14.04.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਦੇਵਤਾ
ਬਣਨਾ ਹੈ ਤਾਂ ਅੰਮ੍ਰਿਤ ਪਿਓ ਅਤੇ ਪਿਲਾਓ , ਅੰਮ੍ਰਿਤ ਪੀਣ ਵਾਲੇ ਹੀ ਸ਼੍ਰੇਸ਼ਠਾਚਾਰੀ ਬਣਦੇ ਹਨ ”
ਪ੍ਰਸ਼ਨ:-
ਇਸ ਸਮੇਂ
ਸਤਿਯੁਗੀ ਪ੍ਰਜਾ ਕਿਸ ਆਧਾਰ ਤੇ ਤਿਆਰ ਹੋ ਰਹੀ ਹੈ?
ਉੱਤਰ:-
ਜੋ ਇਸ ਗਿਆਨ
ਤੋਂ ਪ੍ਰਭਾਵਿਤ ਹੁੰਦੇ ਹਨ, ਬਹੁਤ ਚੰਗਾ, ਬਹੁਤ ਚੰਗਾ, ਕਹਿੰਦੇ ਹਨ ਪਰ ਪੜ੍ਹਾਈ ਨਹੀਂ ਪੜ੍ਹਦੇ,
ਮਿਹਨਤ ਨਹੀਂ ਕਰ ਸਕਦੇ, ਉਹ ਪ੍ਰਜਾ ਬਣ ਜਾਂਦੇ ਹਨ। ਪ੍ਰਭਾਵਿਤ ਹੋਣਾ ਮਾਨਾ ਪ੍ਰਜਾ ਬਣਨਾ। ਸੂਰਜ਼ਵੰਸ਼ੀ
ਰਾਜਾ - ਰਾਣੀ ਬਣਨ ਦੇ ਲਈ ਤਾਂ ਮਿਹਨਤ ਚਾਹੀਦੀ ਹੈ। ਪੜ੍ਹਾਈ ਤੇ ਪੂਰਾ ਅਟੇੰਸ਼ਨ ਹੋਵੇ। ਯਾਦ ਕਰਦੇ
ਅਤੇ ਕਰਾਉਂਦੇ ਰਹਿਣ ਤਾਂ ਉੱਚ ਪਦਵੀ ਮਿਲ ਸਕਦੀ ਹੈ।
ਗੀਤ:-
ਤੂਨੇ ਰਾਤ ਗਵਾਈ
ਸੋ ਕੇ...
ਓਮ ਸ਼ਾਂਤੀ
ਬੱਚਿਆਂ ਨੇ ਗੀਤ ਸੁਣਿਆ ਕਿ ਸਾਡਾ ਜੀਵਨ ਹੀਰੇ ਵਰਗਾ ਸੀ। ਹੁਣ ਕੌਡੀ ਵਰਗਾ ਹੋ ਪਿਆ ਹੈ। ਇਹ ਤਾਂ
ਕਾਮਨ ਗੱਲ ਹੈ। ਛੋਟਾ ਬੱਚਾ ਵੀ ਸਮਝ ਸਕਦਾ ਹੈ। ਬਾਬਾ ਬਹੁਤ ਸਹਿਜ ਰੀਤੀ ਨਾਲ ਸਮਝਾਉਂਦੇ ਹਨ, ਜੋ
ਕੋਈ ਛੋਟਾ ਬੱਚਾ ਵੀ ਸਮਝ ਸਕੇ। ਸੱਤ ਨਾਰਾਇਣ ਦੀ ਕਥਾ ਸੁਣਾਉਂਦੇ ਹਨ ਤਾਂ ਛੋਟੇ - ਛੋਟੇ ਬੱਚੇ ਵੀ
ਬੈਠ ਜਾਂਦੇ ਹਨ। ਪਰ ਉਹ ਸਤਸੰਗਾਂ ਆਦਿ ਵਿੱਚ ਜੋ ਸੁਣਾਉਂਦੇ ਹਨ ਉਹ ਸਭ ਹਨ ਕਥਾਵਾਂ। ਕਥਾ ਕੋਈ
ਗਿਆਨ ਨਹੀਂ, ਬਣੀ ਬਣਾਈ ਕਹਾਣੀਆਂ ਹਨ। ਗੀਤਾ ਦੀ ਕਹਾਣੀ, ਰਮਾਇਣ ਦੀ ਕਹਾਣੀ ਵੱਖ - ਵੱਖ ਸ਼ਾਸਤਰ ਹਨ,
ਜਿਨ੍ਹਾਂ ਦੀ ਕਹਾਣੀਆਂ ਬੈਠ ਸੁਣਾਉਂਦੇ ਹਨ। ਉਹ ਸਭ ਹਨ ਕਥਾਵਾਂ। ਕਹਾਣੀਆਂ ਤੋਂ ਕੋਈ ਫਾਇਦਾ ਹੁੰਦਾ
ਹੈ ਕੀ! ਇਹ ਹੈ ਸੱਤ ਨਾਰਾਇਣ ਦੀ ਮਤਲਬ ਨਰ ਤੋਂ ਨਾਰਾਇਣ ਬਣਨ ਦੀ ਸੱਚੀ ਕਹਾਣੀ। ਇਹ ਸੁਣਨ ਨਾਲ ਤੁਸੀਂ
ਨਰ ਤੋਂ ਨਾਰਾਇਣ ਬਣ ਜਾਵੋਗੇ। ਇਹ ਅਮਰਕਥਾ ਵੀ ਹੋਈ। ਤੁਸੀਂ ਨਿਮੰਤਰਣ ਦਿੰਦੇ ਹੋ ਕਿ ਆਓ ਅਮਰਕਥਾ
ਤੁਹਾਨੂੰ ਸੁਣਾਈਏ ਤਾਂ ਤੁਸੀਂ ਅਮਰਲੋਕ ਵਿੱਚ ਚਲੇ ਜਾਵੋਗੇ। ਤਾਂ ਵੀ ਕੋਈ ਨਹੀਂ ਸਮਝਦੇ ਹਨ। ਸ਼ਾਸਤਰਾਂ
ਦੀ ਕਹਾਣੀ ਸੁਣਦੇ ਆਉਂਦੇ ਹਨ। ਮਿਲਦਾ ਕੁਝ ਵੀ ਨਹੀਂ। ਜਾਣਗੇ ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ,
ਚਲੋ ਦਰਸ਼ਨ ਕਰਕੇ ਆਈਏ। ਮਹਾਤਮਾ ਦਾ ਦਰਸ਼ਨ ਕਰ ਆਈਏ। ਇਹ ਇੱਕ ਰਸਮ - ਰਿਵਾਜ ਚਲੀ ਆਈ ਹੈ। ਰਿਸ਼ੀ -
ਮੁਨੀ ਆਦਿ ਜੋ ਹੋਕੇ ਗਏ ਹਨ ਉਨ੍ਹਾਂ ਨੂੰ ਮੱਥਾ ਟੇਕਦੇ ਆਏ ਹਨ। ਪੁੱਛੋ, ਰਚਤਾ ਅਤੇ ਰਚਨਾ ਦੀ ਕਹਾਣੀ
ਦਾ ਪਤਾ ਹੈ? ਤਾਂ ਕਹਿਣਗੇ ਨਹੀਂ। ਹੁਣ ਤੁਸੀਂ ਬੱਚੇ ਸਮਝਦੇ ਹੋ ਕਿ ਇਹ ਰਚਤਾ ਅਤੇ ਰਚਨਾ ਦੀ ਕਹਾਣੀ
ਤਾਂ ਬਹੁਤ ਸਹਿਜ ਹੈ। ਅਲਫ਼ ਅਤੇ ਬੇ ਦੀ ਕਹਾਣੀ ਹੈ। ਭਾਵੇਂ ਪ੍ਰਦਰਸ਼ਨੀ ਵਿੱਚ ਜੋ ਆਉਂਦੇ ਹਨ ਉਹ
ਕਹਾਣੀ ਤਾਂ ਠੀਕ ਸੁਣ ਲੈਂਦੇ ਹਨ ਪਰ ਪਵਿੱਤਰ ਨਹੀਂ ਬਣਦੇ। ਸਮਝਦੇ ਹਨ ਇਹ ਵਿਕਾਰਾਂ ਵਿੱਚ ਜਾਣ ਦੀ
ਰਸਮ - ਰਿਵਾਜ ਵੀ ਅਨਾਦਿ ਹੈ। ਮੰਦਿਰ ਵਿੱਚ ਦੇਵਤਾਵਾਂ ਦੇ ਅੱਗੇ ਜਾਕੇ ਗਾਉਂਦੇ ਹਨ ਆਪ ਸੰਪੂਰਨ
ਨਿਰਵਿਕਾਰੀ ਹੋ… ਫਿਰ ਬਾਹਰ ਆਕੇ ਕਹਿੰਦੇ ਹਨ ਵਿਕਾਰ ਵਿੱਚ ਜਾਣਾ ਤਾਂ ਅਨਾਦਿ ਹੈ। ਇਸ ਬਗੈਰ ਦੁਨੀਆਂ
ਕਿਵੇਂ ਚੱਲੇਗੀ? ਲਕਸ਼ਮੀ - ਨਾਰਾਇਣ ਆਦਿ ਨੂੰ ਵੀ ਤਾਂ ਬੱਚੇ ਸਨ ਨਾ, ਇਵੇਂ ਕਹਿ ਦਿੰਦੇ ਹਨ ਤਾਂ
ਅਜਿਹੀਆਂ ਨੂੰ ਕੀ ਕਹੀਏ! ਮਨੁੱਖ ਦਾ ਲਕਬ (ਮਰਤਬਾ) ਤਾਂ ਦੇ ਨਹੀਂ ਸਕਦੇ। ਦੇਵਤੇ ਵੀ ਮਨੁੱਖ ਸਨ,
ਕਿੰਨੇ ਸੁਖੀ ਸਨ - ਲਕਸ਼ਮੀ - ਨਾਰਾਇਣ ਦੇ ਰਾਜ ਵਿੱਚ। ਤੁਸੀਂ ਬੱਚਿਆਂ ਨੂੰ ਬਾਬਾ ਬਹੁਤ ਸਹਿਜ ਗੱਲ
ਦੱਸਦੇ ਹਨ, ਬਰੋਬਰ ਇੱਥੇ ਭਾਰਤ ਵਿੱਚ ਹੀ ਸ੍ਵਰਗ ਸੀ। ਲਕਸ਼ਮੀ - ਨਾਰਾਇਣ ਦਾ ਰਾਜ ਸੀ। ਚਿੱਤਰ ਵੀ
ਹੈ, ਇਹ ਤਾਂ ਸਭ ਮੰਨਣਗੇ ਕਿ ਸਤਿਯੁਗ ਵਿੱਚ ਉਨ੍ਹਾਂ ਦਾ ਰਾਜ ਸੀ। ਉੱਥੇ ਕੋਈ ਦੁਖੀ ਨਹੀਂ ਸੀ,
ਸੰਪੂਰਨ ਨਿਰਵਿਕਾਰੀ ਸੀ, ਉਨ੍ਹਾਂ ਦੇ ਮੰਦਿਰ ਵੀ ਵੱਡੇ - ਵੱਡੇ ਬਣੇ ਹੋਏ ਸੀ। ਉਨ੍ਹਾਂ ਨੂੰ 5
ਹਜਾਰ ਵਰ੍ਹੇ ਹੋਏ। ਹੁਣ ਉਹ ਨਹੀਂ ਹਨ। ਹੁਣ ਤਾਂ ਕਲਯੁਗ ਦਾ ਅੰਤ ਹੈ। ਮਨੁੱਖ ਆਪਸ ਵਿੱਚ ਲੜਦੇ -
ਝਗੜਦੇ ਰਹਿੰਦੇ ਹਨ। ਭਗਵਾਨ ਤਾਂ ਉੱਪਰ ਹੀ ਰਹਿੰਦੇ ਹਨ ਨਿਰਵਾਨਧਾਮ ਵਿੱਚ। ਅਸਲ ਵਿੱਚ ਅਸੀਂ ਆਤਮਾਵਾਂ
ਵੀ ਉੱਥੇ ਰਹਿੰਦੀਆਂ ਹਾਂ, ਇੱਥੇ ਪਾਰ੍ਟ ਵਜਾਉਣ ਆਉਂਦੀਆਂ ਹਾਂ। ਪਹਿਲੇ ਅਸੀਂ ਲਕਸ਼ਮੀ - ਨਾਰਾਇਣ ਦੇ
ਰਾਜ ਵਿੱਚ ਸੀ। ਉੱਥੇ ਬਹੁਤ ਸੁੱਖ - ਆਨੰਦ ਸੀ ਫਿਰ ਸਾਨੂੰ 84 ਜਨਮ ਲੈਣੇ ਪੈਂਦੇ ਹਨ। ਗਾਇਆ ਵੀ
ਜਾਂਦਾ ਹੈ 84 ਦਾ ਚੱਕਰ। ਅਸੀਂ ਸੂਰਜਵੰਸ਼ੀ ਵਿੱਚ 1250 ਵਰ੍ਹੇ ਰਾਜ ਕੀਤਾ। ਉੱਥੇ ਅਥਾਹ ਸੁੱਖ ਸੀ,
ਸੰਪੂਰਨ ਨਿਰਵਿਕਾਰੀ ਸੀ, ਹੀਰੇ - ਜਵਾਹਰਾਤ ਦੇ ਮਹਿਲ ਸਨ। ਅਸੀਂ ਰਾਜ ਕੀਤਾ ਫਿਰ 84 ਜਨਮ ਵਿੱਚ
ਆਉਣਾ ਪਵੇ। ਇਹ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਦਾ ਚੱਕਰ ਫਿਰਦਾ ਰਹਿੰਦਾ ਹੈ। ਅੱਧਾਕਲਪ ਸੁੱਖ
ਸੀ। ਰਾਮਰਾਜ ਵਿੱਚ ਸੀ ਫਿਰ ਮਨੁੱਖਾਂ ਦੀ ਵ੍ਰਿਧੀ ਹੁੰਦੀ ਗਈ। ਸਤਿਯੁਗ ਵਿੱਚ 9 ਲੱਖ ਸੀ। ਸਤਿਯੁਗ
ਅੰਤ ਵਿੱਚ ਵ੍ਰਿਧੀ ਹੋਕੇ 9 ਲੱਖ ਤੋਂ ਦੋ ਕਰੋੜ ਹੋ ਗਏ, ਫਿਰ 12 ਜਨਮ ਤ੍ਰੇਤਾ ਵਿੱਚ ਬਹੁਤ ਸੁੱਖ
ਚੈਨ ਵਿਚ ਸੀ। ਇੱਕ ਹੀ ਧਰਮ ਸੀ। ਫਿਰ ਕੀ ਹੋਇਆ? ਫਿਰ ਰਾਵਣ ਰਾਜ ਸ਼ੁਰੂ ਹੋਇਆ। ਰਾਮਰਾਜ ਅਤੇ ਰਾਵਣ
ਰਾਜ ਵੇਖੋ ਬਹੁਤ ਸਹਿਜ ਰੀਤੀ ਨਾਲ ਸਮਝਾਉਂਦਾ ਹਾਂ। ਛੋਟੇ - ਛੋਟੇ ਬੱਚਿਆਂ ਨੂੰ ਵੀ ਇਵੇਂ ਦੱਸਣਾ
ਚਾਹੀਦਾ ਹੋਰ ਕੀ ਹੋਇਆ? ਵੱਡੇ - ਵੱਡੇ ਸੋਨੇ ਹੀਰੇ ਜਵਾਹਰਾਤਾਂ ਦੇ ਮਹਿਲ ਅਰਥਕਵੇਕ ਵਿੱਚ ਅੰਦਰ ਚਲੇ
ਗਏ। ਭਾਰਤਵਾਸਿਆਂ ਦੇ ਵਿਕਾਰੀ ਬਣਨ ਨਾਲ ਹੀ ਅਰਥਕਵੇਕ ਹੋਈ, ਫਿਰ ਰਾਵਣ ਰਾਜ ਸ਼ੁਰੂ ਹੋਇਆ। ਪਵਿੱਤਰ
ਤੋਂ ਅਪਵਿੱਤਰ ਹੋ ਗਏ। ਕਹਿੰਦੇ ਵੀ ਹਨ ਸੋਨੇ ਦੀ ਲੰਕਾ ਅੰਦਰ ਚਲੀ ਗਈ। ਕੁਝ ਤਾਂ ਬਚਿਆ ਹੋਵੇਗਾ
ਨਾ, ਜਿਸ ਤੋਂ ਫਿਰ ਮੰਦਿਰ ਆਦਿ ਬਣਾਏ ਹੋਣਗੇ। ਭਗਤੀ ਮਾਰਗ ਸ਼ੁਰੂ ਹੋਇਆ - ਮਨੁੱਖ ਵਿਕਾਰੀ ਹੋਣ ਲੱਗੇ।
ਫਿਰ ਰਾਵਣ ਰਾਜ ਚੱਲਿਆ ਤਾਂ ਉਮਰ ਵੀ ਘੱਟ ਹੋ ਗਈ। ਅਸੀਂ ਨਿਰਵਿਕਾਰੀ ਯੋਗੀ ਤੋਂ ਵਿਕਾਰੀ ਭੋਗੀ ਬਣ
ਗਏ, ਜਿਵੇੰ ਦਾ ਰਾਜਾ ਰਾਣੀ ਉਵੇਂ ਦੀ ਪ੍ਰਜਾ ਸਭ ਵਿਕਾਰੀ ਬਣ ਗਏ। ਇਹ ਕਹਾਣੀ ਕਿੰਨੀ ਸਹਿਜ ਹੈ।
ਛੋਟੀ - ਛੋਟੀ ਬੱਚੀਆਂ ਵੀ ਇਹ ਕਹਾਣੀ ਸੁਣਾਉਣ ਤਾਂ ਵੱਡੇ - ਵੱਡੇ ਆਦਮੀਆਂ ਦਾ ਮੂੰਹ ਨੀਵਾਂ ਹੋ
ਜਾਵੇ। ਹੁਣ ਬਾਪ ਬੈਠ ਸੁਣਾਉਂਦੇ ਹਨ, ਉਹ ਹੀ ਗਿਆਨ ਦਾ ਸਾਗਰ ਪਤਿਤ - ਪਾਵਨ ਹੈ। ਅੱਛਾ ਦਵਾਪਰ
ਵਿੱਚ ਭੋਗੀ ਪਤਿਤ ਬਣ ਗਏ ਫਿਰ ਹੋਰ ਧਰਮ ਵੀ ਸ਼ੁਰੂ ਹੁੰਦੇ ਗਏ। ਅੰਮ੍ਰਿਤ ਦਾ ਜੋ ਨਸ਼ਾ ਸੀ ਉਹ ਖਲਾਸ
ਹੋ ਗਿਆ। ਲੜਾਈ - ਝਗੜੇ ਹੋਣ ਲੱਗੇ। ਦਵਾਪਰ ਤੋਂ ਲੈਕੇ ਅਸੀਂ ਡਿੱਗੇ, ਕਲਯੁਗ ਵਿੱਚ ਅਸੀਂ ਹੋਰ ਵੀ
ਵਿਕਾਰੀ ਬਣੇ ਪੱਥਰ ਦੀਆਂ ਮੂਰਤੀਆਂ ਬਣਾਉਂਦੇ ਰਹੇ। ਹਨੂੰਮਾਨ ਗਣੇਸ਼ ਦੀਆਂ...। ਪਥਰਬੁੱਧੀ ਹੋਣ ਲੱਗੇ
ਤਾਂ ਪੱਥਰ ਦੀ ਪੂਜਾ ਕਰਨ ਲੱਗੇ। ਸਮਝਦੇ ਸੀ ਕਿ ਭਗਵਾਨ ਪੱਥਰ - ਠੀਕਰ ਵਿੱਚ ਹਨ। ਇਵੇਂ ਕਰਦੇ -
ਕਰਦੇ ਭਾਰਤ ਦੀ ਇਹ ਹਾਲਤ ਹੋ ਗਈ ਹੁਣ ਫਿਰ ਬਾਪ ਕਹਿੰਦੇ ਹਨ ਵਿਸ਼ ਛੱਡ ਅੰਮ੍ਰਿਤ ਪੀਕੇ ਪਵਿੱਤਰ ਬਣੋ
ਅਤੇ ਫਿਰ ਰਾਜਾਈ ਲਵੋ। ਵਿਸ਼ ਛੱਡੋ ਤਾਂ ਫਿਰ ਤੁਸੀਂ ਮਨੁੱਖ ਤੋਂ ਦੇਵਤਾ ਬਣ ਜਾਵੋਗੇ। ਪਰ ਵਿਸ਼ ਛੱਡਦੇ
ਨਹੀਂ ਹਨ। ਵਿਸ਼ ਦੇ ਲਈ ਕਿੰਨਾ ਮਾਰਦੇ, ਤੰਗ ਕਰਦੇ ਹਨ ਫਿਰ ਹੀ ਤੇ ਦਰੋਪਦੀ ਨੇ ਪੁਕਾਰਿਆ ਨਾ। ਤੁਸੀਂ
ਸਮਝਦੇ ਹੋ ਕਿ ਅੰਮ੍ਰਿਤ ਪੀਣ ਬਗੈਰ ਅਸੀਂ ਦੇਵਤਾ ਕਿਵੇਂ ਬਣਾਂਗੇ। ਸਤਿਯੁਗ ਵਿੱਚ ਤਾਂ ਰਾਵਣ ਹੁੰਦਾ
ਹੀ ਨਹੀਂ। ਬਾਪ ਕਹਿੰਦੇ ਹਨ, ਜੱਦ ਤੱਕ ਸ੍ਰੇਸ਼ਠਾਚਾਰੀ ਨਹੀਂ ਬਣਾਂਗੇ, ਸ੍ਵਰਗ ਵਿੱਚ ਨਹੀਂ ਆ ਸਕੋਂਗੇ।
ਜੋ ਸ਼੍ਰੇਸ਼ਠਾਚਾਰੀ ਸਨ, ਉਹ ਹੁਣ ਭ੍ਰਿਸ਼ਟਾਚਾਰੀ ਬਣੇ ਹਨ। ਫਿਰ ਹੁਣ ਅੰਮ੍ਰਿਤ ਪੀਕੇ ਸ਼੍ਰੇਸ਼ਠਾਚਾਰੀ
ਬਣਨਾ ਹੈ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਕੀ ਗੀਤਾ ਭੁੱਲ ਗਏ ਹੋ? ਗੀਤਾ ਰਚੀ ਮੈਂ, ਨਾਮ ਪਾ
ਦਿੱਤਾ ਕ੍ਰਿਸ਼ਨ ਦਾ। ਇਨ੍ਹਾਂ ਲਕਸ਼ਮੀ - ਨਾਰਾਇਣ ਨੂੰ ਇਹ ਰਾਜਾਈ ਕਿਸ ਨੇ ਦਿੱਤੀ? ਜਰੂਰ ਭਗਵਾਨ ਨੇ
ਦਿੱਤੀ ਹੋਵੇਗੀ। ਅਗਲੇ ਜਨਮ ਵਿੱਚ ਭਗਵਾਨ ਨੇ ਰਾਜਯੋਗ ਸਿਖਾਇਆ, ਨਾਮ ਫਿਰ ਪਾ ਦਿੱਤਾ ਹੈ ਕ੍ਰਿਸ਼ਨ
ਦਾ। ਤਾਂ ਸਮਝਾਉਣ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਬਹੁਤ ਸਹਿਜ ਕਹਾਣੀ ਹੈ। ਬਾਬਾ ਨੂੰ ਕਿੰਨਾ ਸਮਾਂ
ਲੱਗਿਆ? ਅੱਧਾ ਘੰਟੇ ਵਿੱਚ ਇੰਨੀਂ ਸਹਿਜ ਗੱਲ ਵੀ ਸਮਝ ਨਹੀਂ ਸਕਦੇ ਇਸਲਈ ਬਾਪ ਕਹਿੰਦੇ ਹਨ ਸਿਰਫ
ਇੱਕ ਛੋਟੀ ਕਹਾਣੀ ਬੈਠ ਕਿਸੇ ਨੂੰ ਸਮਝਾਵੋ। ਹੱਥ ਵਿੱਚ ਚਿੱਤਰ ਲਓ। ਸਤਿਯੁਗ ਵਿੱਚ ਲਕਸ਼ਮੀ -
ਨਾਰਾਇਣ ਦਾ ਰਾਜ, ਫਿਰ ਤ੍ਰੇਤਾ ਵਿੱਚ ਰਾਮ - ਸੀਤਾ ਦਾ ਰਾਜ… ਫਿਰ ਦਵਾਪਰ ਵਿੱਚ ਰਾਵਣ ਦਾ ਰਾਜ
ਹੋਇਆ। ਕਿੰਨੀ ਸਹਿਜ ਕਹਾਣੀ ਹੈ। ਬਰੋਬਰ ਅਸੀਂ ਦੇਵਤਾ ਸੀ ਫਿਰ ਸ਼ਤ੍ਰੀਯ, ਵੈਸ਼, ਸ਼ੂਦ੍ਰ ਬਣੇ। ਹੁਣ
ਆਪਣੇ ਨੂੰ ਦੇਵਤਾ ਨਾ ਸਮਝਣ ਕਾਰਨ ਹਿੰਦੂ ਕਹਿ ਦਿੰਦੇ ਹਨ। ਧਰਮ ਸ਼੍ਰੇਸਠ, ਕਰਮ ਸ਼੍ਰੇਸ਼ਠ ਤੋਂ ਧਰਮ
ਭ੍ਰਿਸ਼ਟ, ਕਰਮ ਭ੍ਰਿਸ਼ਟ ਬਣ ਪਏ ਹਨ, ਅਜਿਹੀਆਂ ਛੋਟੀ - ਛੋਟੀ ਬੱਚੀਆਂ ਬੈਠ ਭਾਸ਼ਣ ਕਰਨ ਤਾਂ ਸਾਰੀ ਸਭਾ
ਵਿੱਚ ਹਿਯਰ - ਹਿਯਰ ਹੋ ਜਾਵੇ।
ਬਾਬਾ ਸਾਰੇ ਸੈਂਟਰਜ਼
ਵਾਲਿਆਂ ਨੂੰ ਸੁਣਾ ਰਹੇ ਹਨ। ਹੁਣ ਇਹ ਵੱਡੇ - ਵੱਡੇ ਨਹੀਂ ਸਿੱਖਦੇ ਹਨ ਤਾਂ ਛੋਟੀ - ਛੋਟੀ
ਕੁਮਾਰੀਆਂ ਨੂੰ ਸਿਖਾਓ। ਕੁਮਾਰੀਆਂ ਦਾ ਨਾਮ ਵੀ ਹੈ। ਦਿੱਲੀ, ਬੰਬੇ ਵਿੱਚ ਬਹੁਤ ਚੰਗੀ - ਚੰਗੀ
ਕੁਮਾਰੀਆਂ ਹਨ। ਪੜ੍ਹੀਆਂ ਲਿਖੀਆਂ ਹਨ। ਉਨ੍ਹਾਂ ਨੂੰ ਤਾਂ ਖੜਾ ਹੋ ਜਾਣਾ ਚਾਹੀਦਾ ਹੈ। ਕਿੰਨਾ ਕੰਮ
ਕਰ ਸਕਦੀਆਂ ਹੋ। ਜੇਕਰ ਕੁਮਾਰੀਆਂ ਖੜੀਆਂ ਹੋ ਜਾਣ ਤਾਂ ਨਾਮ ਬਾਲਾ ਹੋ ਜਾਵੇ। ਸਾਹੂਕਾਰ ਘਰ ਦੀਆਂ
ਜੋ ਹਨ ਉਹ ਮੁਸ਼ਕਿਲ ਹਿੰਮਤ ਰੱਖਦੀਆਂ ਹਨ। ਸਾਹੂਕਾਰੀ ਦਾ ਨਸ਼ਾ ਰਹਿੰਦਾ ਹੈ। ਦਹੇਜ ਆਦਿ ਮਿਲਦਾ ਹੈ
ਤਾਂ ਬਸ। ਕੁਮਾਰੀਆਂ ਵਿਆਹ ਕਰ ਕਾਲਾ ਮੂੰਹ ਕਰ ਦਿੰਦੀ ਹੈ ਅਤੇ ਸਭ ਦੇ ਅੱਗੇ ਝੁਕਣਾ ਪੈਂਦਾ ਹੈ।
ਤਾਂ ਬਾਪ ਕਿੰਨਾ ਸਹਿਜ ਸਮਝਾਉਂਦੇ ਹਨ। ਪਰ ਪਾਰਸਬੁੱਧੀ ਬਣਨ ਦਾ ਖਿਆਲ ਹੀ ਨਹੀਂ ਆਉਂਦਾ। ਵੇਖੋ ਜੋ
ਨਹੀਂ ਪੜ੍ਹਦੇ ਹਨ ਉਹ ਵੀ ਅੱਜਕਲ ਐਮ. ਪੀ, ਐਮ. ਐਲ. ਏ. ਆਦਿ ਬਣ ਗਏ ਹਨ। ਪੜ੍ਹਾਈ ਤੋਂ ਤਾਂ ਕੀ -
ਕੀ ਬਣ ਜਾਂਦੇ ਹਨ। ਇਹ ਪੜ੍ਹਾਈ ਤਾਂ ਬਹੁਤ ਸਹਿਜ ਹੈ। ਹੋਰਾਂ ਨੂੰ ਵੀ ਜਾਕੇ ਸਿਖਾਉਣਾ ਚਾਹੀਦਾ ਹੈ।
ਪਰ ਸ਼੍ਰੀਮਤ ਤੇ ਨਹੀਂ ਚਲਦੇ ਤਾਂ ਪੜ੍ਹਦੇ ਵੀ ਨਹੀਂ ਹਨ। ਬਹੁਤ ਚੰਗੀਆਂ - ਚੰਗੀਆਂ ਕੁਮਾਰੀਆਂ ਹਨ
ਪਰ ਆਪਣਾ ਹੀ ਨਸ਼ਾ ਚੜ੍ਹਿਆ ਹੋਇਆ ਹੈ। ਥੋੜਾ ਕੰਮ ਕੀਤਾ ਤਾਂ ਸਮਝਦੀਆਂ ਹਨ ਅਸੀਂ ਬਹੁਤ ਕੰਮ ਕੀਤਾ
ਹੈ। ਅਜੇ ਤਾਂ ਬਹੁਤ ਕੰਮ ਕਰਨਾ ਹੈ। ਅੱਜਕਲ ਫੈਸ਼ਨ ਵਿੱਚ ਹੀ ਕੁਮਾਰੀਆਂ ਰਹਿੰਦੀ ਹਨ। ਉੱਥੇ ਤਾਂ
ਨੈਚਰੁਲ ਸ਼ਿੰਗਾਰ ਰਹਿੰਦਾ ਹੈ। ਇੱਥੇ ਤਾਂ ਕਿੰਨਾ ਆਰਟੀਫ਼ਿਸ਼ਿਯਲ ਸ਼ਿੰਗਾਰ ਕਰਦੇ ਹਨ। ਸਿਰਫ ਬਾਲ
ਬਣਾਉਣ ਵਿੱਚ ਹੀ ਕਿੰਨੇ ਪੈਸੇ ਦਿੰਦੇ ਹਨ। ਇਹ ਹੈ ਮਾਇਆ ਦਾ ਪਾਮਪ। ਫਾਲ ਆਫ ਮਾਇਆ ਰਾਵਣ ਰਾਜ, ਫਿਰ
ਰਾਈਜ਼ ਆਫ ਰਾਮਰਾਜ। ਹੁਣ ਰਾਮਰਾਜ ਸਥਾਪਨ ਹੁੰਦਾ ਹੈ। ਪਰ ਤੁਸੀਂ ਮਿਹਨਤ ਤਾਂ ਕਰੋ ਨਾ। ਤੁਸੀਂ ਕੀ
ਬਣੋਗੇ! ਜੇਕਰ ਪੜ੍ਹਣਗੇ ਨਹੀਂ ਤਾਂ ਉੱਥੇ ਜਾਕੇ ਪਾਈ - ਪੈਸੇ ਦੀ ਪ੍ਰਜਾ ਬਣਨਗੇ। ਅੱਜਕਲ ਦੇ ਵੱਡੇ
- ਵੱਡੇ ਆਦਮੀ ਉੱਥੇ ਦੀ ਸਭ ਪ੍ਰਜਾ ਵਿੱਚ ਆ ਜਾਣਗੇ। ਸਾਹੂਕਾਰ ਲੋਕ ਸਿਰਫ ਚੰਗਾ - ਚੰਗਾ ਕਹਿ ਆਪਣੇ
ਧੰਧੇ ਵਿੱਚ ਲੱਗ ਜਾਂਦੇ ਹਨ। ਬਹੁਤ ਚੰਗਾ ਪ੍ਰਭਾਵਿਤ ਹੁੰਦੇ ਹਨ ਫਿਰ ਕੀ! ਅਖੀਰ ਕੀ ਹੋਵੇਗਾ? ਉੱਥੇ
ਜਾਕੇ ਪ੍ਰਜਾ ਬਣਨਗੇ। ਪ੍ਰਭਾਵਿਤ ਮਾਨਾ ਪ੍ਰਜਾ। ਜੋ ਮਿਹਨਤ ਕਰਦੇ ਹਨ ਉਹ ਰਾਮਰਾਜ ਵਿੱਚ ਆ ਜਾਣਗੇ।
ਸਮਝਾਉਣੀ ਤਾਂ ਬਹੁਤ ਸਹਿਜ ਹੈ। ਇਸ ਕਹਾਣੀ ਦੇ ਨਸ਼ੇ ਵਿੱਚ ਕੋਈ ਰਹੇ ਤਾਂ ਬੇੜਾ ਪਾਰ ਹੋ ਜਾਵੇ। ਅਸੀਂ
ਸ਼ਾਂਤੀਧਾਮ ਵਿੱਚ ਜਾਵਾਂਗੇ ਫਿਰ ਸੁਖਧਾਮ ਵਿੱਚ ਆਉਣਗੇ ਬਸ ਯਾਦ ਕਰਦੇ - ਕਰਾਉਂਦੇ ਰਹਿਣਾ ਹੈ, ਤਾਂ
ਹੀ ਉੱਚ ਪਦਵੀ ਪਾਉਣਗੇ। ਅਟੇੰਸ਼ਨ ਪੜ੍ਹਾਈ ਤੇ ਦੇਣਾ ਹੈ। ਚਿੱਤਰ ਹੱਥ ਵਿੱਚ ਹੋਵੇ। ਜਿਵੇੰ ਬਾਬਾ ਜਦੋਂ
ਲਕਸ਼ਮੀ - ਨਾਰਾਇਣ ਦੀ ਪੂਜਾ ਕਰਦੇ ਸੀ ਤਾਂ ਚਿੱਤਰ ਜੇਬ ਵਿੱਚ ਪਿਆ ਰਹਿੰਦਾ ਸੀ। ਚਿੱਤਰ ਛੋਟੇ ਵੀ
ਹਨ, ਲਾਕੇਟ ਵਿੱਚ ਵੀ ਹੈ। ਉਨ੍ਹਾਂ ਤੇ ਸਮਝਾਉਣਾ ਹੈ। ਇਹ ਹੈ ਬਾਬਾ, ਉਨ੍ਹਾਂ ਦਵਾਰਾ ਵਰਸਾ ਮਿਲ
ਰਿਹਾ ਹੈ। ਹੁਣ ਪਵਿੱਤਰ ਬਣੋ, ਬਾਪ ਨੂੰ ਯਾਦ ਕਰੋ। ਕਿੰਨੀ ਨਾਲੇਜ ਹੈ ਇਨ੍ਹਾਂ ਮੈਡਲਸ (ਬੈਜ) ਵਿੱਚ।
ਇਨ੍ਹਾਂ ਵਿੱਚ ਸਾਰਾ ਗਿਆਨ ਹੈ। ਇਨ੍ਹਾਂ ਤੇ ਸਮਝਾਉਣਾ ਬਹੁਤ ਸਹਿਜ ਹੈ। ਸੈਕਿੰਡ ਵਿੱਚ ਬਾਪ ਤੋਂ
ਸ੍ਵਰਗ ਦੇ ਜੀਵਨਮੁਕਤੀ ਦਾ ਵਰਸਾ। ਕੋਈ ਵੀ ਸਮਝਾਵੇ ਤਾਂ ਜੀਵਨਮੁਕਤੀ ਪਦਵੀ ਦਾ ਅਧਿਕਾਰੀ ਬਣ ਜਾਵੇ।
ਬਾਕੀ ਪੜ੍ਹਾਈ ਅਨੁਸਾਰ ਉੱਚ ਪਦਵੀ ਪਾਉਣਗੇ। ਸ੍ਵਰਗ ਵਿੱਚ ਤਾਂ ਆਉਣਗੇ ਨਾ। ਪਿਛਾੜੀ ਵਿੱਚ ਆਉਣਗੇ
ਤਾਂ ਸਹੀ ਨਾ। ਵ੍ਰਿਧੀ ਤਾਂ ਹੋਣੀ ਹੈ। ਦੇਵੀ - ਦੇਵਤਾ ਧਰਮ ਉੱਚ ਹੈ, ਉਹ ਵੀ ਤਾਂ ਬਣਨਗੇ ਨਾ।
ਪ੍ਰਜਾ ਤਾਂ ਲੱਖਾਂ ਬਣੇਗੀ। ਸੂਰਜਵੰਸ਼ੀ ਬਣਨ ਵਿਚ ਮਿਹਨਤ ਹੈ। ਸਰਵਿਸ ਕਰਨ ਵਾਲੇ ਹੀ ਚੰਗੀ ਪਦਵੀ
ਪਾਉਣਗੇ। ਉਨ੍ਹਾਂ ਦਾ ਨਾਮ ਵੀ ਬਾਲਾ ਹੈ - ਕੁਮਾਰਕ ਹੈ, ਜਨਕ ਹੈ ਚੰਗਾ ਸੈਂਟਰ ਸੰਭਾਲ ਰਹੀਆਂ ਹਨ।
ਕੋਈ ਖਿਟਪਿਟ ਨਹੀਂ ਹੈ।
ਬਾਪ ਕਹਿੰਦੇ ਹਨ ਸੀ ਨੋ
ਇਵਿਲ, ਟਾਕ ਨੋ ਇਵਿਲ ਫਿਰ ਵੀ ਇਵੇਂ - ਇਵੇਂ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਇਵੇਂ - ਇਵੇਂ ਦੇ
ਕੀ ਜਾਕੇ ਬਣਨਗੇ। ਇੰਨੀ ਸਹਿਜ ਸਰਵਿਸ ਵੀ ਨਹੀਂ ਕਰਦੇ ਹਨ। ਛੋਟੀ - ਛੋਟੀ ਬੱਚੀਆਂ ਵੀ ਇਹ ਸਮਝਾ
ਸਕਦੀ ਹੈ। ਸੁਣਾ ਸਕਦੀ ਹੈ। ਬੰਦਰ ਸੈਨਾ ਵੀ ਮਸ਼ਹੂਰ ਹੈ। ਸੀਤਾਵਾਂ ਜੋ ਰਾਵਣ ਦੀ ਜੇਲ ਵਿੱਚ ਫਸੀ
ਹੋਈ ਹੈ ਉਨ੍ਹਾਂ ਨੂੰ ਛੁਡਾਉਣਾ ਹੈ। ਕਥਾਵਾਂ ਤਾਂ ਕੀ - ਕੀ ਬਣਾ ਦਿੱਤੀਆਂ ਹਨ। ਇਵੇਂ - ਇਵੇਂ ਕੋਈ
ਭਾਸ਼ਣ ਕਰਨ। ਬਾਕੀ ਸਿਰਫ ਕਹਿੰਦੇ ਹਨ ਫਲਾਣਾ ਬਹੁਤ ਪ੍ਰਭਾਵਿਤ ਹੋਇਆ। ਪੁੱਛੋ, ਤੁਸੀਂ ਕੀ ਬਣਨਾ
ਚਾਹੁੰਦੇ ਹੋ? ਸਿਰਫ ਦੂਜਿਆਂ ਨੂੰ ਕਹਿਣਗੇ ਇਨ੍ਹਾਂ ਦਾ ਗਿਆਨ ਬਹੁਤ ਚੰਗਾ ਹੈ। ਆਪ ਸਮਝਦੇ ਕੁਝ ਵੀ
ਨਹੀਂ, ਇਸ ਤੋਂ ਕੀ ਫਾਇਦਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਪਾਰਸਬੁੱਧੀ
ਬਣਨ ਦੇ ਲਈ ਪੜ੍ਹਾਈ ਤੇ ਪੂਰਾ - ਪੂਰਾ ਧਿਆਨ ਦੇਣਾ ਹੈ। ਸ਼੍ਰੀਮਤ ਤੇ ਪੜ੍ਹਨਾ ਅਤੇ ਪੜ੍ਹਾਉਣਾ ਹੈ।
ਹੱਦ ਦੀ ਸ਼ਾਹੂਕਰੀ ਦਾ ਨਸ਼ਾ, ਫੈਸ਼ਨ ਆਦਿ ਛੱਡ ਇਸ ਬੇਹੱਦ ਸੇਵਾ ਵਿੱਚ ਲੱਗ ਜਾਣਾ ਹੈ।
2. ਹਿਯਰ ਨੋ ਇਵਿਲ, ਸੀ
ਨੋ ਇਵਿਲ… ਕੋਈ ਵੀ ਵਿਅਰਥ ਗੱਲਾਂ ਨਹੀਂ ਕਰਨੀਆਂ ਹਨ। ਕਿਸੇ ਤੇ ਪ੍ਰਭਾਵਿਤ ਨਹੀਂ ਹੋਣਾ ਹੈ। ਸਭ
ਨੂੰ ਸੱਤ ਨਾਰਾਇਣ ਦੀ ਛੋਟੀ ਜਿਹੀ ਕਹਾਣੀ ਸੁਣਾਉਣੀ ਹੈ।
ਵਰਦਾਨ:-
ਨਵੇਂ ਜੀਵਨ ਦੀ ਸਮ੍ਰਿਤੀ ਨਾਲ ਕਰਮਿੰਦ੍ਰਿਆਂ ਤੇ ਵਿਜੇ ਪ੍ਰਾਪਤ ਕਰਨ ਵਾਲੇ ਮਰਜੀਵਾ ਭਵ।
ਜੋ ਬੱਚੇ ਪੂਰਾ ਮਰਜੀਵਾ
ਬਣ ਗਏ ਉਨ੍ਹਾਂਨੂੰ ਕਰਮਿੰਦ੍ਰਿਆਂ ਦੀ ਆਕਰਸ਼ਣ ਹੋ ਨਹੀਂ ਸਕਦੀ। ਮਰਜੀਵਾ ਬਣੇ ਮਤਲਬ ਸਭ ਪਾਸਿਓਂ ਮਰ
ਚੁੱਕੇ, ਪੁਰਾਣੀ ਉਮਰ ਖਤਮ ਹੋਈ। ਜਦੋਂ ਨਵਾਂ ਜਨਮ ਹੋਇਆ, ਤਾਂ ਨਵੇਂ ਨਜਮ, ਨਵੇਂ ਜੀਵਨ ਵਿਚ
ਕਰਮਿੰਦ੍ਰਿਆਂ ਦੇ ਵਸ਼ ਹੋ ਕਿਵੇਂ ਸਕਦੇ। ਬ੍ਰਹਮਾਕੁਮਾਰ - ਕੁਮਾਰੀ ਦੇ ਨਵੇਂ ਜੀਵਨ ਵਿਚ
ਕਰਮਿੰਦ੍ਰਿਆਂ ਦੇ ਵਸ਼ ਹੋਣਾ ਕੀ ਚੀਜ ਹੁੰਦੀ ਹੈ - ਇਸ ਨਾਲੇਜ ਤੋਂ ਵੀ ਪਰੇ। ਸ਼ੂਦ੍ਰਪਨ ਦਾ ਜਰਾ
ਵੀ ਸਾਹ ਮਤਲਬ ਸੰਸਕਾਰ ਕਿਤੇ ਅਟਕਿਆ ਨਾ ਹੋਵੇ।
ਸਲੋਗਨ:-
ਅੰਮ੍ਰਿਤਵੇਲੇ
ਦਿਲ ਵਿਚ ਪਰਮਾਤਮ ਸਨੇਹ ਨੂੰ ਸਮਾ ਲਵੋ ਤਾਂ ਹੋਰ ਕੋਈ ਸਨੇਹ ਆਕਰਸ਼ਿਤ ਨਹੀਂ ਕਰ ਸਕਦਾ।
ਇਹ ਅਵਿਅਕਤ ਇਸ਼ਾਰੇ :-
ਮਹਾਨ ਬਣਨ ਦੇ ਲਈ ਮਧੁਰਤਾ ਅਤੇ ਨਿਮਰਤਾ ਦਾ ਗੁਣ ਧਾਰਨ ਕਰੋ।
ਸੰਗਠਨ ਵਿਚ ਸਫਲਤਾ
ਪ੍ਰਾਪਤ ਕਰਨ ਦੇ ਲਈ ਸਦਾ ਨਮ੍ਰਚਿੱਤ ਦੇ ਤਖ਼ਤ ਤੇ ਬਿਰਾਜਮਾਨ ਰਹੋ। ਇਸੇ ਤਖਤ ਤੇ ਬੈਠ, ਜਿੰਮੇਵਾਰੀ
ਦਾ ਤਾਜ ਧਾਰਨ ਕਰ ਭਵਿੱਖ ਦੀ ਪਦਵੀ ਬਣਾਓ। ਤਖ਼ਤ ਤੋਂ ਉਤਰਨਾ ਨਹੀਂ ਇਸੇ ਤੇ ਬੈਠਕੇ ਕੰਮ ਕਰੋ ਤਾਂ
ਸਫਲਤਾ ਮਿਲਦੀ ਰਹੇਗੀ। ਇਸ ਦੇ ਲਈ ‘ ਪਹਿਲੇ ਆਪ’ ਦਾ ਪਾਠ ਪੱਕਾ ਹੋਵੇ, ਇਸ ਨਾਲ ਤੁਹਾਡੇ ਸੰਸਕਾਰ
ਸਭਦੇ ਨਾਲ ਸਹਿਜ ਹੀ ਮਿਲ ਜਾਣਗੇ।