12.04.26     Avyakt Bapdada     Punjabi Murli     30.11.2009    Om Shanti     Madhuban


“ ਬਾਪ ਅਤੇ ਸਰਵ ਦਾ ਪ੍ਰਿਅ ਬਣਨ ਦੇ ਲਈ ਸੰਤੁਸ਼ਟਮਣੀ ਬਣ ਹਰ ਪ੍ਰਸਥਿਤੀ ਦੇ ਪ੍ਰਭਾਵ ਤੋਂ ਮੁਕਤ ਰਹੋ


ਅੱਜ ਚਾਰੋਂ ਪਾਸੇ ਦੇ ਸੰਤੁਸ਼ਟ ਆਤਮਾਵਾਂ ਨੂੰ ਦੇਖ ਰਹੇ ਹਨ।ਸੰਤੁਸ਼ਟਮਨੀ ਚਾਰੋਂ ਪਾਸੇ ਆਪਣੇ ਮਨੀ ਦੀ ਚਮਕ ਫੈਲਾ ਰਹੇ ਹਨ। ਸਭਤੋਂ ਵੱਡੇ ਤੋਂ ਵੱਡੀ ਸਥਿਤੀ ਹੈ ਹੀ ਸੰਤੁਸ਼ਟਤਾ ਦੀ। ਸਦਾ ਸੰਤੁਸ਼ਟ ਸਭ ਨੂੰ ਪ੍ਰਿਅ ਲੱਗਦੇ ਹਨ, ਬਾਪ ਨੂੰ ਤਾਂ ਪ੍ਰਿਅ ਹਨ ਹੀ। ਸਦਾ ਸੰਤੁਸ਼ਟ ਉਹ ਹੀ ਰਹਿ ਸਕਦਾ ਹੈ ਜਿਸਨੂੰ ਸਰਵ ਪ੍ਰਾਪਤੀਆਂ ਹਨ। ਪ੍ਰਾਪਤੀਆਂ ਦਾ ਅਧਾਰ ਸੰਤੁਸ਼ਟਤਾ ਹੈ ਇਸਲਈ ਅਜਿਹੀਆਂ ਆਤਮਾਵਾਂ ਸਰਵ ਬ੍ਰਾਹਮਣ ਆਤਮਾਵਾਂ ਨੂੰ ਪ੍ਰਿਅ ਹਨ। ਸਰਵ ਬ੍ਰਾਹਮਣਾ ਆਤਮਾਵਾਂ ਨੂੰ ਪ੍ਰਿਅ ਹਨ। ਸਰਵ ਪ੍ਰਾਪਤੀਆਂ ਮਤਲਬ ਸਦਾ ਸੰਤੁਸ਼ਟ। ਸੰਤੁਸ਼ਟ ਆਤਮਾ ਦਾ ਵਾਯੂਮੰਡਲ ਵਿੱਚ ਵੀ ਪ੍ਰਭਾਵ ਪੈਂਦਾ ਹੈ ਅਤੇ ਸਰਵ ਪ੍ਰਾਪਤੀਆਂ ਹਨ ਪਰਮਾਤਮਾ ਦੀ ਦੇਣ। ਪਰਮਾਤਮਾ ਬਾਪ ਦਵਾਰਾ ਸਰਵ ਸ਼ਕਤੀਆਂ, ਸਰਵ ਗੁਣ, ਸਰਵ ਖਜ਼ਾਨੇ ਪ੍ਰਾਪਤ ਕੀਤੀ ਹੋਈ ਆਤਮਾ ਸਦਾ ਸੰਤੁਸ਼ਟ ਰਹਿੰਦੀ ਹੈ। ਸੰਤੁਸ਼ਟ ਆਤਮਾ ਦੀ ਸਥਿਤੀ ਸਦਾ ਪ੍ਰਗਤੀਸ਼ੀਲ ਰਹਿੰਦੀ ਹੈ। ਪਰਿਸਥਿਤੀ ਸੰਤੁਸ਼ਟ ਆਤਮਾ ਦੇ ਉੱਪਰ ਪ੍ਰਭਾਵ ਨਹੀਂ ਪਾ ਸਕਦੀ ਕਿਉਂਕਿ ਜਿੱਥੇ ਸੰਤੁਸ਼ਟਤਾ ਹੈ ਉੱਥੇ ਸਰਵ ਸ਼ਕਤੀਆਂ, ਸਰਵ ਗੁਣ ਖੁਦ ਹੀ ਆਉਂਦੇ ਹਨ। ਇੱਕ ਸੰਤੁਸ਼ਟਤਾ ਅਨੇਕ ਗੁਣਾਂ ਨੂੰ ਆਪਣਾ ਲੈਂਦੀ ਹੈ। ਤਾਂ ਹਰ ਇੱਕ ਨੂੰ ਆਪਣੇ ਤੋਂ ਪੁੱਛੋਂ ਕਿ ਮੈਂ ਸਦਾ ਸੰਤੁਸ਼ਟ ਆਤਮਾ ਰਹਿੰਦੀ ਹਾਂ! ਸੰਤੁਸ਼ਟ ਆਤਮਾ ਸਦਾ ਸਰਵ ਦੀ, ਬਾਪ ਦੇ ਸਮੀਪ ਅਤੇ ਸਮਾਨ ਸਥਿਤੀ ਵਿੱਚ ਰਹਿੰਦੀ ਹੈ। ਪਰ ਇਸ ਸਥਿਤੀ ਵਿੱਚ ਰਹਿਣ ਦੇ ਲਈ ਹਰ ਗੱਲ ਦੇ ਤਿੰਨਾਂ ਕਾਲਾਂ ਨੂੰ ਪਰਖ ਫਿਰ ਕਰਮ ਕਰਨ ਵਾਲੇ। ਇਸਦੇ ਲਈ ਦੋ ਗੱਲਾਂ ਬਹੁਤ ਜ਼ਰੂਰੀ ਹੈ। ਇਹ ਦੋ ਗੱਲਾਂ ਹਨ ਸੰਬੰਧ ਅਤੇ ਸੰਪਤੀ। ਸੰਬੰਧ ਵੀ ਅਵਿਨਾਸ਼ੀ, ਸੰਪਤੀ ਵੀ ਅਵਿਨਾਸ਼ੀ। ਇਹ ਪ੍ਰਾਪਤ ਹੁੰਦਾ ਹੈ ਅਵਿਨਾਸ਼ੀ ਬਾਪ ਦਵਾਰਾ। ਜਦੋਂ ਅਵਿਨਾਸ਼ੀ ਸੰਪਤੀ ਤੇ ਸੰਬੰਧ ਪ੍ਰਾਪਤ ਹੋ ਜਾਂਦਾ ਤਾਂ ਆਤਮਾ ਸਦਾ ਸੰਤੁਸ਼ਟ ਅਤੇ ਬਾਪ ਦੀ, ਸਰਵ ਆਤਮਾਵਾਂ ਦੀ ਅਤਿ ਪ੍ਰਿਅ ਹੋ ਜਾਂਦੀ ਹੈ। ਕੋਈ ਵੀ ਪਰਿਸਥਿਤੀ ਮਾਇਆ ਦੇ ਰੂਪ ਵਿੱਚ ਆਉਂਦੀ ਹੈ ਤਾਂ ਘਬਰਾਉਂਦੇ ਨਹੀਂ ਹਨ। ਇਵੇਂ ਮਹਿਸੂਸ ਕਰਦੇ ਹਨ ਜਿਵੇਂ ਬੇਹੱਦ ਦੇ ਪਰਦੇ ਤੇ ਮਿੱਕੀ ਮਾਊਸ ਦਾ ਖੇਡ ਚੱਲ ਰਿਹਾ ਹੈ। ਪ੍ਰੇਸ਼ਾਨ ਨਹੀਂ ਹੁੰਦੇ, ਮਿੱਕੀ ਮਾਊਸ ਦਾ ਖੇਡ ਦੇਖ ਮੰਨੋਰਜਨ ਕਰਦੇ ਹਨ। ਮਾਇਆ ਦੇ ਵੱਖ -ਵੱਖ ਰੂਪ, ਵੱਖ ਵੱਖ ਮਿੱਕੀ ਮਾਊਸ ਦੇ ਰੂਪ ਵਿੱਚ ਅਨੁਭਵ ਕਰਦੇ ਹਨ। ਅਜਿਹੀ ਸਥਿਤੀ ਦਾ ਅਨੁਭਵ ਬਾਪ ਦਵਾਰਾ ਸਰਵ ਨੂੰ ਪ੍ਰਾਪਤ ਕਰਨਾ ਹੀ ਹੈ ਅਤੇ ਕੀਤਾ ਵੀ ਹੈ।

ਬਾਪਦਾਦਾ ਦੇਖਦੇ ਹਨ - ਨਿਰਭੈ, ਇਕਾਗਰ ਬੁੱਧੀ ਬਣ ਵਿਜੇਈ ਆਤਮਾਵਾਂ ਕਿਸੇ ਵੀ ਪਰਿਸਥਿਤੀ ਵਿੱਚ ਡਗਮਗ ਨਹੀਂ ਹੁੰਦੀ। ਜੋ ਬਾਪ ਦੀ ਹਰ ਬਚੇ ਵਿੱਚ ਸ਼ੁਭ ਆਸ਼ ਹੈ ਕਿ ਹਰ ਬੱਚਾ ਸਦਾ ਵਿਜੇਈ ਬਣ ਬਾਪ ਨੂੰ ਆਪਣਾ ਵਿਜੇ ਦਾ ਸਵਰੂਪ ਦਿਖਾਵੇ। ਤਾਂ ਹਰ ਇੱਕ ਆਪਣੇ ਨੂੰ ਪੁੱਛੇ ਮੈਂ ਕੌਣ? ਬਾਪਦਾਦਾ ਨੇ ਪਹਿਲਾ ਵੀ ਸੁਣਾਇਆ ਹੈ ਕੀ ਕਦੀ -ਕਦੀ ਸ਼ਬਦ ਸਮੇਂ ਪ੍ਰਮਾਣ ਹੁਣ ਬ੍ਰਾਹਮਣ ਡਿਕਸ਼ਨਰੀ ਤੋਂ ਸਮਾਪਤ ਕਰ ਦਵੋ। ਜਦੋਂ ਬਾਪ ਨਾਲ ਸਦਾ ਦਾ ਵਰਸਾ ਲੈਣਾ ਹੈ ਤਾਂ ਹਰ ਪ੍ਰਾਪਤੀ ਸਦਾ ਪ੍ਰਾਪਤ ਹੋਵੇ ਕਿਉਂਕਿ ਬਾਪ ਦੇ ਦਿਲ ਦੀਆਂ ਆਸ਼ਾਵਾਂ ਨੂੰ ਪੂਰਵ ਕਰਨ ਵਾਲੇ ਆਸ਼ਾਵਾਂ ਦੇ ਦੀਪਕ ਹਨ। ਉਹਨਾਂ ਦੇ ਸੰਕਲਪ ਵਿੱਚ ਵੀ ਕਦੀ - ਕਦੀ ਸ਼ਬਦ ਆ ਨਹੀਂ ਸਕਦਾ, ਕਿਉਂ? ਸਦਾ ਬਾਪ ਦੇ ਨਾਲ ਅਤੇ ਬਾਪ ਦੇ ਸਾਥੀ ਹਨ। ਸਾਥ ਰਹਿਣ ਵਾਲੇ ਵੀ ਅਤੇ ਸਾਥੀ ਬਣ ਵਿਸ਼ਵ ਪਰਿਵਰਤਨ ਦਾ ਕੰਮ ਕਰਨ ਵਾਲੇ।

ਤਾਂ ਬੋਲੋ, ਇਹ ਸਦਾ ਬਾਪ ਦਾ ਵਰਦਾਨ ਬਾਪਦਾਦਾ ਦਵਾਰਾ ਪ੍ਰਾਪਤ ਕਰ ਲਿਆ ਹੈ ਨਾ! ਇਹ ਤਾਂ ਜਨਮ ਲੈਂਦੇ ਹੀ ਬਾਪਦਾਦਾ ਹਰ ਬੱਚੇ ਨੂੰ ਸਦਾ ਇਹ ਹੀ ਵਰਦਾਨ ਦਿੰਦੇ ਹਨ, ਸਦਾ ਯੋਗੀ ਭਵ, ਪਵਿੱਤਰ ਭਵ। ਉਸ ਵਰਦਾਨ ਦਵਾਰਾ ਜੋ ਵੀ ਪ੍ਰਾਪਤੀਆਂ ਹੁੰਦੀਆਂ ਹਨ ਉਸ ਸਦਾ ਦੇ ਲਈ ਹੁੰਦੀਆਂ ਹਨ। ਕਦੀ - ਕਦੀ ਦੇ ਲਈ ਨਹੀਂ। ਤਾਂ ਸਭ ਬੱਚੇ ਸਦਾ ਦੇ ਅਧਿਕਾਰੀ ਹਨ ਕਿਉਂਕਿ ਬਾਪ ਦਾ ਹਰ ਬੱਚੇ ਨਾਲ ਭਾਵੇਂ ਲਾਸ੍ਟ ਬੱਚਾ ਹੈ ਪਰ ਬਾਪ ਨੂੰ ਹਰ ਬੱਚੇ ਨਾਲ ਦਿਲ ਤੋਂ ਪਿਆਰ ਹੈ ਕਿਉਂਕਿ ਜੋ ਵੱਡੇ -ਵੱਡੇ ਲੋਕ ਹਨ, ਆਪਣੇ ਨੂੰ ਸਮਝਦਾਰ ਸਮਝਦੇ ਹਨ ਉਹ ਵੀ ਬਾਪ ਨੂੰ ਪਹਿਚਾਣ ਨਹੀਂ ਸਦੇ, ਪਰ ਬਾਪਦਾਦ ਦੇ ਲਾਸ੍ਟ ਬੱਚੇ ਨੇ ਬਾਪ ਨੂੰ ਪਹਿਚਾਣ ਲਿਆ। ਦਿਲ ਨਾਲ ਕਹਿੰਦੇ ਹਨ ਮੇਰਾ ਬਾਬਾ ਇਸਲਈ ਬਾਪ ਦਾ ਹਰ ਬੱਚੇ ਨਾਲ ਅਵਿਨਾਸ਼ੀ ਪਿਆਰ ਹੈ ਇਸਲਈ ਹਰ ਬੱਚੇ ਨੂੰ ਬਾਪ ਦਾ ਵਰਦਾਨ ਹੈ। ਬੱਚੇ ਭਾਵੇਂ ਨੰਬਰਵਾਰ ਹਨ ਪਰ ਬਾਪਦਾਦਾ ਰੋਜ਼ ਇੱਕ ਹੀ ਸਮੇਂ, ਇੱਕ ਹੀ ਵਰਦਾਨ ਸਭ ਬੱਚਿਆਂ ਨੂੰ ਇਕੱਠਾ ਦਿੰਦੇ ਹਨ। ਬਾਪਦਾਦਾ ਦਾ ਹਰ ਬੱਚਾ ਨੰਬਰਵਾਰ ਭਾਵੇਂ ਹੈ ਪਰ ਮੇਰਾ ਬਾਬਾ ਕਿਹਾ ਤਾਂ ਹਰ ਰੋਜ਼ ਵਰਦਾਨ ਦੇ ਅਧਿਕਾਰੀ ਬਣ ਗਿਆ।

ਹਰ ਇੱਕ ਬੱਚੇ ਨੂੰ ਭਾਵੇਂ ਕਿੱਥੇ ਵੀ ਰਹਿੰਦੇ ਹਨ, ਇੰਡੀਆ ਵਿੱਚ ਰਹਿੰਦੇ ਹਨ ਜਾਂ ਫ਼ਾਰੇਨ ਵਿੱਚ ਰਹਿੰਦੇ ਹਨ ਪਰ ਵਰਦਾਨ ਸਭ ਨੂੰ ਇੱਕ ਹੀ ਬਾਪਦਾਦਾ ਦਾ ਮਿਲਦਾ ਹੈ ਅਤੇ ਵਰਦਾਨ ਨੂੰ ਪ੍ਰਾਪਤ ਕਰ ਖੁਸ਼ ਵੀ ਹੁੰਦੇ ਹਨ ਦੋ ਤਰਾਂ ਦੇ ਬੱਚੇ ਹਨ, ਇੱਕ ਬੱਚੇ ਵਰਦਾਨ ਨੂੰ ਦੇਖ ਖੁਸ਼ ਜ਼ਰੂਰ ਹੁੰਦੇ ਹਨ ਪਰ ਅਗੇ ਨੰਬਰ ਉਹੀ ਲੈਂਦੇ ਹਨ ਜੋ ਸਿਰਫ਼ ਵਰਦਾਨ ਨੂੰ ਦੇਖ ਖੁਸ਼ ਨਹੀਂ ਹੁੰਦੇ, ਵਰਨਣ ਨਹੀਂ ਕਰਦੇ ਕਿ ਇਹ ਮੇਰਾ ਵਰਦਾਨ ਹੈ ਪਰ ਵਰਦਾਨ ਨੂੰ ਫਲੀਭੂਤ ਕਰਦੇ ਹਨ। ਵਰਦਾਨ ਤੋਂ ਲਾਭ ਲੈਕੇ ਵਰਦਾਨ ਦਾ ਫ਼ਲ ਨਿਕਾਲਦੇ ਹਨ। ਬੀਜ਼ ਹਨ ਪਰ ਬੀਜ਼ ਨੂੰ ਫਲੀਭੂਤ ਨਹੀਂ ਕਰੇ, ਫਲ ਨਹੀਂ ਨਿਕਲੇ ਤਾਂ ਸਿਰਫ਼ ਖੁਸ਼ੀ ਹੁੰਦੀ ਹੈ, ਵਰਦਾਨ ਤੋਂ ਫਲ ਨਿਕਲਣ ਦੇ ਲਈ ਜਿਵੇਂ ਕੋਈ ਵੀ ਬੀਜ਼ ਹੁੰਦਾ ਹੈ, ਉਸਦਾ ਫ਼ਲ ਨਿਕਲਣ ਦੇ ਲਈ ਉਹਨਾਂ ਨੂੰ ਪਾਣੀ ਅਤੇ ਧੁੱਪ ਚਾਹੀਦੀ ਹੈ ਤਾਂ ਹੀ ਫ਼ਲ ਨਿਕਲਦਾ ਹੈ। ਤਾਂ ਇੱਥੇ ਵੀ ਬੱਚਿਆਂ ਨੂੰ ਜਦੋਂ ਵਰਦਾਨ ਫ਼ਲ ਨਿਕਲਣਾ ਹੈ, ਜਿਸਨਾਲ ਵਿਸਤਾਰ ਹੁੰਦਾ ਜਾਏ, ਆਪਣੇ ਹੀ ਮਨ ਵਿੱਚ ਵਰਦਾਨ ਦੇ ਫਲ ਦਵਾਰਾ ਵ੍ਰਿਧੀ ਹੁੰਦੀ ਜਾਏ, ਤਾਂ ਇੱਥੇ ਵੀ ਬਾਪ ਕਹਿੰਦੇ ਹਨ ਕਿ ਵਰਦਾਨ ਦਾ ਫ਼ਲ ਨਿਕਲਣ ਦੇ ਲਈ ਬਾਰ -ਬਾਰ ਵਰਦਾਨ ਨੂੰ ਸਮ੍ਰਿਤੀ ਵਿੱਚ ਲਿਆਓ। ਸਮ੍ਰਿਤੀ ਸਵਰੂਪ ਦੇ ਸਥਿਤੀ ਵਿੱਚ ਸਥਿਤ ਰਹੋ। ਬਾਰ -ਬਾਰ ਸਿਮਰਨ ਨਹੀਂ ਪਰ ਸਮ੍ਰਿਤੀ, ਇਹ ਹੈ ਪਾਣੀ ਦੇਣਾ ਅਤੇ ਸਵਰੂਪ ਵਿੱਚ ਸਥਿਤ ਹੋਣਾ ਇਹ ਹੈ ਦੂਪ ਲਗਣਾ। ਤਾਂ ਇਹ ਫਲੀਭੂਤ ਹੋਣ ਨਾਲ ਖੁਦ ਵਿੱਚ ਵੀ ਬਹੁਤ ਸ਼ਕਤੀ ਭਰਦੀ ਹੈ ਅਤੇ ਦੂਸਰੇ ਨੂੰ ਵੀ ਉਸ ਫਲ ਦਵਾਰਾ ਸ਼ਕਤੀ ਅਨੁਭਵ ਕਰਾ ਸਕਦੇ ਹਨ।

ਬਾਪਦਾਦਾ ਹੁਣ ਕੀ ਚਾਹੁੰਦੇ ਹਨ? ਕਿਉਂਕਿ ਬਾਪਦਾਦਾ ਕੁਝ ਸਮੇਂ ਲੈਕੇ ਸਮੇਂ ਦੀ ਵਰਨਿਗ ਦੇ ਰਹੇ ਹਨ, ਹਰ ਬੱਚੇ ਦੀ ਰਿਜ਼ਲਟ ਦਾ ਸਮੇਂ ਅਚਾਨਕ ਆਉਣਾ ਹੈ, ਇਸਦੇ ਲਈ ਸਦਾ ਏਵਰੇਡੀ। ਨਾਲ -ਨਾਲ ਬਾਪਦਾ ਇਹ ਵੀ ਇਸ਼ਾਰਾ ਦੇ ਰਹੇ ਹਨ ਕਿ ਹੁਣ ਸਮੇਂ ਹੈ ਉੱਡਦੀ ਕਲਾ ਦੇ ਤੀਵਰ ਪੁਰਸ਼ਾਰਥ ਦਾ। ਚਲ ਰਹੇ ਹਨ ਨਹੀਂ, ਉੱਡ ਰਹੇ ਹਨ। ਸਾਧਾਰਨ ਤਰਾਂ ਨਾਲ ਆਪਣੀ ਦਿਨਚਰਯਾ ਵਤੀਤ ਕਰਨਾ, ਹੁਣ ਉਹ ਸਮੇਂ ਕਾਮਨ ਪੁਰਸ਼ਾਰਥ ਦਾ ਗਿਆ ਇਸਲਈ ਬਾਪਦਾਦਾ ਇਸ਼ਾਰਾ ਦੇ ਰਹੇ ਹਨ, ਹਰ ਸੈਕਿੰਡ, ਹਰ ਸੰਕਲਪ ਚੈਕ ਕਰੋ। ਮਨੋਂ ਆਪਣਾ ਤੀਵਰ ਪੁਰਸ਼ਾਰਥ ਨਾ ਕਰ ਇੱਕ ਘੰਟਾ ਸਾਧਾਰਨ ਪੁਰਸ਼ਾਰਥ ਵਿੱਚ ਰਹੇ ਅਤੇ ਇੱਕ ਘੰਟੇ ਵਿੱਚ ਹੀ ਅਚਾਨਕ ਜੇਕਰ ਫਾਈਨਲ ਪੇਪਰ ਦਾ ਟਾਇਮ ਆ ਗਿਆ ਤਾਂ ਅੰਤ ਮਤਿ ਸੋ ਗਤੀ, ਉਹ ਇਕ ਘੰਟੇ ਦਾ ਸਾਧਾਰਨ ਪੁਰਸ਼ਾਰਥ ਕਿੰਨਾ ਨੁਕਸਾਨ ਕਰ ਦਵੇਗਾ! ਇਸਲਈ ਬਾਪਦਾਦਾ ਹਰ ਬੱਚੇ ਨੂੰ, ਹਰ ਸੰਕਲਪ, ਹਰ ਸੈਕਿੰਡ ਸਮੇਂ ਦੇ ਮਹੱਤਵ ਨੂੰ, ਸਮੇਂ ਪ੍ਰਤੀ ਸਮੇਂ ਇਸ਼ਾਰਾ ਦੇ ਰਹੇ ਹਨ। ਹਲਚਲ ਦੇ ਸਮੇਂ ਅਚਲ ਰਹਿਣ ਦਾ ਪੁਰਸ਼ਾਰਥ ਤੀਵਰ ਪੁਰਸ਼ਾਰਥੀ ਹੀ ਕਰ ਸਕਦਾ। ਸਾਧਾਰਨ ਪੁਰਸ਼ਾਰਥੀ ਏਵਰੇਡੀ ਬਣਨ ਵਿੱਚ ਸਮੇਂ ਲਗਾ ਦਵੇਗਾ ਅਤੇ ਬਾਪਦਾਦਾ ਨੇ ਕਿਹਾ ਹੈ ਕਿ ਸੈਕਿੰਡ ਵਿੱਚ ਬਿੰਦੀ ਮਤਲਬ ਫੁੱਲਸਟਾਪ, ਜੇਕਰ ਤੀਵਰ ਪੁਰਸ਼ਾਰਥ ਨਹੀਂ ਹੋਵੇਗਾ ਤਾਂ ਕੀ ਹੁੰਦਾ ਹੈ? ਅਨੁਭਵੀ ਤਾਂ ਹਨ ਫੁੱਲਸਟਾਪ ਦੇ ਬਜਾਏ ਕਵੇਸ਼ਚਨ ਮਾਰਕ ਤਾਂ ਨਹੀਂ ਜਾਏਗਾ! ਬਿੰਦੀ ਕਿੰਨਾ ਸਹਿਜ ਹੈ ਅਤੇ ਕਵੇਸ਼ਚਨ ਕਿੰਨਾ ਟੇਢਾ ਹੈ। ਫੁੱਲਸਟਾਪ ਤਾਂ ਫੁੱਲਸਟਾਪ ਹੋ ਜਾਏ। ਕਵਾਮਾ ਦੀ ਮਾਤਰਾ ਵੀ ਨਹੀਂ ਹੋਵੇ , ਅਸਚਾਰਯ ਦੀ ਮਾਤਰਾ ਵੀ ਨਹੀਂ ਹੋਵੇ । ਕੀ ਕਰਾ! ਇਹ ਸੋਚਣ ਦਾ ਵੀ ਸਮੇਂ ਨਹੀਂ ਮਿਲੇਗਾ। ਤਾਂ ਕੋਈ ਵੀ ਬੱਚਾ ਇਹ ਸੋਚ ਨਹੀਂ ਸਕਦਾ ਕਿ ਐਨਾ ਫਾਸਟ ਪੁਰਸ਼ਾਰਥ ਕਰਨਾ ਹੀ ਪੇਪਰ ਵਿੱਚ ਪਾਸ ਹੋਣਾ ਹੈ।

ਬਾਪਦਾਦਾ ਦੇਖਦੇ ਹਨ ਹੁਣ ਵੀ ਕਾਰਨੇ ਅਕਾਰਨੇ ਕਿਉਂ, ਕੀ, ਕਿਵੇਂ, ਇਵੇਂ …ਇਹ ਕਈ ਕਈ ਬੱਚਿਆਂ ਦੇ ਰੋਜ਼ ਦੇ ਚਾਰਟ ਵਿੱਚ ਦਿਖਾਈ ਦਿੰਦਾ ਹੈ, ਬਹੁਤਿਆਂ ਦੇ ਚਾਰਟ ਵਿੱਚ ਬਾਪਦਾਦਾ ਨੇ ਦੇਖਿਆ ਹੈ ਕਿ ਵੇਸ੍ਟ ਥਾਰਟਸ ਦੀ ਲਹਿਰ ਸਮੇਂ ਲੈ ਲੈਂਦੀ ਹੈ ਅਤੇ ਵੇਸ੍ਟ ਦੀ ਰਫ਼ਤਾਰ ਇਵੇਂ ਦੀ ਤੀਵਰ ਹੁੰਦੀ ਹੈ ਜੋ ਸਾਧਾਰਨ ਸੰਕਲਪ ਦਾ ਇੱਕ ਘੰਟਾ ਅਤੇ ਫਾਸਟ ਸੰਕਲਪ ਦਾ ਇੱਕ ਮਿੰਟ ਇਸਲਈ ਅੱਜ ਇਹ ਦੇਖ ਰਹੇ ਸਨ ਕਿ ਸਭਦੀ ਪ੍ਰਿਅ, ਬਾਪਦਾਦਾ ਦੀ ਪ੍ਰਿਅ ਸੰਤੁਸ਼ਟ ਆਤਮਾਵਾਂ ਕਿਹੜੀਆਂ -ਕਿਹੜੀਆਂ ਹਨ? ਸੰਤੁਸ਼ਟ ਆਤਮਾ ਦੇ ਸੰਕਲਪ ਵਿੱਚ ਵੀ ਇਹ ਕਿਉਂ, ਕੀ ਦੀ ਭਾਸ਼ਾ ਸੁਪਨੇ ਵਿੱਚ ਵੀ ਨਹੀਂ ਆਏਗੀ ਕਿਉਂਕਿ ਉਸ ਆਤਮਾ ਨੂੰ ਵਿਸ਼ੇਸ਼ ਤਿੰਨ ਗੱਲਾਂ, ਤਿੰਨ ਬਿੰਦੀਆਂ ਯਾਦ ਰਹਿੰਦੀ ਹੈ - ਆਤਮਾ, ਪਰਮਾਤਮਾ ਅਤੇ ਡਰਾਮਾ, ਤਿੰਨ ਹੀ ਸਮੇਂ ਤੇ ਕੰਮ ਵਿੱਚ ਲਗਾ ਸਕਦੇ ਹਨ ਕਿਉਂਕਿ ਇਵੇਂ ਸਮੇਂ ਤੇ ਸਰਵ ਸ਼ਕਤੀਆਂ ਦਾ ਖਜ਼ਾਨਾ ਜ਼ਰੂਰੀ ਹੈ ਅਤੇ ਮਾਸਟਰ ਸਰਵਸ਼ਕਤੀਵਾਨ ਉਹ ਹਨ ਜੋ ਜਿਸ ਸਮੇਂ ਜਿਸ ਸ਼ਕਤੀ ਨੂੰ ਆਡਰ ਕਰੇ ਉਹ ਹਾਜ਼ਿਰ ਹੋ ਜਾਏ। ਚਾਹੀਏ ਸਹਿਣਸ਼ਕਤੀ ਅਤੇ ਆ ਜਾਵੇ ਸਮਾਣਾ ਕਰਨ ਦੀ ਸ਼ਕਤੀ, ਤਾਂ ਹੈ ਸ਼ਕਤੀ ਪਰ ਉਸ ਸਮੇਂ ਕੰਮ ਨੂੰ ਨਹੀਂ ਹੈ। ਤਾਂ ਸਰਵ ਖਜ਼ਾਨਿਆਂ ਦੀ ਚਾਬੀ ਹੈ ਤਿੰਨ ਬਿੰਦੀਆਂ - ਤੁਸੀਂ, ਬਾਪ ਅਤੇ ਡਰਾਮਾ।

ਤਾਂ ਬਾਪਦਾਦਾ ਦਾ ਇੱਕ ਸੰਕਲਪ ਹੈ, ਦੱਸਣ? ਕਰਨਾ ਪਵੇਗਾ। ਜੋ ਕਰਨ ਦੇ ਲਈ ਤਿਆਰ ਹਨ, ਉਹ ਹੱਥ ਉਠਾਓ। ਕਰਨਾ ਪਵੇਗਾ। ਅੱਛਾ ਸਭ ਹੱਥ ਉਠਾ ਰਹੇ ਹਨ। ਮਨ ਦਾ ਹੱਥ ਉਠਾ ਰਹੇ ਹਨ ਜਾਂ ਸ਼ਰੀਰ ਦਾ ਹੱਥ ਉਠਾ ਰਹੇ ਹਨ? ਮਨ ਦਾ ਹੱਥ ਪੱਕਾ ਹੁੰਦਾ ਹੈ। ਬਾਪਦਾਦਾ ਸਮੇਂ ਪ੍ਰਮਾਣ ਹਰ ਇੱਕ ਬੱਚੇ ਨਾਲ ਇਹ ਸ਼ੁਭ ਆਸ਼ ਰੱਖਦੇ ਹਨ ਕਿ 15 ਦਿਨ ਦੇ ਬਾਦ ਫਿਰ ਬਾਪ ਦਾ ਮਿਲਣਾ ਹੁੰਦਾ ਹੈ, ਤਾਂ ਇਹ ਜੋ 15 ਦਿਨ ਬੀਤੇ ਉਸਵਿਚ ਇਹ ਵਿਸ਼ੇਸ ਅਭਿਆਸ ਕਰੋ ਟ੍ਰਾਇਲ ਕਰੋ ਦੀ ਟ੍ਰਾਇਲ ਦੇ ਲਈ, ਰਹਿਣਾ ਤਾਂ ਸਦਾ ਹੈ ਪਰ 15 ਦਿਨ ਦੀ ਟ੍ਰਾਇਲ ਕਰੋ ਆਪਣੇ -ਆਪਣੇ ਕੁਨੈਕਸ਼ਨ ਵਾਲੇ ਸੈਂਟਰਸ ਨੂੰ ਵੀ ਕਰਾਓ, ਚੱਕਰ ਲਗਾਕੇ ਫੋਨ ਕਰਕੇ ਉਹਨਾਂ ਨੂੰ ਯਾਦ ਦਵਾਓ ਹੋਮਵਰਕ ਕਰ ਰਹੇ ਹੋ? ਹੋਮਵਰਕ ਕੀ ਹੈ? ਇਜ਼ੀ ਹੈ, ਹਰ ਇੱਕ ਵੱਖ -ਵੱਖ ਸਰਕਮਸਟਾਨਸ ਗੱਲਾਂ ਨਾਲ ਕਰਾਸ ਤਾਂ ਕਰਦੇ ਹੀ ਹਨ ਪਰ 15 ਦਿਨ ਹਰ ਇੱਕ ਨੂੰ ਸੰਕਲਪ, ਵਾਣੀ ਅਤੇ ਕਰਮ ਵਿੱਚ ਘੱਟ ਤੋਂ ਘੱਟ 80 ਪ੍ਰਤਿਸ਼ਤ ਮਾਰਕਸ ਲੈਣੀ ਹੈ। ਫਿਰ ਵੀ ਬਾਪਦਾਦਾ 20 ਪਰਸੈਂਟ ਛੁੱਟੀ ਦਿੰਦੇ ਹਨ। ਹੈ ਮੰਜ਼ੂਰ। ਹੈ ਮੰਜ਼ੂਰ? ਦੇਵੇ। ਇਹ ਕੰਮ ਦੇਵੇ। ਅੱਛਾ 15 ਦਿਨ, ਮਾਇਆ ਵੀ ਸੁਣ ਰਹੀ ਹੈ। ਗੱਲਾਂ ਤਾਂ ਆਉਣਗੀਆਂ ਗੱਲਾਂ ਨੂੰ ਨਹੀਂ ਦੇਖਣਾ, ਪਾਸ ਹੋਣਾ ਹੈ, ਇਹ ਯਾਦ ਰੱਖਣਾ। 15 ਦਿਨ ਕੋਈ ਵੱਡੀ ਗੱਲ ਨਹੀਂ ਹੈ ਪਰ ਹਰ ਇੱਕ ਸੱਚੀ ਦਿਲ, ਸਾਫ਼ ਦਿਲ ਨਾਲ ਸੁਪਨੇ ਵਿੱਚ ਵੀ ਸੰਕਲਪ, ਵਾਣੀ ਅਤੇ ਕਰਮ ਵਿੱਚ ਪਾਸ ਹੋਕੇ ਦਿਖਾਵੇ। ਹੋ ਸਕਦਾ ਹੈ? ਹੋ ਸਕਦਾ ਹੈ? ਟੀਚਰਸ ਦਸੋ ਹੋ ਸਕਦਾ ਹੈ? 15 ਦਿਨ ਤਾਂ ਕੁਝ ਵੀ ਨਹੀਂ ਹੈ ਪਰ ਬਾਪਦਾਦਾ ਟ੍ਰਾਇਲ ਦੇ ਲਈ ਕਹਿ ਰਹੇ ਹਨ ਕਿ ਸੰਕਲਪ ਵੀ ਵੇਸ੍ਟ ਨਹੀਂ, ਯੁੱਧ ਨਹੀਂ ਵਿਜੇਈ। 15 ਦਿਨ ਦੇ ਫੁੱਲ ਵਿਜੇਈ। ਮੁਸ਼ਕਿਲਹੈ ਹੈ ਜਾਂ ਇਜ਼ੀ ਹੈ? ਇਜ਼ੀ ਹੈ, ਹੱਥ ਉਠਾਓ। ਇਜ਼ੀ ਹੈ? ਤਾਂ ਬਾਪਦਾਦਾ ਇਹ 15 ਦਿਨ ਦੀ ਰਿਜ਼ਲਟ ਦੇਖਣਗੇ। ਫਿਰ ਅੱਗੇ ਵਧਾਉਣਗੇ। 15 ਦਿਨ ਤਾਂ ਕੋਈ ਵੀ ਕਰ ਸਕਦਾ ਹੈ ਨਾ! ਕਰ ਸਕਦੇ ਹਨ ਨਾ! ਮਧੂਬਨ ਵਾਲੇ, ਮਧੂਬਨ ਵਾਲੇ ਹੱਥ ਉਠਾਓ। ਇਹ ਅੱਗੇ ਅੱਗੇ ਮਧੂਬਨ ਬੈਠਾ ਹੈ। ਬਹੁਤ ਚੰਗੇ ਹਨ। ਫਾਰੇਨਰਸ ਜਾਂ ਇੰਡੀਆ ਵਾਲੇ ਸਭ ਨੂੰ ਕਰਨਾ ਹੈ। ਗਾਂਵ ਵਾਲੇ ਜਾਂ ਵੱਡੇ ਸ਼ਹਿਰ ਵਾਲੇ ਸਭਨੂੰ 15 ਦਿਨ ਦਾ ਰਿਕਾਰਡ ਰੱਖਣਾ ਹੈ। ਕਿਉਂ, ਕੀ ਦਾ ਕਵੇਸ਼ਚਨ ਨਾ ਉਠੇ, ਕੀ ਕਰੇ ਗੱਲ ਹੀ ਇਵੇਂ ਹੋਈ ਇਹ ਨਹੀਂ ਦੱਸਣਾ। 80 ਪਰਸੈਂਟ ਲੈਣਾ ਹੀ ਹੈ। ਫਿਰ ਵੀ ਬਾਪਦਾਦਾ ਹਲਕਾ ਕਰ ਰਿਹਾ ਹੈ, 20 ਪਰਸੈਂਟ ਛੱਡ ਰਿਹਾ ਹੈ ਕਿਉਂਕਿ ਬਾਪਦਾਦਾ ਦਕੇਹਦੇ ਹਨ ਕਿ ਕਿੱਥੇ - ਕਿਥੇ ਚੱਲਦੇ ਚੱਲਦੇ ਮਾਇਆ ਅਲਬੇਲੇਪਨ ਅਤੇ ਆਲਸ ਵਿੱਚ ਲੈ ਆਉਂਦੀ ਹੈ। ਰਾਇਲ ਆਲਸ ਇਹ ਸੀ, ਇਹ ਸੀ, ਇਹ ਰਾਇਲ ਆਲਸ, ਅਲਬੇਲੇਪਨ ਇਹ ਤੀਵਰ ਪੁਰਸ਼ਾਰਥ ਵਿੱਚ ਕਮੀ ਪਾਉਂਦਾ ਹੈ ਕਿਉਂਕਿ ਹੁਣ ਬਾਪਦਾਦਾ ਸਭ ਜੋ ਵੀ ਸਟੂਡੈਂਟ ਹਨ, ਹਰ ਇੱਕ ਸਟੂਡੈਂਟ ਨੂੰ ਹੁਣ ਪਹਿਲੇ ਇਹ 15 ਦਿਨ ਦੀ ਰਿਹਰਸਲ ਕਰਾਕੇ ਕੁਝ ਸਮੇਂ ਇਵੇਂ ਹੀ ਅਭਿਆਸ ਕਰਾਉਣਾ ਚਾਹੁੰਦੇ ਹਨ, ਜੋ ਸਭ ਕੋਲੋਂ ਹੱਥ ਉੱਠਵਾਉਂਣ, ਏਵਰੇਡੀ ਤਾਂ ਸਭ ਹੱਥ ਉਠਾ ਸਕਣ। ਇਸਦੇ ਲਈ ਬਹੁਤ ਸਮੇਂ ਦਾ ਅਭਿਆਸ ਚਾਹੀਦਾ ਹੈ। ਇਸ ਲਈ ਹੁਣ ਵੀ ਥੋੜਾ ਜਿਹਾ ਅਭਿਆਸ ਕਰਾਉਦੇ ਹਨ। ਅੱਛਾ।

ਪਹਿਲੀ ਵਾਰੀ ਕਿੰਨੇ ਆਏ ਹਨ , ਉਹ ਉੱਠੋ :- ਚੰਗਾ ਹੈ ਤੁਹਾਨੂੰ ਬਾਪਦਾਦਾ ਦੇ ਸਾਹਮਣੇ ਆਉਣ ਦੇ ਦਿਨ ਦਾ ਬਹੁਤ -ਬਹੁਤ ਮੁਬਾਰਕ ਹੋਵੇ। ਬਾਪ ਦੀ ਨਜ਼ਰ ਬੱਚਿਆਂ ਤੇ ਪਈ ਅਤੇ ਬੱਚਿਆਂ ਦੀ ਨਜ਼ਰ ਬਾਪ ਦੇ ਉਪਰ ਪਈ। ਤਾਂ ਬਹੁਤ -ਬਹੁਤ ਵਧਾਈਆਂ ਹੋਣ। ਅੱਛਾ। ਹੋਰ ਕੇਕ ਤਾਂ ਨਹੀਂ ਹੈ ਪਰ ਖੁਸ਼ੀ ਦਾ ਕੇਕ ਖਾ ਲਵੋ। ਅੱਛਾ ਹੈ, ਹੁਣ ਦੇਰੀ ਨਾਲ ਆਏ ਹੋ ਪਰ ਫਾਸਟ ਜਾਕੇ ਨੰਬਰ ਅਗੇ ਲੈ ਸਕਦੇ ਹੋ ਇਸਲਈ ਬਾਪਦਾਦਾ ਦੇ ਵਲ ਤੋਂ ਅਤੇ ਸਰਵ ਤੁਹਾਡੇ ਸਾਥੀ ਭਰਾ ਅਤੇ ਭੈਣਾਂ ਦਾ, ਸਭਦਾ ਮੁਬਾਰਕ ਹੋਵੇ, ਮੁਬਾਰਕ ਹੋਵੇ। ਅਜਿਹਾ ਮਿਸਾਲ ਹੋਵੇਗਾ ਜੋ ਲਾਸ੍ਟ ਆਉਣ ਵਾਲਾ ਵੀ ਫਾਸਟ ਜਾਕੇ ਫਸਟ ਲਾਇਨ ਵਿੱਚ ਆ ਸਕਦਾ ਹੈ। ਅੱਛਾ।

ਚਾਰੋਂ ਪਾਸੇ ਦੇ ਬਾਪਦਾਦਾ ਦੀ ਆਸ਼ਾਵਾਂ ਨੂੰ ਪੂਰਨ ਕਰਨ ਵਾਲੇ ਆਸ਼ਾਵਾਂ ਦੇ ਦੀਪਕ, ਕਿਉਂ, ਕੀ ਦੀ ਭਾਸ਼ਾ ਤੋਂ ਨਿਆਰੇ ਰਹਿਣ ਵਾਲੇ ਸਦਾ ਇਕਰਸ, ਸਦਾ ਇੱਕ ਬਾਬਾ ਦੂਸਰਾ ਨਾ ਕੋਈ, ਬਾਪ ਵਿੱਚ ਹੀ ਵਿਸ਼ੇਸ਼ ਜੀਵਨ ਦੇ ਤਿੰਨ ਸੰਬੰਧ, ਬਾਪ, ਸਿੱਖਿਅਕ, ਸਤਿਗੁਰੂ ਅਨੁਭਵ ਕਰਨ ਵਾਲੇ, ਬਾਪ ਤੋਂ ਵਰਸਾ, ਟੀਚਰ ਤੋਂ ਪੜ੍ਹਾਈ ਦਾ ਵਰਸਾ ਅਤੇ ਸਤਿਗੁਰੂ ਤੋਂ ਵਰਦਾਨਾਂ ਦਾ ਵਰਸਾ ਪ੍ਰਾਪਤ ਕਰਨ ਵਾਲੇ, ਬਾਪ ਕੋਲੋਂ ਵਰਸਾ, ਟੀਚਰ ਤੋਂ ਪੜ੍ਹਾਈ ਦਾ ਵਰਸਾ ਅਤੇ ਸਤਿਗੁਰੂ ਤੋਂ ਵਰਦਾਨਾਂ ਦਾ ਵਰਸਾ ਪ੍ਰਾਪਤ ਕਰਨ ਵਾਲੇ ਪਦਮਗੁਣਾ ਭਾਗਵਾਨ ਹਰ ਬੱਚੇ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਦਾਦੀਆਂ ਨਾਲ :- (ਇਸ ਵਾਰ ਚਾਰੋਂ ਪਾਸੇ ਸੇਵਾਵਾਂ ਦੇ ਪ੍ਰੋਗ੍ਰਾਮ ਬਹੁਤ ਵਧੀਆ ਹੋਏ ਹਨ) ਸਭ ਨੇ ਸਭ ਨੂੰ ਮਦਦ ਵੀ ਚੰਗੀ ਕੀਤੀ ਹੈ। ਕਿਸੇ ਨੂੰ ਸੋਚ ਵੀ ਨਹੀਂ ਕਰਨਾ ਪਵੇ ਕੀ ਕਿਵੇਂ ਕਰੀਏ, ਕਰਨਾ ਹੀ ਹੈ। ਇੱਕ ਦੋ ਦੀ ਮਦਦ ਨਾਲ ਸਭ ;ਪ੍ਰੋਗ੍ਰਾਮ ਚੰਗੇ ਹੋਏ ਆਵਾਜ਼ ਤੇ ਫੈਲ ਗਿਆ। ਸੰਦੇਸ਼ ਤੇ ਮਿਲਿਆ ਹੁਣ ਅਗੇ ਵਧੋ ( ਯੋਗ ਨਾਲ ਸਭਨੇ ਬਹੁਤ ਚੰਗੀ ਅਨੁਭੂਤੀ ਕੀਤੀ) ਕਿਉਂਕਿ ਟਾਪਿਕ ਹੀ ਸੀ ਨਾ ਕਿ ਵਰਦਾਨ ਲੈਣਾ ਹੈ। ਤਾਂ ਯੋਗ ਦੇ ਪ੍ਰੋਗ੍ਰਾਮ ਦਾ ਅਨੁਭਵ ਕੀਤਾ।

ਪੰਜਾਬ ਜ਼ੋਨ ਦੇ ਸੇਵਾਧਰੀਆਂ ਨਾਲ :- ਪੰਜਾਬ ਨੂੰ ਡਰਾਮੇਅਨੁਸਾਰ ਇਹ ਸੰਨਿਆਸੀਆਂ, ਮਹਾਤਮਾਵਾਂ ਦੀ ਸੇਵਾ ਦਾ ਚਾਂਸ ਚੰਗਾ ਮਿਲਿਆ ਹੋਇਆ ਹੈ ਅਤੇ ਕਰ ਵੀ ਰਹੇ ਹਨ। ਪੰਜਾਬ ਦੇ ਵਿੱਚ ਸਥਾਪਨਾ ਦੇ ਸਮੇਂ ਜਿਵੇਂ ਸੇਵਾ ਸ਼ੁਰੂ ਹੋਈ ਉਵੇਂ ਸਹਿਯੋਗੀ ਅਤੇ ਵਾਰਿਸ ਕਵਾਲਿਟੀ ਵਾਲੇ ਵੀ ਨਿਮਿਤ ਬਣੇ। ਜਿੰਨੇ ਵੀ ਹੰਗਾਮੇ ਵਾਲੇ ਸਨ ਓਨੇ ਹੀ ਸ਼ੇਰ ਕਵਾਲਿਟੀ ਵੀ ਨਿਕਲੀ। ਹੁਣ ਪੰਜਾਬ ਨੂੰ ਕੀ ਕਰਨਾ ਹੈ? ਇਹ ਵਿਸ਼ੇਸ਼ਤਾ ਤਾਂ ਹੈ ਹੁਣ ਪੰਜਾਬ ਵਾਲੇ ਕੋਈ ਅਜਿਹਾ ਸ਼ੇਰ ਤਿਆਰ ਕਰ ਨਾਮੀਗ੍ਰਾਮੀ, ਜੋ ਸਭਾ ਵਿੱਚ ਮਾਇਕ ਬਣ ਆਪਣਾ ਅਨੁਭਵ ਸੁਣਾਏ। ਮਾਇਕ ਬੜਾ ਹੋਵੇ, ਛੋਟਾ ਨਹੀਂ। ਜਿਵੇਂ ਗੋਵਰਨਮੈਂਟ ਦੇ ਵੀ. ਆਈ. ਪੀ. ਤਾਂ ਅਲਗ ਹੁੰਦਾ ਹਨ ਪਰ ਮਹਾਤਮਾਵਾਂ ਵਿੱਚ ਵੀ ਵੀ. ਆਈ. ਪੀ. ਹੁੰਦੇ ਹਨ, ਇਵੇਂ ਦਾ ਕੋਈ ਵੱਡਾ ਮਾਇਕ ਤਿਆਰ ਕਰੋ, ਜੋ ਆਪਣੇ ਅਨੁਭਵ ਤੋਂ ਹੋਰਾਂ ਨੂੰ ਉਮੰਗ ਵਿੱਚ ਲਿਆਏ। ਅਜਿਹਾ ਕੋਈ ਨਿਕਾਲੋ, ਤਿਆਰ ਕਰੋ। ਹੋ ਸਕਦਾ ਹੈ ਕਿਉਂਕਿ ਅੱਜਕਲ ਸਭ ਸਮਝਦੇ ਹਨ ਕਿ ਸਾਧੂ ਸੰਤ ਦੀਆਂ ਸੇਵਾਵਾਂ ਤਾਂ ਦਵਾਪਰ ਤੋਂ ਸ਼ੁਰੂ ਹੋਈ ਪਰ ਆਪ ਸਮਾਨ ਇਵੇਂ ਵੱਡਾ ਗੁਰੂ ਦੂਸਰੇ ਨੂੰ, ਸ਼ਿਸ਼ਯ ਨੂੰ ਬਣਾਵੇ, ਅਜਿਹਾ ਐਗਜਾਮਪਲ ਉਹਨਾਂ ਵਿੱਚ ਨਹੀਂ ਹੁੰਦਾ ਅਤੇ ਬਾਪਦਾਦਾ ਨੇ ਆਪਣੇ ਤੋਂ ਵੀ ਹੋਸ਼ਿਆਰ ਬੱਚਿਆਂ ਨੂੰ ਤਿਆਰ ਕੀਤਾ ਹੈ, ਜੋ ਪਬਲਿਕ ਵਿੱਚ ਆਉਂਦੇ ਹਨ, ਇਸਲਈ ਪੰਜਾਬ ਕੋਈ ਨਵੀਨਤਾ ਕਰਕੇ ਦਿਖਾਓ। ਵੀ. ਆਈ. ਪੀ ਤਾਂ ਸਭ ਵਲ ਤੋਂ ਆਉਂਦੇ ਹਨ ਪਰ ਤੁਸੀਂ ਇਵੇਂ ਲਿਆਓ ਜੋ ਸਭ ਸੁਣ ਕਰਕੇ ਜਗ ਜਾਵੇ, ਸੰਦੇਸ਼ ਮਿਲ ਜਾਏ। ਹੋ ਸਕਦਾ ਹੈ? ਦੇਖਣਗੇ। ਥੋੜਾ ਸਮੇਂ ਤਾਂ ਲੱਗਦਾ ਹੈ ਪਰ ਇਵੇਂ ਕੋਈ ਤਿਆਰ ਕਰਕੇ ਦਿਖਾਓ। ਬਾਕੀ ਵ੍ਰਿਧੀ ਤੇ ਹੋ ਰਹੀ ਹੈ। ਅੱਛਾ।

ਵਰਦਾਨ:-
ਬਾਪ ਦੇ ਹੱਥ ਅਤੇ ਸਾਥ ਦੀ ਸਮ੍ਰਿਤੀ ਨਾਲ ਮੁਸ਼ਕਿਲ ਨੂੰ ਸਹਿਜ ਬਣਾਉਣ ਵਾਲੇ ਬੇਫ਼ਿਕਰ ਅਤੇ ਨਿਸ਼ਚਿੰਤ ਭਵ

ਜਿਵੇਂ ਕਿਸੇ ਵੱਡੇ ਦੇ ਹੱਥ ਵਿੱਚ ਹੱਥ ਹੁੰਦਾ ਹੈ ਤਾਂ ਸਥਿਤੀ ਬੇਫ਼ਿਕਰ ਅਤੇ ਨਿਸ਼ਚਿੰਤ ਰਹਿੰਦੀ ਹੈ। ਇਵੇਂ ਹਰ ਕਰਮ ਵਿੱਚ ਇਹ ਹੀ ਸਮਝਣਾ ਚਾਹੀਦਾ ਹੈ ਕਿ ਬਾਪਦਾਦਾ ਮੇਰੇ ਨਾਲ ਵੀ ਹਨ ਅਤੇ ਸਾਡੇ ਇਸ ਅਲੌਕਿਕ ਜੀਵਨ ਦਾ ਹੱਥ ਉਹਨਾਂ ਦੇ ਹੱਥ ਵਿੱਚ ਹੈ ਮਤਲਬ ਜੀਵਨ ਉਹਨਾਂ ਦੇ ਹਵਾਲੇ ਹੈ, ਤਾਂ ਜਿੰਮੇਵਾਰੀ ਵੀ ਉਹਨਾਂ ਦੀ ਹੋ ਜਾਂਦੀ ਹੈ। ਸਭ ਬੋਝ ਬਾਪ ਦੇ ਉੱਪਰ ਰੱਖ ਆਪਣੇ ਨੂੰ ਹਲਕਾ ਕਰ ਦਵੋ। ਬੋਝ ਉਤਾਰਨ ਅਤੇ ਮੁਸ਼ਕਿਲ ਨੂੰ ਸਹਿਜ ਕਰਨ ਦਾ ਸਾਧਨ ਹੈ ਇਹ - ਬਾਪ ਦਾ ਹੱਥ ਅਤੇ ਸਾਥ।

ਸਲੋਗਨ:-
ਪੁਰਸ਼ਾਰਥ ਵਿੱਚ ਸਚਾਈ ਹੋਵੇ ਤਾਂ ਬਾਪਦਾਦਾ ਦੀ ਐਕਸਟਰਾ ਮਦਦ ਦਾ ਅਨੁਭਵ ਕਰੋਗੇ।

ਇਹ ਅਵਿਅਕਤ ਇਸ਼ਾਰੇ - ਮਹਾਨ ਬਣਨ ਦੇ ਲਈ ਮਧੁਰਤਾ ਅਤੇ ਨਮਰਤਾ ਦਾ ਗੁਣ ਧਾਰਨ ਕਰੋ ਜੇਕਰ ਤੁਹਾਡੇ ਨਾਲ ਕੋਈ ਟੱਕਰ ਲੈਂਦੇ ਹੈ ਤਾਂ ਤੁਸੀਂ ਉਸਨੂੰ ਆਪਣੇ ਸਨੇਹ ਦਾ ਪਾਣੀ ਦਵੋ, ਤੁਸੀਂ ਆਪਣੇ ਮਧੁਰਤਾ ਅਤੇ ਨਿਮਰਤਾ ਦੇ ਗੁਣ ਨੂੰ ਨਾ ਛੱਡੋ। ਨਿਮਰਤਾ ਦੀ ਡਰੈਸ ਪਾ ਕੇ ਰਹੋ। ਇਹ ਨਿਮਰਤਾ ਹੀ ਕਵਚ ਹੈ, ਜੋ ਸੇਫ਼ਟੀ ਦਾ ਸਾਧਨ ਹੈ। ਸੰਸਕਾਰਾਂ ਦੀ ਰਾਸ ਮਿਲਾਉਣ ਦਾ ਸਭਤੋਂ ਸਹਿਜ ਤਰੀਕਾ ਹੈ - ਖੁਦ ਨਮਰਚਿਤ ਅਤੇ ਮਧੁਰਤਾ ਸੰਪੰਨ ਬਣ ਜਾਓ, ਦੂਸਰੇ ਨੂੰ ਸ਼੍ਰੇਸ਼ਠ ਸੀਟ ਦੇ ਦਵੋ।