14.09.25 Avyakt Bapdada Punjabi Murli
18.01.2007 Om Shanti Madhuban
ਹੁਣ ਖੁਦ ਨੂੰ ਮੁਕਤ ਕਰ
ਮਾਸਟਰ ਮੁਕਤੀ ਦਾਤਾ ਬਣ ਸਭ ਨੂੰ ਮੁਕਤੀ ਦਵਾਉਣ ਦੇ ਨਿਮਿਤ ਬਣੋ।
ਅੱਜ ਸਨੇਹ ਦੇ ਸਾਗਰ
ਬਾਪਦਾਦਾ ਚਾਰੋਂ ਪਾਸੇ ਦੇ ਸਨੇਹੀ ਬੱਚਿਆਂ ਨੂੰ ਵੇਖ ਰਹੇ ਹਨ। ਦੋ ਤਰ੍ਹਾਂ ਦੇ ਬੱਚੇ ਵੇਖ - ਵੇਖ
ਹਰਸ਼ਿਤ ਹੋ ਰਹੇ ਹਨ। ਇੱਕ ਹਨ ਲਵਲੀਨ ਬੱਚੇ ਅਤੇ ਦੂਜੇ ਹਨ ਲਵਲੀ ਬੱਚੇ, ਦੋਵਾਂ ਦੇ ਸਨੇਹ ਦੀਆਂ
ਲਹਿਰਾਂ ਬਾਪ ਦੇ ਕੋਲ ਅੰਮ੍ਰਿਤਵੇਲੇ ਦੇ ਵੀ ਪਹਿਲਾਂ ਤੋਂ ਪਹੁੰਚ ਰਹੀਆਂ ਹਨ। ਹਰ ਇੱਕ ਬੱਚੇ ਦੇ
ਦਿਲ ਤੋਂ ਆਟੋਮੈਟੇਕ ਗੀਤ ਵਜ ਰਿਹਾ ਹੈ - “ਮੇਰਾ ਬਾਬਾ”। ਬਾਪਦਾਦਾ ਦੇ ਦਿਲ ਤੋਂ ਵੀ ਇਹ ਹੀ ਗੀਤ
ਵਜਦਾ – “ ਮੇਰੇ ਬੱਚੇ, ਲਾਡਲੇ ਬੱਚੇ, ਬਾਪਦਾਦਾ ਦੇ ਵੀ ਸਿਰਤਾਜ ਬੱਚੇ”। ਅੱਜ ਸਮ੍ਰਿਤੀ ਦਿਵਸ ਹੋਣ
ਦੇ ਕਾਰਣ ਸਭ ਦੇ ਮਨ ਵਿਚ ਸਨੇਹ ਦੀ ਲਹਿਰ ਜਿਆਦਾ ਹੈ। ਅਨੇਕ ਬੱਚਿਆਂ ਦੀ ਸਨੇਹ ਦੇ ਮੋਤੀਆਂ ਦੀਆਂ
ਮਾਲਾਵਾਂ ਬਾਪਦਾਦਾ ਦੇ ਗਲੇ ਵਿਚ ਪੁਰ ਰਹੀਆਂ ਹਨ। ਬਾਪ ਵੀ ਆਪਣੇ ਸਨੇਹੀ ਬਾਹਵਾਂ ਦੀ ਮਾਲਾ ਬੱਚਿਆਂ
ਨੂੰ ਪਹਿਨਾ ਰਹੇ ਹਨ। ਬੇਹੱਦ ਦੇ ਬਾਪਦਾਦਾ ਦੀਆਂ ਬੇਹੱਦ ਦੀਆਂ ਬਾਹਵਾ ਵਿਚ ਸਮਾ ਗਏ ਹਨ। ਅੱਜ ਸਭ
ਸਨੇਹ ਦੇ ਵਿਮਾਨ ਵਿਚ ਪਹੁੰਚ ਗਏ ਹਨ ਅਤੇ ਦੂਰ - ਦੂਰ ਤੋਂ ਵੀ ਮਨ ਦੇ ਵਿਮਾਨ ਵਿਚ ਅਵਿਅਕਤ ਰੂਪ
ਨਾਲ, ਫਰਿਸ਼ਤਿਆਂ ਦੇ ਰੂਪ ਨਾਲ ਪਹੁੰਚ ਗਏ ਹਨ। ਸਾਰੇ ਬੱਚਿਆਂ ਨੂੰ ਬਾਪਦਾਦਾ ਅੱਜ ਸਮ੍ਰਿਤੀ ਦਿਵਸ
ਸੋ ਸਮਰੱਥ ਦਿਵਸ ਦੀ ਪਦਮਾਪਦਮ ਯਾਦ ਦੇ ਰਹੇ ਹਨ। ਇਹ ਦਿਵਸ ਕਿੰਨੀਆਂ ਸਮ੍ਰਿਤੀਆਂ ਦਵਾਉਂਦਾ ਹੈ ਅਤੇ
ਹਰ ਸਮ੍ਰਿਤੀ ਸੈਕਿੰਡ ਵਿਚ ਸਮਰੱਥ ਬਣਾ ਦਿੰਦੀ ਹੈ। ਸਮ੍ਰਿਤੀਆਂ ਦੀ ਲਿਸਟ ਸੈਕਿੰਡ ਵਿਚ ਸਮ੍ਰਿਤੀ
ਵਿਚ ਆ ਜਾਂਦੀ ਹੈ ਨਾ। ਸਮ੍ਰਿਤੀ ਸਾਮ੍ਹਣੇ ਆਉਂਦੇ ਸਮਰਥੀ ਦਾ ਨਸ਼ਾ ਚੜ੍ਹ ਜਾਂਦਾ ਹੈ। ਪਹਿਲੀ -
ਪਹਿਲੇ ਸਮ੍ਰਿਤੀ ਯਾਦ ਹੈ ਨਾ! ਜਦੋਂ ਬਾਪ ਦੇ ਬਣੇ ਤਾਂ ਬਾਪ ਨੇ ਕੀ ਸਮ੍ਰਿਤੀ ਦਿਲਵਾਈ? ਤੁਸੀ ਕਲਪ
ਪਹਿਲੋਂ ਵਾਲੀ ਭਾਗਵਾਨ ਆਤਮਾ ਹੋ। ਯਾਦ ਕਰੋ ਇਸ ਪਹਿਲੀ ਸਮ੍ਰਿਤੀ ਨਾਲ ਕੀ ਪਰਿਵਰਤਨ ਆ ਗਿਆ? ਆਤਮ
ਅਭਿਮਾਨੀ ਬਣਨ ਨਾਲ ਪਰਮਾਤਮ ਬਾਪ ਦੇ ਸਨੇਹ ਦਾ ਨਸ਼ਾ ਚੜ ਗਿਆ। ਕਿਉਂ ਨਸ਼ਾ ਚੜ੍ਹਿਆ? ਦਿਲ ਤੋਂ
ਪਹਿਲਾ ਸਨੇਹ ਦਾ ਸ਼ਬਦ ਕਿਹੜਾ ਨਿਕਲਿਆ? “ਮੇਰਾ ਮਿੱਠਾ ਬਾਬਾ” ਅਤੇ ਇਸ ਇੱਕ ਗੋਲਡਨ ਸ਼ਬਦ ਨਿਕਲਣ
ਨਾਲ ਨਸ਼ਾ ਕੀ ਚੜ੍ਹਿਆ? ਸਾਰੀ ਪਰਮਾਤਮ ਪ੍ਰਾਪਤੀਆਂ ਮੇਰਾ ਬਾਬਾ ਕਹਿਣ ਨਾਲ, ਜਾਨਣ ਨਾਲ, ਮੰਨਣ ਨਾਲ
ਤੁਹਾਡੀਆਂ ਆਪਣੀਆਂ ਪ੍ਰਾਪਤੀਆਂ ਹੋ ਗਈਆਂ। ਅਨੁਭਵ ਹੈ ਨਾ! ਮੇਰਾ ਬਾਬਾ ਕਹਿਣ ਨਾਲ ਕਿੰਨੀਆਂ
ਪ੍ਰਾਪਤੀਆਂ ਤੁਹਾਡੀਆਂ ਹੋ ਗਈਆਂ! ਜਿੱਥੇ ਪ੍ਰਾਪਤੀਆਂ ਹੁੰਦੀਆਂ ਹਨ ਉਥੇ ਯਾਦ ਕਰਣੀ ਨਹੀਂ ਪੈਂਦੀ
ਲੇਕਿਨ ਆਪੇ ਹੀ ਆਉਂਦੀ ਹੈ, ਸਹਿਜ ਹੀ ਆਉਂਦੀ ਹੈ ਕਿਉਂਕਿ ਮੇਰੀ ਹੋ ਗਈ ਨਾ! ਬਾਪ ਦਾ ਖਜਾਨਾ ਮੇਰਾ
ਖਜਾਨਾ ਹੋ ਗਿਆ, ਤਾਂ ਮੇਰਾਪਨ ਯਾਦ ਕੀਤਾ ਨਹੀਂ ਜਾਂਦਾ ਹੈ, ਯਾਦ ਰਹਿੰਦਾ ਹੀ ਹੈ। ਮੇਰਾ ਭੁੱਲਣਾ
ਮੁਸ਼ਕਿਲ ਹੁੰਦਾ ਹੈ, ਯਾਦ ਕਰਨਾ ਮੁਸ਼ਕਿਲ ਨਹੀਂ ਹੁੰਦਾ। ਜਿਵੇਂ ਅਨੁਭਵ ਹੈ ਮੇਰਾ ਸ਼ਰੀਰ, ਤਾਂ
ਭੁੱਲਦਾ ਹੈ? ਭੁੱਲਾਣਾ ਪੈਂਦਾ ਹੈ, ਕਿਉਂ? ਮੇਰਾ ਹੈ ਨਾ! ਤਾਂ ਜਿੱਥੇ ਮੇਰਾਪਨ ਆਉਂਦਾ ਹੈ ਉਥੇ
ਸਹਿਜ ਯਾਦ ਹੋ ਜਾਂਦੀ ਹੈ। ਤਾਂ ਸਮ੍ਰਿਤੀ ਨੇ ਸਮਰੱਥ ਆਤਮਾ ਬਣਾ ਦਿੱਤਾ - ਇੱਕ ਸ਼ਬਦ “ ਮੇਰਾ ਬਾਬਾ
“ ਨੇ। ਭਾਗ ਵਿਧਾਤਾ ਅਖੁਟ ਖਜ਼ਾਨੇ ਦੇ ਦਾਤਾ ਨੂੰ ਮੇਰਾ ਬਣਾ ਲਿਆ। ਅਜਿਹੀ ਕਮਾਲ ਕਰਨ ਵਾਲੇ ਬੱਚੇ
ਹੋ ਨਾ! ਪਰਮਾਤਮ ਪਾਲਣਾ ਦੇ ਅਧਿਕਾਰੀ ਬਣ ਗਏ, ਜੋ ਪਰਮਾਤਮ ਪਾਲਣਾ ਸਾਰੇ ਕਲਪ ਵਿਚ ਇੱਕ ਵਾਰੀ ਮਿਲਦੀ
ਹੈ, ਆਤਮਾ ਅਤੇ ਦੇਵ ਆਤਮਾਵਾਂ ਦੀ ਪਾਲਣਾ ਤਾਂ ਮਿਲਦੀ ਹੈ ਲੇਕਿਨ ਪਰਮਾਤਮ ਪਾਲਣਾ ਸਿਰਫ ਇੱਕ ਜਨਮ
ਦੇ ਲਈ ਮਿਲਦੀ ਹੈ।
ਤਾਂ ਅੱਜ ਦੇ ਸਮ੍ਰਿਤੀ
ਸੀ ਸਮਰਥੀ ਦਿਵਸ ਤੇ ਪਰਮਾਤਮ ਪਾਲਣਾ ਦਾ ਨਸ਼ਾ ਅਤੇ ਖੁਸ਼ੀ ਸਹਿਜ ਯਾਦ ਰਹੀ ਹੈ ਨਾ! ਕਿਉਂਕਿ ਅੱਜ
ਦਾ ਵਾਯੂਮੰਡਲ ਸਹਿਜ ਯਾਦ ਦਾ ਸੀ। ਤਾਂ ਅੱਜ ਦੇ ਦਿਨ ਸਹਿਯੋਗੀ ਰਹੇ ਕਿ ਅੱਜ ਦੇ ਦਿਨ ਵੀ ਯਾਦ ਦੇ
ਲਈ ਯੁੱਧ ਕਰਨੀ ਪਈ? ਕਿਉਂਕਿ ਅੱਜ ਦਾ ਦਿਨ ਸਨੇਹ ਦਾ ਦਿਨ ਕਹਾਂਗੇ ਨਾ, ਤਾਂ ਸਨੇਹ ਮੇਹਨਤ ਨੂੰ ਮਿਟਾ
ਦਿੰਦਾ ਹੈ। ਸਨੇਹ ਸਭ ਗੱਲਾਂ ਸਹਿਜ ਕਰ ਦਿੰਦਾ ਹੈ। ਤਾਂ ਸਾਰੇ ਅੱਜ ਦੇ ਦਿਨ ਸਹਿਜਯੋਗੀ ਰਹੇ ਜਾਂ
ਮੁਸ਼ਕਿਲ ਆਈ? ਜਿਸ ਨੂੰ ਅੱਜ ਦੇ ਦਿਨ।ਮੁਸ਼ਕਿਲ ਆਈ ਹੋਵੇ ਉਹ ਹੱਥ ਉਠਾਓ। ਕਿਸੇ ਨੂੰ ਵੀ ਨਹੀਂ ਆਈ?
ਸਭ ਸਹਿਜਯੋਗੀ ਰਹੇ। ਅੱਛਾ ਜੋ ਸਹਿਜਯੋਗੀ ਰਹੇ ਉਹ ਹੱਥ ਉਠਾਓ। ( ਸਭ ਨੇ ਹੱਥ ਉਠਾਇਆ) ਅੱਛਾ -
ਸਹਿਜਯੋਗੀ ਰਹੇ? ਅੱਜ ਮਾਇਆ ਨੂੰ ਛੁੱਟੀ ਦੇ ਦਿੱਤੀ ਸੀ। ਅੱਜ ਮਾਇਆ ਨਹੀ ਆਈ? ਅੱਜ ਮਾਇਆ ਨੂੰ
ਵਿਦਾਈ ਦੇ ਦਿੱਤੀ? ਅੱਛਾ ਅੱਜ ਤੇ ਵਿਦਾਈ ਦੇ ਦਿੱਤੀ, ਉਸ ਦੀ ਮੁਬਾਰਕ ਹੋਵੇ, ਜੇਕਰ ਇਵੇਂ ਹੀ ਸਨੇਹ
ਵਿਚ ਸਮਾਏ ਰਹੋ ਤਾਂ ਮਾਇਆ ਨੂੰ ਤੇ ਵਿਦਾਈ ਸਦਾ ਦੇ ਲਈ ਹੋ ਜਾਵੇਗੀ ਕਿਉਂਕਿ ਹੁਣ 70 ਸਾਲ ਪੂਰੇ
ਹੋਣੇ ਹਨ, ਤਾਂ ਬਾਪਦਾਦਾ ਇਸ ਵਰ੍ਹੇ ਨੂੰ ਨਿਆਰਾ ਵਰ੍ਹਾ, ਸਰਵ ਦਾ ਪਿਆਰਾ ਵਰ੍ਹਾ, ਮੇਹਨਤ ਤੋਂ
ਮੁਕਤ ਵਰ੍ਹਾ, ਸਮੱਸਿਆ ਤੋਂ ਮੁਕਤ ਵਰ੍ਹਾ ਮਨਾਉਣਾ ਚਾਹੁੰਦੇ ਹਨ। ਤੁਹਾਨੂੰ ਸਭ ਨੂੰ ਪਸੰਦ ਹੈ?
ਪਸੰਦ ਹੈ? ਮੁਕਤ ਵਰ੍ਹਾ ਮਨਾਓਗੇ? ਕਿਉਂਕਿ ਮੁਕਤੀਧਾਮ ਵਿਚ ਜਾਣਾ ਹੈ, ਅਨੇਕ ਦੁਖੀ ਅਸ਼ਾਂਤ ਆਤਮਾਵਾਂ
ਨੂੰ ਮੁਕਤੀਦਾਤਾ ਬਾਪ ਤੋਂ ਸਾਥੀ ਬਣ ਮੁਕਤੀ ਦਵਾਉਣਾ ਹੈ। ਤਾਂ ਮਾਸਟਰ ਮੁਕਤੀਦਾਤਾ ਜਦੋਂ ਖੁਦ ਮੁਕਤ
ਬਣਨਗੇ ਤਾਂ ਤੇ ਮੁਕਤੀ ਵਰ੍ਹਾ ਮਨਾਉਣਗੇ ਨ! ਕਿਉਂਕਿ ਤੁਸੀਂ ਬਰਾਂ ਸਾਵਾ ਖੁਦ ਮੁਕਤ ਬਣ ਅਨੇਕਾਂ
ਨੂੰ ਮੁਕਤੀ ਦਵਾਉਣ ਦੇ ਨਿਮਿਤ ਹੋ। ਇੱਕ ਭਾਸ਼ਾ ਜੋ ਮੁਕਤੀ ਦਵਾਉਣ ਦੀ ਬਜਾਏ ਬੰਧਨ ਵਿਚ ਬੰਨਦੀ ਹੈ,
ਸਮੱਸਿਆ ਦੇ ਅਧੀਨ ਬਣਾਉਂਦੀ ਹੈ, ਉਹ ਹੈ ਅਜਿਹਾ ਨਹੀਂ, ਵੈਸਾ। ਉਵੇਂ ਨਹੀਂ ਇਵੇਂ। ਜਦੋਂ ਸਮੱਸਿਆ
ਆਉਂਦੀ ਹੈ ਤਾਂ ਇਹ ਹੀ ਕਹਿੰਦੇ ਹਨ ਬਾਬਾ ਇਵੇਂ।ਨਹੀਂ ਸੀ, ਉਵੇਂ ਸੀ ਨਾ। ਇਵੇਂ ਨਹੀ ਹੁੰਦਾ, ਇਵੇਂ
ਹੁੰਦਾ ਨਾ । ਇਹ ਹੈ ਬਹਾਨੇ ਬਾਜ਼ੀ ਕਰਨ ਦਾ ਖੇਲ।
ਬਾਪਦਾਦਾ ਨੇ ਸਭ ਦਾ
ਫਾਈਲ ਵੇਖਿਆ, ਤਾਂ ਫਾਈਲ ਵਿਚ ਕੀ ਵੇਖਿਆ? ਮਿਜੋਰਟੀ ਦਾ ਫਾਈਲ ਪ੍ਰਤਿਗਿਆ ਕਰਨ ਦੇ ਪੇਪਰ ਨਾਲ ਭਰਿਆ
ਹੋਇਆ ਹੈ। ਪ੍ਰਤਿਗਿਆ ਕਰਨ ਦੇ ਵੇਲੇ ਬਹੁਤ ਦਿਲ ਨਾਲ ਕਰਦੇ ਹਨ, ਸੋਚਦੇ ਵੀ ਹਨ ਲੇਕਿਨ ਹੁਣ ਤੱਕ
ਵਖਿਆ ਕਿ ਫਾਈਲ ਵੱਡਾ ਹੁੰਦਾ ਜਾਂਦਾ ਹੈ ਲੇਕਿਨ ਫਾਈਨਲ ਨਹੀਂ ਹੋਇਆ ਹੈ। ਦ੍ਰਿੜ ਪ੍ਰਤਿਗਿਆ ਦੇ ਲਈ
ਕਿਹਾ ਹੋਇਆ ਹੈ - ਜਾਣ ਚਲੀ ਜਾਵੇ ਲੇਕਿਨ ਪ੍ਰਤਿਗਿਆ ਨਹੀਂ ਜਾਵੇ। ਤਾਂ ਬਾਪਦਾਦਾ ਨੇ ਅੱਜ ਸਭ ਦੇ
ਫਾਈਲ ਵੇਖੇ। ਬਹੁਤ ਪ੍ਰਤਿਗੀਆਵਾਂ ਚੰਗੀਆਂ - ਚੰਗੀਆਂ ਕੀਤੀਆਂ ਹਨ। ਮਨ ਨਾਲ ਵੀ ਕੀਤੀਆਂ ਹਨ ਅਤੇ
ਲਿਖ ਕੇ ਵੀ ਕੀਤੀਆਂ ਹਨ। ਤਾਂ ਇਸ ਵਰ੍ਹੇ ਕੀ ਕਰੋਂਗੇ? ਫ਼ਾਇਲ ਨੂੰ ਵਧਾਵੋਗੇ ਜਾਂ ਪ੍ਰਤਿਗਿਆ ਨੂੰ
ਫਾਈਨਲ ਕਰੋਗੇ ? ਕੀ ਕਰੋਂਗੇ? ਪਹਿਲੀ ਲਾਈਨ ਵਾਲੇ ਦੱਸੋ, ਪਾਂਡਵ ਸੁਣਾਓ, ਟੀਚਰਜ਼ ਸੁਣਾਓ। ਇਸ
ਵਰ੍ਹੇ ਜੋ ਬਾਪਦਾਦਾ ਦੇ ਕੋਲ ਫ਼ਾਇਲ ਵੱਡਾ ਹੁੰਦਾ ਜਾਂਦਾ ਹੈ, ਉਸ ਨੂੰ ਫਾਈਨਲ ਕਰੋਂਗੇ ਜਾਂ ਇਸ
ਵਰ੍ਹੇ ਵੀ ਫ਼ਾਇਲ ਵਿਚ ਕਾਗਜ਼ ਐਡ ਕਰੋਂਗੇ? ਕੀ ਕਰੋਂਗੇ? ਬੋਲੋ ਪਾਂਡਵ, ਫਾਈਨਲ ਕਰੋਂਗੇ? ਜੋ ਸਮਝਦੇ
ਹਨ - ਝੁਕਣਾ ਉਵੇਂ, ਬਦਲਣਾ ਪਵੇ, ਸਹਿਣ ਕਰਨਾ ਪਵੇ ਉਵੇਂ, ਸੁਨਣਾ ਵੀ ਪਵੇ, ਲੇਕਿਨ ਬਦਲਣਾ ਹੀ ਹੈ,
ਉਹ ਹੱਥ ਉਠਾਓ। ਦੇਖੋ ਟੀ. ਵੀ. ਵਿਚ ਸਭਦਾ ਫੋਟੋ ਕੱਢੋ। ਸਭ ਦਾ ਫੋਟੋ ਕੱਢਣਾ, ਦੋ - ਤਿੰਨ , ਚਾਰ
ਟੀ. ਵੀ. ਹਨ, ਸਭ ਪਾਸੇ ਦੇ ਫੋਟੋ ਕੱਢੋ। ਇਹ ਰਿਕਾਰਡ ਰੱਖਣਾ, ਬਾਪ ਨੂੰ ਇਹ ਫੋਟੋ ਕੱਢ ਕੇ ਦੇਣਾ।
ਕਿੱਥੇ ਹਨ ਟੀ. ਵੀ. ਵਾਲੇ? ਬਾਪਦਾਦਾ ਵੀ ਫ਼ਾਇਲ ਦਾ ਫਾਇਦਾ ਤੇ ਉਠਾਉਣ। ਮੁਬਾਰਕ ਹੋ, ਮੁਬਾਰਕ ਹੋ,
ਆਪਣੇ ਆਪ ਦੇ ਲਈ ਹੀ ਤਾਲੀ ਵਜਾਵੋ।
ਵੇਖੋ ਇੱਕ ਪਾਸੇ ਸਾਇੰਸ,
ਦੂਜੇ ਪਾਸੇ ਭ੍ਰਿਸ਼ਟਾਚਾਰੀ, ਤੀਸਰੇ ਪਾਸੇ ਪਾਪਾਚਾਰੀ, ਸਭ ਆਪਣੇ - ਆਪਣੇ ਕੰਮ ਵਿਚ ਹੋਰ ਵ੍ਰਿਧੀ
ਕਰਦੇ ਜਾ ਰਹੇ ਹਨ। ਬਹੁਤ ਨਵੇਂ - ਨਵੇਂ ਪਲਾਨ ਬਣਾਉਂਦੇ ਜਾਂਦੇ ਹਨ। ਤਾਂ ਤੁਸੀ ਤਾਂ ਵਰਲਡ
ਕ੍ਰੀਏਟਰ ਦੇ ਬੱਚੇ ਹੋ, ਤਾਂ ਤੁਸੀ ਇਸ ਵਰ੍ਹੇ ਅਜਿਹੀ ਨਵੀਨਤਾ ਦੇ ਸਾਧਨ ਅਪਣਾਓ ਜੋ ਪ੍ਰਤਿਗਿਆ
ਦ੍ਰਿੜ ਹੋ ਜਾਵੇ ਕਿਉਂਕਿ ਸਾਰੇ ਪ੍ਰਤਖ਼ਤਾ ਚਾਹੁੰਦੇ ਹਨ। ਕਿੰਨਾਂ ਖਰਚਾ ਕਰ ਰਹੇ ਹਨ, ਜਗ੍ਹਾ -
ਜਗ੍ਹਾ ਤੇ ਵੱਡੇ - ਵੱਡੇ ਪ੍ਰੋਗਰਾਮ ਕਰ ਰਹੇ ਹਨ। ਹਰ ਇੱਕ ਵਰਗ ਮੇਹਨਤ ਚੰਗੀ ਕਰ ਰਹੇ ਹਨ ਲੇਕਿਨ
ਹੁਣ ਇਸ ਵਰ੍ਹੇ ਇਹ ਐਡੀਸਨ ਕਰੋ ਕਿ ਜੋ ਵੀ ਸੇਵਾ ਕਰੋ, ਮੰਨ ਲਵੋ ਮੁੱਖ ਦੀ ਸੇਵਾ ਕਰਦੇ ਹੋ, ਤਾਂ
ਸਿਰਫ ਮੂੰਹ ਦੀ ਸੇਵਾ ਨਹੀਂ, ਮਨਸਾ ਵਾਚਾ ਅਤੇ ਸਨੇਹ ਸਹਿਯੋਗ ਰੂਪੀ ਕਰਮ ਇੱਕ ਹੀ ਸਮੇਂ ਵਿਚ ਤਿੰਨ
ਸੇਵਾਵਾਂ ਇੱਕਠੀਆਂ ਹੋਣ। ਵੱਖ - ਵੱਖ ਨਹੀਂ ਹੋਣ। ਇੱਕ ਸੇਵਾ ਵਿਚ ਵੇਖਿਆ ਜਾਂਦਾ ਹੈ ਕਿ ਜੋ
ਬਾਪਦਾਦਾ ਰਿਜਲਟ ਵੇਖਣਾ ਚਾਹੁੰਦੇ ਹਨ ਉਹ ਨਹੀਂ ਹੁੰਦੀ। ਜੋ ਤੁਸੀ ਵੀ ਚਾਹੁੰਦੇ ਹੋ ਕਿ ਪ੍ਰਤਖਤਾ
ਹੋ ਜਾਵੇ। ਹੁਣ ਤਾਂ ਪਹਿਲੀ ਤੋਂ ਇਹ ਰਿਜਲਟ ਬਹੁਤ ਚੰਗੀ ਹੈ - ਸਭ ਚੰਗਾ - ਚੰਗਾ, ਬਹੁਤ ਚੰਗਾ ਕਹਿ
ਕੇ ਜਾਂਦੇ ਹਨ। ਲੇਕਿਨ ਚੰਗਾ ਬਣਨਾ ਮਤਲਬ ਪ੍ਰਤਖਤਾ ਹੋਣਾ। ਤਾਂ ਹੁਣ ਐਡੀਸ਼ਨ ਕਰੋ ਕਿ ਇੱਕ ਹੀ ਸਮੇਂ
ਤੇ ਮਨਸਾ- ਵਾਚਾ ਕਾਮਨਾ ਵਿਚ ਸਨੇਹੀ ਸਹਿਯੋਗੀ ਬਣਨਾ, ਹਰ ਇੱਕ ਸਾਥੀ ਭਾਵੇਂ ਬ੍ਰਾਹਮਣ ਸਾਥੀ ਹੋਣ,
ਭਾਵੇਂ ਬਾਹਰ ਵਾਲੇ ਸੇਵਾ ਦੇ ਨਿਮਿਤ ਜੋ ਬਣਦੇ ਹਨ, ਉਹ ਸਾਥੀ ਹੋਣ ਲੇਕਿਨ ਸਹਿਯੋਗ ਅਤੇ ਸਨੇਹ ਦੇਣਾ
- ਇਹ ਹੈ ਕਰਮਣਾ ਸੇਵਾ ਵਿਚ ਨੰਬਰ ਲੈਣਾ। ਇਹ ਭਾਸ਼ਾ ਨਹੀਂ ਕਹਿਣਾ, ਇਹ ਇਵੇਂ ਕੀਤਾ ਨਾ, ਤਾਂ ਹੀ
ਇਵੇਂ ਕਰਨਾ ਪਿਆ। ਸਨੇਹ ਦੀ ਬਜਾਏ ਥੋੜ੍ਹਾ - ਥੋੜ੍ਹਾ ਕਹਿਣਾ ਪਿਆ, ਬਾਬਾ ਸ਼ਬਦ ਨਹੀਂ ਬੋਲਦਾ। ਇਹ
ਕਰਨਾ ਹੀ ਪੈਂਦਾ ਹੈ, ਕਹਿਣਾ ਹੀ ਪੈਂਦਾ ਹੈ, ਵੇਖਣਾ ਹੀ ਪੈਂਦਾ ਹੈ… ਇਹ ਨਹੀਂ। ਇਤਨੇ ਵਰ੍ਹੇ ਵਿਚ
ਵੇਖ ਲਿਆ, ਬਾਬਾ ਨ ਛੁੱਟੀ ਦੇ ਦਿੱਤੀ। ਇਵੇਂ ਨਹੀ ਉਵੇਂ ਕਰਦੇ ਰਹੇ, ਲੇਕਿਨ ਹੁਣ ਕਦੋਂ ਤੱਕ?
ਬਾਪਦਾਦਾ ਨਾਲ ਸਾਰੇ ਰੂਹ ਰਿਹਾਣ ਵਿਚ ਮਿਜਿਓਰਟੀ ਕਹਿੰਦੇ ਹਨ ਬਾਬਾ ਆਖਿਰ ਵੀ ਪਰਦਾ ਕਦੋਂ ਖੋਲ੍ਹਣਗੇ?
ਕਦੋਂ ਤੱਕ ਚੱਲੇਗਾ? ਤਾਂ ਬਾਪਦਾਦ ਤੁਹਾਨੂੰ ਕਹਿੰਦੇ ਹਨ ਕਿ ਇਹ ਪੁਰਾਣੀ ਭਾਸ਼ਾ, ਪੁਰਾਣੀ ਚਾਲ,
ਅਲਬੇਲੇਪਨ ਦੀ, ਕੜਵੇਪਨ ਦੀ ਕਦੋਂ ਤੱਕ? ਬਾਪਦਾਦਾ ਦਾ ਵੀ ਕਵੇਸਚਨ ਹੈ ਕਦੋ ਤੱਕ? ਤੁਸੀਂ ਉਤਰ ਦਵੋ
ਤਾਂ ਬਾਪਦਾਦਾ ਵੀ ਉੱਤਰ ਦੇਵੇਗਾ ਕਦੋਂ ਤੱਕ ਵਿਨਾਸ਼ ਹੋਵੇਗਾ ਕਿਉਂਕਿ ਬਾਪਦਾਦਾ ਵਿਨਾਸ਼ ਦਾ ਪਰਦਾ
ਤਾਂ ਹੁਣ ਵੀ ਇੱਕ ਸੈਕਿੰਡ ਵਿਚ ਖੋਲ ਸਕਦਾ ਹੈ ਪਰ ਪਹਿਲੇ ਰਾਜ ਕਰਨ ਵਾਲੇ ਤੇ ਤਿਆਰ ਹੋਣ। ਤਾਂ ਹੁਣ
ਤੀ ਤਿਆਰੀ ਕਰੋਂਗੇ ਤਾਂ ਸਮਾਪਤੀ ਸਮੀਪ ਲਿਆਵਾਂਗੇ। ਕਿਸੇ ਵੀ ਕਮਜੋਰੀ ਦੀ ਗੱਲ ਵਿਚ ਕਾਰਣ ਨਹੀਂ
ਦੱਸੋ, ਨਿਵਾਰਨ ਕਰੋ, ਇਹ ਕਾਰਣ ਸੀ ਨਾ। ਬਾਪਦਾਦਾ ਸਾਰੇ ਦਿਨ ਵਿਚ ਬੱਚਿਆਂ ਦਾ ਖੇਲ ਤਾਂ ਵੇਖਦੇ ਹਨ
ਨ, ਬੱਚਿਆਂ ਨਾਲ ਪਿਆਰ ਹੈ ਨ, ਤਾਂ ਬਰ - ਬਾਰ ਖੇਲ ਵੇਖਦੇ ਰਹਿੰਦੇ ਹਨ। ਬਾਪਦਾਦਾ ਦੀ ਟੀ. ਵੀ.
ਬਹੁਤ ਵੱਡੀ ਹੈ। ਇੱਕ ਸਮੇਂ ਤੇ ਵਰਲਡ ਵਿਖਾਈ ਦੇ ਸਕਦੀ ਹੈ, ਚਾਰੋਂ ਪਾਸੇ ਦੇ ਬੱਚੇ ਵਿਖਾਈ ਦੇ ਸਕਦੇ
ਹਨ। ਭਾਵੇਂ ਅਮਰੀਕਾ ਹੋਵੇ, ਭਾਵੇਂ ਗੁੜਗਾਵਾਂ ਹੋਵੇ, ਸਭ ਵਿਖਾਈ ਦਿੰਦੇ ਹਨ, ਤਾਂ ਬਾਪਦਾਦਾ ਖੇਲ
ਬਹੁਤ ਵੇਖਦੇ ਹਨ। ਟਾਲਣ ਦੀ ਭਾਸ਼ਾ ਬਹੁਤ ਵਧੀਆ ਹੈ, ਇਹ ਕਾਰਣ ਸੀ ਨਾ, ਬਾਬਾ ਮੇਰੀ ਗਲਤੀ ਨਹੀਂ
ਹੈ, ਇਸ ਨੇ ਇਵੇਂ ਕੀਤਾ ਨਾ। ਉਸ ਨੇ ਤਾਂ ਕੀਤਾ ਲੇਕਿਨ ਤੁਸੀਂ ਸਮਾਧਾਨ ਕੀਤਾ ? ਕਾਰਣ ਨੂੰ ਕਾਰਣ
ਹੀ ਬਣਨ ਦਿੱਤਾ ਜਾਂ ਕਾਰਨ ਨੂੰ ਨਿਵਾਰਨ ਵਿਚ ਬਦਲੀ ਕੀਤਾ? ਤਾਂ ਸਾਰੇ ਪੁੱਛਦੇ ਹਨ ਨਾ ਕਿ ਬਾਬਾ
ਤੁਹਾਡੀ ਕੀ ਆਸ਼ਾ ਹੈ? ਤਾਂ ਬਾਪ ਦਾਦਾ ਆਸ਼ਾ ਸੁਣਾ ਰਹੇ ਹਨ। ਬਾਪ ਦਾਦਾ ਦੀ ਇੱਕ ਹੀ ਆਸ਼ਾ ਹੈ -
ਨਿਵਾਰਣ ਵਿਖਾਈ ਦੇਵੇ, ਕਾਰਣ ਖਤਮ ਹੋ ਜਾਣ। ਸਮੱਸਿਆ ਖਤਮ ਹੋ ਜਾਵੇ, ਸਮਾਧਾਨ ਹੁੰਦਾ ਰਹੇ। ਹੋ ਸਕਦਾ
ਹੈ? ਹੋ ਸਕਦਾ ਹੈ? ਪਹਿਲੀ ਲਾਈਨ ਹੋ ਸਕਦਾ ਹੈ? ਕੰਧਾਂ ਤੇ ਹਿਲਾਓ। ਪਿੱਛੇ ਵਾਲੇ ਹੋ ਸਕਦਾ ਹੈ? (ਸਭ
ਨੇ ਹੱਥ ਉਠਾਇਆ ) ਅੱਛਾ। ਤਾਂ ਕਲ ਜੇਕਰ ਟੀ. ਵੀ. ਖੋਲ੍ਹਣਗੇ, ਟੀ. ਵੀ. ਵਿਚ ਵੇਖਣਗੇ ਤਾਂ ਜਰੂਰ
ਨਾ। ਤਾਂ ਕਲ ਟੀ. ਵੀ. ਵੇਖੋ ਹੈ ਤਾ ਭਾਵੇਂ ਫਾਰੇਨ, ਭਾਵੇਂ ਇੰਡੀਆ , ਭਾਵੇਂ।ਛੋਟੇ ਪਿੰਡ, ਭਾਵੇਂ
ਬਹੁਤ ਵੱਡੀ ਸਟੇਟ, ਕਿੱਥੇ ਵੀ ਕਾਰਣ ਵਿਖਾਈ ਨਹੀਂ ਦੇਵੇਗਾ? ਪੱਕਾ? ਇਸ ਵਿੱਚ ਹਾਂ ਨਹੀਂ ਕਰ ਰਹੇ
ਹਨ? ਹੋਵੇਗਾ? ਹੱਥ ਉਠਾਓ। ਹੱਥ ਬਹੁਤ ਚੰਗਾ ਉਠਾਉਂਦੇ ਹੋ, ਬਾਪਦਾਦਾ ਖੁਸ਼ ਹੋ ਜਾਂਦਾ ਹੈ। ਕਮਾਲ
ਹੈ ਹੱਥ ਉਠਾਉਣ ਦੀ। ਖੁਸ਼ ਕਰਨਾ ਤੇ ਆਉਂਦਾ ਹੈ ਬੱਚਿਆਂ ਨੂੰ ਕਿਉਂਕਿ ਬਾਪਦਾਦਾ ਵੇਖਦੇ ਹਨ ਸੋਚੋ -
ਜੋ ਤੁਸੀ ਕੋਟਾਂ ਵਿੱਚੋ ਕੋਈ, ਕੋਈ ਵਿੱਚੋ ਵੀ ਕੋਈ ਨਿਮਿਤ ਬਣੇ ਹੋ, ਹੁਣ ਇਨ੍ਹਾਂ ਬੱਚਿਆਂ ਦੇ
ਸਿਵਾਏ ਹੋਰ ਕੌਣ ਕਰੇਗਾ? ਤੁਹਾਨੂੰ ਤੇ ਹੀ ਕਰਨਾ ਹੈ ਨ! ਤਾਂ ਬਾਪਦਾਦਾ ਦੀ ਤੁਸੀ ਬੱਚਿਆਂ ਤੇ ਉਮੀਦਾਂ
ਹਨ। ਹੋਰ ਜੋ ਆਉਣਗੇ ਨ, ਉਹ ਤਾਂ ਤੁਹਾਡੀ ਅਵਸਥਾ ਵੇਖ ਕਰਕੇ ਹੀ ਠੀਕ ਹੋ ਜਾਣਗੇ, ਉਨ੍ਹਾਂ ਨੂੰ
ਮੇਹਨਤ ਨਹੀਂ ਕਰਨੀ ਪਵੇਗੀ। ਤੁਸੀ ਬਣ ਜਾਵੋ ਬਸ ਕਿਉਕਿ ਤੁਸੀ ਸਭ ਨੇ ਜਨਮ ਲੈਂਦੇ ਹੋ ਬਾਪ ਨਾਲ
ਵਾਇਦਾ ਕੀਤਾ ਹੈ - ਨਾਲ ਰਹਾਂਗੇ, ਸਾਥੀ ਬਣਾਂਗੇ ਅਤੇ ਨਾਲ ਚੱਲਾਂਗੇ ਅਤੇ ਬ੍ਰਹਮਾ ਬਾਪ ਦੇ ਨਾਲ
ਰਾਜ ਵਿਚ ਆਵਾਂਗੇ। ਇਹ ਵਾਇਦਾ ਕੀਤਾ ਹੈ ਨਾ? ਜਦ ਨਾਲ ਰਹੋਗੇ, ਨਾਲ ਚੈਲੋਗੇ ਤਾਂ ਨਾਲ ਵਿਚ ਸੇਵਾ
ਦੇ ਸਾਥੀ ਵੀ ਤਾਂ ਹੋ ਨਾ!
ਤਾਂ ਹੁਣ ਕੀ ਕਰੋਗੇ?
ਹੱਥ ਤੇ ਬਹੁਤ ਵਧੀਆ ਉਠਾਇਆ, ਬਾਪਦਾਦਾ ਖੁਸ਼ ਹੋ ਗਏ ਲੇਕਿਨ ਜਦੋਂ ਵੀ ਕੋਈ ਗੱਲ ਆਵੇ ਨਾਂ ਤੇ ਇਹ
ਦਿਨ, ਇਹ ਤਾਰੀਖ, ਇਹ ਟਾਇਮ ਯਾਦ ਕਰਨਾ ਤਾਂ ਅਸੀਂ ਕੀ ਹੱਥ ਉਠਾਇਆ ਸੀ। ਮਦਦ ਮਿਲ ਜਾਵੇਗੀ। ਤੁਹਾਨੂੰ
ਬਣਨਾ ਤੇ ਪਵੇਗਾ। ਹੁਣ ਸਿਰਫ ਜਲਦੀ ਬਣ ਜਾਵੋ। ਤੁਸੀ ਸੋਚਦੇ ਹੋ ਨਾ, ਅਸੀਂ ਹੀ ਕਲਪ ਪਹਿਲੋਂ ਵੀ
ਸੀ, ਹਨ ਵੀ ਹਾਂ ਅਤੇ ਹਰ ਕਲਪ ਸਾਨੂੰ ਹੀ ਬਣਨਾ ਹੈ, ਇਹ ਤਾਂ ਪੱਕਾ ਹੈ ਨਾ ਜਾਂ ਦੀ ਸਾਲ ਬਣੋਗੇ
ਤੀਜੇ ਸਾਲ ਖਿਸਕ ਜਾਵੋਗੇ! ਇਵੇਂ ਤੇ ਨਹੀਂ ਹੋਵੇਗਾ? ਤਾਂ ਸਦਾ ਯਾਦ ਰੱਖੋ ਅਸੀਂ ਜੀ ਨਿਮਿਤ ਹਾਂ,
ਅਸੀਂ ਹੀ ਕੋਟਾਂ ਵਿੱਚੋ ਕੋਈ, ਕੋਈ ਵਿਚੋਂ ਕੋਈ ਹਾਂ। ਕੋਟਾਂ ਵਿੱਚੋ ਕੋਈ ਤਾਂ ਆਉਣਗੇ ਲੇਕਿਨ ਤੁਸੀ
ਕੋਈ ਵਿੱਚੋ ਵੀ ਕੋਈ ਹੋ।
ਤਾਂ ਅੱਜ ਸਨੇਹ ਦਾ ਦਿਨ
ਹੈ, ਸਨੇਹ ਵਿਚ ਕੁਝ ਵੀ ਕਰਨਾ ਮੁਸ਼ਕਿਲ ਨਹੀਂ ਹੁੰਦਾ ਇਸਲਈ ਬਾਪਦਾਦਾ ਅੱਜ ਹੀ ਸਾਰਿਆਂ ਨੂੰ ਯਾਦ
ਦਿਲਾ ਰਹੇ ਹਨ। ਬ੍ਰਹਮਾ ਬਾਪ ਨਾਲ ਬੱਚਿਆਂ ਦਾ ਕਿੰਨਾਂ ਪਿਆਰ ਹੈ - ਇਹ ਦੇਖ ਕਰਕੇ ਸ਼ਿਵਬਾਬਾ ਨੂੰ
ਬਹੁਤ ਖੁਸ਼ੀ ਹੁੰਦੀ ਹੈ। ਚਾਰੋਂ ਪਾਸੇ ਵੇਖਿਆ ਹਫਤੇ ਦਾ ਸਟੂਡੈਂਟ ਹੈ, ਭਾਵੇਂ 70 ਸਾਲ ਵਾਲਾ ਹੈ ।
70 ਸਾਲ ਵਾਲਾ ਅਤੇ 7 ਦਿਨ ਵਾਲਾ ਵੀ ਅੱਜ ਦੇ ਦਿਨ ਪਿਆਰ ਵਿਚ ਸਮਾਇਆ ਹੋਇਆ ਹੈ। ਤਾਂ ਸ਼ਿਵ ਬਾਪ ਵੀ
ਬ੍ਰਹਮਾ ਬਾਪ ਨਾਲ ਬੱਚਿਆਂ ਦਾ ਪਿਆਰ ਵੇਖ ਕਰਕੇ ਖੁਸ਼ ਹੁੰਦੇ ਹਨ। ਅੱਜ ਦੇ ਦਿਨ ਦਾ ਹੋਰ ਸਮਾਚਾਰ
ਸੁਣਾਈਏ। ਅੱਜ ਦੇ ਦਿਨ ਐਡਵਾਂਸ ਪਾਰਟੀ ਵੀ ਬਾਪਦਾਦਾ ਦੇ ਕੋਲ ਇਮ੍ਰਜ ਹੁੰਦੀ ਹੈ। ਤਾਂ ਐਡਵਾਂਸ
ਪਾਰਟੀ ਵੀ ਤੁਹਾਨੂੰ ਯਾਦ ਕਰ ਰਹੀ ਹੈ ਕਿ ਕਦੋਂ ਬਾਪ ਦੇ ਨਾਲ ਮੁਕਤੀਧਾਮ ਦਾ ਦਰਵਾਜਾ ਖੋਲ੍ਹਣਗੇ!
ਅੱਜ ਸਾਰੀ ਐਡਵਾਂਸ ਪਾਰਟੀ ਬਾਪਦਾਦਾ ਨੂੰ ਇਹ ਹੀ ਕਹਿ ਰਹੀ ਸੀ ਕਿ ਸਾਨੂੰ ਤਾਰੀਖ ਦੱਸੋ। ਤਾਂ ਕੀ
ਜਵਾਬ ਦੇਵੇਂ? ਦੱਸੋ ਕੀ ਜਵਾਬ ਦੇਵੇਂ? ਜਵਾਬ ਦੇਣ ਵਿਚ ਕਿਹੜਾ ਹੁਸ਼ਿਆਰ ਹੈ? ਬਾਪਦਾਦਾ ਤੇ ਇਹ ਹੀ
ਉਤਰ ਦਿੰਦੇ ਹਨ ਕਿ ਜਲਦ ਤੋਂ ਜਲਦ ਹੋ ਹੀ ਜਾਵੇਗਾ। ਲੇਕਿਨ ਇਸ ਵਿੱਚ ਤੁਸੀਂ ਬੱਚਿਆਂ ਦਾ ਬਾਪ ਨੂੰ
ਸਹਿਯੋਗ ਚਾਹੀਦਾ। ਸਭ ਨਾਲ ਚੱਲੋਗੇ ਨਾ? ਨਾਲ ਚੱਲਣ ਵਾਲੇ ਹੋ ਜਾਂ ਰੁੱਕ - ਰੁੱਕ ਕੇ ਚੱਲਣ ਵਾਲੇ
ਹੋ? ਨਾਲ ਚੱਲਣ ਵਾਲੇ ਹੋ! ਨਾਲ ਚੱਲਣਾ ਪਸੰਦ ਹੈ ਨ? ਤਾਂ ਸਮਾਨ ਬਣਨਾ ਪਵੇਗਾ। ਜੇਕਰ ਨਾਲ ਚੱਲਣਾ
ਹੈ ਤਾਂ ਸਮਾਨ ਤੇ ਬਣਨਾ ਪਵੇਗਾ ਨ! ਕਹਾਵਤ ਕੀ ਹੈ? ਹੱਥ ਵਿਚ ਹੱਥ ਹੋਵੇ, ਸਾਥ ਵਿਚ ਸਾਥ ਹੋਵੇ।
ਤਾਂ ਹੱਥ ਵਿਚ ਹੱਥ ਮਤਲਬ ਸਮਾਨਤਾਂ ਬੋਲੋ ਦਾਦੀਆਂ ਬੋਲੋ ਤਿਆਰੀ ਹੋ ਜਾਵੇਗੀ? ਦਾਦੀਆਂ ਬੋਲੋ।
ਦਾਦੀਆਂ ਹੱਥ ਉਠਾਉਣ। ਦਾਦੇ ਹੱਥ ਉਠਾਉਣ। ਤੁਹਾਨੂੰ ਕਿਹਾ ਜਾਂਦਾ ਹੈ ਨ ਵੱਡੇ ਦਾਦਾ। ਤਾਂ ਦੱਸੋ
ਦਾਦੀਆਂ, ਦਾਦੇ ਕੀ ਤਾਰੀਖ ਹੈ ਕੋਈ? (ਹੁਣ ਨਹੀਂ ਤਾਂ ਕਦੇ ਨਹੀਂ ) ਹੁਣ ਨਹੀਂ ਤੇ ਕਦੇ ਨਹੀਂ ਦਾ
ਅਰਥ ਕੀ ਹੋਇਆ ? ਹੁਣ ਤਿਆਰ ਹੋ ਨ! ਜਵਾਬ ਤੇ ਚੰਗਾ ਦਿੱਤਾ। ਦਾਦੀਆਂ? ਪੂਰਾ ਹੋਣਾ ਹੀ ਹੈ। ਹਰ ਇੱਕ
ਛੋਟੇ ਵੱਡੇ ਇਸ ਵਿੱਚ ਆਪਣੇ ਨੂੰ ਜਿੰਮੇਵਾਰ ਸਮਝਣ। ਇਸ ਵਿੱਚ ਛੋਟਾ ਨਹੀਂ ਹੋਣਾ ਹੈ। 7 ਦਿਨ।ਦਾ
ਬੱਚਾ ਵੀ ਜ਼ਿੰਮੇਵਾਰ ਹੈ ਕਿਉਂਕਿ ਨਾਲ ਚਲਣਾ ਹੈ ਨ। ਇਕੇਲਾ ਬਾਪ ਜਾਣਾ ਚਾਹੇ ਤਾਂ ਚਲਾ ਜਾਵੇ
ਲੇਕਿਨ ਬਾਪ ਜਾ ਨਹੀਂ ਸਕਦਾ। ਨਾਲ ਚਲਣਾ ਹੈ। ਵਾਇਦਾ ਹੈ ਬਾਪ ਦਾ ਵੀ ਅਤੇ ਤੁਸੀ ਬੱਚਿਆਂ ਦਾ ਵੀ।
ਵਾਇਦਾ ਤੇ ਨਿਭਾਉਣਾ ਹੈ ਨ! ਨਿਭਾਉਣਾ ਹੈ ਨ? ਅੱਛਾ।
ਚਾਰੋਂ ਪਾਸੇ ਦੇ ਪੱਤਰ,
ਯਾਦ - ਪੱਤਰ ਈ - ਮੇਲ, ਫੋਨ, ਚਾਰੋਂ ਪਾਸੇ ਦੇ ਬਹੁਤ - ਬਹੁਤ ਆਏ ਹਨ, ਇਤਨੇ ਮਧੂਬਨ ਵਿਚ ਵੀ ਆਏ
ਹਨ ਤਾਂ ਵਤਨ ਵਿਚ ਵੀ ਪਹੁੰਚੇ ਹਨ। ਅੱਜ ਦੇ ਦਿਨ ਜੋ ਬੰਧਨ ਵਾਲਿਆਂ ਮਾਤਾਵਾਂ ਹਨ, ਉਨ੍ਹਾਂ ਦਾ ਵੀ
ਬਹੁਤ ਸਨੇਹ ਭਰੀ ਮਨ ਦੀਆਂ ਯਾਦਾਂ ਬਾਪਦਾਦਾ ਦੇ ਕੋਲ ਪਹੁੰਚ ਗਈਆਂ ਹਨ। ਬਾਪਦਾਦਾ ਅਜਿਹੇ ਸਨੇਹੀ
ਬੱਚਿਆਂ ਨੂੰ ਬਹੁਤ ਯਾਦ ਵੀ ਕਰਦੇ ਅਤੇ ਦੁਆਵਾਂ ਵੀ ਦਿੰਦੇ ਹਨ। ਅੱਛਾ!
ਚਾਰੋਂ ਪਾਸੇ ਦੇ ਸਨੇਹੀ
ਬੱਚਿਆਂ ਨੂੰ ਲਵਲੀ ਅਤੇ ਲਵਲੀਨ ਦੋਵਾਂ ਤਰ੍ਹਾਂ ਦੇ ਬੱਚਿਆਂ ਨੂੰ, ਸਦਾ ਬਾਪ ਦੇ ਸ਼੍ਰੀਮਤ ਪ੍ਰਮਾਣ
ਹਰ ਕਦਮ ਵਿਚ ਪਦਮ ਜਮਾ ਕਰਨ ਵਾਲੇ ਨਾਲੇਜਫੁਲ ਪਾਵਰਫੁਲ ਬੱਚਿਆਂ ਨੂੰ, ਸਦਾ ਸਨੇਹੀ ਵੀ ਅਤੇ
ਸਵਮਾਨਧਾਰੀ ਵੀ, ਅਜਿਹੇ ਸਦਾ ਬਾਪ ਦੀ ਸ਼੍ਰੀਮਤ ਨੂੰ ਪਾਲਣ ਕਰਨ ਵਾਲੇ ਵਿਜੇਈ ਬਚਿਆਂ ਨੂੰ, ਸਦਾ
ਬਾਪ ਦੇ ਹਰ ਕਦਮ ਤੇ ਕਦਮ ਉਠਾਉਣ ਵਾਲੇ ਸਹਿਜਯੋਗੀ ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਨਮਸਤੇ।
ਵਰਦਾਨ:-
ਲਾਈਨ ਕਲੀਅਰ ਦੇ
ਆਧਾਰ ਤੇ ਨੰਬਰਵਨ ਪਾਸ ਹੋਣ ਵਾਲੇ ਏਵਰਰੇਡੀ ਭਵ।
ਸਦਾ ਏਵਰਰੇਡੀ ਰਹਿਣਾ -
ਇਹ ਬ੍ਰਾਹਮਣ ਜੀਵਨ ਦੀ ਵਿਸ਼ੇਸ਼ਤਾ ਹੈ। ਆਪਣੇ ਬੁੱਧੀ ਦੀ ਲਾਈਨ ਅਜਿਹੀ ਕਲੀਅਰ ਹੋਵੇ ਜੋ ਬਾਪ ਦਾ
ਕੋਈ ਵੀ ਇਸ਼ਾਰਾ ਮਿਲਿਆ - ਏਵਰਰੇਡੀ। ਉਸ ਵੇਲੇ ਕੁਝ ਵੀ ਸੋਚਣ ਦੀ ਜਰੂਰਤ ਨਾ ਹੋਵੇ। ਅਚਾਨਕ ਇੱਕ
ਹੀ ਕੁਵਸ਼ਚਨ ਆਵੇਗਾ - ਆਰਡਰ ਹੋਵੇਗਾ - ਇੱਥੇ ਹੀ ਬੈਠ ਜਾਓ, ਇੱਥੇ ਪਹੁੰਚ ਜਾਵੋ ਤਾਂ ਕੋਈ ਵੀ ਗੱਲ
ਜਾਂ ਸੰਬੰਧ ਯਾਦ ਨਾ ਆਵੇ ਤਾਂ ਨੰਬਰਵਨ ਪਾਸ ਹੋ ਸਕੋਂਗੇ। ਲੇਕਿਨ ਇਹ ਸਭ ਅਚਾਨਕ ਦਾ ਪੇਪਰ ਹੋਵੇਗਾ
- ਇਸਲਈ ਏਵਰਰੇਡੀ ਬਣੋ।
ਸਲੋਗਨ:-
ਮਨ ਨੂੰ
ਸ਼ਕਤੀਸ਼ਾਲੀ ਬਨਾਉਣ ਦੇ ਲਈ ਆਤਮਾ ਨੂੰ ਇਸ਼ਵਰੀਏ ਸਮ੍ਰਿਤੀ ਅਤੇ ਸ਼ਕਤੀ ਦਾ ਭੋਜਨ ਦਵੋ।
ਅਵਿਅਕਤ ਇਸ਼ਾਰੇ - ਹੁਣ
ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ। ਕਈ ਬੱਚੇ ਕਹਿੰਦੇ ਹਨ ਕਿ ਜਦੋਂ
ਯੋਗ ਵਿਚ ਬੈਠਦੇ ਹਨ ਤਾਂ ਆ ਤਮ - ਅਭਿਮਾਨੀ ਹੋਣ ਦੇ ਬਦਲੇ ਸੇਵਾ ਯਾਦ ਆਉਂਦੀ ਹੈ। ਲੇਕਿਨ ਅਜਿਹਾ
ਨਹੀਂ ਹੋਣਾ ਚਾਹੀਦਾ ਕਿਉਕਿ ਲਾਸ੍ਟ ਸਮੇਂ ਜੇਕਰ ਅਸ਼ਰੀਰੀ ਬਣਨ ਦੀ ਬਜਾਏ ਸੇਵਾ ਦਾ ਵੀ ਸੰਕਲਪ
ਚੱਲਿਆ ਤਾਂ ਸੈਕਿੰਡ ਦੇ ਪੇਪਰ ਵਿਚ ਫੇਲ੍ਹ ਹੋ ਜਾਵੋਗੇ। ਉਸ ਵੇਲੇ ਸਿਵਾਏ ਬਾਪ ਦੇ ਨਿਰਾਕਾਰੀ,ਨਿਰ
ਵਿਕਾਰੀ,ਨਿਰਹਾਂਕਾਰੀ - ਹੋਰ ਕੁਝ ਯਾਦ ਨਹੀਂ। ਸੇਵਾ ਵਿਚ ਫਿਰ ਵੀ ਸਾਕਾਰ ਵਿਚ ਆ ਜਾਣਗੇ ਇਸਲਈ ਜਿਸ
ਸਮੇਂ ਜੋ ਚਾਹੋ ਉਹ ਸਥਿਤੀ ਹੋਵੇ ਨਹੀਂ ਤਾਂ ਧੋਖਾ ਮਿਲ ਜਾਵੇਗਾ।