14.07.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਯਾਦ ਦੀ
ਯਾਤਰਾ ਵਿੱਚ ਕਦੀ ਥੱਕਣਾ ਨਹੀਂ , ਦੇਹ - ਅਭਿਮਾਨ ਦੇ ਤੂਫ਼ਾਨ ਥਕਾਉਂਦੇ ਹਨ , ਦੇਹੀ - ਅਭਿਮਾਨੀ ਬਣੋ
ਤਾਂ ਥੱਕ ਦੂਰ ਹੋ ਜਾਵੇਗਾ”
ਪ੍ਰਸ਼ਨ:-
ਕਿਹੜਾ ਸੰਸਕਾਰ
21 ਜਨਮਾਂ ਦੀ ਸ਼੍ਰੇਸ਼ਠ ਤਕਦੀਰ ਨੂੰ ਵਗਾੜਨ ਵਾਲਾ ਹੈ?
ਉੱਤਰ:-
ਜੇਕਰ ਕਿਸੇ
ਵਿੱਚ ਰੁੱਸਣ ਦਾ ਸੰਸਕਾਰ ਹੈ। ਬਾਪ ਨਾਲ ਅਤੇ ਪੜ੍ਹਾਈ ਨਾਲ ਰੁੱਸ ਜਾਂਦੇ ਹਨ ਤਾਂ 21 ਜਨਮਾਂ ਦੀ
ਤਕਦੀਰ ਵਿਗੜ ਜਾਂਦੀ ਹੈ ਇਸਲਈ ਬਾਬਾ ਕਹਿੰਦੇ ਹਨ - ਮਿੱਠੇ ਬੱਚੇ - ਦੇਹ ਅਭਿਮਾਨ ਦੇ ਵਸ਼ ਕਦੀ ਵੀ
ਇਹ ਉਲਟਾ ਨਸ਼ਾ ਨਹੀਂ ਚੜ੍ਹਨਾ ਚਾਹੀਦਾ ਹੈ ਕਿ ਮੈਂ ਇੰਨਿਆਂ ਨੂੰ ਸਮਝਾਇਆ, ਇੰਨੀ ਮਦਦ ਦਿੱਤੀ। ਵੇਖੋ,
ਬਾਬਾ ਕਿੰਨੀ ਵੱਡੀ ਅਥਾਰਿਟੀ ਫਿਰ ਵੀ ਕਿੰਨਾ ਨਿਰਹੰਕਾਰੀ ਹੈ ਇਸਲਈ ਸੀ ਫਾਦਰ।
ਗੀਤ:-
ਰਾਤ ਦੇ ਰਾਹੀ
ਥੱਕ ਮਤ ਜਾਣਾ...
ਓਮ ਸ਼ਾਂਤੀ
ਮਿੱਠੇ - ਮਿੱਠੇ ਸਿਕੀਲੱਧੇ ਬੱਚਿਆਂ ਨੇ ਗੀਤ ਸੁਣਿਆ ਅਤੇ ਜੋ ਯੋਗਯੁਕਤ ਸਰਵਿਸਏਬਲ ਬੱਚੇ ਹਨ, ਉਹ
ਇਸ ਦਾ ਅਰਥ ਝੱਟ ਸਮਝ ਲੈਂਦੇ ਹਨ। ਅਸੀਂ ਰਾਤ ਦੇ ਰਾਹੀ ਮਤਲਬ ਬ੍ਰਾਹਮਣਾਂ ਦੀ ਹੁਣ ਰਾਤ ਪੂਰੀ ਹੋਈ
ਹੈ। ਭਗਤੀ ਮਾਰਗ ਨੂੰ ਰਾਤ ਕਿਹਾ ਜਾਂਦਾ ਹੈ। ਅੱਧਾਕਲਪ ਰਾਤ ਦਾ ਪੂਰਾ ਹੁੰਦਾ ਹੈ। ਹੱਦ ਦਾ ਵੀ ਦਿਨ
ਅਤੇ ਰਾਤ ਹੈ। ਇਹ ਫਿਰ ਬ੍ਰਾਹਮਣਾਂ ਦਾ ਅੱਧਾਕਲਪ ਦਿਨ ਅਤੇ ਅੱਧਾਕਲਪ ਰਾਤ ਹੁੰਦੀ ਹੈ। ਇਸ ਸਮੇਂ
ਜੱਦ ਕਿ ਬਾਪ ਆਉਂਦੇ ਹਨ ਤਾਂ ਹਨ੍ਹੇਰਾ ਹੈ। ਪ੍ਰਭਾਤ ਹੋਣ ਦਾ ਪਹਿਲਾ ਪੂਰ ਹੈ, ਸਵੇਰਾ ਹੋ ਰਿਹਾ
ਹੈ। ਬੱਚੇ ਜਾਣਦੇ ਹਨ ਹੁਣ ਬਾਪ ਕਹਿੰਦੇ ਹਨ, ਮਿੱਠੇ - ਮਿੱਠੇ ਬੱਚੇ ਯਾਦ ਦੀ ਯਾਤਰਾ ਵਿੱਚ ਥੱਕ ਨਹੀਂ
ਜਾਣਾ। ਜਿਵੇਂ ਜਿਸਮਾਨੀ ਯਾਤਰਾ ਹੁੰਦੀ ਹੈ। ਅੱਗੇ ਪੈਦਲ ਜਾਂਦੇ ਸੀ। ਬਹੁਤ ਹੋਲੀ - ਹੋਲੀ, ਵਿੱਚ -
ਵਿੱਚ ਮੰਜ਼ਿਲ ਬਣੀ ਰਹਿੰਦੀ ਹੈ। ਪਤਾ ਰਹਿੰਦਾ ਹੈ, ਸਾਨੂੰ ਫਲਾਣੀ - ਫਾਲਣੀ ਮੰਜ਼ਿਲ ਤੇ ਠਹਿਰਨਾ ਹੈ।
ਅੱਗੇ ਬਹੁਤ ਸ਼ਰਧਾ ਨਾਲ ਪੈਦਲ ਜਾਂਦੇ ਸੀ, ਉਸ ਵਿੱਚ ਬਹੁਤ ਮਿਹਨਤ ਹੈ। ਹੁਣ ਇਹ ਤਾਂ ਬਹੁਤ ਸਹਿਜ
ਹੈ। ਇਸ ਨੂੰ ਕਿਹਾ ਜਾਂਦਾ ਹੈ ਸਹਿਜ ਯਾਦ ਅਤੇ ਯੋਗ। ਸਿਰਫ ਬਾਪ ਨੂੰ ਯਾਦ ਕਰਨਾ ਹੈ, ਥੱਕਣ ਦਾ
ਮਤਲਬ ਹੀ ਹੈ ਦੇਹ - ਅਭਿਮਾਨੀ ਬਣਨਾ। ਹਾਂ ਇਸ ਵਿੱਚ ਕੋਈ ਸ਼ੱਕ ਨਹੀਂ, ਮਾਇਆ ਦੇ ਵਿਘਨ ਪੈਣਗੇ। ਪਰ
ਇਸ ਵਿਚ ਥੱਕ ਨਹੀਂ ਜਾਣਾ ਹੈ। ਥੱਕ ਜਾਨ ਨਾਲ ਦੇਹ - ਅਭਿਮਾਨ ਆ ਜਾਂਦਾ ਹੈ। ਬਾਪ ਕਹਿੰਦੇ ਹਨ -
ਬੱਚੇ ਸ਼ਰੀਰ ਨਿਰਵਾਹ ਦੇ ਲਈ ਕੰਮ ਤਾਂ ਕਰਨਾ ਹੈ, ਉਸ ਦੇ ਲਈ ਛੁੱਟੀ ਹੈ। 8 ਘੰਟੇ ਸ਼ਰੀਰ ਨਿਰਵਾਹ, 8
ਘੰਟਾ ਆਰਾਮ, ਬਾਕੀ 8 ਘੰਟਾ ਇਸ ਵਿੱਚ ਦਵੋ। ਹੁਣ ਤਾਂ ਪੂਰਾ 8 ਘੰਟਾ ਕੋਈ ਦਿੰਦੇ ਨਹੀਂ। ਅੰਤ ਵਿੱਚ
8 ਘੰਟੇ ਤੱਕ ਰਹਿਣਗੇ। ਚਾਰਟ ਨੂੰ ਵਧਾਉਂਦੇ ਰਹੋ। ਇੱਥੇ ਜੱਦ ਆਕੇ ਬੈਠਦੇ ਹੋ ਤਾਂ ਯਾਦ ਦਿਲਾਈ
ਜਾਂਦੀ ਹੈ, ਜਿਸ ਨੂੰ ਤੁਸੀਂ ਨੇਸ਼ਠਾ ਕਹਿੰਦੇ ਹੋ। ਬਾਬਾ ਦੀ ਯਾਦ ਵਿੱਚ ਆਕੇ ਬੈਠਦੇ ਹੋ। ਇਸ ਦਾ
ਮਤਲਬ ਇਹ ਨਹੀਂ ਕਿ ਸਿਰਫ ਇੱਥੇ ਆਕੇ ਯਾਦ ਵਿੱਚ ਬੈਠਣਾ ਹੈ। ਅਜਿਹੇ ਬਹੁਤ ਹਨ - ਸਮਝਦੇ ਹਨ 5 - 10
ਮਿੰਟ ਯੋਗ ਕਰਕੇ ਉਠੀਏ। ਪਰ ਬਾਪ ਤਾਂ ਕਹਿੰਦੇ ਹਨ ਧੰਧਾਧੋਰੀ ਕਰਦੇ ਹੋ, ਕਿੱਥੇ ਆਉਂਦੇ ਜਾਂਦੇ ਹੋ
ਤਾਂ ਵੀ ਤੁਸੀਂ ਯੋਗ ਵਿੱਚ ਰਹੋ। ਕਿੱਥੇ ਗੰਗਾ ਸਨਾਨ ਆਦਿ ਕਰਨ ਜਾਂਦੇ ਹਨ ਤਾਂ ਰਾਮ - ਰਾਮ ਜੱਪਦੇ
ਹਨ ਨਾ। ਇੱਥੇ ਤੁਹਾਨੂੰ ਕੁਝ ਸਿਮਰਨਾ ਨਹੀਂ ਹੈ, ਸਿਰਫ ਬਾਪ ਨੂੰ ਯਾਦ ਕਰਨਾ ਹੈ। ਇਹ ਬਾਪ ਬੱਚਿਆਂ
ਨਾਲ ਹੀ ਗੱਲ ਕਰ ਰਹੇ ਹਨ। ਤੁਹਾਡਾ ਕਲਿਆਣ ਹੀ ਹੈ ਯਾਦ ਦੀ ਯਾਤਰਾ ਵਿੱਚ, ਇਸ ਵਿੱਚ ਥੱਕਣਾ ਨਹੀਂ
ਹੈ। ਇਸ ਵਿੱਚ ਤੂਫ਼ਾਨ ਬਹੁਤ ਆਉਣਗੇ। ਤੂਫ਼ਾਨ ਕੋਈ ਮਿੱਟੀ ਆਦਿ ਦੇ ਨਹੀਂ। ਮਾਇਆ ਦੇ ਤੂਫ਼ਾਨ ਆਉਣ ਨਾਲ
ਬੁੱਧੀ ਦਾ ਯੋਗ ਟੁੱਟ ਜਾਂਦਾ ਹੈ। ਫਿਰ ਦੇਹ - ਅਭਿਮਾਨ ਵਿੱਚ ਆਉਣ ਨਾਲ ਧੰਧਾਧੋਰੀ ਬੱਚੇ ਯਾਦ ਆ
ਜਾਂਦੇ ਹਨ। ਬਾਪ ਕਹਿੰਦੇ ਹਨ - ਹੁਣ ਤਾਂ ਇਹ ਧੰਧਾਧੋਰੀ ਆਦਿ ਸਭ ਖਲਾਸ ਹੋ ਜਾਣੇ ਹਨ। ਤੁਹਾਡੇ ਬੱਚੇ
ਵਾਰਿਸ ਬਣਨੇ ਹੀ ਨਹੀਂ ਹਨ। ਸਭ ਖਤਮ ਹੋ ਜਾਣੇ ਹਨ। ਹੁਣ ਤਾਂ ਵਾਰਿਸ ਬੇਹੱਦ ਬਾਪ ਦੇ ਖੜੇ ਹਨ। ਹੱਦ
ਦਾ ਵਰਸਾ ਮੁਰਦਾਬਾਦ ਹੋਣਾ ਹੈ। ਸਾਹੂਕਾਰ ਲੋਕ ਸਮਝਦੇ ਹਨ ਹੁਣ ਬੱਚਾ ਵੱਡਾ ਹੋਵੇਗਾ, ਵਿਆਹ ਕਰੇਗਾ
ਫਿਰ ਇਹ ਹੋਵੇਗਾ। ਬਾਪ ਕਹਿੰਦੇ ਹਨ - ਹੁਣ ਇੰਨਾ ਟਾਈਮ ਨਹੀਂ ਹੈ ਇਸਲਈ ਦੁਨੀਆਂ ਤੋਂ ਬਿਲਕੁਲ ਮੋਹ
ਹਟਾ ਦਵੋ। ਇਹ ਤਾਂ ਕਬਰਿਸਤਾਨ ਹੈ। ਧੰਧਾਧੋਰੀ ਬੱਚਿਆਂ ਆਦਿ ਦੇ ਚਿੰਤਨ ਵਿੱਚ ਮਰਨਗੇ ਤਾਂ ਮੁਫ਼ਤ
ਆਪਣੀ ਬਰਬਾਦੀ ਕਰ ਦੇਣਗੇ। ਸ਼ਿਵਬਾਬਾ ਨੂੰ ਯਾਦ ਕਰਨਗੇ ਤਾਂ ਆਬਾਦੀ ਬਹੁਤ ਹੋਵੇਗੀ। ਦੇਹ- ਅਭਿਮਾਨ
ਵਿੱਚ ਆਉਣ ਨਾਲ ਬਰਬਾਦੀ ਹੁੰਦੀ ਹੈ। ਦੇਹੀ - ਅਭਿਮਾਨੀ ਬਣਨ ਵਿੱਚ ਆਬਾਦੀ ਹੁੰਦੀ ਹੈ। ਜਿਨਾਂ ਯਾਦ
ਕਰੋਗੇ ਉੰਨਾ ਭਵਿੱਖ 21 ਜਨਮ ਵਰਸਾ ਪਾਵੋਗੇ। ਯਾਦ ਨਹੀਂ ਕਰਨਗੇ ਤਾਂ ਬਹੁਤ ਘਾਟਾ ਪੈ ਜਾਵੇਗਾ। ਉਹ
ਫਿਰ ਕਲਪ - ਕਲਪੰਤਰ ਦੇ ਲਈ ਹੋ ਜਾਵੇਗਾ। ਇੰਨੀ ਵੱਡੀ ਘਾਟੇ ਦੀ ਗੱਲ ਹੈ। ਖਿਆਲ ਕਰਨਾ ਚਾਹੀਦਾ ਹੈ
- ਅਸੀਂ ਪੂਰਾ ਵਰਸਾ ਕਿਵੇਂ ਪਾਈਏ। ਧਨ ਦੀ ਬਹੁਤ ਲਾਲਚ ਨਹੀਂ ਰੱਖਣੀ ਚਾਹੀਦੀ ਹੈ। ਟੂ ਮੱਚ ਵਿੱਚ
ਨਹੀਂ ਜਾਣਾ ਚਾਹੀਦਾ ਹੈ। ਕੋਈ ਦੇਵਾਲਾ ਮਾਰਦੇ ਹਨ ਤਾਂ ਬਹੁਤ ਫ਼ਿਕਰਾਤ ਹੋ ਜਾਂਦੀ ਹੈ। ਸ਼ਿਵਬਾਬਾ
ਨੂੰ ਬਿਲਕੁਲ ਭੁੱਲ ਜਾਂਦੇ ਹਨ। ਫਿਰ ਦੋਸ਼ ਰੱਖਦੇ ਹਨ ਕਿ ਗਿਆਨ ਵਿੱਚ ਆਏ ਹਾਂ ਤਾਂ ਦੇਵਾਲਾ ਮਾਰਿਆ
ਹੈ। ਬਿਮਾਰ ਹੋ ਪਏ ਹਨ। ਇਹ ਕਦੀ ਨਹੀਂ ਸਮਝਣਾ ਚਾਹੀਦਾ। ਬਿਮਾਰੀ ਆਦਿ ਹੁੰਦੀ ਹੈ, ਇਹ ਤਾਂ ਕਰਮਭੋਗ
ਹੈ। ਅੱਛਾ ਹੈ ਵਿਕਰਮ ਵਿਨਾਸ਼ ਹੋ ਜਾਣਗੇ। ਧਰਮਰਾਜ ਦੇ ਡੰਡੇ ਖਾਨ ਨਾਲੋਂ ਤਾਂ ਬਿਮਾਰੀ ਚੰਗੀ ਹੈ
ਨਾ। ਕਰਮਭੋਗ ਚੁਕਤੁ ਕਰਨਾ ਹੈ। ਇਹ ਤਾਂ ਮਹਾਰੋਗੀ ਸ਼ਰੀਰ ਹੈ। ਕਿੰਨੀ ਸੰਭਾਲ ਕੀਤੀ ਜਾਂਦੀ ਹੈ। ਚਲਦੇ
- ਚਲਦੇ ਖੜੇ ਹੋ ਜਾਂਦੇ ਹਨ। ਹਾਰਟਫੇਲ ਹੋ ਜਾਂਦੇ ਹਨ। ਅਜਿਹੀ ਪੁਰਾਣੀ ਦੁਨੀਆਂ ਨੂੰ ਤਾਂ ਬੁੱਧੀ
ਤੋਂ ਇੱਕਦਮ ਭੁੱਲ ਜਾਣਾ ਚਾਹੀਦਾ ਹੈ। ਬੱਚੇ ਵੇਖਦੇ ਹਨ ਬਾਪ ਨਵਾਂ ਘਰ ਬਣਾ ਰਹੇ ਹਨ ਤਾਂ ਪੁਰਾਣੇ
ਤੋਂ ਇੱਕਦਮ ਦਿਲ ਹੱਟ ਜਾਂਦੀ ਹੈ। ਕਹਿੰਦੇ ਹਨ ਬਾਬਾ ਜਲਦੀ ਨਾਲ ਮਕਾਨ ਬਣਾਓ। ਪੁਰਾਣੇ ਮਕਾਨ ਵਿੱਚ
ਤਕਲੀਫ ਬਹੁਤ ਹੈ। ਤੁਸੀਂ ਵੀ ਜਾਣਦੇ ਹੋ - ਇਹ ਪੁਰਾਣੀ ਦੁਨੀਆਂ ਤਾਂ ਬਹੁਤ ਗੰਦੀ ਹੈ। ਤੁਹਾਡਾ ਇਹ
ਹੈ ਬੇਹੱਦ ਦਾ ਸੰਨਿਆਸ। ਉਹ ਸੰਨਿਆਸ ਕਰਦੇ ਹਨ ਘਰਬਾਰ ਦਾ। ਉਸ ਨੂੰ ਹੱਦ ਦਾ ਸੰਨਿਆਸ ਕਿਹਾ ਜਾਂਦਾ
ਹੈ। ਤੁਸੀਂ ਸੰਨਿਆਸ ਕਰਦੇ ਹੋ - ਵਿਕਾਰਾਂ ਦਾ। ਬਾਪ ਕਹਿੰਦੇ ਹਨ - ਦੇਹ ਸਹਿਤ ਦੇਹ ਦੇ ਜੋ ਵੀ
ਤੁਹਾਡੇ ਸੰਬੰਧ ਹਨ, ਸਭ ਨੂੰ ਤੋੜ ਮਾਮੇਕਮ ਯਾਦ ਕਰੋ। ਇਹ ਦੁਨੀਆਂ ਜੋ ਇਨ੍ਹਾਂ ਅੱਖਾਂ ਨਾਲ ਵੇਖਦੇ
ਹੋ, ਇਨ੍ਹਾਂ ਨੂੰ ਭੁੱਲ ਜਾਓ। ਹੁਣ ਤੁਹਾਡੀ ਬੁੱਧੀ ਜਾਣਦੀ ਹੈ, ਅਸੀਂ ਸ੍ਵਰਗ ਦੀ ਰਾਜਧਾਨੀ ਦੇ ਲਈ
ਪੁਰਸ਼ਾਰਥ ਕਰ ਰਹੇ ਹਾਂ। ਗਿਆਨ ਦਾ ਤੀਜਾ ਨੇਤਰ ਮਿਲਿਆ ਹੈ। ਇਹ ਸਭ ਕਬਰਿਸਤਾਨ ਹੋ ਜਾਣਾ ਹੈ, ਇਸ
ਨਾਲ ਪਿਆਰ ਨਹੀਂ ਰੱਖਣਾ ਹੈ। ਅੱਜਕਲ ਮਨੁੱਖਾਂ ਦੇ ਕੋਲ ਪੈਸੇ ਬਹੁਤ ਹਨ ਤਾਂ ਵਿਕਾਰ ਵੀ ਤੇਜ ਹੋ ਗਏ
ਹਨ। ਕਾਮ ਵਿਕਾਰ ਕਿੰਨਾ ਤੇਜ ਹੈ। ਕਾਮ ਬਗੈਰ ਰਹਿ ਨਹੀਂ ਸਕਦੇ। 4 - 5 ਵਰ੍ਹੇ ਪਵਿੱਤਰ ਰਹਿ ਫਿਰ
ਲਿਖਦੇ ਹਨ ਬਾਬਾ ਅੱਜ ਇਨ੍ਹਾਂ ਨੂੰ ਭੂਤ ਲੱਗਿਆ, ਕਾਲਾ ਮੂੰਹ ਕਰ ਦਿੱਤਾ। ਕਿੰਨਾ ਧੱਕਾ ਖਾਇਆ।
ਇੱਕਦਮ 5 ਮਾਰ ( ਮੰਜ਼ਿਲ) ਤੋਂ ਡਿੱਗੇ। ਪਹਿਲੇ - ਪਹਿਲੇ ਹੈ ਦੇਹ - ਅਭਿਮਾਨ। ਉੱਪਰ ਤੋਂ ਡਿੱਗਿਆ
ਠਕ ਪੁਰਜਾ - ਪੁਰਜਾ ਹੋ ਗਿਆ। ਖਲਾਸ, ਹਡਗੁਡ ਬਿਲਕੁਲ ਹੀ ਟੁੱਟ ਜਾਂਦੇ ਹਨ। ਫਿਰ ਪੁਰਸ਼ਾਰਥ ਕਰਨ
ਵਿੱਚ ਟਾਈਮ ਲਗਦਾ ਹੈ। ਇਹ ਹੈ ਸਭ ਤੋਂ ਵੱਡੀ ਚੋਟ ਇਸਲਈ ਬਾਬਾ ਕਹਿੰਦੇ ਹਨ ਕਾਮ ਮਹਾਸ਼ਤ੍ਰੁ ਹੈ।
ਵਿਕਾਰ ਨੂੰ ਹੀ ਪਤਿਤਪਣਾ ਕਿਹਾ ਜਾਂਦਾ ਹੈ। ਕਹਿੰਦੇ ਹਨ ਬਾਬਾ ਸਾਨੂੰ ਪਤਿਤ ਤੋਂ ਪਾਵਨ ਬਣਾਓ।
ਭਾਰਤ ਵਿੱਚ ਹੀ ਸੰਪੂਰਨ ਨਿਰਵਿਕਾਰੀ ਸੀ ਨਾ। ਭਾਰਤ ਹੀ ਨਿਰਵਿਕਾਰੀ ਸੀ। ਹੁਣ ਭਾਰਤ ਵਿਕਾਰੀ ਹੈ।
ਸੰਪੂਰਨ ਨਿਰਵਿਕਾਰੀ, ਸੂਰਜ਼ਵੰਸ਼ੀ ਨੂੰ ਕਹਾਂਗੇ। ਭਾਵੇਂ ਰਾਮਚੰਦਰ ਦੇ ਰਾਜ ਵਿੱਚ ਵੀ ਵਿਕਾਰ ਦੀ ਗੱਲ
ਨਹੀਂ ਰਹਿੰਦੀ ਹੈ। ਪਰ ਕਲਾ ਤਾਂ ਘੱਟ ਹੋ ਜਾਂਦੀ ਹੈ। 1250 ਵਰ੍ਹੇ ਘੱਟ ਹੋ ਗਏ ਤਾਂ ਉਹ ਦੁਨੀਆਂ
ਦੀ ਤਾਕਤ ਤਾਂ ਘੱਟ ਹੋਈ ਨਾ ਇਸਲਈ ਉਨ੍ਹਾਂ ਨੂੰ ਸਤੋਪ੍ਰਧਾਨ ਫਿਰ ਸਤੋ ਕਿਹਾ ਜਾਂਦਾ ਹੈ। ਤੁਸੀਂ
ਚਾਹੁੰਦੇ ਹੋ ਅਸੀਂ ਮੰਮਾ ਬਾਬਾ ਨੂੰ ਫਾਲੋ ਕਰ ਸੂਰਜ਼ਵੰਸ਼ੀ ਮਹਾਰਾਜਾ ਮਹਾਰਾਣੀ ਬਣੀਏ, ਇਸ ਵਿੱਚ
ਤਕਲੀਫ ਅਤੇ ਖਰਚੇ ਆਦਿ ਦੀ ਤਾਂ ਗੱਲ ਹੀ ਨਹੀਂ ਹੈ, ਇਸ ਵਿੱਚ ਮੁੱਖ ਤੋਂ ਕੁਝ ਬੋਲਣਾ ਵੀ ਨਹੀਂ ਹੈ।
ਸਿਰਫ ਯਾਦ ਕਰਨਾ ਹੈ, ਇਸ ਨੂੰ ਹੀ ਸਹਿਜ ਯੋਗ ਕਿਹਾ ਜਾਂਦਾ ਹੈ, ਇਸ ਵਿੱਚ ਬੜੀ ਮਿਹਨਤ ਚਾਹੀਦੀ ਹੈ।
ਬਾਬਾ ਦੇ ਅੱਗੇ ਤਾਂ ਸਭ ਮਹਾਰਥੀ ਹਨ। ਇਸ ਵਿੱਚ ਯੋਗ ਪੂਰਾ ਚਾਹੀਦਾ ਤਾਂ ਕੁਝ ਤੀਰ ਲੱਗੇ। ਯੋਗਬਲ
ਹੈ ਨਾ। ਯੋਗ ਦੀ ਬਹੁਤ ਕਮੀ ਹੈ। ਵਿਘਨ ਵੀ ਯੋਗ ਵਿੱਚ ਬਹੁਤ ਪੈਂਦੇ ਹਨ। ਬੇਹੱਦ ਦਾ ਬਾਪ ਮਿੱਠੇ -
ਮਿੱਠੇ ਬੱਚਿਆਂ ਨੂੰ ਬੈਠ ਸਮਝਾਉਂਦੇ ਹਨ। ਬਾਪ ਤੋਂ ਅਤੇ ਪੜ੍ਹਾਈ ਤੋਂ ਕਦੀ ਰੁਸਣਾ ਨਹੀਂ ਹੈ।
ਰੁੱਸਣਗੇ ਤਾਂ 21 ਜਨਮ ਤਕਦੀਰ ਨਾਲ ਰੁੱਸਣਗੇ। ਬਹੁਤ ਚੰਗੇ - ਚੰਗੇ ਬੱਚੇ ਵੀ ਰੁੱਸ ਪੈਂਦੇ ਹਨ। ਨਸ਼ਾ
ਚੜ੍ਹ ਜਾਂਦਾ ਹੈ ਦੇਹ - ਅਭਿਮਾਨ ਦਾ। ਮੈਂ ਇੰਨਿਆਂ ਨੂੰ ਸਮਝਾਇਆ ਹੈ। ਦੇਹ - ਹੰਕਾਰ ਆਉਣ ਨਾਲ ਹੀ
ਫਿਰ ਡਿੱਗ ਪੈਂਦੇ ਹਨ। ਇਸ ਵਿੱਚ ਹੰਕਾਰ ਨਹੀਂ ਆਉਣਾ ਚਾਹੀਦਾ। ਸ਼ਿਵਬਾਬਾ ਨੂੰ ਕੋਈ ਹੰਕਾਰ ਹੈ?
ਕਿੰਨਾ ਨਿਰਹੰਕਾਰੀ ਹੈ, ਅਤੇ ਹੈ ਕਿੰਨੀ ਵੱਡੀ ਅਥਾਰਟੀ। ਕਹਿੰਦੇ ਵੀ ਹਨ ਮੈਂ ਸਾਧਾਰਨ ਤਨ ਵਿੱਚ,
ਸਾਧਾਰਨ ਘਰ ਵਿੱਚ ਆਉਂਦਾ ਹਾਂ। ਸਾਹੂਕਾਰ ਦੇ ਘਰ ਵਿੱਚ ਥੋੜੀ ਆਉਂਦਾ ਹਾਂ। ਤਾਂ ਹੁਣ ਬੱਚਿਆਂ ਨੂੰ
ਜਗਾਉਣਾ ਹੈ। ਬਾਬਾ ਯੁਕਤੀਆਂ ਤਾਂ ਬਹੁਤ ਚੰਗੀਆਂ ਦਸਦੇ ਰਹਿੰਦੇ ਹਨ। ਤੁਸੀਂ ਬੱਚਿਆਂ ਦੀ ਹੀ ਦੇਰੀ
ਹੈ। ਡਰਾਮਾ ਅਨੁਸਾਰ ਅਜੂੰਨ ਅਵਸਥਾਵਾਂ ਜ਼ੋਰ ਨਹੀਂ ਭਰੀਆਂ ਹਨ। ਅੱਗੇ ਚਲ ਜ਼ੋਰ ਭਰਨਗੀਆਂ। ਅਸੀਂ
ਗੌਰਮਿੰਟ ਨੂੰ ਇੱਤਲਾ ਕਰਦੇ ਹਾਂ ਕਿ ਇੰਨੇ - ਇੰਨੇ ਵਰ੍ਹਿਆਂ ਵਿੱਚ ਸ੍ਵਰਗ ਦੀ ਸਥਾਪਨਾ ਹੋ ਜਾਵੇਗੀ।
ਇਹ ਅਖਬਾਰ ਆਦਿ ਵਿੱਚ ਮਨੁੱਖ ਪੜ੍ਹਨਗੇ ਤਾਂ ਆਕੇ ਤੁਹਾਨੂੰ ਪੁੱਛਣਗੇ। ਥੋੜੇ ਵਰ੍ਹੇ ਦੇ ਅੰਦਰ
ਸਥਾਪਨਾ ਹੋਵੇਗੀ ਤਾਂ ਵਿਨਾਸ਼ ਵੀ ਜਰੂਰ ਹੋਵੇਗਾ। ਢੇਰ ਆਉਣਗੇ। ਇਹ ਪ੍ਰਾਪਰਟੀ ਆਦਿ ਥੋੜੇ ਸਮੇਂ ਦੇ
ਲਈ ਹੈ। ਇਸ ਪ੍ਰਾਪਰਟੀ ਨੂੰ ਤੁਸੀਂ ਕੋਈ ਪ੍ਰਾਪਰਟੀ ਥੋੜੀ ਸਮਝਦੇ ਹੋ। ਤੁਸੀਂ ਜਾਣਦੇ ਹੋ ਇਹ ਤਾਂ
ਥੋੜੇ ਰੋਜ਼ ਦੇ ਲਈ ਹੈ। ਇਹ ਮਕਾਨ ਆਦਿ ਰਹਿਣ ਦੇ ਲਈ ਬਣਾਏ ਹਨ ਕਿਓਂਕਿ ਮਧੂਬਨ ਵਿੱਚ ਬਹੁਤ ਬੱਚੇ
ਆਉਂਦੇ ਹਨ ਰਿਫਰੇਸ਼ ਹੋਣ ਦੇ ਲਈ। ਹੈਡ ਆਫਿਸ ਮਧੁਬਨ ਹੈ। ਅੱਜ ਤੁਸੀਂ ਕੀ ਕਰਦੇ ਹੋ, ਕਲ ਕੀ ਕਰੋਂਗੇ।
ਇੱਥੇ ਤਪੱਸਿਆ ਕਰਦੇ ਹੋ ਫਿਰ ਦਿੱਲੀ ਵ੍ਰਿੰਦਾਵਨ ਆਦਿ ਵਿੱਚ ਜਾਕੇ ਰਾਜ ਕਰਨਗੇ। ਸਾਡਾ ਯਾਦਗਾਰ ਕਿਵੇਂ
ਖੜਿਆ ਹੈ, ਇਹ ਚੰਗੀ ਰੀਤੀ ਵਿਖਾਉਣਾ ਹੈ। ਜੋ ਕੰਮ ਅਸੀਂ ਹੁਣ ਕਰ ਰਹੇ ਹਾਂ - 5 ਹਜਾਰ ਵਰ੍ਹੇ ਪਹਿਲੇ
ਵੀ ਕੀਤਾ ਸੀ। ਪਹਿਲੇ - ਪਹਿਲੇ ਸ਼ਿਵਬਾਬਾ ਦੇ ਮੰਦਿਰ ਬਨਾਉਂਦੇ ਹਨ। ਬਾਕੀ ਦੇਲਵਾੜਾ ਮੰਦਿਰ ਆਦਿ
ਤਾਂ ਬਾਦ ਵਿੱਚ ਬਣੇ ਹਨ। ਬੁੱਧੀ ਨਾਲ ਕੰਮ ਲੈਣਾ ਹੁੰਦਾ ਹੈ। ਦੇਲਵਾੜਾ ਮੰਦਿਰ ਦਾ ਵੀ ਹਿਸਾਬ
ਕੱਢਿਆ ਜਾਵੇ ਤਾਂ ਨਿਕਲ ਸਕਦਾ ਹੈ। ਪੂਰਾ ਸਾਡਾ ਯਾਦਗਾਰ ਹੈ। ਤੁਸੀਂ ਜਾਣਦੇ ਹੋ ਇਹ ਸਥਾਪਨਾ ਦਾ
ਯਾਦਗਾਰ ਹੈ।
ਤੁਸੀਂ ਮਿੱਠੇ - ਮਿੱਠੇ
ਬੱਚਿਆਂ ਨੂੰ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ। ਇਹ ਸਭ ਸਰਵਿਸ ਵਧਾਉਣ ਦੀਆਂ ਯੁਕਤੀਆਂ ਕੱਢਣੀਆਂ ਹਨ।
ਰਾਮ ਗਯੋ ਰਾਵਣ ਗਯੋ… ਜਿਨ੍ਹਾਂ ਦਾ ਬਹੁ ਪਰਿਵਾਰ ਹੈ। ਰਾਵਣ ਦਾ ਵੇਖੋ ਕਿੰਨਾ ਵੱਡਾ ਪਰਿਵਾਰ ਹੈ।
ਰਾਮ ਦਾ ਕਿੰਨਾ ਛੋਟਾ ਪਰਿਵਾਰ ਹੈ, ਗਾਇਨ ਰਾਈਟ ਹੈ। ਪਰ ਕੋਈ ਸਮਝ ਨਹੀਂ ਸਕਦੇ ਹਨ। ਬਾਪ ਬੈਠ
ਸਮਝਾਉਂਦੇ ਹਨ ਤਾਂ ਵੀ ਨਿਸ਼ਚਾ ਨਹੀਂ ਬੈਠਦਾ ਹੈ। ਸ਼ਰੀਰ ਨਿਰਵਾਹ ਅਰਥ ਵੀ ਕਰਮ ਤੁਹਾਨੂੰ ਜਰੂਰ ਕਰਨਾ
ਹੈ। ਹਾਂ ਜੋ ਸਰਵਿਸਏਬਲ ਬੱਚੇ ਹਨ -ਪਾਂਡਵ, ਉਹ ਤਾਂ ਗੌਰਮਿੰਟ ਤੋਂ ਪਾਲਣਾ ਲੈ ਸਕਦੇ ਹਨ। ਉਨ੍ਹਾਂ
ਦੀ ਸਾਰੀ ਸੰਭਾਲ ਸਾਨੂੰ ਕਰਨੀ ਪਵੇ। ਅਵਸਥਾ ਬੱਚਿਆਂ ਦੀ ਅਜਿਹੀ ਹੋਣੀ ਚਾਹੀਦੀ ਹੈ, ਬਾਬਾ ਦੀ ਯਾਦ
ਵਿੱਚ ਇਸ ਦੁਨੀਆਂ ਦਾ ਸਭ ਕੁਝ ਭੁਲਾਉਣਾ ਹੈ। ਯਾਦ ਦੀ ਯਾਤਰਾ ਵਿੱਚ ਜੋ ਪੱਕਾ ਮਸਤ ਰਹੇਗਾ ਉਨ੍ਹਾਂ
ਦੀ ਅਵਸਥਾ ਵੀ ਬਹੁਤ ਮਜਬੂਤ ਹੋਵੇਗੀ। ਜਿਵੇਂ ਕਿ ਸ਼ਿਵਬਾਬਾ ਦੀ ਯਾਦ ਵਿੱਚ ਰਹਿ ਤੁਸੀਂ ਸ਼ਰੀਰ ਛੱਡਦੇ
ਹੋ। ਸੰਨਿਆਸੀ ਬ੍ਰਹਮਾ ਦੀ ਯਾਦ ਵਿੱਚ ਸ਼ਰੀਰ ਛੱਡਦੇ ਹਨ ਤਾਂ ਵੀ ਵਾਯੂਮੰਡਲ ਵਿੱਚ ਬਿਲਕੁਲ ਸੰਨਾਟਾ
ਹੋ ਜਾਂਦਾ ਹੈ । ਬਾਬਾ ਨੂੰ ਅਨੁਭਵ ਹੈ। ਮਨੁੱਖ ਮਰਦੇ ਹਨ ਤਾਂ ਘਰ ਵਿੱਚ ਸੰਨਾਟਾ ਹੋ ਜਾਂਦਾ ਹੈ
ਨਾ, ਇਸ ਵਿੱਚ ਵੀ ਇਵੇਂ ਹੁੰਦਾ ਹੈ। ਪਿਛਾੜੀ ਵਿੱਚ ਜਿਵੇਂ ਕਿ ਸਭ ਕੁਝ ਭੁੱਲ ਜਾਂਦੇ ਹਨ। ਹੁਣ ਸਾਨੂੰ
ਵਾਪਿਸ ਘਰ ਜਾਣਾ ਹੈ। ਦੇਹ - ਅਭਿਮਾਨ ਛੁੱਟਦਾ ਜਾਂਦਾ ਹੈ। ਪਿਛਾੜੀ ਵਿੱਚ ਸ਼ਰੀਰ ਖੁਸ਼ੀ ਨਾਲ ਛੱਡਣਾ
ਚਾਹੀਦਾ ਹੈ, ਹਰਸ਼ਿਤਮੁੱਖ। ਬਸ। ਅਸੀਂ ਕਿੱਥੇ ਜਾ ਰਹੇ ਹਾਂ, ਅਜਿਹੀ ਅਵਸਥਾ ਜਦੋੰ ਹੋਵੇਗੀ ਉਦੋਂ
ਵਿਜੇ ਮਾਲਾ ਵਿੱਚ ਪਿਰੋਣੇ ਲਾਇਕ ਬਣੋਗੇ। ਤੁਹਾਡੇ ਵਿੱਚ ਸ਼ਾਂਤੀ ਦੀ ਕਰੰਟ ਹੈ। ਕੋਈ ਵੀ ਆਉਂਦੇ ਹਨ
ਤਾਂ ਕਹਿੰਦੇ ਹਨ - ਇੱਥੇ ਸ਼ਾਂਤੀ ਬਹੁਤ ਹੈ। ਇਹ ਹੈ ਰਿਯਲ ਸ਼ਾਂਤੀ। ਆਤਮਾ ਸ਼ਰੀਰ ਤੋਂ ਡਿਟੈਚ ਹੋ
ਜਾਂਦੀ ਹੈ। ਤੁਸੀਂ ਜਾਣਦੇ ਹੋ - ਅਸੀਂ ਆਤਮਾ ਸ਼ਾਂਤ ਸਵਰੂਪ ਹਾਂ। ਅਸੀਂ ਆਪਣੇ ਸਵਧਰ੍ਮ ਵਿੱਚ ਬੈਠ
ਜਾਂਦੇ ਹਾਂ। ਕਰਮ ਦੇ ਬਿਨਾ ਤਾਂ ਕੋਈ ਮਨੁੱਖ ਰਹਿ ਨਹੀਂ ਸਕਦੇ। ਉਹ ਲੋਕ ਹਠਯੋਗ ਨਾਲ ਕੀ - ਕੀ ਨਹੀਂ
ਕਰਦੇ ਹਨ। ਤੁਸੀਂ ਹੁਣ ਸਮਝਦੇ ਹੋ ਸਾਡਾ ਸਵਧਰ੍ਮ ਹੀ ਸ਼ਾਂਤੀ ਹੈ। ਇੱਥੇ ਅਸੀਂ ਆਏ ਹਾਂ ਪਾਰ੍ਟ
ਵਜਾਉਣ। ਹੁਣ ਵਾਪਿਸ ਘਰ ਜਾਣਾ ਹੈ। ਬਾਪ ਕਹਿੰਦੇ ਹਨ - ਮੈਨੂੰ ਯਾਦ ਕਰੋ ਅਤੇ ਘਰ ਨੂੰ ਵੀ ਯਾਦ ਕਰੋ।
ਬਾਪ ਨੂੰ ਯਾਦ ਕਰਨ ਨਾਲ ਵਰਸਾ ਮਿਲੇਗਾ। ਬਾਪ ਕਹਿੰਦੇ ਹਨ - ਮੈਨੂੰ ਵੀ ਘਰ ਵਿੱਚ ਯਾਦ ਕਰੋ। ਇੱਥੇ
ਤਾਂ ਮੈਂ ਟੈਮਪਰੇਰੀ ਆਉਂਦਾ ਹਾਂ। ਤੁਹਾਡੀ ਬੁੱਧੀ ਸ਼ਾਂਤੀਧਾਮ ਵਿੱਚ ਟਿਕਣੀ ਚਾਹੀਦੀ ਹੈ - ਬਾਬਾ ਦੀ
ਯਾਦ ਵਿੱਚ। ਘਰ ਦਾ ਵੀ ਵਰਸਾ ਲੈਣਾ ਹੈ ਨਾ। ਉਹ ਹੈ ਆਤਮਾਵਾਂ ਦਾ ਘਰ। ਇਹ ਹੈ ਜੀਵ - ਆਤਮਾਵਾਂ ਦਾ
ਘਰ। ਆਪਣੇ ਘਰ ਨੂੰ ਵੀ ਨਹੀਂ ਭੁੱਲੋ। ਬਾਪ ਨੂੰ ਵੀ ਨਹੀਂ ਭੁੱਲੋ। ਬਾਪ ਨੂੰ ਯਾਦ ਕਰਨ ਨਾਲ ਹੀ
ਪਵਿਵੱਤਰ ਬਣ ਘਰ ਚਲੇ ਜਾਵੋਗੇ। ਗਿਆਨ ਨੂੰ ਧਾਰਨ ਕਰਨ ਨਾਲ ਫਿਰ ਰਜਾਈ ਕਰਨ ਆਉਣਗੇ ਨਵੀਂ ਦੁਨੀਆਂ
ਵਿੱਚ। ਜਿੰਨਾ ਹੋ ਸਕੇ ਹੋਰਾਂ ਨੂੰ ਰਸਤਾ ਦੱਸਦੇ ਜਾਓ। ਆਲਵੇਜ ਸੀ ਫਾਦਰ। ਤੁਸੀਂ ਜਾਣਦੇ ਹੋ ਬਾਪ
ਨੇ ਕੀ ਕੀਤਾ! ਸਭ ਕੁਝ ਮਾਤਾਵਾਂ ਨੂੰ ਦੇ ਦਿੱਤਾ ਹੈ। ਉਸ ਨੇ ਹੀ ਡਾਇਰੈਕਸ਼ਨ ਦਿੱਤਾ ਹੈ ਕਿ ਸਭ ਕੁਝ
ਮਾਤਾਵਾਂ ਦੀ ਸਰਵਿਸ ਵਿੱਚ ਲਗਾਓ। ਇੱਕ ਨੂੰ ਵੇਖ ਦੂਜਿਆਂ ਨੇ ਫਾਲੋ ਕੀਤਾ ਹੈ। ਸਵਾਹਾ ਹੋ ਗਏ। ਪਰ
ਫਿਰ ਜਦੋੰ ਟਿਕ ਵੀ ਸਕਣ ਨਾ। ਡਰਾਮਾ - ਅਨੁਸਾਰ ਭੱਠੀ ਵੀ ਬਣਨੀ ਸੀ। ਪਾਕਿਸਤਾਨ - ਹਿੰਦੁਸਤਾਨ
ਹੋਇਆ। ਤੁਹਾਡੀ ਭੱਠੀ ਪਹਿਲੇ ਸ਼ੁਰੂ ਹੀ ਹੋਈ ਪਾਕਿਸਤਾਨ ਵਿੱਚ। ਤੁਸੀਂ ਨਦੀ ਨੂੰ ਕਰਾਸ ਕੀਤਾ -
ਸ਼ਾਸਤਰਾਂ ਵਿੱਚ ਤਾਂ ਕੀ - ਕੀ ਗੱਲਾਂ ਲਿੱਖ ਦਿੱਤੀਆਂ ਹਨ। ਪ੍ਰੈਕਟੀਕਲ ਵਿੱਚ ਤਾਂ ਹੁਣ ਤੁਸੀਂ
ਸੁਣਦੇ ਹੋ ਨਾ। ਫਿਰ ਕਲਪ ਬਾਦ ਤੁਸੀਂ ਹੀ ਸੁਣੋਗੇ। ਹੁਣ ਬਾਪ ਕਹਿੰਦੇ ਹਨ - ਹਿਯਰ ਨੋ ਇਵਿਲ, ਧੰਧਾ
ਆਦਿ ਭਾਵੇਂ ਕਰੋ, ਪਰ ਹਿਯਰ ਨੋ ਇਵਿਲ। ਬਾਪ ਕਹਿੰਦੇ ਹਨ - ਹਰ ਗੱਲ ਵਿੱਚ ਸ਼੍ਰੀਮਤ ਲਵੋ। ਬਾਬਾ ਇਸ
ਹਾਲਤ ਵਿੱਚ ਅਸੀਂ ਕੀ ਕਰੀਏ ਤਾਂ ਬਾਬਾ ਸਭ ਦੱਸ ਦੇਣਗੇ। ਕੋਈ ਵੀ ਗੱਲ ਪੁੱਛਣੀ ਹੋਵੇ ਤਾਂ ਤੁਸੀਂ
ਬਾਬਾ ਦੇ ਕੋਲ ਆਓ। ਤੁਸੀਂ ਡਰਦੇ ਕਿਓਂ ਹੋ। ਕਦਮ - ਕਦਮ ਤੇ ਪੁੱਛਣਾ ਹੈ। ਸ਼੍ਰੀਮਤ ਤੇ ਚੱਲਣ ਨਾਲ
ਕਦਮ - ਕਦਮ ਵਿੱਚ ਪਦਮ ਹਨ। ਤੁਹਾਡਾ ਸੇਕੇਂਡ ਬਾਈ ਸੇਕੇਂਡ ਜੋ ਪਾਸ ਹੁੰਦਾ ਹੈ ਉਸ ਵਿੱਚ ਪਦਮ ਹਨ।
ਤਾਂ ਕਿੰਨੀ ਕਮਾਈ ਹੋ ਰਹੀ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਵਿਜੇ ਮਾਲਾ
ਵਿੱਚ ਪਿਰੋਣ ਦੇ ਲਈ ਇਸ ਸ਼ਰੀਰ ਤੋਂ ਡਿਟੈਚ ਹੋਣ ਦਾ ਪੂਰਾ - ਪੂਰਾ ਪੁਰਸ਼ਾਰਥ ਕਰਨਾ ਹੈ। ਦੇਹ -
ਅਭਿਮਾਨ ਨੂੰ ਛੱਡਦੇ ਜਾਣਾ ਹੈ। ਇਸ ਦੁਨੀਆਂ ਨੂੰ ਬੁੱਧੀ ਤੋਂ ਭੁਲਣਾ ਹੈ।
2. ਟੂ ਮੱਚ ਧਨ ਦੀ ਲਾਲਚ
ਵਿੱਚ ਨਹੀਂ ਜਾਣਾ ਹੈ। ਬਾਪ ਦੀ ਯਾਦ ਦੇ ਸਿਵਾਏ ਦੂਜਾ ਕੋਈ ਚਿੰਤਨ ਨਾ ਰਹੇ। ਕਦੀ ਵੀ ਬਾਪ ਤੋਂ ਅਤੇ
ਪੜ੍ਹਾਈ ਤੋਂ ਰੁੱਸਣਾ ਨਹੀਂ ਹੈ।
ਵਰਦਾਨ:-
ਮਾਲਿਕਪਨ ਦੀ ਸਮ੍ਰਿਤੀ ਦ੍ਵਾਰਾ ਹਾਈਏਸਟ ਅਥਾਰਟੀ ਦਾ ਅਨੁਭਵ ਕਰਨ ਵਾਲੇ ਕੰਮਬਾਇੰਡ ਸਵਰੂਪਧਾਰੀ ਭਵ।
ਪਹਿਲੇ ਆਪਣੇ ਸ਼ਰੀਰ ਅਤੇ
ਆਤਮਾ ਦੇ ਕੰਮਬਾਇੰਡ ਰੂਪ ਨੂੰ ਸਮ੍ਰਿਤੀ ਵਿਚ ਰੱਖੋ। ਸ਼ਰੀਰ ਰਚਨਾ ਹੈ। ਆਤਮਾ ਰਚਤਾ ਹੈ। ਇਸ ਨਾਲ
ਮਾਲਿਕਪਨ ਆਪੇ ਹੀ ਸਮ੍ਰਿਤੀ ਵਿਚ ਰਹੇਗਾ। ਮਾਲਿਕਪਨ ਦੀ ਸਮ੍ਰਿਤੀ ਨਾਲ ਖੁਦ ਨੂੰ ਹਾਈਏਸਟ ਅਥਾਰਟੀ
ਅਨੁਭਵ ਕਰਨਗੇ। ਸ਼ਰੀਰ ਨੂੰ ਚਲਾਉਣ ਵਾਲੇ ਹੋਣਗੇ। ਦੂਸਰਾ - ਬਾਪ ਅਤੇ ਬੱਚਾ ( ਸ਼ਿਵ ਸ਼ਕਤੀ ) ਦੇ
ਕੰਮਬਾਇੰਡ ਸਵਰੂਪ ਦੀ ਸਮ੍ਰਿਤੀ ਨਾਲ ਮਾਇਆ ਦੇ ਵਿਘਨਾਂ ਨੂੰ ਅਥਾਰਟੀ ਨਾਲ ਪਾਰ ਕਰ ਲੈਣਗੇ।
ਸਲੋਗਨ:-
ਵਿਸਤਾਰ ਨੂੰ
ਸੈਕਿੰਡ ਵਿਚ ਸਮਾ ਕੇ ਗਿਆਨ ਦੇ ਸਾਰ ਦਾ ਅਨੁਭਵ ਕਰੋ ਅਤੇ ਕਰਵਾਓ।
ਇਹ ਅਵਿਅਕਤ ਇਸ਼ਾਰੇ :-
ਜਵਾਲਾ ਸਵਰੂਪ ਸਥਿਤੀ ਵਿਚ ਰਹਿ ਸ਼ਕਤੀਸ਼ਾਲੀ ਯਾਦ ਦਾ ਅਨੁਭਵ ਕਰੋ।
ਪਾਪ ਕਟੇਸ਼ਵਰ ਜਾਂ ਪਾਪ
ਹਰਨ ਵਾਲੀ ਤਾਂ ਬਣ ਸਕਦੇ ਹੋ ਜਦੋਂ ਯਾਦ ਜਵਾਲਾ ਸਵਰੂਪ ਹੋਵੇਗੀ। ਇਸੇ ਯਾਦ ਦ੍ਵਾਰਾ ਅਨੇਕ ਆਤਮਾਵਾਂ
ਦੀ ਨਿਰਬਲਤਾ ਦੂਰ ਹੋਵੇਗੀ, ਇਸ ਦੇ ਲਈ ਹਰ ਸੈਕਿੰਡ, ਹਰ ਸਵਾਸ ਬਾਪ ਅਤੇ ਤੁਸੀ ਕੰਮਬਾਇੰਡ ਹੋਕੇ ਰਹੋ।
ਕਿਸੇ ਵੀ ਵਕਤ ਸਧਾਰਨ ਯਾਦ ਨਾ ਹੋਵੇ। ਸਨੇਹ ਅਤੇ ਸ਼ਕਤੀ ਦੋਵੇਂ ਰੂਪ ਕੰਮਬਾਇੰਡ ਹੋਣ।