14.05.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਹੁਣ
ਤੁਸੀਂ ਸੰਗਮ ਤੇ ਹੋ, ਤੁਹਾਨੂੰ ਪੁਰਾਣੀ ਦੁਨੀਆਂ ਤੋਂ ਤਾਲੁਕ (ਨਾਤਾ) ਤੋੜ ਦੇਣਾ ਹੈ ਕਿਓਂਕਿ ਇਹ
ਪੁਰਾਣੀ ਦੁਨੀਆਂ ਹੁਣ ਖਤਮ ਹੋਣੀ ਹੈ"
ਪ੍ਰਸ਼ਨ:-
ਸੰਗਮ ਦੀ ਕਿਹੜੀ
ਵਿਸ਼ੇਸ਼ਤਾ ਸਾਰੇ ਕਲਪ ਤੋਂ ਨਿਆਰੀ ਹੈ?
ਉੱਤਰ:-
ਸੰਗਮ ਦੀ ਹੀ
ਵਿਸ਼ੇਸ਼ਤਾ ਹੈ - ਪੜ੍ਹਦੇ ਇੱਥੇ ਹੋ, ਪ੍ਰਾਲਬੱਧ ਭਵਿੱਖ ਵਿੱਚ ਪਾਉਂਦੇ ਹੋ। ਸਾਰੇ ਕਲਪ ਵਿੱਚ ਇਵੇਂ
ਦੀ ਪੜ੍ਹਾਈ ਨਹੀਂ ਪੜ੍ਹਾਈ ਜਾਂਦੀ ਜਿਸ ਦੀ ਪ੍ਰਾਲਬੱਧ ਦੂਜੇ ਜਨਮ ਵਿੱਚ ਮਿਲੇ। ਹੁਣ ਤੁਸੀਂ ਬੱਚੇ
ਮ੍ਰਿਤਯੂਲੋਕ ਵਿੱਚ ਪੜ੍ਹ ਰਹੇ ਹਾਂ। ਅਮਰਲੋਕ ਦੇ ਲਈ। ਹੋਰ ਕੋਈ ਦੂਜੇ ਜਨਮ ਦੇ ਲਈ ਪੜ੍ਹਦਾ ਨਹੀਂ।
ਗੀਤ:-
ਦੂਰ ਦੇਸ਼ ਦਾ
ਰਹਿਣ ਵਾਲਾ...
ਓਮ ਸ਼ਾਂਤੀ
ਦੂਰ ਦੇਸ਼ ਦਾ ਰਹਿਣ ਵਾਲਾ ਕੌਣ? ਇਹ ਤਾਂ ਕੋਈ ਵੀ ਜਾਣਦੇ ਨਹੀਂ। ਕੀ ਉਨ੍ਹਾਂ ਦਾ ਆਪਣਾ ਦੇਸ਼ ਨਹੀਂ
ਹੈ ਜੋ ਪਰਾਏ ਦੇਸ਼ ਵਿੱਚ ਆਏ ਹਨ? ਉਹ ਆਪਣੇ ਦੇਸ਼ ਵਿੱਚ ਨਹੀਂ ਆਉਂਦੇ ਹਨ। ਇਹ ਰਾਵਣ ਰਾਜ ਪਰਾਇਆ ਦੇਸ਼
ਹੈ ਨਾ। ਕੀ ਸ਼ਿਵਬਾਬਾ ਆਪਣੇ ਦੇਸ਼ ਵਿੱਚ ਨਹੀਂ ਆਉਂਦੇ ਹਨ? ਅੱਛਾ, ਰਾਵਣ ਦਾ ਪਰਦੇਸ਼ ਕਿਹੜਾ ਹੈ? ਹੋਰ
ਦੇਸ਼ ਕਿਹੜਾ ਹੈ? ਸ਼ਿਵਬਾਬਾ ਦਾ ਆਪਣਾ ਦੇਸ਼ ਕਿਹੜਾ ਹੈ, ਪਰਾਇਆ ਦੇਸ਼ ਕਿਹੜਾ ਹੈ? ਫਿਰ ਬਾਪ ਆਉਂਦੇ ਹਨ
ਪਰਾਏ ਦੇਸ਼ ਵਿੱਚ, ਤਾਂ ਉਨ੍ਹਾਂ ਦਾ ਦੇਸ਼ ਕਿਹੜਾ ਹੈ? ਆਪਣੇ ਦੇਸ਼ ਦੀ ਸਥਾਪਨਾ ਕਰਨ ਆਉਂਦੇ ਹਨ ਪਰ ਕੀ
ਉਹ ਆਪਣੇ ਦੇਸ਼ ਵਿੱਚ ਆਪ ਆਉਂਦੇ ਹਨ? (ਇੱਕ - ਦੋ ਨੇ ਸੁਣਾਇਆ) ਅੱਛਾ, ਇਸ ਤੇ ਸਭ ਵਿਚਾਰ ਸਾਗਰ
ਮੰਥਨ ਕਰਨਾ। ਇਹ ਬਹੁਤ ਸਮਝਣ ਦੀ ਗੱਲ ਹੈ। ਰਾਵਣ ਦਾ ਪਰਾਇਆ ਦੇਸ਼ ਦੱਸਣਾ ਬਹੁਤ ਸਹਿਜ ਹੈ। ਰਾਮ ਰਾਜ
ਵਿੱਚ ਕਦੀ ਰਾਵਣ ਆਉਂਦਾ ਨਹੀਂ। ਬਾਪ ਨੂੰ ਰਾਵਣ ਦੇ ਦੇਸ਼ ਵਿੱਚ ਆਉਣਾ ਪੈਂਦਾ ਹੈ ਕਿਓਂਕਿ ਰਾਵਣ ਰਾਜ
ਨੂੰ ਚੇਂਜ ਕਰਨਾ ਹੁੰਦਾ ਹੈ। ਇਹ ਹੈ ਸੰਗਮਯੁਗ। ਉਹ ਸਤਿਯੁਗ ਵਿੱਚ ਵੀ ਨਹੀਂ ਆਉਂਦੇ, ਕਲਯੁਗ ਵਿੱਚ
ਵੀ ਨਹੀਂ ਆਉਂਦੇ। ਸੰਗਮਯੁਗ ਤੇ ਆਉਂਦੇ ਹਨ। ਤਾਂ ਇਹ ਰਾਮ ਦਾ ਵੀ ਦੇਸ਼ ਹੈ, ਰਾਵਣ ਦਾ ਵੀ ਦੇਸ਼ ਹੈ।
ਇਸ ਕਿਨਾਰੇ ਰਾਮ ਦਾ, ਉਸ ਕਿਨਾਰੇ ਰਾਵਣ ਦਾ ਹੈ। ਸੰਗਮ ਹੈ ਨਾ। ਹੁਣ ਤੁਸੀਂ ਬੱਚੇ ਸੰਗਮ ਤੇ ਹੋ।
ਨਾ ਇਸ ਤਰਫ, ਨਾ ਉਸ ਤਰਫ ਹੋ। ਆਪਣੇ ਨੂੰ ਸੰਗਮ ਤੇ ਸਮਝਣਾ ਚਾਹੀਦਾ ਹੈ। ਸਾਡਾ ਉਸ ਤਰਫ ਤਾਲੁਕ ਹੈ
ਨਹੀਂ ਹੈ। ਬੁੱਧੀ ਤੋਂ ਪੁਰਾਣੀ ਦੁਨੀਆਂ ਤੋਂ ਤਾਲੁਕ ਤੋੜਨਾ ਪੈਂਦਾ ਹੈ। ਰਹਿੰਦੇ ਤਾਂ ਇੱਥੇ ਹੀ ਹਨ।
ਪਰ ਬੁੱਧੀ ਤੋਂ ਜਾਣਦੇ ਹਨ ਇਹ ਪੁਰਾਣੀ ਦੁਨੀਆਂ ਹੀ ਖਤਮ ਹੋਣੀ ਹੈ। ਆਤਮਾ ਕਹਿੰਦੀ ਹੈ ਹੁਣ ਮੈ
ਸੰਗਮ ਤੇ ਹਾਂ। ਬਾਪ ਆਇਆ ਹੋਇਆ ਹੈ, ਉਨ੍ਹਾਂ ਨੂੰ ਖਵਈਆ ਵੀ ਕਹਿੰਦੇ ਹਨ। ਹੁਣ ਅਸੀਂ ਜਾ ਰਹੇ ਹਾਂ।
ਕਿਵੇਂ? ਯੋਗ ਨਾਲ। ਯੋਗ ਦੇ ਲਈ ਵੀ ਗਿਆਨ ਹੈ। ਗਿਆਨ ਦੇ ਲਈ ਵੀ ਗਿਆਨ ਹੈ। ਯੋਗ ਦੇ ਲਈ ਸਮਝਾਇਆ
ਜਾਂਦਾ ਹੈ ਆਪਣੇ ਨੂੰ ਆਤਮਾ ਸਮਝੋ ਫਿਰ ਬਾਪ ਨੂੰ ਯਾਦ ਕਰੋ। ਇਹ ਵੀ ਗਿਆਨ ਹੈ ਨਾ। ਗਿਆਨ ਮਤਲਬ
ਸਮਝਾਣੀ। ਬਾਪ ਮਤ ਦਿੰਦੇ ਆਏ ਹਨ। ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝੋ। ਆਤਮਾ ਹੀ 84 ਜਨਮ ਲੈਂਦੀ
ਹੈ। ਬਾਪ ਬੱਚਿਆਂ ਨੂੰ ਹੀ ਵਿਸਤਾਰ ਵਿੱਚ ਬੈਠ ਸਮਝਾਉਂਦੇ ਹਨ। ਹੁਣ ਇਹ ਰਾਵਣ ਰਾਜ ਖਤਮ ਹੋਣਾ ਹੈ।
ਇੱਥੇ ਹੈ ਕਰਮ - ਬੰਧਨ, ਉੱਥੇ ਹੈ ਕਰਮ - ਸੰਬੰਧ। ਬੰਧਨ ਦੁੱਖ ਦਾ ਨਾਮ ਹੈ। ਸੰਬੰਧ ਸੁੱਖ ਦਾ ਨਾਮ
ਹੈ! ਹੁਣ ਕਰਮ - ਬੰਧਨ ਨੂੰ ਤੋੜਨਾ ਹੈ। ਬੁੱਧੀ ਵਿੱਚ ਹੈ ਅਸੀਂ ਇਸ ਸਮੇਂ ਬ੍ਰਾਹਮਣ ਸੰਬੰਧ ਵਿੱਚ
ਹਾਂ ਫਿਰ ਦੈਵੀ ਸੰਬੰਧ ਵਿੱਚ ਜਾਵਾਂਗੇ। ਬ੍ਰਾਹਮਣ ਸੰਬੰਧ ਦਾ ਇਹ ਇੱਕ ਹੀ ਜਨਮ ਹੈ। ਫਿਰ 8 ਅਤੇ 12
ਜਨਮ ਦੈਵੀ ਸੰਬੰਧ ਵਿਚ ਹੋਣਗੇ। ਇਹ ਗਿਆਨ ਬੁੱਧੀ ਵਿੱਚ ਹੈ ਇਸਲਈ ਕਲਯੁਗ ਛੀ - ਛੀ ਕਰਮਬੰਧਨ ਤੋਂ
ਜਿਵੇਂ ਗਲਾਨੀ ਕਰਦੇ ਹਨ। ਇਸ ਦੁਨੀਆਂ ਦੇ ਕਰਮਬੰਧਨ ਵਿੱਚ ਹੁਣ ਰਹਿਣਾ ਨਹੀਂ ਹੈ। ਬੁੱਧੀ ਮਿਲਦੀ ਹੈ
- ਇਹ ਸਭ ਹਨ ਆਸੁਰੀ ਕਰਮਬੰਧਨ। ਅਸੀਂ ਵੀ ਗੁਪਤ ਇੱਕ ਯਾਤਰਾ ਤੇ ਹਾਂ। ਇਹ ਬਾਪ ਨੇ ਯਾਤਰਾ ਸਿਖਾਈ
ਹੈ ਫਿਰ ਇਸ ਕਰਮ - ਬੰਧਨ ਤੋਂ ਨਿਆਰੇ ਹੋ ਅਸੀਂ ਕਰਮਾਤੀਤ ਹੋ ਜਾਵਾਂਗੇ। ਇਹ ਕਰਮ - ਬੰਧਨ ਹੁਣ
ਟੁੱਟਣਾ ਹੀ ਹੈ। ਅਸੀਂ ਬਾਪ ਨੂੰ ਯਾਦ ਕਰਦੇ ਹਾਂ ਕਿ ਪਵਿੱਤਰ ਬਣ ਚੱਕਰ ਨੂੰ ਸਮਝ ਚਕ੍ਰਵਰਤੀ ਰਾਜਾ
ਬਣੀਏ। ਪੜ੍ਹ ਰਹੇ ਹਾਂ ਫਿਰ ਉਨ੍ਹਾਂ ਦਾ ਏਮ ਆਬਜੈਕਟ, ਪ੍ਰਾਲਬੱਧ ਵੀ ਚਾਹੀਦਾ ਹੈ ਨਾ। ਤੁਸੀਂ ਜਾਣਦੇ
ਹੋ ਸਾਨੂੰ ਪੜ੍ਹਾਉਣ ਵਾਲਾ ਬੇਹੱਦ ਦਾ ਬਾਪ ਹੈ। ਬੇਹੱਦ ਦੇ ਬਾਪ ਨੇ ਸਾਨੂੰ 5 ਹਜ਼ਾਰ ਵਰ੍ਹੇ ਪਹਿਲਾਂ
ਪੜ੍ਹਾਇਆ ਸੀ। ਇਹ ਡਰਾਮਾ ਹੈ ਨਾ। ਜਿਨ੍ਹਾਂ ਨੂੰ ਕਲਪ ਪਹਿਲਾਂ ਪੜ੍ਹਿਆ ਸੀ ਉਨ੍ਹਾਂ ਨੂੰ ਹੀ
ਪੜ੍ਹਾਉਣਗੇ। ਆਉਂਦੇ ਰਹਿਣਗੇ, ਵ੍ਰਿਧੀ ਨੂੰ ਪਾਉਂਦੇ ਰਹਿਣਗੇ। ਸਭ ਤਾਂ ਸਤਿਯੁਗ ਵਿੱਚ ਨਹੀਂ ਆਉਣਗੇ।
ਬਾਕੀ ਸਭ ਜਾਣਗੇ ਵਾਪਿਸ ਘਰ। ਇਸ ਪਾਰ ਹੈ ਨਰਕ, ਉਸ ਪਾਰ ਹੈ ਸ੍ਵਰਗ। ਉਸ ਪੜ੍ਹਾਈ ਵਿੱਚ ਤਾਂ ਸਮਝਦੇ
ਹਨ ਅਸੀਂ ਇੱਥੇ ਪੜ੍ਹਦੇ ਹਾਂ, ਫਿਰ ਪ੍ਰਾਲਬੱਧ ਵੀ ਇੱਥੇ ਪਾਉਣਗੇ। ਇੱਥੇ ਅਸੀਂ ਪੜ੍ਹਦੇ ਹਾਂ
ਸੰਗਮਯੁਗ ਤੇ, ਇਨ੍ਹਾਂ ਦੀ ਪ੍ਰਾਲਬਧ ਸਾਨੂੰ ਨਵੀਂ ਦੁਨੀਆਂ ਵਿੱਚ ਮਿਲੇਗੀ। ਇੱਥੇ ਹੈ ਨਵੀਂ ਗੱਲ।
ਦੁਨੀਆਂ ਵਿੱਚ ਇਵੇਂ ਕੋਈ ਨਹੀਂ ਕਹਿਣਗੇ ਕਿ ਤੁਹਾਨੂੰ ਇਸ ਦੀ ਪ੍ਰਾਲਬੱਧ ਦੂਜੇ ਜਨਮ ਵਿੱਚ ਮਿਲੇਗੀ।
ਇਸ ਜਨਮ ਵਿੱਚ ਅਗਲੇ ਜਨਮਾਂ ਦੀ ਪ੍ਰਾਲਬੱਧ ਪਾਉਣਾ - ਇਹ ਸਿਰਫ ਇਸ ਸੰਗਮਯੁਗ ਤੇ ਹੀ ਹੁੰਦਾ ਹੈ।
ਬਾਪ ਵੀ ਆਉਂਦੇ ਹੀ ਸੰਗਮਯੁਗ ਤੇ ਹਨ। ਤੁਸੀਂ ਪੜ੍ਹਦੇ ਹੋ ਪੁਰਸ਼ੋਤਮ ਬਣਨ ਦੇ ਲਈ। ਇੱਕ ਹੀ ਵਾਰ
ਪ੍ਰਮਾਤਮਾ ਗਿਆਨ ਸਾਗਰ ਆਕੇ ਪੜ੍ਹਾਉਂਦੇ ਹਨ ਨਵੀਂ ਦੁਨੀਆਂ ਅਮਰਪੁਰੀ ਦੇ ਲਈ। ਇਹ ਤਾਂ ਹੈ ਕਲਯੁਗ,
ਮ੍ਰਿਤਯੂਲੋਕ। ਅਸੀਂ ਪੜ੍ਹਦੇ ਹਾਂ ਸਤਿਯੁਗ ਦੇ ਲਈ। ਨਰਕਵਾਸੀ ਤੋਂ ਸ੍ਵਰਗਵਾਸੀ ਹੋਣ ਦੇ ਲਈ। ਇਹ ਹੈ
ਪਰਾਇਆ ਦੇਸ਼, ਉਹ ਹੈ ਆਪਣਾ ਦੇਸ਼। ਉਸ ਆਪਣੇ ਦੇਸ਼ ਵਿੱਚ ਬਾਪ ਨੂੰ ਆਉਣ ਦੀ ਲੋੜ ਨਹੀਂ ਹੈ। ਉਹ ਦੇਸ਼
ਬੱਚਿਆਂ ਦੇ ਲਈ ਹੀ ਹੈ, ਉੱਥੇ ਸਤਿਯੁਗ ਵਿੱਚ ਰਾਵਣ ਦਾ ਆਉਣਾ ਨਹੀਂ ਹੁੰਦਾ ਹੈ, ਰਾਵਣ ਗੁੰਮ ਹੋ
ਜਾਂਦਾ ਹੈ। ਫਿਰ ਆਏਗਾ ਦੁਆਪਰ ਵਿੱਚ। ਤਾਂ ਬਾਪ ਵੀ ਗੁੰਮ ਹੋ ਜਾਂਦਾ ਹੈ। ਸਤਿਯੁਗ ਵਿੱਚ ਕੋਈ ਵੀ
ਉਨ੍ਹਾਂ ਨੂੰ ਜਾਣਦੇ ਨਹੀਂ। ਤਾਂ ਯਾਦ ਵੀ ਕਿਓੰ ਕਰਨਗੇ। ਸੁੱਖ ਦੀ ਪੂਰੀ ਪ੍ਰਾਲਬੱਧ ਹੁੰਦੀ ਹੈ ਤਾਂ
ਫਿਰ ਰਾਵਣ ਰਾਜ ਸ਼ੁਰੂ ਹੁੰਦਾ ਹੈ, ਇਸ ਨੂੰ ਪਰਾਇਆ ਦੇਸ਼ ਕਿਹਾ ਜਾਂਦਾ ਹੈ।
ਹੁਣ ਤੁਸੀਂ ਸਮਝਦੇ ਹੋ
ਅਸੀਂ ਸੰਗਮਯੁਗ ਤੇ ਹਾਂ, ਸਾਨੂੰ ਰਸਤਾ ਵਿਖਾਉਣ ਵਾਲਾ ਬਾਪ ਮਿਲਿਆ ਹੈ। ਬਾਕੀ ਸਭ ਧੱਕਾ ਖਾਂਦੇ
ਰਹਿੰਦੇ ਹਨ। ਜੋ ਬਹੁਤ ਥੱਕੇ ਹੋਏ ਹੋਣਗੇ, ਜਿਨ੍ਹਾਂ ਨੇ ਕਲਪ ਪਹਿਲੇ ਰਸਤਾ ਲੀਤਾ ਹੋਵੇਗਾ, ਉਹ
ਆਉਂਦੇ ਰਹਿਣਗੇ। ਤੁਸੀਂ ਪੰਡੇ ਸਭ ਨੂੰ ਰਸਤਾ ਦੱਸਦੇ ਹੋ, ਇਹ ਹੈ ਯਾਤਰਾ ਦਾ ਰਸਤਾ। ਸਿੱਧਾ ਚਲੇ
ਜਾਵਾਂਗੇ ਸੁੱਖਧਾਮ। ਤੁਸੀਂ ਪੰਡੇ ਪਾਂਡਵ ਸੰਪਰਦਾਏ ਹੋ। ਪਾਂਡਵ ਰਾਜ ਨਹੀਂ ਕਹਾਂਗੇ। ਰਾਜ ਨਾ
ਪਾਂਡਵਾਂ ਨੂੰ, ਨਾ ਕੌਰਵਾਂ ਨੂੰ ਹੈ। ਦੋਨਾਂ ਨੂੰ ਤਾਜ ਨਹੀਂ ਹੈ। ਭਗਤੀ ਮਾਰਗ ਵਿੱਚ ਦੋਨਾਂ ਨੂੰ
ਤਾਜ ਦੇ ਦਿੱਤਾ ਹੈ। ਜੇ ਦੇਣ ਵੀ ਤਾਂ ਕੌਰਵਾਂ ਨੂੰ ਲਾਈਟ ਦਾ ਤਾਜ ਨਹੀਂ ਦੇਣਗੇ। ਪਾਂਡਵਾਂ ਨੂੰ ਵੀ
ਲਾਈਟ ਨਹੀਂ ਦੇ ਸਕਦੇ ਕਿਓਂਕਿ ਪੁਰਸ਼ਾਰਥੀ ਹਨ। ਚੱਲਦੇ - ਚੱਲਦੇ ਡਿੱਗ ਪੈਂਦੇ ਹਨ ਤਾਂ ਕਿਸ ਨੂੰ
ਦਈਏ ਇਸਲਈ ਉਹ ਸਭ ਨਿਸ਼ਾਨੀ ਵਿਸ਼ਨੂੰ ਨੂੰ ਦਿੱਤੀ ਹੈ ਕਿਓਂਕਿ ਉਹ ਪਵਿੱਤਰ ਹਨ। ਸਤਿਯੁਗ ਵਿੱਚ ਸਾਰੇ
ਪਵਿੱਤਰ ਸੰਪੂਰਨ ਨਿਰਵਿਕਾਰੀ ਹੁੰਦੇ ਹਨ। ਪਵਿੱਤਰਤਾ ਦੀ ਲਾਈਟ ਦਾ ਤਾਜ ਹੈ। ਇਸ ਸਮੇਂ ਤਾਂ ਕੋਈ
ਪਵਿੱਤਰ ਨਹੀਂ ਹੈ। ਸੰਨਿਆਸੀ ਲੋਕ ਕਹਿਲਵਾਉਂਦੇ ਹਨ ਕਿ ਅਸੀਂ ਪਵਿੱਤਰ ਹਾਂ। ਪਰ ਦੁਨੀਆਂ ਤਾਂ
ਪਵਿੱਤਰ ਨਹੀਂ ਹੈ ਨਾ। ਜਨਮ ਫਿਰ ਵੀ ਵਿਕਾਰੀ ਦੁਨੀਆਂ ਵਿੱਚ ਹੀ ਲੈਂਦੇ ਹਨ। ਇਹ ਹੈ ਰਾਵਣ ਦੀ ਪਤਿਤ
ਪੁਰੀ। ਪਾਵਨ ਰਾਜ ਸਤਯੁਗ ਨਵੀਂ ਦੁਨੀਆਂ ਨੂੰ ਕਿਹਾ ਜਾਂਦਾ ਹੈ। ਹੁਣ ਤੁਸੀਂ ਬੱਚਿਆਂ ਨੂੰ ਬਾਪ
ਬਾਗਵਾਨ ਕੰਡਿਆਂ ਤੋਂ ਫੁੱਲ ਬਣਾਉਂਦੇ ਹਨ। ਉਹ ਪਤਿਤ - ਪਾਵਨ ਵੀ ਹੈ, ਖਵਈਆ ਵੀ ਹੈ, ਬਾਗਵਾਨ ਵੀ
ਹੈ। ਬਾਗਵਾਨ ਆਏ ਹਨ ਕੰਡਿਆਂ ਦੇ ਜੰਗਲ ਵਿੱਚ, ਤੁਹਾਡਾ ਕਮਾਂਡਰ ਤਾਂ ਇੱਕ ਹੀ ਹੈ। ਯਾਦਵਾਂ ਦਾ
ਕਮਾਂਡਰ ਚੀਫ ਸ਼ੰਕਰ ਨੂੰ ਕਹਿਣ? ਉਵੇਂ ਤਾਂ ਉਹ ਕੋਈ ਵਿਨਾਸ਼ ਕਰਾਉਂਦੇ ਨਹੀਂ ਹਨ। ਜੱਦ ਸਮੇਂ ਹੁੰਦਾ
ਹੈ ਤਾਂ ਲੜਾਈ ਲੱਗਦੀ ਹੈ। ਕਹਿੰਦੇ ਹਨ ਸ਼ੰਕਰ ਦੀ ਪ੍ਰੇਰਨਾ ਨਾਲ ਮੂਸਲ ਆਦਿ ਬਣਦੇ ਹਨ। ਇਹ ਸਭ
ਕਹਾਣੀਆਂ ਬੈਠ ਬਣਾਈਆਂ ਹਨ। ਪੁਰਾਣੀ ਦੁਨੀਆਂ ਖਤਮ ਤਾਂ ਜਰੂਰ ਹੋਣੀ ਹੈ। ਮਕਾਨ ਪੁਰਾਣਾ ਹੁੰਦਾ ਹੈ
ਤਾਂ ਡਿੱਗ ਪੈਂਦਾ ਹੈ। ਮਨੁੱਖ ਮਰ ਜਾਂਦੇ ਹਨ। ਇਹ ਵੀ ਪੁਰਾਣੀ ਦੁਨੀਆਂ ਖਤਮ ਹੋਣੀ ਹੈ। ਇਹ ਸਭ ਦਬਕੇ
ਮਰ ਜਾਣਗੇ, ਕੋਈ ਡੁੱਬ ਮਰਣਗੇ। ਕੋਈ ਸ਼ਾਕ ਵਿੱਚ ਮਰਣਗੇ। ਬਾਂਬਜ ਆਦਿ ਦੀ ਜਹਰੀਲੀ ਹਵਾ ਵੀ ਮਾਰ
ਦੇਵੇਗੀ। ਬੱਚਿਆਂ ਦੀ ਬੁੱਧੀ ਵਿੱਚ ਹੈ ਕਿ ਵਿਨਾਸ਼ ਹੋਣਾ ਹੀ ਹੈ। ਅਸੀਂ ਉਸ ਪਾਰ ਜਾ ਰਹੇ ਹਾਂ।
ਕਲਯੁਗ ਪੂਰਾ ਹੋ ਸਤਿਯੁਗ ਦੀ ਸਥਾਪਨਾ ਜਰੂਰ ਹੋਣੀ ਹੈ। ਫਿਰ ਅੱਧਾਕਲਪ ਲੜਾਈ ਹੁੰਦੀ ਹੀ ਨਹੀਂ।
ਹੁਣ ਬਾਪ ਆਏ ਹਨ
ਪੁਰਸ਼ਾਰਥ ਕਰਾਉਣ, ਇਹ ਲਾਸ੍ਟ ਚਾਂਸ ਹੈ। ਦੇਰੀ ਕੀਤੀ ਤਾਂ ਫਿਰ ਅਚਾਨਕ ਹੀ ਮਰ ਜਾਣਗੇ। ਮੌਤ ਸਾਹਮਣੇ
ਖੜਿਆ ਹੈ। ਅਚਾਨਕ ਬੈਠੇ - ਬੈਠੇ ਮਨੁੱਖ ਮਰ ਜਾਂਦੇ ਹਨ। ਮਰਨ ਦੇ ਪਹਿਲੇ ਤਾਂ ਯਾਦ ਦੀ ਯਾਤਰਾ ਕਰੋ।
ਹੁਣ ਤੁਸੀਂ ਬੱਚਿਆਂ ਨੂੰ ਘਰ ਜਾਣਾ ਹੈ ਇਸਲਈ ਬਾਪ ਕਹਿੰਦੇ ਹਨ - ਬੱਚੇ, ਘਰ ਨੂੰ ਯਾਦ ਕਰੋ, ਇਸ
ਨਾਲ ਅੰਤ ਮਤੀ ਸੋ ਗਤੀ ਹੋ ਜਾਵੇਗੀ, ਘਰ ਚਲੇ ਜਾਵੋਗੇ। ਪਰੰਤੂ ਸਿਰ੍ਫ ਬਾਪ ਨੂੰ ਯਾਦ ਕਰਨਗੇ ਤਾਂ
ਪਾਪ ਵਿਨਾਸ਼ ਨਹੀਂ ਹੋਣਗੇ। ਬਾਪ ਨੂੰ ਯਾਦ ਕਰੋਗੇ ਤਾਂ ਪਾਪ ਵਿਨਾਸ਼ ਹੋਣ ਅਤੇ ਤੁਸੀਂ ਆਪਣੇ ਘਰ ਚਲੇ
ਜਾਵੋਗੇ ਇਸਲਈ ਬਾਪ ਨੂੰ ਯਾਦ ਕਰਦੇ ਰਹੋ। ਆਪਣਾ ਚਾਰਟ ਰੱਖੋ ਤਾਂ ਪਤਾ ਪਵੇਗਾ, ਸਾਰਾ ਦਿਨ ਵਿੱਚ ਅਸੀਂ
ਕੀ ਕੀਤਾ? 5-6 ਵਰ੍ਹੇ ਦੀ ਉਮਰ ਤੋਂ ਲੈਕੇ ਆਪਣੀ ਲਾਈਫ ਵਿੱਚ ਕੀ - ਕੀ ਕੀਤਾ…ਇਹ ਵੀ ਯਾਦ ਰਹਿੰਦਾ
ਹੈ। ਇਵੇਂ ਵੀ ਨਹੀਂ, ਸਾਰਾ ਟਾਈਮ ਲਿੱਖਣਾ ਪੈਂਦਾ ਹੈ। ਧਿਆਨ ਵਿੱਚ ਰਹਿੰਦਾ ਹੈ - ਬਗੀਚੇ ਵਿੱਚ
ਬੈਠ ਬਾਬਾ ਨੂੰ ਯਾਦ ਕੀਤਾ, ਦੁਕਾਨ ਤੇ ਕੋਈ ਗ੍ਰਾਹਕ ਨਹੀਂ ਹੈ ਅਸੀਂ ਯਾਦ ਵਿੱਚ ਬੈਠੇ ਰਹੇ। ਅੰਦਰ
ਵਿੱਚ ਨੋਟ ਰਹੇਗਾ। ਜੇ ਲਿਖਣਾ ਚਾਉਂਦੇ ਹੋ ਤਾਂ ਫਿਰ ਡਾਇਰੀ ਰੱਖਣੀ ਪਵੇਗੀ। ਮੂਲ ਗੱਲ ਹੈ ਹੀ ਇਹ।
ਅਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਕਿਵੇਂ ਬਣੀਏ। ਪਵਿੱਤਰ ਦੁਨੀਆਂ ਦੇ ਮਾਲਿਕ ਕਿਵੇਂ ਬਣੀਏ! ਪਤਿਤ
ਤੋਂ ਪਾਵਨ ਕਿਵੇਂ ਬਣੀਏ! ਬਾਪ ਆਕੇ ਇਹ ਨਾਲੇਜ ਦਿੰਦੇ ਹਨ। ਗਿਆਨ ਦਾ ਸਾਗਰ ਬਾਪ ਹੀ ਹੈ। ਤੁਸੀਂ
ਹੁਣ ਕਹਿੰਦੇ ਹੋ ਬਾਬਾ ਅਸੀਂ ਤੁਹਾਡੇ ਹਾਂ। ਸਦੈਵ ਤੁਹਾਡੇ ਹੀ ਹਾਂ, ਸਿਰ੍ਫ ਭੁੱਲਕੇ ਦੇਹ -
ਅਭਿਮਾਨੀ ਹੋ ਗਏ ਹਾਂ। ਹੁਣ ਤੁਸੀਂ ਦੱਸਿਆ ਹੈ ਤਾਂ ਅਸੀਂ ਫੇਰ ਦੇਹੀ - ਅਭਿਮਾਨੀ ਬਣਦੇ ਹਾਂ।
ਸਤਿਯੁਗ ਵਿੱਚ ਅਸੀਂ ਦੇਹੀ - ਅਭਿਮਾਨੀ ਸੀ। ਖੁਸ਼ੀ ਨਾਲ ਇਕ ਸ਼ਰੀਰ ਛੱਡ ਦੂਜਾ ਲੈਂਦੇ ਸੀ ਤਾਂ ਤੁਸੀਂ
ਬੱਚਿਆਂ ਨੂੰ ਇਹ ਸਭ ਧਾਰਨਾ ਕਰ ਫਿਰ ਸਮਝਾਉਣ ਲਾਇਕ ਬਣਨਾ ਹੈ, ਤਾਂ ਬਹੁਤਿਆਂ ਦਾ ਕਲਿਆਣ ਹੋਵੇਗਾ।
ਬਾਬਾ ਜਾਣਦੇ ਹਨ ਡਰਾਮਾ ਅਨੁਸਾਰ ਨੰਬਰਵਾਰ ਪੁਰਸ਼ਾਰਥ ਅਨੁਸਾਰ ਸਰਵਿਸੇਬਲ ਬਣ ਰਹੇ ਹਨ। ਅੱਛਾ, ਕਿਸੇ
ਨੂੰ ਝਾੜ ਆਦਿ ਨਹੀਂ ਸਮਝਾ ਸਕਦੇ ਹੋ, ਭਾਵੇਂ ਇਹ ਤਾਂ ਸਹਿਜ ਹੈ ਨਾ - ਕਿਸੇ ਨੂੰ ਵੀ ਬੋਲੋ ਤੁਸੀਂ
ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਇਹ ਤਾਂ ਬਿਲਕੁਲ ਸਹਿਜ ਹੈ। ਇਹ ਬਾਪ ਹੀ ਕਹਿੰਦੇ ਹਨ
ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ । ਹੋਰ ਕੋਈ ਮਨੁੱਖ ਕਹਿ ਨਾ ਸਕੇ ਸਿਵਾਏ ਤੁਸੀਂ
ਬ੍ਰਾਹਮਣਾਂ ਦੇ। ਹੋਰ ਕੋਈ ਨਾ ਆਤਮਾ ਨੂੰ, ਨਾ ਪਰਮਾਤਮਾ ਬਾਪ ਨੂੰ ਜਾਣਦੇ ਹਨ। ਇਵੇਂ ਹੀ ਸਿਰਫ ਕਹਿ
ਦੇਣਗੇ ਤਾਂ ਕਿਸੇ ਨੂੰ ਤੀਰ ਲੱਗੇਗਾ ਨਹੀਂ। ਰੱਬ ਦਾ ਰੂਪ ਜਾਨਣਾ ਪਵੇਗਾ। ਇਹ ਸਭ ਨਾਟਕ ਦੇ ਐਕਟਰਸ
ਹਨ। ਹਰ ਇੱਕ ਆਤਮਾ ਸ਼ਰੀਰ ਦੇ ਨਾਲ ਐਕਟ ਕਰਦੀ ਹੈ। ਇੱਕ ਸ਼ਰੀਰ ਛੱਡ ਦੂਜਾ ਲੈ ਫਿਰ ਪਾਰ੍ਟ ਵਜਾਉਂਦੀ
ਹੈ। ਉਹ ਐਕਟਰਸ ਕਪੜੇ ਬਦਲੀ ਕਰ ਵੱਖ - ਵੱਖ ਪਾਰ੍ਟ ਵਜਾਉਂਦੇ ਹਨ। ਤੁਸੀਂ ਫਿਰ ਸ਼ਰੀਰ ਬਦਲਦੇ ਹੋ।
ਉਹ ਕੋਈ ਮੇਲ ਜਾਂ ਫੀਮੇਲ ਦੀ ਡਰੈਸ ਪਹਿਣਨਗੇ ਅਲਪਕਾਲ ਦੇ ਲਈ। ਇੱਥੇ ਮੇਲ ਦਾ ਚੋਲਾ ਲਿਆ ਤਾਂ ਸਾਰੀ
ਉਮਰ ਮੇਲ ਹੀ ਰਹਿਣਗੇ। ਉਹ ਹੱਦ ਦਾ ਡਰਾਮਾ, ਇਹ ਹੈ ਬੇਹੱਦ ਦਾ। ਪਹਿਲੀ - ਪਹਿਲੀ ਮੁੱਖ ਗੱਲ ਹੈ
ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਯੋਗ ਅੱਖਰ ਵੀ ਕੰਮ ਵਿੱਚ ਨਹੀਂ ਲਿਆਓ ਕਿਓਂਕਿ ਯੋਗ ਤਾਂ ਕਈ
ਪ੍ਰਕਾਰ ਦੇ ਸਿੱਖਦੇ ਹਨ। ਉਹ ਸਭ ਹੈ ਭਗਤੀ ਮਾਰਗ ਦੇ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਅਤੇ
ਘਰ ਨੂੰ ਯਾਦ ਕਰੋ ਤਾਂ ਤੁਸੀਂ ਘਰ ਵਿੱਚ ਚਲੇ ਜਾਓਗੇ। ਸ਼ਿਵਬਾਬਾ ਇਨ੍ਹਾਂ ਵਿੱਚ ਆ ਸਿੱਖਿਆ ਦਿੰਦੇ
ਹਨ। ਬਾਪ ਨੂੰ ਯਾਦ ਕਰਦੇ - ਕਰਦੇ ਤੁਸੀਂ ਪਾਵਨ ਬਣ ਜਾਓਗੇ ਫਿਰ ਪਵਿੱਤਰ ਆਤਮਾ ਉਡੇਗੀ। ਜਿੰਨਾ -
ਜਿੰਨਾ ਯਾਦ ਕੀਤਾ ਹੋਵੇਗਾ, ਸਰਵਿਸ ਕੀਤੀ ਹੋਵੇਗੀ ਉਨ੍ਹਾਂ ਉਹ ਉੱਚ ਪਦ ਪਾਉਣਗੇ। ਯਾਦ ਵਿੱਚ ਵਿਘਨ
ਪੈਂਦੇ ਹਨ। ਪਾਵਨ ਨਹੀਂ ਬਣਨਗੇ ਤਾਂ ਫਿਰ ਧਰਮਰਾਜਪੁਰੀ ਵਿੱਚ ਸਜਾਵਾਂ ਵੀ ਖਾਣੀਆਂ ਪੈਣਗੀਆਂ। ਇੱਜਤ
ਵੀ ਜਾਵੇਗੀ, ਪਦ ਵੀ ਭ੍ਰਸ਼ਟ ਹੋਵੇਗਾ। ਪਿਛਾੜੀ ਵਿੱਚ ਸਭ ਸਾਕ੍ਸ਼ਾਤ੍ਕਰ ਹੋਣਗੇ। ਪਰ ਕੁਝ ਕਰ ਨਹੀਂ
ਸਕਣਗੇ। ਸਾਕ੍ਸ਼ਾਤ੍ਕਰ ਕਰਾਉਣਗੇ ਤੁਹਾਨੂੰ ਇੰਨਾ ਸਮਝਾਇਆ ਫਿਰ ਵੀ ਯਾਦ ਨਹੀਂ ਕੀਤਾ, ਪਾਪ ਰਹਿ ਗਏ।
ਹੁਣ ਖਾਓ ਸਜ਼ਾ। ਉਸ ਸਮੇਂ ਪੜ੍ਹਾਈ ਦਾ ਟਾਈਮ ਨਹੀਂ ਰਹਿੰਦਾ। ਅਫਸੋਸ ਕਰਨਗੇ ਅਸੀਂ ਕੀ ਕੀਤਾ! ਨਾਹਕ
ਟਾਈਮ ਗਵਾਇਆ। ਪਰ ਸਜ਼ਾ ਤਾਂ ਖਾਣੀ ਪਵੇ। ਕੁਝ ਹੋ ਥੋੜੀ ਸਕੇਗਾ। ਨਾਪਾਸ ਹੋਏ ਤਾਂ ਹੋਏ। ਫਿਰ ਪੜ੍ਹਨ
ਦੀ ਗੱਲ ਨਹੀਂ। ਉਸ ਪੜ੍ਹਾਈ ਵਿੱਚ ਤਾਂ ਨਾਪਾਸ ਹੋ ਫਿਰ ਪੜ੍ਹਦੇ ਹਨ, ਇਹ ਤਾਂ ਪੜ੍ਹਾਈ ਹੀ ਪੂਰੀ ਹੋ
ਜਾਵੇਗੀ। ਅੰਤ ਸਮੇਂ ਵਿੱਚ ਪਸ਼ਚਾਤਾਪ ਨਾ ਕਰਨਾ ਪਵੇ ਉਸ ਦੇ ਲਈ ਬਾਪ ਰਾਏ ਦਿੰਦੇ ਹਨ - ਬੱਚੇ, ਚੰਗੀ
ਰੀਤੀ ਪੜ੍ਹੋ। ਝਰਮੁਈ - ਝਗਮੁਈ ਵਿੱਚ ਆਪਣਾ ਟਾਈਮ ਵੇਸਟ ਨਾ ਕਰੋ। ਨਹੀਂ ਤਾਂ ਬਹੁਤ ਪਛਤਾਉਣਾ ਪਵੇਗਾ।
ਮਾਇਆ ਬਹੁਤ ਉਲਟੇ ਕੰਮ ਕਰਾ ਦਿੰਦੀ ਹੈ। ਚੋਰੀ ਕਦੀ ਨਹੀਂ ਕੀਤੀ ਹੋਵੇਗੀ, ਉਹ ਵੀ ਕਰਾਏਗੀ। ਪਿੱਛੇ
ਸਮ੍ਰਿਤੀ ਆਏਗੀ ਸਾਨੂੰ ਤਾਂ ਮਾਇਆ ਨੇ ਧੋਖਾ ਦੇ ਦਿੱਤਾ। ਪਹਿਲੇ ਦਿਲ ਵਿੱਚ ਖਿਆਲ ਆਉਂਦਾ ਹੈ, ਫਲਾਣੀ
ਚੀਜ਼ ਉਠਾਵਾਂ। ਬੁੱਧੀ ਤਾਂ ਮਿਲੀ ਹੈ, ਇਹ ਰਾਈਟ ਹੈ ਜਾਂ ਰਾਂਗ ਹੈ। ਇਹ ਚੀਜ਼ ਉਠਾਵਾਂ ਤਾਂ ਰਾਂਗ
ਹੋਵੇਗਾ, ਨਹੀਂ ਉਠਾਵਾਂਗੇ ਤਾਂ ਰਾਈਟ ਹੋਵੇਗਾ। ਹੁਣ ਕੀ ਕਰਨਾ ਹੈ? ਪਵਿੱਤਰ ਰਹਿਣਾ ਤਾਂ ਚੰਗਾ ਹੈ
ਨਾ। ਸੰਗ ਵਿਚ ਆਕੇ ਲੂਜ਼ ਨਹੀਂ ਹੋਣਾ ਚਾਹੀਦਾ। ਅਸੀਂ ਭਰਾ - ਭੈਣ ਹਾਂ ਫਿਰ ਨਾਮ - ਰੂਪ ਵਿੱਚ ਕਿਓਂ
ਫਸੇ। ਦੇਹ - ਅਭਿਮਾਨ ਵਿੱਚ ਨਹੀਂ ਆਉਣਾ ਹੈ। ਪਰ ਮਾਇਆ ਬੜੀ ਜਬਰਦਸਤ ਹੈ। ਮਾਇਆ ਰਾਂਗ ਕੰਮ ਕਰਾਉਣ
ਦੇ ਸੰਕਲਪ ਲਿਆਉਂਦੀ ਹੈ। ਬਾਪ ਕਹਿੰਦੇ ਹੈ ਤੁਹਾਨੂੰ ਰਾਂਗ ਕੰਮ ਕਰਨਾ ਨਹੀਂ ਹੈ। ਲੜਾਈ ਚਲਦੀ ਹੈ
ਫਿਰ ਡਿੱਗ ਪੈਂੰਦੇ ਹਨ ਫਿਰ ਰਾਈਟ ਬੁੱਧੀ ਆਉਂਦੀ ਹੀ ਨਹੀਂ। ਸਾਨੂੰ ਰਾਈਟ ਕੰਮ ਕਰਨਾ ਹੈ। ਅੰਨ੍ਹਿਆਂ
ਦੀ ਲਾਠੀ ਬਣਨਾ ਹੈ। ਚੰਗੇ ਤੇ ਚੰਗੇ ਕੰਮ ਹੈ ਇਹ। ਸ਼ਰੀਰ ਨਿਰਵਾਹ ਦੇ ਲਈ ਸਮੇਂ ਤਾਂ ਹੈ। ਰਾਤ ਨੂੰ
ਨੀਂਦ ਵੀ ਕਰਨੀ ਹੈ। ਆਤਮਾ ਥੱਕ ਜਾਂਦੀ ਹੈ ਤਾਂ ਫਿਰ ਸੋ ਜਾਂਦੀ ਹੈ। ਸ਼ਰੀਰ ਵੀ ਸੋ ਜਾਂਦਾ ਹੈ। ਤਾਂ
ਸ਼ਰੀਰ ਨਿਰਵਾਹ ਦੇ ਲਈ, ਅਰਾਮ ਕਰਨ ਦੇ ਲਈ ਟਾਈਮ ਤੇ ਹੈ। ਬਾਕੀ ਸਮੇਂ ਮੇਰੀ ਸਰਵਿਸ ਵਿੱਚ ਲਗ ਜਾਵੋ।
ਯਾਦ ਦਾ ਚਾਰਟ ਰੱਖੋ। ਲਿੱਖਦੇ ਵੀ ਹਨ ਫਿਰ ਚਲਦੇ- ਚਲਦੇ ਫੇਲ੍ਹ ਹੋ ਜਾਂਦੇ ਹਨ। ਬਾਪ ਨੂੰ ਯਾਦ ਨਹੀਂ
ਕਰਦੇ, ਸਰਵਿਸ ਨਹੀਂ ਕਰਦੇ ਤਾਂ ਰਾਂਗ ਕੰਮ ਹੁੰਦਾ ਰਹਿੰਦਾ ਹੈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ -ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਝਰਮੁਈ
ਝਗਮੁਈ ਵਿੱਚ ਆਪਣਾ ਟਾਈਮ ਵੇਸਟ ਨਹੀਂ ਕਰਨਾ ਹੈ। ਮਾਇਆ ਕੋਈ ਵੀ ਉਲਟਾ ਕੰਮ ਨਾ ਕਰਾਏ, ਇਹ ਧਿਆਨ
ਰੱਖਣਾ ਹੈ। ਸੰਗਦੋਸ਼ ਵਿੱਚ ਆਕੇ ਕਦੀ ਲੂਜ਼ ਨਹੀਂ ਹੋਣਾ ਹੈ। ਦੇਹ - ਅਭਿਮਾਨ ਵਿੱਚ ਆਕੇ ਕਿਸੇ ਦੇ
ਨਾਮ - ਰੂਪ ਵਿੱਚ ਨਹੀਂ ਫਸਣਾ ਹੈ।
2. ਘਰ ਦੀ ਯਾਦ ਦੇ ਨਾਲ
- ਨਾਲ ਬਾਪ ਨੂੰ ਵੀ ਯਾਦ ਕਰਨਾ ਹੈ। ਯਾਦ ਦੇ ਚਾਰਟ ਦੀ ਡਾਇਰੀ ਬਣਾਉਣੀ ਹੈ। ਨੋਟ ਕਰਨਾ ਹੈ - ਅਸੀਂ
ਸਾਰੇ ਦਿਨ ਵਿੱਚ ਕੀ - ਕੀ ਕੀਤਾ? ਕਿੰਨਾ ਸਮੇਂ ਬਾਪ ਦੀ ਯਾਦ ਵਿੱਚ ਰਹੇ?
ਵਰਦਾਨ:-
ਨਿਮਰਤਾ ਰੂਪੀ ਕਵਚ ਦ੍ਵਾਰਾ ਵਿਅਰਥ ਦੇ ਰਾਵਣ ਨੂੰ ਸਾੜਨ ਵਾਲੇ ਸੱਚੇ ਸਨੇਹੀ, ਸਹਿਯੋਗੀ ਭਵ।
ਕੋਈ ਕਿੰਨਾਂ ਵੀ ਤੁਹਾਡੇ
ਸੰਗਠਨ ਵਿਚ ਕਮੀਂ ਲੱਭਣ ਦੀ ਕੋਸ਼ਿਸ਼ ਕਰੇ, ਲੇਕਿਨ ਜਰਾ ਵੀ ਸੰਸਕਾਰ ਸੁਭਾਅ ਦਾ ਟੱਕਰ ਵਿਖਾਈ ਨਾ
ਦੇਵੇ। ਜੇਕਰ ਕੋਈ ਗਾਲੀ ਵੀ ਦੇਵੇ, ਇੰਨਸਲਟ ਵੀ ਕਰੇ ਤੁਸੀ ਸੈਂਟ ਬਣ ਜਾਵੋ, ਜੇਕਰ ਕੋਈ ਰਾਂਗ ਵੀ
ਕਰਦਾ ਤਾਂ ਤੁਸੀ ਰਾਇਟ ਰਹੋ। ਕੋਈ ਟੱਕਰ ਲੈਂਦਾ ਹੈ ਤਾਂ ਵੀ ਤੁਸੀਂ ਉਸ ਨੂੰ ਸਨੇਹ ਦਾ ਪਾਣੀ ਦੇਵੋ।
ਇਹ ਕਿਉਂ, ਇਵੇਂ ਕਿਉਂ ਇਹ ਸੰਕਲਪ ਕਰਕੇ ਅੱਗ ਤੇ ਤੇਲ ਨਹੀਂ ਪਾਵੋ, ਨਿਮਰਤਾ ਦਾ ਕਵਚ ਪਹਿਨ ਕੇ ਰਹੋ।
ਜਿੱਥੇ ਨਿਮਰਤਾ ਹੋਵੇਗੀ ਉਥੇ ਸਨੇਹ ਅਤੇ ਸਹਿਯੋਗ ਵੀ ਜਰੂਰ ਹੋਵੇਗਾ।
ਸਲੋਗਨ:-
ਮੇਰੇਪਣ ਦੀ
ਅਨੇਕ ਹੱਦ ਦੀਆਂ ਭਾਵਨਾਵਾਂ ਇੱਕ ਮੇਰੇ ਬਾਬਾ ਵਿਚ ਸਮਾ ਦਵੋ।
ਅਵਿਕਅਤ ਇਸ਼ਾਰੇ:-
ਰੂਹਾਨੀ ਰਿਆਲਟੀ ਅਤੇ ਪਿਓਰਟੀ ਦੀ ਪ੍ਰਸਨੇਲਟੀ ਧਾਰਨ ਕਰੋ।
ਰੂਹਾਨੀ ਰਿਆਲਟੀ ਦਾ
ਫਾਉਂਡੇਸ਼ਨ ਸੰਪੂਰਨ ਪਵਿੱਤਰਤਾ ਹੈ। ਤਾਂ ਆਪਣੇ ਤੋਂ ਪੁੱਛੋ ਕਿ ਰੂਹਾਨੀ ਰਿਆਲਟੀ ਦੀ ਝਲਕ ਅਤੇ ਫਲਕ
ਤੁਹਾਡੇ ਰੂਪ ਅਤੇ ਚਰਿਤ੍ਰ ਤੋਂ ਹਰਇੱਕ ਨੂੰ ਅਨੁਭਵ ਹੁੰਦੀ ਹੈ। ਨਾਲੇਜ਼ ਦੇ ਦਰਪਣ ਵਿਚ ਆਪਣੇ ਨੂੰ
ਦੇਖੋ ਕਿ ਮੇਰੇ ਚਿਹਰੇ ਤੇ, ਚਲਣ ਵਿਚ ਉਹ ਰੂਹਾਨੀ ਰਿਆਲਟੀ ਵਿਖਾਈ ਦਿੰਦੀ ਹੈ ਜਾਂ ਸਧਾਰਨ ਚਲਣ ਅਤੇ
ਚਿਹਰਾ ਵਿਖਾਈ ਦਿੰਦਾ ਹੈ।