12.11.25 Punjabi Morning Murli Om Shanti BapDada Madhuban
" ਮਿੱਠੇ ਬੱਚੇ :- ਤੁਸੀਂ
ਡਰਾਮਾ ਦੇ ਖੇਡ ਨੂੰ ਜਾਣਦੇ ਹੋ ਇਸਲਈ ਸ਼ੁਕਰੀਆ ਮੰਨਣ ਦੀ ਵੀ ਗੱਲ ਨਹੀਂ ਹੈ "
ਪ੍ਰਸ਼ਨ:-
ਸਰਵਿਸਏਬਲ
ਬੱਚਿਆਂ ਵਿੱਚ ਕਿਹੜੀ ਆਦਤ ਬਿਲਕੁਲ ਨਹੀਂ ਹੋਣੀ ਚਾਹੀਦੀ ਹੈ?
ਉੱਤਰ:-
ਮੰਗਣ ਦੀ।
ਤੁਹਾਨੂੰ ਬਾਪ ਤੋਂ ਅਸ਼ੀਰਵਾਦ ਜਾਂ ਕ੍ਰਿਪਾ ਆਦਿ ਮੰਗਣ ਦੀ ਜਰੂਰਤ ਨਹੀਂ ਹੈ। ਤੁਸੀਂ ਕਿਸੇ ਤੋਂ ਪੈਸਾ
ਵੀ ਨਹੀਂ ਮੰਗ ਸਕਦੇ। ਮੰਗਣ ਤੋਂ ਮਰਨਾ ਭਲਾ। ਤੁਸੀਂ ਜਾਣਦੇ ਹੋ ਡਰਾਮਾ ਅਨੁਸਾਰ ਕਲਪ ਪਹਿਲੇ ਜਿਨ੍ਹਾਂ
ਨੇ ਬੀਜ ਬੋਇਆ ਹੋਵੇਗਾ ਉਹ ਬੋਣਗੇ, ਜਿਨ੍ਹਾਂ ਨੂੰ ਆਪਣਾ ਭਵਿੱਖ ਪਦ ਉੱਚ ਬਣਾਉਣਾ ਹੋਵੇਗਾ ਉਹ ਜਰੂਰ
ਸਹਿਯੋਗੀ ਬਣਨਗੇ। ਤੁਹਾਡਾ ਕੰਮ ਹੈ ਸਰਵਿਸ ਕਰਨਾ। ਤੁਸੀਂ ਕਿਸੇ ਤੋਂ ਕੁਝ ਮੰਗ ਨਹੀਂ ਸਕਦੇ। ਭਗਤੀ
ਵਿੱਚ ਮੰਗਣਾ ਹੁੰਦਾ ਹੈ, ਗਿਆਨ ਵਿੱਚ ਨਹੀਂ।
ਗੀਤ:-
ਮੈਨੂੰ ਸਹਾਰਾ
ਦੇਣ ਵਾਲੇ...
ਓਮ ਸ਼ਾਂਤੀ
ਇਹ ਬੱਚਿਆਂ ਦੇ ਅੰਦਰ ਤੋਂ ਸ਼ੁਕਰੀਆ ਅੱਖਰ ਬਾਪ - ਟੀਚਰ - ਗੁਰੂ ਦੇ ਲਈ ਨਹੀਂ ਨਿਕਲ ਸਕਦਾ ਕਿਓਂਕਿ
ਬੱਚੇ ਜਾਣਦੇ ਹਨ ਇਹ ਖੇਡ ਬਣਿਆ ਹੋਇਆ ਹੈ। ਸ਼ੁਕਰੀਆ ਆਦਿ ਦੀ ਗੱਲ ਨਹੀਂ ਹੈ। ਇਹ ਵੀ ਬੱਚੇ ਜਾਣਦੇ
ਹਨ ਡਰਾਮਾ ਅਨੁਸਾਰ। ਡਰਾਮਾ ਅੱਖਰ ਵੀ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਆਉਂਦਾ ਹੈ। ਖੇਡ ਅੱਖਰ
ਕਹਿਣ ਨਾਲ ਹੀ ਸਾਰਾ ਖੇਡ ਤੁਹਾਡੀ ਬੁੱਧੀ ਵਿੱਚ ਆ ਜਾਂਦਾ ਹੈ। ਗੋਇਆ ਸਵਦਰਸ਼ਨ ਚੱਕ੍ਰਧਾਰੀ ਤੁਸੀਂ
ਆਪ ਹੀ ਬਣ ਜਾਂਦੇ ਹੋ। ਤਿੰਨੋਂ ਲੋਕ ਵੀ ਤੁਹਾਡੀ ਬੁੱਧੀ ਵਿੱਚ ਆ ਜਾਂਦੇ ਹਨ। ਮੂਲਵਤਨ, ਸੂਖਸ਼ਮਵਤਨ,
ਸਥੂਲਵਤਨ। ਇਹ ਵੀ ਜਾਣਦੇ ਹੋ ਹੁਣ ਖੇਡ ਪੂਰਾ ਹੁੰਦਾ ਹੈ। ਬਾਪ ਆਕੇ ਤੁਹਾਨੂੰ ਤ੍ਰਿਕਾਲਦਰਸ਼ੀ
ਬਣਾਉਂਦੇ ਹਨ। ਤਿੰਨਾਂ ਕਾਲਾਂ, ਤਿੰਨੋ ਲੋਕਾਂ, ਆਦਿ - ਮੱਧ - ਅੰਤ ਦਾ ਰਾਜ਼ ਸਮਝਾਉਂਦੇ ਹਨ। ਕਾਲ
ਸਮੇਂ ਨੂੰ ਕਿਹਾ ਜਾਂਦਾ ਹੈ। ਇਹ ਸਭ ਗੱਲਾਂ ਨੋਟ ਕਰਨ ਬਗੈਰ ਯਾਦ ਨਹੀਂ ਰਹਿ ਸਕਦੀ। ਤੁਸੀਂ ਬੱਚੇ
ਤਾਂ ਬਹੁਤ ਪੋਇੰਟਸ ਭੁੱਲ ਜਾਂਦੇ ਹੋ। ਡਰਾਮਾ ਦੇ ਡਿਊਰੇਸ਼ਨ ਨੂੰ ਵੀ ਤੁਸੀਂ ਜਾਣਦੇ ਹੋ। ਤੁਸੀਂ
ਤ੍ਰਿਨੇਤ੍ਰੀ, ਤ੍ਰਿਕਾਲਦਰਸ਼ੀ ਬਣਦੇ ਹੋ, ਗਿਆਨ ਦਾ ਤੀਜਾ ਨੇਤਰ ਮਿਲ ਜਾਂਦਾ ਹੈ। ਸਭ ਤੋਂ ਵੱਡੀ ਗੱਲ
ਹੈ ਕਿ ਤੁਸੀਂ ਆਸਤਿਕ ਬਣ ਜਾਂਦੇ ਹੋ, ਨਹੀਂ ਤਾਂ ਨਿਧਨ ਦੇ ਸੀ । ਇਹ ਗਿਆਨ ਤੁਸੀਂ ਬੱਚਿਆਂ ਨੂੰ
ਮਿਲ ਰਿਹਾ ਹੈ। ਸਟੂਡੈਂਟ ਦੀ ਬੁੱਧੀ ਵਿੱਚ ਹਮੇਸ਼ਾ ਬਹੁਤ ਨਾਲੇਜ ਮੰਥਨ ਹੁੰਦੀ ਹੈ। ਇਹ ਵੀ ਨਾਲੇਜ
ਹੈ ਨਾ। ਉੱਚ ਤੇ ਉੱਚ ਬਾਪ ਹੀ ਨਾਲੇਜ ਦਿੰਦੇ ਹਨ, ਡਰਾਮਾ ਅਨੁਸਾਰ। ਡਰਾਮਾ ਅੱਖਰ ਵੀ ਤੁਹਾਡੇ ਮੁਖ
ਤੋਂ ਨਿਕਲ ਸਕਦਾ ਹੈ। ਸੋ ਵੀ ਜੋ ਬੱਚੇ ਸਰਵਿਸ ਵਿੱਚ ਤੱਤਪਰ ਰਹਿੰਦੇ ਹਨ। ਹੁਣ ਤੁਸੀਂ ਜਾਣਦੇ ਹੋ -
ਅਸੀਂ ਆਰਫਨ ਸੀ। ਹੁਣ ਬੇਹੱਦ ਦਾ ਬਾਪ ਧਨੀ ਮਿਲਿਆ ਹੈ ਤਾਂ ਧਨੀਂਕੇ ਬਣੇ ਹਾਂ। ਪਹਿਲੇ ਤੁਸੀਂ
ਬੇਹੱਦ ਦੇ ਆਰਫਨ ਸੀ, ਬੇਹੱਦ ਦਾ ਬਾਪ ਬੇਹੱਦ ਦਾ ਸੁਖ ਦੇਣ ਵਾਲਾ ਹੈ ਹੋਰ ਕੋਈ ਬਾਪ ਨਹੀਂ ਜੋ ਇਵੇਂ
ਸੁਖ ਦਿੰਦਾ ਹੋਵੇ। ਨਵੀਂ ਦੁਨੀਆਂ ਅਤੇ ਪੁਰਾਣੀ ਦੁਨੀਆਂ ਇਹ ਸਭ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ
ਹੈ। ਪਰ ਹੋਰਾਂ ਨੂੰ ਵੀ ਅਸਲ ਰੀਤੀ ਸਮਝਾਓ, ਇਸ ਈਸ਼ਵਰੀ ਧੰਧੇ ਵਿੱਚ ਲੱਗ ਜਾਵੋ। ਹਰ ਇੱਕ ਦੇ
ਸਰਕਮਸਟਾਂਸ ਆਪਣੇ - ਆਪਣੇ ਹੁੰਦੇ ਹਨ। ਸਮਝਾ ਵੀ ਉਹ ਸਕਣਗੇ ਜੋ ਯਾਦ ਦੀ ਯਾਤਰਾ ਵਿੱਚ ਹੋਣਗੇ। ਯਾਦ
ਨਾਲ ਬਲ ਮਿਲਦਾ ਹੈ ਨਾ। ਬਾਪ ਹੈ ਹੀ - ਜੋਹਰਦਾਰ ਤਲਵਾਰ। ਤੁਸੀਂ ਬੱਚਿਆਂ ਨੂੰ ਜੌਹਰ ਭਰਨਾ ਹੈ।
ਯੋਗਬਲ ਨਾਲ ਵਿਸ਼ਵ ਦੀ ਬਾਦਸ਼ਾਹੀ ਪਾਉਂਦੇ ਹੋ। ਯੋਗ ਤੋਂ ਬਲ ਮਿਲਦਾ ਹੈ, ਗਿਆਨ ਤੋਂ ਨਹੀਂ। ਬੱਚਿਆਂ
ਨੂੰ ਸਮਝਾਇਆ ਹੈ - ਨਾਲੇਜ ਸੋਰਸ ਆਫ ਇੰਨਕਮ ਹੈ। ਯੋਗ ਨੂੰ ਬਲ ਕਿਹਾ ਜਾਂਦਾ ਹੈ। ਰਾਤ - ਦਿਨ ਦਾ
ਫਰਕ ਹੈ। ਹੁਣ ਯੋਗ ਚੰਗਾ ਜਾਂ ਗਿਆਨ ਚੰਗਾ? ਯੋਗ ਹੀ ਨਾਮੀਗ੍ਰਾਮੀ ਹੈ। ਯੋਗ ਮਤਲਬ ਬਾਪ ਦੀ ਯਾਦ।
ਬਾਪ ਕਹਿੰਦੇ ਹਨ ਇਸ ਯਾਦ ਨਾਲ ਹੀ ਤੁਹਾਡੇ ਪਾਪ ਕੱਟ ਜਾਣਗੇ। ਇਸ ਤੇ ਹੀ ਬਾਪ ਜ਼ੋਰ ਦਿੰਦੇ ਹਨ।
ਗਿਆਨ ਤਾਂ ਸਹਿਜ ਹੈ। ਭਗਵਾਨੁਵਾਚ - ਮੈ ਤੁਹਾਨੂੰ ਸਹਿਜ ਗਿਆਨ ਸੁਣਾਉਂਦਾ ਹਾਂ। 84 ਦੇ ਚੱਕਰ ਦਾ
ਗਿਆਨ ਸੁਣਾਉਂਦਾ ਹਾਂ। ਉਸ ਵਿੱਚ ਸਭ ਆ ਜਾਂਦਾ ਹੈ। ਹਿਸਟ੍ਰੀ - ਜੋਗ੍ਰਾਫੀ ਹੈ ਨਾ। ਗਿਆਨ ਅਤੇ ਯੋਗ
ਦੋਵੇਂ ਹਨ ਸੈਕਿੰਡ ਦਾ ਕੰਮ ਹੈ। ਬਸ ਅਸੀਂ ਆਤਮਾ ਹਾਂ, ਸਾਨੂੰ ਬਾਪ ਨੂੰ ਯਾਦ ਕਰਨਾ ਹੈ। ਇਸ ਵਿੱਚ
ਮਿਹਨਤ ਹੈ। ਯਾਦ ਦੀ ਯਾਤਰਾ ਵਿੱਚ ਰਹਿਣ ਨਾਲ ਸ਼ਰੀਰ ਦੀ ਜਿਵੇਂ ਵਿਸਮ੍ਰਿਤੀ ਹੁੰਦੀ ਜਾਂਦੀ ਹੈ। ਘੰਟਾ
ਭਰ ਵੀ ਇਵੇਂ ਅਸ਼ਰੀਰੀ ਹੋਕੇ ਬੈਠੋ ਤਾਂ ਕਿੰਨੇ ਪਾਵਨ ਹੋ ਜਾਵੋ। ਮਨੁੱਖ ਰਾਤ ਨੂੰ ਕੋਈ 6, ਕੋਈ 8
ਘੰਟਾ ਨੀਂਦ ਕਰਦੇ ਹਨ ਤਾਂ ਅਸ਼ਰੀਰੀ ਹੋ ਜਾਂਦੇ ਹਨ ਨਾ। ਉਸ ਸਮੇਂ ਵਿੱਚ ਕੋਈ ਵਿਕਰਮ ਨਹੀਂ ਹੁੰਦਾ
ਹੈ। ਆਤਮਾ ਥੱਕ ਕੇ ਸੌਂ ਜਾਂਦੀ ਹੈ। ਇਵੇਂ ਵੀ ਨਹੀਂ ਕੋਈ ਪਾਪ ਵਿਨਾਸ਼ ਹੁੰਦੇ ਹਨ। ਨਹੀਂ, ਉਹ ਹੈ
ਨੀਂਦ। ਵਿਕਰਮ ਕੋਈ ਹੁੰਦਾ ਨਹੀਂ ਹੈ। ਨੀਂਦ ਨਾ ਕਰਨ ਤਾਂ ਪਾਪ ਹੀ ਕਰਦੇ ਰਹਿਣਗੇ। ਤਾਂ ਨੀਂਦ ਵੀ
ਇੱਕ ਬਚਾਵ ਹੈ। ਸਾਰਾ ਦਿਨ ਸਰਵਿਸ ਕਰ ਆਤਮਾ ਕਹਿੰਦੀ ਹੈ ਮੈ ਹੁਣ ਸੌਂਦਾ ਹਾਂ, ਅਸ਼ਰੀਰੀ ਬਣ ਜਾਂਦਾ
ਹਾਂ। ਤੁਹਾਨੂੰ ਸ਼ਰੀਰ ਹੁੰਦੇ ਅਸ਼ਰੀਰੀ ਬਣਨਾ ਹੈ। ਅਸੀਂ ਆਤਮਾ ਇਸ ਸ਼ਰੀਰ ਤੋਂ ਨਿਆਰੀ, ਸ਼ਾਂਤ ਸਵਰੂਪ
ਹਾਂ। ਆਤਮਾ ਦੀ ਮਹਿਮਾ ਕਦੀ ਨਹੀਂ ਸੁਣੀ ਹੋਵੇਗੀ। ਆਤਮਾ ਸੱਤ ਚਿਤ ਅਨੰਦ ਸਵਰੂਪ ਹੈ। ਪਰਮਾਤਮਾ ਦੀ
ਮਹਿਮਾ ਗਾਉਂਦੇ ਹਨ ਕਿ ਸੱਤ ਹੈ, ਚੇਤੰਨ ਹੈ। ਸੁਖ - ਸ਼ਾਂਤੀ ਦਾ ਸਾਗਰ ਹੈ। ਹੁਣ ਤੁਹਾਨੂੰ ਫਿਰ
ਕਹਿਣਗੇ ਮਾਸਟਰ, ਬੱਚੇ ਨੂੰ ਮਾਸਟਰ ਵੀ ਕਹਿੰਦੇ ਹਨ। ਤਾਂ ਬਾਪ ਯੁਕਤੀਆਂ ਵੀ ਦੱਸਦੇ ਰਹਿੰਦੇ ਹਨ।
ਇਵੇਂ ਵੀ ਨਹੀਂ ਸਾਰਾ ਦਿਨ ਨੀਂਦ ਕਰਨੀ ਹੈ। ਨਹੀਂ, ਤੁਹਾਨੂੰ ਤਾਂ ਯਾਦ ਵਿੱਚ ਰਹਿ ਪਾਪਾਂ ਦਾ
ਵਿਨਾਸ਼ ਕਰਨਾ ਹੈ। ਜਿੰਨਾ ਹੋ ਸਕੇ ਬਾਪ ਨੂੰ ਯਾਦ ਕਰਨਾ ਹੈ। ਇਵੇਂ ਵੀ ਨਹੀਂ ਬਾਪ ਸਾਡੇ ਉੱਪਰ ਰਹਿਮ
ਜਾਂ ਕ੍ਰਿਪਾ ਕਰਦੇ ਹਨ। ਨਹੀਂ, ਇਹ ਉਨ੍ਹਾਂ ਦਾ ਗਾਇਨ ਹੈ - ਰਹਿਮਦਿਲ ਬਾਦਸ਼ਾਹ। ਇਹ ਵੀ ਉਨ੍ਹਾਂ ਦਾ
ਪਾਰ੍ਟ ਹੈ, ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾਉਣਾ। ਭਗਤ ਲੋਕ ਮਹਿਮਾ ਗਾਉਂਦੇ ਹਨ - ਤੁਹਾਨੂੰ ਸਿਰਫ
ਮਹਿਮਾ ਨਹੀਂ ਗਾਉਣੀ ਹੈ। ਇਹ ਗੀਤ ਆਦਿ ਵੀ ਦਿਨ ਪ੍ਰਤੀਦਿਨ ਬੰਦ ਹੁੰਦੇ ਜਾਂਦੇ ਹਨ। ਸਕੂਲ ਵਿੱਚ ਕਦੀ
ਗੀਤ ਹੁੰਦੇ ਹਨ ਕੀ? ਬੱਚੇ ਸ਼ਾਂਤੀ ਵਿੱਚ ਬੈਠੇ ਰਹਿੰਦੇ ਹਨ। ਟੀਚਰ ਆਉਂਦਾ ਹੈ ਤਾਂ ਉਠਕੇ ਖੜੇ ਹੁੰਦੇ
ਹਨ, ਫਿਰ ਬੈਠਦੇ ਹਨ। ਇਹ ਬਾਪ ਕਹਿੰਦੇ ਹਨ ਮੈਨੂੰ ਤਾਂ ਪਾਰ੍ਟ ਮਿਲਿਆ ਹੋਇਆ ਹੈ ਪੜ੍ਹਾਉਣ ਦਾ, ਸੋ
ਤਾਂ ਪੜ੍ਹਾਉਣਾ ਹੀ ਹੈ। ਤੁਸੀਂ ਬੱਚਿਆਂ ਨੂੰ ਉੱਠਣ ਦੀ ਲੋੜ ਨਹੀਂ। ਆਤਮਾ ਨੂੰ ਬੈਠ ਸੁਣਨਾ ਹੈ।
ਤੁਹਾਡੀ ਗੱਲ ਹੀ ਸਾਰੀ ਦੁਨੀਆਂ ਤੋਂ ਨਿਆਰੀ ਹੈ। ਬੱਚਿਆਂ ਨੂੰ ਕਹਿਣਗੇ ਕੀ ਤੁਸੀਂ ਉਠੋ। ਨਹੀਂ,
ਉਂਹ ਤਾਂ ਭਗਤੀ ਮਾਰਗ ਵਿੱਚ ਕਰਦੇ, ਇੱਥੇ ਨਹੀਂ। ਬਾਪ ਤਾਂ ਆਪ ਉੱਠਕੇ ਨਮਸਤੇ ਕਰਦੇ ਹਨ। ਸਕੂਲ
ਵਿੱਚ ਜੇ ਬੱਚੇ ਦੇਰੀ ਨਾਲ ਆਉਂਦੇ ਹਨ ਤਾਂ ਟੀਚਰ ਜਾਂ ਤਾਂ ਰੂਲ ਲਗਾਉਣਗੇ ਜਾਂ ਬਾਹਰ ਵਿੱਚ ਖੜਿਆ
ਕਰ ਦੇਣਗੇ ਇਸਲਈ ਡਰ ਰਹਿੰਦਾ ਹੈ ਟਾਈਮ ਤੇ ਪਹੁੰਚਣੇ ਦਾ। ਇੱਥੇ ਤਾਂ ਡਰ ਦੀ ਗੱਲ ਨਹੀਂ। ਬਾਪ
ਸਮਝਾਉਂਦੇ ਰਹਿੰਦੇ ਹਨ - ਮੁਰਲੀਆਂ ਮਿਲਦੀ ਰਹਿੰਦੀ ਹੈ। ਉਹ ਰੈਗੂਲਰ ਪੜ੍ਹਨੀ ਹੈ। ਮੁਰਲੀ ਪੜ੍ਹੋ
ਤਾਂ ਤੁਹਾਡੀ ਪ੍ਰੇਜ਼ੇਂਟ ਮਾਰਕ ਪਵੇ। ਨਹੀਂ ਤਾਂ ਅਬਸੇਂਟ ਪੈ ਜਾਏਗੀ ਕਿਓਂਕਿ ਬਾਪ ਕਹਿੰਦੇ ਹਨ
ਤੁਹਾਨੂੰ ਗਹਿਰੀਆਂ - ਗਹਿਰੀਆਂ ਗੱਲਾਂ ਸੁਣਾਉਂਦਾ ਹਾ। ਤੁਸੀਂ ਜੇ ਮੁਰਲੀ ਮਿਸ ਕਰੋਗੇ ਤਾਂ ਉਹ
ਪੁਆਇੰਟਸ ਮਿਸ ਹੋ ਜਾਣਗੀਆਂ। ਇਹ ਹੈ ਨਵੀਂ ਗੱਲਾਂ, ਜੋ ਦੁਨੀਆਂ ਵਿੱਚ ਕੋਈ ਨਹੀਂ ਜਾਣਦੇ। ਤੁਹਾਡੇ
ਚਿੱਤਰ ਵੇਖ ਕੇ ਹੀ ਚਕ੍ਰਿਤ ਹੋ ਜਾਂਦੇ ਹਨ। ਕੋਈ ਸ਼ਾਸਤਰਾਂ ਵਿੱਚ ਵੀ ਨਹੀਂ ਹੈ। ਭਗਵਾਨ ਨੇ ਚਿੱਤਰ
ਬਣਾਏ ਸਨ। ਤੁਹਾਡੀ ਇਹ ਚਿੱਤ੍ਰਸ਼ਾਲਾ ਹੈ ਨਵੀਂ। ਬ੍ਰਾਹਮਣ ਕੁਲ ਦੇ ਜੋ ਦੇਵਤਾ ਬਣਨ ਵਾਲੇ ਹੋਣਗੇ
ਉਨ੍ਹਾਂ ਦੀ ਬੁੱਧੀ ਵਿੱਚ ਹੀ ਬੈਠੇਗਾ। ਕਹਿਣਗੇ ਇਹ ਤਾਂ ਠੀਕ ਹੈ। ਕਲਪ ਪਹਿਲੇ ਵੀ ਅਸੀਂ ਪੜ੍ਹਿਆ
ਸੀ, ਜਰੂਰ ਭਗਵਾਨ ਪੜ੍ਹਾਉਂਦੇ ਹਨ।
ਭਗਤੀ ਮਾਰਗ ਦੇ ਸ਼ਾਸ਼ਤਰਾਂ
ਵਿੱਚ ਪਹਿਲੇ ਨੰਬਰ ਵਿੱਚ ਗੀਤਾ ਹੀ ਹੈ ਕਿਓਂਕਿ ਪਹਿਲੇ ਧਰਮ ਹੀ ਇਹ ਹੈ। ਫਿਰ ਅੱਧਾਕਲਪ ਦੇ ਬਾਦ ਉਸ
ਦੇ ਵੀ ਬਹੁਤ ਪਿੱਛੇ ਦੂਜੇ ਸ਼ਾਸਤਰ ਬਣਦੇ ਹਨ। ਪਹਿਲੇ ਅਬ੍ਰਾਹਮ ਆਇਆ ਤਾਂ ਇੱਕਲਾ ਸੀ। ਫਿਰ ਇੱਕ ਤੋਂ
ਦੋ, ਦੋ ਤੋਂ ਚਾਰ ਹੋਏ। ਜੱਦ ਧਰਮ ਦੀ ਵ੍ਰਿਧੀ ਹੁੰਦੇ - ਹੁੰਦੇ ਲੱਖ ਡੇਢ ਹੋ ਜਾਂਦੇ ਤਾਂ ਸ਼ਾਸਤਰ
ਆਦਿ ਬਣਦੇ ਹਨ। ਉਨ੍ਹਾਂ ਦੇ ਵੀ ਅੱਧਾ ਸਮੇਂ ਬਾਦ ਹੀ ਬਣਦੇ ਹੋਣਗੇ, ਹਿਸਾਬ ਕੀਤਾ ਜਾਂਦਾ ਹੈ ਨਾ।
ਬੱਚਿਆਂ ਨੂੰ ਤਾਂ ਬਹੁਤ ਖੁਸ਼ੀ ਹੋਣੀ ਚਾਹੀਦੀ। ਬਾਪ ਤੋਂ ਸਾਨੂੰ ਵਰਸਾ ਮਿਲਦਾ ਹੈ। ਤੁਸੀਂ ਜਾਣਦੇ
ਹੋ ਬਾਪ ਸਾਨੂੰ ਸਾਰਾ ਗਿਆਨ ਸ੍ਰਿਸ਼ਟੀ ਚੱਕਰ ਦਾ ਸਮਝਾਉਂਦੇ ਹਨ। ਇਹ ਹੈ ਬੇਹੱਦ ਦੀ ਹਿਸਟ੍ਰੀ -
ਜੋਗ੍ਰਾਫੀ। ਸਭਨੂੰ ਬੋਲੋ ਇੱਥੇ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਸਮਝਾਈ ਜਾਂਦੀ ਹੈ ਜੋ ਹੋਰ ਕੋਈ
ਸਿਖਲਾ ਨਹੀਂ ਸਕਦਾ। ਭਾਵੇਂ ਵਰਲਡ ਦਾ ਨਕਸ਼ਾ ਨਿਕਾਲਦੇ ਹਨ। ਪਰ ਉਸ ਵਿੱਚ ਇਹ ਕਿੱਥੇ ਵਿਖਾਉਂਦੇ ਕਿ
ਲਕਸ਼ਮੀ - ਨਾਰਾਇਣ ਦਾ ਰਾਜ ਕਦੋਂ ਸੀ, ਕਿੰਨਾਂ ਸਮਾਂ ਚੱਲਿਆ। ਵਰਲਡ ਤਾਂ ਇੱਕ ਹੀ ਹੈ। ਭਾਰਤ ਵਿੱਚ
ਹੀ ਰਾਜ ਕਰਕੇ ਗਏ ਹਨ, ਹੁਣ ਨਹੀਂ ਹਨ। ਇਹ ਗੱਲਾਂ ਕਿਸੇ ਦੀ ਬੁੱਧੀ ਵਿੱਚ ਨਹੀਂ ਹਨ। ਉਹ ਤਾਂ ਕਲਪ
ਦੀ ਉੱਮਰ ਹੀ ਲੰਬੀ ਲੱਖਾਂ ਵਰ੍ਹੇ ਕਹਿ ਦਿੰਦੇ ਹਨ। ਤੁਹਾਨੂੰ ਮਿੱਠੇ - ਮਿੱਠੇ ਬੱਚਿਆਂ ਨੂੰ ਜ਼ਿਆਦਾ
ਤਕਲੀਫ ਨਹੀਂ ਦਿੰਦੇ। ਬਾਪ ਕਹਿੰਦੇ ਹਨ ਪਾਵਨ ਬਣਨਾ ਹੈ। ਪਾਵਨ ਬਣਨ ਦੇ ਲਈ ਤੁਸੀਂ ਭਗਤੀ ਮਾਰਗ
ਵਿੱਚ ਕਿੰਨੇਂ ਧੱਕੇ ਖਾਂਦੇ ਹੋ। ਹੁਣ ਸਮਝਦੇ ਹੋ ਧੱਕੇ ਖਾਂਦੇ - ਖਾਂਦੇ 2500 ਵਰ੍ਹੇ ਲੰਘ ਗਏ।
ਹੁਣ ਫਿਰ ਬਾਬਾ ਆਇਆ ਫਿਰ ਤੋਂ ਰਾਜਭਾਗ ਦੇਣ। ਤੁਹਾਨੂੰ ਹੀ ਯਾਦ ਹੈ। ਪੁਰਾਣੀ ਤੋਂ ਨਵੀਂ, ਨਵੀਂ
ਤੋਂ ਪੁਰਾਣੀ ਦੁਨੀਆਂ ਜਰੂਰ ਹੁੰਦੀ ਹੈ। ਹੁਣ ਤੁਸੀਂ ਪੁਰਾਣੇ ਭਾਰਤ ਦੇ ਮਾਲਿਕ ਹੋ ਨਾ। ਫਿਰ ਨਵੇਂ
ਦੇ ਮਾਲਿਕ ਬਣੋਗੇ। ਇੱਕ ਤਰਫ਼ ਭਾਰਤ ਦੀ ਬਹੁਤ ਮਹਿਮਾ ਗਾਉਂਦੇ ਰਹਿੰਦੇ, ਦੂਜੇ ਪਾਸੇ ਫਿਰ ਬਹੁਤ
ਗਲਾਨੀ ਕਰਦੇ ਰਹਿੰਦੇ। ਉਹ ਵੀ ਤੁਹਾਡੇ ਕੋਲ ਗੀਤ ਹੈ। ਤੁਸੀਂ ਸਮਝਾਉਂਦੇ ਹੋ - ਹੁਣ ਕੀ - ਕੀ ਹੋ
ਰਿਹਾ ਹੈ। ਇਹ ਦੋਵੇਂ ਗੀਤ ਵੀ ਸੁਣਾਉਂਣੇ ਚਾਹੀਦੇ ਹਨ। ਤੁਸੀਂ ਦੱਸ ਸਕਦੇ ਹੋ - ਕਿੱਥੇ ਰਾਮਰਾਜ,
ਕਿੱਥੇ ਇਹ!
ਬਾਪ ਹੈ ਗਰੀਬ ਨਵਾਜ਼।
ਗਰੀਬਾਂ ਦੀਆਂ ਹੀ ਬੱਚੀਆਂ ਮਿਲਣਗੀਆਂ। ਸ਼ਾਹੂਕਾਰਾਂ ਨੂੰ ਤੇ ਆਪਣਾ ਨਸ਼ਾ ਰਹਿੰਦਾ ਹੈ। ਕਲਪ ਪਹਿਲਾਂ
ਜੋ ਆਏ ਹੋਣਗੇ ਉਹ ਹੀ ਆਉਣਗੇ। ਫਿਕਰਾਤ ਦੀ ਕੋਈ ਗੱਲ ਨਹੀਂ। ਸ਼ਿਵਬਾਬਾ ਨੂੰ ਕਦੇ ਕੋਈ ਫਿਕਰਾਤ ਨਹੀਂ
ਹੁੰਦੀ, ਦਾਦਾ ਨੂੰ ਹੋਵੇਗੀ। ਇਨ੍ਹਾਂਨੂੰ ਆਪਣਾ ਵੀ ਫਿਕਰ ਹੈ, ਸਾਨੂੰ ਨੰਬਰਵਾਰ ਪਾਵਨ ਬਣਨਾ ਹੈ।
ਇਸ ਵਿੱਚ ਹੈ ਗੁਪਤ ਪੁਰਸ਼ਾਰਥ। ਚਾਰਟ ਰੱਖਣ ਨਾਲ ਸਮਝ ਵਿੱਚ ਆਉਂਦਾ ਹੈ, ਇਨ੍ਹਾਂ ਦਾ ਪੁਰਸ਼ਾਰਥ ਜ਼ਿਆਦਾ
ਹੈ। ਬਾਪ ਸਦਾ ਸਮਝਾਉਂਦੇ ਰਹਿੰਦੇ ਹਨ ਡਾਇਰੀ ਰੱਖੋ। ਬਹੁਤ ਬੱਚੇ ਲਿਖਦੇ ਵੀ ਹਨ, ਚਾਰਟ ਰੱਖਣ ਨਾਲ
ਸੁਧਾਰ ਬਹੁਤ ਹੋਇਆ ਹੈ। ਇਹ ਯੂਕਤੀ ਬਹੁਤ ਚੰਗੀ ਹੈ, ਤਾਂ ਸਭਨੂੰ ਕਰਨਾ ਚਾਹੀਦਾ ਹੈ। ਡਾਇਰੀ ਰੱਖਣ
ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ। ਡਾਇਰੀ ਰੱਖਣਾ ਮਾਨਾ ਬਾਪ ਨੂੰ ਯਾਦ ਕਰਨਾ। ਉਸ ਵਿੱਚ ਬਾਪ ਦੀ
ਯਾਦ ਲਿਖਣੀ ਹੈ। ਡਾਇਰੀ ਵੀ ਮਦਦਗਾਰ ਬਣੇਗੀ, ਪੁਰਸ਼ਾਰਥ ਹੋਵੇਗਾ। ਡਾਇਰੀਆਂ ਕਿੰਨੀਆਂ ਲੱਖਾਂ, ਕਰੋੜਾਂ
ਬਣਦੀਆਂ ਹਨ, ਨੋਟ ਆਦਿ ਕਰਨ ਦੇ ਲਈ। ਸਭ ਤੋਂ ਮੁੱਖ ਗੱਲ ਤਾਂ ਹੈ ਨੋਟ ਕਰਨ ਦੀ। ਇਹ ਕਦੇ ਭੁੱਲਣਾ
ਨਹੀਂ ਚਾਹੀਦਾ। ਉਸੇ ਸਮੇਂ ਡਾਇਰੀ ਵਿੱਚ ਲਿਖਣਾ ਚਹਿਦਾ ਹੈ। ਰਾਤ ਨੂੰ ਹਿਸਾਬ - ਕਿਤਾਬ ਲਿਖਣਾ
ਚਾਹੀਦਾ ਹੈ। ਫਿਰ ਪਤਾ ਪਵੇਗਾ ਇਹ ਤਾਂ ਸਾਨੂੰ ਘਾਟਾ ਪੈ ਰਿਹਾ ਹੈ। ਕਿਉਂਕਿ ਜਨਮ - ਜਨਮੰਤ੍ਰੁ ਦੇ
ਕਰਮ ਭਸੱਮ ਕਰਨੇ ਹਨ।
ਬਾਪ ਰਾਹ ਦੱਸਦੇ ਹਨ -
ਆਪਣੇ ਉੱਪਰ ਰਹਿਮ ਅਤੇ ਕ੍ਰਿਪਾ ਕਰਨੀ ਹੈ। ਟੀਚਰ ਤਾਂ ਪੜ੍ਹਾਉਂਦੇ ਹਨ, ਅਸ਼ੀਰਵਾਦ ਤਾਂ ਨਹੀਂ ਕਰਨਗੇ।
ਅਸ਼ੀਰਵਾਦ, ਕ੍ਰਿਪਾ, ਰਹਿਮ ਆਦਿ ਮੰਗਨ ਤੋਂ ਮਰਨਾ ਭਲਾ। ਕਿਸੇ ਤੋਂ ਪੈਸਾ ਵੀ ਨਹੀਂ ਮੰਗਣਾ ਚਾਹੀਦਾ।
ਬੱਚਿਆਂ ਨੂੰ ਸਖ਼ਤ ਮਨਾ ਹੈ। ਬਾਪ ਕਹਿੰਦੇ ਹਨ ਡਰਾਮੇ ਅਨੁਸਾਰ ਜਿੰਨ੍ਹਾਂਨੇ ਕਲਪ ਪਹਿਲਾਂ ਬੀਜ ਬੋਇਆ
ਹੈ, ਵਰਸਾ ਪਾਇਆ ਹੈ ਉਹ ਆਪੇ ਹੀ ਕਰਨਗੇ। ਤੁਸੀਂ ਕਿਸੇ ਕੰਮ ਦੇ ਲਈ ਮੰਗੋ ਨਹੀਂ। ਨਹੀਂ ਕਰੇਗਾ ਤਾਂ
ਨਹੀਂ ਪਾਵੇਗਾ। ਮਨੁੱਖ ਦਾਨ - ਪੁੰਨ ਕਰਦੇ ਹਨ ਤਾਂ ਰਿਟਰਨ ਵਿੱਚ ਮਿਲਦਾ ਹੈ ਨਾ। ਰਾਜੇ ਦੇ ਘਰ ਜਾਂ
ਸ਼ਾਹੂਕਾਰ ਦੇ ਘਰ ਜਨਮ ਹੁੰਦਾ ਹੈ। ਜਿੰਨ੍ਹਾਂਨੇ ਕਰਨਾ ਹੋਵੇਗਾ ਉਹ ਆਪੇ ਹੀ ਕਰਨਗੇ, ਤੁਹਾਨੂੰ ਮੰਗਣਾ
ਨਹੀਂ ਹੈ। ਕਲਪ ਪਹਿਲੋਂ ਜਿੰਨ੍ਹਾਂਨੇ ਜਿੰਨਾ ਕੀਤਾ ਹੈ, ਡਰਾਮਾ ਉਨ੍ਹਾਂ ਤੋਂ ਕਰਵਾਏਗਾ। ਮੰਗਣ ਦੀ
ਕੀ ਲੋੜ ਹੈ। ਬਾਬਾ ਤੇ ਕਹਿੰਦੇ ਰਹਿੰਦੇ ਹੂੰਡੀ ਭਰਦੀ ਰਹਿੰਦੀ ਹੈ, ਸਰਵਿਸ ਦੇ ਲਈ। ਅਸੀਂ ਬੱਚਿਆਂ
ਨੂੰ ਥੋੜ੍ਹੀ ਨਾ ਕਹਾਂਗੇ ਕਿ ਪੈਸਾ ਦੇਵੋ। ਭਗਤੀ ਮਾਰਗ ਦੀ ਗੱਲ ਗਿਆਨ ਮਾਰਗ ਵਿੱਚ ਨਹੀਂ ਹੁੰਦੀ।
ਜਿੰਨ੍ਹਾਂਨੇ ਕਲਪ ਪਹਿਲਾਂ ਮਦਦ ਕੀਤੀ ਹੈ, ਉਹ ਕਰਦੇ ਰਹਿਣਗੇ, ਆਪੇਹੀ ਕਦੇ ਮੰਗਣਾ ਨਹੀਂ ਹੈ। ਬਾਬਾ
ਕਹਿੰਦੇ ਬੱਚੇ ਚੰਦਾਚੀਰਾ ਤੁਸੀਂ ਇਕੱਠਾ ਨਹੀਂ ਕਰ ਸਕਦੇ। ਇਹ ਤਾਂ ਸੰਨਿਆਸੀ ਲੋਕੀ ਕਰਦੇ ਹਨ। ਭਗਤੀ
ਮਾਰਗ ਵਿੱਚ ਥੋੜ੍ਹਾ ਵੀ ਦਿੰਦੇ ਹਨ, ਉਸਦਾ ਰਿਟਰਨ ਵਿੱਚ ਇੱਕ ਜਨਮ ਮਿਲਦਾ ਹੈ। ਇਹ ਫਿਰ ਹੈ ਜਨਮ -
ਜਨਮੰਤ੍ਰੁ ਦੇ ਲਈ। ਤਾਂ ਜਨਮ - ਜਨਮੰਤ੍ਰੁ ਦੇ ਲਈ ਸਭ ਕੁਝ ਦੇ ਦੇਣਾ ਚੰਗਾ ਹੈ ਨਾ। ਇੰਨਾ ਦਾ ਨਾਮ
ਤੇ ਭੋਲਾ ਭੰਡਾਰੀ ਹੈ। ਤੁਸੀਂ ਪੁਰਸ਼ਾਰਥ ਕਰੋ ਤਾਂ ਵਿਜੇਮਾਲਾ ਵਿੱਚ ਪਿਰੋਏ ਜਾ ਸਕਦੇ ਹੋ, ਭੰਡਾਰਾ
ਭਰਪੂਰ ਕਾਲ ਕੰਟਕ ਦੂਰ ਹੈ। ਉੱਥੇ ਕਦੇ ਅਕਾਲੇ ਮੌਤ ਹੁੰਦੀ ਨਹੀਂ। ਇੱਥੇ ਮਨੁੱਖ ਕਾਲ ਤੋਂ ਕਿੰਨਾ
ਡਰਦੇ ਹਨ। ਥੋੜ੍ਹਾ ਕੁਝ ਹੁੰਦਾ ਹੈ ਤਾਂ ਮੌਤ ਯਾਦ ਆ ਜਾਂਦੀ ਹੈ। ਉੱਥੇ ਅਜਿਹਾ ਖਿਆਲ ਹੀ ਨਹੀਂ,
ਤੁਸੀਂ ਅਮਰਪੁਰੀ ਵਿੱਚ ਚੱਲਦੇ ਹੋ। ਇਹ ਛੀ - ਛੀ ਮ੍ਰਿਤੁਲੋਕ ਹੈ। ਭਾਰਤ ਹੀ ਅਮਰਲੋਕ ਸੀ, ਹੁਣ
ਮ੍ਰਿਤੁਲੋਕ ਹੈ।
ਤੁਹਾਡਾ ਅਧਾਕਲਪ ਬਹੁਤ
ਛੀ - ਛੀ ਪਾਸ ਹੋਇਆ ਹੈ। ਹੇਠਾਂ ਡਿੱਗਦੇ ਆਏ ਹੋ। ਜਗਨਨਾਥ ਪੂਰੀ ਵਿੱਚ ਬਹੁਤ ਗੰਦੇ - ਗੰਦੇ ਚਿੱਤਰ
ਹਨ। ਬਾਬਾ ਤੇ ਅਨੁਭਵੀ ਹਨ ਨਾ। ਚਾਰੋਂ ਪਾਸੇ ਘੁੰਮਿਆ ਹੋਇਆ ਹੈ। ਗੌਰੇ ਤੋਂ ਸਾਂਵਰਾ ਬਣਿਆ ਹੈ।
ਪਿੰਡ ਵਿੱਚ ਰਹਿਣ ਵਾਲਾ ਸੀ। ਅਸਲ ਵਿੱਚ ਇਹ ਸਾਰਾ ਭਾਰਤ ਪਿੰਡ ਹੈ। ਤੁਸੀਂ ਪਿੰਡ ਦੇ ਛੋਰੇ ਹੋ।
ਹੁਣ ਤੁਸੀਂ ਸਮਝਦੇ ਹੋ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਅਜਿਹਾ ਨਾ ਸਮਝਣਾ ਅਸੀਂ ਤਾਂ ਬੌਮਬੇ
ਵਿੱਚ ਰਹਿਣ ਵਾਲੇ ਹਾਂ। ਬੌਮਬੇ ਵੀ ਸਵਰਗ ਦੇ ਅੱਗੇ ਕੀ ਹੈ! ਕੁਝ ਵੀ ਨਹੀਂ। ਇੱਕ ਪੱਥਰ ਵੀ ਨਹੀਂ।
ਅਸੀਂ ਪਿੰਡ ਦੇ ਛੋਰੇ ਨਿਧਨ ਦੇ ਬਣ ਗਏ ਹਾਂ ਹੁਣ ਫਿਰ ਅਸੀਂ ਸਵਰਗ ਦੇ ਮਾਲਿਕ ਬਣ ਰਹੇ ਹਾਂ ਤਾਂ
ਖੁਸ਼ੀ ਰਹਿਣੀ ਚਾਹੀਦੀ ਹੈ। ਨਾਮ ਹੀ ਹੈ ਸਵਰਗ। ਕਿੰਨੇਂ ਹੀਰੇ - ਜਵਾਹਰਤ ਮਹਿਲਾਂ ਵਿੱਚ ਲੱਗੇ
ਰਹਿੰਦੇ ਹਨ। ਸੋਮਨਾਥ ਦਾ ਮੰਦਿਰ ਹੀ ਕਿੰਨੇਂ ਹੀਰੇ ਜਵਾਹਰਤਾਂ ਨਾਲ ਭਰਿਆ ਹੋਇਆ ਸੀ। ਪਹਿਲਾਂ -
ਪਹਿਲਾਂ ਸ਼ਿਵ ਦਾ ਮੰਦਿਰ ਹੀ ਬਣਾਉਂਦੇ ਹਨ। ਕਿੰਨਾ ਸਾਹੂਕਾਰ ਸੀ। ਹੁਣ ਤੇ ਭਾਰਤ ਪਿੰਡ ਹੈ। ਸਤਿਯੁਗ
ਵਿੱਚ ਬਹੁਤ ਮਾਲਾਮਾਲ ਸੀ। ਇਹ ਗੱਲਾਂ ਦੁਨੀਆਂ ਵਿੱਚ ਤੁਹਾਡੇ ਸਿਵਾਏ ਕੋਈ ਵੀ ਨਹੀਂ ਜਾਣਦੇ। ਤੁਸੀਂ
ਕਹੋਗੇ ਕਲ ਅਸੀਂ ਬਾਦਸ਼ਾਹ ਸੀ, ਅੱਜ ਫਕੀਰ ਹਾਂ। ਫਿਰ ਵਿਸ਼ਵ ਦੇ ਮਾਲਿਕ ਬਣਦੇ ਹਾਂ। ਤੁਹਾਨੂੰ ਬੱਚਿਆਂ
ਨੂੰ ਆਪਣੇ ਭਾਗਿਆ ਤੇ ਸ਼ੁਕਰ ਮਨਾਉਣਾ ਚਾਹੀਦਾ ਹੈ। ਅਸੀਂ ਪਦਮਾਪਦਮ ਭਾਗਿਆਸ਼ਾਲੀ ਹਾਂ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਵਿਕਰਮਾਂ
ਤੋਂ ਬਚਣ ਦੇ ਲਈ ਇਸ ਸ਼ਰੀਰ ਵਿੱਚ ਰਹਿੰਦੇ ਅਸ਼ਰੀਰੀ ਬਣਨ ਦਾ ਪੁਰਸ਼ਾਰਥ ਕਰਨਾ ਹੈ। ਯਾਦ ਦੀ ਯਾਤ੍ਰਾ
ਅਜਿਹੀ ਹੋਵੇ ਜੋ ਸ਼ਰੀਰ ਦੀ ਵਿਸਮ੍ਰਿਤਿ ਹੁੰਦੀ ਜਾਵੇ।
2. ਗਿਆਨ ਦਾ ਮੰਥਨ ਕਰ
ਆਸਤਿਕ ਬਣਨਾ ਹੈ। ਮੁਰਲੀ ਕਦੇ ਵੀ ਮਿਸ ਨਹੀਂ ਕਰਨੀ ਹੈ। ਆਪਣੀ ਉਣਤੀ ਦੇ ਲਈ ਡਾਇਰੀ ਵਿੱਚ ਯਾਦ ਦਾ
ਚਾਰਟ ਨੋਟ ਕਰਨਾ ਹੈ।
ਵਰਦਾਨ:-
ਰੂਹਾਨੀ ਸ਼ਕਤੀ ਨੂੰ ਹਰ ਕਰਮ ਵਿਚ ਪ੍ਰਯੋਗ ਕਰਨ ਵਾਲੇ ਯੁਕਤੀਯੁਕਤ ਜੀਵਨਮੁਕਤ ਭਵ।
ਇਸ ਬ੍ਰਾਹਮਣ ਜੀਵਨ ਦੀ
ਵਿਸ਼ੇਸ਼ਤਾ ਹੈ ਹੀ ਰੂਹਾਨੀਅਤ। ਰੂਹਾਨੀਅਤ ਦੀ ਸ਼ਕਤੀ ਨਾਲ ਹੀ ਖੁਦ ਨੂੰ ਅਤੇ ਸਭ ਨੂੰ ਪਰਿਵਰਤਨ ਕਰ
ਸਕਦੇ ਹੋ। ਇਸ ਸ਼ਕਤੀ ਨਾਲ ਅਨੇਕ ਤਰ੍ਹਾਂ ਦੇ ਜਿਸਮਾਨੀ ਬੰਧਨਾਂ ਤੋਂ ਮੁਕਤੀ ਮਿਲਦੀ ਹੈ। ਲੇਕਿਨ
ਯੁਕਤੀਯੁਕਤ ਬਣ ਹਰ ਕਰਮ ਵਿਚ ਲੂਜ ਹੋਣ ਦੀ ਬਜਾਏ, ਰੂਹਾਨੀ ਸ਼ਕਤੀ ਨੂੰ ਯੂਜ ਕਰੋ। ਮਨਸਾ - ਵਾਚਾ
ਅਤੇ ਕਰਮਣਾ ਤਿੰਨਾਂ ਵਿਚ ਨਾਲ - ਨਾਲ ਰੂਹਾਨੀਅਤ ਦੀ ਸ਼ਕਤੀ ਦਾ ਅਨੁਭਵ ਹੋਵੇ। ਜੋ ਤਿੰਨਾਂ ਵਿਚ
ਯੁਕਤੀਯੁਕਤ ਹਨ ਉਹ ਹੀ ਜੀਵਨਮੁਕਤ ਹਨ।
ਸਲੋਗਨ:-
ਸਤਿਯਤਾ ਦੀ
ਵਿਸ਼ੇਸ਼ਤਾ ਦ੍ਵਾਰਾ ਖੁਸ਼ੀ ਅਤੇ ਸ਼ਕਤੀ ਦੀ ਅਨੁਭੂਤੀ ਕਰਦੇ ਚੱਲੋ।
ਅਵਿਅਕਤ ਇਸ਼ਾਰੇ : -
ਅਸ਼ਰੀਰੀ ਅਤੇ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ।
ਜੋ ਵੀ ਪ੍ਰਸਥਿਤੀਆਂ ਆ
ਰਹੀਆਂ ਹਨ ਅਤੇ ਆਉਣ ਵਾਲੀਆਂ ਹਨ, ਉਨ੍ਹਾਂ ਵਿਚ ਵਿਦੇਹੀ ਸਥਿਤੀ ਦਾ ਅਭਿਆਸ ਬਹੁਤ ਚਾਹੀਦਾ ਹੈ ਇਸਲਈ
ਹੋਰ ਸਾਰੀਆਂ ਗੱਲਾਂ ਨੂੰ ਛੱਡ ਇਹ ਤੇ ਨਹੀਂ ਹੋਵੇਗਾ, ਇਹ ਤੇ ਨਹੀਂ ਹੋਵੇਗਾ.. ਕੀ ਹੋਵੇਗਾ…, ਇਸ
ਕੁਵਸ਼ਚਣ ਨੂੰ ਛੱਡ ਦਵੋ, ਹੁਣ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ। ਵਿਦੇਹੀ ਬੱਚਿਆਂ ਨੂੰ ਕੋਈ ਵੀ
ਪ੍ਰਸਥਿਤੀ ਜਾਂ ਕੋਈ ਵੀ ਹਲਚਲ ਪ੍ਰਭਾਵ ਨਹੀਂ ਪਾ ਸਕਦੀ।