14.06.26     Avyakt Bapdada     Punjabi Murli     24.10.2010    Om Shanti     Madhuban


“ਸਮੇਂ ਦੀ ਰਫਤਾਰ ਪ੍ਰਮਾਣ ਹੁਣ ਵਿਸ਼ੇਸ਼ ਸੁਭਾਅ - ਸੰਸਕਾਰ ਪਰਿਵਰਤਨ ਕਰਨ ਵਿੱਚ ਤੀਵ੍ਰਤਾ ਲਿਆਵੋ , ਮਨਸਾ ਦ੍ਵਾਰਾ ਆਤਮਾਵਾਂ ਨੂੰ ਵੱਖ - ਵੱਖ ਕਿਰਨਾਂ ਦਵੋ”


ਅੱਜ ਚਾਰੋਂ ਪਾਸੇ ਦੇ ਪਰਮਾਤਮ ਤਖਤਨਸ਼ੀਂਨ, ਭ੍ਰਕੁੱਟੀ ਤਖ਼ਤਨਸ਼ੀਨ ਬੱਚਿਆਂ ਨੂੰ ਵੇਖ ਹਰਸ਼ਿਤ ਹੋ ਰਹੇ ਹਨ। ਇਹ ਪਰਮਾਤਮ ਦਿਲਤਖ਼ਤ ਸਿਰਫ ਤੁਸੀਂ ਬ੍ਰਾਹਮਣਾਂ ਦੇ ਲਈ ਹੀ ਹੈ। ਭ੍ਰਕੁੱਟੀ ਦਾ ਤਖ਼ਤ ਤਾਂ ਸਭ ਦੇ ਕੋਲ ਹੈ ਲੇਕਿਨ ਪਰਮਾਤਮ ਤਖ਼ਤ ਸਿਰਫ ਬ੍ਰਾਹਮਣ ਆਤਮਾਵਾਂ ਦੇ ਹੀ ਭਾਗ ਵਿਚ ਹੈ। ਇਹ ਪਰਮਾਤਮ ਤਖ਼ਤ ਵਿਸ਼ਵ ਦਾ ਤਖ਼ਤ ਦਵਾਉਂਦਾ ਹੈ। ਤਾਂ ਤਿੰਨਾਂ ਤਖ਼ਤ ਦੇ ਅਧਿਕਾਰੀ ਆਤਮਾਵਾਂ ਤੁਸੀਂ ਬ੍ਰਾਹਮਣ ਹੀ ਹੋ। ਇਹ ਪਰਮਾਤਮ ਤਖ਼ਤ ਕਿੰਨਾਂ ਸ੍ਰੇਸ਼ਠ ਹੈ ਹੋਰ ਕਿਸੇ ਯੁੱਗ ਵਿਚ ਪਰਮਾਤਮ ਤਖ਼ਤ ਪ੍ਰਾਪਤ ਨਹੀਂ ਹੁੰਦਾ। ਇਹ ਪਰਮਾਤਮ ਤਖ਼ਤ ਗਇਆ ਵੀ ਜਾਂਦਾ ਹੈ, ਪਰਮਾਤਮ ਤਖ਼ਤ ਦੇ ਅਧਿਕਾਰੀ ਭਗਤੀ ਮਾਰਗ ਵਿਚ ਵੀ ਮਾਲਾ ਦੇ ਮਣਕਿਆਂ ਦੇ ਰੂਪ ਵਿਚ ਗਾਏ ਅਤੇ ਪੂਜੇ ਜਾਂਦੇ ਹਨ। ਕੋਟਾਂ ਵਿੱਚੋਂ ਕੋਈ ਦੇ ਰੂਪ ਵਿਚ ਗਾਏ ਜਾਂਦੇ ਹਨ। ਬੜੀ ਭਾਵਨਾ ਨਾਲ ਇੱਕ - ਇੱਕ ਮਣਕੇ ਨੂੰ ਕਿੰਨੀ ਉੱਚੀ ਦ੍ਰਿਸ਼ਟੀ ਨਾਲ ਵੇਖਦੇ ਰਹਿੰਦੇ ਹਨ। ਤਾਂ ਤੁਹਾਨੂੰ ਸਭ ਨੂੰ ਫਖੁਰ ਹੈ ਨਾ! ਹੈ ਫ਼ਖ਼ੁਰ ਕਿ ਸਾਡੇ ਇਲਾਵਾ ਕੋਈ ਵੀ ਇਸ ਤਖਤ ਦਾ ਅਨੁਭਵ ਨਹੀਂ ਕਰ ਸਕਦੇ ਹਨ? ਲੇਕਿਨ ਤੁਸੀਂ ਸਭ ਬ੍ਰਾਹਮਣਾ ਦਾ ਤੇ ਜਨਮ ਸਿੱਧ ਅਧਿਕਾਰ ਹੈ। ਤੁਹਾਡੇ ਲਈ ਇਹ ਤਖ਼ਤ ਗਲੇ ਦਾ ਹਾਰ ਹੈ। ਤਾਂ ਇਤਨਾ ਨਸ਼ਾ ਰਹਿੰਦਾ ਹੈ ਕਿ ਭਗਵਾਨ ਦੇ ਦਿਲਤਖ਼ਤ ਦੇ ਅਧਿਕਾਰੀ ਹਾਂ! ਇਹ ਨਸ਼ਾ ਅਤੇ ਖੁਸ਼ੀ ਸਭ ਨੂੰ ਸਦਾ ਸਮ੍ਰਤੀ ਵਿਚ ਰਹਿੰਦੀ ਹੈ? ਅਸੀਂ ਕੌਣ ਹਾਂ! ਇਸਦਾ ਨਿਸ਼ਚੇ ਅਤੇ ਨਸ਼ਾ ਰਹਿੰਦਾ ਹੈ?

ਬਾਪਦਾਦਾ ਤਾਂ ਅਜਿਹੇ ਤਿਨਾਂ ਤਖਤਾਂ ਦੇ ਅਧਿਕਾਰੀ ਬੱਚਿਆਂ ਨੂੰ ਵੇਖ ਖੁਸ਼ ਹੁੰਦੇ ਹਨ ਵਾਹ ਮੇਰੇ ਸ੍ਰੇਸ਼ਠ ਅਧਿਕਾਰੀ ਬੱਚੇ ਵਾਹ! ਬੱਚੇ ਕਹਿੰਦੇ ਵਾਹ ਬਾਬਾ ਵਾਹ! ਅਤੇ ਬਾਪ ਕਹਿੰਦੇ ਵਾਹ ਬੱਚੇ ਵਾਹ! ਖੁਦ ਬਾਪ ਵੀ ਅਜਿਹੇ ਬੱਚਿਆਂ ਦੀ ਮਹਿਮਾ ਗਾਉਂਦੇ ਹਨ। ਤਾਂ ਨਸ਼ਾ ਹੈ ਅਸੀਂ ਕੌਣ ਹਾਂ? ਜਿਨਾਂ ਨਿਸ਼ਚੇ ਹੋਵੇਗਾ ਉਤਨਾ ਹੀ ਨਸ਼ਾ ਹੋਵੇਗਾ। ਅਤੇ ਨਿਸ਼ਚੇ ਦਾ ਨਸ਼ਾ ਤੁਹਾਡੇ ਚੇਹਰੇ ਅਤੇ ਚਲਣ ਤੋਂ ਵਿਖਾਈ ਦੇਵੇਗਾ। ਜਿਸ ਨੂੰ ਨਿਸ਼ਚੇ ਹੈ ਉਸ ਨੂੰ ਨਸ਼ਾ ਜਰੂਰ ਹੁੰਦਾ ਹੈ। ਬਾਪਦਾਦਾ ਵੀ ਹੁਣ ਹਰ ਬੱਚੇ ਦੇ ਚੇਹਰੇ ਅਤੇ ਚਲਣ ਦ੍ਵਾਰਾ ਆਤਮਾਵਾਂ ਨੂੰ ਅਨੁਭਵ ਕਰਾਉਣਾ ਚਾਹੁੰਦੇ ਹਨ। ਵਾਣੀ ਦ੍ਵਾਰਾ ਤਾਂ ਅਨੁਭਵ ਕਰਨ ਲੱਗੇ ਹਨ, ਹੁਣ ਅਨੁਭਵ ਕਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਪਹਿਲੇ ਸੁਣਦੇ ਸੀ, ਸੋਚਦੇ ਸਨ ਹੁਣ ਤੁਸੀਂ ਬ੍ਰਾਹਮਣ ਆਤਮਾਵਾਂ ਦੀ ਸਥਿਤੀ ਦਾ ਪ੍ਰਭਾਵ, ਅਨੁਭਵ ਕਰਨ ਲੱਗੇ ਹਨ। ਤਾਂ ਆਪਣੇ ਆਪ ਨੂੰ ਚੈੱਕ ਕਰੋ ਕਿ ਮੈਂ ਸਾਰੇ ਦਿਨ ਵਿਚ ਕਿੰਨਾਂ ਸਮੇਂ ਪਰਮਾਤਮ ਦਿਲਤਖਤ ਤੇ ਰਹਿੰਦਾ ਹਾਂ? ਕਿਉਂਕਿ ਇਹ ਦਿਲਤਖਤ ਵਿਸ਼ਵ ਦਾ ਰਾਜ ਪ੍ਰਾਪਤ ਕਰਾਉਣ ਦਾ ਆਧਾਰ ਹੈ। ਤਾਂ ਇਸ ਦਿਲਤਖ਼ਤ ਦੇ ਆਧਾਰ ਨਾਲ ਜਿਨਾਂ ਸਮੇਂ ਤੁਸੀਂ ਦਿਲਤਖਤ ਦੇ ਅਧਿਕਾਰੀ ਰਹਿੰਦੇ ਹੋ ਉਤਨਾ ਜਿਆਦਾ ਸਮੇਂ ਭਵਿੱਖ ਵਿਚ ਰਾਜ ਘਰਾਣੇ ਦੇ ਅਧਿਕਾਰੀ ਬਣਦੇ ਹੋ। ਤਾਂ ਚੈਕ ਕਰਨਾ ਕੀ ਜਦੋਂ ਤੋਂ ਮੈਂ ਬ੍ਰਾਹਮਣ ਬਣਿਆ ਹਾਂ ਕਿੰਨਾਂ ਸਮੇਂ ਦਿਲਤਖ਼ਤਨਸ਼ੀਨ ਬਣਿਆ? ਤਖ਼ਤ ਤੇ ਤਾਂ ਨੰਬਰਵਾਰ ਬੈਠਣਗੇ ਲੇਕਿਨ ਇਸ ਦੇ ਆਧਾਰ ਤੇ ਸਦਾ ਰਾਜ ਫੈਮਲੀ ਵਿਚ, ਘਰਾਣੇ ਵਿਚ ਅਧਿਕਾਰੀ ਬਣੋਗੇ। ਚੈਕ ਕੀਤਾ ਹੈ ਕਦੇ? ਦਿਲਤਖ਼ਤ ਤੋਂ ਉਤਰ ਤੇ ਨਹੀਂ ਜਾਂਦੇ ਹੋ? ਆਪਣਾ ਹਿਸਾਬ ਕੱਢਣਾ ਕਿਉਂਕਿ ਇਸ ਦੇ ਆਧਾਰ ਤੇ ਤੁਸੀ ਸਦਾ ਰਾਜ ਘਰਾਣੇ ਵਿਚ ਆਵੋਗੇ। ਚੈਕ ਕਰਨਾ ਕਿ ਤਖ਼ਤ ਨੂੰ ਛੱਡ ਕਦੇ ਮਿੱਟੀ ਵਿਚ ਪੈਰ ਤੇ ਨਹੀਂ ਰੱਖਦੇ! 63 ਜਨਮ ਦੇ ਸੰਸਕਾਰ ਅਨੁਸਾਰ ਦੇਹਭਾਨ ਰੂਪੀ ਮਿੱਟੀ ਵਿਚ ਪੈਰ ਰੱਖਿਆ। ਇੱਕ ਹੈ ਦੇਹਭਾਨ ਅਤੇ ਦੂਜਾ ਹੈ ਦੇਹ - ਅਭਿਮਾਨ। ਦੇਹ - ਅਭਿਮਾਨ ਦੀ ਮਿੱਟੀ ਗਹਿਰੀ ਹੈ ਲੇਕਿਨ ਦੇਹਭਾਨ ਇਹ ਵੀ ਮਿੱਟੀ ਹੈ। ਲੋਕ ਵੀ ਕਹਿੰਦੇ ਹਨ ਜਦੋਂ ਮਨੁੱਖ ਚਲਿਆ ਜਾਂਦਾ ਹੈ ਅਤੇ ਜਲਾਉਂਦੇ ਹਨ ਤਾਂ ਇਹ ਹੀ ਕਹਿੰਦੇ ਹਨ ਮਿੱਟੀ ਮਿੱਟੀ ਵਿਚ ਮਿਲ ਗਈ। ਤਾਂ ਚੈਕ ਕਰੋ ਮਿੱਟੀ ਵਿਚ ਪੈਰ ਤੇ ਨਹੀਂ ਜਾਂਦਾ! ਦੇਹਭਾਨ ਵਿਚ ਆਉਣਾ ਮਤਲਬ ਮਿੱਟੀ ਵਿਚ ਪੈਰ ਰੱਖਣਾ।

ਬਾਪਦਾਦਾ ਨੇ ਤੁਸੀ ਸ੍ਰੇਸ਼ਠ ਆਤਮਾਵਾਂ ਦੇ ਲਈ ਤਿੰਨ ਤਖ਼ਤ ਦਿੱਤੇ ਹਨ ਕਿਉਂਕਿ ਲਾਡਲੇ ਹੋ ਨਾ। ਸਿਕੀਲਧੇ ਵੀ ਹੋ, ਲਾਡਲੇ ਵੀ ਹੋ। ਤਾਂ ਜੋ ਲਾਡਲਾ ਬੱਚਾ ਹੁੰਦਾ ਹੈ ਉਸ ਨੂੰ ਝੂਲੇ ਵਿਚ ਜਾਂ ਗੋਦੀ ਵਿਚ ਰਖਦੇ ਹਨ। ਮਿੱਟੀ ਵਿਚ ਪੈਰ ਰੱਖਣ ਨਹੀਂ ਦਿੰਦੇ। ਤਾਂ ਜੋ ਤਿੰਨ ਤਖ਼ਤ ਦੇ ਅਧਿਕਾਰੀ ਹਨ ਉਨ੍ਹਾਂ ਦੇ ਲਈ ਬਾਪਦਾਦਾ ਨੇ ਕਿੰਨੇ ਵੱਖ - ਵੱਖ ਝੂਲੇ ਦਿੱਤੇ ਹਨ। ਕਦੇ ਸ਼ਾਂਤੀ ਦੇ ਝੂਲੇ ਵਿਚ ਝੂਲੋ, ਕਦੇ ਸੁਖ ਦੇ ਝੂਲੇ ਵਿਚ ਝੂੱਲੋ, ਕਦੇ ਪ੍ਰੇਮ ਦੇ ਝੂਲੇ ਵਿਚ ਝੂਲੋ। ਤਖ਼ਤ ਅਤੇ ਝੂਲੇ ਇਸੇ ਵਿਚ ਹੀ ਪੈਰ ਰੱਖਣਾ ਹੈ। ਕਈ ਬੱਚੇ ਪੁੱਛਦੇ ਹਨ ਅਸੀਂ ਭਵਿੱਖ ਵਿਚ ਕਿੱਥੇ ਆਵਾਂਗੇ? ਕੀ ਬਣਨਗੇ? ਤਾਂ ਬਾਪ ਕਹਿੰਦੇ ਹਨ ਜਿੰਨੇ ਸਮੇਂ ਤੋਂ ਆਏ ਹੋ ਉਣੇ ਸਮੇਂ ਵਿੱਚ ਚੈਕ ਕਰੋ ਕਿ ਮੇਰਾ ਪੈਰ ਜਿਨਾਂ ਸਮਾਂ ਹੋਇਆ ਹੈ ਉਨਾਂ ਹੀ ਸਮੇਂ ਝੂਲਿਆਂ ਵਿਚ ਜਾਂ ਤਖ਼ਤ ਤੇ ਰਿਹਾ ਹੈ? ਉਤਨਾ ਹੀ ਭਵਿੱਖ਼ ਵਿਚ ਰਾਇਲ ਘਰਾਣੇ ਵਿਚ ਰਹੋਗੇ। ਰਾਇਲ ਪ੍ਰਜਾ ਵਿਚ ਵੀ ਨਹੀਂ ਆਓਗੇ, ਰਾਇਲ ਘਰਾਣੇ ਵਿਚ ਹੀ ਆਵੋਗੇ। ਤਾਂ ਇਹ ਹਿਸਾਬ ਹਰ ਇੱਕ ਆਪਣੇ ਆਪ ਆਪਣਾ ਕੱਢੋ। ਦੂਜੇ ਨੂੰ ਨਹੀਂ ਵੇਖਣਾ, ਆਪਣਾ ਹਿਸਾਬ ਨਿਕਾਲਣਾ। ਹਰ ਇੱਕ ਚਾਹੁੰਦਾ ਕੀ ਹੈ? ਰਾਇਲ ਘਰਾਣੇ, ਰਾਜ ਘਰਾਣੇ ਵਿਚ ਹੀ ਰਹਿਣ। ਤਾਂ ਹੁਣ ਵੀ ਜਿਨਾਂ ਸਮੇਂ ਮਿਲਦਾ ਹੈ ਕਿਉਂਕਿ ਸਮਾਪਤੀ ਤੇ ਅਚਾਨਕ ਹੋਣੀ ਹੈ। ਤਾਂ ਜਦੋਂ ਤੱਕ ਸਮਾਪਤੀ ਹੋਵੇ ਉਦੋਂ ਤੱਕ ਹੁਣ ਵੀ ਚੈਕ ਕਰੋਗੇ ਤਾਂ ਜਿਨਾਂ ਸਮੇਂ ਜਿਆਦਾ ਬਾਪ ਦੀ ਗੋਦੀ ਵਿੱਚ, ਤਖ਼ਤ ਤੇ, ਝੂਲੇ ਵਿਚ ਰਹੋਗੇ ਉਤਨਾ ਸਮੇਂ ਰਾਇਲ ਫੈਮਲੀ ਵਿਚ ਰਾਇਲ ਘਰਾਣੇ ਵਿਚ ਭਾਗ ਪ੍ਰਾਪਤ ਕਰੋਗੇ।

ਬਾਪਦਾਦਾ ਤਾਂ ਹਰ ਬੱਚੇ ਨੂੰ ਸਾਰਾ ਸਮੇਂ 21 ਜਨਮ ਹੀ ਰਾਇਲ ਘਰਾਣੇ ਵਿਚ, ਭਾਵੇਂ ਸੂਰਜਵੰਸ਼ੀ ਭਾਵੇਂ ਚੰਦ੍ਰਵੰਸ਼ੀ ਦੋਵੇਂ ਯੁੱਗ ਵਿਚ ਰਾਇਲ ਫੈਮਲੀ ਵਿਚ ਰਹਿਣ ਦਾ ਅਧਿਕਾਰ ਦੇ ਰਿਹਾ ਹੈ। ਲੇਕਿਨ ਅਧਿਕਾਰ ਲੈਣਾ ਇਹ ਹਰ ਬੱਚੇ ਦੇ ਉਪਰ ਹੈ। ਬ੍ਰਹਮਾ ਬਾਪ ਨਾਲ ਪਿਆਰ ਹੈ ਤਾਂ ਬ੍ਰਹਮਾ ਬਾਪ ਦਾ ਵੀ ਤੁਸੀ ਬੱਚਿਆਂ ਨਾਲ ਪਿਆਰ ਹੈ। ਬ੍ਰਹਮਾ ਬਾਪ ਤੁਸੀ ਬੱਚਿਆਂ ਨੂੰ ਨਾਲ - ਨਾਲ ਰਾਇਲ ਘਰਾਣੇ ਵਿਚ ਵੇਖਣਾ ਚਾਹੁੰਦਾ ਹੈ। ਤੁਸੀਂ ਕੀ ਸਮਝਦੇ ਹੋ - ਬ੍ਰਹਮਾ ਬਾਪ ਦੇ ਆਸਪਾਸ ਰਾਇਲ ਘਰਾਣਿਆਂ ਵਿਚ ਰਹਿਣ ਵਾਲੇ ਹੋ ਜਾਂ ਥੋੜ੍ਹਾ ਸਮੇਂ ਰਹੋਗੇ? ਫਿਰ ਦੂਰ ਤੇ ਨਹੀਂ ਜਾਨਾਂ ਚਾਹੁੰਦੇ ਹੋ ਨਾ! ਸੁਣਾਇਆ - ਆਧਾਰ ਹੈ, ਸੰਗਮਯੁੱਗ ਦਾ। ਬਾਪਦਾਦਾ ਦਾ ਬੱਚਿਆਂ ਨਾਲ ਇਤਨਾ ਪਿਆਰ ਹੈ ਜੋ ਤੁਸੀ ਸਾਰੇ ਕਹਿੰਦੇ ਹੋ ਕਿ ਨਾਲ ਰਹਾਂ ਗੇ, ਨਾਲ ਚੱਲਾਗੇ… ਹੁਣ ਬ੍ਰਹਮਾ ਬਾਪ ਅਤੇ ਬ੍ਰਾਹਮਣ ਨਾਲ ਹਨ, ਭਾਵੇਂ ਅਵਿਅਕਤ ਰੂਪ ਵਿਚ ਹਨ ਲੇਕਿਨ ਨਾਲ ਹਨ।

ਹੁਣ ਬਾਪਦਾਦਾ ਨੇ ਵੇਖਿਆ ਕਿ ਬੱਚਿਆਂ ਨੂੰ ਮਾਇਆ ਵੀ ਹੁਣ ਤੱਕ ਛੱਡਦੀ ਨਹੀਂ ਹੈ, ਉਸ ਦਾ ਵੀ ਪਿਆਰ ਹੈ। ਅਤੇ ਅੱਜਕਲ ਦੋ ਰੂਪਾਂ ਵਿੱਚ ਵਿਸ਼ੇਸ਼ ਮਾਇਆ ਵੀ ਚਾਂਸ ਲੈਂਦੀ ਹੈ। ਦੋ ਰੂਪਾਂ ਵਿੱਚ ਆਉਂਦੀ ਹੈ - ਇੱਕ ਵਿਅਰਥ ਸੰਕਲਪ ਅਤੇ ਦੂਸਰਾ ਕਿਤੇ - ਕਿਤੇ ਕਦੇ - ਕਦੇ ਇਹ ਵੀ ਲਹਿਰ ਹੈ ਜੋ ਮੈਂ ਕੀਤਾ ਅਤੇ ਸੋਚਿਆ ਮੈਂ ਹੀ ਰਾਇਟ ਹਾਂ, ਮੈਂ ਘਟ ਨਹੀ ਹਾਂ। ਇਹ ਲਹਿਰ ਫੈਲੀ ਹੋਈ ਹੈ - ਮੈਂ ਹੀ ਰਾਇਟ ਹਾਂ, ਲੇਕਿਨ ਜੋ ਕੁਨੈਕਸ਼ਨ ਵਿਚ ਆਉਂਦੇ ਹਨ ਜਾਂ ਨਿਮਿਤ ਬਣੇ ਹੋਏ ਹਨ ਉਹ ਵੀ ਤੁਹਾਡੇ ਵਿਚਾਰ ਨੂੰ ਸਾਥ ਦਿੰਦੇ ਹਨ? ਦੂਜਿਆਂ ਦੀ ਵੀ ਵੈਰੀਫਿਕੇਸ਼ਨ ਮਿਲਣੀ ਚਾਹੀਦੀ ਹੈ। ਇਹ ਵਿਅਰਥ ਸੰਕਲਪ ਟਾਇਮ ਵੇਸਟ ਕਰਦੇ ਹਨ ਇਸਲਈ ਬਾਪਦਾਦਾ ਰੋਜ਼ ਦੀ ਮੁਰਲੀ ਮਨਨ ਕਰਨ ਦੇ ਲਈ, ਸੇਵਾ ਕਰਨ ਦੇ ਲਈ ਹੋਮਵਰਕ ਰੋਜ ਦਿੰਦੇ ਹਨ। ਜੇਕਰ ਮਨਨ ਕਰੋ ਜਾ6 ਮਨਨ ਕਰਦੇ - ਕਰਦੇ ਮਗਨ ਹੋ ਜਾਵੋ ਤਾਂ ਇਹ ਰੋਜ਼ ਦਾ ਹੋਮਵਰਕ ਮਨ ਨੂੰ ਬਿਜੀ ਕਰਨ ਦਾ ਸਾਧਨ ਹੈ। ਸੁਨਣਾ ਅਤੇ ਮੰਨਨ ਕਰਨਾ ਜਾਂ ਮਗਨ ਹੋ ਜਾਣਾ, ਇਹ ਬਾਪਦਾਦਾ ਰੋਜ ਦਾ ਹੋਮਵਰਕ ਇਸਲਈ ਦਿੰਦਾ ਹੈ। ਜਿਵੇਂ ਬੱਚਿਆਂ ਨੂੰ ਹੋਮਵਰਕ ਇਤਨਾ ਜਿਆਦਾ ਦੇ ਦਿੰਦੇ ਹਨ ਜੋ ਉਨ੍ਹਾਂ ਦੀ ਬੁੱਧੀ ਕਰਨ ਵਿਚ ਬਿਜੀ ਰਹੇ। ਇਵੇਂ ਰੋਜ਼ ਦੀ ਮੁਰਲੀ ਉਸ ਵਿੱਚ ਚਾਰ ਹੀ ਸਬਜੈਕਟ ਦਾ ਹੋਮਵਰਕ ਹੈ। ਮਨਸਾ ਦਾ ਵੀ ਹੈ, ਵਾਣੀ ਦਾ ਵੀ ਹੈ, ਕਰਮ ਦਾ ਵੀ ਅਟੈਂਸ਼ਨ ਅਤੇ ਦੀਵਿਯਤਾ ਦਾ ਇਸ਼ਾਰਾ ਹੋਮਵਰਕ ਹੈ। ਤਾਂ ਹੋਮਵਰਕ ਵਿਚ ਬਿਜੀ ਰਹੋਗੇ ਤਾਂ ਵਿਅਰਥ ਸੰਕਲਪ ਦੇ ਆਉਣ ਦੀ ਮਾਰਜਨ ਨਹੀਂ ਰਹੇਗੀ। ਇਸ ਵਿਧੀ ਨੂੰ ਅਪਣਾਉਂਦੇ ਰਹੋਗੇ ਤਾਂ ਵਿਅਰਥ ਸੰਕਲਪ ਆਪੇ ਹੀ ਤੁਹਾਡੇ ਤੋਂ ਵਿਦਾਈ ਲੈ ਜਾਣਗੇ ਕਿਉਂਕਿ ਬਾਪਦਾਦਾ ਨੇ ਵੇਖਿਆ, ਯਾਦ ਦੀ ਯਾਤਰਾ ਤੇ ਸਭ ਦਾ ਨੰਬਰਵਾਰ ਅਟੈਂਸ਼ਨ ਹੈ, ਵਾਚਾ ਸੇਵਾ ਵਿਚ ਵੀ ਅਟੈਂਸ਼ਨ ਹੈ। ਲੇਕਿਨ ਹੁਣ ਆਪਣੇ ਸੰਸਕਾਰ ਜਾਂ ਦੂਜਿਆਂ ਦੇ ਸੰਸਕਾਰ ਨੂੰ ਪਰਿਵਰਤਨ ਕਰਨਾ, ਇਹ ਸੁਭਾਅ ਸੰਸਕਾਰ ਜਿਸ ਨੂੰ ਰਾਇਲ ਰੂਪ ਵਿਚ ਤੁਸੀ ਕਹਿੰਦੇ ਹੋ ਨੇਚਰ, ਭਾਵ ਨਹੀਂ ਹੈ ਨੇਚਰ ਹੈ, ਇਹ ਧਾਰਨਾ ਦੀ ਸਬਜੈਕਟ ਹੁਣ ਵੀ ਰਾਇਲ ਰੂਪ ਵਿਚ ਆਉਂਦੀ ਰਹਿੰਦੀ ਹੈ। ਤਾਂ ਬਾਪਦਾਦਾ ਅੱਜਕਲ ਇਹ ਹੀ ਇਸ਼ਾਰਾ ਦਿੰਦੇ ਹਨ ਕਿ ਜੋ ਵੀ ਧਾਰਨਾਵਾਂ ਵਿਚ ਕਮੀ ਹੁੰਦੀ ਹੈ ਉਸ ਨੂੰ ਹੁਣ ਵਿਸ਼ੇਸ਼ ਅਟੈਂਸ਼ਨ ਦਵੋ।

ਬਾਪਦਾਦਾ ਨੇ ਪਹਿਲੇ ਵੀ ਕਿਹਾ ਹੈ ਕਿ ਹੁਣ ਧਾਰਨਾ ਵਿਚ ਇਹ ਮੁੱਖ ਧਾਰਨਾ ਦਾ ਅਟੈਂਸ਼ਨ ਦਵੋ, ਕੋਈ ਵੀ ਗੱਲ ਹੋ ਗਈ ਤਾਂ ਚੈਕ ਕਰੋ ਸੈਕਿੰਡ ਵਿਚ ਫੁਲਸਟਾਪ ਦੇ ਸਕਦੇ ਹੋ! ਕੀ ਚਾਹੁੰਦੇ ਫੁਲਸਟਾਪ ਹਨ ਲੇਕਿਨ ਹੋ ਜਾਂਦਾ ਹੈ। ਕੁਵਸ਼ਚਨ ਮਾਰਕ? ਫੁਲਸਟਾਪ ਨਹੀਂ, ਅਧਾ ਫੁਲਸਟਾਪ ਲਗਦਾ ਹੈ ਅਤੇ ਮਾਤਰਾ ਬਣ ਜਾਂਦਾ ਹੈ। ਅੱਗੇ ਚੱਲਕੇ ਅਜਿਹੇ ਸਰਕਮਸਟਾਂਸਿਜ ਆਉਣਗੇ ਜੋ ਤੁਹਾਨੂੰ ਸੈਕਿੰਡ ਵਿਚ ਫੁਲਸਟਾਪ ਲਗਾਉਣਾ ਪਵੇਗਾ। ਉਸ ਸਮੇਂ ਕੁਵਸ਼ਚਣ ਮਾਰਕ, ਅਸ਼ਚਰੀਆ ਮਾਰਕ ਨੂੰ ਠੀਕ ਕਰਨ ਲੱਗੋ, ਇਤਨਾ ਸਮੇਂ ਨਹੀਂ ਮਿਲੇਗਾ। ਸੈਕਿੰਡ ਵਿਚ ਫੁਲਸਟਾਪ ਦੀ ਲੋੜ ਹੋਵੇਗੀ, ਇਸ ਦਾ ਅਭਿਆਸ ਕਾਫੀ ਸਮੇਂ ਪਹਿਲੇ ਦਾ ਚਾਹੀਦਾ ਤਾਂ ਸਮੇਂ ਤੇ ਵਿਜੇਈ ਬਣ ਸਕੋਗੇ। ਤਾਂ ਹਲਚਲ ਦੇ ਸਮੇਂ ਜਦੋਂ ਸੰਸਕਾਰ, ਸੁਭਾਅ ਦਾ ਪੇਪਰ ਹੋਵੇ, ਉਸ ਦੇ ਲਈ ਹੁਣ ਤੋਂ ਹੀ ਅਜਿਹੇ ਸਮੇਂ ਵਿਚ ਅਭਿਆਸ ਕਰੋ ਤਾਂ ਬਹੁਤ ਸਮੇਂ ਦਾ ਅਭਿਆਸ ਅੱਗੇ ਚੱਲਕੇ ਤੁਹਾਡਾ ਬਹੁਤ ਸਹਿਯੋਗੀ ਬਣੇਗਾ।

ਤਾਂ ਬਾਪਦਾਦਾ ਅੰਮ੍ਰਿਤਵੇਲੇ ਚੱਕਰ ਲਗਾਉਂਦੇ ਹਨ ਤਾਂ ਹਰ ਇੱਕ ਦੇ ਪੁਰਸ਼ਾਰਥ ਨੂੰ ਚੈੱਕ ਕਰਦੇ ਹਨ। ਕੀ ਚਾਰ ਹੀ ਸਬਜੈਕਟ ਵਿਚ ਪੁਰਸ਼ਾਰਥ ਤੀਵ੍ਰ ਹੈ ਜਾਂ ਸਧਾਰਨ ਹੈ? ਤਾਂ ਕੀ ਵੇਖਿਆ? ਸਮੇਂ ਦੀ ਰਫਤਾਰ ਪ੍ਰਮਾਣ ਹੁਣ ਪੁਰਸ਼ਾਰਥ ਵਿਚ ਸਦਾ ਤੀਵ੍ਰ ਪੁਰਸ਼ਾਰਥ ਦੀ ਲੋੜ ਹੈ। ਤਾਂ ਬਾਪਦਾਦਾ ਇਸ਼ਾਰਾ ਦੇ ਰਿਹਾ ਹੈ ਸਮੇਂ ਤੀਵ੍ਰਗਤੀ ਨਾਲ ਸਮੀਪਤਾ ਦੇ ਨੇੜੇ ਆ ਰਿਹਾ ਹੈ। ਉਸ ਹਿਸਾਬ ਨਾਲ ਹੁਣ ਵਿਸ਼ੇਸ਼ ਸੁਭਾਅ ਅਤੇ ਸੰਸਕਾਰ ਦੇ ਪਰਿਵਰਤਨ ਵਿਚ ਤੀਵ੍ਰਗਤੀ ਚਾਹੀਦੀ।

ਹੁਣ ਬਾਪਦਾਦਾ ਸਾਰੇ ਬੱਚਿਆਂ ਨੂੰ ਸਮਾਨ ਬਨਾਉਣਾ ਚਾਹੁੰਦੇ ਹਨ। ਤੁਹਾਡਾ ਲਕਸ਼ ਵੀ ਬਾਪ ਸਮਾਨ ਬਣਨਾ ਹੀ ਹੈ। ਇਸ ਦੇ ਲਈ ਸਭ ਤੋਂ ਸਹਿਜ ਸਾਧਨ ਹੈ ਬ੍ਰਹਮਾ ਬਾਪ ਨੂੰ ਫਾਲੋ ਕਰੋ। ਟੈਲੀ ਕਰੋ, ਜੋ ਵੀ ਕਰਮ ਕਰੋ ਪਹਿਲੇ ਟੈਲੀ ਕਰੋ, ਮਿਲਾਨ ਕਰੋ। ਬ੍ਰਹਮਾ ਬਾਪ ਦਾ ਇਹ ਕਰਮ ਜਾਂ ਬੋਲ ਜਾਂ ਸੰਕਲਪ ਹੈ? ਕਿਹਾ ਵੀ ਜਾਂਦਾ ਹੈ ਪਹਿਲੇ ਸੋਚੋ ਫਿਰ ਕਰੋ। ਬੋਲਣ ਤੋਂ ਪਹਿਲੇ ਤੋਲੋ ਫਿਰ ਬੋਲੋ। ਤਾਂ ਸੁਣਿਆ ਬਾਪਦਾਦਾ ਹੁਣ ਕੀ ਚਾਹੁੰਦੇ ਹਨ? ਤੁਸੀਂ ਵੀ ਚਾਹੁੰਦੇ ਤਾਂ ਹੋ, ਜਦੋਂ ਰੂਹਰਿਹਾਨ ਕਰਦੇ ਹੋ ਨਾ ਤਾਂ ਬਾਪਦਾਦਾ ਬਹੁਤ ਮਿੱਠੀਆਂ - ਮਿੱਠੀਆਂ ਗੱਲਾਂ ਸੁਣਦੇ ਹਨ। ਉਮੰਗ ਦੀਆਂ ਗੱਲਾਂ ਵੀ ਬਹੁਤ ਚੰਗੀਆਂ ਕਰਦੇ ਹੋ, ਇਹ ਕਰਕੇ ਵਿਖਾਵਾਂਗੇ, ਇਹ ਕਰਨਾ ਹੀ ਹੈ, ਇਹ ਹੋਣਾ ਹੀ ਹੈ! ਸੰਕਲਪ ਬਹੁਤ ਉਮੰਗ ਦੇ ਹੁੰਦੇ ਹਨ ਲੇਕਿਨ ਕਰਮ ਤੱਕ ਆਉਣ ਵਿਚ ਕੁਝ ਬਦਲ ਜਾਂਦੇ ਹਨ, ਕੁਝ ਹੁੰਦੇ ਹਨ। ਬਾਕੀ ਬਾਪਦਾਦਾ ਵੱਖ - ਵੱਖ ਤਰ੍ਹਾਂ ਦੀ ਸੇਵਾ ਦੇ ਪਲਾਨ ਜੋ ਬਣਾਉਂਦੇ ਹੋ ਉਹ ਸਭ ਪਸੰਦ ਕਰਦੇ ਹਨ। ਪ੍ਰੋਗਰਾਮ ਵਿੱਚ ਇੱਥੇ ਉਥੇ ਚੰਗੇ ਚੱਲ ਰਹੇ ਹਨ ਲੇਕਿਨ ਹੁਣ ਜਿਨਾਂ ਵਾਚਾ ਦ੍ਵਾਰਾ ਜਾਂ ਵੱਖ - ਵੱਖ ਵਿਧੀਆਂ ਦ੍ਵਾਰਾ ਕਰ ਰਹੇ ਹੋ, ਸਫਲਤਾ ਵੀ ਹੈ, ਬਾਪਦਾਦਾ ਖੁਸ਼ ਵੀ ਹਨ, ਸਿਰਫ ਹੁਣ ਮਨਸਾ ਦ੍ਵਾਰਾ ਅਨੇਕ ਆਤਮਾਵਾਂ ਨੂੰ ਸੁਖ ਦੀ ਕਿਰਨ, ਸ਼ਾਂਤੀ ਦੀ ਕਿਰਨ, ਖੁਸ਼ੀ ਦੀ ਕਿਰਨ, ਪ੍ਰੇਮ ਦੀ ਕਿਰਨ ਪਹੁੰਚਾਉਣਾ, ਇਹ ਸੇਵਾ ਵੀ ਨਾਲ - ਨਾਲ ਕਰੋ। ਆਪਣੇ ਹੀ ਸੰਸਕਾਰ ਪਰਿਵਰਤਨ ਜਾਂ ਦੂਜਿਆਂ ਦੇ ਸੰਸਕਾਰ ਨੂੰ ਸਹਿਯੋਗ ਦੇਣਾ, ਇਸ ਵਿੱਚ ਟਾਇਮ ਕਈਆਂ ਦਾ ਜਿਆਦਾ ਜਾਂਦਾ ਹੈ। ਤਾਂ ਮਨਸਾ ਸੇਵਾ ਦ੍ਵਾਰਾ ਵੱਖ - ਵੱਖ ਕਿਰਨਾਂ। ਆਤਮਾਵਾਂ ਨੂੰ ਦੇਣਾ, ਇਸ ਦਾ ਅਟੈਂਸ਼ਨ, ਅੱਗੇ ਚੱਲਕੇ ਬਹੁਤ ਲੋੜ ਪਵੇਗੀ, ਉਸ ਦੇ ਉੱਪਰ ਵੀ ਧਿਆਨ ਦਿੰਦੇ ਰਹੋ। ਜੋ ਬੱਚੇ ਸਮਝਦੇ ਹਨ ਕਿ ਇਹ ਸੇਵਾ ਮੈਂ ਕਰਦਾ ਰਹਿੰਦਾ ਹਾਂ, ਉਹ ਹੱਥ ਉਠਾਓ। ਚੰਗਾ, ਕਰ ਰਹੇ ਹੋ, ਉਨ੍ਹਾਂ ਨੂੰ ਮੁਬਾਰਕ ਹੈ ਅਤੇ ਜੋ ਨਹੀਂ ਕਰ ਰਹੇ ਹਨ, ਉਨ੍ਹਾਂ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਅੱਗੇ ਚੱਲਕੇ ਸਰਕਮਸਟਾਂਸਿਜ ਅਜਿਹੇ ਬਣਨਗੇ ਜੋ ਸੁਣਨ ਵਾਲੇ ਅਤੇ ਸੁਨਾਉਣ ਵਾਲੇ, ਦੋਵਾਂ ਦਾ ਮੇਲ ਮੁਸ਼ਕਿਲ ਹੋ ਜਾਵੇਗਾ ਇਸਲਈ ਦੋਨੋ ਸੇਵਾ ਹੁਣ ਤੋਂ ਜਿਨਾਂ ਹੋ ਸਕੇ ਉਤਨੀ ਆਦਤ ਪਾਵੋ। ਮਨ ਬਿਜੀ ਵੀ ਰਹੇਗਾ ਤਾਂ ਮਨਮਨਾਭਵ ਹੋਣਾ ਸਹਿਜ ਹੋ ਜਾਵੇਗਾ। ਮਨ ਬਿਜੀ ਹੋਣ ਨਾਲ ਸੰਸਕਾਰ ਸੁਭਾਅ ਨੂੰ ਸਹਿਜ ਪਰਿਵਰਤਨ ਕਰਨ ਵਿੱਚ ਮਦਦ ਮਿਲੇਗੀ।

ਅੱਜ ਖ਼ਾਸ ਡਬਲ ਫਾਰਨਰਜ ਦੇ ਮਿਲਣ ਦਾ ਦਿਨ ਹੈ, ਬਾਪਦਾਦਾ ਨੂੰ ਖੁਸ਼ੀ ਹੈ ਵਾਹ ਡਬਲ ਫ਼ਾਰਨਰਜ ਵਾਹ! ਬਾਪਦਾਦਾ ਨੂੰ ਖੁਸ਼ੀ ਹੈ ਕਿ ਵਿਸ਼ਵ ਦੇ ਕੋਨੇ - ਕੋਨੇ ਵਿਚ ਜੋ ਬਾਪ ਦੇ ਕਲਪ ਪਹਿਲੇ ਵਾਲੇ ਬੱਚੇ ਛਿਪੇ ਹੋਏ ਹਨ ਤਾਂ ਵਿਸ਼ਵ ਦੀ ਸੇਵਾ ਵਿਚ ਡਬਲ ਫਾਰਨਰਜ਼ ਨਿਮਿਤ ਬਣੇ ਹਨ ਅਤੇ ਬਾਪਦਾਦਾ ਨੇ ਸੁਣਿਆ ਕਿ ਹਰ ਇੱਕ ਆਪਣੀ - ਆਪਣੀ ਏਰੀਆ ਵਿਚ ਪਿੰਡ - ਪਿੰਡ ਜਾਂ ਸ਼ਹਿਰਾਂ ਵਿਚ ਜੋ ਰਹੇ ਹੋਏ ਹਨ ਉੱਥੇ ਤੱਕ ਪਹੁੰਚਣ ਦਾ ਪਲਾਨ ਬਣਾਉਂਦੇ ਰਹਿੰਦੇ ਹਨ, ਇਸ ਦੀ ਮੁਬਾਰਕ ਹੋਵੇ, ਮੁਬਾਰਕ ਹੋਵੇ। ਨਹੀਂ ਤਾਂ ਜਦੋਂ ਸਮਾਪਤੀ ਹੋਣੀ ਹੋਵੇਗੀ, ਹਾਲਾਤਾਂ ਬਦਲਣਗੀਆਂ ਤਾਂ ਤੁਹਾਨੂੰ ਸਭ ਨੂੰ ਭਾਵੇਂ ਭਾਰਤ, ਭਾਵੇਂ ਵਿਦੇਸ਼ ਬਹੁਤ - ਬਹੁਤ ਉਲਾਹਮੇ ਮਿਲਣਗੇ ਕਿ ਸਾਡਾ ਬਾਪ ਆਇਆ ਅਤੇ ਤੁਸੀ ਸਾਨੂੰ ਦੱਸਿਆ ਵੀ ਨਹੀਂ। ਸੰਦੇਸ਼ ਤੇ ਦਿੰਦੇ, ਬਹੁਤ ਉਲਾਹਮੇ ਮਿਲਣਗੇ ਇਸਲਈ ਹੁਣ ਕਰ ਰਹੇ ਹੋ ਹੋਰ ਜਿਆਦਾ ਕੋਈ ਕੋਨਾ ਰਹਿ ਨਹੀਂ ਜਾਵੇ ਇਸ ਦਾ ਪ੍ਰਯਤਨ ਕਰਨਾ। ਬਾਕੀ ਬਾਪਦਾਦਾ ਡਬਲ ਫਾਰਨਰਜ ਜਾਂ ਦੇਸ਼ ਵਾਲੇ ਦੋਵੇਂ ਬੱਚੇ ਜੋ ਚਾਰੋ ਪਾਸੇ ਆਪਣਾ ਪੁਰਸ਼ਾਰਥ ਕਰ ਰਹੇ ਹਨ ਉਨ੍ਹਾਂ ਨੂੰ ਵੇਖ ਖੁਸ਼ ਹੈ, ਬਹੁਤ - ਬਹੁਤ ਖੁਸ਼ ਹੈ। ਕਿਉਂ? ਕਿਉਂ ਖੁਸ਼ ਹੈ? ਹੁਣ ਦੇਸ਼ ਵਿਚ ਵਿਦੇਸ਼ ਵਿਚ ਇਹ ਪਲਾਨ ਬਣਾ ਰਹੇ ਹਨ, ਬਾਪਦਾਦਾ ਨੂੰ ਪਸੰਦ ਹੈ, ਕਿਸੇ ਵੀ ਸਾਧਨ ਦ੍ਵਾਰਾ ਸੰਦੇਸ਼ ਪਹੁੰਚਣਾ ਚਾਹੀਦਾ ਹੈ। ਇਹ ਸਾਇੰਸ ਅਸਲ ਵਿਚ ਤੁਸੀ ਲੋਕਾਂ ਦੇ ਲਈ ਸਮੇਂ ਤੇ ਬਹੁਤ ਮਦਦਗਾਰ ਹੈ। ਸਾਧਨ ਦਿਨਪ੍ਰਤੀਦਿਨ ਨਵੇਂ - ਨਵੇਂ ਨਿਕਲਦੇ ਰਹਿੰਦੇ ਹਨ, ਉਸ ਨੂੰ ਕੰਮ ਵਿਚ ਨਿਰਵਿਘਨ ਬਣ ਲਗਾਉਂਦੇ ਜਾਵੋ। ਤੁਸੀਂ ਜਿੱਥੇ ਵੀ ਮੀਟਿੰਗ ਕਰਦੇ ਹੋ, ਸਰਵਿਸ ਵਧਾਉਣ ਦੀ, ਬਾਪਦਾਦਾ ਉਹ ਸੁਣਦੇ ਹਨ ਅਤੇ ਖੁਸ਼ ਹੁੰਦੇ ਹਨ ਕਿ ਬੱਚਿਆਂ ਦੀ ਬੁੱਧੀ ਹੁਣ ਆਲਰਾਉਂਡ ਜਾ ਰਹੀ ਹੈ, ਸਾਧਨਾਂ ਨੂੰ ਸੇਵਾ ਵਿਚ ਲਗਾਉਣ ਦੇ ਲਈ। ਇਸਲਈ ਜੋ ਵੀ ਤੁਸੀਂ ਪਲਾਨ ਬਣਾਉਂਦੇ ਹੋ ਉਹ ਬਾਪਦਾਦਾ ਸੁਣਦੇ ਹਨ, ਚੱਕਰ ਲਗਾਉਂਦੇ ਹਨ ਨਾ! ਤੁਸੀਂ ਕਿੱਥੇ ਵੀ ਮੀਟਿੰਗ ਕਰੋ ਭਾਵੇਂ ਦਿੱਲੀ ਵਿਚ ਕਰੋ, ਦੇਸ਼ ਵਿਚ, ਕਿਸੇ ਵੀ ਸ਼ਹਿਰ ਵਿਚ ਕਰੋ, ਭਾਵੇਂ ਵਿਦੇਸ਼ ਵਿਚ ਵੀ ਕਿੱਥੇ ਵੀ ਕਰੋ, ਬਾਪਦਾਦਾ ਸਭ ਸੁਣਦੇ ਰਹਿੰਦੇ ਹਨ। ਬਾਪਦਾਦਾ ਦੇ ਕੋਲ ਵੀ ਸਾਧਨ ਹਨ। ਇਸ ਦੇ ਲਈ ਬਾਪਦਾਦਾ ਫਾਰੇਂਨ ਦੇ ਇੱਕ - ਇੱਕ ਦੇਸ਼ ਤੋਂ ਜੋ ਵੀ ਆਏ ਹਨ, ਹਹ ਇੱਕ ਨੂੰ ਕੀ ਦਿੰਦੇ ਹਨ? ਬਹੁਤ - ਬਹੁਤ ਪਿਆਰ ਦੇ ਰਹੇ ਹਨ। ਸਿਰਫ ਹੁਣ ਥੋੜ੍ਹੀ ਤੀਵ੍ਰਤਾ ਲਿਆਓ। ਪਲਾਨ ਨੂੰ ਪ੍ਰੈਕਟਿਕਲ ਵਿਚ ਨਵੀਆਂ - ਨਵੀਆਂ ਗੱਲਾਂ ਲਿਆਉਂਦੇ ਰਹੋ। ਵੇਖੋ ਤੁਹਾਡਾ ਇਹ ਯਗ ਸ਼ੁਰੂ ਹੋਣ ਤੋਂ ਥੋੜੇ ਵਰ੍ਹੇ ਪਹਿਲੇ ਇਹ ਸਭ ਇਨਵੇਂਸ਼ਨ ਸ਼ੁਰੂ ਹੋਈ ਹੈ। ਸਾਇੰਸ ਵੀ ਤੁਹਾਡੀ ਸੇਵਾ ਦੀ ਮਦਦਗਾਰ ਹੈ। ਖ਼ੂਬ ਫਾਇਦਾ ਉਠਾਓ, ਤੁਹਾਡੇ ਲਈ ਹੀ ਨਿਕਲੀ ਹੈ। ਦਿਨਪ੍ਰਤੀਦਿਨ ਵੇਖੋ ਕਿੰਨੀਆਂ ਨਵੀਆਂ - ਨਵੀਆਂ ਗੱਲਾਂ ਹੁਣੇ - ਹੁਣੇ ਨਿਕਲ ਰਹੀਆਂ ਹਨ। ਇਹ ਡਰਾਮਾ ਤੁਹਾਨੂੰ ਸਹਿਯੋਗ ਦੇ ਰਿਹਾ ਹੈ। ਸਾਧਨ ਤੁਹਾਨੂੰ ਸਹਿਯੋਗ ਦੇ ਰਿਹਾ ਹੈ। ਅੱਛਾ।

ਸਾਰੇ ਸਦਾ ਖੁਸ਼ ਤੇ ਹੋ ਨਾ! ਸਦਾ ਖੁਸ਼ ਹੋ? ਜੋ ਸਦਾ ਖੁਸ਼ ਰਹਿੰਦਾ ਹੈ ਉਹ ਹੱਥ ਉਠਾਓ, ਸਦਾ ਖੁਸ਼। ਕੋਈ ਗੱਲ ਹੋ ਜਾਵੇ ਤਾਂ ਵੀ ਖੁਸ਼? ਗੱਲਾਂ ਆਉਂਦੀਆਂ ਹਨ ਨਾ ਤਾਂ ਵੀ ਖੁਸ਼ ਰਹਿੰਦੇ ਹੋ? ਰਹਿੰਦੇ ਹੋ?ਵੱਡਾ ਹੱਥ ਉਠਾਓ। ਵੇਲਕਮ ਕਰਦੇ ਹੋ ਨਾ! ਘਬਰਾਉਂਦੇ ਤੇ ਨਹੀਂ ਹੋ, ਵੈਲਕਮ ਕਰਦੇ ਹੋ। ਅਨੁਭਵੀ ਬਣਾਉਂਦੇ ਹੋ। ਇਹ ਵਿਘਣ ਅਨੁਭਵ ਦੀ ਅਥਾਰਟੀ ਨੂੰ ਵਧਾਉਂਦੇ ਹਨ। ਮਾਇਆ ਆ ਗਈ, ਮਾਇਆ ਆ ਗਈ, ਇਹ ਨਹੀਂ ਕਹੋ, ਇਹ ਪੇਪਰ ਹੈ, ਮਾਇਆ - ਮਾਇਆ ਕਹਿੰਦੇ ਮਾਇਆ ਨੂੰ ਅੱਗੇ ਵਧਾਉਂਦੇ ਹੋ। ਪੇਪਰ ਹੈ। ਮਾਇਆ ਨੂੰ ਤੇ ਤੁਸੀ ਜਾਣ ਗਏ ਹੋ, ਕਿੰਨੇ ਵਰ੍ਹਿਆਂ ਤੋਂ ਜਾਣ ਗਏ ਹੋ। ਮਾਇਆ ਕੀ ਹੈ? ਇਸਲਈ ਮਾਇਆ ਤੋਂ ਘਬਰਾਓ ਨਹੀਂ, ਪੇਪਰ ਸਮਝਕੇ ਖੁਸ਼ੀ - ਖੁਸ਼ੀ ਨਾਲ ਪੇਪਰ ਦਵੋ ਅਤੇ ਅਨੁਭਵ ਦੀ ਕਲਾਸ ਵਿਚ ਅੱਗੇ ਵਧੋ। ਇਹ ਕਲਾਸ ਵਧਾਉਣਾ ਹੈ, ਮੂੰਝਣਾ ਨਹੀਂ ਹੈ ਕੀ ਕਰਾਂ, ਕਿਵੇਂ ਕਰਾਂ, ਕੀ ਕਿਉਂ, ਇਹ ਬ੍ਰਾਹਮਣਾਂ ਦਾ ਸੋਚਣ ਦਾ ਕੰਮ ਨਹੀਂ ਹੈ। ਤ੍ਰਿਕਾਲਦ੍ਰਸ਼ੀ ਹੋ,। ਕੀ , ਕਿਉਂ, ਕਿਵੇਂ, ਇਹ ਉੱਠ ਹੀ ਨਹੀਂ ਸਕਦਾ। ਪੇਪਰ ਆਇਆ ਅਨੁਭਵ ਦੀ ਕਲਾਸ ਵਿੱਚ ਅੱਗੇ ਵਧੇ। ਖੁਸ਼ ਹੋ। ਹੁਣ ਤਾਂ ਅਨੁਭਵੀ ਬਣ ਗਏ ਹੋ ਅਤੇ ਬਣਦੇ ਰਹੋਗੇ। ਅੱਛਾ।

ਜੋ ਵੀ ਪੱਤਰ, ਫੋਨ, ਜਿਨ੍ਹਾਂ ਦੇ ਵੀ ਯਾਦ ਪਿਆਰ ਜਾਂ ਸੰਦੇਸ਼ ਬਾਪਦਾਦਾ ਦੇ ਪ੍ਰਤੀ ਆਏ ਹਨ, ਉਨ੍ਹਾਂ ਸਾਰੇ ਬੱਚਿਆਂ ਨੂੰ ਬਾਪਦਾਦਾ ਆਪਣੇ ਨੈਣਾਂ ਵਿਚ ਸਮਾਉਂਦੇ ਹੋਏ ਯਾਦਪਿਆਰ ਜਾਂ ਸਰਵਿਸ ਸਮਾਚਾਰ ਜਾਂ ਮਨ ਦਾ ਪੁਰਸ਼ਾਰਥ ਦਾ ਸਮਾਚਾਰ ਦਿੱਤਾ ਹੈ, ਉਨ੍ਹਾਂ ਸਭ ਨੂੰ ਬਾਪਦਾਦਾ ਮਨਸਾ ਦ੍ਵਾਰਾ ਇਮਰਜ ਕਰ ਸੁਖ ਦੀ, ਸ਼ਾਤੀ ਦੀ, ਖੁਸ਼ੀ ਦੀਆਂ ਕਿਰਨਾਂ ਦੇ ਰਹੇ ਹਨ। ਭਾਵੇਂ ਕੋਈ ਨੇ ਇੱਥੇ ਨਹੀਂ ਭੇਜਿਆ ਹੈ ਲੇਕਿਨ ਦਿਲ ਵਿਚ ਵੀ ਸੰਕਲਪ ਕੀਤਾ, ਉਹ ਸੰਕਲਪ ਵੀ ਬਾਪ ਦੇ ਕੋਲ ਪਹੁੰਚ ਗਿਆ ਹੈ।

ਚਾਰੋਂ ਪਾਸੇ ਦੇ ਹਿਮੰਤੇ ਬੱਚੇ ਮਦਦੇ ਬਾਪ, ਮਿੱਠੇ - ਮਿੱਠੇ ਬੱਚਿਆਂ ਨੂੰ ਬਾਪਦਾਦਾ ਯਾਦਪਿਆਰ ਦੇ ਰਹੇ ਹਨ। ਅਤੇ ਇਸ ਵਰ੍ਹੇ ਕੋਈ ਨਾ ਕੋਈ ਆਪਣੇ ਪ੍ਰਤੀ ਜਾਂ ਸੇਵਾ ਕੇਂਦਰ ਪ੍ਰਤੀ ਜਾਂ ਵਿਸ਼ਵ ਦੀਆਂ।

ਆਤਮਾਵਾਂ ਪ੍ਰਤੀ ਕੋਈ ਨਾ ਕੋਈ ਅਜਿਹਾ ਪਲਾਨ ਬਨਾਉਣਾ ਜੋ ਸੇਵਾ ਦਾ ਬਲ ਅਤੇ ਫਲ ਸ੍ਰਵ ਆਤਮਾਵਾਂ ਨੂੰ ਪ੍ਰਾਪਤ ਜਾਵੇ। ਚਾਰੋਂ ਪਾਸੇ ਦੇ ਬੱਚਿਆਂ ਨੂੰ ਬਾਪਦਾਦਾ ਦਾ ਵਿਸ਼ੇਸ਼ ਦਿਲ ਦਾ ਯਾਦ ਅਤੇ ਪਿਆਰ ਸਵੀਕਾਰ ਹੋਵੇ। ਓਮ ਸ਼ਾਂਤੀ।

ਵਰਦਾਨ:-
ਸਧਾਰਨਤਾ ਦ੍ਵਾਰਾ ਮਹਾਨਤਾ ਨੂੰ ਪ੍ਰਸਿੱਧ ਕਰਨ ਵਾਲੇ ਸਿੰਪਲ ਅਤੇ ਸੈਂਪਲ ਭਵ।

ਜਿਵੇਂ ਕੋਈ ਸਿੰਪਲ ਚੀਜ ਜੇਕਰ ਸਵੱਛ ਹੁੰਦੀ ਹੈ ਤਾਂ ਆਪਣੇ ਵੱਲ ਆਕਰਸ਼ਿਤ ਜਰੂਰ ਕਰਦੀ ਹੈ। ਇਵੇਂ ਮਨਸਾ ਦੇ ਸੰਕਲਪਾਂ ਵਿਚ, ਸੰਬੰਧ ਵਿੱਚ, ਵਿਵਹਾਰ ਵਿਚ, ਰਹਿਣ ਸਹਿਣ ਵਿਚ ਜੋ ਸਿੰਪਲ ਅਤੇ ਸਵੱਛ ਰਹਿੰਦੇ ਹਨ ਉਹ ਸੈਂਪਲ ਬਣ ਸਰਵ ਨੂੰ ਆਪਣੇ ਵੱਲ ਆਪੇ ਹੀ ਆਕਰਸ਼ਿਤ ਕਰਦੇ ਹਨ। ਸਿੰਪਲ ਮਤਲਬ ਸਧਾਰਨ। ਸਧਾਰਨਤਾ ਤੋਂ ਹੀ ਮਹਾਨਤਾ ਪ੍ਰਸਿੱਧ ਹੁੰਦੀ ਹੈ। ਜੋ ਸਧਾਰਨ ਮਤਲਬ ਸਿੰਪਲ ਨਹੀਂ ਉਹ ਪ੍ਰਾਬਲਮ ਰੂਪ ਬਣ ਜਾਂਦੇ ਹਨ।

ਸਲੋਗਨ:-
ਦਿਲ ਤੋਂ ਕਹੋ ਮੇਰਾ ਬਾਬਾ ਤਾਂ ਮਾਇਆ ਦੀ ਬੇਹੋਸ਼ੀ ਨਾਲ ਬੰਦ ਅੱਖ ਖੁੱਲ ਜਾਵੇਗੀ।

ਇਹ ਅਵਿਅਕਤ ਇਸ਼ਾਰੇ :- ਸਦਾ ਹਰਸ਼ਿਤ ਰਹਿਣ ਦੇ ਲਈ ਆਪਣੀ ਨੇਚਰ ਨੂੰ ਸਰਲ ਬਣਾਓ , ਸਹਿਣਸ਼ੀਲ ਬਣੋ। ਹੁਣੇ - ਹੁਣੇ ਆਵਾਜ ਵਿਚ, ਹੁਣੇ - ਹੁਣੇ ਆਵਾਜ ਤੋਂ ਪਰੇ, ਜਿਨਾਂ ਇਹ ਅਭਿਆਸ ਸਰਲ ਅਤੇ ਸਹਿਜ ਹੋਵੇਗਾ ਉਤਨਾ ਸੰਪੂਰਨਤਾ ਨੇੜੇ ਵਿਖਾਈ ਦੇਵੇਗੀ। ਸੰਪੂਰਨ ਸਟੇਜ ਦੀ ਨਿਸ਼ਾਨੀ ਹੈ - ਉਨ੍ਹਾਂ ਦਾ ਪੁਰਸ਼ਾਰਥ ਸਰਲ ਹੋਵੇਗਾ। ਯਾਦ ਦੀ ਯਾਤਰਾ, ਸਰਵਿਸ ਦੋਵੇਂ ਹੀ ਸਹਿਜ ਪੁਰਸ਼ਾਰਥ ਵਿਚ ਆ ਜਾਂਦੇ ਹਨ। ਜਦੋਂ ਦੋਵਾਂ ਵਿਚ ਸਰਲ, ਸਹਿਜ ਅਨੁਭਵ ਹੋਵੇ ਤਾਂ ਸਮਝੋ ਸੰਪੂਰਨਤਾ ਦੀ ਅਵਸਥਾ ਪ੍ਰਾਪਤ ਹੋਣ ਵਾਲੀ ਹੈ।