13.04.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਹੁਣ ਤੁਸੀਂ
ਇਸ ਦੁਨੀਆਂ ਦੇ ਮਾਲਿਕ ਬਣਦੇ ਹੋ ਜਿੱਥੇ ਕੋਈ ਹੱਦ ਨਹੀਂ , ਯੋਗਬਲ ਨਾਲ ਸਾਰੇ ਵਿਸ਼ਵ ਦੀ ਰਾਜਾਈ ਲੈਣਾ
ਇਹ ਵੀ ਵੰਡਰ ਹੈ "
ਪ੍ਰਸ਼ਨ:-
ਡਰਾਮਾ ਦੇ ਕਿਸ
ਬੰਧਨ ਵਿੱਚ ਬਾਪ ਵੀ ਬੰਨਿਆ ਹੋਇਆ ਹੈ?
ਉੱਤਰ:-
ਬਾਬਾ ਕਹਿੰਦੇ,
ਮੈਨੂੰ ਤੁਸੀਂ ਬੱਚਿਆਂ ਦੇ ਸਾਹਮਣੇ ਆਉਣਾ ਹੀ ਹੈ, ਮੈਂ ਇਸ ਬੰਧਨ ਵਿੱਚ ਬੰਨਿਆਂ ਹੋਇਆ ਹਾਂ। ਜਦੋਂ
ਤੱਕ ਮੈਂ ਨਾ ਆਵਾਂ ਉਦੋਂ ਤੱਕ ਮੁੰਝਿਆ ਹੋਇਆ ਸੂਤ ਸੁਲਝ ਨਹੀਂ ਸਕਦਾ। ਬਾਕੀ ਮੈਂ ਤੁਹਾਡੇ ਤੇ ਕੋਈ
ਕ੍ਰਿਪਾ ਜਾਂ ਅਸ਼ੀਰਵਾਦ ਕਰਨ ਨਹੀਂ ਆਉਂਦਾ ਹਾਂ। ਮੈਂ ਕੋਈ ਮਰੇ ਹੋਏ ਨੂੰ ਜਿੰਦਾ ਨਹੀਂ ਕਰਦਾ। ਮੈਂ
ਤੇ ਆਉਂਦਾ ਹਾਂ, ਤੁਹਾਨੂੰ ਪਤਿਤ ਤੋਂ ਪਾਵਨ ਬਨਾਉਣ।
ਗੀਤ:-
ਤੁਮੇ ਪਾਕੇ ਹਮਨੇ...
ਓਮ ਸ਼ਾਂਤੀ
ਗੀਤ ਦੇ ਅੱਖਰ ਸੁਣ ਕਰਕੇ ਤੁਸੀਂ ਬੱਚਿਆਂ ਦੇ ਰੋਮਾਂਚ ਖੜ੍ਹੇ ਹੋ ਜਾਣੇ ਚਾਹੀਦੇ ਹਨ ਕਿਉਂਕਿ
ਸਾਮ੍ਹਣੇ ਬੈਠੇ ਹੋ। ਸਾਰੀ ਦੁਨੀਆਂ ਵਿੱਚ ਭਾਵੇਂ ਕਿੰਨੇਂ ਵੀ ਵਿਦਵਾਨ, ਪੰਡਿਤ, ਅਚਾਰਿਆ ਹਨ, ਕਿਸੇ
ਵੀ ਮਨੁੱਖ ਮਾਤਰ ਨੂੰ ਇਹ ਪਤਾ ਨਹੀਂ ਕਿ ਬੇਹੱਦ ਦਾ ਬਾਪ ਹਰ 5000 ਵਰ੍ਹੇ ਬਾਦ ਆਉਂਦੇ ਹਨ। ਬੱਚੇ
ਹੀ ਜਾਣਦੇ ਹਨ। ਬੱਚੇ ਕਹਿੰਦੇ ਵੀ ਹਨ, ਜਿਵੇੰ ਦਾ ਹਾਂ, ਉਵੇਂ ਦਾ ਹਾਂ ਤੁਹਾਡਾ ਹਾਂ। ਬਾਪ ਵੀ ਇਵੇਂ
ਕਹਿੰਦੇ ਹਨ - ਜਿਵੇੰ ਦੇ ਹੋ ਉਵੇਂ ਦੇ ਹੋ - ਮੇਰੇ ਬੱਚੇ ਹੋ। ਤੁਸੀਂ ਵੀ ਜਾਣਦੇ ਹੋ ਉਹ ਸਭ ਆਤਮਾਵਾਂ
ਦਾ ਬਾਪ ਹੈ। ਸਾਰੇ ਪੁਕਾਰਦੇ ਹਨ। ਬਾਪ ਸਮਝਾਉਂਦੇ ਹਨ - ਵੇਖੋ ਰਾਵਣ ਦਾ ਕਿੰਨਾਂ ਪ੍ਰਛਾਇਆ ਹੈ।
ਇੱਕ ਵੀ ਸਮਝ ਨਹੀਂ ਸਕਦੇ ਕਿ ਜਿਸਨੂੰ ਅਸੀਂ ਪਰਮਪਿਤਾ ਪਰਮਾਤਮਾ ਕਹਿੰਦੇ ਹਾਂ, ਫਿਰ ਪਿਤਾ ਕਹਿਣ
ਨਾਲ ਖੁਸ਼ੀ ਕਿਉਂ ਨਹੀਂ ਹੁੰਦੀ ਹੈ, ਇਹ ਭੁੱਲ ਗਏ ਹਨ। ਇਹ ਬਾਬਾ ਹੀ ਸਾਨੂੰ ਵਰਸਾ ਦਿੰਦੇ ਹਨ। ਬਾਪ
ਖੁਦ ਹੀ ਸਮਝਾਉਂਦੇ ਹਨ, ਇਹ ਇਤਨੀ ਸਹਿਜ ਗੱਲ ਵੀ ਕੋਈ ਸਮਝ ਨਹੀਂ ਸਕਦੇ। ਬਾਪ ਸਮਝਾਉਂਦੇ ਹਨ ਇਹ
ਤਾਂ ਉਹ ਹੀ ਹੈ, ਜਿਸਨੂੰ ਸਾਰੀ ਦੁਨੀਆਂ ਪੁਕਾਰਦੀ ਹੈ - ਓ ਖੁਦਾ, ਹੇ ਰਾਮ… ਇਵੇਂ ਪੁਕਾਰਦੇ -
ਪੁਕਾਰਦੇ ਪ੍ਰਾਣ ਛੱਡ ਦਿੰਦੇ ਹਨ। ਇੱਥੇ ਉਹ ਬਾਪ ਤੁਹਾਨੂੰ ਪੜ੍ਹਾਉਂਦੇ ਹਨ। ਤੁਹਾਡੀ ਬੁੱਧੀ ਹੁਣ
ਉੱਥੇ ਚਲੀ ਗਈ ਹੈ। ਬਾਬਾ ਆਇਆ ਹੋਇਆ ਹੈ - ਕਲਪ ਪਹਿਲੇ ਮੁਆਫ਼ਿਕ। ਕਲਪ - ਕਲਪ ਬਾਬਾ ਆਕੇ ਪਤਿਤ ਤੋਂ
ਪਾਵਨ ਬਣਾ ਦੁਰਗਤੀ ਤੋੰ ਸਦਗਤੀ ਵਿੱਚ ਲੈ ਜਾਂਦੇ ਹਨ। ਗਾਉਂਦੇ ਵੀ ਹਨ ਸ੍ਰਵ ਦਾ ਪਤਿਤ - ਪਾਵਨ ਬਾਪ।
ਹੁਣ ਤੁਸੀਂ ਬੱਚੇ ਉਨ੍ਹਾਂ ਦੇ ਸਨਮੁੱਖ ਬੈਠੇ ਹੋ। ਤੁਸੀਂ ਹੋ ਮੋਸ੍ਟ ਬਿਲਵਡ ਸਵੀਟ ਚਿਲਡਰਨ।
ਭਾਰਤਵਾਸੀਆਂ ਦੀ ਹੀ ਗੱਲ ਹੈ। ਬਾਪ ਵੀ ਭਾਰਤ ਵਿੱਚ ਹੀ ਜਨਮ ਲੈਂਦੇ ਹਨ। ਬਾਪ ਕਹਿੰਦੇ ਹਨ, ਮੈਂ
ਭਾਰਤ ਵਿੱਚ ਜਨਮ ਲੈਂਦਾ ਹਾਂ ਤਾਂ ਫਿਰ ਉਹ ਹੀ ਪਿਆਰੇ ਲੱਗਣਗੇ। ਯਾਦ ਵੀ ਸਭ ਉਨ੍ਹਾਂ ਨੂੰ ਕਰਦੇ ਹਨ।
ਜੋ ਜਿਸ ਧਰਮ ਦੇ ਹਨ ਉਹ ਆਪਣੇ ਧਰਮ ਸਥਾਪਕ ਨੂੰ ਯਾਦ ਕਰਦੇ ਹਨ। ਭਾਰਤਵਾਸੀ ਹੀ ਨਹੀਂ ਜਾਣਦੇ ਕਿ ਅਸੀਂ
ਆਦਿ ਸਨਾਤਨ ਧਰਮ ਦੇ ਸੀ। ਬਾਬਾ ਸਮਝਾਉਂਦੇ ਹਨ - ਭਾਰਤ ਹੀ ਪ੍ਰਾਚੀਨ ਦੇਸ਼ ਹੈ ਤਾਂ ਕਹਿ ਦਿੰਦੇ ਕੌਣ
ਕਹਿੰਦੇ ਹਨ ਕਿ ਭਾਰਤ ਹੀ ਸਿਰ੍ਫ ਸੀ। ਅਨੇਕਾਨੇਕ ਗੱਲਾਂ ਸੁਣਦੇ ਹਾਂ। ਕੋਈ ਕੀ ਕਹੇਗਾ, ਕੋਈ ਕੀ।
ਕਈ ਕਹਿੰਦੇ ਹਨ ਕੌਣ ਕਹਿੰਦਾ ਹੈ ਕਿ ਗੀਤਾ ਸ਼ਿਵ ਪਰਮਾਤਮਾ ਨੇ ਹੀ ਗਾਈ ਹੈ। ਕ੍ਰਿਸ਼ਨ ਵੀ ਤੇ ਪਰਮਾਤਮਾ
ਸੀ, ਉਸਨੇ ਗਾਈ ਹੈ। ਪਰਮਾਤਮਾ ਸ੍ਰਵਵਿਆਪੀ ਹੈ। ਉਨ੍ਹਾਂ ਦਾ ਹੀ ਸਾਰਾ ਖੇਲ੍ਹ ਹੈ। ਭਗਵਾਨ ਦੇ ਇਹ
ਸਭ ਰੂਪ ਹਨ। ਭਗਵਾਨ ਹੀ ਅਨੇਕ ਰੂਪ ਧਾਰ ਲੀਲਾ ਕਰਦੇ ਹਨ। ਭਗਵਾਨ ਜੋ ਚਾਹੁਣ ਸੋ ਕਰ ਸਕਦੇ ਹਨ। ਹੁਣ
ਤੁਸੀਂ ਬੱਚੇ ਜਾਣਦੇ ਹੋ, ਮਾਇਆ ਵੀ ਕਿੰਨੀ ਪ੍ਰਬਲ ਹੈ। ਅੱਜ ਕਹਿੰਦੇ ਹਨ ਬਾਬਾ ਅਸੀਂ ਵਰਸਾ ਜਰੂਰ
ਲਵਾਂਗੇ, ਨਰ ਤੋਂ ਨਰਾਇਣ ਬਣਾਂਗੇ। ਕਲ ਹੋਣਗੇ ਨਹੀਂ। ਤੁਸੀਂ ਜਾਣਦੇ ਵੀ ਹੋ ਕਿੰਨੇਂ ਚਲੇ ਗਏ,
ਫਾਰਕਤੀ ਦੇ ਦਿੱਤੀ। ਮੰਮਾ ਨੂੰ ਮੋਟਰ ਵਿੱਚ ਘੁਮਾਉਂਦੇ ਕਰਦੇ ਸੀ। ਅੱਜ ਹੈ ਨਹੀਂ। ਇਵੇਂ ਚੰਗੇ -
ਚੰਗੇ ਵੀ ਮਾਇਆ ਦੇ ਸੰਗ ਵਿੱਚ ਆਕੇ ਇਵੇਂ ਡਿੱਗਦੇ ਹਨ ਜੋ ਇੱਕਦਮ ਹੇਠਾਂ ਪੈ ਜਾਂਦੇ ਹਨ।
ਜਿੰਨ੍ਹਾਂਨੇ ਕਲਪ ਪਹਿਲੇ ਸਮਝਿਆ ਹੈ ਉਹ ਹੀ ਸਮਝਣਗੇ। ਅੱਜਕਲ ਦੁਨੀਆਂ ਵਿੱਚ ਕੀ ਲੱਗਿਆ ਹੋਇਆ ਹੈ
ਅਤੇ ਤੁਸੀਂ ਬੱਚੇ ਆਪਣੇ ਆਪ ਨੂੰ ਵੇਖੋ ਕੀ ਬਣਦੇ ਹੋ। ਗੀਤ ਸੁਣਿਆ ਨਾ। ਕਹਿੰਦੇ ਹਨ, ਅਸੀਂ ਅਜਿਹਾ
ਵਰਸਾ ਲੈਂਦੇ ਹਾਂ ਜੋ ਅਸੀਂ ਸਾਰੇ ਵਿਸ਼ਵ ਦੇ ਮਾਲਿਕ ਬਣ ਜਾਂਦੇ ਹਾਂ। ਉੱਥੇ ਕੋਈ ਹੱਦ ਦੀ ਗੱਲ ਹੀ
ਨਹੀਂ। ਇੱਥੇ ਹੱਦਾਂ ਲੱਗੀਆਂ ਹੋਈਆਂ ਹਨ। ਕਹਿੰਦੇ ਹਨ, ਸਾਡੇ ਅਸਮਾਨ ਵਿੱਚ ਤੁਹਾਡਾ ਐਰੋਪਲੇਨ ਆਵੇਗਾ
ਤਾਂ ਸ਼ੂਟ ਕਰ ਦਵਾਂਗੇ। ਉੱਥੇ ਤਾਂ ਕੋਈ ਹੱਦ ਦੀ ਗੱਲ ਹੀ ਨਹੀਂ ਰਹਿੰਦੀ। ਇਹ ਵੀ ਗੀਤ ਗਾਉਂਦੇ ਹਨ
ਪਰ ਅਰਥ ਥੋੜ੍ਹੀ ਨਾ ਸਮਝਦੇ ਹਨ। ਤੁਸੀਂ ਤਾਂ ਜਾਣਦੇ ਹੋ ਬਰੋਬਰ ਬਾਬਾ ਤੋੰ ਫਿਰ ਨਾਲ ਅਸੀਂ ਵਿਸ਼ਵ
ਦੇ ਮਾਲਿਕ ਬਣ ਰਹੇ ਹਾਂ। ਕਈ ਵਾਰੀ ਇਹ 84 ਦਾ ਚੱਕਰ ਲਗਾਇਆ ਹੈ। ਥੋੜ੍ਹਾ ਸਮਾਂ ਕਰਕੇ ਦੁਖ ਪਾਇਆ
ਹੈ, ਸੁਖ ਤਾਂ ਬਹੁਤ ਹਨ। ਇਸਲਈ ਬਾਬਾ ਕਹਿੰਦੇ ਹਨ ਤੁਸੀਂ ਬੱਚਿਆਂ ਨੂੰ ਅਪਾਰ ਸੁਖ ਦਿੰਦਾ ਹਾਂ।
ਹੁਣ ਮਾਇਆ ਤੋਂ ਹਾਰੋ ਨਾ। ਬਾਪ ਦੇ ਬੱਚੇ ਢੇਰ ਹਨ। ਸਭ ਤਾਂ ਇੱਕ ਜਿਹੇ ਸਪੂਤ ਹੋ ਨਹੀਂ ਸਕਦੇ। ਕਿਸੇ
ਨੂੰ 5- 7 ਬੱਚੇ ਹੁੰਦੇਂ ਹਨ - ਉਨ੍ਹਾਂ ਵਿੱਚੋ ਇੱਕ - ਦੋ ਕਪੂਤ ਹੁੰਦੇ ਹਨ ਤਾਂ ਮੱਥਾ ਹੀ ਖਰਾਬ
ਕਰ ਦਿੰਦੇ ਹਨ। ਲੱਖਾਂ - ਕਰੋੜਾਂ ਰੁਪਏ ਉਡਾ ਦਿੰਦੇ ਹਨ। ਬਾਪ ਇੱਕਦਮ ਧਰਮਾਤਮਾ, ਬੱਚੇ ਬਿਲਕੁਲ ਚਟ
ਖਾਤੇ ਵਿੱਚ। ਬਾਬਾ ਨੇ ਅਜਿਹੇ ਬਹੁਤ ਮਿਸਾਲ ਵੇਖੇ ਹਨ।
ਤੁਸੀਂ ਬੱਚੇ ਜਾਣਦੇ ਹੋ,
ਸਾਰੀ ਦੁਨੀਆਂ ਇਸ ਬੇਹੱਦ ਬਾਪ ਦੇ ਬੱਚੇ ਹਨ। ਬਾਪ ਕਹਿੰਦੇ ਹਨ, ਮੇਰਾ ਬਰਥ ਪਲੇਸ ਇਹ ਭਾਰਤ ਹੈ। ਹਰ
ਇੱਕ ਨੂੰ ਆਪਣੀ ਧਰਤੀ ਦਾ ਕਦਰ ਰਹਿੰਦਾ ਹੈ। ਦੂਜੀ ਕਿਸੇ ਜਗ੍ਹਾ ਸ਼ਰੀਰ ਛੱਡਦੇ ਹਨ ਤਾਂ ਉਨ੍ਹਾਂਨੂੰ
ਆਪਣੇ ਪਿੰਡ ਵਿੱਚ ਲੈ ਆਉਂਦੇ ਹਨ। ਬਾਪ ਵੀ ਭਾਰਤ ਵਿੱਚ ਹੀ ਆਉਂਦੇ ਹਨ। ਤੁਸੀਂ ਭਾਰਤ ਵਾਸੀਆਂ ਨੂੰ
ਫਿਰ ਤੋਂ ਬੇਹੱਦ ਦਾ ਵਰਸਾ ਦਿੰਦੇ ਹਨ। ਤੁਸੀਂ ਬੱਚੇ ਕਹੋਗੇ ਅਸੀਂ ਫਿਰ ਤੋਂ ਸੋ ਦੇਵਤਾ ਵਿਸ਼ਵ ਦੇ
ਮਾਲਿਕ ਬਣ ਰਹੇ ਹਾਂ। ਅਸੀਂ ਮਾਲਿਕ ਸੀ, ਹੁਣ ਤਾਂ ਕੀ ਹਾਲ ਹੋ ਗਿਆ ਹੈ। ਕਿਥੋਂ ਤੋਂ ਕਿੱਥੇ ਆਕੇ
ਪਏ ਹਾਂ। 84 ਜਨਮ ਭੋਗਦੇ - ਭੋਗਦੇ ਇਹ ਹਾਲ ਆਕੇ ਹੋਇਆ ਹੈ। ਡਰਾਮੇ ਨੂੰ ਤੇ ਸਮਝਣਾ ਹੈ ਨਾ। ਇਸ
ਨੂੰ ਕਿਹਾ ਜਾਂਦਾ ਹੈ ਹਾਰ ਅਤੇ ਜਿੱਤ ਦੀ ਖੇਡ। ਭਾਰਤ ਦਾ ਹੀ ਇਹ ਖੇਡ ਹੈ, ਇਸ ਵਿੱਚ ਤੁਹਾਡਾ ਪਾਰਟ
ਹੈ। ਤੁਹਾਡਾ ਬ੍ਰਾਹਮਣਾਂ ਦਾ ਸਭ ਤੋਂ ਉੱਚ ਤੇ ਉੱਚ ਪਾਰਟ ਹੈ - ਇਸ ਡਰਾਮੇ ਵਿੱਚ। ਤੁਸੀਂ ਸਾਰੇ
ਵਿਸ਼ਵ ਦੇ ਮਾਲਿਕ ਬਣਦੇ ਹੋ, ਬਹੁਤ ਸੁਖ ਭੋਗਦੇ ਹੋ। ਤੁਹਾਡੇ ਜਿਨ੍ਹਾਂ ਸੁਖ ਹੋਰ ਕੋਈ ਭੋਗ ਨਹੀਂ
ਸਕਦੇ। ਨਾਮ ਹੀ ਹੈ ਸਵਰਗ। ਇਹ ਹੈ ਨਰਕ। ਇਥੋਂ ਦੇ ਸੁਖ ਕਾਗ ਵਿਸ਼ਟਾ ਸਮਾਨ ਹਨ। ਅੱਜ ਲਖਪਤੀ ਹਨ,
ਦੂਜੇ ਜਨਮ ਵਿੱਚ ਕੀ ਬਣਨਗੇ? ਕੁਝ ਪਤਾ ਥੋੜ੍ਹੀ ਨਾ ਹੈ। ਇਹ ਹੈ ਹੀ ਪਾਪ ਆਤਮਾਵਾਂ ਦੀ, ਦੁਨੀਆਂ।
ਤੁਸੀਂ ਪੁੰਨ ਆਤਮਾ ਬਣ ਰਹੇ ਹੋ, ਤਾਂ ਕਦੇ ਵੀ ਪਾਪ ਨਹੀਂ ਕਰਨਾ ਚਾਹੀਦਾ। ਸਦਾ ਬਾਬਾ ਨਾਲ ਸਿੱਧਾ
ਚੱਲਣਾ ਚਾਹੀਦਾ ਹੈ। ਬਾਪ ਕਹਿੰਦੇ ਹਨ ਮੇਰੇ ਨਾਲ ਧਰਮਰਾਜ ਸਦਾ ਹੈ ਹੀ ਹੈ, ਦਵਾਪਰ ਤੋਂ ਲੈਕੇ।
ਸਤਿਯੁਗ ਤ੍ਰੇਤਾ ਵਿੱਚ ਮੇਰੇ ਨਾਲ ਧਰਮਰਾਜ ਨਹੀਂ ਰਹਿੰਦਾ। ਦਵਾਪਰ ਤੋੰ ਤੁਸੀਂ ਮੇਰੇ ਅਰਥ ਦਾਨ -
ਪੁੰਨ ਕਰਦੇ ਆ ਰਹੇ ਹੋ। ਈਸ਼ਵਰ ਅਰਪਣ ਕਹਿੰਦੇ ਹਨ ਨਾ। ਗੀਤਾ ਵਿੱਚ ਸ਼੍ਰੀਕ੍ਰਿਸ਼ਨ ਦਾ ਨਾਮ ਪਾਉਣ ਨਾਲ
ਲਿਖ ਦਿੱਤਾ ਹੈ - ਸ਼੍ਰੀਕ੍ਰਿਸ਼ਨ ਅਰਪਨਮ। ਰਿਟਰਨ ਦੇਣ ਵਾਲਾ ਇੱਕ ਬਾਪ ਹੀ ਹੈ ਇਸਲਈ ਸ਼੍ਰੀਕ੍ਰਿਸ਼ਨ
ਅਰਪਨਮ ਕਹਿਣਾ ਰੌਂਗ ਹੈ। ਈਸ਼ਵਰ ਅਰਪਣ ਕਹਿਣਾ ਠੀਕ ਹੈ। ਸ਼੍ਰੀਗਣੇਸ਼ ਅਰਪਣ ਕਹਿਣ ਨਾਲ ਕੁਝ ਵੀ ਮਿਲੇਗਾ
ਨਹੀਂ। ਫਿਰ ਵੀ ਭਾਵਨਾ ਦਾ ਕੁਝ ਨਾ ਕੁਝ ਦਿੰਦਾ ਆਇਆ ਹਾਂ ਸਭਨੂੰ। ਮੈਨੂੰ ਤਾਂ ਕੋਈ ਜਾਣਦੇ ਹੀ ਨਹੀਂ
ਹਨ। ਹੁਣ ਤੁਸੀਂ ਬੱਚੇ ਹੀ ਜਾਣਦੇ ਹੋ ਅਸੀਂ ਸਭ ਕੁਝ ਸ਼ਿਵਬਾਬਾ ਨੂੰ ਸਮਰਪਣ ਕਰ ਰਹੇ ਹਾਂ। ਬਾਬਾ ਵੀ
ਕਹਿੰਦੇ ਹਨ, ਅਸੀਂ ਆਏ ਹਾਂ ਤੁਹਾਨੂੰ 21 ਜਨਮ ਦਾ ਵਰਸਾ ਦੇਣ। ਹੁਣ ਹੈ ਉਤਰਦੀ ਕਲਾ। ਰਾਵਣ ਰਾਜ
ਵਿੱਚ ਜੋ ਵੀ ਦਾਨ ਪੁੰਨ ਆਦਿ ਕਰਦੇ ਹਨ, ਪਾਪ ਆਤਮਾਵਾਂ ਨੂੰ ਹੀ ਦਿੰਦੇ ਹਨ। ਕਲਾ ਉਤਰਦੀ ਹੋ ਜਾਂਦੀ
ਹੈ ਕਰਕੇ ਕੁਝ ਮਿਲਦਾ ਵੀ ਹੈ ਤਾਂ ਅਲਪਕਾਲ ਦੇ ਲਈ। ਹੁਣ ਤਾਂ ਤੁਹਾਨੂੰ 21 ਜਨਮਾਂ ਦੇ ਲਈ ਮਿਲਦਾ
ਹੈ। ਉਹ ਹੈ ਅਖੰਡ ਰਾਮਰਾਜ। ਇਵੇਂ ਨਹੀਂ ਕਹਾਂਗੇ ਉੱਥੇ ਈਸ਼ਵਰ ਦਾ ਰਾਜ ਹੈ। ਰਾਜ ਤਾਂ ਦੇਵੀ -
ਦੇਵਤਾਵਾਂ ਦਾ ਹੈ।। ਬਾਪ ਕਹਿੰਦੇ ਹਨ, ਮੈਂ ਰਾਜ ਨਹੀਂ ਕਰਦਾ ਹਾਂ। ਤੁਹਾਡਾ ਜੋ ਆਦਿ ਸਨਾਤਨ ਦੇਵੀ
- ਦੇਵਤਾ ਧਰਮ ਸੀ, ਜੋ ਹੁਣ ਪ੍ਰਾਏ ਲੋਪ ਹੈ। ਉਹ ਫਿਰ ਤੋਂ ਸਥਾਪਨ ਹੋ ਰਿਹਾ ਹੈ। ਬਾਪ ਤਾਂ
ਕਲਿਆਣਕਾਰੀ ਹੈ ਹੀ ਉਨ੍ਹਾਂਨੂੰ ਕਿਹਾ ਜਾਂਦਾ ਹੈ ਸੱਚਾ ਬਾਬਾ। ਤੁਹਾਨੂੰ ਸੱਚ ਨਾਲੇਜ ਦੇ ਰਹੇ ਹਨ,
ਆਪਣੀ ਅਤੇ ਰਚਨਾ ਦੇ ਆਦਿ - ਮੱਧ - ਅੰਤ ਦੀ। ਬਾਬਾ ਤੁਹਾਨੂੰ ਬੇਹੱਦ ਦੀ ਹਿਸਟ੍ਰੀ - ਜੋਗ੍ਰਾਫੀ
ਸੁਣਾਉਂਦੇ ਹਨ। ਕਿੰਨੀ ਜਬਰਦਸਤ ਕਮਾਈ ਹੈ। ਤੁਸੀਂ ਚੱਕਰਵਰਤੀ ਰਾਜਾ ਬਣਦੇ ਹੋ। ਉਨ੍ਹਾਂਨੇ ਫਿਰ
ਹਿੰਸਾ ਦਾ ਚੱਕਰ ਦੇ ਦਿੱਤਾ ਹੈ। ਅਸਲ ਇਹ ਹੈ ਗਿਆਨ ਦਾ ਚੱਕਰ। ਪਰ ਇਹ ਗਿਆਨ ਤਾਂ ਪ੍ਰਾਏ ਲੋਪ ਹੋ
ਜਾਂਦਾ ਹੈ। ਤੁਹਾਡੇ ਇਹ ਮੁੱਖ ਚਿੱਤਰ ਹਨ। ਇੱਕ ਪਾਸੇ ਤ੍ਰਿਮੂਰਤੀ, ਦੂਜੇ ਪਾਸੇ ਝਾੜ ਅਤੇ ਚੱਕਰ।
ਬਾਬਾ ਨੇ ਸਮਝਾਇਆ ਹੈ - ਸ਼ਾਸਤਰਾਂ ਵਿੱਚ ਤਾਂ ਕਲਪ ਦੀ ਉਮਰ ਲੱਖਾਂ ਵਰ੍ਹੇ ਲਿਖ ਦਿੱਤੀ ਹੈ। ਸਾਰਾ
ਸੂਤ ਹੀ ਮੁੰਝਿਆ ਹੋਇਆ ਹੈ। ਬਾਪ ਦੇ ਸਿਵਾਏ ਕਿਸੇ ਤੋਂ ਸੂਤ ਸੁਲਝ ਨਹੀਂ ਸਕਦਾ। ਬਾਪ ਸਨਮੁੱਖ ਖ਼ੁਦ
ਆਏ ਹਨ। ਕਹਿੰਦੇ ਹਨ ਮੈਨੂੰ ਡਰਾਮੇ ਅਨੁਸਾਰ ਆਉਣਾ ਹੀ ਪੈਂਦਾ ਹੈ। ਮੈਂ ਇਸ ਡਰਾਮੇ ਨਾਲ ਬੰਨਿਆ
ਹੋਇਆ ਹਾਂ। ਇਹ ਤਾਂ ਹੋ ਨਹੀਂ ਸਕਦਾ ਮੈਂ ਆਵਾਂ ਹੀ ਨਾ। ਇਵੇਂ ਵੀ ਨਹੀਂ ਕਿ ਆਕੇ ਮਰੇ ਹੋਏ ਨੂੰ
ਜਿੰਦਾ ਕਰ ਦੇਵਾਂ ਜਾਂ ਕਿਸੇ ਬਿਮਾਰੀ ਤੋਂ ਛੁਡਾ ਦੇਵਾਂ। ਬਹੁਤ ਬੱਚੇ ਕਹਿੰਦੇ ਹਨ ਬਾਬਾ ਸਾਡੇ ਤੇ
ਕ੍ਰਿਪਾ ਕਰੋ। ਪਰ ਇੱਥੇ ਕ੍ਰਿਪਾ ਆਦਿ ਦੀ ਗੱਲ ਨਹੀਂ। ਤੁਸੀਂ ਮੈਨੂੰ ਇਸਲਈ ਥੋੜ੍ਹੀ ਬੁਲਾਇਆ ਹੈ ਕਿ
ਅਸ਼ੀਰਵਾਦ ਕਰੋ - ਸਾਨੂੰ ਕੋਈ ਘਾਟਾ ਨਾ ਪਵੇ। ਤੁਸੀਂ ਬੁਲਾਉਂਦੇ ਹੀ ਹੋ, ਹੇ ਪਤਿਤ - ਪਾਵਨ ਆਵੋ।
ਦੁਖਹਰਤਾ ਸੁਖਕਰਤਾ ਆਓ। ਸ਼ਰੀਰ ਦੇ ਦੁਖਹਰਤਾ ਤਾਂ ਡਾਕਟਰ ਲੋਕ ਵੀ ਹੁੰਦੇਂ ਹਨ। ਮੈਂ ਕੋਈ ਇਸਲਈ
ਆਉਂਦਾ ਹਾਂ ਕੀ! ਤੁਸੀਂ ਕਹਿੰਦੇ ਹੋ ਨਵੀਂ ਦੁਨੀਆਂ ਸਵਰਗ ਦੇ ਮਾਲਿਕ ਬਣਾਓ ਜਾਂ ਸ਼ਾਂਤੀ ਦੇਵੋ। ਇਵੇਂ
ਨਹੀਂ ਕਹਿੰਦੇ ਕਿ ਸਾਨੂੰ ਬਿਮਾਰੀ ਤੋਂ ਆਕੇ ਚੰਗਾ ਕਰੋ। ਹਮੇਸ਼ਾਂ ਦੇ ਲਈ ਸ਼ਾਂਤੀ ਜਾਂ ਮੁਕਤੀ ਤਾਂ
ਮਿਲ ਨਹੀਂ ਸਕਦੀ, ਪਾਰਟ ਤਾਂ ਵਜਾਉਣਾ ਹੀ ਹੈ। ਜੋ ਪਿੱਛੋਂ ਆਉਂਦੇ ਹਨ, ਉਨ੍ਹਾਂ ਨੂੰ ਸ਼ਾਂਤੀ ਕਿੰਨੀ
ਮਿਲਦੀ ਹੈ। ਹਾਲੇ ਤੱਕ ਆਉਂਦੇ ਰਹਿੰਦੇ ਹਨ। ਇਨਾਂ ਵਕਤ ਤੇ ਸ਼ਾਂਤੀਧਾਮ ਵਿੱਚ ਰਹੇ ਨਾ। ਡਰਾਮਾ
ਅਨੁਸਾਰ ਜਿਨ੍ਹਾਂ ਦਾ ਪਾਰਟ ਹੈ, ਉਹ ਹੀ ਆਉਣਗੇ। ਪਾਰਟ ਬਦਲ ਨਹੀਂ ਸਕਦਾ। ਬਾਬਾ ਸਮਝਾਉਂਦੇ ਹਨ -
ਸ਼ਾਂਤੀਧਾਮ ਵਿੱਚ ਬਹੁਤ - ਬਹੁਤ ਆਤਮਾਵਾਂ ਰਹਿੰਦੀਆਂ ਹਨ, ਜੋ ਪਿਛਾੜੀ ਵਿੱਚ ਆਉਂਦੀਆਂ ਹਨ। ਇਹ
ਡਰਾਮਾ ਬਣਿਆ ਹੋਇਆ ਹੈ। ਪਿਛਾੜੀ ਵਾਲਿਆਂ ਨੂੰ ਪਿਛਾੜੀ ਵਿੱਚ ਹੀ ਆਉਣਾ ਹੈ। ਇਹ ਝਾੜ ਬਣਿਆ ਹੋਇਆ
ਹੈ। ਇਹ ਚਿੱਤਰ ਆਦਿ ਜੋ ਬਣਾਏ ਹਨ ਸਭ ਤੁਸੀਂ ਸਮਝਾਉਣੇ ਹਨ। ਹੋਰ ਵੀ ਚਿੱਤਰ ਨਿਕਲਦੇ ਰਹਿਣਗੇ, ਕਲਪ
ਪਹਿਲੋਂ ਤਰ੍ਹਾਂ ਹੀ ਨਿਕਲਣਗੇ। 84 ਦਾ ਵਿਸਤਾਰ ਝਾੜ ਵਿੱਚ ਵੀ ਹੈ। ਡਰਾਮਾ ਚਕ੍ਰ ਵਿੱਚ ਵੀ ਹੈ।
ਹੁਣ ਫਿਰ ਸੀੜੀ ਕੱਢੀ ਹੈ। ਮਨੁੱਖ ਤਾਂ ਕੁਝ ਵੀ ਜਾਣਦੇ ਨਹੀਂ। ਬਿਲਕੁਲ ਹੀ ਜਿਵੇੰ ਬੁੱਧੂ ਹਨ। ਹੁਣ
ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਪਰਮਪਿਤਾ ਪ੍ਰਮਾਤਮਾ ਜੋ ਗਿਆਨ ਦਾ ਸਾਗਰ ਹੈ, ਸ਼ਾਂਤੀ ਦਾ ਸਾਗਰ
ਹੈ, ਉਹ ਸਾਨੂੰ ਇਸ ਤਨ ਦਵਾਰਾ ਪੜ੍ਹਾ ਰਹੇ ਹਨ। ਬਾਪ ਕਹਿੰਦੇ ਹਨ, ਮੈਂ ਆਉਂਦਾ ਹੀ ਉਨ੍ਹਾਂ ਵਿੱਚ
ਹਾਂ ਜੋ ਪਹਿਲੋਂ - ਪਹਿਲੋਂ ਵਿਸ਼ਵ ਦਾ ਮਾਲਿਕ ਸੀ। ਤੁਸੀਂ ਵੀ ਜਾਣਦੇ ਹੋ ਬਰੋਬਰ ਅਸੀਂ ਵੀ ਬ੍ਰਹਮ
ਦਵਾਰਾ ਬ੍ਰਾਹਮਣ ਬਣਦੇ ਹਾਂ। ਗੀਤਾ ਵਿੱਚ ਤੇ ਇਹ ਗੱਲਾਂ ਹਨ ਨਹੀਂ। ਬਾਪ ਕਹਿੰਦੇ ਹਨ ਇਹ ਖੁੱਦ ਹੀ
ਨਾਰਾਇਣ ਦੀ ਪੂਜਾ ਕਰਨ ਵਾਲਾ ਸੀ, ਟ੍ਰੇਨ ਵਿੱਚ ਵੀ ਮੁਸਾਫ਼ਰੀ ਕਰਦੇ, ਗੀਤਾ ਪੜ੍ਹਦੇ ਸਨ। ਮਨੁੱਖ
ਸਮਝਨਗੇ, ਇਹ ਤਾਂ ਬਹੁਤ ਧਰਮਾਤਮਾ ਹੈ। ਹੁਣ ਉਹ ਸਾਰੀਆਂ ਗੱਲਾਂ ਭੁੱਲਦੇ ਜਾਂਦੇ ਹਨ। ਫਿਰ ਵੀ ਇਸਨੇ
ਗੀਤਾ ਆਦਿ ਪੜ੍ਹੀ ਹੈ ਨਾ। ਬਾਬਾ ਕਹਿੰਦੇ ਹਨ ਮੈਂ ਇਹ ਸਭ ਜਾਣਦਾ ਹਾਂ। ਹੁਣ ਤੁਸੀਂ ਇਹ ਵਿਚਾਰ ਕਰੋ
ਕਿ ਅਸੀਂ ਕਿਸ ਦੇ ਅੱਗੇ ਬੈਠੇ ਹਾਂ, ਜਿਸ ਤੋਂ ਵਿਸ਼ਵ ਦੇ ਮਾਲਿਕ ਬਣਦੇ ਹੋ ਫਿਰ ਬਾਰ - ਬਾਰ
ਉਨ੍ਹਾਂਨੂੰ ਭੁੱਲ ਕਿਉਂ ਜਾਂਦੇ ਹੋ? ਬਾਪ ਕਹਿੰਦੇ ਹਨ ਤੁਹਾਨੂੰ 16 ਘੰਟੇ ਫ੍ਰੀ ਦਿੰਦਾ ਹਾਂ, ਬਾਕੀ
ਆਪਣੀ ਸਰਵਿਸ ਕਰੋ। ਆਪਣੀ ਸਰਵਿਸ ਕਰਦੇ ਹੋ ਗੋਇਆ ਵਿਸ਼ਵ ਦੀ ਸਰਵਿਸ ਕਰਦੇ ਹੋ। ਇਨਾਂ ਪੁਰਾਸ਼ਰਥ ਕਰੋ
ਜੋ ਕਰਮ ਕਰਦੇ ਘੱਟ ਤੋਂ ਘੱਟ 8 ਘੰਟੇ ਬਾਪ ਨੂੰ ਯਾਦ ਕਰੋ। ਹੁਣ ਸਾਰੇ ਦਿਨ ਵਿੱਚ 8 ਘੰਟੇ ਯਾਦ ਕਰ
ਨਹੀਂ ਸਕਦੇ। ਉਹ ਅਵਸਥਾ ਜਦੋਂ ਹੋਵੇਗੀ ਉਦੋਂ ਸਮਝਣਗੇ ਇਹ ਬਹੁਤ ਸਰਵਿਸ ਕਰਦੇ ਹਨ। ਇਵੇਂ ਨਾ ਸਮਝੋ
ਅਸੀਂ ਬਹੁਤ ਸਰਵਿਸ ਕਰਦੇ ਹਾਂ। ਭਾਸ਼ਣ ਬਹੁਤ ਫ਼ਸਟਕਲਾਸ ਕਰਦੇ ਹਨ ਪ੍ਰੰਤੂ ਯੋਗ ਬਿਲਕੁਲ ਨਹੀਂ ਹੈ।
ਯੋਗ ਦੀ ਯਾਤ੍ਰਾ ਹੀ ਮੁੱਖ ਹੈ।
ਬਾਪ ਕਹਿੰਦੇ ਹਨ ਸਿਰ ਤੇ
ਵਿਕਰਮਾਂ ਦਾ ਬੋਝ ਬਹੁਤ ਹੈ ਇਸਲਈ ਸਵੇਰੇ ਉੱਠ ਕੇ ਬਾਪ ਨੂੰ ਯਾਦ ਕਰੋ। 2 ਤੋਂ 5 ਤੱਕ ਹੈ ਫਸਟਕਲਾਸ
ਵਾਯੂਮੰਡਲ। ਆਤਮਾ ਰਾਤ ਨੂੰ ਆਤਮ - ਅਭਿਮਾਨੀ ਬਣ ਜਾਂਦੀ ਹੈ, ਜਿਸਨੂੰ ਨੀਂਦ ਕਿਹਾ ਜਾਂਦਾ ਹੈ ਇਸਲਈ
ਬਾਪ ਕਹਿੰਦੇ ਹਨ ਜਿਨਾਂ ਹੋ ਸਕੇ ਬਾਪ ਨੂੰ ਯਾਦ ਕਰੋ। ਹੁਣ ਬਾਪ ਕਹਿੰਦੇ ਹਨ, ਮਨਮਨਾਭਵ। ਇਹ ਹੈ
ਚੜ੍ਹਦੀ ਕਲਾ ਦਾ ਮੰਤਰ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਬਾਪ ਨਾਲ
ਸਿੱਧਾ ਅਤੇ ਸੱਚਾ ਹੋਕੇ ਚਲਣਾ ਹੈ। ਕਲਿਆਣਕਾਰੀ ਬਾਪ ਦੇ ਬੱਚੇ ਹੋ ਇਸਲਈ ਸਭ ਦਾ ਕਲਿਆਣ ਕਰਨਾ ਹੈ।
ਸਪੂਤ ਬਣਨਾ ਹੈ।
2. ਕਰਮ ਕਰਦੇ ਵੀ ਘੱਟ
ਤੋਂ ਘੱਟ 8 ਘੰਟੇ ਯਾਦ ਵਿੱਚ ਜਰੂਰ ਰਹਿਣਾ ਹੈ। ਯਾਦ ਹੀ ਮੁੱਖ ਹੈ - ਇਸ ਨਾਲ ਹੀ ਵਿਕਰਮਾਂ ਦਾ ਬੋਝ
ਉਤਾਰਨਾ ਹੈ।
ਵਰਦਾਨ:-
ਦਾਤਾ ਬਣ ਹਰ ਸੈਕਿੰਡ , ਹਰ ਸੰਕਲਪ ਵਿਚ ਦਾ ਦੇਣ ਵਾਲੇ ਉਦਾਰਚਿੱਤ , ਮਹਾਦਾਨੀ ਭਵ।
ਤੁਸੀਂ ਦਾਤਾ ਦੇ ਬੱਚੇ
ਲੈਣ ਵਾਲੇ ਨਹੀਂ ਲੇਕਿਨ ਦੇਣ ਵਾਲੇ ਹੋ। ਹਰ ਸੈਕਿੰਡ ਹਰ ਸੰਕਲਪ ਵਿਚ ਦੇਣਾ ਹੈ, ਜਦੋਂ ਅਜਿਹੇ ਦਾਤਾ
ਬਣ ਜਾਵੋਗੇ ਤਾਂ ਕਹਾਂਗੇ ਉਦਾਰਚਿੱਤ, ਮਹਾਦਾਨੀ। ਅਜਿਹੇ ਮਹਾਦਾਨੀ ਬਣਨ ਨਾਲ ਮਹਾਨ ਸ਼ਕਤੀ ਦੀ
ਪ੍ਰਾਪਤੀ ਖੁਦ ਹੁੰਦੀ ਹੈ। ਲੇਕਿਨ ਦੇਣ ਦੇ ਲਈ ਖੁਦ ਦਾ ਭੰਡਾਰਾ ਭਰਪੂਰ ਚਾਹੀਦਾ ਹੈ। ਜੋ ਲੈਣਾ ਸੀ
ਉਹ ਸਭ ਕੁਝ ਲੈ ਲਿਆ, ਬਾਕੀ ਰਹਿ ਗਿਆ ਦੇਣਾ। ਤਾਂ ਦਿੰਦੇ ਜਾਵੋ ਦੇਣ ਨਾਲ ਹੋਰ ਵੀ ਭੰਡਾਰਾ ਭਰਦਾ
ਜਾਵੇਗਾ।
ਸਲੋਗਨ:-
ਹਰ ਸਬਜੈਕਟ ਵਿਚ
ਫੁੱਲ ਮਾਰਕਸ ਜਮਾ ਕਰਨੀ ਹੈ ਤਾਂ ਗੰਭੀਰਤਾ ਦਾ ਗੁਣ ਧਾਰਨ ਕਰੋ।
ਇਹ ਅਵਿਅਕਤ ਇਸ਼ਾਰੇ :-
ਮਹਾਨ ਬਣਨ ਦੇ ਲਈ ਮਧੁਰਤਾ ਅਤੇ ਨਿਮਰਤਾ ਦਾ ਗੁਣ ਧਾਰਨ ਕਰੋ।
ਨਮ੍ਰਚਿੱਤ ਆਤਮਾ ਸਹਿਜ
ਹੀ ਸੁਖਦਾਤਾ ਬਣ ਸਕਦੀ ਹੈ ਲੇਕਿਨ ਅਭਿਮਾਨ ਨਮ੍ਰਚਿੱਤ ਬਣਨ ਨਹੀਂ ਦਿੰਦਾ। ਨਮ੍ਰਚਿੱਤ ਨਹੀਂ ਤਾਂ
ਸੇਵਾ ਹੋ ਨਹੀਂ ਸਕਦੀ। ਸੇਵਾਦਾਰੀ ਦੀ ਵਿਸ਼ੇਸ਼ਤਾ ਸਦਾ ਨਮ੍ਰਚਿੱਤ, ਖੁਦ ਝੁਕਿਆ ਹੋਇਆ ਹੋਵੇਗਾ ਤਾਂ
ਹੋਰਾਂ ਨੂੰ ਝੁਕਾ ਸਕੇਗਾ। ਜਿਨਾਂ ਨਮ੍ਰਚਿੱਤ ਹੋਣਗੇ ਉਤਨਾ ਨਿਰਮਾਣ ਕਰਨਗੇ। ਜਿੱਥੇ ਨਿਰਮਾਣਤਾ
ਹੋਵੇਗੀ ਉਥੇ ਰੋਬ ਨਹੀਂ ਹੋਵੇਗਾ, ਰੂਹਾਨੀਅਤ ਹੋਵੇਗੀ। ਜਿਵੇਂ ਬਾਪ ਕਿੰਨਾਂ ਨਮ੍ਰਚਿੱਤ ਬਣਕੇ ਆਉਂਦੇ
ਹਨ, ਇਵੇਂ ਫਾਲੋ ਫਾਦਰ।