14.09.24 Punjabi Morning Murli Om Shanti BapDada Madhuban
ਮਿੱਠੇ ਬੱਚੇ:- "ਮਿੱਠੇ
ਬੱਚੇ ਬਾਪ ਦੀ ਸ਼੍ਰੀਮਤ ਤੇ ਚੱਲਕੇ ਆਪਣਾ ਸ਼ਿੰਗਾਰ ਕਰੋ, ਪਰਚਿੰਤਨ ਨਾਲ ਆਪਣਾ ਸ਼ਿੰਗਾਰ ਨਾ ਵਿਗਾੜੋ,
ਟਾਈਮ ਵੇਸ੍ਟ ਨਾ ਕਰੋ"
ਪ੍ਰਸ਼ਨ:-
ਤੁਸੀਂ ਬੱਚੇ
ਬਾਪ ਨਾਲੋਂ ਵੀ ਤਿੱਖੇ ਜਾਦੂਗਰ ਹੋ - ਕਿਵੇਂ?
ਉੱਤਰ:-
ਇੱਥੇ ਬੈਠੇ -
ਬੈਠੇ ਤੁਸੀਂ ਇਹ ਲਕਸ਼ਮੀ - ਨਾਰਾਇਣ ਜਿਹਾ ਸ਼ਿੰਗਾਰ ਕਰਦੇ ਹੋ। ਇੱਥੇ ਬੈਠੇ ਆਪਣੇ ਆਪਨੂੰ ਬਦਲ ਰਹੇ
ਹੋ, ਇਹ ਵੀ ਜਾਦੂਗਰੀ ਹੈ। ਸਿਰਫ਼ ਅਲਫ਼ ਨੂੰ ਯਾਦ ਕਰਨ ਨਾਲ ਤੁਹਾਡਾ ਸਿੰਗਾਰ ਹੋ ਜਾਂਦਾ ਹੈ। ਕੋਈ
ਹੱਥ - ਪੈਰ ਚਲਾਉਣ ਦੀ ਗੱਲ ਨਹੀਂ ਸਿਰਫ਼ ਵਿਚਾਰ ਦੀ ਗੱਲ ਹੈ। ਯੋਗ ਨਾਲ ਤੁਸੀਂ ਸਾਫ਼, ਸਵੱਛ ਅਤੇ
ਸ਼ੋਭਨਿਕ ਬਣ ਜਾਂਦੇ ਹੋ, ਤੁਹਾਡੀ ਆਤਮਾ ਅਤੇ ਸ਼ਰੀਰ ਕੰਚਨ ਬਣ ਜਾਂਦੀ ਹੈ, ਇਹ ਵੀ ਕਮਾਲ ਹੈ ਨਾ।
ਓਮ ਸ਼ਾਂਤੀ
ਰੂਹਾਨੀ ਜਾਦੂਗਰ ਬੈਠ ਰੂਹਾਨੀ ਬੱਚਿਆਂ ਨੂੰ, ਜੋ ਬਾਪ ਤੋਂ ਵੀ ਤਿੱਖੇ ਜਾਦੂਗਰ ਹਨ, ਉਨ੍ਹਾਂ ਨੂੰ
ਸਮਝਾਉਂਦੇ ਹਨ - ਤੁਸੀਂ ਇੱਥੇ ਕੀ ਕਰ ਰਹੇ ਹੋ? ਇੱਥੇ ਬੈਠੇ - ਬੈਠੇ ਕੋਈ ਚੁਰਪੁਰ ਨਹੀਂ। ਬਾਪ ਅਤੇ
ਸਾਜਨ, ਸਜਨੀਆਂ ਨੂੰ ਯੁਕਤੀ ਦੱਸ ਰਹੇ ਹਨ। ਸਾਜਨ ਕਹਿੰਦੇ ਹਨ - ਇੱਥੇ ਬੈਠੇ ਤੁਸੀਂ ਕੀ ਕਰਦੇ ਹੋ?
ਆਪਣੇ ਨੂੰ ਤੁਸੀਂ ਇਵੇਂ ਲਕਸ਼ਮੀ - ਨਾਰਾਇਣ ਮਿਸਲ ਸ਼ਿੰਗਾਰ ਰਹੇ ਹੋ। ਕੋਈ ਸਮਝਣਗੇ? ਤੁਸੀਂ ਇੱਥੇ ਸਭ
ਬੈਠੇ ਹੋ ਫੇਰ ਨੰਬਰਵਾਰ ਪੁਰਸ਼ਾਰਥ ਅਨੁਸਾਰ ਤਾਂ ਹੋ ਹੀ ਨਾ। ਬਾਪ ਕਹਿੰਦੇ ਇਵੇਂ ਸਿੰਗਾਰੇ ਹੋਏ ਬਣਨਾ
ਹੈ। ਤੁਹਾਡੀ ਏਮ ਆਬਜੈਕਟ ਹੀ ਇਹ ਹੈ ਭਵਿੱਖ ਅਮਰਪੁਰੀ ਦੇ ਲਈ। ਇੱਥੇ ਬੈਠੇ ਹੋਏ ਤੁਸੀਂ ਕੀ ਕਰ ਰਹੇ
ਹੋ? ਪੈਰਾਡਾਇਜ਼ ਦੇ ਸ਼ਿੰਗਾਰ ਦੇ ਲਈ ਪੁਰਸ਼ਾਰਥ ਕਰ ਰਹੇ ਹੋ। ਇਸਨੂੰ ਕੀ ਕਹੀਏ? ਇੱਥੇ ਬੈਠੇ ਹੋਏ ਆਪਣੇ
ਨੂੰ ਚੇਂਜ ਕਰ ਰਹੇ ਹੋ। ਉੱਠਦੇ - ਬੈਠਦੇ, ਤੁਰਦੇ ਬਾਪ ਨੇ ਇੱਕ ਮਨਮਨਾਭਵ ਦੀ ਚਾਬੀ ਦੇ ਦਿੱਤੀ ਹੈ।
ਬੱਸ ਇੱਕ ਸਿਵਾਏ ਇਸਦੇ ਹੋਰ ਕੋਈ ਫਾਲਤੂ ਗੱਲਾਂ ਸੁਣ - ਸੁਣਾਕੇ ਟਾਈਮ ਵੇਸ੍ਟ ਨਾ ਕਰੋ। ਤੁਸੀਂ ਆਪਣੇ
ਹੀ ਸਿੰਗਾਰ ਵਿੱਚ ਲੱਗੇ ਰਹੋ। ਦੂਜਾ ਕਰਦਾ ਹੈ ਜਾਂ ਨਹੀਂ, ਇਸ ਵਿੱਚ ਤੁਹਾਡਾ ਕੀ ਜਾਂਦਾ ਹੈ! ਤੁਸੀਂ
ਆਪਣੇ ਪੁਰਸ਼ਾਰਥ ਵਿੱਚ ਰਹੋ। ਕਿੰਨੀ ਸਮਝ ਦੀਆਂ ਗੱਲਾਂ ਹਨ। ਕੋਈ ਨਵਾਂ ਸੁਣੇਗਾ ਤੇ ਜ਼ਰੂਰ ਵੰਡਰ
ਖਾਏਗਾ। ਤੁਹਾਡੇ ਵਿੱਚ ਕੋਈ ਤਾਂ ਆਪਣਾ ਸਿੰਗਾਰ ਕਰ ਰਹੇ ਹਨ, ਕੋਈ ਤਾਂ ਹੋਰ ਹੀ ਵਿਗਾੜ ਰਹੇ ਹਨ।
ਪਰਚਿੰਤਨ ਆਦਿ ਵਿੱਚ ਟਾਈਮ ਵੇਸ੍ਟ ਕਰਦੇ ਰਹਿੰਦੇ ਹਨ। ਬਾਪ ਬੱਚਿਆਂ ਨੂੰ ਸਮਝਾਉਂਦੇ ਹਨ ਤੁਸੀਂ
ਸਿਰਫ਼ ਆਪਣੇ ਨੂੰ ਵੇਖੋ ਕਿ ਅਸੀਂ ਕੀ ਕਰ ਰਹੇ ਹਾਂ। ਬਹੁਤ ਛੋਟੀ ਯੁਕਤੀ ਦੱਸੀ ਹੈ, ਬੱਸ ਇੱਕ ਹੀ
ਅੱਖਰ ਹੈ - ਮਨਮਨਾਭਵ। ਤੁਸੀਂ ਇੱਥੇ ਬੈਠੇ ਹੋ ਪਰ ਬੁੱਧੀ ਵਿੱਚ ਹੈ ਕਿ ਸਾਰੀ ਸ਼੍ਰਿਸ਼ਟੀ ਦਾ ਚੱਕਰ
ਕਿਵੇਂ ਫਿਰਦਾ ਹੈ। ਹੁਣ ਫੇਰ ਤੋਂ ਅਸੀਂ ਵਿਸ਼ਵ ਦਾ ਸ਼ਿੰਗਾਰ ਕਰ ਰਹੇ ਹਾਂ। ਤੁਸੀਂ ਕਿੰਨੇ ਪਦਮਾਪਦਮ
ਭਾਗਸ਼ਾਲੀ ਹੋ। ਇੱਥੇ ਬੈਠੇ - ਬੈਠੇ ਤੁਸੀਂ ਕਿੰਨਾ ਕੰਮ ਕਰਦੇ ਹੋ। ਕੋਈ ਹੱਥ - ਪੈਰ ਚਲਾਉਣ ਦੀ ਗੱਲ
ਹੀ ਨਹੀਂ ਹੈ। ਸਿਰਫ਼ ਵਿਚਾਰ ਦੀ ਗੱਲ ਹੈ। ਤੁਸੀਂ ਕਹੋਗੇ ਅਸੀਂ ਇੱਥੇ ਬੈਠੇ ਉੱਚ ਤੇ ਉੱਚ ਵਿਸ਼ਵ ਦਾ
ਸ਼ਿੰਗਾਰ ਕਰ ਰਹੇ ਹਾਂ। ਮਨਮਨਾਭਵ ਦਾ ਮੰਤਰ ਕਿੰਨਾ ਉੱਚ ਹੈ। ਇਹ ਯੋਗ ਨਾਲ ਹੀ ਤੁਹਾਡੇ ਪਾਪ ਭਸਮ
ਹੁੰਦੇ ਜਾਣਗੇ ਅਤੇ ਤੁਸੀਂ ਸਾਫ਼ ਬਣਦੇ - ਬਣਦੇ ਫੇਰ ਕਿੰਨੇ ਸ਼ੋਭਨਿਕ ਹੋ ਜਾਵੋਗੇ। ਹੁਣ ਆਤਮਾ ਪਤਿਤ
ਹੈ ਤੇ ਸ਼ਰੀਰ ਦੀ ਵੀ ਹਾਲਤ ਵੇਖੋ ਕੀ ਹੋ ਗਈ ਹੈ। ਹੁਣ ਤੁਹਾਡੀ ਆਤਮਾ ਅਤੇ ਕਾਇਆ ਕੰਚਨ ਬਣ ਜਾਵੇਗੀ।
ਇਹ ਕਮਾਲ ਹੈ ਨਾ। ਤਾਂ ਇਵੇਂ ਆਪਣਾ ਸ਼ਿੰਗਾਰ ਕਰਨਾ ਹੈ। ਦੈਵੀਗੁਣ ਵੀ ਧਾਰਨ ਕਰਨੇ ਹਨ। ਬਾਪ ਸਭਨੂੰ
ਇੱਕ ਹੀ ਰਸਤਾ ਦੱਸਦੇ ਹਨ - ਅਲਫ਼ ਬੇ। ਸਿਰਫ਼ ਅਲਫ਼ ਦੀ ਗੱਲ ਹੈ। ਬਾਪ ਨੂੰ ਯਾਦ ਕਰਦੇ ਰਹੋ ਤੇ ਤੁਹਾਡਾ
ਸ਼ਿੰਗਾਰ ਸਾਰਾ ਬਦਲ ਜਾਵੇਗਾ।
ਬਾਪ ਤੋਂ ਵੀ ਤੁਸੀਂ ਵੱਡੇ
ਜਾਦੂਗਰ ਹੋ। ਤੁਹਾਨੂੰ ਯੁਕਤੀ ਦੱਸਦੇ ਹਨ ਕਿ ਇਵੇਂ - ਇਵੇਂ ਕਰਨ ਨਾਲ ਤੁਹਾਡਾ ਸਿੰਗਾਰ ਬਣ ਜਾਏਗਾ।
ਆਪਣਾ ਸ਼ਿੰਗਾਰ ਨਾ ਕਰਨ ਨਾਲ ਤੁਸੀਂ ਮੁਫ਼ਤ ਆਪਣੇ ਨੂੰ ਨੁਕਸਾਨ ਪਹੁੰਚਾਂਦੇ ਹੋ। ਇਤਨਾ ਤੇ ਸਮਝਦੇ ਹੋ
ਅਸੀਂ ਭਗਤੀ ਮਾਰ੍ਗ ਵਿੱਚ ਕੀ - ਕੀ ਕਰਦੇ ਸੀ। ਸਾਰਾ ਸ਼ਿੰਗਾਰ ਹੀ ਵਿਗਾੜ ਕੇ ਕੀ ਬਣ ਗਏ ਹੋ! ਹੁਣ
ਇੱਕ ਹੀ ਅੱਖਰ ਨਾਲ, ਬਾਪ ਦੀ ਯਾਦ ਨਾਲ ਤੁਹਾਡਾ ਸ਼ਿੰਗਾਰ ਹੁੰਦਾ ਹੈ। ਬੱਚਿਆਂ ਨੂੰ ਕਿੰਨੀ ਚੰਗੀ
ਤਰ੍ਹਾਂ ਸਮਝਾਕੇ ਫਰੈਸ਼ ਕਰਦੇ ਹਨ। ਇੱਥੇ ਬੈਠੇ ਤੁਸੀਂ ਕੀ ਕਰਦੇ ਹੋ? ਯਾਦ ਦੀ ਯਾਤਰਾ ਵਿੱਚ ਬੈਠੇ
ਹੋ। ਜੇਕਰ ਕਿਸੇ ਦਾ ਖ਼ਿਆਲ ਹੋਰ ਹੋਰ ਵੱਲ ਹੋਏਗਾ ਤੇ ਸ਼ਿੰਗਾਰ ਥੋੜ੍ਹੇਹੀ ਹੋਵੇਗਾ। ਤੁਸੀਂ ਸ਼ਿੰਗਾਰੇ
ਹੋ ਤਾਂ ਫੇਰ ਹੋਰਾਂ ਨੂੰ ਵੀ ਰਸਤਾ ਦੱਸਣਾ ਹੈ। ਬਾਪ ਆਉਂਦੇ ਹੀ ਹਨ ਅਜਿਹਾ ਸ਼ਿੰਗਾਰ ਬਣਾਉਣ। ਕਮਾਲ
ਸ਼ਿਵਬਾਬਾ ਤੁਹਾਡੀ, ਤੁਸੀਂ ਸਾਡਾ ਕਿੰਨਾ ਸ਼ਿੰਗਾਰ ਕਰਦੇ ਹੋ। ਉੱਠਦੇ, ਬੈਠਦੇ, ਤੁਰਦੇ ਸਾਨੂੰ ਆਪਣਾ
ਸ਼ਿੰਗਾਰ ਕਰਨਾ ਹੈ। ਕੋਈ ਤਾਂ ਆਪਣਾ ਸ਼ਿੰਗਾਰ ਕਰ ਫੇਰ ਦੂਜਿਆਂ ਦਾ ਵੀ ਕਰਦੇ ਹਨ। ਕੋਈ ਤਾਂ ਆਪਣਾ ਵੀ
ਸ਼ਿੰਗਾਰ ਨਹੀਂ ਕਰਦੇ ਤੇ ਦੂਜਿਆਂ ਦਾ ਵੀ ਸ਼ਿੰਗਾਰ ਵਿਗਾੜਦੇ ਰਹਿੰਦੇ ਹਨ। ਫ਼ਾਲਤੂ ਗੱਲਾਂ ਸੁਣਾਕੇ
ਉਨ੍ਹਾਂ ਦੀ ਅਵਸਥਾ ਨੂੰ ਵੀ ਥੱਲੇ ਡਿੱਗਾ ਦਿੰਦੇ ਹਨ। ਆਪ ਵੀ ਸ਼ਿੰਗਾਰ ਤੋਂ ਰਹਿ ਜਾਂਦੇ ਹਨ, ਤੇ
ਦੂਜਿਆਂ ਨੂੰ ਵੀ ਰਹਿਣ ਦਿੰਦੇ ਹਨ। ਤਾਂ ਚੰਗੀ ਤਰ੍ਹਾਂ ਨਾਲ ਸੋਚ ਵਿਚਾਰ ਕਰੋ - ਬਾਬਾ ਇਵੇਂ - ਇਵੇਂ
ਯੁਕਤੀ ਦੱਸਦੇ ਹਨ। ਭਗਤੀ ਮਾਰ੍ਗ ਦੇ ਸ਼ਾਸਤ੍ਰ ਪੜ੍ਹਨ ਨਾਲ ਇਹ ਯੁਕਤੀਆਂ ਨਹੀਂ ਆਉਂਦੀਆਂ ਹਨ।
ਸ਼ਾਸਤ੍ਰ ਤੇ ਹਨ ਭਗਤੀ ਮਾਰ੍ਗ ਦੇ। ਤੁਹਾਨੂੰ ਕਹਿੰਦੇ ਹਨ ਤੁਸੀਂ ਕਿਓ ਸ਼ਾਸਤ੍ਰਾਂ ਨੂੰ ਨਹੀਂ ਮੰਨਦੇ
ਹੋ? ਬੋਲੋ ਅਸੀਂ ਤਾਂ ਸਭ ਮੰਨਦੇ ਹਾਂ। ਅੱਧਾਕਲਪ ਭਗਤੀ ਕੀਤੀ ਹੈ। ਸ਼ਾਸਤ੍ਰ ਪੜ੍ਹਦੇ ਹਾਂ ਤਾਂ ਕੌਣ
ਨਹੀਂ ਮੰਨੇਗਾ। ਰਾਤ ਅਤੇ ਦਿਨ ਹੁੰਦੇ ਹਨ ਤੇ ਜ਼ਰੂਰ ਦੋਨਾਂ ਨੂੰ ਮੰਨਣਗੇ ਨਾ। ਇਹ ਹੈ ਬੇਹੱਦ ਦਾ
ਦਿਨ ਅਤੇ ਰਾਤ।
ਬਾਪ ਕਹਿੰਦੇ ਹਨ - ਮਿੱਠੇ
ਬੱਚਿਓ, ਤੁਸੀਂ ਆਪਣਾ ਸ਼ਿੰਗਾਰ ਕਰੋ। ਟਾਈਮ ਵੇਸ੍ਟ ਨਾ ਕਰੋ। ਟਾਈਮ ਬਹੁਤ ਥੋੜ੍ਹਾ ਹੈ। ਤੁਹਾਡੀ ਬੜੀ
ਵਿਸ਼ਾਲ ਬੁੱਧੀ ਚਾਹੀਦੀ। ਆਪਸ ਵਿੱਚ ਬਹੁਤ ਪ੍ਰੇਮ ਹੋਣਾ ਚਾਹੀਦਾ। ਟਾਈਮ ਵੇਸ੍ਟ ਨਹੀਂ ਕਰਨਾ ਚਾਹੀਦਾ
ਕਿਉਂਕਿ ਤੁਹਾਡਾ ਟਾਈਮ ਤਾਂ ਬਹੁਤ ਵੈਲਯੂਏਬਲ ਹੈ। ਕੌਡੀ ਤੋਂ ਹੀਰੇ ਜਿਹਾ ਤੁਸੀਂ ਬਣਦੇ ਹੋ। ਮੁਫ਼ਤ
ਵਿੱਚ ਇਨਾਂ ਥੋੜ੍ਹੇਹੀ ਸੁਣ ਰਹੇ ਹੋ। ਕੋਈ ਕਥਾ ਹੈ ਕੀ। ਬਾਪ ਅੱਖਰ ਹੀ ਇੱਕ ਸੁਣਾਉਂਦੇ ਹਨ। ਵੱਡੇ
- ਵੱਡੇ ਆਦਮੀਆਂ ਨੂੰ ਜਾਸਤੀ ਗੱਲ ਥੋੜ੍ਹੇਹੀ ਕਰਨੀ ਚਾਹੀਦੀ ਹੈ। ਬਾਪ ਤਾਂ ਇੱਕ ਸੈਕਿੰਡ ਵਿੱਚ
ਜੀਵਨਮੁਕਤੀ ਦਾ ਰਸਤਾ ਦੱਸਦੇ ਹਨ। ਇਹ ਹੈ ਹੀ ਉੱਚ ਸ਼ਿੰਗਾਰ ਵਾਲੇ, ਤਾਂ ਹੀ ਉਨ੍ਹਾਂ ਦੇ ਹੀ ਚਿੱਤਰ
ਹਨ ਜਿਨ੍ਹਾਂ ਨੂੰ ਬਹੁਤ ਪੂਜਦੇ ਰਹਿੰਦੇ ਹਨ। ਜਿੰਨਾਂ ਵੱਡਾ ਆਦਮੀ ਹੋਵੇਗਾ, ਉਤਨਾ ਵੱਡਾ ਮੰਦਿਰ
ਬਣਾਉਣਗੇ, ਵੱਡਾ ਸ਼ਿੰਗਾਰ ਕਰਨਗੇ। ਅੱਗੇ ਤਾਂ ਦੇਵਤਾਵਾਂ ਦੇ ਚਿੱਤਰ ਤੇ ਹੀਰੇ ਦਾ ਹਾਰ ਪਹਿਨਾਉਂਦੇ
ਸਨ। ਬਾਬਾ ਨੂੰ ਤਾਂ ਅਨੂਭਵ ਹੈ ਨਾ। ਬਾਬਾ ਨੇ ਤਾਂ ਆਪ ਹੀਰੇ ਦਾ ਹਾਰ ਬਣਵਾਇਆ ਸੀ ਲਕਸ਼ਮੀ -
ਨਾਰਾਇਣ ਦੇ ਲਈ। ਅਸਲ ਵਿੱਚ ਤਾਂ ਉਹਨਾਂ ਜਿਹੀ ਇੱਥੇ ਪਹਿਰਵਾਇਸ ਕੋਈ ਬਣਾ ਨਾ ਸਕੇ। ਹੁਣ ਤੁਸੀਂ ਬਣਾ
ਰਹੇ ਹੋ ਨੰਬਰਵਾਰ ਪੁਰਸ਼ਾਰਥ ਅਨੁਸਾਰ। ਤਾਂ ਬਾਪ ਸਮਝਾਉਂਦੇ ਹਨ - ਬੱਚੇ, ਟਾਈਮ ਵੇਸ੍ਟ ਨਾ ਆਪਣਾ ਕਰੋ,
ਨਾ ਹੋਰਾਂ ਦਾ ਕਰੋ। ਬਾਪ ਯੁਕਤੀ ਬਹੁਤ ਸਹਿਜ ਦੱਸਦੇ ਹਨ। ਮੈਨੂੰ ਯਾਦ ਕਰੋ ਤੇ ਪਾਪ ਮਿੱਟ ਜਾਣਗੇ।
ਯਾਦ ਬਗ਼ੈਰ ਇਨਾਂ ਸ਼ਿੰਗਾਰ ਹੋ ਨਾ ਸਕੇ। ਤੁਸੀਂ ਇਹ ਬਣਨ ਵਾਲੇ ਹੋ ਨਾ। ਦੈਵੀ ਸੁਭਾਅ ਧਾਰਨ ਕਰਨਾ
ਹੈ। ਇਸ ਵਿੱਚ ਕਹਿਣ ਦੀ ਵੀ ਜਰੂਰਤ ਨਹੀਂ। ਪਰ ਪੱਥਰਬੁੱਧੀ ਹੋਣ ਕਰਕੇ ਸਭ ਸਮਝਾਉਣਾ ਪੈਂਦਾ ਹੈ।
ਇੱਕ ਸੈਕਿੰਡ ਦੀ ਗੱਲ ਹੈ। ਬਾਪ ਕਹਿੰਦੇ ਹਨ - ਮਿੱਠੇ - ਮਿੱਠੇ ਬੱਚਿਓ, ਤੁਸੀਂ ਆਪਣੇ ਬਾਪ ਨੂੰ
ਭੁੱਲਣ ਨਾਲ ਕਿੰਨਾ ਸ਼ਿੰਗਰ ਵਿਗਾੜ ਲਿਆ ਹੈ। ਬਾਪ ਤਾਂ ਕਹਿੰਦੇ ਹਨ ਤੁਰਦੇ - ਫ਼ਿਰਦੇ ਸ਼ਿੰਗਾਰ ਕਰਦੇ
ਰਹੋ। ਪਰ ਮਾਇਆ ਵੀ ਘੱਟ ਨਹੀਂ ਹੈ। ਕੋਈ - ਕੋਈ ਲਿੱਖਦੇ ਹਨ - ਬਾਬਾ, ਤੁਹਾਡੀ ਮਾਇਆ ਬਹੁਤ ਤੰਗ
ਕਰਦੀ ਹੈ। ਅਰੇ ਮੇਰੀ ਮਾਇਆ ਕਿੱਥੇ ਹੈ, ਇਹ ਤਾਂ ਖੇਡ ਹੈ ਨਾ! ਮੈਂ ਤਾਂ ਤੁਹਾਨੂੰ ਮਾਇਆ ਤੋਂ
ਛੁਡਾਉਣ ਆਇਆ ਹਾਂ। ਮੇਰੀ ਮਾਇਆ ਕਿੱਥੋਂ ਦੀ। ਇਸ ਸਮੇਂ ਪੂਰਾ ਹੀ ਇਨ੍ਹਾਂ ਦਾ ਰਾਜ ਹੈ। ਜਿਵੇਂ ਇਹ
ਰਾਤ ਅਤੇ ਦਿਨ ਵਿੱਚ ਫ਼ਰਕ ਨਹੀਂ ਹੋ ਸਕਦਾ। ਇਹ ਫੇਰ ਹੈ ਬੇਹੱਦ ਦੀ ਰਾਤ ਅਤੇ ਦਿਨ। ਇਸ ਵਿੱਚ ਇੱਕ
ਸੈਕਿੰਡ ਦਾ ਵੀ ਫ਼ਰਕ ਨਹੀਂ ਹੋ ਸਕਦਾ ਹੈ। ਹੁਣ ਤੁਸੀਂ ਬੱਚੇ ਨੰਬਰਵਾਰ ਪੁਰਸ਼ਾਰਥ ਅਨੁਸਾਰ ਇਵੇਂ
ਸ਼ਿੰਗਾਰ ਕਰ ਰਹੇ ਹੋ। ਬਾਪ ਕਹਿੰਦੇ ਹਨ - ਚੱਕਰਵਰਤੀ ਰਾਜਾ ਬਣਨਾ ਹੈ ਤਾਂ ਚੱਕਰ ਫਿਰਾਉਂਦੇ ਰਹੋ।
ਭਾਵੇਂ ਗ੍ਰਹਿਸਤ ਵਿਵਹਾਰ ਵਿੱਚ ਰਹੋ, ਇਸ ਵਿੱਚ ਸਾਰਾ ਬੁੱਧੀ ਨਾਲ ਕੰਮ ਲੈਣਾ ਹੈ। ਆਤਮਾ ਵਿੱਚ ਹੀ
ਮਨ ਬੁੱਧੀ ਹੈ। ਇੱਥੇ ਤੁਹਾਨੂੰ ਬਾਹਰ ਦਾ ਗੋਰਖ ਧੰਧਾ ਕੁਝ ਵੀ ਨਹੀਂ ਹੈ। ਇੱਥੇ ਆਉਂਦੇ ਵੀ ਹੋ ਤੁਸੀਂ
ਆਪਣੇ ਨੂੰ ਸ਼ਿੰਗਾਰਨ, ਰਿਫ੍ਰੇਸ਼ ਹੋਣ। ਬਾਪ ਪੜ੍ਹਾਉਂਦੇ ਤਾਂ ਸਭਨੂੰ ਇੱਕ ਹੀ ਜਿਹਾ ਹੈ। ਇੱਥੇ ਬਾਬਾ
ਕੋਲ ਆਉਂਦੇ ਹਨ ਨਵੀਂ - ਨਵੀਂ ਪੁਆਂਇਟਸ ਸਨਮੁੱਖ ਸੁਣਨ, ਫੇਰ ਘਰ ਵਿੱਚ ਜਾਂਦੇ ਹਨ ਤੇ ਜੋ ਕੁਝ
ਸੁਣਿਆ ਹੈ ਉਹ ਬਾਹਰ ਨਿਕਲ ਜਾਂਦਾ ਹੈ। ਇਥੋਂ ਦੀ ਬਾਹਰ ਨਿਕਲਦੇ ਹੀ ਝੋਲੀ ਛੰਡ ਲੈਂਦੇ ਹਨ। ਜੋ
ਸੁਣਿਆ ਉਸਤੇ ਮਨਨ - ਚਿੰਤਨ ਨਹੀਂ ਕਰਦੇ ਹਨ। ਤੁਹਾਡੇ ਲਈ ਤਾਂ ਇੱਥੇ ਏਕਾਂਤ ਦੀ ਥਾਂ ਬਹੁਤ ਹੈ।
ਬਾਹਰ ਵਿੱਚ ਤਾਂ ਖਟਮਲ ਫ਼ਿਰਦੇ ਰਹਿੰਦੇ ਹਨ। ਇੱਕ - ਦੋ ਦਾ ਖੂਨ ਕਰਦੇ, ਪੀਂਦੇ ਰਹਿੰਦੇ ਹਨ।
ਤਾਂ ਬਾਪ ਬੱਚਿਆਂ ਨੂੰ
ਸਮਝਾਉਂਦੇ ਹਨ - ਇਹ ਤੁਹਾਡਾ ਟਾਈਮ ਮੋਸ੍ਟ ਵੈਲਯੂਏਬਲ ਹੈ, ਇਸ ਨੂੰ ਤੁਸੀਂ ਵੇਸ੍ਟ ਨਾ ਕਰੋ। ਆਪਣੇ
ਨੂੰ ਸ਼ਿੰਗਾਰਨ ਦੀਆਂ ਬਹੁਤ ਯੁਕਤੀਆਂ ਮਿਲੀਆਂ ਹਨ। ਮੈਂ ਸਭਦਾ ਉਧਾਰ ਕਰਨ ਆਉਂਦਾ ਹਾਂ। ਮੈਂ ਆਇਆ
ਹਾਂ ਤੁਹਾਨੂੰ ਵਿਸ਼ਵ ਦੀ ਬਾਦਸ਼ਾਹੀ ਦੇਣ। ਤਾਂ ਹੁਣ ਮੈਨੂੰ ਯਾਦ ਕਰੋ, ਟਾਈਮ ਵੇਸ੍ਟ ਨਾ ਕਰੋ। ਕੰਮ -
ਕਾਜ਼ ਕਰਦੇ ਵੀ ਬਾਪ ਨੂੰ ਯਾਦ ਕਰਦੇ ਰਹੋ। ਇੰਨੀਆਂ ਢੇਰ ਸਭ ਆਤਮਾਵਾਂ ਆਸ਼ਿਕ ਹਨ ਇੱਕ ਪਰਮਪਿਤਾ
ਪ੍ਰਮਾਤਮਾ ਮਾਸ਼ੂਕ ਦੀਆਂ। ਉਹ ਸਭ ਜਿਸਮਾਨੀ ਕਥਾਵਾਂ ਆਦਿ ਤਾਂ ਤੁਸੀਂ ਬਹੁਤ ਸੁਣਦੇ ਹੋ। ਹੁਣ ਬਾਪ
ਕਹਿੰਦੇ ਹਨ ਉਹ ਸਭ ਭੁੱਲ ਜਾਓ। ਭਗਤੀ ਮਾਰ੍ਗ ਵਿੱਚ ਤੁਸੀਂ ਮੈਨੂੰ ਯਾਦ ਕੀਤਾ ਅਤੇ ਵਾਇਦਾ ਵੀ ਕੀਤਾ
ਹੈ ਅਸੀਂ ਤੁਹਾਡੇ ਹੀ ਬਣਾਗੇ। ਢੇਰ ਦੇ ਢੇਰ ਆਸ਼ਿਕਾਂ ਦਾ ਇੱਕ ਮਾਸ਼ੂਕ। ਭਗਤੀ ਮਾਰ੍ਗ ਵਿੱਚ ਕਹਿੰਦੇ
ਹਨ - ਬ੍ਰਹਮ ਵਿਚ ਲੀਨ ਹੋਵਾਂਗੇ, ਇਹ ਸਭ ਹਨ ਫ਼ਾਲਤੂ ਗੱਲਾਂ। ਇੱਕ ਵੀ ਮਨੁੱਖ ਮੋਕ੍ਸ਼ ਨੂੰ ਨਹੀਂ ਪਾ
ਸਕਦਾ ਹੈ। ਇਹ ਤਾਂ ਅਨਾਦਿ ਡਰਾਮਾ ਹੈ, ਇਨ੍ਹੇ ਸਭ ਐਕਟਰਸ ਹਨ, ਇਸ ਵਿੱਚ ਜ਼ਰਾ ਵੀ ਫ਼ਰਕ ਨਹੀਂ ਹੋ
ਸਕਦਾ ਹੈ। ਬਾਪ ਕਹਿੰਦੇ ਹਨ ਸਿਰਫ਼ ਇੱਕ ਅਲਫ਼ ਨੂੰ ਯਾਦ ਕਰੋ ਤੇ ਤੁਹਾਡਾ ਇਹ ਸ਼ਿੰਗਾਰ ਹੋ ਜਾਵੇਗਾ।
ਹੁਣ ਤੁਸੀਂ ਇਹ ਬਣ ਰਹੇ ਹੋ। ਸਮ੍ਰਿਤੀ ਵਿੱਚ ਆਉਂਦਾ ਹੈ - ਕਈ ਵਾਰ ਅਸੀਂ ਇਹ ਸਿੰਗਾਰ ਕੀਤਾ ਹੈ।
ਕਲਪ - ਕਲਪ ਬਾਬਾ ਤੁਸੀਂ ਆਵੋਗੇ, ਅਸੀਂ ਤੁਹਾਡੇ ਕੋਲੋਂ ਹੀ ਸੁਣਾਂਗੇ। ਕਿੰਨੇ ਗਹਿਰੇ - ਗਹਿਰੇ
ਪੁਆਇਂਟਸ ਹਨ। ਬਾਬਾ ਨੇ ਯੁਕਤੀ ਬਹੁਤ ਚੰਗੀ ਦੱਸੀ ਹੈ। ਵਾਰੀ ਜਾਵਾਂ, ਇਵੇਂ ਦੇ ਬਾਪ ਤੋਂ। ਆਸ਼ਿਕ -
ਮਾਸ਼ੂਕ ਵੀ ਸਭ ਇੱਕ ਜਿਹੇ ਨਹੀਂ ਹੁੰਦੇ ਹਨ। ਇਹ ਤਾਂ ਸਭ ਆਤਮਾਵਾਂ ਦਾ ਇੱਕ ਹੀ ਮਾਸ਼ੂਕ ਹੈ। ਜਿਸਮਾਨੀ
ਕੋਈ ਗੱਲ ਨਹੀਂ। ਪਰ ਤੁਹਾਨੂੰ ਸੰਗਮਯੁੱਗ ਤੇ ਹੀ ਬਾਪ ਕੋਲੋਂ ਇਹ ਯੁਕਤੀ ਮਿਲਦੀ ਹੈ। ਕਿੱਥੇ ਵੀ
ਤੁਸੀਂ ਜਾਓ, ਖਾਓ - ਪਿਓ, ਘੁੰਮੋ ਫਿਰੋਂ, ਆਪਣਾ ਸ਼ਿੰਗਾਰ ਕਰਦੇ ਰਹੋ। ਆਤਮਾਵਾਂ ਸਭ ਇੱਕ ਮਾਸ਼ੂਕ
ਦੀਆਂ ਆਸ਼ਿਕ ਹਨ। ਬੱਸ, ਉਨ੍ਹਾਂ ਨੂੰ ਹੀ ਯਾਦ ਕਰਦੇ ਰਹੋ। ਕਈ - ਕਈ ਬੱਚੇ ਕਹਿੰਦੇ ਹਨ ਅਸੀਂ ਤਾਂ
24 ਘੰਟੇ ਯਾਦ ਕਰਦੇ ਰਹਿੰਦੇ ਹਾਂ। ਪਰ ਸਦਾ ਤਾਂ ਕੋਈ ਕਰ ਨਹੀਂ ਸਕਦੇ। ਬਹੁਤ ਤੋਂ ਬਹੁਤ ਦੋ ਢਾਈ
ਘੰਟੇ ਤੱਕ। ਜਾਸਤੀ ਜੇਕਰ ਕੋਈ ਲਿੱਖੇ ਤਾਂ ਬਾਪ ਮੰਨਦਾ ਨਹੀਂ। ਦੂਜਿਆਂ ਨੂੰ ਸਮ੍ਰਿਤੀ ਦਵਾਉਂਦੇ ਨਹੀਂ
ਤੇ ਮੈਂ ਕਿਵੇਂ ਸਮਝਾ ਤੁਸੀਂ ਯਾਦ ਕਰਦੇ ਹੋ? ਕੀ ਕੋਈ ਮੁਸ਼ਕਿਲ ਗੱਲ ਹੈ? ਕੋਈ ਇਸ ਵਿੱਚ ਖਰਚਾ ਹੈ?
ਕੁਝ ਵੀ ਨਹੀਂ। ਬੱਸ, ਬਾਬਾ ਨੂੰ ਯਾਦ ਕਰਦੇ ਰਹੋ ਤਾਂ ਤੁਹਾਡੇ ਪਾਪ ਕੱਟ ਜਾਣਗੇ। ਦੈਵੀਗੁਣ ਵੀ
ਧਾਰਨ ਕਰਨੇ ਹਨ। ਪਤਿਤ ਕੋਈ ਸ਼ਾਂਤੀਧਾਮ ਜਾਂ ਸੁੱਖਧਾਮ ਵਿੱਚ ਜਾ ਨਹੀਂ ਸਕਦੇ। ਬਾਪ ਬੱਚਿਆਂ ਨੂੰ
ਕਹਿੰਦੇ ਹਨ ਆਪਣੇ ਨੂੰ ਆਤਮਾ ਭਰਾ - ਭਰਾ ਸਮਝੋ। 84 ਜਨਮਾਂ ਦਾ ਪਾਰ੍ਟ ਹੁਣ ਪੂਰਾ ਹੁੰਦਾ ਹੈ। ਇਹ
ਪੁਰਾਣਾ ਚੋਲਾ ਛੱਡਣ ਦਾ ਹੈ। ਡਰਾਮਾ ਵੇਖੋ ਕਿਵੇਂ ਬਣਿਆ ਹੋਇਆ ਹੈ। ਤੁਸੀਂ ਜਾਣਦੇ ਹੋ ਨੰਬਰਵਾਰ
ਪੁਰਸ਼ਾਰਥ ਅਨੁਸਾਰ। ਦੁਨੀਆਂ ਵਿੱਚ ਤਾਂ ਕੋਈ ਕੁਝ ਵੀ ਨਹੀਂ ਸਮਝਦੇ। ਹਰ ਇੱਕ ਆਪਣੇ ਤੋਂ ਪੁੱਛੇ ਕਿ
ਅਸੀਂ ਬਾਪ ਦੀ ਮੱਤ ਤੇ ਚੱਲਦੇ ਹਾਂ? ਚੱਲੋਗੇ ਤੇ ਸ਼ਿੰਗਾਰ ਵੀ ਚੰਗਾ ਹੋਵੇਗਾ। ਇੱਕ - ਦੋ ਨੂੰ ਉਲਟੀ
ਗੱਲਾਂ ਸੁਣਾਕੇ ਆਪਣਾ ਸ਼ਿੰਗਾਰ ਵੀ ਵਿਗਾੜ ਦਿੰਦੇ ਹੋ ਤੇ ਦੂਜਿਆਂ ਦਾ ਵੀ ਵਿਗਾੜ ਦਿੰਦੇ ਹੋ। ਬੱਚਿਆਂ
ਨੂੰ ਤਾਂ ਇਹ ਹੀ ਧੁਨ ਵਿੱਚ ਲੱਗਿਆ ਰਹਿਣਾ ਚਾਹੀਦਾ ਹੈ ਕਿ ਅਸੀਂ ਇਵੇਂ ਸ਼ਿੰਗਾਰਧਾਰੀ ਕਿਵੇਂ ਬਣੀਏ।
ਬਾਕੀ ਤਾਂ ਜੋ ਕੁਝ ਹੈ ਉਹ ਠੀਕ ਹੈ। ਸਿਰਫ਼ ਢਿੱਡ ਦੇ ਲਈ ਰੋਟੀ ਆਰਾਮ ਨਾਲ ਮਿਲੇ। ਅਸਲ ਵਿੱਚ ਢਿੱਡ
ਜ਼ਿਆਦਾ ਨਹੀਂ ਖਾਂਦਾ। ਭਾਵੇਂ ਤੁਸੀਂ ਸੰਨਿਆਸੀ ਹੋ ਪਰ ਰਾਜਯੋਗੀ ਹੋ। ਨਾ ਬਹੁਤ ਉੱਚਾ, ਨਾ ਬਹੁਤ
ਨੀਚਾ। ਖਾਓ ਭਾਵੇਂ ਪਰ ਜ਼ਿਆਦਾ ਹਿਰ ਨਾ ਜਾਓ (ਆਦਤ ਨਾ ਪੈ ਜਾਏ)। ਇਹ ਇੱਕ - ਦੋ ਨੂੰ ਯਾਦ ਦਵਾਓ -
ਸ਼ਿਵਬਾਬਾ ਯਾਦ ਹੈ? ਵਰਸਾ ਯਾਦ ਹੈ? ਵਿਸ਼ਵ ਦੀ ਬਾਦਸ਼ਾਹੀ ਦਾ ਸ਼ਿੰਗਾਰ ਯਾਦ ਹੈ? ਵਿਚਾਰ ਕਰੋ - ਇੱਥੇ
ਬੈਠੇ - ਬੈਠੇ ਤੁਹਾਡੀ ਕੀ ਕਮਾਈ ਹੈ! ਇਸ ਕਮਾਈ ਨਾਲ ਅਪਾਰ ਸੁੱਖ ਮਿਲਣਾ ਹੈ, ਸਿਰਫ਼ ਯਾਦ ਦੀ ਯਾਤਰਾ
ਨਾਲ ਹੋਰ ਕੋਈ ਤਕਲੀਫ਼ ਨਹੀਂ। ਭਗਤੀ ਮਾਰ੍ਗ ਵਿੱਚ ਮਨੁੱਖ ਕਿੰਨੇ ਧੱਕੇ ਖਾਂਦੇ ਹਨ। ਹੁਣ ਬਾਪ ਆਏ ਹਨ
ਸ਼ਿੰਗਾਰਨ। ਤਾਂ ਆਪਣਾ ਚੰਗੀ ਰੀਤੀ ਖ਼ਿਆਲ ਕਰੋ। ਭੁੱਲੋ ਨਾ। ਮਾਇਆ ਭੁੱਲਾ ਦਿੰਦੀ ਹੈ ਫੇਰ ਟਾਈਮ
ਬਹੁਤ ਵੇਸ੍ਟ ਕਰਦੇ ਹਨ। ਤੁਹਾਡਾ ਤਾਂ ਇਹ ਬਹੁਤ ਵੈਲਯੂਏਬਲ ਟਾਈਮ ਹੈ। ਪੜ੍ਹਾਈ ਦੀ ਮਿਹਨਤ ਨਾਲ
ਮਨੁੱਖ ਕੀ ਤੋਂ ਕੀ ਬਣ ਜਾਂਦੇ ਹਨ। ਬਾਬਾ ਤੁਹਾਨੂੰ ਹੋਰ ਕੋਈ ਤਕਲੀਫ਼ ਨਹੀਂ ਦਿੰਦੇ ਹਨ। ਸਿਰਫ਼
ਕਹਿੰਦੇ ਹਨ - ਮੈਨੂੰ ਯਾਦ ਕਰੋ। ਕੋਈ ਵੀ ਕਿਤਾਬ ਆਦਿ ਚੁੱਕਣ ਦੀ ਲੋੜ ਨਹੀਂ। ਬਾਬਾ ਕੋਈ ਕਿਤਾਬ
ਚੁੱਕਦਾ ਹੈ ਕੀ? ਬਾਪ ਕਹਿੰਦੇ ਹਨ ਮੈਂ ਆਕੇ ਇਸ ਪ੍ਰਜਾਪਿਤਾ ਬ੍ਰਹਮਾ ਦੁਆਰਾ ਅਡੋਪਟ ਕਰਦਾ ਹਾਂ।
ਪ੍ਰਜਾਪਿਤਾ ਹੈ ਨਾ। ਤਾਂ ਐਨੀ ਕੁੱਖ ਵੰਸ਼ਾਵਲੀ ਪ੍ਰਜਾ ਕਿਵੇਂ ਹੋਵੇਗੀ? ਬੱਚੇ ਅਡੋਪਟ ਹੁੰਦੇ ਹਨ।
ਵਰਸਾ ਬਾਪ ਕੋਲੋਂ ਮਿਲਣਾ ਹੈ। ਬਾਪ ਬ੍ਰਹਮਾ ਦੁਆਰਾ ਅਡੋਪਟ ਕਰਦੇ ਹਨ, ਇਸਲਈ ਉਨ੍ਹਾਂ ਨੂੰ ਮਾਤ -
ਪਿਤਾ ਕਿਹਾ ਜਾਂਦਾ ਹੈ। ਇਹ ਵੀ ਤੁਸੀਂ ਜਾਣਦੇ ਹੋ। ਬਾਪ ਦਾ ਆਉਣਾ ਬੜਾ ਐਕੂਰੇਟ ਹੈ। ਐਕੁਰੇਟ ਟਾਈਮ
ਤੇ ਆਉਂਦੇ ਹਨ, ਐਕੁਰੇਟ ਟਾਈਮ ਤੇ ਜਾਣਗੇ। ਦੁਨੀਆਂ ਦੀ ਬਦਲੀ ਤਾਂ ਹੋਣੀ ਹੀ ਹੈ। ਹੁਣ ਬਾਪ ਤੁਹਾਨੂੰ
ਬੱਚਿਆਂ ਨੂੰ ਅਕਲ ਦਿੰਦੇ ਹਨ। ਬਾਪ ਦੀ ਮੱਤ ਤੇ ਚੱਲਣਾ ਹੈ। ਸਟੂਡੈਂਟ ਜੋ ਪੜ੍ਹਦੇ ਹਨ ਉਹ ਹੀ ਬੁੱਧੀ
ਵਿਚ ਚੱਲਣਾ ਹੈ। ਤੁਸੀਂ ਵੀ ਇਹ ਸੰਸਕਾਰ ਲੈ ਜਾਂਦੇ ਹੋ। ਜਿਵੇਂ ਬਾਪ ਵਿੱਚ ਸੰਸਕਾਰ ਹਨ ਉਵੇਂ
ਤੁਹਾਡੀ ਆਤਮਾ ਵਿੱਚ ਵੀ ਸੰਸਕਾਰ ਭਰਦੇ ਹਨ। ਫੇਰ ਜਦੋਂ ਇੱਥੇ ਆਉਣਗੇ ਤਾਂ ਉਹ ਹੀ ਪਾਰ੍ਟ ਰਿਪੀਟ
ਹੋਵੇਗਾ। ਨੰਬਰਵਾਰ ਪੁਰਸ਼ਾਰਥ ਅਨੁਸਾਰ ਆਉਣਗੇ। ਆਪਣੇ ਦਿਲ ਤੋਂ ਪੁੱਛੋਂ - ਕਿੰਨਾ ਪੁਰਸ਼ਾਰਥ ਕੀਤਾ
ਹੈ, ਆਪਣੇ ਨੂੰ ਸ਼ਿੰਗਾਰਨ ਦਾ। ਟਾਈਮ ਕਿਤੇ ਵੇਸ੍ਟ ਤੇ ਨਹੀਂ ਕੀਤਾ ਹੈ? ਬਾਪ ਸਾਵਧਾਨ ਕਰਦੇ ਹਨ -
ਵਾਹਿਯਾਤ ਗੱਲਾਂ ਵਿੱਚ ਕਿੱਥੇ ਵੀ ਟਾਈਮ ਨਾ ਗਵਾਓ। ਬਾਪ ਦੀ ਸ਼੍ਰੀਮਤ ਯਾਦ ਰੱਖੋ। ਮਨੁੱਖ ਮੱਤ ਤੇ
ਨਾ ਚੱਲੋ। ਤੁਹਾਨੂੰ ਇਹ ਪਤਾ ਥੋੜ੍ਹੀ ਸੀ ਕਿ ਅਸੀਂ ਪੁਰਾਣੀ ਦੁਨੀਆਂ ਵਿੱਚ ਹਾਂ। ਬਾਪ ਨੇ ਦੱਸਿਆ
ਹੈ ਕਿ ਤੁਸੀਂ ਕੀ ਸੀ। ਇਹ ਪੁਰਾਣੀ ਦੁਨੀਆਂ ਵਿੱਚ ਕਿੰਨੇ ਅਪਾਰ ਦੁੱਖ ਹਨ। ਇਹ ਵੀ ਡਰਾਮਾ ਅਨੁਸਾਰ
ਪਾਰ੍ਟ ਮਿਲਿਆ ਹੋਇਆ ਹੈ। ਡਰਾਮਾ ਅਨੁਸਾਰ ਅਨੇਕਾਨੇਕ ਵਿਘਨ ਵੀ ਪੈਂਦੇ ਹਨ। ਬਾਪ ਸਮਝਾਉਂਦੇ ਹਨ -
ਬੱਚੇ, ਇਹ ਗਿਆਨ ਅਤੇ ਭਗਤੀ ਦਾ ਖੇਡ ਹੈ। ਵੰਡਰਫੁਲ ਡਰਾਮਾ ਹੈ ਇਨੀ ਛੋਟੀ ਆਤਮਾ ਵਿੱਚ ਸਾਰਾ ਪਾਰ੍ਟ
ਅਵਿਨਾਸ਼ੀ ਭਰਿਆ ਹੋਇਆ ਹੈ, ਜੋ ਵਜਾਉਂਦੀ ਹੀ ਰਹਿੰਦੀ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਦੂਜੀਆਂ ਸਭ
ਗੱਲਾਂ ਨੂੰ ਛੱਡ ਇਸੇ ਧੁਨ ਵਿੱਚ ਰਹਿਣਾ ਹੈ ਕਿ ਅਸੀਂ ਲਕਸ਼ਮੀ - ਨਾਰਾਇਣ ਜਿਹਾ ਸ਼ਿੰਗਾਰਧਾਰੀ ਕਿਵੇਂ
ਬਣੀਏ?
2. ਆਪਣੇ ਤੋਂ ਪੁੱਛਣਾ
ਹੈ ਕਿ :-
(ਅ) ਅਸੀਂ ਸ਼੍ਰੀਮਤ ਤੇ
ਚੱਲਕੇ ਮਨਮਨਾਭਵ ਦੀ ਚਾਬੀ ਨਾਲ ਆਪਣਾ ਸ਼ਿੰਗਾਰ ਠੀਕ ਕਰ ਰਹੇ ਹਾਂ?
(ਬ) ਉਲਟੀਆਂ ਸੁਲਟੀਆਂ ਗੱਲਾਂ ਸੁਣਕੇ ਜਾਂ ਸੁਣਾਕੇ ਸ਼ਿੰਗਾਰ ਵਿਗਾੜਦੇ ਤਾਂ ਨਹੀਂ ਹਾਂ?
(ਸ) ਆਪਸ ਵਿੱਚ ਪ੍ਰੇਮ ਨਾਲ ਰਹਿੰਦੇ ਹਾਂ? ਆਪਣਾ ਵੈਲਯੂਏਬਲ ਵਕ਼ਤ ਕਿਤੇ ਵੇਸ੍ਟ ਤਾਂ ਨਹੀਂ ਕਰਦੇ
ਹਾਂ?
(ਦ) ਦੈਵੀ ਸੁਭਾਅ ਧਾਰਨ ਕੀਤਾ ਹੈ?
ਵਰਦਾਨ:-
ਵਿਅਰਥ ਸੰਕਲਪਾਂ ਦੇ ਕਾਰਣ ਨੂੰ ਜਾਣਕੇ ਉਨ੍ਹਾਂ ਨੂੰ ਖਤਮ ਕਰਨ ਦੇ ਸਮਾਧਾਨ ਸਵਰੂਪ ਭਵ।
ਵਿਅਰਥ ਸੰਕਲਪ ਪੈਦਾ ਹੋਣ
ਦੇ ਮੁੱਖ ਦੋ ਕਾਰਣ ਹਨ :- 1. ਅਭਿਮਾਨ ਅਤੇ 2. ਅਪਮਾਨ। ਮੈਨੂੰ ਘੱਟ ਕਿਓਂ ਮੇਰੀ ਵੀ ਇਹ ਪਦਵੀ ਹੋਣੀ
ਚਾਹੀਦੀ, ਮੈਨੂੰ ਵੀ ਅੱਗੇ ਕਰਨਾ ਚਾਹੀਦਾ… ਤਾਂ ਇਸ ਵਿੱਚ ਜਾਂ ਤੇ ਆਪਣਾ ਅਪਮਾਨ ਸਮਝਦੇ ਹਨ ਜਾਂ
ਫਿਰ ਅਭਿਮਾਨ ਵਿਚ ਆਉਂਦੇ ਹੋ, ਨਾਮ ਵਿਚ, ਮਾਨ ਵਿਚ, ਸ਼ਾਨ ਵਿਚ, ਅੱਗੇ ਆਉਣ ਵਿਚ, ਸੇਵਾ ਵਿਚ…
ਅਭਿਮਾਨ ਜਾਂ ਅਪਮਾਨ ਮਹਿਸੂਸ ਕਰਨਾ ਇਹ ਹੀ ਵਿਅਰਥ ਸੰਕਲਪਾਂ ਦਾ ਕਾਰਣ ਹੈ, ਇਸ ਕਾਰਣ ਨੂੰ ਜਾਣਕੇ
ਨਿਵਾਰਣ ਕਰਨਾ ਹੀ ਸਮਾਧਾਨ ਸਵਰੂਪ ਬਣਨਾ ਹੈ।
ਸਲੋਗਨ:-
ਸਾਇਲੈਂਸ ਦੀ
ਸ਼ਕਤੀ ਦ੍ਵਾਰਾ ਸਵੀਟ ਹੋਮ ਦੀ ਯਾਤਰਾ ਕਰਨਾ ਬਹੁਤ ਸੌਖਾ ਹੈ।