13.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਪਹਿਲੇ ਹਰ ਇੱਕ ਨੂੰ ਇਹ ਮੰਤਰ ਕੁੱਟ - ਕੁੱਟ ਕੇ ਪੱਕਾ ਕਰਵਾਓ ਕਿ ਤੁਸੀਂ ਆਤਮਾ ਹੋ, ਤੁਸੀਂ ਬਾਪ ਨੂੰ ਯਾਦ ਕਰਨਾ ਹੈ, ਯਾਦ ਨਾਲ ਹੀ ਪਾਪ ਕੱਟਣਗੇ"

ਪ੍ਰਸ਼ਨ:-
ਸੱਚੀ ਸੇਵਾ ਕੀ ਹੈ, ਜੋ ਤੁਸੀਂ ਹੁਣ ਕਰ ਰਹੇ ਹੋ?

ਉੱਤਰ:-
ਭਾਰਤ ਜੋ ਪਤਿਤ ਬਣ ਗਿਆ ਹੈ, ਉਸ ਨੂੰ ਪਾਵਨ ਬਣਾਉਣਾ - ਇਹ ਹੀ ਸੱਚੀ ਸੇਵਾ ਹੈ। ਲੋਕ ਪੁੱਛਦੇ ਹਨ ਤੁਸੀਂ ਭਾਰਤ ਦੀ ਕੀ ਸੇਵਾ ਕਰਦੇ ਹੋ? ਤੁਸੀਂ ਉਨ੍ਹਾਂ ਨੂੰ ਦੱਸੋ ਅਸੀਂ ਸ਼੍ਰੀਮਤ ਤੇ ਭਾਰਤ ਦੀ ਉਹ ਰੂਹਾਨੀ ਸੇਵਾ ਕਰਦੇ ਹਾਂ ਜਿਸ ਨਾਲ ਭਾਰਤ ਡਬਲ ਸਿਰਤਾਜ ਬਣੇ। ਭਾਰਤ ਵਿੱਚ ਜੋ ਪੀਸ ਪ੍ਰਾਸਪਰਟੀ ਸੀ, ਉਸਦੀ ਅਸੀਂ ਸਥਾਪਨਾ ਕਰ ਰਹੇ ਹਾਂ।

ਓਮ ਸ਼ਾਂਤੀ
ਪਹਿਲਾ - ਪਹਿਲਾ ਸਬਕ (ਪਾਠ) ਹੈ - ਬੱਚੇ ਆਪਣੇ ਨੂੰ ਆਤਮਾ ਸਮਝੋ ਅਤੇ ਮਨਮਨਾਭਵ, ਇਹ ਹੈ ਸੰਸਕ੍ਰਿਤ ਅੱਖਰ। ਹੁਣ ਬੱਚੇ ਜਦੋਂ ਸਰਵਿਸ ਕਰਦੇ ਹਨ ਤਾਂ ਪਹਿਲੋ - ਪਹਿਲੋਂ ਹੀ ਉਨ੍ਹਾਂਨੂੰ ਅਲਫ਼ ਪੜ੍ਹਾਉਣਾ ਹੈ। ਜਦੋਂ ਵੀ ਕੋਈ ਆਵੇ ਤਾਂ ਸ਼ਿਵਬਾਬਾ ਦੇ ਚਿੱਤਰ ਅੱਗੇ ਲੈ ਜਾਣਾ ਹੈ, ਹੋਰ ਕਿਸੇ ਚਿੱਤਰ ਦੇ ਅੱਗੇ ਨਹੀਂ। ਪਹਿਲੋਂ - ਪਹਿਲੋਂ ਬਾਪ ਦੇ ਚਿੱਤਰ ਦੇ ਕੋਲ ਉਨ੍ਹਾਂਨੂੰ ਕਹਿਣਾ ਹੈ - ਬਾਬਾ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਮੈਨੂੰ ਬਾਪ ਨੂੰ ਯਾਦ ਕਰੋ। ਮੈਂ ਤੁਹਾਡਾ ਸੁਪ੍ਰੀਮ ਬਾਪ ਵੀ ਹਾਂ, ਸੁਪ੍ਰੀਮ ਟੀਚਰ ਵੀ ਹਾਂ, ਸੁਪ੍ਰੀਮ ਗੁਰੂ ਵੀ ਹਾਂ। ਸਭਨੂੰ ਇਹ ਪਾਠ ਸਿਖਾਉਣਾ ਹੈ। ਸ਼ੁਰੂ ਹੀ ਉਥੋਂ ਕਰਨਾ ਹੈ। ਆਪਣੇ ਨੂੰ ਆਤਮਾ ਸਮਝ ਅਤੇ ਮੈਨੂੰ ਬਾਪ ਨੂੰ ਯਾਦ ਕਰੋ। ਕਿਉਂਕਿ ਤੁਸੀਂ ਜੋ ਪਤਿਤ ਬਣੇ ਹੋ ਫਿਰ ਪਾਵਨ ਸਤੋਪ੍ਰਧਾਨ ਬਣਨਾ ਹੈ। ਇਸ ਸਬਕ ਵਿੱਚ ਸਾਰੀਆਂ ਗੱਲਾਂ ਆ ਜਾਂਦੀਆਂ ਹਨ। ਸਾਰੇ ਕੋਈ ਇਵੇਂ ਕਰਦੇ ਨਹੀਂ। ਬਾਬਾ ਕਹਿੰਦੇ ਹਨ ਪਹਿਲੋਂ - ਪਹਿਲੋਂ ਸ਼ਿਵਬਾਬਾ ਦੇ ਚਿੱਤਰ ਅੱਗੇ ਲੈ ਜਾਣਾ ਹੈ। ਇਹ ਬੇਹੱਦ ਦਾ ਬਾਬਾ ਹੈ। ਬਾਬਾ ਕਹਿੰਦੇ ਹਨ ਮਾਮੇਕਮ ਯਾਦ ਕਰੋ। ਆਪਣੇ ਨੂੰ ਆਤਮਾ ਸਮਝੋ ਤਾਂ ਬੇੜਾ ਪਾਰ ਹੈ। ਯਾਦ ਕਰਦੇ - ਕਰਦੇ ਪਵਿੱਤਰ ਦੁਨੀਆਂ ਵਿੱਚ ਪਹੁੰਚ ਹੀ ਜਾਣਾ ਹੈ। ਇਹ ਸਬਕ ਘੱਟ ਤੋਂ ਘੱਟ ਤਿੰਨ ਮਿੰਟ ਤੱਕ ਘੜੀ - ਘੜੀ ਪੱਕਾ ਕਰਨਾ ਹੈ। ਬਾਪ ਨੂੰ ਯਾਦ ਕੀਤਾ? ਬਾਬਾ, ਬਾਬਾ ਵੀ ਹੈ, ਰਚਨਾ ਦਾ ਰਚਿਅਤਾ ਵੀ ਹੈ। ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹਨ ਕਿਉਂਕਿ ਮਨੁੱਖ ਸ੍ਰਿਸ਼ਟੀ ਦਾ ਬੀਜ਼ਰੂਪ ਹੈ। ਪਹਿਲਾਂ - ਪਹਿਲਾਂ ਤਾਂ ਇਹ ਨਿਸ਼ਚੇ ਕਰਵਾਉਣਾ ਹੈ। ਬਾਪ ਨੂੰ ਯਾਦ ਕਰਦੇ ਹੋ? ਇਹ ਨਾਲੇਜ਼ ਬਾਪ ਹੀ ਦਿੰਦੇ ਹਨ। ਅਸੀਂ ਵੀ ਬਾਪ ਤੋਂ ਨਾਲੇਜ ਲੀਤੀ ਹੈ, ਜੋ ਤੁਹਾਨੂੰ ਦਿੰਦੇ ਹਾਂ। ਪਹਿਲੋਂ - ਪਹਿਲੋਂ ਇਹ ਮੰਤਰ ਪੱਕਾ ਕਰਵਾਉਣਾ ਹੈ - ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਧਨ ਕੇ ਬਣ ਜਾਵਾਂਗੇ। ਇਸਦੇ ਉਪਰ ਹੀ ਸਮਝਾਉਣਾ ਹੈ। ਜਦੋਂ ਤੱਕ ਇਹ ਨਹੀਂ ਸਮਝਣ ਉਦੋਂ ਤੱਕ ਪੈਰ ਅੱਗੇ ਵਧਾਉਣਾ ਹੀ ਨਹੀਂ। ਇਵੇਂ ਬਾਪ ਦੇ ਪਰਿਚੈ ਤੇ ਦੋ - ਚਾਰ ਚਿੱਤਰ ਹੋਣੇ ਚਾਹੀਦੇ ਹਨ। ਤਾਂ ਇਸ ਤੇ ਚੰਗੀ ਤਰ੍ਹਾਂ ਸਮਝਾਉਣ ਨਾਲ ਉਨ੍ਹਾਂਦੀ ਬੁੱਧੀ ਵਿੱਚ ਆ ਜਾਵੇਗਾ - ਕਿ ਸਾਨੂੰ ਬਾਪ ਨੂੰ ਯਾਦ ਕਰਨਾ ਹੈ, ਉਹ ਹੀ ਸ੍ਰਵਸ਼ਕਤੀਮਾਨ ਹੈ ਉਨ੍ਹਾਂ ਨੂੰ ਯਾਦ ਕਰਨ ਨਾਲ ਪਾਪ ਕੱਟ ਜਾਣਗੇ। ਬਾਪ ਦੀ ਮਹਿਮਾ ਤਾਂ ਕਲੀਅਰ ਹੈ। ਪਹਿਲੋਂ - ਪਹਿਲੋਂ ਇਹ ਜਰੂਰ ਸਮਝਾਉਣਾ ਚਾਹੀਦਾ ਹੈ - ਆਪਣੇ ਨੂੰ ਆਤਮਾ ਸਮਝ ਮਾਮੇਕਮ ਯਾਦ ਕਰੋ। ਦੇਹ ਦੇ ਸਾਰੇ ਸਬੰਧ ਭੁੱਲ ਜਾਵੋ। ਮੈਂ ਸਿੱਖ ਹਾਂ, ਫਲਾਣਾ ਹਾਂ ਇਹ ਛੱਡ ਇੱਕ ਬਾਪ ਨੂੰ ਯਾਦ ਕਰਨਾ ਹੈ। ਪਹਿਲੋਂ - ਪਹਿਲੋਂ ਤਾਂ ਬੁੱਧੀ ਵਿੱਚ ਇਹ ਮੁੱਖ ਗੱਲ ਬਿਠਾਓ। ਉਹ ਬਾਪ ਹੀ ਪਵਿੱਤਰਤਾ, ਸੁੱਖ, ਸ਼ਾਂਤੀ ਦਾ ਵਰਸਾ ਦੇਣ ਵਾਲਾ ਹੈ। ਬਾਪ ਹੀ ਕਰੈਕਟਰਜ਼ ਸੁਧਾਰਦੇ ਹਨ। ਤਾਂ ਬਾਬਾ ਨੂੰ ਖ਼ਿਆਲ ਆਇਆ - ਪਹਿਲਾ ਪਾਠ ਇਸ ਤਰ੍ਹਾਂ ਪੱਕਾ ਕਰਵਾਉਂਦੇ ਨਹੀਂ ਹਨ, ਜੋ ਹੈ ਬਿਲਕੁਲ ਜਰੂਰੀ। ਜਿਨ੍ਹਾਂ ਇਹ ਚੰਗੀ ਤਰ੍ਹਾਂ ਕੁੱਟਣਗੇ ਉਹਨਾਂ ਬੁੱਧੀ ਵਿੱਚ ਯਾਦ ਰਹੇਗਾ। ਬਾਪ ਦੇ ਪਰਿਚੈ ਵਿੱਚ ਭਾਵੇਂ 5 ਮਿੰਟ ਲਗ ਜਾਣ, ਹਟਣਾ ਨਹੀਂ ਹੈ। ਬਹੁਤ ਰੁਚੀ ਨਾਲ ਬਾਪ ਦੀ ਮਹਿਮਾ ਸੁਣਨਗੇ। ਇਹ ਬਾਪ ਦਾ ਚਿੱਤਰ ਹੈ ਮੁੱਖ। ਕਿਊ (ਲਾਈਨ) ਸਾਰੀ ਇਸ ਚਿੱਤਰ ਦੇ ਅੱਗੇ ਹੋਣੀ ਚਾਹੀਦੀ ਹੈ। ਬਾਪ ਦਾ ਪੈਗਾਮ ਸਭਨੂੰ ਦੇਣਾ ਹੈ। ਫਿਰ ਹੈ ਰਚਨਾ ਦੀ ਨਾਲੇਜ ਕੀ ਇਹ ਚੱਕਰ ਕਿਵੇਂ ਫਿਰਦਾ ਹੈ। ਜਿਵੇਂ ਮਸਾਲਾ ਕੁੱਟ - ਕੁੱਟ ਕੇ ਇੱਕਦਮ ਬਾਰੀਕ ਕੀਤਾ ਜਾਂਦਾ ਹੈ ਨਾ। ਤੁਸੀਂ ਇਸ਼ਵਰੀਏ ਮਿਸ਼ਨ ਹੋ ਤਾਂ ਚੰਗੀ ਤਰ੍ਹਾਂ ਇੱਕ - ਇੱਕ ਗੱਲ ਬੁੱਧੀ ਵਿੱਚ ਬਿਠਾਉਣੀ ਹੈ ਕਿਉਂਕਿ ਬਾਪ ਨੂੰ ਨਾ ਜਾਣਨ ਦੇ ਕਾਰਣ ਸਭ ਨਿਧਨ ਦੇ ਬਣ ਗਏ ਹਨ। ਪਰਿਚੈ ਦੇਣਾ ਹੈ - ਬਾਬਾ ਸੁਪ੍ਰੀਮ ਬਾਪ ਹੈ, ਸੁਪ੍ਰੀਮ ਟੀਚਰ ਹੈ, ਸੁਪ੍ਰੀਮ ਗੁਰੂ ਹੈ। ਤਿੰਨੇ ਹੀ ਕਹਿਣ ਨਾਲ ਫਿਰ ਸਰਵਵਿਆਪੀ ਦੀ ਗੱਲ ਬੁੱਧੀ ਵਿਚੋਂ ਨਿਕਲ ਜਾਵੇਗੀ। ਇਹ ਤਾਂ ਪਹਿਲੋਂ - ਪਹਿਲੋਂ ਬੁੱਧੀ ਵਿੱਚ ਬਿਠਾਓ। ਬਾਪ ਨੂੰ ਯਾਦ ਕਰਨਾ ਹੈ ਤਾਂ ਹੀ ਤੁਸੀਂ ਪਤਿਤ ਤੋਂ ਪਾਵਨ ਬਣ ਸਕੋਗੇ। ਦੈਵੀਗੁਣ ਵੀ ਧਾਰਨ ਕਰਨੇ ਹਨ। ਸਤੋਪ੍ਰਧਾਨ ਬਣਨਾ ਹੈ। ਤੁਸੀਂ ਉਨ੍ਹਾਂਨੂੰ ਬਾਪ ਦੀ ਯਾਦ ਦਵਾਓਗੇ, ਇਸ ਵਿੱਚ ਤੁਹਾਡਾ ਬੱਚਿਆਂ ਦਾ ਵੀ ਕਲਿਆਣ ਹੈ। ਤੁਸੀਂ ਵੀ ਮਨਮਨਾਭਵ ਰਹੋਗੇ।

ਤੁਸੀਂ ਪੈਗੰਬਰ ਹੋ ਤਾਂ ਬਾਪ ਦਾ ਪਰਿਚੈ ਦੇਣਾ ਹੈ। ਇੱਕ ਵੀ ਕੋਈ ਮਨੁੱਖ ਨਹੀਂ, ਜਿਸਨੂੰ ਇਹ ਪਤਾ ਹੋਵੇ ਕਿ ਬਾਬਾ ਸਾਡਾ ਬਾਪ ਵੀ ਹੈ, ਟੀਚਰ ਅਤੇ ਗੁਰੂ ਵੀ ਹੈ। ਬਾਪ ਦਾ ਪਰਿਚੈ ਸੁਣਨ ਨਾਲ ਉਹ ਬਹੁਤ ਖੁਸ਼ ਹੋ ਜਾਣਗੇ। ਭਗਵਾਨੁਵਾਚ - ਮਾਮੇਕਮ ਯਾਦ ਕਰੋ ਤਾਂ ਤੁਹਾਡੇ ਪਾਪ ਕੱਟ ਜਾਣਗੇ। ਇਹ ਵੀ ਤੁਸੀਂ ਜਾਣਦੇ ਹੋ। ਗੀਤਾ ਦੇ ਨਾਲ ਫਿਰ ਮਹਾਭਾਰਤ ਦੀ ਲੜਾਈ ਵੀ ਵਿਖਾਈ ਹੈ। ਹੁਣ ਹੋਰ ਤਾਂ ਕੋਈ ਲੜਾਈ ਦੀ ਗਲ ਹੀ ਨਹੀਂ। ਤੁਹਾਡੀ ਲੜਾਈ ਹੈ ਹੀ ਇੱਕ ਬਾਪ ਨੂੰ ਯਾਦ ਕਰਨ ਵਿੱਚ। ਪੜ੍ਹਾਈ ਤਾਂ ਵੱਖ ਹੈ, ਬਾਕੀ ਲੜਾਈ ਹੈ ਯਾਦ ਵਿੱਚ ਕਿਉਂਕਿ ਸਭ ਹਨ ਦੇਹ - ਅਭਿਮਾਨੀ। ਤੁਸੀਂ ਹੁਣ ਬਣਦੇ ਹੋ ਦੇਹੀ - ਅਭਿਮਾਨੀ। ਬਾਪ ਨੂੰ ਯਾਦ ਕਰਨ ਵਾਲੇ। ਪਹਿਲੋਂ - ਪਹਿਲੋਂ ਇਹ ਪੱਕਾ ਕਰਵਾਓ, ਉਹ ਬਾਪ, ਟੀਚਰ, ਗੁਰੂ ਹੈ। ਹੁਣ ਅਸੀਂ ਉਨ੍ਹਾਂ ਦੀ ਸੁਣੀਏ ਜਾਂ ਤੁਹਾਡੀ ਸੁਣੀਏ? ਬਾਪ ਕਹਿੰਦੇ ਹਨ - ਬੱਚੇ, ਹੁਣ ਤੁਹਾਨੂੰ ਪੂਰਾ - ਪੂਰਾ ਸ਼੍ਰੀਮਤ ਤੇ ਚਲਣਾ ਹੈ ਸ੍ਰੇਸ਼ਠ ਬਣਨ ਦੇ ਲਈ। ਅਸੀਂ ਇਹ ਹੀ ਸੇਵਾ ਕਰਦੇ ਹਾਂ। ਇਸ਼ਵਰੀਏ ਮਤ ਤੇ ਚੱਲੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਬਾਪ ਦੀ ਸ਼੍ਰੀਮਤ ਇਹ ਹੈ ਕਿ ਮਾਮੇਕਮ ਯਾਦ ਕਰੋ। ਸ੍ਰਿਸ਼ਟੀ ਦਾ ਚੱਕਰ ਜੋ ਸਮਝਾਉਂਦੇ ਹਨ , ਇਹ ਵੀ ਉਨ੍ਹਾਂ ਦੀ ਮੱਤ ਹੈ। ਤੁਸੀਂ ਵੀ ਪਵਿੱਤਰ ਬਣੋਗੇ ਅਤੇ ਬਾਪ ਨੂੰ ਯਾਦ ਕਰੋਗੇ ਤਾਂ ਬਾਪ ਕਹਿੰਦੇਂ ਹਨ ਮੈਂ ਨਾਲ ਲੈ ਜਾਵਾਂਗਾ। ਬਾਬਾ ਬੇਹੱਦ ਦਾ ਰੂਹਾਨੀ ਪੰਡਾ ਵੀ ਹੈ। ਉਨ੍ਹਾਂ ਨੂੰ ਬੁਲਾਉਂਦੇ ਹਾਂ ਹੇ ਪਤਿਤ ਪਾਵਨ, ਸਾਨੂੰ ਪਾਵਨ ਬਣਾਕੇ ਇਸ ਪਤਿਤ ਦੁਨੀਆਂ ਤੋਂ ਲੈ ਚੱਲੋ। ਉਹ ਹਨ ਜਿਸਮਾਨੀ ਪੰਡੇ, ਇਹ ਹੈ ਰੂਹਾਨੀ ਪੰਡਾ। ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ। ਬਾਪ ਤੁਹਾਨੂੰ ਬੱਚਿਆਂ ਨੂੰ ਵੀ ਕਹਿੰਦੇ ਹਨ ਚਲਦੇ, ਫਿਰਦੇ, ਉਠਦੇ ਬਾਪ ਨੂੰ ਯਾਦ ਕਰਦੇ ਰਹੋ। ਇਸ ਵਿੱਚ ਆਪਣੇ ਨੂੰ ਥਕਾਉਣ ਦੀ ਵੀ ਲੋੜ ਨਹੀਂ। ਬਾਬਾ ਦੇਖਦੇ ਹਨ - ਕਦੇ - ਕਦੇ ਬੱਚੇ ਸਵੇਰੇ - ਸਵੇਰੇ ਆਕੇ ਬੈਠਦੇ ਹਨ ਤਾਂ ਜਰੂਰ ਥੱਕ ਜਾਂਦੇ ਹੋਣਗੇ। ਇਹ ਤਾਂ ਸਹਿਜ ਰਸਤਾ ਹੈ। ਹੱਠ ਨਾਲ ਨਹੀਂ ਬੈਠਣਾ ਹੈ। ਭਾਵੇਂ ਚੱਕਰ ਲਗਾਓ, ਘੁੰਮੋ - ਫਿਰੋ ਬਹੁਤ ਰੁਚੀ ਨਾਲ ਬਾਪ ਨੂੰ ਯਾਦ ਕਰੋ। ਅੰਦਰੋਂ ਬਾਬਾ - ਬਾਬਾ ਦੀ ਬਹੁਤ ਉਛਲ ਆਉਣੀ ਚਾਹੀਦੀ ਹੈ। ਉੱਛਲ ਉਨ੍ਹਾਂ ਨੂੰ ਆਵੇਗੀ ਜੋ ਹਰਦਮ ਬਾਬਾ ਨੂੰ ਯਾਦ ਕਰਦੇ ਰਹਿਣਗੇ। ਕੁਝ ਨਾ ਕੁਝ ਹੋਰ ਗੱਲਾਂ ਜੋ ਬੁੱਧੀ ਵਿੱਚ ਯਾਦ ਹੈ, ਉਨਾਂਨੂੰ ਕੱਢਣਾ ਚਾਹੀਦਾ ਹੈ। ਬਾਪ ਦੇ ਨਾਲ ਅਤਿ ਪਿਆਰ ਰਹੇ, ਤੇ ਅਤਿੰਦਰੀਏ ਸੁੱਖ ਭਾਸਦਾ ਰਹੇ। ਜਦੋਂ ਤੁਸੀਂ ਬਾਪ ਦੀ ਯਾਦ ਵਿੱਚ ਲਗ ਜਾਵੋਗੇ ਉਦੋਂ ਹੀ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣ ਜਾਵੋਗੇ। ਫਿਰ ਤੁਹਾਡੀ ਖੁਸ਼ੀ ਦਾ ਪਾਰਾਵਾਰ ਨਹੀਂ ਰਹੇਗਾ। ਇਨਾਂ ਸਾਰੀਆਂ ਗੱਲਾਂ ਦਾ ਵਰਨਣ ਇੱਥੇ ਹੁੰਦਾ ਹੈ ਇਸਲਈ ਗਾਇਨ ਵੀ ਹੈ - ਅਤਿੰਦਰੀਏ ਸੁੱਖ ਗੋਪੀ - ਗੋਪੀਆਂ ਤੋਂ ਪੁੱਛੋ, ਜਿਨ੍ਹਾਂ ਨੂੰ ਭਗਵਾਨ ਬਾਪ ਪੜ੍ਹਾਉਂਦੇ ਹਨ।

ਭਗਵਾਨੁਵਾਚ ਮੈਨੂੰ ਯਾਦ ਕਰੋ। ਬਾਪ ਦੀ ਮਹਿਮਾ ਦੱਸਣੀ ਹੈ। ਸਦਗਤੀ ਦਾ ਵਰਸਾ ਤਾਂ ਇੱਕ ਬਾਪ ਤੋਂ ਹੀ ਮਿਲਦਾ ਹੈ। ਸਭਨੂੰ ਸਦਗਤੀ ਮਿਲਦੀ ਹੈ ਜਰੂਰ। ਪਹਿਲਾਂ ਸਭ ਜਾਣਗੇ ਸ਼ਾਂਤੀਧਾਮ। ਇਹ ਬੁੱਧੀ ਵਿੱਚ ਹੋਣਾ ਚਾਹੀਦਾ ਹੈ ਕਿ ਬਾਪ ਸਾਨੂੰ ਸਦਗਤੀ ਦੇ ਰਹੇ ਹਨ। ਸ਼ਾਂਤੀਧਾਮ, ਸੁੱਖਧਾਮ ਕਿਸਨੂੰ ਕਿਹਾ ਜਾਂਦਾ ਹੈ - ਇਹ ਤਾਂ ਸਮਝਾਇਆ ਹੈ। ਸ਼ਾਂਤੀਧਾਮ ਵਿੱਚ ਸਾਰੀਆਂ ਆਤਮਾਵਾਂ ਰਹਿੰਦੀਆਂ ਹਨ। ਉਹ ਹੈ ਸਵੀਟ ਹੋਮ, ਸਾਈਲੈਂਸ ਹੋਮ। ਟਾਵਰ ਆਫ ਸਾਈਲੈਂਸ। ਉਸਨੂੰ ਇਨ੍ਹਾਂ ਅੱਖਾਂ ਨਾਲ ਕੋਈ ਵੇਖ ਨਹੀ ਸਕਦਾ। ਉਨ੍ਹਾਂ ਸਾਇੰਸ ਵਾਲਿਆਂ ਦੀ ਬੁੱਧੀ ਤਾਂ ਇੱਥੇ ਇਨ੍ਹਾਂ ਅੱਖਾਂ ਨਾਲ ਜੋ ਚੀਜ ਵੇਖਦੇ ਹਾਂ ਉਸ ਤੇ ਹੀ ਚਲਦੀ ਹੈ। ਆਤਮਾਵਾਂ ਨੂੰ ਤਾਂ ਇਨ੍ਹਾਂ ਅੱਖਾਂ ਨਾਲ ਕੋਈ ਵੇਖ ਨਹੀਂ ਸਕਦਾ। ਸਮਝ ਸਕਦੇ ਹਨ। ਜਦੋਂ ਆਤਮਾ ਨੂੰ ਵੀ ਨਹੀਂ ਦੇਖ ਸਕਦੇ ਤਾਂ ਬਾਪ ਨੂੰ ਫਿਰ ਕਿਵੇਂ ਵੇਖ ਸਕਦੇ ਹਨ। ਇਹ ਸਮਝ ਦੀ ਗੱਲ ਹੈ ਨਾ। ਇਨ੍ਹਾਂ ਅੱਖਾਂ ਨਾਲ ਵੇਖਿਆ ਨਹੀਂ ਜਾਂਦਾ। ਭਗਵਾਨੁਵਾਚ - ਮੈਨੂੰ ਯਾਦ ਕਰੋ ਤਾਂ ਪਾਪ ਭਸਮ ਹੋਣਗੇ। ਇਹ ਕਿਸਨੇ ਕਿਹਾ? ਪੂਰਾ ਸਮਝ ਨਹੀਂ ਸਕਦੇ ਤਾਂ ਕ੍ਰਿਸ਼ਨ ਦੇ ਲਈ ਕਹਿ ਦਿੰਦੇ ਹਨ। ਕ੍ਰਿਸ਼ਨ ਨੂੰ ਤਾਂ ਬਹੁਤ ਯਾਦ ਕਰਦੇ ਹਨ। ਦਿਨ - ਪ੍ਰਤੀਦਿਨ ਵਿਭਚਾਰੀ ਹੁੰਦੇ ਜਾਂਦੇ ਹਨ। ਭਗਤੀ ਵਿੱਚ ਵੀ ਪਹਿਲੋਂ ਸ਼ਿਵ ਦੀ ਭਗਤੀ ਕਰਦੇ ਹਨ। ਉਹ ਹੈ ਅਵਿਭਚਾਰੀ ਭਗਤੀ ਫ਼ਿਰ ਲਕਸ਼ਮੀ - ਨਾਰਾਇਣ ਦੀ ਭਗਤੀ...ਉੱਚ ਤੋਂ ਉੱਚ ਤਾਂ ਹੈ ਭਗਵਾਨ। ਉਹ ਵੀ ਵਰਸਾ ਦਿੰਦੇ ਹਨ ਇਹ ਵਿਸ਼ਨੂੰ ਬਣਨ ਦਾ। ਤੁਸੀਂ ਸ਼ਿਵ ਵੰਸ਼ੀ ਬਣ ਫਿਰ ਵਿਸ਼ਨੂਪੁਰੀ ਦੇ ਮਾਲਿਕ ਬਣਦੇ ਹੋ। ਮਾਲਾ ਬਣਦੀ ਹੀ ਉਦੋਂ ਹੈ ਜਦੋਂ ਪਹਿਲਾ ਪਾਠ ਚੰਗੀ ਤਰ੍ਹਾਂ ਪੜ੍ਹਦੇ ਹਨ। ਬਾਪ ਨੂੰ ਯਾਦ ਕਰਨਾ ਕੋਈ ਮਾਸੀ ਦਾ ਘਰ ਨਹੀਂ। ਮਨ - ਬੁੱਧੀ ਨੂੰ ਸਭ ਪਾਸਿਓਂ ਹਟਾਕੇ ਇੱਕ ਪਾਸੇ ਲਗਾਉਣਾ ਹੈ। ਜੋ ਕੁੱਝ ਇਨ੍ਹਾਂ ਅੱਖਾਂ ਨਾਲ ਵੇਖਦੇ ਹੋ ਉਸ ਤੋਂ ਬੁੱਧੀਯੋਗ ਹਟਾ ਦੋ।

ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ, ਇਸ ਵਿੱਚ ਮੁੰਝਣਾ ਨਹੀਂ ਹੈ। ਬਾਪ ਇਸ ਰਥ ਵਿੱਚ ਬੈਠੇ ਹਨ, ਉਨ੍ਹਾਂਦੀ ਮਹਿਮਾ ਕਰਦੇ ਹਨ - ਉਹ ਹੈ ਨਿਰਾਕਾਰ। ਇਨ੍ਹਾਂ ਦੁਆਰਾ ਤੁਹਾਨੂੰ ਘੜੀ - ਘੜੀ ਇਹ ਯਾਦ ਕਰਵਾਉਂਦੇ ਹਨ - ਤੁਸੀਂ ਮਨਮਨਾਭਵ ਹੋ ਰਹੋ। ਗੋਇਆ ਤੁਸੀਂ ਸਭ ਤੇ ਉਪਕਾਰ ਕਰਦੇ ਹੋ। ਤੁਸੀਂ ਖਾਣਾ ਬਣਾਉਣ ਵਾਲੇ ਨੂੰ ਵੀ ਕਹਿੰਦੇ ਹੋ - ਸ਼ਿਵਬਾਬਾ ਦੀ ਯਾਦ ਕਰ ਭੋਜਨ ਬਣਾਓ ਤਾਂ ਖਾਣ ਵਾਲੇ ਦੀ ਬੁੱਧੀ ਸ਼ੁੱਧ ਹੋ ਜਾਵੇਗੀ। ਇੱਕ - ਦੂਜੇ ਨੂੰ ਯਾਦ ਕਰਵਾਉਣਾ ਹੈ। ਹਰ ਇੱਕ ਕੁਝ ਨਾ ਕੁਝ ਵਕ਼ਤ ਯਾਦ ਕਰਦੇ ਹਨ। ਕੋਈ ਅੱਧਾ ਘੰਟਾ ਬੈਠਦੇ ਹਨ, ਕੋਈ 10 ਮਿੰਟ ਬੈਠਦੇ ਹਨ। ਅੱਛਾ, 5 ਮਿੰਟ ਵੀ ਪਿਆਰ ਨਾਲ ਬਾਪ ਨੂੰ ਯਾਦ ਕੀਤਾ ਤਾਂ ਰਾਜਧਾਨੀ ਵਿੱਚ ਆ ਜਾਵੋਗੇ। ਰਾਜਾ - ਰਾਣੀ ਸਦਾ ਸਭਨੂੰ ਪਿਆਰ ਕਰਦੇ ਹਨ। ਤੁਸੀਂ ਵੀ ਪਿਆਰ ਦੇ ਸਾਗਰ ਬਣਦੇ ਹੋ, ਇਸਲਈ ਸਭ ਨਾਲ ਪਿਆਰ ਰਹਿੰਦਾ ਹੈ। ਪਿਆਰ ਹੀ ਪਿਆਰ। ਬਾਪ ਪਿਆਰ ਦਾ ਸਾਗਰ ਹੈ ਤਾਂ ਬੱਚਿਆਂ ਨੂੰ ਵੀ ਜਰੂਰ ਇਵੇਂ ਦਾ ਪਿਆਰ ਹੋਵੇਗਾ, ਤਾਂ ਉੱਥੇ ਵੀ ਇਵੇਂ ਦਾ ਪਿਆਰ ਰਹੇਗਾ। ਰਾਜੇ - ਰਾਣੀ ਦਾ ਵੀ ਬਹੁਤ ਪਿਆਰ ਹੁੰਦਾ ਹੈ। ਬੱਚਿਆਂ ਦਾ ਵੀ ਬਹੁਤ ਪਿਆਰ ਹੁੰਦਾ ਹੈ। ਪਿਆਰ ਵੀ ਬੇਹੱਦ ਦਾ। ਏਥੇਂ ਤਾਂ ਪਿਆਰ ਦਾ ਨਾਮ ਨਹੀਂ ਮਾਰ ਹੈ। ਉੱਥੇ ਇਹ ਕਾਮ ਕਟਾਰੀ ਦੀ ਹਿੰਸਾ ਵੀ ਨਹੀਂ ਹੁੰਦੀ, ਇਸਲਈ ਭਾਰਤ ਦੀ ਮਹਿਮਾ ਅਪਰਮਪਾਰ ਗਾਈ ਹੋਈ ਹੈ। ਭਾਰਤ ਵਰਗਾ ਪਵਿੱਤਰ ਦੇਸ਼ ਕੋਈ ਹੈ ਨਹੀਂ। ਇਹ ਸਭ ਤੋਂ ਵੱਡਾ ਤੀਰਥ ਹੈ। ਬਾਪ ਇੱਥੇ (ਭਾਰਤ) ਵਿੱਚ ਆਕੇ ਸਭ ਦੀ ਮਹਿਮਾ ਕਰਦੇ ਹਨ, ਸਭਨੂੰ ਪੜ੍ਹਾਉਂਦੇ ਹਨ। ਮੁੱਖ ਹੈ ਪੜ੍ਹਾਈ। ਤੁਹਾਡੇ ਵਿਚੋਂ ਕੋਈ - ਕੋਈ ਪੁੱਛਦੇ ਹਨ ਭਾਰਤ ਦੀ ਕੀ ਸੇਵਾ ਕਰਦੇ ਹੋ? ਬੋਲੋ, ਤੁਸੀਂ ਚਾਹੁੰਦੇ ਹੋ ਭਾਰਤ ਪਾਵਨ ਹੋਵੇ, ਹੁਣ ਪਤਿਤ ਹੈ ਨਾ, ਤਾਂ ਅਸੀਂ ਸ਼੍ਰੀਮਤ ਤੇ ਭਾਰਤ ਨੂੰ ਪਾਵਨ ਬਣਾਉਂਦੇ ਹਾਂ। ਸਭਨੂੰ ਕਹਿੰਦੇ ਹਾਂ ਬਾਪ ਨੂੰ ਯਾਦ ਕਰੋ ਤਾਂ ਪਤਿਤ ਤੋਂ ਪਾਵਨ ਬਣ ਜਾਓਗੇ। ਇਹ ਅਸੀਂ ਰੂਹਾਨੀ ਸੇਵਾ ਕਰ ਰਹੇ ਹਾਂ। ਭਾਰਤ ਜੋ ਸਿਰਤਾਜ ਸੀ, ਪੀਸ ਪ੍ਰਾਸਪਰਟੀ ਸੀ ਉਹ ਫਿਰ ਤੋਂ ਬਣਾ ਰਹੇ ਹਾਂ, ਸ਼੍ਰੀਮਤ ਤੇ ਕਲਪ ਪਹਿਲੋਂ ਦੀ ਤਰ੍ਹਾਂ, ਫਿਰ ਡਰਾਮਾ ਪਲੈਨ ਅਨੁਸਾਰ। ਇਹ ਅੱਖਰ ਪੂਰੇ ਯਾਦ ਕਰੋ। ਮਨੁੱਖ ਚਾਹੁੰਦੇ ਵੀ ਹਨ ਵਰਲਡ ਪੀਸ ਹੋਵੇ। ਸੋ ਅਸੀਂ ਕਰ ਰਹੇ ਹਾਂ। ਭਗਵਾਨੁਵਾਚ - ਬਾਪ ਸਾਨੂੰ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਨ ਮੈਨੂੰ ਬਾਪ ਨੂੰ ਯਾਦ ਕਰੋ। ਇਹ ਵੀ ਬਾਬਾ ਜਾਣਦੇ ਹਨ ਤੁਸੀਂ ਕੋਈ ਇਨਾਂ ਯਾਦ ਥੋੜ੍ਹੀ ਨਾ ਕਰਦੇ ਹੋ ਬਾਬਾ ਨੂੰ। ਇਸ ਵਿੱਚ ਹੀ ਮਿਹਨਤ ਹੈ। ਯਾਦ ਨਾਲ ਹੀ ਤੁਹਾਡੀ ਕਰਮਾਤੀਤ ਅਵਸਥਾ ਆਵੇਗੀ। ਤੁਹਾਨੂੰ ਸਵਦਰਸ਼ਨ ਚੱਕਰਧਾਰੀ ਬਣਨਾ ਹੈ। ਇਸ ਦਾ ਅਰਥ ਵੀ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ। ਸ਼ਾਸਤਰਾਂ ਵਿੱਚ ਤਾਂ ਕਿੰਨੀਆਂ ਗੱਲਾਂ ਲਿਖ ਦਿੱਤੀਆਂ ਹਨ। ਹੁਣ ਬਾਪ ਕਹਿੰਦੇ ਹਨ ਜੋ ਕੁਝ ਪੜ੍ਹੇ ਹੋ ਉਹ ਸਭ ਭੁੱਲ ਜਾਣਾ ਹੈ, ਆਪਣੇ ਨੂੰ ਆਤਮਾ ਸਮਝਣਾ ਹੈ। ਉਹ ਹੀ ਨਾਲ ਜਾਣਾ ਹੈ, ਹੋਰ ਕੁਝ ਵੀ ਨਾਲ ਨਹੀਂ ਜਾਵੇਗਾ। ਇਹ ਬਾਪ ਦੀ ਪੜ੍ਹਾਈ ਹੈ ਜੋ ਨਾਲ ਜਾਣੀ ਹੈ। ਉਸਦੇ ਲਈ ਕੋਸ਼ਿਸ਼ ਕਰ ਰਹੇ ਹਾਂ।

ਛੋਟੇ - ਛੋਟੇ ਬੱਚਿਆਂ ਨੂੰ ਵੀ ਘੱਟ ਨਾ ਸਮਝੋ। ਜਿੰਨੇ ਛੋਟੇ ਉਤਨਾ ਬਹੁਤ ਨਾਮ ਨਿਕਾਲ ਸਕਦੇ ਹਨ। ਛੋਟੀਆਂ - ਛੋਟੀਆਂ ਬੱਚੀਆਂ ਬੈਠ ਵੱਡੇ - ਵੱਡੇ ਬਜ਼ੁਰਗਾਂ ਨੂੰ ਸਮਝਾਉਣਗੀਆਂ ਤਾਂ ਕਮਾਲ ਕਰ ਵਿਖਾਉਂਗੀਆਂ। ਉਨ੍ਹਾਂ ਨੂੰ ਵੀ ਆਪ ਸਮਾਨ ਬਣਾਉਣਾ ਹੈ। ਕੋਈ ਪ੍ਰਸ਼ਨ ਪੁੱਛੇ ਤਾਂ ਰਿਸਪਾਂਸ ( ਸਮਝਾ ) ਦੇ ਸਕਣ, ਐਸੀ ਤਿਆਰੀ ਕਰੋ। ਫਿਰ ਜਿੱਥੇ - ਜਿੱਥੇ ਸੈਂਟਰਜ਼ ਹੋਣ ਜਾਂ ਮਿਊਜ਼ੀਅਮ ਹੋਣ ਤਾਂ ਉਨ੍ਹਾਂ ਨੂੰ ਭੇਜ ਦੋ। ਇਵੇਂ ਦੇ ਗਰੁੱਪ ਤਿਆਰ ਕਰੋ। ਟਾਈਮ ਤਾਂ ਇਹ ਹੀ ਹੈ। ਇਵੇਂ - ਇਵੇਂ ਸਰਵਿਸ ਕਰੋ। ਵੱਡੇ ਬਜ਼ੁਰਗਾਂ ਨੂੰ ਵੀ ਛੋਟੀਆਂ ਬੱਚਿਆਂ ਬੈਠ ਸਮਝਾਉਣ ਤਾਂ ਕਮਾਲ ਹੈ। ਕੋਈ ਪੁੱਛੇ ਤੁਸੀਂ ਕਿਸਦੇ ਬੱਚੇ ਹੋ? ਬੋਲੋ - ਸ਼ਿਵਬਾਬਾ ਦੇ ਬੱਚੇ ਹਾਂ। ਉਹ ਨਿਰਾਕਾਰ ਹੈ। ਬ੍ਰਹਮਾ ਦੇ ਤਨ ਵਿੱਚ ਆਕੇ ਪੜ੍ਹਾਉਂਦੇ ਹਨ। ਇਸ ਪੜ੍ਹਾਈ ਨਾਲ ਹੀ ਅਸੀਂ ਇਹ ਲਕਸ਼ਮੀ - ਨਾਰਾਇਣ ਬਣਨਾ ਹੈ। ਸਤਿਯੁੱਗ ਆਦਿ ਵਿੱਚ ਇਨ੍ਹਾਂ ਲਕਸ਼ਮੀ ਵਾ ਨਾਰਾਇਣ ਦਾ ਰਾਜ ਸੀ ਨਾ। ਉਨ੍ਹਾਂਨੂੰ ਇਵੇਂ ਦੇ ਕਿਸਨੇ ਬਣਾਇਆ? ਜਰੂਰ ਇਵੇਂ ਦੇ ਕਰਮ ਕੀਤੇ ਹੋਣਗੇ ਨਾ। ਬਾਪ ਬੈਠ ਕਰਮ, ਅਕਰਮ, ਵਿਕਰਮ ਦੀ ਗਤੀ ਸੁਣਾਉਂਦੇ ਹਨ। ਸ਼ਿਵਬਾਬਾ ਸਾਨੂੰ ਪੜ੍ਹਾਉਂਦੇ ਹਨ। ਉਹ ਹੀ ਬਾਪ, ਟੀਚਰ ਗੁਰੂ ਹਨ। ਤਾਂ ਬਾਬਾ ਸਮਝਾਉਦੇ ਹਨ ਮੂਲ ਇੱਕ ਗੱਲ ਤੇ ਹੀ ਖੜ੍ਹੇ ਹੋਕੇ ਸਮਝਾਉਣਾ ਹੈ। ਪਹਿਲੋਂ - ਪਹਿਲੋਂ ਅਲਫ਼, ਅਲਫ਼ ਨੂੰ ਸਮਝ ਜਾਣਗੇ ਤਾਂ ਫਿਰ ਇੰਨੇ ਪ੍ਰਸ਼ਨ ਆਦਿ ਪੁੱਛਣਗੇ ਨਹੀਂ। ਅਲਫ਼ ਸਮਝਣ ਬਗੈਰ ਤੁਸੀਂ ਬਾਕੀ ਹੋਰ ਚਿੱਤਰਾਂ ਤੇ ਸਮਝਾਓਗੇ ਤਾਂ ਮੱਥਾ ਖ਼ਰਾਬ ਕਰ ਦੇਣਗੇ। ਪਹਿਲੀ ਗੱਲ ਹੈ ਅਲਫ਼ ਦੀ। ਅਸੀਂ ਸ਼੍ਰੀਮਤ ਤੇ ਚਲਦੇ ਹਾਂ। ਇਵੇਂ ਦੇ ਵੀ ਨਿਕਲਣ ਗੇ ਜੋ ਕਹਿਣਗੇ ਅਲਫ਼ ਸਮਝ ਲਿਆ, ਬਾਕੀ ਇਹ ਚਿੱਤਰ ਆਦਿ ਕੀ ਵੇਖਣ ਦੇ ਹਨ। ਅਸੀਂ ਅਲਫ਼ ਨੂੰ ਜਾਨਣ ਨਾਲ ਸਭ ਕੁਝ ਸਮਝ ਲਿਆ ਹੈ। ਭਿਖਿਆ ਮਿਲੀ, ਇਹ ਗਿਆ। ਤੁਸੀਂ ਫ਼ਸਟ ਕਲਾਸ ਭਿੱਖਿਆ ਦਿੰਦੇ ਹੋ। ਬਾਪ ਦਾ ਪਰਿਚੈ ਦੇਣ ਨਾਲ ਹੀ ਬਾਪ ਨੂੰ ਜਿਨਾਂ ਯਾਦ ਕਰਨਗੇ ਤਾਂ ਤਮੋਪ੍ਧਾਨ ਤੋ ਸਤੋਪ੍ਰਧਾਨ ਬਣਾਂਗੇ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਅਤਿੰਦਰੀਏ ਸੁੱਖ ਦਾ ਅਨੁਭਵ ਕਰਨ ਦੇ ਲਈ ਅੰਦਰ ਬਾਬਾ - ਬਾਬਾ ਦੀ ਉੱਛਲ ਆਉਂਦੀ ਰਹੇ। ਹਠ ਨਾਲ ਨਹੀਂ ਅੰਦਰੋਂ ਦਿਲ ਨਾਲ ਬਾਪ ਨੂੰ ਚਲਦੇ - ਫ਼ਿਰਦੇ ਯਾਦ ਕਰੋ ਬੁੱਧੀ ਸਭ ਪਾਸਿਓਂ ਹਟਾ ਕੇ ਇੱਕ ਪਾਸੇ ਲਗਾਓ।

2. ਜਿਵੇਂ ਬਾਪ ਪਿਆਰ ਦਾ ਸਾਗਰ ਹੈ, ਇਵੇਂ ਬਾਪ ਸਮਾਨ ਪਿਆਰ ਦਾ ਸਾਗਰ ਬਣਨਾ ਹੈ। ਸਭ ਤੇ ਉਪਕਾਰ ਕਰਨਾ ਹੈ। ਬਾਪ ਦੀ ਯਾਦ ਵਿੱਚ ਰਹਿਣਾ ਅਤੇ ਸਭਨੂੰ ਬਾਪ ਦੀ ਯਾਦ ਦਿਵਾਉਣੀ ਹੈ।

ਵਰਦਾਨ:-
ਸ਼ਾਂਤੀ ਦੀ ਸ਼ਕਤੀ ਦੇ ਸਾਧਨਾਂ ਦ੍ਵਾਰਾ ਵਿਸ਼ਵ ਨੂੰ ਸ਼ਾਂਤ ਬਨਾਉਣ ਵਾਲੇ ਰੂਹਾਨੀ ਸ਼ਸਤਰਧਾਰੀ ਭਵ।

ਸ਼ਾਂਤੀ ਦੀ ਸ਼ਕਤੀ ਦਾ ਸਾਧਨ ਹਰ ਸ਼ੁਭ ਸੰਕਲਪ, ਸ਼ੁਭ ਭਾਵਨਾ ਅਤੇ ਨੈਣਾਂ ਦੀ ਭਾਸ਼ਾ ਹੈ। ਜਿਵੇਂ ਮੂੰਹ ਦੀ ਭਾਸ਼ਾ ਦ੍ਵਾਰਾ ਬਾਪ ਦਾ ਜਾਂ ਰਚਨਾ ਦਾ ਪਰਿਚੈ ਦਿੰਦੇ ਹੋ, ਇਵੇਂ ਸ਼ਾਂਤੀ ਦੀ ਸ਼ਕਤੀ ਦੇ ਆਧਾਰ ਤੇ ਨੈਣਾਂ ਦੀ ਭਾਸ਼ਾ ਤੋਂ ਨੈਣਾਂ ਦ੍ਵਾਰਾ ਬਾਪ ਦਾ ਅਨੁਭਵ ਕਰਵਾ ਸਕਦੇ ਹੋ। ਸਥੂਲ ਸੇਵਾ ਦੇ ਸਾਧਨਾਂ ਨਾਲੋਂ ਸਾਇਲੇਂਸ ਦੀ ਸ਼ਕਤੀ ਅਤਿ ਸ੍ਰੇਸ਼ਠ ਹੈ। ਰੂਹਾਨੀ ਸੈਨਾ ਦਾ ਇਹ ਹੀ ਵਿਸ਼ੇਸ਼ ਸ਼ਸਤਰ ਹੈ - ਇਸ ਸ਼ਸਤਰ ਦ੍ਵਾਰਾ ਅਸ਼ਾਂਤ ਵਿਸ਼ਵ ਨੂੰ ਸ਼ਾਂਤ ਬਣਾ ਸਕਦੇ ਹੋ।

ਸਲੋਗਨ:-
ਨਿਰਵਿਘਨ ਰਹਿਣਾ ਅਤੇ ਨਿਰਵਿਘਨ ਬਣਾਉਣਾ - ਇਹ ਹੀ ਸੱਚੀ ਸੇਵਾ ਦਾ ਸਬੂਤ ਹੈ।