12.09.24 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬ੍ਰਾਹਮਣ
ਹਨ ਚੋਟੀ ਅਤੇ ਸ਼ੂਦ੍ਰ ਹਨ ਪੈਰ, ਜਦ ਸ਼ੂਦ੍ਰ ਤੋਂ ਬ੍ਰਾਹਮਣ ਬਣਨ ਤਦ ਦੇਵਤਾ ਬਣ ਸਕਣਗੇ ”
ਪ੍ਰਸ਼ਨ:-
ਤੁਹਾਡੀ ਸ਼ੁਭ
ਭਾਵਨਾ ਕਿਹੜੀ ਹੈ, ਜਿਸਦਾ ਮਨੁੱਖ ਵਿਰੋਧ ਕਰਦੇ ਹਨ ?
ਉੱਤਰ:-
ਤੁਹਾਡੀ ਸ਼ੁਭ
ਭਾਵਨਾ ਹੈ ਕਿ ਇਹ ਪੁਰਾਣੀ ਦੁਨੀਆਂ ਖਤਮ ਹੋ ਨਵੀਂ ਦੁਨੀਆਂ ਸਥਾਪਨ ਹੋ ਜਾਏ ਇਸਲਈ ਤੁਸੀਂ ਕਹਿੰਦੇ
ਹੋ ਕਿ ਇਹ ਪੁਰਾਣੀ ਦੁਨੀਆਂ ਹੁਣ ਵਿਨਾਸ਼ ਹੋਈ ਕਿ ਹੋਈ। ਇਸਦਾ ਵੀ ਮਨੁੱਖ ਵਿਰੋਧ ਕਰਦੇ ਹਨ।
ਪ੍ਰਸ਼ਨ :-
ਇਸ
ਇੰਦ੍ਰਪ੍ਰਸੱਥ ਦਾ ਮੁੱਖ ਕਾਇਦਾ ਕੀ ਹੈ?
ਉੱਤਰ :-
ਕੋਈ ਵੀ ਪਤਿਤ ਸ਼ੂਦ੍ਰ ਨੂੰ ਇਸ ਇੰਦ੍ਰਪ੍ਰਸੱਥ ਦੀ ਸਭਾ ਵਿੱਚ ਨਹੀਂ ਲਿਆ ਸਕਦੇ। ਜੇ ਕੋਈ ਲੈ ਆਉਂਦੇ
ਹਨ ਤਾਂ ਉਸ ਨੂੰ ਵੀ ਪਾਪ ਲੱਗ ਜਾਂਦਾ ਹੈ।
ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਬੈਠ ਸਮਝਾਉਂਦੇ ਹਨ। ਰੂਹਾਨੀ ਬੱਚੇ ਜਾਣਦੇ ਹਨ ਅਸੀਂ ਆਪਣੇ
ਲਈ ਆਪਣਾ ਦੈਵੀ ਰਾਜ ਫੇਰ ਤੋਂ ਸਥਾਪਨ ਕਰ ਰਹੇ ਹਾਂ ਕਿਉਂਕਿ ਤੁਸੀਂ ਬ੍ਰਹਮਾਕੁਮਾਰ - ਕੁਮਾਰੀਆਂ
ਹੋ, ਤੁਸੀਂ ਹੀ ਜਾਣਦੇ ਹੋ। ਪਰ ਮਾਇਆ ਤੁਹਾਨੂੰ ਵੀ ਭੁਲਾ ਦਿੰਦੀ ਹੈ। ਤੁਸੀਂ ਦੇਵਤਾ ਬਣਨਾ ਚਾਹੁੰਦੇ
ਹੋ ਤੇ ਮਾਇਆ ਤੁਹਾਨੂੰ ਬ੍ਰਾਹਮਣ ਤੋਂ ਸ਼ੂਦ੍ਰ ਬਣਾ ਦਿੰਦੀ ਹੈ। ਸ਼ਿਵਬਾਬਾ ਨੂੰ ਯਾਦ ਨਾ ਕਰਨ ਨਾਲ
ਬ੍ਰਾਹਮਣ ਸ਼ੂਦ੍ਰ ਬਣ ਜਾਂਦੇ ਹਨ। ਬੱਚਿਆਂ ਨੂੰ ਇਹ ਪਤਾ ਹੈ ਕਿ ਅਸੀਂ ਆਪਣਾ ਰਾਜ ਸਥਾਪਨ ਕਰ ਰਹੇ
ਹਾਂ। ਜਦੋਂ ਰਾਜ ਸਥਾਪਨ ਹੋ ਜਾਏਗਾ ਫੇਰ ਇਹ ਪੁਰਾਣੀ ਸ਼੍ਰਿਸ਼ਟੀ ਨਹੀਂ ਰਹੇਗੀ। ਸਭਨੂੰ ਇਸ ਵਿਸ਼ਵ ਤੋਂ
ਸ਼ਾਂਤੀਧਾਮ ਵਿੱਚ ਭੇਜ ਦਿੰਦੇ ਹਨ। ਇਹ ਹੈ ਤੁਹਾਡੀ ਭਾਵਨਾ। ਪਰ ਤੁਸੀਂ ਜੋ ਕਹਿੰਦੇ ਹੋ ਇਹ ਦੁਨੀਆਂ
ਖਤਮ ਹੋ ਜਾਣੀ ਹੈ ਤਾਂ ਜ਼ਰੂਰ ਲੋਕੀ ਵਿਰੋਧ ਕਰਨਗੇ ਨਾ। ਕਹਿਣਗੇ ਕਿ ਬ੍ਰਹਮਾਕੁਮਾਰੀਆਂ ਇਹ ਫੇਰ ਕੀ
ਕਹਿੰਦੀਆਂ ਹਨ। ਵਿਨਾਸ਼, ਵਿਨਾਸ਼ ਹੀ ਕਹਿੰਦੀਆਂ ਰਹਿੰਦੀਆਂ ਹਨ। ਤੁਸੀ ਜਾਣਦੇ ਹੋ ਇਸ ਵਿਨਾਸ਼ ਵਿੱਚ
ਹੀ ਖ਼ਾਸ ਭਾਰਤ ਅਤੇ ਆਮ ਦੁਨੀਆਂ ਦੀ ਭਲਾਈ ਹੈ। ਇਹ ਗੱਲ ਦੁਨੀਆਂ ਵਾਲੇ ਨਹੀਂ ਜਾਣਦੇ। ਵਿਨਾਸ਼ ਹੋਏਗਾ
ਤਾਂ ਸਭ ਚਲੇ ਜਾਣਗੇ ਮੁਕਤੀਧਾਮ। ਹੁਣ ਤੁਸੀਂ ਈਸ਼ਵਰੀਏ ਸੰਪ੍ਰਦਾਏ ਦੇ ਬਣੇ ਹੋ। ਪਹਿਲਾਂ ਆਸੁਰੀ
ਸੰਪ੍ਰਦਾਏ ਦੇ ਸੀ। ਤੁਹਾਨੂੰ ਈਸ਼ਵਰ ਖ਼ੁਦ ਕਹਿੰਦੇ ਹਨ ਮਾਮੇਕਮ ਯਾਦ ਕਰੋ। ਇਹ ਤਾਂ ਬਾਪ ਜਾਣਦੇ ਹਨ
ਸਦੈਵ ਯਾਦ ਵਿੱਚ ਕੋਈ ਰਹਿ ਨਾ ਸਕੇ। ਸਦੈਵ ਯਾਦ ਰਹੇ ਤਾਂ ਵਿਕਰਮ ਵਿਨਾਸ਼ ਹੋ ਜਾਣ ਫੇਰ ਤਾਂ
ਕਰਮਾਤੀਤ ਅਵਸਥਾ ਹੋ ਜਾਏ। ਅਜੇ ਤਾਂ ਸਭ ਪੁਰਸ਼ਾਰਥੀ ਹਨ। ਜੋ ਬ੍ਰਾਹਮਣ ਬਣਨਗੇ ਉਹ ਹੀ ਫੇਰ ਦੇਵਤਾ
ਬਣਨਗੇ। ਬ੍ਰਾਹਮਣਾ ਤੋਂ ਬਾਦ ਹਨ ਦੇਵਤਾ। ਬਾਪ ਨੇ ਸਮਝਾਇਆ ਹੈ ਬ੍ਰਾਹਮਣ ਹਨ ਚੋਟੀ। ਜਿਵੇਂ ਬੱਚੇ
ਬਾਜੋਲੀ ਖੇਡਦੇ ਹਨ - ਪਹਿਲਾਂ ਆਉਂਦਾ ਹੈ ਮੱਥਾ ਚੋਟੀ। ਬ੍ਰਾਹਮਣਾ ਨੂੰ ਹਮੇਸ਼ਾ ਚੋਟੀ ਹੁੰਦੀ ਹੈ।
ਤੁਸੀਂ ਹੋ ਬ੍ਰਾਹਮਣ। ਪਹਿਲਾਂ ਸ਼ੂਦ੍ਰ ਮਤਲਬ ਪੈਰ ਸੀ। ਹੁਣ ਬਣੇ ਹੋ ਬ੍ਰਾਹਮਣ ਚੋਟੀ ਫੇਰ ਦੇਵਤਾ
ਬਣੋਗੇ। ਦੇਵਤਾ ਕਹਿੰਦੇ ਹਨ ਮੁੱਖ ਨੂੰ, ਖ਼ੱਤਰੀ ਭੁਜਾਵਾਂ ਨੂੰ, ਵੈਸ਼ ਪੇਟ ਨੂੰ, ਸ਼ੂਦ੍ਰ ਪੈਰ ਨੂੰ।
ਸ਼ੂਦ੍ਰ ਮਤਲਬ ਸ਼ੂਦ੍ਰ ਬੁੱਧੀ, ਤੁੱਛ ਬੁੱਧੀ। ਤੁੱਛ ਬੁੱਧੀ ਉਸ ਨੂੰ ਕਹਿੰਦੇ ਹਨ ਜੋ ਬਾਪ ਨੂੰ ਨਹੀਂ
ਜਾਣਦੇ ਹਨ ਅਤੇ ਹੋਰ ਹੀ ਬਾਪ ਦੀ ਗਲਾਣੀ ਕਰਦੇ ਰਹਿੰਦੇ ਹਨ। ਉਦੋਂ ਬਾਪ ਕਹਿੰਦੇ ਹਨ ਜਦੋਂ - ਜਦੋਂ
ਭਾਰਤ ਦੀ ਗਲਾਣੀ ਹੁੰਦੀ ਹੈ, ਮੈਂ ਆਉਂਦਾ ਹਾਂ। ਜਿਹੜੇ ਭਾਰਤਵਾਸੀ ਹਨ ਬਾਪ ਉਹਨਾਂ ਨਾਲ ਹੀ ਗੱਲ
ਕਰਦੇ ਹਨ। ਯਦਾ ਯਦਾਹਿ ਧਰਮਸਯ… ਬਾਪ ਆਉਂਦੇ ਵੀ ਹਨ ਭਾਰਤ ਵਿੱਚ। ਹੋਰ ਕੋਈ ਜਗ੍ਹਾ ਆਉਂਦੇ ਹੀ ਨਹੀਂ।
ਭਾਰਤ ਹੀ ਅਵਿਨਾਸ਼ੀ ਖੰਡ ਹੈ। ਬਾਪ ਵੀ ਅਵਿਨਾਸ਼ੀ ਹੈ। ਉਹ ਕਦੀ ਜਨਮ ਮਰਨ ਵਿੱਚ ਨਹੀਂ ਆਉਂਦੇ। ਬਾਪ
ਅਵਿਨਾਸ਼ੀ ਆਤਮਾਵਾਂ ਨੂੰ ਹੀ ਬੈਠ ਸੁਣਾਉਂਦੇ ਹਨ। ਇਹ ਸ਼ਰੀਰ ਤਾਂ ਹੈ ਵਿਨਾਸ਼ੀ। ਹੁਣ ਤੁਸੀਂ ਸ਼ਰੀਰ ਦਾ
ਭਾਨ ਛੱਡ ਕੇ ਆਪਣੇ ਨੂੰ ਆਤਮਾ ਸਮਝਣ ਲੱਗੇ ਹੋ। ਬਾਪ ਨੇ ਸਮਝਾਇਆ ਸੀ ਹੌਲੀ ਤੇ ਕੋਕੀ ਪਕਾਉਂਦੇ ਹੋ
ਤੇ ਕੋਕੀ ਸਾਰੀ ਸੜ ਜਾਂਦੀ ਹੈ, ਧਾਗਾ ਨਹੀਂ ਸੜਦਾ। ਆਤਮਾ ਕਦੀ ਵਿਨਾਸ਼ ਨਹੀਂ ਹੁੰਦੀ ਹੈ। ਇਸ ਉਤੇ
ਹੀ ਇਹ ਮਿਸਾਲ ਹੈ। ਇਹ ਕਿਸੇ ਵੀ ਮਨੁੱਖ ਮਾਤਰ ਨੂੰ ਪਤਾ ਨਹੀਂ ਕਿ ਆਤਮਾ ਅਵਿਨਾਸ਼ੀ ਹੈ। ਉਹ ਤਾਂ ਕਹਿ
ਦਿੰਦੇ ਆਤਮਾ ਨਿਰਲੇਪ ਹੈ। ਬਾਪ ਕਹਿੰਦੇ ਹਨ - ਨਹੀਂ, ਆਤਮਾ ਹੀ ਚੰਗਾ ਅਤੇ ਬੁਰਾ ਕਰਮ ਕਰਦੀ ਹੈ ਇਸ
ਸ਼ਰੀਰ ਦੁਆਰਾ। ਇੱਕ ਸ਼ਰੀਰ ਛੱਡ ਫੇਰ ਦੂਜਾ ਲੈਂਦੀ ਹੈ ਅਤੇ ਕਰਮਭੋਗ ਭੋਗਦੀ ਹੈ, ਤੇ ਉਹ ਹਿਸਾਬ -
ਕਿਤਾਬ ਲੈ ਆਈ ਨਾ, ਇਸਲਈ ਆਸੁਰੀ ਦੁਨੀਆਂ ਵਿੱਚ ਮਨੁੱਖ ਆਪਾਰ ਦੁੱਖ ਭੋਗਦੇ ਹਨ। ਉਮਰ ਵੀ ਘੱਟ
ਰਹਿੰਦੀ ਹੈ ਪਰ ਮਨੁੱਖ ਇਨ੍ਹਾਂ ਦੁੱਖਾਂ ਨੂੰ ਵੀ ਸੁੱਖ ਸਮਝ ਬੈਠੇ ਹਨ। ਤੁਸੀਂ ਬੱਚੇ ਕਿੰਨਾ ਕਹਿੰਦੇ
ਹੋ ਨਿਰਵਿਕਾਰੀ ਬਣੋ ਫੇਰ ਵੀ ਕਹਿੰਦੇ ਹਨ ਵਿਸ਼ ਬਗ਼ੈਰ ਅਸੀਂ ਰਹਿ ਨਹੀਂ ਸਕਦੇ ਹਾਂ ਕਿਉਂਕਿ ਸ਼ੂਦ੍ਰ
ਸੰਪ੍ਰਦਾਏ ਹੈ ਨਾ। ਸ਼ੂਦ੍ਰ ਬੁੱਧੀ ਹਨ। ਤੁਸੀਂ ਬਣੇ ਹੋ ਬ੍ਰਾਹਮਣ ਚੋਟੀ। ਚੋਟੀ ਤਾਂ ਸਭ ਤੋਂ ਉੱਚ
ਹੈ। ਦੇਵਤਾਵਾਂ ਤੋਂ ਵੀ ਉੱਚ ਹੈ। ਤੁਸੀਂ ਇਸ ਵਕ਼ਤ ਦੇਵਤਾਵਾਂ ਤੋਂ ਵੀ ਉੱਚ ਹੋ ਕਿਉਂਕਿ ਬਾਪ ਦੇ
ਨਾਲ ਹੋ। ਬਾਪ ਇਸ ਵਕ਼ਤ ਤੁਹਾਨੂੰ ਪੜ੍ਹਾਉਂਦੇ ਹਨ। ਬਾਪ ਓਬੀਡੀਅੰਟ ਸਰਵੈਂਟ ਬਣਿਆ ਹੈ ਨਾ। ਬਾਪ
ਬੱਚਿਆਂ ਦਾ ਓਬੀਡੀਅੰਟ ਸਰਵੈਂਟ ਹੁੰਦਾ ਹੈ ਨਾ। ਬੱਚਿਆਂ ਨੂੰ ਪੈਦਾ ਕਰ, ਸੰਭਾਲ ਕਰ, ਪੜ੍ਹਾ ਕੇ
ਫੇਰ ਵੱਡਾ ਕਰ ਜਦ ਬੁੱਢੇ ਹੁੰਦੇ ਹਨ ਤਾਂ ਸਾਰੀ ਮਲਕੀਅਤ ਬੱਚੇ ਨੂੰ ਦੇਕੇ ਖ਼ੁਦ ਗੁਰੂ ਕਰ ਕਿਨਾਰੇ
ਜਾਕੇ ਬੈਠਦੇ ਹਨ। ਵਾਨਪ੍ਰਸਥੀ ਬਣ ਜਾਂਦੇ ਹਨ। ਮੁਕਤੀਧਾਮ ਜਾਣ ਦੇ ਲਈ ਗੁਰੂ ਕਰਦੇ ਹਨ। ਪਰ ਉਹ
ਮੁਕਤੀਧਾਮ ਵਿੱਚ ਤਾਂ ਜਾ ਨਹੀਂ ਸਕਦੇ। ਤਾਂ ਮਾਂ - ਬਾਪ ਬੱਚਿਆਂ ਦੀ ਸੰਭਾਲ ਕਰਦੇ ਹਨ। ਸਮਝੋ ਮਾਂ
ਬੀਮਾਰ ਪੈਂਦੀ ਹੈ, ਬੱਚੇ ਟੱਟੀ ਕਰ ਦਿੰਦੇ ਹਨ ਤਾਂ ਬਾਪ ਨੂੰ ਚੁੱਕਣੀ ਪਵੇ ਨਾ। ਤਾਂ ਮਾਂ - ਬਾਪ
ਬੱਚਿਆਂ ਦੇ ਸਰਵੈਂਟ ਠਹਿਰੇ ਨਾ। ਸਾਰੀ ਮਲਕੀਅਤ ਬੱਚਿਆਂ ਨੂੰ ਦੇ ਦਿੰਦੇ ਹਨ। ਬੇਹੱਦ ਦਾ ਬਾਪ ਵੀ
ਕਹਿੰਦੇ ਹਨ ਮੈਂ ਜਦੋਂ ਆਉਂਦਾ ਹਾਂ ਤਾਂ ਕੋਈ ਛੋਟੇ ਬੱਚਿਆਂ ਕੋਲ਼ ਨਹੀਂ ਆਉਂਦਾ ਹਾਂ। ਤੁਸੀਂ ਤਾਂ
ਵੱਡੇ ਹੋ ਨਾ। ਤੁਹਾਨੂੰ ਬੈਠ ਸਿੱਖਿਆ ਦਿੰਦੇ ਹਨ। ਤੁਸੀਂ ਸ਼ਿਵਬਾਬਾ ਦੇ ਬੱਚੇ ਬਣਦੇ ਹੋ ਤਾਂ ਬੀ.
ਕੇ. ਕਹਾਉਂਦੇ ਹੋ। ਉਸ ਤੋਂ ਪਹਿਲਾਂ ਸ਼ੂਦ੍ਰ ਕੁਮਾਰ - ਕੁਮਾਰੀ ਸੀ, ਵੈਸ਼ਾਲਿਆ ਵਿੱਚ ਸੀ। ਹੁਣ ਤੁਸੀਂ
ਵੈਸ਼ਾਲਿਆ ਵਿੱਚ ਰਹਿਣ ਵਾਲੇ ਨਹੀਂ ਹੋ। ਇੱਥੇ ਕੋਈ ਵਿਕਾਰੀ ਰਹਿ ਨਹੀਂ ਸਕਦੇ। ਹੁਕਮ ਨਹੀਂ। ਤੁਸੀਂ
ਹੋ ਬੀ. ਕੇ.। ਇਹ ਸਥਾਨ ਹੈ ਹੀ ਬੀ. ਕੇ. ਦੇ ਰਹਿਣ ਲਈ। ਕੋਈ - ਕੋਈ ਬੱਚੇ ਅਨਾੜੀ ਬੱਚੇ ਹਨ ਜੋ
ਸਮਝਦੇ ਨਹੀਂ ਕਿ ਸ਼ੂਦ੍ਰ ਕਿਹਾ ਜਾਂਦਾ ਹੈ ਪਤਿਤ ਵਿਕਾਰ ਵਿੱਚ ਜਾਣ ਵਾਲੇ ਨੂੰ, ਉਨ੍ਹਾਂ ਨੂੰ ਇੱਥੇ
ਰਹਿਣ ਦਾ ਹੁਕਮ ਨਹੀਂ, ਆ ਨਹੀਂ ਸਕਦੇ। ਇੰਦ੍ਰ ਸਭਾ ਦੀ ਗੱਲ ਹੈ ਨਾ। ਇੰਦ੍ਰਸਭਾ ਤਾਂ ਇਹ ਹੈ, ਜਿੱਥੇ
ਗਿਆਨ ਵਰਖਾ ਹੁੰਦੀ ਹੈ। ਕੋਈ ਬੀ. ਕੇ. ਨੇ ਅਪਵਿੱਤਰ ਨੂੰ ਲੁਕਾ ਕੇ ਸਭਾ ਵਿੱਚ ਬਿਠਾਇਆ ਤਾਂ ਦੋਨਾਂ
ਨੂੰ ਸ਼ਰਾਪ ਮਿਲ ਗਿਆ ਕਿ ਪੱਥਰ ਬਣ ਜਾਓ। ਸੱਚਾ - ਸੱਚਾ ਇਹ ਇੰਦ੍ਰਪ੍ਰਸੱਥ ਹੈ ਨਾ। ਇਹ ਕੋਈ ਸ਼ੂਦ੍ਰ
ਕੁਮਾਰ - ਕੁਮਾਰੀਆਂ ਦਾ ਸਤਿਸੰਗ ਨਹੀਂ ਹੈ। ਪਵਿੱਤਰ ਹੁੰਦੇ ਹਨ ਦੇਵਤਾ, ਪਤਿਤ ਹੁੰਦੇ ਹਨ ਸ਼ੂਦ੍ਰ।
ਪਤਿਤਾਂ ਨੂੰ ਬਾਪ ਆਕੇ ਪਾਵਨ ਦੇਵਤਾ ਬਣਾਉਂਦੇ ਹਨ। ਹੁਣ ਤੁਸੀਂ ਪਤਿਤ ਤੋਂ ਪਾਵਨ ਬਣ ਰਹੇ ਹੋ। ਤੇ
ਇਹ ਹੋ ਗਈ ਇੰਦ੍ਰਸਭਾ। ਜੇ ਬਗ਼ੈਰ ਪੁੱਛੇ ਕੋਈ ਵਿਕਾਰੀ ਨੂੰ ਲੈ ਆਉਂਦੇ ਹਨ ਤਾਂ ਬਹੁਤ ਸਜ਼ਾ ਮਿਲ
ਜਾਂਦੀ ਹੈ। ਪੱਥਰ ਬੁੱਧੀ ਬਣ ਜਾਂਦੇ ਹਨ। ਇੱਥੇ ਪਾਰਸ ਬੁੱਧੀ ਬਣ ਰਹੇ ਹੋ ਨਾ। ਤਾਂ ਉਨ੍ਹਾਂ ਨੂੰ
ਜੋ ਲੈ ਆਉਂਦੇ ਹਨ, ਉਨ੍ਹਾਂ ਨੂੰ ਵੀ ਸਰਾਪ ਮਿਲ ਜਾਂਦਾ ਹੈ। ਤੁਸੀਂ ਵਿਕਾਰੀਆਂ ਨੂੰ ਲੁਕਾ ਕੇ ਕਿਓ
ਲੈ ਆਈ? ਇੰਦ੍ਰ (ਬਾਪ) ਕੋਲੋਂ ਪੁੱਛਿਆ ਵੀ ਨਹੀਂ। ਤੇ ਕਿੰਨੀ ਸਜ਼ਾ ਮਿਲਦੀ ਹੈ। ਇਹ ਹਨ ਗੁਪਤ ਗੱਲਾਂ।
ਹੁਣ ਤੁਸੀਂ ਦੇਵਤਾ ਬਣ ਰਹੇ ਹੋ। ਬੜੇ ਕੜੇ ਕਾਇਦੇ ਹਨ। ਅਵੱਸਥਾ ਹੀ ਡਿੱਗ ਪੈਂਦੀ ਹੈ ਇੱਕਦਮ ਵਿਕਾਰੀ
ਬਣ ਜਾਂਦੇ ਹਨ। ਹਨ ਵੀ ਪੱਥਰਬੁੱਧੀ। ਪਾਰਸ ਬੁੱਧੀ ਬਣਨ ਦਾ ਪੁਰਸ਼ਾਰਥ ਹੀ ਨਹੀਂ ਕਰਦੇ। ਇਹ ਗੁਪਤ
ਗੱਲਾਂ ਹਨ ਜੋ ਤੁਸੀਂ ਬੱਚੇ ਹੀ ਸਮਝ ਸਕਦੇ ਹੋ। ਇੱਥੇ ਬੀ. ਕੇ. ਰਹਿੰਦੇ ਹਨ, ਉਨ੍ਹਾਂ ਨੂੰ ਦੇਵਤਾ
ਮਤਲਬ ਪੱਥਰਬੁੱਧੀ ਤੋਂ ਪਾਰਸਬੁੱਧੀ ਬਾਪ ਬਣਾ ਰਹੇ ਹਨ।
ਬਾਪ ਮਿੱਠੇ - ਮਿੱਠੇ
ਬੱਚਿਆਂ ਨੂੰ ਸਮਝਾਉਂਦੇ ਹਨ - ਕੋਈ ਵੀ ਕਾਇਦਾ ਨਾ ਤੋੜੋ। ਨਹੀਂ ਤਾਂ ਉਨ੍ਹਾਂ ਨੂੰ 5 ਭੂਤ ਫੜ ਲੈਣਗੇ।
ਕਾਮ, ਕਰੋਧ, ਲੋਭ, ਮੋਹ, ਹੰਕਾਰ - ਇਹ 5 ਵੱਡੇ - ਵੱਡੇ ਭੂਤ ਹਨ, ਅੱਧਾਕਲਪ ਦੇ। ਤੁਸੀਂ ਇੱਥੇ ਭੂਤਾਂ
ਨੂੰ ਭਜਾਉਣ ਆਏ ਹੋ। ਆਤਮਾ ਜੋ ਸ਼ੁੱਧ ਪਵਿੱਤਰ ਸੀ ਉਹ ਅਪਵਿੱਤਰ, ਅਸ਼ੁੱਧ, ਦੁੱਖੀ, ਰੋਗੀ ਬਣ ਗਈ ਹੈ।
ਇਸ ਦੁਨੀਆਂ ਵਿੱਚ ਅਥਾਹ ਦੁੱਖ ਹਨ। ਬਾਪ ਆਕੇ ਗਿਆਨ ਵਰਖਾ ਕਰਦੇ ਹਨ। ਤੁਸੀਂ ਬੱਚਿਆਂ ਦੁਆਰਾ ਹੀ
ਕਰਦੇ ਹਨ। ਤੁਹਾਡੇ ਲਈ ਸ੍ਵਰਗ ਰਚਦੇ ਹਨ। ਤੁਸੀਂ ਹੀ ਯੋਗੱਬਲ ਨਾਲ ਦੇਵਤਾ ਬਣਦੇ ਹੋ। ਬਾਪ ਆਪ ਨਹੀਂ
ਬਣਦੇ ਹਨ। ਬਾਪ ਤਾਂ ਹੈ ਸਰਵੈਂਟ। ਟੀਚਰ ਵੀ ਸਟੂਡੈਂਟ ਦਾ ਸਰਵੈਂਟ ਹੁੰਦਾ ਹੈ। ਸੇਵਾ ਕਰ ਪੜ੍ਹਾਉਂਦੇ
ਹਨ। ਟੀਚਰ ਕਹਿੰਦੇ ਹਨ ਮੈਂ ਤੁਹਾਡਾ ਮੋਸ੍ਟ ਓਬੀਡੀਅੰਟ ਸਰਵੈਂਟ ਹਾਂ। ਕੋਈ ਨੂੰ ਬੈਰਿਸਟਰ,
ਇੰਜੀਨੀਅਰ ਆਦਿ ਬਣਾਉਂਦੇ ਹਨ ਤੇ ਸਰਵੈਂਟ ਹੋਇਆ ਨਾ। ਉਵੇਂ ਹੀ ਗੁਰੂ ਲੋਕ ਵੀ ਰਸਤਾ ਦੱਸਦੇ ਹਨ।
ਸਰਵੈਂਟ ਬਣ ਮੁਕਤੀਧਾਮ ਲੈ ਜਾਣ ਦੀ ਸੇਵਾ ਕਰਦੇ ਹਨ। ਪਰ ਅੱਜਕਲ ਤਾਂ ਗੁਰੂ ਕੋਈ ਲੈ ਕੇ ਨਹੀਂ ਜਾ
ਸਕਦੇ ਹਨ ਕਿਉਂਕਿ ਉਹ ਵੀ ਪਤਿਤ ਹਨ। ਇੱਕ ਹੀ ਸਤਿਗੁਰੂ ਸਦਾ ਪਵਿੱਤਰ ਹੈ ਬਾਕੀ ਗੁਰੂ ਲੋਕ ਵੀ ਸਭ
ਪਤਿਤ ਹਨ। ਇਹ ਦੁਨੀਆਂ ਹੀ ਸਾਰੀ ਪਤਿਤ ਹੈ। ਪਾਵਨ ਦੁਨੀਆਂ ਕਿਹਾ ਜਾਂਦਾ ਹੈ ਸਤਿਯੁਗ ਨੂੰ, ਪਤਿਤ
ਦੁਨੀਆਂ ਕਿਹਾ ਜਾਂਦਾ ਹੈ ਕਲਯੁੱਗ ਨੂੰ। ਸਤਿਯੁਗ ਨੂੰ ਹੀ ਪੂਰਾ ਸ੍ਵਰਗ ਕਹਾਂਗੇ। ਤ੍ਰੇਤਾ ਵਿੱਚ ਦੋ
ਕਲਾਂ ਘੱਟ ਹੋ ਜਾਂਦੀਆਂ ਹਨ। ਇਹ ਗੱਲਾਂ ਤੁਸੀਂ ਬੱਚੇ ਹੀ ਸਮਝ ਕੇ ਅਤੇ ਧਾਰਨ ਕਰਦੇ ਹੋ। ਦੁਨੀਆਂ
ਦੇ ਮਨੁੱਖ ਤਾਂ ਕੁਝ ਨਹੀਂ ਜਾਣਦੇ ਹਨ। ਇਵੇਂ ਵੀ ਨਹੀਂ, ਸਾਰੀ ਦੁਨੀਆਂ ਸ੍ਵਰਗ ਵਿੱਚ ਜਾਏਗੀ। ਜੋ
ਕਲਪ ਪਹਿਲਾਂ ਸੀ, ਉਹ ਹੀ ਭਾਰਤਵਾਸੀ ਫੇਰ ਆਉਣਗੇ ਅਤੇ ਸਤਿਯੁਗ - ਤ੍ਰੇਤਾ ਵਿੱਚ ਦੇਵਤਾ ਬਣਨਗੇ। ਉਹ
ਹੀ ਫੇਰ ਦਵਾਪਰ ਤੋਂ ਆਪਣੇ ਨੂੰ ਹਿੰਦੂ ਕਹਾਉਣਗੇ। ਉਂਝ ਤਾਂ ਹਿੰਦੂ ਧਰਮ ਵਿੱਚ ਹੁਣ ਤੱਕ ਵੀ ਜੋ
ਆਤਮਾਵਾਂ ਉਪਰੋਂ ਦੀ ਉਤਰਦੀਆਂ ਹਨ, ਉਹ ਵੀ ਆਪਣੇ ਨੂੰ ਹਿੰਦੂ ਕਹਾਉਂਦੀਆਂ ਹਨ ਪਰ ਉਹ ਤਾਂ ਦੇਵਤਾ
ਨਹੀਂ ਬਣਨਗੀਆਂ ਅਤੇ ਨਾ ਹੀ ਸ੍ਵਰਗ ਵਿੱਚ ਆਉਣਗੀਆਂ। ਉਹ ਫੇਰ ਵੀ ਦਵਾਪਰ ਦੇ ਬਾਦ ਆਪਣੇ ਸਮੇਂ ਤੇ
ਉਤਰਣਗੀਆਂ ਅਤੇ ਆਪਣੇ ਨੂੰ ਹਿੰਦੂ ਕਹਾਉਣਗੀਆਂ। ਦੇਵਤਾ ਤਾਂ ਤੁਸੀਂ ਹੀ ਬਣਦੇ ਹੋ, ਜਿਨ੍ਹਾਂ ਦਾ ਆਦਿ
ਤੋਂ ਅੰਤ ਤੱਕ ਪਾਰ੍ਟ ਹੈ। ਇਹ ਡਰਾਮਾ ਵਿੱਚ ਬੜੀ ਯੁਕਤੀ ਹੈ। ਬਹੁਤਿਆਂ ਦੀ ਬੁੱਧੀ ਵਿੱਚ ਨਹੀਂ
ਬੈਠਦਾ ਹੈ ਤਾਂ ਉੱਚ ਪਦ ਵੀ ਨਹੀਂ ਪਾ ਸਕਦੇ ਹਨ।
ਇਹ ਹੈ ਸੱਤ ਨਾਰਾਇਣ ਦੀ
ਕਥਾ। ਉਹ ਤਾਂ ਝੂਠੀ ਕਥਾ ਸੁਣਾਉਂਦੇ ਹਨ, ਉਸ ਨਾਲ ਲਕਸ਼ਮੀ ਅਤੇ ਨਾਰਾਇਣ ਬਣਦੇ ਥੋੜ੍ਹੇ ਹੀ ਹਨ। ਏਥੇ
ਤੁਸੀ ਪ੍ਰੈਕਟੀਕਲ ਵਿਚ ਬਣਦੇ ਹੋ, ਕਲਯੁੱਗ ਵਿਚ ਹੈ ਹੀ ਸਭ ਝੂਠ। ਝੂਠੀ ਮਾਇਆ… ਰਾਵਣ ਰਾਜ ਵਿੱਚ ਹੈ
ਹੀ ਝੂਠ। ਸੱਚਖੰਡ ਬਾਪ ਬਣਾਉਂਦੇ ਹਨ। ਇਹ ਵੀ ਤੁਸੀਂ ਬ੍ਰਾਹਮਣ ਬੱਚੇ ਜਾਣਦੇ ਹੋ, ਉਹ ਵੀ ਨੰਬਰਵਾਰ
ਪੁਰਸ਼ਾਰਥ ਅਨੁਸਾਰ ਕਿਉਂਕਿ ਪੜ੍ਹਾਈ ਹੈ, ਕੋਈ ਬਹੁਤ ਥੋੜ੍ਹਾ ਪੜ੍ਹਦੇ ਹਨ ਤਾਂ ਫ਼ੇਲ ਹੋ ਜਾਂਦੇ ਹਨ।
ਇਹ ਤਾਂ ਇੱਕ ਵਾਰ ਹੀ ਪੜ੍ਹਾਈ ਹੋ ਸਕਦੀ ਹੈ। ਫੇਰ ਤਾਂ ਪੜਨਾ ਮੁਸ਼ਕਿਲ ਹੋ ਜਾਵੇਗਾ। ਸ਼ੁਰੂ ਵਿੱਚ ਜੋ
ਪੜ੍ਹ ਕੇ ਸ਼ਰੀਰ ਛੱਡ ਗਏ ਹਨ ਤਾਂ ਸੰਸਕਾਰ ਉਹ ਲੈ ਕੇ ਗਏ ਹਨ। ਫੇਰ ਆਕੇ ਪੜ੍ਹਦੇ ਹੋਣਗੇ। ਨਾਮ -
ਰੂਪ ਤਾਂ ਬਦਲ ਜਾਂਦਾ ਹੈ। ਆਤਮਾ ਨੂੰ ਹੀ ਸਾਰਾ 84 ਜਨਮਾਂ ਦਾ ਪਾਰ੍ਟ ਮਿਲਿਆ ਹੋਇਆ ਹੈ, ਜੋ ਵੱਖ -
ਵੱਖ ਨਾਮ, ਰੂਪ, ਦੇਸ਼, ਕਾਲ ਵਿੱਚ ਪਾਰ੍ਟ ਵਜਾਉਂਦੀ ਹੈ। ਇੰਨੀ ਛੋਟੀ ਆਤਮਾ ਨੂੰ ਕਿੰਨਾ ਵੱਡਾ ਸ਼ਰੀਰ
ਮਿਲਿਆ ਹੋਇਆ ਹੈ। ਆਤਮਾ ਤਾਂ ਸਭ ਵਿੱਚ ਹੁੰਦੀ ਹੈ। ਇੰਨੀ ਛੋਟੀ ਆਤਮਾ ਇਨ੍ਹੇ ਛੋਟੇ ਮੱਛਰ ਵਿੱਚ ਵੀ
ਹੁੰਦੀ ਹੈ। ਇਹ ਬਹੁਤ ਸੂਖ਼ਸ਼ਮ ਸਮਝਣ ਦੀਆਂ ਗੱਲਾਂ ਹਨ। ਜੋ ਬੱਚੇ ਇਹ ਚੰਗੀ ਤਰ੍ਹਾਂ ਸਮਝਦੇ ਹਨ ਉਹ
ਹੀ ਮਾਲਾ ਦਾ ਦਾਨਾ ਬਣਦੇ ਹਨ। ਬਾਕੀ ਤਾਂ ਜਾਕੇ ਪਾਈ ਪੈਸੇ ਦਾ ਪਦ ਪਾਉਣਗੇ। ਹੁਣ ਤੁਹਾਡਾ ਇਹ ਫੁੱਲਾਂ
ਦਾ ਬਗੀਚਾ ਬਣ ਰਿਹਾ ਹੈ। ਪਹਿਲਾਂ ਤੁਸੀਂ ਕੰਡੇ ਸੀ। ਬਾਪ ਕਹਿੰਦੇ ਹਨ ਕਾਮ ਵਿਕਾਰ ਦਾ ਕੰਡਾ ਬੜਾ
ਖਰਾਬ ਹੈ । ਇਹ ਆਦਿ, ਮੱਧ, ਅੰਤ ਦੁੱਖ ਦਿੰਦਾ ਹੈ। ਦੁੱਖ ਦਾ ਮੂਲ ਕਾਰਣ ਹੈ ਹੀ ਕਾਮ। ਕਾਮ ਨੂੰ
ਜਿੱਤਣ ਨਾਲ ਹੀ ਜਗਤਜੀਤ ਬਣੋਗੇ, ਇਸ ਵਿੱਚ ਹੀ ਬਹੁਤਿਆਂ ਨੂੰ ਮੁਸ਼ਕਿਲਾਤਾਂ ਫੀਲ ਹੁੰਦੀਆਂ ਹਨ। ਬੜੀ
ਮੁਸ਼ਕਿਲ ਪਵਿੱਤਰ ਬਣਦੇ ਹਨ। ਜੋ ਕਲਪ ਪਹਿਲਾਂ ਬਣੇ ਸੀ ਉਹ ਹੀ ਬਣਨਗੇ। ਸਮਝਿਆ ਜਾਂਦਾ ਹੈ ਕੌਣ
ਪੁਰਸ਼ਾਰਥ ਕਰ ਉੱਚ ਤੋਂ ਉੱਚ ਦੇਵਤਾ ਬਣਨਗੇ। ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣਦੇ ਹੈ ਨਾ। ਨਵੀਂ
ਦੁਨੀਆਂ ਵਿੱਚ ਇਸਤ੍ਰੀ - ਪੁਰਸ਼ ਦੋਨੋਂ ਪਾਵਨ ਸੀ। ਹੁਣ ਪਤਿਤ ਹਨ। ਪਾਵਨ ਸੀ ਤਾਂ ਸਤੋਪ੍ਰਧਾਨ ਸੀ।
ਹੁਣ ਤਮੋਪ੍ਰਧਾਨ ਬਣ ਗਏ ਹਨ। ਇੱਥੇ ਦੋਨਾਂ ਨੂੰ ਪੁਰਸ਼ਾਰਥ ਕਰਨਾ ਹੈ। ਇਹ ਗਿਆਨ ਸੰਨਿਆਸੀ ਦੇ ਨਹੀਂ
ਸਕਦੇ। ਉਹ ਧਰਮ ਹੀ ਵੱਖ ਹੈ, ਨਿਰਵ੍ਰਿਤੀ ਮਾਰ੍ਗ ਦਾ। ਇੱਥੇ ਭਗਵਾਨ ਤਾਂ ਇਸਤ੍ਰੀ - ਪੁਰਸ਼ ਦੋਨਾਂ
ਨੂੰ ਪੜ੍ਹਾਉਂਦੇ ਹਨ। ਦੋਨਾਂ ਨੂੰ ਕਹਿੰਦੇ ਹਨ ਹੁਣ ਸ਼ੂਦ੍ਰ ਤੋਂ ਬ੍ਰਾਹਮਣ ਬਣ ਕੇ ਫੇਰ ਲਕਸ਼ਮੀ -
ਨਾਰਾਇਣ ਬਣਨਾ ਹੈ। ਸਭ ਤਾਂ ਨਹੀਂ ਬਣਨਗੇ। ਲਕਸ਼ਮੀ - ਨਾਰਾਇਣ ਦੀ ਵੀ ਡਾਇਨੇਸਟੀ ਹੁੰਦੀ ਹੈ। ਉਨ੍ਹਾਂ
ਨੇ ਰਾਜ ਕਿਵੇਂ ਲਿਆ - ਇਹ ਕੋਈ ਨਹੀਂ ਜਾਣਦੇ ਹਨ। ਸਤਿਯੁਗ ਵਿੱਚ ਇਨ੍ਹਾਂ ਦਾ ਰਾਜ ਸੀ, ਇਹ ਵੀ
ਸਮਝਦੇ ਹਨ ਪਰ ਸਤਿਯੁਗ ਨੂੰ ਫੇਰ ਲੱਖਾਂ ਵਰ੍ਹੇ ਦੇ ਦਿੱਤਾ ਹੈ ਤਾਂ ਇਹ ਅਗਿਆਨਤਾ ਹੋਈ ਨਾ। ਬਾਪ
ਕਹਿੰਦੇ ਹਨ ਇਹ ਹੈ ਹੀ ਕੰਡਿਆਂ ਦਾ ਜੰਗਲ। ਉਹ ਹੈ ਫੁੱਲਾਂ ਦਾ ਬਗੀਚਾ। ਇੱਥੇ ਆਉਣ ਤੋਂ ਪਹਿਲਾਂ
ਤੁਸੀਂ ਅਸੁਰ ਸੀ। ਹੁਣ ਤੁਸੀਂ ਅਸੁਰ ਤੋਂ ਦੇਵਤਾ ਬਣ ਰਹੇ ਹੋ। ਕੌਣ ਬਣਾਉਂਦੇ ਹਨ? ਬੇਹੱਦ ਦਾ ਬਾਪ।
ਦੇਵਤਾਵਾਂ ਦਾ ਰਾਜ ਸੀ ਤਾਂ ਦੂਸਰਾ ਕੋਈ ਸੀ ਨਹੀਂ। ਇਹ ਵੀ ਤੁਸੀਂ ਸਮਝਦੇ ਹੋ। ਜੋ ਨਹੀਂ ਸਮਝ ਸਕਦੇ
ਹਨ, ਉਨ੍ਹਾਂ ਨੂੰ ਹੀ ਪਤਿਤ ਕਿਹਾ ਜਾਂਦਾ ਹੈ। ਇਹ ਹੈ ਬ੍ਰਹਮਾਕੁਮਾਰ - ਕੁਮਾਰੀਆਂ ਦੀ ਸਭਾ। ਜੇ
ਕੋਈ ਸ਼ੈਤਾਨੀ ਦਾ ਕੰਮ ਕਰਦੇ ਹਨ ਤਾਂ ਆਪਣੇ ਨੂੰ ਸ਼੍ਰਾਪਿਤ ਕਰ ਦਿੰਦੇ ਹਨ। ਪੱਥਰਬੁੱਧੀ ਬਣ ਜਾਂਦੇ
ਹਨ। ਸੋਨੇ ਦੀ ਬੁੱਧੀ ਨਰ ਤੋਂ ਨਾਰਾਇਣ ਬਣਨ ਵਾਲੇ ਤਾਂ ਹੈ ਨਹੀਂ - ਪਰੂਫ਼ ਮਿਲ ਜਾਂਦਾ ਹੈ। ਥਰਡ
ਗ੍ਰੇਡ ਦਾਸ - ਦਾਸੀਆਂ ਜਾਕੇ ਬਣਨਗੇ। ਹੁਣ ਵੀ ਰਾਜਾਵਾਂ ਦੇ ਕੋਲ਼ ਦਾਸ - ਦਾਸੀਆਂ ਹਨ। ਇਹ ਵੀ ਗਾਇਨ
ਹੈ - ਕਿਸੇ ਦੀ ਦੱਬੀ ਰਹੇਗੀ ਧੂਲ ਵਿੱਚ…। ਅੱਗ ਦੇ ਗੋਲੇ ਵੀ ਆਉਣਗੇ ਤਾਂ ਜ਼ਹਿਰ ਦੇ ਗੋਲੇ ਵੀ ਆਉਣਗੇ।
ਮੌਤ ਤਾਂ ਆਉਣਾ ਹੈ ਜ਼ਰੂਰ। ਇਵੇਂ - ਇਵੇਂ ਦੀਆਂ ਚੀਜ਼ਾਂ ਤਿਆਰ ਕਰ ਰਹੇ ਹਨ ਜੋ ਕੋਈ ਮਨੁੱਖ ਦੀ ਜਾਂ
ਹਥਿਆਰਾਂ ਆਦਿ ਦੀ ਲੋੜ ਨਹੀਂ ਰਹੇਗੀ। ਉਥੋਂ ਦੀ ਬੈਠੇ - ਬੈਠੇ ਇਵੇਂ ਦੇ ਬੰਬ ਛੱਡਣਗੇ, ਉਸਦੀ ਹਵਾ
ਇੰਵੇਂ ਫੈਲੇਗੀ ਜੋ ਝੱਟ ਖ਼ਤਮ ਕਰ ਦੇਵੇਗੀ। ਇਨ੍ਹੇ ਕਰੋੜਾਂ ਮਨੁੱਖਾਂ ਦਾ ਵਿਨਾਸ਼ ਹੋਣਾ ਹੈ, ਘੱਟ
ਗੱਲ ਹੈ ਕੀ! ਸਤਿਯੁਗ ਵਿੱਚ ਕਿੰਨੇ ਥੋੜ੍ਹੇ ਹੁੰਦੇ ਹਨ। ਬਾਕੀ ਸਭ ਚਲੇ ਜਾਣਗੇ ਸ਼ਾਂਤੀਧਾਮ, ਜਿੱਥੇ
ਅਸੀਂ ਆਤਮਾਵਾਂ ਰਹਿੰਦੀਆਂ ਹਾਂ। ਸੁੱਖਧਾਮ ਵਿੱਚ ਹੈ ਸ੍ਵਰਗ, ਦੁੱਖਧਾਮ ਵਿੱਚ ਹੈ ਇਹ ਨਰਕ। ਇਹ
ਚੱਕਰ ਫਿਰਦਾ ਰਹਿੰਦਾ ਹੈ। ਪਤਿਤ ਬਣ ਜਾਣ ਨਾਲ ਦੁੱਖਧਾਮ ਬਣ ਜਾਂਦਾ ਹੈ ਫੇਰ ਬਾਪ ਸੁੱਖਧਾਮ ਵਿੱਚ
ਲੈ ਜਾਂਦੇ ਹਨ। ਪਰਮਪਿਤਾ ਪ੍ਰਮਾਤਮਾ ਹੁਣ ਸਰਵ ਦੀ ਸਦਗਤੀ ਕਰ ਰਹੇ ਹਨ ਤਾਂ ਖੁਸ਼ੀ ਹੋਣੀ ਚਾਹੀਦੀ
ਨਾ। ਮਨੁੱਖ ਡਰਦੇ ਹਨ, ਇਹ ਨਹੀਂ ਸਮਝਦੇ ਮੌਤ ਨਾਲ ਹੀ ਗਤੀ - ਸਦਗਤੀ ਹੋਣੀ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਫੁੱਲਾਂ ਦੇ
ਬਗ਼ੀਚੇ ਵਿੱਚ ਚੱਲਣ ਦੇ ਲਈ ਅੰਦਰ ਜੋ ਕਾਮ - ਕਰੋਧ ਦੇ ਕੰਡੇ ਹਨ, ਉਸ ਨੂੰ ਕੱਢ ਦੇਣਾ ਹੈ। ਇਵੇਂ ਦਾ
ਕੋਈ ਕਰਮ ਨਹੀਂ ਕਰਨਾ ਹੈ ਜਿਸ ਨਾਲ ਸਰਾਪ ਮਿਲ ਜਾਏ।
2. ਸੱਚਖੰਡ ਦਾ ਮਾਲਿਕ
ਬਣਨ ਲਈ ਸੱਤ ਨਰਾਇਣ ਦੀ ਸੱਚੀ ਕਥਾ ਸੁਣਨੀ ਅਤੇ ਸੁਣਾਉਣੀ ਹੈ। ਇਸ ਝੂਠ ਖੰਡ ਤੋਂ ਕਿਨਾਰਾ ਕਰ ਲੈਣਾ
ਹੈ।
ਵਰਦਾਨ:-
ਲਾਇਟ ਦੇ ਆਧਾਰ ਤੇ ਗਿਆਨ -ਯੋਗ ਦੀ ਸ਼ਕਤੀਆਂ ਦਾ ਪ੍ਰਯੋਗ ਕਰਨ ਵਾਲੇ ਪ੍ਰਯੋਗਸ਼ਾਲੀ ਆਤਮਾ ਭਵ
ਜਿਵੇਂ ਪ੍ਰਕ੍ਰਿਤੀ ਦੀ
ਲਾਇਟ ਸਾਇੰਸ ਦੇ ਅਨੇਕ ਤਰ੍ਹਾਂ ਦੇ ਪ੍ਰਯੋਗ ਪ੍ਰੈਕਟਿਕਲ ਵਿੱਚ ਕਰਦੇ ਦਿਖਾਉਦੀ ਹੈ, ਇਵੇਂ ਤੁਸੀਂ
ਅਵਿਨਾਸ਼ੀ ਪਰਮਾਤਮ ਲਾਇਟ, ਆਤਮਿਕ ਲਾਇਟ ਅਤੇ ਨਾਲ -ਨਾਲ ਪ੍ਰੈਕਟੀਕਲ ਸਥਿਤੀ ਦੀ ਲਾਇਟ ਦਵਾਰਾ ਗਿਆਨ
ਯੋਗ ਦੀ ਸ਼ਕਤੀਆਂ ਦਾ ਪ੍ਰਯੋਗ ਕਰੋ। ਜੇਕਰ ਸ਼ਥਿਤੀ ਅਤੇ ਸਵਰੂਪ ਡਬਲ ਲਾਇਟ ਹਨ ਤਾਂ ਪ੍ਰਯੋਗ ਦੀ ਸਫ਼ਲਤਾ
ਬਹੁਤ ਸਹਿਜ ਹੁੰਦੀ ਹੈ। ਜਦੋਂ ਹਰ ਇੱਕ ਖੁਦ ਦੇ ਪ੍ਰਤੀ ਪ੍ਰਯੋਗ ਵਿੱਚ ਲਗ ਜਾਣਗੇ ਤਾਂ ਪ੍ਰਯੋਗਸ਼ਾਲੀ
ਆਤਮਾਵਾਂ ਦਾ ਪਾਵਰਫੁੱਲ ਸੰਗਠਨ ਬਣ ਜਾਏਗਾ।
ਸਲੋਗਨ:-
ਵਿਗਣਾ ਦੇ ਅੰਸ਼
ਅਤੇ ਵੰਸ਼ ਨੂੰ ਖ਼ਤਮ ਕਰਨ ਵਾਲੇ ਹੀ ਵਿਗਨ-ਵਿਨਾਸ਼ਕ ਹਨ।