12.05.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਧੰਦਾ
ਆਦਿ ਕਰਦੇ ਵੀ ਹਮੇਸ਼ਾ ਆਪਣੀ ਗਾਡਲੀ ਸਟੂਡੈਂਟ ਲਾਈਫ ਅਤੇ ਸਟੱਡੀ ਯਾਦ ਰੱਖੋ, ਹਮੇਸ਼ਾ ਰੱਬ ਸਾਨੂੰ
ਪੜ੍ਹਾਉਂਦੇ ਹਨ ਇਸ ਨਸ਼ੇ ਵਿੱਚ ਰਹੋ"
ਪ੍ਰਸ਼ਨ:-
ਜਿਨ੍ਹਾਂ ਬੱਚਿਆਂ
ਨੂੰ ਗਿਆਨ ਅੰਮ੍ਰਿਤ ਹਜ਼ਮ ਕਰਨਾ ਆਉਂਦਾ ਹੈ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?
ਉੱਤਰ:-
ਉਨ੍ਹਾਂ ਨੂੰ
ਹਮੇਸ਼ਾ ਰੂਹਾਨੀ ਨਸ਼ਾ ਚੜ੍ਹਿਆ ਰਹੇਗਾ ਅਤੇ ਉਸ ਨਸ਼ੇ ਦੇ ਅਧਾਰ ਤੇ ਸਭ ਦਾ ਕਲਿਆਣ ਕਰਦੇ ਰਹਿਣਗੇ।
ਕਲਿਆਣ ਕਰਨ ਦੇ ਸਿਵਾਏ ਦੂਜੀ ਕੋਈ ਗੱਲ ਕਰਨਾ ਵੀ ਉਨ੍ਹਾਂ ਨੂੰ ਚੰਗਾ ਨਹੀਂ ਲੱਗੇਗਾ। ਕੰਡਿਆਂ ਨੂੰ
ਫੁਲ ਬਣਾਉਣ ਦੀ ਹੀ ਸੇਵਾ ਵਿੱਚ ਬਿਜ਼ੀ ਰਹਿਣਗੇ।
ਓਮ ਸ਼ਾਂਤੀ
ਹੁਣ ਤੁਸੀਂ ਬੱਚੇ ਇੱਥੇ ਬੈਠੇ ਹੋ ਅਤੇ ਇਹ ਵੀ ਜਾਣਦੇ ਹੋ ਕਿ ਹੁਣ ਅਸੀਂ ਪਾਰ੍ਟਧਾਰੀ ਹਾਂ। 84 ਜਨਮਾਂ
ਦਾ ਚੱਕਰ ਪੂਰਾ ਕੀਤਾ ਹੈ। ਇਹ ਤੁਸੀਂ ਬੱਚਿਆਂ ਦੀ ਸਮ੍ਰਿਤੀ ਵਿੱਚ ਆਉਣਾ ਚਾਹੀਦਾ ਹੈ। ਜਾਣਦੇ ਹੋ
ਕਿ ਬਾਬਾ ਆਇਆ ਹੋਇਆ ਹੈ, ਸਾਨੂੰ ਫਿਰ ਤੋਂ ਰਾਜ ਪ੍ਰਾਪਤ ਕਰਾਉਣ ਅਤੇ ਤਮੋਪ੍ਰਧਾਨ ਤੋਂ ਸਤੋਪ੍ਰਧਾਨ
ਬਣਾਉਣ। ਇਹ ਸਭ ਗੱਲਾਂ ਸਿਵਾਏ ਬਾਪ ਦੇ ਹੋਰ ਕੋਈ ਨਹੀਂ ਸਮਝਾਉਣਗੇ। ਤੁਸੀਂ ਸਭ ਇੱਥੇ ਬੈਠਦੇ ਹੋ
ਤਾਂ ਤੁਸੀਂ ਜਿਵੇਂ ਸਕੂਲ ਵਿੱਚ ਬੈਠੇ ਹੋ। ਬਾਹਰ ਹੋ ਤਾਂ ਸਕੂਲ ਵਿੱਚ ਨਹੀਂ ਹੋ। ਜਾਣਦੇ ਹੋ ਇਹ
ਉੱਚ ਤੇ ਉੱਚ ਰੂਹਾਨੀ ਸਕੂਲ ਹੈ। ਰੂਹਾਨੀ ਬਾਪ ਬੈਠ ਪੜ੍ਹਾਉਂਦੇ ਹਨ। ਪੜ੍ਹਾਈ ਤਾਂ ਬੱਚਿਆਂ ਨੂੰ
ਯਾਦ ਆਉਣੀ ਚਾਹੀਦੀ ਹੈ ਨਾ। ਇਹ ਵੀ ਬੱਚਾ ਠਹਿਰਾ। ਇਨ੍ਹਾਂ ਨੂੰ ਅਥਵਾ ਸਾਰਿਆਂ ਨੂੰ ਸਿਖਾਉਣ ਵਾਲਾ
ਉਹ ਬਾਪ ਹੈ। ਸਭ ਮਨੁੱਖ ਮਾਤਰ ਦੀ ਆਤਮਾਵਾਂ ਦਾ ਬਾਪ ਉਹ ਹੈ। ਉਹ ਆਕੇ ਸ਼ਰੀਰ ਦਾ ਲੋਨ ਲੈਕੇ ਤੁਹਾਨੂੰ
ਸਮਝਾ ਰਹੇ ਹਨ। ਰੋਜ਼ ਸਮਝਾਉਂਦੇ ਹਨ, ਇੱਥੇ ਜੱਦ ਬੈਠਦੇ ਹੋ ਤਾਂ ਬੁੱਧੀ ਵਿੱਚ ਸਮ੍ਰਿਤੀ ਰਹਿਣੀ
ਚਾਹੀਦੀ ਹੈ ਕਿ ਅਸੀਂ 84 ਜਨਮ ਲਈ ਅਸੀਂ ਵਿਸ਼ਵ ਦੇ ਮਾਲਿਕ ਸੀ, ਦੇਵੀ - ਦੇਵਤਾ ਸੀ ਫਿਰ ਪੁਨਰਜਨਮ
ਲੈਂਦੇ - ਲੈਂਦੇ ਆਕੇ ਪਟ ਪਏ ਹਾਂ। ਭਾਰਤ ਕਿੰਨਾ ਸਾਲਵੈਂਟ ਸੀ। ਸਾਰੀ ਸਮ੍ਰਿਤੀ ਆਈ ਹੈ। ਭਾਰਤ ਦੀ
ਹੀ ਕਹਾਣੀ ਹੈ, ਨਾਲ - ਨਾਲ ਆਪਣੀ ਵੀ। ਆਪਣੇ ਨੂੰ ਫਿਰ ਭੁੱਲ ਨਾ ਜਾਓ। ਅਸੀਂ ਸ੍ਵਰਗ ਵਿੱਚ ਰਾਜ
ਕਰਦੇ ਸੀ ਫਿਰ ਸਾਨੂੰ 84 ਜਨਮ ਲੈਣੇ ਪੈਂਦੇ ਹਨ। ਇਹ ਸਾਰਾ ਦਿਨ ਸਮ੍ਰਿਤੀ ਵਿਚ ਲਿਆਉਣਾ ਪਵੇ। ਧੰਦਾ
ਆਦਿ ਕਰਦੇ ਸਟਡੀ ਤਾਂ ਯਾਦ ਆਉਣੀ ਚਾਹੀਦੀ ਹੈ ਨਾ। ਕਿਵੇਂ ਅਸੀਂ ਵਿਸ਼ਵ ਦੇ ਮਾਲਿਕ ਸੀ ਫਿਰ ਅਸੀਂ
ਥੱਲੇ ਉਤਰਦੇ ਆਏ, ਬਹੁਤ ਸਹਿਜ ਹੈ ਪਰ ਇਹ ਯਾਦ ਵੀ ਕੋਈ ਨੂੰ ਰਹਿੰਦੀ ਨਹੀਂ ਹੈ। ਆਤਮਾ ਪਵਿੱਤਰ ਨਾ
ਹੋਣ ਕਾਰਨ ਯਾਦ ਖਿਸਕ ਜਾਂਦੀ ਹੈ। ਸਾਨੂੰ ਰੱਬ ਪੜ੍ਹਾਉਂਦੇ ਹਨ ਇਹ ਯਾਦ ਖਿਸਕ ਜਾਂਦੀ ਹੈ। ਅਸੀਂ
ਬਾਬਾ ਦੇ ਸਟੂਡੈਂਟ ਹਾਂ। ਬਾਬਾ ਕਹਿੰਦੇ ਰਹਿੰਦੇ ਹਨ - ਯਾਦ ਦੀ ਯਾਤਰਾ ਤੇ ਰਹੋ। ਬਾਪ ਸਾਨੂੰ ਪੜ੍ਹਾ
ਕੇ ਇਹ ਬਣਾ ਰਹੇ ਹਨ। ਸਾਰਾ ਦਿਨ ਇਹ ਸਮ੍ਰਿਤੀ ਆਉਂਦੀ ਰਹੇ। ਬਾਪ ਹੀ ਸਮ੍ਰਿਤੀ ਦਿਲਾਉਂਦੇ ਹਨ, ਇਹ
ਹੀ ਭਾਰਤ ਸੀ ਨਾ। ਅਸੀਂ ਸੋ ਦੇਵੀ - ਦੇਵਤਾ ਸੀ, ਸੋ ਹੁਣ ਅਸੁਰ ਬਣੇ ਹਾਂ। ਪਹਿਲੇ ਤੁਹਾਡੀ ਵੀ
ਬੁੱਧੀ ਆਸੁਰੀ ਸੀ। ਹੁਣ ਬਾਪ ਨੇ ਈਸ਼ਵਰੀ ਬੁੱਧੀ ਦਿੱਤੀ ਹੈ। ਪਰ ਫਿਰ ਵੀ ਕੋਈ - ਕੋਈ ਦੀ ਬੁੱਧੀ
ਵਿੱਚ ਬੈਠਦਾ ਨਹੀਂ ਹੈ। ਭੁੱਲ ਜਾਂਦੇ ਹਨ। ਬਾਪ ਕਿੰਨਾ ਨਸ਼ਾ ਚੜ੍ਹਾਉਂਦੇ ਹਨ। ਤੁਸੀਂ ਫਿਰ ਤੋਂ
ਦੇਵਤਾ ਬਣਦੇ ਹੋ ਤਾਂ ਉਹ ਨਸ਼ਾ ਰਹਿਣਾ ਚਾਹੀਦਾ ਹੈ ਨਾ। ਅਸੀਂ ਆਪਣਾ ਰਾਜ ਲੈ ਰਹੇ ਹਾਂ। ਅਸੀਂ ਆਪਣਾ
ਰਾਜ ਕਰਾਂਗੇ, ਕੋਈ ਨੂੰ ਤਾਂ ਬਿਲਕੁਲ ਨਸ਼ਾ ਚੜ੍ਹਦਾ ਨਹੀਂ ਹੈ। ਗਿਆਨ ਅੰਮ੍ਰਿਤ ਹਜ਼ਮ ਹੀ ਨਹੀਂ ਹੁੰਦਾ
ਹੈ। ਜਿਨ੍ਹਾਂ ਨੂੰ ਨਸ਼ਾ ਚੜ੍ਹਿਆ ਹੋਇਆ ਹੋਵੇਗਾ, ਉਨ੍ਹਾਂ ਨੂੰ ਕਿਸੇ ਦਾ ਕਲਿਆਣ ਕਰਨ ਦੇ ਸਿਵਾਏ
ਦੂਜੀ ਕੋਈ ਗੱਲ ਕਰਨਾ ਵੀ ਚੰਗਾ ਨਹੀਂ ਲੱਗੇਗਾ। ਫੁੱਲ ਬਣਾਉਣ ਦੀ ਸਰਵਿਸ ਵਿੱਚ ਹੀ ਲੱਗੇ ਰਹਿਣਗੇ।
ਅਸੀਂ ਪਹਿਲੇ ਫੁੱਲ ਸੀ ਫਿਰ ਮਾਇਆ ਨੇ ਕੰਡਾ ਬਣਾ ਦਿੱਤਾ ਹੈ। ਹੁਣ ਫਿਰ ਫੁੱਲ ਬਣਦੇ ਹਾਂ। ਇਵੇਂ -
ਇਵੇਂ ਗੱਲਾਂ ਆਪਣੇ ਨਾਲ ਕਰਨੀਆਂ ਚਾਹੀਦੀਆਂ ਹਨ। ਇਸ ਨਸ਼ੇ ਵਿੱਚ ਰਹਿ ਤੁਸੀਂ ਕਿਸੇ ਨੂੰ ਵੀ ਸਮਝਾਉਗੇ
ਤਾਂ ਝੱਟ ਕੋਈ ਨੂੰ ਤੀਰ ਲੱਗੇਗਾ। ਭਾਰਤ ਗਾਰਡਨ ਆਫ ਅਲਾਹ ਸੀ। ਹੁਣ ਪਤਿਤ ਬਣ ਗਿਆ ਹੈ। ਅਸੀਂ ਹੀ
ਸਾਰੇ ਵਿਸ਼ਵ ਦੇ ਮਾਲਿਕ ਸੀ, ਕਿੰਨੀ ਵੱਡੀ ਗੱਲ ਹੈ। ਹੁਣ ਫਿਰ ਅਸੀਂ ਕੀ ਬਣ ਗਏ ਹਾਂ! ਕਿੰਨਾ ਡਿੱਗ
ਗਏ! ਸਾਡੇ ਡਿੱਗਣ ਅਤੇ ਚੜ੍ਹਣ ਦਾ ਇਹ ਨਾਟਕ ਹੈ। ਇਹ ਕਹਾਣੀ ਬਾਪ ਬੈਠ ਸੁਣਾਉਂਦੇ ਹਨ। ਉਹ ਹੈ ਝੂਠੀ,
ਇਹ ਹੈ ਸੱਚੀ। ਉਹ ਸੱਤ ਨਾਰਾਇਣ ਦੀ ਕਥਾ ਸੁਣਾਉਂਦੇ ਹਨ, ਸਮਝਦੇ ਥੋੜੀ ਹਨ ਕਿ ਅਸੀਂ ਕਿਵੇਂ ਚੜ੍ਹੇ
ਫਿਰ ਕਿਵੇਂ ਡਿੱਗੇ ਹਾਂ। ਇਹ ਬਾਪ ਨੇ ਸੱਚੀ ਸੱਤ ਨਾਰਾਇਣ ਦੀ ਕਥਾ ਸੁਣਾਈ ਹੈ। ਰਜਾਈ ਕਿਵੇਂ ਗੁਆਈ,
ਇਹ ਸਾਰੀ ਹੈ ਆਪਣੇ ਉੱਪਰ। ਆਤਮਾ ਨੂੰ ਹੁਣ ਪਤਾ ਪਿਆ ਹੈ ਕਿ ਅਸੀਂ ਕਿਵੇਂ ਹੁਣ ਬਾਪ ਤੋਂ ਰਜਾਈ ਲੈ
ਰਹੇ ਹਾਂ। ਬਾਪ ਇੱਥੇ ਪੁੱਛਦੇ ਹਨ ਤਾਂ ਕਹਿੰਦੇ ਹਨ - ਹਾਂ, ਨਸ਼ਾ ਹੈ ਫਿਰ ਬਾਹਰ ਜਾਣ ਨਾਲ ਕੁਝ ਵੀ
ਨਸ਼ਾ ਨਹੀਂ ਰਹਿੰਦਾ। ਬੱਚੇ ਆਪ ਸਮਝਦੇ ਹਨ ਭਾਵੇਂ ਹੱਥ ਤਾਂ ਉਠਾਉਂਦੇ ਹਨ ਪਰ ਚਲਨ ਇਵੇਂ ਹੈ ਜੋ ਨਸ਼ਾ
ਰਹਿ ਨਾ ਸਕੇ। ਫੀਲਿੰਗ ਤਾਂ ਆਉਂਦੀ ਹੈ ਨਾ।
ਬਾਪ ਬੱਚਿਆਂ ਨੂੰ
ਸਮ੍ਰਿਤੀ ਦਿਲਾਉਂਦੇ ਹਨ - ਬੱਚੇ, ਤੁਹਾਨੂੰ ਮੈ ਰਾਜਾਈ ਦਿੱਤੀ ਸੀ ਫਿਰ ਤੁਸੀਂ ਗੁਆ ਦਿੱਤੀ। ਤੁਸੀਂ
ਥੱਲੇ ਉਤਰਦੇ ਆਏ ਹੋ ਕਿਓਂਕਿ ਇਹ ਨਾਟਕ ਹੈ ਚੜ੍ਹਣ ਅਤੇ ਉਤਰਣ ਦਾ। ਅੱਜ ਰਾਜਾ ਹੈ, ਕਲ ਉਸਨੂੰ ਉਤਾਰ
ਦਿੰਦੇ ਹਨ। ਅਖਬਾਰ ਵਿੱਚ ਬਹੁਤ ਇਵੇਂ - ਇਵੇਂ ਦੀਆਂ ਗੱਲਾਂ ਪੈਂਦੀਆਂ ਹਨ, ਜਿਸਦਾ ਰਿਸਪਾਂਡ ਦਿੱਤਾ
ਜਾਏ ਤਾਂ ਕੁਝ ਸਮਝਣ। ਇਹ ਨਾਟਕ ਹੈ, ਇਹ ਯਾਦ ਰਹੇ ਤਾਂ ਵੀ ਹਮੇਸ਼ਾ ਖੁਸ਼ੀ ਰਹੇ। ਬੁੱਧੀ ਵਿੱਚ ਹੈ ਨਾ
- ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਸ਼ਿਵਬਾਬਾ ਆਇਆ ਸੀ, ਆਕੇ ਰਾਜਯੋਗ ਸਿਖਾਇਆ ਸੀ। ਲੜਾਈ ਲੱਗੀ ਸੀ।
ਹੁਣ ਇਹ ਸਭ ਰਾਈਟ ਗੱਲਾਂ ਬਾਪ ਸੁਣਾਉਂਦੇ ਹਨ। ਇਹ ਹੈ ਪੁਰਸ਼ੋਤਮ ਯੁੱਗ। ਕਲਯੁਗ ਦੇ ਬਾਦ ਇਹ
ਪੁਰਸ਼ੋਤਮ ਯੁਗ ਆਉਂਦਾ ਹੈ। ਕਲਯੁਗ ਨੂੰ ਪੁਰਸ਼ੋਤਮ ਯੁਗ ਨਹੀਂ ਕਹਾਂਗੇ। ਸਤਯੁਗ ਨੂੰ ਵੀ ਨਹੀਂ ਕਹਾਂਗੇ।
ਆਸੁਰੀ ਸੰਪਰਦਾਏ ਅਤੇ ਦੈਵੀ ਸੰਪਰਦਾਏ ਕਹਿੰਦੇ ਹਨ, ਉਨ੍ਹਾਂ ਦੇ ਵਿੱਚਕਾਰ ਦਾ ਹੈ ਇਹ ਸੰਗਮਯੁਗ,
ਜੱਦ ਕਿ ਪੁਰਾਣੀ ਦੁਨੀਆਂ ਤੋਂ ਨਵੀਂ ਦੁਨੀਆਂ ਬਣਦੀ ਹੈ। ਨਵੀਂ ਤੋਂ ਪੁਰਾਣੀ ਹੋਣ ਵਿਚ ਸਾਰਾ ਚੱਕਰ
ਲੱਗ ਜਾਂਦਾ ਹੈ। ਹੁਣ ਹੈ ਸੰਗਮਯੁਗ। ਸਤਿਯੁਗ ਵਿੱਚ ਦੇਵੀ - ਦੇਵਤਾਵਾਂ ਦਾ ਰਾਜ ਸੀ। ਹੁਣ ਉਹ ਹੈ
ਨਹੀਂ। ਬਾਕੀ ਕਈ ਧਰਮ ਆ ਗਏ ਹਨ। ਬਹੁਤ ਹਨ ਜੋ 6-8 ਮਹੀਨੇ, 12 ਮਹੀਨੇ ਪੜ੍ਹ ਕੇ ਫਿਰ ਡਿੱਗ ਪੈਂਦੇ
ਹਨ। ਫੇਲ ਹੋ ਪੈਂਦੇ ਹਨ। ਭਾਵੇਂ ਪਵਿੱਤਰ ਬਣਦੇ ਹਨ ਪਰ ਪੜ੍ਹਾਈ ਨਹੀਂ ਕਰਦੇ ਤਾਂ ਫੱਸ ਪੈਂਦੇ ਹਨ।
ਸਿਰਫ ਪਵਿੱਤਰਤਾ ਵੀ ਕੰਮ ਨਹੀਂ ਆਉਂਦੀ। ਇਵੇਂ ਬਹੁਤ ਸੰਨਿਆਸੀ ਵੀ ਹਨ, ਉਹ ਸੰਨਿਆਸ ਧਰਮ ਛੱਡ ਕੇ
ਗ੍ਰਹਿਸਥੀ ਬਣ ਜਾਂਦੇ ਹਨ, ਸ਼ਾਦੀ ਆਦਿ ਕਰ ਲੈਂਦੇ ਹਨ। ਤਾਂ ਹੁਣ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ -
ਤੁਸੀਂ ਸਕੂਲ ਵਿੱਚ ਬੈਠੇ ਹੋ। ਇਹ ਸਮ੍ਰਿਤੀ ਵਿੱਚ ਹੈ ਅਸੀਂ ਆਪਣੀ ਰਾਜਾਈ ਕਿਵੇਂ ਗੁਆਈ, ਕਿੰਨੇ
ਜਨਮ ਲੀਤੇ। ਹੁਣ ਫਿਰ ਬਾਪ ਕਹਿੰਦੇ ਹਨ ਵਿਸ਼ਵ ਦੇ ਮਾਲਿਕ ਬਣੋ। ਪਾਵਨ ਜਰੂਰ ਬਣਨਾ ਹੈ। ਜਿੰਨਾ ਜਾਸਤੀ
ਯਾਦ ਕਰੋਗੇ ਉਨ੍ਹਾਂ ਤਾਂ ਪਵਿੱਤਰ ਹੁੰਦੇ ਜਾਣਗੇ ਕਿਓਂਕਿ ਸੋਨੇ ਵਿਚ ਖਾਦ ਪੈਂਦੀ ਹੈ, ਉਹ ਨਿਕਲੇ
ਕਿਵੇਂ? ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਅਸੀਂ ਆਤਮਾ ਸਤੋਪ੍ਰਧਾਨ ਸੀ, 24 ਕੈਰੇਟ ਸੀ ਫਿਰ
ਡਿੱਗਦੇ - ਡਿੱਗਦੇ ਇਵੇਂ ਹਾਲਤ ਹੋ ਗਈ ਹੈ। ਅਸੀਂ ਕੀ ਬਣ ਗਏ! ਬਾਪ ਤਾਂ ਇਵੇਂ ਨਹੀਂ ਕਹਿੰਦੇ ਕਿ
ਅਸੀਂ ਕੀ ਸੀ। ਤੁਸੀਂ ਮਨੁੱਖ ਹੀ ਕਹਿੰਦੇ ਹੋ ਅਸੀਂ ਦੇਵਤਾ ਸੀ। ਭਾਰਤ ਦੀ ਮਹਿਮਾ ਤਾਂ ਹੈ ਨਾ।
ਭਾਰਤ ਵਿੱਚ ਕੌਣ ਆਉਂਦੇ ਹਨ, ਕੀ ਗਿਆਨ ਦਿੰਦੇ ਹਨ, ਇਹ ਕੋਈ ਨਹੀਂ ਜਾਣਦੇ। ਇਹ ਤਾਂ ਪਤਾ ਹੋਣਾ
ਚਾਹੀਦਾ ਹੈ ਨਾ ਕਿ ਲਿਬ੍ਰੇਟਰ ਕੱਦ ਆਉਂਦੇ ਹਨ। ਭਾਰਤ ਪ੍ਰਾਚੀਨ ਗਾਇਆ ਜਾਂਦਾ ਹੈ ਤਾਂ ਜਰੂਰ ਭਾਰਤ
ਵਿੱਚ ਹੀ ਰਿਕਾਰਨੇਸ਼ਨ ਹੁੰਦਾ ਹੋਵੇਗਾ ਅਤੇ ਜਯੰਤੀ ਵੀ ਭਾਰਤ ਵਿੱਚ ਹੀ ਮਨਾਉਂਦੇ ਹਨ। ਜਰੂਰ ਫਾਦਰ
ਇੱਥੇ ਆਉਂਦਾ ਹੈ। ਕਹਿੰਦੇ ਵੀ ਹਨ ਭਾਗੀਰਥ। ਤਾਂ ਮਨੁੱਖ ਸ਼ਰੀਰ ਵਿੱਚ ਆਇਆ ਹੋਵੇਗਾ ਨਾ। ਫਿਰ ਘੋੜਾ
ਗੱਡੀ ਵੀ ਵਿਖਾਈ ਹੈ। ਕਿੰਨਾ ਫਰਕ ਹੈ। ਕ੍ਰਿਸ਼ਨ ਅਤੇ ਰੱਥ ਵਿਖਾਇਆ ਹੈ। ਮੇਰਾ ਕਿਸੇ ਨੂੰ ਪਤਾ ਨਹੀਂ
ਹੈ। ਹੁਣ ਤੁਸੀਂ ਸਮਝਦੇ ਹੋ ਬਾਬਾ ਇਸ ਰੱਥ ਤੇ ਆਉਂਦੇ ਹਨ, ਇਨ੍ਹਾਂ ਨੂੰ ਹੀ ਭਾਗਿਆਸ਼ਾਲੀ ਰੱਥ ਕਿਹਾ
ਜਾਂਦਾ ਹੈ। ਬ੍ਰਹਮਾ ਸੋ ਵਿਸ਼ਨੂੰ, ਚਿੱਤਰ ਵਿੱਚ ਕਿੰਨਾ ਕਲੀਅਰ ਹੈ। ਤ੍ਰਿਮੂਰਤੀ ਦੇ ਉੱਪਰ ਸ਼ਿਵ, ਇਹ
ਸ਼ਿਵ ਦਾ ਪਰਿਚੈ ਕਿਸਨੇ ਦਿੱਤਾ। ਬਾਬਾ ਨੇ ਹੀ ਬਣਵਾਇਆ ਨਾ। ਹੁਣ ਤੁਸੀਂ ਸਮਝਦੇ ਹੋ ਬਾਬਾ ਇਸ ਬ੍ਰਹਮਾ
ਰਥ ਵਿੱਚ ਆਏ ਹਨ। ਬ੍ਰਹਮਾ ਸੋ ਵਿਸ਼ਨੂੰ, ਵਿਸ਼ਨੂੰ ਸੋ ਬ੍ਰਹਮਾ। ਇਹ ਵੀ ਬੱਚਿਆਂ ਨੂੰ ਸਮਝਾਇਆ ਹੈ,
ਕਿਥੇ 84 ਜਨਮ ਦੇ ਬਾਦ ਵਿਸ਼ਨੂੰ ਸੋ ਬ੍ਰਹਮਾ ਬਣਦੇ ਹਨ, ਕਿੱਥੇ ਬ੍ਰਹਮਾ ਸੋ ਵਿਸ਼ਨੂੰ ਇੱਕ ਸੇਕੇਂਡ
ਵਿੱਚ। ਵੰਡਰਫੁੱਲ ਗੱਲਾਂ ਹਨ ਨਾ ਬੁੱਧੀ ਵਿੱਚ ਧਾਰਨ ਕਰਨ ਦੀਆਂ। ਪਹਿਲੇ - ਪਹਿਲੇ ਸਮਝਾਉਣਾ ਹੁੰਦਾ
ਹੈ ਬਾਪ ਦਾ ਪਰਿਚੈ। ਭਾਰਤ ਸ੍ਵਰਗ ਸੀ ਜਰੂਰ। ਹੈਵਿਨਲੀ ਗਾਡ ਫਾਦਰ ਨੇ ਸ੍ਵਰਗ ਬਣਾਇਆ ਹੋਵੇਗਾ। ਇਹ
ਚਿੱਤਰ ਤਾਂ ਬੜਾ ਫਸਟਕਲਾਸ ਹੈ, ਸਮਝਾਉਣ ਦਾ ਸ਼ੌਂਕ ਰਹਿੰਦਾ ਹੈ ਨਾ। ਬਾਪ ਨੂੰ ਵੀ ਸ਼ੌਂਕ ਹੈ। ਤੁਸੀਂ
ਸੈਂਟਰਜ਼ ਤੇ ਵੀ ਇਵੇਂ ਸਮਝਾਉਂਦੇ ਰਹਿੰਦੇ ਹੋ। ਇੱਥੇ ਤਾਂ ਡਾਇਰੈਕਟ ਬਾਪ ਹੈ। ਬਾਪ ਆਤਮਾਵਾਂ ਨੂੰ
ਬੈਠ ਸਮਝਾਉਂਦੇ ਹਨ। ਆਤਮਾਵਾਂ ਦੇ ਸਮਝਾਉਣ ਅਤੇ ਬਾਪ ਦੇ ਸਮਝਾਉਣ ਵਿੱਚ ਫਰਕ ਤਾਂ ਜਰੂਰ ਰਹਿੰਦਾ ਹੈ
ਇਸਲਈ ਇੱਥੇ ਸਮੁੱਖ ਆਉਂਦੇ ਹਨ ਸੁਣਨ ਲਈ। ਬਾਪ ਹੀ ਘੜੀ - ਘੜੀ ਬੱਚੇ - ਬੱਚੇ ਕਹਿੰਦੇ ਹਨ। ਭਰਾ -
ਭਰਾ ਦਾ ਇੰਨਾਂ ਅਸਰ ਨਹੀਂ ਰਹਿੰਦਾ ਜਿੰਨਾ ਬਾਪ ਦਾ ਰਹਿੰਦਾ ਹੈ। ਇੱਥੇ ਤੁਸੀਂ ਬਾਪ ਦੇ ਸਮੁੱਖ ਬੈਠੇ
ਹੋ। ਆਤਮਾਵਾਂ ਅਤੇ ਪਰਮਾਤਮਾ ਮਿਲਦੇ ਹਨ ਤਾਂ ਇਸ ਨੂੰ ਮੇਲਾ ਕਿਹਾ ਜਾਂਦਾ ਹੈ। ਬਾਪ ਸਮੁੱਖ ਬੈਠੇ
ਸਮਝਾਉਂਦੇ ਹਨ ਤਾਂ ਬਹੁਤ ਨਸ਼ਾ ਚੜ੍ਹਦਾ ਹੈ। ਸਮਝਦੇ ਹਨ ਬੇਹੱਦ ਦਾ ਬਾਪ ਕਹਿੰਦੇ ਹਨ, ਅਸੀਂ ਉਨ੍ਹਾਂ
ਦਾ ਨਹੀਂ ਮੰਨਾਂਗੇ! ਬਾਪ ਕਹਿੰਦੇ ਹਨ ਅਸੀਂ ਤੁਹਾਨੂੰ ਸ੍ਵਰਗ ਵਿੱਚ ਭੇਜਿਆ ਸੀ ਫਿਰ ਤੁਸੀਂ 84 ਜਨਮ
ਲੈਂਦੇ - ਲੈਂਦੇ ਪਤਿਤ ਬਣੇ ਹੋ। ਫਿਰ ਤੁਸੀਂ ਪਾਵਨ ਨਹੀਂ ਬਣੋਗੇ! ਆਤਮਾਵਾਂ ਨੂੰ ਕਹਿੰਦੇ ਹਨ। ਕੋਈ
ਸਮਝਦੇ ਹਨ, ਬਾਬਾ ਸੱਚ ਕਹਿੰਦੇ ਹਨ, ਕੋਈ ਤਾਂ ਝੱਟ ਕਹਿੰਦੇ ਹਨ ਬਾਬਾ ਅਸੀਂ ਪਵਿੱਤਰ ਕਿਓਂ ਨਹੀਂ
ਬਣਾਂਗੇ!
ਬਾਪ ਕਹਿੰਦੇ ਹਨ ਮੈਨੂੰ
ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ। ਤੁਸੀਂ ਸੱਚਾ ਸੋਨਾ ਬਣ ਜਾਓਗੇ। ਮੈ ਸਾਰਿਆਂ ਦਾ ਪਤਿਤ -
ਪਾਵਨ ਬਾਪ ਹਾਂ ਤਾਂ ਬਾਪ ਦੀ ਸਮਝਾਣੀ ਅਤੇ ਆਤਮਾਵਾਂ ਦੀ (ਬੱਚਿਆਂ ਦੀ) ਸਮਝਾਣੀ ਵਿੱਚ ਕਿੰਨਾ ਫਰਕ
ਹੈ। ਸਮਝੋ ਕੋਈ ਨਵੇਂ ਆ ਜਾਂਦੇ ਹਨ, ਉਨ੍ਹਾਂ ਵਿੱਚ ਵੀ ਜੋ ਇੱਥੇ ਦਾ ਫੁੱਲ ਹੋਵੇਗਾ ਤਾਂ ਉਨ੍ਹਾਂ
ਨੂੰ ਟੱਚ ਹੋਵੇਗਾ। ਇਹ ਕਹਿੰਦੇ ਹਨ ਠੀਕ ਹੈ। ਜੋ ਇੱਥੇ ਦਾ ਨਹੀਂ ਹੋਵੇਗਾ ਤਾਂ ਸਮਝੇਗਾ ਨਹੀਂ। ਤਾਂ
ਤੁਸੀਂ ਵੀ ਸਮਝਾਓ ਅਸੀਂ ਆਤਮਾਵਾਂ ਨੂੰ ਬਾਪ ਕਹਿੰਦੇ ਹਨ ਤੁਸੀਂ ਪਾਵਨ ਬਣੋ। ਮਨੁੱਖ ਪਾਵਨ ਬਣਨ ਦੇ
ਲਈ ਗੰਗਾ ਸ਼ਨਾਨ ਕਰਦੇ ਹਨ, ਗੁਰੂ ਕਰਦੇ ਹਨ। ਪਰ ਪਤਿਤ - ਪਾਵਨ ਤਾਂ ਬਾਪ ਹੀ ਹੈ। ਬਾਪ ਆਤਮਾਵਾਂ
ਨੂੰ ਕਹਿੰਦੇ ਹਨ ਕਿ ਤੁਸੀਂ ਕਿੰਨੇ ਪਤਿਤ ਬਣ ਗਏ ਹੋ ਇਸਲਈ ਆਤਮਾ ਯਾਦ ਕਰਦੀ ਹੈ ਕਿ ਆਕੇ ਪਾਵਨ
ਬਣਾਓ। ਬਾਪ ਕਹਿੰਦਾ ਹੈ ਮੈ ਕਲਪ - ਕਲਪ ਆਉਂਦਾ ਹਾਂ, ਤੁਸੀਂ ਬੱਚਿਆਂ ਨੂੰ ਕਹਿੰਦਾ ਹਾਂ ਇਹ ਅੰਤਿਮ
ਜਨਮ ਪਵਿੱਤਰ ਬਣੋ। ਇਹ ਰਾਵਣ ਰਾਜ ਖਤਮ ਹੋਣਾ ਹੈ। ਮੁੱਖ ਗੱਲ ਹੈ ਹੀ ਪਾਵਨ ਬਣਨ ਦੀ। ਸ੍ਵਰਗ ਵਿੱਚ
ਵਿਸ਼ ਹੁੰਦਾ ਨਹੀਂ। ਜੱਦ ਕੋਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਇਹ ਸਮਝਾਓ। ਕਿ ਬਾਪ ਕਹਿੰਦੇ ਹਨ - ਆਪਣੇ
ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਪਾਵਨ ਬਣ ਜਾਵੋਗੇ, ਖਾਦ ਨਿਕਲ ਜਾਏਗੀ। ਮਨਮਨਾਭਵ
ਅੱਖਰ ਯਾਦ ਹੈ ਨਾ। ਬਾਪ ਨਿਰਾਕਾਰ ਹੈ ਅਸੀਂ ਆਤਮਾ ਵੀ ਨਿਰਾਕਾਰ ਹਾਂ। ਜਿਵੇਂ ਅਸੀਂ ਸ਼ਰੀਰ ਦੁਆਰਾ
ਸੁਣਦੇ ਹਾਂ, ਬਾਪ ਵੀ ਇਸ ਸ਼ਰੀਰ ਵਿੱਚ ਆਕੇ ਸਮਝਾਉਂਦੇ ਹਨ। ਨਹੀਂ ਤਾਂ ਕਿਵੇਂ ਕਹਿਣ ਕਿ ਮਾਮੇਕਮ
ਯਾਦ ਕਰੋ। ਦੇਹ ਦੇ ਸਾਰੇ ਸੰਬੰਧ ਛੱਡੋ। ਜਰੂਰ ਇੱਥੇ ਆਉਂਦੇ ਹਨ, ਬ੍ਰਹਮਾ ਵਿੱਚ ਪ੍ਰਵੇਸ਼ ਕਰਦੇ ਹਨ।
ਪ੍ਰਜਾਪਿਤਾ ਹੁਣ ਪ੍ਰੈਕਟੀਕਲ ਵਿੱਚ ਹੈ, ਇਨ੍ਹਾਂ ਦੁਆਰਾ ਸਾਨੂੰ ਬਾਪ ਇਵੇਂ ਕਹਿੰਦੇ ਹਨ, ਅਸੀਂ
ਬੇਹੱਦ ਦੇ ਬਾਪ ਦੀ ਹੀ ਮੰਨਦੇ ਹਾਂ। ਉਹ ਕਹਿੰਦੇ ਪਾਵਨ ਬਣੋ। ਪਤਿਤਪਣਾ ਛੱਡੋ। ਪੁਰਾਣੀ ਦੇਹ ਦੇ
ਅਭਿਮਾਨ ਨੂੰ ਛੱਡੋ। ਮੈਨੂੰ ਯਾਦ ਕਰੋ ਤਾਂ ਅੰਤ ਮਤੀ ਸੋ ਗਤੀ ਹੋ ਜਾਏਗੀ, ਤੁਸੀਂ ਲਕਸ਼ਮੀ - ਨਾਰਾਇਣ
ਬਣ ਜਾਵੋਗੇ।
ਬਾਪ ਨਾਲੋਂ ਬੇਮੁੱਖ ਕਰਨ
ਵਾਲਾ ਮੁੱਖ ਅਵਗੁਣ ਹੈ - ਇੱਕ ਦੂਜੇ ਦਾ ਪਰਚਿੰਤਨ ਕਰਨਾ। ਇਵਿਲ ਗੱਲਾਂ ਸੁਣਨਾ ਅਤੇ ਸੁਣਾਉਣਾ। ਬਾਪ
ਦਾ ਡਾਇਰੈਕਸ਼ਨ ਹੈ ਤੁਹਾਨੂੰ ਇਵਿਲ ਗੱਲਾਂ ਸੁਣਨੀਆਂ ਨਹੀਂ ਹਨ। ਇਨ੍ਹਾਂ ਦੀ ਗੱਲ ਉਨ੍ਹਾਂ ਨੂੰ,
ਉਨ੍ਹਾਂ ਦੀ ਗੱਲ ਇਨ੍ਹਾਂ ਨੂੰ ਸੁਣਾਉਣਾ ਇਹ ਧੁਤੀਪਣਾ ਤੁਸੀਂ ਬੱਚਿਆਂ ਵਿੱਚ ਨਹੀਂ ਹੋਣਾ ਚਾਹੀਦਾ।
ਇਸ ਸਮੇਂ ਦੁਨੀਆਂ ਵਿੱਚ ਸਾਰੇ ਵਿਪਰੀਤ ਬੁੱਧੀ ਹਨ ਨਾ। ਸਿਵਾਏ ਰਾਮ ਦੇ ਦੂਜੀ ਕੋਈ ਗੱਲ ਸੁਣਾਉਣਾ,
ਉਸ ਨੂੰ ਧੁਤੀਪਣਾ ਕਿਹਾ ਜਾਂਦਾ ਹੈ। ਹੁਣ ਬਾਪ ਕਹਿੰਦੇ ਹਨ - ਇਹ ਧੁਤੀਪਣਾ ਛੱਡੋ। ਤੁਸੀਂ ਸਾਰੇ
ਆਤਮਾਵਾਂ ਨੂੰ ਦੱਸੋ ਕਿ ਹੇ ਸੀਤਾਓਂ ਤੁਸੀਂ ਇੱਕ ਰਾਮ ਨਾਲ ਯੋਗ ਲਗਾਓ ਤੁਸੀਂ ਹੋ ਮੈਸੇਂਜਰ, ਇਹ
ਮੈਸੇਜ ਦਿਉ ਕਿ ਬਾਪ ਨੇ ਕਿਹਾ ਹੈ ਮੈਨੂੰ ਯਾਦ ਕਰੋ, ਬਸ। ਇਸ ਗੱਲ ਦੇ ਸਿਵਾਏ ਬਾਕੀ ਸਭ ਹੈ ਧੁਤੀਪਣਾ।
ਬਾਪ ਸਭ ਬੱਚਿਆਂ ਨੂੰ ਕਹਿੰਦੇ ਹਨ - ਧੁਤੀਪਣਾ ਛੱਡ ਦਿਉ। ਸਾਰੀਆਂ ਸੀਤਾਵਾਂ ਦਾ ਇੱਕ ਰਾਮ ਨਾਲ ਯੋਗ
ਜੁੜਵਾਓ। ਤੁਹਾਡਾ ਧੰਦਾ ਹੀ ਇਹ ਹੈ। ਬਸ, ਇਹ ਪੈਗਾਮ ਦਿੰਦੇ ਰਹੋ। ਬਾਪ ਆਇਆ ਹੋਇਆ ਹੈ, ਕਹਿੰਦੇ ਹਨ
ਤੁਹਾਨੂੰ ਗੋਲਡਨ ਏਜ ਵਿੱਚ ਜਾਣਾ ਹੈ। ਹੁਣ ਇਸ ਆਇਰਨ ਏਜ ਨੂੰ ਛੱਡਣਾ ਹੈ। ਤੁਹਾਨੂੰ ਬਨਵਾਸ ਮਿਲਿਆ
ਹੋਇਆ ਹੈ, ਜੰਗਲ ਵਿੱਚ ਬੈਠੇ ਹੋ ਨਾ। ਵਨ ਜੰਗਲ ਨੂੰ ਕਿਹਾ ਜਾਂਦਾ ਹੈ। ਕੰਨਿਆ ਦੀ ਜੱਦ ਸ਼ਾਦੀ ਹੁੰਦੀ
ਹੈ ਤਾਂ ਵਨ ਵਿੱਚ ਬੈਠਦੀ ਹੈ ਫਿਰ ਮਹਿਲ ਵਿੱਚ ਜਾਂਦੀ ਹੈ। ਤੁਸੀਂ ਵੀ ਜੰਗਲ ਵਿੱਚ ਬੈਠੇ ਹੋ। ਹੁਣ
ਸਸੁਰ ਘਰ ਜਾਣਾ ਹੈ, ਇਸ ਪੁਰਾਣੀ ਦੇਹ ਨੂੰ ਛੱਡਣਾ ਹੈ। ਇੱਕ ਬਾਪ ਨੂੰ ਯਾਦ ਕਰੋ। ਜਿਨ੍ਹਾਂ ਦੀ
ਵਿਨਾਸ਼ ਕਾਲੇ ਪ੍ਰੀਤ ਬੁੱਧੀ ਹੈ ਉਹ ਤਾਂ ਮਹਿਲ ਵਿੱਚ ਜਾਣਗੇ, ਬਾਕੀ ਵਿਪਰੀਤ ਦਾ ਹੈ ਬਨਵਾਸ। ਜੰਗਲ
ਵਿੱਚ ਵਾਸ ਹੈ। ਬਾਪ ਤੁਸੀਂ ਬੱਚਿਆਂ ਨੂੰ ਵੱਖ- ਵੱਖ ਤਰੀਕੇ ਨਾਲ ਸਮਝਾਉਂਦੇ ਹਨ। ਜਿਸ ਬਾਪ ਤੋਂ
ਇੰਨੀ ਬੇਹੱਦ ਦੀ ਬਾਦਸ਼ਾਹੀ ਲੀਤੀ ਹੈ, ਉਨ੍ਹਾਂ ਨੂੰ ਭੁੱਲ ਗਏ ਹੋ ਤਾਂ ਬਨਵਾਸ ਵਿੱਚ ਚਲੇ ਗਏ ਹੋ।
ਬਨਵਾਸ ਅਤੇ ਗਾਰਡਨ ਵਾਸ। ਬਾਪ ਦਾ ਨਾਮ ਹੀ ਹੈ ਬਾਗਵਾਨ। ਪਰ ਜੱਦ ਕੋਈ ਦੀ ਬੁੱਧੀ ਵਿੱਚ ਆਏ। ਭਾਰਤ
ਵਿੱਚ ਹੀ ਸਾਡਾ ਰਾਜ ਸੀ। ਹੁਣ ਨਹੀਂ ਹੈ। ਹੁਣ ਤਾਂ ਬਨਵਾਸ ਹੈ। ਫਿਰ ਗਾਰਡਨ ਵਿੱਚ ਚੱਲਦੇ ਹਾਂ।
ਤੁਸੀਂ ਇੱਥੇ ਬੈਠੇ ਹੋ ਤਾਂ ਵੀ ਬੁੱਧੀ ਵਿੱਚ ਹੈ - ਅਸੀਂ ਬੇਹੱਦ ਦੇ ਬਾਪ ਤੋਂ ਆਪਣਾ ਰਾਜ ਲੈ ਰਹੇ
ਹਾਂ। ਬਾਪ ਕਹਿੰਦੇ ਹਨ ਮੇਰੇ ਨਾਲ ਪ੍ਰੀਤ ਰੱਖੋ ਫਿਰ ਵੀ ਭੁੱਲ ਜਾਂਦੇ ਹਨ। ਬਾਪ ਉਲਾਹਣਾ ਦਿੰਦੇ ਹਨ
- ਤੁਸੀਂ ਮੈਨੂੰ ਬਾਪ ਨੂੰ ਕਿੱਥੋਂ ਤੱਕ ਭੁੱਲਦੇ ਰਹੋਗੇ। ਫਿਰ ਗੋਲਡਨ ਏਜ ਵਿੱਚ ਕਿਵੇਂ ਜਾਵੋਗੇ।
ਆਪਣੇ ਤੋਂ ਪੁੱਛੋਂ ਅਸੀਂ ਕਿੰਨਾ ਸਮੇਂ ਬਾਬਾ ਨੂੰ ਯਾਦ ਕਰਦੇ ਹਾਂ? ਅਸੀਂ ਜਿਵੇਂ ਕਿ ਯਾਦ ਦੀ ਅਗਨੀ
ਵਿੱਚ ਪਏ ਹਾਂ, ਜਿਸ ਨਾਲ ਵਿਕਰਮ ਵਿਨਾਸ਼ ਹੁੰਦੇ ਹਨ। ਇੱਕ ਬਾਪ ਨਾਲ ਪ੍ਰੀਤ ਬੁੱਧੀ ਹੋਣਾ ਹੈ। ਸਭ
ਤੋਂ ਫਸਟਕਲਾਸ ਮਾਸ਼ੂਕ ਹੈ ਜੋ ਤੁਹਾਨੂੰ ਵੀ ਫਸਟਕਲਾਸ ਬਣਾਉਂਦੇ ਹਨ। ਕਿੱਥੇ ਥਰਡ ਕਲਾਸ ਵਿੱਚ
ਬੱਕਰੀਆਂ ਮਿਸਲ ਟਰੈਵਲ ਕਰਨਾ, ਕਿੱਥੇ ਏਅਰਕੰਡੀਸ਼ਨ ਵਿੱਚ। ਕਿੰਨਾ ਫਰਕ ਹੈ। ਇਹ ਸਭ ਵਿਚਾਰ ਸਾਗਰ
ਮੰਥਨ ਕਰਨਾ ਹੈ ਤਾਂ ਤੁਹਾਨੂੰ ਮਜ਼ਾ ਆਏਗਾ। ਇਹ ਬਾਬਾ ਵੀ ਕਹਿੰਦੇ ਹਨ ਮੈੱ ਵੀ ਬਾਬਾ ਨੂੰ ਯਾਦ ਕਰਨ
ਲਈ ਬਹੁਤ ਮੱਥਾ ਮਾਰਦਾ ਹਾਂ। ਸਾਰਾ ਦਿਨ ਖ਼ਿਆਲਾਤ ਚੱਲਦੀ ਰਹਿੰਦੀ ਹੈ। ਤੁਸੀਂ ਬੱਚਿਆਂ ਨੂੰ ਵੀ ਇਹ
ਹੀ ਮਿਹਨਤ ਕਰਨੀ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਿਸੇ ਨੂੰ
ਵੀ ਇੱਕ ਰਾਮ (ਬਾਪ ਦੀ ਗੱਲਾਂ ਦੇ ਸਿਵਾਏ ਦੂਜੀ ਕੋਈ ਵੀ ਗੱਲਾਂ ਨਹੀਂ ਸੁਣਾਨੀ ਹੈ। ਇੱਕ ਦੀ ਗੱਲ
ਦੁਜੇ ਨੂੰ ਸੁਣਾਉਣਾ, ਪਰਚਿੰਤਨ ਕਰਨਾ ਇਹ ਧੂਤੀਪਣਾ ਹੈ, ਇਸ ਨੂੰ ਛੱਡ ਦੇਣਾ ਹੈ।
2. ਇੱਕ ਬਾਪ ਦੇ ਨਾਲ
ਪ੍ਰੀਤ ਰੱਖਣੀ ਹੈ। ਪੁਰਾਣੀ ਦੇਹ ਦਾ ਅਭਿਮਾਨ ਛੱਡ ਇੱਕ ਬਾਪ ਦੀ ਯਾਦ ਨਾਲ ਤੁਹਾਨੂੰ ਪਾਵਨ ਬਣਨਾ
ਹੈ।
ਵਰਦਾਨ:-
ਸਮਾਉਣ ਦੀ ਸ਼ਕਤੀ ਦ੍ਵਾਰਾ ਰਾਂਗ ਨੂੰ ਵੀ ਰਾਇਟ ਬਣਾਉਣ ਵਾਲੇ ਵਿਸ਼ਵ ਪਰਿਵਰਤਕ ਭਵ।
ਦੂਜੇ ਦੀ ਗਲਤੀ ਨੂੰ ਵੇਖ
ਕੇ ਖੁਦ ਗਲਤੀ ਨਹੀਂ ਕਰੋ। ਜੇਕਰ ਕੋਈ ਗਲਤੀ ਕਰਦਾ ਹੈ ਤਾਂ ਅਸੀਂ ਰਾਇਟ ਵਿਚ ਰਹੀਏ, ਉਸ ਦੇ ਸੰਗ ਦੇ
ਪ੍ਰਭਾਵ ਵਿਚ ਨਾ ਆਓ, ਜੋ ਪ੍ਰਭਾਵ ਵਿਚ ਆ ਜਾਂਦੇ ਹਨ ਉਹ ਅਲਬੇਲੇ ਹੋ ਜਾਂਦੇ ਹਨ। ਹਰ ਇੱਕ ਇਹ
ਜਿੰਮੇਵਾਰੀ ਚੁੱਕ ਲਵੋ ਕਿ ਮੈਂ ਰਾਇਟ ਦੇ ਹੀ ਰਸਤੇ ਤੇ ਰਹਾਂਗਾ। ਜੇਕਰ ਦੂਜਾ ਰਾਂਗ ਕਰਦਾ ਹੈ ਤਾਂ
ਉਸ ਵੇਲੇ ਸਮਾਉਣ ਦੀ ਸ਼ਕਤੀ ਯੁਜ਼ ਕਰੋ। ਕਿਸੇ ਦੀ ਗਲਤੀ ਨੂੰ ਨੋਟ ਕਰਨ ਦੀ ਬਜਾਏ ਉਸ ਨੂੰ ਸਹਿਯੋਗ
ਦਾ ਨੋਟ ਦਵੋ। ਮਤਲਬ ਸਹਿਯੋਗ ਨਾਲ ਭਰਪੂਰ ਕਰ ਦਵੋ ਤਾਂ ਵਿਸ਼ਵ ਪਰਿਵਰਤਨ ਦਾ ਕੰਮ ਸੌਖਾ ਹੋ ਜਾਵੇਗਾ।
ਸਲੋਗਨ:-
ਨਿਰੰਤਰ ਯੋਗੀ
ਬਣਨਾ ਹੈ ਤਾਂ ਹੱਦ ਦੇ ਮੈਂ ਅਤੇ ਮੇਰੇਪਨ ਨੂੰ ਪਰਿਵਰਤਨ ਕਰੋ।
ਅਵਿਕਅਤ ਇਸ਼ਾਰੇ:-
ਰੂਹਾਨੀ ਰਿਆਲਟੀ ਅਤੇ ਪਿਓਰਟੀ ਦੀ ਪ੍ਰਸਨੇਲਟੀ ਧਾਰਨ ਕਰੋ।
ਵਰਤਮਾਨ ਸਮੇਂ ਅਨੁਸਾਰ
ਫਰਿਸ਼ਤੇ ਪਨ ਦੀ ਸੰਪੰਨ ਸਟੇਜ ਦੇ ਜਾਂ ਬਾਪ ਸਮਾਨ ਸਟੇਜ ਦੇ ਨੇੜੇ ਆ ਰਹੇ ਹੋ, ਉਸ ਤਰ੍ਹਾਂ
ਪਵਿੱਤਰਤਾ ਦੀ ਪਰਿਭਾਸ਼ਾ ਵੀ ਅਤੀ ਸੂਖਸ਼ਮ ਹੁੰਦੀ ਜਾਂਦੀ ਹੈ। ਸਿਰਫ ਬ੍ਰਹਮਚਾਰੀ ਬਣਨਾ ਹੀ
ਪਵਿੱਤਰਤਾ ਨਹੀਂ ਲੇਕਿਨ ਬ੍ਰਹਮਚਾਰੀ ਦੇ ਨਾਲ ਬ੍ਰਹਮਾ ਬਾਪ ਦੇ ਹਰ ਕਰਮ ਰੂਪੀ ਕਦਮ ਤੇ ਕਦਮ ਰੱਖਣ
ਵਾਲੇ ਬ੍ਰਹਮਚਾਰੀ ਬਣੋ।