12.10.25     Avyakt Bapdada     Punjabi Murli     17.03.2007    Om Shanti     Madhuban


“ ਸ਼੍ਰੇਸ਼ਠ ਵ੍ਰਿਤੀ ਨਾਲ ਸ਼ਕਤੀਸ਼ਾਲੀ ਵਾਈਬ੍ਰੇਸ਼ਨ ਅਤੇ ਵਾਯੂਮੰਡਲ ਬਣਾਉਣ ਦਾ ਤੀਵਰ ਪੁਰਸ਼ਾਰਥ ਕਰੋ , ਦੁਆਵਾਂ ਦਵੋ ਅਤੇ ਦੁਆਵਾਂ ਲਵੋ ”


ਅੱਜ ਪਿਆਰ ਅਤੇ ਸ਼ਕ੍ਤੀ ਦੇ ਸਾਗਰ ਬਾਪਦਾਦਾ ਆਪਣੇ ਸਨੇਹੀ, ਸਿਕੀਲੱਧੇ, ਲਾਡਲੇ ਬੱਚਿਆਂ ਨੂੰ ਮਿਲਣ ਦੇ ਲਈ ਆਏ ਹਨ। ਸਾਰੇ ਬੱਚੇ ਵੀ ਦੂਰ - ਦੂਰ ਤੋਂ ਸਨੇਹ ਦੀ ਆਕਰਸ਼ਣ ਨਾਲ ਮਿਲਣ ਮਨਾਉਣ ਲਈ ਪਹੁੰਚ ਗਏ ਹਨ। ਭਾਵੇਂ ਸਮੁੱਖ ਬੈਠੇ ਹਨ, ਭਾਵੇਂ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਸਨੇਹ ਦਾ ਮਿਲਣ ਮਨਾ ਰਹੇ ਹਨ। ਬਾਪਦਾਦਾ ਚਾਰੋਂ ਪਾਸੇ ਦੇ ਸਰਵ ਸਨੇਹੀ, ਸਰਵ ਸਹਿਯੋਗੀ ਸਾਥੀ ਬੱਚਿਆਂ ਨੂੰ ਦੇਖ ਹਰਸ਼ਿਤ ਹੁੰਦੇ ਹਨ। ਬਾਪਦਾਦਾ ਦੇਖ ਰਹੇ ਹਨ ਮੈਜੋਰਿਟੀ ਬੱਚਿਆਂ ਦੇ ਦਿਲ ਵਿੱਚ ਇਕ ਹੀ ਸੰਕਲਪ ਹੈ ਕਿ ਹੁਣ ਜਲਦੀ ਤੋਂ ਜਲਦੀ ਬਾਪ ਨੂੰ ਪ੍ਰਤੱਖ ਕਰਨ। ਬਾਪ ਕਹਿੰਦੇ ਹਨ ਸਭ ਬੱਚਿਆਂ ਦਾ ਉਮੰਗ ਬਹੁਤ ਚੰਗਾ ਹੈ, ਪਰ ਬਾਪ ਨੂੰ ਪ੍ਰਤੱਖ ਉਦੋਂ ਕਰ ਸਕੋਂਗੇ ਜਦੋਂ ਪਹਿਲੇ ਆਪਣੇ ਨੂੰ ਬਾਪ ਸਮਾਨ ਸੰਪੰਨ ਸੰਪੂਰਨ ਪ੍ਰਤੱਖ ਕਰੋਂਗੇ। ਤਾਂ ਬੱਚੇ ਪੁੱਛਦੇ ਹਨ ਬਾਪ ਕੋਲੋਂ ਕਿ ਕਦੋ ਪ੍ਰਤੱਖ ਹੋਵੇਗਾ? ਅਤੇ ਬਾਪ ਬੱਚਿਆਂ ਕੋਲੋਂ ਪੁੱਛਦੇ ਹਨ ਕਿ ਤੁਸੀਂ ਦੱਸੋ ਕਿ ਤੁਸੀਂ ਕਦੋਂ ਖੁਦ ਨੂੰ ਬਾਪ ਸਮਾਨ ਪ੍ਰਤੱਖ ਕਰੋਂਗੇ? ਆਪਣੇ ਸੰਪੰਨ ਬਣਨ ਦੀ ਡੇਟ ਫਿਕਸ ਕੀਤੀ ਹੈ? ਫ਼ਾਰੇਨ ਵਾਲੇ ਤਾਂ ਕਹਿੰਦੇ ਹਨ ਇੱਕ ਸਾਲ ਪਹਿਲੇ ਡੇਟ ਫਿਕਸ ਕੀਤੀ ਜਾਂਦੀ ਹੈ। ਤਾਂ ਆਪਣੇ ਨੂੰ ਬਾਪ ਸਮਾਨ ਬਣਾਉਣ ਦੀ ਆਪਸ ਵਿੱਚ ਮੀਟਿੰਗ ਕਰਕੇ ਡੇਟ ਫਿਕਸ ਕੀਤੀ ਹੈ?

ਬਾਪਦਾਦਾ ਦੇਖਦੇ ਹਨ ਕਿ ਅੱਜਕਲ ਤਾਂ ਹਰ ਵਰਗ ਦੀ ਵੀ ਮੀਟਿੰਗਸ ਬਹੁਤ ਹੁੰਦੀ ਹੈ। ਡਬਲ ਫਾਰੇਨਰਸ ਦੀ ਵੀ ਮੀਟਿੰਗ ਬਾਪਦਾਦਾ ਨੇ ਸੁਣੀ। ਬਹੁਤ ਚੰਗੀ ਲੱਗੀ। ਸਭ ਮੀਟਿੰਗਸ ਬਾਪਦਾਦਾ ਦੇ ਕੋਲ ਤਾਂ ਪਹੁੰਚ ਹੀ ਜਾਂਦੀ ਹੈ। ਤਾਂ ਬਾਪਦਾਦਾ ਪੁੱਛਦੇ ਹਨ ਕਿ ਇਸਦੀ ਡੇਟ ਕਦੋਂ ਫਿਕਸ ਕੀਤੀ ਹੈ? ਕੀ ਇਹ ਡੇਟ ਡਰਾਮਾ ਫਿਕਸ ਕਰੇਗਾ ਜਾਂ ਤੁਸੀਂ ਫਿਕਸ ਕਰੋਂਗੇ? ਕੌਣ ਕਰੇਗਾ? ਲਕਸ਼ ਤਾਂ ਤੁਹਾਨੂੰ ਰੱਖਣਾ ਹੀ ਪਵੇਗਾ। ਅਤੇ ਲਕਸ਼ ਬਹੁਤ ਚੰਗੇ ਤੇ ਚੰਗਾ, ਵਧੀਆ ਤੋਂ ਵਧੀਆ ਰੱਖਿਆ ਵੀ ਹੈ, ਹੁਣ ਸਿਰਫ਼ ਜਿਵੇਂ ਦਾ ਲਕਸ਼ ਰੱਖਿਆ ਹੈ ਉਸੀ ਪ੍ਰਮਾਣ ਲਕਸ਼ਨ, ਸ਼੍ਰੇਸ਼ਠ ਲਕਸ਼ ਦੇ ਸਮਾਨ ਬਣਨਾ ਹੈ। ਹੁਣ ਲਕਸ਼ ਅਤੇ ਲਕਸ਼ਨ ਵਿੱਚ ਅੰਤਰ ਹੈ। ਜਦੋਂ ਲਕਸ਼ ਅਤੇ ਲਕਸ਼ਨ ਸਮਾਨ ਹੋ ਜਾਣਗੇ ਤਾਂ ਲਕਸ਼ ਪ੍ਰੈਕਟੀਕਲ ਵਿੱਚ ਆ ਜਾਏਗਾ। ਸਭ ਬੱਚੇ ਜਦੋਂ ਅੰਮ੍ਰਿਤਵੇਲੇ ਮਿਲਣ ਮਨਾਉਦੇ ਹਨ ਅਤੇ ਸੰਕਲਪ ਕਰਦੇ ਹਨ ਤਾਂ ਉਹ ਬਹੁਤ ਚੰਗੇ ਕਰਦੇ ਹਨ। ਬਾਪਦਾਦਾ ਚਾਰੋਂ ਪਾਸੇ ਦੇ ਹਰ ਬੱਚੇ ਦੀ ਰੂਹਰਿਹਾਂਨ ਸੁਣਦੇ ਹਨ। ਬਹੁਤ ਸੁੰਦਰ ਗੱਲਾਂ ਕਰਦੇ ਹਨ। ਪੁਰਸ਼ਾਰਥ ਵੀ ਬਹੁਤ ਚੰਗਾ ਕਰਦੇ ਹਨ ਪਰ ਪੁਰਸ਼ਾਰਥ ਵਿੱਚ ਇੱਕ ਗੱਲ ਦੀ ਤੀਵਰਤਾ ਚਾਹੀਦੀ ਹੈ। ਪੁਰਸ਼ਾਰਥ ਹੈ ਪਰ ਤੀਵਰ ਪੁਰਸ਼ਾਰਥ ਚਾਹੀਦਾ ਹੈ। ਤੀਵਰਤਾ ਦੀ ਦ੍ਰਿੜ੍ਹਤਾ ਉਸਦੀ ਐਡੀਸ਼ਨ ਚਾਹੀਦੀ ਹੈ।

ਬਾਪਦਾਦਾ ਦੀ ਹਰ ਬੱਚੇ ਪ੍ਰਤੀ ਇਹ ਆਸ਼ ਹੈ ਕਿ ਸਮੇਂ ਪ੍ਰਮਾਣ ਹਰ ਇੱਕ ਤੀਵਰ ਪੁਰਸ਼ਾਰਥੀ ਬਣੇ। ਭਾਵੇਂ ਨੰਬਰਵਾਰ ਹਨ, ਬਾਪਦਾਦਾ ਜਾਣਦੇ ਹਨ ਪਰ ਨੰਬਰਵਾਰ ਵਿੱਚ ਵੀ ਤੀਵਰ ਪੁਰਸ਼ਾਰਥ ਸਦਾ ਰਹੇ, ਉਸਦੀ ਜ਼ਰੂਰਤ ਹੈ। ਸਮੇਂ ਸੰਪੰਨ ਹੋਣ ਵਿੱਚ ਤੀਵਰਤਾ ਨਾਲ ਚੱਲ ਰਿਹਾ ਹੈ ਪਰ ਹੁਣ ਬੱਚਿਆ ਨੂੰ ਬਾਪ ਸਮਾਨ ਬਣਨਾ ਹੀ ਹੈ, ਇਹ ਵੀ ਨਿਸ਼ਚਿਤ ਹੀ ਹੈ ਸਿਰਫ਼ ਇਸ ਵਿੱਚ ਤੀਵਰਤਾ ਚਾਹੀਦੀ ਹੈ। ਹਰ ਇੱਕ ਆਪਣੇ ਨੂੰ ਚੈਕ ਕਰੇ ਕਿ ਮੈਂ ਸਦਾ ਤੀਵਰ ਪੁਰਸ਼ਾਰਥੀ ਹਾਂ? ਕਿਉਂਕਿ ਪੁਰਸ਼ਾਰਥ ਵਿੱਚ ਪੇਪਰ ਤਾਂ ਬਹੁਤ ਆਉਂਦੇ ਹੀ ਹਨ ਅਤੇ ਆਉਣੇ ਹੀ ਹਨ ਪਰ ਤੀਵਰ ਪੁਰਸ਼ਾਰਥੀ ਦੇ ਲਈ ਪੇਪਰ ਵਿੱਚ ਪਾਸ ਹੋਣਾ ਐਨਾ ਹੀ ਨਿਸ਼ਚਿਤ ਹੈ ਕਿ ਤੀਵਰ ਪੁਰਸ਼ਾਰਥੀ ਪੇਪਰ ਵਿੱਚ ਪਾਸ ਹੋਇਆ ਹੀ ਪਿਆ ਹੈ। ਹੋਣਾ ਹੈ ਨਹੀਂ, ਹੋਇਆ ਹੀ ਪਿਆ ਹੈ, ਇਹ ਨਿਸ਼ਚਿਤ ਹੈ। ਸੇਵਾ ਵੀ ਸਭ ਚੰਗੀ ਰੂਚੀ ਨਾਲ ਕਰ ਰਹੇ ਹਨ ਪਰ ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਕਿ ਵਰਤਮਾਨ ਸਮੇਂ ਪ੍ਰਮਾਣ ਇੱਕ ਹੀ ਸਮੇਂ ਤੇ ਮਨਸਾ -ਵਾਚਾ ਅਤੇ ਕਰਮਣਾ ਮਤਲਬ ਚਲਣ ਅਤੇ ਚੇਹਰੇ ਦਵਾਰਾ ਤਿਨੋ ਹੀ ਤਰ੍ਹਾਂ ਦੀ ਸੇਵਾ ਚਾਹੀਦੀ ਹੈ। ਮਨਸਾ ਦਵਾਰਾ ਅਨੁਭਵ ਕਰਨਾ, ਵਾਣੀ ਦਵਾਰਾ ਗਿਆਨ ਦੇ ਖਜ਼ਾਨੇ ਦਾ ਪਰਿਚੇ ਕਰਾਉਣਾ ਅਤੇ ਚਲਣਾ ਅਤੇ ਚੇਹਰੇ ਦਵਾਰਾ ਸੰਪੂਰਨ ਯੋਗੀ ਜੀਵਨ ਪ੍ਰੈਕਟੀਕਲ ਰੂਪ ਦਾ ਅਨੁਭਵ ਕਰਾਉਣਾ, ਤਿੰਨੋ ਹੀ ਸੇਵਾ ਇੱਕ ਹੀ ਸਮੇਂ ਕਰਨੀ ਹੈ। ਵੱਖ -ਵੱਖ ਨਹੀਂ, ਸਮੇਂ ਘਟ ਹੈ ਅਤੇ ਸੇਵਾ ਹਾਲੇ ਵੀ ਬਹੁਤ ਕਰਨੀ ਹੈ। ਬਾਪਦਾਦਾ ਨੇ ਦੇਖਿਆ ਕਿ ਸਭਤੋਂ ਸਹਿਜ ਸੇਵਾ ਦਾ ਸਾਧਨ ਹੈ - ਵ੍ਰਿਤੀ ਦਵਾਰਾ ਵਾਈਬ੍ਰੇਸ਼ਨ ਬਣਾਉਣਾ ਅਤੇ ਵਾਈਬ੍ਰੇਸ਼ਨ ਦਵਾਰਾ ਵਾਯੂਮੰਡਲ ਬਨਾਉਣਾ ਕਿਉਂਕਿ ਵ੍ਰਿਤੀ ਸਭਤੋਂ ਤੇਜ ਸਾਧਨ ਹੈ। ਜਿਵੇਂ ਸਾਇੰਸ ਦੀ ਰਾਕੇਟ ਫਾਸਟ ਜਾਂਦੀ ਹੈ ਉਵੇਂ ਤੁਹਾਡੀ ਰੂਹਾਨੀ ਸ਼ੁਭ ਭਾਵਨਾ, ਸ਼ੁਭ ਕਾਮਨਾ ਦੀ ਵ੍ਰਿਤੀ, ਦ੍ਰਿਸ਼ਟੀ ਅਤੇ ਸ਼੍ਰਿਸਟੀ ਨੂੰ ਬਦਲ ਦਿੰਦੀ ਹੈ। ਇੱਕ ਸਥਾਨ ਤੇ ਬੈਠੇ ਵੀ ਵ੍ਰਿਤੀ ਦ੍ਵਾਰਾ ਸੇਵਾ ਕਰ ਸਕਦੇ ਹਨ। ਸੁਣੀ ਹੋਈ ਗੱਲ ਫਿਰ ਵੀ ਭੁੱਲ ਸਕਦੀ ਹੈ ਪਰ ਜੋ ਵਾਯੂਮੰਡਲ ਦਾ ਅਨੁਭਵ ਹੁੰਦਾ ਹੈ, ਉਹ ਭੁੱਲਦਾ ਨਹੀਂ ਹੈ। ਜਿਵੇਂ ਮਧੂਬਨ ਵਿੱਚ ਅਨੁਭਵ ਕੀਤਾ ਹੈ ਕਿ ਬ੍ਰਹਮਾ ਬਾਪ ਦੀ ਕਰਮਭੂਮੀ, ਯੋਗ ਭੂਮੀ, ਚਰਿਤ੍ਰ ਭੂਮੀ ਦਾ ਵਾਯੂਮੰਡਲ ਹੈ। ਹੁਣ ਤੱਕ ਵੀ ਹਰ ਇੱਕ ਉਸੀ ਵਾਯੂਮੰਡਲ ਦਾ ਜੋ ਅਨੁਭਵ ਕਰਦੇ ਹਨ ਉਹ ਭੁੱਲਦਾ ਨਹੀਂ ਹੈ। ਵਾਯੂਮੰਡਲ ਦਾ ਅਨੁਭਵ ਦਿਲ ਵਿੱਚ ਛਪ ਜਾਂਦਾ ਹੈ। ਤਾਂ ਵਾਣੀ ਦਵਾਰਾ ਵੱਡੇ -ਵੱਡੇ ਪ੍ਰੋਗ੍ਰਾਮ ਤਾਂ ਕਰਦੇ ਹੀ ਹੋ ਪਰ ਹਰ ਇੱਕ ਨੂੰ ਆਪਣੀ ਸ਼੍ਰੇਸ਼ਠ ਰੂਹਾਨੀ ਵ੍ਰਿਤੀ ਨਾਲ, ਵਾਈਬ੍ਰੇਸ਼ਨ ਨਾਲ ਵਾਯੂਮੰਡਲ ਬਣਾਉਣਾ ਹੈ, ਪਰ ਵ੍ਰਿਤੀ ਰੂਹਾਨੀ ਅਤੇ ਸ਼ਕਤੀਸ਼ਾਲੀ ਉਦੋਂ ਹੋਵੇਗੀ ਜਦੋਂ ਆਪਣੇ ਦਿਲ ਵਿੱਚ, ਮਨ ਵਿੱਚ ਕਿਸੇ ਦੇ ਪ੍ਰਤੀ ਵੀ ਉਲਟੀ ਵ੍ਰਿਤੀ ਦਾ ਵਾਈਬ੍ਰੇਸ਼ਨ ਨਹੀਂ ਹੋਵੇਗਾ। ਆਪਣੇ ਮਨ ਦੀ ਵ੍ਰਿਤੀ ਸਦਾ ਸਵੱਛ ਹੋਵੇ ਕਿਉਂਕਿ ਕਿਸੇ ਵੀ ਆਤਮਾ ਦੇ ਪ੍ਰਤੀ ਜੇਕਰ ਕੋਈ ਵਿਅਰਥ ਵ੍ਰਿਤੀ ਜਾਂ ਗਿਆਨ ਦੇ ਹਿਸਾਬ ਨਾਲ ਨੇਗਟਿਵ ਵ੍ਰਿਤੀ ਹੈ ਤਾਂ ਨੇਗਟਿਵ ਮਤਲਬ ਕਿਚੜਾ, ਜੇਕਰ ਮਨ ਵਿੱਚ ਕਿਚੜਾ ਹੈ ਤਾਂ ਸ਼ੁਭ ਵ੍ਰਿਤੀ ਨਾਲ ਸੇਵਾ ਨਹੀਂ ਕਰ ਸਕੋਗੇ। ਤਾਂ ਪਹਿਲੇ ਆਪਣੇ ਆਪਨੂੰ ਚੈਕ ਕਰੋ ਕਿ ਮੇਰੇ ਮਨ ਦੀ ਵ੍ਰਿਤੀ ਸ਼ੁਭ ਰੂਹਾਨੀ ਹੈ? ਨੇਗਟਿਵ ਵ੍ਰਿਤੀ ਨੂੰ ਵੀ ਆਪਣੀ ਸ਼ੁਭ ਭਾਵਨਾ ਸ਼ੁਭ ਕਾਮਨਾ ਨਾਲ ਨੇਗਟਿਵ ਨੂੰ ਪੋਜਟਿਵ ਵਿੱਚ ਚੇਂਜ ਕਰ ਸਕਦੇ ਹੋ ਕਿਉਂਕਿ ਨੇਗਟਿਵ ਨਾਲ ਆਪਣੇ ਹੀ ਮਨ ਵਿੱਚ ਪ੍ਰੇਸ਼ਾਨੀ ਤਾਂ ਹੁੰਦੀ ਹੈ ਨਾ! ਵੇਸ੍ਟ ਥਾਟਸ ਤਾਂ ਚੱਲਦੇ ਹਨ ਨਾ! ਤਾਂ ਪਹਿਲੇ ਆਪਣੇ ਨੂੰ ਚੈਕ ਕਰੋ ਕਿ ਮੇਰੇ ਮਨ ਵਿੱਚ ਕੋਈ ਖਿਟਪਿਟ ਤਾਂ ਨਹੀਂ ਹੈ? ਨੰਬਰਵਾਰ ਤਾਂ ਹੈ, ਚੰਗੇ ਵੀ ਹਨ ਤਾਂ ਨਾਲ ਵਿੱਚ ਖਿਟਪਿਟ ਵਾਲੇ ਵੀ ਹਨ, ਪਰ ਇਹ ਇਵੇਂ ਹਨ, ਇਹ ਸਮਝਣਾ ਚੰਗਾ ਹੈ। ਜੋ ਰੋਂਗ ਹੈ ਉਸਨੂੰ ਰਾਂਗ ਸਮਝਣਾ ਹੈ, ਜੋ ਰਾਈਟ ਹੈ ਉਸਨੂੰ ਰਾਈਟ ਸਮਝਣਾ ਹੈ ਪਰ ਦਿਲ ਵਿੱਚ ਬਿਠਾਉਣਾ ਨਹੀਂ ਹੈ। ਸਮਝਣਾ ਵੱਖ ਹੈ, ਨਾਲੇਜ਼ਫੁੱਲ ਬਣਨਾ ਚੰਗਾ ਹੈ, ਰੌਂਗ ਤਾਂ ਰੋਂਗ ਤਾਂ ਕਹੋਗੇ ਨਾ! ਕਈ ਬੱਚੇ ਕਹਿੰਦੇ ਹਨ ਬਾਬਾ ਤੁਹਾਨੂੰ ਪਤਾ ਨਹੀਂ ਇਹ ਕਿਵੇਂ ਹੈ! ਤੁਸੀਂ ਦੇਖੋ ਨਾ ਤਾਂ ਪਤਾ ਪੈ ਜਾਏ। ਬਾਪ ਮੰਨਦੇ ਹਨ ਤੁਹਾਡੇ ਕਹਿਣ ਨਾਲ ਪਹਿਲੇ ਹੀ ਮੰਨਦੇ ਹਨ ਕਿ ਇਵੇਂ ਹਨ, ਪਰ ਅਜਿਹੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਵ੍ਰਿਤੀ ਵਿੱਚ ਰੱਖਣ ਨਾਲ ਖੁਦ ਵੀ ਤਾਂ ਪ੍ਰੇਸ਼ਾਨ ਹੁੰਦੇ ਹੋ। ਅਤੇ ਖ਼ਰਾਬ ਚੀਜ਼ ਜੇਕਰ ਮਨ ਵਿੱਚ ਹੈ, ਦਿਲ ਵਿੱਚ ਹੈ ਤਾਂ ਜਿੱਥੇ ਖ਼ਰਾਬ ਚੀਜ਼ ਹੈ, ਵੇਸ੍ਟ ਥਾਟਸ ਹਨ, ਉਹ ਵਿਸ਼ਵ ਕਲਿਆਣਕਾਰੀ ਕਿਵੇ ਬਣਨਗੇ? ਤੁਸੀਂ ਸਭ ਦਾ ਆਕੁਪੇਸ਼ਨ ਕੀ ਹੈ? ਕੋਈ ਕਹੇਗਾ ਅਸੀਂ ਲੰਡਨ ਦੇ ਕਲਿਆਣਕਾਰੀ ਹਾਂ, ਦਿੱਲੀ ਦੇ ਕਲਿਆਣਕਾਰੀ ਹਾਂ, ਯੂ. ਪੀ. ਦੇ ਕਲਿਆਣਕਾਰੀ ਹਾਂ? ਜਾਂ ਜਿੱਥੇ ਵੀ ਰਹਿੰਦੇ ਹੋ, ਚੱਲੋ ਦੇਸ਼ ਨਹੀਂ ਤਾਂ ਸੈਂਟਰ ਦੇ ਕਲਿਆਣਕਾਰੀ ਹੋ, ਆਕੁਪੇਸ਼ਨ ਸਭ ਇਹ ਹੀ ਦੱਸਦੇ ਹਨ ਕਿ ਵਿਸ਼ਵ ਕਲਿਆਣਕਾਰੀ ਹਨ। ਤਾਂ ਸਭ ਕੌਣ ਹੋ? ਵਿਸ਼ਵ ਕਲਿਆਣਕਾਰੀ ਹੋ? ਹੋ ਤਾਂ ਹੱਥ ਉਠਾਓ। (ਸਭ ਨੇ ਹੱਥ ਉਠਾਇਆ) ਵਿਸ਼ਵ ਕਲਿਆਣਕਾਰੀ! ਵਿਸ਼ਵ ਕਲਿਆਣਕਾਰੀ! ਅੱਛਾ। ਤਾਂ ਮਨ ਵਿੱਚ ਕੋਈ ਵੀ ਖ਼ਰਾਬੀ ਤਾਂ ਨਹੀਂ ਹੈ? ਸਮਝਣਾ ਵਖ ਚੀਜ਼ ਹੈ, ਸਮਝੋਂ ਭਾਵੇਂ, ਇਹ ਰਾਈਟ ਹੈ ਇਹ ਰਾਂਗ ਹੈ, ਪਰ ਮਨ ਵਿੱਚ ਇਹ ਨਹੀਂ ਬਿਠਾਓ। ਮਨ ਵਿੱਚ ਵ੍ਰਿਤੀ ਰੱਖਣ ਨਾਲ ਦ੍ਰਿਸ਼ਟੀ ਅਤੇ ਸ਼੍ਰਿਸ਼ਟੀ ਵੀ ਬਦਲ ਜਾਂਦੀ ਹੈ।

ਬਾਪਦਾਦਾ ਨੇ ਹੋਮਵਰਕ ਦਿੱਤਾ ਸੀ - ਕੀ ਦਿੱਤਾ ਸੀ? ਸਭਤੋਂ ਸਹਿਜ ਪੁਰਸ਼ਾਰਥ ਹੈ ਜੋ ਸਭ ਕਰ ਸਕਦੇ ਹਨ, ਮਾਤਾਵਾਂ ਵੀ ਕਰ ਸਕਦੀ ਹੈ, ਬੁੱਢੇ ਵੀ ਕਰ ਸਕਦੇ ਹਨ, ਯੁਵਾ ਵੀ ਕਰ ਸਕਦੇ ਹਨ, ਬੱਚੇ ਵੀ ਕਰ ਸਕਦੇ ਹਨ, ਉਹ ਇਹ ਹੀ ਵਿਧੀ ਹੈ ਸਿਰਫ਼ ਇੱਕ ਕੰਮ ਕਰੋ ਕਿਸੇ ਨਾਲ ਵੀ ਸੰਪਰਕ ਵਿੱਚ ਆਓ - “ਦੁਆਵਾਂ ਦਵੋ ਅਤੇ ਦੁਆਵਾਂ ਲਵੋ” ਭਾਵੇਂ ਉਹ ਬਦਦੁਆ ਦਿੰਦਾ ਹੈ, ਪਰ ਤੁਸੀਂ ਕੋਰਸ ਕੀ ਕਰਦੇ ਹੋ? ਨੇਗਟਿਵ ਨੂੰ ਪੌਜ਼ਟਿਵ ਵਿਚ ਬਦਲਣ ਦਾ, ਤਾਂ ਆਪਣੇ ਨੂੰ ਵੀ ਉਸ ਸਮੇਂ ਕੋਰਸ ਕਰਾਓ। ਚੈਂਲੇਂਜ ਕੀ ਹੈ? ਚੈਲੇਂਜ ਹੈ ਕਿ ਪ੍ਰਕ੍ਰਿਤੀ ਨੂੰ ਵੀ ਤਮੋਂਗੁਣੀ ਤੋਂ ਸਤੋਗੁਣੀ ਬਣਨਾ ਹੀ ਹੈ। ਇਹ ਚੈਲੇਂਜ ਹੈ ਨਾ! ਹੈ? ਤੁਸੀਂ ਸਭਨੇ ਇਹ ਚੈਂਲੇਂਜ ਕੀਤੀ ਹੈ ਕਿ ਪ੍ਰਕ੍ਰਿਤੀ ਨੂੰ ਸਤੋਪ੍ਰਧਾਨ ਬਣਾਉਣਾ ਹੈ? ਬਣਾਉਣਾ ਹੈ? ਕਾਂਧ ਹਿਲਾਓ, ਹੱਥ ਹਿਲਾਓ। ਦੇਖੋ, ਦੇਖਾਦੇਖੀ ਨਹੀਂ ਹਿਲਾਉਣਾ। ਦਿਲ ਤੋਂ ਹਿਲਾਉਣਾ, ਕਿਉਂਕਿ ਹਾਲੇ ਸਮੇਂ ਪ੍ਰਮਾਣ ਵ੍ਰਿਤੀ ਨਾਲ ਵਾਯੂਮੰਡਲ ਬਣਾਉਣ ਦੇ ਤੀਵਰ ਪੁਰਸ਼ਾਰਥ ਦੀ ਜ਼ਰੂਰਤ ਹੈ। ਤਾਂ ਵ੍ਰਿਤੀ ਵਿੱਚ ਜੇਕਰ ਜ਼ਰਾ ਵੀ ਕਿਚੜਾ ਹੋਵੇਗਾ, ਤਾਂ ਵ੍ਰਿਤੀ ਨਾਲ ਵਾਯੂਮੰਡਲ ਕਿਵੇਂ ਬਣਾਓਗੇ? ਪ੍ਰਕ੍ਰਿਤੀ ਤੱਕ ਤੁਹਾਡਾ ਵਾਈਬੇਸ਼ਨ ਜਾਏਗਾ, ਵਾਣੀ ਤਾਂ ਨਹੀਂ ਜਾਏਗੀ। ਵਾਈਬ੍ਰੇਸ਼ਨ ਜਾਏਗਾ ਅਤੇ ਵਾਈਬ੍ਰੇਸ਼ਨ ਬਣਦਾ ਹੈ ਵ੍ਰਿਤੀ ਨਾਲ, ਅਤੇ ਵਾਈਬ੍ਰੇਸ਼ਨ ਨਾਲ ਵਾਯੂਮੰਡਲ ਬਣਦਾ ਹੈ। ਮਧੂਬਨ ਵਿੱਚ ਵੀ ਸਭ ਇੱਕ ਵਰਗੇ ਤਾਂ ਨਹੀਂ ਹਨ। ਪਰ ਬ੍ਰਹਮਾ ਬਾਪ ਅਤੇ ਅਨੰਨਿਆ ਬੱਚਿਆਂ ਦੇ ਵ੍ਰਿਤੀ ਦਵਾਰਾ, ਤੀਵਰ ਪੁਰਸ਼ਾਰਥ ਦਵਾਰਾ ਵਾਯੂਮੰਡਲ ਬਣਿਆ ਹੈ।

ਅੱਜ ਤੁਹਾਡੀ ਦਾਦੀ ਯਾਦ ਆ ਰਹੀ ਹੈ, ਦਾਦੀ ਦੀ ਵਿਸ਼ੇਸ਼ਤਾ ਕੀ ਦੇਖੀ? ਕਿਵੇਂ ਕੰਟਰੋਲ ਕੀਤਾ? ਕਦੀ ਵੀ ਕਿਵੇਂ ਵੀ ਵ੍ਰਿਤੀ ਵਾਲੇ ਦੀ ਕਮੀ ਦਾਦੀ ਨੇ ਮਨ ਵਿੱਚ ਨਹੀਂ ਰੱਖੀ। ਸਭ ਨੂੰ ਉਮੰਗ ਦਵਾਇਆ। ਤੁਹਾਡੀ ਜਗਦੰਬਾ ਮਾਂ ਨੇ ਵਾਯੂਮੰਡਲ ਬਣਾਇਆ। ਜਾਣਦੇ ਹੋਏ ਵੀ ਆਪਣੀ ਵ੍ਰਿਤੀ ਸਦਾ ਸ਼ੁਭ ਰੱਖੀ, ਜਿਸਦੇ ਵਾਯੂਮੰਡਲ ਦਾ ਅਨੁਭਵ ਤੁਸੀਂ ਸਭ ਕਰ ਰਹੇ ਹੋ। ਭਾਵੇਂ ਫਾਲੋ ਫ਼ਾਦਰ ਹੈ ਪਰ ਬਾਪਦਾਦਾ ਹਮੇਸ਼ਾ ਕਹਿੰਦੇ ਹਨ ਕਿ ਹਰ ਇੱਕ ਦੀ ਵਿਸ਼ੇਸ਼ਤਾ ਨੂੰ ਜਾਨ ਉਸ ਵਿਸ਼ੇਸ਼ਤਾ ਨੂੰ ਆਪਣਾ ਬਣਾਓ। ਅਤੇ ਹਰ ਇੱਕ ਬੱਚੇ ਵਿੱਚ ਇਹ ਨੋਟ ਕਰਨਾ, ਬਾਪਦਾਦਾ ਦਾ ਜੋ ਬੱਚਾ ਬਣਿਆ ਹੈ ਉਸ ਇੱਕ ਇਕ ਬੱਚੇ ਵਿੱਚ, ਭਾਵੇਂ ਤੀਸਰਾ ਨੰਬਰ ਹੈ ਪਰ ਇਹ ਡਰਾਮਾ ਦੀ ਵਿਸ਼ੇਸ਼ਤਾ ਹੈ, ਬਾਪਦਾਦਾ ਦਾ ਵਰਦਾਨ ਹੈ, ਸਭ ਬੱਚਿਆਂ ਨੂੰ ਭਾਵੇਂ 99 ਗਲਤੀਆਂ ਵੀ ਹੋਣ ਪਰ ਇੱਕ ਵਿਸ਼ੇਸਤਾ ਜ਼ਰੂਰ ਹੈ। ਜਿਸ ਵਿਸ਼ੇਸ਼ਤਾ ਵਿੱਚ ਮੇਰਾ ਬਾਬਾ ਕਹਿਣ ਦਾ ਹੱਕਦਾਰ ਹੈ। ਪਰਵਸ਼ ਹੈ ਪਰ ਬਾਪ ਨਾਲ ਪਿਆਰ ਅਟੁੱਟ ਹੁੰਦਾ ਹੈ, ਇਸਲਈ ਬਾਪਦਾਦਾ ਹੁਣ ਸਮੇਂ ਦੀ ਸਮੀਪਤਾ ਅਨੁਸਾਰ ਹਰ ਇੱਕ ਜੋ ਬਾਪ ਦੇ ਸਥਾਨ ਹਨ, ਭਾਵੇਂ ਪਿੰਡ ਵਿੱਚ ਹਨ, ਭਾਵੇਂ ਵੱਡੇ ਜ਼ੋਨ ਵਿੱਚ ਹਨ, ਸੈਂਟਰਸ ਤੇ ਹੈ ਪਰ ਹਰ ਇੱਕ ਸਥਾਨ ਅਤੇ ਸਾਥੀਆਂ ਵਿੱਚ ਸ਼੍ਰੇਸ਼ਠ ਵ੍ਰਿਤੀ ਦਾ ਵਾਯੂਮੰਡਲ ਜ਼ਰੂਰੀ ਹੈ। ਬਸ ਇੱਕ ਅੱਖਰ ਯਾਦ ਰੱਖੋ ਕੋਈ ਬਦਦੁਆ ਦਿੰਦਾ ਵੀ ਹੈ, ਤਾਂ ਲੈਣ ਵਾਲਾ ਕੌਣ? ਕੀ ਦੇਣ ਵਾਲਾ, ਲੈਣ ਵਾਲਾ ਇੱਕ ਹੁੰਦਾ ਹੈ ਜਾਂ ਦੋ? ਜੇਕਰ ਕੋਈ ਤੁਹਾਨੂੰ ਕੋਈ ਖਰਾਬ ਚੀਜ਼ ਦਵੇ, ਤੁਸੀਂ ਕੀ ਕਰੋਂਗੇ? ਆਪਣੇ ਕੋਲ ਰੱਖੋਗੇ? ਜਾਂ ਵਾਪਿਸ ਕਰੋਗੇ ਜਾਂ ਸੁੱਟ ਦਵੋਗੇ ਕਿ ਅਲਮਾਰੀ ਵਿੱਚ ਸੰਭਾਲ ਕੇ ਰੱਖੋਗੇ? ਤਾਂ ਦਿਲ ਵਿੱਚ ਸੰਭਾਲ ਕੇ ਨਹੀਂ ਰੱਖਣਾ ਕਿਉਂਕਿ ਦਿਲ ਬਾਪਦਾਦਾ ਦਾ ਤਖ਼ਤ ਹੈ, ਇਸਲਈ ਇੱਕ ਸ਼ਬਦ ਹੁਣ ਮਨ ਵਿੱਚ ਪੱਕਾ ਕਰ ਲਵੋ, ਮੁਖ ਵਿੱਚ ਨਹੀਂ ਮਨ ਵਿੱਚ ਯਾਦ ਰੱਖੋ - ਦੁਆਵਾਂ ਦੇਣਾ ਹੈ, ਦੁਆਵਾਂ ਲੈਣਾ ਹੈ। ਕੋਈ ਵੀ ਨੇਗਟਿਵ ਦੁਆਵਾਂ ਮਨ ਵਿੱਚ ਨਹੀਂ ਰੱਖੋ। ਅੱਛਾ ਇੱਕ ਕੰਨ ਤੋਂ ਸੁਣਿਆ, ਦੂਸਰੇ ਕੰਨ ਤੋਂ ਨਿਕਾਲਣਾ ਤਾਂ ਤੁਹਾਡਾ ਕੰਮ ਹੈ ਕਿ ਦੂਸਰੇ ਦਾ ਕੰਮ ਹੈ? ਉਦੋਂ ਹੀ ਵਿਸ਼ਵ ਵਿੱਚ, ਆਤਮਾਵਾਂ ਵਿੱਚ ਫਾਸਟ ਗਤੀ ਦੀ ਸੇਵਾ ਵ੍ਰਿਤੀ ਨਾਲ ਵਾਯੂਮੰਡਲ ਬਣਾਉਣ ਦੀ ਸੇਵਾ ਕਰ ਸਕੋਗੇ। ਵਿਸ਼ਵ ਪਰਿਵਰਤਨ ਕਰਨਾ ਹੈ ਨਾ! ਤਾਂ ਕੀ ਯਾਦ ਰੱਖੋਗੇ? ਯਾਦ ਰੱਖਿਆ ਮਨ ਨਾਲ? ਦੁਆ ਸ਼ਬਦ ਯਾਦ ਰੱਖੋ, ਬਸ ਕਿਉਂਕਿ ਤੁਹਾਡੇ ਜੜ੍ਹ ਚਿੱਤਰ ਕੀ ਦਿੰਦੇ ਹਨ? ਦੁਆ ਦਿੰਦੇ ਹੋ ਨਾ! ਮੰਦਿਰ ਵਿੱਚ ਜਾਂਦੇ ਹੋ ਤਾਂ ਕੀ ਮੰਗਦੇ ਹੋ? ਦੂਆ ਮੰਗਦੇ ਹੋ ਨਾ! ਦੁਆਵਾਂ ਮਿਲਦੀਆਂ ਹਨ ਤਾਂ ਹੀ ਤੇ ਦੁਆਵਾਂ ਮੰਗਦੇ ਹੋ। ਤੁਹਾਡੇ ਜੜ੍ਹ ਚਿੱਤਰ ਲਾਸ੍ਟ ਜਨਮ ਵਿੱਚ ਵੀ ਦੁਆ ਦਿੰਦੇ ਹਨ, ਵ੍ਰਿਤੀ ਨਾਲ ਉਹਨਾਂ ਦੀ ਕਾਮਨਾਵਾਂ ਪੂਰੀਆਂ ਕਰਦੇ ਹਨ। ਤਾਂ ਤੁਸੀਂ ਬਾਰ -ਬਾਰ ਇਵੇਂ ਦੁਆਵਾਂ ਦੇਣ ਵਾਲੇ ਬਣੇ ਹੋ ਤਾਂ ਤੁਹਾਡੇ ਚਿੱਤਰ ਵੀ ਅੱਜ ਤੱਕ ਦੁਆ ਦਿੰਦੇ ਹਨ! ਚੱਲੋ ਪਰਵਸ਼ ਆਤਮਾਵਾਂ ਨੂੰ ਜੇਕਰ ਥੋੜਾ ਜਿਹਾ ਸ਼ਮਾ ਦੇ ਸਾਗਰ ਦੇ ਬੱਚੇ ਸ਼ਮਾ ਦੇ ਦਿੱਤੀ ਤਾਂ ਅੱਛਾ ਹੀ ਹੈ ਨਾ! ਤਾਂ ਤੁਸੀਂ ਸਭ ਸ਼ਮਾ ਦੇ ਮਾਸਟਰ ਸਾਗਰ ਹੋ? ਹੋ ਜਾਂ ਨਹੀ ਹੋ? ਹੋ ਨਾ! ਕਹੋ ਪਹਿਲੇ ਮੈਂ। ਇਸ ਵਿੱਚ ਹੇ ਅਰਜੁਨ ਬਣੋ। ਅਜਿਹਾ ਵਾਯੂਮੰਡਲ ਬਣਾਓ ਜੋ ਕੋਈ ਸਾਹਮਣੇ ਆਏ ਉਹ ਕੁਝ ਨਾ ਕੁਝ ਸਨੇਹ ਲਵੇ, ਸਹਿਯੋਗ ਲਵੇ, ਸ਼ਮਾ ਦਾ ਅਨੁਭਵ ਕਰੇ, ਹਿੰਮਤ ਦਾ ਅਨੁਭਵ ਕਰਨ, ਸਹਿਯੋਗ ਦਾ ਅਨੁਭਵ ਕਰੇ, ਉਮੰਗ - ਉਤਸ਼ਾਹ ਦਾ ਅਨੁਭਵ ਕਰਨ। ਇਵੇਂ ਹੋ ਸਕਦਾ ਹੈ? ਹੋ ਸਕਦਾ ਹੈ? ਪਹਿਲੀ ਲਾਇਨ ਵਾਲੇ ਹੋ ਸਕਦਾ ਹੈ? ਹੱਥ ਉਠਾਓ। ਪਹਿਲਾਂ ਕਰਨਾ ਪਵੇਗਾ। ਤਾਂ ਸਭ ਕਰੋਗੇ? ਟੀਚਰਸ ਕਰੇਗੀ? ਅੱਛਾ।

ਜਗ੍ਹਾ - ਜਗ੍ਹਾ ਤੋਂ ਬੱਚਿਆਂ ਦੇ ਈਮੇਲ ਅਤੇ ਪੱਤਰ ਆਉਂਦੇ ਹੀ ਹਨ। ਤਾਂ ਜਿਨ੍ਹਾਂ ਨੇ ਵੀ ਪੱਤਰ ਲਿਖਿਆ ਹੈ ਜਾਂ ਸੰਕਲਪ ਕੀਤਾ ਹੈ ਤਾਂ ਸੰਕਲਪ ਵਾਲਿਆਂ ਦਾ ਵੀ ਯਾਦ ਪਿਆਰ ਬਾਪਦਾਦਾ ਕੋਲ ਪਹੁੰਚ ਗਿਆ ਹੈ। ਪੱਤਰ ਬਹੁਤ ਮਿੱਠੇ - ਮਿੱਠੇ ਲਿਖਦੇ ਹਨ। ਪੱਤਰ ਇਵੇਂ ਲਿਖਦੇ ਹਨ ਜੋ ਲੱਗਦਾ ਹੈ ਕਿ ਇਹ ਉਮੰਗ -ਉਤਸ਼ਾਹ ਵਿੱਚ ਉੱਡਦੇ ਹੀ ਰਹਿਣਗੇ। ਫਿਰ ਵੀ ਚੰਗਾ ਹੈ, ਪੱਤਰ ਲਿਖਣ ਨਾਲ ਆਪਣੇ ਨੂੰ ਬੰਧਨ ਵਿੱਚ ਬੰਨ ਲੈਂਦੇ ਹਨ, ਵਾਇਦਾ ਕਰਦੇ ਹਨ ਨਾ! ਤਾਂ ਚਾਰੋਂ ਪਾਸੇ ਦੇ ਜੋ ਜਿੱਥੇ ਦੇਖ ਰਹੇ ਹਨ ਜਾਂ ਸੁਣ ਰਹੇ ਹਨ, ਉਹਨਾਂ ਸਭਨੂੰ ਵੀ ਬਾਪਦਾਦਾ ਸਮੁੱਖ ਵਾਲਿਆਂ ਤੋਂ ਵੀ ਪਹਿਲੇ ਯਾਦਪਿਆਰ ਦੇ ਰਹੇ ਹਨ ਕਿਉਂਕਿ ਬਾਪਦਾਦਾ ਜਾਣਦੇ ਹਨ ਕਿ ਕਿੱਥੇ ਕੋਈ ਟਾਈਮ ਹੈ, ਕਿੱਥੇ ਕੋਈ ਟਾਇਮ ਹੈ ਪਰ ਸਭ ਬੜੇ ਉਤਸ਼ਾਹ ਨਾਲ ਬੈਠੇ ਹਨ, ਯਾਦ ਵਿੱਚ ਸੁਣ ਵੀ ਰਹੇ ਹਨ। ਅੱਛਾ।

ਸਭ ਨੇ ਸੰਕਲਪ ਕੀਤਾ, ਤੀਵਰ ਪੁਰਸ਼ਾਰਥ ਕਰ ਨੰਬਰਵਨ ਬਣਨਾ ਹੀ ਹੈ। ਕੀਤਾ? ਹੱਥ ਉਠਾਓ। ਅੱਛਾ ਹੁਣ ਟੀਚਰਸ ਉਠਾ ਰਹੀ ਹੈ। ਪਹਿਲੀ ਲੈਣ ਤਾਂ ਹੈ ਹੀ ਨਾ। ਅੱਛਾ ਹੈ - ਬਾਪਦਾਦਾ ਨੇ ਇਹ ਵੀ ਡਾਇਰੈਕਸ਼ਨ ਦਿੱਤਾ ਕਿ ਸਾਰੇ ਦਿਨ ਵਿੱਚ 5 ਮਿੰਟ ਵੀ ਮਿਲੇ, ਉਸ ਵਿੱਚ ਮਨ ਦੀ ਐਕਸਰਸਾਈਜ਼ ਕਰੋ ਕਿਉਂਕਿ ਅੱਜਕਲ ਦਾ ਜ਼ਮਾਨਾ ਐਕਸਰਸਾਈਜ਼ ਦਾ ਹੈ। ਤਾਂ 5 ਮਿੰਟ ਵਿੱਚ ਮਨ ਦੀ ਐਕਸਰਸਾਈਜ਼ ਕਰੋ, ਮਨ ਨੂੰ ਪਰਮਧਾਮ ਵਿੱਚ ਲੈਕੇ ਆਓ, ਸੂਕ੍ਸ਼੍ਮਵਤਨ ਵਿੱਚ ਫਰਿਸ਼ਤੇਪਨ ਨੂੰ ਯਾਦ ਕਰੋ ਫਿਰ ਪੂਜਯ ਰੂਪ ਯਾਦ ਕਰੋ, ਫਿਰ ਬ੍ਰਾਹਮਣ ਰੂਪ ਯਾਦ ਕਰੋ, ਫਿਰ ਦੇਵਤਾ ਰੂਪ ਯਾਦ ਕਰੋ। ਕਿੰਨੇ ਹੋਏ? ਕਿੰਨੇ ਹੋਏ ਪੰਜ। ਤਾਂ ਪੰਜ ਮਿੰਟ ਵਿਚ ਪੰਜ ਐਕਸਰਸਾਈਜ਼ ਕਰੋ ਅਤੇ ਸਾਰੇ ਦਿਨ ਵਿਚ ਚਲਦੇ - ਫਿਰਦੇ ਇਹ ਕਰ ਸਕਦੇ ਹੋ। ਇਸ ਦੇ ਲਈ ਮੈਦਾਨ ਨਹੀਂ ਚਾਹੀਦਾ, ਦੌੜ ਨਹੀਂ ਲਗਾਉਣੀ ਹੈ, ਨਾ ਕੁਰਸੀ ਚਾਹੀਦੀ ਹੈ, ਨਾ ਸੀਟ ਚਾਹੀਦੀ, ਨਾ ਮਸ਼ੀਨ ਚਾਹੀਦੀ। ਜਿਵੇਂ ਹੋਰ ਐਕਸਰਸਾਈਜ਼ ਸ਼ਰੀਰ ਦੀ ਜਰੂਰੀ ਹੈ, ਉਹ ਭਾਵੇਂ ਕਰੋ, ਇਸ ਦੀ ਮਨਾਈ ਨਹੀਂ ਹੈ। ਲੇਕਿਨ ਇਹ ਮਨ ਦੀ ਡਰਿੱਲ, ਐਕਸਰਸਾਈਜ਼, ਮਨ ਨੂੰ ਸਦਾ ਖੁਸ਼ ਰੱਖੇਗਾ। ਉਮੰਗ - ਉਤਸਾਹ ਵਿਚ ਰੱਖੇਗੀ, ਉੱਡਦੀ ਕਲਾ ਦਾ ਅਨੁਭਵ ਕਰਵਾਏਗੀ। ਤਾਂ ਹੁਣੇ - ਹੁਣੇ ਇਹ ਡਰਿੱਲ ਸਾਰੇ ਸ਼ੁਰੂ ਕਰੋ - ਪਰਮਧਾਮ ਵਿਚ ਦੇਵਤਾ ਤੱਕ। ( ਬਾਪਦਾਦਾ ਨੇ ਡਰਿੱਲ ਕਰਵਾਈ) ਅੱਛਾ!

ਚਾਰੋਂ ਪਾਸੇ ਦੇ ਸਦਾ ਆਪਣੇ ਵ੍ਰਿਤੀ ਨਾਲ ਰੂਹਾਨੀ ਸ਼ਕਤੀਸ਼ਾਲੀ ਵਾਯੂਮੰਡਲ ਬਣਾਉਣ ਵਾਲੇ ਤੀਵ੍ਰ ਗਤੀ ਬੱਚਿਆਂ ਨੂੰ, ਸਦਾ ਆਪਣੇ ਜਗ੍ਹਾ ਅਤੇ ਸਥਿਤੀ ਨੂੰ ਸ਼ਕਤੀਸ਼ਾਲੀ ਵਾਇਬ੍ਰੇਸ਼ਨ ਵਿਚ ਅਨੁਭਵ ਕਰਾਉਣ ਵਾਲੇ ਦ੍ਰਿੜ ਸੰਕਲਪ ਵਾਲੇ ਸ੍ਰੇਸ਼ਠ ਆਤਮਾਵਾਂ ਨੂੰ, ਸਦਾ ਦੁਆ ਦੇਣ ਅਤੇ ਦੁਆ ਲੈਣ ਵਾਲੇ ਰਹਿਮਦਿਲ ਆਤਮਾਵਾਂ ਨੂੰ, ਸਦਾ ਆਪਣੇ ਆਪ ਨੂੰ ਉੱਡਦੀ ਕਲਾ ਦਾ ਅਨੁਭਵ ਕਰਾਉਣ ਵਾਲੇ ਡਬਲ ਲਾਈਟ ਆਤਮਾਵਾਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।

ਵਰਦਾਨ:-
ਵਿਸ਼ਾਲ ਬੁੱਧੀ ਦ੍ਵਾਰਾ ਸੰਗਠਨ ਦੀ ਸ਼ਕਤੀ ਨੂੰ ਵਧਾਉਣ ਵਾਲੇ ਸਫਲਤਾ ਸਵਰੂਪ ਭਵ ।

ਸੰਗਠਨ ਦੀ ਸ਼ਕਤੀ ਨੂੰ ਵਧਾਉਣਾ - ਇਹ ਬ੍ਰਾਹਮਣ ਜੀਵਨ ਦਾ ਪਹਿਲਾ ਸ੍ਰੇਸ਼ਠ ਕੰਮ ਹੈ। ਇਸ ਦੇ ਲਈ ਜਦੋਂ ਕੋਈ ਵੀ ਗਲ ਮਿਜੋਰਟੀ ਵੈਰੀਫ਼ਾਈ ਕਰਦੇ ਹਨ, ਤਾਂ ਜਿੱਥੇ ਮਿਜੋਰਟੀ ਉਥੇ ਮੈਂ - ਇਹ ਹੀ ਹੈ ਸੰਗਠਨ ਦੀ ਸ਼ਕਤੀ ਨੂੰ ਵਧਾਉਣਾ। ਇਸ ਵਿੱਚ ਇਹ ਬੜਾਈ ਨਹੀਂ ਵਿਖਾਓ ਕਿ ਮੇਰਾ ਵਿਚਾਰ ਤੇ ਬਹੁਤ ਚੰਗਾ ਹੈ। ਭਾਵੇਂ ਕਿੰਨਾਂ ਵੀ ਚੰਗਾ ਹੋਵੇ ਲੇਕਿਨ ਜਿੱਥੇ ਸੰਗਠਨ ਟੁੱਟਦਾ ਹੈ ਉਹ ਚੰਗਾ ਵੀ ਸਧਾਰਨ ਹੋ ਜਾਵੇਗਾ। ਉਸ ਵੇਲੇ ਆਪਣੇ ਵਿਚਾਰ ਤਿਆਗਣੇ ਵੀ ਪੈਣ ਤਾਂ ਤਿਆਗ ਵਿਚ ਹੀ ਭਾਗ ਹੈ। ਇਸ ਨਾਲ ਹੀ ਸਫਲਤਾ ਸਵਰੂਪ ਬਣੋਗੇ। ਨੇੜੇ ਸੰਬੰਧ ਵਿਚ ਆਵੋਗੇ।

ਸਲੋਗਨ:-
ਸਰਵ ਸਿੱਧੀਆਂ ਪ੍ਰਾਪਤ ਕਰਨ ਦੇ ਲਈ ਮਨ ਦੀ ਇਕਾਗਰਤਾ ਨੂੰ ਵਧਾਓ।

ਅਵਿਅਕਤ ਇਸ਼ਾਰੇ :- ਖੁਦ ਅਤੇ ਸਭ ਦੇ ਪ੍ਰਤੀ, ਮਨਸਾ ਦ੍ਵਾਰਾ ਯੋਗ ਦੀਆਂ ਸ਼ਕਤੀਆਂ ਦਾ ਪ੍ਰਯੋਗ ਕਰੋ ਸਮੇਂ ਅਨੁਸਾਰ ਹੁਣ ਮਨਸਾ ਅਤੇ ਵਾਚਾ ਦੀ ਇਕੱਠੀ ਸੇਵਾ ਕਰੋ। ਲੇਕਿਨ ਵਾਚਾ ਸੇਵਾ ਸਹਿਜ ਹੈ, ਮਨਸਾ ਵਿਚ ਅਟੈਂਸ਼ਨ ਦੇਣ ਦੀ ਗੱਲ ਹੈ ਇਸਲਈ ਸਰਵ ਆਤਮਾਵਾਂ ਦੇ ਪ੍ਰਤੀ ਮਨਸਾ ਵਿਚ ਸ਼ੁਭ ਭਾਵਨਾ, ਸ਼ੁਭ ਕਾਮਨਾ ਦੇ ਸੰਕਲਪ ਹੋਣ। ਬੋਲ ਵਿਚ ਮਧੁਰਤਾ, ਸੰਤੁਸ਼ਟਤਾ,ਸਰਲਤਾ ਦੀ ਨਵੀਨਤਾ ਹੋਵੇ ਤਾਂ ਸੇਵਾ ਵਿਚ ਸਹਿਜ ਸਫਲਤਾ ਮਿਲਦੀ ਰਹੇਗੀ।