14.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਲਗਾਤਾਰ ਯਾਦ ਰਹੇ ਕਿ ਸਾਡਾ ਬਾਬਾ, ਬਾਪ ਵੀ ਹੈ, ਟੀਚਰ ਵੀ ਹੈ, ਤੇ ਸਤਿਗੁਰੂ ਵੀ ਹੈ, ਇਹ ਯਾਦ ਹੀ ਮਨਮਨਾਭਵ ਹੈ"

ਪ੍ਰਸ਼ਨ:-
ਮਾਇਆ ਦੀ ਧੂਲ ਜਦੋਂ ਅੱਖਾਂ ਵਿੱਚ ਪੈਂਦੀ ਹੈ ਤਾਂ ਸਭ ਤੋਂ ਪਹਿਲਾਂ ਗਫ਼ਲਤ ਕਿਹੜੀ ਹੁੰਦੀ ਹੈ?

ਉੱਤਰ:-
ਮਾਇਆ ਪਹਿਲੀ ਗਫ਼ਲਤ ਕਰਵਾਉਂਦੀ ਜੋ ਪੜ੍ਹਾਈ ਨੂੰ ਹੀ ਛੱਡ ਦਿੰਦੇ। ਭਗਵਾਨ ਪੜ੍ਹਾਉਂਦੇ ਹਨ ਇਹ ਭੁੱਲ ਜਾਂਦਾ ਹੈ। ਬਾਪ ਦੇ ਬੱਚੇ ਹੀ ਬਾਪ ਦੀ ਪੜ੍ਹਾਈ ਨੂੰ ਛੱਡ ਦਿੰਦੇ ਹਨ, ਇਹ ਵੀ ਵੰਡਰ ਹੈ। ਨਹੀਂ ਤਾਂ ਨਾਲੇਜ ਇਵੇਂ ਦੀ ਹੈ ਜੋ ਅੰਦਰ ਹੀ ਅੰਦਰ ਖੁਸ਼ੀ ਵਿੱਚ ਨੱਚਦੇ ਰਹੀਏ, ਪਰੰਤੂ ਮਾਇਆ ਦਾ ਅਸਰ ਕੋਈ ਘੱਟ ਨਹੀਂ ਹੈ। ਉਹ ਪੜ੍ਹਾਈ ਨੂੰ ਹੀ ਛੁਡਾ ਦਿੰਦੀ ਹੈ। ਪੜ੍ਹਾਈ ਛੱਡੀ ਮਤਲਬ ਗੈਰ ਹਾਜ਼ਰ ਹੋਏ।

ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨੂੰ ਸਮਝਾਉਂਦੇ ਹਨ। ਸਮਝਾਉਣਾ ਉਨ੍ਹਾਂ ਨੂੰ ਹੁੰਦਾ ਹੈ ਜਿਸਨੇ ਕੁਝ ਘੱਟ ਸਮਝਿਆ ਹੈ। ਕੋਈ ਬਹੁਤ ਸਮਝਦਾਰ ਬਣਦੇ ਹਨ। ਬੱਚੇ ਜਾਣਦੇ ਹਨ ਇਹ ਬਾਬਾ ਤਾਂ ਬੜਾ ਵੰਡਰਫੁਲ ਹੈ। ਭਾਵੇਂ ਤੁਸੀਂ ਇੱਥੇ ਬੈਠੇ ਹੋ ਪਰ ਅੰਦਰੋਂ ਸਮਝਦੇ ਹੋ, ਇਹ ਸਾਡਾ ਬੇਹੱਦ ਦਾ ਬਾਬਾ ਵੀ ਹੈ, ਬੇਹੱਦ ਦਾ ਟੀਚਰ ਵੀ ਹੈ। ਬੇਹੱਦ ਦੀ ਸਿੱਖਿਆ ਦਿੰਦੇ ਹਨ। ਸ੍ਰਿਸ਼ਟੀ ਦੇ ਆਦਿ- ਮੱਧ - ਅੰਤ ਦਾ ਰਾਜ਼ ਸਮਝਾਉਂਦੇ ਹਨ। ਸਟੂਡੈਂਟਸ ਦੀ ਬੁੱਧੀ ਵਿੱਚ ਤਾਂ ਇਹ ਹੋਣਾ ਚਾਹੀਦਾ ਹੈ ਨਾ। ਫਿਰ ਨਾਲ ਜਰੂਰ ਲੈ ਜਾਣਗੇ। ਬਾਪ ਜਾਣਦੇ ਹਨ। ਇਹ ਪੁਰਾਣੀ ਛੀ - ਛੀ ਦੁਨੀਆਂ ਹੈ, ਇਥੋਂ ਬੱਚਿਆਂ ਨੂੰ ਲੈ ਜਾਣਾ ਹੈ। ਕਿੱਥੇ? ਘਰ। ਜਿਵੇਂ ਕੰਨਿਆਂ ਦੀ ਸ਼ਾਦੀ ਹੁੰਦੀ ਹੈ ਤਾਂ ਸਸੁਰ ਘਰ ਵਾਲੇ ਲੈ ਜਾਂਦੇ ਹਨ। ਹੁਣ ਤੁਸੀਂ ਇੱਥੇ ਬੈਠੇ ਹੋ। ਬਾਬਾ ਸਮਝਾਉਂਦੇ ਹਨ ਕਿ ਬੱਚਿਆਂ ਨੂੰ ਅੰਦਰ ਵਿੱਚ ਜਰੂਰ ਆਉਂਦਾ ਹੋਵੇਗਾ ਕਿ ਇਹ ਸਾਡਾ ਬੇਹੱਦ ਦਾ ਬਾਪ ਵੀ ਹੈ, ਬੇਹੱਦ ਦੀ ਸਿੱਖਿਆ ਵੀ ਦਿੰਦੇ ਹਨ। ਜਿਨ੍ਹਾਂ ਵੱਡਾ ਬਾਬਾ ਓਨੀ ਸਿੱਖਿਆ ਵੀ ਵੱਡੀ ਬੇਹੱਦ ਦੀ ਦਿੰਦੇ ਹਨ। ਰਚਨਾ ਦੇ ਆਦਿ -ਮੱਧ - ਅੰਤ ਦਾ ਰਾਜ ਵੀ ਬੱਚਿਆਂ ਦੀ ਬੁੱਧੀ ਵਿੱਚ ਹੈ। ਜਾਣਦੇ ਹਨ ਬਾਪ ਇਸ ਛੀ - ਛੀ ਦੁਨੀਆਂ ਤੋਂ ਸਾਨੂੰ ਵਾਪਿਸ ਲੈ ਜਾਣਗੇ। ਇਹ ਵੀ ਅੰਦਰ ਯਾਦ ਕਰਨ ਨਾਲ ਮਨਮਨਾ ਭਵ ਹੀ ਹੈ। ਚਲਦੇ -ਫਿਰਦੇ ਉਠਦੇ - ਬੈਠਦੇ ਬੁੱਧੀ ਵਿੱਚ ਇਹ ਹੀ ਯਾਦ ਰਹੇ। ਵੰਡਰਫੁਲ ਚੀਜ਼ ਨੂੰ ਯਾਦ ਕਰਨਾ ਹੁੰਦਾ ਹੈ ਨਾ। ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਪੜ੍ਹਨ ਨਾਲ, ਯਾਦ ਕਰਨ ਨਾਲ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਇਹ ਤਾਂ ਜਰੂਰ ਬੁੱਧੀ ਵਿੱਚ ਚਲਣਾ ਚਾਹੀਦਾ ਹੈ। ਪਹਿਲੇ ਬਾਪ ਨੂੰ ਯਾਦ ਕਰਨਾ ਪਵੇ। ਟੀਚਰ ਬਾਦ ਵਿੱਚ ਮਿਲਦਾ ਹੈ। ਬੱਚੇ ਜਾਣਦੇ ਹਨ ਸਾਡਾ ਬੇਹੱਦ ਦਾ ਰੂਹਾਨੀ ਬਾਪ ਹੈ। ਸਹਿਜ ਯਾਦ ਦਵਾਉਂਣ ਲਈ ਬਾਬਾ ਤਰੀਕੇ ਦਸਦੇ ਹਨ - ਮਾਮੇਕਮ ਯਾਦ ਕਰੋ। ਇਸ ਯਾਦ ਨਾਲ ਹੀ ਅਧਾਕਲਪ ਦੇ ਵਿਕਰਮ ਵਿਨਾਸ਼ ਹੋਣਗੇ। ਪਾਵਨ ਬਣਨ ਦੇ ਲਈ ਤੁਸੀਂ ਜਨਮ - ਜਨਮੰਤ੍ਰੁ ਭਗਤੀ ਜਪ, ਤਪ ਆਦਿ ਬਹੁਤ ਕੀਤੇ ਹਨ। ਮੰਦਿਰਾਂ ਵਿੱਚ ਜਾਂਦੇ ਹਨ, ਭਗਤੀ ਕਰਦੇ ਹਨ, ਸਮਝਦੇ ਹਨ ਅਸੀਂ ਪਰਮਪਰਾ ਨਾਲ ਕਰਦੇ ਆਏ ਹਾਂ। ਸ਼ਾਸਤਰ ਕਦੋਂ ਤੋਂ ਸੁਣੇ ਹਨ? ਕਹਿਣਗੇ ਪਰੰਪਰਾ ਨਾਲ। ਮਨੁੱਖਾਂ ਨੂੰ ਕੁਝ ਵੀ ਪਤਾ ਨਹੀ ਹੈ। ਸਤਿਯੁੱਗ ਵਿੱਚ ਤਾਂ ਸ਼ਾਸਤਰ ਹੁੰਦੇ ਹੀ ਨਹੀਂ। ਤੁਹਾਨੂੰ ਬੱਚਿਆਂ ਨੂੰ ਤੇ ਵੰਡਰ ਖਾਣਾ ਚਾਹੀਦਾ ਹੈ। ਬਾਪ ਬਿਨਾਂ ਕੋਈ ਵੀ ਇਹ ਗੱਲਾਂ ਸਮਝਾ ਨਹੀਂ ਸਕਦੇ। ਇਹ ਬਾਪ ਵੀ ਹੈ, ਟੀਚਰ ਵੀ ਹੈ, ਸਤਿਗੁਰੂ ਵੀ ਹੈ। ਇਹ ਤਾਂ ਸਾਡਾ ਬਾਬਾ ਹੈ। ਇਨ੍ਹਾਂ ਦਾ ਕੋਈ ਮਾਂ- ਬਾਪ ਹੈ ਨਹੀਂ। ਕੋਈ ਕਹਿ ਨਹੀਂ ਸਕਦੇ ਕਿ ਸ਼ਿਵਬਾਬਾ ਕਿਸੇ ਦਾ ਬੱਚਾ ਹੈ। ਇਹ ਗੱਲਾਂ ਬੁੱਧੀ ਵਿੱਚ ਬਾਰ - ਬਾਰ ਯਾਦ ਰਹਿਣ - ਇਹ ਹੀ ਮਨਮਨਾ ਭਵ ਹੈ। ਟੀਚਰ ਪੜ੍ਹਾਉਂਦੇ ਹਨ ਪ੍ਰੰਤੂ ਖੁਦ ਕਿਧਰੋਂ ਵੀ ਪੜ੍ਹੇ ਨਹੀਂ ਹਨ । ਇਨ੍ਹਾਂ ਨੂੰ ਕਿਸੇ ਨੇ ਪੜ੍ਹਾਇਆ ਨਹੀਂ। ਉਹ ਨਾਲੇਜਫੁਲ ਹੈ, ਮਨੁੱਖ ਸ੍ਰਿਸ਼ਟੀ ਦਾ ਬੀਜ਼ਰੂਪ ਹੈ, ਗਿਆਨ ਦਾ ਸਾਗਰ ਹੈ। ਚੈਤੰਨ ਹੋਣ ਦੇ ਕਾਰਣ ਸਭ ਕੁਝ ਸੁਣਾਉਂਦੇ ਹਨ। ਕਹਿੰਦੇ ਹਨ - ਬੱਚਿਓ ਮੈਂ ਜਿਸ ਵਿੱਚ ਪ੍ਰਵੇਸ਼ ਹੋਇਆ ਹਾਂ ਇਨ੍ਹਾਂ ਦੁਆਰਾ ਮੈਂ ਤੁਹਾਨੂੰ ਆਦਿ ਤੋਂ ਲੈਕੇ ਇਸ ਸਮੇਂ ਤੱਕ ਸਾਰਾ ਰਾਜ਼ ਸਮਝਾਉਂਦਾ ਹਾਂ। ਅੰਤ ਦੇ ਲਈ ਤਾਂ ਫਿਰ ਪਿੱਛੇ ਕਹਾਂਗੇ। ਉਸ ਸਮੇਂ ਤੁਸੀਂ ਸਮਝ ਜਾਵੋਗੇ - ਹੁਣ ਅੰਤ ਆਉਂਦਾ ਹੈ। ਕਰਮਾਤੀਤ ਅਵਸਥਾ ਨੂੰ ਵੀ ਨੰਬਰਵਾਰ ਪਹੁੰਚ ਜਾਵਾਂਗੇ। ਤੁਸੀਂ ਅਸਾਰ ਵੀ ਵੇਖੋਗੇ। ਪੁਰਾਣੀ ਸ੍ਰਿਸ਼ਟੀ ਦਾ ਵਿਨਾਸ਼ ਤਾਂ ਹੋਣਾ ਹੀ ਹੈ। ਇਹ ਕਈ ਵਾਰੀ ਵੇਖਿਆ ਹੈ ਅਤੇ ਵੇਖਦੇ ਰਹਾਂਗੇ। ਪੜ੍ਹਦੇ ਇਸ ਤਰ੍ਹਾਂ ਹਨ ਜਿਵੇਂ ਕਲਪ ਪਹਿਲੋਂ ਪੜ੍ਹੇ ਸੀ। ਰਾਜ ਲਿਆ ਫਿਰ ਗਵਾਇਆ ਫਿਰ ਹੁਣ ਲੈ ਰਹੇ ਹਾਂ। ਬਾਪ ਫ਼ਿਰ ਤੋਂ ਪੜਾ ਰਹੇ ਹਨ। ਕਿੰਨਾ ਸਹਿਜ ਹੈ। ਤੁਸੀਂ ਬੱਚੇ ਸਮਝਦੇ ਹੋ ਅਸੀਂ ਸੱਚੇ - ਸੱਚੇ ਵਿਸ਼ਵ ਦੇ ਮਾਲਿਕ ਸੀ। ਫਿਰ ਬਾਬਾ ਆਕੇ ਸਾਨੂੰ ਉਹ ਗਿਆਨ ਦੇ ਰਹੇ ਹਨ। ਬਾਬਾ ਸਲਾਹ ਦਿੰਦੇ ਹਨ ਇਵੇਂ -ਇਵੇਂ ਅੰਦਰ ਵਿੱਚ ਚਲਣਾ ਚਾਹੀਦਾ ਹੈ।

ਬਾਬਾ ਸਾਡਾ ਬਾਬਾ ਵੀ ਹੈ, ਟੀਚਰ ਵੀ ਹੈ। ਟੀਚਰ ਨੂੰ ਕਦੇ ਭੁੱਲਾਂਗੇ ਕੀ! ਟੀਚਰ ਦੁਆਰਾ ਤਾਂ ਪੜ੍ਹਾਈ ਪੜ੍ਹਦੇ ਰਹਿੰਦੇ ਹਨ। ਕਿਸੇ - ਕਿਸੇ ਬੱਚੇ ਤੋਂ ਮਾਇਆ ਬਹੁਤ ਗਫ਼ਲਤ ਕਰਵਾਉਂਦੀ ਹੈ। ਇੱਕਦਮ ਜਿਵੇਂ ਅੱਖਾਂ ਵਿੱਚ ਮਿੱਟੀ ਪਾ ਦਿੰਦੀ ਹੈ। ਪੜ੍ਹਾਈ ਹੀ ਛੱਡ ਦਿੰਦੇ ਹਨ। ਭਗਵਾਨ ਪੜ੍ਹਾਉਂਦੇ ਹਨ, ਇੰਵੇਂ ਦੀ ਪੜ੍ਹਾਈ ਨੂੰ ਛੱਡ ਦਿੰਦੇ ਹਨ! ਪੜ੍ਹਾਈ ਹੀ ਮੁੱਖ ਹੈ। ਉਹ ਵੀ ਕੌਣ ਛੱਡਦੇ ਹਨ? ਬਾਪ ਦੇ ਬੱਚੇ। ਤਾਂ ਬੱਚਿਆਂ ਨੂੰ ਅੰਦਰ ਵਿੱਚ ਕਿੰਨੀ ਖੁਸ਼ੀ ਰਹਿਣੀ ਚਾਹੀਦੀ ਹੈ। ਬਾਪ ਨਾਲੇਜ ਵੀ ਹਰ ਗੱਲ ਦੀ ਦਿੰਦੇ ਹਨ। ਜੋ ਕਲਪ - ਕਲਪ ਦਿੰਦੇ ਹਨ। ਬਾਪ ਕਹਿੰਦੇ ਹਨ ਘੱਟ ਤੋਂ ਘੱਟ ਇਸ ਤਰ੍ਹਾਂ ਮੈਨੂੰ ਯਾਦ ਕਰੋ। ਕਲਪ - ਕਲਪ ਤੁਸੀਂ ਹੀ ਸਮਝਦੇ ਹੋ ਅਤੇ ਧਾਰਨ ਕਰਦੇ ਹੋ। ਇਨ੍ਹਾਂ ਦਾ ਬਾਬਾ ਤਾਂ ਕੋਈ ਹੈ ਨਹੀਂ, ਉਹ ਹੀ ਬੇਹੱਦ ਦਾ ਬਾਪ ਹੈ। ਵੰਡਰਫੁਲ ਬਾਪ ਹੋਇਆ ਨਾ। ਮੇਰਾ ਕੋਈ ਬਾਬਾ ਹੈ ਦੱਸੋ? ਸ਼ਿਵਬਾਬਾ ਕਿਸ ਦਾ ਬੱਚਾ ਹੈ? ਇਹ ਪੜ੍ਹਾਈ ਵੀ ਵੰਡਰਫੁੱਲ ਹੈ। ਜੋ ਇਸ ਸਮੇਂ ਦੇ ਇਲਾਵਾ ਕਦੇ ਪੜ੍ਹ ਨਹੀਂ ਸਕਦੇ ਅਤੇ ਸਿਰਫ ਤੁਸੀਂ ਬ੍ਰਾਹਮਣ ਹੀ ਪੜ੍ਹਦੇ ਹੋ। ਤੁਸੀਂ ਇਹ ਵੀ ਜਾਣਦੇ ਹੋ ਕਿ ਬਾਪ ਨੂੰ ਯਾਦ ਕਰਦੇ - ਕਰਦੇ ਅਸੀਂ ਪਾਵਨ ਬਣ ਜਾਵਾਂਗੇ। ਨਹੀਂ ਤਾਂ ਫਿਰ ਸਜਾਵਾਂ ਭੁਗਤਨੀਆਂ ਪੈਣਗੀਆਂ। ਗਰਭ ਜੇਲ ਵਿੱਚ ਬਹੁਤ ਸਜਾਵਾਂ ਭੁਗਤਨੀਆ ਪੈਂਦੀਆਂ ਹਨ। ਉੱਥੇ ਫਿਰ ਟ੍ਰਿਬਿਊਨਲ ਬੈਠਦੀ ਹੈ। ਸਭ ਸਾਕਸ਼ਤਕਾਰ ਹੁੰਦੇ ਹਨ। ਬਿਨਾਂ ਸਾਕਸ਼ਤਕਾਰ ਕਿਸੇ ਨੂੰ ਸਜ਼ਾ ਦੇ ਨਹੀਂ ਸਕਦੇ। ਮੂੰਝ ਜਾਣਗੇ ਕਿ ਇਹ ਸਜ਼ਾ ਸਾਨੂੰ ਕਿਉਂ ਮਿਲਦੀ ਹੈ! ਬਾਪ ਨੂੰ ਪਤਾ ਰਹਿੰਦਾ ਹੈ ਕਿ ਇਸਨੇ ਇਹ ਪਾਪ ਕੀਤਾ ਹੈ, ਇਹ ਭੁੱਲ ਕੀਤੀ ਹੈ। ਸਾਰੇ ਸਾਕਸ਼ਤਕਾਰ ਕਰਵਾਉਂਦੇ ਹਨ। ਉਸ ਵੇਲੇ ਇਵੇਂ ਲਗਦਾ ਹੈ ਜਿਵੇਂ ਕਿ ਇੰਨੇ ਸਾਰੇ ਜਨਮਾਂ ਦੀ ਸਜ਼ਾ ਮਿਲ ਰਹੀ ਹੈ। ਇਹ ਜਿਵੇਂ ਸਾਰੇ ਜਨਮਾਂ ਦੀ ਇੱਜਤ ਗਈ। ਤਾਂ ਬਾਪ ਕਹਿੰਦੇ ਹਨ ਮਿੱਠੇ - ਮਿੱਠੇ ਬੱਚਿਆਂ ਨੂੰ ਪੁਰਸ਼ਾਰਥ ਚੰਗੇ ਢੰਗ ਨਾਲ ਕਰਨਾ ਹੈ। 16 ਕਲਾਂ ਸੰਪੂਰਨ ਬਣਨ ਦੇ ਲਈ ਯਾਦ ਦੀ ਮਿਹਨਤ ਕਰਨੀ ਹੈ। ਦੇਖਣਾ ਹੈ ਕਿ ਅਸੀਂ ਕਿਸੇ ਨੂੰ ਦੁੱਖ ਤਾਂ ਨਹੀਂ ਦਿੰਦੇ ਹਾਂ? ਸੁਖਦਾਤਾ ਬਾਪ ਦੇ ਅਸੀਂ ਬੱਚੇ ਹਾਂ ਨਾ? ਬਹੁਤ ਗੁਲਗੁਲ ਬਣਨਾ ਹੈ। ਇਹ ਪੜ੍ਹਾਈ ਹੀ ਤੁਹਾਡੇ ਨਾਲ ਜਾਣੀ ਹੈ। ਪੜ੍ਹਾਈ ਨਾਲ ਹੀ ਮਨੁੱਖ ਬੈਰਿਸਟਰ ਆਦਿ ਬਣਦੇ ਹਨ। ਬਾਪ ਦੀ ਇਹ ਨਾਲੇਜ ਨਿਆਰੀ ਅਤੇ ਸੱਚੀ ਹੈ। ਅਤੇ ਇਹ ਹੈ ਪਾਂਡਵ ਗੌਰਮਿੰਟ, ਗੁਪਤ। ਤੁਹਾਡੇ ਸਿਵਾਏ ਦੂਸਰੇ ਕੋਈ ਸਮਝ ਨਹੀਂ ਸਕਦੇ। ਇਹ ਪੜ੍ਹਾਈ ਵੰਡਰਫੁਲ ਹੈ। ਆਤਮਾ ਹੀ ਸੁਣਦੀ ਹੈ। ਬਾਪ ਬਾਰ - ਬਾਰ ਸਮਝਾਉਂਦੇ ਹਨ - ਪੜ੍ਹਾਈ ਨੂੰ ਕਦੇ ਛੱਡਣਾ ਨਹੀਂ ਹੈ। ਮਾਇਆ ਛੁੜਾ ਦਿੰਦੀ ਹੈ। ਬਾਪ ਕਹਿੰਦੇ ਹਨ। ਇਵੇਂ ਨਾ ਕਰੋ, ਪੜ੍ਹਾਈ ਛੱਡੋ ਨਹੀਂ। ਬਾਬਾ ਦੇ ਕੋਲ ਰਿਪੋਟ ਤਾਂ ਆਉਂਦੀ ਹੈ ਨਾ। ਰਜਿਸਟਰ ਤੋਂ ਸਭ ਪਤਾ ਚਲਦਾ ਹੈ। ਇਹ ਕਿੰਨੇ ਦਿਨ ਗ਼ੈਰਹਾਜ਼ਿਰ ਰਿਹਾ। ਪੜ੍ਹਾਈ ਛੱਡ ਦਿੰਦੇ ਹਨ ਤਾਂ ਬਾਪ ਨੂੰ ਵੀ ਭੁੱਲ ਜਾਂਦੇ ਹਨ। ਅਸਲ ਵਿੱਚ ਇਹ ਭੁੱਲਣ ਦੀ ਚੀਜ਼ ਤਾਂ ਹੈ ਨਹੀਂ। ਇਹ ਤਾਂ ਵੰਡਰਫੁਲ ਬਾਪ ਹੈ। ਸਮਝਾਉਂਦੇ ਵੀ ਹਨ। ਜਿਵੇਂ ਇੱਕ ਖੇਲ ਹੈ। ਖੇਲ ਦੀ ਗੱਲ ਕਿਸੇ ਨੂੰ ਵੀ ਸੁਣਾਉਣ ਨਾਲ ਝੱਟ ਯਾਦ ਰਹਿ ਜਾਂਦੀ ਹੈ ਨਾ। ਉਹ ਕਦੇ ਭੁੱਲਦੀ ਨਹੀਂ ਹੈ। ਇਹ ਆਪਣਾ ਅਨੁਭਵ ਵੀ ਸੁਣਾਉਂਦੇ ਹਨ। ਛੋਟੇਪਨ ਤੋਂ ਹੀ ਵੈਰਾਗੀ ਖਿਆਲਾਤ ਰਹਿੰਦੇ ਸਨ। ਕਹਿੰਦਾ ਸੀ ਦੁਨੀਆਂ ਵਿੱਚ ਤਾਂ ਬਹੁਤ ਦੁੱਖ ਹਨ। ਹੁਣ ਸਾਡੇ ਕੋਲ ਸਿਰਫ ਦਸ ਹਜ਼ਾਰ ਹੋ ਜਾਣ ਤਾਂ ਫਿਰ 50 ਰੁਪਏ ਵਿਆਜ਼ ਮਿਲੇਗਾ, ਇਤਨਾ ਬਸ ਹੈ। ਆਜ਼ਾਦ ਰਹਾਂਗੇ। ਘਰ - ਬਾਰ ਸੰਭਾਲਣਾ ਤਾਂ ਮੁਸੀਬਤ ਹੈ। ਅੱਛਾ, ਫਿਰ ਇੱਕ ਬਾਈਸਕੋਪ ਵੇਖਿਆ ਸੋਭਾਗਿਆ ਸੁੰਦਰੀ ਦਾ ਬਸ ਵੈਰਾਗ ਦੀਆਂ ਸਾਰੀਆਂ ਗੱਲਾਂ ਟੁੱਟ ਗਈਆਂ। ਖ਼ਿਆਲ ਕੀਤਾ ਸ਼ਾਦੀ ਕਰਾਂਗੇ, ਇਹ ਕਰਾਂਗੇ। ਇੱਕ ਹੀ ਥੱਪੜ ਮਾਰਿਆ ਮਾਇਆ ਨੇ, ਕਲਾ ਕਾਇਆ ਚੱਟ ਕਰ ਦਿੱਤੀ। ਤਾਂ ਹੁਣ ਬਾਪ ਕਹਿੰਦੇ ਹਨ ਬੱਚੇ - ਇਹ ਦੁਨੀਆਂ ਹੀ ਦੋਜਕ ਹੈ ਅਤੇ ਉਸ ਵਿੱਚ ਇਹ ਜੋ ਨਾਟਕ ( ਸਿਨੇਮਾ ) ਹੈ, ਉਹ ਵੀ ਦੋਜਕ ਹੈ। ਇਹ ਦੇਖਣ ਨਾਲ ਹੀ ਸਭ ਦੀਆਂ ਵ੍ਰਿਤੀਆਂ ਖ਼ਰਾਬ ਹੋ ਜਾਂਦੀਆਂ ਹਨ। ਅਖ਼ਬਾਰਾਂ ਪੜ੍ਹਦੇ ਹਨ ਉਸ ਵਿੱਚ ਵੀ ਚੰਗੀਆਂ - ਚੰਗੀਆਂ ਮਾਈਆਂ ਦੇ ਚਿੱਤਰ ਵੇਖਦੇ ਹਨ ਤਾਂ ਵ੍ਰਿਤੀ ਉਸ ਵੱਲ ਚਲੀ ਜਾਂਦੀ ਹੈ। ਇਹ ਬੜੀ ਅੱਛੀ ਖੂਬਸੂਰਤ ਹੈ, ਬੁੱਧੀ ਵਿੱਚ ਆਇਆ ਨਾ। ਅਸਲ ਵਿੱਚ ਇਹ ਖ਼ਿਆਲ ਵੀ ਚਲਣਾ ਨਹੀਂ ਚਾਹੀਦਾ। ਬਾਬਾ ਕਹਿੰਦੇ ਹਨ - ਇਹ ਤਾਂ ਦੁਨੀਆਂ ਹੀ ਖ਼ਤਮ ਹੋ ਜਾਣੀ ਹੈ ਇਸਲਈ ਤੁਸੀਂ ਬਾਕੀ ਸਭ ਭੁੱਲ ਮਾਮੇਕਮ ਯਾਦ ਕਰੋ, ਇਵੇਂ - ਇਵੇਂ ਦੇ ਚਿੱਤਰ ਆਦਿ ਕਿਉਂ ਵੇਖਦੇ ਹੋ? ਇਹ ਸਭ ਗੱਲਾਂ ਵ੍ਰਿਤੀ ਨੂੰ ਹੇਠਾਂ ਲੈ ਆਉਂਦੀਆਂ ਹਨ। ਇਹ ਜੋ ਕੁਝ ਵੇਖਦੇ ਹੋ ਇਹ ਤਾਂ ਕਬ੍ਰਦਾਖ਼ਿਲ ਹੋਣੇ ਹਨ। ਜੋ ਕੁਝ ਇਨ੍ਹਾਂ ਅੱਖਾਂ ਨਾਲ ਵੇਖਦੇ ਹੋ ਉਸਨੂੰ ਯਾਦ ਨਾ ਕਰੋ, ਇਸ ਤੋਂ ਮਮਤਵ ਮਿਟਾ ਦੇਵੋ। ਇਹ ਸਭ ਸ਼ਰੀਰ ਤਾਂ ਪੁਰਾਣੇ ਛੀ - ਛੀ ਹਨ ਨਾ। ਭਾਵੇਂ ਆਤਮਾ ਸ਼ੁੱਧ ਬਣਦੀ ਹੈ ਪਰੰਤੂ ਸ਼ਰੀਰ ਤਾਂ ਛੀ-ਛੀ ਹੈ ਨਾ। ਇਸ ਵੱਲ ਧਿਆਨ ਕੀ ਦੇਣਾ ਹੈ। ਇੱਕ ਬਾਪ ਨੂੰ ਹੀ ਦੇਖਣਾ ਹੈ।

ਬਾਪ ਕਹਿੰਦੇ ਮਿੱਠੇ - ਮਿੱਠੇ ਬੱਚਿਓ ਮੰਜ਼ਿਲ ਬਹੁਤ ਉੱਚੀ ਹੈ। ਵਿਸ਼ਵ ਦਾ ਮਾਲਿਕ ਬਣਨ ਦੇ ਲਈ ਦੂਸਰਾ ਕੋਈ ਤਾਂ ਟਰਾਈ ਵੀ ਨਹੀਂ ਕਰ ਸਕਦਾ। ਕਿਸੇ ਦੀ ਵੀ ਬੁੱਧੀ ਵਿੱਚ ਨਾ ਆ ਸਕੇ। ਮਾਇਆ ਦਾ ਅਸਰ ਕੋਈ ਘੱਟ ਨਹੀਂ ਹੈ। ਸਾਂਇੰਸ ਵਾਲਿਆਂ ਦੀ ਕਿੰਨੀ ਬੁੱਧੀ ਚਲਦੀ ਹੈ। ਤੁਹਾਡੀ ਫਿਰ ਹੈ ਸਾਈਲੈਂਸ, ਸਭ ਚਾਹੁੰਦੇ ਵੀ ਹਨ - ਅਸੀਂ ਮੁਕਤੀ ਪਾਈਏ। ਤੁਹਾਡੀ ਫਿਰ ਏਮ ਹੈ। ਜੀਵਨਮੁਕਤੀ ਦੀ। ਇਹ ਵੀ ਬਾਪ ਨੇ ਸਮਝਾਇਆ ਹੈ। ਗੁਰੂ ਆਦਿ ਕੋਈ ਇਵੇਂ ਦੀ ਨਾਲੇਜ ਦੇ ਨਹੀਂ ਸਕਦੇ। ਤੁਸੀਂ ਗ੍ਰਹਿਸਤ ਵਿੱਚ ਰਹਿ ਪਵਿੱਤਰ ਬਣਨਾ ਹੈ, ਫਿਰ ਰਜਾਈ ਲੈਣਾ ਹੈ। ਭਗਤੀ ਵਿੱਚ ਬਹੁਤ ਸਮਾਂ ਵੇਸਟ ਕੀਤਾ ਹੈ। ਹੁਣ ਸਮਝਦੇ ਹੋ ਅਸੀਂ ਕਿੰਨੀਆਂ ਭੁਲਾਂ ਕੀਤੀਆਂ ਹਨ। ਭੁੱਲ ਕਰਦੇ - ਕਰਦੇ ਬੇਸਮਝ ਬਿਲਕੁਲ ਹੀ ਪੱਥਰ ਬੁੱਧੀ ਬਣ ਗਏ ਹਾਂ। ਅੰਦਰ ਵਿੱਚ ਆਉਂਦਾ ਹੈ ਇਹ ਤਾਂ ਬੜੀ ਵੰਡਰਫੁਲ ਨਾਲੇਜ ਹੈ ਜਿਸ ਨਾਲ ਅਸੀਂ ਕੀ ਤੋਂ ਕੀ ਬਣ ਜਾਂਦੇ ਹਾਂ, ਪੱਥਰਬੁੱਧੀ ਤੋਂ ਪਾਰਸ ਬੁੱਧੀ। ਤਾਂ ਖੁਸ਼ੀ ਦਾ ਪਾਰਾ ਵੀ ਚੜ੍ਹਦਾ ਹੈ ਕਿ ਸਾਡਾ ਬਾਬਾ ਬੇਹੱਦ ਦਾ ਬਾਬਾ ਹੈ। ਉਨ੍ਹਾਂ ਦਾ ਕੋਈ ਬਾਪ ਨਹੀਂ। ਉਹ ਟੀਚਰ ਹੈ ਉਨ੍ਹਾਂ ਦਾ ਕੋਈ ਟੀਚਰ ਨਹੀਂ। ਕਹਿਣਗੇ ਕਿਥੋਂ ਸਿੱਖਿਆ! ਵੰਡਰ ਖਾਣਗੇ ਨਾ। ਬਹੁਤ ਲੋਕ ਸਮਝਦੇ ਹਨ ਇਹ ਤਾਂ ਕਿਸੇ ਗੁਰੂ ਤੋਂ ਸਿੱਖਿਆ। ਤਾਂ ਗੁਰੂ ਦੇ ਹੋਰ ਵੀ ਚੇਲੇ ਹੋਣਗੇ ਨਾ। ਸਿਰਫ਼ ਇੱਕ ਚੇਲਾ ਸੀ ਕੀ? ਗੁਰੂਆਂ ਦੇ ਚੇਲੇ ਤਾਂ ਢੇਰ ਹੁੰਦੇ ਹਨ। ਆਗਾਖਾਂ ਦੇ ਵੇਖੋ ਕਿੰਨੇ ਚੇਲੇ ਹਨ। ਗੁਰੂਆਂ ਦੇ ਲਈ ਕਿੰਨਾ ਅੰਦਰ ਵਿੱਚ ਰਹਿੰਦਾ ਹੈ, ਉਨ੍ਹਾਂ ਨੂੰ ਹੀਰਿਆਂ ਵਿੱਚ ਤੋਲਦੇ ਹਨ। ਤੁਸੀਂ ਐਸੇ ਸਤਿਗੁਰੂ ਨੂੰ ਕਿਸ ਨਾਲ ਵਜ਼ਨ ਕਰਾਓਗੇ। ਇਹ ਤਾਂ ਬੇਹੱਦ ਦਾ ਸਤਿਗੂਰੁ ਹੈ। ਇਨ੍ਹਾਂ ਦਾ ਵਜ਼ਨ ਕਿੰਨਾ ਹੈ! ਇੱਕ ਹੀਰਾ ਵੀ ਨਹੀਂ ਪਾ ਸਕਦੇ।

ਇਵੇਂ - ਇੰਵੇਂ ਦੀਆਂ ਗੱਲਾਂ ਤੁਸੀਂ ਬੱਚਿਆਂ ਨੇ ਵਿਚਾਰ ਕਰਨੀਆਂ ਹਨ। ਇਹ ਤਾਂ ਬਾਰੀਕ ਗੱਲ ਹੋਈ। ਭਾਵੇਂ ਇਹ ਤਾਂ ਸਭ ਕਹਿੰਦੇ ਰਹਿੰਦੇ ਹਨ ਹੇ ਈਸ਼ਵਰ। ਪਰੰਤੂ ਇਹ ਥੋੜ੍ਹੀ ਨਾ ਸਮਝਦੇ ਹਨ ਕਿ ਉਹ ਬਾਪ, ਟੀਚਰ, ਗੁਰੂ ਵੀ ਹੈ। ਇਹ ਤਾਂ ਸਧਾਰਨ ਢੰਗ ਨਾਲ ਬੈਠੇ ਰਹਿੰਦੇ ਹਨ। ਇਹ ਉਪਰ ਸੰਦਲੀ ਤੇ ਵੀ ਇਸਲਈ ਬੈਠਦੇ ਹਨ ਕਿ ਮੁਖੜਾ ਵੇਖ ਸਕਣ। ਬੱਚਿਆਂ ਤੇ ਪਿਆਰ ਤਾਂ ਰਹਿੰਦਾ ਹੈ ਨਾ। ਇਨ੍ਹਾਂ ਮਦਦਗਾਰ ਬੱਚਿਆਂ ਬਗੈਰ ਸਥਾਪਨਾ ਥੋੜ੍ਹੀ ਨਾ ਕਰਨਗੇ। ਜ਼ਿਆਦਾ ਮਦਦ ਕਰਨ ਵਾਲੇ ਬਚਿਆਂ ਨੂੰ ਜਰੂਰ ਜ਼ਿਆਦਾ ਪਿਆਰ ਕਰਨਗੇ। ਜ਼ਿਆਦਾ ਕਮਾਉਣ ਵਾਲਾ ਬੱਚਾ ਚੰਗਾ ਹੋਵੇਗਾ ਤਾਂ ਜਰੂਰ ਉੱਚ ਤੋਂ ਉੱਚ ਪਦ ਲੈਣਗੇ। ਉਸਤੇ ਪਿਆਰ ਵੀ ਜਾਂਦਾ ਹੈ। ਬੱਚਿਆਂ ਨੂੰ ਵੇਖ - ਵੇਖ ਖੁਸ਼ ਹੁੰਦੇ ਹਨ। ਆਤਮਾ ਬਹੁਤ ਖੁਸ਼ ਹੁੰਦੀ ਹੈ। ਕਲਪ - ਕਲਪ ਬੱਚਿਆਂ ਨੂੰ ਵੇਖ ਖੁਸ਼ ਹੁੰਦਾ ਹਾਂ। ਕਲਪ - ਕਲਪ ਬੱਚੇ ਮਦਦਗਾਰ ਬਣਦੇ ਹਨ। ਬਹੁਤ ਪਿਆਰੇ ਲਗਦੇ ਹਨ। ਕਲਪ - ਕਲਪਾਂਤਰ ਦਾ ਪਿਆਰ ਜੁੱਟ ਜਾਂਦਾ ਹੈ। ਭਾਵੇਂ ਕਿਤੇ ਵੀ ਬੈਠੇ ਰਹੋ, ਬੁੱਧੀ ਵਿੱਚ ਬਾਪ ਦੀ ਯਾਦ ਰਹੇ। ਇਹ ਬੇਹੱਦ ਦਾ ਬਾਪ ਹੈ ਇੰਨ੍ਹਾਂ ਦਾ ਕੋਈ ਬਾਪ ਨਹੀਂ, ਇਨ੍ਹਾਂ ਦਾ ਕੋਈ ਟੀਚਰ ਨਹੀਂ। ਖੁਦ ਹੀ ਸਭ ਕੁਝ ਹਨ ਜਿਸਨੂੰ ਹੀ ਸਭ ਯਾਦ ਕਰਦੇ ਹਨ। ਸਤਿਯੁੱਗ ਵਿੱਚ ਤਾਂ ਕੋਈ ਯਾਦ ਨਹੀਂ ਕਰਨਗੇ, 21 ਜਨਮਾਂ ਦੇ ਲਈ ਬੇੜਾ ਪਾਰ ਹੋ ਗਿਆ ਤਾਂ ਤੁਹਾਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਬਸ, ਸਾਰਾ ਦਿਨ ਬਾਪ ਦੀ ਸਰਵਿਸ ਕਰੋ। ਇਵੇਂ ਦੇ ਬਾਪ ਦਾ ਪਰਿਚੈ ਦੇਵੋ। ਬਾਪ ਤੋਂ ਇਹ ਵਰਸਾ ਮਿਲਦਾ ਹੈ। ਬਾਪ ਸਾਨੂੰ ਰਾਜਯੋਗ ਸਿਖਾਉਂਦੇ ਹਨ ਅਤੇ ਫਿਰ ਸਭਨੂੰ ਨਾਲ ਵੀ ਲੈ ਜਾਂਦੇ ਹਨ। ਸਾਰਾ ਚੱਕਰ ਬੁੱਧੀ ਵਿੱਚ ਹੈ। ਇਵੇਂ ਦਾ ਚੱਕਰ ਤਾਂ ਕੋਈ ਬਣਾ ਨਹੀਂ ਸਕਦਾ। ਅਰਥ ਦਾ ਤੇ ਕਿਸੇ ਨੂੰ ਪਤਾ ਨਹੀਂ। ਤੁਸੀਂ ਹੁਣ ਸਮਝਦੇ ਹੋ - ਬਾਬਾ ਸਾਡਾ ਬੇਹੱਦ ਦਾ ਬਾਬਾ ਵੀ ਹੈ, ਬੇਹੱਦ ਦਾ ਰਾਜ ਵੀ ਦਿੰਦੇ ਹਨ ਫ਼ਿਰ ਨਾਲ ਵੀ ਲੈ ਜਾਣਗੇ। ਇਵੇਂ - ਇਵੇਂ ਤੁਸੀਂ ਸਮਝਾਓਗੇ ਫਿਰ ਕੋਈ ਸਰਵਵਿਆਪੀ ਕਹਿ ਨਹੀਂ ਸਕਣਗੇ। ਉਹ ਬਾਪ ਹੈ, ਟੀਚਰ ਹੈ ਤਾਂ ਸਰਵਵਿਆਪੀ ਕਿਵੇਂ ਹੋ ਸਕਦਾ।

ਬੇਹੱਦ ਦਾ ਬਾਪ ਹੀ ਨਾਲੇਜਫੁਲ ਹੈ। ਸਾਰੀ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਨੂੰ ਜਾਣਦੇ ਹਨ। ਤੁਹਾਨੂੰ ਬੱਚਿਆਂ ਨੂੰ ਸਮਝਾਉਂਦੇ ਹਨ - ਪੜ੍ਹਾਈ ਨੂੰ ਭੁੱਲੋ ਨਾ। ਇਹ ਬਹੁਤ ਵੱਡੀ ਪੜ੍ਹਾਈ ਹੈ। ਬਾਬਾ ਪਰਮਪਿਤਾ ਹੈ, ਪਰਮ ਟੀਚਰ ਹੈ, ਪਰਮ ਗੁਰੂ ਵੀ ਹੈ। ਇੰਨਾਂ ਸਾਰਿਆਂ ਗੁਰੂਆਂ ਨੂੰ ਵੀ ਲੈ ਜਾਣਗੇ। ਇੰਝ - ਇੰਝ ਦੀਆਂ ਵੰਡਰਫੁਲ ਗੱਲਾਂ ਸੁਣਨੀਆਂ ਚਾਹੀਦੀਆਂ ਹਨ। ਬੋਲੋ ਇਹ ਬੇਹੱਦ ਦਾ ਖੇਲ ਹੈ। ਹਰੇਕ ਐਕਟਰ ਨੂੰ ਆਪਣਾ ਪਾਰਟ ਮਿਲਿਆ ਹੋਇਆ ਹੈ। ਬੇਹੱਦ ਦੇ ਬਾਪ ਤੋਂ ਅਸੀਂ ਹੀ ਬੇਹੱਦ ਦੀ ਬਾਦਸ਼ਾਹੀ ਲੈਂਦੇ ਹਾਂ। ਅਸੀਂ ਹੀ ਮਾਲਿਕ ਸੀ। ਬੈਕੁੰਠ ਹੋਕੇ ਗਿਆ ਹੈ, ਫਿਰ ਜਰੂਰ ਹੋਵੇਗਾ। ਸ਼੍ਰੀਕ੍ਰਿਸ਼ਨ ਨਵੀ ਦੁਨੀਆਂ ਦਾ ਮਾਲਿਕ ਸੀ। ਹੁਣ ਪੁਰਾਣੀ ਦੁਨੀਆਂ ਹੈ ਫ਼ਿਰ ਜਰੂਰ ਨਵੀਂ ਦੁਨੀਆਂ ਦਾ ਮਾਲਿਕ ਬਣੇਗਾ। ਚਿੱਤਰ ਵਿੱਚ ਵੀ ਕਲੀਅਰ ਹੈ। ਤੁਸੀਂ ਜਾਣਦੇ ਹੋ - ਹੁਣ ਸਾਡੀ ਲੱਤ ਨਰਕ ਵੱਲ, ਮੂੰਹ ਸਵਰਗ ਵੱਲ ਹੈ, ਉਹ ਹੀ ਯਾਦ ਰਹਿੰਦਾ ਹੈ। ਇਵੇਂ ਯਾਦ ਕਰਦੇ - ਕਰਦੇ ਅੰਤ ਮਤਿ ਸੋ ਗਤੀ ਹੋ ਜਾਵੇਗੀ। ਕਿੰਨੀਆਂ ਚੰਗੀਆਂ - ਚੰਗੀਆਂ ਗੱਲਾਂ ਹਨ। ਜਿਨ੍ਹਾਂ ਦਾ ਸਿਮਰਨ ਕਰਨਾ ਚਾਹੀਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਨ੍ਹਾਂ ਅੱਖਾਂ ਨਾਲ ਜੋ ਕੁਝ ਵਿਖਾਈ ਦਿੰਦਾ ਹੈ, ਉਸ ਨਾਲ ਮਮਤਵ ਮਿਟਾਉਣਾ ਹੈ, ਇੱਕ ਬਾਪ ਨੂੰ ਹੀ ਵੇਖਣਾ ਹੈ। ਵ੍ਰਿਤੀ ਨੂੰ ਸ਼ੁੱਧ ਬਣਾਉਣ ਦੇ ਲਈ ਇਨ੍ਹਾਂ ਛੀ - ਛੀ ਸ਼ਰੀਰਾਂ ਵੱਲ ਜ਼ਰਾ ਵੀ ਧਿਆਨ ਨਾ ਜਾਵੇ।

2. ਬਾਪ ਜੋ ਨਿਆਰੀ ਅਤੇ ਸੱਚੀ ਨਾਲੇਜ਼ ਸੁਣਾਉਂਦੇ ਹਨ, ਉਹ ਚੰਗੀ ਤਰ੍ਹਾਂ ਪੜ੍ਹਨੀ ਅਤੇ ਪੜ੍ਹਾਉਣੀ ਹੈ। ਪੜ੍ਹਾਈ ਕਦੇ ਮਿਸ ਨਹੀਂ ਕਰਨੀ ਹੈ।

ਵਰਦਾਨ:-
ਸ਼ਾਂਤੀ ਦੀ ਸ਼ਕਤੀ ਦੇ ਪ੍ਰਯੋਗ ਦ੍ਵਾਰਾ ਹਰ ਕੰਮ ਵਿਚ ਸਹਿਜ ਸਫਲਤਾ ਪ੍ਰਾਪਤ ਕਰਨ ਵਾਲੇ ਪ੍ਰਯੋਗੀ ਆਤਮਾ ਭਵ।

ਹੁਣ ਇਨ ਦੇ ਪਰਿਵਰਤਨ ਪ੍ਰਮਾਣ ਸ਼ਾਂਤੀ ਦੀ ਸ਼ਕਤੀ ਦੇ ਸਾਧਨ ਪ੍ਰਯੋਗ ਵਿੱਚ ਲਿਆਕੇ ਪ੍ਰਯੋਗੀ ਆਤਮਾ ਬਣੋ। ਜਿਵੇਂ ਵਾਣੀ ਦ੍ਵਾਰਾ ਆਤਮਾਵਾਂ ਵਿਚ ਸਨੇਹ ਦੇ ਸਹਿਯੋਗ ਦੀ ਭਾਵਨਾ ਪੈਦਾ ਕਰਦੇ ਹੈ ਇਵੇਂ ਸ਼ੁਭ ਭਾਵਨਾ,ਸਨੇਹ ਦੀ ਭਾਵਨਾ ਦੀ ਸਥਿਤੀ ਵਿਚ ਸਥਿਤ ਹੋ ਉਨ੍ਹਾਂ ਵਿਚ ਸ੍ਰੇਸ਼ਠ ਭਾਵਨਾਵਾਂ ਪੈਦਾ ਕਰੋ। ਜਿਵੇਂ ਦੀਪਕ, ਦੀਪਕ ਨੂੰ ਜਗਾ ਦਿੰਦਾ ਹੈ ਇਵੇਂ ਤੁਹਾਡੀ ਸ਼ਕਤੀਸ਼ਾਲੀ ਸ਼ੁਭ ਭਾਵਨਾ ਹੋਰਾਂ ਵਿਚ ਸਰਵਸ੍ਰੇਸ਼ਠ ਭਾਵਨਾ ਪੈਦਾ ਕਰਵਾ ਦਵੇਗੀ। ਇਸ ਸ਼ਕਤੀ ਨਾਲ ਸਥੂਲ ਕੰਮ ਵਿਚ ਵੀ ਬਹੁਤ ਸਹਿਜ ਸਫਲਤਾ ਪ੍ਰਾਪਤ ਕਰ ਸਕਦੇ ਹੋ, ਸਿਰਫ ਪ੍ਰਯੋਗ ਕਰਕੇ ਵੇਖੋ।

ਸਲੋਗਨ:-
ਸਰਵ ਦਾ ਪਿਆਰਾ ਬਣਨਾ ਹੈ ਤਾਂ ਖਿੜੇ ਹੋਏ ਰੂਹਾਨੀ ਗੁਲਾਬ ਬਣੋ, ਮੁਰਝਾਓ ਨਹੀਂ।