12.06.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਮਿੱਠੇ
ਸੈਂਸੀਬੁਲ ਬੱਚੇ - ਸਦਾ ਯਾਦ ਰੱਖੋ ਕਿ ਅਸੀਂ ਅਵਿਨਾਸ਼ੀ ਆਤਮਾ ਹਾਂ , ਸਾਨੂੰ ਹੁਣ ਬਾਪ ਦੇ ਨਾਲ
ਪਹਿਲੇ ਤਬਕੇ ( ਫਲੋਰ ) ਵਿੱਚ ਜਾਣਾ ਹੈ " ।
ਪ੍ਰਸ਼ਨ:-
ਕਿਹੜੀ ਮਿਹਨਤ
ਤੁਸੀਂ ਹਰ ਇੱਕ ਬੱਚੇ ਨੇ ਜਰੂਰ ਕਰਨੀ ਹੈ?
ਉੱਤਰ:-
ਬਾਬਾ ਤੁਹਾਨੂੰ
ਜੋ ਇਤਨੀ ਨਾਲੇਜ ਦਿੰਦੇ ਹਨ ਉਸਨੂੰ ਆਪਣੇ ਦਿਲ ਨਾਲ ਲਗਾਉਂਦੇ ਰਹੋ। ਅੰਦਰ ਹੀ ਅੰਦਰ ਉਸਨੂੰ ਮਨਨ ਕਰ
ਹਜ਼ਮ ਕਰੋ, ਜਿਸ ਨਾਲ ਸ਼ਕਤੀ ਮਿਲੇਗੀ। ਇਹ ਮਿਹਨਤ ਜਰੂਰ ਹਰ ਇੱਕ ਨੂੰ ਕਰਨੀ ਚਾਹੀਦੀ ਹੈ। ਜੋ ਅਜਿਹੀ
ਗੁਪਤ ਮਿਹਨਤ ਕਰਦੇ ਹਨ ਉਹ ਸਦਾ ਖੁਸ਼ ਰਹਿੰਦੇ ਹਨ, ਉਨ੍ਹਾਂ ਨੂੰ ਨਸ਼ਾ ਰਹਿੰਦਾ ਹੈ ਕਿ ਸਾਨੂੰ
ਪੜ੍ਹਾਉਣ ਵਾਲਾ ਕੌਣ ਹੈ! ਅਸੀਂ ਕਿਸਦੇ ਸਾਹਮਣੇ ਬੈਠੇ ਹਾਂ!
ਓਮ ਸ਼ਾਂਤੀ
ਇਹ ਕਿਸਨੇ ਕਿਹਾ? ਦੋ ਵਾਰੀ ਕਹਿੰਦੇ ਹਨ ਓਮ ਸ਼ਾਂਤੀ, ਓਮ ਸ਼ਾਂਤੀ। ਇੱਕ ਸ਼ਿਵਬਾਬਾ ਨੇ ਕਿਹਾ, ਇੱਕ
ਬ੍ਰਹਮਾ ਬਾਬਾ ਨੇ ਕਿਹਾ। ਇਹ ਬਾਪਦਾਦਾ ਇਕੱਠੇ ਹਨ। ਤਾਂ ਦੋਵਾਂ ਨੂੰ ਬੋਲਣਾ ਪਵੇ ਓਮ ਸ਼ਾਂਤੀ, ਓਮ
ਸ਼ਾਂਤੀ। ਹੁਣ ਪਹਿਲੋਂ ਕਿਸਨੇ ਕਿਹਾ? ਬਾਦ ਵਿੱਚ ਕਿਸਨੇ ਕਿਹਾ? ਪਹਿਲਾਂ ਸ਼ਿਵਬਾਬਾ ਨੇ ਕਿਹਾ ਓਮ
ਸ਼ਾਂਤੀ। ਮੈਂ ਸ਼ਾਂਤੀ ਦਾ ਸਾਗਰ ਹਾਂ, ਪਿੱਛੇ ਕਿਸਨੇ ਕਿਹਾ? ਦਾਦਾ ਦੀ ਆਤਮਾ ਨੇ ਕਿਹਾ। ਬੱਚਿਆਂ ਨੂੰ
ਯਾਦ ਦਵਾਉਂਦੇ ਹਨ ਓਮ ਸ਼ਾਂਤੀ, ਮੈਂ ਤਾਂ ਸਦੈਵ ਦੇਹੀ - ਅਭਿਮਾਨੀ ਹਾਂ, ਕਦੇ ਦੇਹ - ਅਭਿਮਾਨ ਵਿੱਚ
ਨਹੀਂ ਆਉਂਦਾ ਹਾਂ। ਇੱਕ ਹੀ ਬਾਪ ਹੈ ਜੋ ਸਦਾ ਦੇਹੀ ਅਭਿਮਾਨੀ ਰਹਿੰਦੇ ਹਨ। ਬ੍ਰਹਮਾ, ਵਿਸ਼ਨੂੰ,
ਸ਼ੰਕਰ ਇਵੇਂ ਨਹੀਂ ਕਹਿਣਗੇ। ਤੁਸੀਂ ਜਾਣਦੇ ਹੋ ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਵੀ ਸੂਖਸ਼ਮ ਰੂਪ ਹੈ।
ਤਾਂ ਓਮ ਸ਼ਾਂਤੀ ਕਰਨ ਵਾਲਾ ਇੱਕ ਬਾਬਾ ਹੈ, ਜਿਸਨੂੰ ਕੋਈ ਸ਼ਰੀਰ ਨਹੀਂ। ਬਾਪ ਤੁਹਾਨੂੰ ਚੰਗੀ ਤਰ੍ਹਾਂ
ਸਮਝਾਉਂਦੇ ਹਨ ਅਤੇ ਕਹਿੰਦੇ ਹਨ ਮੈਂ ਇੱਕ ਹੀ ਵਾਰ ਆਉਂਦਾ ਹਾਂ, ਮੈਂ ਸਦਾ ਦੇਹੀ - ਅਭਿਮਾਨੀ ਹਾਂ।
ਮੈਂ ਪੁਨਰਜਨਮ ਵਿੱਚ ਨਹੀਂ ਆਉਂਦਾ ਇਸਲਈ ਮੇਰੀ ਮਹਿਮਾ ਹੀ ਨਿਆਰੀ ਹੈ। ਮੈਨੂੰ ਕਹਿੰਦੇ ਹਨ ਨਿਰਾਕਾਰ
ਪਰਮਪਿਤਾ ਪਰਮਾਤਮਾ। ਭਗਤੀਮਾਰਗ ਵਿੱਚ ਵੀ ਸ਼ਿਵ ਦੇ ਲਈ ਕਹਾਂਗੇ ਨਿਰਾਕਾਰ ਪਰਮਪਿਤਾ ਪਰਮਾਤਮਾ ਹੈ।
ਨਿਰਾਕਾਰ ਦੀ ਪੂਜਾ ਹੁੰਦੀ ਹੈ। ਉਹ ਕਦੇ ਦੇਹ ਵਿੱਚ ਨਹੀਂ ਆਉਂਦੇ ਹਨ ਮਤਲਬ ਦੇਹ ਅਭਿਮਾਨੀ ਨਹੀਂ
ਬਣਦੇ ਹਨ। ਅੱਛਾ ਫਿਰ ਉਸ ਤੋਂ ਹੇਠਾਂ ਆਵੋ ਸੂਖਸ਼ਮਵਤਨ ਵਿੱਚ, ਜਿੱਥੇ ਬ੍ਰਹਮਾ, ਵਿਸ਼ਨੂੰ, ਸ਼ੰਕਰ
ਰਹਿੰਦੇ ਹਨ। ਸ਼ਿਵ ਦਾ ਨਾਮ ਰੂਪ ਤਾਂ ਵੇਖਣ ਵਿੱਚ ਨਹੀਂ ਆਉਂਦਾ ਹੈ। ਚਿੱਤਰ ਬਣਦੇ ਹਨ ਪਰ ਉਹ ਹਨ
ਨਿਰਾਕਾਰ, ਉਹ ਕਦੇ ਸਾਕਾਰ ਬਣਦੇ ਹੀ ਨਹੀਂ। ਪੂਜਾ ਵੀ ਨਿਰਾਕਾਰ ਦੀ ਹੀ ਹੁੰਦੀ ਹੈ। ਬੱਚਿਆਂ ਦੀ
ਬੁੱਧੀ ਵਿੱਚ ਸਾਰਾ ਗਿਆਨ ਰਹਿੰਦਾ ਹੈ। ਭਗਤੀ ਤਾਂ ਕੀਤੀ ਹੈ। ਚਿੱਤਰ ਬੱਚਿਆਂ ਨੇ ਵੇਖਿਆ ਹੈ, ਤੁਸੀਂ
ਜਾਂਣਦੇ ਹੋ ਸਤਿਯੁਗ - ਤ੍ਰੇਤਾ ਵਿੱਚ ਨਾ ਚਿੱਤਰਾਂ ਦੀ ਭਗਤੀ ਹੁੰਦੀ ਹੈ, ਨਾ ਵਚਿੱਤਰ ਦੀ। ਬੁੱਧੀ
ਵਿੱਚ ਆਉਂਦਾ ਹੈ ਪਰਮਪਿਤਾ ਪਰਮਾਤਮਾ ਵਚਿੱਤਰ ਹੈ। ਉਨ੍ਹਾਂ ਦਾ ਨਾ ਸੂਖਸ਼ਮ, ਨਾ ਸਥੂਲ ਚਿੱਤਰ ਹੈ।
ਉਨ੍ਹਾਂ ਦੀ ਮਹਿਮਾ ਗਾਈ ਜਾਂਦੀ ਹੈ, ਦੁਖ ਹਰਤਾ, ਸੁਖਕਰਤਾ, ਪਤਿਤ - ਪਾਵਨ। ਤੁਸੀਂ ਹੋਰ ਕਿਸੇ ਦੇ
ਚਿੱਤਰ ਨੂੰ ਪਤਿਤ - ਪਾਵਨ ਨਹੀਂ ਕਹੋਗੇ। ਕੋਈ ਵੀ ਮਨੁੱਖ ਨਹੀਂ ਜਿਸ ਦੀ ਬੁੱਧੀ ਵਿੱਚ ਇਹ ਗੱਲ ਹੋਵੇ।
ਬ੍ਰਹਮਾ - ਵਿਸ਼ਨੂੰ - ਸ਼ੰਕਰ ਹਨ ਸੂਖਸ਼ਮਵਤਨਵਾਸੀ। ਪਹਿਲਾ ਤਬਕਾ ਫਿਰ ਦੂਜਾ ਤਬਕਾ। ਉੱਚ ਤੇ ਉੱਚ
ਮੂਲਵਤਨ, ਉਸ ਤਬਕੇ ਵਿੱਚ ਰਹਿਣ ਵਾਲਾ ਹੈ ਪਰਮਪਿਤਾ ਪਰਮਾਤਮਾ। ਸੈਕਿੰਡ ਨੰਬਰ ਤਬਕੇ ਵਿੱਚ ਸੁਖਸ਼ਮ
ਸ਼ਰੀਰ ਵਾਲੇ ਹਨ। ਥਰਡ ਤਬਕੇ ਵਿੱਚ ਸਥੂਲ ਸ਼ਰੀਰਧਾਰੀ ਹਨ, ਇਸ ਵਿੱਚ ਮੁੰਝਣਾ ਨਹੀਂ ਹੈ। ਇਹ ਗੱਲਾਂ
ਸਿਵਾਏ ਪਰਮਪਿਤਾ ਪਰਮਾਤਮਾ ਦੇ ਕੋਈ ਸਮਝਾ ਨਹੀਂ ਸਕਦਾ ਹੈ। ਉੱਪਰ ਵਿੱਚ ਸ੍ਰਿਸ਼ਟੀ ਹੈ ਆਤਮਾਵਾਂ ਦੀ।
ਉਸ ਨੂੰ ਕਿਹਾ ਜਾਂਦਾ ਹੈ ਨਿਰਾਕਾਰੀ ਦੁਨੀਆਂ, ਅਸੀਂ ਸਭ ਆਤਮਾਵਾਂ ਦੀ ਦੁਨੀਆਂ, ਇੰਕਾਰਪੋਰੀਅਲ
ਵਰਲਡ। ਫਿਰ ਅਸੀਂ ਆਤਮਾਵਾਂ ਕਾਰਪੋਰੀਅਲ ਵਰਲਡ ਵਿੱਚ ਆਉਂਦੀਆਂ ਹਾਂ। ਉੱਥੇ ਹਨ ਆਤਮਾਵਾਂ, ਇੱਥੇ ਹਨ
ਜੀਵ ਆਤਮਾਵਾਂ। ਇਹ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ। ਬਰੋਬਰ ਅਸੀਂ ਨਿਰਾਕਾਰੀ ਬਾਬਾ ਦੇ ਬੱਚੇ
ਹਾਂ। ਅਸੀਂ ਵੀ ਪਹਿਲੋਂ ਨਿਰਾਕਾਰ ਬਾਪ ਦੇ ਕੋਲ ਰਹਿੰਦੇ ਸੀ। ਨਿਰਾਕਾਰੀ ਦੁਨੀਆਂ ਵਿੱਚ ਹੀ ਆਤਮਾਵਾਂ
ਰਹਿੰਦੀਆਂ ਹਨ। ਜੋ ਹੁਣ ਤੱਕ ਪਾਰਟ ਵਜਾਉਣ ਦੇ ਲਈ ਆਉਂਦੇ ਰਹਿੰਦੇ ਹਨ - ਸਾਕਾਰ ਵਿੱਚ। ਉਹ ਹੋ ਗਿਆ
ਨਿਰਾਕਾਰ ਬਾਪ ਦਾ ਵਤਨ। ਅਸੀਂ ਆਤਮਾ ਹਾਂ, ਇਹ ਨਸ਼ਾ ਹੋਣਾ ਚਾਹੀਦਾ ਹੈ। ਅਵਿਨਾਸ਼ੀ ਚੀਜ਼ ਦਾ ਨਸ਼ਾ
ਰਹਿਣਾ ਚਾਹੀਦਾ ਹੈ। ਵਿਨਾਸ਼ੀ ਚੀਜ ਦਾ ਥੋੜ੍ਹੀ ਨਾ ਹੋਣਾ ਚਾਹੀਦਾ ਹੈ। ਦੇਹ ਦੇ ਨਸ਼ੇ ਵਾਲੇ ਨੂੰ ਦੇਹ
- ਅਭਿਮਾਨੀ ਕਿਹਾ ਜਾਂਦਾ ਹੈ। ਦੇਹ - ਅਭਿਮਾਨੀ ਚੰਗੇ ਜਾਂ ਆਤਮ - ਅਭਿਮਾਨੀ ਚੰਗੇ? ਸੈਂਸੀਬੁਲ ਕੌਣ?
ਆਤਮ - ਅਭਿਮਾਨੀ। ਆਤਮਾ ਹੀ ਅਵਿਨਾਸ਼ੀ ਹੈ, ਦੇਹ ਤਾਂ ਵਿਨਾਸ਼ੀ ਹੈ। ਆਤਮਾ ਕਹਿੰਦੀ ਹੈ ਅਸੀਂ 84 ਦੇਹ
ਲੈਂਦੇ ਹਾਂ। ਅਸੀਂ ਆਤਮਾਵਾਂ ਪਰਮਧਾਮ ਵਿੱਚ ਬਾਪ ਦੇ ਨਾਲ ਰਹਿਣ ਵਾਲੀਆਂ ਹਾਂ। ਉਥੋਂ ਆਉਂਦੇ ਹਾਂ
ਇੱਥੇ ਪਾਰਟ ਵਜਾਉਣ। ਆਤਮਾ ਕਹਿੰਦੀ ਹੈ ਓ ਬਾਬਾ। ਸਾਕਾਰੀ ਸ੍ਰਿਸ਼ਟੀ ਵਿੱਚ ਹੈ ਸਾਕਾਰੀ ਬਾਬਾ।
ਨਿਰਾਕਾਰੀ ਸ੍ਰਿਸ਼ਟੀ ਵਿੱਚ ਨਿਰਾਕਾਰੀ ਬਾਬਾ। ਇਹ ਤਾਂ ਬਿਲਕੁਲ ਸਹਿਜ ਗੱਲ ਹੈ। ਹੁਣ ਬ੍ਰਹਮਾ ਨੂੰ
ਕਹਿੰਦੇ ਹਨ ਪ੍ਰਜਾਪਿਤਾ ਬ੍ਰਹਮਾ। ਸੋ ਤਾਂ ਇੱਥੇ ਠਹਿਰਿਆ ਨਾ। ਉੱਥੇ ਅਸੀਂ ਆਤਮਾਵਾਂ ਇੱਕ ਬਾਪ ਦੇ
ਬੱਚੇ ਬ੍ਰਦਰਜ਼ ਹਾਂ। ਬਾਪ ਸ਼ਿਵ ਦੇ ਨਾਲ ਰਹਿਣ ਵਾਲੇ ਹਨ। ਪਰਮਾਤਮਾ ਦਾ ਨਾਮ ਹੈ ਸ਼ਿਵ। ਆਤਮਾ ਦਾ ਨਾਮ
ਹੈ ਸਾਲੀਗ੍ਰਾਮ। ਆਤਮਾ ਦਾ ਵੀ ਰਚਿਅਤਾ ਚਾਹੀਦਾ ਹੈ ਨਾ। ਦਿਲ ਵਿੱਚ ਸਦਾ ਗੱਲਾਂ ਕਰਦੇ ਰਹੋ। ਜੋ
ਗਿਆਨ ਮਿਲਿਆ ਹੈ ਉਹ ਆਪਣੇ ਦਿਲ ਨਾਲ ਲਗਾਉਣ ਦੇ ਲਈ ਮਿਹਨਤ ਕਰਨੀ ਹੈ। ਆਤਮਾ ਹੀ ਵਿਚਾਰ ਕਰਦੀ ਹੈ।
ਪਹਿਲਾਂ - ਪਹਿਲਾਂ ਤਾਂ ਇਹ ਨਿਸ਼ਚੇ ਕਰੋ ਕਿ ਅਸੀਂ ਆਤਮਾ ਬਾਪ ਦੇ ਨਾਲ ਰਹਿਣ ਵਾਲੇ ਹਾਂ। ਅਸੀਂ
ਉਨ੍ਹਾਂ ਦੇ ਬੱਚੇ ਹਾਂ ਤਾਂ ਜਰੂਰ ਵਰਸਾ ਮਿਲਣਾ ਚਾਹੀਦਾ ਹੈ। ਇਹ ਵੀ ਤੁਸੀਂ ਜਾਣਦੇ ਹੋ ਕਿ ਇਹ ਜੋ
ਆਤਮਾਵਾਂ ਦਾ ਝਾੜ ਹੈ ਉਸ ਤੋਂ ਪਹਿਲਾਂ ਜਰੂਰ ਬੀਜ ਹੁੰਦਾ ਹੈ। ਜਿਵੇੰ ਸਿਜਰਾ ਬਨਾਉਂਦੇ ਹਨ। ਵੱਡਾ
ਬਾਪ ਫਿਰ ਉਨ੍ਹਾਂ ਤੋਂ 2- 4 ਬੱਚੇ ਨਿਕਲੇ, ਫਿਰ ਉਨ੍ਹਾਂ ਤੋਂ ਹੋਰ ਨਿਕਲਦੇ ਹਨ। ਇੱਕ - ਦੋ ਵ੍ਰਿਧੀ
ਪਾਉਂਦੇ - ਪਾਉਂਦੇ ਝਾੜ ਵੱਡਾ ਹੁੰਦਾ ਜਾਂਦਾ ਹੈ। ਬਿਰਾਦਰੀ ਦਾ ਨਕਸ਼ਾ ਹੁੰਦਾ ਹੈ। ਫਲਾਣੇ ਤੋਂ
ਫਲਾਣਾ ਨਿਕਲਿਆ...।
ਤੁਸੀਂ ਬੱਚੇ ਜਾਣਦੇ ਹੋ
ਮੂਲਵਤਨ ਵਿੱਚ ਸਾਰੀਆਂ ਆਤਮਾਵਾਂ ਰਹਿੰਦੀਆਂ ਹਨ। ਉਨ੍ਹਾਂ ਦਾ ਵੀ ਚਿੱਤਰ ਹੈ। ਉੱਚ ਤੇ ਉੱਚ ਬਾਪ
ਹੈ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ - ਬਾਬਾ ਇਸ ਸ਼ਰੀਰ ਵਿੱਚ ਆਇਆ ਹੋਇਆ ਹੈ। ਰੂਹਾਨੀ ਬਾਪ ਇਨਾਂ
ਵਿੱਚ ਆਕੇ ਰੂਹਾਂ ਨੂੰ ਪੜ੍ਹਾਉਂਦੇ ਹਨ। ਸੂਖਸ਼ਮਵਤਨ ਵਿੱਚ ਤਾਂ ਨਹੀਂ ਪੜ੍ਹਾਉਣਗੇ। ਸਤਿਯੁਗ ਵਿੱਚ
ਤੇ ਇਹ ਨਾਲੇਜ ਕਿਸੇ ਨੂੰ ਰਹਿੰਦੀ ਨਹੀਂ। ਬਾਪ ਹੀ ਸੰਗਮਯੁਗ ਤੇ ਆਕੇ ਇਹ ਨਾਲੇਜ ਦਿੰਦੇ ਹਨ। ਇਸ
ਮਨੁੱਖ ਸ੍ਰਿਸ਼ਟੀ ਰੂਪੀ ਝਾੜ ਦੀ ਨਾਲੇਜ ਕਿਸੇ ਨੂੰ ਹੈ ਨਹੀਂ। ਕਲਪ ਦੀ ਉੱਮਰ ਹੀ ਬਹੁਤ ਵੱਡੀ ਲਿਖ
ਦਿੱਤੀ ਹੈ। ਹੁਣ ਬਾਪ ਤੁਹਾਨੂੰ ਸਮਝਾਉਂਦੇ ਹਨ - ਬੱਚੇ ਹੁਣ ਤੁਹਾਨੂੰ ਫਿਰ ਘਰ ਜਾਣਾ ਹੈ। ਉਹ ਹੈ
ਆਤਮਾਵਾਂ ਦਾ ਘਰ। ਬਾਪ ਅਤੇ ਬੱਚੇ ਰਹਿੰਦੇ ਹਨ, ਸਭ ਬ੍ਰਦਰਜ਼ ਹਨ। ਬ੍ਰਦਰ ਅਤੇ ਸਿਸਟਰ ਉਦੋਂ ਕਿਹਾ
ਜਾਂਦਾ ਹੈ ਜਦੋਂ ਇੱਥੇ ਸ਼ਰੀਰ ਧਾਰਨ ਕਰਦੇ ਹਨ। ਅਸੀਂ ਆਤਮਾਵਾਂ ਸਾਰੇ ਭਾਈ - ਭਾਈ ਹਾਂ। ਭਾਈ ਦਾ
ਜਰੂਰ ਬਾਪ ਵੀ ਹੋਵੇਗਾ ਨਾ। ਉਹ ਹੈ ਪਰਮਪਿਤਾ ਪਰਮਾਤਮਾ। ਸਾਰੀਆਂ ਆਤਮਾਵਾਂ ਸ਼ਰੀਰ ਵਿੱਚ ਰਹਿੰਦਿਆਂ
ਹੋਈਆਂ ਉਨ੍ਹਾਂ ਨੂੰ ਯਾਦ ਕਰਦੀਆਂ ਹਨ। ਪਤਿਤ ਦੁਨੀਆਂ ਵਿੱਚ ਸਾਰੇ ਉਨ੍ਹਾਂਨੂੰ ਯਾਦ ਕਰਦੇ ਹਨ
ਕਿਉਂਕਿ ਸਾਰੇ ਰਾਵਣ ਦੀ ਜੇਲ੍ਹ ਵਿੱਚ ਹਨ। ਸੀਤਾ ਪੁਕਾਰਦੀ ਸੀ ਹੇ ਰਾਮ। ਬਾਪ ਸਮਝਾਉਂਦੇ ਹਨ ਰਾਮ
ਕੋਈ ਤ੍ਰੇਤਾ ਵਾਲਾ ਯਾਦ ਨਹੀਂ ਆਉਂਦਾ ਹੈ। ਰਾਮ ਪਰਮਪਿਤਾ ਪਰਮਾਤਮਾ ਨੂੰ ਸਮਝ ਯਾਦ ਕਰਦੇ ਰਹਿੰਦੇ
ਹਨ। ਆਤਮਾ ਪੁਕਾਰਦੀ ਹੈ। ਹੁਣ ਤੁਸੀਂ ਜਾਣਦੇ ਹੋ ਅਧਾਕਲਪ ਫਿਰ ਅਸੀਂ ਕਿਸੇਨੂੰ ਪੁਕਾਰਾਂਗੇ ਨਹੀਂ
ਕਿਉਂਕਿ ਸੁਖਧਾਮ ਵਿੱਚ ਰਹਾਂਗੇ। ਇਸ ਵੇਲੇ ਬਾਪ ਹੀ ਸਮਝਾਉਂਦੇ ਹਨ, ਦੂਜਾ ਕੋਈ ਜਾਣਦਾ ਹੀ ਨਹੀਂ।
ਉਹ ਤੇ ਕਹਿ ਦਿੰਦੇ ਹਨ ਕਿ ਆਤਮਾ ਸੋ ਪਰਮਾਤਮਾ, ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਬਾਪ
ਸਮਝਾਉਂਦੇ ਹਨ, ਆਤਮਾ ਤੇ ਅਵਿਨਾਸ਼ੀ ਹੈ। ਇੱਕ ਵੀ ਆਤਮਾ ਦਾ ਵਿਨਾਸ਼ ਨਹੀਂ ਹੋ ਸਕਦਾ। ਜਿਵੇੰ ਬਾਪ
ਅਵਿਨਾਸ਼ੀ ਉਵੇਂ ਆਤਮਾ ਵੀ ਅਵਿਨਾਸ਼ੀ ਹੈ। ਇੱਥੇ ਆਤਮਾ ਪਤਿਤ ਤਮੋਪ੍ਰਧਾਨ ਬਣਦੀ ਹੈ, ਫਿਰ ਬਾਪ
ਸਤੋਪ੍ਰਧਾਨ ਪਵਿੱਤਰ ਬਨਾਉਂਦੇ ਹਨ। ਸਾਰੀ ਦੁਨੀਆਂ ਨੂੰ ਤਮੋਪ੍ਰਧਾਨ ਬਣਨਾ ਹੀ ਹੈ। ਫਿਰ ਸਤੋਪ੍ਰਧਾਨ
ਬਣਨਾ ਹੈ। ਪਤਿਤ ਦੁਨੀਆਂ ਨੂੰ ਪਾਵਨ ਬਨਾਉਣ ਬਾਪ ਨੂੰ ਆਉਣਾ ਪੈਂਦਾ ਹੈ। ਉਨ੍ਹਾਂਨੂੰ ਕਹਿੰਦੇ ਹੀ
ਹਨ ਗੌਡ ਫਾਦਰ। ਬਾਪ ਵੀ ਅਵਿਨਾਸ਼ੀ ਹੈ, ਅਸੀਂ ਆਤਮਾਵਾਂ ਵੀ ਅਵਿਨਾਸ਼ੀ ਹਾਂ, ਇਹ ਡਰਾਮਾ ਵੀ ਅਵਿਨਾਸ਼ੀ
ਹੈ। ਤੁਸੀਂ ਬੱਚੇ ਜਾਣਦੇ ਹੋ ਕਿ ਇਸ ਵਰਲਡ ਦੀ ਹਿਸਟਰੀ - ਜੋਗ੍ਰਾਫੀ ਕਿਵੇਂ ਰਪੀਟ ਹੁੰਦੀ ਹੈ।
ਇਨ੍ਹਾਂ ਚਾਰਾਂ ਯੁਗਾਂ ਵਿੱਚ ਸਾਡਾ ਚਾਰਟ ਚਲਦਾ ਹੈ। ਅਸੀਂ ਸੂਰਜਵੰਸ਼ੀ ਫਿਰ ਚੰਦ੍ਰਵਨਸ਼ੀ ਬਣਦੇ ਹਾਂ
ਚੰਦ੍ਰਵਨਸ਼ੀ ਜਿਵੇੰ ਸੈਕਿੰਡ ਗ੍ਰੇਡ ਵਿੱਚ ਆ ਜਾਂਦੇ ਹਨ। 14 ਕਲਾਂ ਵਾਲਿਆਂ ਨੂੰ ਸੂਰਜਵੰਸ਼ੀ ਨਹੀਂ
ਕਹਿ ਸਕਦੇ। ਅਸਲ ਵਿੱਚ ਦੇਵੀ - ਦੇਵਤਾ ਵੀ ਉਨ੍ਹਾਂ ਨੂੰ ਨਹੀਂ ਕਹਿ ਸਕਦੇ। ਦੇਵੀ - ਦੇਵਤਾ ਸੰਪੂਰਨ
ਨਿਰਵਿਕਾਰੀ, 16 ਕਲਾਂ ਸੰਪੂਰਨ ਨੂੰ ਕਿਹਾ ਜਾਂਦਾ ਹੈ। ਰਾਮ ਨੂੰ 14 ਕਲਾਂ ਸੰਪੰਨ ਕਹਾਂਗੇ। ਤੁਹਾਡੇ
ਹੀ 84 ਜਨਮਾਂ ਦਾ ਹਿਸਾਬ ਸਮਝਾਇਆ ਜਾਂਦਾ ਹੈ। ਨਵੀਂ ਚੀਜ਼ ਫਿਰ ਪੁਰਾਣੀ ਹੁੰਦੀ ਹੈ ਤਾਂ ਉਹ ਮਜ਼ਾ ਨਹੀਂ
ਰਹਿੰਦਾ ਹੈ। ਪਹਿਲਾਂ ਸੰਪੂਰਨ ਪਵਿੱਤਰ ਰਹਿੰਦੇ ਹਨ ਫਿਰ ਥੋੜ੍ਹੇ ਵਰ੍ਹੇ ਬੀਤ ਜਾਣ ਤੇ ਥੋੜ੍ਹਾ
ਪੁਰਾਣਾ ਕਹਾਂਗੇ। ਮਕਾਨ ਦਾ ਵੀ ਮਿਸਾਲ ਦਿੱਤਾ ਜਾਂਦਾ ਹੈ। ਇਵੇਂ ਹੀ ਹਰ ਚੀਜ਼ ਹੁੰਦੀ ਹੈ। ਇਹ
ਦੁਨੀਆਂ ਵੀ ਇੱਕ ਵੱਡਾ ਮਾਂਡਵਾ ਹੈ। ਇਹ ਅਕਾਸ਼ ਤਤ੍ਵ ਬਹੁਤ ਵੱਡਾ ਹੈ, ਇਸ ਦਾ ਕੋਈ ਅੰਤ ਨਹੀਂ। ਇਸ
ਦੀ ਐਂਡ ਕਿੱਥੇ ਹੈ, ਉਹ ਕੱਢ ਨਹੀਂ ਸਕਦੇ। ਚਲਦੇ ਜਾਵੋ, ਐਂਡ ਹੋ ਨਹੀਂ ਸਕਦੀ। ਬ੍ਰਹਮ ਮਹਾਂਤਤ੍ਵ
ਦੀ ਵੀ ਕੋਈ ਐਂਡ ਹੋ ਨਹੀਂ ਸਕਦੀ। ਉਵੇਂ ਤਾਂ ਸਾਇੰਸ ਵਾਲੇ ਕਿੰਨੀ ਕੋਸ਼ਿਸ਼ ਕਰਦੇ ਹਨ ਐਂਡ ਵੇਖਣ ਦੀ
ਪਰ ਜਾ ਨਹੀਂ ਸਕਦੇ, ਅੰਤ ਪਾ ਨਹੀਂ ਸਕਦੇ। ਬ੍ਰਹਮ ਤਤ੍ਵ ਬਹੁਤ ਵੱਡਾ, ਬੇਅੰਤ ਹੈ। ਅਸੀਂ ਆਤਮਾਵਾਂ
ਬਹੁਤ ਥੋੜ੍ਹੀ ਜਗ੍ਹਾ ਵਿੱਚ ਰਹਿੰਦਿਆਂ ਹਾਂ। ਇੱਥੇ ਬਿਲਡਿੰਗ ਆਦਿ ਬਹੁਤ ਵੱਡੀ - ਵੱਡੀ ਬਨਾਉਂਦੇ
ਹਨ। ਸਪੇਸ ਧਰਤੀ ਦੀ ਬਹੁਤ ਵੱਡੀ ਹੈ। ਖੇਤੀ ਆਦਿ ਵੀ ਤਾਂ ਚਾਹੀਦੀ ਹੈ ਨਾ। ਉੱਥੇ ਤਾਂ ਸਿਰ੍ਫ
ਆਤਮਾਵਾਂ ਰਹਿੰਦੀਆਂ ਹਨ। ਆਤਮਾ ਸ਼ਰੀਰ ਬਿਨਾਂ ਕਿਵੇਂ ਖਾਵੇਗੀ? ਉੱਥੇ ਤਾਂ ਅਭੋਗਤਾ ਹੈ। ਖਾਣ ਜਾਂ
ਭੋਗਨ ਆਦਿ ਦੀ ਕੋਈ ਚੀਜ਼ ਹੁੰਦੀ ਨਹੀਂ। ਬਾਪ ਸਮਝਾਉਂਦੇ ਹਨ ਇਹ ਗਿਆਨ ਤੁਸੀਂ ਬੱਚਿਆਂ ਨੂੰ ਇੱਕ ਹੀ
ਵਾਰ ਮਿਲਦਾ ਹੈ। ਫਿਰ ਕਲਪ ਬਾਦ ਤੁਹਾਨੂੰ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਤਾਂ ਇਹ ਨਸ਼ਾ ਹੋਣਾ
ਚਾਹੀਦਾ ਹੈ। ਅਸੀਂ ਦੇਵਤਾ ਧਰਮ ਵਾਲੇ ਸੀ। ਤੁਸੀਂ ਕਹਿੰਦੇ ਹੋ ਬਾਬਾ ਅੱਜ ਤੋਂ 5 ਹਜਾਰ ਵਰ੍ਹੇ
ਪਹਿਲਾਂ ਅਸੀਂ ਤੁਹਾਡੇ ਕੋਲ ਆਏ ਸੀ - ਸ਼ੁਦ੍ਰ ਤੋਂ ਬ੍ਰਾਹਮਣ ਬਣਨ। ਹੁਣ ਅਸੀਂ ਫਿਰ ਤੁਹਾਡੇ ਕੋਲ ਆਏ
ਹਾਂ। ਉਹ ਨਿਰਾਕਾਰ ਹੋਣ ਦੇ ਕਾਰਨ ਤੁਸੀਂ ਕਹੋਗੇ ਦਾਦਾ ਕੋਲ ਆਏ ਹਾਂ। ਬਾਪ ਨੇ ਇਸ ਵਿੱਚ ਪ੍ਰਵੇਸ਼
ਕੀਤਾ ਹੈ। ਬਾਪ ਕਹਿੰਦੇ ਹਨ - ਜਿਵੇੰ ਤੁਸੀਂ ਆਰਗੰਜ ਲੈ ਪਾਰਟ ਵਜਾਉਂਦੇ ਹੋ ਉਵੇਂ ਹੀ ਮੈਂ ਵੀ
ਆਰਗੰਜ ਦਾ ਆਧਾਰ ਲੈਂਦਾ ਹਾਂ। ਨਹੀਂ ਤਾਂ ਮੈਂ ਪਾਰਟ ਕਿਵੇਂ ਵਜਾਵਾਂ? ਸ਼ਿਵ ਜਯੰਤੀ ਵੀ ਮਨਾਉਂਦੇ ਹਨ।
ਸ਼ਿਵ ਤਾਂ ਨਿਰਾਕਾਰ ਹੈ। ਉਨ੍ਹਾਂ ਦੀ ਜਯੰਤੀ ਕਿਵੇਂ ਹੋਈ? ਮਨੁੱਖ ਤਾਂ ਇੱਕ ਸ਼ਰੀਰ ਛੱਡ ਦੂਜਾ ਲੈਂਦੇ
ਹਨ। ਬਾਪ ਕਹਿੰਦੇ ਹਨ - ਮੈਂ ਕਿਵੇਂ ਆਕੇ ਤੁਹਾਨੂੰ ਬੱਚਿਆਂ ਨੂੰ ਰਾਜਯੋਗ ਸਿਖਾਵਾਂ। ਮਨੁੱਖ ਤੋਂ
ਦੇਵਤਾ ਬਣਾਉਣ ਦੇ ਲਈ ਰਾਜਯੋਗ ਬਾਪ ਹੀ ਆਕੇ ਸਿਖਾਉਂਦੇ ਹਨ। ਮੈਨੂੰ ਹੀ ਪਤਿਤ - ਪਾਵਨ, ਗਿਆਨ ਦਾ
ਸਾਗਰ ਕਹਿੰਦੇ ਹਨ। ਮੈਨੂੰ ਝਾੜ ਦੇ ਆਦਿ - ਮੱਧ - ਅੰਤ ਦਾ ਪਤਾ ਹੈ।
ਤੁਸੀਂ ਬੱਚੇ ਸਮਝਦੇ ਹੋ
ਬਾਬਾ ਇਸ ਵਿੱਚ ਪ੍ਰਵੇਸ਼ ਕਰ ਸਾਨੂੰ ਸਾਰੀ ਨਾਲੇਜ ਸਮਝਾਉਂਦੇ ਹਨ। ਬ੍ਰਹਮਾ - ਵਿਸ਼ਨੂੰ - ਸ਼ੰਕਰ ਦੇ
ਪਾਰਟ ਨੂੰ ਵੀ ਸਮਝਣਾ ਚਾਹੀਦਾ ਹੈ। ਬਾਪ ਨੂੰ ਤੇ ਸਮਝਿਆ ਹੈ ਕਿ ਉਹ ਪਤਿਤ - ਪਾਵਨ ਹਨ। ਹਰ ਇੱਕ ਦੀ
ਮਹਿਮਾ ਵੱਖ - ਵੱਖ, ਡਿਊਟੀ ਵੱਖ - ਵੱਖ ਹੁੰਦੀ ਹੈ। ਪ੍ਰੈਜੀਡੈਂਟ, ਪ੍ਰਾਈਮ ਮਿਨਿਸਟਰ ਆਦਿ ਬਣਦੇ
ਹਨ। ਆਤਮਾ ਕਹਿੰਦੀ ਹੈ ਇਹ ਮੇਰਾ ਸ਼ਰੀਰ ਹੈ। ਮੈਂ ਪ੍ਰਾਈਮ ਮਿਨਿਸਟਰ ਹਾਂ। ਆਤਮਾ ਸ਼ਰੀਰ ਦੇ ਨਾਲ ਨਾ
ਹੋਵੇ ਤਾਂ ਬੋਲ ਨਾ ਸਕੇ। ਸ਼ਿਵਬਾਬਾ ਵੀ ਹੈ ਨਿਰਾਕਾਰ। ਉਨ੍ਹਾਂਨੂੰ ਵੀ ਬੋਲਣ ਦੇ ਲਈ ਕਰਮਿੰਦਰੀਆਂ
ਦਾ ਆਧਾਰ ਲੈਣਾ ਪੈਂਦਾ ਹੈ, ਇਸਲਈ ਵਿਖਾਉਂਦੇ ਹਨ ਮੂੰਹ ਤੋਂ ਗੰਗਾ ਨਿਕਲੀ। ਹੁਣ ਸ਼ਿਵ ਤੇ ਹੈ ਬਿੰਦੀ।
ਉਨ੍ਹਾਂ ਨੂੰ ਮੂੰਹ ਕਿਥੋਂ ਆਇਆ? ਤਾਂ ਇਸ ਵਿੱਚ ਆਕੇ ਬੈਠਦੇ ਹਨ, ਉਸ ਤੋਂ ਗਿਆਨ ਗੰਗਾ ਬਹਾਉਂਦੇ ਹਨ।
ਬਾਪ ਨੂੰ ਹੀ ਸਾਰੇ ਯਾਦ ਕਰਦੇ ਹਨ - ਹੇ ਪਤਿਤ - ਪਾਵਨ ਆਓ। ਸਾਨੂੰ ਇਸ ਦੁੱਖ ਤੋਂ ਛੁਡਾਓ। ਉਹ ਹੀ
ਵੱਡੇ ਤੋਂ ਵੱਡਾ ਸਰਜਨ ਹੈ। ਉਨ੍ਹਾਂ ਵਿੱਚ ਹੀ ਪਤਿਤਾਂ ਨੂੰ ਪਾਵਨ ਬਨਾਉਣ ਦਾ ਗਿਆਨ ਹੈ। ਸ੍ਰਵ
ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਇੱਕ ਸਰਜਨ ਹੈ। ਸਤਿਯੁਗ ਵਿੱਚ ਸਾਰੇ ਨਿਰੋਗੀ ਹੁੰਦੇ ਹਨ। ਇਹ
ਲਕਸ਼ਮੀ - ਨਾਰਾਇਣ ਸਤਿਯੁਗ ਦੇ ਮਾਲਿਕ ਸਨ। ਇਨ੍ਹਾਂਨੂੰ ਅਜਿਹੇ ਕਰਮ ਕਿਸਨੇ ਸਿਖਾਏ ਜੋ ਅਜਿਹੇ
ਨਿਰੋਗੀ ਬਣੇ। ਬਾਪ ਹੀ ਆਕੇ ਸ੍ਰੇਸ਼ਠ ਕਰਮ ਸਿਖਾਉਂਦੇ ਹਨ। ਇੱਥੇ ਤਾਂ ਕਰਮ ਹੀ ਕੁੱਟਦੇ ਰਹਿੰਦੇ ਹਨ।
ਸਤਿਯੁਗ ਵਿੱਚ ਤਾਂ ਇਵੇਂ ਨਹੀਂ ਕਹਾਂਗੇ ਕਿ ਕਰਮ ਅਜਿਹੇ ਹਨ। ਉੱਥੇ ਕੋਈ ਦੁੱਖ ਰੋਗ ਹੁੰਦਾ ਨਹੀਂ।
ਇੱਥੇ ਤਾਂ ਇੱਕ - ਦੂਜੇ ਨੂੰ ਦੁੱਖ ਹੀ ਦਿੰਦੇ ਰਹਿੰਦੇ ਹਨ। ਸਤਿਯੁਗ - ਤ੍ਰੇਤਾ ਵਿੱਚ ਦੁਖ ਦੀ ਗੱਲ
ਹੁੰਦੀ ਨਹੀਂ, ਜੋ ਕਿਹਾ ਜਾਵੇ ਕਿ ਇਹ ਕਰਮਾਂ ਦਾ ਭੋਗ ਹੈ। ਕਰਮ - ਅਕਰਮ - ਵਿਕਰਮ ਦਾ ਅਰਥ ਕੋਈ
ਸਮਝ ਹੀ ਨਹੀਂ ਸਕਦੇ ਹਨ। ਤੁਸੀਂ ਜਾਣਦੇ ਹੋ ਕਿ ਹਰ ਇੱਕ ਚੀਜ ਪਹਿਲਾਂ ਸਤੋਪ੍ਰਧਾਨ ਫਿਰ ਸਤੋ, ਰਜੋ
ਤਮੋ ਬਣਦੀ ਹੈ। ਸਤਿਯੁਗ ਵਿੱਚ 5 ਤਤ੍ਵ ਵੀ ਸਤੋਪ੍ਰਧਾਨ ਰਹਿੰਦੇ ਹਨ। ਸਾਡੇ ਸ਼ਰੀਰ ਵੀ ਸਤੋ ਪ੍ਰਧਾਨ
ਪ੍ਰਾਕ੍ਰਿਤੀ ਦੇ ਹੁੰਦੇ ਹਨ ਫਿਰ ਆਤਮਾ ਦੀਆਂ ਦੋ ਕਲਾ ਘੱਟ ਹੋਣ ਕਾਰਨ ਸ਼ਰੀਰ ਵੀ ਅਜਿਹੇ ਬਣਦੇ ਹਨ।
ਸ੍ਰਿਸ਼ਟੀ ਦੀਆਂ ਦੋ ਕਲਾਵਾਂ ਘੱਟ ਹੋ ਜਾਂਦੀਆਂ ਹਨ। ਇਹ ਸਭ ਬਾਪ ਹੀ ਬੈਠ ਸਮਝਾਉਂਦੇ ਹਨ, ਦੂਜਾ ਕੋਈ
ਸਮਝਾ ਨਹੀਂ ਸਕਦਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਹੁਣ ਤੋਂ
ਬਾਪ ਦੀ ਸ਼੍ਰੀਮਤ। ਤੇ ਅਜਿਹੇ ਸ਼੍ਰੇਸ਼ਠ ਕਰਮ ਕਰਨੇ ਹਨ, ਜੋ ਫਿਰ ਕਰਮ ਨਾ ਕੁੱਟਣੇ ਪੈਣ ਮਤਲਬ ਕਰਮਾਂ
ਦੀਆਂ ਸਜ਼ਾਵਾਂ ਨਾ ਖਾਣੀਆਂ ਪੈਣ।
2. ਕਿਸੇ ਵੀ ਵਿਨਾਸ਼ੀ
ਚੀਜ਼ ਦਾ ਨਸ਼ਾ ਨਹੀਂ ਰੱਖਣਾ ਹੈ। ਇਹ ਦੇਹ ਵੀ ਵਿਨਾਸ਼ੀ ਹੈ, ਇਸਦਾ ਨਸ਼ਾ ਨਹੀਂ ਰੱਖਣਾ ਹੈ, ਸੈਂਸੀਬੁਲ
ਬਣਨਾ ਹੈ।
ਵਰਦਾਨ:-
ਇਸ ਪੁਰਾਣੀ ਦੁਨੀਆ ਨੂੰ ਵਿਦੇਸ਼ ਸਮਝ ਇਸ ਤੋਂ ਉਪਰਾਮ ਰਹਿਣ ਵਾਲੇ ਸਵਦੇਸ਼ੀ ਭਵ।
ਜਿਵੇਂ ਕਈ ਲੋਕੀ ਵਿਦੇਸ਼
ਦੀਆਂ ਚੀਜਾਂ ਨੂੰ ਟਚ ਵੀ ਨਹੀਂ ਕਰਦੇ ਹਨ, ਸਮਝਦੇ ਹਨ ਆਪਣੇ ਦੇਸ਼ ਦੀ ਚੀਜ ਦਾ ਪ੍ਰਯੋਗ ਕਰੀਏ। ਇਵੇਂ
ਤੁਸੀ ਲੋਕਾਂ ਦੇ ਲਈ ਇਹ ਪੁਰਾਣੀ ਦੁਨੀਆ ਹੀ ਵਿਦੇਸ਼ ਹੈ, ਇਸ ਤੋਂ ਉਪਰਾਮ ਰਹੋ ਮਤਲਬ ਪੁਰਾਣੀ
ਦੁਨੀਆ ਦੀਆਂ ਜੋ ਚੀਜਾਂ। ਹਨ, ਸੁਭਾਅ - ਸੰਸਕਾਰ ਹਨ ਉਨ੍ਹਾਂ ਵੱਲ ਜਰਾ ਵੀ ਆਕਰਸ਼ਿਤ ਨਹੀਂ ਹੋਵੋ।
ਸਵਦੇਸ਼ੀ ਬਣੋ ਮਤਲਬ ਆਤਮਿਕ ਰੂਪ ਵਿਚ ਆਪਣੇ ਉੱਚੇ ਦੇਸ਼ ਪਰਮਧਾਮ ਅਤੇ ਇਸ ਇਸ਼ਵ੍ਰੀਏ ਪਰਿਵਾਰ ਦੇ
ਹਿਸਾਬ ਨਾਲ ਮਧੂਬਨ ਦੇਸ਼ ਦੇ ਨਿਵਾਸੀ ਸਮਝ ਇਸ ਦੇ ਨਸ਼ੇ ਵਿਚ ਰਹੋ।
ਸਲੋਗਨ:-
ਝਮੇਲਿਆਂ ਵਿਚ
ਫਸਣ ਦੀ ਬਜਾਏ ਸਦਾ ਮਿਲਣ ਮੇਲੇ ਵਿਚ ਰਹੋ।
ਇਹ ਅਵਿਅਕਤ ਇਸ਼ਾਰੇ :-
ਸਦਾ ਹਰਸ਼ਿਤ ਰਹਿਣ ਦੇ ਲਈ ਆਪਣੀ ਨੇਚਰ ਨੂੰ ਸਰਲ ਬਣਾਓ , ਸਹਿਣਸ਼ੀਲ ਬਣੋ।
ਹੌਲੀ ਹੰਸ ਦੀ ਵਿਸ਼ੇਸ਼ਤਾ
- ਸਰਲ - ਚਿੱਤ, ਸਰਲ ਵਾਣੀ, ਸਰਲ ਵ੍ਰਿਤੀ, ਸਰਲ ਦ੍ਰਿਸ਼ਟੀ। ਬਾਪਦਾਦਾ ਨੂੰ ਸਭ ਤੋਂ ਪ੍ਰਿਅ,ਸਬ
ਤੋਂ ਨੇੜੇ ਸਾਫ ਦਿਲ ਵਾਲੇ ਪਿਆਰੇ ਹਨ। ਸਾਫ਼ ਦਿਲ ਸਦਾ ਬਾਪਦਾਦਾ ਦੇ ਦਿਲਤਖ਼ਤ ਨਸ਼ੀਨ, ਸਰਵ
ਸ੍ਰੇਸ਼ਠ ਸੰਕਲਪ ਪੂਰਨ ਹੋਣ ਦੇ ਕਾਰਣ ਵ੍ਰਿਤੀ ਵਿਚ, ਦ੍ਰਿਸ਼ਟੀ ਵਿਚ, ਬੋਲ ਵਿਚ, ਸੰਬੰਧ - ਸੰਪਰਕ
ਵਿਚ ਸਫਲ ਅਤੇ ਸਪੱਸ਼ਟ ਇੱਕ ਸਮਾਨ ਵਿਖਾਈ ਦਿੰਦੇ ਹਨ।