13.09.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਸਭ ਤੋਂ ਪਹਿਲੇ - ਪਹਿਲੇ ਇਹ ਹੀ ਖਿਆਲ ਕਰੋ ਕਿ ਮੈਂ ਆਤਮਾ ਤੇ ਜੋ ਕੱਟ ਚੜੀ ਹੋਈ ਹੈ , ਇਹ ਕਿਵੇਂ ਉਤਰੇ , ਸੂਈ ਤੇ ਜੱਦ ਤੱਕ ( ਜੰਕ ) ਹੋਵੇਗੀ ਉਦੋਂ ਤੱਕ ਚੁੰਬਕ ਖਿੱਚ ਨਹੀਂ ਸਕਦਾ ”

ਪ੍ਰਸ਼ਨ:-
ਪੁਰਸ਼ੋਤਮ ਸੰਗਮਯੁਗ ਤੇ ਤੁਹਾਨੂੰ ਪੁਰਸ਼ੋਤਮ ਬਣਨ ਦੇ ਲਈ ਕਿਹੜਾ ਪੁਰਸ਼ਾਰਥ ਕਰਨਾ ਹੈ?

ਉੱਤਰ:-
ਕਰਮਾਤੀਤ ਬਣਨ ਦਾ। ਕੋਈ ਵੀ ਕਰਮ ਸੰਬੰਧਾਂ ਵੱਲ ਬੁੱਧੀ ਨਾ ਜਾਵੇ ਮਤਲਬ ਕਰਮਬੰਧੰਨ ਆਪਣੇ ਵੱਲ ਨਾ ਖਿੱਚੇ। ਸਾਰਾ ਕੁਨੈਕਸ਼ਨ ਇੱਕ ਬਾਪ ਨਾਲ ਰਹੇ। ਕਿਸੇ ਨਾਲ ਵੀ ਦਿਲ ਲੱਗੀ ਹੋਈ ਨਾ ਹੋਵੇ। ਇਸ ਤਰ੍ਹਾਂ ਪੁਰਸ਼ਾਰਥ ਕਰੋ, ਝਰਮੁਈ ਝਗਮੁਈ ਵਿਚ ਆਪਣਾ ਟਾਈਮ ਵੇਸਟ ਨਾ ਕਰੋ। ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰੋ।ਕਰਮਾਤੀਤ ਬਣਨ ਦਾ। ਕੋਈ ਵੀ ਕਰਮ ਸੰਬੰਧਾਂ ਵੱਲ ਬੁੱਧੀ ਨਾ ਜਾਵੇ ਮਤਲਬ ਕਰਮਬੰਧੰਨ ਆਪਣੇ ਵੱਲ ਨਾ ਖਿੱਚੇ। ਸਾਰਾ ਕੁਨੈਕਸ਼ਨ ਇੱਕ ਬਾਪ ਨਾਲ ਰਹੇ। ਕਿਸੇ ਨਾਲ ਵੀ ਦਿਲ ਲੱਗੀ ਹੋਈ ਨਾ ਹੋਵੇ। ਇਸ ਤਰ੍ਹਾਂ ਪੁਰਸ਼ਾਰਥ ਕਰੋ, ਝਰਮੁਈ ਝਗਮੁਈ ਵਿਚ ਆਪਣਾ ਟਾਈਮ ਵੇਸਟ ਨਾ ਕਰੋ। ਯਾਦ ਵਿੱਚ ਰਹਿਣ ਦਾ ਪੁਰਸ਼ਾਰਥ ਕਰੋ।

ਗੀਤ:-
ਜਾਗ ਸ਼ਨਿਆਂ ਜਾਗ….

ਓਮ ਸ਼ਾਂਤੀ
ਰੂਹਾਨੀ ਬੱਚਿਆਂ (ਆਤਮਾਵਾਂ)ਨੇ ਸ਼ਰੀਰ ਦੁਆਰਾ ਗੀਤ ਸੁਣਿਆ? ਕਿਉਂਕਿ ਬਾਪ ਹੁਣ ਬੱਚਿਆਂ ਨੂੰ ਆਤਮ - ਅਭਿਮਾਨੀ ਬਣਾ ਰਹੇ ਹਨ। ਤੁਹਾਨੂੰ ਆਤਮਾ ਦਾ ਵੀ ਗਿਆਨ ਮਿਲਦਾ ਹੈ। ਦੁਨੀਆਂ ਵਿੱਚ ਇੱਕ ਵੀ ਅਜਿਹਾ ਮੁਨੱਖ ਨਹੀਂ, ਜਿਸ ਨੂੰ ਆਤਮਾ ਦਾ ਸਹੀ ਗਿਆਨ ਹੋਵੇ। ਤਾਂ ਫਿਰ ਪਰਮਾਤਮਾ ਦਾ ਗਿਆਨ ਕਿਵੇਂ ਹੋ ਸਕਦਾ ਹੈ? ਉਹ ਬਾਪ ਹੀ ਬੈਠ ਸਮਝਾਉਂਦੇ ਹਨ। ਸਮਝਣਾ ਸ਼ਰੀਰ ਦੇ ਨਾਲ ਹੀ ਹੈ। ਸ਼ਰੀਰ ਬਿਗਰ ਤੇ ਆਤਮਾ ਕੁੱਝ ਕਰ ਨਹੀਂ ਸਕਦੀ। ਆਤਮਾ ਜਾਣਦੀ ਹੈ ਅਸੀਂ ਕਿਥੋਂ ਦੇ ਨਿਵਾਸੀ ਹਾਂ, ਕਿਸ ਦੇ ਬੱਚੇ ਹਾਂ । ਹੁਣ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਸਭ ਐਕਟਰ ਪਾਰ੍ਟਧਾਰੀ ਹਨ। ਵੱਖ - ਵੱਖ ਧਰਮ ਦੀਆਂ ਆਤਮਾਵਾਂ ਕਦੋਂ ਆਉਂਦੀਆਂ ਹਨ, ਇਹ ਵੀ ਤੁਹਾਡੀ ਬੁੱਧੀ ਵਿੱਚ ਹੈ। ਬਾਪ ਡਿਟੇਲ ਨਹੀਂ ਸਮਝਾਉਂਦੇ ਹਨ, ਮੁਟਟਾ (ਹੋਲਸੇਲ) ਸਮਝਾਉਂਦੇ ਹਨ। ਹੋਲਸੇਲ ਮਤਲਬ ਇੱਕ ਸੈਕਿੰਡ ਵਿੱਚ ਅਜਿਹੀ ਸਮਝਾਉਣੀ ਦਿੰਦੇ ਹਨ ਜੋ ਸਤਿਯੁਗ ਆਦਿ ਤੋਂ ਲੈਕੇ ਅੰਤ ਤੱਕ ਦਾ ਪਤਾ ਪੈ ਜਾਂਦਾ ਹੈ ਕਿ ਕਿਵੇਂ ਸਾਡਾ ਪਾਰ੍ਟ ਨੂੰਧਿਆ ਹੋਇਆ ਹੈ। ਹੁਣ ਤੁਸੀਂ ਜਾਣਦੇ ਹੋ ਬਾਪ ਕੌਣ ਹੈ, ਉਨ੍ਹਾਂ ਦਾ ਇਸ ਡਰਾਮੇ ਦੇ ਵਿੱਚ ਕੀ ਪਾਰ੍ਟ ਹੈ? ਇਹ ਵੀ ਜਾਣਦੇ ਹੋ ਉੱਚ ਤੋਂ ਉੱਚ ਬਾਪ ਹੈ, ਸ੍ਰਵ ਦਾ ਸਦਗਤੀ ਦਾਤਾ, ਦੁਖ ਹਰਤਾ, ਸੁਖ ਕਰਤਾ ਹੈ। ਸ਼ਿਵ ਜੇਯੰਤੀ ਗਾਈ ਹੋਈ ਹੈ। ਜ਼ਰੂਰ ਕਹਿਣਗੇ ਸ਼ਿਵ ਜੇਯੰਤੀ ਸਭ ਤੋਂ ਉੱਚ ਹੈ। ਖ਼ਾਸ ਭਾਰਤ ਵਿੱਚ ਹੀ ਜੇਯੰਤੀ ਮਨਾਉਂਦੇ ਹਨ। ਜਿਸ ਦੀ ਰਾਜਾਈ ਵਿੱਚ ਜਿਸ ਉੱਚ ਪੁਰਸ਼ ਦੀ ਪਾਸਟ ਦੀ ਹਿਸਟ੍ਰੀ ਚੰਗੀ ਹੁੰਦੀ ਹੈ ਤਾਂ ਉਨ੍ਹਾਂ ਦੀ ਸਟੈਂਪ ਵੀ ਬਣਾਉਂਦੇ ਹਨ। ਹੁਣ ਸ਼ਿਵ ਦੀ ਜੇਯੰਤੀ ਵੀ ਮਨਾਉਂਦੇ ਹਨ। ਸਮਝਾਉਣਾ ਚਾਹੀਦਾ ਹੈ ਸਭ ਤੋਂ ਉੱਚ ਜੇਯੰਤੀ ਕਿਸ ਦੀ ਹੋਈ? ਕਿਸ ਦੀ ਸਟੈਂਪ ਵੀ ਬਣਾਉਣੀ ਚਾਹੀਦੀ? ਕਿਸੇ ਸਾਧੂ - ਸੰਤ ਜਾਂ ਸਿੱਖਾਂ ਦਾ, ਮੁਸਲਮਾਨਾਂ ਦਾ ਜਾਂ ਅੰਗਰੇਜਾਂ ਦਾ, ਕੋਈ ਫ਼ਿਲਾਸਫ਼ਰ ਚੰਗਾ ਹੋਵੇਗਾ ਤਾਂ ਉਨ੍ਹਾਂ ਦੀ ਸਟੈਂਪ ਬਣਾਉਂਦੇ ਰਹਿੰਦੇ ਹਨ। ਜਿਵੇਂ ਰਾਣਾ ਪ੍ਰਤਾਪ ਆਦਿ ਦੀ ਵੀ ਬਣਾਉਂਦੇ ਹਨ। ਹੁਣ ਅਸਲ ਵਿੱਚ ਸਟੈਂਪ ਹੋਣੀ ਚਾਹੀਦੀ ਹੈ ਬਾਪ ਦੀ, ਜੋ ਸਭ ਦਾ ਸਦਗਤੀ ਦਾਤਾ ਹੈ। ਇਸ ਵਕਤ ਬਾਪ ਨਾ ਆਵੇ ਤਾਂ ਸਦਗਤੀ ਕਿਵੇਂ ਹੋਵੇ ਕਿਉਂਕਿ ਸਭ ਰੋਰਵ ਨਰਕ ਵਿੱਚ ਗੋਤਾ ਖਾ ਰਹੇ ਹਨ। ਸਭ ਤੋਂ ਉੱਚ ਤੋਂ ਉੱਚ ਹੈ ਸ਼ਿਵਬਾਬਾ, ਪਤਿਤ - ਪਾਵਨ। ਮੰਦਿਰ ਵੀ ਸ਼ਿਵ ਦੇ ਬਹੁਤ ਉੱਚੇ ਜਗ੍ਹਾ ਤੇ ਬਣਾਉਂਦੇ ਹਨ ਕਿਉਂਕਿ ਉੱਚ ਤੋਂ ਉੱਚ ਹੈ ਨਾ। ਬਾਪ ਹੀ ਆਕੇ ਭਾਰਤ ਨੂੰ ਸਵਰਗ ਦਾ ਮਾਲਿਕ ਬਣਾਉਂਦੇ ਹਨ। ਜਦੋਂ ਉਹ ਆਉਂਦੇ ਉਦੋਂ ਸਦਗਤੀ ਕਰਦੇ ਹਨ। ਤਾਂ ਉਸ ਬਾਪ ਦੀ ਹੀ ਯਾਦ ਰਹਿਣੀ ਚਾਹੀਦੀ ਹੈ। ਸਟੈਂਪ ਵੀ ਸ਼ਿਵਬਾਬਾ ਦੀ ਕਿਵੇਂ ਬਣਾਉਣ? ਭਗਤੀਮਾਰਗ ਵਿੱਚ ਤਾਂ ਸ਼ਿਵਲਿੰਗ ਬਣਾਉਂਦੇ ਹਨ। ਉਹ ਹੀ ਉੱਚ ਤੋਂ ਉੱਚ ਆਤਮਾ ਠਹਿਰਿਆ। ਉੱਚ ਤੋਂ ਉੱਚ ਮੰਦਿਰ ਵੀ ਸ਼ਿਵ ਦਾ ਹੀ ਮੰਨਣਗੇ। ਸੋਮਨਾਥ ਸ਼ਿਵ ਦਾ ਮੰਦਿਰ ਹੈ ਨਾ। ਭਾਰਤਵਾਸੀ ਤਮੋਪ੍ਰਧਾਨ ਹੋਣ ਦੇ ਕਾਰਨ ਇਹ ਵੀ ਨਹੀਂ ਜਾਣਦੇ ਕਿ ਸ਼ਿਵ ਕੌਣ ਹਨ ਜਿਸਦੀ ਪੂਜਾ ਕਰਦੇ ਹਨ, ਉਨ੍ਹਾਂ ਦਾ ਆਕਉਪੇਸ਼ਨ ਤਾਂ ਜਾਣਦੇ ਨਹੀਂ। ਰਾਣਾ ਪ੍ਰਤਾਪ ਨੇ ਵੀ ਲੜ੍ਹਾਈ ਕੀਤੀ, ਉਹ ਤਾਂ ਹਿੰਸਾ ਹੋ ਗਈ। ਇਸ ਵਕਤ ਤਾਂ ਸਭ ਹਨ ਡਬਲ ਹਿੰਸਕ। ਵਿਕਾਰ ਵਿਚ ਜਾਣਾ, ਕਾਮ ਕਟਾਰੀ ਚਲਾਉਣਾ ਇਹ ਵੀ ਹਿੰਸਾ ਹੈ ਨਾ। ਡਬਲ ਅਹਿੰਸਕ ਤੇ ਲਕਸ਼ਮੀ - ਨਾਰਾਇਣ ਹਨ। ਮਨੁੱਖਾਂ ਨੂੰ ਜਦੋਂ ਪੂਰਾ ਗਿਆਨ ਹੋਵੇ ਉਦੋਂ ਅਰਥ ਸਹਿਤ ਸਟੈਂਪ ਕੱਢਣ। ਸਤਿਯੁਗ ਵਿੱਚ ਸਟੈਂਪ ਨਿਕਲਦੀ ਹੀ ਇਨ੍ਹਾਂ ਲਕਸ਼ਮੀ - ਨਾਰਾਇਣ ਦੀ ਹੈ। ਸ਼ਿਵਬਾਬਾ ਦਾ ਗਿਆਨ ਤੇ ਉੱਥੇ ਰਹਿੰਦਾ ਹੀ ਨਹੀਂ ਤਾਂ ਜਰੂਰ ਉੱਚ ਤੇ ਉੱਚ ਲਕਸ਼ਮੀ - ਨਾਰਾਇਣ ਦੀ ਹੀ ਸਟੈਂਪ ਲੱਗਦੀ ਹੋਵੇਗੀ। ਹੁਣ ਵੀ ਭਾਰਤ ਦਾ ਉਹ ਸਟੈਂਪ ਹੋਣਾ ਚਾਹੀਦਾ ਹੈ। ਉੱਚ ਤੋਂ ਉੱਚ ਹਨ ਤ੍ਰਿਮੂਰਤੀ ਸ਼ਿਵ। ਉਹ ਤਾਂ ਅਵਿਨਾਸ਼ੀ ਰਹਿਣਾ ਚਾਹੀਦਾ ਕਿਉਂਕਿ ਭਾਰਤ ਨੂੰ ਅਵਿਨਾਸ਼ੀ ਰਾਜਗੱਦੀ ਦਿੰਦੇ ਹਨ। ਪਰਮਪਿਤਾ ਪ੍ਰਮਾਤਮਾ ਹੀ ਭਾਰਤ ਨੂੰ ਸਵਰਗ ਬਣਾਉਂਦੇ ਹਨ। ਤੁਹਾਡੇ ਵਿੱਚ ਵੀ ਬਹੁਤ ਹਨ ਜੋ ਇਹ ਭੁੱਲ ਜਾਂਦੇ ਹਨ ਕਿ ਬਾਬਾ ਸਾਨੂੰ ਸਵਰਗ ਦਾ ਮਾਲਿਕ ਬਣਾਉਂਦੇ ਹਨ। ਇਹ ਮਾਇਆ ਭੁਲਾ ਦਿੰਦੀ ਹੈ। ਬਾਪ ਨੂੰ ਨਾਂ ਜਾਨਣ ਦੇ ਕਾਰਣ ਭਾਰਤਵਾਸੀ ਕਿੰਨੀਆਂ ਭੁੱਲਾਂ ਕਰਦੇ ਆਏ ਹਨ। ਸ਼ਿਵਬਾਬਾ ਕੀ ਕਰਦੇ ਹਨ, ਇਹ ਕਿਸੇ ਨੂੰ ਵੀ ਪਤਾ ਨਹੀਂ ਹੈ। ਸ਼ਿਵ ਜੇਯੰਤੀ ਦਾ ਵੀ ਅਰਥ ਨਹੀਂ ਸਮਝਦੇ। ਇਹ ਨਾਲੇਜ ਸਿਵਾਏ ਬਾਪ ਦੇ ਹੋਰ ਕਿਸੇ ਨੂੰ ਹੈ ਨਹੀਂ।

ਹੁਣ ਤੁਹਾਨੂੰ ਬੱਚਿਆਂ ਨੂੰ ਬਾਪ ਸਮਝਾਉਂਦੇ ਹਨ ਤੁਸੀਂ ਹੋਰਾਂ ਤੇ ਵੀ ਰਹਿਮ ਕਰੋ, ਆਪਣੇ ਉੱਪਰ ਵੀ ਆਪੇ ਹੀ ਰਹਿਮ ਕਰੋ। ਟੀਚਰ ਪੜ੍ਹਾਉਂਦੇ ਹਨ, ਇਹ ਵੀ ਰਹਿਮ ਕਰਦੇ ਹਨ ਨਾ। ਇਹ ਵੀ ਕਹਿੰਦੇ ਹਨ ਨਾ ਮੈਂ ਟੀਚਰ ਹਾਂ। ਤੁਹਾਨੂੰ ਪੜ੍ਹਾਉਂਦਾ ਹਾਂ। ਅਸਲ ਵਿੱਚ ਇਸ ਦਾ ਨਾਮ ਪਾਠਸ਼ਾਲਾ ਵੀ ਨਹੀਂ ਕਹਾਂਗੇ। ਇਹ ਤਾਂ ਬਹੁਤ ਵੱਡੀ ਯੂਨੀਵਰਸਿਟੀ ਹੈ। ਬਾਕੀ ਤਾਂ ਸਭ ਹਨ ਝੂਠੇ ਨਾਮ। ਉਹ ਕੋਈ ਸਾਰੇ ਯੂਨੀਵਰਸ ਦੇ ਲਈ ਕਾਲੇਜ ਤਾਂ ਹੈ ਨਹੀਂ। ਤਾਂ ਯੂਨੀਵਰਸਿਟੀ ਹੈ ਹੀ ਇੱਕ ਬਾਪ ਦੀ, ਜੋ ਸਾਰੇ ਵਿਸ਼ਵ ਦੀ ਸਦਗਤੀ ਕਰਦੇ ਹਨ। ਅਸਲ ਵਿੱਚ ਯੂਨੀਵਰਸਟੀ ਇਹ ਇੱਕ ਹੀ ਹੈ। ਇਸ ਦੇ ਦਵਾਰਾ ਹੀ ਸਭ ਮੁਕਤੀ - ਜੀਵਨਮੁਕਤੀ ਵਿੱਚ ਜਾਂਦੇ ਹਨ ਮਤਲਬ ਸ਼ਾਂਤੀ ਅਤੇ ਸੁਖ ਨੂੰ ਪਾਉਂਦੇ ਹਨ। ਯੂਨੀਵਰਸ ਤਾਂ ਇਹ ਹੋਇਆ ਨਾ, ਇਸਲਈ ਬਾਬਾ ਕਹਿੰਦੇ ਹਨ ਡਰੋ ਨਾ। ਇਹ ਤਾਂ ਸਮਝਣ ਦੀ ਗੱਲ ਹੈ। ਇਵੇਂ ਵੀ ਹੁੰਦਾ ਹੈ ਐਮਰਜੈਂਸੀ ਦੇ ਸਮੇਂ ਤੇ ਕੋਈ ਕਿਸੇ ਦੀ ਸੁਣਦੇ ਵੀ ਨਹੀਂ ਹਨ। ਪ੍ਰਜਾ ਦਾ ਪ੍ਰਜਾ ਤੇ ਰਾਜ ਚਲਦਾ ਹੈ ਜੋ ਕਿਸੇ ਧਰਮ ਵਿੱਚ ਸ਼ੁਰੂ ਤੋਂ ਰਾਜਾਈ ਨਹੀਂ ਚੱਲਦੀ। ਉਹ ਤਾਂ ਧਰਮ ਸਥਾਪਨ ਕਰਨ ਆਉਂਦੇ ਹਨ। ਫਿਰ ਜਦੋਂ ਲੱਖਾਂ ਦੀ ਅੰਦਾਜ਼ ਵਿੱਚ ਹੋਣ ਤਾਂ ਰਾਜਾਈ ਕਰ ਸਕਣ। ਇੱਥੇ ਤਾਂ ਬਾਪ ਰਾਜਾਈ ਸਥਾਪਨ ਕਰ ਰਹੇ ਹਨ - ਯੂਨੀਵਰਸ ਦੇ ਲਈ। ਇਹ ਵੀ ਸਮਝਾਉਣ ਦੀ ਗੱਲ ਹੈ। ਦੈਵੀ ਰਾਜਧਾਨੀ ਇਸ ਸੰਗਮਯੁਗ ਤੇ ਸਥਾਪਨ ਕਰ ਰਹੇ ਹਨ। ਬਾਬਾ ਨੇ ਸਮਝਾਇਆ ਹੈ ਕ੍ਰਿਸ਼ਨ, ਨਾਰਾਇਣ, ਰਾਮ ਆਦਿ ਦੇ ਕਾਲੇ ਚਿੱਤਰ ਵੀ ਤੁਸੀਂ ਹੱਥ ਵਿੱਚ ਲਵੋ ਫਿਰ ਸਮਝਾਓ ਕ੍ਰਿਸ਼ਨ ਨੂੰ ਸ਼ਾਮ - ਸੁੰਦਰ ਕਿਉਂ ਕਹਿੰਦੇ ਹਨ? ਸੁੰਦਰ ਸਨ ਫਿਰ ਸ਼ਾਮ ਕਿਵੇਂ ਬਣਦੇ ਹਨ? ਭਾਰਤ ਹੀ ਹੈਵਿਨ ਸੀ, ਹੁਣ ਹੇਲ ਹੈ। ਹੇਲ ਮਤਲਬ ਕਾਲਾ, ਹੇਵਿਨ ਮਤਲਬ ਗੋਰਾ। ਰਾਮਰਾਜ ਨੂੰ ਦਿਨ, ਰਾਵਣ ਰਾਜ ਨੂੰ ਰਾਤ ਕਿਹਾ ਜਾਂਦਾ ਹੈ। ਤਾਂ ਤੁਸੀਂ ਸਮਝਾ ਸਕਦੇ ਹੋ - ਦੇਵਤਾਵਾਂ ਨੂੰ ਕਾਲਾ ਕਿਉਂ ਬਣਾਇਆ ਹੈ। ਬਾਪ ਬੈਠ ਸਮਝਾਉਂਦੇ ਹਨ - ਤੁਸੀਂ ਹੋ ਹੁਣ ਪੁਰਸ਼ੋਤਮ ਸੰਗਮਯੁਗ ਤੇ। ਉਹ ਨਹੀਂ ਹਨ, ਤੁਸੀਂ ਤਾਂ ਇੱਥੇ ਬੈਠੇ ਹੋ ਨਾ। ਇੱਥੇ ਤੁਸੀਂ ਹੋ ਹੀ ਸੰਗਮਯੁਗ ਤੇ, ਪੁਰਸ਼ੋਤਮ ਬਣਨ ਦੇ ਲਈ ਪੁਰਸ਼ਾਰਥ ਕਰ ਰਹੇ ਹੋ। ਵਿਕਾਰੀ ਪਤਿਤ ਮਨੁੱਖਾਂ ਨਾਲ ਤੁਹਾਡਾ ਕੋਈ ਕੁਨੈਕਸ਼ਨ ਹੀ ਨਹੀਂ ਹੈ, ਹਾਂ, ਹਾਲੇ ਕਰਮਾਤੀਤ ਅਵਸਥਾ ਹੋਈ ਨਹੀਂ ਹੈ। ਇਸਲਈ ਕਰਮਸੰਬੰਧਾਂ ਨਾਲ ਵੀ ਦਿਲ ਲੱਗ ਜਾਂਦੀ ਹੈ। ਕਰਮਾਤੀਤ ਬਣਨਾ ਉਸਦੇ ਲਈ ਚਾਹੀਦੀ ਹੈ ਯਾਦ ਦੀ ਯਾਤ੍ਰਾ। ਬਾਪ ਸਮਝਾਉਂਦੇ ਹਨ ਤੁਸੀਂ ਆਤਮਾ ਹੋ, ਤੁਹਾਡਾ ਪ੍ਰਮਾਤਮਾ ਬਾਪ ਦੇ ਨਾਲ ਕਿੰਨਾ ਲਵ ਹੋਣਾ ਚਾਹੀਦਾ ਹੈ। ਓਹੋ! ਬਾਬਾ ਸਾਨੂੰ ਪੜ੍ਹਾਉਂਦੇ ਹਨ। ਉਹ ਉਮੰਗ ਕਿਸੇ ਵਿੱਚ ਰਹਿੰਦਾ ਨਹੀਂ ਹੈ। ਮਾਇਆ ਬਾਰ - ਬਾਰ ਦੇਹ - ਅਭਿਮਾਨ ਵਿੱਚ ਲਿਆ ਦਿੰਦੀ ਹੈ। ਜਦੋਂ ਕਿ ਸਮਝਦੇ ਹੋ ਸ਼ਿਵਬਾਬਾ ਸਾਡੀ ਆਤਮਾਵਾਂ ਨਾਲ ਗੱਲ ਕਰ ਰਹੇ ਹਨ, ਤਾਂ ਉਹ ਕਸ਼ਿਸ਼, ਉਹ ਖੁਸ਼ੀ ਰਹਿਣੀ ਚਾਹੀਦੀ ਹੈ ਨਾ। ਜਿਸ ਸੂਈ ਤੇ ਜ਼ਰਾ ਵੀ ਜੰਕ ਨਹੀਂ ਹੋਵੇਗੀ, ਉਹ ਚੁੰਬਕ ਦੇ ਅੱਗੇ ਤੁਸੀਂ ਰੱਖੋਗੇ ਤਾਂ ਫੱਟ ਨਾਲ ਚਟਕ ਜਾਵੇਗੀ। ਥੋੜ੍ਹੀ ਵੀ ਕੱਟ ਹੋਵੇਗੀ ਤਾਂ ਚਟਕੇਗੀ ਨਹੀਂ। ਕਸ਼ਿਸ਼ ਨਹੀਂ ਹੋਵੇਗੀ। ਜਿੱਥੋਂ ਨਹੀਂ ਹੋਵੇਗੀ ਫਿਰ ਉਸ ਤਰਫੋਂ ਚੁੰਬਕ ਖਿੱਚਣਗੇ। ਬੱਚਿਆਂ ਵਿੱਚ ਕਸ਼ਿਸ਼ ਉਦੋਂ ਹੋਵੇਗੀ ਜਦੋਂ ਯਾਦ ਦੀ ਯਾਤ੍ਰਾ ਤੇ ਹੋਣਗੇ। ਕੱਟ ਹੋਵੇਗੀ ਤਾਂ ਖਿੱਚ ਨਹੀਂ ਸਕਣਗੇ। ਹਰ ਇੱਕ ਸਮਝ ਸਕਦੇ ਹਨ ਸਾਡੀ ਸੂਈ ਬਿਲਕੁਲ ਪਵਿੱਤਰ ਹੋ ਜਾਵੇਗੀ ਤਾਂ ਕਸ਼ਿਸ਼ ਵੀ ਹੋਵੇਗੀ। ਕਸ਼ਿਸ਼ ਨਹੀਂ ਹੁੰਦੀ ਹੈ ਕਿਉਂਕਿ ਕੱਟ ਚੜ੍ਹੀ ਹੋਈ ਹੈ। ਤੁਸੀਂ ਬਹੁਤ ਯਾਦ ਕਰਦੇ ਰਹਿੰਦੇ ਹੋ ਤਾਂ ਵਿਕਰਮ ਭਸਮ ਹੁੰਦੇ ਹਨ। ਅੱਛਾ, ਫਿਰ ਜੇਕਰ ਕੋਈ ਪਾਪ ਕਰਦੇ ਤਾਂ ਉਹ ਸੋ ਗੁਣਾ ਦੰਡ ਹੋ ਜਾਂਦਾ ਹੈ। ਕੱਟ ਚੜ੍ਹ ਜਾਂਦੀ ਹੈ, ਯਾਦ ਨਹੀਂ ਕਰ ਸਕਦੇ। ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ, ਯਾਦ ਭੁੱਲਣ ਨਾਲ ਕੱਟ ਚੜ੍ਹ ਜਾਂਦੀ ਹੈ। ਤਾਂ ਉਹ ਕਸ਼ਿਸ਼, ਲਵ ਨਹੀਂ ਰਹਿੰਦਾ। ਕੱਟ ਉਤਰੀ ਹੋਈ ਹੋਵੇਗੀ ਤਾਂ ਲਵ ਹੋਵੇਗਾ, ਖੁਸ਼ੀ ਵੀ ਰਹੇਗੀ। ਚਿਹਰਾ ਖੁਸ਼ਨੁਮਾ ਰਹੇਗਾ। ਤੁਹਾਨੂੰ ਭਵਿੱਖ ਵਿੱਚ ਅਜਿਹਾ ਬਣਨਾ ਹੈ। ਸਰਵਿਸ ਨਹੀਂ ਕਰਦੇ ਤਾਂ ਪੁਰਾਣੀ ਸੜੀ ਹੋਈਆਂ ਗੱਲਾਂ ਕਰਦੇ ਰਹਿੰਦੇ ਹਨ। ਬਾਪ ਨਾਲ ਬੁੱਧੀਯੋਗ ਹੀ ਤੁੜਵਾ ਦਿੰਦੇ ਹਨ। ਜੋ ਕੁਝ ਚਮਕ ਸੀ, ਉਹ ਵੀ ਗੁੰਮ ਹੋ ਜਾਂਦੀ ਹੈ। ਬਾਪ ਨਾਲ ਜਰਾ ਵੀ ਲਵ ਨਹੀਂ ਰਹਿੰਦਾ। ਲਵ ਉਨਾਂ ਦਾ ਰਹੇਗਾ ਜੋ ਚੰਗੀ ਤਰ੍ਹਾਂ ਬਾਪ ਨੂੰ ਯਾਦ ਕਰਦੇ ਹੋਣਗੇ। ਬਾਪ ਨੂੰ ਵੀ ਉਨ੍ਹਾਂ ਨਾਲ ਕਸ਼ਿਸ਼ ਹੋਵੇਗੀ। ਇਹ ਬੱਚਾ ਸਰਵਿਸ ਵੀ ਚੰਗੀ ਕਰਦਾ ਹੈ ਅਤੇ ਯੋਗ ਵਿੱਚ ਰਹਿੰਦਾ ਹੈ। ਤਾਂ ਬਾਪ ਦਾ ਪਿਆਰ ਉਨਾਂ ਨਾਲ ਰਹਿੰਦਾ ਹੈ। ਆਪਣੇ ਉੱਪਰ ਧਿਆਨ ਰੱਖਦੇ ਹਨ, ਸਾਡੇ ਤੋਂ ਕੋਈ ਪਾਪ ਤੇ ਨਹੀਂ ਹੋਇਆ। ਜੇਕਰ ਯਾਦ ਨਹੀਂ ਕਰਨਗੇ ਤਾਂ ਕੱਟ ਕਿਵੇਂ ਉਤਰੇਗੀ। ਬਾਪ ਕਹਿੰਦੇ ਹਨ ਚਾਰਟ ਰੱਖੋ ਤਾਂ ਕੱਟ ਉਤਰ ਜਾਵੇਗੀ। ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ ਤਾਂ ਕੱਟ ਉਤਰਨੀ ਚਾਹੀਦੀ ਹੈ। ਉਤਰਦੀ ਵੀ ਹੈ ਫਿਰ ਚੜ੍ਹਦੀ ਵੀ ਹੈ। ਸੌ ਗੁਣਾਂ ਦੰਡ ਪੈ ਜਾਂਦਾ ਹੈ। ਬਾਪ ਨੂੰ ਯਾਦ ਨਹੀਂ ਕਰਦੇ ਹਨ ਤਾਂ ਕੋਈ ਨਾ ਕੋਈ ਪਾਪ ਕਰ ਲੈਂਦੇ ਹਨ। ਬਾਪ ਕਹਿੰਦੇ ਹਨ ਕੱਟ ਉਤਰੇ ਬਿਗਰ ਤੁਸੀਂ ਮੇਰੇ ਕੋਲ ਆ ਨਹੀਂ ਸਕੋਗੇ। ਨਹੀਂ ਤਾਂ ਫਿਰ ਸਜ਼ਾ ਭੁਗਤਨੀ ਪਵੇਗੀ। ਮੋਚਰਾ ਵੀ ਮਿਲਦਾ, ਪਦਵੀ ਵੀ ਭ੍ਰਿਸ਼ਟ ਹੋ ਜਾਂਦੀ। ਬਾਕੀ ਬਾਪ ਤੋਂ ਵਰਸਾ ਕੀ ਮਿਲਿਆ? ਅਜਿਹਾ ਕਰਮ ਕਰਨਾ ਨਹੀਂ ਚਾਹੀਦਾ ਜੋ ਹੋਰ ਵੀ ਕੱਟ ਚੜ੍ਹ ਜਾਵੇ। ਪਹਿਲਾਂ ਤਾਂ ਆਪਣੀ ਕੱਟ ਉਤਾਰਨ ਦਾ ਖਿਆਲ ਰੱਖੋ। ਖਿਆਲ ਨਹੀਂ ਕਰਦੇ ਹੋ ਤਾਂ ਫਿਰ ਬਾਪ ਸਮਝਣਗੇ ਇਨ੍ਹਾਂ ਦੀ ਤਕਦੀਰ ਵਿੱਚ ਨਹੀਂ ਹੈ। ਕਵਾਲੀਫਿਕੇਸ਼ਨ ਚਾਹੀਦੀ ਹੈ। ਚੰਗੇ ਕਰੈਕਟਰਜ ਚਾਹੀਦੇ ਹਨ। ਲਕਸ਼ਮੀ - ਨਾਰਾਇਣ ਦੇ ਕਰੈਕਟਰਜ ਤਾਂ ਗਾਏ ਹੋਏ ਹਨ। ਇਸ ਸਮੇਂ ਦੇ ਮਨੁੱਖ ਉਨ੍ਹਾਂ ਦੇ ਅੱਗੇ ਆਪਣਾ ਕਰੈਕਟਰ ਵਰਨਣ ਕਰਦੇ ਹਨ। ਸ਼ਿਵਬਾਬਾ ਨੂੰ ਜਾਣਦੇ ਹੀ ਨਹੀਂ, ਸਦਗਤੀ ਕਰਨ ਵਾਲਾ ਤਾਂ ਉਹ ਹੀ ਹੈ ਫਿਰ ਤਾਂ ਹੇਠਾਂ ਹੀ ਉਤਰਨਾ ਹੈ। ਬਾਪ ਦੇ ਇਲਾਵਾ ਕੋਈ ਪਾਵਨ ਬਣਾ ਨਹੀਂ ਸਕਦਾ। ਮਨੁੱਖ ਖੱਡੇ ਦੇ ਅੰਦਰ ਜਾਕੇ ਬੈਠਦੇ ਹਨ, ਇਸ ਨਾਲੋਂ ਤੇ ਗੰਗਾ ਵਿੱਚ ਜਾਕੇ ਬੈਠ ਜਾਣ ਤਾਂ ਸਾਫ਼ ਹੋ ਜਾਣ ਕਿਉਂਕਿ ਪਤਿਤ ਪਾਵਨੀ ਗੰਗਾ ਕਹਿੰਦੇ ਹਨ ਨਾ। ਮਨੁੱਖ ਸ਼ਾਂਤੀ ਚਾਹੁੰਦੇ ਹਨ ਤਾਂ ਜਦੋਂ ਉਹ ਘਰ ਜਾਣਗੇ ਉਦੋਂ ਪਾਰ੍ਟ ਪੂਰਾ ਹੋਵੇਗਾ। ਸਾਡਾ ਆਤਮਾਵਾਂ ਦਾ ਘਰ ਹੈ ਹੀ ਨਿਰਵਾਣਧਾਮ। ਇੱਥੇ ਸ਼ਾਂਤੀ ਕਿਥੋਂ ਆਈ? ਤੱਪਸਿਆ ਕਰਦੇ ਹਨ, ਉਹ ਵੀ ਕਰਮ ਕਰਦੇ ਹਨ ਨਾ, ਕਰਕੇ ਸ਼ਾਂਤੀ ਨਾਲ ਬੈਠ ਜਾਣਗੇ। ਸ਼ਿਵਬਾਬਾ ਨੂੰ ਤਾਂ ਜਾਣਦੇ ਹੀ ਨਹੀਂ। ਉਹ ਸਭ ਹੈ ਭਗਤੀ ਮਾਰਗ, ਪੁਰਸ਼ੋਤਮ ਸੰਗਮਯੁਗ ਇੱਕ ਹੀ ਹੈ। ਜਦੋਂਕਿ ਬਾਪ ਆਉਂਦੇ ਹਨ। ਆਤਮਾ ਸਵੱਛ ਬਣ ਮੁਕਤੀ - ਜੀਵਨਮੁਕਤੀ ਵਿੱਚ ਚਲੀ ਜਾਂਦੀ ਹੈ। ਜੋ ਮਿਹਨਤ ਕਰਨਗੇ ਉਹ ਰਾਜ ਕਰਨਗੇ, ਬਾਕੀ ਜੋ ਮਿਹਨਤ ਨਹੀਂ ਕਰਨਗੇ ਉਹ ਸਜਾਵਾਂ ਖਾਣਗੇ। ਸ਼ੁਰੂ ਵਿੱਚ ਸਾਖਸ਼ਾਤਕਾਰ ਕਰਵਾਇਆ ਸੀ, ਸਜਾਵਾਂ ਦਾ। ਫਿਰ ਪਿਛਾੜੀ ਵਿੱਚ ਵੀ ਸਾਖਸ਼ਾਤਕਾਰ ਹੋਵੇਗਾ। ਵੇਖਣਗੇ ਅਸੀਂ ਸ਼੍ਰੀਮਤ ਤੇ ਨਹੀਂ ਚੱਲੇ ਤਾਂ ਇਹ ਹਾਲ ਹੋਇਆ ਹੈ। ਬੱਚਿਆਂ ਨੂੰ ਕਲਿਆਣਕਾਰੀ ਬਣਨਾ ਹੈ। ਬਾਪ ਅਤੇ ਰਚਨਾ ਦਾ ਪਰਿਚੈ ਦੇਣਾ ਹੈ। ਜਿਵੇਂ ਸੂਈ ਨੂੰ ਮਿੱਟੀ ਦੇ ਤੇਲ ਵਿੱਚ ਪਾਉਣ ਨਾਲ ਕੱਟ ਉੱਤਰ ਜਾਂਦੀ ਹੈ, ਇਵੇਂ ਬਾਪ ਦੀ ਯਾਦ ਵਿੱਚ ਰਹਿਣ ਨਾਲ ਵੀ ਕੱਟ ਉਤਰਦੀ ਹੈ। ਨਹੀਂ ਤਾਂ ਉਹ ਕਸ਼ਿਸ਼, ਉਹ ਲਵ ਬਾਪ ਵਿੱਚ ਨਹੀਂ ਰਹਿੰਦਾ ਹੈ। ਲਵ ਸਾਰਾ ਚੱਲਿਆ ਜਾਂਦਾ ਹੈ ਮਿੱਤਰ - ਸਬੰਧੀਆਂ ਆਦਿ ਵਿੱਚ, ਮਿਤ੍ਰ ਸਬੰਧੀਆਂ ਦੇ ਕੋਲ ਜਾਕੇ ਰਹਿੰਦੇ ਹਨ। ਕਿੱਥੇ ਉਹ ਜੰਕ ਖਾਦਾ ਹੋਇਆ ਸੰਗ ਅਤੇ ਕਿੱਥੇ ਇਹ ਸੰਗ। ਜੰਕ ਖਾਈ ਹੋਈ ਚੀਜ ਦੇ ਸੰਗ ਵਿੱਚ ਉਨ੍ਹਾਂਨੂੰ ਵੀ ਕੱਟ ਚੜ੍ਹ ਜਾਵੇਗੀ। ਕੱਟ ਉਤਾਰਨ ਲਈ ਹੀ ਬਾਪ ਆਉਂਦੇ ਹਨ। ਯਾਦ ਨਾਲ ਹੀ ਪਾਵਨ ਬਣੋਗੇ। ਅੱਧਾਕਲਪ ਤੋਂ ਬੜੀ ਜੋਰ ਨਾਲ ਕੱਟ ਚੜ੍ਹੀ ਹੋਈ ਹੈ। ਹੁਣ ਬਾਪ ਚੁੰਬਕ ਕਹਿੰਦੇ ਹਨ ਮੈਨੂੰ ਯਾਦ ਕਰੋ। ਬੁੱਧੀ ਦਾ ਯੋਗ ਜਿੰਨਾ ਮੇਰੇ ਨਾਲ ਹੋਵੇਗਾ ਉਤਨੀ ਕੱਟ ਉਤਰੇਗੀ। ਨਵੀਂ ਦੁਨੀਆਂ ਤੇ ਬਣਨੀ ਹੀ ਹੈ, ਸਤਿਯੁਗ ਵਿੱਚ ਪਹਿਲੋਂ ਬਹੁਤ ਛੋਟਾ ਜਿਹਾ ਝਾੜ ਹੁੰਦਾ ਹੈ - ਦੇਵੀ - ਦੇਵਤਾਵਾਂ ਦਾ, ਫਿਰ ਵਾਧੇ ਨੂੰ ਪਾਉਂਦੇ ਹਨ। ਇਥੋਂ ਹੀ ਤੁਹਾਡੇ ਕੋਲ ਆਕੇ ਪੁਰਸ਼ਾਰਥ ਕਰਦੇ ਰਹਿੰਦੇ ਹਨ। ਉਪਰੋਂ ਕੋਈ ਨਹੀਂ ਆਉਂਦੇ ਹਨ। ਜਿਵੇਂ ਦੂਜੇ ਧਰਮ ਵਾਲਿਆਂ ਦੇ ਉਪਰੋਂ ਆਉਂਦੇ ਹਨ। ਇੱਥੇ ਤੁਹਾਡੀ ਰਾਜਧਾਨੀ ਤਿਆਰ ਹੋ ਰਹੀ ਹੈ। ਸਾਰਾ ਮਦਾਰ ਪੜ੍ਹਾਈ ਤੇ ਹੈ। ਬਾਪ ਦੀ ਸ਼੍ਰੀਮਤ ਤੇ ਚੱਲਣ ਨਾਲ ਹੈ, ਬੁੱਧੀਯੋਗ ਬਾਹਰ ਜਾਂਦਾ ਰਹਿੰਦਾ ਹੈ, ਤਾਂ ਵੀ ਕੱਟ ਲੱਗ ਜਾਂਦੀ ਹੈ। ਇੱਥੇ ਆਉਂਦੇ ਹਨ ਤਾਂ ਸਭ ਹਿਸਾਬ - ਕਿਤਾਬ ਚੁਕਤੂ ਕਰ, ਜਿਉਂਦੇ ਜੀ ਸਭ ਕੁਝ ਖ਼ਤਮ ਕਰਕੇ ਆਉਂਦੇ ਹਨ। ਸੰਨਿਆਸੀ ਵੀ ਸੰਨਿਆਸ ਕਰਦੇ ਹਨ ਤਾਂ ਵੀ ਕਿੰਨੇਂ ਸਮੇਂ ਤੱਕ ਸਭ ਯਾਦ ਆਉਂਦਾ ਰਹਿੰਦਾ ਹੈ।

ਤੁਸੀਂ ਬੱਚੇ ਜਾਣਦੇ ਹੋ ਹੁਣ ਸਾਨੂੰ ਸੱਤ ਦਾ ਸੰਗ ਮਿਲਦਾ ਹੈ। ਅਸੀਂ ਆਪਣੇ ਬਾਪ ਦੀ ਹੀ ਯਾਦ ਵਿੱਚ ਰਹਿੰਦੇ ਹਾਂ। ਮਿਤ੍ਰ ਸਬੰਧੀਆਂ ਆਦਿ ਨੂੰ ਜਾਣਦੇ ਤੇ ਹਨ ਨਾ। ਗ੍ਰਹਿਸਤ ਵਿਵਹਾਰ ਵਿੱਚ ਰਹਿੰਦੇ, ਕਰਮ ਕਰਦੇ ਬਾਪ ਨੂੰ ਯਾਦ ਕਰਦੇ ਹਨ, ਪਵਿੱਤਰ ਬਣਨਾ ਹੈ, ਦੂਜਿਆਂ ਨੂੰ ਵੀ ਸਿਖਾਉਣਾ ਹੈ। ਹਾਂ ਫਿਰ ਤਕਦੀਰ ਵਿੱਚ ਹੋਵੇਗਾ ਤਾਂ ਚੱਲ ਪੈਣਗੇ। ਬ੍ਰਾਹਮਣ ਕੁਲ ਦਾ ਹੀ ਨਹੀਂ ਹੋਵੇਗਾ ਤਾਂ ਦੇਵਤਾ ਕੁਲ ਵਿੱਚ ਕਿਵ਼ੇਂ ਆਵੇਗਾ? ਬਹੁਤ ਸਹਿਜ ਪੁਆਇੰਟਸ ਦਿੱਤੀ ਜਾਂਦੀ ਹੈ, ਜੋ ਝੱਟ ਕਿਸੇ ਦੀ ਬੁੱਧੀ ਵਿੱਚ ਬੈਠ ਜਾਵੇ। ਵਿਨਾਸ਼ ਕਾਲੇ ਵਪ੍ਰੀਤ ਬੁੱਧੀ ਵਾਲਾ ਚਿੱਤਰ ਵੀ ਕਲੀਅਰ ਹੈ। ਹੁਣ ਉਹ ਸਾਵਰੰਟੀ ਤਾਂ ਹੈ ਨਹੀਂ। ਦੈਵੀ ਸਾਵਰੰਟੀ ਸੀ, ਜਿਸਨੂੰ ਸਵਰਗ ਕਿਹਾ ਜਾਂਦਾ ਸੀ। ਹੁਣ ਤਾਂ ਪੰਚਾਇਤੀ ਰਾਜ ਹੈ, ਸਮਝਾਉਣ ਵਿੱਚ ਕੋਈ ਹਰਜ਼ਾ ਨਹੀਂ ਹੈ। ਪ੍ਰੰਤੂ ਕੱਟ ਨਿਕਲੀ ਹੋਈ ਹੋਵੇ ਤਾਂ ਕਿਸੇ ਨੂੰ ਤੀਰ ਲੱਗੇ। ਪਹਿਲੋਂ ਕੱਟ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪਣਾ ਕਰੈਕਟਰ ਵੇਖਣਾ ਹੈ। ਰਾਤ - ਦਿਨ ਅਸੀਂ ਕੀ ਕਰਦੇ ਹਾਂ? ਕਿਚਨ ਵਿੱਚ ਵੀ ਭੋਜਨ ਬਣਾਉਂਦੇ, ਰੋਟੀ ਪਕਾਉਂਦੇ ਜਿਨਾਂ ਹੋ ਸਕੇ ਯਾਦ ਵਿੱਚ ਰਹੋ, ਘੁੰਮਣ ਜਾਂਦੇ ਤਾਂ ਉਹ ਵੀ ਯਾਦ ਵਿੱਚ। ਬਾਪ ਸਭ ਦੀ ਅਵਸਥਾ ਨੂੰ ਜਾਣਦੇ ਹਨ ਨਾ। ਝੁਰਮੁਈ - ਝਗਮੁਈ ਕਰਦੇ ਹਨ ਤਾਂ ਫਿਰ ਕੱਟ ਹੋਰ ਵੀ ਚੜ੍ਹ ਜਾਂਦੀ ਹੈ। ਪਰਚਿੰਤਨ ਦੀ ਕੋਈ ਗੱਲ ਨਹੀਂ ਸੁਣੋ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਜਿਵੇਂ ਬਾਪ ਟੀਚਰ ਰੂਪ ਵਿੱਚ ਪੜ੍ਹਾਕੇ ਸਭ ਤੇ ਰਹਿਮ ਕਰਦੇ ਹਨ, ਇਵੇਂ ਆਪਣੇ ਆਪ ਤੇ ਅਤੇ ਦੂਜਿਆਂ ਤੇ ਵੀ ਰਹਿਮ ਕਰਨਾ ਹੈ। ਪੜ੍ਹਾਈ ਅਤੇ ਸ਼੍ਰੀਮਤ ਤੇ ਪੂਰਾ ਧਿਆਨ ਦੇਣਾ ਹੈ, ਆਪਣੇ ਕਰੈਕਟਰ ਸੁਧਾਰਨੇ ਹਨ।

2. ਆਪਸ ਵਿੱਚ ਪੁਰਾਣੀ ਸੜੀ ਹੋਈ ਪਰਚਿੰਤਨ ਦੀਆਂ ਗੱਲਾਂ ਕਰਕੇ ਬਾਪ ਤੋਂ ਬੁੱਧੀਯੋਗ ਨਹੀਂ ਤੁੜਵਾਉਣਾ ਹੈ। ਕੋਈ ਵੀ ਪਾਪਕਰਮ ਨਹੀਂ ਕਰਨਾ ਹੈ, ਯਾਦ ਵਿੱਚ ਰਹਿਕੇ ਜੰਕ ਉਤਾਰਨੀ ਹੈ।

ਵਰਦਾਨ:-
ਦ੍ਰਿੜਤਾ ਦ੍ਵਾਰਾ ਕਲਰਾਠੀ ਜ਼ਮੀਨ ਵਿਚ ਵੀ ਫਲ ਪੈਦਾ ਕਰਨ ਵਾਲੇ ਸਫਲਤਾ ਸਵਰੂਪ ਭਵ।

ਕਿਸੇ ਵੀ ਗੱਲ ਵਿਚ ਸਫਲਤਾ ਸਵਰੂਪ ਬਣਨ ਦੇ ਲਈ ਦ੍ਰਿੜਤਾ ਅਤੇ ਸਨੇਹ ਦਾ ਸੰਗਠਨ ਚਾਹੀਦਾ ਹੈ। ਇਹ ਦ੍ਰਿੜਤਾ ਕਲਰਾਠੀ ਜ਼ਮੀਨ ਵਿਚ ਵੀ ਫਲ ਪੈਦਾ ਕਰ ਦਿੰਦੀ ਹੈ। ਜਿਵੇਂ ਅੱਜਕਲ ਸਾਇੰਸ ਵਾਲੇ ਰੇਤ ਵਿਚ ਵੀ ਫਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਵੇਂ ਤੁਸੀਂ ਸਾਇਲੈਂਸ ਦੀ ਸ਼ਕਤੀ ਦ੍ਵਾਰਾ ਸਨੇਹ ਦਾ ਪਾਣੀ ਦਿੰਦੇ ਹੋਏ ਫਲੀਭੂਤ ਬਣੋ। ਦ੍ਰਿੜਤਾ ਦ੍ਵਾਰਾ ਨਾਉਮੀਦ ਵਿਚ ਵੀ ਉਮੀਦਾਂ ਦਾ ਦੀਪਕ ਜਗਾ ਸਕਦੇ ਹੋ ਕਿਓਨੀ ਹਿੰਮਤ ਨਾਲ ਬਾਪ ਦੀ ਮਦਦ ਮਿਲ ਜਾਂਦੀ ਹੈ।

ਸਲੋਗਨ:-
ਆਪਣੇ ਨੁੰ ਸਦਾ ਪ੍ਰਭੂ ਦੀ ਅਮਾਨਤ ਸਮਝ ਕੇ ਚੱਲੋ ਤਾਂ ਕਰਮ ਵਿਚ ਰੂਹਾਨੀਅਤ ਆਵੇਗੀ।

ਅਵਿਅਕਤ ਇਸ਼ਾਰੇ - ਹੁਣ ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ

ਸਾਰਥੀ ਮਤਲਬ ਆਤਮ - ਅਭਿਮਾਨੀ ਕਿਉਂਕਿ ਆਤਮਾ ਹੀ ਸਾਰਥੀ ਹੈ। ਬ੍ਰਹਮਾ ਬਾਪ ਨੇ ਇਸ ਵਿਧੀ ਨਾਲ ਨੰਬਰਵਨ ਦੀ ਸਿੱਧੀ ਪ੍ਰਾਪਤ ਕੀਤੀ, ਤਾਂ ਫਾਲੋ ਫਾਦਰ ਕਰੋ, ਜਿਵੇਂ ਬਾਪ ਦੇਹ ਨੂੰ ਅਧੀਨ ਕਰ ਪ੍ਰਵੇਸ਼ ਹੁੰਦੇ ਮਤਲਬ ਸਾਰਥੀ ਬਣਦੇ ਹਨ ਦੇਹ ਦੇ ਅਧੀਨ ਨਹੀਂ ਹੁੰਦੇ, ਇਸਲਈ ਨਿਆਰੇ ਅਤੇ ਪਿਆਰੇ ਹਨ। ਇਵੇਂ ਹੀ ਤੁਸੀ ਸਾਰੇ ਬ੍ਰਾਹਮਣ ਆਤਮਾਵਾਂ ਵੀ ਬਾਪ ਸਮਾਨ ਸਾਰਥੀ ਦੀ ਸਥਿਤੀ ਵਿਚ ਰਹੋ। ਸਾਰਥੀ ਖੁਦ ਹੀ ਸਾਕਸ਼ੀ ਹੋ ਕੁਝ ਵੀ ਕਰਨਗੇ, ਵੇਖਣਗੇ, ਸੁਣਨਗੇ ਅਤੇ ਸਭ ਕੁਝ ਕਰਦੇ ਵੀ ਮਾਇਆ ਦੇ ਲੇਪ - ਛੇਪ ਤੋਂ ਨਿਰਲੇਪ ਰਹਿਣਗੇ।