12.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਬਾਪ ਉਸ ਰਥ ਵਿੱਚ ਆਓਂਦੇ ਹਨ, ਜਿਸ ਨੇ ਪਹਿਲੇ - ਪਹਿਲੇ ਭਗਤੀ ਸ਼ੁਰੂ ਕੀਤੀ, ਜੋ ਨੰਬਰਵਨ ਪੂਜਯ ਸੀ ਫਿਰ ਪੁਜਾਰੀ ਬਣਿਆ ਹੈ, ਇਹ ਰਾਜ ਸਾਰਿਆਂ ਨੂੰ ਸਪੱਸ਼ਟ ਕਰਕੇ ਸੁਣਾਓ"

ਪ੍ਰਸ਼ਨ:-
ਬਾਪ ਆਪਣੇ ਵਾਰਿਸ ਬੱਚਿਆਂ ਨੂੰ ਕਿਹੜਾ ਵਰਸਾ ਦੇਣ ਆਏ ਹਨ?

ਉੱਤਰ:-
ਬਾਪ ਸੁੱਖ, ਸ਼ਾਂਤੀ, ਪ੍ਰੇਮ ਦਾ ਸਾਗਰ ਹੈ। ਇਹ ਹੀ ਸਾਰਾ ਖਜਾਨਾ ਉਹ ਤੁਹਾਨੂੰ ਵਿਲ ਕਰਦੇ ਹਨ ਹਨ। ਇਵੇਂ ਵਿਲ ਕਰ ਦਿੰਦੇ ਹਨ ਜੋ 21 ਜਨਮਾਂ ਤੱਕ ਤੁਸੀਂ ਖਾਂਦੇ ਰਹੋ, ਖੁਸ ਨਹੀਂ ਸਕਦਾ। ਤੁਹਾਨੂੰ ਕੌਡੀ ਤੋਂ ਹੀਰੇ ਵਰਗਾ ਬਣਾ ਦਿੰਦੇ ਹਨ। ਤੁਸੀਂ ਬਾਪ ਦਾ ਸਾਰਾ ਖਜਾਨਾ ਯੋਗਬਲ ਨਾਲ ਲੈਂਦੇ ਹੋ। ਯੋਗ ਦੇ ਬਿਨਾ ਖਜਾਨਾ ਨਹੀਂ ਮਿਲ ਸਕਦਾ ਹੈ।

ਓਮ ਸ਼ਾਂਤੀ
ਸ਼ਿਵ ਭਗਵਾਨੁਵਾਚ। ਹੁਣ ਸ਼ਿਵ ਭਗਵਾਨ ਨਿਰਾਕਾਰ ਨੂੰ ਤਾਂ ਸਾਰੇ ਮੰਨਦੇ ਹਨ। ਇਕ ਹੀ ਨਿਰਾਕਾਰ ਸ਼ਿਵ ਹੈ, ਜਿਸਦੀ ਸਾਰੇ ਪੂਜਾ ਕਰਦੇ ਹਨ। ਬਾਕੀ ਜੋ ਵੀ ਦੇਹਧਾਰੀ ਹਨ ਉਨ੍ਹਾਂ ਦਾ ਸਾਕਾਰ ਰੂਪ ਹੈ। ਪਹਿਲੇ - ਪਹਿਲੇ ਨਿਰਾਕਾਰ ਆਤਮਾ ਸੀ ਫਿਰ ਸਾਕਾਰ ਬਣੀ ਹੈ। ਸਾਕਾਰ ਬਣਦੀ ਹੈ, ਸ਼ਰੀਰ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਉਨ੍ਹਾਂ ਦਾ ਪਾਰ੍ਟ ਚਲਦਾ ਹੈ। ਮੂਲਵਤਨ ਵਿੱਚ ਤਾਂ ਕੋਈ ਪਾਰ੍ਟ ਹੈ ਨਹੀਂ। ਜਿਵੇਂ ਐਕਟਰਸ ਘਰ ਵਿੱਚ ਹਨ ਤਾਂ ਨਾਟਕ ਦਾ ਪਾਰ੍ਟ ਨਹੀਂ। ਸਟੇਜ ਤੇ ਆਉਣ ਤੇ ਹੀ ਪਾਰ੍ਟ ਵਜਾਉਂਦੇ ਹਨ। ਆਤਮਾਵਾਂ ਵੀ ਇੱਥੇ ਆਕੇ ਸ਼ਰੀਰ ਦੁਆਰਾ ਪਾਰ੍ਟ ਵਜਾਓਂਦੀਆਂ ਹਨ। ਪਾਰ੍ਟ ਤੇ ਹੀ ਸਾਰਾ ਮਦਾਰ ਹੈ। ਆਤਮਾ ਵਿੱਚ ਤਾਂ ਕੋਈ ਫਰਕ ਨਹੀਂ ਹੈ। ਜਿਵੇਂ ਤੁਸੀਂ ਬੱਚਿਆਂ ਦੀ ਆਤਮਾ ਹੈ, ਉਵੇਂ ਇਨ੍ਹਾਂ ਦੀ ਆਤਮਾ ਹੈ। ਬਾਪ ਪਰਮ ਆਤਮਾ ਕੀ ਕਰਦੇ ਹਨ? ਉਨ੍ਹਾਂ ਦਾ ਆਕੁਪੇਸ਼ਨ ਕੀ ਹੈ, ਉਹ ਜਾਣਨਾ ਹੈ। ਕੋਈ ਪ੍ਰੈਜ਼ੀਡੈਂਟ ਹਨ, ਰਾਜਾ ਹਨ, ਇਹ ਆਤਮ ਦਾ ਆਕੁਪੇਸ਼ਨ ਹੈ ਨਾ। ਇਹ ਪਵਿੱਤਰ ਦੇਵਤਾ ਹਨ, ਇਸ ਲਈ ਇਨ੍ਹਾਂ ਨੂੰ ਪੂਜਿਆ ਜਾਂਦਾ ਹੈ। ਹੁਣ ਤੁਸੀਂ ਸਮਝਦੇ ਹੋ ਇਹ ਪੜ੍ਹਾਈ ਪੜ੍ਹ ਕੇ ਲਕਸ਼ਮੀ - ਨਾਰਾਇਣ ਵਿਸ਼ਵ ਦੇ ਮਾਲਿਕ ਬਣੇ ਹਨ। ਕਿਸਨੇ ਬਣਾਇਆ ਹੈ? ਪਰਮ ਆਤਮਾ ਨੇ। ਤੁਸੀਂ ਆਤਮਾਵਾਂ ਵੀ ਪੜ੍ਹਾਉਂਦੀਆਂ ਹੋ। ਵਡਿਆਈ ਇਹ ਹੈ ਜੋ ਬਾਪ ਆਕੇ ਤੁਹਾਨੂੰ ਬੱਚਿਆਂ ਨੂੰ ਪੜ੍ਹਾਉਂਦੇ ਹਨ ਅਤੇ ਰਾਜਯੋਗ ਵੀ ਸਿਖਲਾਓਂਦੇ ਹਨ। ਕਿੰਨਾ ਸਹਿਜ ਹੈ। ਇਸ ਨੂੰ ਕਿਹਾ ਜਾਂਦਾ ਹੈ ਰਾਜਯੋਗ। ਬਾਪ ਨੂੰ ਯਾਦ ਕਰਨ ਨਾਲ ਅਸੀਂ ਸਤੋਪ੍ਰਧਾਨ ਬਣ ਜਾਂਦੇ ਹਾਂ। ਬਾਪ ਤਾਂ ਹੈ ਹੀ ਸਤੋਪ੍ਰਧਾਨ। ਉਨ੍ਹਾਂ ਦੀ ਕਿੰਨੀ ਮਹਿਮਾ ਗਾਉਂਦੇ ਹਨ। ਭਗਤੀ ਮਾਰਗ ਵਿੱਚ ਕਿੰਨਾ ਫ਼ਲ ਦੁੱਧ ਆਦਿ ਚੜ੍ਹਾਉਂਦੇ ਹਨ। ਸਮਝ ਕੁਝ ਨਹੀਂ। ਦੇਵਤਾਵਾਂ ਨੂੰ ਪੂਜਦੇ ਹਨ, ਸ਼ਿਵ ਤੇ ਦੁੱਧ, ਫੁੱਲ ਆਦਿ ਚੜ੍ਹਾਉਂਦੇ ਹਨ, ਕੁਝ ਪਤਾ ਨਹੀਂ। ਦੇਵਤਾਵਾਂ ਨੇ ਰਾਜ ਕੀਤਾ। ਅੱਛਾ, ਸ਼ਿਵ ਤੇ ਕਿਓਂ ਚੜ੍ਹਾਉਂਦੇ ਹਨ? ਉਸ ਨੇ ਕੀ ਕਰਤਵਿਆ ਕੀਤਾ ਹੈ ਜੋ ਇੰਨਾ ਪੂਜਦੇ ਹੋ? ਦੇਵਤਾਵਾਂ ਨੂੰ ਤਾਂ ਫਿਰ ਵੀ ਪਤਾ ਹੈ, ਉਹ ਹਨ ਸਵਰਗ ਦੇ ਮਾਲਿਕ। ਉਨ੍ਹਾਂ ਨੂੰ ਕਿਸ ਨੇ ਬਣਾਇਆ ਹੈ। ਇਹ ਵੀ ਪਤਾ ਨਹੀਂ। ਪੂਜਾ ਵੀ ਕਰਦੇ ਹਨ ਸ਼ਿਵ ਦੀ ਪਰ ਖਿਆਲ ਵਿੱਚ ਨਹੀਂ ਕੀ ਇਹ ਰੱਬ ਹੈ। ਰੱਬ ਨੇ ਇਨ੍ਹਾਂ ਨੂੰ ਇਵੇਂ ਬਣਾਇਆ ਹੈ। ਕਿੰਨੀ ਭਗਤੀ ਕਰਦੇ ਹਨ। ਹੈ ਸਾਰੇ ਅਨਜਾਣ। ਤੁਸੀਂ ਵੀ ਸ਼ਿਵ ਦੀ ਪੂਜਾ ਕੀਤੀ ਹੋਵੇਗੀ, ਹੁਣ ਤੁਸੀਂ ਸਮਝਦੇ ਹੋ, ਪਹਿਲੋਂ ਕੁਝ ਵੀ ਨਹੀਂ ਜਾਣਦੇ ਸੀ। ਉਨ੍ਹਾਂ ਦਾ ਆਕੁਪੇਸ਼ਨ ਕੀ ਹੈ, ਕੀ ਸੁੱਖ ਦਿੰਦੇ ਹਨ, ਕੁਝ ਵੀ ਪਤਾ ਨਹੀਂ ਸੀ। ਕੀ ਇਹ ਦੇਵਤਾ ਸੁੱਖ ਦਿੰਦੇ ਹਨ? ਭਾਵੇਂ ਰਾਜਾ - ਰਾਣੀ, ਪ੍ਰਜਾ ਨੂੰ ਸੁੱਖ ਦਿੰਦੇ ਹਨ ਪਰ ਉਨ੍ਹਾਂ ਨੂੰ ਤਾਂ ਸ਼ਿਵਬਾਬਾ ਨੇ ਇਵੇਂ ਦਾ ਬਣਾਇਆ ਹੈ ਨਾ। ਬਲਿਹਾਰੀ ਉਨ੍ਹਾਂ ਦੀ ਹੈ। ਇਹ ਤਾਂ ਸਿਰਫ ਰਾਜਾਈ ਕਰਦੇ ਹਨ, ਪ੍ਰਜਾ ਵੀ ਬਣ ਜਾਂਦੀ ਹੈ। ਬਾਕੀ ਇਹ ਕੋਈ ਦਾ ਕਲਿਆਣ ਨਹੀਂ ਕਰਦੇ ਹਨ। ਜੇ ਕਰਦੇ ਵੀ ਹਨ ਤਾਂ ਅਲਪਕਾਲ ਦੇ ਲਈ। ਹੁਣ ਤੁਸੀਂ ਬੱਚਿਆਂ ਨੂੰ ਬਾਪ ਬੈਠ ਪੜ੍ਹਾਉਂਦੇ ਹਨ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਲਿਆਣਕਾਰੀ। ਬਾਪ ਆਪਣਾ ਪਰਿਚੈ ਦਿੰਦੇ ਹਨ, ਮੇਰੇ ਲਿੰਗ ਦੀ ਤੁਸੀਂ ਪੂਜਾ ਕਰਦੇ ਸੀ, ਉਨ੍ਹਾਂ ਨੂੰ ਪਰਮ ਆਤਮਾ ਕਹਿੰਦੇ ਸੀ। ਪਰਮ ਆਤਮਾ ਤੋਂ ਪਰਮਾਤਮਾ ਹੋ ਜਾਂਦਾ। ਪਰ ਇਹ ਨਹੀਂ ਜਾਣਦੇ ਕਿ ਇਹ ਕੀ ਕਰਦੇ ਹਨ। ਬਸ, ਸਿਰਫ ਕਹਿ ਦੇਣਗੇ ਕਿ ਉਹ ਸਰਵਵਿਆਪੀ ਹੈ। ਨਾਮ ਰੂਪ ਤੋਂ ਨਿਆਰਾ ਹੈ। ਫਿਰ ਉਸ ਤੇ ਦੁੱਧ ਆਦਿ ਚੜ੍ਹਾਉਣਾ, ਸ਼ੋਭਦਾ ਨਹੀਂ ਹੈ। ਆਕਾਰ ਹੈ ਤਾਂ ਤੇ ਉਸ ਤੇ ਚੜ੍ਹਾਉਂਦੇ ਹਨ ਨਾ। ਉਨ੍ਹਾਂ ਨੂੰ ਨਿਰਾਕਾਰ ਤਾਂ ਕਹਿ ਨਹੀਂ ਸਕਦੇ। ਤੁਹਾਡੇ ਨਾਲ ਮਨੁੱਖ ਆਰਗਿਊ (ਬਹਿਸ) ਬਹੁਤ ਕਰਦੇ ਹਨ, ਬਾਬਾ ਦੇ ਅੱਗੇ ਵੀ ਆਕੇ ਆਰਗਿਊ ਹੀ ਕਰਨਗੇ। ਫਾਲਤੂ ਮੱਥਾ ਖਪਾਉਂਣਗੇ। ਫਾਇਦਾ ਕੁਝ ਵੀ ਨਹੀਂ। ਇਹ ਸਮਝਾਉਣਾ ਤਾਂ ਤੁਸੀਂ ਬੱਚਿਆਂ ਦਾ ਕੰਮ ਹੈ। ਤੁਸੀਂ ਬੱਚੇ ਜਾਣਦੇ ਹੋ ਬਾਬਾ ਨੇ ਸਾਨੂੰ ਕਿੰਨਾ ਉੱਚ ਬਣਾਇਆ ਹੈ। ਇਹ ਪੜ੍ਹਾਈ ਹੈ। ਬਾਪ ਟੀਚਰ ਬਣ ਪੜ੍ਹਾਉਂਦੇ ਹਨ। ਤੁਸੀਂ ਮਨੁੱਖ ਤੋਂ ਦੇਵਤਾ ਬਣਨ ਦੇ ਲਈ ਪੜ੍ਹ ਰਹੇ ਹੋ। ਦੇਵੀ - ਦੇਵਤੇ ਹਨ ਸਤਿਯੁੱਗ ਵਿੱਚ। ਕਲਯੁੱਗ ਵਿੱਚ ਹੁੰਦੇ ਨਹੀਂ। ਰਾਮ ਰਾਜ ਹੀ ਨਹੀਂ ਜੋ ਪਵਿੱਤਰ ਰਹਿ ਸਕਣ। ਦੇਵੀ - ਦੇਵਤਾ ਸੀ ਫਿਰ ਵਾਮ ਮਾਰਗ ਵਿੱਚ ਚਲੇ ਜਾਂਦੇ ਹਨ। ਬਾਕੀ ਜਿਵੇਂ ਚਿੱਤਰ ਦਿਖਾਏ ਹਨ, ਇਵੇਂ ਨਹੀਂ। ਜਗਨਨਾਥ ਦੇ ਮੰਦਰ ਵਿੱਚ ਤੁਸੀਂ ਵੇਖੋਗੇ ਕਾਲੇ ਚਿੱਤਰ ਹਨ। ਬਾਪ ਕਹਿੰਦੇ ਹਨ ਮਾਇਆ ਜਿੱਤੇ ਜਗਤਜੀਤ ਬਣੋ। ਤਾਂ ਉਨ੍ਹਾਂਨੇ ਫਿਰ ਜਗਤ - ਨਾਥ ਨਾਮ ਰੱਖ ਦਿੱਤਾ ਹੈ। ਉੱਪਰ ਵਿੱਚ ਸਾਰੇ ਗੰਦੇ ਚਿੱਤਰ ਵਿਖਾਏ ਹਨ, ਦੇਵਤਾ ਵਾਮ ਮਾਰਗ ਵਿੱਚ ਗਏ ਤਾਂ ਕਾਲੇ ਬਣ ਗਏ। ਉਨ੍ਹਾਂ ਦੀ ਵੀ ਪੂਜਾ ਕਰਦੇ ਰਹਿੰਦੇ ਹਨ। ਮਨੁੱਖਾਂ ਨੂੰ ਤਾਂ ਕੁੱਝ ਪਤਾ ਨਹੀਂ - ਕਿ ਕਦੋਂ ਅਸੀਂ ਪੂਜਯ ਸੀ? 84 ਜਨਮਾਂ ਦਾ ਹਿਸਾਬ ਕਿਸੇ ਦੀ ਵੀ ਬੁੱਧੀ ਵਿੱਚ ਨਹੀਂ ਹੈ। ਪਹਿਲੇ ਪੂਜਯ ਸਤੋਪ੍ਰਧਾਨ ਫਿਰ 84 ਜਨਮ ਲੈਂਦੇ - ਲੈਂਦੇ ਤਮੋਪ੍ਰਧਾਨ ਪੁਜਾਰੀ ਬਣ ਪੈਂਦੇ ਹਨ। ਰਘੁਨਾਥ ਮੰਦਿਰ ਵਿੱਚ ਕਾਲਾ ਚਿੱਤਰ ਵਿਖਾਉਂਦੇ ਹਨ, ਅਰਥ ਤਾਂ ਉਨ੍ਹਾਂ ਦਾ ਕੁਝ ਵੀ ਸਮਝਦੇ ਨਹੀਂ। ਹੁਣ ਤੁਸੀਂ ਬੱਚਿਆਂ ਨੂੰ ਬਾਪ ਬੈਠ ਸਮਝਾਉਂਦੇ ਹਨ। ਗਿਆਨ ਚਿਤਾ ਤੇ ਬੈਠ ਗੋਰੇ ਬਣਦੇ ਹੋ, ਕਾਮ ਚਿਤਾ ਤੇ ਬੈਠ ਕਾਲੇ ਬਣ ਪੈਂਦੇ ਹੋ। ਦੇਵਤਾ ਵਾਮ ਮਾਰਗ ਵਿੱਚ ਜਾਕੇ ਵਿਕਾਰੀ ਬਣ ਪੈਂਦੇ ਹਨ ਫਿਰ ਉਨ੍ਹਾਂ ਦਾ ਨਾਮ ਦੇਵਤਾ ਤਾਂ ਰੱਖ ਨਹੀਂ ਸਕਦੇ। ਵਾਮ ਮਾਰਗ ਵਿੱਚ ਜਾਣ ਨਾਲ ਕਾਲੇ ਬਣ ਪੈਂਦੇ ਹੋ, ਇਹ ਨਿਸ਼ਾਨੀ ਵਿਖਾਈ ਹੈ। ਕ੍ਰਿਸ਼ਨ ਕਾਲਾ, ਰਾਮ ਵੀ ਕਾਲਾ, ਸ਼ਿਵ ਨੂੰ ਵੀ ਕਾਲਾ ਬਣਾ ਦਿੰਦੇ ਹਨ। ਤੁਸੀਂ ਜਾਣਦੇ ਹੋ ਕਿ ਸ਼ਿਵਬਾਬਾ ਤਾਂ ਕਾਲਾ ਬਣਦਾ ਹੀ ਨਹੀਂ। ਉਹ ਤਾਂ ਹੀਰਾ ਹੈ, ਜੋ ਤੁਹਾਨੂੰ ਵੀ ਹੀਰੇ ਵਰਗਾ ਬਣਾਉਂਦੇ ਹਨ। ਉਹ ਤਾਂ ਕਦੇ ਕਾਲਾ ਬਣਦੇ ਨਹੀਂ, ਉਨ੍ਹਾਂਨੂੰ ਫਿਰ ਕਾਲਾ ਕਿਉਂ ਬਣਾ ਦਿੱਤਾ ਹੈ! ਕੋਈ ਕਾਲਾ ਹੋਵੇਗਾ ਉਸਨੇ ਬੈਠ ਕਾਲਾ ਬਣਾਇਆ ਹੋਵੇਗਾ। ਸ਼ਿਵਬਾਬਾ ਕਹਿੰਦੇ ਮੈਂ ਕੀ ਦੋਸ਼ ਕੀਤਾ ਜੋ ਮੈਨੂੰ ਕਾਲਾ ਬਣਾ ਦਿੱਤਾ ਹੈ। ਮੈਂ ਤਾਂ ਆਉਂਦਾ ਹੀ ਹਾਂ ਸਭਨੂੰ ਗੋਂਰਾ ਬਣਾਉਣ, ਮੈਂ ਤੇ ਸਦੈਵ ਗੋਂਰਾ ਹੀ ਹਾਂ। ਮਨੁੱਖਾਂ ਦੀ ਇਵੇਂ ਦੀ ਬੁੱਧੀ ਬਣ ਗਈ ਹੈ ਜੋ ਕੁਝ ਵੀ ਸਮਝਦੇ ਨਹੀਂ। ਸ਼ਿਵਬਾਬਾ ਤਾਂ ਹੈ ਹੀ ਸਭਨੂੰ ਹੀਰਾ ਬਣਾਉਣ ਵਾਲਾ। ਮੈਂ ਤਾਂ ਐਵਰ ਗੋਰਾ ਮੁਸਾਫ਼ਿਰ ਹਾਂ। ਮੈਂ ਕੀ ਕੀਤਾ ਜੋ ਮੈਨੂੰ ਕਾਲਾ ਬਣਾਇਆ ਹੈ। ਹੁਣ ਤੁਸੀਂ ਵੀ ਗੋਰਾ ਬਣਨਾ ਹੈ ਉੱਚ ਪਦ ਪਾਉਣ ਲਈ। ਉੱਚ ਪਦ ਕਿਵੇਂ ਪਾਓਣਾ ਹੈ? ਉਹ ਤਾਂ ਬਾਪ ਨੇ ਸਮਝਾਇਆ ਹੈ ਫਾਲੋ ਫਾਦਰ। ਜਿਵੇਂ ਇਸ ਨੇ (ਬਾਬਾ ਨੇ) ਸਭ - ਕੁਝ ਬਾਪ ਦੇ ਹਵਾਲੇ ਕਰ ਦਿੱਤਾ । ਫਾਦਰ ਨੂੰ ਵੇਖੋ ਕਿਵੇਂ ਸਭ ਕੁਝ ਦੇ ਦਿੱਤਾ। ਭਾਵੇਂ ਸਾਧਾਰਨ ਸੀ, ਨਾ ਬਹੁਤ ਗਰੀਬ, ਨਾ ਬਹੁਤ ਸਾਹੂਕਾਰ ਸੀ। ਬਾਬਾ ਹੁਣ ਵੀ ਕਹਿੰਦੇ ਹਨ ਤੁਹਾਡਾ ਖਾਣ ਪੀਣ ਵਿੱਚ( ਮਧਿਆ ) ਦਾ ਸਾਧਾਰਨ ਹੋਣਾ ਚਾਹੀਦਾ ਹੈ। ਨਾ ਬਹੁਤ ਉੱਚ, ਨਾ ਬਹੁਤ ਘੱਟ। ਬਾਪ ਹੀ ਸਾਰੀ ਸਿੱਖਿਆ ਦਿੰਦੇ ਹਨ। ਇਹ ਵੀ ਵੇਖਣ ਵਿੱਚ ਸਾਧਾਰਨ ਹੀ ਆਓਂਦੇ ਹਨ। ਤੁਹਾਨੂੰ ਕਹਿੰਦੇ ਹਨ ਕਿੱਥੇ ਹੈ ਰੱਬ, ਵਿਖਾਓ। ਅਰੇ, ਆਤਮਾ ਬਿੰਦੀ ਹੈ, ਉਸ ਨੂੰ ਵੇਖਣਗੇ ਕੀ! ਇਹ ਤਾਂ ਜਾਣਦੇ ਹੋ ਆਤਮਾ ਦਾ ਸਾਕ੍ਸ਼ਾਤ੍ਕਰ ਇਨ੍ਹਾਂ ਅੱਖਾਂ ਨਾਲ ਹੁੰਦਾ ਨਹੀਂ। ਤੁਸੀਂ ਕਹਿੰਦੇ ਹੋ ਰੱਬ ਪੜ੍ਹਾਉਂਦੇ ਹਨ ਤਾਂ ਜਰੂਰ ਕੋਈ ਸ਼ਰੀਰਧਾਰੀ ਹੋਵੇਗਾ। ਨਿਰਾਕਾਰ ਕਿਵੇਂ ਪੜ੍ਹਾਉਣਗੇ। ਮਨੁੱਖਾਂ ਨੂੰ ਤਾਂ ਕੁਝ ਵੀ ਪਤਾ ਨਹੀਂ ਹੈ। ਜਿਵੇਂ ਤੁਸੀਂ ਆਤਮਾ ਹੋ, ਸ਼ਰੀਰ ਦੁਆਰਾ ਪਾਰ੍ਟ ਵਜਾਉਂਦੇ ਹੋ। ਆਤਮਾ ਵੀ ਪਾਰ੍ਟ ਵਜਾਉਂਦੀ ਹੈ। ਆਤਮਾ ਹੀ ਬੋਲਦੀ ਹੈ, ਸ਼ਰੀਰ ਦੁਆਰਾ। ਤਾਂ ਆਤਮਾ ਵਾਚ। ਪਰ ਆਤਮਾ ਵਾਚ ਸ਼ੋਭਦਾ ਨਹੀਂ। ਆਤਮਾ ਤਾਂ ਵਾਣਪ੍ਰਸਤ, ਵਾਨੀ ਤੋਂ ਪਰੇ ਹੈ, ਵਾਚ ਤਾਂ ਸ਼ਰੀਰ ਤੋਂ ਹੀ ਕਰੇਗੀ। ਵਾਣੀ ਤੋਂ ਪਰੇ ਸਿਰਫ ਆਤਮਾ ਹੀ ਰਹਿ ਜਾਂਦੀ ਹੈ। ਵਾਣੀ ਵਿੱਚ ਆਉਣਾ ਹੈ ਤਾਂ ਸ਼ਰੀਰ ਜਰੂਰ ਚਾਹੀਦਾ ਹੈ। ਬਾਪ ਵੀ ਗਿਆਨ ਦਾ ਸਾਗਰ ਹੈ ਤੇ ਜਰੂਰ ਕਿਸੇ ਦੇ ਸ਼ਰੀਰ ਦਾ ਆਧਾਰ ਲਵੇਗਾ ਨਾ। ਉਸ ਨੂੰ ਰੱਥ ਕਿਹਾ ਜਾਂਦਾ ਹੈ। ਨਹੀਂ ਤਾਂ ਉਹ ਸੁਣਾਵੇ ਕਿਵੇਂ? ਬਾਪ ਪਤਿਤ ਤੋਂ ਪਾਵਨ ਬਣਾਉਣ ਲਈ ਸਿੱਖਿਆ ਦਿੰਦੇ ਹਨ। ਪ੍ਰੇਰਣਾ ਦੀ ਗੱਲ ਨਹੀਂ। ਇਹ ਤਾਂ ਗਿਆਨ ਦੀ ਗੱਲ ਹੈ। ਉਹ ਆਏ ਕਿਵੇਂ? ਕਿਸ ਦੇ ਸ਼ਰੀਰ ਵਿੱਚ ਆਏ? ਆਉਣਗੇ ਤਾਂ ਜਰੂਰ ਮਨੁੱਖ ਵਿੱਚ ਹੀ। ਕਿਸ ਮਨੁੱਖ ਵਿੱਚ ਆਉਣ? ਕੋਈ ਨੂੰ ਪਤਾ ਨਹੀਂ ਹੈ, ਸਿਵਾਏ ਤੁਹਾਡੇ। ਰਚਿਅਤਾ ਖੁਦ ਹੀ ਬੈਠ ਆਪਣਾ ਪਰਿਚੈ ਦਿੰਦੇ । ਮੈਂ ਕਿਵੇਂ ਅਤੇ ਕਿਸ ਰੱਥ ਵਿੱਚ ਆਓਂਦਾ ਹਾਂ। ਬੱਚੇ ਤਾਂ ਜਾਣਦੇ ਹਨ ਕਿ ਬਾਪ ਦਾ ਰੱਥ ਕਿਹੜਾ ਹੈ। ਬਹੁਤ ਮਨੁੱਖ ਮੁੰਝੇ ਹੋਏ ਹਨ। ਕਿਸ - ਕਿਸ ਦਾ ਰੱਥ ਬਣਾ ਦਿੰਦੇ ਹਨ। ਜਾਨਵਰ ਆਦਿ ਵਿੱਚ ਤਾਂ ਆ ਨਹੀਂ ਸਕਦੇ । ਬਾਪ ਕਹਿੰਦੇ ਹਨ ਮੈਂ ਕਿਸ ਮਨੁੱਖ ਵਿੱਚ ਆਵਾਂ। ਇਹ ਤਾਂ ਸਮਝ ਨਹੀਂ ਸਕਦੇ । ਆਉਣਾ ਵੀ ਭਾਰਤ ਵਿੱਚ ਹੀ ਹੁੰਦਾ ਹੈ। ਭਾਰਤਵਾਸਿਆਂ ਵਿੱਚ ਵੀ ਕਿਸ ਦੇ ਤਨ ਵਿੱਚ ਆਵਾਂ, ਕੀ ਪ੍ਰੈਜ਼ੀਡੈਂਟ ਅਤੇ ਸਾਧੂ ਮਹਾਤਮ ਦੇ ਰੱਥ ਵਿੱਚ ਆਵਾਂਗਾ? ਇਵੇਂ ਵੀ ਨਹੀਂ ਹੈ ਕਿ ਪਵਿੱਤਰ ਰੱਥ ਵਿੱਚ ਆਉਣਾ ਹੈ। ਇਹ ਤਾਂ ਹੈ ਹੀ ਰਾਵਣ ਰਾਜ। ਗਾਇਨ ਵੀ ਹੈ ਦੂਰ ਦੇਸ਼ ਦਾ ਰਹਿਣ ਵਾਲਾ।

ਇਹ ਵੀ ਬੱਚਿਆਂ ਨੂੰ ਪਤਾ ਹੈ ਕਿ ਭਾਰਤ ਅਵਿਨਾਸ਼ੀ ਖੰਡ ਹੈ। ਉਸਦਾ ਕਦੀ ਵਿਨਾਸ਼ ਨਹੀਂ ਹੁੰਦਾ। ਅਵਿਨਾਸ਼ੀ ਬਾਪ ਅਵਿਨਾਸ਼ੀ ਭਾਰਤ ਖੰਡ ਵਿੱਚ ਹੀ ਆਓਂਦੇ ਹਨ। ਕਿਸ ਤਨ ਵਿੱਚ ਆਓਂਦੇ ਹਨ, ਉਹ ਖੁਦ ਹੀ ਦੱਸਦੇ ਹਨ। ਹੋਰ ਤਾਂ ਕੋਈ ਨਹੀਂ ਜਾਣ ਸਕਦਾ। ਤੁਸੀਂ ਜਾਣਦੇ ਹੋ ਕੋਈ ਸਾਧੂ ਮਹਾਤਮਾ ਵਿੱਚ ਵੀ ਆ ਨਾ ਸਕਣ। ਉਹ ਹੈ ਹੱਠਯੋਗੀ, ਨਿਵ੍ਰਿਤੀ ਮਾਰਗ ਵਾਲੇ। ਬਾਕੀ ਰਹੇ ਭਾਰਤਵਾਸੀ ਭਗਤ। ਹੁਣ ਭਗਤਾਂ ਵਿੱਚ ਵੀ ਕਿਸ ਭਗਤ ਵਿੱਚ ਆਏ? ਭਗਤ ਪੁਰਾਣਾ ਚਾਹੀਦਾ ਹੈ, ਜਿਸਨੇ ਬਹੁਤ ਭਗਤੀ ਕੀਤੀ ਹੋਵੇ। ਭਗਤੀ ਦਾ ਫਲ ਰੱਬ ਨੂੰ ਦੇਣ ਆਉਣਾ ਪੈਂਦਾ ਹੈ। ਭਾਰਤ ਵਿੱਚ ਭਗਤ ਤਾਂ ਢੇਰ ਹਨ । ਕਹਿਣਗੇ ਇਹ ਬੜਾ ਭਗਤ ਹੈ, ਇਸ ਵਿੱਚ ਆਉਣਾ ਚਾਹੀਦਾ ਹੈ। ਇਵੇਂ ਤਾਂ ਬਹੁਤ ਭਗਤ ਬਣ ਜਾਂਦੇ ਹਨ। ਕਲ ਵੀ ਕੋਈ ਨੂੰ ਵੈਰਾਗ ਆਏ ਭਗਤ ਬਣ ਜਾਵੇ। ਉਹ ਤਾਂ ਇਸ ਜਨਮ ਦਾ ਭਗਤ ਹੋ ਗਿਆ ਹੈ ਨਾ। ਉਸ ਵਿੱਚ ਆਉਣਗੇ ਨਹੀਂ। ਮੈਂ ਉਸ ਵਿੱਚ ਆਓਂਦਾ ਹਾਂ, ਜਿਸ ਨੇ ਪਹਿਲੇ - ਪਹਿਲੇ ਭਗਤੀ ਸ਼ੁਰੂ ਕੀਤੀ। ਦੁਆਪਰ ਤੋਂ ਲੈਕੇ ਭਗਤੀ ਸ਼ੁਰੂ ਹੋਈ ਹੈ। ਇਹ ਹਿਸਾਬ - ਕਿਤਾਬ ਕੋਈ ਸਮਝ ਨਹੀਂ ਸਕਦੇ। ਕਿੰਨੀਆਂ ਗੁਪਤ ਗੱਲਾਂ ਹਨ । ਮੈਂ ਆਓਂਦਾ ਹਾਂ ਉਸ ਵਿੱਚ ਜੋ ਪਹਿਲੇ - ਪਹਿਲੇ ਭਗਤੀ ਸ਼ੁਰੂ ਕਰਦੇ ਹਨ। ਨੰਬਰਵਨ ਜੋ ਪੂਜਯ ਸੀ ਉਹ ਹੀ ਹੁਣ ਨੰਬਰਵਨ ਪੁਜਾਰੀ ਵੀ ਬਣੇਗਾ। ਖੁਦ ਹੀ ਕਹਿੰਦੇ ਹਨ ਇਹ ਰੱਥ ਹੀ ਪਹਿਲੇ ਨੰਬਰ ਵਿੱਚ ਜਾਂਦੇ ਹਨ। ਫਿਰ 84 ਜਨਮ ਵੀ ਇਹ ਹੀ ਲੈਂਦੇ ਹਨ। ਮੈ ਇਨ੍ਹਾਂ ਦੇ ਹੀ ਬਹੁਤ ਜਨਮਾਂ ਦੇ ਅੰਤ ਦੇ ਵੀ ਅੰਤ ਵਿਚ ਪ੍ਰਵੇਸ਼ ਕਰਦਾ ਹਾਂ। ਇਨ੍ਹਾਂ ਨੂੰ ਹੀ ਫਿਰ ਨੰਬਰਵਨ ਰਾਜਾ ਬਣਨਾ ਹੈ। ਇਹ ਹੀ ਬਹੁਤ ਭਗਤੀ ਕਰਦੇ ਸੀ। ਭਗਤੀ ਦਾ ਫਲ ਵੀ ਇਨ੍ਹਾਂ ਨੂੰ ਮਿਲਣਾ ਚਾਹੀਦਾ। ਬਾਪ ਦਿਖਾਓਂਦੇ ਹਨ ਬੱਚਿਆਂ ਨੂੰ ਕਿ ਵੇਖੋ ਇਹ ਮੇਰੇ ਤੇ ਵਾਰੀ ਕਿਵੇਂ ਗਿਆ । ਸਭ ਕੁੱਝ ਦੇ ਦਿੱਤਾ। ਇੰਨੇ ਢੇਰ ਬੱਚਿਆਂ ਨੂੰ ਸਿਖਾਉਣ ਦੇ ਲਈ ਧਨ ਵੀ ਚਾਹੀਦਾ ਹੈ। ਈਸ਼ਵਰ ਦਾ ਯੱਗ ਰਚਿਆ ਹੋਇਆ ਹੈ। ਖ਼ੁਦਾ ਇਸ ਵਿੱਚ ਬੈਠ ਰੁਦ੍ਰ ਗਿਆਨ ਯੱਗ ਰਚਦੇ ਹਨ, ਇਸ ਨੂੰ ਪੜ੍ਹਾਈ ਵੀ ਕਿਹਾ ਜਾਂਦਾ ਹੈ। ਰੁਦ੍ਰ ਸ਼ਿਵਬਾਬਾ ਜੋ ਗਿਆਨ ਦਾ ਸਾਗਰ ਹੈ ਉਸਨੇ ਯੱਗ ਰਚਿਆ ਹੈ ਗਿਆਨ ਦੇਣ ਦੇ ਲਈ। ਅੱਖਰ ਬਿਲਕੁਲ ਠੀਕ ਹਨ। ਰਾਜਸਵ, ਸਵਰਾਜ ਪਾਉਣ ਦੇ ਲਈ ਯੱਗ। ਇਸ ਨੂੰ ਯੱਗ ਕਿਓਂ ਕਹਿੰਦੇ ਹਨ? ਯੱਗ ਵਿੱਚ ਤਾਂ ਉਹ ਲੋਕ ਅਹੁਤੀ ਆਦਿ ਬਹੁਤ ਪਾਉਂਦੇ ਹਨ। ਤੁਸੀਂ ਤਾਂ ਪੜ੍ਹਦੇ ਹੋ, ਅਹੁਤੀ ਕੀ ਪਾਉਂਦੇ ਹੋ? ਤੁਸੀਂ ਜਾਣਦੇ ਹੋ ਅਸੀਂ ਪੜ੍ਹ ਕੇ ਹੁਸ਼ਿਆਰ ਹੋ ਜਾਵਾਂਗੇ। ਫਿਰ ਇਹ ਸਾਰੀ ਦੁਨੀਆ ਇਸ ਵਿੱਚ ਸਵਾਹ ਹੋ ਜਾਵੇਗੀ। ਯੱਗ ਵਿੱਚ ਪਿਛਾੜੀ ਦੇ ਟਾਈਮ ਜੋ ਵੀ ਸਮਗਰੀ ਹੈ, ਸਭ ਪਾ ਦਿੰਦੇ ਹਨ।

ਤੁਸੀਂ ਬੱਚੇ ਹੁਣ ਜਾਣਦੇ ਹੋ ਸਾਨੂੰ ਬਾਪ ਪੜ੍ਹਾ ਰਹੇ ਹਨ। ਬਾਪ ਹੈ ਤਾਂ ਬਹੁਤ ਸਧਾਰਨ। ਮਨੁੱਖ ਕੀ ਜਾਨਣ। ਉਹ ਵੱਡੇ - ਵੱਡੇ ਆਦਮੀਆਂ ਦੀ ਤਾਂ ਬਹੁਤ ਵੱਡੀ ਮਹਿਮਾ ਹੁੰਦੀ ਹੈ। ਬਾਪ ਤਾਂ ਬਹੁਤ ਸਾਧਾਰਨ ਸਿੰਪਲਸ ਬੈਠਾ ਹੈ। ਮਨੁੱਖਾਂ ਨੂੰ ਕਿਵੇਂ ਪਤਾ ਲੱਗੇ। ਇਹ ਦਾਦਾ ਤਾਂ ਜੋਹਰੀ ਸੀ। ਸ਼ਕਤੀ ਤਾਂ ਕੋਈ ਵੇਖਣ ਵਿੱਚ ਨਹੀਂ ਆਓਂਦੀ। ਸਿਰਫ ਇੰਨਾ ਕਹਿ ਦਿੰਦੇ ਹਨ ਇਸ ਵਿੱਚ ਕੁਝ ਸ਼ਕਤੀ ਹੈ। ਬਸ। ਇਹ ਨਹੀਂ ਸਮਝਦੇ ਕਿ ਇਸ ਵਿੱਚ ਸਰਵਸ਼ਕਤੀਮਾਨ ਬਾਪ ਹੈ। ਇਸ ਵਿੱਚ ਸ਼ਕਤੀ ਹੈ, ਉਹ ਸ਼ਕਤੀ ਵੀ ਆਈ ਕਿੱਥੋਂ? ਬਾਪ ਨੇ ਪ੍ਰਵੇਸ਼ ਕੀਤਾ ਨਾ। ਜੋ ਉਨ੍ਹਾਂ ਦਾ ਖਜਾਨਾ ਉਹ ਇਵੇ ਥੋੜੀ ਦੇ ਦਿੰਦੇ ਹਨ। ਤੁਸੀਂ ਯੋਗਬਲ ਨਾਲ ਲੈਂਦੇ ਹੋ। ਉਹ ਤਾਂ ਸਰਵ ਸ਼ਕਤੀਮਾਨ ਹੈ ਹੀ। ਉਨ੍ਹਾਂ ਦੀ ਸ਼ਕਤੀ ਕਿੱਥੇ ਚਲੀ ਨਹੀਂ ਜਾਂਦੀ। ਪਰਮਾਤਮਾ ਨੂੰ ਸਰਵਸ਼ਕਤੀਮਾਨ ਕਿਓਂ ਗਾਇਆ ਜਾਂਦਾ ਹੈ, ਇਹ ਵੀ ਕੋਈ ਜਾਣਦੇ ਨਹੀਂ। ਬਾਪ ਆਕੇ ਸਾਰੀਆਂ ਗੱਲਾਂ ਸਮਝਾਉਂਦੇ ਹਨ। ਬਾਪ ਕਹਿੰਦੇ ਹਨ ਜਿਸ ਵਿੱਚ ਪ੍ਰਵੇਸ਼ ਕਰਦਾ ਹਾਂ, ਇਸ ਵਿੱਚ ਤਾਂ ਪੂਰੀ ਜੰਕ ਚੜ੍ਹੀ ਹੋਈ ਸੀ - ਪੁਰਾਣਾ ਦੇਸ਼, ਪੁਰਾਣਾ ਸ਼ਰੀਰ, ਉਸਦੇ ਬਹੁਤ ਜਨਮਾਂ ਦੇ ਅੰਤ ਵਿੱਚ ਆਓਂਦਾ ਹਾਂ, ਕਟ ਜੋ ਚੜ੍ਹੀ ਹੈ ਉਹ ਕੋਈ ਉਤਾਰ ਨਾ ਸਕੇ। ਕਟ ਉਤਾਰਨ ਵਾਲਾ ਇੱਕ ਹੀ ਸਤਿਗੁਰੂ ਹੈ, ਉਹ ਏਵਰ ਪਿਓਰ ਹੈ। ਇਹ ਤੁਸੀਂ ਸਮਝਦੇ ਹੋ। ਇਹ ਸਾਰਾ ਬੁੱਧੀ ਵਿੱਚ ਬਿਠਾਉਣ ਲਈ ਵੀ ਟਾਈਮ ਚਾਹੀਦਾ ਹੈ। ਤੁਸੀਂ ਬੱਚਿਆਂ ਨੂੰ ਬਾਪ ਸਭ ਵਿਲ ਕਰ ਦਿੰਦੇ ਹਨ। ਬਾਪ ਗਿਆਨ ਦਾ ਸਾਗਰ ਹੈ, ਸ਼ਾਂਤੀ ਦਾ ਸਾਗਰ ਹੈ, ਸਾਰਾ ਵਿਲ ਕਰ ਦਿੰਦੇ ਹਨ ਬੱਚਿਆਂ ਨੂੰ। ਆਓਂਦੇ ਵੀ ਪੁਰਾਣੀ ਦੁਨੀਆ ਵਿੱਚ ਹੈ। ਪ੍ਰਵੇਸ਼ ਵੀ ਉਸ ਵਿੱਚ ਕਰਦੇ ਹਨ, ਜੋ ਹੀਰੇ ਵਰਗਾ ਸੀ ਫਿਰ ਕੌੜੀ ਵਰਗਾ ਬਣਿਆ। ਉਹ ਭਾਵੇਂ ਇਸ ਸਮੇ ਕਰੋੜਪਤੀ ਹੈ, ਪਰ ਅਲਪਕਾਲ ਦੇ ਲਈ। ਸਭ ਦਾ ਖਤਮਾ ਹੋ ਜਾਵੇਗਾ। ਵਰਥ ਪੌਂਡ ਤਾਂ ਤੁਸੀਂ ਬਣਦੇ ਹੋ। ਹੁਣ ਤੁਸੀਂ ਵੀ ਸਟੂਡੈਂਟ ਹੋ। ਇਹ ਵੀ ਸਟੂਡੈਂਟ ਹੈ, ਇਹ ਵੀ ਬਹੁਤ ਜਨਮਾਂ ਦੇ ਅੰਤ ਵਿੱਚ ਹੈ। ਕਟ ਚੜ੍ਹੀ ਹੋਈ ਹੈ। ਜੋ ਬਹੁਤ ਚੰਗਾ ਪੜ੍ਹਦੇ, ਉਸ ਵਿੱਚ ਹੀ ਕਟ ਚੜ੍ਹੀ ਹੋਈ ਹੈ। ਉਹ ਹੀ ਸਭ ਤੋਂ ਪਤਿਤ ਬਣਦੇ ਹਨ, ਉਨ੍ਹਾਂ ਨੂੰ ਹੀ ਫਿਰ ਪਾਵਨ ਬਣਨਾ ਹੈ । ਇਹ ਡਰਾਮਾ ਬਣਿਆ ਹੋਇਆ ਹੈ। ਬਾਪ ਤਾਂ ਰੀਅਲ ਗੱਲ ਦੱਸਦੇ ਹਨ। ਬਾਪ ਹੈ ਟੁਥ। ਉਹ ਕਦੀ ਵੀ ਉਲਟਾ ਨਹੀਂ ਦੱਸਦੇ। ਇਹ ਸਭ ਗੱਲਾਂ ਮਨੁੱਖ ਕੋਈ ਸਮਝ ਨਹੀਂ ਸਕਦੇ। ਤੁਸੀਂ ਬੱਚਿਆਂ ਬਗੈਰ ਮਨੁੱਖਾਂ ਨੂੰ ਕਿਵੇਂ ਪਤਾ ਲੱਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਉੱਚ ਪਦ ਪਾਉਣ ਦੇ ਲਈ ਪੂਰਾ ਫਾਲੋ ਫਾਦਰ ਕਰਨਾ ਹੈ। ਸਭ ਕੁਝ ਬਾਪ ਦੇ ਹਵਾਲੇ ਕਰ ਟ੍ਰਸਟੀ ਹੋ ਸਾਂਭਣਾ ਹੈ, ਪੂਰਾ ਵਾਰੀ ਜਾਣਾ ਹੈ। ਖਾਣ - ਪਾਉਣ, ਰਹਿਣ - ਸਹਿਣ ਵਿੱਚ ( ਮੱਧ )ਦਾ ਸਧਾਰਨ ਰੱਖਣਾ ਹੈ। ਨਾ ਬਹੁਤ ਉੱਚ, ਨਾ ਬਹੁਤ ਨੀਚ।

2. ਬਾਪ ਨੇ ਜੋ ਸੁੱਖ - ਸ਼ਾਂਤੀ, ਗਿਆਨ ਦਾ ਖਜਾਨਾ ਵਿਲ ਕੀਤਾ ਹੈ, ਉਸ ਨੂੰ ਦੂਜਿਆਂ ਨੂੰ ਵੀ ਦੇਣਾ ਹੈ,ਕਲਿਆਣਕਾਰੀ ਬਣਨਾ ਹੈ।

ਵਰਦਾਨ:-
ਪਵਿੱਤਰਤਾ ਦੀ ਗੂਹਿਤਾ ਨੂੰ ਜਾਣ ਸੁਖ - ਸ਼ਾਂਤੀ ਸੰਪੰਨ ਬਣਨ ਵਾਲੀ ਮਹਾਨ ਆਤਮਾ ਭਵ

ਪਵਿੱਤਰਤਾ ਦੀ ਸ਼ਕਤੀ ਦੀ ਮਹਾਨਤਾ ਨੂੰ ਜਾਨ ਪਵਿੱਤਰ ਮਤਲਬ ਪੂਜੀਏ ਦੇਵ ਆਤਮਾਵਾਂ ਹੁਣ ਤੋਂ ਹੀ ਬਣੋ। ਇਵੇਂ ਨਹੀਂ ਕਿ ਅੰਤ ਵਿਚ ਬਣ ਜਾਵਾਂਗੇ। ਇਹ ਬਹੁਤ ਸਮੇਂ ਦੀ ਜਮਾ ਕੀਤੀ ਹੋਈ ਸ਼ਕਤੀ ਅੰਤ ਵਿਚ ਕੰਮ ਆਵੇਗੀ। ਪਵਿੱਤਰ ਬਣਨਾ ਕੋਈ ਸਧਾਰਨ ਗੱਲ ਨਹੀਂ ਹੈ। ਬ੍ਰਹਮਚਾਰੀ ਰਹਿੰਦੇ ਹਨ, ਪਵਿੱਤਰ ਬਣ ਗਏ ਹਨ ਲੇਕਿਨ ਪਵਿਤ੍ਰਤਾ ਜਨਨੀ ਹੈ, ਭਾਵੇਂ ਸੰਕਲਪ ਤੋਂ, ਭਾਵੇਂ ਪ੍ਰਵ੍ਰਿਤੀ ਤੋਂ, ਵਾਯੂਮੰਡਲ ਤੋਂ, ਵਾਣੀ ਤੋਂ, ਸੰਪਰਕ ਤੋਂ ਸੁਖ - ਸ਼ਾਂਤੀ ਦੀ ਜਨਨੀ ਬਣਨਾ - ਇਸ ਨੂੰ ਕਹਿੰਦੇ ਹਨ ਮਹਾਨ ਆਤਮਾ।

ਸਲੋਗਨ:-
ਉੱਚੀ ਸਥਿਤੀ ਵਿਚ ਸਥਿਤ ਹੋ ਸਰਵ ਆਤਮਾਵਾਂ ਨੂੰ ਰਹਿਮ ਦੀ ਦ੍ਰਿਸ਼ਟੀ ਦਵੋ, ਵਾਇਬ੍ਰੇਸ਼ਨ ਫੈਲਾਓ।