13.07.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਤੁਸੀਂ
ਬਾਪ ਦੇ ਕੋਲ ਆਏ ਹੋ ਆਪਣੀ ਜੀਵਨ ਹੀਰੇ ਸਮਾਨ ਬਣਾਉਣ , ਬਾਪ ਦੀ ਯਾਦ ਨਾਲ ਹੀ ਇਵੇਂ ਜੀਵਨ ਬਣੇਗੀ”
ਪ੍ਰਸ਼ਨ:-
ਨਵੀਂ ਦੁਨੀਆਂ
ਵਿੱਚ ਉੱਚ ਪਦਵੀ ਦੇ ਲਈ ਕਿਹੜਾ ਇੱਕ ਮੁੱਖ ਪੁਰਸ਼ਾਰਥ ਕਰਨਾ ਹੈ?
ਉੱਤਰ:-
ਬਾਬਾ ਕਹਿੰਦੇ -
ਮਿੱਠੇ ਬੱਚੇ, ਜਿਨ੍ਹਾਂ ਪੁਰਾਣੇ ਸੰਬੰਧੀਆਂ ਨੇ ਇੰਨਾ ਦੁੱਖੀ ਕੀਤਾ, ਹੁਣ ਉਨ੍ਹਾਂ ਦੇ ਮੋਹਜਾਲ ਤੋਂ
ਬੁੱਧੀ ਨੂੰ ਕੱਢ ਇੱਕ ਮੈਨੂੰ ਯਾਦ ਕਰੋ। ਉਨ੍ਹਾਂ ਦੇ ਨਾਲ ਰਹਿੰਦੇ ਵੀ ਮਨ ਨੂੰ ਮੇਰੇ ਵਿੱਚ ਲਾਓ।
ਮਨਮਨਾਭਵ ਦਾ ਮੰਤਰ ਹਮੇਸ਼ਾ ਯਾਦ ਰੱਖੋ ਤਾਂ ਤੁਸੀਂ ਨਵੀਂ ਦੁਨੀਆਂ ਵਿੱਚ ਉੱਚ ਪਦਵੀ ਪਾਓਗੇ।
ਗੀਤ:-
ਤੂੰਨੇ ਰਾਤ
ਗਵਾਈ...
ਓਮ ਸ਼ਾਂਤੀ
ਜਿਵੇਂ ਬੱਚਿਆਂ ਨੂੰ ਸਾਰੇ ਸ਼ਾਸਤਰਾਂ ਦਾ ਸਾਰ ਸਮਝਾਉਂਦੇ ਹਨ, ਉਵੇਂ ਇਨ੍ਹਾਂ ਗੀਤਾਂ ਦਾ ਵੀ ਸਾਰ
ਤੁਹਾਨੂੰ ਸਮਝਾਉਂਦੇ ਹਨ। ਉਹ ਹੀ ਸਭ ਦਾ ਰੂਹਾਨੀ ਬਾਪ, ਰੂਹਾਨੀ ਬੱਚਿਆਂ ਨੂੰ ਬ੍ਰਹਮਾ ਤਨ ਵਿੱਚ
ਬੈਠ ਸਮਝਾ ਰਹੇ ਹਨ। ਬਾਪ ਸਮਝਾਉਂਦੇ ਹਨ ਹੇ ਬੱਚਿਓ - ਤੁਸੀਂ ਜਾਣਦੇ ਹੋ ਸਾਡਾ ਹੀਰੇ ਵਰਗਾ ਜਨਮ ਬਣ
ਰਿਹਾ ਹੈ। ਬਾਪ ਦੇ ਕੋਲ ਆਉਂਦੇ ਹੀ ਹੋ ਹੀਰੇ ਵਰਗਾ ਜਨਮ ਬਣਾਉਣ। ਹੀਰੇ ਵਰਗਾ ਜਨਮ ਕਿਹਾ ਜਾਂਦਾ ਹੈ
ਸ੍ਵਰਗਵਾਸੀਆਂ ਦਾ। ਕੌਡੀ ਵਰਗਾ ਜਨਮ ਹੈ ਨਰਕਵਾਸੀਆਂ ਦਾ। ਤੁਸੀਂ ਸੰਗਮਯੁਗ ਨੂੰ ਵੀ ਜਾਣ ਚੁੱਕੇ
ਹੋ। ਅਸੀਂ ਹੁਣ ਸੰਗਮਯੁਗਵਾਸੀ ਹਾਂ। ਇਹ ਸੰਗਮਯੁਗ ਸਭ ਦੇ ਲਈ ਕਲਿਆਣਕਾਰੀ ਹੈ। ਇਸ ਸੰਗਮਯੁਗ ਵਿੱਚ
ਹੀ ਸਰਵ ਦੀ ਗਤੀ ਸਦਗਤੀ ਹੁੰਦੀ ਹੈ। ਕੌਣ ਕਰਦੇ ਹਨ? ਪਰਮਧਾਮ ਤੋਂ ਆਉਣ ਵਾਲਾ ਮੁਸਾਫ਼ਿਰ। ਉਹ
ਮੁਸਾਫ਼ਿਰ ਹੈ ਨਾ। ਤੁਸੀਂ ਮੁਸਾਫ਼ਿਰ ਨਹੀਂ ਹੋ, ਤੁਸੀਂ ਆਕੇ ਜਾਂਦੇ ਨਹੀਂ ਹੋ। ਬਾਪ ਕਹਿੰਦੇ ਹਨ -
ਮੈਂ ਪੁਰਾਣੀ ਦੁਨੀਆਂ ਵਿੱਚ ਆਕੇ ਫਿਰ ਵਾਪਿਸ ਚਲਾ ਜਾਂਦਾ ਹਾਂ। ਬੱਚੇ ਜਾਣਦੇ ਹਨ ਇਹ ਸੇਵਾ ਕਰਨ
ਵਾਲਾ ਸਿਰ੍ਫ ਇੱਕ ਮੁਸਾਫ਼ਿਰ ਹੈ ਨਾ। ਜੋ ਆਕੇ ਸਾਡੀ ਬੱਚਿਆਂ ਦੀ ਬਹੁਤ ਸੇਵਾ ਕਰਦੇ ਹਨ। ਇਵੇਂ ਦੀ
ਸੇਵਾ ਹੋਰ ਕੋਈ ਕਰ ਨਹੀਂ ਸਕਦਾ। ਸੇਵਾ ਦੇ ਲਈ ਹੀ ਪੁਕਾਰਦੇ ਹਨ ਕਿ ਆਕੇ ਸਾਡੀ ਪਤੀਤਾਂ ਦੀ ਸੇਵਾ
ਕਰੋ। ਬਾਪ ਵੀ ਕਹਿੰਦੇ ਹਨ ਸਾਡੀ ਬੱਚਿਆਂ ਦੀ ਸੇਵਾ ਵਿੱਚ ਆਏ ਹਨ ਕਿਉਂਕਿ ਬੱਚੇ ਬਹੁਤ ਦੁਖੀ ਹਨ।
ਪੁਕਾਰਦੇ ਵੀ ਹਨ ਸਾਡੇ ਦੁਖ ਹਰੋ ਅਤੇ ਸ਼ਾਂਤੀ ਦਵੋ। ਦੋ ਚੀਜ਼ਾਂ ਸਦਾ ਯਾਦ ਰਹਿੰਦੀਆਂ ਹਨ - ਸੁਖ ਅਤੇ
ਸ਼ਾਂਤੀ। ਇੱਥੇ ਦੁਖ ਅਤੇ ਅਸ਼ਾਂਤੀ ਹੈ, ਇਸਲਈ ਪੁਕਾਰਦੇ ਹਨ। ਬਾਪ ਹੀ ਆਕੇ ਸਾਰਾ ਰਾਜ਼ ਸ੍ਰਿਸ਼ਟੀ ਚੱਕਰ
ਦਾ ਬੱਚਿਆਂ ਨੂੰ ਸਮਝਾਉਂਦੇ ਹਨ। ਬੱਚੇ ਸਮਝਦੇ ਹਨ - ਹੁਣ ਭਗਤੀਮਾਰਗ ਖਤਮ ਹੁੰਦਾ ਹੈ। ਕਲਯੁਗ ਦਾ
ਅੰਤ ਮਾਨਾ ਭਗਤੀ ਹੇਠਾਂ ਉਤਰਦੀ ਆਉਂਦੀ ਹੈ। ਗਿਆਨ ਨਾਲ ਤੁਹਾਡੀ ਚੜ੍ਹਦੀ ਕਲਾ ਹੋ ਜਾਂਦੀ ਹੈ। ਤੁਸੀਂ
ਉੱਚ ਤੋਂ ਉੱਚ ਪਦਵੀ ਪਾ ਲੈਂਦੇ ਹੋ ਫਿਰ ਉਹ ਪ੍ਰਾਲਬੱਧ ਦਾ ਸੁੱਖ ਘੱਟ ਹੁੰਦਾ ਜਾਂਦਾ ਹੈ। ਭਗਤੀ
ਤਾਂ ਭਾਰਤ ਵਿੱਚ ਜਿੰਨੀ ਹੁੰਦੀ ਹੈ ਉਤਨੀ ਹੋਰ ਕਿਧਰੇ ਨਹੀਂ। ਅਧਾਕਲਪ ਭਗਤੀ ਚਲਦੀ ਹੈ। ਜਦੋਂ ਤੋਂ
ਦਵਾਪਰ ਸ਼ੁਰੂ ਹੁੰਦਾ ਹੈ ਅਤੇ ਦੂਜੇ ਧਰਮ ਸਥਾਪਨ ਹੋਣਾ ਸ਼ੁਰੂ ਹੁੰਦੇ ਹਨ ਉਦੋਂ ਤੋਂ ਭਗਤੀ ਸ਼ੁਰੂ
ਹੁੰਦੀ ਹੈ। ਭਗਤੀ ਵੀ ਪਹਿਲਾਂ ਬਹੁਤ ਚੰਗੀ ਹੁੰਦੀ ਹੈ। ਜਿਵੇੰ ਸਵਰਗ ਪਹਿਲੇ ਬਹੁਤ ਚੰਗਾ ਹੁੰਦਾ ਹੈ
ਫਿਰ ਹੋਲੀ - ਹੋਲੀ ਕਲਾ ਘੱਟ ਹੁੰਦੀ ਜਾਂਦੀ ਹੈ। ਭਗਤੀ ਸ਼ੁਰੂ ਹੁੰਦੀ ਹੈ ਤਾਂ ਪਹਿਲਾਂ - ਪਹਿਲਾਂ
ਸ਼ਿਵ ਦੇ ਪੁਜਾਰੀ ਬਣਦੇ ਹਨ। ਅੱਧਾਕਲਪ ਕੋਈ ਪੂਜਾ ਹੁੰਦੀ ਨਹੀਂ ਹੈ। ਫਿਰ ਭਗਤੀਮਾਰਗ ਸ਼ੁਰੂ ਹੁੰਦਾ
ਹੈ ਅਤੇ ਦੂਜੇ ਧਰਮ ਵੀ ਸ਼ੂਰੁ ਹੁੰਦੇ ਹਨ। ਇਤਨੀ ਭਗਤੀ ਹੋਰ ਕੋਈ ਕਰ ਨਹੀਂ ਸਕਦੇ, ਪੂਰਾ ਅੱਧਾਕਲਪ
ਭਗਤੀ ਚਲਦੀ ਹੈ। ਇਹ ਵੀ ਤੁਸੀਂ ਬੱਚੇ ਜਾਣਦੇ ਹੋ ਕਿ ਬਾਪ, ਜੋ ਸਭਨੂੰ, ਖਾਸ ਭਾਰਤ ਨੂੰ ਸਦਗਤੀ
ਦਿੰਦੇ ਹਨ, ਸਵਰਗ ਦਾ ਮਾਲਿਕ ਬਨਾਉਂਦੇ ਹਨ ਉਹ ਹੀ ਦੂਰ ਦੇਸ਼ ਦਾ ਮੁਸਾਫ਼ਿਰ ਆਇਆ ਹੋਇਆ ਹੈ। ਸਾਨੂੰ
ਬੱਚਿਆਂ ਨੂੰ ਫਿਰ ਤੋਂ ਸਵਰਗ ਦੀ ਬਾਦਸ਼ਾਹੀ ਦੇਣ। ਵਰਸਾ ਵੀ ਕਿੰਨਾ ਜਬਰਦਸਤ ਹੈ। ਪਰ ਇੱਕ ਵੀ ਗੱਲ
ਕਿਸੇ ਦੀ ਬੁੱਧੀ ਵਿੱਚ ਨਹੀਂ ਬੈਠਦੀ। ਭਾਰਤ ਵਿੱਚ ਭਗਤੀ ਕਿੰਨੀ ਕਰਦੇ ਹਨ। ਕਿੰਨੇਂ ਮੰਦਿਰ ਹਨ।
ਭਾਰਤ ਖੰਡ ਵਿੱਚ ਤੇ ਢੇਰ ਮੰਦਿਰ ਹਨ। ਹੁਣ ਤੁਸੀਂ ਜਾਣਦੇ ਹੋ ਇਹ ਕਿਸਦੇ ਮੰਦਿਰ ਹਨ। ਪਹਿਲਾਂ -
ਪਹਿਲਾਂ ਤਾਂ ਸ਼ਿਵਬਾਬਾ ਦਾ ਮੰਦਿਰ ਬਣਦਾ ਹੈ, ਫਿਰ ਬਣਦੇ ਹਨ ਦੇਵਤਾਵਾਂ ਦੇ। ਉਹ ਮੰਦਿਰ ਵੀ ਤੁਹਾਡੇ
ਸਾਹਮਣੇ ਖੜ੍ਹਾ ਹੈ। ਇੱਕ ਪਾਸੇ ਸ਼ਿਵਬਾਬਾ ਦੀ ਪੂਜਾ ਕਰਦੇ ਹਨ, ਦੂਸਰੇ ਪਾਸੇ ਸ਼ਿਵਬਾਬਾ ਤੁਹਾਨੂੰ
ਪੂਜੀਏ ਬਣਾ ਰਹੇ ਹਨ। ਤੁਸੀਂ ਇੱਥੇ ਆਏ ਹੋ ਪੂਜੀਏ ਦੇਵਤਾ ਬਣਨ। ਜੋ ਵੀ ਦੇਵਤਾਵਾਂ ਦੇ ਪੂਜਾਰੀ ਹਨ
- ਅਸਲ ਵਿੱਚ ਉਹ ਵੀ ਆਕੇ ਇੱਥੇ ਬ੍ਰਾਹਮਣ ਬਣਨਗੇ। ਹੋਲੀ - ਹੋਲੀ ਵਾਧਾ ਹੁੰਦਾ ਜਾਵੇਗਾ। ਸਾਰੇ
ਇਕੱਠੇ ਤਾਂ ਪੜ੍ਹ ਨਹੀਂ ਸਕਦੇ। ਸਮਾਂ ਲਗਦਾ ਹੈ। ਕਲਪ ਪਹਿਲਾਂ ਵੀ ਜਿੰਨ੍ਹਾਂਨੇ ਪੜ੍ਹਿਆ ਹੋਵੇਗਾ
ਉਹ ਹੀ ਫਿਰ ਪੜ੍ਹਨਗੇ। ਇੱਕ ਦੂਜੇ ਨੂੰ ਪੜ੍ਹਾਉਂਦੇ ਰਹਿਣਾ ਹੈ। ਸਭਨੂੰ ਬਾਪ ਅਤੇ ਸ੍ਰਿਸ਼ਟੀ ਦੇ ਆਦਿ
- ਮੱਧ - ਅੰਤ ਦਾ ਨਾਲੇਜ ਸੁਨਾਉਂਦੇ ਹਨ, ਜਿਸ ਨਾਲ ਮਨੁੱਖ ਸਵਰਗ ਦਾ ਮਾਲਿਕ ਬਣ ਸਕਦੇ ਹਨ। ਸੋ ਆਕੇ
ਸਮਝੋ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਇਹ ਨਾਟਕ ਕਿਵੇਂ ਚੱਕਰ ਲਗਾਉਂਦਾ ਹੈ। ਕਹਾਣੀ ਕੋਈ
ਲੱਖਾਂ ਵਰ੍ਹਿਆਂ ਦੀ ਤੇ ਨਹੀਂ ਸੁਣਾ ਸਕਦੇ। ਤੁਸੀਂ ਜਾਣਦੇ ਹੋ 5 ਹਜਾਰ ਵਰ੍ਹੇ ਪਹਿਲਾਂ ਕੀ ਸੀ,
ਕਿਸਦਾ ਰਾਜ ਸੀ! ਭਾਰਤ ਵਿੱਚ ਅਸੀਂ ਪੁਜੀਏ ਦੇਵੀ - ਦੇਵਤਾਵਾਂ ਦਾ ਰਾਜ ਸੀ। ਯਾਦ ਆਇਆ ਨਾ - ਅਸੀਂ
ਪੂਜੀਏ ਸੀ, ਫਿਰ ਪੁਜਾਰੀ ਬਣੇ। ਪਹਿਲੋਂ ਇਹ ਪਤਾ ਨਹੀਂ ਸੀ - ਅਸੀਂ ਸੋ ਪੂਜੀਏ ਦੇਵਤਾ ਸੀ, ਫਿਰ ਅਸੀਂ
84 ਜਨਮ ਲਏ। 84 ਜਨਮਾਂ ਦੀ ਕਹਾਣੀ ਲਕਸ਼ਮੀ - ਨਰਾਇਣ ਦੀ ਹੈ। ਤੁਸੀਂ ਆਪਣੇ 84 ਜਨਮਾਂ ਦੀ ਕਹਾਣੀ
ਸੁਨਾਉਂਦੇ ਹੋ। ਉਨ੍ਹਾਂ ਨੂੰ ਤੇ ਆਪਣੀ ਕਹਾਣੀ ਬੈਠ ਲਿਖਣ ਵਿੱਚ ਬਹੁਤ ਸਮੇਂ ਲਗਦਾ ਹੈ। ਤੁਸੀਂ ਇੱਕ
ਮਿੰਟ ਵਿੱਚ 84 ਜਨਮਾਂ ਦੀ ਕਹਾਣੀ ਦੱਸ ਸਕਦੇ ਹੋ। ਉਹ ਤਾਂ ਇੱਕ ਜਨਮ ਦੀ ਕਹਾਣੀ ਲਿਖਦੇ ਹਨ।
ਛੋਟੇਪਨ ਵਿੱਚ ਕੀ - ਕੀ ਕੀਤਾ। ਇਹ ਵੀ ਆਪਣੀ ਕਹਾਣੀ ਦੱਸਦੇ ਹਨ। ਅਸੀਂ 84 ਦਾ ਚੱਕਰ ਕਿਵੇਂ
ਲਗਾਉਂਦੇ ਹਾਂ। ਇੱਕ ਦੀ ਤਾਂ ਗੱਲ ਨਹੀਂ, ਬਹੁਤ ਬ੍ਰਾਹਮਣ ਹਨ। ਤੁਸੀਂ ਹੀ ਇਸ ਚੱਕਰ ਨੂੰ ਜਾਣਦੇ
ਹੋ। ਇਸ ਚੱਕਰ ਨੂੰ ਜਾਨਣ ਨਾਲ ਤੁਸੀਂ ਰਾਜਾ ਰਾਣੀ ਬਣਦੇ ਹੋ ਅਤੇ ਫਿਰ ਹੋਰਾਂ ਨੂੰ ਬਣਾਉਂਦੇ ਵੀ
ਹੋ। ਭਗਤੀ ਵੀ ਭਾਰਤਵਾਸੀਆਂ ਵਰਗੀ ਕੋਈ ਨਹੀਂ ਕਰਦੇ ਹਨ। ਹੋਰ ਜੋ ਵੀ ਮੱਠ ਪੰਥ ਧਰਮ ਆਦਿ ਹਨ, ਉਹ
ਸਾਡੇ ਭਗਤੀ ਦੇ ਸਮੇਂ ਸਥਾਪਨ ਹੁੰਦੇ ਹਨ। ਪਹਿਲੇ - ਪਹਿਲੇ ਸਾਡਾ ਕਿੰਨਾ ਛੋਟਾ ਫੁੱਲਾਂ ਦਾ ਝਾੜ
ਸੀ, ਰੂਹਾਨੀ ਗਾਰਡਨ ਸੀ। ਤੁਸੀਂ ਚੈਤੰਨ ਫੁਲ ਸੀ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਫੁੱਲਾਂ ਦਾ ਬਗੀਚਾ।
ਫਿਰ ਉਹ ਹੀ ਕੰਢਿਆਂ ਦਾ ਬਗੀਚਾ ਹੁੰਦਾ ਜਾਂਦਾ ਹੈ। ਇਸ ਸਮੇਂ ਸਭ ਕੰਢੇ ਬਣ ਗਏ ਹਨ। ਫਿਰ ਕੰਢਿਆਂ
ਤੋਂ ਫੁਲ ਕਿਵੇਂ ਬਣਨਾ ਹੈ, ਸੋ ਬਾਪ ਬੈਠ ਸਮਝਾਉਂਦੇ ਹਨ। ਇੱਕ ਦੋ ਨੂੰ ਦੁੱਖ ਦੇਣਾ ਕੰਢਾ ਲਗਾਉਣਾ
ਹੈ। ਸਟੂਡੈਂਟ ਲਾਈਫ ਇਜ ਦੀ ਬੈਸਟ ਕਿਹਾ ਜਾਂਦਾ ਹੈ। ਉਹ ਬਹੁਤ ਚੰਗੀ ਹੁੰਦੀ ਹੈ। ਬੱਚੇ ਬੱਚੀਆਂ ਬੜੀ
ਖੁਸ਼ੀ ਵਿੱਚ ਪੜ੍ਹਦੇ ਰਹਿੰਦੇ ਹਨ। ਵਿਆਹ ਕੀਤੀ ਅਤੇ ਇੱਕ ਦੋ ਨੂੰ ਕੰਢਾ ਲਗਾਉਨਾ ਸ਼ੁਰੂ ਕੀਤਾ।
ਸਤਿਯੁਗ ਵਿੱਚ ਕੋਈ ਕੰਢਾ ਨਹੀਂ ਲਗਾਉਂਦੇ। ਹੁਣ ਤੁਸੀਂ ਫਿਰ ਫੁਲ ਬਣਦੇ ਹੋ। ਤੁਸੀਂ ਜਾਣਦੇ ਹੋ
ਭਾਰਤ ਸ੍ਵਰਗ ਸੀ ਤਾਂ ਕਿੰਨੇ ਅਪਾਰ ਸੁੱਖ ਸਨ। ਸੋਨੇ ਦੀ ਖਾਣੀਆਂ ਸੀ। ਹੁਣ ਉਹ ਖਾਲੀ ਹੋ ਗਈ ਹੈ।
ਫਿਰ ਤੁਹਾਨੂੰ ਸੋਨਾ ਭਰਪੂਰ ਮਿਲੇਗਾ। ਭਾਰਤ ਵਿੱਚ ਹੀ ਸੋਨੇ, ਹੀਰੇ, ਜਵਾਹਰਾਤ ਦੀਆਂ ਖਾਣੀਆਂ ਸੀ।
ਉਸ ਸਮੇਂ ਅਮਰੀਕਾ ਆਦਿ ਕੁਝ ਵੀ ਨਹੀਂ ਹੁੰਦਾ। ਬੰਬੇ ਵੀ ਨਹੀਂ ਹੁੰਦੀ। ਵੰਡਰ ਹੈ ਨਾ। ਕਲਯੁਗ ਦੇ
ਅੰਤ ਵਿੱਚ ਕੁਝ ਵੀ ਸੋਨਾ ਵੇਖਣ ਵਿੱਚ ਨਹੀਂ ਆਉਂਦਾ ਫਿਰ ਸਤਿਯੁਗ ਆਦਿ ਵਿੱਚ ਇੰਨੀਆਂ ਸੋਨੇ ਦੀਆਂ
ਖਾਣੀਆਂ ਭਰਤੁ ਹੋ ਜਾਂਦੀਆਂ ਹਨ। ਸੋਨੇ ਦੇ ਮਹਿਲ ਬਣ ਜਾਂਦੇ ਹਨ। ਵੰਡਰ ਹੈ ਨਾ। ਉੱਥੇ ਖਾਣੀਆਂ ਤੋਂ
ਕਿੰਨਾ ਢੇਰ ਸੋਨਾ ਕੱਢਦੇ ਹਨ। ਜਿਵੇਂ ਇੱਥੇ ਮਿੱਟੀ ਦੀਆਂ ਇੱਟਾਂ ਬਣਦੀਆਂ ਹਨ, ਉਵੇਂ ਉੱਥੇ ਸੋਨੇ
ਦੀਆਂ ਇੱਟਾਂ ਬਣਦੀਆਂ ਹਨ। ਮਾਇਆ ਮਛੰਦਰ ਦਾ ਖੇਡ ਵਿਖਾਉਂਦੇ ਹਨ ਨਾ। ਧਿਆਨ ਵਿੱਚ ਵੇਖਿਆ ਇੱਥੇ ਤਾਂ
ਸੋਨਾ ਹੀ ਸੋਨਾ ਹੈ। ਬਰੋਬਰ ਸਤਿਯੁਗ ਵਿੱਚ ਸੋਨਾ ਹੋਵੇਗਾ। ਇੱਥੇ ਤਾਂ ਵੇਖੋ ਮਿੱਟੀ ਦੀਆਂ ਇੱਟਾਂ
ਵੀ ਨਹੀਂ ਮਿਲਦੀਆਂ ਹਨ। ਜਿੰਨੀਆਂ ਇੱਥੇ ਇੱਟਾਂ ਪੈਸੇ ਨਾਲ ਮਿਲਦੀਆਂ ਹਨ, ਉੱਨੀਆਂ ਉੱਥੇ ਸੋਨੇ ਦੀਆਂ
ਇੱਟਾਂ ਮੁਫ਼ਤ ਮਿਲਦੀਆਂ ਹਨ। ਰਾਤ - ਦਿਨ ਦਾ ਫਰਕ ਹੈ। ਤਾਂ ਕਿਓਂ ਨਹੀਂ ਪੁਰਸ਼ਾਰਥ ਕਰਨਾ ਚਾਹੀਦਾ ਹੈ
- ਨਵੀਂ ਦੁਨੀਆਂ ਵਿੱਚ ਉੱਚ ਪਦਵੀ ਪਾਉਣ ਦਾ! ਇੱਥੇ ਮੋਹਜਾਲ ਵਿੱਚ ਕਿਓਂ ਫਸੀਏ!
ਬਾਪ ਕਹਿੰਦੇ ਹਨ ਪੁਰਾਣੇ
ਸੰਬੰਧਾਂ ਵਿੱਚ ਤੁਸੀਂ ਕਿੰਨਾ ਦੁੱਖ ਉਠਾਉਂਦੇ ਹੋ! ਬਾਬਾ ਇਵੇਂ ਨਹੀਂ ਕਹਿੰਦੇ ਕਿ ਇਨ੍ਹਾਂ ਨੂੰ
ਛੱਡ ਦਵੋ। ਸਿਰਫ ਬੁੱਧੀਯੋਗ ਇੱਕ ਬਾਪ ਨਾਲ ਲਗਾਓ ਤਾਂ ਤੁਸੀਂ ਵਿਸ਼ਵ ਦੇ ਮਾਲਿਕ ਬਣ ਜਾਵੋਗੇ।
ਮਨਮਨਾਭਵ ਦਾ ਅਰਥ ਹੀ ਹੈ - ਮੈਨੂੰ ਯਾਦ ਕਰੋ ਅਤੇ ਵਿਸ਼ਨੂੰ ਚਤੁਰਭੁੱਜ ਨੂੰ ਮਤਲਬ ਵਿਸ਼ਨੂੰਪੂਰੀ ਨੂੰ
ਯਾਦ ਕਰੋ। ਮੂਲ ਹੈ ਹੀ ਇੱਕ ਅੱਖਰ। ਭਗਤੀ ਮਾਰਗ ਵਿੱਚ ਤਾਂ ਢੇਰ ਪੰਚਾਇਤ ਹੈ। ਹੁਣ ਤੁਸੀਂ ਸਭ
ਆਤਮਾਵਾਂ ਆਸ਼ਿਕ ਹੋ ਇੱਕ ਮਾਸ਼ੂਕ ਪਰਮਪਿਤਾ ਪਰਮਾਤਮਾ ਦੇ। ਉਹ ਤੁਹਾਨੂੰ ਸੁਖਧਾਮ ਦਾ ਮਾਲਿਕ ਬਣਾਉਂਦੇ
ਹਨ। ਸਭ ਆਤਮਾਵਾਂ ਉਨ੍ਹਾਂ ਨੂੰ ਯਾਦ ਕਰਦੇ ਹਨ। ਤੁਸੀਂ ਰੂਹਾਨੀ ਆਸ਼ਿਕ, ਰੂਹਾਨੀ ਮਾਸ਼ੂਕ ਦੇ ਇੱਕ ਹੀ
ਵਾਰ ਬਣਦੇ ਹੋ। ਬਾਕੀ ਤਾਂ ਸਭ ਮਨੁੱਖ ਹਨ ਜਿਸਮਾਨੀ ਆਸ਼ਿਕ ਮਾਸ਼ੂਕ। ਹੁਣ ਬੇਹੱਦ ਦੇ ਆਸ਼ਿਕਾਂ ਨੂੰ
ਬੇਹੱਦ ਦਾ ਮਾਸ਼ੂਕ ਆਕੇ ਮਿਲਿਆ ਹੈ। ਉਨ੍ਹਾਂ ਨੂੰ ਕਹਿੰਦੇ ਵੀ ਹਨ - ਆਓ ਆਕੇ ਸਾਨੂੰ ਪਤਿਤ ਤੋਂ
ਪਾਵਨ ਬਣਾਓ। ਇੱਕ ਨੂੰ ਹੀ ਪੁਕਾਰਦੇ ਹਨ। ਤੁਸੀਂ ਜਾਣਦੇ ਹੋ ਸਾਡੀ ਆਤਮਾ ਪਤਿਤ ਬਣੀ ਹੈ ਇਸਲਈ
ਪੁਕਾਰਦੇ ਹਨ ਪਤਿਤ - ਪਾਵਨ ਆਓ। ਕੁੰਭ ਦਾ ਮੇਲਾ ਲਗਦਾ ਹੈ, ਕਿੰਨੇ ਜਾਕੇ ਗੰਗਾ ਸਨਾਨ ਕਰਦੇ ਹਨ।
ਫਾਇਦਾ ਕੁਝ ਵੀ ਨਹੀਂ। ਪਾਵਨ ਕੋਈ ਵੀ ਬਣਦਾ ਨਹੀਂ। ਹੁਣ ਬਾਪ ਆਕੇ ਗਿਆਨ ਵਰਖਾ ਕਰਦੇ ਹਨ। ਤੁਹਾਡੇ
ਉੱਪਰ ਗਿਆਨ ਦੀ ਵਰਖਾ ਹੋ ਰਹੀ ਹੈ, ਜਿਸ ਤੋਂ ਫਿਰ ਕੰਢਿਆਂ ਦਾ ਜੰਗਲ ਫੁੱਲਾਂ ਦਾ ਬਗੀਚਾ ਬਣ ਜਾਵੇਗਾ।
ਤੁਸੀਂ ਜਾਣਦੇ ਹੋ - ਸਾਡਾ ਜੱਦ ਰਾਜ ਹੋਵੇਗਾ ਤਾਂ ਉੱਥੇ ਕੋਈ ਪਤਿਤ ਹੋਵੇਗਾ ਹੀ ਨਹੀਂ। ਸਾਰੇ ਵਿਸ਼ਵ
ਤੇ ਗਿਆਨ ਵਰਖਾ ਹੋ ਜਾਂਦੀ ਹੈ। ਸਭ ਕੁਝ ਹਰਿਆ ਭਰਿਆ ਹੋ ਜਾਂਦਾ ਹੈ। ਖਾਣੀਆਂ ਵੀ ਹੀਰੇ ਜਵਾਹਰਾਂ
ਦੀਆਂ ਨਵੀਂਆਂ ਬਣ ਜਾਂਦੀਆਂ ਹਨ। ਹੁਣ ਤੁਸੀਂ ਬੱਚਿਆਂ ਨੂੰ ਕਿੰਨਾ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ।
ਸਮੁੱਖ ਵੇਖਦੇ ਹੋ, ਬੇਹੱਦ ਦਾ ਬਾਪ ਬੈਠ ਸਮਝਾਉਂਦੇ ਹਨ ਕਿ ਤੁਸੀਂ ਮੈਨੂੰ ਯਾਦ ਕਰੋ ਤਾਂ ਤੁਹਾਡੇ
ਵਿਕਰਮ ਵਿਨਾਸ਼ ਹੋਣਗੇ। ਭਾਵੇਂ ਤੁਸੀਂ ਕਿੱਥੇ ਵੀ ਬੈਠੋ - ਸਨਾਨ ਕਰੋ, ਬੁੱਧੀ ਵਿੱਚ ਬਾਪ ਦੀ ਯਾਦ
ਰਹੇ। ਉੱਥੇ ਤਾਂ ਯਾਦ ਕਰਨ ਦੀ ਫੁਰਸਤ ਹੈ। ਬਾਪ ਨੂੰ ਜਿੰਨਾ ਯਾਦ ਕਰੋਂਗੇ ਉੱਨੀ ਕਮਾਈ ਹੈ। ਯਾਦ
ਨਾਲ ਹੀ ਕਮਾਈ ਹੈ। ਇਵੇਂ ਕਦੀ ਸੁਣੀਆਂ ਕਿ ਯਾਦ ਤੋਂ ਕਮਾਈ ਹੁੰਦੀ ਹੈ! ਕਿੰਨੀ ਵੱਡੀ ਕਮਾਈ ਹੈ,
ਤੁਸੀਂ ਵਿਸ਼ਨੂਪੁਰੀ ਦੇ ਮਾਲਿਕ ਬਣ ਜਾਵੋਗੇ। ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਦਾ ਬਾਪ ਨਿਰਾਕਾਰ
ਹੈ। ਉਸ ਨੇ ਇਸ ਸ਼ਰੀਰ ਦਾ ਆਧਾਰ ਲਿੱਤਾ ਹੈ। ਭਾਗੀਰਥ ਦਾ ਵੀ ਵਰਨਣ ਹੈ ਨਾ। ਭਾਗਸ਼ਾਲੀ ਰਥ ਜਿਸ ਰਥ
ਤੇ ਪਰਮਪਿਤਾ ਦੀ ਪਰਮ ਆਤਮਾ ਸਵਾਰ ਹੁੰਦੀ ਹੈ। ਆਤਮਾ ਦਾ ਰਥ ਜੱਦ ਤਿਆਰ ਹੁੰਦਾ ਹੈ ਤਾਂ ਝੱਟ ਆਤਮਾ
ਆਕੇ ਪ੍ਰਵੇਸ਼ ਕਰਦੀ ਹੈ। ਬਾਪ ਨੂੰ ਤਾਂ ਇਸ ਰਥ ਵਿੱਚ ਆਕੇ ਸਿਰਫ ਨਾਲੇਜ ਦੇਣੀ ਹੈ। ਇਨ੍ਹਾਂ ਦੇ ਵੀ
ਬਹੁਤ ਜਨਮਾਂ ਦੇ ਅੰਤ ਦੇ ਜਨਮ ਵਿੱਚ ਜੱਦ ਵਾਨਪ੍ਰਸਥ ਅਵਸਥਾ ਹੁੰਦੀ ਹੈ ਤਾਂ ਬਾਪ ਕਹਿੰਦੇ ਹਨ -
ਮੈਂ ਆਕੇ ਇਨ੍ਹਾਂ ਵਿੱਚ ਪ੍ਰਵੇਸ਼ ਕਰਦਾ ਹਾਂ ਅਤੇ ਇਸ ਰਥ ਵਿੱਚ ਵਿਰਾਜਮਾਨ ਹੁੰਦਾ ਹਾਂ। ਬਾਕੀ ਕੋਈ
ਘੋੜੇ ਗੱਡੀ ਦੇ ਰੱਥ ਦੀ ਗੱਲ ਨਹੀਂ ਹੈ। ਹੁਣ ਤੁਹਾਨੂੰ ਇਹ ਗਿਆਨ ਮਿਲਿਆ ਹੈ। ਬਾਪ ਬੈਠ ਸਮੁੱਖ ਤੁਸੀਂ
ਬੱਚਿਆਂ ਨੂੰ ਸਮਝਾਉਂਦੇ ਹਨ। ਤੁਹਾਨੂੰ ਤਾਂ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਆਈ. ਸੀ. ਐਸ. ਦਾ
ਇਮਤਿਹਾਨ ਪੜ੍ਹਦੇ ਹਨ ਤਾਂ ਬਹੁਤ ਨਸ਼ਾ ਰਹਿੰਦਾ ਹੈ। ਉਹ ਹੁੰਦਾ ਹੈ ਸਭ ਤੋਂ ਉੱਚ ਇਮਤਿਹਾਨ। ਤੁਹਾਡੀ
ਵੀ ਇਹ ਪੜ੍ਹਾਈ ਹੈ। ਇਹ ਭਗਵਾਨ ਦੀ ਪਾਠਸ਼ਾਲਾ ਹੈ। ਹੁਣ ਪ੍ਰਸ਼ਨ ਉੱਠਦਾ ਹੈ ਭਗਵਾਨ ਕੌਣ? ਕੀ
ਸ਼੍ਰੀਕ੍ਰਿਸ਼ਨ ਜਾਂ ਸ਼ਿਵਬਾਬਾ? ਸਭ ਦਾ ਭਗਵਾਨ ਕੌਣ ਹੈ? ਸਿਵਾਏ ਇੱਕ ਨਿਰਾਕਾਰ ਦੇ ਸਭ ਤਾਂ ਕ੍ਰਿਸ਼ਨ
ਨੂੰ ਮੰਨਣਗੇ ਨਹੀਂ। ਸਾਰੀਆਂ ਆਤਮਾਵਾਂ ਦਾ ਬਾਪ ਉਹ ਨਿਰਾਕਾਰ ਪਰਮਪਿਤਾ ਪਰਮਾਤਮਾ ਹੈ। ਉਹ ਹਮੇਸ਼ਾ
ਪਰਮਧਾਮ ਵਿੱਚ ਰਹਿੰਦੇ ਹਨ। ਇੱਕ ਹੀ ਵਾਰ ਆਉਂਦੇ ਹਨ - ਬੱਚਿਆਂ ਨੂੰ ਸ੍ਵਰਗ ਦਾ ਮਾਲਿਕ ਬਣਾਉਣ।
ਤੁਸੀਂ ਜਾਣਦੇ ਹੋ ਉਹ ਹੀ ਬਾਬਾ ਕਲਪ - ਕਲਪ ਆਕੇ ਸਾਨੂੰ ਰੰਕ ਤੋਂ ਰਾਵ ਬਣਾਉਂਦੇ ਹਨ ਨਾ। ਭਾਰਤ
ਹੁਣ ਰੰਕ ਹੈ ਨਾ। ਫਿਰ ਦੂਜੇ ਜਨਮ ਵਿੱਚ ਕੀ ਬਣਨਾ ਹੈ, ਤੁਹਾਨੂੰ ਸਭ ਸਾਕਸ਼ਾਤਕਾਰ ਹੋਏ ਹਨ। ਵਿਨਾਸ਼
ਦਾ ਵੀ ਸਾਕਸ਼ਾਤਕਾਰ ਕੀਤਾ ਹੈ। ਸਥਾਪਨਾ ਦਾ ਵੀ ਕੀਤਾ ਹੈ। ਭਗਵਾਨੁਵਾਚ ਵਿੱਚ ਤੁਹਾਨੂੰ ਰਾਜਿਆਂ ਦਾ
ਰਾਜਾ ਬਣਾਉਂਦਾ ਹਾਂ। ਬਹੁਤ ਦਾਨ - ਪੁੰਨ ਕਰਨ ਨਾਲ ਕਿਸੇ ਨੂੰ ਅਲਪਕਾਲ ਦਾ ਸੁੱਖ ਮਿਲਦਾ ਹੈ।
ਰਾਜਾਵਾਂ ਦੇ ਕੋਲ ਜਨਮ ਲੈ ਫਿਰ ਫੱਟ ਤੋਂ ਮਰ ਜਾਂਦੇ ਹਨ। ਕੋਈ ਗਰਭ ਵਿੱਚ ਵੀ ਮਰ ਜਾਂਦੇ ਹਨ। ਕੋਈ
ਲੂਲੇ ਲੰਗੜੇ, ਕਾਨੇ ਬਣ ਜਾਂਦੇ ਹਨ। ਜਿਵੇਂ ਕਰਮ ਕਰਦੇ ਹਨ ਉਵੇਂ ਪਦਵੀ ਪਾਉਂਦੇ ਹਨ। ਹੁਣ ਤੁਹਾਨੂੰ
ਤਾਂ ਰਾਜਿਆਂ ਦਾ ਰਾਜਾ ਬਣਾਉਂਦੇ ਹਨ। ਤੁਸੀਂ ਕਹਿੰਦੇ ਹੋ - ਬਾਬਾ ਅਸੀਂ ਬਲਿਹਾਰ ਜਾਵਾਂਗੇ। ਤਾਂ
ਜਰੂਰ ਰਜਾਈ ਵੀ ਤੁਸੀਂ ਪਾਓਗੇ। ਭਾਰਤ ਨੂੰ ਮਹਾਦਾਨੀ ਖੰਡ ਕਿਹਾ ਜਾਂਦਾ ਹੈ। ਇੱਥੇ ਦਾਨ - ਪੁਨ
ਬਹੁਤ ਕਰਦੇ ਹਨ। ਉਹ ਫਿਰ ਸ਼ੁਰੂ ਹੁੰਦਾ ਭਗਤੀ ਮਾਰਗ ਵਿੱਚ। ਹੁਣ ਬਾਪ ਤੁਹਾਨੂੰ 21 ਜਨਮਾਂ ਦੇ ਲਈ
ਦਾਨ ਦਿੰਦੇ ਹਨ। ਹੁਣ ਤੁਸੀਂ ਬਾਬਾ ਤੇ ਬਲਿਹਾਰ ਜਾਂਦੇ ਹੋ। ਤਨ - ਮਨ - ਧਨ ਸਭ ਕੁਝ ਦੇ ਦਿੱਤਾ।
ਹੁਣ ਬਾਪ ਕਹਿੰਦੇ ਹਨ ਟ੍ਰਸਟੀ ਹੋਕੇ ਰਹੋ। ਆਪਣਾ ਘਰਬਾਰ ਸੰਭਾਲੋ। ਸਭ ਸ਼ਿਵਬਾਬਾ ਦਾ ਹੈ। ਮੈਂ
ਤੁਹਾਡਾ ਹਾਂ, ਤੁਹਾਨੂੰ ਹੀ ਯਾਦ ਕਰਦਾ ਹਾਂ। ਦਿਲ ਤੋਂ ਸਰੈਂਡਰ ਕਰਦੇ ਹਾਂ। ਬਾਪ ਕਹਿੰਦੇ ਹਨ ਭਾਵੇਂ
ਮਹਿਲ ਵਿੱਚ ਰਹੋ, ਘੁੱਮੋ ਫਿਰੋ ਮੌਜ ਮਨਾਓ, ਸਿਰਫ ਮੈਨੂੰ ਯਾਦ ਕਰੋ ਤਾਂ ਤੁਸੀਂ ਬਹੁਤ ਖੁਸ਼ੀ ਵਿੱਚ
ਰਹੋਗੇ। ਤੁਸੀਂ ਵਿਸ਼ਵ ਦੇ ਮਾਲਿਕ ਸੀ। ਹੁਣ ਫਿਰ ਤੁਸੀਂ ਪੁਰਸ਼ਾਰਥ ਕਰ ਉਹ ਬਣਦੇ ਹੋ। ਬਾਪ ਸਮਝਾਉਂਦੇ
ਹਨ - ਮਿੱਠੇ - ਮਿੱਠੇ ਬੱਚਿਓ ਇਸ ਯੋਗਬਲ ਨਾਲ ਹੀ ਤੁਸੀਂ ਵਿਕਰਮਾਜੀਤ ਬਣੋਗੇ। ਬਾਪ ਦੀ ਯਾਦ ਨਾਲ
ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਰਜਾਈ ਪਦਵੀ
ਪਾਉਣ ਦੇ ਲਈ ਬਾਪ ਤੇ ਪੂਰਾ - ਪੂਰਾ ਬਲਿਹਾਰ ਜਾਣਾ ਹੈ। ਤਨ - ਮਨ - ਧਨ ਸਭ ਸਮਰਪਣ ਕਰ ਟ੍ਰਸਟੀ
ਹੋਕੇ ਰਹਿਣਾ ਹੈ। ਵਿਕਰਮਾਜੀਤ ਬਣਨ ਦਾ ਪੁਰਸ਼ਾਰਥ ਕਰਨਾ ਹੈ।
2. ਯਾਦ ਵਿੱਚ ਹੀ ਕਮਾਈ
ਹੈ, ਇਸਲਈ ਨਿਰੰਤਰ ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰਨਾ ਹੈ। ਅਜਿਹਾ ਰੂਹਾਨੀ ਫੁੱਲ ਬਣਨਾ ਹੈ ਜੋ
ਫੁੱਲਾਂ ਦੀ ਦੁਨੀਆਂ ਦਾ ਅਧਿਕਾਰੀ ਬਣ ਜਾਵੋ। ਅੰਦਰ ਵਿੱਚ ਕੋਈ ਵੀ ਕੰਢਾ ਨਾ ਰਹੇ।
ਵਰਦਾਨ:-
ਇੱਕ ਬਾਪ ਵਿਚ ਸਾਰੇ ਸੰਸਾਰ ਦਾ ਅਨੁਭਵ ਕਰਨ ਵਾਲੇ ਬੇਹੱਦ ਦੇ ਵੈਰਾਗੀ ਭਵ।
ਬੇਹੱਦ ਦੇ ਵੈਰਾਗੀ ਉਹ
ਹੀ ਬਣ ਸਕਦੇ ਜੋ ਬਾਪ ਨੂੰ ਹੀ ਆਪਣਾ ਸੰਸਾਰ ਸਮਝਦੇ ਹਨ। ਜਿਨ੍ਹਾਂ ਦਾ ਬਾਪ ਹੀ ਸੰਸਾਰ ਹੈ ਉਹ ਆਪਣੇ
ਸੰਸਾਰ ਵਿਚ ਹੀ ਰਹਿਣਗੇ, ਦੂਜੇ ਵਿਚ ਜਾਣਗੇ ਹੀ ਨਹੀਂ ਤਾਂ ਕਿਨਾਰਾ ਖੁਦ ਹੋ ਜਵੇਗਾ। ਸੰਸਾਰ ਵਿੱਚ
ਵਿਅਕਤੀ ਅਤੇ ਵੈਭਵ ਸਭ ਆ ਜਾਂਦਾ ਹੈ। ਬਾਪ ਦੀ ਸੰਪਤੀ ਸੋ ਆਪਣੀ ਸੰਪਤੀ - ਇਸੇ ਸਮ੍ਰਿਤੀ ਵਿਚ ਰਹਿਣ
ਨਾਲ ਬੇਹੱਦ ਦੇ ਵੈਰਾਗੀ ਹੋ ਜਾਵੋਗੇ। ਕਿਸੇ ਨੂੰ ਵੇਖਦੇ ਹੋਏ ਵੀ ਨਹੀਂ ਵੇਖੋਗੇ। ਵਿਖਾਈ ਹੀ ਨਹੀਂ
ਦਵੇਗਾ।
ਸਲੋਗਨ:-
ਪਾਵਰਫੁੱਲ ਸਥਿਤੀ
ਦਾ ਅਨੁਭਵ ਕਰਨ ਦੇ ਲਈ ਇਕਾਂਤ ਅਤੇ ਰਮਨੀਕਤਾ ਦਾ ਬੈਲੇਂਸ ਰੱਖੋ।
ਇਹ ਅਵਿਅਕਤ ਇਸ਼ਾਰੇ:-
ਜਵਾਲਾ ਸਵਰੂਪ ਸਥਿਤੀ ਵਿਚ ਰਹਿ ਸ਼ਕਤੀਸ਼ਾਲੀ ਯਾਦ ਦਾ ਅਨੁਭਵ ਕਰੋ।
ਜਿਵੇਂ ਕਿਲਾ ਬੰਨ੍ਹਿਆ
ਜਾਂਦਾ ਹੈ, ਜਿਸ ਨਾਲ ਰਾਜਾ ਕਿਲੇ ਦੇ ਅੰਦਰ ਸੇਫ ਰਹੇ। ਇੱਕ ਰਾਜਾ ਦੇ ਲਈ ਕੋਠਰੀ ਨਹੀਂ ਬਨਾਉਂਦੇ,
ਕਿਲਾ ਬਣਾਉਂਦੇ ਹਨ, ਤੁਸੀਂ ਸਭ ਵੀ ਆਪਣੇ ਲਈ, ਸਾਥੀਆਂ ਦੇ ਲਈ, ਦੂਜੀਆਂ ਆਤਮਾਵਾਂ ਦੇ ਲਈ ਜਵਾਲਾ
ਰੂਪ ਯਾਦ ਦਾ ਕਿਲਾ ਬੰਨੋ। ਯਾਦ ਦੀ ਸ਼ਕਤੀ ਦੀ ਜਵਾਲਾ ਹੋਵੇ ਤਾਂ ਹਰ ਆਤਮਾ ਸੇਫਟੀ ਦਾ ਅਨੁਭਵ ਕਰੇਗੀ।