12.07.26 Avyakt Bapdada Punjabi Murli
31.12.2010 Om Shanti Madhuban
ਪੁਰਾਣੇ ਸਾਲ ਨੂੰ ਵਿਦਾਈ
ਦੇਣ ਦੇ ਨਾਲ ਪੁਰਾਣੇ ਸੰਸਕਾਰਾਂ ਨੂੰ ਵਿਦਾਈ ਦੇ ਨਿਰਵਿਘਨ ਰਹਿਣ ਦਾ ਦ੍ਰਿੜ ਸੰਕਲਪ ਲਵੋ ਅਤੇ
ਰਹਿਮਦਿਲ , ਮਾਸਟਰ ਦਾਤਾ ਬਣ ਮਨਸਾ ਸੇਵਾ ਦ੍ਵਾਰਾ ਦੁਖੀ ਅਸ਼ਾਂਤ ਆਤਮਾਵਾਂ ਨੂੰ ਸਹਾਰਾ ਦਵੋ।
ਅੱਜ ਬਾਪਦਾਦਾ ਚਾਰੋਂ
ਪਾਸੇ ਦੇ ਬੱਚਿਆਂ ਨੂੰ ਨਵਾਂ ਵਰ੍ਹਾ ਅਤੇ ਨਵੀਂ ਦੁਨੀਆਂ ਦੀ ਮੁਬਾਰਕ ਦੇਣ, ਸੂਖਸ਼ਮ ਵਤਨ ਤੋਂ ਸਥੂਲ
ਵਤਨ ਵਿਚ ਮੁਬਾਰਕ ਦੇਣ ਆਏ ਹਨ। ਸਾਰੇ ਬੱਚੇ ਵੀ ਸਨੇਹ ਅਤੇ ਪਿਆਰ ਨਾਲ ਆਪਣੇ ਮਧੂਬਨ ਘਰ ਵਿਚ ਪਹੁੰਚ
ਗਏ ਹਨ। ਦੁਨੀਆ ਵਾਲੇ ਤਾਂ ਸਿਰਫ ਨਿਊ ਵਰ੍ਹਾ ਮਨਾਉਂਦੇ ਹਨ, ਜੋ ਇੱਕ ਦਿਨ ਦਾ ਹੁੰਦਾ ਹੈ। ਤੁਸੀਂ
ਲੋਕੀ ਨਵੀਂ ਦੁਨੀਆ ਦਾ ਸੰਗਮ ਤੇ ਸਦਾ ਮਨਾਉਂਦੇ ਰਹਿੰਦੇ ਹੋ। ਤੁਹਾਡੇ ਸਾਮ੍ਹਣੇ ਨਵੀਂ ਦੁਨੀਆ ਨੈਣਾਂ
ਵਿਚ ਸਦਾ ਸਮਾਈ ਹੋਈ ਹੈ। ਯਾਦ ਕਰੋ ਅਤੇ ਪਹੁੰਚ ਜਾਵੋ। ਅੱਖਾਂ ਵਿਚ ਸਮਾਈ ਹੋਈ ਹੈ ਨਾ! ਅਨੁਭਵ
ਹੁੰਦਾ ਹੈ ਕਿ ਹੁਣੇ - ਹੁਣੇ ਸੰਗਮ ਤੇ ਹਾਂ, ਅੱਜ ਸੰਗਮ ਤੇ ਹਾਂ ਕਲ ਆਪਣੇ ਰਾਜ ਵਿਚ ਗਏ ਕਿ ਗਏ!
ਇਵੇਂ ਨੈਣਾਂ ਤੋਂ ਸਪੱਸ਼ਟ ਵਿਖਾਈ ਦਿੰਦੀ ਹੈ। ਦੁਨੀਆ ਵਾਲੇ ਤਾਂ ਇੱਕ ਦੂਜੇ ਨੂੰ ਇਕ ਦਿਨ ਦੀ
ਮੁਬਾਰਕ ਦਿੰਦੇ ਹਨ ਲੇਕਿਨ ਤੁਹਾਨੂੰ ਬਾਪਦਾਦਾ ਨੇ ਗਿਫ਼ਟ ਵਿਚ ਨਵੀਂ ਗੋਲਡਨ ਵਰਲਡ ਦਿੱਤੀ ਹੈ, ਜੋ
ਕਾਫੀ ਸਮੇਂ ਚੱਲਣ ਵਾਲੀ ਹੈ। ਇਵੇਂ ਨੈਣਾਂ ਵਿਚ ਸਮਾਈ ਹੋਈ ਹੈ ਜੋ ਇੱਕ ਸੈਕਿੰਡ ਵਿਚ ਪਹੁੰਚ ਸਕਦੇ
ਹੋ। ਸਬ ਦੇ ਸਾਮ੍ਹਣੇ ਆਪਣੀ ਗੋਲਡਨ ਦੁਨੀਆ ਨੈਣਾਂ ਵਿਚ ਸਮਾਈ ਹੋਈ ਹੈ। ਇੱਕ ਸੈਕਿੰਡ ਵਿਚ ਪਹੁੰਚ
ਸਕਦੇ ਹੋ ਨਾ! ਅੱਜ ਸੰਗਮ ਵਿਚ ਹੋ ਕਲ ਰਾਜ ਅਧਿਕਾਰੀ ਬਣ ਕੇ ਰਾਜ ਕਰੋਗੇ।
ਹੁਣ ਸਮੇਂ ਅਨੁਸਾਰ ਜਾਣਦੇ
ਹੋ ਕਿ ਤੁਸੀਂ ਪੂਰਵਜਾਂ ਦੇ ਭਗਤ ਲੋਕ ਦੁਖੀ ਅਤੇ ਅਸ਼ਾਂਤ ਹੋਣ ਦੇ ਕਾਰਣ, ਤੁਸੀਂ ਪੂਰਵਜ ਆਤਮਾਵਾਂ
ਨੂੰ ਕਿੰਨਾਂ ਪੁਕਾਰ ਰਹੇ ਹਨ। ਆਵਾਜ ਸੁਨਣ ਵਿੱਚ ਆਉਂਦਾ ਹੈ, ਕਿਵੇਂ ਦੁੱਖ ਅਸ਼ਾਂਤੀ ਨਾਲ ਪੁਕਾਰ
ਰਹੇ ਹਨ? ਸਾਨੂੰ ਸ਼ਾਂਤੀ ਦੇ ਦੇਵੋ, ਸੁਖ ਦੇ ਦੇਵੋ, ਖੁਸ਼ੀ ਦੇ ਦਵੋ। ਆਵਾਜ ਸੁਨਣ ਆਉਂਦਾ ਹੈ? ਦਵੋ,
ਦਵੋ… ਤਾਂ ਹੁਣ ਤੁਸੀਂ ਆਤਮਾਵਾਂ ਨੂੰ ਰਹਿਮਦਿਲ, ਕਲਿਆਣਕਾਰੀ ਦਾਤਾ ਦੇ ਬੱਚੇ ਰੂਪ ਵਿਚ ਆਤਮਾਵਾਂ
ਨੂੰ ਮਨਸਾ ਸੇਵਾ ਦ੍ਵਾਰਾ ਦੇਣ ਦਾ ਕੰਮ ਕਰਨਾ ਹੈ। ਬਾਪਦਾਦਾ ਨੂੰ ਤਾਂ ਬਹੁਤ ਤਰਸ ਪੈਂਦਾ ਹੈ ਇਨ੍ਹਾਂ
ਦੁਖੀ, ਅਸ਼ਾਂਤ ਆਤਮਾਵਾਂ ਤੇ। ਤੁਹਾਨੂੰ ਤਰਸ ਪੈਂਦਾ ਹੈ ਨਾਂ ! ( ਖਾਂਸੀ ਆਈ) ( ਅੱਜ ਬ੍ਰਹਮਾ ਬਾਪ
ਦੀ ਖਾਂਸੀ ਆ ਗਈ ਹੈ) ਤਾਂ ਤੁਹਾਨੂੰ ਵੀ ਆਤਮਾਵਾਂ ਤੇ ਤਰਸ ਪੈ ਰਿਹਾ ਹੈ ਨਾ! ਹੁਣ ਇਸ ਵਰ੍ਹੇ ਵਿਚ,
ਕਿਉਂਕਿ ਅੱਜ ਦੇ ਦਿਨ ਵਰ੍ਹਾ ਨਵਾਂ ਆ ਵੀ ਰਿਹਾ ਹੈ ਅਤੇ ਪੁਰਾਣਾ ਵਰ੍ਹਾ ਜਾਣ ਵਾਲਾ ਵੀ ਹੈ। ਤਾਂ
ਜਾਣ ਵਾਲੇ ਵਰ੍ਹੇ ਵਿਚ ਤੁਸੀ ਕੀ ਪਲਾਨ ਬਣਾਇਆ ਹੈ? ਵਰ੍ਹਾ ਤੇ ਜਾਵੇਗਾ ਲੇਕਿਨ ਤੁਸੀਂ ਸਭ ਆਪਣੇ ਲਈ
ਵਰ੍ਹੇ ਦੇ ਨਾਲ - ਨਾਲ ਕੀ ਵਿਦਾਈ ਦਵੋਗੇ? ਜਿਵੇਂ ਵਰ੍ਹਾ ਵਿਦਾਈ ਲਵੇਗਾ ਉਵੇਂ ਤੁਸੀਂ ਆਪਣੀ ਜੀਵਨ
ਵਿਚ ਕੀ ਵਿਦਾਈ ਦਵੋਗੇ? ਅਤੇ ਨਵਾਂ ਕੀ ਭਰੋਗੇ? ਸਦਾ ਦੇ ਲਈ ਵਿਦਾਈ ਦਵੋਗੇ ਜਾਂ ਥੋੜੇ ਸਮੇਂ ਦੇ ਲਈ?
ਕਿਉਂਕਿ ਬਾਪਦਾਦਾ ਨੇ ਇਸ਼ਾਰਾ ਦਿੱਤਾ ਹੈ ਕਿ ਹੁਣ ਤੱਕ ਜੋ ਪੁਰਾਣੇ ਸੰਸਕਾਰ ਰਹੇ ਹੋਏ ਹਨ ਉਨ੍ਹਾਂ
ਸੰਸਕਾਰਾਂ ਨੂੰ ਮਨ ਵਿਚ ਵੇਖਕੇ, ਜਾਣਕੇ ਸਮਾਪਤ ਕਰਨਾ ਹੀ ਹੈ। ਬਾਪਦਾਦਾ ਨੂੰ ਇਹ ਪੁਰਾਣੇ ਸੰਸਕਾਰ
ਪੁਰਸ਼ਾਰਥ ਵਿਚ ਵਿਘਣ ਰੂਪ ਵਿਖਾਈ ਦਿੰਦੇ ਹਨ। ਬੱਚੇ ਇੱਕ ਪਾਸੇ ਕਹਿੰਦੇ ਹਨ ਬਾਬਾ ਹੀ ਮੇਰਾ ਸੰਸਾਰ
ਹੈ ਫਿਰ ਪੁਰਾਣੇ ਸੰਸਕਾਰ ਕਿੱਥੋਂ ਆਏ? ਸੰਸਾਰ ਹੀ ਬਾਪ ਹੈ ਤਾਂ ਇਹ ਪੁਰਾਣੇ ਸੰਸਕਾਰ ਜੋ ਪੁਰਸ਼ਾਰਥ
ਵਿਚ ਵਿਘਣ ਪਾਉਂਦੇ ਹਨ, ਇਹ ਖਤਮ ਹੋਣਾ ਚਾਹੀਦਾ ਹੈ ਨਾ! ਅੰਮ੍ਰਿਤਵੇਲੇ ਜਦੋਂ ਸਭ ਰੂਹਰਿਹਾਨ ਕਰਦੇ
ਹਨ ਤਾਂ ਬਾਪ ਨੇ ਦੇਖਿਆ ਸਭ ਆਪਣਾ ਪੋਤਾਮੇਲ ਦਿੰਦੇ ਹਨ ਤਾਂ ਹੁਣ ਤੱਕ ਪੁਰਾਣੇ ਸੰਸਕਾਰ ਹੀ
ਪੁਰਸ਼ਾਰਥ ਨੂੰ ਢਿੱਲਾ ਕਰਦੇ ਹਨ।
ਤਾਂ ਅੱਜ ਦੇ ਦਿਨ ਵਰ੍ਹੇ
ਨੂੰ ਵਿਦਾਈ ਦਿੰਦੇ ਹੋਏ ਇਨ੍ਹਾਂ ਸੰਸਕਾਰਾਂ ਨੂੰ ਵੀ ਵਿਦਾਈ ਦੇ ਸਕਦੇ ਹੋ? ਦੇ ਸਕਦੇ ਹੋ? ਹੱਥ
ਉਠਾਓ। ਦੇਣਾ ਪਵੇਗਾ। ਹੱਥ ਉਠਾਉਣਾ ਤਾਂ ਬਹੁਤ ਸਹਿਜ ਹੈ ਲੇਕਿਨ ਮਨ ਦਾ ਹੱਥ ਉਠਾਉਣਾ ਹੈ। ਉਠਾ ਰਹੇ
ਹਨ। ਪੁਰਾਣੇ ਸੰਸਕਾਰਾਂ ਨੂੰ ਸਦਾ ਦੇ ਲਈ ਵਿਦਾਈ ਦੇਣਗੇ ਇਸਲਈ ਹੱਥ ਉਠਾ ਰਹੇ ਹੋ। ਫਿਰ ਤੋਂ ਉਠਾਓ।
ਅੱਛਾ। ਮਿਜੋਰਟੀ ਬੱਚਿਆਂ ਨੇ ਹੱਥ ਉੱਠਾਕੇ ਬਾਪਦਾਦਾ ਨੂੰ ਖੁਸ਼ ਕਰ ਦਿੱਤਾ। ਬਾਪਦਾਦਾ ਨੂੰ ਇਹ ਹੀ
ਖੁਸ਼ੀ ਹੈ ਕਿ ਹਿੰਮਤ ਵਾਲੇ ਬੱਚੇ ਹਨ। ਜਿੱਥੇ ਹਿੰਮਤ ਹੈ ਉਥੇ ਬਾਪਦਾਦਾ ਦਾ ਸਦਾ ਸਹਿਯੋਗ ਹੈ। ਤਾਂ
ਹੁਣ ਜਦੋਂ ਹੱਥ ਉਠਾਇਆ ਹੈ ਤਾਂ ਬਾਪ ਦਾ ਹਰ ਛੋਟਾ ਵੱਡਾ ਸਥਾਨ ਸਦਾ ਦੇ ਲਈ ਨਿਰਵਿਘਨ ਹੋ ਗਿਆ ਨਾ!
ਕਿਉਂਕਿ ਬਾਪਦਾਦਾ ਦੇ ਕੋਲ ਜੋ ਰਿਜਲਟ ਆਉਂਦੀ ਹੈ ਉਸ ਦਾ ਕਾਰਣ ਪੁਰਾਣੇ ਸੰਸਕਾਰ ਹੁੰਦੇ ਹਨ। ਤਾਂ
ਅੱਜ ਸੰਸਕਾਰ ਸੰਕਲਪ ਨਾਲ ਸਮਾਪਤ ਕੀਤਾ ਮਤਲਬ ਨਿਰਵਿਘਨ ਭਵ ਦਾ ਵਰਦਾਨ ਲਿਆ। ਲਿਆ? ਵਰਦਾਨ ਲਿਆ?
ਹਿੰਮਤ ਦਾ ਫ਼ਲ ਤਾਂ ਮਿਲਦਾ
ਹੈ ਨਾ! ਅਤੇ ਬਾਪਦਾਦਾ ਦਾ ਵਰਦਾਨ ਮਿਲਿਆ ਹੋਇਆ ਹੈ ਕਿ ਇੱਕ ਕਦਮ ਬੱਚਿਆਂ ਦੇ ਹਿੰਮਤ ਦਾ ਅਤੇ ਅਨੇਕ
ਕਦਮ ਬਾਪ ਦੀ ਮਦਦ ਹੈ ਹੀ ਹੈ। ਤਾਂ ਇਹ ਸੰਕਲਪ ਅੱਜ ਤੋਂ ਯਾਦ ਰੱਖਣਾ ਅਸੀਂ ਪੁਰਾਣੇ ਸੰਸਕਾਰ ਦੇ
ਦਿੱਤੇ। ਜੇਕਰ ਮੰਨ ਲਵੋ ਤੁਹਾਡੇ ਕੋਲ ਵਾਪਿਸ ਆਉਣ ਤਾਂ ਕੀ ਕਰੋਂਗੇ? ਕੀ ਕਰੋਂਗੇ? ਵਾਪਿਸ ਦਿੱਤੀ
ਹੋਈ ਚੀਜ਼ ਆਪਣੇ ਕੋਲ ਨਹੀਂ ਰੱਖੀ ਜਾਂਦੀ ਕਿਉਂਕਿ ਦੇ ਦਿੱਤੀ ਮਤਲਬ ਮੇਰੀ ਨਹੀਂ। ਤਾਂ ਜਦੋਂ ਮੇਰੀ
ਨਹੀਂ ਤਾਂ ਆਪਣੇ ਕੋਲ ਕਿਵੇਂ ਰੱਖ ਸਕਦੇ ਹੋ? ਬਾਪ ਨੂੰ ਦਿੱਤਾ? ਤਾਂ ਬਾਪ ਨੂੰ ਹੀ ਦਵੋਗੇ ਨਾ। ਪੱਕਾ
ਹੈ ਨਾ, ਦੇ ਦਿੱਤਾ ਨਾ! ਪੱਕਾ? ਹੁਣ ਤੇ ਦੋ - ਦੋ ਹੱਥ ਉਠਾਓ? ਪੱਕਾ। ਪਿੱਛੇ ਵਾਲੇ ਵੀ ਉਠਾ ਰਹੇ
ਹਨ।
ਬਾਪਦਾਦਾ ਨੂੰ ਇਹ ਹੀ
ਖੁਸ਼ੀ ਹੈ ਕਿ ਕਲਿਯੁਗ ਵਿੱਚ ਰਹਿੰਦੇ ਵੀ ਬਾਪ ਦਵਾਰਾ ਪ੍ਰਾਪਤੀ ਹੋਈ ਹੈ ਉਸਦਾ ਅਨੁਭਵ ਹੁਣ ਸੰਗਮ ਤੇ
ਕਰਨਗੇ। ਦੁਨੀਆਂ ਦੇ ਲਈ ਸੰਗਮਯੁਗ ਮਤਲਬ ਸਰਵ ਪ੍ਰਾਪਤੀਆਂ ਦਾ ਯੁਗ ਹੈ। ਪਰਮਾਤਮ ਪ੍ਰਾਪਤੀਆਂ, ਸਰਵ
ਸ਼ਕਤੀਆਂ, ਸਰਵ ਗੁਣ, ਸਰਵ ਗਿਆਨ ਦਾ ਖਜ਼ਾਨਾ ਜੋ ਪ੍ਰਾਪਤ ਹੈ ਉਸਦਾ ਪ੍ਰੈਕਟੀਕਲ ਅਨੁਭਵ ਕਰਨਗੇ। ਤਾਂ
ਅੱਜ ਦੇ ਦਿਨ ਜਿਨ੍ਹਾਂ ਨੇ ਵੀ ਹੱਥ ਉਠਾਇਆ ਹੈ ਉਹਨਾਂ ਸਬ ਬੱਚਿਆਂ ਨੂੰ ਭਾਵੇਂ ਸਮੁੱਖ ਬੈਠੇ ਹਨ,
ਭਾਵੇਂ ਦੂਰ ਬੈਠੇ ਦੇਸ਼ ਵਿਦੇਸ਼ ਵਿਚ ਸੁਣ ਰਹੇ ਹਨ, ਉਨ੍ਹਾਂ ਸਭ ਬੱਚਿਆਂ ਨੂੰ ਬਹੁਤ ਦਿਲ ਤੋਂ
ਬਾਪਦਾਦਾ ਕੀ ਦੇ ਰਹੇ ਹਨ? ਮੁਬਾਰਕ ਤੇ ਦੇ ਰਹੇ ਹਨ ਲੇਕਿਨ ਮੁਬਾਰਕ ਦੇ ਨਾਲ ਸਭ ਦੇ ਮੱਥੇ ਦੇ ਉਪਰ
ਹੱਥ ਰੱਖ ਰਹੇ ਹਨ। ਤੁਸੀਂ ਵੀ ਅਤੇ ਬਾਪਦਾਦਾ ਵੀ ਮਨ ਹੀ ਮਨ ਵਿਚ ਡਾਂਸ ਕਰ ਰਹੇ ਹਨ, “ ਵਾਹ ਬੱਚੇ
ਵਾਹ” ਹੁਣ ਤੁਸੀਂ ਵੀ ਮਨ ਵਿਚ ਡਾਂਸ ਕਰ ਰਹੇ ਹੋ ਨਾ! ਬੋਲੋ, ਹਾਂ ਜੀ।
ਹੁਣ ਵੇਖਣਾ ਟੀਚਰਜ਼। ਜੋ
ਵੀ ਟੀਚਰਜ਼ ਹਨ ਉਹ ਹੱਥ ਉਠਾਓ। ਫਾਰੇਨ ਦੀਆਂ ਟੀਚਰਜ਼ ਵੀ ਹਨ ਨਾ! ਬਾਪਦਾਦਾ ਨੂੰ ਤੇ ਹਰ ਇੱਕ ਬੱਚੇ
ਦਾ ਇਹ ਦ੍ਰਿੜ ਸੰਕਲਪ ਸੁਣ ਖੁਸ਼ੀ ਹੈ ਕਿ ਬੱਚਿਆਂ ਨੇ ਜੋ ਲਕਸ਼ ਰੱਖਿਆ ਹੈ - ਬਾਪ ਸਮਾਨ ਸੰਪੰਨ ਅਤੇ
ਸੰਪੂਰਨ ਬਣਨ ਦਾ, ਉਸ ਵਿੱਚ ਇਹ ਨਿਰਵਿਘਨ ਰਹਿਣ ਦਾ ਦ੍ਰਿੜ ਸੰਕਲਪ ਕੀਤਾ ਹੈ ਉਹ ਸੰਪੰਨ ਕਰਨਗੇ ਅਤੇ
ਜੋ ਦੁਨੀਆ ਵਾਲੇ ਦੁਖੀ ਹਨ, ਅਸ਼ਾਂਤ ਹਨ ਉਨ੍ਹਾਂ ਦੀ ਮਨਸਾ ਸੇਵਾ ਕਰ ਉਨ੍ਹਾਂ ਨੂੰ ਵੀ ਕੁਝ ਨਾ ਕੁਝ
ਸਹਾਰਾ ਦਿੰਦੇ ਰਹਿਣਗੇ ਕਿਉਂਕਿ ਬਾਪਦਾਦਾ ਨੂੰ ਬੱਚਿਆਂ ਦਾ ਪੁਕਾਰਨਾ, ਚਿਲਾਉਣਾ ਸਹਿਣ ਨਹੀਂ ਹੁੰਦਾ।
ਹੈ ਤੇ ਤੁਹਾਡਾ ਵੀ ਪਰਿਵਾਰ ਨਾ! ਤਾਂ ਬਹੁਤ ਵਧ ਰਿਹਾ ਹੈ ਦੁੱਖ ਅਸ਼ਾਂਤੀ, ਤਾਂ ਹੁਣ ਰਹਿਮਦਿਲ ਬਣੋ।
ਇਹ ਸੰਕਲਪ ਵੀ ਨਾਲ ਵਿਚ ਕਰੋ ਕਿ ਚਲਦੇ ਫਿਰਦੇ ਅਤੇ ਵਿਸ਼ੇਸ਼ ਅੰਮ੍ਰਿਤਵੇਲੇ ਆਤਮਾਵਾਂ ਦੀ ਮਨਸਾ
ਸੇਵਾ ਵੀ ਜਰੂਰ ਕਰੋਗੇ, ਇਹ ਸੰਕਲਪ ਲੈ ਸਕਦੇ ਹੋ? ਜਿਵੇਂ ਇਹ ਸੰਕਲਪ ਲਿਆ ਕਿ ਸਦਾ ਦੇ ਲਈ ਪੁਰਾਣੇ
ਸੰਸਕਾਰਾਂ ਨੂੰ ਸਮਾਪਤ ਕਰੋਗੇ, ਸਦਾ ਦੇ ਲਈ ਲਿਆ ਹੈ ਨਾ! ਥੋੜੇ ਸਮੇਂ ਦੇ ਲਈ ਤੇ ਨਹੀਂ! ਤਾਂ ਜਿਵੇਂ
ਸੰਸਕਾਰਾਂ ਨੂੰ ਸਮਾਪਤ ਕਰ ਬਾਪ ਸਮਾਨ ਬਣੋਗੇ ਅਜਿਹੇ ਦਾਤਾ ਦੇ ਬੱਚੇ ਬਣ ਮਾਸਟਰ ਦਾਤਾ ਸਵਰੂਪ ਨਾਲ
ਮਨਸਾ ਸੇਵਾ ਵੀ ਕਰਨੀ ਹੈ। ਉਸ ਦੇ ਲਈ ਤਿਆਰ ਹੋ? ਮਨਸਾ ਸੇਵਾ ਕਰਨ ਦੇ ਲਈ ਤਿਆਰ ਹੋ? ਹੱਥ ਉਠਾਓ,
ਮਨਸਾ ਸੇਵਾ ਵੀ ਕਰੋਗੇ? ਸਾਰੇ ਦਿਨ ਵਿਚ ਜੋ ਵੀ ਟਾਇਮ ਮਿਲੇ, ਉਸ ਵਿੱਚ ਮਨਸਾ ਸੇਵਾ ਜਰੂਰ ਕਰਨਾ
ਕਿਉਂਕਿ ਤੁਸੀ ਬੱਚਿਆਂ ਨੂੰ ਹੀ ਸੁਖਮਯ ਸੰਸਾਰ ਲਿਆਉਣਾ ਹੈ। ਬਾਪ ਨੇ ਤੁਸੀ ਬੱਚਿਆਂ ਨੂੰ ਇਸੇ ਸੇਵਾ
ਦੇ ਲਈ ਰਾਇਟ ਹੈਂਡ ਬਣਾਇਆ ਹੈ। ਹੱਥ ਨਾਲ ਦਿੱਤਾ ਜਾਂਦਾ ਹੈ ਨਾ। ਤਾਂ ਤੁਸੀਂ ਬਾਪ ਦੇ ਰਾਇਟ ਹੈਂਡ
ਹੋ। ਤਾਂ ਬਾਪਦਾਦਾ ਤੁਸੀ ਰਾਇਟ ਹੈਂਡ ਮਤਲਬ ਹੱਥਾਂ ਦਵਾਰਾ ਸਭ ਨੂੰ ਇਹ ਸੇਵਾ ਦਵਾਉਣਾ ਚਾਹੁੰਦਾ ਕੀ
ਕੁੱਝ ਨਾ ਕੁੱਝ ਦਿੰਦੇ ਰਹੋ। ਉਹ ਚਿੱਲਾ ਰਹੇ ਹਨ ਦੋ - ਦੋ ਅਤੇ ਤੁਸੀ ਦੁਖੀਆ। ਨੂੰ ਸੁਖ ਦਵੋ,
ਪ੍ਰੇਸ਼ਾਨ ਨੂੰ ਕੁਝ ਸ਼ਕਤੀ ਦੇ ਕਰਕੇ ਪੁੰਨ ਦਾ ਕੰਮ ਕਰੋ। ਹੁਣ ਤੁਸੀਂ ਬੱਚੇ ਜਿਨ੍ਹਾਂ ਨੇ ਆਪਣੇ
ਆਪ ਨੂੰ ਜਾਣਿਆ, ਬਾਪ ਨੂੰ ਜਾਣਿਆ, ਵਰਸੇ ਦੇ ਅਧਿਕਾਰੀ ਬਣੇ ਤਾਂ ਦੂਜਿਆਂ ਨੂੰ ਵੀ ਬਣਾਓ ਕਿਉਂਕਿ
ਹੁਣ ਸਾਰੇ ਮੁਕਤੀ ਚਾਹੁੰਦੇ ਹਨ। ਸਭ ਨੂੰ ਮੁਕਤੀ ਵਿਚ ਭੇਜ ਆਪ ਬਾਪ ਦੇ ਵਰਦਾਨ ਨਾਲ ਰਾਜ ਅਧਿਕਾਰੀ
ਬਣੋਗੇ ਇਸਲਈ ਬਾਪ ਇਹ ਹੀ ਹਰ ਬੱਚੇ ਨੂੰ ਸੰਕਲਪ ਦੇ ਰਹੇ ਹਨ - “
ਨਿਰਵਿਘਨ ਭਵ , ਸੇਵਾਦਾਰੀ
ਭਵ” । ਜੋ ਬੱਚੇ ਬਾਪ ਦੇ ਬਣ ਗਏ ਹਨ ਉਨ੍ਹਾਂ ਬੱਚਿਆਂ ਨੂੰ ਸੰਗਮਯੁਗੀ ਬ੍ਰਾਹਮਣ ਜੀਵਨ ਦਾ ਮਜ਼ਾ
ਅਨੁਭਵ ਹੋ ਰਿਹਾ ਹੈ ਅਤੇ ਹੁੰਦਾ ਰਹੇਗਾ। ਤਾਂ ਭਾਵੇਂ ਨਵੇਂ ਆਏ ਹਨ, ਭਾਵੇਂ ਪੁਰਾਣੇ ਵੀ ਹਨ ਲੇਕਿਨ
ਜੋ ਆਪਣੇ ਨੂੰ ਸਮਝਦੇ ਹਨ ਬਾਪ ਦੇ ਵਰਸੇ ਦੇ ਅਧਿਕਾਰੀ ਹਨ, ਅਤਿੰਦਰੀਏ ਸੁਖ ਵਿਚ ਝੂਲਦੇ ਰਹਿੰਦੇ ਹਨ
ਅਤੇ ਅੱਗੇ ਵੀ ਜੋ ਸੰਕਲਪ ਕੀਤਾ ਹੈ, ਸੰਸਕਾਰ ਤੇ ਵਿਜੇਈ ਬਣਨ ਦਾ ਸੰਕਲਪ ਲਿਆ ਹੈ , ਉਹ ਸਭ ਆਤਮਾਵਾਂ
ਕੋਟਾਂ ਵਿੱਚੋਂ ਕੋਈ ਬਣੇ ਹਨ, ਜਾਂ ਕੋਈ ਵਿਚ ਵੀ ਕੋਈ ਬਣੇ ਹਨ? ਬੱਚੀ ਨੇ ਕਿਹਾ ਹੈ ਨਾ, ਜਨਕ ਨੇ
108 ਦੀ ਮਾਲਾ, 16 ਹਜਾਰ ਦੀ ਮਾਲਾ ਦਾ ਖਾਸ ਮਿਲਣ ਕਰੋ। ਤਾਂ ਤੁਸੀਂ ਜੋ ਸਮਝਦੇ ਹੋ ਕਿ ਅਸੀਂ 16
ਹਜਾਰ ਜਾਂ 108 ਇਸ ਮਾਲਾ ਵਿਚ ਆਉਣ ਹੀ ਵਾਲੇ ਹਾਂ, ਉਹ ਹੱਥ ਉਠਾਓ।
ਨਵੇਂ - ਨਵੇਂ ਵੀ ਉਠਾ
ਰਹੇ ਹਨ। ਮੁਬਾਰਕ ਹੋਵੇ। ਨਿਸ਼ਚੇਬੁੱਧੀ ਵਿਜੇਈ ਹੁੰਦੇ ਹਨ। ਬਾਪਦਾਦਾ ਵੀ ਜਾਣਦੇ ਹਨ ਕਿ ਜੋ
ਨਿਸ਼ਚੇਬੁੱਧੀ ਹਨ ਉਹ ਅੱਗੇ ਜਾ ਸਕਦੇ ਹਨ, ਜਾਣਗੇ। ਅੱਛਾ। ਜੋ ਪਹਿਲੀ ਵਾਰੀ ਆਏ ਹਨ ਉਹ ਹੱਥ ਉਠਾਓ।
ਸਭ ਦੇ ਵਲੋਂ ਬਾਪਦਾਦਾ ਤੁਸੀਂ ਲੋਕਾਂ ਨੂੰ ਮੁਬਾਰਕ ਦੇ ਰਹੇ ਹਨ। ਨਿਸ਼ਚੇ ਜੋ ਕੀਤਾ ਹੈ ਨਾ, ਇਸ
ਨੂੰ ਅੰਮ੍ਰਿਤਵੇਲੇ ਸਦਾ ਰੀਵਾਇਜ ਕਰਦੇ ਰਹਿਣਾ। ਅੱਛਾ। ਬਾਪਦਾਦਾ ਨੂੰ ਬੱਚਿਆਂ ਨੂੰ ਵੇਖ ਖੁਸ਼ੀ
ਹੁੰਦੀ ਹੈ ਕਿ ਸਮੇਂ ਟੂ ਲੇਟ ਦੇ ਪਹਿਲੇ ਆਪਣੇ ਵਰਸੇ ਦੇ ਅਧਿਕਾਰੀ ਬਣ ਗਏ। ਇਸਲਈ ਇਥੇ ਆਯ ਹੋਏ ਸਰਵ
ਪਰਿਵਾਰ ਦੇ ਵਲੋਂ ਅਤੇ ਆਪਣੇ - ਆਪਣੇ ਸੈਂਟਰਾਂ ਤੇ ਰਹਿਣ ਵਾਲੇ ਸਾਰੇ ਬੱਚਿਆਂ ਦੇ ਵੱਲੋਂ ਵੀ
ਬਾਪਦਾਦਾ ਤੁਹਾਨੂੰ ਸਭ ਨੂੰ ਮੁਬਾਰਕ ਦੇ ਰਹੇ ਹਨ। ਹੁਣ ਤੁਸੀਂ ਇੱਕ ਕਮਾਲ ਕਰਨਾ, ਹਿੰਮਤ ਹੈ? ਬੋਲੋ,
ਹਿੰਮਤ ਹੈ? ਤੁਸੀਂ ਲੋਕ ਪਹਿਲੋਂ ਤੋਂ ਹੀ ਨਿਰਵਿਘਨ ਰਹਿਣਾ। ਨਿਸ਼ਚੇ ਅਤੇ ਨਸ਼ੇ ਵਿਚ ਨੰਬਰਵਨ ਜਾਣਾ।
ਬਾਪਦਾਦਾ ਨੂੰ ਖੁਸ਼ੀ ਹੁੰਦੀ ਹੈ ਕਿ ਪੁਰਾਣੇ ਤਾਂ ਪੁਰਾਣੇ ਹਨ ਲੇਕਿਨ ਨਵੇਂ ਥੋੜੇ ਸਮੇਂ ਵਿੱਚ
ਕਮਾਲ ਵਿਖਾਉਣਗੇ। ਅੱਛਾ।
ਹੁਣ ਬਾਪਦਾਦਾ ਭਾਵੇਂ ਨਵੇਂ
ਹਨ, ਭਾਵੇਂ ਪੁਰਾਣੇ ਹਨ, ਸਭ ਨੂੰ ਇੱਕ ਸੈਕਿੰਡ ਦਾ ਕੰਮ ਦਿੰਦੇ ਹਨ। ਸਾਰੇ ਹੁਣੇ - ਹੁਣੇ ਇੱਕ
ਸੈਕਿੰਡ ਵਿਚ ਆਪਣੇ ਆਪ ਨੂੰ ਹੋਰ ਸਾਰੇ ਸੰਕਲਪਾਂ ਤੋਂ ਦੂਰ ਕਰ ਇੱਕ ਸੈਕਿੰਡ ਵਿਚ ਆਪਣੇ ਨੂੰ ਬਿੰਦੂ
ਰੂਪ ਵਿਚ ਸਥਿਤ ਕਰ ਸਕਦੇ ਹੋ, ਕਰੋਂਗੇ? ਇੱਕ ਸੈਕਿੰਡ ਵਿਚ ਮੈਂ ਬਿੰਦੂ ਹਾਂ, ਕੋਈ ਸੰਕਲਪ ਨਹੀਂ
ਬਿੰਦੂ ਹਾਂ ( ਡਰਿੱਲ ਕਰਵਾਈ) ਜਿਸ ਨੇ ਸੈਕਿੰਡ ਵਿਚ ਆਪਣੇ ਨੂੰ ਬਿੰਦੂ ਸਥਿਤੀ ਵਿਚ ਸਥਿਤ ਕੀਤਾ ਉਹ
ਹੱਥ ਉਠਾਓ। ਸੈਕਿੰਡ ਵਿਚ ਲਗਾਇਆ। ਅੱਛਾ। ਹੁਣ ਇਹ ਪ੍ਰੇਕਟਿਸ 15 ਦਿਨ, ਸਾਰੇ ਦਿਨ ਵਿਚ ਹਰ ਘੰਟੇ
ਵਿਚ ਇੱਕ ਸੈਕਿੰਡ ਵਿਚ ਬਿੰਦੀ ਲਗਾਓ, ਇਹ ਪ੍ਰੇਕਟਿਸ ਹਰ ਇੱਕ ਕਰਨਾ ਅਤੇ ਉੱਥੇ ਵਾਤਾਵਰਨ ਵਿਚ ਰਹਿ
ਕੇ, ਆਪਣੇ ਕੰਮ ਵਿਚ ਰਹਿੰਦੇ ਚੈਕ ਕਰਨਾ ਕੀ ਇੱਕ ਸੈਕਿੰਡ ਵਿਚ ਬਿੰਦੂ ਰੂਪ ਸਫਲਤਾ ਮਿਲੀ? ਕਿਉਂਕਿ
ਇੱਥੇ ਤਾਂ ਵਾਯੂਮੰਡਲ ਵੀ ਹੈ ਲੇਕਿਨ ਆਪਣੇ - ਆਪਣੇ ਸਥਾਨ ਵਿਚ ਰਹਿੰਦੇ ਸੈਕਿੰਡ ਵਿਚ ਬਿੰਦੂ ਸਵਰੂਪ
ਵਿਚ ਸਥਿਤ ਹੋ ਸਕਦੇ ਹੋ, ਇਹ ਅਭਿਆਸ ਕਰਨਾ ਕਿਉਂਕਿ ਬਾਪਦਾਦਾ ਨੇ ਦੱਸ ਦਿਤਾ ਹੈ, ਜਿਨਾਂ ਅੱਗੇ ਚਲਦੇ
ਜਾਵੋਗੇ ਉਤਨਾ ਇਹ ਇੱਕ ਸੈਕਿੰਡ ਵਿਚ ਬਿੰਦੀ ਸਥਿਤੀ ਵਿਚ ਸਥਿਤ ਹੋਣ ਦੀ ਲੋੜ ਪਵੇਗੀ ਇਸਲਈ ਆਪਣੇ ਆਪ
ਨੂੰ ਹੀ ਚੈਕ ਕਰਨਾ ਅਤੇ ਆਪਣੇ - ਆਪਣੇ ਸਥਾਨ ਤੇ ਰਿਪੋਰਟ ਟੀਚਰ ਨੂੰ ਲਿਖਕੇ ਦੇਣਾ। ਫਿਰ ਟੀਚਰਜ਼
ਦ੍ਵਾਰਾ ਭਾਵੇਂ ਇੱਥੇ ਹਨ ਜਾਂ ਨਹੀਂ ਵੀ ਹਨ, ਸਾਰੀਆਂ ਕਲਾਸੀਜ ਦੇ ਲਈ ਇਹ ਹੋਮਵਰਕ ਹੈ। ਉਸ ਦੀ
ਰਿਜਲਟ ਬਾਪਦਾਦਾ ਦੇ ਕੋਲ ਆਵੇਗੀ ਤਾਂ ਵੇਖ ਲੈਣਗੇ, ਇਸ ਤੋਂ ਪਤਾ ਪਵੇਗਾ ਕਿ ਤੁਸੀ 108 ਜਾਂ 16
ਹਜਾਰ ਦੀ ਮਾਲਾ, ਉਸ ਦੇ ਅਧਿਕਾਰੀ ਹੋ। ਸੈਕਿੰਡ ਵਿਚ ਰੋਜ ਦੀ ਦਿਨਚਰਿਆ ਵਿਚ ਕਿੰਨਾਂ ਸਫਲ ਹੋਏ, ਉਸ
ਤੋਂ ਪਤਾ ਪਵੇਗਾ ਕਿ ਤੁਸੀ ਕਿਸ ਯੋਗ ਹੋ! ਕਿਉਂ ਕੀ ਹੁਣ ਹੱਥ ਉਠਵਾਉਣ ਗੇ, ਕੌਣ ਆਪਣੇ ਸਮਝਦੇ ਹਨ
ਪ੍ਰੈਕਟਿਕਲ ਧਾਰਨਾ ਵਿਚ ਕਿ ਮੈਂ 108 ਜਾਂ 16 ਹਜਾਰ ਦੀ ਮਾਲਾ ਵਿਚ ਆਵਾਂਗੇ, ਤਾਂ ਸਭ ਹੱਥ ਉਠਾ
ਦੇਣਗੇ, ਇਸਲਈ ਤੁਸੀ ਸਿਰਫ ਰਿਜਲਟ ਲਿਖਣਾ ਉਸ ਤੋਂ ਸਮਝ ਜਾਵਾਂਗੇ ਕਿਉਂਕਿ ਦਾਦੀਆਂ ਮੰਨ ਲਓ ਨਾਮ
ਦਿੰਦਿਆਂ ਹਨ ਤਾਂ ਕੋਈ ਸਮਝਣਗੇ ਅਸੀਂ ਵੀ ਆ ਸਕਦੇ ਹਾਂ ਨਾ, ਤਾਂ ਇਸ ਰੀਪੋਰਟ ਤੋਂ ਪਤਾ ਪੈ ਜਾਵੇਗਾ।
ਬਾਪਦਾਦਾ ਪੁੱਛਦੇ ਹਨ
ਜਿਸਦਾ ਸੈਕਿੰਡ ਵਿਚ ਜੋ ਰੂਪ ਅਨੁਭਵ ਕਰਨਾ ਚਾਹੋ ਉਹ ਕਰ ਸਕਦੇ ਹੋ? ਸੈਕਿੰਡ ਵਿਚ? 5 ਸਵਰੂਪ ਜੋ
ਸੁਣਾਏ ਸਨ, ਉਹ ਵੀ ਜਦੋਂ ਚਾਹੋ ਉਦੋਂ ਸੈਕਿੰਡ ਵਿਚ ਉਹ ਸਵਰੂਪ ਬਣ ਸਕਦੇ ਹੋ? ਇਹ ਪ੍ਰੇਕਟਿਸ ਕਰਕੇ
ਆਪਣੇ ਆਪ ਨੂੰ ਪਤਾ ਪਵੇ ਕਿ ਮੈਂ ਜੋ ਚਾਹਵਾਂ ਉਸ ਸਥਿਤੀ ਵਿਚ ਸੈਕਿੰਡ ਵਿਚ ਰਹਿ ਸਕਦਾ ਹਾਂ, ਜਾਂ
ਟਾਇਮ ਲੱਗਦਾ ਹੈ! ਬਾਕੀ ਬਾਪਦਾਦਾ ਖੁਸ਼ ਹਨ ਕਿ ਹੱਥ ਉਠਾਉਣ ਵਿਚ, ਮਿਜੋਰਟੀ ਹੱਥ ਉਠਾਉਂਦੇ ਹਨ।
ਹੁਣ ਇਹ ਹੱਥ ਉਠਾਇਆ ਹੈ ਲੇਕਿਨ ਅਭਿਆਸ ਕਰਦੇ - ਕਰਦੇ ਇ
ਅਜਿਹਾ ਹੋ ਜਾਵੇਗਾ ਜਿਵੇਂ ਹੁਣ ਦਵਾਪਰ ਕਲਯੁਗ ਦੇ ਅਭਿਆਸ ਵਿਚ ਦੇਹ ਅਭਿਮਾਨ ਵਿਚ ਆਉਣਾ ਨੈਚੁਰਲ ਹੋ
ਗਿਆ ਹੈ, ਇਵੇਂ ਜਿਸ ਸਵਰੂਪ ਵਿਚ ਸਥਿਤ ਹੋਣਾ ਚਾਹੋ ਉਹ ਅਜਿਹਾ ਹੀ ਇਜੀ ਹੋ ਜਾਵੇ ਕਿਉਂਕਿ ਸਮੇਂ
ਅਜਿਹਾ ਆਉਣ ਵਾਲਾ ਹੈ ਜਿਸ ਵਿਚ ਤੁਹਾਨੂੰ ਇਸ ਅਭਿਆਸ ਦੀ ਲੋੜ ਪਵੇਗੀ। ਤਾਂ ਇਹ ਅਭਿਆਸ ਹਰ ਇੱਕ ਆਪਣੇ
- ਆਪਣੇ ਕੰਮ ਦੇ ਹੁੰਦੇ ਕਰਦੇ ਰਹੋ ਅਤੇ ਰਿਜਲਟ ਆਪਣੀ ਨਿਮਿਤ ਟੀਚਰਜ਼ ਨੂੰ ਦਿੰਦੇ ਰਹੋ। ਤਾਂ ਇਸ
ਵਰ੍ਹੇ ਦੀ ਸਮਾਪਤੀ ਵਿਚ ਇਹ ਪ੍ਰੇਕਟਿਸ ਕਰਦੇ ਰਹਿਣਾ। ਆਪਣੇ ਆਪ ਹੀ ਕਰੋ, ਆਪਣਾ ਟੀਚਰ ਵੀ ਆਪ ਬਣੋ
ਲੇਕਿਨ ਰਿਜਲਟ ਵਿਖਾਉਣ ਦੇ ਲਈ ਆਪਣਾ ਚਾਰਟ ਦਿੰਦੇ ਰਹੋਗੇ ਤਾਂ ਅਟੈਂਸ਼ਨ ਜਾਵੇਗਾ। ਅਜਿਹਾ ਅਨੁਭਵ
ਕਰੋ ਜਿਵੇਂ ਹੱਥ ਨੂੰ ਜਿਥੇ ਚਾਹੋ ਠਹਿਰੇ, ਠਹਿਰਾ ਸਕਦੇ ਹੋ ਨਾ! ਇਵੇਂ ਮਨ ਨੂੰ ਜਿਸ ਸਥਿਤੀ ਵਿਚ
ਰੱਖਣਾ ਚਾਹੋ ਉਸ ਸਥਿਤੀ ਵਿਚ ਰਹੇ। ਮਹਾਮੰਤ੍ਰ ਵੀ ਯਾਦਗਰ ਵਿਚ ਮਨਮਨਾਭਵ ਹੈ। ਮਨ ਦੀ ਡਰਿੱਲ ਇਸ
ਵਿੱਚ ਸਫਲਤਾ ਕਿੰਨੀ ਹੈ, ਉਹ ਆਪਣਾ ਆਪ ਹੀ ਅਨੁਭਵ ਕਰੋ।
ਬਾਪਦਾਦਾ ਇਹ ਹੀ ਚਾਹੁੰਦੇ
ਹਨ ਕਿ ਇੱਕ - ਇੱਕ ਬੱਚਾ ਹੁਣ ਸੰਗਮਯੁੱਗ ਦਾ ਸੁਖ, ਸੰਗਮਯੁੱਗ ਦੀਆਂ ਪ੍ਰਾਪਤੀਆਂ, ਹਰ ਪ੍ਰਾਪਤੀ ਦੇ
ਅਨੁਭਵੀ ਬਣਨ। ਆਪਣੇ ਆਪ ਨੂੰ ਚੈੱਕ ਕਰਨਾ ਹਰ ਪ੍ਰਾਪਤੀ, ਹਰ ਸ਼ਕਤੀ, ਹਰ ਗਿਆਨ ਦੇ ਰਾਜ਼ ਨੂੰ, ਯੋਗ
ਦੀ ਹਰ ਵਿਧੀ ਨੂੰ, ਧਾਰਨਾ ਵਿਚ ਹਰ ਧਾਰਨਾ ਵਿਚ ਅਨੁਭਵੀ ਬਣਿਆ ਹਾਂ? ਆਪਣੀ ਸਾਰੀ ਚੈਕਿੰਗ ਕਰਦੇ ਰਹੋ
ਅਤੇ ਅੱਗੇ ਤੋਂ ਅੱਗੇ ਵਧਦੇ ਰਹੋ। ਤਾਂ ਅੱਜ ਬਾਪਦਾਦਾ ਚੈਕਿੰਗ ਅਤੇ ਪ੍ਰਾਪਤੀ ਇਸ ਨੂੰ ਚੈੱਕ ਕਰਨ
ਦੇ ਲਈ ਕਹਿ ਰਹੇ ਹਨ। ਕੋਈ ਵੀ ਪ੍ਰਾਪਤੀ ਵਿਚ ਘੱਟ ਹੋ ਗਏ ਤਾਂ ਡਰਾਮਾ ਅਨੁਸਾਰ ਪ੍ਰਖਿਆਵਾਂ ਵੀ ਸਮੇਂ
ਅਨੁਸਾਰ ਉਹ ਹੀ ਆਉਣਗੀਆਂ ਇਸਲਈ ਸਭ ਸਬਜੈਕਟ ਵਿਚ ਸੰਪੰਨ ਅਤੇ ਸੰਪੂਰਨ ਦੀ ਚੈਕਿੰਗ ਕਰੋ ਅਤੇ ਚੇਂਜ
ਕਰੋ।
ਅੱਜ ਦੇ ਦਿਨ ਬਾਪਦਾਦਾ
ਤੁਸੀ ਸਭ ਦੇ ਸਧਾਰਨ ਸਵਰੂਪ ਵਿਚ ਵੀ ਤੁਹਾਡੇ ਭਵਿੱਖ ਦਾ ਰੂਪ, ਪ੍ਰਾਪਤੀਆਂ ਦਾ ਰੂਪ ਵੇਖ ਰਹੇ ਹਨ।
ਅੱਛਾ। ਸਭ ਪਾਸੇ ਦੀ ਸਿਕੀਲੱਧੇ, ਬਾਪਦਾਦਾ ਦੇ ਦਿਲਤਖ਼ਤਨਸ਼ੀਨ, ਬਾਪਦਾਦਾ ਦੇ ਫਰਮਾਨਦਾਰ, ਆਗਿਆਕਾਰੀ,
ਤੀਵ੍ਰ ਪੁਰਸ਼ਾਰਥੀ ਬੱਚਿਆਂ ਨੂੰ ਬਾਪਦਾਦਾ ਦਾ ਬਹੁਤ - ਬਹੁਤ ਦਿਲ ਦਾ ਪਿਆਰ ਅਤੇ ਬਾਪਦਾਦਾ ਦੀ
ਮੁਬਾਰਕ ਹੋਵੇ, ਮੁਬਾਰਕ ਹੋਵੇ, ਮੁਬਾਰਕ ਹੋਵੇ। ਬਾਪਦਾਦਾ ਨੂੰ ਵੀ ਬੱਚਿਆਂ ਨੂੰ ਵੇਖ ਖੁਸ਼ੀ ਹੁੰਦੀ
ਹੈ ਵਾਹ, ਵਾਹ, ਵਾਹ! ਮੇਰੇ ਬੱਚੇ ਵਾਹ!
ਸਾਰਾ ਹੀ ਸਾਲ ਨਿਰਵਿਘਨ
ਅਤੇ ਖੁਸ਼ਮਿਜਾਜ਼ ਰਹਿਣਾ। ਆਪਣੀ ਚਲਣ ਅਤੇ ਚਿਹਰੇ ਤੋਂ ਸਭ ਨੂੰ ਖੁਸ਼ੀ ਤੇ ਮੁਸਕੁਰਾਹਟ ਸਿਖਾਉਣਾ।
ਸਦਾ ਉੱਡਣਾ ਅਤੇ ਉਡਾਉਣਾ। ਚਲਨਾ ਨਹੀਂ ਉੱਡਣਾ। ਉੱਡਦੀ ਕਲਾ ਸਰਵ ਨੂੰ ਪਿਆਰੀ ਹੈ। ਤਾਂ ਉੱਡਦੇ
ਉੱਡਦੇ ਸੰਦੇਸ਼ ਦੇਣਾ। ਸਭ ਤੁਹਾਨੂੰ ਵੇਖਕੇ ਖੁਸ਼ੀ ਦੇ ਝੂਲੇ ਵਿਚ ਝੂਲਣ ਲੱਗਣ। ਹੈਪੀ ਹੈਪੀ ਹੈਪੀ
ਨਿਊ ਯੀਅਰ। ਅੱਛਾ - ਓਮ ਸ਼ਾਂਤੀ।
ਵਰਦਾਨ:-
ਈਸ਼ਵੀਰ ਭਾਗ
ਵਿਚ ਲਾਈਟ ਦਾ ਕਰਾਉਣ ਪ੍ਰਾਪਤ ਕਰਨ ਵਾਲੇ ਸਰਵ ਪ੍ਰਾਪਤੀ ਸਵਰੂਪ ਭਵ।
ਦੁਨੀਆ ਵਿਚ ਭਾਗ ਦੀ
ਨਿਸ਼ਾਨੀ ਰਾਜਾਈ ਹੁੰਦੀ ਹੈ ਅਤੇ ਰਾਜਾਈ ਦੀ ਨਿਸ਼ਾਨੀ ਤਾਜ ਹੁੰਦਾ ਹੈ। ਅਜਿਹੇ ਭਾਗ ਦੀ ਨਿਸ਼ਾਨੀ
ਲਾਈਟ ਦਾ ਕਰਾਉਣ ਹੈ। ਅਤੇ ਇਸ ਕਰਾਉਣ ਦੀ ਪ੍ਰਾਪਤੀ ਦਾ ਆਧਾਰ ਹੈ ਪਿਓਰਟੀ। ਸੰਪੂਰਨ ਪਵਿੱਤਰ ਆਤਮਾਵਾਂ
ਲਾਈਟ ਦੇ ਤਾਜਧਾਰੀ ਹੋਣ ਦੇ ਨਾਲ - ਨਾਲ ਸਰਵ ਪ੍ਰਾਪਤੀਆਂ ਨਾਲ ਵੀ ਸੰਪੰਨ ਹੁੰਦੀਆਂ ਹਨ। ਜੇਕਰ ਕੋਈ
ਵੀ ਪ੍ਰਾਪਤੀ ਦੀ ਕਮੀ ਹੈ ਤਾਂ ਲਾਈਟ ਦਾ ਕਰਾਉਣ ਸਪੱਸ਼ਟ ਵਿਖਾਈ ਨਹੀਂ ਦਵੇਗਾ।
ਸਲੋਗਨ:-
ਆਪਣੀ ਰੂਹਾਨੀ
ਸਥਿਤੀ ਵਿਚ ਸਥਿਤ ਰਹਿਣ ਵਾਲੇ ਹੀ ਮਨਸਾ ਮਹਾਦਾਨੀ ਹਨ।
ਇਹ ਅਵਿਅਕਤ ਇਸ਼ਾਰੇ :-
ਜਵਾਲਾ ਸਵਰੂਪ ਸਥਿਤੀ ਵਿਚ ਰਹਿ ਸ਼ਕਤੀਸ਼ਾਲੀ ਯਾਦ ਦਾ ਅਨੁਭਵ ਕਰੋ। ਹੁਣ ਚੰਗਾ - ਚੰਗਾ ਕਹਿੰਦੇ ਹਨ,
ਲੇਕਿਨ ਅੱਛਾ ਬਣਨਾ ਹੈ ਇਹ ਪ੍ਰਰੇਣਾ ਨਹੀਂ ਮਿਲ ਰਹੀ ਹੈ। ਉਸ ਦਾ ਇੱਕ ਹੀ ਸਾਧਨ ਹੈ - ਸੰਗਠਿਤ ਰੂਪ
ਵਿਚ ਜਵਾਲਾ ਸਵਰੂਪ ਬਣੋ। ਇੱਕ - ਇੱਕ ਚੇਤੰਨ ਲਾਈਟ ਹਾਊਸ ਬਣੋ। ਸੇਵਾਦਾਰੀ ਹੋ, ਸਨੇਹੀ ਹੋ, ਇੱਕ
ਬਲ ਇੱਕ ਭਰੋਸੇ ਵਾਲੇ ਹੋ,ਇਹ ਤਾਂ ਸਭ ਠੀਕ ਹੈ, ਲੇਕਿਨ ਮਾਸਟਰ ਸਰਵਸ਼ਕਤੀਵਾਨ ਦੀ ਸਟੇਜ, ਸਟੇਜ ਤੇ
ਆ ਜਾਣ ਤਾਂ ਸਭ ਤੁਹਾਡੇ ਅੱਗੇ ਪਰਵਾਨੇ ਦੀ ਤਰ੍ਹਾਂ ਚਕ੍ਰ ਲਗਾਉਣ ਲੱਗਣਗੇ।