14.03.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਇੱਕ ਬਾਪ
ਹੀ ਨੰਬਰਵਨ ਐਕਟਰ ਹੈ ਜੋ ਪਤਿਤਾਂ ਨੂੰ ਪਾਵਨ ਬਣਾਉਣ ਦੀ ਐਕਟ ਕਰਦੇ ਹਨ , ਬਾਪ ਵਰਗੀ ਐਕਟ ਕੋਈ ਕਰ
ਨਹੀਂ ਸਕਦਾ ”
ਪ੍ਰਸ਼ਨ:-
ਸੰਨਿਆਸੀਆਂ ਦਾ
ਯੋਗ ਜਿਸਮਾਨੀ ਯੋਗ ਹੈ, ਰੂਹਾਨੀ ਯੋਗ ਬਾਪ ਹੀ ਸਿਖਾਉਂਦੇ ਹਨ, ਕਿਵੇਂ?
ਉੱਤਰ:-
ਸੰਨਿਆਸੀ ਬ੍ਰਹਮ
ਤੱਤਵ ਨਾਲ ਯੋਗ ਰੱਖਣਾ ਸਿਖਾਉਂਦੇ ਹਨ। ਹੁਣ ਉਹ ਤਾਂ ਰਹਿਣ ਦਾ ਸਥਾਨ ਹੈ। ਤਾਂ ਉਹ ਜਿਸਮਾਨੀ ਯੋਗ
ਹੋ ਗਿਆ। ਤੱਤਵ ਨੂੰ ਸੁਪ੍ਰੀਮ ਨਹੀਂ ਕਿਹਾ ਜਾਂਦਾ। ਤੁਸੀਂ ਬੱਚੇ ਸੁਪ੍ਰੀਮ ਰੂਹ ਨਾਲ ਯੋਗ ਲਗਾਉਂਦੇ
ਹੋ ਇਸਲਈ ਤੁਹਾਡਾ ਯੋਗ ਰੂਹਾਨੀ ਯੋਗ ਹੈ। ਇਹ ਯੋਗ ਬਾਪ ਹੀ ਸਿਖਾ ਸਕਦੇ ਹਨ, ਦੂਜਾ ਕੋਈ ਵੀ ਸਿਖਾ
ਨਾ ਸਕੇ ਕਿਓਂਕਿ ਉਹ ਹੀ ਤੁਹਾਡਾ ਰੂਹਾਨੀ ਬਾਪ ਹੈ।
ਗੀਤ:-
ਤੂ ਪਿਆਰ ਕਾ
ਸਾਗਰ ਹੈ...
ਓਮ ਸ਼ਾਂਤੀ
ਬੱਚੇ ਬਹੁਤ ਲੋਕ ਕਹਿੰਦੇ ਹਨ ਓਮ ਸ਼ਾਂਤੀ ਮਤਲਬ ਆਪਣੀ ਆਤਮਾ ਦੀ ਪਹਿਚਾਣ ਦਿੰਦੇ ਹਨ। ਪਰ ਖ਼ੁਦ ਸਮਝ
ਨਹੀਂ ਸਕਦੇ। ਓਮ ਸ਼ਾਂਤੀ ਦੇ ਅਰਥ ਬਹੁਤ ਕੱਢਦੇ ਹਨ। ਕੋਈ ਕਹਿੰਦੇ ਹਨ ਓਮ ਮਾਨਾ ਭਗਵਾਨ। ਪਰ ਨਹੀਂ,
ਇਹ ਆਤਮਾ ਕਹਿੰਦੀ ਹੈ ਓਮ ਸ਼ਾਂਤੀ। ਅਹਿਮ ਆਤਮਾ ਦਾ ਸਵਧਰ੍ਮ ਹੈ ਹੀ ਸ਼ਾਂਤ ਇਸਲਈ ਕਹਿੰਦੇ ਹਨ ਮੈਂ
ਹਾਂ ਸ਼ਾਂਤ ਸਵਰੂਪ। ਇਹ ਮੇਰਾ ਸ਼ਰੀਰ ਹੈ ਜਿਸ ਨਾਲ ਅਸੀਂ ਕਰਮ ਕਰਦੇ ਹਾਂ। ਕਿੰਨਾ ਸਹਿਜ ਹੈ। ਉਵੇਂ
ਬਾਪ ਵੀ ਕਹਿੰਦੇ ਹਨ ਓਮ ਸ਼ਾਂਤੀ। ਪਰ ਮੈਂ ਸਭ ਦਾ ਬਾਪ ਹੋਣ ਕਾਰਨ, ਬੀਜਰੂਪ ਹੋਣ ਕਾਰਨ ਵੀ ਜੋ ਰਚਨਾ
ਰੂਪੀ ਝਾੜ ਹੈ, ਕਲਪ ਬ੍ਰਿਖ ਉਸ ਦੇ ਆਦਿ - ਮੱਧ - ਅੰਤ ਨੂੰ ਜਾਣਦਾ ਹਾਂ। ਜਿਵੇਂ ਤੁਸੀਂ ਕੋਈ ਵੀ
ਝਾੜ ਵੇਖੋ ਤਾਂ ਉਸ ਦੇ ਆਦਿ ਮੱਧ ਅੰਤ ਨੂੰ ਜਾਣ ਜਾਓ, ਉਹ ਬੀਜ ਤਾਂ ਜੜ੍ਹ ਹੈ। ਤਾਂ ਬਾਪ ਸਮਝਾਉਂਦੇ
ਹਨ ਇਹ ਕਲਪ ਬ੍ਰਿਖ ਹੈ, ਇਸ ਦੇ ਆਦਿ ਮੱਧ ਅੰਤ ਨੂੰ ਤੁਸੀਂ ਨਹੀਂ ਜਾਣ ਸਕਦੇ, ਮੈਂ ਜਾਣਦਾ ਹਾਂ।
ਮੈਨੂੰ ਕਹਿੰਦੇ ਹੀ ਹਨ ਗਿਆਨ ਦਾ ਸਾਗਰ। ਮੈਂ ਤੁਸੀਂ ਬੱਚਿਆਂ ਨੂੰ ਬੈਠ ਆਦਿ ਮੱਧ ਅੰਤ ਦਾ ਰਾਜ ਸਮਝਾ
ਰਿਹਾ ਹਾਂ। ਇਹ ਜੋ ਨਾਟਕ ਹੈ, ਜਿਸ ਨੂੰ ਡਰਾਮਾ ਕਿਹਾ ਜਾਂਦਾ ਹੈ, ਜਿਸ ਦੇ ਤੁਸੀਂ ਐਕਟਰਸ ਹੋ ਬਾਪ
ਕਹਿੰਦੇ ਹਨ ਮੈਂ ਵੀ ਐਕਟਰ ਹਾਂ। ਬੱਚੇ ਕਹਿੰਦੇ ਹਨ ਹੇ ਬਾਬਾ ਪਤਿਤ - ਪਾਵਨ ਐਕਟਰ ਬਣ ਆਓ, ਆਕੇ
ਪਤਿਤਾਂ ਨੂੰ ਪਾਵਨ ਬਣਾਓ। ਹੁਣ ਬਾਪ ਕਹਿੰਦੇ ਹਨ ਮੈਂ ਐਕਟ ਕਰ ਰਿਹਾ ਹਾਂ। ਮੇਰਾ ਪਾਰ੍ਟ ਸਿਰਫ ਇਸ
ਸੰਗਮ ਸਮੇਂ ਹੀ ਹੈ। ਸੋ ਵੀ ਮੈਨੂੰ ਆਪਣਾ ਸ਼ਰੀਰ ਨਹੀਂ ਹੈ। ਮੈਂ ਇਸ ਸ਼ਰੀਰ ਦਵਾਰਾ ਐਕਟ ਕਰਦਾ ਹਾਂ।
ਮੇਰਾ ਨਾਮ ਸ਼ਿਵ ਹੈ। ਬੱਚਿਆਂ ਨੂੰ ਹੀ ਤਾਂ ਸਮਝਾਉਣਗੇ ਨਾ। ਪਾਠਸ਼ਾਲਾ ਕੋਈ ਬੰਦਰਾਂ ਜਾਂ ਜਾਨਵਰਾਂ
ਦੀ ਨਹੀਂ ਹੁੰਦੀ ਹੈ। ਪਰ ਬਾਪ ਕਹਿੰਦੇ ਹਨ ਕਿ ਨਹੀਂ, ਹੁੰਦੀ ਹੈ। ਪਰ ਬਾਪ ਕਹਿੰਦੇ ਹਨ ਕਿ ਇਨ੍ਹਾਂ
5 ਵਿਕਾਰਾਂ ਦੇ ਹੋਣ ਕਾਰਨ ਸ਼ਕਲ ਤਾਂ ਮਨੁੱਖ ਵਰਗੀ ਹੈ ਪਰ ਕੰਮ ਬੰਦਰਾਂ ਵਰਗੇ ਹਨ। ਬੱਚਿਆਂ ਨੂੰ
ਬਾਪ ਸਮਝਾਉਂਦੇ ਹਨ ਕਿ ਪਤਿਤ ਤਾਂ ਸਭ ਆਪਣੇ ਨੂੰ ਕਹਿਲਾਉਂਦੇ ਹੀ ਹਨ। ਪਰ ਇਹ ਨਹੀਂ ਜਾਣਦੇ ਕਿ ਸਾਨੂੰ
ਪਤਿਤ ਕੌਣ ਬਣਾਉਂਦੇ ਹਨ ਅਤੇ ਪਾਵਨ ਫਿਰ ਕੌਣ ਆਕੇ ਬਣਾਉਂਦੇ ਹਨ? ਪਤਿਤ - ਪਾਵਨ ਕੌਣ? ਜਿਸ ਨੂੰ
ਬੁਲਾਉਂਦੇ ਹਨ, ਕੁਝ ਵੀ ਸਮਝ ਨਹੀਂ ਸਕਦੇ। ਇਹ ਵੀ ਨਹੀਂ ਜਾਣਦੇ ਅਸੀਂ ਸਭ ਐਕਟਰਸ ਹਾਂ। ਮੈਂ ਆਤਮਾ
ਇਹ ਚੋਲਾ ਲੈਕੇ ਪਾਰ੍ਟ ਵਜਾਉਂਦੀ ਹਾਂ। ਆਤਮਾ ਪਰਮਧਾਮ ਤੋਂ ਆਉਂਦੀ ਹੈ, ਆਕੇ ਪਾਰ੍ਟ ਵਜਾਉਂਦੀ ਹੈ।
ਭਾਰਤ ਦੇ ਉੱਪਰ ਹੀ ਸਾਰਾ ਖੇਡ ਬਣਿਆ ਹੋਇਆ ਹੈ। ਭਾਰਤ ਪਾਵਨ, ਭਾਰਤ ਪਤਿਤ ਕਿਸ ਨੇ ਬਣਾਇਆ? ਰਾਵਣ
ਨੇ। ਗਾਉਂਦੇ ਵੀ ਹਨ ਕਿ ਰਾਵਣ ਦਾ ਲੰਕਾ ਤੇ ਰਾਜ ਸੀ। ਬਾਪ ਬੇਹੱਦ ਵਿੱਚ ਲੈ ਜਾਂਦੇ ਹਨ। ਹੇ ਬੱਚਿਓ,
ਇਹ ਸਾਰੀ ਸ੍ਰਿਸ਼ਟੀ ਬੇਹੱਦ ਦਾ ਟਾਪੂ ਹੈ। ਉਹ ਤਾਂ ਹੱਦ ਦੀ ਲੰਕਾ ਹੈ। ਇਸ ਬੇਹੱਦ ਦੇ ਟਾਪੂ ਤੇ
ਰਾਵਣ ਦਾ ਰਾਜ ਹੈ। ਪਹਿਲੇ ਰਾਮ ਰਾਜ ਸੀ ਹੁਣ ਰਾਵਣ ਰਾਜ ਹੈ। ਬੱਚੇ ਕਹਿੰਦੇ ਹਨ ਬਾਬਾ ਰਾਮ ਰਾਜ
ਕਿੱਥੇ ਸੀ? ਬਾਪ ਕਹਿੰਦੇ ਹਨ ਬੱਚੇ ਉਹ ਤਾਂ ਇੱਥੇ ਸੀ ਨਾ, ਜਿਸ ਨੂੰ ਸਭ ਚਾਹੁੰਦੇ ਹਨ।
ਤੁਸੀਂ ਭਾਰਤਵਾਸੀ ਆਦਿ
ਸਨਾਤਨ ਦੇਵੀ - ਦੇਵਤਾ ਧਰਮ ਦੇ ਹੋ, ਹਿੰਦੂ ਧਰਮ ਦੇ ਨਹੀਂ ਹੋ। ਮਿੱਠੇ - ਮਿੱਠੇ ਸਿਕਿਲੱਧੇ ਲਾਡਲੇ
ਬੱਚਿਓ, ਤੁਸੀਂ ਹੀ ਪਹਿਲੇ - ਪਹਿਲੇ ਭਾਰਤ ਵਿੱਚ ਸੀ। ਤੁਹਾਨੂੰ ਉਹ ਸਤਿਯੁਗ ਦਾ ਰਾਜ ਕਿਸ ਨੇ ਦਿੱਤਾ?
ਜਰੂਰ ਹੈਵਨਲੀ ਗੌਡ ਫਾਦਰ ਹੀ ਇਹ ਵਰਸਾ ਦੇਣਗੇ। ਬਾਪ ਸਮਝਾਉਂਦੇ ਹਨ ਕਿ ਕਿੰਨੇਂ ਹੋਰ - ਹੋਰ ਧਰਮਾਂ
ਵਿੱਚ ਕਨਵਰਟ ਹੋ ਗਏ ਹਨ। ਮੁਸਲਮਾਨਾਂ ਦਾ ਜਦੋਂ ਰਾਜ ਸੀ ਤਾਂ ਬਹੁਤਿਆਂ ਨੂੰ ਮੁਸਲਮਾਨ ਬਣਾਇਆ।
ਕ੍ਰਿਸ਼ਚਨਾਂ ਦਾ ਰਾਜ ਸੀ ਤਾਂ ਬਹੁਤਿਆਂ ਨੂੰ ਕ੍ਰਿਸ਼ਚਨ ਬਣਾਇਆ। ਬੋਧੀਆਂ ਦਾ ਤੇ ਇੱਥੇ ਰਾਜ ਵੀ ਨਹੀਂ
ਹੋਇਆ ਤਾਂ ਵੀ ਬਹੁਤਿਆਂ ਨੂੰ ਬੋਧੀ ਬਣਾਇਆ। ਕਨਵਰਟ ਕੀਤਾ ਆਪਣੇ ਧਰਮ ਵਿੱਚ। ਆਦਿ ਸਨਾਤਨ ਧਰਮ ਜਦੋਂ
ਪ੍ਰਾਏ ਲੋਪ ਹੋ ਜਾਵੇ ਤਾਂ ਤੇ ਫਿਰ ਉਸ ਧਰਮ ਦੀ ਸਥਾਪਨਾ ਹੋਵੇ। ਤਾਂ ਬਾਪ ਤੁਸੀਂ ਸਭ ਭਾਰਤਵਾਸੀਆਂ
ਨੂੰ ਕਹਿੰਦੇ ਹਨ ਕਿ ਮਿੱਠੇ - ਮਿੱਠੇ ਬੱਚੇ, ਤੁਸੀਂ ਸਭ ਆਦਿ - ਸਨਾਤਨ ਦੇਵੀ - ਦੇਵਤਾ ਧਰਮ ਦੇ
ਸੀ। ਤੁਸੀਂ 84 ਜਨਮ ਲਏ। ਬ੍ਰਾਹਮਣ, ਦੇਵਤਾ, ਸ਼ਤਰੀ… ਵਰਨ ਵਿੱਚ ਆਏ। ਹੁਣ ਫਿਰ ਬ੍ਰਾਹਮਣ ਵਰਨ ਵਿੱਚ
ਆਏ ਹੋ ਦੇਵਤਾ ਵਰਨ ਵਿੱਚ ਜਾਣ ਦੇ ਲਈ। ਗਾਉਂਦੇ ਵੀ ਹਨ ਬ੍ਰਾਹਮਣ ਦੇਵਤਾਏ ਨਮਾ, ਪਹਿਲਾਂ ਬ੍ਰਾਹਮਣਾਂ
ਦਾ ਨਾਮ ਲੈਂਦੇ ਹਨ। ਬ੍ਰਾਹਮਣਾਂ ਨੇ ਹੀ ਭਾਰਤ ਨੂੰ ਸਵਰਗ ਬਣਾਇਆ ਹੈ। ਇਹ ਹੈ ਹੀ ਭਾਰਤ ਦਾ
ਪ੍ਰਾਚੀਨ ਯੋਗ। ਪਹਿਲਾਂ - ਪਹਿਲਾਂ ਜੋ ਰਾਜਯੋਗ ਸੀ, ਜਿਸ ਦਾ ਗੀਤਾ ਵਿੱਚ ਵਰਨਣ ਹੈ। ਗੀਤਾ ਦਾ ਯੋਗ
ਕਿਸਨੇ ਸਿਖਾਇਆ ਸੀ? ਇਹ ਭਾਰਤਵਾਸੀ ਭੁੱਲ ਗਏ ਹਨ। ਬਾਪ ਸਮਝਾਉਂਦੇ ਹਨ ਕਿ ਬੱਚੇ ਯੋਗ ਤਾਂ ਮੈਂ ਹੀ
ਸਿਖਾਇਆ ਸੀ। ਇਹ ਹੈ ਰੂਹਾਨੀ ਯੋਗ। ਬਾਕੀ ਸਭ ਹਨ ਜਿਸਮਾਨੀ ਯੋਗ। ਸੰਨਿਆਸੀ ਆਦਿ ਜਿਸਮਾਨੀ ਯੋਗ
ਸਿਖਾਉਂਦੇ ਹਨ ਕਿ ਬ੍ਰਹਮ ਨਾਲ ਯੋਗ ਲਗਾਵੋ। ਉਹ ਤਾਂ ਰਾਂਗ ਹੋ ਜਾਂਦਾ ਹੈ। ਬ੍ਰਹਮ ਤਤ੍ਵ ਤਾਂ ਰਹਿਣ
ਦੀ ਜਗ੍ਹਾ ਹੈ। ਉਹ ਕੋਈ ਸੁਪ੍ਰੀਮ ਰੂਹ ਨਹੀਂ ਹੈ। ਬਾਪ ਨੂੰ ਭੁੱਲ ਗਏ ਹਨ। ਤੁਸੀਂ ਵੀ ਭੁੱਲ ਗਏ
ਸੀ। ਤੁਸੀਂ ਆਪਣੇ ਧਰਮ ਨੂੰ ਭੁੱਲ ਗਏ ਹੋ। ਇਹ ਵੀ ਡਰਾਮੇ ਵਿੱਚ ਨੂੰਧ ਹੈ। ਵਿਲਾਇਤ ਵਿੱਚ ਯੋਗ ਸੀ
ਨਹੀਂ। ਹਠਯੋਗ ਅਤੇ ਰਾਜਯੋਗ ਇੱਥੇ ਹੀ ਹੈ। ਇਹ ਨਵ੍ਰਿਤੀ ਮਾਰਗ ਵਾਲੇ ਸੰਨਿਆਸੀ ਕਦੇ ਰਾਜਯੋਗ ਸਿਖਾ
ਨਹੀਂ ਸਕਦੇ। ਸਿਖਾਵੇ ਉਹ ਜੋ ਜਾਣਦਾ ਹੋਵੇ। ਸੰਨਿਆਸੀ ਲੋਕੀ ਤਾਂ ਰਾਜਾਈ ਵੀ ਛੱਡ ਦਿੰਦੇ ਹਨ।
ਗੋਪੀਚੰਦ ਰਾਜੇ ਦਾ ਮਿਸਾਲ ਹੈ ਨਾ। ਰਾਜਾਈ ਛੱਡ ਜੰਗਲ ਵਿੱਚ ਚਲਾ ਗਿਆ। ਉਸਦੀ ਵੀ ਕਹਾਣੀ ਹੈ।
ਸੰਨਿਆਸੀ ਤਾਂ ਰਾਜਾਈ ਛੁਡਾਉਣ ਵਾਲੇ ਹਨ, ਉਹ ਫਿਰ ਰਾਜਯੋਗ ਕਿਵੇਂ ਸਿਖਾ ਸਕਦੇ ਹਨ। ਇਸ ਵਕਤ ਸਾਰਾ
ਝਾੜ ਜੜ੍ਹਜੜ੍ਹੀਭੂਤ ਹੋ ਗਿਆ ਹੈ। ਹੁਣੇ ਡਿੱਗਿਆ ਤੇ ਡਿੱਗਿਆ। ਕੋਈ ਵੀ ਝਾੜ ਜਦੋਂ ਜੜ੍ਹਜੜ੍ਹੀਭੂਤ
ਹੋ ਜਾਂਦਾ ਹੈ ਤਾਂ ਅੰਤ ਵਿੱਚ ਉਸਨੂੰ ਡਿੱਗਣਾ ਪੇਂਦਾ ਹੈ। ਉਵੇਂ ਇਹ ਮਨੁੱਖ ਸ੍ਰਿਸ਼ਟੀ ਰੂਪੀ ਝਾੜ
ਵੀ ਤਮੋਪ੍ਰਧਾਨ ਹੈ, ਇਸ ਵਿੱਚ ਕੋਈ ਸਾਰ ਨਹੀਂ ਹੈ। ਇਸ ਦਾ ਜਰੂਰ ਵਿਨਾਸ਼ ਹੋਵੇਗਾ। ਇਸ ਤੋਂ ਪਹਿਲਾਂ
ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਇੱਥੇ ਕਰਨੀ ਹੋਵੇਗੀ। ਸਤਿਯੁਗ ਵਿੱਚ ਕੋਈ ਦੁਰਗਤੀ
ਵਾਲਾ ਹੁੰਦਾ ਨਹੀਂ। ਇਹ ਵਿਲਾਇਤ ਵਿੱਚ ਜਾਕੇ ਯੋਗ ਸਿਖਾਉਂਦੇ ਹਨ ਪ੍ਰੰਤੂ ਉਹ ਹੈ ਹਠਯੋਗ। ਗਿਆਨ
ਬਿਲਕੁਲ ਨਹੀਂ। ਕਈ ਤਰ੍ਹਾਂ ਦੇ ਹਠਯੋਗ ਹਨ। ਇਹ ਹੈ ਰਾਜਯੋਗ, ਇਸਨੂੰ ਰੂਹਾਨੀ ਯੋਗ ਕਿਹਾ ਜਾਂਦਾ
ਹੈ। ਉਹ ਸਭ ਹਨ ਜਿਸਮਾਨੀ। ਮਨੁੱਖ, ਮਨੁੱਖ ਨੂੰ ਸਿਖਾਉਣ ਵਾਲੇ ਹਨ। ਬਾਪ ਬੱਚਿਆਂ ਨੂੰ ਸਮਝਾਉਂਦੇ
ਹਨ ਕਿ ਮੈਂ ਤੁਹਾਨੂੰ ਇੱਕ ਹੀ ਵਾਰੀ ਇਹ ਰਾਜਯੋਗ ਸਿਖਾਉਂਦਾ ਹਾਂ ਹੋਰ ਕੋਈ ਕਦੇ ਸਿਖਾ ਨਹੀਂ ਸਕਦਾ।
ਰੂਹਾਨੀ ਬਾਪ ਰੂਹਾਨੀ ਬੱਚਿਆਂ ਨੂੰ ਸਿਖਾਉਂਦੇ ਹਨ ਕਿ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਸਾਰੇ ਪਾਪ
ਮਿੱਟ ਜਾਣਗੇ। ਹਠਯੋਗੀ ਇਵੇਂ ਕਹਿ ਨਹੀਂ ਸਕਦੇ। ਬਾਪ ਆਤਮਾਵਾਂ ਨੂੰ ਸਮਝਾਉਂਦੇ ਹਨ। ਇਹ ਨਵੀਂ ਗੱਲ
ਹੈ। ਬਾਪ ਤੁਹਾਨੂੰ ਦੇਹੀ - ਅਭਿਮਾਨੀ ਬਣਾ ਰਹੇ ਹਨ। ਬਾਪ ਨੂੰ ਦੇਹ ਹੈ ਨਹੀਂ। ਇਸ ਦੇ ਤਨ ਵਿੱਚ
ਆਉਂਦੇ ਹਨ, ਇਸਦਾ ਨਾਮ ਬਦਲ ਦਿੰਦੇ ਹਨ ਕਿਉਂਕਿ ਮਰਜੀਵਾ ਬਣਿਆ ਹੈ। ਜਿਵੇੰ ਗ੍ਰਹਿਸਥੀ ਸਾਰੇ
ਸੰਨਿਆਸੀ ਬਣਦੇ ਹਨ ਤਾਂ ਮਰਜੀਵਾ ਬਣੇ, ਗ੍ਰਹਿਸਥ ਮਾਰਗ ਛੱਡ ਨਵ੍ਰਿਤੀ ਮਾਰਗ ਲੈ ਲਿਆ। ਤਾਂ ਤੁਹਾਡਾ
ਵੀ ਮਰਜੀਵਾ ਬਣਨ ਨਾਲ ਨਾਮ ਬਦਲ ਜਾਂਦਾ ਹੈ। ਪਹਿਲੇ ਸ਼ੁਰੂ ਵਿੱਚ ਸਭਦੇ ਨਾਮ ਲਿਆਂਦੇ ਸਨ, ਫਿਰ ਜੋ
ਆਸ਼ਚਰਿਆਵਤ ਸੁੰਨਤੀ, ਕਥੰਤੀ, ਭਗੰਤੀ ਹੋ ਗਏ ਤਾਂ ਨਾਮ ਆਉਣਾ ਬੰਦ ਹੋ ਗਿਆ ਇਸਲਈ ਹੁਣ ਬਾਪ ਕਹਿੰਦੇ
ਹਨ ਅਸੀਂ ਨਾਮ ਦਈਏ ਅਤੇ ਫਿਰ ਭੱਜ ਜਾਣ ਤਾਂ ਫਾਲਤੂ ਹੋ ਜਾਂਦਾ ਹੈ। ਪਹਿਲਾਂ ਆਉਣ ਵਾਲਿਆਂ ਦੇ ਜੋ
ਨਾਮ ਰੱਖੇ, ਉਹ ਬਹੁਤ ਰਮਣੀਕ ਸਨ। ਹੁਣ ਨਹੀਂ ਰੱਖਦੇ ਹਨ। ਉਨ੍ਹਾਂ ਦਾ ਰੱਖੀਏ ਜੋ ਸਦਾ ਕਾਇਮ ਵੀ
ਰਹਿਣ। ਬਹੁਤਿਆਂ ਦੇ ਨਾਮ ਰੱਖੇ ਫਿਰ ਬਾਪ ਨੂੰ ਫਾਰਖ਼ਤੀ ਦੇ ਚਲੇ ਗਏ ਇਸਲਈ ਹੁਣ ਨਾਮ ਨਹੀਂ ਬਦਲਦੇ
ਹਨ। ਬਾਪ ਸਮਝਾਉਂਦੇ ਹਨ ਕਿ ਇਹ ਗਿਆਨ ਕ੍ਰਿਸ਼ਚਨਾਂ ਦੀ ਬੁੱਧੀ ਵਿੱਚ ਵੀ ਬੇਠੇਗਾ। ਇੰਨਾ ਸਮਝਣਗੇ ਕਿ
ਭਾਰਤ ਦਾ ਯੋਗ ਨਿਰਾਕਾਰ ਬਾਪ ਨੇ ਹੀ ਆਕੇ ਸਿਖਾਇਆ ਸੀ। ਬਾਪ ਨੂੰ ਯਾਦ ਕਰਨ ਨਾਲ ਹੀ ਪਾਪ ਭਸਮ ਹੋਣਗੇ
ਅਤੇ ਅਸੀਂ ਆਪਣੇ ਘਰ ਚਲੇ ਜਾਵਾਂਗੇ। ਜੋ ਇਸ ਧਰਮ ਦਾ ਹੋਵੇਗਾ ਅਤੇ ਕਨਵਰਟ ਹੋ ਗਿਆ ਹੋਵੇਗਾ ਤਾਂ ਉਹ
ਠਹਿਰ ਜਾਵੇਗਾ। ਤੁਸੀਂ ਜਾਣਦੇ ਹੋ ਕਿ ਮਨੁੱਖ, ਮਨੁੱਖ ਦੀ ਸਦਗਤੀ ਕਰ ਨਹੀਂ ਸਕਦੇ। ਇਹ ਦਾਦਾ ਵੀ
ਮਨੁੱਖ ਹੈ, ਇਹ ਕਹਿੰਦਾ ਹੈ ਕਿ ਮੈਂ ਕਿਸੇ ਦੀ ਸਦਗਤੀ ਨਹੀਂ ਕਰ ਸਕਦਾ। ਇਹ ਤਾਂ ਬਾਬਾ ਸਾਨੂੰ
ਸਿਖਾਉਂਦੇ ਹਨ ਕਿ ਤੁਹਾਡੀ ਸਦਗਤੀ ਵੀ ਯਾਦ ਨਾਲ ਹੋਵੇਗੀ। ਬਾਪ ਕਹਿੰਦੇ ਹਨ ਬੱਚਿਓ, ਹੇ ਆਤਮਾਓ ਮੇਰੇ
ਨਾਲ ਯੋਗ ਲਗਾਵੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਤੁਸੀਂ ਪਹਿਲੋਂ ਗੋਲਡਨ ਏਜ਼ਡ ਪਿਓਰ ਸੀ ਫਿਰ
ਖਾਦ ਪੈ ਗਈ ਹੈ। ਜੋ ਪਹਿਲੋਂ ਦੇਵੀ - ਦੇਵਤੇ 24 ਕੇਰਟ ਸੋਨਾ ਸਨ, ਹੁਣ ਆਇਰਨ ਏਜ਼ ਵਿੱਚ ਆਕੇ ਪਹੁੰਚੇ
ਹਨ। ਇਹ ਯੋਗ ਕਲਪ - ਕਲਪ ਤੁਹਾਨੂੰ ਸਿੱਖਣਾ ਪੈਂਦਾ ਹੈ। ਤੁਸੀਂ ਜਾਣਦੇ ਹੋ ਉਸ ਵਿੱਚ ਕੋਈ ਪੂਰਾ
ਜਾਣਦੇ ਹਨ, ਕੋਈ ਘੱਟ ਜਾਣਦੇ ਹਨ। ਕੋਈ ਤਾਂ ਇਵੇਂ ਹੀ ਵੇਖਣ ਆਉਂਦੇ ਹਨ ਕਿ ਇੱਥੇ ਕੀ ਸਿਖਾਉਂਦੇ ਹਨ।
ਬ੍ਰਹਮਾਕੁਮਾਰ ਕੁਮਾਰੀਆਂ ਇਤਨੇ ਢੇਰ ਬੱਚੇ ਹਨ। ਜਰੂਰ ਪ੍ਰਜਾਪਿਤਾ ਬ੍ਰਹਮਾ ਹੋਵੇਗਾ ਨਾ ਜਿਸ ਦੇ
ਇਤਨੇ ਬੱਚੇ ਆਕੇ ਬਣੇ ਹਨ, ਜਰੂਰ ਕੁਝ ਹੋਵੇਗਾ ਤਾਂ ਜਾਕੇ ਉਨ੍ਹਾਂਨੂੰ ਪੁੱਛੋ ਤਾਂ ਸਹੀ। ਤੁਹਾਨੂੰ
ਪ੍ਰਜਾਪਿਤਾ ਬ੍ਰਹਮਾ ਤੋਂ ਕੀ ਮਿਲਦਾ ਹੈ? ਪੁੱਛਣਾ ਚਾਹੀਦਾ ਹੈ ਨਾ! ਪਰੰਤੂ ਇਤਨੀ ਬੁੱਧੀ ਵੀ ਨਹੀਂ
ਹੈ। ਭਾਰਤ ਦੇ ਲਈ ਖਾਸ ਕਹਿੰਦੇ ਹਨ। ਗਾਇਆ ਵੀ ਜਾਂਦਾ ਹੈ ਪੱਥਰਬੁੱਧੀ ਸੋ ਪਾਰਸਬੁੱਧੀ। ਪਾਰਸਬੁੱਧੀ
ਸੋ ਪੱਥਰ ਬੁੱਧੀ। ਸਤਿਯੁਗ ਤ੍ਰੇਤਾ ਵਿੱਚ ਪਾਰਸਬੁੱਧੀ ਗੋਲਡਨ ਏਜ਼ ਸਨ ਫਿਰ ਸਿਲਵਰ ਏਜ਼ ਦੋ ਕਲਾ ਘੱਟ
ਹੋਈ ਇਸਲਈ ਨਾਮ ਪਿਆ ਚੰਦ੍ਰਵੰਸ਼ੀ ਕਿਉਂਕਿ ਨਾਪਾਸ ਹੋਏ ਨਾ। ਇਹ ਵੀ ਪਾਠਸ਼ਾਲਾ ਹੈ। 33 ਨੰਬਰਾਂ ਤੋੰ
ਜੋ ਹੇਠਾਂ ਹੁੰਦੇਂ ਹਨ ਉਹ ਫੇਲ੍ਹ ਹੋ ਜਾਂਦੇ ਹਨ। ਰਾਮ ਸੀਤਾ ਫਿਰ ਉਨ੍ਹਾਂ ਦੀ ਡਾਇਨੇਸਟੀ ਸੰਪੂਰਨ
ਨਹੀਂ ਹੈ ਇਸਲਈ ਸੂਰਜਵੰਸ਼ੀ ਬਣ ਨਹੀਂ ਸਕੇ। ਨਾਪਾਸ ਤਾਂ ਕਈ ਹੋਣਗੇ ਨਾ ਕਿਉਂਕਿ ਇਮਤਿਹਾਨ ਹੀ ਬਹੁਤ
ਵੱਡਾ ਹੈ। ਪਹਿਲੋਂ ਗੌਰਮਿੰਟ ਦਾ ਆਈ .ਸੀ. ਐਸ. ਦਾ ਵੱਡਾ ਇਮਤਿਹਾਨ ਹੁੰਦਾ ਸੀ। ਸਾਰੇ ਥੋੜ੍ਹੀ ਨਾ
ਪੜ੍ਹ ਸਕਦੇ ਸਨ। ਕੋਟਾਂ ਵਿਚੋਂ ਕੋਈ ਨਿਕਲਦੇ ਹਨ। ਕੋਈ ਚਾਹੇ ਤਾਂ ਅਸੀਂ ਸੂਰਜਵੰਸ਼ੀ ਮਹਾਰਾਜਾ
ਮਹਾਰਾਣੀ ਬਣੀਏ ਤਾਂ ਉਸ ਵਿੱਚ ਵੀ ਬਹੁਤ ਮਿਹਨਤ ਚਾਹੀਦੀ ਹੈ। ਮੰਮਾ ਬਾਬਾ ਵੀ ਪੜ੍ਹ ਰਹੇ ਹਨ
ਸ਼੍ਰੀਮਤ ਨਾਲ। ਉਹ ਪਹਿਲੇ ਨੰਬਰ ਵਿੱਚ ਪੜ੍ਹਦੇ ਹਨ ਫਿਰ ਜੋ ਮਾਤ - ਪਿਤਾ ਨੂੰ ਫਾਲੋ ਕਰਦੇ ਉਹ ਹੀ
ਉਨ੍ਹਾਂ ਦੇ ਤਖਤ ਤੇ ਬੈਠਣਗੇ। ਸੂਰਜਵੰਸ਼ੀ 8 ਡਾਇਨੇਸਟੀ ਚਲਦੀ ਹੈ। ਜਿਵੇੰ ਐਡਵਰਡ ਦੀ ਫ਼ਸਟ, ਦੀ
ਸੈਕਿੰਡ ਚਲਦਾ ਹੈ। ਤੁਹਾਡਾ ਕੁਨੈਕਸ਼ਨ ਇਨ੍ਹਾਂ ਕ੍ਰਿਸ਼ਚਨਾਂ ਨਾਲੋਂ ਜ਼ਿਆਦਾ ਹੈ। ਕ੍ਰਿਸ਼ਚਨ ਘਰਾਣੇ ਨੇ
ਭਾਰਤ ਦੀ ਰਾਜਾਈ ਹੱਪ ਕੀਤੀ। ਭਾਰਤ ਦਾ ਅਥਾਹ ਧਨ ਲੈ ਗਏ ਫਿਰ ਵਿਚਾਰ ਕਰੋ ਤਾਂ ਸਤਿਯੁਗ ਵਿੱਚ ਕਿੰਨਾ
ਅਥਾਹ ਧਨ ਹੋਵੇਗਾ। ਉੱਥੇ ਦੀ ਤੁਲਨਾ ਵਿੱਚ ਤੇ ਇੱਥੇ ਕੁਝ ਵੀ ਨਹੀਂ ਹੈ। ਉੱਥੇ ਸਾਰੀਆਂ ਖਾਣੀਆਂ
ਭਰਤੂ ਹੋ ਜਾਂਦੀਆਂ ਹਨ। ਹੁਣ ਤਾਂ ਹਰ ਚੀਜ ਦੀਆਂ ਖਾਣੀਆਂ ਖਾਲੀ ਹੁੰਦੀਆਂ ਜਾਂਦੀਆਂ ਹਨ। ਫਿਰ ਚਕ੍ਰ
ਰਪੀਟ ਹੋਵੇਗਾ ਤਾਂ ਫਿਰ ਖਾਣੀਆਂ ਸਭ ਭਰਤੂ ਹੋ ਜਾਣਗੀਆਂ। ਮਿੱਠੇ -ਮਿੱਠੇ ਬੱਚਿਓ ਤੁਸੀਂ ਹੁਣ ਰਾਵਣ
ਤੇ ਜਿੱਤ ਪਾਕੇ ਰਾਜਾਈ ਲੈ ਰਹੇ ਹੋ ਫਿਰ ਅੱਧਾਕਲਪ ਬਾਦ ਇਹ ਰਾਵਣ ਆਵੇਗਾ ਫਿਰ ਤੁਸੀਂ ਰਾਜਾਈ ਗਵਾਂ
ਬੈਠੋਗੇ। ਹੁਣ ਭਾਰਤ ਵਾਸੀ ਤੁਸੀਂ ਕੌਡੀ ਮਿਸਲ ਬਣ ਗਏ ਹੋ। ਮੈਂ ਤੁਹਾਨੂੰ ਹੀਰੇ ਵਰਗਾ ਬਣਾਇਆ ਸੀ।
ਰਾਵਣ ਨੇ ਤੁਹਾਨੂੰ ਕੌਡੀ ਵਰਗਾ ਬਣਾਇਆ ਹੈ। ਸਮਝਦੇ ਨਹੀ ਕਿ ਇਹ ਰਾਵਣ ਕਦੋਂ ਆਇਆ? ਅਸੀਂ ਕਿਉਂ
ਉਨ੍ਹਾਂ ਨੂੰ ਜਲਾਉਂਦੇ ਹਾਂ। ਕਹਿੰਦੇ ਹਨ ਕਿ ਇਹ ਰਾਵਣ ਤਾਂ ਪ੍ਰੰਪਰਾ ਤੋਂ ਚਲਿਆ ਆਉਂਦਾ ਹੈ। ਬਾਪ
ਸਮਝਾਉਂਦੇ ਹਨ ਕਿ ਅੱਧਾਕਲਪ ਦੇ ਬਾਦ ਇਹ ਰਾਵਣ ਰਾਜ ਸ਼ੁਰੂ ਹੁੰਦਾ ਹੈ। ਵਿਕਾਰੀ ਬਣਨ ਕਾਰਨ ਆਪਣੇ
ਨੂੰ ਦੇਵੀ - ਦੇਵਤਾ ਕਹਿ ਨਹੀਂ ਸਕਦੇ। ਅਸਲ ਵਿੱਚ ਤੁਸੀਂ ਦੇਵੀ - ਦੇਵਤਾ ਧਰਮ ਦੇ ਸੀ। ਤੁਹਾਡੇ
ਜਿੰਨਾ ਸੁਖ ਕੋਈ ਨਹੀਂ ਵੇਖ ਸਕਦੇ। ਸਭ ਤੋਂ ਜ਼ਿਆਦਾ ਗਰੀਬ ਵੀ ਤੁਸੀਂ ਬਣੇ ਹੋ। ਦੂਸਰੇ ਧਰਮ ਵਾਲੇ
ਬਾਦ ਵਿੱਚ ਵਾਧੇ ਨੂੰ ਪਾਉਂਦੇ ਹਨ। ਕ੍ਰਾਇਸਟ ਆਇਆ, ਪਹਿਲਾਂ ਤਾਂ ਬਹੁਤ ਘੱਟ ਸਨ। ਜਦੋਂ ਬਹੁਤ ਹੋ
ਜਾਣ ਤਾਂ ਤੇ ਰਾਜਾਈ ਕਰ ਸਕਣ। ਤੁਹਾਨੂੰ ਤਾਂ ਪਹਿਲਾਂ ਰਾਜਾਈ ਮਿਲਦੀ ਹੈ। ਇਹ ਤਾਂ ਸਭ ਗਿਆਨ ਦੀਆਂ
ਗੱਲਾਂ ਹਨ। ਬਾਪ ਕਹਿੰਦੇ ਹਨ ਹੇ ਆਤਮਾਓ ਮੈਨੂੰ ਬਾਪ ਨੂੰ ਯਾਦ ਕਰੋ। ਅੱਧਾਕਲਪ ਤੁਸੀਂ ਦੇਹ ਅਭਿਮਾਨੀ
ਬਣੇ ਰਹੇ ਹੋ। ਹੁਣ ਦੇਹੀ - ਅਭਿਮਾਨੀ ਬਣੋਂ। ਘੜੀ - ਘੜੀ ਇਹ ਭੁੱਲ ਜਾਂਦੇ ਹੋ ਕਿਉਂਕਿ ਅੱਧਾਕਲਪ
ਦੀ ਕੱਟ ਚੜ੍ਹੀ ਹੋਈ ਹੈ। ਇਸ ਵਕਤ ਤੁਸੀਂ ਬ੍ਰਾਹਮਣ ਚੋਟੀ ਹੋ। ਤੁਸੀਂ ਹੋ ਸਭ ਤੋਂ ਉੱਚ। ਸੰਨਿਆਸੀ
ਬ੍ਰਹਮ ਨਾਲ ਯੋਗ ਲਗਾਉਂਦੇ ਹਨ ਉਨਾਂ ਨਾਲ ਵਿਕਰਮ ਵਿਨਾਸ਼ ਨਹੀਂ ਹੁੰਦੇਂ। ਹਰ ਇੱਕ ਨੂੰ ਸਤੋ, ਰਜੋ,
ਤਮੋ ਵਿੱਚ ਆਉਣਾ ਜਰੂਰ ਹੈ। ਵਾਪਿਸ ਕੋਈ ਵੀ ਜਾ ਨਹੀਂ ਸਕਦਾ। ਜਦੋਂ ਸਾਰੇ ਤਮੋਪ੍ਰਧਾਨ ਬਣ ਜਾਂਦੇ
ਹਨ ਤਾਂ ਬਾਪ ਆਕੇ ਸਭਨੂੰ ਸਤੋਪ੍ਰਧਾਨ ਬਨਾਉਂਦੇ ਹਨ ਮਤਲਬ ਸਭ ਦੀ ਜੋਤੀ ਜਗ ਜਾਂਦੀ ਹੈ। ਹਰ ਇੱਕ
ਆਤਮਾ ਨੂੰ ਆਪਣਾ - ਆਪਣਾ ਪਾਰਟ ਮਿਲਿਆ ਹੋਇਆ ਹੈ। ਤੁਸੀਂ ਹੋ ਹੀਰੋ - ਹੀਰੋਇਨ ਪਾਰਟਧਾਰੀ। ਤੁਸੀਂ
ਭਾਰਤਵਾਸੀ ਸਭ ਤੋਂ ਉੱਚੇ ਹੋ ਜੋ ਰਾਜ ਲੈਂਦੇ ਹੋ ਫਿਰ ਗਵਾਉਂਦੇ ਹੋ ਹੋਰ ਕੋਈ ਰਾਜ ਨਹੀਂ ਲੈਂਦਾ।
ਉਹ ਰਾਜ ਲੈਂਦੇ ਹਨ ਬਾਹੂਬਲ ਨਾਲ। ਬਾਬਾ ਨੇ ਸਮਝਾਇਆ ਹੈ ਜੋ ਵਿਸ਼ਵ ਦੇ ਮਾਲਿਕ ਸਨ ਉਹ ਹੀ ਬਣਨਗੇ।
ਤਾਂ ਸੱਚਾ ਰਾਜਯੋਗ ਬਾਪ ਦੇ ਸਿਵਾਏ ਕੋਈ ਸਿਖਲਾ ਨਹੀਂ ਸਕਦਾ। ਜੋ ਸਿਖਾਉਂਦੇ ਹਨ ਉਹ ਸਭ ਅਯਥਾਰਥ
ਯੋਗ ਹੈ। ਵਾਪਿਸ ਤਾਂ ਕੋਈ ਵੀ ਜਾ ਨਹੀਂ ਸਕਦੇ। ਹੁਣ ਹੈ ਅੰਤ। ਸਾਰੇ ਦੁਖ ਤੋੰ ਛੁੱਟਦੇ ਹਨ ਫਿਰ
ਨੰਬਰਵਾਰ ਆਉਣਾ ਹੈ। ਪਹਿਲੇ ਸੁਖ ਵੇਖਣਾ ਹੈ ਫਿਰ ਦੁਖ ਵੇਖਣਾ ਹੈ। ਇਹ ਸਭ ਸਮਝਣ ਦੀਆਂ ਗੱਲਾਂ ਹਨ।
ਕਿਹਾ ਜਾਂਦਾ ਹੈ ਹੱਥ ਕਾਰ ਡੇ ਦਿਲ ਯਾਰ ਡੇ। ਕੰਮ ਕਰਦੇ ਰਹੋ ਬਾਕੀ ਬੁੱਧੀ ਯੋਗ ਬਾਪ ਨਾਲ ਹੋਵੇ।
ਤੁਸੀਂ ਆਤਮਾਵਾਂ ਆਸ਼ਿਕ
ਹੋ ਇੱਕ ਮਸ਼ੂਕ ਦੀ। ਹੁਣ ਉਹ ਮਸ਼ੂਕ ਆਇਆ ਹੋਇਆ ਹੈ। ਸਾਰੀਆਂ ਆਤਮਾਵਾਂ ( ਸਜਨੀਆਂ ) ਨੂੰ ਗੁਲ - ਗੁਲ
ਬਣਾਕੇ ਲੈ ਜਾਣਗੇ। ਬੇਹੱਦ ਦਾ ਸਾਜਨ ਬੇਹੱਦ ਦੀਆਂ ਸਜਨੀਆਂ ਹਨ। ਕਹਿੰਦਾ ਹੈ ਮੈਂ ਸਭਨੂੰ ਲੈ
ਜਾਵਾਂਗਾ। ਫਿਰ ਨੰਬਰਵਾਰ ਪੁਰਾਸ਼ਰਥ ਅਨੁਸਾਰ ਜਾਕੇ ਪਦਵੀ ਪਾਉਣਗੇ। ਭਾਵੇਂ ਗ੍ਰਹਿਸਥ ਵਿਵਹਾਰ ਵਿੱਚ
ਰਹੋ, ਬੱਚਿਆਂ ਨੂੰ ਸੰਭਾਲੋ। ਹੇ ਆਤਮਾ ਤੁਹਾਡੀ ਦਿਲ ਬਾਪ ਦੀ ਤਰਫ ਹੋਵੇ। ਇਹ ਹੀ ਯਾਦ ਦੀ
ਪ੍ਰੈਕਟਿਸ ਕਰਦੇ ਰਹੋ। ਬੱਚੇ ਜਾਣਦੇ ਹਨ ਹੁਣ ਅਸੀਂ ਸਵਰਗਵਾਸੀ ਬਣਦੇ ਹਾਂ, ਬਾਪ ਨੂੰ ਯਾਦ ਕਰਨ ਨਾਲ।
ਸਟੂਡੈਂਟ ਨੂੰ ਤਾਂ ਬਹੁਤ ਖੁਸ਼ੀ ਵਿੱਚ ਰਹਿਣਾ ਚਾਹੀਦਾ ਹੈ। ਇਹ ਤਾਂ ਬਹੁਤ ਸਹਿਜ ਹੈ। ਡਰਾਮਾ
ਅਨੁਸਾਰ ਸਭਨੂੰ ਰਸਤਾ ਦੱਸਣਾ ਹੈ। ਕਿਸੇ ਨਾਲ ਡੀਬੇਟ ਕਰਨ ਦੀ ਲੋੜ ਨਹੀਂ ਹੈ। ਹੁਣ ਤੁਹਾਡੀ ਬੁੱਧੀ
ਵਿੱਚ ਸਾਰੀ ਨਾਲੇਜ ਆ ਗਈ ਹੈ। ਮਨੁੱਖ ਬਿਮਾਰੀ ਤੋਂ ਛੁੱਟਦੇ ਹਨ ਤਾਂ ਵਧਾਈਆਂ ਦਿੰਦੇ ਹਨ। ਇੱਥੇ
ਤਾਂ ਸਾਰੀ ਦੁਨੀਆਂ ਰੋਗੀ ਹੈ। ਥੋੜ੍ਹੇ ਸਮੇਂ ਵਿੱਚ ਜੈ - ਜੈਕਾਰ ਹੋ ਜਾਵੇਗੀ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਸੱਚੇ -
ਸੁੱਚੇ ਆਸ਼ਿਕ ਬਣ ਹੱਥਾਂ ਨਾਲ ਕੰਮ ਕਰਦੇ ਬੁੱਧੀ ਨਾਲ ਮਸ਼ੂਕ ਨੂੰ ਯਾਦ ਕਰਨ ਦੀ ਪ੍ਰੈਕਟਿਸ ਕਰਨੀ ਹੈ।
ਬਾਪ ਦੀ ਯਾਦ ਨਾਲ ਅਸੀਂ ਸਵਰਗਵਾਸੀ ਬਣ ਰਹੇ ਹਾਂ, ਇਸ ਖੁਸ਼ੀ ਵਿੱਚ ਰਹਿਣਾ ਹੈ।
2. ਸੂਰਜਵੰਸ਼ੀ ਡਾਇਨੇਸਟੀ
ਵਿੱਚ ਤਖਤਨਸ਼ੀਨ ਬਣਨ ਦੇ ਲਈ ਮਾਤ - ਪਿਤਾ ਨੂੰ ਪੂਰਾ - ਪੂਰਾ ਫਾਲੋ ਕਰਨਾ ਹੈ। ਬਾਪ ਸਮਾਨ
ਨਾਲੇਜਫੁਲ ਬਣ ਸਭਨੂੰ ਰਸਤਾ ਦੱਸਣਾ ਹੈ।
ਵਰਦਾਨ:-
ਤਾਜ ਤੇ ਤਿਲਕ ਨੂੰ ਧਾਰਨ ਕਰ ਬਾਪਦਾਦਾ ਦੇ ਮਦਦਗਾਰ ਬਣਨ ਵਾਲੇ ਦਿਲਤਖ਼ਤ ਨਸ਼ੀਨ ਭਵ।
ਜਦੋਂ ਕੋਈ ਤਖ਼ਤ ਤੇ
ਬੈਠਦੇ ਹਨ ਤਾਂ ਤਿਲਕ ਅਤੇ ਤਾਜ ਉਨ੍ਹਾਂ ਦੀ ਨਿਸ਼ਾਨੀ ਹੁੰਦੀ ਹੈ। ਅਜਿਹੇ ਜੋ ਦਿਲ ਤਖ਼ਤਨਸ਼ੀਨ ਹਨ
ਉਨ੍ਹਾਂ ਦੇ ਮਸਤੱਕ ਤੇ ਸਦਾ ਅਵਿਨਾਸ਼ੀ ਆਤਮਾ ਦੀ ਸਥਿਤੀ ਦਾ ਤਿਲਕ ਦੂਰ ਤੋਂ ਹੀ ਚਮਕਦਾ ਹੋਇਆ ਨਜ਼ਰ
ਆਉਂਦਾ ਹੈ। ਸਰਵ ਆਤਮਾਵਾਂ ਦੇ ਕਲਿਆਣ ਦੀ ਸ਼ੁਭ ਭਾਵਨਾ ਉਨ੍ਹਾਂ ਦੇ ਨੈਣਾਂ ਤੋਂ ਅਤੇ ਮੁਖੜੇ ਤੋਂ
ਵਿਖਾਈ ਦਿੰਦੀ ਹੈ। ਉਨ੍ਹਾਂ ਦਾ ਹਰ ਸੰਕਲਪ, ਵਚਨ ਅਤੇ ਕਰਮ ਬਾਪ ਦੇ ਸਮਾਨ ਹੁੰਦਾ ਹੈ।
ਸਲੋਗਨ:-
ਸਰਲ ਯਾਦ ਦੇ ਲਈ
ਸਰਲਤਾ ਦਾ ਗੁਣ ਧਾਰਨ ਕਰੋ, ਸੰਸਕਾਰਾਂ ਨੂੰ ਸਰਲ ਬਣਾਓ।
ਇਹ ਅਵਿਅਕਤ ਇਸ਼ਾਰੇ -
“ਨਿਸ਼ਚੇ ਦੇ ਫਾਉਂਡੇਸ਼ਨ ਨੂੰ ਮਜ਼ਬੂਤ ਕਰ ਸਦਾ ਨਿਰਭੇ ਅਤੇ ਨਿਸ਼ਚਿੰਤ ਰਹੋ”
ਵਿਜੇਈ ਬਣਨ ਦਾ
ਫਾਉਂਡੇਸ਼ਨ ਹੈ -“ਨਿਸ਼ਚੇ” , ਫਾਉਂਡੇਸ਼ਨ ਜੇਕਰ ਪੱਕਾ ਹੈ ਤਾਂ ਬਿਲਡਿੰਗ ਹਿੱਲ ਨਹੀਂ ਸਕਦੀ,
ਨਿਸ਼ਚਿੰਤ ਰਹਿੰਦੇ ਹਨ। ਲੇਕਿਨ ਸਿਰਫ ਬਾਪ ਵਿਚ ਨਿਸ਼ਚੇ ਨਹੀਂ, ਆਪਣੇ ਆਪ ਵਿੱਚ ਵੀ ਨਿਸ਼ਚੇ ਅਤੇ
ਡਰਾਮੇ ਵਿਚ ਵੀ ਨਿਸ਼ਚੇ। ਵਾਹ ਡਰਾਮਾ ਵਾਹ! ਜੇਕਰ ਡਰਾਮੇ ਵਿਚ ਨਿਸ਼ਚੇ ਹੋਵੇਗਾ ਤਾਂ ਅਕਲਿਆਣ ਦੀ
ਗੱਲ ਵੀ ਕਲਿਆਣ ਵਿੱਚ ਬਦਲ ਜਾਵੇਗੀ।