15.03.26 Avyakt Bapdada Punjabi Murli
24.03.2009 Om Shanti Madhuban
“ ਬਾਪਦਾਦਾ ਦ੍ਵਾਰਾ ਮਿਲੇ
ਹੋਏ ਖਜਾਨਿਆਂ ਨੂੰ ਖੁਦ ਵਿੱਚ ਸਮਾਕੇ ਕੰਮ ਵਿਚ ਲਗਾਓ , ਅਨੁਭਵ ਦੀ ਅਥਾਰਟੀ ਬਣੋ ”
ਅੱਜ ਚਾਰੋਂ ਪਾਸੇ ਦੇ
ਸਰਵ ਖਜਾਨੇ ਜਮਾ ਕਰਨ ਵਾਲੇ ਸੰਪੰਨ ਬੱਚਿਆਂ ਨੂੰ ਵੇਖ ਰਹੇ ਹਨ। ਨਾਲ - ਨਾਲ ਹਰ ਇੱਕ ਬੱਚੇ ਨੇ
ਕਿੱਥੋਂ ਤੱਕ ਸਭ ਖਜਾਨੇ ਜਮਾ ਕੀਤੇ ਹਨ, ਉਸਦੀ ਰਿਜਲਟ ਵੇਖ ਰਹੇ ਸਨ। ਖਜਾਨੇ ਤੇ ਬਾਪਦਾਦਾ ਦ੍ਵਾਰਾ
ਬਹੁਤ ਅਵਿਨਾਸ਼ੀ ਪ੍ਰਾਪਤ ਹੋਏ ਹਨ। ਸਭ ਤੋਂ ਪਹਿਲਾਂ ਵੱਡੇ ਤੋਂ ਵੱਡਾ ਖਜਾਨਾ ਹੈ ਗਿਆਨ ਧਨ, ਜਿਸ
ਤੋਂ ਮੁਕਤੀ ਅਤੇ ਜੀਵਨਮੁਕਤੀ ਦੀ ਪ੍ਰਾਪਤੀ ਹੋਈ ਹੈ। ਪੁਰਾਣੀ ਦੇਹ ਅਤੇ ਪੁਰਾਣੀ ਦੁਨੀਆ ਤੋਂ ਮੁਕਤ
ਜੀਵਨਮੁਕਤ ਸਥਿਤੀ ਅਤੇ ਮੁਕਤੀਧਾਮ ਵਿਚ ਜਾਣ ਦੀ, ਸਭ ਬੱਚਿਆਂ ਨੂੰ ਪ੍ਰਾਪਤ ਹੈ। ਨਾਲ ਹੀ ਇਕ ਗਿਆਨ
ਦਾ ਖਜਾਨਾ ਨਹੀਂ ਲੇਕਿਨ ਯੋਗ ਦਾ ਵੀ ਖਜਾਨਾ ਹੈ ਜਿਸ ਨਾਲ ਸਰਵ ਸ਼ਕਤੀਆਂ ਦੀ ਪ੍ਰਾਪਤੀ ਹੁੰਦੀ ਹੈ।
ਨਾਲ - ਨਾਲ ਧਾਰਨਾ ਕਰਨ ਦਾ ਖਜਾਨਾ, ਜਿਸ ਨਾਲ ਸਰਵ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਨਾਲ - ਨਾਲ
ਸੇਵਾ ਦਾ ਖਜਾਨਾ ਜਿਸ ਤੋਂ ਦੁਆਵਾਂ ਦਾ ਖਜਾਨਾ, ਖੁਸ਼ੀ ਦਾ ਖਜਾਨਾ ਪ੍ਰਾਪਤ ਹੁੰਦਾ ਹੈ। ਨਾਲ - ਨਾਲ
ਸਭ ਤੋਂ ਵੱਡੇ ਤੋਂ ਵੱਡਾ ਖਜਾਨਾ ਵਰਤਮਾਨ ਸੰਗਮਯੁੱਗ ਦਾ ਹੈ, ਸਮੇਂ ਦਾ ਹੈ ਕਿਉਂਕਿ ਸਾਰੇ ਕਲਪ ਵਿਚ
ਇਹ ਸੰਗਮ ਦਾ ਸਮਾਂ ਅਮੁੱਲ ਖਜਾਨਾ ਹੈ। ਇਸ ਸੰਗਮ ਦੇ ਸਮੇਂ ਦਾ ਇੱਕ - ਇੱਕ ਸੰਕਲਪ ਅਤੇ ਇੱਕ - ਇੱਕ
ਘੜੀ ਬਹੁਤ ਅਮੁੱਲ ਹੈ ਕਿਉਂਕਿ ਸੰਗਮ ਸਮੇਂ ਤੇ ਹੀ ਬਾਪਦਾਦਾ ਅਤੇ ਬੱਚਿਆਂ ਦਾ ਮਧੁਰ ਮਿਲਣ ਹੁੰਦਾ
ਹੈ ਹੋਰ ਕਿਸੇ ਵੀ ਯੁੱਗ ਵਿਚ ਪਰਮਾਤਮ ਬਾਪ ਅਤੇ ਪਰਮਾਤਮ ਬੱਚਿਆਂ ਦਾ ਮਿਲਣ ਨਹੀਂ ਹੁੰਦਾ। ਨਾਲ -
ਨਾਲ ਸੰਗਮ ਦਾ ਸਮੇਂ ਹੀ ਹੈ ਜਿਸ ਵਿਚ ਬਾਪਦਾਦਾ ਦ੍ਵਾਰਾ ਸਰਵ ਖਜਾਨੇ ਪ੍ਰਾਪਤ ਹੁੰਦੇ ਹਨ। ਖਜਾਨਾ
ਜਮਾਂ ਹੋਣ ਦਾ ਸਮੇਂ ਸੰਗਮਯੁੱਗ ਹੀ ਹੈ ਹੋਰ ਕਿਸੇ ਵੀ ਯੁੱਗ ਵਿਚ ਜਮਾ ਦਾ ਖਾਤਾ, ਜਮਾ ਕਰਨ ਦੀ
ਬੈਂਕ ਹੀ ਨਹੀਂ ਹੈ। ਸਿਰਫ ਇਕ ਸੰਗਮਯੁੱਗ ਹੈ ਜਿਸ ਵਿਚ ਜਿੰਨਾਂ ਖਜਾਨਾ ਜਮਾਂ ਕਰਨਾ ਚਾਹੋ ਉਨਾਂ ਕਰ
ਸਕਦੇ ਹੋ ਅਤੇ ਜੋ ਇਸ ਸੰਗਮ ਸਮੇਂ ਦਾ ਮਹੱਤਵ ਹੈ ਉਹ ਇਹ ਹੀ ਹੈ ਕਿ ਇਕ ਹੀ ਜਨਮ ਵਿੱਚ ਅਨੇਕ ਜਨਮਾਂ
ਦੇ ਲਈ ਖਜਾਨਾ ਜਮਾਂ ਕਰ ਸਕਦੇ ਹੋ। ਇਸਲਈ ਇਸ ਛੋਟੇ ਜਿਹੇ ਯੁੱਗ ਦਾ ਬਹੁਤ ਮਹੱਤਵ ਹੈ ਅਤੇ ਖਜਾਨੇ
ਵੀ ਬਾਪਦਾਦਾ ਦ੍ਵਾਰਾ ਸਾਰੇ ਬੱਚਿਆਂ ਨੂੰ ਪ੍ਰਾਪਤ ਹੁੰਦੇ ਹਨ। ਬਾਪ ਸਭ ਨੂੰ ਦਿੰਦੇ ਹਨ ਲੇਕਿਨ
ਖਜਾਨੇ ਨੂੰ ਜਮਾ ਕਰਨ ਵਿਚ ਹਰ ਇੱਕ ਬੱਚਾ ਆਪਣੇ ਪੁਰਸ਼ਾਰਥ ਅਨੁਸਾਰ ਕਰਦਾ ਹੈ। ਬਾਪ ਦੇਣ ਵਾਲਾ ਵੀ
ਇੱਕ ਹੈ ਅਤੇ ਇੱਕ ਜਿਹਾ ਸਭ ਨੂੰ ਦਿੰਦਾ ਹੈ, ਇੱਕ ਹੀ ਸਮੇਂ ਤੇ ਦਿੰਦਾ ਹੈ ਲੇਕਿਨ ਧਾਰਨ ਕਰਨ ਵਿਚ
ਕੀ ਵੇਖਿਆ ਕਿ ਬਾਪ ਨੇ ਇਕ ਜਿਹਾ ਦਿੱਤਾ ਲੇਕਿਨ ਧਾਰਨ ਕਰਨ ਵਿਚ ਹਰ ਇੱਕ ਦਾ ਆਪਣਾ - ਆਪਣਾ
ਪੁਰਸ਼ਾਰਥ ਰਿਹਾ ਕਿਉਂਕਿ ਖਜਾਨੇ ਨੂੰ ਧਾਰਨ ਕਰਨ ਲਈ ਇਕ ਤੇ ਆਪਣੇ ਪੁਰਸ਼ਾਰਥ ਨਾਲ ਪ੍ਰਾਲਬਧ ਬਣਾ
ਸਕਦੇ ਹਨ, ਦੂਜਾ ਖੁਦ ਸੰਤੁਸ਼ਟ ਰਹਿਣਾ ਅਤੇ ਸਭ ਨੂੰ ਸੰਤੁਸ਼ਟ ਕਰਨਾ, ਸੰਤੁਸ਼ਟਤਾ ਦੀ ਵਿਸ਼ੇਸ਼ਤਾ
ਨਾਲ ਖਜਾਨਾ ਜਮਾ ਕਰ ਸਕਦੇ ਹੋ ਅਤੇ ਤੀਸਰਾ ਸੇਵਾ ਨਾਲ ਕਿਉਂਕਿ ਸੇਵਾ ਨਾਲ ਸਰਵ ਆਤਮਾਵਾਂ ਨੂੰ ਖੁਸ਼ੀ
ਦੀ ਪ੍ਰਾਪਤੀ ਹੁੰਦੀ ਹੈ ਤਾਂ ਖੁਸ਼ੀ ਦਾ ਖਜਾਨਾ ਪ੍ਰਾਪਤ ਕਰ ਸਕਦੇ ਹੋ। ਆਪਣਾ ਪੁਰਸ਼ਾਰਥ ਅਤੇ ਖੁਦ
ਨੂੰ ਸੰਤੁਸ਼ਟ ਕਰਨ ਦਾ ਪੁਰਸ਼ਾਰਥ ਅਤੇ ਤੀਸਰਾ ਸੇਵਾ ਦਾ ਪੁਰਸ਼ਾਰਥ। ਇਨ੍ਹਾਂ ਤਿੰਨੋ ਤਰ੍ਹਾਂ ਨਾਲ
ਖਜਾਨੇ ਜਮਾ ਕਰ ਸਕਦੇ ਹੋ। ਖਜਾਨੇ ਜਮਾ ਕਰਨ ਵਿਚ ਵਿਸ਼ੇਸ਼ ਸੰਬੰਧ - ਸੰਪਰਕ ਵਿਚ ਆਉਣ ਵਿਚ ਇੱਕ ਤੇ
ਨਿਮਿਤ ਭਾਵ, ਨਿਰਮਾਣ ਭਾਵ, ਨਿ:ਸਵਾਰਥ ਭਾਵ, ਹਰ ਆਤਮਾ ਪ੍ਰਤੀ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ
ਰੱਖਣ ਦੀ ਜ਼ਰੂਰਤ ਹੈ। ਜੇਕਰ ਸੇਵਾ ਵਿਚ ਜਾਂ ਸੰਬੰਧ - ਸੰਪਰਕ ਵਿਚ ਇਹ ਸਭ ਹੈ ਤਾਂ ਪੁੰਨ ਦਾ ਖਾਤਾ
ਅਤੇ ਦੁਆਵਾਂ ਦਾ ਖਾਤਾ ਬਹੁਤ ਸਹਿਜ ਜਮਾ ਕਰ ਸਕਦੇ ਹੋ।
ਬਾਪਦਾਦਾ ਸਭ ਦੇ
ਪੋਤਾਮੇਲ ਵੇਖ ਰਹੇ ਸਨ ਤਾਂ ਕੀ ਵੇਖਿਆ? ਚਾਰੋਂ ਪਾਸੇ ਦੇ ਬੱਚਿਆਂ ਵਿਚ ਨੰਬਰਵਾਰ ਵੇਖਿਆ। ਬਾਪ ਇੱਕ
ਹੈ, ਇੱਕ ਹੀ ਸਮੇਂ ਤੇ ਦਿੰਦੇ ਹਨ ਲੇਕਿਨ ਜਮਾ ਕਰਨ ਵਿਚ ਦੋ ਤਰ੍ਹਾਂ ਦੇ ਬੱਚੇ ਵੇਖੇ - ਇੱਕ ਬੱਚੇ
ਤਾਂ ਜਮਾ ਹੋਇਆ ਖਜਾਨਾ ਖਾਇਆ, ਜਮਾ ਵੀ ਕੀਤਾ ਅਤੇ ਖਾਕੇ ਖਤਮ ਕਰ ਦਿੰਦੇ ਹਨ। ਦੂਸਰੇ ਖਾਇਆ, ਜਮਾ
ਕੀਤਾ ਅਤੇ ਜਮਾ ਕਰਨ ਵਿਚ ਆਟੈਂਸ਼ਨ ਦੇਕੇ ਵਧਾਇਆ ਵੀ। ਖਜਾਨੇ ਵਧਾਉਣ ਦਾ ਸਾਧਨ ਕੀ ਹੈ? ਵਧਾਉਣ ਦਾ
ਸਾਧਨ ਹੈ ਜੋ ਖਜਾਨੇ ਮਿਲੇ ਉਹ ਸਮੇਂ ਤੇ ਜੋ ਪ੍ਰਸਥਿਤੀ ਆਉਂਦੀ ਹੈ ਉਸ ਪ੍ਰਸਥਿਤੀ ਅਨੁਸਾਰ ਕੰਮ ਵਿਚ
ਲਗਾਉਣਾ। ਜੋ ਕੰਮ ਵਿਚ ਲਗਾਉਂਦੇ ਹਨ ਸਥਿਤੀ ਦ੍ਵਾਰਾ ਪ੍ਰਸਥਿਤੀ ਨੂੰ ਬਦਲ ਸਕਦੇ ਹਨ ਉਸ ਦਾ ਜਮਾ
ਹੁੰਦਾ ਹੈ। ਜੋ ਕੰਮ ਵਿਚ ਨਹੀਂ ਲਗਾਉਂਦੇ ਤਾਂ ਜਮਾ ਨਹੀਂ ਹੁੰਦਾ ਹੈ। ਤਾਂ ਹਰ ਕੋਈ ਆਪਣੇ ਆਪ ਤੋਂ
ਪੁੱਛੇ ਕਿ ਸਮੇਂ ਤੇ ਆਪਣੇ ਪ੍ਰਤੀ ਜਾਂ ਦੂਜਿਆਂ ਦੇ ਪ੍ਰਤੀ ਕੰਮ ਵਿਚ ਲਗਾਉਂਦੇ ਹੋ! ਜਿਨਾਂ ਕੰਮ
ਵਿਚ ਲਗਾਵੋਗੇ ਉਤਨਾ ਵਧਦਾ ਜਾਵੇਗਾ ਕਿਉਂਕਿ ਕੰਮ ਵਿਚ ਲਗਾਉਣ ਨਾਲ ਅਨੁਭਵ ਹੁੰਦਾ ਜਾਂਦਾ ਹੈ। ਤਾਂ
ਅਨੁਭਵ ਦੀ ਅਥਾਰਟੀ ਐਡ ਹੁੰਦੀ ਜਾਂਦੀ ਹੈ। ਤਾਂ ਚੈਕ ਕਰੋ ਆਪਣੇ ਆਪ ਤੋਂ ਪੁੱਛੋ ਕਿ ਇਹ ਸਾਰੇ ਖਜਾਨੇ
ਜਮਾ ਹਨ? ਅਤੇ ਵਧਾਉਣ ਦਾ ਸਾਧਨ ਸਦਾ ਕੰਮ ਵਿਚ ਲਗਾਉਂਦੇ ਹੋ? ਅਨੁਭਵ ਦੀ ਅਥਾਰਟੀ ਵਧਦੀ ਜਾਂਦੀ ਹੈ?
ਕਿਉਂਕਿ ਅਥਾਰਟੀਜ ਵਿਚ ਸਭ ਤੋਂ ਜਿਆਦਾ ਅਨੁਭਵ ਦੀ ਅਥਾਰਟੀ ਗਾਈ ਜਾਂਦੀ ਹੈ। ਤਾਂ ਹਰ ਇੱਕ ਨੂੰ ਆਪਣਾ
ਖਾਤਾ ਵਧਾਉਣਾ ਹੈ। ਚੈਕ ਕਰਨਾ ਹੈ ਕਿਉਂਕਿ ਹੁਣ ਸਮੇਂ ਹੈ ਚੈਕ ਕਰਕੇ ਹੁਣ ਵੀ ਖਜਾਨੇ ਵਧਾ ਸਕਦੇ
ਹੋ। ਹਾਲੇ ਚਾਂਸ ਹੈ ਫਿਰ ਚਾਂਸ ਵੀ ਖਤਮ ਹੋ ਜਾਵੇਗਾ। ਚਾਹੋਗੇ ਖਜਾਨਾ ਵਧਾਈਏ ਲੇਕਿਨ ਵਧਾ ਨਹੀਂ
ਸਕੋਗੇ।
ਬਾਪਦਾਦਾ ਨੇ ਵੇਖਿਆ
ਖਜਾਨਾ ਮਿਲਦਾ ਹੈ, ਖੁਸ਼ੀ - ਖੁਸ਼ੀ ਨਾਲ ਆਪਣੇ ਵਿਚ ਸਮਾਉਣ ਦਾ ਪ੍ਰਯਤਨ ਵੀ ਕਰਦੇ ਹਨ ਲੇਕਿਨ ਖਜਾਨਾ
ਕਦੋਂ ਮਿਲਦਾ ਹੈ, ਮੁਰਲੀ ਦ੍ਵਾਰਾ ਹੀ ਖਜਾਨੇ ਮਿਲਦੇ ਹਨ ਤਾਂ ਦੋ ਤਰ੍ਹਾਂ ਦੇ ਬੱਚੇ ਹਨ - ਇੱਕ
ਸੁਣਨ ਵਾਲੇ ਅਤੇ ਦੂਜੇ ਹਨ ਸਮਾਉਣ ਵੇਲੇ। ਕਈ ਬੱਚੇ ਸੁਣਕੇ ਬਹੁਤ ਖੁਸ਼ ਹੁੰਦੇ ਹਨ ਲੇਕਿਨ ਸੁਣਨਾ
ਅਤੇ ਸਮਾਉਣਾ, ਸਮਾਉਣ ਵਿਚ ਬਹੁਤ ਫਰਕ ਹੈ। ਸਮਾਉਣ ਵਾਲੇ ਅਨੁਭਵੀ ਬਣਦੇ ਜਾਂਦੇ ਹਨ ਕਿਉਂਕਿ ਸਮਾਇਆ
ਹੋਇਆ ਸਮੇਂ ਤੇ ਕੰਮ ਵਿਚ ਲਗਾਉਂਦੇ, ਖਜਾਨੇ ਨੂੰ ਵਧਾਉਂਦੇ ਰਹਿੰਦੇ ਹਨ। ਸੁਣਨ ਵਾਲੇ ਵਰਣਨ ਕਰਦੇ
ਹਨ, ਬਹੁਤ ਚੰਗਾ ਸੁਣਿਆ, ਬਾਬਾ ਨੇ ਬਹੁਤ ਚੰਗੀ ਗੱਲ ਬੋਲੀ, ਲੇਕਿਨ ਸਮਾਉਣ ਦੇ ਬਿਨਾਂ ਸਮੇਂ ਤੇ
ਕੰਮ ਵਿਚ ਨਹੀਂ ਲਿਆ ਸਕਦੇ ਹਨ। ਤਾਂ ਤੁਸੀਂ ਸਭ ਚੈਕ ਕਰੋ ਸਮਾਉਣ ਵਾਲੇ ਹੋ! ਥੋੜ੍ਹਾ ਵੀ ਜੇਕਰ ਘੱਟ
ਹੋਵੇਗਾ, ਭਰਪੂਰ ਨਹੀਂ ਹੋਵੇਗਾ ਤਾਂ ਹਲਚਲ ਹੋਵੇਗੀ। ਲੇਕਿਨ5 ਸਮਾਇਆ ਹੋਇਆ ਫੁਲ ਹੋਵੇਗਾ ਤਾਂ ਹਲਚਲ
ਨਹੀਂ ਹੋਵੇਗੀ। ਇਸਲਈ ਅੱਜ ਬਾਪਦਾਦਾ ਨੇ ਸਭ ਦੇ ਖਜਾਨੇ ਚੈਕ ਕੀਤੇ। ਸੁਣਾਇਆ ਨਾ - ਕਿ ਦੋ ਤਰ੍ਹਾਂ
ਦੇ ਬੱਚੇ ਹਨ, ਹੁਣ ਆਪਣੇ ਆਪ ਨੂੰ ਚੈੱਕ ਕਰੋ ਮੈਂ ਕੌਣ? ਖਜਾਨੇ ਨੂੰ ਵਧਾਉਣਾ ਮਤਲਬ ਸਮੇਂ ਤੇ ਕੰਮ
ਵਿਚ ਲਗਾਉਣਾ। ਜਿਨਾਂ ਕੰਮ ਵਿਚ ਲਗਾਉਂਦੇ ਜਾਂਦੇ ਉਤਨਾ ਖਜਾਨਾ ਵਧਦਾ ਜਾਂਦਾ ਹੈ ਕਿਉਂਕਿ ਜੋ ਵੀ
ਖਜਾਨਾ ਹੈ, ਖਜਾਨੇ ਦਾ ਮਾਲਿਕ ਖਜਾਨੇ ਨੂੰ ਕੰਮ ਵਿਚ ਲਿਆਉਂਦਾ ਹੈ, ਖਜਾਨਾ ਆਪਣੇ ਨੂੰ ਕੰਮ ਵਿਚ ਨਹੀਂ
ਲਿਆਉਂਦਾ। ਤਾਂ ਤੁਸੀਂ ਸਭ ਨੂੰ ਸਰਵ ਖਜਾਨੇ ਬਾਪ ਨੇ ਵਰਸੇ ਵਿਚ ਦਿੱਤੇ ਹਨ। ਤਾਂ ਬਾਪ ਦੇ ਖਜਾਨੇ
ਨੂੰ ਆਪਣਾ ਖਜਾਨਾ ਬਣਾਉਣਾ ਇਹ ਹਰ ਇੱਕ ਨੂੰ ਆਪਣਾ ਅਟੈਂਸ਼ਨ ਦੇਣਾ ਹੈ ਕਿਉਂਕਿ ਜਿਨਾਂ ਖਜਾਨਾ
ਭਰਪੂਰ ਹੋਵੇਗਾ ਉਤਨਾ ਹੀ ਭਰਪੂਰ ਅਵਸਥਾ ਵਿਚ ਅਚਲ ਅਡੋਲ ਹੋਣਗੇ।
ਬਾਪਦਾਦਾ ਇਹ ਹੀ ਚਾਹੁੰਦਾ
ਹੈ ਕਿ ਇੱਕ - ਇੱਕ ਬੱਚਾ ਸੰਪੰਨ ਹੋਵੇ, ਘਟ ਨਹੀ ਹੋਵੇ ਕਿਉਂਕਿ ਇਹ ਚਾਂਸ ਬਾਪ ਦ੍ਵਾਰਾ ਅਵਿਨਾਸ਼ੀ
ਖਜਾਨਾ ਜਮਾ ਹੋਣਾ, ਇਹ ਸਿਰਫ ਹੁਣ ਹੀ ਹੋ ਸਕਦਾ ਹੈ ਇਸਲਈ ਕਿਹਾ ਹੋਇਆ ਵੀ ਹੈ ਹੁਣੇ ਨਹੀਂ ਤਾਂ ਕਦੇ
ਨਹੀਂ। ਇਹ ਸੰਗਮ ਦੇ ਸਮੇਂ ਲਈ ਹੀ ਗਾਇਨ ਹੈ। ਭਵਿੱਖ ਵਿਚ ਤੇ ਜਮਾ ਕੀਤਾ ਹੈ ਉਸ ਦਾ ਫਲ ਪ੍ਰਾਪਤ
ਕਰਨਗੇ ਲੇਕਿਨ ਪ੍ਰਾਪਤੀ ਦਾ ਸਮਾਂ ਸਿਰਫ ਹੁਣ ਹੈ। ਤਾਂ ਹਰ ਇੱਕ ਨੂੰ ਆਪਣਾ ਖਾਤਾ ਵੇਖਣਾ ਹੈ। ਜਿਸ
ਦਾ ਜਿਨਾਂ ਭੰਡਾਰਾ ਭਰਪੂਰ ਹੈ ਉਸ ਦੇ ਨੈਣਾਂ ਤੋਂ, ਚਲਣ ਤੋਂ, ਚੇਹਰੇ ਤੋਂ ਪਤਾ ਹੁੰਦਾ ਹੈ, ਉਸ ਦੀ
ਚਲਣ ਅਤੇ ਚੇਹਰਾ ਇਵੇਂ ਲੱਗੇਗਾ ਜਿਵੇਂ ਖਿੜਿਆ ਹੋਇਆ ਗੁਲਾਬ ਦਾ ਪੁਸ਼ਪ। ਬਾਪਦਾਦਾ ਹਰ ਇੱਕ ਦੇ ਚਲਣ
ਅਤੇ ਚੇਹਰੇ ਤੋਂ ਵੇਖਦਾ ਰਹਿੰਦਾ ਕਿ ਕਿੰਨਾਂ ਹਰਸ਼ਿਤ, ਕਿੰਨਾਂ ਖੁਸ਼ਮਿਜਾਜ਼ ਰਹਿੰਦੇ ਹੋ! ਨੈਣਾਂ
ਤੋਂ ਰੂਹਾਨੀਅਤ, ਚੇਹਰੇ ਤੋਂ ਮੁਸਕੁਰਾਹਟ ਅਤੇ ਕਰਮ ਨਾਲ ਹਰ ਇਕ ਗੁਣ ਸਭ ਨੂੰ ਅਨੁਭਵ ਹੁੰਦਾ ਹੈ!
ਹਰ ਇੱਕ ਆਪਣੇ ਆਪ ਨੂੰ ਚੈੱਕ ਕਰੋ।
ਬਾਪਦਾਦਾ ਦੀ ਹਰ ਇੱਕ ਬੱਚੇ ਵਿਚ ਇਹ ਹੀ ਸ਼ੁਭ ਭਾਵਨਾ ਹੈ ਕਿ ਹਰ ਇੱਕ ਬੱਚਾ ਅਨੇਕ ਆਤਮਾਵਾਂ ਨੂੰ
ਅਜਿਹੇ ਖਜਾਨਿਆਂ ਤੋਂ ਸੰਪੰਨ ਬਣਾਵੇ। ਅੱਜ ਵਿਸ਼ਵ ਦੀਆਂ ਆਤਮਾਵਾਂ ਸਾਰੀਆਂ ਇਹ ਹੀ ਚਾਹੁੰਦੀਆਂ ਹਨ
ਕਿ ਕੁਝ ਨਾ ਕੁਝ ਅਧਿਆਤਮਿਕ ਸ਼ਕਤੀ ਮਿਲ ਜਾਵੇ। ਅਤੇ ਅਧਿਆਤਮਿਕ ਸ਼ਕਤੀ ਦੇ ਦਾਤਾ ਤੁਸੀ ਬ੍ਰਾਹਮਣ
ਆਤਮਾਵਾਂ ਹੀ ਹੋ ਕਿਉਂਕਿ ਹੌਲੀਏਸਟ, ਹਾਈਏਸਟ ਅਤੇ ਰਿਚੇਸਟ ਤੁਸੀਂ ਆਤਮਾਵਾਂ ਹੀ ਹੋ। ਹੌਲੀਏਸਟ ਵੀ
ਸਭ ਆਤਮਾਵਾਂ ਤੋਂ ਜਿਆਦਾ ਤੁਸੀਂ ਹੋ। ਤੁਸੀਂ ਆਤਮਾਵਾਂ ਦੀ ਪੂਜਾ ਜਿਵੇਂ ਵਿਧੀਪੂਰਵਕ ਹੁੰਦੀ ਹੈ,
ਉਵੇਂ ਹੋਰ ਕਿਸੇ ਦੀ ਵੀ ਨਹੀਂ ਹੁੰਦੀ। ਹੁਣ ਲਾਸ੍ਟ ਜਨਮ ਵਿੱਚ ਵੀ ਤੁਸੀ ਆਤਮਾਵਾਂ ਦੀ ਪੂਜਾ ਹੋਰ
ਕੋਈ ਵੀ ਧਰਮਪਿਤਾ ਜਾਂ ਮਹਾਨ ਆਤਮਾਵਾਂ ਜੋ ਨਿਮਿਤ ਬਣੀਆਂ ਹਨ ਉਨ੍ਹਾਂ ਦੀ ਨਹੀਂ ਹੈ। ਵਿਧੀਪੂਰਵਕ
ਪੂਜਾ ਭਾਵੇਂ ਯਾਦਗਰ ਬਣਾਉਂਦੇ ਹਨ ਲੇਕਿਨ ਵਿਧੀਪੂਰਵਕ ਪੂਜਾ ਨਹੀ ਹੁੰਦੀ। ਅਤੇ ਤੁਹਾਡੇ ਵਰਗਾ ਖਜਾਨਾ
ਰੀਚੇਸਟ ਇਨ ਦੀ ਵਰਲਡ, ਤੁਸੀ ਬ੍ਰਾਹਮਣ ਆਤਮਾਵਾਂ ਦਾ ਇਕ ਜਨਮ ਦਾ ਖਜਾਨਾ ਗਰੰਟੀ ਹੈ 21 ਜਨਮ ਚਲਣਾ
ਹੀ ਹੈ ਕਿਉਂਕਿ ਬਾਪ ਦ੍ਵਾਰਾ, ਬਾਪ ਦਾ ਵਰਸਾ ਮਿਲਿਆ ਹੈ। ਤਾਂ ਜਿਵੇਂ ਬਾਪ ਅਵਿਨਾਸ਼ੀ ਹੈ, ਉਵੇਂ
ਹੀ ਬਾਪ ਦ੍ਵਾਰਾ ਮਿਲਿਆ ਹੋਇਆ ਖਜਾਨਾ ਵੀ ਅਵਿਨਾਸ਼ੀ ਹੋ ਜਾਂਦਾ ਹੈ ਇਸਲਈ ਰੀਚੇਸਟ ਇਨ ਦਾ ਵਰਲਡ,
ਹੌਲੀਏਸਟ ਇਨ ਦਾ ਵਰਲਡ।
ਤਾਂ ਸਾਰੇ ਆਪਣੇ ਨੂੰ ਇਵੇਂ
ਵਿਸ਼ੇਸ਼ ਸੇਵਾਧਾਰੀ ਸਮਝਦੇ ਹੋ ਨਾ! ਅੱਜ ਦੇ ਸਮੇਂ ਅਨੁਸਾਰ ਵਿਸ਼ਵ ਦੀਆਂ ਆਤਮਾਵਾਂ ਨੂੰ ਲੋੜ ਕਿਸ
ਚੀਜ ਦੀ ਹੈ, ਜਾਣਦੇ ਹੋ ਨਾ! ਅੱਜ ਵਿਸ਼ਵ ਨੂੰ ਖੁਸ਼ੀ, ਸ਼ਕਤੀ ਅਤੇ ਸਨੇਹ ਦੀ ਲੋੜ ਹੈ। ਆਤਮਿਕ
ਸਨੇਹ ਚਾਹੁੰਦੇ ਹਨ ਲੇਕਿਨ ਤੁਸੀਂ ਬ੍ਰਾਹਮਣ ਆਤਮਾਵਾਂ ਹੁਣ ਸਮੇਂ ਅਨੁਸਾਰ ਦਾਤਾ ਬਣੋ। ਮਨਸਾ ਨਾਲ
ਸ਼ਕਤੀਆਂ ਦਵੋ, ਵਾਚਾ ਨਾਲ ਗਿਆਨ ਦਵੋ ਅਤੇ ਕਰਮਣਾ ਨਾਲ ਗੁਣਦਾਨ ਦਵੋ। ਬ੍ਰਹਮਾ ਬਾਪ ਨੇ ਅੰਤ ਵਿਚ
ਤਿੰਨ ਸ਼ਬਦ ਸਾਰੇ ਬੱਚਿਆਂ ਨੂੰ ਸੌਗ਼ਾਤ ਵਿਚ ਦਿੱਤੇ, ਯਾਦ ਹੈ ਨਾ - ਇਨ੍ਹਾਂ ਤਿੰਨ ਸ਼ਬਦਾਂ ਨੂੰ
ਜੇਕਰ ਸੇਵਾ ਵਿਚ ਲਗਾਵੋ ਤਾਂ ਬਹੁਤ ਆਤਮਾਵਾਂ ਨੂੰ ਸੰਤੁਸ਼ਟ ਕਰ ਸਕਦੇ ਹੋ। ਉਹ ਤਿੰਨ ਸ਼ਬਦ ਹਨ -
ਨਿਰਾਕਾਰੀ, ਨਿਰਹੰਕਾਰੀ, ਅਤੇ ਨਿਰਵਿਕਾਰੀ। ਤਾਂ ਮਨਸਾ ਦ੍ਵਾਰਾ ਨਿਰਾਕਾਰੀ, ਵਾਚਾ ਦ੍ਵਾਰਾ
ਨਿਰਹੰਕਾਰੀ ਅਤੇ ਕਰਮਣਾ ਦਵਾਰਾ ਨਿਰਵਿਕਾਰੀ। ਇਹ ਤਿੰਨੋ ਸ਼ਬਦ ਸੇਵਾ ਵਿਚ ਲਗਾਓ। ਹੁਣ ਵਿਸ਼ਵ ਨੂੰ
ਤੁਹਾਡੀ ਸ਼ਕਤੀ ਦ੍ਵਾਰਾ ਥੋੜ੍ਹਾ ਜਿਹਾ ਦਿਲ ਦਾ ਅਨੰਦ, ਸੁਖ ਦੀ ਪ੍ਰਾਪਤੀ ਹੋਵੇ, ਸਭ ਨਿਰਾਸ਼ ਹਨ
ਅਤੇ ਤੁਸੀ ਵਿਸ਼ਵ ਦੇ ਲਈ ਅਸ਼ਾਵਾਂ ਦੇ ਸਿਤਾਰੇ ਹੋ ਅਤੇ ਬਾਪਦਾਦਾ ਸਾਰੇ ਬੱਚਿਆਂ ਨੂੰ ਬਾਪ ਦੀਆਂ
ਆਸ਼ਾਵਾਂ ਦੇ ਸਿਤਾਰੇ ਵੇਖਦੇ ਹਨ। ਸਿਰਫ ਉਮੀਦਾਂ ਦੇ ਸਿਤਾਰੇ ਨਹੀਂ ਲੇਕਿਨ ਆਸ਼ਾਵਾਂ ਪੂਰਨ ਕਰਨ
ਵਾਲੇ ਆਸ਼ਾਵਾਂ ਦੇ ਸਿਤਾਰੇ ਹੋ।
ਬਾਪਦਾਦਾ ਦੇ ਕੋਲ ਬੱਚਿਆਂ
ਦਾ ਸਨੇਹ ਸਦਾ ਪਹੁੰਚਦਾ ਹੈ ਅਤੇ ਸਭ ਤੋਂ ਸਹਿਜ ਪੁਰਸ਼ਾਰਥ ਕਿਹੜਾ ਹੈ? ਵੱਖ - ਵੱਖ ਪੁਰਸ਼ਾਰਥ ਹੈ
ਲੇਕਿਨ ਸਭ ਤੋਂ ਸਹਿਜ ਪੁਰਸ਼ਾਰਥ ਸਨੇਹ ਹੈ। ਸਨੇਹ ਵਿਚ ਮੇਹਨਤ ਵੀ ਮੁੱਹਬਤ ਦ ਰੂਪ ਵਿਚ ਬਦਲ ਜਾਂਦੀ
ਹੈ। ਤਾਂ ਬਾਪ ਦੇ ਸਨੇਹੀ ਬਣਨਾ ਮਤਲਬ ਸਹਿਜ ਪੁਰਸ਼ਾਰਥ ਕਰਨਾ। ਸਨੇਹ ਵਿਚ ਤੁਸੀ ਸਭ ਆਪਣੇ ਨੂੰ
ਸਨੇਹੀ ਸਮਝਦੇ ਹੋ, ਕਦੇ - ਕਦੇ ਨਹੀਂ। ਸਦਾ ਸਨੇਹੀ। ਜੋ ਆਪਣੇ ਨੂੰ ਸਦਾ ਸਨੇਹ ਦੇ ਸਾਗਰ ਵਿਚ ਸਮਾਏ
ਹੋਏ ਸਮਝਦੇ ਹਨ, ਸਦਾ ਸਨੇਹ ਦੇ ਸਾਗਰ ਵਿਚ ਸਮਾਏ ਹੋਏ। ਡੁੱਬਕੀ ਲਗਾਉਣ ਵਾਲੇ ਨਹੀਂ ਸਮਾਏ ਹੋਏ। ਜੋ
ਆਪਣੇ ਨੂੰ ਅਜਿਹਾ ਸਨੇਹ ਦੇ ਸਾਗਰ ਵਿਚ ਸਮਾਇਆ ਹੋਇਆ ਸਮਝਦੇ ਹਨ ਉਹ ਹੱਥ ਉਠਾਓ। ਸਦਾ? ਸਦਾ ਸ਼ਬਦ
ਨੂੰ ਅੰਡਰਲਾਈਨ ਕਰੋ। ਹੱਥ ਉਠਾਓ, ਸਦਾ, ਸਦਾ? ਹੱਥ ਤੇ ਚੰਗਾ ਉਠਾਇਆ ਹੈ। ਬਾਪਦਾਦਾ ਹੱਥ ਨੂੰ ਵੇਖ
ਕਰਕੇ ਖੁਸ਼ ਹੁੰਦੇ ਹਨ ਕਿਉਂਕਿ ਹਿੰਮਤ ਰਖਦੇ ਹਨ। ਜੇਕਰ ਕੁਝ ਘਟ ਵੀ ਹੋਵੇਗਾ ਤਾਂ ਯਾਦ ਤੇ ਆਵੇਗਾ
ਕਿ ਹੱਥ ਉਠਾਇਆ ਹੈ ਕਿਉਂਕਿ ਬਾਪਦਾਦਾ ਦਾ ਇੱਕ - ਇੱਕ ਬੱਚੇ ਨਾਲ ਅਤੀ ਸਨੇਹ ਹੈ। ਕਿਉਂ? ਕਿਉਂਕਿ
ਬਾਪਦਾਦਾ ਜਾਣਦੇ ਹਨ ਕਿ ਇਹ ਇਕ - ਇਕ ਆਤਮਾ ਅਨੇਕ ਵਾਰੀ ਸਨੇਹੀ ਬਣੇ ਹੈ, ਹੁਣ ਵੀ ਬਣੀ ਹੈ ਅਤੇ ਹਰ
ਕਲਪ ਇਹ ਹੀ ਆਤਮਾਵਾਂ ਸਨੇਹੀ ਬਣਨਗੀਆਂ। ਨਸ਼ਾ ਹੈ, ਖੁਸ਼ੀ ਹੈ ਕਿ ਅਸੀਂ ਹੀ ਹਰ ਕਲਪ ਦੇ ਅਧਿਕਾਰੀ
ਆਤਮਾਵਾਂ ਹਾਂ?
ਬਾਪਦਾਦਾ ਅਜਿਹੇ ਅਧਿਕਾਰੀ
ਆਤਮਾਵਾਂ ਨੂੰ ਵੇਖ ਦਿਲ ਦੀਆਂ ਦੁਆਵਾਂ ਦੇ ਰਹੇ ਹਨ। ਸਦਾ ਅਥਕ ਬਣ ਉੱਡਦੇ ਚੱਲੋ। ਕਦੇ ਵੀ ਜੇਕਰ
ਕੋਈ ਪ੍ਰਸਥਿਤੀ ਆਉਂਦੀ ਹੈ ਤਾਂ ਸਵ - ਸਥਿਤੀ ਨੂੰ ਹੇਠਾਂ ਉਪਰ ਨਹੀਂ ਕਰੋ। ਸਵ - ਸਥਿਤੀ ਦੇ ਅੱਗੇ
ਪ੍ਰਸਥਿਤੀ ਕੁਝ ਕਰ ਨਹੀਂ ਸਕਦੀ।
ਅੱਛਾ, ਪਹਿਲੇ ਵਾਰ ਕੌਣ
ਆਏ ਹਨ, ਉਹ ਹੱਥ ਉਠਾਓ। ਬਹੁਤ ਆਉਂਦੇ ਹਨ। ਬਾਪਦਾਦਾ ਨੂੰ ਇੱਕ - ਇੱਕ ਬੱਚੇ ਨੂੰ ਵੇਖ ਨਾਜ਼ ਹੈ -
ਵਾਹ। ਮੇਰੇ ਬੱਚੇ ਵਾਹ! ਜਿਵੇਂ ਤੁਸੀਂ ਦਿਲ ਵਿਚ ਗੀਤ ਗਾਉਂਦੇ ਹੋ ਨਾ ਆਟੋਮੈਟਿਕ ਵਾਹ ਬਾਬਾ ਵਾਹ!
ਮੇਰਾ ਬਾਬਾ ਵਾਹ! ਇਵੇਂ ਹੀ ਬਾਪ ਵੀ ਬੱਚਿਆਂ ਦੇ ਪ੍ਰਤੀ ਇਹ ਹੀ ਗੀਤ ਗਾਉਂਦੇ ਕਿ ਵਾਹ ਹਰ ਇੱਕ ਬੱਚਾ
ਵਾਹ! ਕਿਉਂਕਿ ਬਾਪ ਨੂੰ ਵੀ ਕਲਪ ਦੇ ਬਾਦ ਤੁਸੀ ਬੱਚੇ ਮਿਲਦੇ ਹੋ ਅਤੇ ਇੱਕ - ਇੱਕ ਵਿਸ਼ਵ ਦੇ ਅੱਗੇ
ਮਹਾਨ ਹੈ। ਤਾਂ ਬਾਪ ਵੀ ਗੀਤ ਗਾਉਂਦੇ ਹਨ ਵਾਹ ਬੱਚੇ ਵਾਹ! ਵਾਹ ਵਾਹ ਹੋ ਨਾ! ਵਾਹ! ਵਾਹ! ਬੱਚੇ ਹੋ
ਨਾ! ਵਾਹ, ਵਾਹ, ਬੱਚੇ, ਹੱਥ ਉਠਾਓ।
ਤਾਂ ਸਦਾ ਯਾਦ ਰੱਖੋ ਅਸੀਂ
ਵਾਹ ਵਾਹ! ਬੱਚੇ ਹਾਂ। ਭਾਵੇਂ ਪੁਰਸ਼ਾਰਥੀ ਹਾਂ ਲੇਕਿਨ ਹਾਂ ਵਾਹ! ਵਾਹ! ਬੱਚੇ, ਬਾਪ ਦੇ ਵਾਹ!,
ਵਾਹ!, ਬਾਪ ਦੇ ਨਾਲ ਹੀ ਚੱਲੋਗੇ। ਰਹਿ ਤੇ ਨਹੀਂ ਜਾਵੋਗੇ ਨਾ! ਬਾਪ ਤੇ ਕਹਿੰਦੇ ਹਨ ਹਰ ਇੱਕ ਬੱਚੇ
ਨੂੰ ਸਨੇਹ ਦੀ ਗੋਦੀ ਵਿਚ ਨਾਲ ਲੈ ਜਾਣ। ਤਾਂ ਤਿਆਰ ਹੋ! ਤਿਆਰ ਹੋ? ਰਸਤੇ ਵਿਚ ਰੁੱਕ ਤੇ ਨਹੀਂ
ਜਾਵੋਗੇ? ਨਾਲ ਚੱਲੋਗੇ ਕਿਉਂਕਿ ਵਾਇਦਾ ਹੈ, ਵਾਇਦਾ ਤੇ ਨਿਭਾਉਣ ਵਾਲੇ ਹੋ।
ਹੁਣ ਬਾਪਦਾਦਾ ਇਹ ਹੀ
ਚਾਹੁੰਦੇ ਹਨ ਕਿ ਫਰਿਸ਼ਤਾ ਰੂਪ ਆਪਣਾ ਇਮੱਰਜ ਕਰੋ। ਚਲਦੇ - ਫਿਰਦੇ ਫਰਿਸ਼ਤਾ ਡਰੈੱਸ ਵਾਲੇ ਅਨੁਭਵ
ਕਰਵਾਓ। ਬਾਪਦਾਦਾ ਨੇ ਡਰਿੱਲ ਸੁਣਾਈ ਨਾ। ਕਪੜੇ ਬਦਲੀ ਕਰਨ ਦੀ ਆਦਤ ਤੇ ਹੈ ਨਾ! ਤਾਂ ਜਿਵੇਂ ਸ਼ਰੀਰ
ਦੀ ਡਰੈੱਸ ਬਦਲੀ ਕਰਦੇ ਹੋ, ਇਵੇਂ ਹੀ ਆਤਮਾ ਦਾ ਸਵਰੂਪ ਫਰਿਸ਼ਤਾ, ਬਾਰ - ਬਾਰ ਅਨੁਭਵ ਕਰੋ।
ਫਰਿਸ਼ਤੇ ਦੀ ਡਰੈੱਸ ਪਸੰਦ ਹੈ ਨਾ! ਜਿਵੇਂ ਬ੍ਰਹਮਾ ਬਾਪ ਅਵਿਅਕਤ ਫਰਿਸ਼ਤਾ ਰੂਪ ਵਿਚ ਵਤਨ ਵਿਚ ਬੈਠੇ
ਹਨ ਇਵੇਂ ਬਾਪ ਸਮਾਨ ਤੁਸੀਂ ਸਭ ਵੀ ਚਲਦੇ - ਫਿਰਦੇ ਫਰਿਸ਼ਤੇ ਰੂਪ ਵਿਚ ਅਨੁਭਵ ਕਰੋ ਕਿਉਂਕਿ
ਫਰਿਸ਼ਤਾ ਰੂਪ ਹੋਵੇਗਾ ਤਾਂ ਹੀ ਦੇਵਤਾ ਬਣੋਗੇ। ਜਿਵੇਂ ਬਾਪ ਦੇ ਤਿੰਨ ਰੂਪ ਯਾਦ ਰਹਿੰਦੇ ਹਨ ਨਾ।
ਬਾਪ, ਸਿੱਖਿਅਕ, ਅਤੇ ਸਤਿਗੁਰੂ, ਇਵੇਂ ਆਪਣੇ ਵੀ ਤਿੰਨ ਰੂਪ ਯਾਦ ਕਰੋ - ਬ੍ਰਾਹਮਣ ਸੋ ਫਰਿਸ਼ਤਾ ਅਤੇ
ਫਰਿਸ਼ਤਾ ਸੋ ਦੇਵਤਾ। ਇਹ ਤਿੰਨ ਰੂਪ ਪੱਕੇ ਹਨ ਨਾ! ਕਦੇ ਬ੍ਰਾਹਮਣ ਦੀ ਡਰੈੱਸ ਪਾਵੋ, ਕਦੇ ਫਰਿਸ਼ਤੇ
ਦੀ, ਕਦੇ ਦੇਵਤਾ ਦੀ। ਇਨ੍ਹਾਂ ਤਿੰਨ ਰੂਪ ਵਿਚ ਆਪੇ ਹੀ ਤ੍ਰਿਕਾਲਦ੍ਰਸ਼ੀ ਦੀ ਸੀਟ ਵਿਚ ਬੈਠ ਸਾਕਸ਼ੀ
ਹੋਕੇ ਹਰ ਕੰਮ ਕਰਦੇ ਰਹੋਗੇ। ਤਾਂ ਸਭ ਤੋਂ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਸਦਾ ਬਾਪ ਦੇ ਨਾਲ ਰਹੋ,
ਇਕੱਲੇ ਨਹੀਂ ਬਣੋ। ਨਾਲ ਰਹੋਗੇ ਤਾਂ ਨਾਲ ਚੱਲੋਗੇ। ਜੇਕਰ ਹੁਣ ਕਦੇ - ਕਦੇ ਰਹੋਗੇ ਤਾਂ ਨਾਲ ਕਿਵੇਂ
ਚੱਲੋਗੇ! ਸਨੇਹੀ, ਸਨੇਹੀ ਨੂੰ ਕਦੇ ਭੁੱਲ ਨਹੀਂ ਸਕਦਾ। ਸਾਰੇ ਦਿਨ ਵਿਚ ਇਹ ਅਭਿਆਸ ਕਰਦੇ ਰਹੋ। ਹੁਣੇ
- ਹੁਣੇ ਬ੍ਰਾਹਮਣ, ਹੁਣੇ - ਹੁਣੇ ਫਰਿਸ਼ਤਾ, ਹੁਣੇ - ਹੁਣੇ ਦੇਵਤਾ। ਅੱਛਾ।
ਚਾਰੋਂ ਪਾਸੇ ਦੇ ਸਰਵ
ਬੱਚਿਆਂ ਨੂੰ ਜੋ ਸਦਾ ਖਜਾਨੇ ਨਾਲ ਸੰਪੰਨ ਹਨ, ਸਦਾ ਆਪਣੀ ਚਲਣ ਅਤੇ ਚੇਹਰੇ ਤੋਂ ਸੇਵਾਦਾਰੀ ਹਨ।
ਕਿਉਂਕਿ ਤੁਹਾਡਾ ਸਾਰਿਆਂ ਦਾ ਵਾਇਦਾ ਹੈ ਕਿ ਅਸੀਂ ਵਿਸ਼ਵ ਪਰਿਵਰਤਕ ਬਣ ਵਿਸ਼ਵ ਦਾ ਪਰਿਵਰਤਨ ਕਰਾਂਗੇ,
ਤਾਂ ਚਲਦੇ - ਫਿਰਦੇ ਵੀ ਸੇਵਾਧਾਰੀ ਸੇਵਾ ਵਿਚ ਤਿਆਰ ਰਹਿੰਦੇ ਹਨ। ਅਜਿਹੇ ਵਿਸ਼ਵ ਸੇਵਾਧਾਰੀ ਵਿਸ਼ਵ
ਪਰਿਵਰਤਕ ਹਰ ਇੱਕ ਨੂੰ ਬਾਪ ਦੇ ਖਜਾਨਿਆਂ ਨਾਲ ਭਰਪੂਰ ਕਰਨ ਵਾਲੇ ਬਾਪਦਾਦਾ ਦੇ ਚਾਰੋਂ ਪਾਸੇ ਦੇ
ਬੱਚਿਆਂ ਨੂੰ ਬਾਪਦਾਦਾ ਦਾ ਯਾਦਪਿਆਰ ਅਤੇ ਦਿਲ ਤੋਂ ਦੁਆਵਾਂ ਅਤੇ ਨਮਸਤੇ। ਅੱਛਾ।
ਵਰਦਾਨ:-
ਮਾਸਟਰ
ਤ੍ਰਿਕਾਲਦ੍ਰਸ਼ੀ ਬਣ ਹਰ ਕਰਮ ਯੁਕਤੀਯੁਕਤ ਕਰਨ ਵਾਲੇ ਕਰਮਬੰਧਨ ਮੁਕਤ ਭਵ।
ਜੋ ਵੀ ਸੰਕਲਪ, ਬੋਲ, ਅਤੇ
ਕਰਮ ਕਰਦੇ ਹੋ - ਉਹ ਮਾਸਟਰ ਤ੍ਰਿਕਾਲਦ੍ਰਸ਼ੀ ਬਣਕੇ ਕਰੋ ਤਾਂ ਕੋਈ ਵੀ ਕਰਮ ਵਿਅਰਥ ਜਾਂ ਅਨਰਥ ਨਹੀਂ
ਹੋ ਸਕਦਾ। ਤ੍ਰਿਕਾਲਦ੍ਰਸ਼ੀ ਮਤਲਬ ਸਾਕਸ਼ੀਪਨ ਦੀ ਸਥਿਤੀ ਵਿੱਚ ਸਥਿਤ ਹੋਕੇ, ਕਰਮਾਂ ਦੀ ਗੁਹੀਏ ਗਤੀ
ਨੂੰ ਜਾਣਕੇ ਇਨ੍ਹਾਂ ਕ੍ਰਮਿੰਦ੍ਰਿਆਂ ਦਵਾਰਾ ਕਰਮ ਕਰਵਾਓ ਤਾਂ ਕਦੇ ਵੀ ਕਰਮ ਦੇ ਬੰਧਨ ਵਿੱਚ ਨਹੀਂ
ਬੰਧੋਗੇ। ਹਰ ਕਰਮ ਕਰਦੇ ਕਰਮਬੰਧਨ ਮੁਕਤ, ਕਰਮਾਤੀਤ ਸਥਿਤੀ ਦਾ ਅਨੁਭਵ ਕਰਦੇ ਰਹੋਗੇ।
ਸਲੋਗਨ:-
ਜਿਨ੍ਹਾਂ ਦੇ
ਕੋਲ ਹੱਦ ਦੇ ਇਛਾਵਾਂ ਦੀ ਅਵਿਧਿਆ ਹੈ ਉਹ ਹੀ ਮਹਾਨ ਸੰਪਤੀਵਾਨ ਹਨ।
ਇਹ ਅਵਿਅਕਤ ਇਸ਼ਾਰੇ -
“ਨਿਸ਼ਚੇ ਦੇ ਫਾਉਂਡੇਸ਼ਨ ਨੂੰ ਮਜ਼ਬੂਤ ਕਰ ਸਦਾ ਨਿਰਭੇ ਅਤੇ ਨਿਸ਼ਚਿੰਤ ਰਹੋ” ਜਿਵੇਂ ਪਹਿਰੇ ਵਾਲਾ
ਚੌਕੀਦਾਰ ਜੇਕਰ ਸ਼ਾਸਤਰਧਾਰੀ ਹੁੰਦਾ ਹੈ ਅਤੇ ਉਸ ਨੂੰ ਨਿਸ਼ਚੇ ਹੈ ਕਿ ਮੇਰਾ ਸ਼ਾਸਤਰ ਦੁਸ਼ਮਣ ਨੂੰ
ਭਜਾਉਣ ਵਾਲਾ ਹੈ। ਹਾਰ ਦਵਾਉਣ ਵਾਲਾ ਹੈ ਤਾਂ ਉਹ ਕਿੰਨਾਂ ਨਿਰਭੈ ਹੋਕੇ ਚਲਦਾ ਰਹਿੰਦਾ ਹੈ। ਤਾਂ
ਤੁਹਾਡੇ ਕੋਲ ਵੀ ਸਰਵ ਸ਼ਕਤੀਆਂ ਰੂਪੀ ਸ਼ਾਸਤਰ ਸਦਾ ਨਾਲ ਹਨ। ਸਿਰਫ ਆਵਾਹਨ ਕਰੋ ਮਤਲਬ ਮਾਲਿਕ ਬਣ
ਆਰਡਰ ਕਰੋ ਤਾਂ ਸਫਲਤਾ ਸਦਾ ਹੋਈ ਪਈ ਹੈ।