਲਬਧ ਪ੍ਰਾਪਤ ਹੈ ਅਜਿਹੀ
ਸਥਿਤੀ ਅਨੁਭਵ ਹੋਵੇਗੀ। ਇਸ ਸਮੇਂ ਦੀ ਸ੍ਰੇਸ਼ਠ ਪ੍ਰਾਲਬਧ ਹੈ - “ਸਦਾ ਖੁਦ ਸਰਵ ਪ੍ਰਾਪਤੀਆਂ ਨਾਲ
ਸੰਪੰਨ ਰਹਿਣਾ ਅਤੇ ਸੰਪੰਨ ਬਣਨਾ”।