11.11.26        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਦੁਨੀਆਂ ਵਿੱਚ ਭਾਵੇਂ ਕਿਸੇ ਹੋਰ ਦਾ ਡਰ ਨਾ ਰੱਖੋ ਪਰ ਇਸ ਬਾਪ ਦਾ ਡਰ ਜਰੂਰ ਰੱਖੋ, ਡਰ ਰੱਖਣਾ ਮਾਨਾ ਪਾਪ ਕਰਮਾ ਤੋਂ ਬਚੇ ਰਹਿਣਾ"

ਪ੍ਰਸ਼ਨ:-
ਬਾਬਾ ਹਰ ਇੱਕ ਬੱਚੇ ਨੂੰ ਆਪਣੀ ਜਾਂਚ ਕਰਨ (ਚਾਰਟ ਰੱਖਣ) ਦੀ ਸ਼੍ਰੀਮਤ ਕਿਉਂ ਦਿੰਦੇ ਹਨ ?

ਉੱਤਰ:-
ਕਿਉਂਕਿ ਈਸ਼ਵਰੀ ਕਾਇਦੇ ਬਹੁਤ ਕੜੇ ਹਨ। ਜੇਕਰ ਬ੍ਰਾਹਮਣ ਬਣਕੇ ਥੋੜੀਆਂ ਬਹੁਤੀਆਂ ਭੁੱਲਾਂ ਹੁੰਦੀਆਂ ਹਨ ਤਾਂ ਬਹੁਤ ਕੜੀ ਸਜ਼ਾ ਭੁਗਤਨੀ ਪਵੇਗੀ, ਇਸਲਈ ਬਾਬਾ ਕਹਿੰਦੇ ਹਨ ਆਪਣੀ ਜਾਂਚ ਰੱਖੋ। ਜੇਕਰ ਕੋਈ ਵੀ ਪੁਰਾਣਾ ਹਿਸਾਬ - ਕਿਤਾਬ ਰਹਿ ਗਿਆ ਤਾਂ ਮਾਨੀ ਅਤੇ ਮੋਚਰਾ ਖਾਣਾ ਪਵੇਗਾ। ਹੁਣ ਕਿਆਮਤ ਦਾ ਸਮਾਂ ਬਹੁਤ ਨੇੜ੍ਹੇ ਹੈ ਇਸਲਈ ਆਪਣੇ ਹਿਸਾਬ - ਕਿਤਾਬ ਯੋਗਬਲ ਨਾਲ ਚੁਕਤੁ ਕਰੋ।

ਓਮ ਸ਼ਾਂਤੀ
ਬਾਪ ਦੀ ਯਾਦ ਵਿੱਚ ਤਾਂ ਬੱਚੇ ਆਪੇ ਹੀ ਰਹਿੰਦੇ ਹਨ। ਘੜੀ - ਘੜੀ ਕਹਿਣ ਦੀ ਲੋੜ ਨਹੀਂ ਰਹਿੰਦੀ। ਬਾਹਰ ਦਾ ਡਾਇਰੈਕਸ਼ਨ ਹੈ ਕਿ ਚਲਦੇ - ਫਿਰਦੇ ਬਾਪ ਨੂੰ ਯਾਦ ਕਰੋ ਤਾਂ ਰਾਵਣ ਜਿਸਨੇ ਤੁਹਾਨੂੰ ਪਤਿਤ ਬਣਾ ਦਿੱਤਾ ਹੈ, ਉਸ ਤੇ ਜਿੱਤ ਪਾ ਲਵੋਗੇ। ਤੁਹਾਨੂੰ ਕੋਈ ਹਥਿਆਰ ਆਦਿ ਨਹੀਂ ਦਿੰਦੇ, ਸਿਰਫ਼ ਯੋਗਬਲ ਨਾਲ ਤੁਸੀਂ ਰਾਵਣ ਤੇ ਜਿੱਤ ਪਾਉਂਦੇ ਹੋ, ਜਦਕਿ ਰਾਵਣ ਰਾਜ ਖ਼ਤਮ ਹੋ ਰਾਮਰਾਜ ਦੀ ਸਥਾਪਨਾ ਹੋਣੀ ਹੈ। ਬਾਪ ਹਿੰਸਾ ਤਾਂ ਕਦੀ ਸਿਖਾ ਨਾ ਸਕਣ। ਦੇਵਤਾਵਾਂ ਦਾ ਹੈ ਹੀ ਅਹਿੰਸਾ ਪਰਮੋਧਰਮ। ਦੁਨੀਆਂ ਇਹ ਨਹੀਂ ਜਾਣਦੀ ਕਿ ਉੱਥੇ ਕਾਮ ਕਟਾਰੀ ਦੀ ਹਿੰਸਾ ਹੁੰਦੀ ਨਹੀਂ। ਜੋ ਕਲਪ ਪਹਿਲਾ ਨਿਰਵਿਕਾਰੀ ਬਣੇ ਹੋਣਗੇ ਉਹ ਹੀ ਤੁਹਾਡੀਆਂ ਗੱਲਾਂ ਨੂੰ ਮੰਣਨਗੇ। ਹੁਣ ਤੁਸੀਂ ਯੁੱਧ ਦੇ ਮੈਦਾਨ ਵਿੱਚ ਹੋ। ਗਾਇਆ ਵੀ ਹੋਇਆ ਹੈ ਸ਼ਿਵ ਸ਼ਕਤੀ ਸੈਨਾ। ਤੁਸੀਂ ਹੋ ਗੁਪਤ ਵਾਰਿਅਸ, ਹਰ ਇੱਕ ਆਪਣੇ ਲਈ ਕਰ ਰਹੇ ਹਨ। ਮਾਇਆ ਜਿੱਤ ਜਗਤਜਿੱਤ ਬਣਨਾ ਹੈ। ਤੁਸੀਂ ਆਪਣੇ ਲਈ ਕਰਦੇ ਹੋ, ਗੋਇਆ ਆਪਣੇ ਭਾਰਤ ਦੇਸ਼ ਲਈ ਕਰਦੇ ਹੋ। ਇਸ ਵਿੱਚ ਜੋ ਚੰਗੀ ਤਰ੍ਹਾਂ ਪੁਰਸ਼ਾਰਥ ਕਰਦੇ ਹਨ ਉਹ ਹੀ ਪਾਉਂਦੇ ਹਨ। ਜੋ 5 ਵਿਕਾਰਾਂ ਤੇ ਜਿੱਤ ਪਾਉਣਗੇ ਉਹ ਹੀ ਜਗਤਜਿੱਤ ਬਣਨਗੇ ਹੋਰ ਕਿਸੇ ਚੀਜ਼ ਤੇ ਜਿੱਤ ਨਹੀਂ ਪਾਉਣੀ ਹੈ। ਤੁਹਾਡਾ ਹੈ ਹੀ ਰਾਵਣ ਰਾਜ ਤੇ ਜਿੱਤ ਪਾਉਣਾ ਮਤਲਬ ਦੈਵੀਗੁਣ ਧਾਰਨ ਕਰਨਾ। ਸਿਵਾਏ ਦੈਵੀਗੁਣ ਧਾਰਨ ਕੀਤੇ ਬਿਨਾਂ ਸਤਿਯੁਗ ਵਿੱਚ ਜਾ ਨਹੀਂ ਸਕਦੇ। ਤਾਂ ਆਪਣੇ ਨੂੰ ਪੁੱਛਣਾ ਹੈ ਕਿ ਕਿਥੋਂ ਤੱਕ ਅਸੀਂ ਦੈਵੀਗੁਣ ਧਾਰਨ ਕੀਤੇ ਹਨ? ਦੈਵੀਗੁਣ ਧਾਰਨ ਕਰਨਾ ਮਤਲਬ ਰਾਵਣ ਤੇ ਜਿੱਤ ਪਾਉਣਾ। ਕਹਿੰਦੇ ਹਨ ਰਾਮਰਾਜ ਸੀ ਤਾਂ ਇੱਕ ਰਾਮ ਨੇ ਰਾਜ ਨਹੀਂ ਕੀਤਾ ਹੋਵੇਗਾ? ਪ੍ਰਜਾ ਵੀ ਤਾਂ ਹੋਵੇਗੀ। ਯਥਾ ਰਾਜਾ, ਰਾਣੀ ਤਥਾ ਪ੍ਰਜਾ ਸਾਰੇ ਰਾਵਣ ਤੇ ਜਿੱਤ ਪਾ ਰਹੇ ਹਨ। ਦੈਵੀਗੁਣ ਧਾਰਨ ਕਰ ਰਹੇ ਹਨ। ਦੈਵੀਗੁਣਾਂ ਵਿੱਚ ਖਾਣ - ਪੀਣ, ਬੋਲਣਾ ਕਰਨਾ ਸਭ ਸ਼ੁੱਧ ਪਵਿੱਤਰ ਹੁੰਦਾ ਹੈ। ਹਰ ਗੱਲ ਵਿੱਚ ਸੱਚ ਦੱਸਣਾ ਹੈ। ਬਾਪ ਹੈ ਹੀ ਸੱਤ। ਤਾਂ ਅਜਿਹੇ ਬਾਪ ਨਾਲ ਕਿਨਾ ਸੱਚਾ ਬਣਨਾ ਚਾਹੀਦਾ ਹੈ। ਜੇਕਰ ਸੱਚੇ ਨਹੀਂ ਬਣੋਂਗੇ ਤਾਂ ਕਿੰਨੀ ਬੁਰੀ ਗਤੀ ਹੋਵੇਗੀ। ਗਤੀ ਤੇ ਉੱਚ ਪਾਉਣੀ ਚਾਹੀਦੀ ਹੈ। ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣਨਾ ਹੈ। ਕਿਹਾ ਵੀ ਜਾਂਦਾ ਹੈ - ਤੁਹਾਡੀ ਗਤਿ ਮਤਿ ਤੁਸੀ ਹੀ ਜਾਣੋ। ਬਾਪ ਜੋ ਮੱਤ ਦਿੰਦੇ, ਉਸ ਨਾਲ ਕਿੰਨੀ ਉੱਚੀ ਗਤੀ ਹੁੰਦੀ ਹੈ। ਉੱਚੇ ਤੇ ਉੱਚਾ ਬਾਪ ਉੱਚੀ ਤੋੰ ਉੱਚੀ ਗਤੀ ਪ੍ਰਾਪਤ ਕਰਾਉਂਦੇ ਹਨ। ਤਾਂ ਹੁਣ ਸ਼੍ਰੀਮਤ ਤੇ ਚੱਲਕੇ ਦੈਵੀਗੁਣ ਧਾਰਨ ਕਰਨੇ ਹਨ। ਜਨਮ - ਜਨਮਾਂਤਰ ਦੇ ਪਾਪ ਯੋਗਬਲ ਬਿਨਾ ਕੱਟ ਨਹੀਂ ਸਕਦੇ। ਇਸਦੇ ਲਈ ਯਾਦ ਦੀ ਯਾਤਰਾ ਬੜੀ ਵਧੀਆ ਹੋਣੀ ਚਾਹੀਦੀ ਹੈ। ਯਾਦ ਚੰਗੀ ਰਹੇਗੀ - ਅੰਮ੍ਰਿਤਵੇਲੇ। ਉਸ ਸਮੇਂ ਵਾਯੂਮੰਡਲ ਵਧੀਆ ਹੁੰਦਾ ਹੈ। ਦਿਨ ਵੇਲੇ ਭਾਵੇਂ ਕਿਨਾ ਸਮਾਂ ਵੀ ਬੈਠੋ, ਪਰ ਅੰਮ੍ਰਿਤ ਵੇਲੇ ਵਰਗਾ ਸਮਾਂ ਨਹੀਂ ਹੈ। ਆਪਣੀਆਂ ਗੱਲਾਂ ਗੁਪਤ ਹਨ। ਅੰਗਰੇਜ਼ੀ ਵਿੱਚ ਕਹਿੰਦੇ ਹਨ “ਵੀ ਆਰ ਐਟ ਵਾਰ” ਸਾਡੀ ਯੁੱਧ ਹੈ ਰਾਵਣ ਦੇ ਨਾਲ। ਇਹ ਹੈ ਨੰਬਰਵਨ ਦੁਸ਼ਮਣ। ਰਾਮ ਸੰਪ੍ਰਦਾਈ ਨੇ ਰਾਵਣ ਸੰਪ੍ਰਦਾਈ ਤੇ ਜਿੱਤ ਪਾਈ ਹੈ ਸ਼੍ਰੀਮਤ ਨਾਲ। ਬਾਪ ਸ੍ਰਵਸ਼ਕਤੀਮਾਨ ਹੈ ਨਾ। ਦੁਨੀਆਂ ਤਾਂ ਵਿਚਾਰੀ ਇਸ ਸਮੇਂ ਘੋਰ ਹਨ੍ਹੇਰੇ ਵਿੱਚ ਹੈ। ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਹਾਰ ਖਾਦੀ ਹੈ। ਮਾਇਆ ਤੋਂ ਹਾਰੇ ਹਾਰ ਹੈ, ਮਾਇਆ ਕਿਸ ਨੂੰ ਕਿਹਾ ਜਾਂਦਾ ਹੈ - ਇਹ ਵੀ ਕੋਈ ਨਹੀਂ ਜਾਣਦਾ ਹੈ। ਸਾਰੀ ਲੰਕਾ ਤੇ ਰਾਵਣ ਦਾ ਰਾਜ ਸੀ। ਸ਼ਾਸਤਰਾਂ ਵਿੱਚ ਭਗਤੀ ਮਾਰਗ ਦੀਆਂ ਕਿੰਨੀਆਂ ਦੰਤ ਕਥਾਵਾਂ ਲਿੱਖ ਦਿੱਤੀਆਂ ਹਨ, ਜੋ ਜਨਮ - ਜਨਮਾਤਰ ਪੜ੍ਹੀਆਂ ਹਨ। ਹੁਣ ਵੀ ਕਹਿੰਦੇ ਹਨ ਸ਼ਾਸ਼ਤਰ ਤੇ ਜਰੂਰ ਪੜ੍ਹਣੇ ਚਾਹੀਦੇ ਹਨ। ਜੋ ਨਹੀਂ ਪੜ੍ਹਦੇ ਹਨ ਉਹਨਾਂ ਨੂੰ ਨਾਸਤਿਕ ਕਿਹਾ ਜਾਂਦਾ ਹੈ ਅਤੇ ਬਾਪ ਕਹਿੰਦੇ ਹਨ - ਸ਼ਾਸਤਰ ਪੜ੍ਹਦੇ - ਪੜ੍ਹਦੇ ਸਾਰੇ ਨਾਸਤਿਕ ਬਣ ਗਏ ਹਨ। ਇਹ ਗੱਲਾਂ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾਉਣੀਆਂ ਚਾਹੀਦੀਆਂ ਹਨ ਕਿ ਭਾਰਤ ਜਦੋਂ ਸਤੋਪ੍ਰਧਾਨ ਸੀ ਤਾਂ ਉਸਨੂੰ ਸਵਰਗ ਕਿਹਾ ਜਾਂਦਾ ਸੀ। ਉਹ ਹੀ ਭਾਰਤਵਾਸੀ 84 ਜਨਮ ਲੈਂਦੇ - ਲੈਂਦੇ ਹੁਣ ਪਤਿਤ ਤਮੋਪ੍ਰਧਾਨ ਬਣੇ ਹਨ। ਹੁਣ ਫਿਰ ਤੋਂ ਪਾਵਨ ਕਿਵੇਂ ਬਣਨ। ਬਾਪ ਕਹਿੰਦੇ ਹਨ - ਮੈਨੂੰ ਯਾਦ ਕਰੋ ਤਾਂ ਸਤੋਪ੍ਰਧਾਨ ਪਾਵਨ ਬਣ ਜਾਓਗੇ, ਹੋਰ ਕਿਸੇ ਵੀ ਦੇਹਧਾਰੀ ਨੂੰ ਯਾਦ ਨਾ ਕਰੋ। ਕਿਸੇ ਨੂੰ ਗੁਰੂ ਨਾ ਬਣਾਓ। ਕਿਹਾ ਜਾਂਦਾ ਹੈ ਗੁਰੂ ਬਿਨਾਂ ਘੋਰ ਹਨ੍ਹੇਰਾ। ਢੇਰ ਦੇ ਢੇਰ ਗੁਰੂ ਹਨ। ਪਰ ਸਾਰੇ ਹਨ੍ਹੇਰੇ ਵਿੱਚ ਲੈ ਜਾਣ ਵਾਲੇ ਹਨ। ਬਾਪ ਕਹਿੰਦੇ ਹਨ - ਗਿਆਨ ਸੂਰਜ ਹੁਣ ਆਏ ਹਨ ਤਾਂ ਹੀ ਘੋਰ ਹਨ੍ਹੇਰਾ ਦੂਰ ਹੋਵੇਗਾ। ਸੰਨਿਆਸੀ ਭਾਵੇਂ ਪਾਵਨ ਬਣਦੇ ਹਨ ਪਰ ਜਨਮ ਤਾਂ ਵਿਕਾਰਾਂ ਤੋਂ ਲੈਂਦੇ ਹਨ ਨਾ। ਦੇਵੀ - ਦੇਵਤਾਵਾਂ ਤਾਂ ਵਿਕਾਰ ਨਾਲ ਪੈਦਾ ਨਹੀਂ ਹੁੰਦੇ। ਇੱਥੇ ਸਭ ਦੇ ਸ਼ਰੀਰ ਮੂਤ ਪਲੀਤੀ ਹੈ। ਬਾਪ ਅਜਿਹੇ ਮੂਤ ਪਲੀਤੀ ਕੱਪੜੇ ਸਾਫ਼ ਕਰਦੇ ਹਨ। ਆਤਮਾ ਪਵਿੱਤਰ ਬਣੇ ਤਾਂ ਸ਼ਰੀਰ ਵੀ ਚੰਗਾ ਮਿਲੇ। ਉਸਦੇ ਲਈ ਪੁਰਸ਼ਾਰਥ ਕਰਨਾ ਹੈ। ਆਪਣੀ ਜਾਂਚ ਰੱਖਣੀ ਹੈ - ਮੇਰੇ ਤੋਂ ਕੋਈ ਬੁਰਾ ਕੰਮ ਤਾਂ ਨਹੀਂ ਹੁੰਦਾ ਹੈ। ਈਸ਼ਵਰੀ ਕਾਇਦੇ ਵੀ ਕੜੇ ਹਨ। ਕੋਈ ਬੁਰਾ ਕੰਮ ਕਰਨ ਤਾਂ ਉਸਦੀ ਸਜ਼ਾ ਵੀ ਬਹੁਤ ਕੜੀ ਹੈ। ਕਿਆਮਤ ਦਾ ਸਮਾਂ ਹੈ। ਸਾਰੇ ਹਿਸਾਬ - ਕਿਤਾਬ ਚੁਕਤੁ ਕਰਨਾ ਹੈ - ਯੋਗਬਲ ਨਾਲ। ਜੇਕਰ ਚੁਕਤੁ ਨਹੀਂ ਕੀਤਾ ਤਾਂ ਮੋਚਰਾ ਖਾਣਾ ਪਵੇਗਾ। ਫਿਰ ਕਿਹਾ ਵੀ ਜਾਂਦਾ ਹੈ - ਮੋਚਰਾ ਅਤੇ ਮਾਨੀ। ਮਾਨੀ ਤਾਂ (ਰੋਟੀ ਤਾਂ) ਸਾਰਿਆਂ ਨੂੰ ਮਿਲਣੀ ਹੈ। ਮੁਕਤੀ ਅਤੇ ਜੀਵਨਮੁਕਤੀ ਦੀ ਮਾਨੀ ਸਾਰਿਆਂ ਨੂੰ ਦੇਣਗੇ। ਕੋਈ ਪਾਸ ਵਿਦ ਆਨਰ, ਕਿਸੇ ਨੂੰ ਮੋਚਰਾ ਮਿਲੇਗਾ ਫਿਰ ਥੋੜੀ ਮਾਨੀ ਮਿਲੇਗੀ, ਬੇਇਜ਼ਤੀ ਨਾਲ। ਤਖ਼ਤ ਤੇ ਬੈਠ ਨਾ ਸਕਣ। ਕੋਈ ਵੀ ਬੁਰਾ ਕੰਮ ਕੀਤਾ ਤਾਂ ਬੇਜ਼ਤੀ ਹੋਵੇਗੀ, ਸੋ ਵੀ ਬਾਪ ਦੇ ਅੱਗੇ ਸ਼ਿਵਬਾਬਾ ਬੈਠੇ ਹਨ ਨਾ। ਤੁਹਾਨੂੰ ਸਾਕ੍ਸ਼ਾਤ੍ਕਾਰ ਕਰਵਾਉਣਗੇ ਕਿ ਮੈਂ ਇਹਨਾਂ ਵਿੱਚ ਸੀ, ਤੁਹਾਨੂੰ ਕਿੰਨਾ ਸਮਝਾਉਂਦੇ ਸੀ। ਹਾਲੇ ਮੈਂ ਸੰਪੂਰਨ (ਬ੍ਰਹਮਾ) ਵਿੱਚ ਹਾਂ। ਤੁਸੀਂ ਬੱਚੀਆਂ ਸੰਪੂਰਨ ਬਾਬਾ ਦੇ ਕੋਲ ਜਾਂਦੀਆਂ ਹੋ। ਉਸ ਦਵਾਰਾ ਸ਼ਿਵਬਾਬਾ ਡਾਇਰੈਕਸ਼ਨ ਆਦਿ ਦਿੰਦੇ ਹਨ ਨਾ। ਤੁਹਾਨੂੰ ਬਾਬਾ ਸਾਕਸ਼ਾਤਕਾਰ ਕਰਾਏਗਾ ਕਿ ਇਹਨਾਂ ਵਿੱਚ ਬੈਠ ਕੇ ਤੁਹਾਨੂੰ ਕਿੰਨਾ ਪੜ੍ਹਾਇਆ ਸੀ, ਸਮਝਾਉਂਦੇ ਸਨ ਕਿ ਦੈਵੀ ਗੁਣ ਧਾਰਨ ਕਰੋ, ਸਰਵਿਸ ਕਰੋ। ਕਿਸੇ ਦੀ ਨਿੰਦਾ ਨਾ ਕਰੋ। ਤੁਸੀਂ ਫਿਰ ਵੀ ਇਹ ਕੰਮ ਕੀਤੇ, ਹੁਣ ਖਾਓ ਸਜ਼ਾ। ਜਿੰਨੇ - ਜਿੰਨੇ ਪਾਪ ਕੀਤੇ ਹੋਣਗੇ ਤਾਂ ਸਜ਼ਾ ਖਾਣੀ ਪਵੇਗੀ। ਕਈ ਬਹੁਤ ਸਜ਼ਾਵਾਂ ਖਾਂਦੇ ਹਨ, ਕੋਈ ਘੱਟ। ਉਹਨਾਂ ਵਿੱਚ ਵੀ ਨੰਬਰਵਾਰ, ਹਨ, ਜਿਨਾਂ ਹੋ ਸਕੇ ਯੋਗਬਲ ਨਾਲ ਵਿਕਾਰਾਂ ਨੂੰ ਕੱਟਦੇ ਰਹਿਣਾ ਹੈ। ਇਹ ਵੱਡੇ ਤੇ ਵੱਡਾ ਫੁਰਣਾ ਬੱਚਿਆਂ ਨੂੰ ਰੱਖਣਾ ਹੈ ਕਿ ਅਸੀਂ ਸੰਪੂਰਨ ਪੱਕਾ ਸੋਨਾ ਕਿਵੇਂ ਬਣੀਏ? ਉੱਠਦੇ ਬੈਠਦੇ ਇਹ ਹੀ ਬੁੱਧੀ ਵਿੱਚ ਰਹੇ, ਜਿਨਾਂ ਯਾਦ ਕਰਨਗੇ ਓਨਾ ਹੀ ਉੱਚ ਪਦਵੀ ਪਾਵਾਂਗੇ। ਮਾਇਆ ਦੇ ਤੂਫ਼ਾਨਾਂ ਦੀ ਪਰਵਾਹ ਨਹੀਂ ਕਰਨੀ ਹੈ, ਜਿਨ੍ਹਾਂ ਸਮਾਂ ਮਿਲੇ ਬਾਪ ਨੂੰ ਯਾਦ ਕਰਨਾ ਹੈ। ਮੈਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਬਾਪ ਨੂੰ ਯਾਦ ਕਰਾਂਗੇ ਤਾਂ ਪਾਪ ਕੱਟ ਜਾਣਗੇ। ਕੋਈ ਪਾਪ ਵੀ ਨਹੀਂ ਕਰਨਾ ਚਾਹੀਦਾ ਹੈ। ਨਹੀਂ ਤਾਂ ਸੌ ਗੁਣਾਂ ਬਣ ਜਾਏਗਾ। ਮਾਫ਼ੀ ਨਹੀਂ ਲਈ ਤਾਂ ਵ੍ਰਿਧੀ ਨੂੰ ਪਾਉਂਦੇ - ਪਾਉਂਦੇ ਸੱਤਿਆਨਾਸ਼ ਹੋ ਜਾਂਦੀ ਹੈ। ਪਾਪ ਪਿਛਾੜੀ ਪਾਪ ਮਾਇਆ ਕਰਾਉਂਦੀ ਰਹੇਗੀ। ਬੇਹੱਦ ਦੇ ਬਾਪ ਦੇ ਨਾਲ ਬੇ - ਅਦਬੀ ਹੋ ਜਾਂਦੀ ਹੈ। ਇਹ ਵੀ ਬਹੁਤਿਆਂ ਨੂੰ ਪਤਾ ਨਹੀਂ ਲੱਗਦਾ ਹੈ। ਬਾਬਾ ਹਮੇਸ਼ਾ ਸਮਝਾਉਂਦੇ ਹਨ ਇਵੇਂ ਸਮਝੋਂ ਕਿ ਸ਼ਿਵਬਾਬਾ ਮੁਰਲੀ ਚਲਾਉਂਦੇ ਹਨ। ਸ਼ਿਵਬਾਬਾ ਡਾਇਰੈਕਸ਼ਨ ਦਿੰਦੇ ਹਨ ਤਾਂ ਯਾਦ ਵੀ ਰਹੇ ਅਤੇ ਡਰ ਵੀ ਰਹੇ। ਬਹੁਤ ਪਾਪ ਕਰਦੇ ਰਹਿੰਦੇ ਹਨ। ਸਾਫ਼ ਬੋਲਣਾ ਚਾਹੀਦਾ ਹੈ ਕਿ ਬਾਬਾ ਸਾਡੇ ਤੋਂ ਇਹ ਭੁੱਲ ਹੋਈ। ਬਾਪ ਸਮਝਾਉਂਦੇ ਹਨ ਪਾਪਾਂ ਦਾ ਬੋਝਾ ਸਿਰ ਤੇ ਬਹੁਤ ਹੈ। ਜੋ ਕੁਝ ਕੀਤਾ ਹੈ ਉਹ ਦੱਸੋ। ਸੱਚ ਦੱਸਣ ਨਾਲ ਅੱਧਾ ਘੱਟ ਹੋ ਜਾਵੇਗਾ।

ਬਾਬਾ ਨੇ ਸਮਝਾਇਆ ਹੈ ਜੋ ਨੰਬਰਵਨ ਪੁੰਨ ਆਤਮਾ ਬਣਦੇ ਹਨ, ਉਹ ਹੀ ਫਿਰ ਪਾਪ ਆਤਮਾ ਵੀ ਨੰਬਰਵਨ ਬਣਦੇ ਹਨ। ਬਾਬਾ ਖੁਦ ਕਹਿੰਦੇ ਹਨ - ਤੁਹਾਡਾ ਬਹੁਤ ਜਨਮਾਂ ਦੇ ਅੰਤ ਦਾ ਜਨਮ ਹੈ। ਤੁਸੀਂ ਪੁੰਨ ਆਤਮਾ ਸੀ, ਸੋ ਹੁਣ ਪਾਪ ਆਤਮਾ ਬਣੇ ਹੋ ਫਿਰ ਪੁੰਨ ਆਤਮਾ ਬਣਨਾ ਹੈ। ਆਪਣਾ ਕਲਿਆਣ ਤੇ ਕਰਨਾ ਹੈ। ਇੱਥੇ ਤੁਹਾਨੂੰ ਮੱਥਾ ਆਦਿ ਟੇਕਣ ਦੀ ਵੀ ਲੋੜ ਨਹੀਂ ਹੈ, ਸਿਰਫ਼ ਬਾਪ ਨੂੰ ਯਾਦ ਕਰਨਾ ਹੈ। ਭਾਵੇਂ ਇਹ ਵੀ ਬਜ਼ੁਰਗ ਹਨ, ਨਮਸਤੇ ਕਰਦੇ ਹਨ। ਬੱਚੇ ਘਰ ਵਿੱਚ ਘੜੀ - ਘੜੀ ਥੋੜੀ ਨਮਸਤੇ ਕਰਦੇ ਹਨ। ਇੱਕ ਵਾਰ ਨਮਸਤੇ ਕੀਤਾ ਫਿਰ ਰਿਸਪਾਂਡ ਵਿੱਚ ਵੀ ਕੀਤਾ ਜਾਂਦਾ ਹੈ। ਬਾਪ ਕਹਿੰਦੇ ਹਨ - ਤੁਸੀਂ ਮੈਨੂੰ ਵੱਡਾ ਸਮਝ ਕੇ ਨਮਸਤੇ ਕਰਦੇ ਹੋ, ਮੈਂ ਫਿਰ ਤੁਹਾਨੂੰ ਵਿਸ਼ਵ ਦਾ ਮਾਲਿਕ ਸਮਝ ਕੇ ਨਮਸਤੇ ਕਰਦਾ ਹਾਂ। ਅਰਥ ਹੈ ਨਾ। ਮਨੁੱਖ ਤਾਂ ਰਾਮ - ਰਾਮ ਕਹਿ ਦਿੰਦੇ ਹਨ ਪਰ ਅਰਥ ਕੁਝ ਨਹੀਂ ਸਮਝਦੇ। ਅਸਲ ਵਿੱਚ ਰਾਮ ਮਤਲਬ ਸ਼ਿਵਬਾਬਾ। ਰਾਮ ਉਹ ਰਘੁਪਤੀ ਨਹੀਂ, ਇਹ ਰਾਮ ਨਿਰਾਕਾਰ ਹੈ। ਉਹਨਾਂ ਦਾ ਨਾਮ ਹੈ ਸ਼ਿਵਬਾਬਾ। ਸ਼ਿਵ ਦੇ ਅੱਗੇ ਕੋਈ ਅਜਿਹਾ ਨਹੀਂ ਕਹਿਣਗੇ ਕਿ ਮੈਂ ਰਾਮ ਦੀ ਪੂਜਾ ਕਰਦਾ ਹਾਂ। ਹੁਣ ਬਾਪ ਕਹਿੰਦੇ ਹਨ ਤੁਸੀਂ ਮੰਦਿਰਾਂ ਵਿੱਚ ਜਾਕੇ ਸਮਝਾਓ ਕਿ ਇਹ ਵੀ ਮਨੁੱਖ ਸਨ। ਤੁਸੀਂ ਇਹਨਾਂ ਦੇ ਅੱਗੇ ਜਾਕੇ ਮਹਿਮਾ ਗਾਉਂਦੇ ਹੋ - ਤੁਸੀਂ ਨਿਰਵਿਕਾਰੀ, ਸ੍ਰਵਗੁਣ ਸੰਪੰਨ, ਅਸੀਂ ਪਾਪੀ ਨੀਚ ਹਾਂ। ਇਹ ਤਨ ਵੀ ਮਨੁੱਖ ਦਾ ਹੈ ਅਤੇ ਉਹ ਤਨ ਵੀ ਮਨੁੱਖ ਦਾ ਹੈ ਪਰ ਉਸ ਅੰਦਰ ਦੈਵੀ ਗੁਣ ਹਨ ਇਸਲਈ ਦੇਵਤਾ ਹਨ। ਤੁਸੀਂ ਖੁਦ ਕਹਿੰਦੇ ਹੋ - ਸਾਡੇ ਵਿੱਚ ਆਸੁਰੀ ਗੁਣ ਹਨ ਇਸਲਈ ਬਾਂਦਰ ਹਾਂ। ਸੂਰਤ ਦੋਵਾਂ ਦੀ ਇੱਕ ਹੈ। ਸੀਰਤ ਵਿੱਚ ਫ਼ਰਕ ਹੈ। ਭਾਰਤਵਾਸੀ ਹੀ ਸਿਰਤਾਜ਼ ਸਨ। ਹੁਣ ਨੋ ਤਾਜ, ਗਰੀਬ ਵੀ ਭਾਰਤਵਾਸੀ ਹੀ ਹਨ। ਬਾਪ ਵੀ ਭਾਰਤ ਵਿੱਚ ਹੀ ਆਉਂਦੇ ਹਨ, ਜਿੱਥੇ ਸਵਰਗ ਬਨਾਉਣਾ ਹੈ ਉੱਥੇ ਬਾਪ ਆਏਗਾ ਨਾ। ਕਿਹਾ ਜਾਂਦਾ ਹੈ ਕਲੰਗ਼ੀ ਅਵਤਾਰ, ਕਿੰਨੇ ਕਲੰਕ ਲਗਾਏ ਹਨ। ਜੇਕਰ ਹੋਰ ਧਰਮ ਵਾਲੇ ਵੀ ਕੁਝ ਕਹਿੰਦੇ ਹਨ, ਉਹ ਵੀ ਭਾਰਤਵਾਸੀਆਂ ਨੂੰ ਫਾਲੋ ਕਰਦੇ ਹਨ। ਪੱਥਰਬੁੱਧੀ ਹੋਣ ਦੇ ਕਾਰਨ ਮੈਨੂੰ ਵੀ ਪੱਥਰ - ਭਿਤਰ ਵਿੱਚ ਕਹਿ ਦਿੰਦੇ ਹਨ। ਬਾਪ ਨੂੰ ਜਾਣਦੇ ਹੀ ਨਹੀਂ ਕਿ ਬਾਪ ਇਸ ਵਿੱਚ ਪ੍ਰਵੇਸ਼ ਕਰ ਭਾਰਤ ਨੂੰ ਕਿੰਨਾ ਸਿਰਤਾਜ਼ ਬਣਾਉਂਦੇ ਹਨ। ਭਾਰਤ ਦੀ ਕਿੰਨੀ ਸੇਵਾ ਕਰਦੇ ਹਨ। ਬਾਪ ਕਹਿੰਦੇ ਹਨ ਮੇਰੀ ਤੁਸੀਂ ਗਲਾਨੀ ਕਰਦੇ ਹੋ। ਮੈਂ ਤੁਹਾਨੂੰ ਸਵਰਗ ਦਾ ਮਾਲਿਕ ਬਣਾਉਂਦਾ ਹਾਂ। ਤੁਸੀਂ ਕਿੰਨਾ ਅਪਕਾਰ ਕਰਦੇ ਹੋ। ਰਾਵਣ ਨੇ ਤੁਹਾਡੀ ਮਤ ਕਿੰਨੀ ਮਾਰ ਦਿੱਤੀ ਹੈ। ਬੁਰੀ ਗਤੀ ਹੋ ਗਈ ਹੈ, ਇਸਲਈ ਬੁਲਾਉਂਦੇ ਹਨ ਪਤਿਤ - ਪਾਵਨ ਆਓ। ਸਮਝਾਉਣੀ ਕਿੰਨੀ ਸਹਿਜ਼ ਮਿਲਦੀ ਹੈ। ਫਿਰ ਵੀ ਕਈ ਬੱਚੇ ਭੁੱਲ ਜਾਂਦੇ ਹਨ। ਯੋਗ ਨਹੀਂ ਤਾਂ ਧਾਰਨਾ ਨਹੀਂ ਹੁੰਦੀ ਹੈ ਇਸਲਈ ਬਾਬਾ ਕਹਿੰਦੇ ਹਨ ਬੰਧੇਲੀਆਂ ਸਾਰਿਆਂ ਤੋਂ ਜਾਸਤੀ ਯਾਦ ਕਰਦੀਆਂ ਹਨ। ਸ਼ਿਵਬਾਬਾ ਦੀ ਯਾਦ ਦੇ ਵਿੱਚ ਸਹਿਣ ਵੀ ਕਰਦੀਆਂ ਹਨ। ਭਾਰਤਵਾਸੀਆਂ ਵਿੱਚ ਜੋ ਦੇਵੀ - ਦੇਵਤਾ ਬਣਨ ਵਾਲੇ ਹਨ ਉਹ ਹੀ ਆਉਣਗੇ। ਆਰਯ ਸਮਾਜੀ ਤਾਂ ਦੇਵਤਾਵਾਂ ਦੀਆਂ ਮੂਰਤੀਆਂ ਨੂੰ ਮੰਨਦੇ ਨਹੀਂ। ਝਾੜ ਦੇ ਪਿਛਾੜੀ ਵਿੱਚ ਟਾਲੀ ਹੈ, 2-3 ਜਨਮ ਵੀ ਮੁਸ਼ਕਿਲ ਹੋਣਗੇ।

ਬਹੁਤ ਲੋਕ ਸਮਝਦੇ ਹਨ - ਵਿਕਾਰ ਬਿਨਾਂ ਦੁਨੀਆਂ ਕਿਵੇਂ ਚੱਲੇਗੀ। ਅਰੇ ਦੇਵਤਾਵਾਂ ਨੂੰ ਸੰਪੂਰਨ ਨਿਰਵਿਕਾਰੀ ਕਿਹਾ ਜਾਂਦਾ ਹੈ ਨਾ। ਇਹ ਵੀ ਕਿਸੇ ਨੂੰ ਪਤਾ ਨਹੀਂ ਹੈ ਕਿ ਵਿਕਾਰ ਹੁੰਦਾ ਹੀ ਨਹੀਂ ਹੈ। ਕਲਪ ਪਹਿਲੇ ਵਾਲੇ ਝੱਟ ਸਮਝ ਜਾਂਦੇ ਹਨ। ਗਾਇਨ ਵੀ ਹੈ, ਭਗਵਾਨੁਵਾਚ - ਕਾਮ ਮਹਾਸ਼ਤਰੂ ਹੈ। ਪਰ ਭਗਵਾਨ ਨੇ ਕਦੋਂ ਕਿਹਾ ਸੀ - ਇਹ ਕਿਸੇ ਨੂੰ ਪਤਾ ਨਹੀਂ ਹੈ। ਹੁਣ ਤੁਸੀਂ ਬੱਚੇ ਜਗਤਜੀਤ ਬਣ ਰਹੇ ਹੋ। ਪਰ ਉੱਚ ਪਦਵੀ ਪਾਉਣ ਲਈ ਮਿਹਨਤ ਕਰਨੀ ਹੈ। ਬਾਪ ਕਹਿੰਦੇ ਹਨ - ਗ੍ਰਹਿਸਥ ਵਿਵਹਾਰ ਵਿੱਚ ਰਹਿੰਦੇ ਬੁੱਧੀਯੋਗ ਮੇਰੇ ਨਾਲ ਲਗਾਓ। ਜਦੋਂਕਿ ਬਾਪ ਦੇ ਬਣ ਗਏ ਹੋ ਤਾਂ ਬਾਪ ਨਾਲ ਲਵ ਹੋਣਾ ਚਾਹੀਦਾ ਹੈ। ਬਾਕੀ ਹੋਰਾਂ ਨਾਲ ਕੰਮ ਕੱਢਣ ਲਈ ਪਿਆਰ ਰੱਖਣਾ ਹੈ। ਬੁੱਧੀ ਵਿੱਚ ਇਹ ਖਿਆਲ ਰੱਖਣਾ ਹੈ ਕਿ ਵਿਚਾਰਿਆਂ ਨੂੰ ਸਵਰਗਵਾਸੀ ਕਿਵੇਂ ਬਣਾਈਏ। ਸੱਚੀ ਯਾਤਰਾ ਤੇ ਚੱਲਣ ਦੀ ਯੁਕਤੀ ਦੱਸੀਏ। ਉਹ ਹੈ ਜਿਸਮਾਨੀ ਯਾਤਰਾ, ਜੋ ਜਨਮ - ਜਨਮਾਤਰ ਕਰਦੇ ਆਏ ਹਾਂ। ਉਹ ਇੱਕ ਹੀ ਯਾਦ ਦੀ ਯਾਤਰਾ ਹੈ। ਹੁਣ ਸਾਡੇ 84 ਜਨਮ ਪੂਰੇ ਹੋਏ ਫਿਰ ਸਤਿਯੁਗ ਦੀ ਹਿਸਟਰੀ ਰਿਪੀਟ ਹੋਣੀ ਹੈ। ਪਤਿਤ ਤਾਂ ਘਰ ਜਾ ਨਹੀਂ ਸਕਦੇ। ਪਾਵਨ ਬਣਾਉਣ ਲਈ ਪਤਿਤ - ਪਾਵਨ ਬਾਪ ਚਾਹੀਦਾ ਹੈ। ਭਾਵੇਂ ਸੰਨਿਆਸੀ ਪਾਵਨ ਬਣਦੇ ਹਨ ਪਰ ਵਾਪਿਸ ਜਾ ਨਹੀਂ ਸਕਦੇ। ਸਾਰਿਆਂ ਨੂੰ ਲੈ ਜਾਣ ਵਾਲਾ ਬਾਪ ਹੀ ਹੈ। ਬਾਪ ਆਕੇ ਸਾਰਿਆਂ ਨੂੰ ਰਾਵਣ ਤੋਂ ਛੁੱਡਾਕੇ ਮੁਕਤ ਕਰ ਦਿੰਦੇ ਹਨ। ਸਤਿਯੁਗ ਵਿੱਚ ਦੁੱਖ ਦੇਣ ਵਾਲੀ ਕੋਈ ਚੀਜ਼ ਹੁੰਦੀ ਨਹੀਂ। ਨਾਮ ਹੀ ਹੈ ਸੁਖਧਾਮ। ਇਹ ਹੈ ਦੁਖਧਾਮ। ਉਹ ਸ਼ੀਰਸਾਗਰ, ਇਹ ਹੈ ਵਿਸ਼ੇ ਸਾਗਰ।

ਹੁਣ ਤੁਸੀਂ ਜਾਂਦੇ ਹੋ ਸਵਰਗ ਵਿੱਚ ਕਿੰਨੇ ਸੁਖ ਆਰਾਮ ਵਿੱਚ ਰਹਿੰਦੇ ਹਨ। ਸ਼ੀਰ ਸਾਗਰ ਤੋਂ ਨਿਕਲ ਵਿਸ਼ੇ ਸਾਗਰ ਵਿੱਚ ਕਿਵੇਂ ਆਉਂਦੇ ਹਨ, ਇਹ ਕੋਈ ਨਹੀਂ ਜਾਣਦੇ। ਬਾਪ ਸਮਝਾਉਂਦੇ ਹਨ ਸ਼੍ਰੀਮਤ ਤੇ ਚਲਣਾ ਹੈ ਫਿਰ ਜਵਾਬਦਾਰ ਉਹ ਹਨ। ਸ਼੍ਰੀਮਤ ਕਹਿੰਦੀ ਹੈ - ਹਾਂ ਭਾਵੇਂ ਜਾਓ, ਬੱਚਿਆਂ ਨੂੰ ਸੰਭਾਲੋ। ਉਹਨਾਂ ਨੂੰ ਭੂੰ - ਭੂੰ ਕਰਦੇ ਰਹੋ, ਤਾਂ ਕੁਝ ਨਾ ਕੁਝ ਕਲਿਆਣ ਹੋ ਜਾਏਗਾ। ਸਵਰਗ ਵਿੱਚ ਤਾਂ ਆ ਜਾਣਗੇ। ਬਾਪ ਆਕੇ ਨਰਕਵਾਸੀ ਤੋਂ ਸਵਰਗਵਾਸੀ ਬਣਾਉਂਦੇ ਹਨ। 21 ਜਨਮ ਦੇ ਲਈ। ਇਹ ਵੀ ਤੁਹਾਡੀ ਬੁੱਧੀ ਵਿੱਚ ਹੈ। ਮਨੁੱਖ ਤਾਂ ਕੁਝ ਵੀ ਨਹੀਂ ਜਾਣਦੇ। ਇਹ ਵੀ ਪਹਿਲਾਂ ਕੁਝ ਨਹੀਂ ਜਾਣਦੇ ਸਨ। ਜਿਵੇਂ ਇਹਨਾਂ ਦੇ 84 ਜਨਮਾਂ ਦੀ ਕਹਾਣੀ ਹੈ - “ਤਤਵਮ” ਇਹ ਵੀ ਰਾਜਯੋਗ ਸਿੱਖ ਰਹੇ ਹਨ। ਤੁਸੀਂ ਹੋ ਰਾਜਰਿਸ਼ੀ। ਉਹ ਹਨ ਹਠਯੋਗੀ ਰਿਸ਼ੀ। ਤੁਸੀਂ ਗ੍ਰਹਿਸਤ ਵਿਵਹਾਰ ਵਿੱਚ ਰਹਿ ਕੇ ਰਜਾਈ ਪ੍ਰਾਪਤ ਕਰ ਰਹੇ ਹੋ। ਤੁਸੀਂ ਸਭ ਸ਼ਰਨਾਗਤੀ ਹੋਣ ਆਏ ਹੋ ਨਾ। ਹੁਣ ਸਮਝਦੇ ਹਨ ਅਸੀਂ ਤਾਂ ਸਵਰਗ ਵਿੱਚ ਬੈਠੇ ਹਾਂ। ਦੁਨੀਆਂ ਵਿੱਚ ਹੈ ਮਾਇਆ ਦਾ ਪਾਮਪ। ਜਦੋਂ ਤੱਕ ਨਰਕ ਦਾ ਵਿਨਾਸ਼ ਨਾ ਹੋਵੇ ਉਦੋਂ ਤੱਕ ਸਵਰਗ ਕਿਵੇਂ ਹੋ ਸਕਦਾ ਹੈ ਮਾਇਆਵੀ ਪੁਰਸ਼ ਇਸਨੂੰ ਹੀ ਸਵਰਗ ਸਮਝ ਬੈਠੇ ਹਨ। ਬਾਬਾ ਨੂੰ ਨਵੀਂ ਦੁਨੀਆਂ ਸਥਾਪਨ ਕਰਨ ਵਿੱਚ ਕਿੰਨੀ ਮਿਹਤਨ ਲਗਦੀ ਹੈ। ਪੂਰੇ ਨਰਕਵਾਸੀ ਹਨ। ਸਵਰਗਵਾਸੀ ਬਣਦੇ ਹੀ ਨਹੀਂ ਹਨ। ਬਾਪ ਕਿੰਨਾ ਪਿਆਰ ਨਾਲ ਸਮਝਾਉਂਦੇ ਹਨ। ਅੱਛਾ! ਮਿੱਠੇ - ਮਿੱਠੇ ਬੱਚਿਓ ਰਾਵਣ ਤੇ ਜਿੱਤ ਪਾਉਣ ਨਾਲ ਹੀ ਤੁਸੀਂ ਜਗਤਜਿੱਤ ਬਣੋਂਗੇ। ਉਸਦੇ ਲਈ ਪੁਰਸ਼ਾਰਥ ਕਰਨਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਵੇਂ ਦਾ ਕੋਈ ਕੰਮ ਨਹੀਂ ਕਰਨਾ ਹੈ ਜੋ ਬੇਇਜ਼ਤੀ ਹੋਵੇ। ਸਜ਼ਾਵਾਂ ਖਾਣੀਆਂ ਪੈਣ। ਮਾਇਆ ਦੇ ਤੂਫ਼ਾਨਾਂ ਦੀ ਪ੍ਰਵਾਹ ਨਾ ਕਰ ਜਿਨਾਂ ਸਮਾਂ ਮਿਲੇ ਬਾਪ ਨੂੰ ਯਾਦ ਕਰਨਾ ਹੈ। ਇੱਕ ਬਾਪ ਨਾਲ ਸੱਚਾ - ਸੱਚਾ ਲਵ ਰੱਖਣਾ ਹੈ।

2. ਆਪਣੀ ਉੱਚ ਗਤੀ ਬਨਾਉਣ ਦੇ ਲਈ ਸੱਚੇ - ਬਾਪ ਨਾਲ ਸੱਚਾ ਰਹਿਣਾ ਹੈ। ਕੋਈ ਵੀ ਗੱਲ ਛੁਪਾਉਣੀ ਨਹੀਂ ਹੈ।

ਵਰਦਾਨ:-
ਸਰਵ ਜਿੰਮੇਵਾਰੀਆਂ ਦੇ ਬੋਝ ਬਾਪ ਨੂੰ ਦੇਕੇ ਸਦਾ ਆਪਣੀ ਉੱਨਤੀ ਕਰਨ ਵਾਲੇ ਸਹਿਜਯੋਗੀ ਭਵ।

ਜੋ ਬੱਚੇ ਬਾਪ ਦੇ ਕੰਮ ਨੂੰ ਸੰਪੰਨ ਕਰਨ ਦੀ ਜਿੰਮੇਵਾਰੀ ਦਾ ਸੰਕਲਪ ਲੈਂਦੇ ਹਨ ਉਨ੍ਹਾਂ ਨੂੰ ਬਾਪ ਵੀ ਉਨਾਂ ਹੀ ਸਹਿਯੋਗ ਦਿੰਦੇ ਹਨ। ਸਿਰਫ ਜੋ ਵੀ ਵਿਅਰਥ ਦਾ ਬੋਝ ਹੈ ਉਹ ਬਾਪ ਦੇ ਉੱਪਰ ਛੱਡ ਦਵੋ। ਬਾਪ ਦਾ ਬਣਕੇ ਬਾਪ ਦੇ ਉੱਪਰ ਜਿੰਮੇਵਾਰੀਆਂ ਦਾ ਬੋਝ ਛੱਡਣ ਨਾਲ ਸਫਲਤਾ ਵੀ ਜਿਆਦਾ ਅਤੇ ਉੱਨਤੀ ਵੀ ਸਹਿਜ ਹੋਵੇਗੀ। ਕਿਉਂ ਅਤੇ ਕੀ ਦੇ ਕੁਵਸ਼ਚਨ ਤੋਂ ਮੁਕਤ ਰਹੋ, ਵਿਸ਼ੇਸ਼ ਫੁੱਲਸਟਾਪ ਦੀ ਸਥਿਤੀ ਰਹੇ ਤਾਂ ਸਹਿਜਯੋਗੀ ਬਣ ਅਤਿੰਦਰਿਯ ਸੁਖ ਦਾ ਅਨੁਭਵ ਕਰਦੇ ਰਹੋਗੇ।

ਸਲੋਗਨ:-
ਦਿਲ ਅਤੇ ਦਿਮਾਗ ਵਿਚ ਆਨੇਸਟੀ ਹੋਵੇ ਤਾਂ ਬਾਪ ਅਤੇ ਪਰਿਵਾਰ ਦੇ ਵਿਸ਼ਵਾਸ਼ ਪਾਤਰ ਬਣ ਜਾਵੋਗੇ।

ਇਹ ਅਵਿਅਕਤ ਇਸ਼ਾਰੇ - ਬ੍ਰਹਮਾ ਬਾਪ ਸਮਾਨ ਸੰਪੰਨ ਅਤੇ ਸੰਪੂਰਨ ਸਥਿਤੀ ਦਾ ਅਨੁਭਵ ਕਰੋ।

ਜਿੰਨੀ ਸੰਪੂਰਨ ਸਟੇਜ ਨੇੜੇ ਆਉਂਦੀ ਜਾਵੇਗੀ ਉਨਾਂ ਦੂਜੇ ਦੇ ਸੰਕਲਪਾਂ ਨੂੰ ਰੀਡ ਕਰ ਸਕੋਗੇ, ਇਸ ਦੇ ਲਈ ਆਪਣੇ ਸੰਕਲਪਾਂ ਦੇ ਉਪਰ ਫੁੱਲ ਬ੍ਰੇਕ ਚਾਹੀਦੀ ਹੈ। ਜੋ ਆਪਣੇ ਸੰਕਲਪਾਂ ਨੂੰ ਸਮੇਟ ਸਕਦੇ ਹਨ ਉਹ ਹੀ ਦੂਜਿਆਂ ਦੇ ਸੰਕਲਪਾਂ ਨੂੰ ਸਮਝ ਸਕਦੇ ਹਨ। ਤਾਂ ਸੰਕਲਪਾਂ ਦਾ ਬਿਸਤਰ ਬੰਦ ਕਰਦੇ ਚੱਲੋ।