14.06.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਤੁਹਾਨੂੰ
ਹੁਣ ਗਿਆਨ ਦਾ ਤੀਜਾ ਨੇਤਰ ਮਿਲਿਆ ਹੈ, ਇਸਲਈ ਹੁਣ ਤੁਹਾਡੀ ਅੱਖ ਕਿਸੇ ਵਿਚ ਵੀ ਡੁੱਬਣੀ ਨਹੀਂ
ਚਾਹੀਦੀ"
ਪ੍ਰਸ਼ਨ:-
ਜਿਨ੍ਹਾਂ ਨੂੰ
ਪੁਰਾਣੀ ਦੁਨੀਆਂ ਨਾਲ ਬੇਹੱਦ ਦਾ ਵੈਰਾਗ ਹੋਵੇਗਾ, ਉਨ੍ਹਾਂ ਦੀ ਨਿਸ਼ਾਨੀ ਕੀ ਹੋਵੇਗੀ?
ਉੱਤਰ:-
ਉਹ ਆਪਣਾ ਸਭ
ਕੁਝ ਬਾਪ ਨੂੰ ਅਰਪਣ ਕਰ ਦੇਣਗੇ, ਸਾਡਾ ਕੁਝ ਵੀ ਨਹੀਂ। ਬਾਬਾ ਸਾਡੀ ਇਹ ਦੇਹ ਵੀ ਨਹੀਂ ਹੈ, ਇਹ ਤਾਂ
ਪੁਰਾਣੀ ਦੇਹ ਹੈ, ਇਸ ਨੂੰ ਵੀ ਛੱਡਣਾ ਹੈ। ਉਨ੍ਹਾਂ ਦਾ ਮੋਹ ਸਭ ਤੋਂ ਟੁੱਟਦਾ ਜਾਏਗਾ, ਨਸ਼ਟੋਮੋਹਾ
ਹੋਣਗੇ। ਉਨ੍ਹਾਂ ਦੀ ਬੁੱਧੀ ਵਿੱਚ ਰਹਿੰਦਾ ਹੈ ਕਿ ਇੱਥੇ ਦਾ ਕੁਝ ਵੀ ਕੰਮ ਨਹੀਂ ਆਉਣਾ ਹੈ, ਕਿਓਂਕਿ
ਇਹ ਸਭ ਹੱਦ ਦਾ ਹੈ।
ਓਮ ਸ਼ਾਂਤੀ
ਬਾਪ ਬੱਚਿਆਂ ਨੂੰ ਬ੍ਰਹਮਾਂਡ ਅਤੇ ਸ੍ਰਿਸ਼ਟੀ ਚੱਕਰ ਦੇ ਆਦਿ - ਮੱਧ - ਅੰਤ ਦਾ ਗਿਆਨ ਸੁਣਾ ਰਹੇ ਹਨ।
ਜੋ ਹੋਰ ਕੋਈ ਵੀ ਸੁਣਾ ਨਹੀਂ ਸਕਦੇ ਹਨ। ਇੱਕ ਗੀਤਾ ਹੀ ਹੈ, ਜਿਸ ਵਿਚ ਰਾਜਯੋਗ ਦਾ ਵਰਨਣ ਹੈ, ਰੱਬ
ਆਕੇ ਨਰ ਤੋਂ ਨਾਰਾਇਣ ਬਣਾਉਂਦੇ ਹਨ। ਇਹ ਸਿਵਾਏ ਗੀਤਾ ਦੇ ਹੋਰ ਕੋਈ ਸ਼ਾਸਤਰ ਵਿੱਚ ਨਹੀਂ ਹੈ। ਇਹ ਵੀ
ਬਾਪ ਨੇ ਦੱਸਿਆ ਹੈ, ਕਹਿੰਦੇ ਹਨ ਮੈਂ ਤੁਹਾਨੂੰ ਰਾਜਯੋਗ ਸਿਖਾਇਆ ਸੀ। ਇਹ ਸਮਝਾਇਆ ਸੀ ਕਿ ਇਹ ਗਿਆਨ
ਕੋਈ ਪਰੰਪਰਾ ਨਾਲ ਨਹੀਂ ਚੱਲਦਾ ਹੈ। ਹੋਰ ਜੋ ਧਰਮ ਦੀ ਸਥਾਪਨਾ ਕਰਨ ਆਉਂਦੇ ਹਨ ਉਸ ਸਮੇਂ ਕੋਈ
ਵਿਨਾਸ਼ ਨਹੀਂ ਹੁੰਦਾ ਹੈ, ਜੋ ਸਭ ਖਤਮ ਹੋ ਜਾਏ। ਭਗਤੀਮਾਰਗ ਦੇ ਸ਼ਾਸਤਰ ਪੜ੍ਹਦੇ ਹੀ ਆਉਂਦੇ ਹਨ,
ਇਨ੍ਹਾਂ ਦਾ (ਬ੍ਰਾਹਮਣ ਧਰਮ ਦਾ) ਭਾਵੇਂ ਸ਼ਾਸਤਰ ਹੈ ਗੀਤਾ, ਪਰ ਉਹ ਵੀ ਭਗਤੀ ਮਾਰਗ ਵਿੱਚ ਹੀ
ਬਣਾਉਂਦੇ ਹਨ ਕਿਓਂਕਿ ਸਤਯੁਗ ਵਿਚ ਤਾਂ ਕੋਈ ਸ਼ਾਸਤਰ ਰਹਿੰਦਾ ਹੀ ਨਹੀਂ ਹੋਰ ਧਰਮਾਂ ਦੇ ਸਮੇਂ ਵਿਨਾਸ਼
ਤਾਂ ਹੁੰਦਾ ਹੀ ਨਹੀਂ। ਪੁਰਾਣੀ ਦੁਨੀਆਂ ਖਤਮ ਹੁੰਦੀ ਨਹੀਂ ਜੋ ਫਿਰ ਨਵੀਂ ਹੋਵੇ। ਉਹ ਹੀ ਚਲਦੀ
ਆਉਂਦੀ ਹੈ। ਹੁਣ ਤੁਸੀਂ ਬੱਚੇ ਸਮਝਦੇ ਹੋ ਇਹ ਪੁਰਾਣੀ ਦੁਨੀਆਂ ਖਤਮ ਹੋਣੀ ਹੈ। ਸਾਨੂੰ ਬਾਪ ਪੜ੍ਹਾ
ਰਹੇ ਹਨ। ਗਾਇਨ ਵੀ ਇੱਕ ਗੀਤਾ ਦਾ ਹੀ ਹੈ। ਗੀਤਾ ਜਯੰਤੀ ਵੀ ਮਨਾਉਂਦੇ ਹਨ। ਵੇਦ ਜਯੰਤੀ ਤਾਂ ਹੈ ਨਹੀਂ।
ਰੱਬ ਇੱਕ ਹੈ, ਤਾਂ ਇੱਕ ਦੀ ਹੀ ਜਯੰਤੀ ਮਨਾਉਣੀ ਚਾਹੀਦੀ ਹੈ। ਬਾਕੀ ਹੈ ਰਚਨਾ, ਉਨ੍ਹਾਂ ਤੋਂ ਕੁਝ
ਮਿਲ ਨਹੀਂ ਸਕਦਾ। ਵਰਸਾ ਬਾਪ ਤੋਂ ਹੀ ਮਿਲਦਾ ਹੈ। ਚਾਚਾ, ਕਾਕਾ ਆਦਿ ਤੋਂ ਕੋਈ ਵਰਸਾ ਨਹੀਂ ਮਿਲਦਾ।
ਹੁਣ ਇਹ ਹੈ ਤੁਹਾਡਾ ਬੇਹੱਦ ਦਾ ਬਾਪ, ਬੇਹੱਦ ਦਾ ਗਿਆਨ ਦੇਣ ਵਾਲਾ। ਇਹ ਕੋਈ ਸ਼ਾਸਤਰ ਨਹੀਂ ਸੁਣਾਉਂਦੇ
ਹਨ। ਕਹਿੰਦੇ ਹਨ ਇਹ ਸਭ ਭਗਤੀ ਮਾਰਗ ਦੇ ਹਨ। ਇਨ੍ਹਾਂ ਸਭ ਦਾ ਸਾਰ ਤੁਹਾਨੂੰ ਸਮਝਾਉਂਦਾ ਹਾਂ।
ਸ਼ਾਸਤਰ ਕੋਈ ਪੜ੍ਹਾਈ ਨਹੀਂ। ਪੜ੍ਹਾਈ ਤੋਂ ਤਾਂ ਪਦ ਪ੍ਰਾਪਤ ਹੁੰਦਾ ਹੈ, ਇਹ ਪੜ੍ਹਾਈ ਬਾਪ ਪੜ੍ਹਾ ਰਹੇ
ਹਨ ਬੱਚਿਆਂ ਨੂੰ। ਭਗਵਾਨੁਵਾਚ ਬੱਚਿਆਂ ਪ੍ਰਤੀ - ਫਿਰ 5 ਹਜ਼ਾਰ ਵਰ੍ਹੇ ਬਾਦ ਵੀ ਇਵੇਂ ਹੀ ਹੋਵੇਗਾ।
ਬੱਚੇ ਜਾਣਦੇ ਹਨ ਅਸੀਂ ਬਾਪ ਤੋਂ ਰਚਤਾ ਅਤੇ ਰਚਨਾ ਦੇ ਆਦਿ - ਮੱਧ - ਅੰਤ ਨੂੰ ਜਾਣ ਗਏ ਹਾਂ। ਇਹ
ਕੋਈ ਹੋਰ ਤਾਂ ਸਮਝ ਨਾ ਸਕੇ ਸਿਵਾਏ ਬਾਪ ਦੇ। ਇਸ ਮੁਖ ਕਮਲ ਤੋਂ ਸੁਣਾਉਂਦੇ ਹਨ। ਇਹ ਰੱਬ ਦਾ ਲੋਨ
ਲਿਆ ਹੋਇਆ ਮੁਖ ਹੈ ਨਾ, ਜਿਸ ਨੂੰ ਗੌਮੁੱਖ ਵੀ ਕਹਿੰਦੇ ਹਨ। ਵੱਡੀ ਮਾਤਾ ਹੈ ਨਾ। ਇਨ੍ਹਾਂ ਦੇ ਮੁਖ
ਤੋਂ ਗਿਆਨ ਦੇ ਵਰਸ਼ਨਸ ਨਿਕਲਦੇ ਹਨ, ਨਾ ਕਿ ਜਲ ਆਦਿ। ਭਗਤੀ ਮਾਰਗ ਵਿੱਚ ਫਿਰ ਗੌਮੁੱਖ ਤੇ ਜਲ ਵਿਖਾ
ਦਿੱਤਾ ਹੈ। ਹੁਣ ਤੁਸੀਂ ਬੱਚੇ ਸਮਝਦੇ ਹੋ ਭਗਤੀ ਮਾਰਗ ਵਿੱਚ ਕੀ - ਕੀ ਕਰਦੇ ਹਨ। ਕਿੰਨਾ ਦੂਰ
ਗੋਮੁਖ ਆਦਿ ਤੇ ਜਾਂਦੇ ਹਨ ਪਾਣੀ ਪੀਣ। ਹੁਣ ਤੁਸੀਂ ਮਨੁੱਖ ਤੋਂ ਦੇਵਤਾ ਬਣ ਰਹੇ ਹੋ। ਇਹ ਤਾਂ ਜਾਣਦੇ
ਹੋ - ਬਾਪ ਕਲਪ - ਕਲਪ ਆਕੇ ਮਨੁੱਖ ਤੋਂ ਦੇਵਤਾ ਬਣਾਉਣ ਦੇ ਲਈ ਪੜ੍ਹਾਉਂਦੇ ਹਨ। ਵੇਖਦੇ ਹੋ ਕਿਵੇਂ
ਪੜ੍ਹਾ ਰਹੇ ਹਨ। ਤੁਸੀਂ ਸਭ ਨੂੰ ਇਹ ਦੱਸਦੇ ਹੋ - ਰੱਬ ਸਾਨੂੰ ਪੜ੍ਹਾ ਰਹੇ ਹਨ। ਕਹਿੰਦੇ ਹਨ
ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋ ਜਾਣ। ਤੁਸੀਂ ਜਾਣਦੇ ਹੋ ਸਤਯੁਗ ਵਿੱਚ ਥੋੜੇ
ਮਨੁੱਖ ਹੁੰਦੇ ਹਨ। ਕਲਯੁਗ ਵਿੱਚ ਕਿੰਨੇ ਢੇਰ ਮਨੁੱਖ ਹਨ। ਬਾਪ ਆਕੇ ਆਦਿ ਸਨਾਤਨ ਦੇਵੀ - ਦੇਵਤਾ
ਧਰਮ ਦੀ ਸਥਾਪਨਾ ਕਰ ਰਹੇ ਹਨ। ਅਸੀਂ ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਮਨੁੱਖ ਤੋਂ ਦੇਵਤਾ ਬਣਨ
ਵਾਲੇ ਬੱਚਿਆਂ ਵਿੱਚ ਦੈਵੀਗੁਣ ਵਿਖਾਈ ਦੇਣਗੇ। ਉਨ੍ਹਾਂ ਵਿੱਚ ਕ੍ਰੋਧ ਦਾ ਅੰਸ਼ ਵੀ ਨਹੀਂ ਹੋਵੇਗਾ।
ਜੇ ਕਦੀ ਗੁੱਸਾ ਆ ਗਿਆ ਤਾਂ ਝੱਟ ਬਾਪ ਨੂੰ ਲਿਖਣਗੇ, ਬਾਬਾ ਅੱਜ ਸਾਡੇ ਤੋਂ ਇਹ ਭੁੱਲ ਹੋ ਗਈ ਹੈ।
ਅਸੀਂ ਗੁੱਸਾ ਕਰ ਲੀਤਾ, ਵਿਕਰਮ ਕਰ ਲੀਤਾ। ਬਾਪ ਨਾਲ ਤੁਹਾਡਾ ਕਿੰਨਾ ਕਨੈਕਸ਼ਨ ਹੈ। ਬਾਬਾ ਮਾਫ਼ ਕਰਨਾ।
ਬਾਪ ਕਹਿਣਗੇ ਮਾਫ਼ੀ ਆਦਿ ਹੁੰਦੀ ਨਹੀਂ। ਬਾਕੀ ਅੱਗੇ ਦੇ ਲਈ ਇਵੇਂ ਦੀ ਭੁੱਲ ਨਹੀਂ ਕਰਨਾ। ਟੀਚਰ ਕੋਈ
ਮਾਫ਼ ਨਹੀਂ ਕਰਦੇ ਹਨ। ਰਜਿਸਟਰ ਵਿਖਾਉਂਦੇ ਹਨ - ਤੁਹਾਡੇ ਮੈਨਰਸ ਚੰਗੇ ਨਹੀਂ ਹਨ। ਬੇਹੱਦ ਦਾ ਬਾਪ
ਵੀ ਕਹਿੰਦੇ ਹਨ - ਤੁਸੀਂ ਆਪਣੇ ਮੈਨਰਸ ਵੇਖ ਰਹੇ ਹੋ। ਰੋਜ਼ ਆਪਣਾ ਪੋਤਾਮੇਲ ਵੇਖੋ, ਕਿਸੇ ਨੂੰ ਦੁੱਖ
ਤਾਂ ਨਹੀਂ ਦਿੱਤਾ, ਕਿਸੇ ਨੂੰ ਤੰਗ ਤਾਂ ਨਹੀਂ ਕੀਤਾ? ਦੈਵੀਗੁਣ ਧਾਰਨ ਕਰਨ ਵਿੱਚ ਟਾਈਮ ਤਾਂ ਲੱਗਦਾ
ਹੈ ਨਾ। ਦੇਹ - ਅਭਿਮਾਨ ਬੜਾ ਹੀ ਮੁਸ਼ਕਿਲ ਨਾਲ ਟੁੱਟਦਾ ਹੈ। ਜੱਦ ਆਪਣੇ ਨੂੰ ਦੇਹੀ ਸਮਝਣ ਤਦ ਬਾਪ
ਵਿੱਚ ਵੀ ਲਵ ਜਾਏ। ਨਹੀਂ ਤਾਂ ਦੇਹ ਦੇ ਕਰਮਬੰਧਨ ਵਿੱਚ ਹੀ ਬੁੱਧੀ ਲਟਕੀ ਰਹਿੰਦੀ ਹੈ। ਬਾਪ ਕਹਿੰਦੇ
ਹਨ ਤੁਹਾਨੂੰ ਸ਼ਰੀਰ ਨਿਰਵਾਹ ਅਰਥ ਕਰਮ ਵੀ ਕਰਨਾ ਹੈ, ਉਨ੍ਹਾਂ ਵਿਚੋਂ ਟਾਈਮ ਕੱਢ ਸਕਦੇ ਹੋ। ਭਗਤੀ
ਦੇ ਲਈ ਵੀ ਟਾਈਮ ਕੱਢਦੇ ਹੋ ਨਾ। ਮੀਰਾ ਕ੍ਰਿਸ਼ਨ ਦੀ ਹੀ ਯਾਦ ਵਿੱਚ ਰਹਿੰਦੀ ਸੀ ਨਾ। ਪੁਨਰਜਨਮ ਤਾਂ
ਇਥੇ ਹੀ ਲੈਂਦੀ ਗਈ।
ਹੁਣ ਤੁਸੀਂ ਬੱਚਿਆਂ ਨੂੰ
ਇਸ ਪੁਰਾਣੀ ਦੁਨੀਆਂ ਤੋਂ ਵੈਰਾਗ ਆਉਂਦਾ ਹੈ। ਜਾਣਦੇ ਹਨ ਇਸ ਪੁਰਾਣੀ ਦੁਨੀਆਂ ਵਿੱਚ ਫਿਰ ਪੁਨਰਜਨਮ
ਲੈਣਾ ਹੀ ਨਹੀਂ ਹੈ। ਦੁਨੀਆਂ ਹੀ ਖਤਮ ਹੋ ਜਾਂਦੀ ਹੈ। ਇਹ ਸਭ ਗੱਲਾਂ ਤੁਹਾਡੀ ਬੁੱਧੀ ਵਿਚ ਹੈ। ਜਿਵੇਂ
ਬਾਬਾ ਵਿੱਚ ਗਿਆਨ ਹੈ ਉਵੇਂ ਬੱਚਿਆਂ ਵਿੱਚ ਵੀ ਹੈ। ਇਹ ਸ੍ਰਿਸ਼ਟੀ ਦਾ ਚੱਕਰ ਹੋਰ ਕਿਸੇ ਦੀ ਬੁੱਧੀ
ਵਿੱਚ ਨਹੀਂ ਹੈ। ਤੁਹਾਡੇ ਵਿੱਚ ਵੀ ਨੰਬਰਵਾਰ ਹੈ, ਜਿਨ੍ਹਾਂ ਦੀ ਬੁੱਧੀ ਵਿੱਚ ਇਹ ਰਹਿੰਦਾ ਹੈ ਉੱਚ
ਤੇ ਉੱਚ ਪਤਿਤ - ਪਾਵਨ ਬਾਪ ਹੈ, ਉਹ ਸਾਨੂੰ ਪੜ੍ਹਾਉਂਦੇ ਹਨ। ਇਹ ਵੀ ਤੁਸੀਂ ਹੀ ਜਾਣਦੇ ਹੋ। ਤੁਹਾਡੀ
ਬੁੱਧੀ ਵਿੱਚ ਸਾਰਾ 84 ਦਾ ਚੱਕਰ ਹੈ। ਸਮ੍ਰਿਤੀ ਰਹਿੰਦੀ ਹੈ - ਹੁਣ ਇਸ ਨਰਕ ਵਿੱਚ ਇਹ ਅੰਤਿਮ ਜਨਮ
ਹੈ, ਇਸ ਨੂੰ ਕਿਹਾ ਜਾਂਦਾ ਹੈ ਰੋਰਵ ਨਰਕ। ਬਹੁਤ ਗੰਦਾ ਹੈ, ਇਸਲਈ ਸੰਨਿਆਸੀ ਲੋਕ ਘਰ ਬਾਰ ਛੱਡ
ਜਾਂਦੇ ਹਨ। ਉਹ ਹੋ ਜਾਂਦੀ ਹੈ ਸ਼ਰੀਰਿਕ ਗੱਲ। ਤੁਸੀਂ ਸੰਨਿਆਸ ਕਰਦੇ ਹੋ ਬੁੱਧੀ ਨਾਲ ਕਿਓਂਕਿ ਤੁਸੀਂ
ਜਾਣਦੇ ਹੋ ਸਾਨੂੰ ਹੁਣ ਵਾਪਿਸ ਜਾਣਾ ਹੈ। ਸਭ ਨੂੰ ਭੁੱਲਣਾ ਪੈਂਦਾ ਹੈ। ਇਹ ਪੁਰਾਣੀ ਛੀ - ਛੀ
ਦੁਨੀਆਂ ਖਤਮ ਹੋਈ ਪਈ ਹੈ। ਮਕਾਨ ਪੁਰਾਣਾ ਹੁੰਦਾ ਹੈ, ਨਵਾਂ ਬਣ ਕੇ ਤਿਆਰ ਹੁੰਦਾ ਹੈ ਤਾਂ ਦਿਲ ਵਿਚ
ਆਉਂਦਾ ਹੈ ਨਾ - ਇਹ ਮਕਾਨ ਟੁੱਟ ਹੀ ਜਾਏਗਾ। ਹੁਣ ਤੁਸੀਂ ਬੱਚੇ ਪੜ੍ਹ ਰਹੇ ਹੋ ਨਾ। ਜਾਣਦੇ ਹੋ ਨਵੀਂ
ਦੁਨੀਆਂ ਦੀ ਸਥਾਪਨਾ ਹੋ ਰਹੀ ਹੈ। ਹੁਣ ਥੋੜੀ ਦੇਰੀ ਹੈ। ਬਹੁਤ ਬੱਚੇ ਆਕੇ ਪੜ੍ਹਨਗੇ। ਨਵਾਂ ਮਕਾਨ
ਹੁਣ ਬਣ ਰਿਹਾ ਹੈ, ਪੁਰਾਣਾ ਟੁੱਟਦਾ ਜਾ ਰਿਹਾ ਹੈ। ਬਾਕੀ ਥੋੜੇ ਦਿਨ ਹਨ। ਤੁਹਾਡੀ ਬੁੱਧੀ ਵਿੱਚ ਇਹ
ਬੇਹੱਦ ਦੀਆਂ ਗੱਲਾਂ ਹਨ। ਹੁਣ ਸਾਡਾ ਇਸ ਪੁਰਾਣੀ ਦੁਨੀਆਂ ਵਿੱਚ ਦਿਲ ਨਹੀਂ ਲਗਦਾ ਹੈ। ਇਹ ਕੁਝ ਵੀ
ਅਖੀਰ ਕੰਮ ਵਿੱਚ ਨਹੀਂ ਆਉਣਾ ਹੈ। ਅਸੀਂ ਇਥੋਂ ਜਾਣਾ ਚਾਹੁੰਦੇ ਹਾਂ। ਬਾਪ ਵੀ ਕਹਿੰਦੇ ਹਨ ਹੁਣ ਤੁਸੀਂ
ਪੁਰਾਣੀ ਦੁਨੀਆਂ ਨਾਲ ਦਿਲ ਨਹੀਂ ਲਗਾਉਣੀ ਹੈ। ਮੈਨੂੰ ਬਾਪ ਨੂੰ ਅਤੇ ਘਰ ਨੂੰ ਯਾਦ ਕਰੋ ਤਾਂ ਵਿਕਰਮ
ਵਿਨਾਸ਼ ਹੋਣ। ਨਹੀਂ ਤਾਂ ਬਹੁਤ ਸਜ਼ਾਵਾਂ ਭੁਗਤਣਗੇ। ਪਦ ਵੀ ਭ੍ਰਸ਼ਟ ਹੋ ਜਾਏਗਾ। ਆਤਮਾ ਨੂੰ ਫੁਰਨਾ
ਲੱਗਿਆ ਹੋਇਆ ਹੈ ਅਸੀਂ 84 ਜਨਮ ਭੋਗੇ ਹਨ। ਹੁਣ ਬਾਪ ਨੂੰ ਯਾਦ ਕਰਨਾ ਹੈ, ਤਦ ਵਿਕਰਮ ਵਿਨਾਸ਼ ਹੋਣਗੇ।
ਬਾਪ ਦੀ ਮਤ ਤੇ ਚੱਲਣਾ ਹੈ ਤੱਦ ਹੀ ਸ਼੍ਰੇਸ਼ਠ ਜੀਵਨ ਬਣੇਗੀ। ਬਾਪ ਹੈ ਉੱਚ ਤੇ ਉੱਚ। ਇਹ ਵੀ ਤੁਸੀਂ
ਹੀ ਜਾਣਦੇ ਹੋ। ਬਾਪ ਚੰਗੀ ਰੀਤੀ ਸਮ੍ਰਿਤੀ ਦਿਲਾਉਂਦੇ ਹਨ, ਉਹ ਬੇਹੱਦ ਦਾ ਬਾਪ ਹੀ ਗਿਆਨ ਦਾ ਸਾਗਰ
ਹੈ, ਉਹ ਹੀ ਆਕੇ ਪੜ੍ਹਾਉਂਦੇ ਹਨ। ਬਾਪ ਕਹਿੰਦੇ ਹਨ ਇਹ ਪੜ੍ਹਾਈ ਵੀ ਪੜ੍ਹੋ, ਸ਼ਰੀਰ ਨਿਰਵਾਹ ਅਰਥ ਵੀ
ਸਭ ਕੁਝ ਕਰੋ। ਪਰ ਟ੍ਰਸਟੀ ਹੋਕੇ ਰਹੋ।
ਜਿਨ੍ਹਾਂ ਬੱਚਿਆਂ ਨੂੰ
ਪੁਰਾਣੀ ਦੁਨੀਆਂ ਤੋਂ ਬੇਹੱਦ ਦਾ ਵੈਰਾਗ ਹੋਵੇਗਾ ਉਹ ਆਪਣਾ ਸਭ ਕੁਝ ਬਾਪ ਨੂੰ ਅਰਪਣ ਕਰ ਦੇਣਗੇ।
ਸਾਡਾ ਕੁਝ ਵੀ ਨਹੀਂ। ਬਾਬਾ ਸਾਡੀ ਇਹ ਦੇਹ ਵੀ ਨਹੀਂ ਹੈ। ਇਹ ਤਾਂ ਪੁਰਾਣੀ ਦੇਹ ਹੈ, ਇਸ ਨੂੰ ਵੀ
ਛਡਣਾ ਹੈ, ਸਭ ਤੋਂ ਮੋਹ ਟੁੱਟਦਾ ਜਾਂਦਾ ਹੈ। ਨਸ਼ਟੋਮੋਹਾ ਹੋ ਜਾਣਾ ਹੈ। ਇਹ ਹੈ ਬੇਹੱਦ ਦਾ ਵੈਰਾਗ।
ਉਹ ਹੱਦ ਦਾ ਵੈਰਾਗ ਹੁੰਦਾ ਹੈ। ਬੁੱਧੀ ਵਿੱਚ ਹੈ ਅਸੀਂ ਸ੍ਵਰਗ ਵਿੱਚ ਜਾਕੇ ਆਪਣੇ ਮਹਿਲ ਬਣਾਵਾਂਗੇ।
ਇੱਥੇ ਦਾ ਕੁਝ ਵੀ ਕੰਮ ਨਹੀਂ ਆਏਗਾ ਕਿਓਂਕਿ ਇਹ ਸਭ ਹੱਦ ਦਾ ਹੈ। ਤੁਸੀਂ ਹੁਣ ਹੱਦ ਤੋਂ ਨਿਕਲ
ਬੇਹੱਦ ਵਿੱਚ ਜਾਂਦੇ ਹੋ। ਤੁਹਾਡੀ ਬੁੱਧੀ ਵਿੱਚ ਇਹ ਬੇਹੱਦ ਦਾ ਗਿਆਨ ਹੀ ਰਹਿਣਾ ਚਾਹੀਦਾ ਹੈ। ਹੁਣ
ਹੋਰ ਕਿਸੇ ਵਿੱਚ ਵੀ ਅੱਖ ਨਹੀਂ ਡੁਬਦੀ ਹੈ। ਹੁਣ ਤਾਂ ਆਪਣੇ ਘਰ ਜਾਣਾ ਹੈ। ਕਲਪ - ਕਲਪ ਬਾਪ ਆਕੇ
ਸਾਨੂੰ ਪੜ੍ਹਾਕੇ ਫਿਰ ਨਾਲ ਲੈ ਜਾਂਦੇ ਹਨ। ਤੁਹਾਡੇ ਲਈ ਇਹ ਕੋਈ ਨਵੀਂ ਪੜ੍ਹਾਈ ਨਹੀਂ ਹੈ। ਤੁਸੀਂ
ਜਾਣਦੇ ਹੋ ਕਲਪ - ਕਲਪ ਅਸੀਂ ਪੜ੍ਹਦੇ ਹਾਂ। ਤੁਹਾਡੇ ਵਿੱਚ ਵੀ ਨੰਬਰਵਾਰ ਹਨ। ਸਾਰੀ ਦੁਨੀਆਂ ਵਿਚ
ਕਿੰਨੇ ਢੇਰ ਮਨੁੱਖ ਹਨ, ਪਰ ਤੁਸੀਂ ਥੋੜੀ ਜਾਣਦੇ ਹੋ, ਆਹਿਸਤੇ - ਆਹਿਸਤੇ ਇਹ ਬ੍ਰਾਹਮਣਾਂ ਦਾ ਝਾੜ
ਵ੍ਰਿਧੀ ਨੂੰ ਪਾਉਂਦਾ ਰਹਿੰਦਾ ਹੈ। ਡਰਾਮਾ ਪਲਾਨ ਅਨੁਸਾਰ ਸਥਾਪਨਾ ਹੋਣੀ ਹੀ ਹੈ। ਬੱਚੇ ਜਾਣਦੇ ਹਨ
ਸਾਡੀ ਰੂਹਾਨੀ ਗਵਰਮੈਂਟ ਹੈ। ਅਸੀਂ ਦਿਵਯ ਦ੍ਰਿਸ਼ਟੀ ਵਿੱਚ ਨਵੀਂ ਦੁਨੀਆਂ ਨੂੰ ਵੇਖਦੇ ਹਾਂ। ਉੱਥੇ
ਹੀ ਜਾਣਾ ਹੈ। ਰੱਬ ਵੀ ਇੱਕ ਹੈ, ਉਹ ਹੀ ਪੜ੍ਹਾਉਣ ਵਾਲਾ ਹੈ, ਰਾਜਯੋਗ ਬਾਪ ਨੇ ਹੀ ਸਿਖਾਇਆ ਸੀ। ਉਸ
ਸਮੇਂ ਲੜਾਈ ਵੀ ਬਰੋਬਰ ਲੱਗੀ ਸੀ ਕਈ ਧਰਮਾਂ ਦਾ ਵਿਨਾਸ਼, ਇੱਕ ਧਰਮ ਦੀ ਸਥਾਪਨਾ ਹੋਈ ਸੀ। ਤੁਸੀਂ ਵੀ
ਉਹ ਹੀ ਹੋ, ਕਲਪ - ਕਲਪ ਤੁਸੀਂ ਹੀ ਪੜ੍ਹਦੇ ਆਏ ਹੋ, ਵਰਸਾ ਲੈਂਦੇ ਆਏ ਹੋ। ਪੁਰਸ਼ਾਰਥ ਹਰ ਇੱਕ ਨੂੰ
ਆਪਣਾ ਕਰਨਾ ਹੈ। ਇਹ ਹੈ ਬੇਹੱਦ ਦੀ ਪੜ੍ਹਾਈ। ਇਹ ਸਿਖਿਆ ਕੋਈ ਮਨੁੱਖ ਮਾਤਰ ਦੇ ਨਾ ਸਕੇ।
ਬਾਪ ਨੇ ਸ਼ਾਮ ਅਤੇ ਸੁੰਦਰ
ਦਾ ਵੀ ਰਾਜ਼ ਸਮਝਾਇਆ ਹੈ। ਤੁਸੀਂ ਵੀ ਸਮਝਦੇ ਹੋ ਅਸੀਂ ਸੁੰਦਰ ਬਣ ਰਹੇ ਹਾਂ। ਪਹਿਲੇ ਸ਼ਾਮ ਸੀ।
ਕ੍ਰਿਸ਼ਨ ਕੋਈ ਇੱਕਲਾ ਥੋੜੀ ਸੀ। ਸਾਰੀ ਰਾਜਧਾਨੀ ਸੀ ਨਾ। ਹੁਣ ਤੁਸੀਂ ਸਮਝਦੇ ਹੋ ਅਸੀਂ ਨਰਕਵਾਸੀ
ਤੋਂ ਸ੍ਵਰਗਵਾਸੀ ਬਣ ਰਹੇ ਹਾਂ। ਹੁਣ ਤੁਹਾਨੂੰ ਇਸ ਨਰਕ ਤੋਂ ਨਫਰਤ ਆਉਂਦੀ ਹੈ। ਤੁਸੀਂ ਹੁਣ
ਪੁਰਸ਼ੋਤਮ ਸੰਗਮਯੁਗ ਤੇ ਆ ਗਏ ਹੋ। ਇੰਨੇ ਢੇਰ ਆਉਂਦੇ ਹਨ, ਇਸ ਤੋਂ ਨਿਕਲਣਗੇ ਫਿਰ ਵੀ ਉਹ ਹੀ ਜੋ
ਕਲਪ ਪਹਿਲੇ ਨਿਕਲੇ ਹੋਣਗੇ। ਸੰਗਮਯੁਗ ਨੂੰ ਵੀ ਚੰਗੀ ਰੀਤੀ ਯਾਦ ਕਰਨਾ ਹੈ। ਅਸੀਂ ਪੁਰਸ਼ੋਤਮ ਅਰਥਾਤ
ਮਨੁੱਖ ਤੋਂ ਦੇਵਤਾ ਬਣ ਰਹੇ ਹਾਂ। ਮਨੁੱਖ ਤਾਂ ਇਹ ਵੀ ਨਹੀਂ ਸਮਝਦੇ ਕਿ ਨਰਕ ਕੀ ਹੈ ਅਤੇ ਸ੍ਵਰਗ ਕੀ
ਹੈ? ਕਹਿੰਦੇ ਹਨ ਸਭ ਕੁਝ ਇੱਥੇ ਹੀ ਹੈ, ਜੋ ਸੁਖੀ ਹੈ ਉਹ ਸਵਰਗ ਵਿਚ ਹੈ, ਜੋ ਦੁੱਖੀ ਹਨ ਉਹ ਨਰਕ
ਵਿਚ ਹੈ। ਕਈ ਮਤ ਹੈ ਨਾ। ਇੱਕ ਘਰ ਵਿੱਚ ਵੀ ਕਈ ਮੱਤਾਂ ਹੋ ਜਾਂਦੀਆਂ ਹਨ। ਬੱਚਿਆਂ ਆਦਿ ਵਿੱਚ ਮੋਹ
ਦੀ ਰਗ ਹੈ, ਉਹ ਟੁੱਟਦੀ ਨਹੀਂ। ਮੋਹਵਸ਼ ਕੁਝ ਸਮਝਦੇ ਥੋੜੀ ਹੈ ਕਿ ਅਸੀਂ ਕਿਵੇਂ ਰਹਿੰਦੇ ਹਾਂ।
ਪੁੱਛਦੇ ਹਨ ਬੱਚੇ ਦੀ ਸ਼ਾਦੀ ਕਰਾਈਏ? ਪਰ ਬੱਚਿਆਂ ਨੂੰ ਇਹ ਵੀ ਲਾਅ (ਨਿਯਮ) ਸਮਝਾਇਆ ਜਾਂਦਾ ਹੈ ਕਿ
ਤੁਸੀਂ ਸ੍ਵਰਗਵਾਸੀ ਹੋਣ ਦੇ ਲਈ ਇਕ ਤਰਫ ਨਾਲੇਜ ਲੈ ਰਹੇ ਹੋ, ਦੂਜੀ ਤਰਫ ਪੁੱਛਦੇ ਹੋ ਉਨ੍ਹਾਂ ਨੂੰ
ਨਰਕ ਵਿੱਚ ਪਾਈਏ? ਪੁੱਛਦੇ ਹੋ ਤਾਂ ਬਾਬਾ ਕਹਿੰਦੇ ਜਾਕੇ ਕਰੋ। ਬਾਬਾ ਤੋਂ ਪੁੱਛਦੇ ਹਨ ਤਾਂ ਬਾਬਾ
ਸਮਝਾਉਂਦੇ ਹਨ ਇਨ੍ਹਾਂ ਨੂੰ ਮੋਹ ਹੈ। ਹੁਣ ਨਾ ਕਰਣਗੇ ਤਾਂ ਵੀ ਅਵੱਗਿਆ ਕਰ ਦੇਣਗੇ। ਬੱਚੀ ਦੀ ਤਾਂ
ਕਰਾਉਣੀ ਹੀ ਹੈ, ਨਹੀਂ ਤਾਂ ਸੰਗਦੋਸ਼ ਵਿੱਚ ਖਰਾਬ ਹੋ ਜਾਂਦੀ ਹੈ। ਬੱਚਿਆਂ ਨੂੰ ਨਹੀਂ ਕਰਾ ਸਕਦੇ।
ਪਰ ਹਿੰਮਤ ਚਾਹੀਦੀ ਹੈ ਨਾ! ਬਾਬਾ ਨੇ ਇਨ੍ਹਾਂ ਤੋਂ ਐਕਟ ਕਰਾਇਆ ਨਾ। ਇਨ੍ਹਾਂ ਨੂੰ ਵੇਖ ਕੇ ਫਿਰ
ਹੋਰ ਕਰਨ ਲੱਗ ਪਏ। ਘਰ ਵਿੱਚ ਵੀ ਬਹੁਤ ਝਗੜਨ ਲਗ ਪੈਂਦੇ ਹਨ। ਇਹ ਹੈ ਹੀ ਝਗੜਿਆਂ ਦੀ ਦੁਨੀਆਂ,
ਕੰਡਿਆਂ ਦਾ ਜੰਗਲ ਹੈ ਨਾ। ਇੱਕ - ਦੂਜੇ ਨੂੰ ਕੱਟਦੇ ਰਹਿੰਦੇ ਹਨ। ਸ੍ਵਰਗ ਨੂੰ ਕਿਹਾ ਜਾਂਦਾ ਹੈ
ਗਾਰਡਨ। ਇਹ ਹੈ ਜੰਗਲ। ਬਾਪ ਆਕੇ ਕੰਡਿਆਂ ਤੋਂ ਫੁਲ ਬਣਾਉਂਦੇ ਹਨ। ਕੋਈ ਵਿਰਲੇ ਨਿਕਲਦੇ ਹਨ,
ਪ੍ਰਦਰਸ਼ਨੀ ਵਿੱਚ ਭਾਵੇਂ ਹਾਂ ਹਾਂ ਕਰਦੇ ਹਨ ਪਰ ਸਮਝਦੇ ਕੁਝ ਵੀ ਨਹੀਂ। ਇਕ ਕੰਨ ਤੋਂ ਸੁਣਦੇ ਹਨ ਅਤੇ
ਦੂਜੇ ਕੰਨ ਤੋਂ ਕੱਢ ਦਿੰਦੇ ਹਨ। ਰਾਜਧਾਨੀ ਸਥਾਪਨ ਕਰਨ ਵਿੱਚ ਟਾਈਮ ਤਾਂ ਲੱਗਦਾ ਹੈ ਨਾ। ਮਨੁੱਖ
ਆਪਣੇ ਨੂੰ ਕੰਡਾ ਸਮਝਦੇ ਥੋੜੀ ਹਨ। ਇਸ ਸਮੇਂ ਸੂਰਤ ਮਨੁੱਖ ਦੀ ਭਾਵੇਂ ਹਨ ਪਰ ਸੀਰਤ ਬੰਦਰ ਤੋਂ ਵੀ
ਬਦਤਰ ਹੈ। ਪਰ ਆਪਣੇ ਆਪ ਨੂੰ ਇਵੇਂ ਸਮਝਦੇ ਨਹੀਂ ਹਨ ਤਾਂ ਬਾਪ ਕਹਿੰਦੇ ਹਨ ਆਪਣੀ ਰਚਨਾ ਨੂੰ
ਸਮਝਾਉਣਾ ਹੈ। ਜੇ ਨਹੀਂ ਸਮਝਦੇ ਹਨ ਤਾਂ ਫਿਰ ਭਜਾ ਦੇਣਾ ਚਾਹੀਦਾ ਹੈ । ਪਰ ਉਹ ਤਾਕਤ ਚਾਹੀਦੀ ਹੈ
ਨਾ। ਮੋਹ ਦਾ ਕੀੜਾ ਇਵੇਂ ਲੱਗਾ ਰਹਿੰਦਾ ਹੈ ਜੋ ਨਿਕਲ ਨਾ ਸਕੇ। ਇੱਥੇ ਤਾਂ ਨਸ਼ਟੋਮੋਹਾ ਬਣਨਾ ਹੈ।
ਮੇਰਾ ਤਾਂ ਇੱਕ ਦੂਜਾ ਨਾ ਕੋਈ। ਹੁਣ ਬਾਪ ਆਇਆ ਹੈ, ਲੈਣ ਦੇ ਲਈ। ਪਾਵਨ ਬਣਨਾ ਹੈ। ਨਹੀਂ ਤਾਂ ਬਹੁਤ
ਸਜ਼ਾ ਖਾਣਗੇ, ਪਦ ਵੀ ਭ੍ਰਸ਼ਟ ਹੋ ਜਾਏਗਾ। ਹੁਣ ਆਪਣੇ ਨੂੰ ਸਤੋਪ੍ਰਧਾਨ ਬਣਾਉਣ ਦਾ ਹੀ ਫੁਰਨਾ ਲੱਗਿਆ
ਹੋਇਆ ਹੈ। ਸ਼ਿਵ ਦੇ ਮੰਦਿਰ ਵਿੱਚ ਜਾਕੇ ਤੁਸੀਂ ਸਮਝਾ ਸਕਦੇ ਹੋ - ਰੱਬ ਨੇ ਭਾਰਤ ਨੂੰ ਸ੍ਵਰਗ ਦਾ
ਮਾਲਿਕ ਬਣਾਇਆ ਸੀ, ਹੁਣ ਉਹ ਫਿਰ ਤੋਂ ਬਣਾ ਰਹੇ ਹਨ, ਕਹਿੰਦੇ ਹਨ ਸਿਰਫ ਮਾਮੇਕਮ ਯਾਦ ਕਰੋ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਸ ਪੁਰਾਣੀ
ਦੁਨੀਆਂ ਤੋਂ ਬੇਹੱਦ ਦਾ ਵੈਰਾਗੀ ਬਣ ਆਪਣਾ ਸਭ ਕੁਝ ਅਰਪਣ ਕਰ ਦੇਣਾ ਹੈ। ਸਾਡਾ ਕੁਝ ਵੀ ਨਹੀਂ, ਇਹ
ਦੇਹ ਵੀ ਸਾਡੀ ਨਹੀਂ। ਇਨ੍ਹਾਂ ਤੋਂ ਮੋਹ ਤੋੜ ਨਸ਼ਟੋਮੋਹਾ ਬਣਨਾ ਹੈ।
2. ਕਦੀ ਵੀ ਇਵੇਂ ਕੋਈ
ਭੁੱਲ ਨਹੀਂ ਕਰਨੀ ਹੈ ਜੋ ਰਜਿਸਟਰ ਤੇ ਦਾਗ ਲੱਗ ਜਾਏ। ਸਰਵ ਦੈਵੀਗੁਣ ਧਾਰਨ ਕਰਨੇ ਹਨ, ਅੰਦਰ ਗੁੱਸੇ
ਦਾ ਜ਼ਰਾ ਵੀ ਅੰਸ਼ ਨਾ ਹੋਵੇ।
ਵਰਦਾਨ:-
ਕਹਿਣਾ, ਸੋਚਣਾ, ਅਤੇ ਕਰਨਾ - ਇਨ੍ਹਾਂ ਤਿੰਨਾਂ ਨੂੰ ਸਮਾਨ ਬਨਾਉਣ ਵਾਲੇ ਗਿਆਨੀ ਤੂ ਆਤਮਾ ਭਵ।
ਹੁਣ ਵਾਨਪ੍ਰਸਥ ਅਵਸਥਾ
ਵਿਚ ਜਾਣ ਦਾ ਸਮਾਂ ਨੇੜੇ ਆ ਰਿਹਾ ਹੈ - ਇਸਲਈ ਕਮਜੋਰੀਆਂ ਨੂੰ ਮੇਰੇਪਨ ਨੂੰ ਅਤੇ ਵਿਅਰਥ ਦੇ ਖੇਲ
ਨੂੰ ਖਤਮ ਕਰ ਕਹਿਣਾ, ਸੋਚਣਾ ਅਤੇ ਕਰਨਾ ਸਮਾਨ ਬਣਾਓ ਤਾਂ ਕਹਾਂਗੇ ਗਿਆਨ ਸਵਰੂਪ। ਜੋ ਇਵੇਂ ਗਿਆਨ
ਸਵਰੂਪ ਗਿਆਨੀ ਤੂੰ ਆਤਮਾਵਾਂ ਹਨ ਉਨ੍ਹਾਂ ਦਾ ਹਰ ਕਰਮ, ਸੰਸਕਾਰ, ਗੁਣ ਅਤੇ ਕਰਤਵਿਆ ਸਮਰੱਥ ਬਾਪ ਦੇ
ਸਮਾਨ ਹੋਵੇਗਾ। ਉਹ ਕਦੇ ਵਿਅਰਥ ਦੇ ਵਚਿੱਤਰ ਖੇਲ ਨਹੀਂ ਖੇਲ ਸਕਦੇ। ਸਦਾ ਪਰਮਾਤਮ ਮਿਲਣ ਦੇ ਖੇਲ
ਵਿਚ ਬਿਜੀ ਰਹਿਣਗੇ। ਇੱਕ ਬਾਪ ਨਾਲ ਮਿਲਣ ਮਨਾਉਣਗੇ ਅਤੇ ਦੂਜਿਆਂ ਨੂੰ ਬਾਪ ਸਮਾਨ ਬਨਾਉਣਗੇ।
ਸਲੋਗਨ:-
ਸੇਵਾਵਾਂ ਦਾ
ਉਮੰਗ ਛੋਟੀਆਂ - ਛੋਟੀਆਂ ਬਿਮਾਰੀਆਂ ਨੂੰ ਮਰਜ ਕਰ ਦਿੰਦਾ ਹੈ।
ਅਵਿਅਕਤ ਇਸ਼ਾਰੇ:-
ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।
ਅੰਤਰਮੁੱਖੀ ਮਤਲਬ ਮੂੰਹ
ਅਤੇ ਮਨ ਦਾ ਮੌਨ ਰੱਖਣ ਵਾਲੇ। ਮੂੰਹ ਦਾ ਮੌਨ ਤੇ ਦੁਨੀਆ ਵਿੱਚ ਵੀ ਰੱਖਦੇ ਹਨ ਲੇਕਿਨ ਇਥੇ ਵਿਅਰਥ
ਸੰਕਲਪ ਤੋਂ ਮਨ ਦਾ ਮੌਨ ਹੋਣਾ ਚਾਹੀਦਾ ਹੈ। ਜਿਵੇਂ ਟ੍ਰੈਫਿਕ ਕੰਟਰੋਲ ਕਰਦੇ ਹੋ ਤਾਂ ਵਿਅਰਥ ਦੀ
ਟ੍ਰੈਫਿਕ ਨੂੰ ਕੰਟਰੋਲ ਕਰਦੇ ਹੋ ਉਵੇਂ ਵਿਚ - ਵਿਚ ਦੀ ਇੱਕ ਦਿਨ ਮਨ ਦੇ ਵਿਅਰਥ ਦਾ ਟ੍ਰੈਫਿਕ
ਕੰਟ੍ਰੋਲ ਕਰੋ।