15.04.25 Punjabi Morning Murli Om Shanti BapDada Madhuban
"ਮਿੱਠੇ ਬੱਚੇ :-ਬਾਪ
ਤੁਸੀਂ ਰੂਹਾਂ ਨਾਲ ਰੂਹਰਿਹਾਨ ਕਰਦੇ ਹਨ, ਤੁਸੀਂ ਆਏ ਹੋ ਬਾਪ ਦੇ ਕੋਲ 21 ਜਨਮਾਂ ਦੇ ਲਈ ਆਪਣੀ
ਲਾਈਫ਼ ਇੰਸ਼ਯੋਰ ਕਰਨ, ਤੁਹਾਡੀ ਲਾਈਫ਼ ਇਹੋ ਜਿਹੀ ਇੰਸ਼ਯੋਰ ਹੁੰਦੀ ਹੈ ਜੋ ਤੁਸੀਂ ਅਮਰ ਬਣ ਜਾਂਦੇ ਹੋ"
ਪ੍ਰਸ਼ਨ:-
ਮਨੁੱਖ ਵੀ ਆਪਣੀ
ਲਾਈਫ ਇੰਸ਼ਯੋਰ ਕਰਾਉਂਦੇ ਅਤੇ ਤੁਸੀਂ ਬੱਚੇ ਵੀ, ਦੋਵਾਂ ਵਿਚ ਫਰਕ ਕੀ ਹੈ?
ਉੱਤਰ:-
ਮਨੁੱਖ ਆਪਣੀ
ਲਾਈਫ ਇੰਸ਼ਯੋਰ ਕਰਾਉਂਦੇ ਹਨ ਕਿ ਮਰ ਜਾਣ ਤਾਂ ਪਰਿਵਾਰ ਵਾਲਿਆਂ ਨੂੰ ਪੈਸਾ ਮਿਲੇ। ਤੁਸੀਂ ਬੱਚੇ
ਇੰਸ਼ਯੋਰ ਕਰਦੇ ਹੋ ਕਿ 21 ਜਨਮ ਅਸੀਂ ਮਰੀਏ ਹੀ ਨਹੀਂ। ਅਮਰ ਬਣ ਜਾਇਰ। ਸਤਿਯੁਗ ਵਿਚ ਕੋਈ ਇੰਸ਼ਯੋਰ
ਕੰਪਨੀਆਂ ਹੁੰਦੀਆਂ ਨਹੀਂ। ਹੁਣ ਤੁਸੀ ਆਪਣੀ ਲਾਈਫ ਇੰਸ਼ਯੋਰ ਕੇ ਦਿੰਦੇ ਹੋ ਫਿਰ ਕਦੇ ਮਰੋਗੇ ਨਹੀਂ,
ਇਹ ਖੁਸ਼ੀ ਰਹਿਣੀ ਚਾਹੀਦੀ ਹੈ।
ਗੀਤ:-
ਇਹ ਕੌਣ ਅੱਜ
ਆਇਆ ਸਵੇਰੇ - ਸਵੇਰੇ...
ਓਮ ਸ਼ਾਂਤੀ
ਰੂਹਾਨੀ ਬਾਪ ਬੈਠ ਰੂਹਾਨੀ ਬੱਚਿਆਂ ਨਾਲ ਰੂਹਰਿਹਾਨ ਕਰਦੇ ਹਨ, ਤੁਸੀਂ ਬੱਚੇ ਜਾਣਦੇ ਹੋ ਬਾਪ ਸਾਨੂੰ
ਹੁਣ 21 ਜਨਮਾਂ ਲਈ ਤਾਂ ਕੀ 40 - 50 ਜਨਮਾਂ ਲਈ ਇੰਸ਼ਯੋਰ ਕਰ ਰਹੇ ਹਨ। ਉਹ ਲੋਕ ਇੰਸ਼ਯੋਰ ਕਰਦੇ ਹਨ
ਕਿ ਜਾਣ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਪੈਸਾ ਮਿਲੇ। ਤੁਸੀਂ ਇੰਸ਼ਯੋਰ ਕਰਦੇ ਹੋ 21 ਜਨਮਾਂ ਦੇ ਲਈ
ਮਰੀਏ ਹੀ ਨਹੀਂ। ਅਮਰ ਬਣਾਉਂਦੇ ਹਨ ਨਾ। ਤੁਸੀਂ ਅਮਰ ਸੀ, ਮੂਲਵਤਨ ਵੀ ਅਮਰਲੋਕ ਹੈ। ਉੱਥੇ ਮਰਨ
ਜਿਉਣ ਦੀ ਗੱਲ ਨਹੀਂ ਰਹਿੰਦੀ। ਉਹ ਹੈ ਆਤਮਾਵਾਂ ਦਾ ਨਿਵਾਸ ਸਥਾਨ। ਹੁਣ ਇਹ ਰੂਹਰਿਹਾਨ ਬਾਪ ਆਪਣੇ
ਬੱਚਿਆਂ ਨਾਲ ਕਰਦੇ ਹਨ ਹੋਰ ਕਿਸੇ ਨਾਲ ਨਹੀਂ। ਜੋ ਰੂਹ ਆਪਣੇ ਨੂੰ ਜਾਣਦੀ ਹੈ ਉਨ੍ਹਾਂ ਨਾਲ ਹੀ ਗੱਲ
ਕਰਦੇ ਹਨ। ਬਾਕੀ ਹੋਰ ਕੋਈ ਬਾਪ ਦੀ ਭਾਸ਼ਾ ਨੂੰ ਸਮਝਣਗੇ ਨਹੀਂ। ਪ੍ਰਦਰਸ਼ਨੀ ਵਿੱਚ ਇੰਨੇ ਆਉਂਦੇ ਹਨ,
ਤੁਹਾਡੀ ਭਾਸ਼ਾ ਨੂੰ ਸਮਝਦੇ ਹੈ ਕੀ। ਕੋਈ ਮੁਸ਼ਕਿਲ ਥੋੜ੍ਹਾ ਜਿਹਾ ਸਮਝਦੇ ਹਨ। ਤੁਹਾਨੂੰ ਵੀ ਸਮਝਾਉਂਦੇ
- ਸਮਝਾਉਂਦੇ ਕਿੰਨੇ ਵਰ੍ਹੇ ਹੋਏ ਹਨ ਤਾਂ ਵੀ ਕਿੰਨੇ ਥੋੜ੍ਹੇ ਸਮਝਦੇ ਹਨ। ਹੈ ਵੀ ਸੈਕਿੰਡ ਵਿੱਚ
ਸਮਝਣ ਦੀ ਗੱਲ। ਅਸੀਂ ਆਤਮਾਵਾਂ ਜੋ ਪਾਵਨ ਸੀ ਉਹੀ ਪਤਿਤ ਬਣੀਆਂ ਹਾਂ ਫ਼ੇਰ ਸਾਨੂੰ ਪਾਵਨ ਬਣਨਾ ਹੈ।
ਉਸਦੇ ਲਈ ਸਵੀਟ ਫ਼ਾਦਰ ਨੂੰ ਯਾਦ ਕਰਨਾ ਹੈ। ਉਨ੍ਹਾਂ ਤੋਂ ਸਵੀਟ ਹੋਰ ਕੋਈ ਚੀਜ਼ ਹੁੰਦੀ ਨਹੀਂ। ਇਸ
ਯਾਦ ਕਰਨ ਵਿੱਚ ਹੀ ਮਾਇਆ ਦੇ ਵਿਘਨ ਪੈਂਦੇ ਹਨ। ਇਹ ਵੀ ਜਾਣਦੇ ਹੋ ਬਾਬਾ ਸਾਨੂੰ ਅਮਰ ਬਣਾਉਣ ਆਏ ਹਨ।
ਪੁਰਸ਼ਾਰਥ ਕਰ ਅਮਰ ਬਣ, ਅਮਰਪੂਰੀ ਦਾ ਮਾਲਿਕ ਬਣਨਾ ਹੈ। ਅਮਰ ਤਾਂ ਸਭ ਬਣੋਗੇ। ਸਤਿਯੁਗ ਨੂੰ ਕਿਹਾ
ਹੀ ਜਾਂਦਾ ਹੈ ਅਮਰਲੋਕ। ਇਹ ਹੈ ਮ੍ਰਿਤੂਲੋਕ। ਇਹ ਅਮਰਕਥਾ ਹੈ, ਇਵੇਂ ਨਹੀਂ ਕਿ ਸਿਰਫ਼ ਸ਼ੰਕਰ ਨੇ
ਪਾਰਵਤੀ ਨੂੰ ਅਮਰਕਥਾ ਸੁਣਾਈ। ਉਹ ਤਾਂ ਸਭ ਹੈ ਭਗਤੀ ਮਾਰਗ ਦੀਆਂ ਗੱਲਾਂ। ਤੁਸੀਂ ਬੱਚੇ ਸਿਰਫ ਮੈਨੂੰ
ਇੱਕ ਨੂੰ ਹੀ ਸੁਣੋ। ਮਾਮੇਕਮ ਯਾਦ ਕਰੋ। ਗਿਆਨ ਮੈਂ ਹੀ ਦੇ ਸਕਦਾ ਹਾਂ। ਡਰਾਮਾ ਪਲੇਨ ਅਨੁਸਾਰ ਸਾਰੀ
ਦੁਨੀਆਂ ਤਮੋਪ੍ਰਧਾਨ ਬਣੀ ਹੈ। ਅਮਰਪੂਰੀ ਵਿੱਚ ਰਾਜ ਕਰਨਾ - ਉਸਨੂੰ ਹੀ ਅਮਰ ਪਦ ਕਿਹਾ ਜਾਂਦਾ ਹੈ।
ਉੱਥੇ ਇੰਸ਼ਯੋਰ ਕੰਪਨੀਆਂ ਆਦਿ ਹੁੰਦੀਆਂ ਨਹੀਂ। ਹੁਣ ਤੁਹਾਡੀ ਲਾਈਫ਼ ਇੰਸ਼ਯੋਰ ਕਰ ਰਹੇ ਹਾਂ। ਤੁਸੀਂ
ਕਦੀ ਮਰੋਗੇ ਨਹੀਂ। ਇਹ ਬੁੱਧੀ ਵਿੱਚ ਖੁਸ਼ੀ ਰਹਿਣੀ ਚਾਹੀਦੀ। ਅਸੀਂ ਅਮਰਪੂਰੀ ਦੇ ਮਾਲਿਕ ਬਣਦੇ ਹਾਂ,
ਤਾਂ ਅਮਰਪੂਰੀ ਨੂੰ ਯਾਦ ਕਰਨਾ ਪਵੇ। ਵਾਇਆ ਮੂਲਵਤਨ ਹੀ ਜਾਣਾ ਹੁੰਦਾ ਹੈ। ਇਹ ਵੀ ਮਨਮਨਾਭਵ ਹੋ
ਜਾਂਦਾ ਹੈ। ਮੂਲਵਤਨ ਹੈ ਮਨਮਨਾਭਵ, ਅਮਰਪੁਰੀ ਹੈ ਮੱਧਿਆਜੀ ਭਵ। ਹਰ ਇੱਕ ਗੱਲ ਵਿੱਚ ਦੋ ਅੱਖਰ ਹੀ
ਆਉਂਦੇ ਹਨ। ਤੁਹਾਨੂੰ ਕਿੰਨੇ ਪ੍ਰਕਾਰ ਨਾਲ ਅਰ੍ਥ ਸਮਝਾਉਂਦੇ ਹਨ। ਤਾਂ ਬੁੱਧੀ ਵਿੱਚ ਬੈਠੇ। ਸਭਤੋਂ
ਜ਼ਿਆਦਾ ਮਿਹਨਤ ਹੈ ਹੀ ਇਸ ਵਿੱਚ। ਆਪਣੇ ਨੂੰ ਆਤਮਾ ਨਿਸ਼ਚੈ ਕਰਨਾ ਹੈ। ਅਸੀਂ ਆਤਮਾ ਨੇ ਇਹ ਜਨਮ ਲਿਆ
ਹੈ। 84 ਜਨਮ ਵਿੱਚ ਵੱਖ - ਵੱਖ ਨਾਮ, ਰੂਪ, ਦੇਸ਼, ਕਾਲ ਫ਼ਿਰਦੇ ਆਏ ਹਾਂ। ਸਤਿਯੁਗ ਵਿੱਚ ਇੰਨੇ ਜਨਮ,
ਤ੍ਰੇਤਾ ਵਿੱਚ ਇੰਨੇ……ਇਹ ਵੀ ਬਹੁਤ ਬੱਚੇ ਭੁੱਲ ਜਾਂਦੇ ਹਨ। ਮੁੱਖ ਗੱਲ ਹੈ ਆਪਣੇ ਨੂੰ ਆਤਮਾ ਸਮਝ
ਸਵੀਟ ਬਾਪ ਨੂੰ ਯਾਦ ਕਰਨਾ। ਉਠਦੇ - ਬੈਠਦੇ ਇਹ ਬੁੱਧੀ ਵਿੱਚ ਰਹਿਣ ਨਾਲ ਖੁਸ਼ੀ ਰਹੇਗੀ। ਫ਼ੇਰ ਤੋਂ
ਬਾਬਾ ਆਇਆ ਹੋਇਆ ਹੈ, ਜਿਸਨੂੰ ਅਸੀਂ ਅੱਧਾਕਲਪ ਯਾਦ ਕਰਦੇ ਸੀ ਕਿ ਆਓ ਆਕੇ ਪਾਵਨ ਬਣਾਓ। ਪਾਵਨ
ਰਹਿੰਦੇ ਹਨ ਮੂਲਵਤਨ ਵਿੱਚ ਅਤੇ ਅਮਰਪੂਰੀ ਸਤਿਯੁਗ ਵਿੱਚ। ਭਗਤੀ ਵਿੱਚ ਮਨੁੱਖ ਪੁਰਸ਼ਾਰਥ ਕਰਦੇ ਹਨ
ਮੁਕਤੀ ਵਿੱਚ ਜਾਂ ਕ੍ਰਿਸ਼ਨਪੂਰੀ ਵਿੱਚ ਜਾਣ ਦੇ ਲਈ। ਮੁਕਤੀ ਕਹੋ ਜਾਂ ਨਿਰਵਾਣਧਾਮ ਕਹੋ, ਵਾਨਪ੍ਰਸਥੀ
ਅੱਖਰ ਕਰੇਕ੍ਟ ਹੈ। ਵਾਨਪ੍ਰਸਥੀ ਤਾਂ ਸ਼ਹਿਰ ਵਿੱਚ ਹੀ ਰਹਿੰਦੇ ਹਨ। ਸੰਨਿਆਸੀ ਲੋਕ ਤਾਂ ਘਰਬਾਰ ਛੱਡ
ਜੰਗਲ ਵਿੱਚ ਜਾਂਦੇ ਹਨ। ਅੱਜਕਲ ਦੇ ਵਾਨਪ੍ਰਸਥਿਆਂ ਵਿੱਚ ਕੋਈ ਦਮ ਨਹੀਂ ਹੈ। ਸੰਨਿਆਸੀ ਤਾਂ ਬ੍ਰਹਮ
ਨੂੰ ਭਗਵਾਨ ਕਹਿ ਦਿੰਦੇ ਹਨ। ਬ੍ਰਹਮ ਲੋਕ ਨਹੀਂ ਕਹਿੰਦੇ। ਹੁਣ ਤੁਸੀਂ ਬੱਚੇ ਜਾਣਦੇ ਹੋ ਪੁਨਰਜਨਮ
ਤਾਂ ਕਿਸੇ ਦਾ ਵੀ ਬੰਦ ਨਹੀਂ ਹੁੰਦਾ। ਆਪਣਾ - ਆਪਣਾ ਪਾਰ੍ਟ ਸਭ ਵਜਾਉਂਦੇ ਹਨ। ਆਵਾਗਮਨ ਤੋਂ ਕਦੀ
ਛੁੱਟਣਾ ਨਹੀਂ ਹੈ। ਇਸ ਵਕ਼ਤ ਕਰੋੜੋ ਮਨੁੱਖ ਹਨ ਹੋਰ ਵੀ ਆਉਂਦੇ ਰਹਿਣਗੇ, ਪੁਨਰਜਨਮ ਲੈਂਦੇ ਰਰਿਣਗੇ।
ਫ਼ੇਰ ਫ਼ਸਟ ਫ਼ਲੋਰ ਖ਼ਾਲੀ ਹੋਵੇਗਾ। ਮੂਲਵਤਨ ਹੈ ਫ਼ਸਟ ਫ਼ਲੋਰ, ਸੂਖਸ਼ਮਵਤਨ ਹੈ ਸੈਕਿੰਡ ਫ਼ਲੋਰ। ਇਹ ਹੈ ਥਰਡ
ਫ਼ਲੋਰ ਜਾਂ ਇਨ੍ਹਾਂ ਨੂੰ ਗਰਾਉਂਡ ਫ਼ਲੋਰ ਕਹੋ। ਦੂਜਾ ਕੋਈ ਫ਼ਲੋਰ ਹੈ ਨਹੀਂ। ਉਹ ਸਮਝਦੇ ਹਨ ਸ੍ਟਾਰਸ
ਵਿੱਚ ਵੀ ਦੁਨੀਆਂ ਹੈ। ਇਵੇਂ ਹੈ ਨਹੀਂ। ਫ਼ਸਟ ਫ਼ਲੋਰ ਵਿੱਚ ਆਤਮਾਵਾਂ ਰਹਿੰਦੀਆਂ ਹਨ। ਬਾਕੀ ਮਨੁੱਖਾਂ
ਦੇ ਲਈ ਤਾਂ ਇਹ ਦੁਨੀਆਂ ਹੈ।
ਤੁਸੀਂ ਬੇਹੱਦ ਦੇ ਵੈਰਾਗੀ
ਬੱਚੇ ਹੋ, ਤੁਹਾਨੂੰ ਇਸ ਪੁਰਾਣੀ ਦੁਨੀਆਂ ਵਿੱਚ ਰਹਿੰਦੇ ਹੋਏ ਵੀ ਇਨ੍ਹਾਂ ਅੱਖਾਂ ਤੋਂ ਸਭ ਕੁਝ
ਵੇਖਦੇ ਹੋਏ ਨਹੀਂ ਵੇਖਣਾ ਹੈ। ਇਹ ਹੈ ਮੁੱਖ ਪੁਰਸ਼ਾਰਥ ਕਿਉਂਕਿ ਇਹ ਸਭ ਖ਼ਤਮ ਹੋ ਜਾਵੇਗਾ। ਇਵੇਂ ਨਹੀਂ
ਕਿ ਸੰਸਾਰ ਬਣਿਆ ਹੀ ਨਹੀਂ ਹੈ। ਬਣਿਆ ਹੋਇਆ ਹੈ ਪਰ ਉਨ੍ਹਾਂ ਤੋਂ ਵੈਰਾਗ ਹੋ ਜਾਂਦਾ ਅਰਥਾਤ ਸਾਰੀ
ਪੁਰਾਣੀ ਦੁਨੀਆਂ ਤੋਂ ਵੈਰਾਗ। ਭਗਤੀ, ਗਿਆਨ ਅਤੇ ਵੈਰਾਗ। ਭਗਤੀ ਦੇ ਬਾਦ ਹੈ ਗਿਆਨ, ਫ਼ੇਰ ਭਗਤੀ ਦਾ
ਵੈਰਾਗ ਹੋ ਜਾਂਦਾ। ਬੁੱਧੀ ਤੋਂ ਸਮਝਦੇ ਹੋ ਕਿ ਇਹ ਪੁਰਾਣੀ ਦੁਨੀਆ ਹੈ। ਇਹ ਸਾਡਾ ਅੰਤਿਮ ਜਨਮ ਹੈ,
ਹੁਣ ਸਭਨੂੰ ਵਾਪਿਸ ਜਾਣਾ ਹੈ। ਛੋਟੇ ਬੱਚਿਆਂ ਨੂੰ ਵੀ ਸ਼ਿਵਬਾਬਾ ਦੀ ਯਾਦ ਦਵਾਉਣੀ ਹੈ। ਉਲਟੇ -ਸੁਲਟੇ
ਖਾਣ - ਪਾਨ ਆਦਿ ਦੀ ਕੋਈ ਆਦਤ ਨਹੀਂ ਪਾਉਣੀ ਚਾਹੀਦੀ। ਛੋਟੇਪਨ ਤੋਂ ਜਿਵੇਂ ਆਦਤ ਪਾਓ ਉਵੇਂ ਆਦਤ ਪੈ
ਜਾਂਦੀ ਹੈ। ਅੱਜਕਲ ਸੰਗ ਦਾ ਦੋਸ਼ ਬੜਾ ਗੰਦਾ ਹੈ। ਸੰਗ ਤਾਰੇ ਕੁਸੰਗ ਬੋਰੇ… ਇਹ ਵਿਸ਼ਯ ਸਾਗਰ
ਵੇਸ਼ਾਲਿਆ ਹੈ। ਸਤ ਤਾਂ ਇੱਕ ਹੀ ਪਰਮਪਿਤਾ ਪ੍ਰਮਾਤਮਾ ਹੈ। ਗੌਡ ਇਜ਼ ਵਨ ਕਿਹਾ ਜਾਂਦਾ ਹੈ। ਉਹ ਆਕੇ
ਸਤ ਬਾਪ ਸਮਝਾਉਂਦੇ ਹਨ। ਬਾਪ ਕਹਿੰਦੇ ਹਨ ਹੇ ਰੂਹਾਨੀ ਬੱਚਿਓ, ਮੈਂ ਤੁਹਾਡਾ ਬਾਪ ਤੁਹਾਡੇ ਨਾਲ
ਰੂਹਰਿਹਾਨ ਕਰ ਰਿਹਾ ਹਾਂ। ਮੈਨੂੰ ਤੁਸੀਂ ਬੁਲਾਉਂਦੇ ਹੋ ਨਾ। ਉਹੀ ਗਿਆਨ ਦਾ ਸਾਗਰ, ਪਤਿਤ - ਪਾਵਨ
ਹੈ। ਨਵੀਂ ਸ੍ਰਿਸ਼ਟੀ ਦਾ ਰਚਿਅਤਾ ਹਾਂ। ਪੁਰਾਣੀ ਸ੍ਰਿਸ਼ਟੀ ਦਾ ਵਿਨਾਸ਼ ਕਰਾਉਂਦੇ ਹਨ। ਇਹ ਤ੍ਰਿਮੂਰਤੀ
ਤਾਂ ਪ੍ਰਸਿੱਧ ਹੈ। ਉੱਚ ਤੇ ਉੱਚ ਹੈ ਸ਼ਿਵ। ਅੱਛਾ, ਫ਼ੇਰ ਸੂਖਸ਼ਮਵਤਨ ਵਿੱਚ ਹੈ ਬ੍ਰਹਮਾ - ਵਿਸ਼ਨੂੰ -
ਸ਼ੰਕਰ। ਉਨ੍ਹਾਂ ਦਾ ਸ਼ਾਖਸ਼ਤਕਾਰ ਵੀ ਹੁੰਦਾ ਹੈ ਕਿਉਂਕਿ ਪਵਿੱਤਰ ਹਨ ਨਾ। ਉਨ੍ਹਾਂ ਨੂੰ ਚੇਤੰਨ ਵਿੱਚ
ਇਨ੍ਹਾਂ ਅੱਖਾਂ ਤੋਂ ਵੇਖ ਨਹੀਂ ਸਕਦੇ। ਬਹੁਤ ਨੌਧਾ ਭਗਤੀ ਨਾਲ ਵੇਖ ਸਕਦੇ ਹਨ। ਸਮਝੋ ਕੋਈ ਹਨੁਮਾਨ
ਦਾ ਭਗਤ ਹੋਵੇਗਾ ਤਾਂ ਉਨ੍ਹਾਂ ਨੂੰ ਸ਼ਾਖਸ਼ਤਕਾਰ ਹੋਵੇਗਾ। ਸ਼ਿਵ ਦੇ ਭਗਤ ਨੂੰ ਤਾਂ ਝੂਠ ਦੱਸਿਆ ਗਿਆ
ਹੈ ਕਿ ਪ੍ਰਮਾਤਮਾ ਅਖੰਡ ਜੋਤੀ ਸਵਰੂਪ ਹੈ। ਬਾਪ ਕਹਿੰਦੇ ਹਨ ਮੈਂ ਤਾਂ ਇੰਨੀ ਛੋਟੀ ਜਿਹੀ ਬਿੰਦੀ
ਹਾਂ, ਉਹ ਕਹਿੰਦੇ ਅਖੰਡ ਜੋਤੀ ਸਵਰੂਪ ਅਰਜੁਨ ਨੂੰ ਵਿਖਾਇਆ। ਉਸਨੇ ਕਿਹਾ ਬਸ ਮੈਂ ਸਹਿਣ ਨਹੀਂ ਕਰ
ਸਕਦਾ ਹਾਂ। ਉਨ੍ਹਾਂ ਨੂੰ ਦੀਦਾਰ ਹੋਇਆ ਤਾਂ ਇਹ ਗੀਤਾ ਵਿੱਚ ਲਿਖਿਆ ਹੋਇਆ ਹੈ। ਮਨੁੱਖ ਸਮਝਦੇ ਹਨ
ਅਖੰਡ ਜੋਤੀ ਦਾ ਸ਼ਾਖਸ਼ਤਕਾਰ ਹੋਇਆ। ਹੁਣ ਬਾਪ ਕਹਿੰਦੇ ਹਨ ਇਹ ਸਭ ਭਗਤੀ ਮਾਰਗ ਦੀਆਂ ਗੱਲਾਂ ਦਿੱਲ
ਖੁਸ਼ ਕਰਨ ਦੀਆਂ ਹਨ। ਮੈਂ ਤੇ ਕਹਿੰਦਾ ਹੀ ਨਹੀਂ ਹਾਂ ਕਿ ਮੈਂ ਅਖੰਡ ਜੋਤੀ ਸਰੂਪ ਹਾਂ। ਜਿਵੇਂ ਬਿੰਦੀ
ਮਿਸਲ ਤੁਹਾਡੀ ਆਤਮਾ ਹੈ ਉਵੇਂ ਮੈਂ ਹਾਂ। ਜਿਵੇਂ ਤੁਸੀਂ ਡਰਾਮਾ ਦੇ ਬੰਧਨ ਵਿੱਚ ਹੋ ਉਵੇਂ ਮੈਂ ਵੀ
ਡਰਾਮਾ ਦੇ ਬੰਧਨ ਵਿੱਚ ਬੰਧਿਆ ਹੋਇਆ ਹਾਂ। ਸਭ ਆਤਮਾਵਾਂ ਨੂੰ ਆਪਣਾ - ਆਪਣਾ ਪਾਰ੍ਟ ਮਿਲਿਆ ਹੋਇਆ
ਹੈ। ਪੁਨਰਜਨਮ ਤਾਂ ਸਭਨੂੰ ਲੈਣਾ ਹੀ ਹੈ। ਨੰਬਰਵਾਰ ਸਭਨੂੰ ਆਉਣਾ ਹੀ ਹੈ। ਪਹਿਲੇ ਨੰਬਰ ਵਾਲਾ ਫ਼ੇਰ
ਥੱਲੇ ਜਾਂਦਾ ਹੈ। ਕਿੰਨੀਆਂ ਗੱਲਾਂ ਬਾਪ ਸਮਝਾਉਂਦੇ ਹਨ। ਇਹ ਸਮਝਾਇਆ ਹੈ ਕਿ ਸ੍ਰਿਸ਼ਟੀ ਰੂਪੀ ਚੱਕਰ
ਫ਼ਿਰਦਾ ਰਹਿੰਦਾ ਹੈ। ਜਿਵੇਂ ਦਿਨ ਦੇ ਬਾਦ ਰਾਤ ਆਉਂਦੀ ਹੈ ਉਵੇਂ ਕਲਯੁੱਗ ਦੇ ਬਾਦ ਸਤਿਯੁਗ, ਫ਼ੇਰ
ਤ੍ਰੇਤਾ... ਫੇਰ ਸੰਗਮਯੁਗ ਆਉਂਦਾ ਹੈ। ਸੰਗਮਯੁਗ ਤੇ ਹੀ ਬਾਪ ਚੇਂਜ ਕਰਦੇ ਹਨ। ਜੋ ਸਤੋਪ੍ਰਧਾਨ ਸੀ
ਹੁਣ ਉਹੀ ਤਮੋਪ੍ਰਧਾਨ ਬਣੇ ਹਨ। ਉਹੀ ਫ਼ੇਰ ਸਤੋਪ੍ਰਧਾਨ ਬਣੋਗੇ। ਬੁਲਾਉਂਦੇ ਵੀ ਹਨ ਹੇ ਪਤਿਤ - ਪਾਵਨ
ਆਓ। ਤਾਂ ਹੁਣ ਬਾਪ ਕਹਿੰਦੇ ਹਨ ਮਨਮਨਾਭਵ। ਮੈਂ ਆਤਮਾ ਹਾਂ, ਮੈਨੂੰ ਬਾਪ ਨੂੰ ਯਾਦ ਕਰਨਾ ਹੈ। ਇਹ
ਯਥਾਰਤ ਤਰ੍ਹਾਂ ਕੋਈ ਮੁਸ਼ਕਿਲ ਸਮਝਦੇ ਹਨ। ਅਸੀਂ ਆਤਮਾਵਾਂ ਦਾ ਬਾਪ ਕਿੰਨਾ ਮਿੱਠਾ ਹੈ। ਆਤਮਾ ਵੀ
ਮਿੱਠੀ ਹੈ ਨਾ। ਸ਼ਰੀਰ ਤਾਂ ਖ਼ਤਮ ਹੋ ਜਾਂਦਾ ਹੈ ਫ਼ੇਰ ਉਨ੍ਹਾਂ ਦੀ ਆਤਮਾ ਨੂੰ ਬੁਲਾਉਂਦੇ ਹਨ। ਪਿਆਰ
ਤਾਂ ਆਤਮਾ ਨਾਲ ਹੀ ਹੁੰਦਾ ਹੈ ਨਾ। ਸੰਸਕਾਰ ਆਤਮਾ ਵਿੱਚ ਹੀ ਰਹਿੰਦੇ ਹਨ। ਆਤਮਾ ਹੀ ਪੜ੍ਹਦੀ ਸੁਣਦੀ
ਹੈ, ਦੇਹ ਤਾਂ ਖ਼ਤਮ ਹੋ ਜਾਂਦੀ ਹੈ। ਮੈਂ ਆਤਮਾ ਅਮਰ ਹਾਂ। ਫ਼ੇਰ ਤੁਸੀਂ ਮੇਰੇ ਲਈ ਰੌਂਦੇ ਕਿਉਂ ਹੋ?
ਇਹ ਤਾਂ ਦੇਹ - ਅਭਿਮਾਨ ਹੈ ਨਾ। ਤੁਹਾਡਾ ਦੇਹ ਵਿੱਚ ਪਿਆਰ ਹੈ, ਹੋਣਾ ਚਾਹੀਦਾ ਆਤਮਾ ਵਿੱਚ ਪਿਆਰ।
ਅਵਿਨਾਸ਼ੀ ਚੀਜ਼ ਵਿੱਚ ਪਿਆਰ ਹੋਣਾ ਚਾਹੀਦਾ। ਵਿਨਾਸ਼ੀ ਚੀਜ਼ ਵਿੱਚ ਪਿਆਰ ਹੋਣ ਨਾਲ ਹੀ ਲੜ੍ਹਦੇ - ਝਗੜਦੇ
ਹਨ। ਸਤਿਯੁਗ ਵਿੱਚ ਹੈ ਦੇਹੀ - ਅਭਿਮਾਨੀ, ਇਸਲਈ ਖੁਸ਼ੀ ਨਾਲ ਇੱਕ ਸ਼ਰੀਰ ਛੱਡ ਦੂਜਾ ਲੈਂਦੇ ਹਨ। ਰੋਣਾ
ਪਿੱਟਣਾ ਕੁਝ ਵੀ ਨਹੀਂ ਹੁੰਦਾ।
ਤੁਸੀਂ ਬੱਚਿਆਂ ਨੂੰ ਆਪਣੀ
ਆਤਮ - ਅਭਿਮਾਨੀ ਅਵਸਥਾ ਬਣਾਉਣ ਦੇ ਲਈ ਬਹੁਤ ਪ੍ਰੈਕਟਿਸ ਕਰਨੀ ਹੈ - ਮੈਂ ਆਤਮਾ ਹਾਂ, ਆਪਣੇ ਭਰਾ (ਆਤਮਾ)
ਨੂੰ ਬਾਪ ਦਾ ਸੰਦੇਸ਼ ਸੁਣਾਉਂਦਾ ਹਾਂ, ਸਾਡੇ ਭਰਾ ਇਨ੍ਹਾਂ ਆਰਗਨਜ਼ ਦੁਆਰਾ ਸੁਣਦੇ ਹਨ, ਇਵੇਂ ਅਵਸਥਾ
ਜਮਾਓ। ਬਾਪ ਨੂੰ ਯਾਦ ਕਰਦੇ ਰਹੋ ਤਾਂ ਵਿਕਰਮ ਵਿਨਾਸ਼ ਹੁੰਦੇ ਰਹਿਣਗੇ। ਖ਼ੁਦ ਨੂੰ ਵੀ ਆਤਮਾ ਸਮਝੋ,
ਉਨ੍ਹਾਂ ਨੂੰ ਵੀ ਆਤਮਾ ਸਮਝੋ ਉਦੋਂ ਪੱਕੀ ਆਦਤ ਹੋ ਜਾਵੇ, ਇਹ ਹੈ ਗੁਪਤ ਮਿਹਨਤ। ਅੰਤਰਮੁੱਖ ਹੋ ਇਸ
ਅਵਸਥਾ ਨੂੰ ਪੱਕਾ ਕਰਨਾ ਹੈ। ਜਿਨ੍ਹਾਂ ਵਕ਼ਤ ਕਢ ਸਕੋ ਉਨ੍ਹਾਂ ਨੂੰ ਇਸ ਵਿੱਚ ਲਗਾਓ। 8 ਘੰਟਾ ਤਾਂ
ਧੰਧਾ ਆਦਿ ਭਾਵੇਂ ਕਰੋ। ਨੀਂਦ ਵੀ ਕਰੋ। ਬਾਕੀ ਇਸ ਵਿੱਚ ਲਗਾਓ। 8 ਘੰਟਾ ਤੱਕ ਪਹੁੰਚਣਾ ਹੈ, ਉਦੋਂ
ਤੁਹਾਨੂੰ ਬਹੁਤ ਖੁਸ਼ੀ ਰਹੇਗੀ। ਪਤਿਤ - ਪਾਵਨ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ
ਵਿਕਰਮ ਵਿਨਾਸ਼ ਹੋਣ। ਗਿਆਨ ਤੁਹਾਨੂੰ ਹੁਣ ਹੀ ਸੰਗਮ ਤੇ ਮਿਲਦਾ ਹੈ। ਮਹਿਮਾ ਸਾਰੀ ਇਸ ਸੰਗਮਯੁਗ ਦੀ
ਹੈ, ਜਦਕਿ ਬਾਪ ਬੈਠ ਤੁਹਾਨੂੰ ਗਿਆਨ ਸਮਝਾਉਂਦੇ ਹਨ। ਇਸ ਵਿੱਚ ਸਥੂਲ ਕੋਈ ਗੱਲ ਨਹੀਂ। ਇਹ ਜੋ ਤੁਸੀਂ
ਲਿੱਖਦੇ ਹੋ ਉਹ ਸਭ ਖ਼ਤਮ ਹੋ ਜਾਵੇਗਾ। ਨੋਟ ਵੀ ਇਸਲਈ ਕਰਦੇ ਹਨ ਤਾਂ ਪੁਆਇੰਟਸ ਨੋਟ ਹੋਣ ਨਾਲ ਯਾਦ
ਰਹੇਗੀ। ਕਿਸੇ ਦੀ ਬੁੱਧੀ ਤਿੱਖੀ ਹੁੰਦੀ ਹੈ ਤਾਂ ਬੁੱਧੀ ਵਿੱਚ ਯਾਦ ਰਹਿੰਦੀ ਹੈ। ਨੰਬਰਵਾਰ ਤਾਂ ਹਨ
ਨਾ। ਮੁੱਖ ਗੱਲ, ਬਾਪ ਨੂੰ ਯਾਦ ਕਰਨਾ ਹੈ ਅਤੇ ਸ੍ਰਿਸ਼ਟੀ ਚੱਕਰ ਨੂੰ ਯਾਦ ਕਰਨਾ ਹੈ। ਕੋਈ ਵਿਕਰਮ ਨਹੀਂ
ਕਰਨਾ ਹੈ। ਗ੍ਰਹਿਸਤ ਵਿਵਹਾਰ ਵਿੱਚ ਵੀ ਰਹਿਣਾ ਹੈ। ਪਵਿੱਤਰ ਜ਼ਰੂਰ ਬਣਨਾ ਹੈ। ਕਈ ਗੰਦੇ ਖ਼ਿਆਲਾਤ
ਵਾਲੇ ਬੱਚੇ ਸਮਝਦੇ ਹਨ - ਸਾਨੂੰ ਇਹ ਫਲਾਣੀ ਬਹੁਤ ਚੰਗੀ ਲਗਦੀ ਹੈ, ਇਨ੍ਹਾਂ ਨਾਲ ਅਸੀਂ ਗੰਧਰਵੀ
ਵਿਆਹ ਕਰ ਲਈਏ। ਪਰ ਇਹ ਗੰਧਰਵੀ ਵਿਆਹ ਤਾਂ ਉਦੋਂ ਕਰਾਉਂਦੇ ਹਨ ਜਦਕਿ ਮਿੱਤਰ - ਸੰਬੰਧੀ ਆਦਿ ਬਹੁਤ
ਤੰਗ ਕਰਦੇ ਹਨ, ਤਾਂ ਉਨ੍ਹਾਂ ਨੂੰ ਬਚਾਉਣ ਲਈ। ਇਵੇਂ ਥੋੜ੍ਹੇਹੀ ਸਭ ਕਹੋਗੇ ਅਸੀਂ ਗੰਧਰਵੀ ਵਿਆਹ
ਕਰਾਂਗੇ। ਉਹ ਕਦੀ ਰਹਿ ਨਹੀਂ ਸੱਕਣਗੇ। ਪਹਿਲੇ ਦਿਨ ਹੀ ਜਾਕੇ ਗਟਰ ਵਿੱਚ ਪੈਣਗੇ। ਨਾਲ ਰੂਪ ਵਿੱਚ
ਦਿਲ ਲੱਗ ਜਾਂਦੀ ਹੈ। ਇਹ ਤਾਂ ਬੜੀ ਖ਼ਰਾਬ ਗੱਲ ਹੈ। ਗੰਧਰਵੀ ਵਿਆਹ ਕਰਨਾ ਕੋਈ ਮਾਸੀ ਦਾ ਘਰ ਨਹੀਂ
ਹੈ। ਇੱਕ - ਦੋ ਨਾਲ ਦਿਨ ਲਗੀ ਤਾਂ ਕਹਿ ਦਿੰਦੇ ਗੰਧਰਵੀ ਵਿਆਹ ਕਰੀਏ। ਇਸ ਵਿੱਚ ਸੰਬੰਧੀਆਂ ਦਾ ਬੜਾ
ਖ਼ਬਰਦਾਰ ਰਹਿਣਾ ਚਾਹੀਦਾ। ਸਮਝਣਾ ਚਾਹੀਦਾ ਇਹ ਬੱਚੇ ਕੰਮ ਦੇ ਨਹੀਂ। ਜਿਸ ਨਾਲ ਦਿਲ ਲਗੀ ਹੈ ਉਸਤੋਂ
ਹਟਾ ਦੇਣਾ ਚਾਹੀਦਾ। ਨਹੀਂ ਤਾਂ ਗੱਲਾਂ ਕਰਦੇ ਰਰਿਣਗੇ। ਇਸ ਸਭਾ ਵਿੱਚ ਬੜੀ ਖ਼ਬਰਦਾਰੀ ਰੱਖਣੀ ਹੁੰਦੀ
ਹੈ। ਅੱਗੇ ਚੱਲ ਬੜੇ ਕ਼ਾਇਦੇਸਿਰ ਸਭਾ ਲਗੇਗੀ। ਇਵੇਂ - ਇਵੇਂ ਖ਼ਿਆਲਾਤ ਵਾਲੇ ਨੂੰ ਆਉਣ ਨਹੀਂ ਦੇਣਗੇ।
ਜੋ ਬੱਚੇ ਰੂਹਾਨੀ ਸਰਵਿਸ
ਤੇ ਤੱਤਪਰ ਰਹਿੰਦੇ ਹਨ, ਜੋ ਯੋਗ ਵਿੱਚ ਰਹਿਕੇ ਸਰਵਿਸ ਕਰਦੇ ਹਨ, ਉਹੀ ਸਤਿਯੁਗੀ ਰਾਜਧਾਨੀ ਸਥਾਪਨ
ਕਰਨ ਵਿੱਚ ਮਦਦਗਾਰ ਬਣਦੇ ਹਨ। ਸਰਵਿਸੇਬੁਲ ਬੱਚਿਆਂ ਨੂੰ ਬਾਪ ਦਾ ਡਾਇਰੈਕਸ਼ਨ ਹੈ - ਆਰਾਮ ਹਰਾਮ ਹੈ।
ਜੋ ਬਹੁਤ ਸਰਵਿਸ ਕਰਦੇ ਹਨ ਉਹ ਜ਼ਰੂਰ ਰਾਜਾ - ਰਾਣੀ ਬਣਨਗੇ। ਜੋ - ਜੋ ਮਿਹਨਤ ਕਰਦੇ ਹਨ, ਆਪ ਸਮਾਨ
ਬਣਾਉਂਦੇ ਹਨ, ਉਸ ਵਿੱਚ ਤਾਕਤ ਵੀ ਰਹਿੰਦੀ ਹੈ। ਸਥਾਪਨਾ ਤਾਂ ਡਰਾਮਾ ਅਨੁਸਾਰ ਹੋਣੀ ਹੀ ਹੈ। ਚੰਗੀ
ਤਰ੍ਹਾਂ ਸਭ ਪੁਆਇੰਟਸ ਧਾਰਨ ਕਰ ਫ਼ੇਰ ਸਰਵਿਸ ਵਿੱਚ ਲੱਗ ਜਾਣਾ ਚਾਹੀਦਾ। ਆਰਾਮ ਵੀ ਹਰਾਮ ਹੈ। ਸਰਵਿਸ
ਹੀ ਸਰਵਿਸ, ਉਦੋਂ ਉੱਚ ਪਦ ਪਾਉਣਗੇ। ਬੱਦਲ ਆਵੇ ਹੋਰ ਰਿਫ੍ਰੇਸ਼ ਹੋਕੇ ਗਏ ਸਰਵਿਸ ਤੇ। ਸਰਵਿਸ ਤਾਂ
ਤੁਹਾਡੀ ਬਹੁਤ ਨਿਕਲੇਗੀ। ਕਿਸਮ - ਕਿਸਮ ਦੇ ਚਿੱਤਰ ਨਿਕਲਣਗੇ, ਜੋ ਮਨੁੱਖ ਝੱਟ ਸਮਝ ਜਾਵੇ। ਇਹ
ਚਿੱਤਰ ਆਦਿ ਵੀ ਇਮਪਰੂਵ ਹੁੰਦੇ ਜਾਣਗੇ। ਇਸ ਵਿੱਚ ਵੀ ਜੋ ਸਾਡੇ ਬ੍ਰਾਹਮਣ ਕੁਲ ਦੇ ਹੋਣਗੇ ਉਹ ਚੰਗੀ
ਤਰ੍ਹਾਂ ਸਮਝਣਗੇ। ਸਮਝਾਉਣ ਵਾਲੇ ਵੀ ਚੰਗੇ ਹਨ ਤਾਂ ਕੁਝ ਸਮਝਣਗੇ। ਜੋ ਚੰਗੀ ਤਰ੍ਹਾਂ ਧਾਰਨ ਕਰਦੇ
ਹਨ, ਬਾਪ ਨੂੰ ਯਾਦ ਕਰਦੇ ਹਨ - ਉਨ੍ਹਾਂ ਦੇ ਚਿਹਰੇ ਤੋਂ ਹੀ ਪਤਾ ਪੈ ਜਾਂਦਾ ਹੈ। ਬਾਬਾ ਅਸੀਂ ਤਾਂ
ਤੁਹਾਡੇ ਤੋਂ ਪੂਰਾ ਵਰਸਾ ਲਵਾਂਗੇ ਤਾਂ ਉਨ੍ਹਾਂ ਦੇ ਅੰਦਰ ਖੁਸ਼ੀ ਦੇ ਢੋਲ ਵੱਜਦੇ ਰਹਿਣਗੇ, ਸਰਵਿਸ
ਦਾ ਬਹੁਤ ਸ਼ੌਂਕ ਹੋਵੇਗਾ। ਰਿਫ੍ਰੇਸ਼ ਹੋਵੇ ਅਤੇ ਉਹ ਭੱਜੇ। ਸਰਵਿਸ ਦੇ ਲਈ ਹਰ ਇੱਕ ਸੈਂਟਰ ਤੋਂ ਬਹੁਤ
ਤਿਆਰ ਹੋਣੇ ਚਾਹੀਦੇ। ਤੁਹਾਡੀ ਸਰਵਿਸ ਤਾਂ ਬਹੁਤ ਫੈਲਦੀ ਜਾਵੇਗੀ। ਤੁਹਾਡੇ ਨਾਲ ਮਿਲਦੇ ਜਾਣਗੇ।
ਆਖਰੀਨ ਇੱਕ ਦਿਨ ਸੰਨਿਆਸੀ ਵੀ ਆਉਣਗੇ। ਹੁਣ ਤਾਂ ਉਨ੍ਹਾਂ ਦੀ ਰਾਜਾਈ ਹੈ। ਉਨ੍ਹਾਂ ਦੇ ਪੈਰਾਂ ਤੇ
ਪੈਂਦੇ ਹਨ, ਪੂਜਦੇ ਹਨ। ਬਾਪ ਕਹਿੰਦੇ ਹਨ ਇਹ ਭੂਤ ਪੂਜਾ ਹੈ। ਮੇਰੇ ਤਾਂ ਪੈਰ ਹੈ ਨਹੀਂ, ਇਸਲਈ
ਪੂਜਣ ਵੀ ਨਹੀਂ ਦੇਣਗੇ। ਮੈਂ ਤਾਂ ਇਹ ਤਨ ਲੋਨ ਲਿਆ ਹੈ ਇਸਲਈ ਇਨ੍ਹਾਂ ਨੂੰ ਭਾਗਿਆਸ਼ਾਲੀ ਰਥ ਕਿਹਾ
ਜਾਂਦਾ ਹੈ।
ਇਸ ਵਕ਼ਤ ਤੁਸੀਂ ਬੱਚੇ
ਬਹੁਤ ਸੋਭਾਗਿਆਸ਼ਾਲੀ ਹੋ ਕਿਉਂਕਿ ਤੁਸੀਂ ਇੱਥੇ ਈਸ਼ਵਰੀਏ ਸੰਤਾਨ ਹੋ। ਗਾਇਨ ਵੀ ਹੈ ਆਤਮਾਵਾਂ
ਪ੍ਰਮਾਤਮਾ ਵੱਖ ਰਹੇ ਬਹੁਕਾਲ... ਤਾਂ ਜੋ ਬਹੁਤਕਾਲ ਤੋਂ ਵੱਖ ਰਹੇ ਹਨ ਉਹੀ ਆਉਂਦੇ ਹਨ, ਉਨ੍ਹਾਂ
ਨੂੰ ਹੀ ਆਕੇ ਪੜ੍ਹਾਉਂਦਾ ਹਾਂ। ਕ੍ਰਿਸ਼ਨ ਦੇ ਲਈ ਥੋੜ੍ਹੇਹੀ ਕਹਿ ਸਕਾਂਗੇ। ਉਹ ਤਾਂ ਪੂਰੇ 84 ਜਨਮ
ਲੈਂਦੇ ਹਨ। ਇਹ ਹੈ ਉਨ੍ਹਾਂ ਦਾ ਅੰਤਿਮ ਜਨਮ, ਇਸਲਈ ਨਾਮ ਵੀ ਇਸ ਇੱਕ ਦਾ ਸ਼ਾਮ - ਸੁੰਦਰ ਪੈਂਦਾ ਹੈ।
ਸ਼ਿਵ ਦਾ ਤਾਂ ਕਿਸੇ ਨੂੰ ਪਤਾ ਨਹੀਂ ਹੈ ਕਿ ਕੀ ਚੀਜ਼ ਹੈ। ਇਹ ਗੱਲ ਬਾਪ ਹੀ ਆਕੇ ਸਮਝਾਉਂਦੇ ਹਨ। ਮੈਂ
ਹਾਂ ਪਰਮ ਆਤਮਾ, ਪਰਮਧਾਮ ਵਿੱਚ ਰਹਿਣ ਵਾਲਾ ਹਾਂ। ਤੁਸੀਂ ਵੀ ਉੱਥੇ ਦੇ ਰਹਿਣ ਵਾਲੇ ਹੋ। ਮੈਂ
ਸੁਪ੍ਰੀਮ ਪਤਿਤ - ਪਾਵਨ ਹਾਂ। ਤੁਸੀਂ ਹੁਣ ਈਸ਼ਵਰੀਏ ਬੁੱਧੀ ਵਾਲੇ ਬਣੇ ਹੋ। ਈਸ਼ਵਰ ਦੀ ਬੁੱਧੀ ਵਿੱਚ
ਜੋ ਗਿਆਨ ਹੈ ਉਹ ਤੁਹਾਨੂੰ ਸੁਣਾ ਰਹੇ ਹਨ। ਸਤਿਯੁਗ ਵਿੱਚ ਭਗਤੀ ਦੀ ਗੱਲ ਨਹੀਂ ਹੁੰਦੀ। ਇਹ ਗਿਆਨ
ਤੁਹਾਨੂੰ ਹੁਣ ਮਿਲ ਰਿਹਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਅੰਤਰਮੁੱਖੀ
ਹੋਕੇ ਆਪਣੀ ਅਵਸਥਾ ਨੂੰ ਜਮਾਉਣਾ ਹੈ, ਅਭਿਆਸ ਕਰਨਾ ਹੈ - ਮੈਂ ਆਤਮਾ ਹਾਂ, ਆਪਣੇ ਭਰਾ (ਆਤਮਾ) ਨੂੰ
ਬਾਪ ਦਾ ਸੰਦੇਸ਼ ਦਿੰਦਾ ਹਾਂ... ਇਵੇਂ ਆਤਮ - ਅਭਿਮਾਨੀ ਬਣਨ ਦੀ ਗੁਪਤ ਮਿਹਨਤ ਕਰਨੀ ਹੈ।
2. ਰੂਹਾਨੀ ਸਰਵਿਸ ਦਾ
ਸ਼ੌਂਕ ਰੱਖਣਾ ਹੈ। ਆਪ ਸਮਾਨ ਬਣਾਉਣ ਦੀ ਮਿਹਨਤ ਕਰਨੀ ਹੈ। ਸੰਗ ਦਾ ਦੋਸ਼ ਬੜਾ ਗੰਦਾ ਹੈ, ਉਸ ਤੋਂ
ਆਪਣੇ ਨੂੰ ਸੰਭਾਲਣਾ ਹੈ। ਉਲਟੇ ਖਾਣ - ਪਾਨ ਦੀ ਆਦਤ ਨਹੀਂ ਪਾਉਣੀ ਹੈ।
ਵਰਦਾਨ:-
ਵਿਸ਼ਵ ਕਲਿਆਣ
ਦੇ ਕੰਮ ਵਿਚ ਸਦਾ ਬੀਜੀ ਰਹਿਣ ਵਾਲੇ ਵਿਸ਼ਵ ਦੇ ਆਧਾਰ ਮੂਰਤ ਭਵ। ਵਿਸ਼ਵ ਕਲਿਆਣਕਾਰੀ ਬੱਚੇ ਸੁਪਨੇ
ਵਿਚ ਵੀ ਫਰੀ ਨਹੀਂ ਰਹਿ ਸਕਦੇ। ਜੋ ਦਿਨ ਰਾਤ ਸੇਵਾ ਵਿਚ ਬੀਜੀ ਰਹਿੰਦੇ ਹਨ ਉਹਨਾਂ ਨੂੰ ਸੁਪਨੇ ਵਿਚ
ਵੀ ਕਈ ਨਵੀਆਂ - ਨਵੀਆਂ ਗੱਲਾਂ, ਸੇਵਾ ਦੇ ਪਲਾਨ ਅਤੇ ਤਰੀਕੇ ਵਿਖਾਈ ਦਿੰਦੇ ਹਨ, ਉਹ ਸੇਵਾ ਵਿਚ
ਬੀਜੀ ਹੋਣ ਦੇ ਕਾਰਨ ਆਪਣੇ ਪੁਰਸ਼ਾਰਥ ਨਾਲ ਵਿਅਰਥ ਤੋਂ ਹੋਰਾਂ ਦੇ ਵੀ ਵਿਅਰਥ ਤੋਂ ਬਚੇ ਰਹਿੰਦੇ ਹਨ।
ਉਹਨਾਂ ਦੇ ਸਾਮ੍ਹਣੇ ਬੇਹੱਦ ਵਿਸ਼ਵ ਦੀ ਆਤਮਾਵਾਂ ਸਦਾ ਇੰਮਰਜ ਰਹਿੰਦੀਆਂ ਹਨ। ਉਹਨਾਂ ਨੂੰ ਕਦੇ ਵੀ
ਅਲਬੇਲਾਪਨ ਆ ਨਹੀਂ ਸਕਦਾ। ਅਜਿਹੇ ਸੇਵਾਦਾਰੀ ਬੱਚਿਆਂ ਨੂੰ ਆਧਾਰ ਮੂਰਤ ਬਣਨ ਦਾ ਵਰਦਾਨ ਪ੍ਰਾਪਤ ਹੋ
ਜਾਂਦਾ ਹੈ।
ਸਲੋਗਨ:-
ਸੰਗਮਯੁੱਗ ਦਾ
ਇੱਕ - ਇੱਕ ਸੈਕਿੰਡ ਵਰ੍ਹਿਆਂ ਦੇ ਸਮਾਨ ਹੈ ਇਸਲਈ ਅਲਬੇਲੇਪਨ ਵਿੱਚ ਸਮੇਂ ਨਹੀਂ ਗਵਾਓ।
ਅਵਿਆਕਤ ਇਸ਼ਾਰੇ :-
ਕੰਮਬਾਇੰਡ ਰੂਪ ਦੀ ਸਮ੍ਰਿਤੀ ਨਾਲ ਸਦਾ ਵਿਜੈਈ ਬਣੋ
ਜਿਸ ਦੇ ਨਾਲ ਖੁਦ ਸਰਵ
ਸ਼ਕਤੀਮਾਨ ਬਾਪ ਕੰਮਬਾਈਂਡ ਹੈ, ਸਰਵ ਸ਼ਕਤੀਆਂ ਖੁਦ ਉਹਨਾਂ ਦੇ ਨਾਲ ਹੋਣਗੀਆਂ। ਜਿੱਥੇ ਸਰਵ ਸ਼ਕਤੀਆਂ
ਹਨ ਉਥੇ ਸਫਲਤਾ ਨਾ ਹੋਵੇ, ਇਹ ਅਸੰਭਵ ਹੈ। ਕੋਈ ਚੰਗਾ ਸਾਥੀ ਲੌਕਿਕ ਵਿਚ ਵੀ ਮਿਲ ਜਾਂਦਾ ਹੈ ਤਾਂ
ਉਸ ਨੂੰ ਛੱਡ ਨਹੀਂ ਸਕਦੇ। ਇਹ ਤਾਂ ਅਵਿਨਾਸ਼ੀ ਸਾਥੀ ਹੈ। ਕਦੇ ਧੋਖਾ ਦੇਣ ਵਾਲਾ ਸਾਥੀ ਨਹੀਂ ਹੈ।
ਸਦਾ ਹੀ ਸਾਥ ਨਿਭਾਉਣ ਵਾਲਾ ਸਾਥੀ ਹੈ, ਤਾਂ ਸਦਾ ਸਾਥ - ਸਾਥ ਰਹੋ।