13.04.25     Avyakt Bapdada     Punjabi Murli     31.12.2004    Om Shanti     Madhuban


" ਇਸ ਵਰ੍ਹੇ ਦੇ ਸ਼ੁਰੂ ਤੋਂ ਬੇਹੱਦ ਦੀ ਵੈਰਾਗ ਵ੍ਰਿਤੀ ਇਮਰਜ਼ ਕਰੋ, ਇਹ ਹੀ ਮੁਕਤੀਧਾਮ ਦੇ ਗੇਟ ਦੀ ਚਾਬੀ ਹੈ"


ਅੱਜ ਨਵਯੁੱਗ ਰਚਤਾ ਬਾਪਦਾਦਾ ਆਪਣੇ ਬੱਚਿਆਂ ਨਾਲ ਨਵਾਂ ਵਰ੍ਹਾ ਮਨਾਉਣ ਦੇ ਲਈ, ਪਰਮਾਤਮ ਮਿਲਣ ਮਨਾਉਣ ਦੇ ਲਈ ਬੱਚਿਆਂ ਦੇ ਸਨੇਹ ਵਿਚ ਆਪਣੇ ਦੂਰਦੇਸ਼ ਤੋਂ ਸਾਕਾਰ ਵਤਨ ਵਿਚ ਮਿਲਣ ਮਨਾਉਣ ਆਏ ਹਨ। ਦੁਨੀਆ ਵਿਚ ਤੇ ਨਵੇਂ ਵਰ੍ਹੇ ਦੀ ਮੁਬਾਰਕ ਇੱਕ - ਦੂਜੇ ਨੂੰ ਦਿੰਦੇ ਹਨ। ਲੇਕਿਨ ਬਾਪਦਾਦਾ ਤੁਸੀ ਬੱਚਿਆਂ ਨੂੰ ਨਵ ਯੁੱਗ ਅਤੇ ਨਵੇਂ ਵਰ੍ਹੇ ਦੀ, ਦੋਵਾਂ ਦੀ ਮੁਬਾਰਕ ਦੇ ਰਹੇ ਹਨ। ਨਵਾਂ ਵਰ੍ਹਾ ਤੇ ਇੱਕ ਦਿਨ ਮਨਾਉਣ ਦਾ ਹੈ। ਨਵਯੁੱਗ ਤੇ ਤੁਸੀਂ ਸੰਗਮ ਤੇ ਸਦਾ ਮਨਾਉਂਦੇ ਰਹਿੰਦੇ। ਤੁਸੀ ਸਭ ਵੀ ਪਰਮਾਤਮ ਪਿਆਰ ਦੀ ਆਕਰਸ਼ਣ ਵਿਚ ਖਿੱਚਦੇ ਹੋਏ ਇੱਥੇ ਪਹੁੰਚ ਗਏ ਹੋ। ਲੇਕਿਨ ਸਭ ਤੋਂ ਦੂਰਦੇਸ਼ ਤੋਂ ਆਉਣ ਵਾਲਾ ਕੌਣ? ਡਬਲ ਵਿਦੇਸ਼ੀ? ਉਹ ਤਾਂ ਫਿਰ ਵੀ ਇਸ ਸਾਕਾਰ ਦੇਸ਼ ਵਿਚ ਹੀ ਹਨ ਲੇਕਿਨ ਬਾਪਦਾਦਾ ਦੂਰਦੇਸ਼ੀ ਕਿੰਨੀ ਦੂਰ ਤੋਂ ਆਏ ਹਨ? ਹਿਸਾਬ ਨਿਕਾਲ ਸਕਦੇ ਹੋ, ਕਿੰਨੇ ਮਾਇਲ ਤੋਂ ਆਏ ਹਨ? ਤਾਂ ਦੂਰਦੇਸ਼ੀ ਬਾਪਦਾਦਾ ਚਾਰੋਂ ਪਾਸੇ ਦੇ ਬੱਚਿਆਂ ਨੂੰ ਭਾਵੇਂ ਸਾਮ੍ਹਣੇ ਡਾਇਮੰਡ ਹਾਲ ਵਿਚ ਬੈਠੇ ਹਨ, ਭਾਵੇਂ ਮਧੂਬਨ ਵਿਚ ਬੈਠੇ ਹਨ, ਭਾਵੇਂ ਗਿਆਨ ਸਰੋਵਰ ਵਿਚ ਬੈਠੇ ਹਨ, ਗੈਲਰੀ ਵਿਚ ਬੈਠੇ ਹਨ, ਤੁਸੀਂ ਸਭ ਦੇ ਨਾਲ ਜੋ ਦੂਰ ਬੈਠੇ ਦੇਸ਼ ਵਿਦੇਸ਼ ਵਿਚ ਬਾਪਦਾਦਾ ਨਾਲ ਮਿਲਣ ਮਨਾ ਰਹੇ ਹਨ, ਬਾਪਦਾਦਾ ਵੇਖ ਰਹੇ ਹਨ, ਸਾਰੇ ਕਿੰਨੇ ਪਿਆਰ ਨਾਲ, ਦੂਰ ਤੋਂ ਵੇਖ ਵੀ ਰਹੇ ਹਨ, ਸੁਣ ਵੀ ਰਹੇ ਹਨ, ਤਾਂ ਚਾਰੋਂ ਪਾਸਿਆਂ ਦੇ ਬੱਚਿਆਂ ਨੂੰ ਨਵਯੁੱਗ ਅਤੇ ਨਵੇਂ ਵਰ੍ਹੇ ਦੀ ਪਦਮ ਗੁਣਾਂ ਮੁਬਾਰਕ ਹੋਵੇ, ਮੁਬਾਰਕ ਹੋਵੇ, ਮੁਬਾਰਕ ਹੋਵੇ। ਬੱਚਿਆਂ ਨੂੰ ਤਾਂ ਨਵਯੁੱਗ ਨੈਣਾਂ ਦੇ ਸਾਮ੍ਹਣੇ ਹੈ ਨਾ! ਬਸ ਅੱਜ ਸੰਗਮ ਤੇ ਹਨ, ਕਲ ਆਪਣੇ ਨਵਯੁੱਗ ਵਿਚ ਰਾਜ ਅਧਿਕਾਰੀ ਬਣ ਰਾਜ ਕਰਨਗੇ। ਇਨਾਂ ਨੇੜੇ ਅਨੁਭਵ ਹੋ ਰਿਹਾ ਹੈ? ਅੱਜ ਅਤੇ ਕੱਲ੍ਹ ਦੀ ਹੀ ਤੇ ਗੱਲ ਹੈ। ਕਲ ਸੀ, ਕਲ ਫਿਰ ਤੋਂ ਹੋਣਾ ਹੈ। ਆਪਣੇ ਨਵਯੁੱਗ ਦੀ, ਗੋਲਡਨ ਯੁੱਗ ਦੀ ਗੋਲਡਨ ਡਰੈੱਸ ਸਾਮ੍ਹਣੇ ਵਿਖਾਈ ਦੇ ਰਹੀ ਹੈ? ਕਿੰਨੀ ਸੋਹਣੀ ਹੈ। ਸਪੱਸ਼ਟ ਵਿਖਾਈ ਰਹੀ ਹੈ ਨਾ! ਅੱਜ ਸਧਾਰਨ ਡ੍ਰੇਸ ਵਿਚ ਹਨ ਅਤੇ ਕਲ ਨਵਯੁੱਗ ਦੀ ਸੁੰਦਰ ਡ੍ਰੇਸ ਵਿਚ ਚਮਕਦੇ ਹੋਏ ਵਿਖਾਈ ਦਵੋਗੇ। ਨਵੇਂ ਵਰ੍ਹੇ ਵਿਚ ਤਾਂ ਇੱਕ ਦਿਨ ਦੇ ਲਈ ਇਕ ਦੂਜੇ ਨੂੰ ਗਿਫ਼ਟ ਦਿੰਦੇ ਹਨ। ਲੇਕਿਨ ਨਵਯੁੱਗ ਰਚਤਾ ਬਾਪਦਾਦਾ ਨੇ ਤੁਹਾਨੂੰ ਸਭ ਨੂੰ ਗੋਲਡਨ ਵਰਲਡ ਦੀ ਸੌਗ਼ਾਤ ਦਿੱਤੀ ਹੈ, ਜੋ ਅਨੇਕ ਜਨਮ ਚੱਲਣ ਵਾਲੀ ਹੈ। ਵਿਨਸ਼ੀ ਸੌਗ਼ਾਤ ਨਹੀਂ ਹੈ। ਅਵਿਨਾਸ਼ੀ ਸੌਗ਼ਾਤ ਬਾਪ ਨੇ ਤੁਸੀ ਬੱਚਿਆਂ ਨੂੰ ਦੇ ਦਿੱਤੀ ਹੈ। ਯਾਦ ਹੈ ਨਾ! ਭੁੱਲ ਤਾਂ ਨਹੀਂ ਗਏ ਹੋ ਨਾ! ਸੈਕਿੰਡ ਵਿਚ ਆ ਜਾ ਸਕਦੇ ਹੋ, ਹੁਣੇ - ਹੁਣੇ ਸੰਗਮ ਤੇ, ਹੁਣੇ - ਹੁਣੇ ਆਪਣੀ ਗੋਲਡਨ ਦੁਨੀਆ ਵਿਚ ਪਹੁੰਚ ਜਾਂਦੇ ਹੋ ਕਿ ਦੇਰੀ ਲਗਦੀ ਹੈ? ਆਪਣਾ ਰਾਜ ਸਮ੍ਰਿਤੀ ਵਿਚ ਆ ਜਾਂਦਾ ਹੈ ਨਾ!

ਅੱਜ ਦੇ ਦਿਨ ਨੂੰ ਵਿਦਾਈ ਦਾ ਦਿਨ ਕਿਹਾ ਜਾਂਦਾ ਹੈ ਅਤੇ 12 ਵਜੇ ਦੇ ਬਾਦ ਵਧਾਈ ਦਾ ਦਿਨ ਕਿਹਾ ਜਾਵੇਗਾ। ਤਾਂ ਵਿਦਾਈ ਦੇ ਦਿਨ, ਵਰ੍ਹੇ ਦੀ ਵਿਦਾਈ ਦੇ ਨਾਲ - ਨਾਲ ਤੁਸੀ ਸਭ ਨੇ ਵਰ੍ਹੇ ਦੇ ਨਾਲ ਹੋਰ ਕਿਸ ਨੂੰ ਵਿਦਾਈ ਦਿੱਤੀ? ਚੈਕ ਕੀਤਾ ਸਦਾ ਦੇ ਲਈ ਵਿਦਾਈ ਦਿੱਤੀ ਜਾਂ ਥੋੜੇ ਸਮੇਂ ਦੇ ਲਈ ਵਿਦਾਈ ਦਿੱਤੀ? ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਕਿ ਸਮੇਂ ਦੀ ਰਫਤਾਰ ਤੀਵ੍ਰ ਗਤੀ ਨਾਲ ਜਾ ਰਹੀ ਹੈ, ਤਾਂ ਸਾਰੇ ਵਰ੍ਹੇ ਦੀ ਰਿਜ਼ਲਟ ਵਿਚ ਚੈਕ ਕੀਤਾ ਕਿ ਕੀ ਮੇਰੇ ਪੁਰਸ਼ਾਰਥ ਦੀ ਰਫ਼ਤਾਰ ਤੀਵ੍ਰ ਰਹੀ? ਜਾਂ ਕਦੇ ਕਿਵੇਂ, ਕਦੇ ਕਿਵੇਂ ਰਹੀ? ਦੁਨੀਆ ਦੇ ਹਾਲਾਤਾਂ ਨੂੰ ਵੇਖਦੇ ਹੋਏ ਹੁਣ ਆਪਣੇ ਦੋ ਸਵਰੂਪਾਂ ਨੂੰ ਇਮਰਜ਼ ਕਰੋ, ਉਹ ਦੋ ਸਵਰੂਪ ਹਨ ਇੱਕ ਸਰਵ ਪ੍ਰਤੀ ਰਹਿਮਦਿਲ ਅਤੇ ਕਲਿਆਣਕਾਰੀ ਅਤੇ ਦੂਜਾ ਹਰ ਆਤਮਾ ਦੇ ਪ੍ਰਤੀ ਸਦਾ ਦਾਤਾ ਦੇ ਬੱਚੇ ਮਾਸਟਰ ਦਾਤਾ। ਵਿਸ਼ਵ ਦੀਆਂ ਆਤਮਾਵਾਂ ਬਿਲਕੁਲ ਸ਼ਕਤੀਹੀਣ, ਸੁਖ, ਅਸ਼ਾਤ, ਚਿਲਾ ਰਹੀਆਂ ਹਨ। ਬਾਪ ਦੇ ਅੱਗੇ, ਤੁਸੀ ਪੂਜੀਏ ਆਤਮਾਵਾਂ ਦੇ ਅੱਗੇ ਪੁਕਾਰ ਰਹੀਆਂ ਹਨ - ਕੁਝ ਘੜੀਆਂ ਦੇ ਲਈ ਵੀ ਸੁਖ ਦੇ ਦਵੋ, ਸ਼ਾਂਤੀ ਦੇ ਦਵੋ। ਖੁਸ਼ੀ ਦੇ ਦਵੋ, ਹਿੰਮਤ ਦੇ ਦਵੋ। ਬਾਪ ਤਾਂ ਬੱਚਿਆਂ ਦੇ ਦੁੱਖ ਪ੍ਰੇਸ਼ਾਨੀ ਨੂੰ ਵੇਖ ਨਹੀਂ ਸਕਦੇ, ਸੁਣ ਨਹੀਂ ਸਕਦੇ। ਕੀ ਤੁਸੀ ਸਭ ਪੂਜੀਏ ਆਤਮਾਵਾਂ ਨੂੰ ਰਹਿਮ ਨਹੀਂ ਆਉਂਦਾ! ਮੰਗ ਰਹੇ ਹਨ ਦੋ, ਦੋ, ਦੋ…। ਤਾਂ ਦਾਤਾ ਦੇ ਬੱਚੇ ਕੁਝ ਅੰਚਲੀ ਤੇ ਦੇ ਦਵੋ। ਬਾਪ ਵੀ ਤੁਸੀ ਬੱਚਿਆਂ ਨੂੰ ਸਾਥੀ ਬਣਾ ਕੇ, ਮਾਸਟਰ ਦਾਤਾ ਬਣਾਕੇ, ਆਪਣੇ ਰਾਇਟ ਹੈਂਡ ਬਣਾਕੇ ਇਹ ਹੀ ਇਸ਼ਾਰਾ ਦਿੰਦੇ ਹਨ - ਇਤਨੀਆਂ ਵਿਸ਼ਵ ਦੀਆਂ ਆਤਮਾਵਾਂ ਸਭ ਨੂੰ ਮੁਕਤੀ ਦਵੋਉਣੀ ਹੈ। ਮੁਕਤੀਧਾਮ ਵਿਚ ਜਾਣਾ ਹੈ। ਤਾਂ ਹੇ ਦਾਤਾ ਦੇ ਬੱਚੇ ਆਪਣੇ ਸ੍ਰੇਸ਼ਠ ਸੰਕਲਪਾਂ ਦ੍ਵਾਰਾ, ਮਨਸਾ ਸ਼ਕਤੀ ਦ੍ਵਾਰਾ, ਭਾਵੇਂ ਵਾਣੀ ਦ੍ਵਾਰਾ, ਭਾਵੇਂ ਸੰਬੰਧ ਸੰਪਰਕ ਦ੍ਵਾਰਾ, ਭਾਵੇਂ ਸ਼ੁਭ ਭਾਵਨਾ, ਸ਼ੁਭ ਕਾਮਨਾ ਦ੍ਵਾਰਾ, ਭਾਵੇਂ ਵਾਈਬ੍ਰੇਸ਼ਨ ਵਾਯੂਮੰਡਲ ਦ੍ਵਾਰਾ ਕਿਸੇ ਵੀ ਯੁਕਤੀ ਨਾਲ ਮੁਕਤੀ ਦਵਾਓ। ਚਿੱਲਾ ਰਹੇ ਹਨ ਮੁਕਤੀ ਦਵੋ, ਬਾਪਦਾਦਾ ਆਪਣੇ ਰਾਇਟ ਹੈਂਡਸ ਨੂੰ ਕਹਿੰਦੇ ਹਨ ਰਹਿਮ ਕਰੋ।

ਹੁਣ ਤੱਕ ਹਿਸਾਬ ਨਿਕਾਲੋ। ਭਾਵੇਂ ਮੇਘਾ ਪ੍ਰੋਗ੍ਰਾਮ ਕੀਤਾ ਹੈ, ਭਾਵੇਂ ਕਾਂਨਫਰੰਸ ਕੀਤੀ ਹੈ, ਭਾਵੇਂ ਭਾਰਤ ਵਿਚ ਜਾਂ ਵਿਦੇਸ਼ ਵਿਚ ਸੈਂਟਰਜ਼ ਵੀ ਖੋਲ੍ਹੇ ਹਨ ਲੇਕਿਨ ਟੋਟਲ ਵਿਸ਼ਵ ਦੀਆਂ ਆਤਮਾਵਾਂ ਦੀ ਸੰਖਿਆ ਦੇ ਹਿਸਾਬ ਨਾਲ ਕਿਤਨੇ ਪਰਸੈਂਟ ਆਤਮਾਵਾਂ ਨੂੰ ਮੁਕਤੀ ਦਾ ਰਾਹ ਦੱਸਿਆ ਹੈ? ਸਿਰਫ ਭਾਰਤ ਕਲਿਆਣਕਾਰੀ ਹੋਵੇ ਜਾਂ ਵਿਦੇਸ਼ ਵਿਚ ਜੋ ਵੀ ਪੰਜ ਖੰਡ ਹਨ, ਤਾਂ ਜਿੱਥੇ - ਜਿੱਥੇ ਸੇਵਾ ਕੇਂਦਰ ਖੋਲ੍ਹੇ ਹਨ ਉਥੇ ਦੇ ਕਲਿਆਣਕਾਰੀ ਹੋ ਜਾਂ ਵਿਸ਼ਵ ਕਲਿਆਣਕਾਰੀ ਹੋ? ਵਿਸ਼ਵ ਦਾ ਕਲਿਆਣ ਕਰਨ ਦੇ ਲਈ ਹਰ ਇੱਕ ਬੱਚੇ ਨੂੰ ਬਾਪ ਦਾ ਹੈਂਡ, ਰਾਇਟ ਹੈਂਡ ਬਣਨਾ ਹੈ। ਕਿਸੇ ਨੂੰ ਵੀ ਕੁਝ ਦਿੱਤਾ ਜਾਂਦਾ ਹੈ ਤਾਂ ਕਿਸ ਨਾਲ ਦਿੱਤਾ ਜਾਂਦਾ ਹੈ? ਹੱਥਾਂ ਨਾਲ ਦਿੱਤਾ ਜਾਂਦਾ ਹੈ ਨਾ। ਤਾਂ ਬਾਪਦਾਦਾ ਦੇ ਤੁਸੀ ਹੈਂਡਸ ਹੋ ਨਾ, ਹੱਥ ਹੋ ਨਾ। ਤਾਂ ਬਾਪਦਾਦਾ ਰਾਇਟ ਹੈਂਡਸ ਤੋਂ ਪੁੱਛਦੇ ਹਨ, ਕਿੰਨੇ ਪਰਸੈਂਟ ਦਾ ਕਲਿਆਣ ਕੀਤਾ ਹੈ? ਕਿੰਨੇ ਪਰਸੈਂਟ ਦਾ ਕੀਤਾ ਹੈ? ਸੁਣਾਓ, ਹਿਸਾਬ ਕੱਢੋ। ਪਾਂਡਵ ਹਿਸਾਬ ਕਰਨ ਵਿਚ ਹੁਸ਼ਿਆਰ ਹਨ ਨਾ? ਇਸਲਈ ਬਾਪਦਾਦਾ ਕਹਿੰਦੇ ਹਨ ਹੁਣ ਸਵ - ਪੁਰਸ਼ਾਰਥ ਤੇ ਸੇਵਾ ਦੀਆਂ ਵੱਖ - ਵੱਖ ਵਿਧੀਆਂ ਦ੍ਵਾਰਾ ਪੁਰਸ਼ਾਰਥ ਤੀਵ੍ਰ ਕਰੋ। ਸਵ ਦੀ ਸਥਿਤੀ ਵਿਚ ਵੀ ਚਾਰ ਗੱਲਾਂ ਵਿਸ਼ੇਸ਼ ਚੈਕ ਕਰੋ - ਇਸ ਨੂੰ ਕਹਾਂਗੇ ਤੀਵ੍ਰ ਪੁਰਸ਼ਾਰਥ।

ਇੱਕ ਗੱਲ - ਪਹਿਲੇ ਇਹ ਚੈਕ ਕਰੋ ਕਿ ਨਿਮਿਤ ਭਾਵ ਹੈ? ਕਿਸੇ ਵੀ ਰਾਇਲ ਰੂਪ ਦਾ ਮੈਂ ਪਨ ਤਾਂ ਨਹੀਂ ਹੈ? ਮੇਰਾਪਨ ਤਾਂ ਨਹੀਂ ਹੈ? ਸਧਾਰਨ ਲੋਕਾਂ ਦਾ ਮੈਂ ਅਤੇ ਮੇਰਾਪਨ ਵੀ ਸਧਾਰਨ ਹੈ, ਮੋਟਾ ਹੈ ਲੇਕਿਨ ਬ੍ਰਾਹਮਣ ਜੀਵਨ ਦਾ ਮੇਰਾ ਅਤੇ ਮੈਂ ਪਨ ਸੂਖਸ਼ਮ ਅਤੇ ਰਾਇਲ ਹੈ। ਉਸ ਦੀ ਭਾਸ਼ਾ ਪਤਾ ਹੈ ਕੀ? ਇਹ ਤੇ ਹੁੰਦਾ ਹੀ ਹੈ, ਇਹ ਤਾਂ ਚਲਦਾ ਹੀ ਹੈ। ਇਹ ਤੇ ਹੋਣਾ ਹੀ ਹੈ। ਚਲ ਰਹੇ ਹਾਂ, ਵੇਖ ਰਹੇ ਹਾਂ…। ਤਾਂ ਇੱਕ ਨਿਮਿਤ ਭਾਵ, ਹਰ ਗੱਲ ਵਿਚ ਨਿਮਿਤ ਹਾਂ। ਭਾਵੇਂ ਸੇਵਾ ਵਿਚ, ਭਾਵੇਂ ਸਥਿਤੀ ਵਿਚ, ਭਾਵੇਂ ਸੰਬੰਧ ਸੰਪਰਕ ਵਿਚ ਚੇਹਰੇ ਅਤੇ ਚਲਣ ਨਿਮਿਤ ਭਾਵ ਦਾ ਹੋਵੇ। ਅਤੇ ਉਸਦੀ ਦੂਜੀ ਵਿਸ਼ੇਸ਼ਤਾ ਹੋਵੇਗੀ - ਨਿਰਮਾਣ ਭਾਵਨਾ। ਨਿਮਿਤ ਅਤੇ ਨਿਰਮਾਣ ਭਾਵ ਨਾਲ ਨਿਰਮਾਣ ਕਰਨਾ। ਤਾਂ ਤਿੰਨ ਗੱਲਾਂ ਸੁਣੀਆਂ - ਨਿਮਿਤ, ਨਿਰਮਾਣਤਾ, ਨਿਰਮਾਣਤਾ ਚੋਥੀ ਗੱਲ ਹੈ - ਨਿਰਵਾਣ। ਜਦੋਂ ਚਾਹੋ ਨਿਰਵਾਣ ਧਾਮ ਵਿਚ ਪਹੁੰਚ ਜਾਵੋ। ਨਿਰਵਾਣ ਸਥਿਤੀ ਵਿਚ ਸਥਿਤ ਹੋ ਜਾਵੋ ਕਿਉਂਕਿ ਖੁਦ ਨਿਰਵਾਣ ਸਥਿਤੀ ਵਿਚ ਹੋਵੋਂਗੇ ਤਾਂ ਦੁਜਿਆਂ ਨੂੰ ਨਿਰਵਾਣ ਧਾਮ ਵਿਚ ਪਹੁੰਚਾ ਸਕੋਗੇ। ਹੁਣ ਸਭ ਮੁਕਤੀ ਚਾਉਂਦੇ ਹਨ, ਛੁਡਾਓ, ਛੁਡਾਓ ਚਿੱਲਾ ਰਹੇ ਹਨ। ਤਾਂ ਇਹ ਚਾਰ ਗੱਲਾਂ ਚੰਗੀ ਪਰਸੈਂਟ ਵਿਚ ਪ੍ਰੈਕਟੀਕਲ ਜੀਵਨ ਵਿਚ ਹੋਣਾ ਮਤਲਬ ਤੀਵ੍ਰ ਪੁਰਸ਼ਾਰਥੀ। ਤਾਂ ਬਾਪਦਾਦਾ ਕਹਿਣਗੇ ਵਾਹ! ਵਾਹ ! ਬੱਚੇ ਵਾਹ! ਤੁਸੀ ਵੀ ਕਹੋਗੇ ਵਾਹ! ਬਾਬਾ ਵਾਹ! ਡਰਾਮਾ ਵਾਹ! ਵਾਹ! ਪੁਰਸ਼ਾਰਥ ਵਾਹ! ਲੇਕਿਨ ਪਤਾ ਹੈ ਹੁਣ ਕੀ ਕਰਦੇ ਹੋ? ਪਤਾ ਹੈ? ਕਦੇ ਵਾਹ! ਕਹਿੰਦੇ ਹੋ ਕਦੇ ਵਾਇ ( ਕਿਉਂ) ਕਹਿੰਦੇ ਹੋ। ਵਾਹ! ਦੀ ਬਜਾਏ ਵਾਈ ਅਤੇ ਵਾਇ ਹੋ ਜਾਂਦੀ ਹੈ ਹਾਏ। ਤਾਂ ਵਾਇ ਨਹੀਂ ਵਾਹ! ਤੁਹਾਨੂੰ ਵੀ ਕੀ ਚੰਗਾ ਲਗਦਾ ਹੈ, ਵਾਹ! ਚੰਗਾ ਲਗਦਾ ਹੈ ਜਾਂ ਵਾਇ? ਕੀ ਚੰਗਾ ਲਗਦਾ ਹੈ?, ਵਾਹ! ਕਦੇ ਵਾਇ ਨਹੀਂ ਕਰਦੇ ਹੋ? ਗਲਤੀ ਨਾਲ ਆ ਜਾਂਦਾ ਹੈ। ਡਬਲ ਫ਼ਾਰਨਰਜ ਵਾਇ - ਵਾਇ ਕਹਿੰਦੇ ਹੋ?, ਕਦੇ - ਕਦੇ ਕੀ ਦਿੰਦੇ ਹੋ? ਜੋ ਡਬਲ ਫਾਰਨਰਜ ਕਦੇ ਵੀ ਵਾਇ ਨਹੀਂ ਕਹਿੰਦੇ ਉਹ ਹੱਥ ਉਠਾਓ। ਬਹੁਤ ਘੱਟ ਹਨ। ਅੱਛਾ - ਭਾਰਤਵਾਸੀ ਜੋ ਵਾਹ! ਵਾਹ! ਦੀ ਬਜਾਏ ਕਿਉਂ - ਕੀ ਕਹਿੰਦੇ ਹਨ ਉਹ ਹੱਥ ਉਠਾਓ। ਕਿਉਂ - ਕੀ ਕਹਿੰਦੇ ਹੋ? ਕਿਸਨੇ ਛੁੱਟੀ ਦਿੱਤੀ ਹੈ ਤੁਹਾਨੂੰ? ਸੰਸਕਾਰਾਂ ਨੇ? ਪੁਰਾਣੇ ਸੰਸਕਾਰਾਂ ਨੇ ਤੁਹਾਨੂੰ ਵਾਇ ਦੀ ਛੁੱਟੀ ਦੇ ਦਿੱਤੀ ਹੈ ਅਤੇ ਤੁਸੀ ਕਹਿੰਦੇ ਹੋ ਵਾਹ! ਵਾਹ! ਕਹੋ। ਵਾਇ - ਵਾਇ ਨਹੀਂ। ਤਾਂ ਹੁਣ ਨਵਾਂ ਵਰ੍ਹੇ ਵਿਚ ਕੀ ਕਰੋਗੇ? ਵਾਹ! ਵਾਹ! ਕਰੋਗੇ? ਜਾਂ ਕਦੇ - ਕਦੇ ਵਾਇ - ਵਾਇ ਕਹਿਣ ਦੀ ਛੁੱਟੀ ਦੇ ਦੇਵੇਂ? ਵਾਇ ਚੰਗਾ ਨਹੀਂ ਹੈ। ਜਿਵੇਂ। ਵਾਈ ( ਪੇਟ ਵਿਚ ਗੈਸ ) ਹੋ ਜਾਂਦੀ ਹੈ ਨਾ, ਤਾਂ ਖਰਾਬ ਹੋ ਜਾਂਦਾ ਹੈ ਨਾ। ਤਾਂ ਵਾਇ ਵਾਈ ਹੈ, ਇਹ ਨਹੀਂ ਕਰੋ।।ਵਾਹ! ਵਾਹ! ਕਿੰਨਾ ਚੰਗਾ ਲਗਦਾ ਹੈ। ਹਾਂ ਬੋਲੋ, ਵਾਹ! ਵਾਹ! ਵਾਹ!

ਅੱਛਾ - ਤਾਂ ਦੂਰ ਦੇਸ਼ ਵਿਚ ਸੁਣ ਰਹੇ ਹਨ, ਵੇਖ ਰਹੇ ਹਨ - ਭਾਰਤ ਵਿਚ ਵੀ, ਵਿਦੇਸ਼ ਵਿਚ ਵੀ, ਉਨ੍ਹਾਂ ਬੱਚਿਆਂ ਨੂੰ ਵੀ ਪੁੱਛਦੇ ਹਨ ਵਾਹ! ਵਾਹ! ਕਰਦੇ ਹੋ ਜਾਂ ਵਾਇ, ਵਾਇ ਕਰਦੇ ਹੋ? ਹੁਣ ਵਿਦਾਈ ਦਾ ਦਿਨ ਹੈ ਨਾ! ਅੱਜ ਵਰ੍ਹੇ ਦੀ ਵਿਦਾਈ ਦਾ ਲਾਸ੍ਟ ਡੇ ਹੈ। ਤਾਂ ਸਾਰੇ ਸੰਕਲਪ ਕਰੋ - ਵਾਇ ਨਹੀਂ ਕਹਾਂਗੇ। ਸੋਚਾਂਗੇ ਵੀ ਨਹੀਂ। ਕੁਅਸ਼ਚਨ ਮਾਰਕ ਨਹੀਂ, ਹੈਰਾਨੀ ਦੀ ਮਾਤਰਾ ਨਹੀਂ, ਬਿੰਦੀ । ਕੁਵਸ਼ਚਨ ਮਾਰਕ ਲਿਖੋ, ਕਿੰਨਾ ਟੇਡਾ ਹੈ ਅਤੇ ਬਿੰਦੀ ਕਿੰਨੀ ਸਹਿਜ ਹੈ। ਬਸ ਨੈਣਾਂ ਵਿੱਚ ਬਾਪ ਬਿੰਦੂ ਨੂੰ ਸਮਾ ਦਵੋ। ਜਿਵੇਂ ਨੈਣਾਂ ਵਿੱਚ ਦੇਖਣ ਦੀ ਬਿੰਦੀ ਸਮਾਈ ਹੋਈ ਹੈ ਨਾ! ਇਵੇਂ ਹੀ ਸਦਾ ਨੈਣਾਂ ਵਿੱਚ ਬਿੰਦੂ ਬਾਪ ਨੂੰ ਸਮਾ ਲਵੋ। ਸਮਾਉਣਾ ਆਉਂਦਾ ਹੈ? ਆਉਂਦਾ ਹੈ ਜਾਂ ਫਿੱਟ ਨਹੀਂ ਹੁੰਦੀ ਹੈ? ਥੱਲੇ ਉੱਪਰ ਹੋ ਜਾਂਦੀ ਹੈ? ਤਾਂ ਕੀ ਕਰੋਂਗੇ? ਵਿਦਾਈ ਕਿਸਨੂੰ ਦਵੋਗੇ? ਵਾਇ ਨੂੰ? ਕਦੀ ਵੀ ਆਸਚਾਰਯ ਦੀ ਨਿਸ਼ਾਨੀ ਵੀ ਨਹੀਂ ਆਵੇ, ਇਹ ਕਿਵੇਂ! ਇਹ ਵੀ ਹੁੰਦਾ ਹੈ ਕੀ! ਹੋਣਾ ਤਾਂ ਨਹੀਂ ਚਾਹੀਦਾ, ਕਿਉਂ ਹੁੰਦਾ ਹੈ! ਕੂਵਸਚਨ ਮਾਰਕ ਨਹੀਂ, ਆਸਚਾਰਯ ਦੀ ਮਾਤਰਾ ਵੀ ਨਹੀਂ। ਬਸ ਬਾਪ ਅਤੇ ਮੈਂ। ਕਈ ਬੱਚੇ ਕਹਿੰਦੇ ਹਨ ਚੱਲਦਾ ਹੀ ਹੈ ਨਾ! ਬਾਪਦਾਦਾ ਨੂੰ ਬਹੁਤ ਰਮਣੀਕ ਗੱਲਾਂ ਰੂਹਰਿਹਾਂਨ ਵਿੱਚ ਕਹਿੰਦੇ ਹਨ, ਸਾਹਮਣੇ ਤਾਂ ਕਹਿ ਨਹੀਂ ਸਕਦੇ ਹਨ ਨਾ। ਤਾਂ ਰੂਹਾਨੀਅਤ ਵਿੱਚ ਸਭ ਕੁਝ ਕਹਿ ਦਿੰਦੇ ਹਨ। ਅੱਛਾ ਕੁਝ ਵੀ ਚੱਲਦਾ ਹੈ ਪਰ ਤੁਹਾਨੂੰ ਚੱਲਣਾ ਨਹੀਂ ਹੈ, ਤੁਹਾਨੂੰ ਉੱਡਣਾ ਹੈ ਤਾਂ ਚੱਲਣ ਦੀ ਗੱਲਾਂ ਨੂੰ ਕਿਉਂ ਦੇਖਦੇ ਹੋ, ਉਡੋ ਅਤੇ ਉਡਾਓ। ਸ਼ੁਭ ਭਾਵਨਾ, ਸ਼ੁਭ ਕਾਮਨਾ ਇਵੇਂ ਸ਼ਕਤੀਸ਼ਾਲੀ ਹੈ ਜੋ ਵਿੱਚ ਵਿੱਚ ਸਿਰਫ਼ ਵਾਇ ਨਹੀਂ ਆਏ, ਸਿਵਾਏ ਸ਼ੁਭ ਭਾਵਨਾ ਸ਼ੁਭ ਕਾਮਨਾ ਦੇ, ਤਾਂ ਇੰਨੀ ਪਾਵਰਫੁਲ ਹੈ ਜੋ ਕਿਸੇ ਅਸ਼ੁਭ ਭਾਵਨਾ ਵਾਲੇ ਨੂੰ ਵੀ ਸ਼ੁਭ ਭਾਵਨਾ ਵਿੱਚ ਬਦਲ ਸਕਦੇ ਹੋ। ਸੈਕਿੰਡ ਨੰਬਰ - ਜੇਕਰ ਬਦਲ ਨਹੀਂ ਸਕਦੇ ਹੋ ਤਾਂ ਵੀ ਤੁਹਾਡੀ ਸ਼ੁਭ ਭਾਵਨਾ, ਸ਼ੁਭ ਕਾਮਨਾ ਅਵਿਨਾਸ਼ੀ ਹੈ, ਕਦੀ -ਕਦੀ ਵਾਲੀ ਨਹੀਂ, ਅਵਿਨਾਸ਼ੀ ਹੈ ਤਾਂ ਤੁਹਾਡੇ ਉੱਪਰ ਅਸ਼ੁਭ ਭਾਵਨਾ ਦਾ ਪ੍ਰਭਾਵ ਨਹੀਂ ਪੈ ਸਕਦਾ ਹੈ। ਕੁਵਸਚਨ ਵਿੱਚ ਚਲੇ ਜਾਂਦੇ ਹੋ, ਇਹ ਕਿਉਂ ਹੋ ਰਿਹਾ ਹੈ? ਇਹ ਕਦੋਂ ਤੱਕ ਚੱਲੇਗਾ? ਕਿਵੇਂ ਚੱਲੇਗਾ? ਇਸ ਵਿੱਚ ਸ਼ੁਭ ਭਾਵਨਾ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਨਹੀਂ ਤਾਂ ਸ਼ੁਭ ਭਾਵਨਾ, ਸ਼ੁਭ ਕਾਮਨਾ ਇਸ ਸੰਕਲਪ ਸ਼ਕਤੀ ਵਿੱਚ ਬਹੁਤ ਸ਼ਕਤੀ ਹੈ। ਦੇਖੋ, ਤੁਸੀਂ ਸਭ ਆਏ ਬਾਪਦਾਦਾ ਦੇ ਕੋਲ। ਪਹਿਲਾ ਦਿਨ ਯਾਦ ਕਰੋ, ਬਾਪਦਾਦਾ ਨੇ ਕੀ ਕੀਤਾ? ਭਾਵੇਂ ਪਤਿਤ ਆਏ, ਭਾਵੇਂ ਪਾਪੀ ਆਏ, ਭਾਵੇਂ ਸਾਧਾਰਨ ਆਏ, ਭਿੰਨ -ਭਿੰਨ ਵ੍ਰਿਤੀ ਵਾਲੇ ਆਏ, ਵੱਖ ਵੱਖ ਭਾਵਨਾ ਵਾਲੇ ਆਏ ਬਾਪਦਾਦਾ ਨੇ ਕੀ ਕੀਤਾ? ਸ਼ੁਭ ਭਾਵਨਾ ਰੱਖੀ ਨਾ! ਮੇਰੇ ਹੋ, ਮਾਸਟਰ ਸਰਵਸ਼ਕਤੀਵਾਨ ਹੋ, ਦਿਲਤਖ਼ਤ ਨਸ਼ੀਨ ਹੋ, ਇਹ ਸ਼ੁਭ ਭਾਵਨਾ ਰੱਖੀ ਨਾ! ਉਸ ਨਾਲ ਹੀ ਤੇ ਬਾਪ ਦੇ ਬਣ ਗਏ ਨਾ। ਬਾਪ ਨੇ ਕਿਹਾ ਕਿ ਹੇ ਪਾਪੀ ਕਿਉਂ ਆਏ ਹੋ? ਸ਼ੁਭ ਭਾਵਨਾ ਰੱਖੀ, ਮੇਰੇ ਬੱਚੇ, ਮਾਸਟਰ ਸਰਵ ਸ਼ਕਤੀਵਾਂਨ ਬੱਚੇ, ਜਦੋਂ ਬਾਪ ਨੇ ਤੁਸੀਂ ਸਭਦੇ ਉਪਰ ਸ਼ੁਭ ਭਾਵਨਾ ਰੱਖੀ, ਸ਼ੁਭ ਕਾਮਨਾ ਰੱਖੀ ਤਾਂ ਤੁਹਾਡੇ ਦਿਲ ਨੇ ਕੀ ਕਿਹਾ? ਮੇਰਾ ਬਾਬਾ। ਬਾਪ ਨੇ ਕੀ ਕਿਹਾ? ਮੇਰੇ ਬੱਚੇ। ਇਵੇਂ ਹੀ ਜੇਕਰ ਸ਼ੁਭ ਭਾਵਨਾ, ਸ਼ੁਭ ਕਾਮਨਾ ਰੱਖੋਗੇ ਤਾਂ ਕੀ ਦਿਖਾਈ ਦਵੇਗਾ? ਮੇਰਾ ਕਲਪ ਪਹਿਲੇ ਵਾਲਾ ਮਿੱਠਾ ਭਰਾ, ਮੇਰੀ ਸਿਕੀਲਧੀ ਭੈਣ। ਪ੍ਰੀਵਤਰਤਨ ਹੋ ਜਾਏਗਾ।

ਤਾਂ ਇਸ ਵਰ੍ਹੇ ਵਿੱਚ ਕੁਝ ਕਰਕੇ ਦਿਖਾਣਾ। ਸਿਰਫ਼ ਹੱਥ ਨਹੀਂ ਉਠਾਉਣਾ। ਹੱਥ ਉਠਾਉਣਾ ਬਹੁਤ ਸਹਿਜ ਹੈ। ਮਨ ਦਾ ਹੱਥ ਉਠਾਉਣਾ ਪੈਂਦਾ ਹੈ। ਹੁਣ ਪ੍ਰਕ੍ਰਿਤੀ ਵੀ ਤੰਗ ਹੋ ਗਈ ਹੈ। ਪ੍ਰਕ੍ਰਿਤੀ ਖੁਦ ਤੰਗ ਹੋ ਗਈ ਹੈ, ਤਾਂ ਕੀ ਕਰੀਏ? ਆਤਮਾਵਾਂ ਨੂੰ ਤੰਗ ਕਰ ਰਹੀ ਹੈ। ਅਤੇ ਬਾਪ ਬੱਚਿਆਂ ਨੂੰ ਦੇਖ ਕਰਕੇ ਤਰਸ ਵਿੱਚ ਆ ਜਾਂਦੇ ਹਨ। ਤੁਸੀਂ ਸਭਨੂੰ ਤਰਸ ਨਹੀਂ ਆਉਂਦਾ। ਸਿਰਫ਼ ਖ਼ਬਰ ਸੁਣਕੇ ਚੁੱਪ ਹੋ ਜਾਂਦੇ ਹੋ, ਬਸ, ਇਨੀਂਆ ਆਤਮਾਵਾਂ ਚਲਿਆ ਗਈਆਂ। ਉਹ ਆਤਮਾਵਾਂ ਸੰਦੇਸ਼ ਤੋਂ ਤੇ ਵੰਚਿਤ ਰਹਿ ਗਈਆਂ। ਹੁਣ ਵੀ ਦਾਤਾ ਬਣੋ, ਰਹਿਮਦਿਲ ਬਣੋ। ਇਹ ਉਦੋ ਹੋਵੇਗਾ, ਰਹਿਮ ਉਦੋਂ ਆਏਗਾ ਜਦੋਂ ਇਸ ਸਾਲ ਦੇ ਸ਼ੁਰੂ ਤੋਂ ਆਪਣੇ ਵਿੱਚ ਬੇਹੱਦ ਦੇ ਵੈਰਾਗ ਵ੍ਰਿਤੀ ਇਮਰਜ ਕਰੋ। ਬੇਹੱਦ ਦੀ ਵੈਰਾਗ ਵ੍ਰਿਤੀ। ਇਹ ਦੇਹ ਦੀ, ਦੇਹਭਾਨ ਦੀ ਸਮ੍ਰਿਤੀ, ਇਹ ਵੀ ਬੇਹੱਦ ਦੇ ਵੈਰਾਗ ਦੀ ਕਮੀ ਹੈ। ਛੋਟੀ - ਛੋਟੀ ਹੱਦ ਦੀਆਂ ਗੱਲਾਂ ਸਥਿਤੀ ਨੂੰ ਡਗਮਗ ਕਰਦੀ ਹੈ, ਕਾਰਨ? ਬੇਹੱਦ ਦੀ ਵੈਰਾਗ ਵ੍ਰਿਤੀ ਘੱਟ ਹੈ, ਲਗਾਵ ਹੈ। ਵੈਰਾਗ ਨਹੀਂ ਹੈ ਲਗਾਵ ਹੈ। ਜਦੋਂ ਬਿਲਕੁਲ ਬੇਹੱਦ ਦੇ ਵੈਰਾਗੀ ਬਣ ਜਾਓਗੇ, ਵ੍ਰਿਤੀ ਵਿੱਚ ਵੀ ਵੈਰਾਗੀ, ਦ੍ਰਿਸ਼ਟੀ ਵਿੱਚ ਵੀ ਬੇਹੱਦ ਦੇ ਵੈਰਾਗੀ, ਸੰਬੰਧ -ਸੰਪਰਕ ਵਿੱਚ, ਸੇਵਾ ਵਿੱਚ ਸਭਤੋਂ ਬੇਹੱਦ ਦੇ ਵੈਰਾਗੀ… ਉਦੋਂ ਮੁਕਤੀਧਾਮ ਦਾ ਦਰਵਾਜ਼ਾ ਖੁੱਲ੍ਹੇਗਾ। ਹਾਲੇ ਤਾਂ ਜੋ ਆਤਮਾਵਾਂ ਸ਼ਰੀਰ ਛੱਡਕੇ ਜਾ ਰਹੀਆਂ ਹਨ ਫਿਰ ਤੋਂ ਜਨਮ ਲੈਣਗੀਆਂ, ਫਿਰ ਤੋਂ ਦੁੱਖੀ ਹੋਣਗੀਆਂ। ਹੁਣ ਮੁਕਤੀਧਾਮ ਦਾ ਗੇਟ ਖੋਲ੍ਹਣ ਦੇ ਨਿਮਿਤ ਤਾਂ ਤੁਸੀਂ ਹੋ ਨਾ? ਬ੍ਰਹਮਾ ਬਾਪ ਦੇ ਸਾਥੀ ਹੋ ਨਾ! ਤਾਂ ਬੇਹੱਦ ਦੀ ਵੈਰਾਗ ਵ੍ਰਿਤੀ ਹੈ ਗੇਟ ਖੋਲ੍ਹਣ ਦੀ ਚਾਬੀ। ਹਾਲੇ ਚਾਬੀ ਨਹੀਂ ਲੱਗੀ ਹੈ, ਚਾਬੀ ਤਿਆਰ ਹੀ ਨਹੀਂ ਕੀਤੀ ਹੈ। ਬ੍ਰਹਮਾ ਬਾਪ ਵੀ ਇੰਤਜ਼ਾਰ ਕਰ ਰਿਹਾ ਹੈ, ਐਡਵਾਂਸ ਪਾਰਟੀ ਵੀ ਇੰਤਜ਼ਾਰ ਕਰ ਰਹੀ ਹੈ, ਪ੍ਰਕ੍ਰਿਤੀ ਵੀ ਇੰਤਜ਼ਾਰ ਕਰ ਰਹੀ ਹੈ, ਤੰਗ ਹੋ ਗਈ ਹੈ ਬਹੁਤ। ਮਾਇਆ ਵੀ ਆਪਣੇ ਦਿਨ ਗਿਣਤੀ ਕਰ ਰਹੀ ਹੈ। ਹੁਣ ਬੋਲੋ, ਹੇ ਮਾਸਟਰ ਸਰਵਸ਼ਕਤੀਮਾਨ, ਬੋਲੋ ਕੀ ਕਰਨਾ ਹੈ?

ਇਸ ਵਰ੍ਹੇ ਵਿਚ ਕੋਈ ਨਵੀਨਤਾ ਤੇ ਕਰੋਗੇ ਨਾ! ਨਵਾਂ ਵਰ੍ਹਾ ਕਹਿੰਦੇ ਹੋ ਨਵੀਨਤਾ ਤੇ ਕਰੋਗੇ ਨਾ! ਹੁਣ ਬੇਹੱਦ ਦੇ ਵੈਰਾਗ ਦੀ, ਮੁਕਤੀਧਾਮ ਜਾਣ ਦੀ ਚਾਬੀ ਤਿਆਰ ਕਰੋ। ਤੁਸੀ ਸਭ ਨੂੰ ਵੀ ਤਾਂ ਪਹਿਲੇ ਮੁਕਤੀਧਾਮ ਵਿਚ ਜਾਣਾ ਹੈ ਨਾ। ਬ੍ਰਹਮਾ ਬਾਪ ਨਾਲ ਵਾਇਦਾ ਕੀਤਾ ਹੈ - ਨਾਲ ਚੱਲਾਂਗੇ, ਨਾਲ ਆਵਾਂਗੇ, ਨਾਲ ਹੀ ਰਾਜ ਕਰਾਂਗੇ, ਨਾਲ ਹੀ ਭਗਤੀ ਕਰਾਂਗੇ…। ਤਾਂ ਹੁਣ ਤਿਆਰੀ ਕਰੋ, ਇਸ ਵਰ੍ਹੇ ਵਿਚ ਕਰੋਗੇ ਜਾਂ ਦੂਜਾ ਵਰ੍ਹਾ ਚਾਹੀਦਾ ਹੈ? ਜੋ ਸਮਝਦੇ ਹਨ ਇਸ ਵਰ੍ਹੇ ਵਿਚ ਅਟੈਂਸ਼ਨ ਪਲੀਜ, ਬਾਰ - ਬਾਰ ਕਰਨਗੇ ਉਹ ਹੱਥ ਉਠਾਓ। ਕਰੋਗੇ? ਫਿਰ ਤੇ ਐਡਵਾਂਸ ਪਾਰਟੀ ਤੁਹਾਨੂੰ ਬਹੁਤ ਮੁਬਾਰਕ ਦੇਵੇਗੀ। ਉਹ ਵੀ ਥੱਕ ਗਏ ਹਨ। ਅੱਛਾ, ਟੀਚਰਜ਼ ਕੀ ਕਹਿੰਦੀਆਂ ਹਨ? ਪਹਿਲੀ ਲਾਈਨ ਕੀ ਕਹਿੰਦੀ ਹੈ? ਪਹਿਲੇ ਤੇ ਪਹਿਲੀ ਲਾਈਨ ਦੇ ਪਾਂਡਵ ਅਤੇ ਪਹਿਲੀ ਲਾਈਨ ਦੀਆਂ ਸ਼ਕਤੀਆਂ ਜੋ ਕਰਨਗੇ ਉਹ ਹੱਥ ਉਠਾਓ। ਅੱਧਾ ਹੱਥ ਨਹੀਂ, ਅੱਧਾ ਉਠਾਓਗੇ ਤਾਂ ਕਹਾਂ ਗੇ ਅੱਧਾ ਕਰਨਗੇ। ਲੰਬਾ ਹੱਥ ਉਠਾਓ। ਅੱਛਾ! ਮੁਬਾਰਕ ਹੋਵੇ, ਮੁਬਾਰਕ ਹੋਵੇ। ਅੱਛਾ - ਡਬਲ ਵਿਦੇਸ਼ੀ ਹੱਥ ਉਠਾਓ, ਇੱਕ - ਦੂਜੇ ਨੂੰ ਵੇਖੋ ਕਿਸ ਨੇ ਨਹੀਂ ਉਠਾਇਆ ਹੈ। ਅੱਛਾ, ਇਹ ਸਿੰਧੀ ਗਰੁੱਪ ਵੀ ਹੱਥ ਉੱਠਾ ਰਿਹਾ ਹੈ, ਕਮਾਲ ਹੈ। ਤੁਸੀਂ ਵੀ ਕਰੋਗੇ? ਸਿੰਧੀ ਗਰੁੱਪ ਕਰੋਗੇ? ਤਾਂ ਤੇ ਡਬਲ ਮੁਬਾਰਕ ਹੋਵੇ। ਬਹੁਤ ਚੰਗਾ। ਇੱਕ ਦੂਜੇ ਨੂੰ ਸਾਥ ਦੇਕੇ, ਸ਼ੁਭ ਭਾਵਨਾ ਦਾ ਇਸ਼ਾਰਾ ਦਿੰਦੇ, ਹੱਥ ਵਿਚ ਹੱਥ ਮਿਲਾਉਂਦੇ ਕਰਨਾ ਹੀ ਹੈ। ਅੱਛਾ। ( ਸਭ ਵਿਚ ਕਿਸੇ ਨੇ ਆਵਾਜ ਕੀਤੀ ) ਸਭ ਬੈਠ ਜਾਵੋ। ਨਥਿੰਗ ਨਿਊ।

ਹੁਣੇ - ਹੁਣੇ ਇੱਕ ਸੈਕਿੰਡ ਵਿਚ ਬਿੰਦੂ ਬਣ ਬਿੰਦੂ ਬਾਪ ਨੂੰ ਯਾਦ ਕਰੋ ਹੋਰ ਜੋ ਵੀ ਕੋਈ ਗੱਲਾਂ ਹੋਣ ਉਸਨੂੰ ਬਿੰਦੂ ਲਗਾਓ। ਲਗਾ ਸਕਦੇ ਹੋ? ਬਸ ਇੱਕ ਸੈਕਿੰਡ ਵਿਚ "ਮੈਂ ਬਾਬਾ ਦਾ, ਬਾਬਾ ਮੇਰਾ" ਅੱਛਾ।

ਹੁਣ ਚਾਰੋਂ ਪਾਸੇ ਦੇ ਸਰਵ ਨਵੇਂ ਯੁੱਗ ਦੇ ਮਾਲਿਕ ਬੱਚਿਆਂ ਨੂੰ, ਚਾਰੋਂ ਪਾਸੇ ਦੇ ਨਵਾਂ ਵਰ੍ਹਾਂ ਮਨਾਉਣ ਦੇ ਉਮੰਗ - ਉਤਸਾਹ ਵਾਲੇ ਬੱਚਿਆਂ ਨੂੰ ਸਦਾ ਉੱਡਦੇ ਰਹਿਣਾ ਅਤੇ ਉਡਾਉਂਦੇ ਰਹਿਣਾ, ਅਜਿਹੇ ਉੱਡਦੀ ਕਲਾ ਵਾਲੇ ਬੱਚਿਆਂ ਨੂੰ, ਸਦਾ ਤੀਵ੍ਰ ਪੁਰਸ਼ਾਰਥ ਦ੍ਵਾਰਾ ਵਿਜੇ ਮਾਲਾ ਦੇ ਮਣਕੇ ਬਣਨ ਵਾਲੇ ਵਿਜੇਈ ਰਤਨਾਂ ਨੂੰ ਬਾਪਦਾਦਾ ਦਾ ਨਵੇਂ ਵਰ੍ਹੇ ਅਤੇ ਨਵੇਂ ਯੁੱਗ ਦੀਆਂ। ਦੁਆਵਾਂ ਦੇ ਨਾਲ - ਨਾਲ ਪਦਮ ਗੁਣਾਂ ਥਾਲੀਆਂ ਭਰ - ਭਰ ਕੇ ਮੁਬਾਰਕ ਹੋਵੇ, ਮੁਬਾਰਕ ਹੋਵੇ। ਇੱਕ ਹੱਥ ਦੀ ਤਾਲੀ ਵਜਾਓ। ਅੱਛਾ!

ਵਰਦਾਨ:-
ਇਕਾਗ੍ਰਤਾ ਦੇ ਅਭਿਆਸ ਦਵਾਰਾ ਇੱਕਰਸ ਸਥਿਤੀ ਬਨਾਉਣ ਵਾਲੇ ਸਰਵ ਸਿੱਧੀ ਸਵਰੂਪ ਭਵ।

ਜਿੱਥੇ ਇਕਾਗ੍ਰਤਾ ਹੈ ਉੱਥੇ ਸਵਤਾ ਇੱਕਰਸ ਸਥਿਤੀ ਹੈ। ਇਕਾਗ੍ਰਤਾ ਨਾਲ ਸੰਕਲਪ, ਬੋਲ ਅਤੇ ਕਰਮ ਦਾ ਵਿਅਰਥਪਨ ਖਤਮ ਹੋ ਜਾਂਦਾ ਹੈ। ਅਤੇ ਸਮਰੱਥਪਣ ਆ ਜਾਂਦਾ ਹੈ। ਇਕਾਗ੍ਰਤਾ ਮਤਲਬ ਇੱਕ ਹੀ ਸ੍ਰੇਸ਼ਠ ਸੰਕਲਪ ਵਿਚ ਸਥਿਤ ਰਹਿਣਾ। ਜਿਸ ਇੱਕ ਬੀਜ ਰੂਪੀ ਸੰਕਲਪ ਵਿਚ ਸਾਰਾ ਬ੍ਰਿਖ ਰੂਪੀ ਵਿਸਤਾਰ ਸਮਾਇਆ ਹੋਇਆ ਹੈ। ਇਕਾਗ੍ਰਤਾ ਨੂੰ ਵਧਾਓ ਤਾਂ ਸਭ ਤਰ੍ਹਾਂ ਦੀ ਹਲਚਲ ਖਤਮ ਹੋ ਜਾਵੇਗੀ। ਸਭ ਸੰਕਲਪ, ਬੋਲ ਅਤੇ ਕਰਮ ਸਹਿਜ ਸਿੱਧ ਹੋ ਜਾਣਗੇ ਇਸ ਦੇ ਲਈ ਇਕਾਂਤਵਾਸੀ ਬਣੋ।

ਸਲੋਗਨ:-
ਇੱਕ ਵਾਰੀ ਕੀਤੀ ਹੋਈ ਗਲਤੀ ਨੂੰ ਬਾਰ - ਬਾਰ ਸੋਚਣਾ ਮਤਲਬ ਦਾਗ਼ ਤੇ ਦਾਗ਼ ਲਗਾਉਣਾ ਇਸਲਈ ਬੀਤੀ ਨੂੰ ਬਿੰਦੀ ਲਗਾਓ।

ਅਵਿਆਕਤ ਇਸ਼ਾਰੇ :- "ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੈਈ ਬਣੋ" ਜਿਵੇਂ ਇਸ ਸਮੇਂ ਆਤਮਾ ਅਤੇ ਸ਼ਰੀਰ ਕੰਮਬਾਇੰਡ ਹਨ, ਇਵੇਂ ਬਾਪ ਅਤੇ ਤੁਸੀ ਕੰਮਬਾਇੰਡ ਰਹੋ। ਸਿਰਫ ਇਹ ਯਾਦ ਰੱਖੋ ਕਿ 'ਮੇਰਾ ਬਾਬਾ' ਆਪਣੇ ਮੱਥੇ ਤੇ ਸਦਾ ਸਾਥ ਦਾ ਤਿਲਕ ਲਗਾਓ। ਜੋ ਸੁਹਾਗ ਹੁੰਦਾ ਹੈ, ਨਾਲ ਹੁੰਦਾ ਹੈ ਉਹ ਕਦੇ ਭੁੱਲਦਾ ਨਹੀਂ। ਤਾਂ ਸਾਥੀ ਨੂੰ ਸਦਾ ਸਾਥ ਰੱਖੋ। ਜੇਕਰ ਸਾਥ ਰੱਖੋਗੇ ਤਾਂ ਸਾਥ ਚੱਲੋਗੇ। ਸਾਥ ਰਹਿਣਾ ਹੈ, ਸਾਥ ਚਲਣਾ ਹੈ, ਹਰ ਸੈਕਿੰਡ, ਹਰ ਸੰਕਲਪ ਵਿਚ ਸਾਥ ਹਾਂ ਹੀ।