11.11.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਦਿਲ ਤੋਂ ਬਾਬਾ - ਬਾਬਾ ਕਹੋ ਤਾਂ ਖੁਸ਼ੀ ਵਿੱਚ ਰੋਮਾਂਚ ਖੜੇ ਹੋ ਜਾਣਗੇ , ਖੁਸ਼ੀ ਵਿੱਚ ਰਹੋ ਤਾਂ
ਮਾਇਆਜੀਤ ਬਣ ਜਾਵੋਗੇ "
ਪ੍ਰਸ਼ਨ:-
ਬੱਚਿਆਂ ਨੂੰ
ਕਿਸ ਇੱਕ ਗੱਲ ਵਿੱਚ ਮਿਹਨਤ ਲਗਦੀ ਹੈ ਪਰ ਖੁਸ਼ੀ ਅਤੇ ਯਾਦ ਦਾ ਉਹ ਹੀ ਆਧਾਰ ਹੈ?
ਉੱਤਰ:-
ਆਤਮ - ਅਭਿਮਾਨੀ
ਬਣਨ ਵਿੱਚ ਹੀ ਮਿਹਨਤ ਲੱਗਦੀ ਹੈ ਪਰ ਇਸੇ ਨਾਲ ਖੁਸ਼ੀ ਦਾ ਪਾਰਾ ਚੜ੍ਹਦਾ ਹੈ, ਮਿੱਠਾ ਬਾਬਾ ਯਾਦ
ਆਉਂਦਾ ਹੈ। ਮਾਇਆ ਤੁਹਾਨੂੰ ਦੇਹ - ਅਭਿਮਾਨ ਵਿੱਚ ਲਿਆਉਂਦੀ ਰਹੇਗੀ, ਰੁਸਤਮ ਤੋਂ ਰੁਸਤਮ ਹੋਕੇ
ਲੜੇਗੀ, ਇਸ ਵਿੱਚ ਮੂੰਝਣਾ ਨਹੀਂ। ਬਾਬਾ ਕਹਿੰਦੇ ਹਨ ਬੱਚੇ ਮਾਇਆ ਦੇ ਤੂਫ਼ਾਨਾਂ ਤੋਂ ਡਰੋ ਨਹੀਂ,
ਸਿਰਫ ਕਰਮਇੰਦਰੀਆਂ ਤੋਂ ਕੋਈ ਵਿਕਰਮ ਨਹੀਂ ਕਰੋ।
ਓਮ ਸ਼ਾਂਤੀ
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਮਝਾ ਰਹੇ ਹਨ ਅਤੇ ਸਿੱਖਿਆ ਦੇ ਰਹੇ ਹਨ, ਪੜ੍ਹਾ ਰਹੇ ਹਨ। ਬੱਚੇ
ਜਾਣਦੇ ਹਨ ਪੜ੍ਹਾਉਣ ਵਾਲਾ ਬਾਪ ਹਮੇਸ਼ਾ ਦੇਹੀ - ਅਭਿਮਾਨੀ ਹੈ। ਉਹ ਹੈ ਹੀ ਨਿਰਾਕਾਰ, ਦੇਹ ਲੈਂਦੇ
ਹੀ ਨਹੀਂ। ਪੁਨਰਜਨਮ ਵਿੱਚ ਨਹੀਂ ਆਉਂਦੇ ਹਨ। ਬਾਪ ਸਮਝਾਉਂਦੇ ਹਨ ਤੁਸੀਂ ਬੱਚਿਆਂ ਨੂੰ ਮੇਰੇ ਸਮਾਨ
ਆਪਣੇ ਨੂੰ ਆਤਮਾ ਸਮਝਣਾ ਹੈ। ਮੈਂ ਹਾਂ ਪਰਮਪਿਤਾ। ਪਰਮਪਿਤਾ ਨੂੰ ਦੇਹ ਹੁੰਦੀ ਨਹੀਂ। ਉਨ੍ਹਾਂਨੂੰ
ਦੇਹੀ - ਅਭਿਮਾਨੀ ਵੀ ਨਹੀਂ ਕਹਾਂਗੇ। ਉਹ ਤਾਂ ਹੈ ਹੀ ਨਿਰਾਕਾਰ। ਬਾਪ ਕਹਿੰਦੇ ਹਨ ਮੈਨੂੰ ਆਪਣੀ
ਦੇਹ ਨਹੀਂ ਹੈ। ਤੁਹਾਨੂੰ ਤਾਂ ਦੇਹ ਮਿਲਦੀ ਆਈ ਹੈ। ਹੁਣ ਮੇਰੇ ਸਮਾਨ ਦੇਹ ਤੋਂ ਨਿਆਰਾ ਹੋ ਆਪਣੇ
ਨੂੰ ਆਤਮਾ ਸਮਝੋ। ਜੇ ਵਿਸ਼ਵ ਦਾ ਮਾਲਿਕ ਬਣਨਾ ਹੈ ਤਾਂ ਹੋਰ ਕੋਈ ਡਿਫਿਕਲਟ ਗੱਲ ਹੈ ਨਹੀਂ। ਬਾਪ
ਕਹਿੰਦੇ ਹਨ ਦੇਹ - ਅਭਿਮਾਨ ਨੂੰ ਛੱਡ ਮੇਰੇ ਸਮਾਨ ਬਣੋ। ਹਮੇਸ਼ਾ ਬੁੱਧੀ ਵਿੱਚ ਯਾਦ ਰਹੋ ਅਸੀਂ ਆਤਮਾ
ਹਾਂ, ਸਾਨੂੰ ਬਾਬਾ ਪੜ੍ਹਾ ਰਹੇ ਹਨ। ਬਾਪ ਤਾਂ ਨਿਰਾਕਾਰ ਹੈ ਪਰ ਸਾਨੂੰ ਪੜ੍ਹਾਉਣ ਕਿਵੇਂ? ਇਸਲਈ
ਬਾਬਾ ਇਸ ਤਨ ਵਿੱਚ ਆਕੇ ਪੜ੍ਹਾਉਂਦੇ ਹਨ। ਗਊਮੁਖ ਵਿਖਾਉਂਦੇ ਹੈ ਨਾ। ਹੁਣ ਗਊ ਦੇ ਮੁਖ ਤੋਂ ਤਾਂ
ਗੰਗਾ ਨਹੀਂ ਨਿਕਲ ਸਕਦੀ। ਮਾਤਾ ਨੂੰ ਵੀ ਗਊ ਮੁਖ ਮਾਤਾ ਕਿਹਾ ਜਾਂਦਾ ਹੈ। ਤੁਸੀਂ ਸਭ ਗਊ ਹੋ। ਇਹ (ਬ੍ਰਹਮਾ)
ਤਾਂ ਗਊ ਨਹੀਂ ਹੈ। ਮੁਖ ਦਵਾਰਾ ਗਿਆਨ ਮਿਲਦਾ ਹੈ। ਬਾਪ ਦੀ ਗਊ ਤਾਂ ਨਹੀਂ ਹੈ ਨਾ - ਬੈਲ ਤੇ ਸਵਾਰੀ
ਵਿਖਾਉਂਦੇ ਹਨ। ਉਹ ਤਾਂ ਸ਼ਿਵ - ਸ਼ੰਕਰ ਇੱਕ ਕਹਿ ਦਿੰਦੇ ਹਨ। ਤੁਸੀਂ ਬੱਚੇ ਹੁਣ ਸਮਝਦੇ ਹੋ ਸ਼ਿਵ -
ਸ਼ੰਕਰ ਇੱਕ ਨਹੀਂ ਹਨ। ਸ਼ਿਵ ਤਾਂ ਹੈ ਉੱਚ ਤੇ ਉੱਚ ਫਿਰ ਬ੍ਰਹਮਾ - ਵਿਸ਼ਨੂੰ - ਸ਼ੰਕਰ। ਬ੍ਰਹਮਾ ਹੈ
ਸੁਖ਼ਸ਼ਮਵਤਨਵਾਸੀ। ਤੁਸੀਂ ਬੱਚਿਆਂ ਨੂੰ ਵਿੱਚਾਰ ਸਾਗਰ ਮੰਥਨ ਕਰ ਪੁਆਇੰਟ ਨਿਕਾਲ ਸਮਝਾਉਣਾ ਪੈਂਦਾ
ਹੈ, ਅਤੇ ਨਿਡਰ ਵੀ ਬਣਨਾ ਹੈ। ਤੁਸੀਂ ਬੱਚਿਆਂ ਨੂੰ ਹੀ ਖੁਸ਼ੀ ਹੈ। ਤੁਸੀਂ ਕਹੋਗੇ ਅਸੀਂ ਈਸ਼ਵਰ ਦੇ
ਸਟੂਡੈਂਟ ਹਾਂ, ਸਾਨੂੰ ਬਾਬਾ ਪੜ੍ਹਾਉਂਦੇ ਹਨ। ਭਗਵਾਨੁਵਾਚ ਵੀ ਹਨ - ਹੇ ਬੱਚੇ, ਮੈਂ ਤੁਹਾਨੂੰ
ਰਾਜਿਆਂ ਦਾ ਰਾਜਾ ਬਣਾਉਣ ਦੇ ਲਈ ਪੜ੍ਹਾਉਂਦਾ ਹਾਂ। ਭਾਵੇਂ ਕਿੱਧਰੇ ਵੀ ਜਾਂਦੇ ਹੋ, ਸੈਂਟਰਜ਼ ਤੇ
ਜਾਂਦੇ ਹੋ, ਬੁੱਧੀ ਵਿੱਚ ਹੈ ਕਿ ਬਾਬਾ ਸਾਨੂੰ ਪੜ੍ਹਾਉਂਦੇ ਹਨ। ਜੋ ਹੁਣ ਅਸੀਂ ਸੈਂਟਰਜ਼ ਤੇ ਸੁਣਦੇ
ਹਾਂ, ਬਾਬਾ ਮੁਰਲੀ ਚਲਾਉਂਦੇ ਹਨ। ਬਾਬਾ, ਬਾਬਾ ਕਰਦੇ ਰਹੋ। ਇਹ ਵੀ ਤੁਹਾਡੀ ਯਾਤਰਾ ਹੋਈ। ਯੋਗ
ਅੱਖਰ ਸ਼ੋਭਦਾ ਨਹੀਂ। ਮਨੁੱਖ ਅਮਰਨਾਥ, ਬਦਰੀਨਾਥ ਯਾਤਰਾ ਕਰਨ ਪੈਦਲ ਜਾਂਦੇ ਹਨ। ਹੁਣ ਤੁਸੀਂ ਬੱਚਿਆਂ
ਨੂੰ ਤਾਂ ਜਾਣਾ ਹੈ ਆਪਣੇ ਘਰ। ਤੁਸੀਂ ਜਾਣਦੇ ਹੋ ਹੁਣ ਇਹ ਬੇਹੱਦ ਦਾ ਨਾਟਕ ਪੂਰਾ ਹੁੰਦਾ ਹੈ। ਬਾਬਾ
ਆਇਆ ਹੋਇਆ ਹੈ, ਸਾਨੂੰ ਲਾਇਕ ਬਣਾਕੇ ਲੈ ਜਾਣ ਦੇ ਲਈ। ਤੁਸੀਂ ਆਪ ਕਹਿੰਦੇ ਹੋ ਅਸੀਂ ਪਤਿਤ ਹਾਂ।
ਪਤਿਤ ਥੋੜੀ ਮੁਕਤੀ ਨੂੰ ਪਾਉਣਗੇ। ਬਾਪ ਕਹਿੰਦੇ ਹਨ - ਹੇ ਆਤਮਾਵੋਂ, ਤੁਸੀਂ ਪਤਿਤ ਬਣੇ ਹੋ। ਉਹ
ਸ਼ਰੀਰ ਨੂੰ ਪਤਿਤ ਸਮਝ ਗੰਗਾ ਵਿੱਚ ਸ਼ਨਾਨ ਕਰਨ ਜਾਂਦੇ ਹਨ। ਆਤਮਾ ਨੂੰ ਤਾਂ ਉਹ ਨਿਰਲੇਪ ਸਮਝ ਲੈਂਦੇ
ਹਨ। ਬਾਪ ਸਮਝਾਉਂਦੇ ਹਨ - ਮੂਲ ਗੱਲ ਹੈ ਹੀ ਆਤਮਾ ਦੀ। ਕਹਿੰਦੇ ਵੀ ਹਨ ਪਾਪ ਆਤਮਾ, ਪੁੰਨ ਆਤਮਾ।
ਇਹ ਅੱਖਰ ਚੰਗੀ ਰੀਤੀ ਯਾਦ ਕਰੋ। ਸਮਝਣਾ ਅਤੇ ਸਮਝਾਉਣਾ ਹੈ। ਤੁਹਾਨੂੰ ਹੀ ਭਾਸ਼ਣ ਆਦਿ ਕਰਨਾ ਹੈ।
ਬਾਪ ਤਾਂ ਪਿੰਡ - ਪਿੰਡ ਵਿੱਚ, ਗਲੀ - ਗਲੀ ਵਿੱਚ ਨਹੀਂ ਜਾਣਗੇ। ਤੁਸੀਂ ਘਰ - ਘਰ ਵਿੱਚ ਇਹ ਚਿੱਤਰ
ਰੱਖ ਦੇਵੋ। 84 ਦਾ ਚੱਕਰ ਕਿਵੇਂ ਫਿਰਦਾ ਹੈ। ਸੀੜੀ ਵਿੱਚ ਬਹੁਤ ਕਲੀਅਰ ਹੈ। ਹੁਣ ਬਾਪ ਕਹਿੰਦੇ ਹਨ
- ਸਤੋਪ੍ਰਧਾਨ ਬਣੋ। ਆਪਣੇ ਘਰ ਜਾਣਾ ਹੈ, ਪਵਿੱਤਰ ਬਣਨ ਬਗੈਰ ਤਾਂ ਘਰ ਜਾਣਗੇ ਨਹੀਂ। ਇਹ ਹੀ ਫੁਰਨਾ
ਲੱਗਿਆ ਰਹੇ। ਬਹੁਤ ਬੱਚੇ ਲਿਖਦੇ ਹਨ, ਬਾਬਾ ਸਾਨੂੰ ਬਹੁਤ ਤੂਫ਼ਾਨ ਆਉਂਦੇ ਹਨ। ਮਨਸਾ ਵਿੱਚ ਬਹੁਤ
ਖਰਾਬ ਖਿਆਲ ਆਉਂਦੇ ਹਨ। ਪਹਿਲੋਂ ਨਹੀਂ ਆਉਂਦੇ ਸੀ।
ਬਾਪ ਕਹਿੰਦੇ ਹਨ ਤੁਸੀਂ
ਇਹ ਖਿਆਲ ਨਹੀਂ ਕਰੋ। ਪਹਿਲੋਂ ਕੋਈ ਤੁਸੀਂ ਯੁੱਧ ਦੇ ਮੈਦਾਨ ਵਿੱਚ ਥੋੜੀ ਸੀ। ਹੁਣ ਤੁਹਾਨੂੰ ਬਾਪ
ਦੀ ਯਾਦ ਵਿੱਚ ਰਹਿ ਮਾਇਆ ਤੇ ਜਿੱਤ ਪਾਉਣੀ ਹੈ। ਇਹ ਘੜੀ - ਘੜੀ ਯਾਦ ਕਰਦੇ ਰਹੋ। ਗੰਢ ਬੰਨ ਲੋ।
ਜਿਵੇਂ ਮਾਤਾਵਾਂ ਗੰਢ ਬੰਨ ਲੈਂਦੀਆਂ ਹਨ, ਪੁਰਸ਼ ਲੋਕ ਫਿਰ ਨੋਟਬੁੱਕ ਵਿੱਚ ਲਿਖਦੇ ਹਨ। ਤੁਹਾਡਾ ਤਾਂ
ਇਹ ਬੈਜ ਚੰਗੀ ਨਿਸ਼ਾਨੀ ਹੈ। ਅਸੀਂ ਪ੍ਰਿੰਸ ਬਣਦੇ ਹਾਂ, ਇਹ ਹੈ ਹੀ ਬੇਗਰ ਟੂ ਪ੍ਰਿੰਸ ਬਣਨ ਦੀ ਗਾਡਲੀ
ਯੂਨੀਵਰਸਿਟੀ। ਤੁਸੀਂ ਪ੍ਰਿੰਸ ਸੀ ਨਾ। ਸ਼੍ਰੀਕ੍ਰਿਸ਼ਨ ਵਰਲਡ ਦਾ ਪ੍ਰਿੰਸ ਸੀ। ਜਿਵੇਂ ਇੰਗਲੈਂਡ ਦਾ
ਵੀ ਪ੍ਰਿੰਸ ਆਫ ਵੇਲਸ ਕਿਹਾ ਜਾਂਦਾ ਹੈ। ਉਹ ਹੈ ਹੱਦ ਦੀ ਗੱਲ, ਰਾਧਾ - ਕ੍ਰਿਸ਼ਨ ਤਾਂ ਬਹੁਤ
ਨਾਮੀਗ੍ਰਾਮੀ ਹਨ। ਸ੍ਵਰਗ ਦੇ ਪ੍ਰਿੰਸ - ਪ੍ਰਿੰਸੇਜ਼ ਸੀ ਨਾ ਇਸਲਈ ਉਨ੍ਹਾਂਨੂੰ ਸਾਰੇ ਪਿਆਰ ਕਰਦੇ ਹਨ।
ਸ੍ਰੀਕ੍ਰਿਸ਼ਨ ਨੂੰ ਤਾਂ ਬਹੁਤ ਪਿਆਰ ਕਰਦੇ ਹਨ। ਕਰਨਾ ਤਾਂ ਦੋਨਾਂ ਨੂੰ ਚਾਹੀਦਾ ਹੈ। ਪਹਿਲੇ ਤਾਂ
ਰਾਧੇ ਨੂੰ ਕਰਨਾ ਚਾਹੀਦਾ ਹੈ। ਪਰ ਬੱਚੇ ਨਾਲ ਜ਼ਿਆਦਾ ਪਿਆਰ ਰਹਿੰਦਾ ਹੈ ਕਿਓਂਕਿ ਉਹ ਵਾਰਿਸ ਬਣਦਾ
ਹੈ। ਇਸਤਰੀ ਦਾ ਵੀ ਪਤੀ ਨਾਲ ਪਿਆਰ ਰਹਿੰਦਾ ਹੈ। ਕਿਉਂਕਿ ਉਹ ਵਾਰਿਸ ਬਣਦਾ ਹੈ। ਇਸਤਰੀ ਦਾ ਪਤੀ
ਨਾਲ ਪਿਆਰ ਰਹਿੰਦਾ ਹੈ। ਪਤੀ ਦੇ ਲਈ ਹੀ ਕਹਿੰਦੇ ਹਨ ਇਹ ਤੁਹਾਡਾ ਗੁਰੂ ਈਸ਼ਵਰ ਹੈ। ਇਸਤਰੀ ਦੇ ਲਈ
ਇਵੇਂ ਨਹੀਂ ਕਹਿਣਗੇ। ਸਤਯੁਗ ਵਿੱਚ ਤਾਂ ਮਾਤਾਵਾਂ ਦੀ ਮਹਿਮਾ ਹੈ। ਪਹਿਲੇ ਲਕਸ਼ਮੀ ਫਿਰ ਨਾਰਾਇਣ।
ਅੰਬਾ ਦਾ ਕਿੰਨਾ ਰਿਗਾਰ੍ਡ ਰੱਖਦੇ ਹਨ। ਬ੍ਰਹਮਾ ਦੀ ਬੇਟੀ ਹੈ। ਬ੍ਰਹਮਾ ਦਾ ਇੰਨਾ ਨਹੀਂ ਹਨ, ਬ੍ਰਹਮਾ
ਦਾ ਮੰਦਿਰ ਅਜਮੇਰ ਵਿੱਚ ਹੈ। ਜਿੱਥੇ ਮੇਲੇ ਆਦਿ ਲੱਗਦੇ ਹਨ। ਅੰਬਾ ਦੇ ਮੰਦਿਰ ਵਿੱਚ ਵੀ ਮੇਲਾ ਲੱਗਦਾ
ਹੈ। ਅਸਲ ਵਿੱਚ ਇਹ ਸਭ ਮੇਲੇ ਮੈਲਾ ਬਣਾਉਣ ਦੇ ਲਈ ਹੀ ਹਨ। ਤੁਹਾਡਾ ਇਹ ਮੇਲਾ ਹੈ ਸਵੱਛ ਬਣਨ ਦਾ।
ਸਵੱਛ ਬਣਨ ਦੇ ਲਈ ਤੁਹਾਨੂੰ ਸਵੱਛ ਬਾਪ ਨੂੰ ਯਾਦ ਕਰਨਾ ਹੈ। ਪਾਣੀ ਨਾਲ ਕੋਈ ਪਾਪ ਨਾਸ਼ ਨਹੀਂ ਹੁੰਦੇ
ਹਨ। ਗੀਤਾ ਵਿੱਚ ਵੀ ਭਗਵਾਨੁਵਾਚ ਹੈ ਮਨਮਨਾਭਵ। ਆਦਿ ਅਤੇ ਅੰਤ ਵਿੱਚ ਇਹ ਅੱਖਰ ਹਨ। ਤੁਸੀਂ ਬੱਚੇ
ਜਾਣਦੇ ਹੋ ਅਸੀਂ ਹੀ ਪਹਿਲੇ - ਪਹਿਲੇ ਭਗਤੀ ਸ਼ੁਰੂ ਕੀਤੀ ਹੈ। ਸਤੋਪ੍ਰਧਾਨ ਭਗਤੀ ਫਿਰ ਸਤੋ - ਰਜੋ -
ਤਮੋ ਭਗਤੀ ਹੁੰਦੀ ਹੈ। ਹੁਣ ਤਾਂ ਵੇਖੋ ਮਿੱਟੀ ਪੱਥਰ ਆਦਿ ਸਭ ਦੀ ਕਰਦੇ ਹਨ। ਇਹ ਸਭ ਹੈ ਅੰਧਸ਼ਰਧਾ।
ਇਸ ਸਮੇਂ ਤੁਸੀਂ ਸੰਗਮ ਤੇ ਬੈਠੇ ਹੋ। ਇਹ ਉਲਟਾ ਝਾੜ ਹੈ ਨਾ। ਉੱਪਰ ਵਿੱਚ ਹੈ ਬੀਜ। ਬਾਪ ਕਹਿੰਦੇ
ਹਨ ਇਸ ਮਨੁੱਖ ਸ੍ਰਿਸ਼ਟੀ ਦਾ ਬੀਜ ਰਚਤਾ ਮੈਂ ਹਾਂ। ਹੁਣ ਨਵੀਂ ਦੁਨੀਆਂ ਦੀ ਸਥਾਪਨਾ ਕਰ ਰਹੇ ਹਨ।
ਸਪੈਲਿੰਗ ਲਗਾਉਂਦੇ ਹੈ ਨਾ। ਝਾੜ ਦੇ ਪੁਰਾਣੇ ਪੱਤੇ ਝੜ ਜਾਂਦੇ ਹਨ। ਨਵੇਂ - ਨਵੇਂ ਪੱਤੇ ਨਿਕਲਦੇ
ਹਨ। ਹੁਣ ਬਾਪ ਦੈਵੀ - ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹਨ। ਬਹੁਤ ਪੱਤੇ ਹਨ ਜੋ ਮਿਕਸ ਹੋ ਗਏ ਹਨ।
ਆਪਣੇ ਨੂੰ ਹਿੰਦੂ ਕਹਿਲਾਉਂਦੇ ਹਨ। ਅਸਲ ਵਿੱਚ ਹਿੰਦੂ ਹੈ ਹੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਵਾਲੇ।
ਹਿੰਦੁਸਤਾਨ ਦਾ ਅਸਲ ਵਿੱਚ ਨਾਮ ਹੀ ਹੈ ਭਾਰਤ, ਜਿੱਥੇ ਦੇਵਤਾ ਰਹਿੰਦੇ ਸਨ। ਹੋਰ ਕਿਸੇ ਦੇਸ਼ ਦਾ ਨਾਮ
ਨਹੀਂ ਬਦਲਦਾ, ਇਨ੍ਹਾਂ ਦਾ ਨਾਮ ਬਦਲ ਦਿਤਾ ਹੈ। ਹਿੰਦੁਸਤਾਨ ਕਹਿ ਦਿੰਦੇ ਹਨ। ਬੌਧੀ ਲੋਕ ਨਹੀਂ
ਕਹਿਣਗੇ ਕਿ ਸਾਡਾ ਧਰਮ ਜਾਪਾਨੀ ਜਾਂ ਚੀਨੀ ਹੈ। ਉਹ ਤਾਂ ਆਪਣੇ ਧਰਮ ਨੂੰ ਬੌਧੀ ਹੀ ਕਹਿਣਗੇ। ਤੁਹਾਡੇ
ਵਿੱਚ ਕੋਈ ਵੀ ਆਪਣੇ ਨੂੰ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦਾ ਨਹੀਂ ਕਹਿੰਦੇ ਹਨ। ਜੇਕਰ ਕੋਈ ਕਹੇ
ਵੀ ਤਾਂ ਬੋਲੋ ਉਹ ਧਰਮ ਕਦੋਂ ਅਤੇ ਕਿਸਨੇ ਸਥਾਪਨ ਕੀਤਾ? ਕੁਝ ਵੀ ਦੱਸ ਨਹੀਂ ਸਕਣਗੇ। ਕਲਪ ਦੀ ਉਮਰ
ਹੀ ਲੰਬੀ - ਚੌੜੀ ਕਰ ਦਿੱਤੀ ਹੈ, ਇਸ ਨੂੰ ਕਿਹਾ ਜਾਂਦਾ ਹੈ ਅਗਿਆਨ ਹਨ੍ਹੇਰਾ। ਇੱਕ ਤਾਂ ਆਪਣੇ ਧਰਮ
ਦਾ ਪਤਾ ਨਹੀਂ, ਦੂਜਾ ਲਕਸ਼ਮੀ - ਨਾਰਾਇਣ ਦੇ ਰਾਜ ਨੂੰ ਬਹੁਤ ਦੂਰ ਲੈ ਗਏ ਹਨ ਇਸਲਈ ਘੋਰ ਹਨ੍ਹੇਰਾ
ਕਿਹਾ ਜਾਂਦਾ ਹੈ। ਗਿਆਨ ਅਤੇ ਅਗਿਆਨ ਵਿੱਚ ਕਿੰਨਾ ਫਰਕ ਹੈ। ਗਿਆਨ ਸਾਗਰ ਹੈ ਹੀ ਇੱਕ ਸ਼ਿਵਬਾਬਾ।
ਉਨ੍ਹਾਂ ਤੋਂ ਜਿਵੇਂ ਇੱਕ ਲੋਟਾ ਦਿੰਦੇ ਹਨ। ਸਿਰਫ ਕਿਸੇ ਨੂੰ ਇਹ ਸੁਣਾਓ ਕਿ ਸ਼ਿਵਬਾਬਾ ਨੂੰ ਯਾਦ ਕਰੋ
ਤਾਂ ਵਿਕਰਮ ਵਿਨਾਸ਼ ਹੋਣਗੇ। ਇਹ ਜਿਵੇਂ ਚੁੱਲੂ ਪਾਣੀ ਹੋਇਆ ਨਾ। ਕੋਈ ਤਾਂ ਸ਼ਨਾਨ ਕਰਦੇ ਹਨ, ਕੋਈ
ਘੜਾ ਭਰ ਲੈ ਜਾਂਦੇ ਹਨ। ਕੋਈ ਛੋਟੀ - ਛੋਟੀ ਲੋਟੀ ਲੈ ਜਾਂਦੇ ਹਨ। ਰੋਜ਼ ਇੱਕ - ਇੱਕ ਬੂੰਦ ਮਟਕੇ
ਵਿੱਚ ਪਾ ਉਸ ਨੂੰ ਗਿਆਨ ਜਲ ਸਮਝ ਪੀਂਦੇ ਹਨ। ਵਿਲਾਇਤ ਵਿੱਚ ਵੀ ਵੈਸ਼ਨਵ ਲੋਕ ਗੰਗਾ ਜਲ ਦੇ ਘੜੇ ਭਰ
ਕੇ ਲੈ ਜਾਂਦੇ ਹਨ। ਫਿਰ ਮੰਗਦੇ ਰਹਿੰਦੇ ਹਨ। ਹੁਣ ਇਹ ਤਾਂ ਸਾਰਾ ਪਾਣੀ ਪਹਾੜਾਂ ਤੋਂ ਹੀ ਆਉਂਦਾ
ਹੈ। ਉਪਰ ਤੋਂ ਵੀ ਪਾਣੀ ਡਿਗਾਉਂਦੇ ਹਨ। ਅੱਜਕਲ ਵੇਖੋ ਮਕਾਨ ਵੀ ਕਿੰਨੇ ਉੱਚੇ 100 ਮੰਜ਼ਿਲ ਤੱਕ ਦੇ
ਬਣਾਉਂਦੇ ਹਨ। ਸਤਯੁਗ ਵਿੱਚ ਤਾਂ ਇਵੇਂ ਨਹੀਂ ਹੋਵੇਗਾ। ਉੱਥੇ ਤਾਂ ਤੁਹਾਨੂੰ ਜਮੀਨ ਇੰਨੀ ਮਿਲਦੀ ਹੈ
ਗੱਲ ਨਾ ਪੁਛੋ। ਇਥੇ ਰਹਿਣ ਦੇ ਲਈ ਜਮੀਨ ਨਹੀਂ ਹੈ, ਤਾਂ ਇੰਨੇ ਮੰਜ਼ਿਲ ਬਣਾਉਂਦੇ ਹਨ। ਉੱਥੇ ਅਨਾਜ
ਵੀ ਅਥਾਹ ਪੈਦਾ ਹੁੰਦਾ ਹੈ। ਜਿਵੇਂ ਅਮਰੀਕਾ ਵਿੱਚ ਬਹੁਤ ਅਨਾਜ ਹੁੰਦਾ ਹੈ ਤਾਂ ਸਾੜ ਦਿੰਦੇ ਹਨ। ਇਹ
ਹੈ ਮ੍ਰਿਤਯੁਲੋਕ। ਉਹ ਹੈ ਅਮਰਲੋਕ। ਅੱਧਾਕਲਪ ਉੱਥੇ ਤੁਸੀਂ ਸੁਖ ਵਿੱਚ ਰਹਿੰਦੇ ਹੋ। ਕਾਲ ਅੰਦਰ
ਵੜ੍ਹ ਨਾ ਸਕੇ। ਇਸ ਤੇ ਇੱਕ ਕਥਾ ਵੀ ਹੈ। ਇਹ ਹੈ ਬੇਹੱਦ ਦੀ ਗੱਲ। ਬੇਹੱਦ ਦੀ ਗੱਲਾਂ ਤੋਂ ਫਿਰ ਹੱਦ
ਦੀ ਕਥਾਵਾਂ ਬੈਠ ਬਣਾਈ ਹੈ। ਗ੍ਰੰਥ ਪਹਿਲੇ ਕਿੰਨਾ ਛੋਟਾ ਸੀ। ਹੁਣ ਤਾਂ ਕਿੰਨਾ ਵੱਡਾ ਕਰ ਦਿਤਾ ਹੈ।
ਸ਼ਿਵਬਾਬਾ ਕਿੰਨਾ ਛੋਟਾ ਹੈ, ਉਨ੍ਹਾਂ ਦੀ ਵੀ ਕਿੰਨੀ ਵੱਡੀ ਪ੍ਰਤਿਮਾ ਬਣਾ ਦਿੱਤੀ ਹੈ। ਬੁੱਧ ਦੇ
ਚਿੱਤਰ, ਪਾਂਡਵਾਂ ਦੇ ਚਿੱਤਰ ਵੱਡੇ - ਵੱਡੇ ਲੰਬੇ ਬਣਾਏ ਹਨ। ਇਵੇਂ ਤਾਂ ਕੋਈ ਹੁੰਦੇ ਨਹੀਂ। ਤੁਸੀਂ
ਬੱਚਿਆਂ ਨੂੰ ਤਾਂ ਇਹ ਏਮ ਆਬਜੈਕਟ ਦਾ ਚਿੱਤਰ ਘਰ - ਘਰ ਵਿੱਚ ਰੱਖਣਾ ਚਾਹੀਦਾ। ਅਸੀਂ ਪੜ੍ਹ ਕੇ ਇਹ
ਬਣ ਰਹੇ ਹਾਂ। ਫਿਰ ਰੋਣਾ ਥੋੜ੍ਹੀ ਨਾ ਚਾਹੀਦਾ ਹੈ। ਜੋ ਰੋਂਦੇ ਹਨ ਉਹ ਖੋਂਦੇ ਹਨ। ਦੇਹ - ਅਭਿਮਾਨ
ਵਿੱਚ ਆ ਜਾਂਦੇ ਹਨ। ਤੁਸੀਂ ਬੱਚਿਆਂ ਨੂੰ ਆਤਮ - ਅਭਿਮਾਨੀ ਬਣਨਾ ਹੈ, ਇਸ ਵਿੱਚ ਹੀ ਮਿਹਨਤ ਲੱਗਦੀ
ਹੈ। ਆਤਮ - ਅਭਿਮਾਨੀ ਬਣਨ ਨਾਲ ਹੀ ਖੁਸ਼ੀ ਦਾ ਪਾਰਾ ਚੜ੍ਹਦਾ ਹੈ। ਮਿੱਠਾ ਬਾਬਾ ਯਾਦ ਆਉਂਦਾ ਹੈ।
ਬਾਬਾ ਤੋਂ ਅਸੀਂ ਸ੍ਵਰਗ ਦਾ ਵਰਸਾ ਲੈ ਰਹੇ ਹਾਂ। ਬਾਬਾ ਸਾਨੂੰ ਇਸ ਭਾਗਿਆਸ਼ਾਲੀ ਰਥ ਵਿੱਚ ਆਕੇ
ਪੜ੍ਹਾਉਂਦੇ ਹਨ। ਰਾਤ - ਦਿਨ ਬਾਬਾ - ਬਾਬਾ ਯਾਦ ਕਰਦੇ ਰਹੋ। ਤੁਸੀਂ ਅੱਧਾਕਲਪ ਦੇ ਆਸ਼ਿਕ ਹੋ। ਭਗਤ
ਭਗਵਾਨ ਨੂੰ ਯਾਦ ਕਰਦੇ ਹਨ। ਭਗਤ ਹਨ ਕਈ। ਗਿਆਨ ਵਿੱਚ ਸਭ ਇੱਕ ਬਾਪ ਨੂੰ ਯਾਦ ਕਰਦੇ ਹਨ। ਉਹ ਹੀ ਸਭ
ਦਾ ਬਾਪ ਹੈ। ਗਿਆਨ ਸਾਗਰ ਬਾਪ ਸਾਨੂੰ ਪੜ੍ਹਾਉਂਦੇ ਹਨ, ਤੁਸੀਂ ਬੱਚਿਆਂ ਦੇ ਤਾਂ ਰੋਮਾਂਚ ਖੜੇ ਹੋ
ਜਾਣੇ ਚਾਹੀਦੇ ਹਨ। ਤੂਫ਼ਾਨ ਤਾਂ ਮਾਇਆ ਦੇ ਆਉਣਗੇ ਹੀ। ਬਾਬਾ ਕਹਿੰਦੇ ਹਨ - ਸਭ ਤੋਂ ਜਾਸਤੀ ਤੂਫ਼ਾਨ
ਤਾਂ ਮੈਨੂੰ ਆਉਂਦੇ ਹਨ ਕਿਓਂਕਿ ਸਭ ਤੋਂ ਅੱਗੇ ਮੈਂ ਹਾਂ। ਸਾਡੇ ਕੋਲ ਆਉਂਦੇ ਹਨ ਤੱਦ ਤਾਂ ਮੈ
ਸਮਝਾਉਂਦਾ ਹਾਂ - ਬੱਚਿਆਂ ਦੇ ਕੋਲ ਕਿੰਨੇ ਆਉਂਦੇ ਹੋਣਗੇ। ਮੂੰਝਦੇ ਹੋਣਗੇ। ਕਈ ਪ੍ਰਕਾਰ ਦੇ ਤੂਫ਼ਾਨ
ਆਉਂਦੇ ਹਨ ਜੋ ਅਗਿਆਨ ਕਾਲ ਵਿੱਚ ਵੀ ਕਦੀ ਨਹੀਂ ਆਉਂਦੇ ਹੋਣਗੇ, ਉਹ ਵੀ ਆਉਂਦੇ ਹਨ। ਪਹਿਲੇ ਮੈਨੂੰ
ਆਉਣਾ ਚਾਹੀਦਾ, ਨਹੀਂ ਤਾਂ ਮੈ ਬੱਚਿਆਂ ਨੂੰ ਸਮਝਾਵਾਂ ਕਿਵੇਂ। ਇਹ ਹੈ ਫਰੰਟ ਵਿੱਚ। ਰੁਸਤਮ ਹੈ ਤਾਂ
ਮਾਇਆ ਵੀ ਰੁਸਤਮ ਤੋਂ ਰੁਸਤਮ ਹੋਕੇ ਲੜਦੀ ਹੈ। ਮੱਲਯੁੱਧ ਵਿੱਚ ਸਭ ਇੱਕ ਵਰਗੇ ਨਹੀਂ ਹੁੰਦੇ ਹਨ।
ਫਸਟ, ਸੈਕਿੰਡ, ਥਰਡ ਗ੍ਰੇਡ ਹੁੰਦੀ ਹੈ। ਬਾਬਾ ਦੇ ਕੋਲ ਸਭ ਤੋਂ ਜਾਸਤੀ ਤੂਫ਼ਾਨ ਆਉਂਦੇ ਹਨ, ਇਸਲਈ
ਬਾਬਾ ਕਹਿੰਦੇ ਹਨ ਇਨ੍ਹਾਂ ਤੂਫ਼ਾਨਾਂ ਤੋਂ ਡਰੋ ਨਹੀਂ। ਸਿਰਫ ਕਰਮ ਇੰਦਰੀਆਂ ਤੋਂ ਕੋਈ ਵਿਰਕਮ ਨਹੀਂ
ਕਰੋ। ਕਈ ਕਹਿੰਦੇ ਹਨ - ਗਿਆਨ ਵਿੱਚ ਆਏ ਹਾਂ ਤਾਂ ਇਹ ਕਿਓਂ ਹੁੰਦਾ ਹੈ, ਇਸ ਤੋਂ ਤਾਂ ਗਿਆਨ ਨਹੀਂ
ਲੈਂਦੇ ਤਾਂ ਚੰਗਾ ਸੀ। ਸੰਕਲਪ ਹੀ ਨਹੀਂ ਆਉਂਦੇ। ਅਰੇ ਇਹ ਤਾਂ ਯੁੱਧ ਹੈ ਨਾ। ਇਸਤਰੀ ਦੇ ਸਾਹਮਣੇ
ਹੁੰਦੇ ਵੀ ਪਵਿੱਤਰ ਦ੍ਰਿਸ਼ਟੀ ਰਹੇ, ਸਮਝਣਾ ਹੈ ਸ਼ਿਵਬਾਬਾ ਦੇ ਬੱਚੇ ਅਸੀਂ ਭਰਾ - ਭਰਾ ਹਾਂ ਫਿਰ
ਪ੍ਰਜਾਪਿਤਾ ਬ੍ਰਹਮਾ ਦੀ ਸੰਤਾਨ ਹੋਣ ਤੋਂ ਭਰਾ - ਭੈਣ ਹੋ ਗਏ। ਫਿਰ ਵਿਕਾਰ ਕਿਥੋਂ ਆਇਆ। ਬ੍ਰਾਹਮਣ
ਹੈ ਉੱਚ ਚੋਟੀ। ਜੋ ਹੀ ਫਿਰ ਦੇਵਤਾ ਬਣਦੇ ਹਨ ਤਾਂ ਅਸੀਂ ਭੈਣ ਭਰਾ ਹਾਂ। ਇੱਕ ਬਾਪ ਦੇ ਬੱਚੇ ਕੁਮਾਰ
- ਕੁਮਾਰੀ। ਜੇ ਦੋਨੋਂ ਕੁਮਾਰ - ਕੁਮਾਰੀ ਹੋਕੇ ਨਹੀਂ ਰਹਿੰਦੇ ਤਾਂ ਫਿਰ ਝਗੜਾ ਹੁੰਦਾ ਹੈ। ਅਬਲਾਵਾਂ
ਤੇ ਅਤਿਆਚਾਰ ਹੁੰਦੇ ਹਨ। ਪੁਰਸ਼ ਵੀ ਲਿਖਦੇ ਹਨ ਸਾਡੀ ਇਸਤਰੀ ਤਾਂ ਜਿਵੇਂ ਪੂਤਨਾ ਹੈ। ਬਹੁਤ ਮਿਹਨਤ
ਹੈ। ਜਵਾਨਾਂ ਨੂੰ ਤਾਂ ਬਹੁਤ ਮਿਹਨਤ ਹੁੰਦੀ ਹੈ। ਅਤੇ ਜੋ ਗੰਧਰਵੀ ਵਿਵਾਹ ਕਰ ਇਕੱਠੇ ਰਹਿੰਦੇ ਹਨ,
ਕਮਾਲ ਹੈ ਉਨ੍ਹਾਂ ਦੀ। ਉਨ੍ਹਾਂ ਦੀ ਬਹੁਤ ਉੱਚ ਪਦਵੀ ਹੋ ਸਕਦੀ ਹੈ। ਪਰ ਜਦੋਂ ਅਜਿਹੀ ਅਵਸਥਾ ਧਾਰਨ
ਕਰਨ। ਗਿਆਨ ਵਿੱਚ ਤਿੱਖੇ ਹੋ ਜਾਣ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਮਾਇਆ ਦੇ
ਤੂਫ਼ਾਨਾਂ ਤੋਂ ਡਰਨਾ ਜਾਂ ਮੂੰਝਣਾ ਨਹੀਂ ਹੈ। ਸਿਰਫ ਧਿਆਨ ਰੱਖਣਾ ਹੈ ਕਰਮਇੰਦਰੀਆਂ ਤੋਂ ਕੋਈ ਵਿਕਰਮ
ਨਾ ਹੋਵੇ। ਗਿਆਨ ਦਾ ਸਾਗਰ ਬਾਬਾ ਸਾਨੂੰ ਪੜ੍ਹਾਉਂਦੇ ਹਨ - ਇਸੀ ਖੁਸ਼ੀ ਵਿੱਚ ਰਹਿਣਾ ਹੈ।
2. ਸਤੋਪ੍ਰਧਾਨ ਬਣਨ ਦੇ
ਲਈ ਆਤਮ ਅਭਿਮਾਨੀ ਬਣਨ ਦੀ ਮਿਹਨਤ ਕਰਨੀ ਹੈ, ਗਿਆਨ ਦਾ ਵਿੱਚਾਰ ਸਾਗਰ ਮੰਥਨ ਕਰਨਾ ਹੈ, ਯਾਦ ਦੀ
ਯਾਤਰਾ ਵਿੱਚ ਰਹਿਣਾ ਹੈ।
ਵਰਦਾਨ:-
ਸ਼ੁਭ ਚਿੰਤਨ ਦ੍ਵਾਰਾ ਗਿਆਨ ਸਾਗਰ ਵਿਚ ਸਮਾਉਣ ਵਾਲੇ ਅਤਿੰਦਰਿਯ ਸੁਖ ਦੇ ਅਨੁਭਵੀ ਭਵ।
ਜਿਵੇਂ ਸਾਗਰ ਦੇ ਅੰਦਰ
ਰਹਿਣ ਵਾਲੇ ਜੀਵ ਜੰਤੂ ਸਾਗਰ ਵਿਚ ਸਮਾਏ ਹੋਏ ਹੁੰਦੇ ਹਨ, ਬਾਹਰ ਨਹੀਂ ਨਿਕਲਣਾ ਚਾਹੁੰਦੇ, ਮਛਲੀ ਵੀ
ਪਾਣੀ ਦੇ ਅੰਦਰ ਰਹਿੰਦੀ ਹੈ, ਸਾਗਰ ਅਤੇ ਪਾਣੀ ਹੀ ਉਸ ਦਾ ਸੰਸਾਰ ਹੈ। ਇਵੇਂ ਤੁਸੀ ਬੱਚੇ ਵੀ ਸ਼ੁਭ
ਚਿੰਤਨ ਦ੍ਵਾਰਾ ਗਿਆਨ ਸਾਗਰ ਬਾਪ ਵਿਚ ਸਦਾ ਸਮਾਏ ਰਹੋ, ਜਦ ਤੱਕ ਸਾਗਰ ਵਿਚ ਸਮਾਉਣ ਦਾ ਅਨੁਭਵ ਨਹੀਂ
ਕੀਤਾ ਉਦੋਂ ਤੱਕ ਅਤਿੰਦ੍ਰਿਆ ਸੁਖ ਦੇ ਝੂਲੇ ਵਿਚ, ਸਦਾ ਹਰਸ਼ਿਤ ਰਹਿਣ ਦਾ ਅਨੁਭਵ ਨਹੀਂ ਕਰ ਸਕੋਗੇ।
ਇਸ ਦੇ ਲਈ ਖੁਦ ਨੂੰ ਇਕਾਂਤਵਾਸੀ ਬਣਾਓ ਮਤਲਬ ਸਰਵ ਆਕਰਸ਼ਣ ਦੇ ਵਾਈਬ੍ਰੇਸ਼ਨ ਨਾਲ ਅੰਤਰਮੁਖੀ ਬਣਾਓ।
ਸਲੋਗਨ:-
ਆਪਣੇ ਚਿਹਰੇ
ਨੂੰ ਅਜਿਹਾ ਚਲਦਾ ਫਿਰਦਾ ਮਿਉਜ਼ਿਅਮ ਬਣਾਓ ਜਿਸ ਵਿਚ ਬਾਪ ਬਿੰਦੂ ਵਿਖਾਈ ਦੇਵੇ।
ਅਵਿਅਕਤ ਇਸ਼ਾਰੇ : -
ਅਸ਼ਰੀਰੀ ਅਤੇ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ।
ਆਪਣੇ ਨੂੰ ਸ਼ਰੀਰ ਦੇ
ਬੰਧਨ ਤੋਂ ਨਿਆਰਾ ਬਣਾਉਣ ਦੇ ਲਈ ਅਵਤਾਰ ਸਮਝੋ। ਅਵਤਾਰ ਹਾਂ, ਇਸ ਸਮ੍ਰਿਤੀ ਵਿਚ ਰਹਿ ਸ਼ਰੀਰ ਦਾ
ਆਧਾਰ ਲੈਕੇ ਕਰਮ ਕਰੋ। ਲੇਕਿਨ ਕਰਤਾਪਨ ਦੇ ਭਾਨ ਤੋਂ ਨਿਆਰੇ ਹੋਕੇ ਕਰਮ ਕਰੋ। ਮੈਂ ਕੀਤਾ, ਮੈਂ ਕਰਦਾ
ਹਾਂ… ਇਸ ਸੰਕਲਪ ਨੂੰ ਵੀ ਸਮਰਪਿਤ ਕਰ ਦਵੋ ਤਾਂ ਕਰਮ ਦੇ ਬੰਧਨ ਵਿੱਚ ਬੰਧੋਗੇ ਨਹੀਂ। ਦੇਹ ਵਿਚ
ਹੁੰਦੇ ਵੀ ਦੇਹੀ ਅਵਸਥਾ ਦਾ ਅਨੁਭਵ ਕਰੋ।