13.05.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਕਈ ਦੇਹਧਾਰੀਆਂ ਤੋਂ ਪ੍ਰੀਤ ਕੱਢ ਇੱਕ ਵਿਦੇਹੀ ਬਾਪ ਨੂੰ ਯਾਦ ਕਰੋ ਤਾਂ ਤੁਹਾਡੇ ਸਭ ਅੰਗ ਸ਼ੀਤਲ ਹੋ ਜਾਣਗੇ"

ਪ੍ਰਸ਼ਨ:-
ਜੋ ਦੈਵੀਕੁਲ ਦੀਆਂ ਆਤਮਾਵਾਂ ਹਨ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?

ਉੱਤਰ:-
ਦੈਵੀ ਕੁਲ ਵਾਲੀਆਂ ਆਤਮਾਵਾਂ ਨੂੰ ਇਸ ਪੁਰਾਣੀ ਦੁਨੀਆਂ ਤੋਂ ਸਹਿਜ ਹੀ ਵੈਰਾਗ ਹੋਵੇਗਾ। 2- ਉਨ੍ਹਾਂ ਦੀ ਬੁੱਧੀ ਬੇਹੱਦ ਵਿੱਚ ਹੋਵੇਗੀ। ਸ਼ਿਵਾਲੇ ਵਿੱਚ ਚੱਲਣ ਦੇ ਲਈ ਉਹ ਪਾਵਰ ਫੁਲ ਬਣਨ ਦਾ ਪੁਰਸ਼ਾਰਥ ਕਰਨਗੇ। 3- ਕੋਈ ਆਸੁਰੀ ਚਲਣ ਨਹੀਂ ਚੱਲਣਗੇ। 4- ਆਪਣਾ ਪੋਤਾਮੇਲ ਰੱਖਣਗੇ ਕਿ ਕੋਈ ਆਸੁਰੀ ਕਰਮ ਤਾਂ ਨਹੀਂ ਹੋਇਆ? ਬਾਪ ਨੂੰ ਸੱਚ ਸੁਣਾਉਣਗੇ। ਕੁਝ ਵੀ ਛੁਪਾਉਣਗੇ ਨਹੀਂ।

ਗੀਤ:-
ਨਾ ਵੋ ਹਮ ਸੇ ਜੁਦਾ ਹੋਂਗੇ...

ਓਮ ਸ਼ਾਂਤੀ
ਹੁਣ ਇਹ ਹਨ ਬੇਹੱਦ ਦੀਆਂ ਗੱਲਾਂ। ਹੱਦ ਦੀਆਂ ਗੱਲਾਂ ਸਭ ਨਿਕਲ ਜਾਂਦੀਆਂ। ਦੁਨੀਆਂ ਵਿੱਚ ਤਾਂ ਕਈਆਂ ਨੂੰ ਯਾਦ ਕੀਤਾ ਜਾਂਦਾ ਹੈ, ਕਈ ਦੇਹਧਾਰੀਆਂ ਨਾਲ ਪ੍ਰੀਤ ਹੈ। ਵਿਦੇਹੀ ਇੱਕ ਹੀ ਹੈ, ਜਿਸ ਨੂੰ ਪਰਮਪਿਤਾ ਪਰਮਾਤਮਾ ਸ਼ਿਵ ਕਿਹਾ ਜਾਂਦਾ ਹੈ। ਤੁਹਾਨੂੰ ਹੁਣ ਉਨ੍ਹਾਂ ਨਾਲ ਹੀ ਬੁੱਧੀ ਦਾ ਯੋਗ ਜੋੜਨਾ ਹੈ। ਕੋਈ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ। ਬ੍ਰਾਹਮਣ ਆਦਿ ਖਿਲਾਣਾ, ਇਹ ਸਭ ਹੋਈ ਕਲਯੁਗ ਦੀ ਰਸਮ - ਰਿਵਾਜ। ਉੱਥੇ ਦੇ ਰਸਮ - ਰਿਵਾਜ ਅਤੇ ਇੱਥੇ ਦੀ ਰਸਮ - ਰਿਵਾਜ ਬਿਲਕੁਲ ਵੱਖ ਹਨ। ਇੱਥੇ ਕੋਈ ਵੀ ਦੇਹਧਾਰੀ ਨੂੰ ਯਾਦ ਨਹੀਂ ਕਰਨਾ ਹੈ। ਜੱਦ ਤਕ ਉਹ ਅਵਸਥਾ ਆਏ ਉਦੋਂ ਤੱਕ ਪੁਰਸ਼ਾਰਥ ਚੱਲਦਾ ਰਹਿੰਦਾ ਹੈ। ਬਾਪ ਕਹਿੰਦੇ ਹਨ। ਜਿੰਨਾ ਹੋ ਸਕੇ ਪੁਰਾਣੀ ਦੁਨੀਆਂ ਦੇ ਜੋ ਹੋਕੇ ਗਏ ਹਨ ਜਾਂ ਜੋ ਹਨ ਸਭ ਨੂੰ ਭੁੱਲ ਜਾਣਾ ਹੈ। ਸਾਰਾ ਦਿਨ ਬੁੱਧੀ ਵਿੱਚ ਇਹ ਹੀ ਚੱਲੇ, ਕਿਸੇ ਨੂੰ ਕੀ ਸਮਝਾਉਣਾ ਹੈ। ਸਭ ਨੂੰ ਦੱਸਣਾ ਹੈ ਕਿ ਆਕੇ ਵਰਲਡ ਦੇ ਪਾਸਟ, ਪ੍ਰੇਜ਼ੇਂਟ, ਫਿਊਚਰ ਨੂੰ ਸਮਝੋ, ਜਿਸ ਨੂੰ ਕੋਈ ਵੀ ਨਹੀਂ ਜਾਣਦੇ। ਪਾਸਟ ਮਤਲਬ ਕੱਦ ਤੋਂ ਸ਼ੁਰੂ ਹੋਈ। ਪ੍ਰੇਜ਼ੇਂਟ ਹੁਣ ਕੀ ਹੈ। ਸ਼ੁਰੂ ਹੋਈ ਹੈ ਸਤਿਯੁਗ ਤੋਂ। ਤਾਂ ਸਤਿਯੁਗ ਤੋਂ ਲੈਕੇ ਹੁਣ ਤੱਕ ਅਤੇ ਫਿਊਚਰ ਕੀ ਹੋਣਾ ਹੈ - ਦੁਨੀਆਂ ਬਿਲਕੁਲ ਨਹੀਂ ਜਾਣਦੀ। ਤੁਸੀ ਬੱਚੇ ਜਾਣਦੇ ਹੋ ਇਸਲਈ ਚਿੱਤਰ ਆਦਿ ਬਣਾਉਂਦੇ ਹੋ। ਇਹ ਹੈ ਵੱਡਾ ਬੇਹੱਦ ਦਾ ਨਾਟਕ। ਉਹ ਝੂਠੇ ਹੱਦ ਦੇ ਨਾਟਕ ਤਾਂ ਬਹੁਤ ਬਣਾਉਂਦੇ ਹਨ। ਸਟੋਰੀ ਬਣਾਉਣ ਵਾਲੇ ਵੱਖ ਹੁੰਦੇ ਹਨ ਅਤੇ ਨਾਟਕ ਦੇ ਸੀਨ ਸੀਨਰੀ ਬਣਾਉਣ ਵਾਲੇ ਦੂਜੇ ਹੁੰਦੇ ਹਨ। ਇਹ ਸਾਰਾ ਰਾਜ਼ ਹੁਣ ਤੁਹਾਡੀ ਬੁੱਧੀ ਵਿੱਚ ਹੈ। ਹੁਣ ਜੋ ਕੁਝ ਵੇਖਦੇ ਹੋ ਉਹ ਨਹੀਂ ਰਹੇਗਾ। ਵਿਨਾਸ਼ ਹੋ ਜਾਵੇਗਾ। ਤਾਂ ਤੁਹਾਨੂੰ ਸਤਿਯੁਗੀ ਨਵੀਂ ਦੁਨੀਆਂ ਦੀ ਸੀਨ ਸੀਨਰੀ ਬਹੁਤ ਚੰਗੀ ਵਿਖਾਉਣੀ ਪਵੇ। ਜਿਵੇਂ ਅਜਮੇਰ ਵਿੱਚ ਸੋਨੀ ਦਵਾਰਕਾ ਹੈ, ਤਾਂ ਉਨ੍ਹਾਂ ਵਿਚੋਂ ਵੀ ਸੀਨ ਸੀਨਰੀ ਲੈਕੇ ਨਵੀਂ ਦੁਨੀਆਂ ਵੱਖ ਬਣਾਕੇ ਵਿਖਾਓ। ਇਸ ਪੁਰਾਣੀ ਦੁਨੀਆਂ ਨੂੰ ਅੱਗ ਲਗਣੀ ਹੈ, ਇਸਦਾ ਵੀ ਨਕਸ਼ਾ ਤੇ ਹੈ ਨਾ। ਅਤੇ ਇਹ ਨਵੀਂ ਦੁਨੀਆਂ ਇਮਰਜ਼ ਹੋ ਰਹੀ ਹੈ। ਇਵੇਂ - ਇਵੇਂ ਖਿਆਲ ਕਰ ਚੰਗੀ ਤਰ੍ਹਾਂ ਬਣਾਉਣਾ ਚਾਹੀਦਾ ਹੈ। ਇਹ ਤਾਂ ਤੁਸੀਂ ਸਮਝਦੇ ਹੋ। ਇਸ ਸਮੇਂ ਮਨੁੱਖਾਂ ਦੀ ਬਿਲਕੁਲ ਹੈ ਜਿਵੇਂ ਪੱਥਰਬੁੱਧੀ। ਕਿੰਨਾ ਤੁਸੀਂ ਸਮਝਾਉਂਦੇ ਹੋ ਫਿਰ ਵੀ ਬੁੱਧੀ ਵਿੱਚ ਬੈਠਦਾ ਨਹੀਂ। ਜਿਵੇਂ ਨਾਟਕ ਵਾਲੇ ਸੋਹਣੇ ਸੀਨ ਸੀਨਰੀ ਬਣਾਉਂਦੇ ਹਨ, ਇਵੇਂ ਕੋਈ ਮਦਦ ਲੈ ਸ੍ਵਰਗ ਦੀ ਸੀਨ ਸੀਨਰੀ ਬਹੁਤ ਚੰਗੀ ਬਣਾਉਣੀ ਚਾਹੀਦੀ ਹੈ। ਉਹ ਲੋਕੀ ਆਈਡਿਆ ਚੰਗਾ ਦੇਣਗੇ। ਯੁਕਤੀ ਦੱਸਣਗੇ। ਉਨ੍ਹਾਂਨੂੰ ਸਮਝਾਕੇ ਇਵੇਂ ਦਾ ਚੰਗਾ ਬਣਾਉਣਾ ਚਾਹੀਦਾ ਜੋ ਮਨੁੱਖ ਆਕੇ ਸਮਝਣ। ਬਰੋਬਰ ਸਤਿਯੁਗ ਵਿੱਚ ਤਾਂ ਇੱਕ ਹੀ ਧਰਮ ਸੀ। ਤੁਸੀਂ ਬੱਚਿਆਂ ਵਿੱਚ ਵੀ ਨੰਬਰਵਾਰ ਹਨ ਜਿਨ੍ਹਾਂ ਨੂੰ ਧਾਰਨਾ ਹੁੰਦੀ ਹੈ। ਦੇਹ - ਅਭਿਮਾਨੀ ਬੁੱਧੀ ਨੂੰ ਛੀ - ਛੀ ਕਿਹਾ ਜਾਂਦਾ ਹੈ। ਦੇਹੀ - ਅਭਿਮਾਨੀ ਨੂੰ ਗੁਲ - ਗੁਲ (ਫੁੱਲ) ਕਿਹਾ ਜਾਂਦਾ ਹੈ। ਹੁਣ ਤੁਸੀਂ ਫੁੱਲ ਬਣਦੇ ਹੋ। ਦੇਹ - ਅਭਿਮਾਨੀ ਰਹਿਣ ਤੋਂ ਕੰਡੇ ਦੇ ਕੰਡੇ ਰਹਿ ਜਾਂਦੇ ਹਨ। ਤੁਸੀਂ ਬੱਚਿਆਂ ਨੂੰ ਤਾਂ ਇਸ ਪੁਰਾਣੀ ਦੁਨੀਆਂ ਤੋਂ ਵੈਰਾਗ ਹੈ। ਤੁਹਾਡੀ ਹੈ ਬੇਹੱਦ ਦੀ ਬੁੱਧੀ, ਬੇਹੱਦ ਦਾ ਵੈਰਾਗ। ਸਾਨੂੰ ਇਸ ਵੈਸ਼ਾਲਯ ਤੋਂ ਬੜੀ ਨਫਰਤ ਹੈ। ਹੁਣ ਅਸੀਂ ਸ਼ਿਵਾਲੇ ਵਿੱਚ ਜਾਣ ਦੇ ਲਈ ਫੁੱਲ ਬਣ ਰਹੇ ਹਾਂ। ਬਣਦੇ - ਬਣਦੇ ਵੀ ਜੇ ਕੋਈ ਇਵੇਂ ਖਰਾਬ ਚਲਨ ਚਲਦੇ ਹਨ ਤਾਂ ਸਮਝਿਆ ਜਾਂਦਾ ਹੈ ਇਨ੍ਹਾਂ ਵਿੱਚ ਹਾਲੇ ਭੂਤ ਦੀ ਪ੍ਰਵੇਸ਼ਤਾ ਹੈ। ਇਕ ਹੀ ਘਰ ਵਿੱਚ ਪਤੀ ਹੰਸ ਬਣ ਰਿਹਾ ਹੈ, ਪਤਨੀ ਨਹੀਂ ਸਮਝਦੀ ਹੈ ਤਾਂ ਮੁਸ਼ਕਿਲ ਹੁੰਦੀ ਹੈ। ਸਹਿਣ ਕਰਨਾ ਪੈਂਦਾ ਹੈ। ਸਮਝਿਆ ਜਾਂਦਾ ਹੈ ਇਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ। ਸਭ ਤਾਂ ਦੈਵੀਕੁਲ ਦੇ ਬਣਨ ਵਾਲੇ ਨਹੀਂ ਹਨ, ਜੋ ਬਣਨ ਵਾਲੇ ਹੋਣਗੇ ਉਹ ਹੀ ਬਣਨਗੇ। ਬਹੁਤਿਆਂ ਦੀ ਖਰਾਬ ਚਲਨ ਦੀ ਰਿਪੋਰਟਸ ਆਉਂਦੀ ਹੈ। ਇਹ - ਇਹ ਆਸੁਰੀ ਗੁਣ ਹਨ ਇਸਲਈ ਬਾਬਾ ਰੋਜ਼ ਸਮਝਾਉਂਦੇ ਹਨ, ਆਪਣਾ ਪੋਤਾਮੇਲ ਰਾਤ ਨੂੰ ਵੇਖੋ ਕਿ ਅੱਜ ਕੋਈ ਵੀ ਆਸੁਰੀ ਕੰਮ ਤਾਂ ਅਸੀਂ ਨਹੀਂ ਕੀਤਾ? ਬਾਬਾ ਕਹਿੰਦੇ ਹਨ ਸਾਰੀ ਉਮਰ ਵਿੱਚ ਜੋ ਭੁੱਲ ਕੀਤੀ ਹੈ, ਉਹ ਦੱਸੋ। ਕੋਈ ਕੜੀ ਭੁੱਲ ਕਰਦੇ ਹਨ ਤਾਂ ਫਿਰ ਸਰਜਨ ਨੂੰ ਦੱਸਣ ਵਿੱਚ ਲੱਜਾ ਆਉਂਦੀ ਹੈ ਕਿਓਂਕਿ ਇੱਜਤ ਜਾਏਗੀ ਨਾ। ਨਾ ਦੱਸਣ ਨਾਲ ਫਿਰ ਨੁਕਸਾਨ ਹੋ ਜਾਵੇ। ਮਾਇਆ ਇਵੇਂ ਥੱਪੜ ਮਾਰਦੀ ਹੈ ਜੋ ਇੱਕਦਮ ਸਤਿਆਨਾਸ਼ ਕਰ ਦਿੰਦੀ ਹੈ। ਮਾਇਆ ਬੜੀ ਜਬਰਦਸਤ ਹੈ। 5 ਵਿਕਾਰਾਂ ਤੇ ਜਿੱਤ ਪਾ ਨਹੀਂ ਸਕਦੇ ਤਾਂ ਬਾਪ ਵੀ ਕੀ ਕਰਨਗੇ।

ਬਾਪ ਕਹਿੰਦੇ ਹਨ - ਮੈ ਰਹਿਮਦਿਲ ਵੀ ਹਾਂ ਤੇ ਕਾਲਾਂ ਦਾ ਕਾਲ ਵੀ ਹਾਂ। ਮੈਨੂੰ ਬੁਲਾਉਂਦੇ ਹੀ ਹਨ ਪਤਿਤ - ਪਾਵਨ ਆਕੇ ਪਾਵਨ ਬਣਾਓ। ਮੇਰਾ ਨਾਮ ਤਾਂ ਦੋਨੋ ਹਨ ਨਾ। ਕਿਵੇਂ ਰਹਿਮਦਿਲ ਹਾਂ, ਫਿਰ ਕਾਲਾਂ ਦਾ ਕਾਲ ਹਾਂ, ਉਹ ਪਾਰ੍ਟ ਹੁਣ ਵਜਾ ਰਿਹਾ ਹਾਂ। ਕੰਡਿਆਂ ਨੂੰ ਫੁਲ ਬਣਾਉਂਦੇ ਹਨ ਤਾਂ ਤੁਹਾਡੀ ਬੁੱਧੀ ਵਿੱਚ ਉਹ ਖੁਸ਼ੀ ਹੈ। ਅਮਰਨਾਥ ਬਾਪ ਕਹਿੰਦੇ ਹਨ ਤੁਸੀਂ ਸਭ ਪਾਰਵਤੀਆਂ ਹੋ। ਹੁਣ ਤੁਸੀਂ ਮਾਮੇਕਮ ਯਾਦ ਕਰੋ ਤਾਂ ਤੁਸੀਂ ਅਮਰਪੁਰੀ ਵਿੱਚ ਚਲੇ ਜਾਓਗੇ। ਅਤੇ ਤੁਹਾਡੇ ਪਾਪ ਨਾਸ਼ ਹੋ ਜਾਣਗੇ। ਉਸ ਯਾਤਰਾ ਕਰਨ ਨਾਲ ਤੁਹਾਡੇ ਪਾਪ ਨਾਸ਼ ਤਾਂ ਹੁੰਦੇ ਨਹੀਂ। ਇਹ ਹੈ ਭਗਤੀ ਮਾਰਗ ਦੀਆਂ ਯਾਤਰਾਵਾਂ। ਬੱਚਿਆਂ ਤੋਂ ਇਹ ਪ੍ਰਸ਼ਨ ਵੀ ਪੁੱਛਦੇ ਹਨ ਕਿ ਖਰਚਾ ਕਿਵੇਂ ਚੱਲਦਾ ਹੈ। ਪਰ ਇਵੇਂ ਕੋਈ ਸਮਾਚਾਰ ਦਿੰਦੇ ਨਹੀਂ ਕਿ ਅਸੀਂ ਇਹ ਰਿਸਪਾਂਡ ਕੀਤਾ। ਇੰਨੇ ਸਭ ਬੱਚੇ ਬ੍ਰਹਮਾ ਦੀ ਔਲਾਦ ਬ੍ਰਾਹਮਣ ਹਨ ਤਾਂ ਅਸੀਂ ਹੀ ਆਪਣੇ ਲਈ ਖਰਚਾ ਕਰਾਂਗੇ ਨਾ। ਰਾਜਾਈ ਵੀ ਸ਼੍ਰੀਮਤ ਤੇ ਅਸੀਂ ਸਥਾਪਨ ਕਰ ਰਹੇ ਹਾਂ ਆਪਣੇ ਲਈ। ਰਾਜ ਵੀ ਅਸੀਂ ਕਰਾਂਗੇ। ਰਾਜਯੋਗ ਅਸੀਂ ਸਿੱਖਦੇ ਹਾਂ ਤਾਂ ਖਰਚਾ ਵੀ ਅਸੀਂ ਕਰਾਂਗੇ। ਸ਼ਿਵਬਾਬਾ ਤਾਂ ਅਵਿਨਾਸ਼ੀ ਗਿਆਨ ਰਤਨਾ ਦਾ ਦਾਨ ਦਿੰਦੇ ਹਨ, ਜਿਸ ਨਾਲ ਅਸੀਂ ਰਾਜਾਵਾਂ ਦਾ ਰਾਜਾ ਬਣਦੇ ਹਾਂ। ਬੱਚੇ ਜੋ ਪੜ੍ਹਨਗੇ ਉਹ ਹੀ ਖਰਚਾ ਕਰਨਗੇ ਨਾ। ਸਮਝਾਉਣਾ ਚਾਹੀਦਾ ਹੈ ਅਸੀਂ ਆਪਣਾ ਖਰਚਾ ਕਰਦੇ ਹਾਂ, ਅਸੀਂ ਕੋਈ ਭੀਖ ਜਾਂ ਡੋਨੇਸ਼ਨ ਨਹੀਂ ਲੈਂਦੇ ਹਾਂ। ਪਰ ਬੱਚੇ ਸਿਰਫ ਲਿੱਖ ਦਿੰਦੇ ਹਨ ਕਿ ਇਹ ਵੀ ਪੁੱਛਦੇ ਹਨ ਇਸਲਈ ਬਾਬਾ ਨੇ ਕਿਹਾ ਸੀ ਜੋ - ਜੋ ਸਾਰੇ ਦਿਨ ਵਿੱਚ ਸਰਵਿਸ ਕਰਦੇ ਹਨ ਉਹ ਸ਼ਾਮ ਨੂੰ ਪੋਤਾਮੇਲ ਦੱਸਣਾ ਚਾਹੀਦਾ ਹੈ। ਉਸਦੀ ਵੀ ਪਿੱਠ ਹੋਣੀ ਚਾਹੀਦੀ ਹੈ। ਬਾਕੀ ਆਉਂਦੇ ਤਾਂ ਢੇਰ ਹਨ। ਉਹ ਸਭ ਪ੍ਰਜਾ ਬਣਦੀ ਹੈ, ਉੱਚ ਪਦਵੀ ਪਾਉਣ ਵਾਲੇ ਬਹੁਤ ਘੱਟ ਹਨ। ਰਾਜੇ ਘੱਟ ਹੁੰਦੇ ਹਨ, ਸ਼ਾਹੂਕਾਰ ਵੀ ਘੱਟ ਬਣਦੇ ਹਨ। ਬਾਕੀ ਗਰੀਬ ਬਹੁਤ ਹੁੰਦੇ ਹਨ। ਇੱਥੇ ਵੀ ਇਵੇਂ ਹਨ ਤਾਂ ਦੈਵੀ ਦੁਨੀਆਂ ਵਿੱਚ ਵੀ ਇਵੇਂ ਹੋਣਗੇ। ਰਾਜਾਈ ਸਥਾਪਨ ਹੁੰਦੀ ਹੈ। ਉਸ ਵਿੱਚ ਨੰਬਰਵਾਰ ਸਭ ਚਾਹੀਦਾ ਹੈ। ਬਾਪ ਆਕੇ ਰਾਜਯੋਗ ਸਿਖਾਏ ਆਦਿ ਸਨਾਤਨ ਦੈਵੀ ਰਾਜਧਾਨੀ ਦੀ ਸਥਾਪਨਾ ਕਰਾਉਂਦੇ ਹਨ। ਦੈਵੀ ਧਰਮ ਦੀ ਰਾਜਧਾਨੀ ਸੀ, ਹੁਣ ਨਹੀਂ ਹੈ। ਬਾਪ ਕਹਿੰਦੇ ਹਨ ਮੈ ਫਿਰ ਸਥਾਪਨਾ ਕਰਦਾ ਹਾਂ। ਤਾਂ ਕਿਸੇ ਨੂੰ ਸਮਝਾਉਣ ਦੇ ਲਈ ਚਿੱਤਰ ਵੀ ਇਵੇਂ ਚਾਹੀਦਾ ਹੈ। ਬਾਬਾ ਦੀ ਮੁਰਲੀ ਸੁਣਨਗੇ, ਕਰਨਗੇ। ਦਿਨ ਪ੍ਰਤੀਦਿਨ ਕਰੈਕਸ਼ਨ ਤਾਂ ਹੁੰਦੀ ਰਹਿੰਦੀ ਹੈ। ਤੁਸੀਂ ਆਪਣੀ ਅਵਸਥਾ ਨੂੰ ਵੀ ਵੇਖਦੇ ਰਹੋ ਕਿੰਨਾ ਕਰੈਕਟ ਹੁੰਦੀ ਜਾਂਦੀ ਹੈ। ਬਾਪ ਆਕੇ ਗੰਦਗੀ ਤੋਂ ਨਿਕਾਲਦੇ ਹਨ, ਜਿੰਨਾ ਜੋ ਬਹੁਤਿਆਂ ਨੂੰ ਕੱਢਣ ਦੀ ਸਰਵਿਸ ਕਰਨਗੇ ਉਨਾਂ ਉੱਚ ਪਦ ਪਾਉਣਗੇ। ਤੁਸੀਂ ਬੱਚਿਆਂ ਨੂੰ ਤਾਂ ਇੱਕਦਮ ਸ਼ੀਰਖੰਡ ਰਹਿਣਾ ਚਾਹੀਦਾ ਹੈ। ਸਤਿਯੁਗ ਤੋਂ ਵੀ ਇੱਥੇ ਬਾਪ ਤੁਹਾਨੂੰ ਉੱਚਾ ਬਣਾਉਂਦੇ ਹਨ। ਬਾਪ ਈਸ਼ਵਰ ਪੜ੍ਹਾਉਂਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਪੜ੍ਹਾਈ ਦਾ ਜਲਵਾ ਵਿਖਾਉਣਾ ਹੈ ਤਾਂ ਤੇ ਬਾਪ ਵੀ ਕੁਰਬਾਨ ਜਾਣਗੇ। ਦਿਲ ਵਿੱਚ ਆਉਣਾ ਚਾਹੀਦਾ - ਬਸ, ਹੁਣ ਤਾਂ ਅਸੀਂ ਭਾਰਤ ਨੂੰ ਸ੍ਵਰਗ ਬਣਾਉਣ ਦਾ ਧੰਧਾ ਹੀ ਕਰਾਂਗੇ। ਇਹ ਨੌਕਰੀ ਆਦਿ ਕਰਨਾ, ਉਹ ਤਾਂ ਕਰਦੇ ਰਹਿਣਗੇ। ਪਹਿਲੇ ਆਪਣੀ ਉੱਨਤੀ ਦਾ ਤਾਂ ਕਰਨ। ਹੈ ਬਹੁਤ ਸਹਿਜ। ਮਨੁੱਖ ਸਭ ਕੁਝ ਕਰ ਸਕਦੇ ਹਨ। ਗ੍ਰਹਿਸਤ ਵਿਵਹਾਰ ਵਿਚ ਰਹਿੰਦੇ ਰਾਜਾਈ ਪਦ ਪਾਉਣਾ ਹੈ ਇਸਲਈ ਰੋਜ਼ ਆਪਣਾ ਪੋਤਾਮੇਲ ਕੱਢੋ। ਸਾਰੇ ਦਿਨ ਦਾ ਫਾਇਦਾ ਅਤੇ ਨੁਕਸਾਨ ਕੱਢੋ। ਪੋਤਾਮੇਲ ਨਹੀਂ ਨਿਕਾਲਦੇ ਤਾਂ ਸੁਧਰਨਾ ਬੜਾ ਮੁਸ਼ਕਿਲ ਹੈ। ਬਾਪ ਦਾ ਕਹਿਣਾ ਮੰਨਦੇ ਨਹੀਂ ਹਨ। ਰੋਜ਼ ਵੇਖਣਾ ਚਾਹੀਦਾ ਹੈ - ਕਿਸੇ ਨੂੰ ਅਸੀਂ ਦੁੱਖ ਤਾਂ ਨਹੀਂ ਦਿੱਤਾ? ਪਦ ਬਹੁਤ ਉੱਚਾ ਹੈ, ਅਥਾਹ ਕਮਾਈ ਹੈ। ਨਹੀਂ ਤਾਂ ਫਿਰ ਰੋਣਾ ਪਵੇਗਾ। ਰੇਸ ਹੁੰਦੀ ਹੈ ਨਾ। ਕੋਈ ਤਾਂ ਲੱਖਾਂ ਰੁਪਏ ਕਮਾ ਲੈਂਦੇ ਹਨ, ਕੋਈ ਤਾਂ ਕੰਗਾਲ ਦੇ ਕੰਗਾਲ ਰਹਿ ਜਾਂਦੇ ਹਨ।

ਹੁਣ ਤੁਹਾਡੀ ਹੈ ਈਸ਼ਵਰੀ ਰੇਸ, ਇਸ ਵਿੱਚ ਕੋਈ ਦੌੜੀ ਆਦਿ ਨਹੀਂ ਲਗਾਉਣੀ ਹੈ ਸਿਰਫ ਬੁੱਧੀ ਵਿੱਚ ਪਿਆਰੇ ਬਾਬਾ ਨੂੰ ਯਾਦ ਕਰਨਾ ਹੈ। ਕੁਝ ਵੀ ਭੁੱਲ ਹੋਵੇ ਤਾਂ ਝੱਟ ਸੁਣਾਉਣਾ ਚਾਹੀਦਾ ਹੈ। ਬਾਬਾ ਸਾਡੇ ਤੋਂ ਇਹ ਭੁੱਲ ਹੋਈ। ਕਰਮਿੰਦਰੀਆਂ ਤੋਂ ਇਹ ਭੁੱਲ ਕੀਤੀ। ਬਾਪ ਕਹਿੰਦੇ ਹਨ ਰਾਂਗ ਰਾਈਟ ਤਾਂ ਸੋਚਣ ਦੀ ਬੁੱਧੀ ਮਿਲੀ ਹੈ ਤਾਂ ਹੁਣ ਰਾਂਗ ਕੰਮ ਨਹੀਂ ਕਰਨਾ ਹੈ। ਰਾਂਗ ਕੰਮ ਕਰ ਦਿੱਤਾ ਹੈ - ਤਾਂ ਬਾਬਾ ਤੋਬਾ - ਤੋਬਾ, ਮਾਫ਼ ਕਰਨਾ ਕਿਓਂਕਿ ਬਾਪ ਹੁਣ ਇੱਥੇ ਬੈਠੇ ਹਨ ਸੁਣਨ ਦੇ ਲਈ। ਜੋ ਵੀ ਬੁਰਾ ਕੰਮ ਹੋ ਜਾਵੇ ਤਾਂ ਫੌਰਨ ਦੱਸੋ ਜਾਂ ਲਿੱਖੋ - ਬਾਬਾ ਇਹ ਬੁਰਾ ਕੰਮ ਹੋਇਆ ਤਾਂ ਤੁਹਾਡਾ ਅੱਧਾ ਮਾਫ ਹੋ ਜਾਏਗਾ। ਇਵੇਂ ਨਹੀਂ ਕਿ ਮੈ ਕਿਰਪਾ ਕਰਾਂਗਾ। ਮਾਫ਼ੀ ਅਤੇ ਕਿਰਪਾ ਪਾਈ ਦੀ ਵੀ ਨਹੀਂ ਹੋਵੇਗੀ। ਸਭ ਨੂੰ ਆਪਣੇ ਨੂੰ ਸੁਧਾਰਨਾ ਹੈ। ਬਾਪ ਦੀ ਯਾਦ ਨਾਲ ਵਿਕਰਮ ਵਿਨਾਸ਼ ਹੋਣਗੇ। ਪਾਸਟ ਦਾ ਵੀ ਯੋਗਬਲ ਨਾਲ ਕੱਟਦਾ ਜਾਏਗਾ। ਬਾਪ ਦਾ ਬਣਕੇ ਫਿਰ ਬਾਪ ਦੀ ਨਿੰਦਾ ਨਹੀਂ ਕਰਾਓ। ਸਤਿਗੁਰੂ ਦੇ ਨਿੰਦਕ ਠੌਰ ਨਾ ਪਾਏ। ਠੌਰ ਤੇ ਤੁਹਾਨੂੰ ਮਿਲਦੀ ਹੈ- ਬਹੁਤ ਉੱਚੀ। ਦੂਸਰੇ ਗੁਰੂਆਂ ਦੇ ਕੋਲ ਕੋਈ ਰਾਜਾਈ ਦੀ ਠੌਰ ਥੋੜ੍ਹੀ ਨਾ ਹੈ। ਇੱਥੇ ਤੁਹਾਡੀ ਏਮ ਅਬਜੈਕਟ ਹੈ। ਭਗਤੀ ਮਾਰਗ ਵਿੱਚ ਕੋਈ ਏਮ ਅਬਜੈਕਟ ਹੁੰਦੀ ਨਹੀਂ। ਜੇਕਰ ਹੁੰਦੀ ਵੀ ਹੈ ਤਾਂ ਅਲਪਕਾਲ ਦੇ ਲਈ। ਕਿੱਥੇ 21 ਜਨਮ ਦਾ ਸੁੱਖ, ਕਿੱਥੇ ਪਾਈ ਪੈਸੇ ਦਾ ਥੋੜ੍ਹਾ ਸੁੱਖ। ਇਵੇਂ ਨਹੀਂ ਧਨ ਤੋਂ ਸੁੱਖ ਹੁੰਦਾ ਹੈ। ਦੁੱਖ ਵੀ ਕਿੰਨਾ ਹੁੰਦਾ ਹੈ। ਅੱਛਾ - ਸਮਝੋ ਕੋਈ ਨੇ ਹਸਪਤਾਲ ਬਣਾਈ ਤਾਂ ਦੂਜੇ ਜਨਮ ਵਿੱਚ ਰੋਗ ਘੱਟ ਹੋਵੇਗਾ। ਇਵੇਂ ਤਾਂ ਨਹੀਂ ਪੜ੍ਹਾਈ ਜਾਸਤੀ ਮਿਲੇਗੀ। ਧਨ ਵੀ ਜਾਸਤੀ ਮਿਲੇਗਾ। ਉਸ ਦੇ ਲਈ ਤਾਂ ਫਿਰ ਸਭ ਕੁਝ ਕਰੋ। ਕੋਈ ਧਰਮਸ਼ਾਲਾ ਬਣਾਉਂਦੇ ਹਨ ਤਾਂ ਦੂਜੇ ਜਨਮ ਵਿੱਚ ਮਹਿਲ ਮਿਲੇਗਾ। ਇਵੇਂ ਨਹੀਂ ਕਿ ਤੰਦਰੁਸਤ ਰਹਿਣਗੇ। ਨਹੀਂ। ਤਾਂ ਬਾਪ ਕਿੰਨੀਆਂ ਗੱਲਾਂ ਸਮਝਾਉਂਦੇ ਹਨ। ਕੋਈ ਤਾਂ ਚੰਗੀ ਰੀਤੀ ਸਮਝਕੇ ਸਮਝਾਉਂਦੇ, ਕੋਈ ਤਾਂ ਸਮਝਦੇ ਹੀ ਨਹੀਂ ਹਨ। ਤਾਂ ਫਿਰ ਰੋਜ਼ ਪੋਤਾਮੇਲ ਨਿਕਾਲੋ। ਅੱਜ ਕੀ ਪਾਪ ਕੀਤਾ? ਇਸ ਗੱਲ ਵਿੱਚ ਫੇਲ ਹੋਇਆ। ਬਾਪ ਰਾਏ ਦੇਣਗੇ ਤਾਂ ਇਵੇਂ ਕੰਮ ਨਹੀਂ ਕਰਨਾ ਚਾਹੀਦਾ। ਤੁਸੀਂ ਜਾਣਦੇ ਹੋ ਅਸੀਂ ਤਾਂ ਹੁਣ ਸ੍ਵਰਗ ਵਿੱਚ ਜਾਂਦੇ ਹਾਂ। ਬੱਚਿਆਂ ਦੀ ਖੁਸ਼ੀ ਦਾ ਪਾਰਾ ਨਹੀਂ ਚੜ੍ਹਦਾ ਹੈ। ਬਾਬਾ ਨੂੰ ਕਿੰਨੀ ਖੁਸ਼ੀ ਹੈ। ਮੈ ਬੁੱਢਾ ਹਾਂ, ਇਹ ਸ਼ਰੀਰ ਛੱਡ ਕੇ ਮੈਂ ਪ੍ਰਿੰਸ ਬਣਨ ਵਾਲਾ ਹਾਂ। ਤੁਸੀਂ ਵੀ ਪੜ੍ਹਦੇ ਹੋ ਤਾਂ ਖੁਸ਼ੀ ਦਾ ਪਾਰਾ ਚੜ੍ਹਨਾ ਚਾਹੀਦਾ ਹੈ। ਪਰ ਬਾਪ ਨੂੰ ਯਾਦ ਹੀ ਨਹੀਂ ਕਰਦੇ ਹਨ। ਬਾਪ ਕਿੰਨਾ ਸਹਿਜ ਸਮਝਾਉਂਦੇ ਹਨ, ਉਹ ਅੰਗਰੇਜ਼ੀ ਆਦਿ ਪੜ੍ਹਨ ਵਿੱਚ ਮੱਥਾ ਕਿੰਨਾ ਖਰਾਬ ਹੁੰਦਾ ਹੈ। ਬਹੁਤ ਮੁਸ਼ਕਿਲ ਹੁੰਦੀ ਹੈ। ਇਹ ਤਾਂ ਬਹੁਤ ਸਹਿਜ ਹੈ। ਇਸ ਰੂਹਾਨੀ ਪੜ੍ਹਾਈ ਨਾਲ ਤੁਸੀਂ ਸ਼ੀਤਲ ਬਣ ਜਾਂਦੇ ਹੋ। ਇਸ ਵਿੱਚ ਤਾਂ ਸਿਰਫ ਬਾਪ ਨੂੰ ਯਾਦ ਕਰਦੇ ਰਹੋ ਤਾਂ ਇੱਕਦਮ ਸ਼ੀਤਲ ਅੰਗ ਹੋ ਜਾਣਗੇ। ਸ਼ਰੀਰ ਤਾਂ ਤੁਹਾਡਾ ਹੈ ਨਾ। ਸ਼ਿਵਬਾਬਾ ਨੂੰ ਤਾਂ ਸ਼ਰੀਰ ਨਹੀਂ ਹੈ। ਅੰਗ ਹੈ ਸ੍ਰੀਕ੍ਰਿਸ਼ਨ ਨੂੰ। ਉਨ੍ਹਾਂ ਦੇ ਅੰਗ ਤਾਂ ਸ਼ੀਤਲ ਹਨ ਹੀ ਇਸਲਈ ਉਨ੍ਹਾਂ ਦਾ ਨਾਮ ਰੱਖ ਦਿੱਤਾ ਹੈ। ਹੁਣ ਉਨ੍ਹਾਂ ਦਾ ਸੰਗ ਕਿਵੇਂ ਹੋਵੇ। ਉਹ ਤਾਂ ਹੁੰਦਾ ਹੀ ਹੈ ਸਤਿਯੁਗ ਵਿੱਚ। ਉਸ ਦੇ ਵੀ ਇਵੇਂ ਸ਼ੀਤਲ ਅੰਗ ਕਿਸ ਨੇ ਬਣਾਏ? ਇਹ ਤੁਸੀਂ ਹੁਣ ਸਮਝਦੇ ਹੋ। ਤਾਂ ਹੁਣ ਤੁਸੀਂ ਬੱਚਿਆਂ ਨੂੰ ਵੀ ਇੰਨੀ ਧਾਰਨਾ ਕਰਨੀ ਚਾਹੀਦੀ ਹੈ। ਲੜਨਾ ਝਗੜਨਾ ਬਿਲਕੁਲ ਨਹੀਂ ਹੈ। ਸੱਚ ਬੋਲਣਾ ਹੈ। ਝੂਠ ਬੋਲਣ ਨਾਲ ਸਤਿਆਨਾਸ਼ ਹੋ ਜਾਂਦੀ ਹੈ।

ਬਾਪ ਤੁਸੀਂ ਬੱਚਿਆਂ ਨੂੰ ਆਲਰਾਊਂਡਰ ਸਭ ਗੱਲਾਂ ਸਮਝਾਉਂਦੇ ਹਨ। ਚਿੱਤਰ ਵੀ ਚੰਗੇ - ਚੰਗੇ ਬਣਾਓ ਜੋ ਫਿਰ ਸਭ ਦੇ ਕੋਲ ਜਾਣ। ਚੰਗੀ ਚੀਜ਼ ਵੇਖਕੇ ਕਹਿਣਗੇ ਚਲਕੇ ਵੇਖੋ। ਸਮਝਾਉਣ ਵਾਲਾ ਵੀ ਹੁਸ਼ਿਆਰ ਚਾਹੀਦਾ ਹੈ। ਸਰਵਿਸ ਕਰਨਾ ਵੀ ਸਿੱਖਣਾ ਹੈ। ਚੰਗੀਆਂ ਬ੍ਰਾਹਮਣੀਆਂ ਵੀ ਚਾਹੀਦੀਆਂ ਹਨ ਜੋ ਆਪ ਸਮਾਨ ਬਣਾਉਣ। ਜੋ ਆਪ ਸਮਾਨ ਮੈਨੇਜਰ ਬਣਾਉਂਦੀ ਹੈ ਉਨ੍ਹਾਂ ਨੂੰ ਚੰਗੀ ਬ੍ਰਾਹਮਣੀ ਕਹਿਣਗੇ। ਉਹ ਪਦ ਵੀ ਉੱਚ ਪਾਏਗੀ। ਬੇਬੀ ਬੁੱਧੀ ਵੀ ਨਾ ਹੋਵੇ, ਨਹੀਂ ਤਾਂ ਉਠਾਕੇ ਲੈ ਜਾਣਗੇ। ਰਾਵਣ ਸੰਪ੍ਰਦਾਯ ਹੈ ਨਾ। ਇਵੇਂ ਬ੍ਰਾਹਮਣੀ ਤਿਆਰ ਕਰੋ ਜੋ ਪਿੱਛੇ ਸੈਂਟਰ ਸੰਭਾਲ ਸਕੇ। ਅੱਛਾ

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਬਾਪ ਨੂੰ ਆਪਣੀ ਪੜ੍ਹਾਈ ਦਾ ਜਲਵਾ ਵਿਖਾਉਣਾ ਹੈ। ਭਾਰਤ ਨੂੰ ਸ੍ਵਰਗ ਬਣਾਉਣ ਦੇ ਧੰਧੇ ਵਿੱਚ ਲਗ ਜਾਣਾ ਹੈ। ਪਹਿਲੇ ਆਪਣੀ ਉਨਤੀ ਦਾ ਖਿਆਲ ਕਰਨਾ ਹੈ। ਸ਼ੀਰਖੰਡ ਹੋਕੇ ਰਹਿਣਾ ਹੈ।

2. ਕੋਈ ਭੁੱਲ ਹੋਵੇ ਤਾਂ ਬਾਪ ਤੋਂ ਸ਼ਮਾ ਲੈਕੇ ਆਪ ਹੀ ਆਪ ਨੂੰ ਸੁਧਾਰਨਾ ਹੈ। ਬਾਪ ਕ੍ਰਿਪਾ ਨਹੀਂ ਕਰਦੇ, ਬਾਪ ਦੀ ਯਾਦ ਨਾਲ ਵਿਕਰਮ ਕੱਟਣੇ ਹਨ, ਨਿੰਦਾ ਕਰਾਉਣ ਵਾਲਾ ਕੋਈ ਕਰਮ ਨਹੀਂ ਕਰਨਾ ਹੈ।

ਵਰਦਾਨ:-
ਨਾਲੇਜ਼ਫੁੱਲ ਦੀ ਵਿਸ਼ੇਸ਼ਤਾ ਦ੍ਵਾਰਾ ਸੰਸਕਾਰਾਂ ਦੀ ਟੱਕਰ ਤੋਂ ਬਚਨ ਵਾਲੇ ਕਮਲ ਪੁਸ਼ਪ ਸਮਾਨ ਨਿਆਰੇ ਅਤੇ ਸਾਕਸ਼ੀ ਭਵ।

ਸੰਸਕਾਰ ਤੇ ਅੰਤ ਤੱਕ ਕਿਸੇ ਦੇ ਦਾਸੀ ਦੇ ਰਹਿਣਗੇ, ਕਿਸੇ ਦੇ ਰਾਜਾ ਦੇ। ਸੰਸਕਾਰ ਬਦਲ ਜਾਣ ਇਹ ਇੰਤਜਾਰ ਨਹੀਂ ਕਰੋ। ਲੇਕਿਨ ਮੇਰੇ ਉੱਪਰ ਕਿਸੇ ਦਾ ਪ੍ਰਭਾਵ ਨਾ ਹੋਵੇ, ਕਿਉਂਕਿ ਇੱਕ ਤਾਂ ਹਰ ਇੱਕ ਦੇ ਸੰਸਕਾਰ ਵੱਖ ਹਨ, ਦੂਸਰਾ ਮਾਇਆ ਦਾ ਵੀ ਰੂਪ ਬਣਕੇ ਆਉਂਦੇ ਹਨ ਕਿਸੇ ਵੀ ਗੱਲ ਦਾ ਫੈਸਲਾ ਮਰਿਯਾਦਾ ਦੀ ਲਕੀਰ ਦੇ ਅੰਦਰ ਰਹਿ ਕੇ ਕਰੋ। ਵੱਖ - ਵੱਖ ਸੰਸਕਾਰ ਹੁੰਦੇ ਹੋਏ ਵੀ ਟੱਕਰ ਨਾ ਹੋਵੇ ਇਸ ਦੇ ਲਈ ਨਾਲੇਜ਼ਫੁੱਲ ਬਣ ਕਮਲ ਪੁਸ਼ਪ ਸਮਾਨ ਨਿਆਰੇ ਅਤੇ ਸਾਕਸ਼ੀ ਰਹੋ।

ਸਲੋਗਨ:-
ਹੱਠ ਜਾਂ ਮਿਹਨਤ ਕਰਨ ਦੀ ਬਜਾਏ ਪੁਰਸ਼ਾਰਥ ਰਮਨੀਕਤਾ ਨਾਲ ਕਰੋ।

ਅਵਿਕਅਤ ਇਸ਼ਾਰੇ:- ਰੂਹਾਨੀ ਰਿਆਲਟੀ ਅਤੇ ਪਿਓਰਟੀ ਦੀ ਪ੍ਰਸਨੇਲਟੀ ਧਾਰਨ ਕਰੋ।

ਪਵਿੱਤਰਤਾ ਸੁਖ ਸ਼ਾਂਤੀ ਦੀ ਜਨਨੀ ਹੈ। ਜਿੱਥੇ ਪਵਿੱਤਰਤਾ ਹੈ ਉਥੇ ਦੁੱਖ ਅਸ਼ਾਂਤੀ ਆ ਨਹੀਂ ਸਕਦੀ। ਤਾਂ ਚੈਕ ਕਰੋ ਸਦਾ ਸੁਖ ਦੀ ਸ਼ੇਆ ਤੇ ਆਰਾਮ ਨਾਲ ਮਤਲਬ ਸ਼ਾਂਤ ਸਵਰੂਪ ਨਾਲ ਵਿਰਾਜਮਾਨ ਰਹਿੰਦੇ ਹਾਂ? ਅੰਦਰ ਕਿਉਂ, ਕੀ ਜਾਂ ਕਿਵੇਂ ਦੀ ਉਲਝਣ ਹੁੰਦੀ ਹੈ ਜਾਂ ਉਸ ਉਲਝਣ ਤੋਂ ਪਰੇ ਸੁਖ ਸਵਰੂਪ ਸਥਿਤੀ ਰਹਿੰਦੀ ਹੈ।