12.06.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਨੂੰ ਹੁਣ ਗਿਆਨ ਦੀ ਦ੍ਰਿਸ਼ਟੀ ਮਿਲੀ ਹੈ, ਇਸਲਈ ਤੁਹਾਡਾ ਭਟਕਣਾ ਬੰਦ ਹੋਇਆ, ਤੁਸੀਂ ਸ਼ਾਂਤੀਧਾਮ - ਸੁਖਧਾਮ ਨੂੰ ਯਾਦ ਕਰਦੇ ਹੋ"

ਪ੍ਰਸ਼ਨ:-
ਦੇਵਤਾਵਾਂ ਵਿੱਚ ਕਿਹੜੀ ਤਾਕਤ ਹੈ ਅਤੇ ਉਹ ਤਾਕਤ ਕਿਸ ਵਿਸ਼ੇਸ਼ਤਾ ਦੇ ਕਾਰਨ ਹੈ?

ਉੱਤਰ:-
ਦੇਵਤਾਵਾਂ ਵਿੱਚ ਸਾਰੇ ਵਿਸ਼ਵ ਤੇ ਰਾਜ ਕਰਨ ਦੀ ਤਾਕਤ ਹੈ, ਉਹ ਤਾਕਤ ਵਿਸ਼ੇਸ਼ ਇੱਕ ਮਤ ਦੀ ਵਿਸ਼ੇਸ਼ਤਾ ਦੇ ਕਾਰਨ ਹੈ। ਉੱਥੇ ਇਕ ਮਤ ਹੋਣ ਦੇ ਕਾਰਨ ਵਜ਼ੀਰ ਆਦਿ ਰੱਖਣ ਦੀ ਲੋੜ ਨਹੀਂ। ਦੇਵਤਾਵਾਂ ਨੇ ਸੰਗਮ ਤੇ ਬਾਪ ਤੋਂ ਅਜਿਹੀ ਸ਼੍ਰੀਮਤ ਲਈ ਹੋਈ ਹੈ ਜੋ 21 ਜਨਮ ਰਾਜ ਕਰਦੇ ਹਨ। ਉੱਥੇ ਇੱਕ ਰਾਜਾ ਦੀ ਇੱਕ ਦੈਵੀ ਫੈਮਿਲੀ ਹੁੰਦੀ ਹੈ, ਦੂਜੀ ਮਤ ਹੁੰਦੀ ਨਹੀਂ।

ਗੀਤ:-
ਨੈਣ ਹੀਣ ਨੂੰ ਰਾਹ ਵਿਖਾਓ ਪ੍ਰਭੂ...

ਓਮ ਸ਼ਾਂਤੀ
ਬੱਚਿਆਂ ਨੂੰ ਨੈਣ ਮਿਲੇ ਹਨ, ਪਹਿਲੇ ਨੈਣ ਨਹੀਂ ਸੀ, ਕਿਹੜੇ ਨੈਣ? ਗਿਆਨ ਦੇ ਨੈਣ ਨਹੀਂ ਸੀ। ਅਗਿਆਨ ਦੇ ਨੈਣ ਤਾਂ ਸੀ। ਬੱਚੇ ਜਾਣਦੇ ਹਨ ਗਿਆਨ ਸਾਗਰ ਇੱਕ ਹੀ ਬਾਪ ਹੈ। ਹੋਰ ਕੋਈ ਵਿੱਚ ਇਹ ਰੂਹਾਨੀ ਗਿਆਨ ਹੈ ਨਹੀਂ, ਜਿਸ ਗਿਆਨ ਨਾਲ ਸਦਗਤੀ ਹੋਵੇ ਮਤਲਬ ਸ਼ਾਂਤੀਧਾਮ - ਸੁਖਧਾਮ ਜਾਣਾ ਹੋਵੇ। ਹੁਣ ਤੁਸੀਂ ਬੱਚਿਆਂ ਨੂੰ ਦ੍ਰਿਸ਼ਟੀ ਮਿਲੀ ਹੈ - ਕਿਵੇਂ ਸੁਖਧਾਮ ਬਦਲ ਕੇ ਫਿਰ ਮਾਇਆ ਦਾ ਰਾਜ ਅਤੇ ਦੁਖਧਾਮ ਬਣਦਾ ਹੈ। ਬੁਲਾਉਣ ਲੱਗਦੇ ਹਨ ਕਿ ਨੈਣ ਹੀਣ ਨੂੰ ਰਾਹ ਦੱਸੋ। ਭਗਤੀ ਮਾਰਗ ਦਾ ਯੱਗ, ਦਾਨ - ਪੁੰਨ ਆਦਿ ਤੋਂ ਕੋਈ ਰਾਹ ਨਹੀਂ ਮਿਲਦੀ ਹੈ - ਸ਼ਾਂਤੀਧਾਮ - ਸੁਖਧਾਮ ਜਾਣ ਦੀ। ਹਰ ਇੱਕ ਨੂੰ ਆਪਣਾ ਪਾਰ੍ਟ ਵਜਾਉਣਾ ਹੀ ਹੈ। ਬਾਪ ਕਹਿੰਦੇ ਹਨ ਮੈਨੂੰ ਵੀ ਪਾਰ੍ਟ ਮਿਲਿਆ ਹੋਇਆ ਹੈ। ਭਗਤੀ ਮਾਰਗ ਵਿੱਚ ਪੁਕਾਰਦੇ ਹਨ ਮੁਕਤੀ - ਜੀਵਨਮੁਕਤੀ ਦੀ ਰਾਹ ਦੱਸੋ। ਉਸ ਦੇ ਲਈ ਕਿੰਨੇ ਯੱਗ - ਤਪ, ਦਾਨ - ਪੁੰਨ ਆਦਿ ਕਰਦੇ ਹਨ, ਕਿੰਨਾ ਭਟਕਦੇ ਹਨ। ਸ਼ਾਂਤੀਧਾਮ - ਸੁਖਧਾਮ ਵਿਚ ਭਟਕਣਾ ਹੁੰਦਾ ਹੀ ਨਹੀਂ। ਇਹ ਵੀ ਤੁਸੀਂ ਜਾਣਦੇ ਹੋ, ਉਹ ਤਾਂ ਸਿਰਫ ਸ਼ਾਸਤਰਾਂ ਦੀ ਪੜ੍ਹਾਈ ਅਤੇ ਜਿਸਮਾਨੀ ਪੜ੍ਹਾਈ ਨੂੰ ਹੀ ਜਾਣਦੇ ਹਨ। ਇਸ ਰੂਹਾਨੀ ਬਾਪ ਨੂੰ ਤਾਂ ਬਿਲਕੁਲ ਜਾਣਦੇ ਹੀ ਨਹੀਂ। ਰੂਹਾਨੀ ਬਾਪ ਗਿਆਨ ਤੱਦ ਆਕੇ ਦਿੰਦੇ ਹਨ ਜੱਦ ਕਿ ਸਰਵ ਦੀ ਸਦਗਤੀ ਹੁੰਦੀ ਹੈ। ਪੁਰਾਣੀ ਦੁਨੀਆਂ ਬਦਲਣੀ ਹੁੰਦੀ ਹੈ। ਮਨੁੱਖ ਤੋਂ ਦੇਵਤਾ ਬਣਦੇ ਹਨ ਫਿਰ ਸਾਰੀ ਸ੍ਰਿਸ਼ਟੀ ਤੇ ਇੱਕ ਹੀ ਰਾਜ ਹੁੰਦਾ ਹੈ ਦੇਵੀ - ਦੇਵਤਾਵਾਂ ਦਾ, ਜਿਸ ਨੂੰ ਹੀ ਸ੍ਵਰਗ ਕਹਿੰਦੇ ਹਨ। ਇਹ ਵੀ ਭਾਰਤਵਾਸੀ ਜਾਣਦੇ ਹਨ ਆਦਿ ਸਨਾਤਨ ਦੇਵੀ - ਦੇਵਤਾ ਧਰਮ ਭਾਰਤ ਵਿੱਚ ਹੀ ਸੀ। ਉਸ ਸਮੇਂ ਕੋਈ ਹੋਰ ਧਰਮ ਨਹੀਂ ਸੀ। ਤੁਸੀਂ ਬੱਚਿਆਂ ਦੇ ਲਈ ਹੁਣ ਹੈ ਸੰਗਮਯੁਗ। ਬਾਕੀ ਸਭ ਹਨ ਕਲਯੁਗ ਵਿਚ। ਤੁਸੀਂ ਪੁਰਸ਼ੋਤਮ ਸੰਗਮਯੁਗ ਤੇ ਬੈਠੇ ਹੋ। ਜੋ - ਜੋ ਬਾਪ ਨੂੰ ਯਾਦ ਕਰਦੇ ਹਨ, ਬਾਪ ਦੀ ਸ਼੍ਰੀਮਤ ਤੇ ਚਲਦੇ ਹਨ, ਉਹ ਸੰਗਮਯੁਗ ਤੇ ਹਨ। ਬਾਕੀ ਕਲਯੁਗ ਵਿੱਚ ਹਨ। ਹੁਣ ਸਾਵਰਨਟੀ, ਕਿੰਗਡਮ ਤਾਂ ਹੈ ਨਹੀਂ। ਕਈ ਮੱਤਾਂ ਨਾਲ ਰਾਜ ਚਲਦਾ ਹੈ, ਸਤਯੁਗ ਵਿੱਚ ਤਾਂ ਮਹਾਰਾਜਾ ਦੀ ਹੀ ਮਤ ਚਲਦੀ ਹੈ, ਵਜ਼ੀਰ ਨਹੀਂ ਹੁੰਦੇ। ਇੰਨੀ ਤਾਕਤ ਰਹਿੰਦੀ ਹੈ। ਫਿਰ ਜੱਦ ਪਤਿਤ ਬਣਦੇ ਹਨ ਤਾਂ ਵਜ਼ੀਰ ਆਦਿ ਰੱਖਦੇ ਹਨ ਕਿਓਂਕਿ ਉਹ ਤਾਕਤ ਨਹੀਂ ਰਹਿੰਦੀ। ਹੁਣ ਤਾਂ ਹੈ ਹੀ ਪ੍ਰਜਾ ਦਾ ਰਾਜ, ਸਤਯੁਗ ਵਿੱਚ ਇੱਕ ਮਤ ਹੋਣ ਦੀ ਤਾਕਤ ਰਹਿੰਦੀ ਹੈ। ਹੁਣ ਤੁਸੀਂ ਉਹ ਤਾਕਤ ਲੈ ਰਹੇ ਹੋ, 21 ਜਨਮ ਇੰਡੀਪੈਂਡੈਂਟ ਰਜਾਈ ਕਰਦੇ ਹੋ। ਆਪਣੀ ਹੀ ਦੈਵੀ ਫੈਮਿਲੀ ਹੋ। ਹੁਣ ਇਹ ਹੈ ਤੁਹਾਡਾ ਈਸ਼ਵਰੀ ਪਰਿਵਾਰ। ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਦੀ ਯਾਦ ਵਿੱਚ ਰਹਿੰਦੇ ਹੋ ਤਾਂ ਤੁਸੀਂ ਈਸ਼ਵਰੀ ਪਰਿਵਾਰ ਦੇ ਹੋ। ਜੇ ਦੇਹ - ਅਭਿਮਾਨ ਵਿੱਚ ਆਕੇ ਭੁੱਲ ਜਾਂਦੇ ਹੋ ਤਾਂ ਆਸੁਰੀ ਪਰਿਵਾਰ ਦੇ ਹੋ। ਇੱਕ ਸੇਕੇਂਡ ਵਿੱਚ ਈਸ਼ਵਰੀ ਸੰਪਰਦਾਏ ਦੇ ਅਤੇ ਫਿਰ ਇੱਕ ਸੇਕੇਂਡ ਵਿੱਚ ਆਸੁਰੀ ਸੰਪਰਦਾਏ ਦੇ ਬਣ ਜਾਂਦੇ ਹੋ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਕਿੰਨਾ ਸਹਿਜ ਹੈ। ਪਰ ਬੱਚਿਆਂ ਨੂੰ ਮੁਸ਼ਕਿਲ ਲੱਗਦਾ ਹੈ।

ਬਾਪ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਅਤੇ ਬਾਪ ਨੂੰ ਯਾਦ ਕਰੋਗੇ ਤਾਂ ਵਿਕਰਮ ਵਿਨਾਸ਼ ਹੋਣਗੇ। ਦੇਹ ਦੁਆਰਾ ਕਰਮ ਤਾਂ ਕਰਨਾ ਹੀ ਹੈ। ਦੇਹ ਬਗੈਰ ਤਾਂ ਤੁਸੀਂ ਕਰਮ ਕਰ ਨਹੀਂ ਸਕੋਗੇ। ਕੋਸ਼ਿਸ਼ ਕਰਨੀ ਹੈ ਕੰਮ ਕਾਜ ਕਰਦੇ ਵੀ ਅਸੀਂ ਬਾਪ ਨੂੰ ਯਾਦ ਕਰੀਏ। ਪਰ ਇੱਥੇ ਤਾਂ ਬਗੈਰ ਕੰਮ ਵੀ ਯਾਦ ਨਹੀਂ ਕਰ ਸਕਦੇ ਹਨ। ਭੁੱਲ ਜਾਂਦੇ ਹਨ। ਇਹ ਹੀ ਮਿਹਨਤ ਹੈ। ਭਗਤੀ ਵਿੱਚ ਇਵੇਂ ਕੋਈ ਥੋੜੀ ਕਿਹਾ ਜਾਂਦਾ ਹੈ ਕਿ ਸਾਰਾ ਦਿਨ ਭਗਤੀ ਕਰੋ। ਉਸ ਵਿਚ ਟਾਈਮ ਹੁੰਦੀ ਹੈ ਸਵੇਰੇ, ਸ਼ਾਮ ਅਤੇ ਰਾਤ ਨੂੰ। ਫਿਰ ਮੰਤਰ ਆਦਿ ਜੋ ਮਿਲਦੇ ਹਨ, ਉਹ ਬੁੱਧੀ ਵਿੱਚ ਰਹਿੰਦੇ ਹਨ। ਅਨੇਕਾਨੇਕ ਸ਼ਾਸਤਰ ਹਨ। ਉਹ ਭਗਤੀ ਮਾਰਗ ਵਿੱਚ ਪੜ੍ਹਦੇ ਹਨ। ਤੁਹਾਨੂੰ ਤਾਂ ਕੋਈ ਪੁਸਤਕ ਆਦਿ ਨਹੀਂ ਪੜ੍ਹਨਾ ਹੈ, ਨਾ ਬਣਾਉਣਾ ਹੈ। ਇਹ ਮੁਰਲੀ ਛੁਪਾਉਂਦੇ ਵੀ ਹਨ ਰਿਫਰੇਸ਼ ਹੋਣ ਦੇ ਲਈ। ਬਾਕੀ ਕੋਈ ਵੀ ਕਿਤਾਬ ਆਦਿ ਨਹੀਂ ਰਹੇਗੀ। ਇਹ ਸਭ ਖਤਮ ਹੋ ਜਾਣੀ ਹੈ। ਗਿਆਨ ਤਾਂ ਹੈ ਹੀ ਇੱਕ ਬਾਪ ਵਿੱਚ। ਹੁਣ ਵੇਖੋ ਗਿਆਨ - ਵਿਗਿਆਨ ਭਵਨ ਨਾਮ ਰੱਖਿਆ ਹੈ, ਜਿਵੇਂ ਕਿ ਉੱਥੇ ਯੋਗ ਅਤੇ ਗਿਆਨ ਸਿਖਾਇਆ ਜਾਂਦਾ ਹੈ। ਬਗੈਰ ਅਰਥ ਇਵੇਂ ਇਵੇਂ ਨਾਮ ਰੱਖ ਦਿੱਤੇ ਹਨ। ਕੁਝ ਵੀ ਪਤਾ ਨਹੀਂ ਹੈ ਕਿ ਗਿਆਨ ਕੀ ਹੈ। ਹੁਣ ਤੁਸੀਂ ਗਿਆਨ ਅਤੇ ਵਿਗਿਆਨ ਨੂੰ ਜਾਣਦੇ ਹੋ। ਯੋਗ ਨਾਲ ਹੁੰਦੀ ਹੈ ਹੈਲਥ, ਜਿਸ ਨੂੰ ਵਿਗਿਆਨ ਕਿਹਾ ਜਾਂਦਾ ਹੈ ਅਤੇ ਇਹ ਹੈ ਗਿਆਨ, ਜਿਸ ਵਿੱਚ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਸਮਝਾਈ ਜਾਂਦੀ ਹੈ। ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਕਿਵੇਂ ਰਿਪੀਟ ਹੁੰਦੀ ਹੈ ਉਹ ਜਾਨਣਾ ਹੈ। ਪਰ ਉਹ ਪੜ੍ਹਾਈ ਹੈ ਹੱਦ ਦੀ, ਇੱਥੇ ਤਾਂ ਤੁਹਾਨੂੰ ਬੇਹੱਦ ਦੀ ਹਿਸਟ੍ਰੀ - ਜੋਗ੍ਰਾਫੀ ਬੁੱਧੀ ਵਿੱਚ ਹੈ। ਅਸੀਂ ਕਿਵੇਂ ਰਾਜ ਲੈਂਦੇ ਹਾਂ, ਕਿੰਨਾ ਸਮੇਂ ਅਤੇ ਕਦੋਂ ਰਾਜ ਕਰਦੇ ਸੀ, ਕਿਵੇਂ ਰਾਜਧਾਨੀ ਮਿਲੀ ਸੀ - ਇਹ ਗੱਲਾਂ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਦੀਆਂ। ਬਾਪ ਹੀ ਨਾਲੇਜਫੁਲ ਹੈ। ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ, ਬਾਪ ਹੀ ਸਮਝਾਉਂਦੇ ਹਨ। ਬਣੇ - ਬਣਾਏ ਡਰਾਮਾ ਨੂੰ ਨਾ ਜਾਨਣ ਦੇ ਕਾਰਨ ਮਨੁੱਖ ਕਹਿ ਦਿੰਦੇ ਹਨ - ਫਲਾਣਾ ਨਿਰਵਾਣ ਗਿਆ ਜਾਂ ਜੋਤੀ ਜੋਤ ਸਮਾਇਆ।

ਤੁਸੀਂ ਜਾਣਦੇ ਹੋ ਸਾਰੇ ਮਨੁੱਖ ਮਾਤਰ ਇਸ ਸ੍ਰਿਸ਼ਟੀ ਚੱਕਰ ਵਿੱਚ ਆਉਂਦੇ ਹਨ, ਇਸ ਤੋਂ ਕੋਈ ਇੱਕ ਵੀ ਛੁਟ ਨਹੀਂ ਸਕਦਾ। ਬਾਪ ਸਮਝਾਉਂਦੇ ਹਨ ਮਨੁੱਖ ਦੀ ਆਤਮਾ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ, ਕਿੰਨਾ ਵੱਡਾ ਡਰਾਮਾ ਹੈ। ਸਭ ਵਿੱਚ ਆਤਮਾ ਹੈ, ਉਸ ਆਤਮਾ ਵਿੱਚ ਅਵਿਨਾਸ਼ੀ ਪਾਰ੍ਟ ਭਰਿਆ ਹੋਇਆ ਹੈ। ਇਸ ਨੂੰ ਕਿਹਾ ਜਾਂਦਾ ਹੈ ਬਣੀ ਬਣਾਈ… ਹੁਣ ਡਰਾਮਾ ਕਹਿੰਦੇ ਹਨ ਤਾਂ ਜਰੂਰ ਉਨ੍ਹਾਂ ਦਾ ਟਾਈਮ ਵੀ ਚਾਹੀਦਾ ਹੈ। ਬਾਪ ਸਮਝਾਉਂਦੇ ਹਨ ਇਹ ਡਰਾਮਾ 5 ਹਜ਼ਾਰ ਵਰ੍ਹੇ ਦਾ ਹੈ। ਭਗਤੀ ਮਾਰਗ ਦੇ ਸ਼ਾਸਤਰਾਂ ਵਿੱਚ ਲਿਖ ਦਿੱਤਾ ਹੈ ਡਰਾਮਾ ਲੱਖਾਂ ਵਰ੍ਹੇ ਦਾ ਹੈ। ਇਸ ਸਮੇਂ ਹੀ ਜੱਦ ਕਿ ਬਾਪ ਨੇ ਆਕੇ ਸਹਿਜ ਰਾਜਯੋਗ ਸਿਖਾਇਆ ਸੀ, ਇਸ ਸਮੇਂ ਦੇ ਲਈ ਹੀ ਗਾਇਨ ਹੈ ਕਿ ਕੌਰਵ ਘੋਰ ਹਨ੍ਹੇਰੇ ਵਿੱਚ ਸਨ ਅਤੇ ਪਾਂਡਵ ਰੋਸ਼ਨੀ ਵਿੱਚ ਸੀ। ਉਹ ਲੋਕ ਸਮਝਦੇ ਹਨ ਕਲਯੁਗ ਵਿੱਚ ਤਾਂ ਹਾਲੇ 40 ਹਜ਼ਾਰ ਵਰ੍ਹੇ ਹਨ। ਉਨ੍ਹਾਂ ਨੂੰ ਇਹ ਪਤਾ ਨਹੀਂ ਲਗਦਾ ਕਿ ਰੱਬ ਆਇਆ ਹੈ, ਇਸ ਪੁਰਾਣੀ ਦੁਨੀਆਂ ਦਾ ਮੌਤ ਸਾਹਮਣੇ ਖੜਾ ਹੈ। ਸਭ ਅਗਿਆਨ ਨੀਂਦ ਵਿੱਚ ਸੋਏ ਪਏ ਹਨ। ਜੱਦ ਲੜਾਈ ਵੇਖਦੇ ਹਨ ਤਾਂ ਕਹਿੰਦੇ ਹਨ ਇਹ ਤਾਂ ਮਹਾਭਾਰਤ ਲੜਾਈ ਦੀ ਨਿਸ਼ਾਨੀ ਹੈ। ਇਹ ਰਿਹਸਲ ਹੁੰਦੀ ਰਹੇਗੀ। ਫਿਰ ਚਲਦੇ - ਚਲਦੇ ਬੰਦ ਹੋ ਜਾਏਗੀ। ਤੁਸੀਂ ਜਾਣਦੇ ਹੋ ਹੁਣ ਸਾਡੀ ਪੂਰੀ ਸਥਾਪਨਾ ਹੋਈ ਥੋੜੀ ਹੀ ਹੈ। ਗੀਤਾ ਵਿੱਚ ਇਹ ਥੋੜੀ ਹੈ ਕਿ ਬਾਪ ਨੇ ਸਹਿਜ ਰਾਜਯੋਗ ਸਿਖਾਇਆ ਇੱਥੇ ਹੀ ਰਜਾਈ ਸਥਾਪਨਾ ਕੀਤੀ। ਗੀਤਾ ਵਿੱਚ ਤਾਂ ਪ੍ਰਲ੍ਯ ਵਿਖਾ ਦਿੱਤੀ ਹੈ। ਵਿਖਾਉਂਦੇ ਹਨ ਹੋਰ ਸਭ ਮਰ ਗਏ, ਬਾਕੀ 5 ਪਾਂਡਵ ਬਚੇ। ਉਹ ਵੀ ਪਹਾੜਾਂ ਤੇ ਜਾਕੇ ਗੱਲ ਮਰੇ। ਰਾਜਯੋਗ ਨਾਲ ਕੀ ਹੋਇਆ, ਕੁਝ ਵੀ ਪਤਾ ਨਹੀਂ ਹੈ। ਬਾਪ ਹਰ ਇੱਕ ਗੱਲ ਸਮਝਾਉਂਦੇ ਰਹਿੰਦੇ ਹਨ। ਉਹ ਹੈ ਹੱਦ ਦੀ ਗੱਲ, ਹੱਦ ਦੀ ਰਚਨਾ ਹੱਦ ਦੇ ਬ੍ਰਹਮਾ ਰਚਦੇ ਹਨ, ਪਾਲਣਾ ਵੀ ਕਰਦੇ ਹਨ ਬਾਕੀ ਪ੍ਰਲ੍ਯ ਨਹੀਂ ਕਰਦੇ। ਇਸਤ੍ਰੀ ਨੂੰ ਏਡਾਪਟ ਕਰਦੇ ਹਨ। ਬਾਪ ਵੀ ਆਕੇ ਏਡਾਪਟ ਕਰਦੇ ਹਨ। ਕਹਿੰਦੇ ਹਨ ਮੈ ਇਨ੍ਹਾਂ ਵਿੱਚ ਪ੍ਰਵੇਸ਼ ਕਰ ਬੱਚਿਆਂ ਨੂੰ ਨਾਲੇਜ ਸੁਣਾਉਂਦਾ ਹਾਂ, ਇਨ੍ਹਾਂ ਦੁਆਰਾ ਬੱਚਿਆਂ ਨੂੰ ਰਚਦਾ ਹਾਂ। ਬਾਪ ਵੀ ਹੈ, ਫੈਮਿਲੀ ਵੀ ਹੈ, ਇਹ ਗੱਲਾਂ ਬੜੀਆਂ ਗੁਪਤ ਹਨ। ਬਹੁਤ ਗੰਭੀਰ ਗੱਲਾਂ ਹਨ। ਮੁਸ਼ਕਿਲ ਨਾਲ ਕਿਸੇ ਦੀ ਬੁੱਧੀ ਵਿੱਚ ਬੈਠਦੀਆਂ ਹਨ। ਹੁਣ ਬਾਪ ਕਹਿੰਦੇ ਹਨ ਪਹਿਲੇ - ਪਹਿਲੇ ਤਾਂ ਆਪਣੇ ਨੂੰ ਆਤਮਾ ਸਮਝੋ, ਆਤਮਾ ਹੀ ਇੱਕ ਸ਼ਰੀਰ ਛੱਡ ਦੂਜਾ ਲੈਂਦੀ ਹੈ। ਸ਼ਰੀਰ ਦੇ ਹੀ ਵੱਖ - ਵੱਖ ਨਾਮ ਪੈਂਦੇ ਹਨ। ਨਾਮ, ਰੂਪ, ਫੀਚਰਸ ਸਭ ਵੱਖ - ਵੱਖ ਹਨ। ਇੱਕ ਦੇ ਫੀਚਰਸ ਦੂਜੇ ਨਾਲ ਨਾ ਮਿਲਣ। ਹਰ ਇੱਕ ਆਤਮਾ ਦੇ ਜਨਮ - ਜਨਮਾਂਤ੍ਰ ਦੇ ਆਪਣੇ ਫੀਚਰਸ ਹਨ। ਆਪਣੀ ਐਕਟ ਡਰਾਮਾ ਵਿੱਚ ਨੂੰਧੀ ਹੋਈ ਹੈ ਇਸਲਈ ਇਸ ਨੂੰ ਬਣਿਆ - ਬਣਾਇਆ ਡਰਾਮਾ ਕਿਹਾ ਜਾਂਦਾ ਹੈ, ਹੁਣ ਬੇਹੱਦ ਦਾ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣ। ਤਾਂ ਅਸੀਂ ਕਿਓਂ ਨਾ ਬਾਪ ਨੂੰ ਯਾਦ ਕਰੀਏ। ਇਹ ਹੀ ਮਿਹਨਤ ਦੀ ਗੱਲ ਹੈ।

ਤੁਸੀਂ ਬੱਚੇ ਜੱਦ ਯਾਦ ਦੀ ਯਾਤਰਾ ਵਿੱਚ ਬੈਠਦੇ ਹੋ ਤਾਂ ਮਾਇਆ ਦੇ ਤੂਫ਼ਾਨ ਆਉਂਦੇ ਹਨ, ਯੁੱਧ ਚੱਲਦਾ ਹੈ, ਉਸ ਨਾਲ ਘਬਰਾਉਣਾ ਨਹੀਂ ਹੈ। ਮਾਇਆ ਘੜੀ - ਘੜੀ ਯਾਦ ਨੂੰ ਤੋੜੇਗੀ। ਸੰਕਲਪ - ਵਿਕਲਪ ਇਵੇਂ - ਇਵੇਂ ਦੇ ਆਉਣਗੇ ਜੋ ਇੱਕਦਮ ਮੱਥਾ ਖਰਾਬ ਕਰ ਦੇਣਗੇ। ਤੁਸੀਂ ਮਿਹਨਤ ਕਰੋ। ਬਾਪ ਨੇ ਸਮਝਾਇਆ ਹੈ ਇਨ੍ਹਾਂ ਲਕਸ਼ਮੀ - ਨਾਰਾਇਣ ਦੀ ਕਰਮਿੰਦਰੀਆਂ ਵਸ ਕਿਵੇਂ ਹੋਈਆਂ। ਇਹ ਸੰਪੂਰਨ ਨਿਰਵਿਕਾਰੀ ਸਨ। ਇਹ ਸਿੱਖਿਆ ਇਨ੍ਹਾਂ ਨੂੰ ਕਿਥੋਂ ਮਿਲੀ? ਹੁਣ ਤੁਸੀਂ ਬੱਚਿਆਂ ਨੂੰ ਇਹ ਬਣਨ ਦੀ ਸਿਖਿਆ ਮਿਲ ਰਹੀ ਹੈ। ਇਨ੍ਹਾਂ ਵਿੱਚ ਕੋਈ ਵਿਕਾਰ ਨਹੀਂ ਹੁੰਦਾ। ਉੱਥੇ ਰਾਵਣ ਰਾਜ ਹੀ ਨਹੀਂ। ਪਿੱਛੋਂ ਰਾਵਣ ਰਾਜ ਹੁੰਦਾ ਹੈ। ਰਾਵਣ ਕੀ ਚੀਜ਼ ਹੈ, ਇਹ ਕੋਈ ਵੀ ਨਹੀਂ ਜਾਣਦੇ। ਡਰਾਮਾ ਅਨੁਸਾਰ ਇਹ ਵੀ ਨੂੰਧ ਹੈ। ਡਰਾਮਾ ਦੇ ਆਦਿ - ਮੱਧ - ਅੰਤ ਨੂੰ ਨਹੀਂ ਜਾਣਦੇ ਹਨ, ਇਸਲਈ ਹੀ ਨੇਤੀ - ਨੇਤੀ ਕਰਦੇ ਆਏ ਹਨ। ਹੁਣ ਤੁਸੀਂ ਸ੍ਵਰਗਵਾਸੀ ਬਣਨ ਦੇ ਲਈ ਪੁਰਸ਼ਾਰਥ ਕਰ ਰਹੇ ਹੋ। ਇਹ ਲਕਸ਼ਮੀ - ਨਾਰਾਇਣ ਸ੍ਵਰਗ ਦੇ ਮਾਲਿਕ ਹੈ ਨਾ। ਇਨ੍ਹਾਂ ਦੇ ਅੱਗੇ ਮੱਥਾ ਟੇਕਣ ਵਾਲੇ ਤਮੋਪ੍ਰਧਾਨ ਕਨਿਸ਼ਟ ਪੁਰਸ਼ ਹਨ। ਬਾਪ ਕਹਿੰਦੇ ਹਨ ਪਹਿਲੇ - ਪਹਿਲੇ ਤਾਂ ਇੱਕ ਗੱਲ ਪੱਕੀ ਕਰ ਲਵੋ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਇਸ ਵਿਚ ਹੀ ਮਿਹਨਤ ਹਨ। ਜਿਵੇਂ 8 ਘੰਟੇ ਸਰਕਾਰੀ ਨੌਕਰੀ ਹੁੰਦੀ ਹੈ ਨਾ। ਹੁਣ ਤੁਸੀਂ ਬੇਹੱਦ ਦੀ ਸਰਕਾਰ ਦੇ ਮਦਦਗਾਰ ਹੋ। ਤੁਹਾਨੂੰ ਘਟ ਤੋਂ ਘੱਟ 8 ਘੰਟੇ ਪੁਰਸ਼ਾਰਥ ਕਰ ਯਾਦ ਵਿੱਚ ਰਹਿਣਾ ਹੈ। ਇਹ ਅਵਸਥਾ ਤੁਹਾਡੀ ਇਵੇਂ ਪੱਕੀ ਹੋ ਜਾਏਗੀ ਜੋ ਕੋਈ ਦੀ ਵੀ ਯਾਦ ਨਹੀਂ ਆਏਗੀ। ਬਾਪ ਦੀ ਯਾਦ ਵਿੱਚ ਹੀ ਸ਼ਰੀਰ ਛੱਡਣਗੇ। ਫਿਰ ਉਹ ਹੀ ਵਿਜੈ ਮਾਲਾ ਦੇ ਦਾਨੇ ਬਣਨਗੇ। ਇੱਕ ਰਾਜਾ ਦੀ ਪ੍ਰਜਾ ਕਿੰਨੀ ਢੇਰ ਹੁੰਦੀ ਹੈ। ਇਥੇ ਵੀ ਪ੍ਰਜਾ ਬਣਨੀ ਹੈ। ਤੁਸੀਂ ਵਿਜੈ ਮਾਲਾ ਦੇ ਦਾਨੇ ਪੂਜਨ ਲਾਇਕ ਬਣੋਗੇ। 16108 ਦੀ ਮਾਲਾ ਵੀ ਹੁੰਦੀ ਹੈ। ਇੱਕ ਵੱਡੇ ਬਾਕਸ ਵਿੱਚ ਪਈ ਰਹਿੰਦੀ ਹੈ। 8 ਦੀ ਮਾਲਾ ਹੈ, 108 ਦੀ ਵੀ ਹੈ। ਅੰਤ ਵਿੱਚ ਫਿਰ 16108 ਦੀ ਵੀ ਬਣਦੀ ਹੈ। ਤੁਸੀਂ ਬੱਚਿਆਂ ਨੇ ਹੀ ਬਾਪ ਤੋਂ ਰਾਜਯੋਗ ਸਿੱਖ ਸਾਰੇ ਵਿਸ਼ਵ ਨੂੰ ਸ੍ਵਰਗ ਬਣਾਇਆ ਹੈ ਇਸਲਈ ਤੁਹਾਨੂੰ ਪੂਜਿਆ ਜਾਂਦਾ ਹੈ। ਤੁਸੀਂ ਹੀ ਪੂਜਯ ਸੀ, ਫਿਰ ਪੁਜਾਰੀ ਬਣੇ ਹੋ। ਇਹ ਦਾਦਾ ਕਹਿੰਦੇ ਹਨ ਅਸੀਂ ਖੁਦ ਮਾਲਾ ਫੇਰੀ ਹੈ, ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ ਤਾਂ ਰੁਦ੍ਰ ਮਾਲਾ ਹੋਣੀ ਚਾਹੀਦੀ ਹੈ। ਤੁਸੀਂ ਪਹਿਲੇ ਰੁਦ੍ਰ ਮਾਲਾ ਫਿਰ ਰੁੰਡ ਮਾਲਾ ਬਣਦੇ ਹੋ। ਪਹਿਲੇ ਨੰਬਰ ਵਿੱਚ ਹੈ ਰੁਦ੍ਰ ਮਾਲਾ ਜਿਸ ਵਿੱਚ ਸ਼ਿਵ ਵੀ ਹੈ, ਰੁੰਡ ਮਾਲਾ ਵਿੱਚ ਸ਼ਿਵ ਕਿੱਥੋਂ ਆਇਆ। ਉਹ ਹੈ ਵਿਸ਼ਨੂੰ ਦੀ ਮਾਲਾ। ਇਨ੍ਹਾਂ ਗੱਲਾਂ ਨੂੰ ਵੀ ਕੋਈ ਸਮਝਦੇ ਥੋੜੀ ਹਨ। ਹੁਣ ਤੁਸੀਂ ਕਹਿੰਦੇ ਹੋ ਅਸੀਂ ਸ਼ਿਵਬਾਬਾ ਦੇ ਗਲੇ ਦਾ ਹਾਰ ਜਾਕੇ ਬਣਦੇ ਹਾਂ। ਬ੍ਰਾਹਮਣਾਂ ਦੀ ਮਾਲਾ ਨਹੀਂ ਬਣ ਸਕਦੀ ਹੈ। ਬ੍ਰਾਹਮਣਾਂ ਦੀ ਮਾਲਾ ਹੁੰਦੀ ਹੀ ਨਹੀਂ। ਤੁਸੀਂ ਜਿੰਨਾ ਯਾਦ ਵਿੱਚ ਰਹਿੰਦੇ ਹੋ ਫਿਰ ਉੱਥੇ ਵੀ ਨਜ਼ਦੀਕ ਵਿੱਚ ਹੀ ਆਕੇ ਰਾਜ ਕਰੋਗੇ। ਇਹ ਪੜ੍ਹਾਈ ਹੋਰ ਕੋਈ ਜਗ੍ਹਾ ਮਿਲ ਨਾ ਸਕੇ। ਤੁਸੀਂ ਜਾਣਦੇ ਹੋ ਹੁਣ ਅਸੀਂ ਇਸ ਪੁਰਾਣੇ ਸ਼ਰੀਰ ਨੂੰ ਛੱਡ ਸ੍ਵਰਗਵਾਸੀ ਬਣਾਂਗੇ। ਸਾਰਾ ਭਾਰਤ ਸ੍ਵਰਗਵਾਸੀ ਬਣੇਗਾ। ਇੰਪਰਟੀਕੁਲਰ, ਭਾਰਤ ਹੀ ਸ੍ਵਰਗ ਸੀ। 5 ਹਜ਼ਾਰ ਵਰ੍ਹੇ ਦੀ ਗੱਲ ਹੈ, ਲੱਖਾਂ ਵਰ੍ਹੇ ਦੀ ਗੱਲ ਹੋ ਨਹੀਂ ਸਕਦੀ। ਦੇਵਤਾਵਾਂ ਨੂੰ ਹੀ 5 ਹਜ਼ਾਰ ਵਰ੍ਹੇ ਹੋਏ, ਸ੍ਵਰਗ ਨੂੰ ਮਨੁੱਖ ਭੁੱਲ ਗਏ ਹਨ। ਤਾਂ ਇਵੇਂ ਹੀ ਕਹਿ ਦਿੰਦੇ ਹਨ। ਬਾਕੀ ਹੈ ਕੁਝ ਨਹੀਂ। ਇੰਨਾ ਪੁਰਾਣਾ ਸਮੰਤ ਆਦਿ ਹੈ ਥੋੜੀ। ਹੈ ਹੀ ਸੂਰਜਵੰਸ਼ੀ - ਚੰਦ੍ਰਵੰਸ਼ੀ ਫਿਰ ਹੋਰ ਧਰਮ ਵਾਲੇ ਆਉਂਦੇ ਹਨ। ਪੁਰਾਣੀਆਂ ਚੀਜ਼ਾਂ ਕੰਮ ਕੀ ਆਉਣਗੀਆਂ। ਕਿੰਨਾ ਖਰੀਦ ਕਰਦੇ ਹਨ, ਪੁਰਾਣੀ ਚੀਜ਼ ਦੀ ਬਹੁਤ ਵੈਲ੍ਯੂ ਕਰਦੇ ਹਨ। ਸਭ ਤੋਂ ਵੈਲਿਯੂਬਲ ਹਨ ਸ਼ਿਵਬਾਬਾ, ਕਿੰਨੇ ਸ਼ਿਵਲਿੰਗ ਬਣਾਉਂਦੇ ਹਨ। ਆਤਮਾ ਇੰਨੀ ਛੋਟੀ ਬਿੰਦੀ ਹੈ, ਇਹ ਕਿਸੇ ਨੂੰ ਵੀ ਸਮਝ ਵਿਚ ਨਹੀਂ ਆਉਂਦਾ। ਅਤਿ ਸੂਕ੍ਸ਼੍ਮ ਰੂਪ ਹੈ। ਬਾਪ ਹੀ ਸਮਝਾਉਂਦੇ ਹਨ ਇੰਨੀ ਛੋਟੀ ਬਿੰਦੀ ਵਿੱਚ ਇੰਨਾ ਪਾਰ੍ਟ ਨੂੰਧਿਆ ਹੋਇਆ ਹੈ, ਇਹ ਡਰਾਮਾ ਰਿਪੀਟ ਹੁੰਦਾ ਰਹਿੰਦਾ ਹੈ, ਇਹ ਗਿਆਨ ਤੁਹਾਨੂੰ ਉੱਥੇ ਨਹੀਂ ਰਹੇਗਾ। ਇਹ ਪਰਾਏ - ਲੋਪ ਹੋ ਜਾਂਦਾ ਹੈ। ਤਾਂ ਫਿਰ ਕੋਈ ਸਹਿਜ ਰਾਜਯੋਗ ਸਿਖਾ ਕਿਵੇਂ ਸਕਦੇ ਹਨ। ਇਹ ਸਭ ਭਗਤੀ ਮਾਰਗ ਦੇ ਲਈ ਬੈਠ ਬਣਾਇਆ ਹੈ। ਹੁਣ ਬੱਚੇ ਜਾਣਦੇ ਹਨ ਬਾਪ ਦੁਆਰਾ ਬ੍ਰਾਹਮਣ, ਦੇਵਤਾ, ਖ਼ਤ੍ਰੀ - ਤਿੰਨ ਧਰਮ ਸਥਾਪਨ ਹੋ ਰਹੇ ਹਨ ਭਵਿੱਖ ਨਵੀਂ ਦੁਨੀਆਂ ਦੇ ਲਈ। ਉਹ ਪੜ੍ਹਾਈ ਜੋ ਤੁਸੀਂ ਪੜ੍ਹਦੇ ਹੋ ਉਹ ਹੈ ਇਸ ਜਨਮ ਦੇ ਲਈ। ਇਨ੍ਹਾਂ ਦੀ ਪ੍ਰਾਲਬੱਧ ਤੁਹਾਨੂੰ ਨਵੀਂ ਦੁਨੀਆਂ ਵਿਚ ਮਿਲਦੀ ਹੈ। ਇਹ ਪੜ੍ਹਾਈ ਹੁੰਦੀ ਹੈ ਸੰਗਮਯੁਗ ਤੇ। ਇਹ ਹੈ ਪੁਰਸ਼ੋਤਮ ਸੰਗਮਯੁਗ। ਮਨੁੱਖ ਤੋਂ ਦੇਵਤਾ ਤਾਂ ਜਰੂਰ ਸੰਗਮ ਤੇ ਬਣੇ ਹੋਣਗੇ। ਬਾਪ ਬੱਚਿਆਂ ਨੂੰ ਸਭ ਰਾਜ ਸਮਝਾਉਂਦੇ ਹਨ। ਇਹ ਵੀ ਬਾਬਾ ਜਾਣਦੇ ਹਨ ਤੁਸੀਂ ਸਾਰਾ ਦਿਨ ਇਸ ਯਾਦ ਵਿੱਚ ਰਹਿ ਨਹੀਂ ਸਕੋਗੇ, ਇੰਮਪਾਸੀਬਲ ਹੈ ਇਸਲਈ ਚਾਰਟ ਰੱਖੋ, ਵੇਖੋ ਅਸੀਂ ਕਿੱਥੇ ਤਕ ਯਾਦ ਵਿੱਚ ਰਹਿ ਸਕਦੇ ਹਾਂ? ਦੇਹ ਦਾ ਅਭਿਮਾਨ ਹੋਵੇਗਾ ਤਾਂ ਯਾਦ ਕਿਵੇਂ ਰਹਿ ਸਕੇਗੀ! ਪਾਪਾਂ ਦਾ ਬੋਝ ਸਿਰ ਤੇ ਬਹੁਤ ਹੈ ਇਸਲਈ ਬਾਬਾ ਕਹਿੰਦੇ ਹਨ ਯਾਦ ਵਿੱਚ ਰਹੋ। ਤ੍ਰਿਮੂਰਤੀ ਦਾ ਚਿੱਤਰ ਪਾਕੇਟ ਵਿੱਚ ਪਾ ਦੇਵੋ, ਪਰ ਤੁਸੀਂ ਘੜੀ - ਘੜੀ ਭੁੱਲ ਜਾਂਦੇ ਹੋ। ਅਲਫ਼ ਨੂੰ ਯਾਦ ਕਰਨ ਨਾਲ ਬੇ ਆਦਿ ਸਭ ਯਾਦ ਆ ਜਾਂਦਾ ਹੈ। ਬੈਜ ਤਾਂ ਹਮੇਸ਼ਾ ਲੱਗਾ ਰਹੇ। ਲਿਟਰੇਚਰ ਵੀ ਹੋਏ, ਕੋਈ ਵੀ ਚੰਗਾ ਆਦਮੀ ਹੋਵੇ ਤਾਂ ਉਨ੍ਹਾਂ ਨੂੰ ਦੇਣਾ ਚਾਹੀਦਾ ਹੈ। ਚੰਗੇ ਆਦਮੀ ਕਦੀ ਮੁਫ਼ਤ ਵਿੱਚ ਲੈਣਗੇ ਨਹੀਂ। ਬੋਲਣ, ਇਸਦਾ ਕੀ ਪੈਸਾ ਹੈ? ਬੋਲੋ - ਇਹ ਗਰੀਬਾਂ ਨੂੰ ਤਾਂ ਮੁਫ਼ਤ ਵਿੱਚ ਦਿੱਤਾ ਜਾਂਦਾ ਹੈ, ਬਾਕੀ ਜੋ ਜਿਨ੍ਹਾਂ ਦੇਵੇ। ਰਾਇਲਟੀ ਹੋਣੀ ਚਾਹੀਦੀ ਹੈ। ਤੁਹਾਡੀ ਰਸਮ - ਰਿਵਾਜ਼ ਦੁਨੀਆਂ ਤੋਂ ਬਿਲਕੁਲ ਨਿਰਾਲੇ ਹੋਣੇ ਚਾਹੀਦੇ ਹਨ। ਰਾਇਲ ਆਦਮੀ ਆਪ ਹੀ ਕੁਝ ਨਾ ਕੁਝ ਦੇਣਗੇ। ਇਹ ਤਾਂ ਅਸੀਂ ਸਭ ਨੂੰ ਦਿੰਦੇ ਹਾਂ ਕਲਿਆਣ ਦੇ ਲਈ। ਕੋਈ ਪੜ੍ਹ ਕੇ ਵੀ ਤੁਹਾਨੂੰ ਪੈਸੇ ਭੇਜ ਦੇਣਗੇ। ਖਰਚਾ ਤਾਂ ਤੁਸੀਂ ਕਰਦੇ ਹੋ ਨਾ। ਬੋਲੋ, ਅਸੀਂ ਆਪਣਾ ਤਨ - ਮਨ - ਧਨ ਭਾਰਤ ਦੀ ਸੇਵਾ ਵਿੱਚ ਖਰਚ ਕਰਦੇ ਹਾਂ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਸ ਬੇਹੱਦ ਦੀ ਸਰਕਾਰ ਨੂੰ ਮਦਦ ਕਰਨ ਦੇ ਲਈ ਘੱਟ ਤੋਂ ਘੱਟ 8 ਘੰਟਾ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰਨਾ ਹੈ। ਯਾਦ ਵਿੱਚ ਜੋ ਮਾਇਆ ਵਿਘਨ ਪਾਉਂਦੀ ਹੈ ਉਸ ਨਾਲ ਘਬਰਾਉਣਾ ਨਹੀਂ ਹੈ।

2. ਇਸ ਪੁਰਸ਼ੋਤਮ ਸੰਗਮਯੁਗ ਤੇ ਈਸ਼ਵਰੀ ਸੰਪਰਦਾਏ ਦਾ ਬਣ, ਈਸ਼ਵਰ ਦੀ ਮਤ ਤੇ ਚਲਣਾ ਹੈ। ਕਰਮ ਕਰਦੇ ਵੀ ਇੱਕ ਬਾਪ ਦੀ ਯਾਦ ਵਿੱਚ ਰਹਿਣ ਦਾ ਅਭਿਆਸ ਕਰਨਾ ਹੈ।

ਵਰਦਾਨ:-
ਅੰਤਰਮੁਖਤਾ ਦੀ ਗੁਫ਼ਾ ਵਿਚ ਰਹਿਣ ਵਾਲੇ ਦੇਹ ਤੋਂ ਨਿਆਰੇ ਦੇਹੀ ਭਵ।

ਜੋ ਪਾਂਡਵਾਂ ਦੀਆਂ ਗੁਫਾਵਾਂ ਵਿਖਾਉਂਦੇ ਹਨ - ਉਹ ਇਹ ਹੀ ਅੰਤਰਮੁਖਤਾ ਦੀਆਂ ਗੁਫਾਵਾਂ ਹਨ, ਜਿਤਨਾ - ਦੇਹ ਤੋਂ ਨਿਆਰੇ, ਦੇਹੀ ਰੂਪ ਵਿਚ ਸਥਿਤ ਹੋਣ ਦੀ ਗੁਫ਼ਾ ਵਿਚ ਰਹਿੰਦੇ ਹੋ ਉਤਨਾ ਦੁਨੀਆ ਦੇ ਵਾਤਾਵਰਣ ਤੋਂ ਪਰੇ ਹੋ ਜਾਂਦੇ ਹੋ, ਵਾਤਾਵਰਣ ਦੇ ਪ੍ਰਭਾਵ ਵਿਚ ਨਹੀਂ ਆਉਂਦੇ। ਜਿਵੇਂ ਗੁਫ਼ਾ ਦੇ ਅੰਦਰ ਰਹਿਣ ਨਾਲ ਬਾਹਰ ਦੇ ਵਾਤਾਵਰਣ ਤੋਂ ਪਰੇ ਹੋ ਜਾਂਦੇ ਹੋ ਇਵੇਂ ਇਹ ਅੰਤਰਮੁਖਤਾ ਦੀ ਗੁਫ਼ਾ ਵੀ ਸਭ ਤੋਂ ਨਿਆਰਾ ਅਤੇ ਬਾਪ ਦਾ ਪਿਆਰਾ ਬਣਾ ਦਿੰਦੀ ਹੈ। ਅਤੇ ਜੋ ਬਾਪ ਦਾ ਪਿਆਰਾ ਹੈ ਉਹ ਆਪੇ ਹੀ ਸਭ ਤੋਂ ਪਿਆਰਾ ਹੋ ਜਾਂਦਾ ਹੈ।

ਸਲੋਗਨ:-
ਸਾਧਨਾ ਬੀਜ ਹੈ ਅਤੇ ਸਾਧਨ ਉਸ ਦਾ ਵਿਸਤਾਰ ਹੈ। ਵਿਸਤਾਰ ਵਿਚ ਸਾਧਨਾ ਨੂੰ ਛਿਪਾ ਨਹੀਂ ਦੇਣਾ।

ਅਵਿਅਕਤ ਇਸ਼ਾਰੇ:- ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।

ਅੰਤਰਮੁੱਖੀ ਦੀ ਨਿਸ਼ਾਨੀ ਸਦਾ ਸਾਗਰ ਦੇ ਤਲੇ ਵਿਚ ਖੋਏ ਹੋਏ ਗੰਭੀਰਮੂਰਤ। ਚੇਹਰੇ ਦ੍ਵਾਰਾ ਆਤਮਿਕ ਸਥਿਤੀ ਦੇ ਚਿੰਨ੍ਹ ਵਿਖਾਈ ਦੇਣਗੇ। ਇੱਕ ਪਾਸੇ ਮਨਨ - ਚਿੰਤਨ ਕਰਨ ਵਾਲਾ ਚਿਹਰਾ ਅਤੇ ਫਿਰ ਰਮਣੀਕ ਮਤਲਬ ਮੁਸਕਰਾਉਂਦਾ ਹੋਇਆ ਚਿਹਰਾ, ਦੋਵੇਂ ਹੀ ਲੱਛਣ ਸੂਰਤ ਤੋਂ ਪ੍ਰਤੱਖ ਹੋਣਗੇ। ਅੰਤਰਮੁੱਖੀ ਸਦਾ ਹਰਸ਼ਿਤ ਮੁੱਖ ਵਿਖਾਈ ਦੇਣਗੇ ਕਿਉਂਕਿ ਮਾਇਆ ਦਾ ਸਾਮ੍ਹਣਾ ਕਰਨਾ ਸਮਾਪਤ ਹੋ ਜਾਵੇਗਾ।