14.02.26 Punjabi Morning Murli Om Shanti BapDada Madhuban
ਮਿੱਠੇ ਬੱਚੇ:- (
ਵਿਸ਼ੇਸ ਸ਼ਿਵਜਯੰਤੀ ਨਿਮਿਤ )
ਪ੍ਰਸ਼ਨ:-
ਬਾਪ ਬੱਚਿਆਂ
ਨੂੰ ਸੰਗਮ ਤੇ ਹੀ ਸ੍ਰਿਸ਼ਟੀ ਦਾ ਸਮਾਚਾਰ ਸੁਣਾਉਂਦੇ ਹਨ, ਸਤਿਯੁਗ ਵਿੱਚ ਨਹੀਂ, ਕਿਉਂ?
ਉੱਤਰ:-
ਕਿਉਂਕਿ ਸਤਿਯਗ
ਤੇ ਹੈ ਹੀ ਆਦਿ ਦਾ ਸਮੇਂ, ਉਸ ਸਮੇਂ ਸਾਰੀ ਸ੍ਰਿਸ਼ਟੀ ਦਾ ਸਮਾਚਾਰ ਮਤਲਬ ਸ੍ਰਿਸ਼ਟੀ ਦੇ ਆਦਿ - ਮੱਧ
- ਅੰਤ ਦਾ ਗਿਆਨ ਕਿਵੇਂ ਸੁਣਾਵੇਂ ਜਦੋਂ ਤੱਕ ਸਰਕਿਲ ਰਪੀਟ ਹੀ ਨਹੀਂ ਹੋਇਆ ਹੈ ਉਦੋਂ ਤੱਕ ਸਮਾਚਾਰ
ਸੁਣਾ ਹੀ ਕਿਵੇਂ ਸਕਦੇ। ਸੰਗਮ ਤੇ ਹੀ ਤੁਸੀ ਬੱਚੇ ਬਾਪ ਦ੍ਵਾਰਾ ਪੂਰਾ ਸਮਾਚਾਰ ਸੁਣਦੇ ਹੋ। ਤੁਹਾਨੂੰ
ਹੀ ਗਿਆਨ ਦਾ ਤੀਸਰਾ ਨੇਤ੍ਰ ਮਿਲਦਾ ਹੈ।
ਓਮ ਸ਼ਾਂਤੀ
ਅੱਜ ਹੈ ਤ੍ਰਿਮੂਰਤੀ ਸ਼ਿਵਜਯੰਤੀ ਸੋ ਬ੍ਰਾਹਮਣ ਜਯੰਤੀ ਸੋ ਸੰਗਮਯੁੱਗ ਜਯੰਤੀ ਦਾ ਸ਼ੁਭ ਦਿਵਸ। ਬਹੁਤ
ਹਨ ਜਿਨ੍ਹਾਂ ਨੂੰ ਬਾਬਾ ਇਸ਼ਵਰੀਏ ਜਨਮ ਸਿੱਧ ਅਧਿਕਾਰ ਦੀ ਗ੍ਰੀਟਿੰਗਸ ਵੀ ਨਹੀਂ ਦੇ ਸਕਦੇ। ਬਹੁਤ
ਹਨ ਜਿਨ੍ਹਾਂ ਨੂੰ ਪਤਾ ਨਹੀਂ ਹੈ ਕਿ ਸ਼ਿਵਬਾਬਾ ਕੌਣ ਹਨ, ਉਨ੍ਹਾਂ ਤੋਂ ਕੀ ਮਿਲਣਾ ਹੈ। ਉਹ
ਗ੍ਰੀਟਿੰਗਸ ਕੀ ਸਮਝ ਸਕਦੇ ਹਨ। ਨਵੇਂ ਬੱਚੇ ਬਿਲਕੁਲ ਵੀ ਸਮਝ ਨਹੀਂ ਸਕਦੇ। ਇਹ ਹੈ ਗਿਆਨ ਦਾ ਡਾਂਸ।
ਕਹਿੰਦੇ ਹਨ ਨਾ - ਸ਼੍ਰੀ ਕ੍ਰਿਸ਼ਨ ਡਾਂਸ ਕਰਦਾ ਸੀ। ਇੱਥੇ ਬੱਚੀਆਂ ਰਾਧੇ - ਕ੍ਰਿਸ਼ਨ ਬਣ ਡਾਂਸ
ਕਰਦੀਆਂ ਹਨ। ਪ੍ਰੰਤੂ ਡਾਂਸ ਦੀ ਤੇ ਗੱਲ ਹੀ ਨਹੀਂ। ਉਹ ਤਾਂ ਉੱਥੇ ਸਤਿਯੁਗ ਵਿੱਚ ਬਚਪਨ ਵਿਚ
ਪ੍ਰਿੰਸ - ਪ੍ਰਿੰਸਿਜ ਦੇ ਨਾਲ ਡਾਂਸ ਕਰਨਗੇ। ਬੱਚੇ ਜਾਣਦੇ ਹਨ - ਇਹ ਬਾਪਦਾਦਾ ਹੈ। ਦਾਦਾ ਨੂੰ
ਗ੍ਰੈਂਡ ਫਾਦਰ ਕਿਹਾ ਜਾਂਦਾ ਹੈ। ਇਹ ਦਾਦਾ ਤਾਂ ਹੋਇਆ ਜਿਸਮਾਨੀ ਫਾਦਰ। ਇਹ ਤੇ ਵੰਡਰਫੁਲ ਗੱਲ ਹੈ!
ਉਹ ਦਾਦਾ ਹੈ ਰੂਹਾਨੀ ਅਤੇ ਇਹ ਹੈ ਜਿਸਮਾਨੀ, ਇਸ ਨੂੰ ਕਹਿੰਦੇ ਹਨ ਬਾਪਦਾਦਾ। ਬਾਪ ਤੋਂ ਦਾਦਾ
ਦ੍ਵਾਰਾ ਵਰਸਾ ਮਿਲਦਾ ਹੈ। ਵਰਸਾ ਹੈ ਦਾਦੇ ਦਾ ( ਗ੍ਰੈਂਡ ਫਾਦਰ ਦਾ) ਸਭ ਆਤਮਾਵਾਂ ਬ੍ਰਦਰਜ਼ ਹਨ
ਤਾਂ ਵਰਸਾ ਬਾਪ ਤੋਂ ਮਿਲਦਾ ਹੈ। ਬਾਪ ਕਹਿੰਦੇ ਹਨ ਤੁਸੀ ਆਤਮਾਵਾਂ ਨੂੰ ਆਪਣਾ ਸ਼ਰੀਰ, ਆਪਣੀ
ਕਰਮਿੰਦਰੀਆਂ ਹਨ। ਮੈਨੂੰ ਨਿਰਾਕਾਰ ਕਹਿੰਦੇ ਹਨ - ਜਰੂਰ ਮੈਨੂੰ ਸ਼ਰੀਰ ਚਾਹੀਦਾ। ਤਾਂ ਤੇ ਬੱਚਿਆਂ
ਨੂੰ ਰਾਜਯੋਗ ਸਿਖਾਵਾਂ ਅਤੇ ਮਨੁੱਖ ਤੋਂ ਦੇਵਤਾ, ਪਤਿਤ ਤੋਂ ਪਾਵਨ ਬਣਨ ਦਾ ਮਾਰਗ ਦੱਸਾਂ ਜਾਂ ਮੂਤ
ਪਲੀਤੀ ਕਪੜ ਧੋਵਾਂ. ਜਰੂਰ ਵੱਡਾ ਧੋਬੀ ਹੋਵੇਗਾ। ਸਾਰੇ ਵਿਸ਼ਵ ਦੀਆਂ ਆਤਮਾਵਾਂ ਅਤੇ ਸ਼ਰੀਰ ਧਉਂਦਾ
ਹੈ। ਗਿਆਨ ਅਤੇ ਯੋਗ ਨਾਲ ਤੁਹਾਡੀਆਂ ਆਤਮਾਵਾਂ ਨੂੰ ਧੋਇਆ ਜਾਂਦਾ ਹੈ।
ਅੱਜ ਤੁਸੀਂ ਬੱਚੇ ਆਏ
ਹੋ, ਜਾਣਦੇ ਹੋ ਅਸੀਂ ਸ਼ਿਵ ਨੂੰ ਵਧਾਈਆਂ ਦੇਣ ਆਏ ਹਾਂ। ਬਾਪ ਫਿਰ ਕਹਿੰਦੇ ਹਨ ਕਿ ਅੱਜ ਜਿਸ ਨੂੰ
ਗ੍ਰੀਟਿੰਗਜ਼ ਦਿੰਦੇ ਹੋ ਉਹ ਬਾਪ ਵੀ ਤੁਹਾਨੂੰ ਬੱਚਿਆਂ ਨੂੰ ਗ੍ਰੀਟਿੰਗਜ਼ ਦਿੰਦੇ ਹਨ ਕਿਉਂਕਿ ਤੁਸੀਂ
ਬਹੁਤ ਸਰਵੋਤਮ ਸੌਭਾਗਸ਼ਾਲੀ ਬ੍ਰਾਹਮਣ ਕੁੱਲ ਭੂਸ਼ਣ ਹੋ। ਦੇਵਤੇ ਇੰਨੇ ਉੱਤਮ ਨਹੀਂ ਹਨ ਜਿੰਨੇ ਤੁਸੀਂ
ਹੋ। ਬ੍ਰਾਹਮਣ ਦੇਵਤਾਵਾਂ ਤੋਂ ਉੱਚ ਹਨ। ਉੱਚੇ ਤੋਂ ਉੱਚਾ ਹੈ ਬਾਪ। ਫਿਰ ਉਹ ਆਉਂਦੇ ਹਨ ਬ੍ਰਹਮਾ ਤਨ
ਵਿਚ। ਉਨ੍ਹਾਂ ਦੇ ਤੁਸੀਂ ਬੱਚੇ ਉੱਚ ਤੋਂ ਉੱਚ ਬ੍ਰਾਹਮਣ ਬਣਦੇ ਹੋ। ਬ੍ਰਾਹਮਣਾਂ ਦੀ ਹੈ ਚੋਟੀ। ਉਸ
ਦੇ ਹੇਠਾਂ ਹਨ ਦੇਵਤੇ। ਸਭ ਤੋਂ ਉੱਪਰ ਹੈ ਬਾਬਾ। ਬਾਬਾ ਨੇ ਤੁਹਾਨੂੰ ਬੱਚਿਆਂ ਨੂੰ ਬ੍ਰਾਹਮਣ -
ਬ੍ਰਹਾਮਣੀਆਂ ਬਣਾਇਆ ਹੈ - ਸਵਰਗ ਦਾ ਵਰਸਾ ਦੇਣ ਲਈ। ਇਨ੍ਹਾਂ ਲਕਸ਼ਮੀ - ਨਰਾਇਣ ਨੂੰ ਵੇਖੋ ਕਿੰਨੇ
ਮੰਦਿਰ ਬਣਾਏ ਹਨ। ਮੱਥਾ ਟੇਕਦੇ ਹਨ। ਭਾਰਤਵਾਸੀਆਂ ਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਇਹ ਵੀ
ਮਨੁੱਖ ਹਨ। ਲਕਸ਼ਮੀ - ਨਰਾਇਣ ਦੋਵੇਂ ਵੱਖ - ਵੱਖ ਹਨ। ਇੱਥੇ ਤਾਂ ਇੱਕ ਮਨੁੱਖ ਦੇ ਦੋਵੇਂ ਨਾਮ ਰੱਖੇ
ਹਨ। ਇੱਕ ਦਾ ਨਾਮ ਲਕਸ਼ਮੀ - ਨਰਾਇਣ ਮਤਲਬ ਆਪਣੇ ਨੂੰ ਵਿਸ਼ਨੂੰ ਚਤੁਰਭੁਜ ਕਹਿੰਦੇ ਹਨ। ਲਕਸ਼ਮੀ -
ਨਰਾਇਣ ਮਤਲਬ ਰਾਧੇ - ਕ੍ਰਿਸ਼ਨ ਨਾਮ ਰਖਾਏ ਹਨ, ਤਾਂ ਚਤੁਰਭੁਜ ਹੋ ਗਏ ਨਾ। ਉਹ ਵਿਸ਼ਨੂੰ ਤਾਂ ਹੈ
ਸੂਖਸ਼ਮ ਵਤਨ ਦਾ ਐਮ ਆਬਜੈਕਟ। ਤੁਸੀ ਇਸ ਵਿਸ਼ਨੂੰਪੁਰੀ ਦੇ ਮਾਲਿਕ ਬਣੋਗੇ। ਇਹ ਲਕਸ਼ਮੀ - ਨਰਾਇਣ
ਵਿਸ਼ਨੂੰਪੁਰੀ ਦੇ ਮਾਲਿਕ ਹਨ। ਵਿਸ਼ਨੂੰ ਦੀਆਂ ਹਨ ਚਾਰ ਭੁਜਾਵਾਂ। ਦੋ ਲਕਸ਼ਮੀ ਦੀ, ਦੋ ਨਰਾਇਣ ਦੀ।
ਤੁਸੀਂ ਕਹੋਗੇ ਅਸੀਂ ਵਿਸ਼ਨੂੰਪੁਰੀ ਦੇ ਮਾਲਿਕ ਬਣ ਰਹੇ ਹਾਂ। ਅੱਛਾ ਬਾਪ ਦੀ ਮਹਿਮਾ ਦਾ ਗੀਤ ਸੁਣਾਓ
( ਕਿੰਨਾਂ ਮਿੱਠਾ ਕਿੰਨਾਂ ਪਿਆਰਾ ਸ਼ਿਵ ਭੋਲਾ ਭਗਵਾਨ..)
ਸਾਰੀ ਦੁਨੀਆ ਵਿੱਚ ਸ਼ੁਰੂ
ਤੋਂ ਲੈਕੇ ਹੁਣ ਤੱਕ ਕੋਈ ਦੀ ਵੀ ਇਤਨੀ ਮਹਿਮਾ ਨਹੀਂ ਹੈ ਸਿਵਾਏ ਇੱਕ ਦੇ। ਨੰਬਰਵਾਰ ਤੇ ਹਨ ਹੀ। ਸਭ
ਤੋਂ ਜਿਆਦਾ ਸਰਵੋਤਮ ਮਹਿਮਾ ਹੈ ਉੱਚ ਤੇ ਉੱਚ ਪਰਮਪਿਤਾ ਪ੍ਰਮਾਤਮਾ ਦੀ, ਜਿਸ ਦੇ ਤੁਸੀਂ ਸਭ ਬੱਚੇ
ਹੋ। ਕਹਿੰਦੇ ਹੋ ਅਸੀਂ ਈਸ਼ਵਰੀਯ ਸੰਤਾਨ ਹਾਂ। ਈਸ਼ਵਰ ਤੇ ਸਵਰਗ ਰਚਦਾ ਹੈ ਫਿਰ ਤੁਸੀਂ ਨਰਕ ਵਿੱਚ
ਕਿਉਂ ਪਏ ਹੋ। ਈਸ਼ਵਰ ਦਾ ਇੱਥੇ ਜਨਮ ਹੈ। ਕ੍ਰਿਸ਼ਚਨ ਕਹਿਣਗੇ ਅਸੀਂ ਕ੍ਰਾਈਸਟ ਦੇ ਹਾਂ। ਇੱਥੇ
ਭਾਰਤਵਾਸੀਆਂ ਨੂੰ ਭੁੱਲ ਗਿਆ ਹੈ ਕਿ ਅਸੀਂ ਪਰਮਪਿਤਾ ਪ੍ਰਮਾਤਮਾ ਸ਼ਿਵ ਦੇ ਡਾਇਰੈਕਟ ਬੱਚੇ ਹਾਂ।
ਬਾਪ ਇੱਥੇ ਆਉਂਦੇ ਹਨ ਬੱਚਿਆਂ ਨੂੰ ਆਪਣਾ ਬਣਾਕੇ ਫਿਰ ਰਾਜ - ਭਾਗ ਦੇਣ। ਅੱਜ ਬਾਬਾ ਚੰਗੀ ਤਰ੍ਹਾਂ
ਸਮਝਾਉਂਦੇ ਹਨ ਕਿਉ ਕਿ ਨਵੇਂ ਵੀ ਬਹੁਤ ਹਨ। ਇਨ੍ਹਾਂ ਦੇ ਲਈ ਸਮਝਣਾ ਮੁਸ਼ਕਿਲ ਹੈ। ਹਾਂ ਫਿਰ ਵੀ
ਸਵਰਗਵਾਸੀ ਬਣਦੇ ਹਨ। ਸਵਰਗ ਵਿੱਚ ਸੂਰਜਵੰਸ਼ੀ ਰਾਜਾ - ਰਾਣੀ ਵੀ ਹਨ, ਦਾਸ - ਦਾਸੀਆਂ ਵੀ ਹਨ।
ਪ੍ਰਜਾ ਵੀ ਹੁੰਦੀ ਹੈ। ਉਨ੍ਹਾਂ ਵਿੱਚ ਕੋਈ ਗਰੀਬ, ਕੋਈ ਸਾਹੂਕਾਰ ਹੁੰਦੇ ਹਨ। ਉਨ੍ਹਾਂ ਦੀਆਂ ਵੀ
ਦਾਸ - ਦਾਸੀਆਂ ਹੁੰਦੀਆਂ ਹਨ। ਸਾਰੀ ਰਾਜਧਾਨੀ ਇੱਥੇ ਸਥਾਪਨ ਹੋ ਰਹੀ ਹੈ। ਇਹ ਤਾਂ ਹੋਰ ਕਿਸੇ ਨੂੰ
ਪਤਾ ਨਹੀਂ ਹੈ। ਸਭ ਦੀ ਆਤਮਾ ਤਮੋਪ੍ਰਧਾਨ ਹੈ, ਗਿਆਨ ਦਾ ਤੀਜਾ ਨੇਤ੍ਰ ਕਿਸੇ ਨੂੰ ਹੈ ਨਹੀਂ। ( ਗੀਤ)
ਹੁਣ ਬਾਪ ਦੀ ਮਹਿਮਾ ਸੁਣੀ। ਉਹ ਹੈ ਸਭ ਦਾ ਬਾਪ। ਭਗਵਾਨ ਨੂੰ ਬਾਪ ਕਹਿੰਦੇ ਹਨ, ਬੇਹੱਦ ਦਾ ਸੁੱਖ
ਦੇਣ ਵਾਲਾ ਪਿਤਾ। ਇਹ ਹੀ ਭਾਰਤ ਹੈ ਜਿਸ ਵਿੱਚ ਬੇਹੱਦ ਦਾ ਸੁੱਖ ਸੀ, ਲਕਸ਼ਮੀ - ਨਰਾਇਣ ਦਾ ਰਾਜ
ਸੀ। ਇਹ ਲਕਸ਼ਮੀ - ਨਰਾਇਣ ਛੋਟੇਪਨ ਵਿਚ ਰਾਧੇ - ਕ੍ਰਿਸ਼ਨ ਹਨ ਫਿਰ ਸਵੰਬਰ ਬਾਦ ਲਕਸ਼ਮੀ - ਨਰਾਇਣ
ਨਾਮ ਪੈਂਦਾ ਹੈ। ਇਸ ਭਾਰਤ ਵਿੱਚ ਪੰਜ ਹਜਾਰ ਵਰ੍ਹੇ ਪਹਿਲੇ ਦੇਵਤਿਆਂ ਦਾ ਰਾਜ ਸੀ। ਸਿਵਾਏ ਲਕਸ਼ਮੀ
- ਨਰਾਇਣ ਦੇ ਕਿਸੇ ਦਾ ਰਾਜ ਨਹੀਂ ਸੀ। ਕੋਈ ਖੰਡ ਨਹੀਂ ਸੀ। ਤਾਂ ਹੁਣ ਭਾਰਤਵਾਸੀਆਂ ਨੂੰ ਵੀ ਜਰੂਰ
ਪਤਾ ਹੋਣਾ ਚਾਹੀਦਾ ਹੈ ਕਿ ਲਕਸ਼ਮੀ - ਨਰਾਇਣ ਨੇ ਪਹਿਲੇ ਜਨਮ ਵਿੱਚ ਕਿਹੜੇ ਕਰਮ ਕੀਤੇ। ਜਿਵੇਂ
ਕਹਾਂਗੇ ਬਿੜਲਾ ਨੇ ਕਿਹੜੇ ਕਰਮ ਕੀਤੇ ਜੋ ਇਤਨਾ ਧਨਵਾਨ ਬਣਿਆ। ਜਰੂਰ ਕਹਾਂਗੇ ਅਗਲੇ ਜਨਮ ਵਿਚ ਦਾਨ
- ਪੁੰਨ ਕੀਤਾ ਹੋਵੇਗਾ। ਕਿਸੇ ਦੇ ਕੋਲ ਬਹੁਤ ਧਨ ਹੈ, ਕਿਸੇ ਨੂੰ ਖਾਣ ਦੇ ਲਈ ਨਹੀਂ ਮਿਲਦਾ ਕਿਉਂਕਿ
ਕਰਮ ਅਜਿਹੇ ਕੀਤੇ ਹਨ। ਕਰਮਾਂ ਨੂੰ ਤੇ ਮੰਨਦੇ ਹੋ। ਕਰਮ - ਅਕਰਮ - ਵਿਕਰਮ ਦੀ ਗਤੀ ਗੀਤਾ ਦੇ
ਭਗਵਾਨ ਨੇ ਸੁਣਾਈ ਸੀ। ਜਿਸ ਦੀ ਮਹਿਮਾ ਸੁਣੀ। ਸ਼ਿਵ ਭਗਵਾਨ ਹੈ, ਇੱਕ ਮਨੁੱਖ ਨੂੰ ਭਗਵਾਨ ਨਹੀਂ
ਕਿਹਾ ਜਾਂਦਾ ਹੈ। ਹੁਣ ਬਾਪ ਕਿੱਥੇ ਆਇਆ ਹੈ! ਸਮਝਾਉਂਦੇ ਹਨ ਸਾਮ੍ਹਣੇ ਮਹਾਭਾਰਤ ਲੜਾਈ ਖੜੀ ਹੈ ਤਾਂ
ਮਿੱਠੇ ਤੋਂ ਮਿੱਠਾ ਬਾਬਾ ਸਮਝਾਉਂਦੇ ਹਨ, ਇਨ੍ਹਾਂ ਨੂੰ ਦੁੱਖ ਵਿਚ ਸਭ ਯਾਦ ਕਰਦੇ ਹਨ। ਦੁੱਖ ਵਿਚ
ਸਿਮਰਨ ਸਭ ਕਰਨ… ਸ਼ਿਵਬਾਬਾ ਨੂੰ ਦੁਖ ਵਿਚ ਸਭ ਯਾਦ ਕਰਦੇ ਹਨ। ਸੁਖ ਵਿੱਚ ਕੋਈ ਨਹੀਂ ਕਰਦਾ। ਸਵਰਗ
ਵਿੱਚ ਦੁੱਖ ਸੀ ਨਹੀਂ। ਉਥੇ ਬਾਪ ਦਾ ਪਾਇਆ ਹੋਇਆ ਵਰਸਾ ਸੀ। 5 ਹਜਾਰ ਵਰ੍ਹੇ ਪਹਿਲਾਂ ਜਦੋਂ
ਸ਼ਿਵਬਾਬਾ ਆਇਆ ਤਾਂ ਭਾਰਤ ਨੂੰ ਸਵਰਗ ਬਣਾਇਆ। ਹੁਣ ਨਰਕ ਹੈ। ਬਾਪ ਆਏ ਹਨ ਸਵਰਗ ਬਨਾਉਣ। ਦੁਨੀਆ
ਨੂੰ ਤੇ ਪਤਾ ਵੀ ਨਹੀਂ ਹੈ। ਕਹਿੰਦੇ ਹਨ ਅਸੀਂ ਸਭ ਅੰਨ੍ਹੇ ਹਾਂ। ਅੰਨਿਆਂ ਦੀ ਲਾਠੀ ਤੁਸੀ ਪ੍ਰਭੂ
ਆਵੋ, ਆ ਕਰਕੇ ਅੱਖਾਂ ਦਵੋ। ਤੁਸੀਂ ਬੱਚਿਆਂ ਨੂੰ ਗਿਆਨ ਦਾ ਤੀਸਰਾ ਨੇਤ੍ਰ ਮਿਲਿਆ ਹੈ। ਜਿੱਥੇ ਅਸੀਂ
ਆਤਮਾਵਾਂ ਰਹਿੰਦੀਆਂ ਹੋ ਉਹ ਹੈ ਸ਼ਾਂਤੀਧਾਮ। ਬਾਪ ਵੀ ਉਥੇ ਰਹਿੰਦੇ ਹਨ। ਤੁਸੀਂ ਆਤਮਾਵਾਂ ਅਤੇ ਅਸੀਂ
ਰਹਿੰਦੇ ਹਾਂ। ਇਨ੍ਹਾਂ ਦੀ ਆਤਮਾ ਨੂੰ ਕਹਿੰਦੇ ਹਨ - ਮੈਂ ਤੁਸੀਂ ਸਭ ਆਤਮਾਵਾਂ ਦਾ ਬਾਪ ਉਥੇ ਰਹਿੰਦਾ
ਹਾਂ। ਤੁਸੀਂ ਪੁਨਰਜਨਮ ਦਾ ਪਾਰਟ ਵਜਾਉਂਦੇ ਹੋ, ਮੈਂ ਨਹੀਂ ਵਜਾਉਂਦਾ ਹਾਂ। ਤੁਸੀਂ ਵਿਸ਼ਵ ਦੇ
ਮਾਲਿਕ ਬਣਦੇ ਹੋ, ਮੈਂ ਨਹੀਂ ਬਣਦਾ ਹਾਂ। ਤੁਹਾਨੂੰ 84 ਜਨਮ ਲੈਣ ਪੈਂਦੇ ਹਨ। ਤੁਹਾਨੂੰ ਸਮਝਾਇਆ ਸੀ
ਕਿ ਹੇ ਬੱਚੇ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ ਹੋ। 84 ਲੱਖ ਜਨਮ ਕਹਿੰਦੇ ਹਨ - ਇਹ ਝੁੱਠੀਆਂ
ਗੱਲਾਂ ਹਨ। ਮੈਂ ਗਿਆਨ ਦਾ ਸਾਗਰ ਪਤਿਤ - ਪਾਵਨ ਹਾਂ, ਮੈਂ ਆਉਂਦਾ ਹੀ ਉਦੋਂ ਹਾਂ ਜਦੋਂ ਸਾਰੇ ਪਤਿਤ
ਹਨ। ਤਾਂ ਹੀ ਆਕੇ ਸ੍ਰਿਸ਼ਟੀ ਦੇ ਆਦਿ - ਮਧ - ਅੰਤ ਦਾ ਰਾਜ਼ ਸਮਝਾਕੇ ਤ੍ਰਿਕਾਲਦਰਸ਼ੀ ਬਣਾਉਂਦਾ
ਹਾਂ। ਬਹੁਤ ਪੁੱਛਦੇ ਹਨ ਪਹਿਲੇ - ਪਹਿਲੇ ਮਨੁੱਖ ਕਿਵੇਂ ਰਚੇ? ਭਗਵਾਨ ਨੇ ਸ੍ਰਿਸ਼ਟੀ ਕਿਵੇਂ ਰਚੀ?
ਇੱਕ ਸ਼ਾਸਤਰ ਵਿਚ ਵੀ ਵਿਖਾਉਂਦੇ ਹਨ - ਪ੍ਰਲਯ ਹੋਈ ਫਿਰ ਸਾਗਰ ਵਿੱਚ ਪਿੱਪਲ ਦੇ ਪੱਤੇ ਤੇ ਬੱਚਾ
ਸ਼੍ਰੀਕ੍ਰਿਸ਼ਨ ਆਇਆ। ਬਾਪ ਕਹਿੰਦੇ ਹਨ ਅਜਿਹੀ ਕੋਈ ਗੱਲ ਨਹੀਂ, ਇਹ ਬੇਹੱਦ ਦਾ ਡਰਾਮਾ ਹੈ। ਦਿਨ ਹੈ
ਸਤਿਯੁਗ - ਤ੍ਰੇਤਾ, ਰਾਤ ਹੈ ਦਵਾਪਰ - ਕਲਯੁਗ।
ਬੱਚੇ ਬਾਪ ਨੂੰ ਵਧਾਈਆਂ
ਦਿੰਦੇ ਹਨ। ਬਾਪ ਕਹਿੰਦੇ ਹਨ ਤੱਤਤਵਮ। ਤੁਸੀਂ ਵੀ 100 % ਦੁਰਭਾਗਸ਼ਾਲੀ ਤੋਂ 100% ਸੌਭਾਗਸ਼ਾਲੀ
ਬਣਦੇ ਹੋ। ਤੁਸੀ ਭਾਰਤਵਾਸੀ ਉਹ ਸੀ ਪ੍ਰੰਤੂ ਤੁਹਾਨੂੰ ਪਤਾ ਨਹੀਂ ਹੈ। ਬਾਪ ਆਕੇ ਦੱਸਦੇ ਹਨ।
ਤੁਸੀਂ ਆਪਣੇ ਕਰਮਾਂ ਨੂੰ
ਨਹੀਂ ਜਾਣਦੇ ਹੋ। ਮੈਂ ਆਕੇ ਦੱਸਦਾ ਹਾਂ - ਤੁਸੀ 84 ਜਨਮ ਲਏ ਹਨ। ਬਾਪ ਤੁਹਾਨੂੰ ਸੰਗਮ ਤੇ ਸਾਰੀ
ਸ੍ਰਿਸ਼ਟੀ ਦਾ ਸਮਾਚਾਰ ਸੁਣਾਉਂਦੇ ਹਨ। ਸਤਿਯੁਗ ਵਿੱਚ ਥੋੜ੍ਹੇ ਹੀ ਸੁਨਾਉਣਗੇ। ਜਿਸ ਵੇਲੇ ਸ੍ਰਿਸ਼ਟੀ
ਦੀ ਆਦਿ- ਮਧ - ਅੰਤ ਹੋਈ ਨਹੀਂ ਤਾਂ ਉਸ ਦਾ ਸਮਾਚਾਰ ਕਿਵੇਂ ਸਮਝਾਵੇ? ਮੈਂ ਆਉਂਦਾ ਹਾਂ ਅੰਤ ਵਿੱਚ।
ਕਲਪ ਦੇ ਸੰਗਮਯੁਗੇ। ਸ਼ਾਸਤਰਾਂ ਵਿਚ ਲਿਖਿਆ ਹੈ ਯੁਗੇ - ਯੁਗੇ, ਸ਼੍ਰੀਕ੍ਰਿਸ਼ਨ ਭਗਵਾਨੁਵਾਚ - ਗੀਤਾ
ਵਿਚ ਲਿਖ ਦਿੱਤਾ ਹੈ। ਸਭ ਧਰਮਾਂ ਵਾਲੇ ਸ਼੍ਰੀਕ੍ਰਿਸ਼ਨ ਨੂੰ ਭਗਵਾਨ ਥੋੜ੍ਹੀ ਨਾ ਮੰਨਣਗੇ। ਭਗਵਾਨ
ਤੇ ਨਿਰਾਕਾਰ ਹੈ ਨਾ। ਉਹ ਸਭ ਆਤਮਾਵਾਂ ਦਾ ਬਾਪ। ਬਾਪ ਤੋਂ ਹੀ ਵਰਸਾ ਮਿਲਦਾ ਹੈ। ਤੁਸੀਂ ਸਭ ਆਤਮਾਵਾਂ
ਭਾਈ - ਭਾਈ ਹੋ। ਪਰਮਾਤਮਾ ਨੂੰ ਸਰਵ ਵਿਆਪੀ ਕਹਿਣ ਤੇ ਤਾਂ ਫਾਦਰਹੁਡ ਹੋ ਜਾਂਦਾ ਹੈ। ਫਾਦਰ ਨੂੰ ਕਦੇ
ਵਰਸਾ ਮਿਲਦਾ ਹੈ ਕੀ? ਵਰਸਾ ਬੱਚਿਆਂ ਨੂੰ ਮਿਲਦਾ ਹੈ। ਤੁਸੀਂ ਆਤਮਾਵਾਂ ਸਭ ਬੱਚੇ ਹੋ। ਬਾਪ ਦਾ ਵਰਸਾ
ਜਰੂਰ ਚਾਹੀਦਾ ਹੈ। ਹੱਦ ਦੇ ਵਰਸੇ ਨਾਲ ਤੁਸੀਂ ਰਾਜ਼ੀ ਨਹੀਂ ਹੁੰਦੇ ਹੋ। ਇਸਲਈ ਪੁਕਾਰਦੇ ਹੋ -
ਤੁਹਾਡੀ ਕ੍ਰਿਪਾ ਨਾਲ ਸੁਖ ਘਨੇਰੇ ਮਿਲੇ ਸਨ। ਹੁਣ ਫਿਰ ਰਾਵਣ ਦ੍ਵਾਰਾ ਦੁੱਖ ਮਿਲਣ ਤੇ ਪੁਕਾਰਨ ਲੱਗੇ
ਹੋ। ਸਭ ਦੀਆਂ ਆਤਮਾਵਾਂ ਪੁਕਾਰਦੀਆਂ ਹਨ ਕਿਉਂਕਿ ਇਨ੍ਹਾਂ ਨੂੰ ਦੁੱਖ ਹੈ ਇਸਲਈ ਯਾਦ ਕਰਦੀਆਂ ਹਨ,
ਬਾਬਾ ਆਕੇ ਸੁਖ ਦਵੋ। ਹੁਣ ਇਸ ਗਿਆਨ ਨਾਲ ਸਵਰਗ ਦੇ ਮਾਲਿਕ ਬਣਦੇ ਹੋ। ਤੁਹਾਡੀ ਸਦਗਤੀ ਹੁੰਦੀ ਹੈ
ਇਸਲਈ ਗਾਇਆ ਜਾਂਦਾ ਹੈ, ਸਰਵ ਦਾ ਸਦਗਤੀ ਦਾਤਾ ਇੱਕ ਬਾਪ। ਹੁਣ ਸਾਰੇ ਦੁਰਗਤੀ ਵਿਚ ਹਨ ਫਿਰ ਸਰਵ ਦੀ
ਸਦਗਤੀ ਹੁੰਦੀ ਹੈ। ਜਦੋਂ ਲਕਸ਼ਮੀ -, ਨਰਾਇਣ ਦਾ ਰਾਜ ਸੀ ਤਾਂ ਤੁਸੀਂ ਸਵਰਗ ਵਿੱਚ ਸੀ। ਬਾਕੀ ਸਭ
ਮੁਕਤੀਧਾਮ ਵਿਚ ਸਨ। ਹੁਣ ਅਸੀਂ ਬਾਪ ਦ੍ਵਾਰਾ ਰਾਜਯੋਗ ਸਿੱਖਦੇ ਹਾਂ। ਬਾਪ ਕਹਿੰਦੇ ਹਨ ਕਲਪ ਦੇ
ਸੰਗਮ ਤੇ ਮੈਂ ਤੁਹਾਨੂੰ ਪੜਾਉਂਦਾ ਹਾਂ। ਮਨੁੱਖ ਤੋਂ ਦੇਵਤਾ ਬਣਾਉਂਦਾ ਹਾਂ।
ਹੁਣ ਤੁਸੀਂ ਬੱਚਿਆਂ ਨੂੰ
ਸਾਰਾ ਰਾਜ਼ ਸਮਝਾਉਂਦਾ ਹਾਂ - ਸ਼ਿਵਰਾਤ੍ਰੀ ਕਦੋਂ ਹੋਈ। ਇਹ ਤਾਂ ਪਤਾ ਹੋਣਾ ਚਾਹੀਦਾ ਹੈ। ਕੀ ਹੋਇਆ,
ਸ਼ਿਵਬਾਬਾ ਕਦੋਂ ਆਇਆ? ਕੁਝ ਨਹੀਂ ਜਾਣਦੇ। ਤਾਂ ਪਥਰਬੁਧੀ ਠਹਿਰੇ ਨਾ। ਹੁਣ ਤੁਸੀਂ ਪਾਰਸਬੁੱਧੀ ਬਣਦੇ
ਹੋ। ਭਾਰਤ ਪਾਰਸਬੁੱਧੀ ਗੋਲਡਨ ਏਜ ਸੀ। ਲਕਸ਼ਮੀ - ਨਰਾਇਣ ਨੂੰ ਵੀ ਭਗਵਾਨ - ਭਗਵਤੀ ਕਹਿੰਦੇ ਹਨ।
ਉਨ੍ਹਾਂ ਨੂੰ ਵਰਸਾ ਭਗਵਾਨ ਨੇ ਦਿੱਤਾ। ਫਿਰ ਦੇ ਰਹੇ ਹਨ। ਤੁਹਾਨੂੰ ਫਿਰ ਤੋਂ ਭਗਵਾਨ - ਭਗਵਤੀ ਬਣਾ
ਰਹੇ ਹਨ। ਹੁਣ ਇਹ ਤੁਹਾਡਾ ਬਹੁਤ ਜਨਮਾਂ ਦੇ ਅੰਤ ਦਾ ਜਨਮ ਹੈ। ਬਾਪ ਕਹਿੰਦੇ ਹਨ ਵਿਨਾਸ਼ ਸਾਮ੍ਹਣੇ
ਖੜਾ ਹੈ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਰੁਦ੍ਰ ਗਿਆਨ ਯਗ। ਉਹ ਸਭ ਮਟੀਰਿਅਲ ਯਗ ਹੁੰਦੇ ਹਨ। ਇਹ ਹੈ
ਗਿਆਨ ਦੀ ਗੱਲ। ਇਸ ਵਿਚ ਆਕੇ ਮਨੁੱਖ ਨੂੰ ਦੇਵਤਾ ਬਣਾਉਂਦੇ ਹਨ। ਤੁਸੀਂ ਵਧਾਈਆਂ ਦਿੰਦੇ ਹੋ
ਸ਼ਿਵਬਾਬਾ ਦੇ ਆਉਣ ਦੀਆਂ। ਬਾਬਾ ਫਿਰ ਕਹਿੰਦੇ ਹਨ ਮੈਂ ਇਕੱਲਾ ਥੋੜ੍ਹੀ ਹੀ ਆਉਂਦਾ ਹਾਂ। ਮੈਨੂੰ ਵੀ
ਸ਼ਰੀਰ ਚਾਹੀਦਾ ਹੈ। ਬ੍ਰਹਮਾ ਤਨ ਵਿਚ ਆਉਣਾ ਪਵੇ। ਪਹਿਲੇ - ਪਹਿਲੇ ਸੂਖਸ਼ਮ ਵਤਨ ਰਚਨਾ ਪਵੇ ਇਸਲਈ
ਇਸ ਵਿੱਚ ਪ੍ਰਵੇਸ਼ ਕੀਤਾ ਹੈ, ਇਹ ਤੇ ਪਤਿਤ ਸੀ। 84 ਜਨਮ ਲੈਅ ਪਤਿਤ ਬਣਿਆ ਹੈ। ਸਭ ਪੁਕਾਰਦੇ ਸਨ।
ਹੁਣ ਬਾਪ ਕਹਿੰਦੇ ਹਨ ਮੈਂ ਫਿਰ ਤੋਂ ਤੁਸੀਂ ਬੱਚਿਆਂ ਨੂੰ ਵਰਸਾ ਦੇਣ ਆਇਆ ਹਾਂ। ਬਾਪ ਹੀ ਭਾਰਤ ਨੂੰ
ਸਵਰਗ ਦਾ ਵਰਸਾ ਦਿੰਦੇ ਹਨ। ਸਵਰਗ ਦਾ ਰਚਿਯਤਾ ਬਾਪ ਹੈ, ਜਰੂਰ ਸਵਰਗ ਦੀ ਸੌਗਾਤ ਹੀ ਦੇਣਗੇ। ਹੁਣ
ਤੁਸੀਂ ਸਵਰਗ ਦੇ ਮਾਲਿਕ ਬਣ ਰਹੇ ਹੋ। ਇਹ ਪਾਠਸ਼ਾਲਾ ਹੈ - ਭਵਿੱਖ ਵਿੱਚ ਮਨੁੱਖ ਤੋਂ 21 ਜਨਮਾਂ ਦੇ
ਲਈ ਦੇਵਤਾ ਬਣਨ ਦੀ। ਤੁਸੀਂ ਸਵਰਗ ਦੇ ਮਾਲਿਕ ਬਣ ਰਹੇ ਹੋ। 21 ਪੀੜ੍ਹੀ ਤੁਸੀ ਸੁਖ ਪਾਉਂਦੇ ਹੋ। ਉਥੇ
ਅਕਾਲੇ ਮ੍ਰਿਤੂ ਹੁੰਦੀ ਨਹੀਂ। ਜਦੋਂ ਸ਼ਰੀਰ ਦੀ ਉਮਰ ਪੂਰੀ ਹੁੰਦੀ ਹੈ ਤਾਂ ਸਾਖਸ਼ਾਤਕਾਰ ਹੋ ਜਾਂਦਾ
ਹੈ। ਇੱਕ ਸ਼ਰੀਰ ਛੱਡ ਦੂਜਾ ਲੈਂਦੇ ਹਨ। ਸੱਪ ਦਾ ਵੀ ਮਿਸਾਲ ਹੈ ਨਾ!
ਤੁਸੀ ਬੱਚੇ ਹੁਣ ਬਾਪ
ਨੂੰ ਵਧਾਈਆਂ ਦਿੰਦੇ ਹੋ। ਬਾਪ ਫਿਰ ਤੁਹਾਨੂੰ ਵਧਾਈਆਂ ਦਿੰਦੇ ਹਨ। ਤੁਸੀ ਹੁਣ ਦੁਰਭਾਗਸ਼ਾਲੀ ਤੋਂ
ਸੌਭਾਗਸ਼ਾਲੀ ਬਣ ਰਹੇ ਹੋ। ਪਤਿਤ ਮਨੁੱਖ ਤੋਂ ਪਾਵਨ ਦੇਵਤਾ ਬਣਦੇ ਹੋ। ਚਕ੍ਰ ਤਾਂ ਫਿਰਦਾ ਹੈ। ਇਹ
ਤਾਂ ਤੁਸੀਂ ਬੱਚਿਆਂ ਨੂੰ ਸਮਝਾਉਣਾ ਹੈ। ਫਿਰ ਇਹ ਪ੍ਰਾਏ ਲੋਪ ਹੋ ਜਾਂਦਾ ਹੈ। ਸਤਿਯੁਗ ਵਿੱਚ ਗਿਆਨ
ਦੀ ਲੋੜ ਨਹੀਂ ਰਹਿੰਦੀ। ਹੁਣ ਤੁਸੀਂ ਦੁਰਗਤੀ ਵਿਚ ਹੋ ਤਾਂ ਇਸ ਗਿਆਨ ਨਾਲ ਸਦਗਤੀ ਮਿਲਦੀ ਹੈ। ਬਾਪ
ਹੀ ਆਕੇ ਸਵਰਗ ਦੀ ਸਥਾਪਨਾ ਕਰਦੇ ਹਨ। ਸਰਵ ਦਾ ਸਤਿਗੁਰੂ ਇੱਕ ਹੀ ਹੈ। ਬਾਕੀ ਭਗਤੀ ਮਾਰਗ ਦੇ
ਕਰਮਕਾਂਡ ਨਾਲ ਕਿਸੇ ਦੀ ਸਦਗ਼ਤੀ ਨਹੀਂ ਹੁੰਦੀ। ਸਭ ਨੂੰ ਸੀੜੀ ਹੇਠਾਂ ਉਤਰਨਾ ਹੀ ਹੈ। ਭਾਰਤ
ਸਤੋਪ੍ਰਧਾਨ ਸੀ ਫਿਰ 84 ਜਨਮ ਲੈਣੇ ਪੈਂਦੇ ਫਿਰ ਹੁਣ ਤੁਹਾਨੂੰ ਚੜਨਾ ਹੈ। ਮੁਕਤੀਧਾਮ ਆਪਣੇ ਘਰ ਜਾਣਾ
ਹੈ। ਹੁਣ ਨਾਟਕ ਪੂਰਾ ਹੁੰਦਾ ਹੈ। ਇਹ ਪੁਰਾਣੀ ਦੁਨੀਆ ਖਤਮ ਹੋ ਜਾਵੇਗੀ। ਭਾਰਤ ਨੂੰ ਅਵਿਨਾਸ਼ੀ ਖੰਡ
ਕਿਹਾ ਜਾਂਦਾ ਹੈ। ਬਾਪ ਦਾ ਜਨਮ - ਸਥਾਨ ਕਦੇ ਖਤਮ ਨਹੀਂ ਹੁੰਦਾ। ਤੁਸੀ ਸ਼ਾਂਤੀਧਾਮ ਵਿਚ ਜਾਕੇ ਫਿਰ
ਆਵੋਗੇ, ਆਕੇ ਰਾਜ ਕਰੋਗੇ। ਪਾਵਨ ਅਤੇ ਪਤਿਤ ਭਾਰਤ ਵਿੱਚ ਹੀ ਹੁੰਦੇ ਹਨ। 84 ਜਨਮ ਲੈਂਦੇ - ਲੈਂਦੇ
ਪਤਿਤ ਬਣੇ ਹੋ। ਯੋਗੀ ਤੋਂ ਭੋਗੀ ਬਣੇ ਹੋ। ਇਹ ਹੈ ਰੋਰਵ ਨਰਕ। ਮਹਾਨ ਦੁੱਖ ਦਾ ਸਮੇਂ ਹੈ। ਹਾਲੇ ਤੇ
ਬਹੁਤ ਦੁੱਖ ਆਉਣ ਵਾਲਾ ਹੈ। ਖੂਨੇ ਨਾਹੇਕ ਖੇਲ ਹੈ। ਬੈਠੇ - ਬੈਠੇ ਬੰਬਜ ਡਿੱਗਣਗੇ। ਤੁਸੀ ਕੀ
ਗੁਨਾਹ ਕੀਤਾ? ਨਾਹੇਕ ਸਭ ਦਾ ਵਿਨਾਸ਼ ਹੋ ਜਾਵੇਗਾ। ਵਿਨਾਸ਼ ਦਾ ਸਾਖ਼ਸ਼ਾਤਕਾਰ ਤਾਂ ਬੱਚਿਆਂ ਨੇ
ਕੀਤਾ ਹੈ। ਹੁਣ ਤੁਸੀਂ ਸ੍ਰਿਸ਼ਟੀ ਚਕ੍ਰ ਦਾ ਗਿਆਨ ਜਾਣ ਗਏ ਹੋ। ਤੁਹਾਡੇ ਕੋਲ ਗਿਆਨ ਦੀ ਤਲਵਾਰ,
ਗਿਆਨ ਤਲਵਾਰ ਹੈ। ਤੁਸੀਂ ਹੋ ਬ੍ਰਹਮਾ ਦੀ ਮੁੱਖ ਵੰਸ਼ਾਵਲੀ ਬ੍ਰਾਹਮਣ। ਪ੍ਰਜਾਪਿਤਾ ਵੀ ਬਾਬਾ ਹੈ।
ਕਲਪ ਪਹਿਲੇ ਵੀ ਇਸ ਨੇ ਮੁੱਖ ਵੰਸ਼ਾਵਲੀ ਪੈਦਾ ਕੀਤੀ ਸੀ। ਬਾਪ ਕਹਿੰਦੇ ਹਨ ਮੈਂ ਕਲਪ - ਕਲਪ ਆਉਂਦਾ
ਹਾਂ। ਇਸ ਵਿੱਚ ਪ੍ਰਵੇਸ਼ ਕਰ ਤੁਹਾਨੂੰ ਮੁੱਖ ਵੰਸ਼ਾਵਲੀ ਬਨਾਉਂਦਾ ਹਾਂ। ਬ੍ਰਹਮਾ ਦੇ ਦ੍ਵਾਰਾ ਸਵਰਗ
ਦੀ ਸਥਾਪਨਾ ਕਰਵਾਉਂਦਾ ਹਾਂ। ਸਵਰਗ ਵਿੱਚ ਤੇ ਭਵਿੱਖ ਵਿੱਚ ਹੀ ਜਾਵਾਂਗੇ। ਛੀ - ਛੀ ਦੁਨੀਆਂ ਤਾਂ
ਖਤਮ ਹੋਣੀ ਚਾਹੀਦੀ। ਬੇਹੱਦ ਦਾ ਬਾਪ ਆਉਂਦੇ ਹੀ ਹਨ ਨਵੀਂ ਦੁਨੀਆ ਰਚਨ। ਬਾਪ ਕਹਿੰਦੇ ਹਨ - ਮੈਂ
ਤੁਸੀਂ ਬੱਚਿਆਂ ਦੇ ਲਈ ਹਥੇਲੀ ਤੇ ਬੇਹਿਸ਼ਤ ਲੈਅ ਆਇਆ ਹਾਂ। ਤੁਹਾਨੂੰ ਕੋਈ ਵੀ ਤਕਲੀਫ ਨਹੀਂ ਦਿੰਦਾ
ਹਾਂ। ਤੁਸੀਂ ਸਭ ਦ੍ਰੋਪਦੀਆਂ ਹੋ ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਦੇਵਤਾਵਾਂ
ਤੋਂ ਵੀ ਉੱਚ ਅਸੀਂ ਸਰਵੋਤਮ ਬ੍ਰਾਹਮਣ ਹਾਂ - ਇਸ ਰੂਹਾਨੀ ਨਸ਼ੇ ਵਿਚ ਰਹਿਣਾ ਹੈ। ਗਿਆਨ ਅਤੇ ਯੋਗ
ਨਾਲ ਆਤਮਾ ਨੂੰ ਸਵੱਛ ਬਨਾਉਣਾ ਹੈ।
2. ਸਭ ਨੂੰ ਸ਼ਿਵਬਾਬਾ
ਦੇ ਅਵਤਰਣ ਦੀ ਵਧਾਈਆਂ ਦੇਣੀ ਹਨ। ਬਾਪ ਦਾ ਪਰਿਚੈ ਦੇਕੇ ਪਤਿਤ ਤੋਂ ਪਾਵਨ ਬਣਾਉਣਾ ਹੈ। ਰਾਵਣ
ਦੁਸ਼ਮਣ ਤੋਂ ਮੁਕਤ ਕਰਨਾ ਹੈ।
ਵਰਦਾਨ:-
ਵਿਸਤਾਰ ਦੀ ਰੰਗ - ਬਿਰੰਗੀ ਗੱਲਾਂ ਤੋਂ ਕਿਨਾਰਾ ਕਰ ਮੁਸ਼ਕਿਲ ਨੂੰ ਸਹਿਜ ਬਨਾਉਣ ਵਾਲੇ ਸਹਿਜਯੋਗੀ
ਭਵ।
ਜਦੋਂ ਬਾਪ ਨੂੰ ਵੇਖਣ ਦੇ
ਬਜਾਏ ਗੱਲਾਂ ਨੂੰ ਦੇਖਣ ਲੱਗ ਜਾਂਦੇ ਹੋ ਤਾਂ ਕਈ ਕੁਵਸ਼ਚਨ ਪੈਦਾ ਹੁੰਦੇ ਹਨ ਅਤੇ ਸਹਿਜ ਗੱਲ ਵੀ
ਮੁਸ਼ਕਿਲ ਅਨੁਭਵ ਹੋਣ ਲਗਦੀ ਹੈ ਕਿਉਂਕਿ ਗੱਲਾਂ ਹਨ ਬ੍ਰਿਖ ਅਤੇ ਬਾਪ ਹੈ ਬੀਜ। ਜੋ ਵਿਸਤਾਰ ਵਾਲੇ
ਬ੍ਰਿਖ ਨੂੰ ਹੱਥ ਉਠਾਉਂਦੇ ਹਨ ਉਹ ਬਾਪ ਨੂੰ ਕਿਨਾਰੇ ਕਰ ਦਿੰਦੇ ਹਨ, ਫਿਰ ਵਿਸਤਾਰ ਇੱਕ ਜਾਲ ਬਣ
ਜਾਂਦਾ ਹੈ ਜਿਸ ਵਿੱਚ ਫਂਸਦੇ ਜਾਂਦੇ ਹਨ। ਗੱਲਾਂ ਦੇ ਵਿਸਤਾਰ ਵਿੱਚ ਰੰਗ - ਬਿਰੰਗੀ ਗੱਲਾਂ ਹੁੰਦੀਆਂ
ਹਨ ਜੋ ਆਪਣੀ ਵੱਲ ਆਕਰਸ਼ਿਤ ਕਰ ਲੈਂਦੀ ਹੈ, ਇਸਲਈ ਬੀਜਰੂਪ ਬਾਪ ਦੀ ਯਾਦ ਨਾਲ ਬਿੰਦੀ ਲਗਾਕੇ ਉਸ
ਤੋਂ ਕਿਨਾਰਾ ਕਰ ਲਵੋ ਤਾਂ ਸਹਿਜ ਯੋਗੀ ਬਣ ਜਾਵੋਗੇ।
ਸਲੋਗਨ:-
ਮੈਂ ਅਤੇ
ਮੇਰੇਪਨ ਦੀਆਂ ਅਲਾਵਾਂ ਨੂੰ ਸਮਾਪਤ ਕਰਨਾ ਹੀ ਰਾਇਲ ਗੋਲਡ ਬਣਨਾ ਹੈ।
ਇਹ ਅਵਿਅਕਤ ਇਸ਼ਾਰੇ :-
ਏਕਤਾ ਅਤੇ ਵਿਸ਼ਵਾਸ਼ ਦੀ ਵਿਸ਼ੇਸ਼ਤਾ ਦ੍ਵਾਰਾ ਸਫਲਤਾ ਸੰਪੰਨ ਬਣੋ
ਹੁਣ ਸਾਰੇ ਮਿਲਕੇ ਇਕਮਤ
ਹੋ ਸੇਵਾ ਦੇ ਕੋਈ ਵੀ ਕੰਮ ਨੂੰ ਧੂਮਧਾਮ ਨਾਲ ਅੱਗੇ ਵਧਾਓ। ਹਰ ਬ੍ਰਾਹਮਣ ਆਤਮਾ ਦੇ ਸਹਿਯੋਗ ਨਾਲ,
ਸ਼ੁਭ ਕਾਮਨਾਵਾਂ, ਸ਼ੁਭ ਭਾਵਨਾਵਾਂ ਤੋਂ ਸੇਵਾਵਾਂ ਦੀ ਧੂਮ ਮਚਾਓ। ਜੇਕਰ ਕੋਈ ਮੂੰਹ ਤੋਂ ਬੋਲ ਨਹੀਂ
ਸਕਦੇ ਤਾਂ ਮਨਸਾ ਵਾਯੂਮੰਡਲ ਨਾਲ ਦੁੱਖ ਦੀ ਵ੍ਰਿਤੀ, ਸੁਖਮਯ ਸਥਿਤੀ ਤੋਂ ਸੁਖਮਯ ਸੰਸਾਰ ਬਣਾਏ।
ਕਿਧਰੇ ਜਾ ਨਹੀਂ ਸਕਦੇ ਹੋ, ਤਬੀਯਤ ਠੀਕ ਨਹੀਂ ਹੈ ਤਾਂ ਘਰ ਬੈਠੇ ਇਹ ਸੇਵਾ ਕਰੋ, ਸੇਵਾ ਵਿਚ
ਸਹਿਜਯੋਗੀ ਜਰੂਰ ਬਣੋ ਤਾਂ ਸਰਵ ਦੇ ਸਹਿਯੋਗ ਨਾਲ ਸੁਖਮਯ ਸੰਸਾਰ ਬਣੇਗਾ।