13.09.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਤੁਸੀਂ ਸ੍ਰਵ ਆਤਮਾਵਾਂ ਨੂੰ ਕਰਮਬੰਧਨ ਤੋਂ ਸੈਲਵੇਜ਼ ਕਰਨ ਵਾਲੇ ਸੈਲਵੇਸ਼ਨ ਆਰਮੀ ਹੋ, ਤੁਹਾਨੂੰ, ਕਰਮਬੰਧਨ ਵਿੱਚ ਨਹੀਂ ਫਸਣਾ ਹੈ"

ਪ੍ਰਸ਼ਨ:-
ਕਿਹੜੀ ਪ੍ਰੈਕਟਿਸ ਕਰਦੇ ਰਹੋ ਤਾਂ ਆਤਮਾ ਬਹੁਤ - ਬਹੁਤ ਸ਼ਕਤੀਸ਼ਾਲੀ ਬਣ ਜਾਏਗੀ?

ਉੱਤਰ:-
ਜਦੋਂ ਵੀ ਵਕ਼ਤ ਮਿਲੇ ਤਾਂ ਸ਼ਰੀਰ ਤੋਂ ਡਿਟੈਚ ਹੋਣ ਦੀ ਪ੍ਰੈਕਟਿਸ ਕਰੋ। ਡਿਟੈਚ ਹੋਣ ਨਾਲ ਆਤਮਾ ਦੀ ਸ਼ਕਤੀ ਵਾਪਿਸ ਆਏਗੀ, ਉਸ ਵਿੱਚ ਬੱਲ ਭਰੇਗਾ। ਤੁਸੀਂ ਅੰਡਰ - ਗ੍ਰਾਊਂਡ ਮਿਲਟ੍ਰੀ ਹੋ, ਤੁਹਾਨੂੰ ਡਾਇਰੈਕਸ਼ਨ ਮਿਲਦਾ ਹੈ - ਅਟੈਂਸ਼ਨ ਪਲੀਜ਼ ਮਤਲਬ ਇੱਕ ਬਾਪ ਦੀ ਯਾਦ ਵਿੱਚ ਰਹੋ, ਅਸ਼ਰੀਰੀ ਹੋ ਜਾਓ।

ਓਮ ਸ਼ਾਂਤੀ
ਓਮ ਸ਼ਾਂਤੀ ਦਾ ਅਰਥ ਤਾਂ ਬਾਪ ਨੇ ਚੰਗੀ ਤਰ੍ਹਾਂ ਸਮਝਾਇਆ ਹੈ। ਜਿੱਥੇ ਮਿਲਟ੍ਰੀ ਖੜੀ ਹੁੰਦੀ ਹੈ ਉਹ ਫੇਰ ਕਹਿੰਦੇ ਹਨ ਅਟੈਂਸ਼ਨ, ਉਨ੍ਹਾਂ ਲੋਕਾਂ ਦਾ ਅਟੈਂਸ਼ਨ ਮਤਲਬ ਸਾਇਲੈਂਸ। ਇੱਥੇ ਵੀ ਤੁਹਾਨੂੰ ਬਾਪ ਕਹਿੰਦੇ ਹਨ ਅਟੈਂਸ਼ਨ ਮਤਲਬ ਇੱਕ ਬਾਪ ਦੀ ਯਾਦ ਵਿੱਚ ਰਹੋ। ਮੂੰਹ ਨਾਲ ਬੋਲਣਾ ਹੁੰਦਾ ਹੈ, ਨਹੀਂ ਤੇ ਅਸਲ ਵਿੱਚ ਬੋਲਣ ਤੋਂ ਵੀ ਦੂਰ ਹੋਣਾ ਚਾਹੀਦਾ। ਅਟੈਂਸ਼ਨ, ਬਾਪ ਦੀ ਯਾਦ ਵਿੱਚ ਹੋਵੇ? ਬਾਪ ਦਾ ਡਾਇਰੈਕਸ਼ਨ ਅਤੇ ਸ਼੍ਰੀਮਤ ਮਿਲਦੀ ਹੈ, ਤੁਸੀਂ ਆਤਮਾ ਨੂੰ ਵੀ ਪਛਾਣਿਆ ਹੈ, ਬਾਪ ਨੂੰ ਵੀ ਪਛਾਣਿਆ ਹੈ ਤੇ ਬਾਪ ਨੂੰ ਯਾਦ ਕਰਨ ਬਗ਼ੈਰ ਤੁਸੀਂ ਵਿਕ੍ਰਮਾਜੀਤ ਅਤੇ ਸਤੋਪ੍ਰਧਾਨ ਪਵਿੱਤਰ ਨਹੀਂ ਬਣ ਸਕਦੇ। ਮੂਲ ਗੱਲ ਹੀ ਹੈ ਮਿੱਠੇ - ਮਿੱਠੇ ਲਾਡਲੇ ਬੱਚਿਓ! ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਇਹ ਸਭ ਹਨ ਇਸ ਸਮੇਂ ਦੀਆਂ ਗੱਲਾਂ, ਜੋ ਫੇਰ ਉਹ ਉਸ ਪਾਸੇ ਲੈ ਗਏ ਹਨ। ਉਹ ਵੀ ਮਿਲਟ੍ਰੀ ਹੈ, ਤੁਸੀਂ ਵੀ ਮਿਲਟ੍ਰੀ ਹੋ। ਅੰਡਰਗਰਾਊਂਡ ਮਿਲਟ੍ਰੀ ਵੀ ਹੁੰਦੀ ਹੈ ਨਾ। ਗੁੰਮ ਹੋ ਜਾਂਦੇ ਹਨ। ਤੁਸੀਂ ਵੀ ਅੰਡਰਗਰਾਊਂਡ ਹੋ। ਤੁਸੀਂ ਵੀ ਗੁੰਮ ਹੋ ਜਾਂਦੇ ਮਤਲਬ ਬਾਪ ਦੀ ਯਾਦ ਵਿੱਚ ਲੀਨ ਹੋ ਜਾਂਦੇ ਹੋ। ਇਸਨੂੰ ਕਿਹਾ ਜਾਂਦਾ ਹੈ ਅੰਡਰਗਰਾਊਂਡ। ਕੋਈ ਪਛਾਣ ਨਾ ਸਕੇ ਕਿਉਂਕਿ ਤੁਸੀਂ ਗੁਪਤ ਹੋ ਨਾ। ਤੁਹਾਡੀ ਯਾਦ ਦੀ ਯਾਤਰਾ ਗੁਪਤ ਹੈ, ਸਿਰਫ਼ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਕਿਉਂਕਿ ਬਾਪ ਜਾਣਦੇ ਹਨ ਇਨ੍ਹਾਂ ਵਿਚਾਰਿਆਂ ਦਾ ਕਲਿਆਣ ਹੋਵੇਗਾ। ਹੁਣ ਤੁਹਾਨੂੰ ਵਿਚਾਰਾ ਕਹਿਣਗੇ ਨਾ। ਸ੍ਵਰਗ ਵਿੱਚ ਵਿਚਾਰੇ ਹੁੰਦੇ ਨਹੀਂ। ਵਿਚਾਰੇ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਕਿਤੇ ਬੰਧਨ ਵਿੱਚ ਫੱਸੇ ਰਹਿੰਦੇ ਹਨ। ਇਹ ਵੀ ਤੁਸੀਂ ਸਮਝਦੇ ਹੋ, ਬਾਪ ਨੇ ਸਮਝਾਇਆ ਹੈ - ਤੁਹਾਨੂੰ ਲਾਈਟ ਹਾਊਸ ਵੀ ਕਿਹਾ ਜਾਂਦਾ ਹੈ। ਬਾਪ ਨੂੰ ਵੀ ਲਾਈਟ ਹਾਊਸ ਕਿਹਾ ਜਾਂਦਾ ਹੈ। ਬਾਪ ਘੜੀ - ਘੜੀ ਸਮਝਾਉਂਦੇ ਹਨ ਇੱਕ ਅੱਖ ਵਿੱਚ ਸ਼ਾਂਤੀਧਾਮ, ਦੂਜੀ ਅੱਖ ਵਿੱਚ ਸੁੱਖਧਾਮ ਰੱਖੋ। ਤੁਸੀਂ ਜਿਵੇਂ ਲਾਈਟ ਹਾਊਸ ਹੋ। ਉੱਠਦੇ, ਬੈਠਦੇ, ਤੁਰਦੇ ਤੁਸੀਂ ਲਾਈਟ ਹੋਕੇ ਰਹੋ। ਸਭਨੂੰ ਸੁੱਖਧਾਮ - ਸ਼ਾਂਤੀਧਾਮ ਦਾ ਰਸਤਾ ਦੱਸਦੇ ਰਹੋ। ਇਸ ਦੁੱਖਧਾਮ ਵਿੱਚ ਸਭਦੀ ਨਈਆ ਫੱਸੀ ਪਈ ਹੈ ਤਾਂ ਹੀ ਤਾਂ ਕਹਿੰਦੇ ਹਨ ਨਈਆ ਮੇਰੀ ਪਾਰ ਲਾਓ। ਹੇ ਮਾਂਝੀ। ਸਭਦੀ ਨਈਆ ਫ਼ਸੀ ਪਈ ਹੈ, ਉਨ੍ਹਾਂ ਨੂੰ ਸੈਲਵੇਜ਼ ਕੌਣ ਕਰੇ? ਉੱਥੇ ਕੋਈ ਸੈਲਵੇਸ਼ਨ ਆਰਮੀ ਤਾਂ ਹੈ ਨਹੀਂ। ਇਵੇਂ ਹੀ ਨਾਮ ਰੱਖ ਦਿੱਤਾ ਹੈ। ਅਸਲ ਵਿੱਚ ਸੈਲਵੇਸ਼ਨ ਆਰਮੀ ਤਾਂ ਤੁਸੀਂ ਹੋ ਜੋ ਹਰ ਇੱਕ ਨੂੰ ਸੈਲਵੇਜ਼ ਕਰਦੇ ਹੋ। ਸਭ 5 ਵਿਕਾਰਾਂ ਦੀ ਜੰਜ਼ੀਰਾਂ ਵਿੱਚ ਅਟਕ ਪਏ ਹਨ ਇਸਲਈ ਕਹਿੰਦੇ ਹਨ ਸਾਨੂੰ ਲਿਬਰੇਟ ਕਰੋ, ਸੈਲਵੇਜ਼ ਕਰੋ। ਤਾਂ ਬਾਪ ਕਹਿੰਦੇ ਹਨ ਕਿ ਇਹ ਯਾਦ ਦੀ ਯਾਤਰਾ ਨਾਲ ਤੁਸੀਂ ਪਾਰ ਹੋ ਜਾਵੋਗੇ। ਹੁਣ ਤਾਂ ਸਭ ਫੱਸੇ ਹੋਏ ਹਨ। ਬਾਪ ਨੂੰ ਬਾਗ਼ਵਾਨ ਵੀ ਕਹਿੰਦੇ ਹਨ। ਇਹ ਵਕ਼ਤ ਦੀਆਂ ਹੀ ਸਭ ਗੱਲਾਂ ਹਨ। ਤੁਹਾਨੂੰ ਫੁੱਲ ਬਣਨਾ ਹੈ, ਹੁਣ ਤਾਂ ਸਭ ਕੰਡੇ ਹਨ ਕਿਉਂਕਿ ਹਿੰਸਕ ਹਨ। ਹੁਣ ਅਹਿੰਸਕ ਬਣਨਾ ਹੈ। ਪਵਿੱਤਰ ਬਣਨਾ ਹੈ। ਜੋ ਧਰਮ ਸਥਾਪਨ ਕਰਨ ਆਉਂਦੇ ਹਨ, ਉਹ ਤਾਂ ਪਵਿੱਤਰ ਆਤਮਾਵਾਂ ਹੀ ਆਉਂਦੀਆਂ ਹਨ। ਉਹ ਤਾਂ ਅਪਵਿੱਤਰ ਹੋ ਨਾ ਸਕਣ। ਪਹਿਲਾਂ - ਪਹਿਲਾਂ ਜਦੋਂ ਆਉਂਦੇ ਹਨ ਤਾਂ ਪਵਿੱਤਰ ਹੋਣ ਕਾਰਨ ਉਨ੍ਹਾਂ ਦੀ ਆਤਮਾ ਅਤੇ ਸ਼ਰੀਰ ਨੂੰ ਦੁੱਖ ਮਿਲ ਨਾ ਸਕੇ ਕਿਉਂਕਿ ਉਨ੍ਹਾਂ ਉੱਤੇ ਕੋਈ ਪਾਪ ਹੈ ਨਹੀਂ। ਅਸੀਂ ਜਦੋਂ ਪਵਿੱਤਰ ਹਾਂ ਤੇ ਕੋਈ ਪਾਪ ਨਹੀਂ ਹੁੰਦਾ ਹੈ ਤੇ ਦੂਜਿਆਂ ਦਾ ਵੀ ਨਹੀਂ ਹੁੰਦਾ ਹੈ। ਹਰ ਇੱਕ ਗੱਲ ਤੇ ਵਿਚਾਰ ਕਰਨਾ ਹੁੰਦਾ ਹੈ। ਉਥੋਂ ਤੋਂ ਆਤਮਾਵਾਂ ਆਉਂਦੀਆਂ ਹਨ ਧਰਮ ਸਥਾਪਨ ਕਰਨ। ਜਿਨ੍ਹਾਂ ਦੀ ਫੇਰ ਡਿਨਾਇਸਟੀ ਵੀ ਚੱਲਦੀ ਹੈ। ਸਿੱਖ ਧਰਮ ਦੀ ਵੀ ਡਿਨਾਇਸਟੀ ਹੈ। ਸੰਨਿਆਸੀਆਂ ਦੀ ਡਿਨਾਇਸਟੀ ਥੋੜੀ ਹੀ ਚੱਲਦੀ ਹੈ, ਰਾਜੇ ਥੋੜ੍ਹੇ ਹੀ ਬਣੇ ਹਨ। ਸਿੱਖ ਧਰਮ ਵਿੱਚ ਮਹਾਰਾਜਾ ਆਦਿ ਹਨ ਤੇ ਉਹ ਜਦੋਂ ਆਉਂਦੇ ਹਨ ਸਥਾਪਨਾ ਕਰਨ ਤੇ ਉਹ ਨਵੀਂ ਆਤਮਾ ਆਉਂਦੀ ਹੈ। ਕ੍ਰਾਇਸਟ ਨੇ ਆਕੇ ਕ੍ਰਿਸ਼ਚਨ ਧਰਮ ਸਥਾਪਨ ਕੀਤਾ, ਬੁੱਧ ਨੇ ਬੋਧੀ, ਇਬ੍ਰਾਹਿਮ ਨੇ ਇਸਲਾਮ - ਸਭਦੇ ਨਾਮ ਤੇ ਰਾਸ਼ੀ ਮਿਲਦੀ ਹੈ। ਦੇਵੀ - ਦੇਵਤਾ ਧਰਮ ਦਾ ਨਾਮ ਨਹੀਂ ਮਿਲਦਾ ਹੈ। ਨਿਰਾਕਾਰ ਬਾਪ ਹੀ ਆਕੇ ਦੇਵੀ - ਦੇਵਤਾ ਧਰਮ ਦੀ ਸਥਾਪਨਾ ਕਰਦੇ ਹਨ। ਉਹ ਦੇਹਧਾਰੀ ਨਹੀਂ ਹਨ। ਹੋਰ ਜੋ ਧਰਮ ਸਥਾਪਕ ਹਨ ਉਨ੍ਹਾਂ ਦੀ ਦੇਹ ਦੇ ਨਾਮ ਹਨ, ਇਹ ਤਾਂ ਦੇਹਧਾਰੀ ਨਹੀਂ। ਡਿਨਾਇਸਟੀ ਨਵੀਂ ਦੁਨੀਆਂ ਵਿੱਚ ਚੱਲਦੀ ਹੈ। ਤੇ ਬਾਪ ਕਹਿੰਦੇ ਹਨ - ਬੱਚੇ, ਆਪਣੇ ਨੂੰ ਰੂਹਾਨੀ ਮਿਲਟ੍ਰੀ ਜ਼ਰੂਰ ਸਮਝੋ। ਉਨ੍ਹਾਂ ਮਿਲਟ੍ਰੀ ਆਦਿ ਦੇ ਕਮਾਂਡਰ ਆਦਿ ਆਉਂਦੇ ਹਨ, ਕਹਿੰਦੇ ਹਨ ਅਟੈਂਸ਼ਨ, ਤੇ ਝੱਟ ਖੜੇ ਹੋ ਜਾਂਦੇ ਹਨ। ਹੁਣ ਉਹ ਤਾਂ ਹਰ ਇੱਕ ਆਪਣੇ - ਆਪਣੇ ਗੁਰੂ ਨੂੰ ਯਾਦ ਕਰਣਗੇ ਜਾਂ ਸ਼ਾਂਤ ਵਿੱਚ ਰਹਿਣਗੇ। ਪਰ ਉਹ ਝੂਠੀ ਸ਼ਾਂਤੀ ਹੋ ਜਾਂਦੀ ਹੈ। ਤੁਸੀਂ ਜਾਣਦੇ ਹੋ ਅਸੀਂ ਆਤਮਾ ਹਾਂ, ਸਾਡਾ ਧਰਮ ਹੀ ਸ਼ਾਂਤ ਹੈ। ਫੇਰ ਯਾਦ ਕਿਸਨੂੰ ਕਰਨਾ ਹੈ। ਹੁਣ ਤੁਹਾਨੂੰ ਗਿਆਨ ਮਿਲਿਆ ਹੈ। ਗਿਆਨ ਸਹਿਤ ਯਾਦ ਵਿੱਚ ਰਹਿਣ ਨਾਲ ਪਾਪ ਕੱਟਦੇ ਹਨ। ਇਹ ਗਿਆਨ ਹੋਰ ਕਿਸੇ ਨੂੰ ਨਹੀਂ ਹੈ। ਮਨੁੱਖ ਇਹ ਥੋੜ੍ਹੇ ਹੀ ਸਮਝਦੇ ਹਨ - ਅਸੀਂ ਆਤਮਾ ਸ਼ਾਂਤ ਸਵਰੂਪ ਹਾਂ। ਸਾਨੂੰ ਸ਼ਰੀਰ ਤੋਂ ਡਿਟੈਚ ਹੋ ਬੈਠਣਾ ਹੈ। ਇੱਥੇ ਤੁਹਾਨੂੰ ਉਹ ਬੱਲ ਮਿਲਦਾ ਹੈ ਜਿਸ ਨਾਲ ਤੁਸੀਂ ਆਪਣੇ ਨੂੰ ਆਤਮਾ ਸਮਝ ਬਾਪ ਦੀ ਯਾਦ ਵਿੱਚ ਬੈਠ ਸਕਦੇ ਹੋ। ਬਾਪ ਸਮਝਾਉਂਦੇ ਹਨ - ਕਿਵੇਂ ਆਪਣੇ ਨੂੰ ਆਤਮਾ ਸਮਝ ਡਿਟੈਚ ਹੋਕੇ ਬੈਠੋ।

ਤੁਸੀਂ ਜਾਣਦੇ ਹੋ ਸਾਨੂੰ ਆਤਮਾਵਾਂ ਨੂੰ ਹੁਣ ਵਾਪਿਸ ਜਾਣਾ ਹੈ। ਅਸੀਂ ਉੱਥੇ ਦੇ ਰਹਿਣ ਵਾਲੇ ਹਾਂ। ਇੰਨੇ ਦਿਨ ਘਰ ਭੁੱਲ ਗਏ ਸੀ, ਹੋਰ ਕੋਈ ਥੋੜ੍ਹੇਹੀ ਸਮਝਦੇ ਹਨ - ਸਾਨੂੰ ਘਰ ਜਾਣਾ ਹੈ। ਪਤਿਤ ਆਤਮਾ ਤਾਂ ਵਾਪਿਸ ਜਾ ਨਾ ਸਕੇ। ਨਾ ਕੋਈ ਇਵੇਂ ਸਮਝਾਉਣ ਵਾਲਾ ਹੈ ਕਿ ਕਿਸਨੂੰ ਯਾਦ ਕਰੋ। ਬਾਪ ਸਮਝਾਉਂਦੇ ਹਨ - ਯਾਦ ਇੱਕ ਨੂੰ ਹੀ ਕਰਨਾ ਹੈ। ਹੋਰ ਕਿਸੇ ਨੂੰ ਯਾਦ ਕਰਨ ਦਾ ਕੀ ਫ਼ਾਇਦਾ! ਸਮਝੋ ਭਗਤੀ ਮਾਰ੍ਗ ਵਿੱਚ ਸ਼ਿਵ - ਸ਼ਿਵ ਕਹਿੰਦੇ ਰਹਿੰਦੇ ਹਨ, ਪਤਾ ਤਾਂ ਕਿਸੇ ਨੂੰ ਹੈ ਨਹੀਂ ਕਿ ਇਸ ਨਾਲ ਕੀ ਹੋਵੇਗਾ। ਸ਼ਿਵ ਨੂੰ ਯਾਦ ਕਰਨ ਨਾਲ ਪਾਪ ਕੱਟਣਗੇ - ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਆਵਾਜ਼ ਸੁਣਾਈ ਦੇਵੇਗੀ। ਸੋ ਤਾਂ ਜ਼ਰੂਰ ਆਵਾਜ਼ ਹੋਵੇਗੀ ਹੀ। ਇਨ੍ਹਾਂ ਸਭ ਗੱਲਾਂ ਨਾਲ ਕੋਈ ਫ਼ਾਇਦਾ ਨਹੀਂ। ਬਾਬਾ ਤਾਂ ਇਨ੍ਹਾਂ ਸਭ ਗੁਰੂਆਂ ਤੋਂ ਅਨੁਭਵੀ ਹਨ ਨਾ।

ਬਾਪ ਨੇ ਕਿਹਾ ਹੈ ਨਾ - ਹੇ ਅਰਜੁਨ, ਮਿਲਿਆਇਨ੍ਹਾਂ ਗੱਲਾਂ ਨੂੰ ਛੱਡੋ… ਸਤਿਗੁਰੂ ਤੇ ਇਨ੍ਹਾਂ ਸਭਦੀ ਲੋੜ ਨਹੀਂ। ਸਤਿਗੁਰੂ ਤਾਰਦਾ ਹੈ। ਬਾਪ ਕਹਿੰਦੇ ਹਨ - ਮੈਂ ਤੁਹਾਨੂੰ ਆਸੁਰੀ ਸੰਸਾਰ ਤੋਂ ਪਾਰ ਲੈ ਜਾਂਦਾ ਹਾਂ। ਵਿਸ਼ੇ ਸਾਗਰ ਤੋਂ ਪਾਰ ਜਾਣਾ ਹੈ। ਇਹ ਸਭ ਗੱਲਾਂ ਸਮਝਾਉਣ ਦੀਆਂ ਹਨ। ਮਾਂਝੀ ਤਾਂ ਉਂਝ ਨਾਂਵ ਚਲਾਉਣ ਵਾਲਾ ਹੁੰਦਾ ਹੈ ਪਰ ਸਮਝਾਉਣ ਲਈ ਇਹ ਨਾਮ ਪੈ ਗਏ ਹਨ। ਉਨ੍ਹਾਂ ਨੂੰ ਕਿਹਾ ਜਾਂਦਾ ਹੈ - ਪਰਾਣੇਸ਼੍ਵਰ ਬਾਬਾ ਮਤਲਬ ਪ੍ਰਾਣਾ ਦਾ ਦਾਨ ਦੇਣ ਵਾਲੇ ਬਾਬਾ, ਉਹ ਅਮਰ ਬਣਾ ਦਿੰਦੇ ਹਨ। ਪ੍ਰਾਣ ਆਤਮਾ ਨੂੰ ਕਿਹਾ ਜਾਂਦਾ ਹੈ। ਆਤਮਾ ਨਿਕਲ ਜਾਂਦੀ ਹੈ ਤੇ ਕਹਿੰਦੇ ਹਨ ਪ੍ਰਾਣ ਨਿਕਲ ਗਏ। ਫੇਰ ਸ਼ਰੀਰ ਨੂੰ ਰੱਖਣ ਵੀ ਨਹੀਂ ਦਿੰਦੇ ਹਨ। ਆਤਮਾ ਹੈ ਤਾਂ ਸ਼ਰੀਰ ਵੀ ਤੰਦਰੂਸਤ ਹੈ। ਆਤਮਾ ਬਗ਼ੈਰ ਤਾਂ ਸ਼ਰੀਰ ਵਿੱਚ ਹੀ ਬਦਬੂ ਹੋ ਜਾਂਦੀ ਹੈ। ਫੇਰ ਉਸ ਨੂੰ ਰੱਖ ਕੇ ਕੀ ਕਰਣਗੇ। ਜਾਨਵਰ ਵੀ ਇਵੇਂ ਨਹੀਂ ਕਰਣਗੇ। ਸਿਰਫ਼ ਇੱਕ ਬਾਂਦਰ ਹੈ, ਉਸਦਾ ਬੱਚਾ ਮਰ ਜਾਂਦਾ ਹੈ, ਬਦਬੂ ਹੁੰਦੀ ਹੈ ਤਾਂ ਵੀ ਉਹ ਮੁਰਦੇ ਨੂੰ ਛੱਡਣਗੇ ਨਹੀਂ, ਲਟਕਾਈ ਰੱਖਣਗੇ। ਉਹ ਤਾਂ ਜਾਨਵਰ ਹਨ, ਤੁਸੀਂ ਤਾਂ ਮਨੁੱਖ ਹੋ ਨਾ। ਸ਼ਰੀਰ ਛੱਡਿਆ ਤਾਂ ਕਹਿਣਗੇ ਜਲਦੀ ਉਨ੍ਹਾਂ ਨੂੰ ਬਾਹਰ ਕੱਢੋ। ਮਨੁੱਖ ਕਹਿਣਗੇ ਸ੍ਵਰਗ ਪਧਾਰਿਆ। ਜਦੋਂ ਮੁਰਦੇ ਨੂੰ ਚੁੱਕਦੇ ਹਨ ਤੇ ਪਹਿਲਾਂ ਪੈਰ ਸ਼ਮਸ਼ਾਨ ਵੱਲ ਕਰਦੇ ਹਨ। ਫੇਰ ਜਦੋਂ ਉੱਥੇ ਅੰਦਰ ਜਾਂਦੇ ਹਨ, ਪੂਜਾ ਆਦਿ ਕਰ ਸਮਝਦੇ ਹਨ ਹੁਣ ਇਹ ਸ੍ਵਰਗ ਜਾ ਰਿਹਾ ਹੈ ਤੇ ਉਸਨੂੰ ਫਿਰਾਕੇ ਮੂੰਹ ਸ਼ਮਸ਼ਾਨ ਵੱਲ ਕਰ ਦਿੰਦੇ ਹਨ। ਤੁਸੀਂ ਸ਼੍ਰੀਕ੍ਰਿਸ਼ਨ ਨੂੰ ਵੀ ਐਕੁਰੇਟ ਵਖਾਇਆ ਹੈ, ਨਰਕ ਨੂੰ ਲੱਤ ਮਾਰ ਰਿਹਾ ਹੈ। ਸ਼੍ਰੀਕ੍ਰਿਸ਼ਨ ਦਾ ਇਹ ਸ਼ਰੀਰ ਤਾਂ ਨਹੀਂ ਹੈ, ਉਨ੍ਹਾਂ ਦਾ ਨਾਮ ਰੂਪ ਤੇ ਬਦਲਦਾ ਹੈ। ਕਿੰਨੀਆਂ ਗੱਲਾਂ ਬਾਪ ਸਮਝਾਕੇ ਫੇਰ ਕਹਿੰਦੇ ਹਨ - ਮਨਮਨਾਭਵ।

ਇੱਥੇ ਆਕੇ ਜਦੋਂ ਬੈਠਦੇ ਹੋ ਤਾਂ ਅਟੈਂਸ਼ਨ। ਬੁੱਧੀ ਬਾਪ ਵਿੱਚ ਲੱਗੀ ਰਹੇ। ਤੁਹਾਡਾ ਇਹ ਅਟੈਂਸ਼ਨ ਫ਼ਾਰ ਏਵਰ (ਸਦਾ ਦੇ ਲਈ) ਹੈ। ਜਦੋਂ ਤੱਕ ਜਿਉਣਾ ਹੈ, ਬਾਪ ਨੂੰ ਯਾਦ ਕਰਨਾ ਹੈ। ਯਾਦ ਨਾਲ ਹੀ ਜਨਮ - ਜਨਮਾਂਤ੍ਰ ਦੇ ਪਾਪ ਕੱਟਦੇ ਹਨ। ਯਾਦ ਹੀ ਨਹੀਂ ਕਰਣਗੇ ਤੇ ਪਾਪ ਵੀ ਨਹੀਂ ਕੱਟਣਗੇ। ਬਾਪ ਨੂੰ ਯਾਦ ਕਰਨਾ ਹੈ, ਯਾਦ ਵਿੱਚ ਅੱਖਾਂ ਕਦੀ ਬੰਦ ਨਹੀਂ ਕਰਨੀਆਂ ਹਨ। ਸੰਨਿਆਸੀ ਲੋਕੀਂ ਅੱਖਾਂ ਬੰਦ ਕਰਕੇ ਬੈਠਦੇ ਹਨ। ਕੋਈ - ਕੋਈ ਤਾਂ ਇਸਤ੍ਰੀ ਦਾ ਮੂੰਹ ਨਹੀਂ ਵੇਖਦੇ ਹਨ। ਪੱਟੀ ਬੰਨਕੇ ਬੈਠਦੇ ਹਨ। ਤੁਸੀਂ ਜਦੋਂ ਇੱਥੇ ਬੈਠਦੇ ਹੋ ਤੇ ਰਚੈਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਦਾ ਸਵਦਰ੍ਸ਼ਨ ਚੱਕਰ ਫਿਰਾਉਣਾ ਚਾਹੀਦਾ ਹੈ। ਤੁਸੀਂ ਲਾਈਟ ਹਾਊਸ ਹੋ ਨਾ। ਇਹ ਹੈ ਦੁੱਖਧਾਮ, ਇੱਕ ਅੱਖ ਵਿੱਚ ਦੁੱਖਧਾਮ, ਦੂਜੀ ਅੱਖ ਵਿੱਚ ਸੁੱਖਧਾਮ। ਉੱਠਦੇ - ਬੈਠਦੇ ਆਪਣੇ ਨੂੰ ਲਾਈਟ ਹਾਊਸ ਸਮਝੋ। ਬਾਬਾ ਵੱਖ - ਵੱਖ ਨਮੂਨੇ ਨਾਲ ਦੱਸਦੇ ਹਨ। ਤੁਸੀਂ ਆਪਣੀ ਵੀ ਸੰਭਾਲ ਕਰਦੇ ਹੋ। ਲਾਈਟ ਹਾਊਸ ਬਣਨ ਨਾਲ ਆਪਣਾ ਕਲਿਆਣ ਕਰਦੇ ਹੋ। ਬਾਪ ਨੂੰ ਯਾਦ ਜ਼ਰੂਰ ਕਰਨਾ ਹੈ, ਜਦੋਂ ਕੋਈ ਰਸਤੇ ਵਿੱਚ ਮਿਲੇ ਤਾਂ ਉਸਨੂੰ ਦੱਸਣਾ ਹੈ। ਪਹਿਚਾਣ ਵਾਲੇ ਵੀ ਬਹੁਤ ਮਿਲਦੇ ਹਨ, ਉਹ ਤਾਂ ਇੱਕ - ਦੋ ਨੂੰ ਰਾਮ - ਰਾਮ ਕਰਦੇ ਹਨ, ਉਨ੍ਹਾਂ ਨੂੰ ਬੋਲੋ ਤੁਹਾਨੂੰ ਪਤਾ ਹੈ ਇਹ ਦੁੱਖਧਾਮ ਹੈ, ਉਹ ਹੈ ਸ਼ਾਂਤੀਧਾਮ ਅਤੇ ਸੁੱਖਧਾਮ। ਤੁਸੀਂ ਸ਼ਾਂਤੀਧਾਮ - ਸੁੱਖਧਾਮ ਵਿੱਚ ਚੱਲਣਾ ਚਾਹੁੰਦੇ ਹੋ? ਇਹ 3 ਚਿੱਤਰ ਕਿਸੇ ਨੂੰ ਸਮਝਾਉਣਾ ਤਾਂ ਬਹੁਤ ਸਹਿਜ ਹੈ। ਤੁਹਾਨੂੰ ਇਸ਼ਾਰਾ ਦਿੰਦੇ ਹਨ। ਲਾਈਟ - ਹਾਊਸ ਵੀ ਇਸ਼ਾਰਾ ਦਿੰਦੇ ਹਨ। ਇਹ ਨਈਆ ਹੈ ਜੋ ਰਾਵਣ ਦੀ ਜੇਲ੍ਹ ਵਿੱਚ ਲਟਕ ਪਈ ਹੈ। ਮਨੁੱਖ, ਮਨੁੱਖ ਨੂੰ ਸੈਲਵੇਜ਼ ਕਰ ਨਹੀਂ ਸਕਦੇ। ਉਹ ਤਾਂ ਸਭ ਹਨ ਆਰਟੀਫਿਸ਼ਲ ਹੱਦ ਦੀਆਂ ਗੱਲਾਂ। ਇਹ ਹਨ ਬੇਹੱਦ ਦੀਆਂ ਗੱਲਾਂ। ਸੋਸ਼ਲ ਸੋਸਾਇਟੀ ਦੀ ਸੇਵਾ ਵੀ ਉਹ ਨਹੀਂ ਹੈ। ਅਸਲ ਵਿੱਚ ਸੱਚੀ ਸੇਵਾ ਇਹ ਹੈ - ਸਭਦਾ ਬੇੜਾ ਪਾਰ ਕਰਨਾ ਹੈ। ਤੁਹਾਡੀ ਬੁੱਧੀ ਵਿੱਚ ਹੈ ਮਨੁੱਖਾਂ ਦੀ ਕੀ ਸਰਵਿਸ ਕਰੀਏ।

ਪਹਿਲਾਂ ਤੇ ਕਹਿਣਾ ਹੈ ਤੁਸੀਂ ਗੁਰੂ ਕਰਦੇ ਹੋ - ਮੁਕਤੀਧਾਮ ਵਿੱਚ ਜਾਣ ਲਈ, ਬਾਪ ਨੂੰ ਮਿਲਣ ਲਈ। ਪਰ ਕੋਈ ਮਿਲਦਾ ਨਹੀਂ। ਮਿਲਣ ਦਾ ਰਸਤਾ ਬਾਪ ਹੀ ਦੱਸਦੇ ਹਨ। ਉਹ ਸਮਝਦੇ ਹਨ - ਇਹ ਸ਼ਾਸਤ੍ਰ ਆਦਿ ਪੜ੍ਹਨ ਨਾਲ ਭਗਵਾਨ ਮਿਲਦਾ ਹੈ, ਦਿਲਾਸੇ ਤੇ ਰਹਿਣ ਨਾਲ ਫੇਰ ਆਖਰੀਨ ਕੋਈ ਨਾ ਕੋਈ ਰੂਪ ਵਿੱਚ ਮਿਲੇਗਾ। ਕਦੋਂ ਮਿਲੇਗਾ - ਇਹ ਬਾਪ ਨੇ ਤੁਹਾਨੂੰ ਸਭ ਕੁਝ ਸਮਝਾਇਆ ਹੈ। ਤੁਸੀਂ ਚਿੱਤਰ ਵਿੱਚ ਵਿਖਾਇਆ ਹੈ ਇੱਕ ਨੂੰ ਯਾਦ ਕਰਨਾ ਹੈ। ਜੋ ਵੀ ਧਰਮ ਸਥਾਪਕ ਹਨ ਉਹ ਵੀ ਇਵੇਂ ਇਸ਼ਾਰਾ ਦਿੰਦੇ ਹਨ ਕਿਉਂਕਿ ਤੁਸੀਂ ਸਿੱਖਿਆ ਦਿੱਤੀ ਹੈ ਤੇ ਉਹ ਵੀ ਇਵੇਂ ਇਸ਼ਾਰਾ ਦਿੰਦੇ ਹਨ। ਸਾਹਿਬ ਨੂੰ ਜਪੋ, ਉਹ ਬਾਪ ਹੈ ਸਤਿਗੁਰੂ। ਬਾਕੀ ਤਾਂ ਅਨੇਕ ਪ੍ਰਕਾਰ ਦੀਆਂ ਸਿੱਖਿਆ ਦੇਣ ਵਾਲੇ ਹਨ। ਉਨ੍ਹਾਂ ਨੂੰ ਕਿਹਾ ਜਾਂਦਾ ਹੈ ਗੁਰੂ। ਅਸ਼ਰੀਰੀ ਬਣਨ ਦੀ ਸਿੱਖਿਆ ਕੋਈ ਜਾਣਦੇ ਨਹੀਂ। ਤੁਸੀਂ ਕਹੋਗੇ ਸ਼ਿਵਬਾਬਾ ਨੂੰ ਯਾਦ ਕਰੋ। ਉਹ ਲੋਕੀਂ ਸ਼ਿਵ ਦੇ ਮੰਦਿਰ ਜਾਂਦੇ ਹਨ ਤੇ ਹਮੇਸ਼ਾ ਸ਼ਿਵ ਨੂੰ ਬਾਬਾ ਕਹਿਣ ਦੀ ਆਦਤ ਪਈ ਹੋਈ ਹੈ ਹੋਰ ਕਿਸੇ ਨੂੰ ਬਾਬਾ ਨਹੀਂ ਕਹਿੰਦੇ ਹਨ, ਪਰ ਉਹ ਨਿਰਾਕਾਰ ਤਾਂ ਨਹੀਂ ਹੈ। ਸ਼ਰੀਰਧਾਰੀ ਹੈ। ਸ਼ਿਵ ਤਾਂ ਹੈ ਨਿਰਾਕਾਰ, ਸੱਚਾ ਬਾਬਾ, ਉਹ ਤਾਂ ਸਭਦਾ ਬਾਬਾ ਹੋਇਆ। ਸਭ ਆਤਮਾਵਾਂ ਅਸ਼ਰੀਰੀ ਹਨ।

ਤੁਸੀਂ ਬੱਚੇ ਇੱਥੇ ਜਦੋਂ ਬੈਠਦੇ ਹੋ ਤੇ ਇਹ ਧੁਨ ਵਿਚ ਬੈਠੋ। ਤੁਸੀਂ ਜਾਣਦੇ ਹੋ ਅਸੀਂ ਕਿਵੇਂ ਫਸੇ ਹੋਏ ਸੀ। ਹੁਣ ਬਾਬਾ ਨੇ ਆਕੇ ਰਸਤਾ ਦੱਸਿਆ ਹੈ, ਬਾਕੀ ਸਭ ਫਸੇ ਹੋਏ ਹਨ, ਛੁੱਟਦੇ ਨਹੀਂ। ਸਜਾਵਾਂ ਖਾਕੇ ਫੇਰ ਸਭ ਛੁੱਟ ਜਾਣਗੇ। ਤੁਸੀਂ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਹਨ, ਮੋਚਰਾ ਖਾਕੇ ਥੋੜੀਹੀ ਮਾਨੀ (ਰੋਟੀ) ਲੈਣੀ ਹੈ। ਮੋਚਰਾ ਬਹੁਤ ਖਾਂਦੇ ਹਨ ਤੇ ਪੱਦ ਭ੍ਰਸ਼ਟ ਹੋ ਜਾਂਦਾ ਹੈ, ਮਾਨੀ (ਰੋਟੀ) ਘੱਟ ਮਿਲਦੀ ਹੈ! ਥੋੜਾ ਮੋਚਰਾ (ਸਜ਼ਾ) ਤੇ ਮਾਨੀ ਚੰਗੀ ਮਿਲੇਗੀ। ਇਹ ਹੈ ਕੰਡਿਆਂ ਦਾ ਜੰਗਲ। ਸਭ ਇੱਕ - ਦੋ ਨੂੰ ਕੰਡਾ ਲਗਾਉਂਦੇ ਰਹਿੰਦੇ ਹਨ। ਸ੍ਵਰਗ ਨੂੰ ਕਿਹਾ ਜਾਂਦਾ ਹੈ - ਗਾਰ੍ਡਨ ਆਫ ਅਲ੍ਹਹਾ। ਕ੍ਰਿਸ਼ਚਨ ਲੋਕੀਂ ਵੀ ਕਹਿੰਦੇ ਹਨ - ਪੈਰਾਡਾਇਜ਼ ਸੀ। ਕਿਸੇ ਵਕ਼ਤ ਸਾਖਸ਼ਤਕਾਰ ਵੀ ਕਰ ਸਕਦੇ ਹਨ, ਹੋ ਸਕਦਾ ਹੈ ਇੱਥੇ ਦੇ ਧਰਮ ਵਾਲਾ ਹੋਵੇ ਜੋ ਫੇਰ ਆਪਣੇ ਧਰਮ ਵਿੱਚ ਆ ਸਕਦਾ ਹੈ। ਬਾਕੀ ਸਿਰਫ਼ ਵੇਖਿਆ ਤੇ ਇਸ ਵਿੱਚ ਕੀ ਹੋਇਆ! ਵੇਖਣ ਨਾਲ ਕੋਈ ਜਾ ਨਹੀਂ ਸਕਦੇ। ਜਦੋਂਕਿ ਬਾਪ ਨੂੰ ਪਛਾਣਨ ਅਤੇ ਨਾਲੇਜ਼ ਲੈਣ। ਸਭ ਤਾਂ ਆ ਨਾ ਸੱਕਣ। ਦੇਵਤਾ ਤੇ ਉੱਥੇ ਬਹੁਤ ਥੋੜ੍ਹੇ ਹੁੰਦੇ ਹਨ। ਹੁਣ ਇਨੇ ਹਿੰਦੂ ਹਨ, ਅਸਲ ਵਿੱਚ ਦੇਵਤਾ ਸੀ ਨਾ। ਪਰ ਉਹ ਸੀ ਪਾਵਨ, ਇਹ ਹਨ ਪਤਿਤ। ਪਤਿਤ ਨੂੰ ਦੇਵਤਾ ਕਹਿਣਾ ਸ਼ੋਭੇਗਾ ਨਹੀਂ। ਇਹ ਇੱਕ ਹੀ ਧਰਮ ਹੈ, ਜਿਸਨੂੰ ਧਰਮ ਭ੍ਰਸ਼ਟ, ਕਰਮ ਭ੍ਰਸ਼ਟ ਕਿਹਾ ਜਾਂਦਾ ਹੈ। ਆਦਿ ਸਨਾਤਨ ਹਿੰਦੂ ਧਰਮ ਕਹਿ ਦਿੰਦੇ ਹਨ। ਦੇਵਤਾ ਧਰਮ ਦਾ ਕਾਲਮ ਹੀ ਨਹੀਂ ਰੱਖਦੇ।

ਸਾਡਾ ਬੱਚਿਆਂ ਦਾ ਮੋਸ੍ਟ ਬਿਲਵੇਡ ਬਾਪ ਹੈ, ਜੋ ਤੁਹਾਨੂੰ ਕੀ ਤੋਂ ਕੀ ਬਣਾ ਦਿੰਦੇ ਹਨ। ਤੁਸੀਂ ਸਮਝਾ ਸਕਦੇ ਹੋ ਕਿ ਬਾਪ ਕਿਵੇਂ ਆਉਂਦੇ ਹਨ, ਜਦੋਂਕਿ ਦੇਵਤਾਵਾਂ ਦੇ ਪੈਰ ਵੀ ਪੁਰਾਣੀ ਤਮੋਪ੍ਰਧਾਨ ਸ੍ਰਿਸ਼ਟੀ ਤੇ ਨਹੀਂ ਆਉਂਦੇ ਤੇ ਫੇਰ ਬਾਪ ਕਿਵੇਂ ਆਉਣਗੇ? ਬਾਪ ਤੇ ਹੈ ਨਿਰਾਕਾਰ, ਉਨ੍ਹਾਂ ਨੂੰ ਤੇ ਆਪਣਾ ਪੈਰ ਹੈ ਨਹੀਂ ਇਸਲਈ ਇਨਾਂ ਵਿੱਚ ਪ੍ਰਵੇਸ਼ ਕਰਦੇ ਹਨ।

ਹੁਣ ਤੁਸੀਂ ਬੱਚੇ ਈਸ਼ਵਰੀਏ ਦੁਨੀਆਂ ਵਿੱਚ ਬੈਠੇ ਹੋ, ਉਹ ਸਭ ਹਨ ਆਸੁਰੀ ਦੁਨੀਆਂ ਵਿੱਚ। ਇਹ ਬਹੁਤ ਛੋਟਾ ਸੰਗਮਯੁੱਗ ਹੈ। ਤੁਸੀਂ ਸਮਝਦੇ ਹੋ ਅਸੀਂ ਨਾ ਦੈਵੀ ਸੰਸਾਰ ਵਿੱਚ ਹਾਂ, ਨਾ ਆਸੁਰੀ ਸੰਸਾਰ ਵਿੱਚ ਹਾਂ। ਅਸੀਂ ਈਸ਼ਵਰੀਏ ਸੰਸਾਰ ਵਿੱਚ ਹਾਂ। ਬਾਪ ਆਏ ਹਨ ਸਾਨੂੰ ਘਰ ਲੈ ਜਾਣ ਦੇ ਲਈ। ਬਾਪ ਕਹਿੰਦੇ ਹਨ ਉਹ ਮੇਰਾ ਘਰ ਹੈ। ਤੁਹਾਡੀ ਖ਼ਾਤਿਰ ਮੈਂ ਆਪਣਾ ਘਰ ਛੱਡ ਕੇ ਆਉਂਦਾ ਹਾਂ। ਭਾਰਤ ਸੁੱਖਧਾਮ ਬਣ ਜਾਂਦਾ ਹੈ ਤੇ ਫੇਰ ਮੈਂ ਥੋੜ੍ਹੇ ਹੀ ਆਉਂਦਾ ਹਾਂ। ਮੈਂ ਵਿਸ਼ਵ ਦਾ ਮਾਲਿਕ ਨਹੀਂ ਬਣਦਾ ਹਾਂ, ਤੁਸੀਂ ਬਣਦੇ ਹੋ। ਅਸੀਂ ਬ੍ਰਹਮੰਡ ਦੇ ਮਾਲਿਕ ਹਾਂ। ਬ੍ਰਹਮੰਡ ਵਿੱਚ ਸਭ ਆਉਂਦੇ ਹਨ। ਹੁਣ ਵੀ ਉੱਥੇ ਮਾਲਿਕ ਬਣ ਬੈਠੇ ਹਨ, ਜਿਨ੍ਹਾਂ ਨੂੰ ਬਾਕੀ ਆਉਣਾ ਹੈ, ਪਰ ਉਹ ਆਕੇ ਵਿਸ਼ਵ ਦੇ ਮਾਲਿਕ ਨਹੀਂ ਬਣਦੇ। ਸਮਝਾਉਂਦੇ ਤਾਂ ਬਹੁਤ ਹਨ। ਕੋਈ ਸਟੂਡੈਂਟ ਬਹੁਤ ਚੰਗੇ ਹੁੰਦੇ ਹਨ ਤੇ ਸਕਾਲਰਸ਼ਿਪ ਲੈ ਲੈਂਦੇ ਹਨ। ਵੰਡਰ ਹੈ ਇੱਥੇ ਕਹਿੰਦੇ ਵੀ ਹਨ ਅਸੀਂ ਪਵਿੱਤਰ ਬਣਾਂਗੇ ਫੇਰ ਜਾਕੇ ਪਤਿਤ ਬਣ ਜਾਂਦੇ ਹਨ। ਇਵੇਂ - ਇਵੇਂ ਦੇ ਕੱਚਿਆਂ ਨੂੰ ਨਹੀਂ ਲੈ ਆਓ। ਬ੍ਰਾਹਮਣੀ ਦਾ ਕੰਮ ਹੈ ਜਾਂਚ ਕਰ ਲੈ ਆਉਣਾ। ਤੁਸੀਂ ਜਾਣਦੇ ਹੋ ਕਿ ਆਤਮਾ ਹੀ ਸ਼ਰੀਰ ਧਾਰਨ ਕਰ ਪਾਰ੍ਟ ਵਜਾਉਂਦੀ ਹੈ, ਉਨ੍ਹਾਂ ਨੂੰ ਅਵਿਨਾਸ਼ੀ ਪਾਰ੍ਟ ਮਿਲਿਆ ਹੋਇਆ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਲਾਈਟ ਹਾਊਸ ਬਣ ਸਭਨੂੰ ਸ਼ਾਂਤੀਧਾਮ, ਸੁੱਖਧਾਮ ਦਾ ਰਸਤਾ ਦੱਸਣਾ ਹੈ। ਸਭਦੀ ਨਈਆ ਨੂੰ ਦੁੱਖਧਾਮ ਤੋਂ ਕੱਢਣ ਦੀ ਸੇਵਾ ਕਰਨੀ ਹੈ। ਆਪਣਾ ਵੀ ਕਲਿਆਣ ਕਰਨਾ ਹੈ।

2. ਆਪਣੇ ਸ਼ਾਂਤ ਸਵਰੂਪ ਸਥਿਤੀ ਵਿੱਚ ਸਥਿਤ ਹੋ ਸ਼ਰੀਰ ਤੋਂ ਡਿਟੈਚ ਹੋਣ ਦਾ ਅਭਿਆਸ ਕਰਨਾ ਹੈ, ਯਾਦ ਵਿੱਚ ਅੱਖਾਂ ਖੋਲ੍ਹਕੇ ਬੈਠਣਾ ਹੈ, ਬੁੱਧੀ ਵਿੱਚ ਰਚਤਾ ਅਤੇ ਰਚਨਾ ਦਾ ਸਿਮਰਨ ਕਰਨਾ ਹੈ।

ਵਰਦਾਨ:-
ਆਪਣੇ ਸੰਕਲਪਾਂ ਨੂੰ ਸ਼ੁੱਧ, ਗਿਆਨ ਸਵਰੂਪ ਅਤੇ ਸ਼ਕਤੀ ਸਵਰੂਪ ਬਨਾਉਣ ਵਾਲੇ ਸੰਪੂਰਨ ਪਵਿੱਤਰ ਭਵ।

ਬਾਪ ਸਮਾਨ ਬਣਨ ਦੇ ਲਈ ਪਵਿੱਤਰਤਾ ਦਾ ਫਾਉਂਡੇਸ਼ਨ ਪੱਕਾ ਕਰੋ। ਫਾਉਂਡੇਸ਼ਨ ਵਿਚ ਬ੍ਰਹਮਚਰਿਆ ਵਰਤ ਧਾਰਨ ਕਰਨਾ ਇਹ ਤੇ ਕਾਮਨ ਗੱਲ ਹੈ, ਸਿਰਫ ਉਸ ਵਿਚ ਖੁਸ਼ ਨਹੀਂ ਹੋ ਜਾਵੋ। ਦ੍ਰਿਸ਼ਟੀ, ਵ੍ਰਿਤੀ ਦੀ ਪਵਿੱਤਰਤਾ ਨੂੰ ਹੋਰ ਵੀ ਅੰਡਰ ਲਾਈਨ ਕਰੋ ਨਾਲ - ਨਾਲ ਆਪਣੇ ਸੰਕਲਪਾਂ ਨੂੰ ਸ਼ੁੱਧ, ਗਿਆਨ ਸਵਰੂਪ, ਸ਼ਕਤੀ ਸਵਰੂਪ ਬਣਾਓ। ਸੰਕਲਪ ਵਿਚ ਹਾਲੇ ਬਹੁਤ ਕਮਜੋਰੀ ਹੈ। ਇਸ ਕਮਜੋਰੀ ਨੂੰ ਵੀ ਖਤਮ ਕਰੋ ਤਾਂ ਕਹਾਂਗੇ ਸੰਪੂਰਨ ਪਵਿੱਤਰ ਆਤਮਾ।

ਸਲੋਗਨ:-
ਦ੍ਰਿਸ਼ਟੀ ਵਿਚ ਸਭ ਦੇ ਪ੍ਰਤੀ ਰਹਿਮ ਅਤੇ ਸ਼ੁਭ ਭਾਵਨਾ ਹੋਵੇ ਤਾਂ ਅਭਿਮਾਨ ਜਾਂ ਅਪਮਾਨ ਦਾ ਅੰਸ਼ ਵੀ ਨਹੀਂ ਆ ਸਕਦਾ ।