15.05.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਆਪਣਾ ਸੁਭਾਅ ਬਾਪ ਸਮਾਨ ਇਜ਼ੀ ਬਣਾਓ, ਤੁਹਾਡੇ ਵਿੱਚ ਕੋਈ ਘਮੰਡ ਨਹੀਂ ਹੋਣਾ ਚਾਹੀਦਾ, ਗਿਆਨਯੁਕਤ ਬੁੱਧੀ ਹੋਵੇ, ਅਭਿਮਾਨ ਨਾ ਹੋਵੇ"

ਪ੍ਰਸ਼ਨ:-
ਸਰਵਿਸ ਕਰਦੇ ਹੋਏ ਵੀ ਕਈ ਬੱਚੇ ਬੇਬੀ ਤੋਂ ਵੀ ਬੇਬੀ ਹਨ - ਕਿਵੇਂ?

ਉੱਤਰ:-
ਕਈ ਬੱਚੇ ਸਰਵਿਸ ਕਰਦੇ ਰਹਿੰਦੇ ਹਨ, ਦੂਜਿਆਂ ਨੂੰ ਗਿਆਨ ਸੁਣਾਉਂਦੇ ਰਹਿੰਦੇ ਹਨ ਪਰ ਬਾਪ ਨੂੰ ਯਾਦ ਨਹੀਂ ਕਰਦੇ। ਕਹਿੰਦੇ ਹਨ ਬਾਬਾ ਯਾਦ ਭੁੱਲ ਜਾਂਦੀ ਹੈ। ਤਾਂ ਬਾਬਾ ਉਨ੍ਹਾਂ ਨੂੰ ਬੇਬੀ ਤੋਂ ਵੀ ਬੇਬੀ ਕਹਿੰਦਾ ਕਿਓਂਕਿ ਬੱਚੇ ਕਦੀ ਬਾਪ ਨੂੰ ਭੁੱਲਦੇ ਨਹੀਂ, ਤੁਹਾਨੂੰ ਜੋ ਬਾਪ ਪ੍ਰਿੰਸ - ਪ੍ਰਿੰਸੇਜ਼ ਬਣਾਉਂਦਾ, ਉਸ ਨੂੰ ਤੁਸੀਂ ਭੁੱਲ ਕਿਓਂ ਜਾਂਦੇ ਹੋ? ਜੇਕਰ ਭੁੱਲੋਗੇ ਤਾਂ ਵਰਸਾ ਕਿਵੇਂ ਮਿਲੇਗਾ।

ਓਮ ਸ਼ਾਂਤੀ
ਪੜ੍ਹਾਈ ਦੀ ਏਮ ਆਬਜੈਕਟ ਬੱਚਿਆਂ ਦੇ ਸਾਹਮਣੇ ਹੈ। ਬੱਚੇ ਇਹ ਵੀ ਜਾਣਦੇ ਹਨ ਕਿ ਬਾਪ ਸਾਧਾਰਨ ਤਨ ਵਿੱਚ ਹੈ, ਸੋ ਵੀ ਬੁੱਢਾ ਤਨ ਹੈ। ਉੱਥੇ ਤਾਂ ਭਾਵੇਂ ਬੁੱਢੇ ਹੁੰਦੇ ਹੋ ਤਾਂ ਵੀ ਖੁਸ਼ੀ ਰਹਿੰਦਾ ਹੈ ਕਿ ਅਸੀਂ ਬੱਚਾ ਬਣਾਂਗੇ। ਤਾਂ ਇਹ ਵੀ ਜਾਣਦੇ ਹਨ, ਇਨ੍ਹਾਂ ਨੂੰ ਇਹ ਖੁਸ਼ੀ ਹੈ ਕਿ ਅਸੀਂ ਇਹ ਬਣਨ ਵਾਲੇ ਹਾਂ। ਬੱਚੇ ਜਿਹੀ ਚਲਨ ਹੋ ਜਾਂਦੀ ਹੈ। ਬੱਚਿਆਂ ਮਿਸਲ ਇਜ਼ੀ ਰਹਿੰਦੇ ਹਨ। ਘਮੰਡ ਆਦਿ ਕੁਝ ਨਹੀਂ। ਗਿਆਨ ਦੀ ਬੁੱਧੀ ਹੈ। ਜਿਵੇਂ ਇਨ੍ਹਾਂ ਦੀ ਹੈ ਉਵੇਂ ਹੀ ਤੁਸੀਂ ਬੱਚਿਆਂ ਦੀ ਹੋਣੀ ਚਾਹੀਦੀ ਹੈ। ਬਾਬਾ ਸਾਨੂੰ ਪੜ੍ਹਾਉਣ ਆਏ ਹਨ, ਅਸੀਂ ਇਹ ਬਣਾਂਗੇ। ਤਾਂ ਤੁਸੀਂ ਬੱਚਿਆਂ ਨੂੰ ਇਹ ਖੁਸ਼ੀ ਅੰਦਰ ਵਿੱਚ ਹੋਣੀ ਚਾਹੀਦੀ ਹੈ ਨਾ - ਅਸੀਂ ਇਹ ਸ਼ਰੀਰ ਛੱਡ ਜਾਕੇ ਇਹ ਬਣਾਂਗੇ। ਰਾਜਯੋਗ ਸਿੱਖ ਰਹੇ ਹੋ। ਛੋਟੇ ਬੱਚੇ ਅਥਵਾ ਵੱਡੇ, ਸਭ ਸ਼ਰੀਰ ਛੱਡਣਗੇ। ਸਭ ਦੇ ਲਈ ਪੜ੍ਹਾਈ ਇੱਕ ਹੀ ਹੈ। ਇਹ ਵੀ ਕਹਿੰਦੇ ਹਨ ਅਸੀਂ ਰਾਜਯੋਗ ਸਿੱਖਦੇ ਹਾਂ। ਫਿਰ ਅਸੀਂ ਜਾਕੇ ਪ੍ਰਿੰਸ ਬਣਾਂਗੇ। ਤੁਸੀਂ ਵੀ ਕਹਿੰਦੇ ਹੋ ਅਸੀਂ ਪ੍ਰਿੰਸ - ਪ੍ਰਿੰਸੇਜ਼ ਬਣਾਂਗੇ। ਤੁਸੀਂ ਪੜ੍ਹ ਰਹੇ ਹੋ ਪ੍ਰਿੰਸ - ਪ੍ਰਿੰਸੇਜ਼ ਬਣਨ ਦੇ ਲਈ। ਅੰਤ ਮਤੀ ਸੋ ਗਤੀ ਹੋ ਜਾਵੇਗੀ। ਬੁੱਧੀ ਵਿੱਚ ਇਹ ਨਿਸ਼ਚੇ ਹੈ ਅਸੀਂ ਬੈਗਰ ਤੋਂ ਪ੍ਰਿੰਸ ਬਣਨ ਵਾਲੇ ਹਾਂ। ਇਹ ਬੈਗਰ ਦੁਨੀਆਂ ਹੀ ਖਤਮ ਹੋਣੀ ਹੈ। ਬੱਚਿਆਂ ਨੂੰ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ। ਬਾਬਾ ਬੱਚਿਆਂ ਨੂੰ ਵੀ ਆਪ ਸਮਾਨ ਬਣਾਉਂਦੇ ਹਨ। ਸ਼ਿਵਬਾਬਾ ਕਹਿੰਦੇ ਹਨ ਮੈਂ ਤਾਂ ਪ੍ਰਿੰਸ - ਪ੍ਰਿੰਸੇਜ਼ ਬਣਨਾ ਨਹੀਂ ਹੈ। ਇਹ ਬਾਬਾ ( ਬ੍ਰਹਮਾ ) ਕਹਿੰਦੇ ਹਨ ਮੈਂ ਤੇ ਬਣਨਾ ਹੈ ਨਾ। ਅਸੀਂ ਪੜ੍ਹ ਰਹੇ ਹਾਂ, ਇਹ ਬਣਨ ਦੇ ਲਈ। ਰਾਜਯੋਗ ਹੈ ਨਾ। ਬੱਚੇ ਵੀ ਕਹਿੰਦੇ ਹਨ ਅਸੀਂ ਪ੍ਰਿੰਸ - ਪ੍ਰਿੰਸੇਜ਼ ਬਣਾਂਗੇ। ਬਾਪ ਕਹਿੰਦੇ ਹਨ ਬਿਲਕੁਲ ਠੀਕ ਹੈ। ਤੁਹਾਡੇ ਮੂੰਹ ਵਿੱਚ ਗੁਲਾਬ। ਇਹ ਇਮਤਿਹਾਨ ਹੈ ਵੀ ਪ੍ਰਿੰਸ - ਪ੍ਰਿੰਸੇਜ਼ ਬਣਨ ਦਾ। ਨਾਲੇਜ ਤਾਂ ਬੜੀ ਸਹਿਜ ਹੈ। ਬਾਪ ਨੂੰ ਯਾਦ ਕਰਨਾ ਹੈ ਅਤੇ ਭਵਿੱਖ ਵਰਸੇ ਨੂੰ ਯਾਦ ਕਰਨਾ ਹੈ। ਇਸ ਯਾਦ ਕਰਨ ਵਿੱਚ ਹੀ ਮਿਹਨਤ ਹੈ। ਇਸ ਯਾਦ ਵਿੱਚ ਰਹੋਗੇ ਤਾਂ ਫਿਰ ਅੰਤ ਮਤਿ ਸੋ ਗਤੀ ਹੋ ਜਾਵੇਗੀ। ਸੰਨਿਆਸੀ ਲੋਕ ਮਿਸਾਲ ਦਿੰਦੇ ਹਨ, ਕੋਈ ਕਹਿੰਦੇ ਹਨ ਮੈਂ ਭੈਂਸ ਹਾਂ...ਤਾਂ ਸੱਚਮੁੱਚ ਸਮਝਣ ਲੱਗਾ। ਉਹ ਹਨ ਸਭ ਫਾਲਤੂ ਗੱਲਾਂ। ਇੱਥੇ ਤਾਂ ਰਿਲੀਜਨ ਦੀ ਗੱਲ ਹੈ। ਤਾਂ ਬੱਚਿਆਂ ਨੂੰ ਸਮਝਾਉਂਦੇ ਹਨ ਗਿਆਨ ਤਾਂ ਬਹੁਤ ਸਹਿਜ ਹੈ, ਪਰੰਤੂ ਯਾਦ ਵਿੱਚ ਮਿਹਨਤ ਹੈ। ਬਾਬਾ ਅਕਸਰ ਕਹਿੰਦੇ ਹਨ - ਤੁਸੀਂ ਤੇ ਬੇਬੀ ਹੋ। ਤਾਂ ਬੱਚਿਆਂ ਨੂੰ ਉਲਾਹਨੇ ਆਉਂਦੇ ਹਨ, ਅਸੀਂ ਬੇਬੀ ਹਾਂ? ਬਾਬਾ ਕਹਿੰਦੇ - ਹਾਂ, ਬੇਬੀ ਹੋ। ਭਾਵੇਂ ਗਿਆਨ ਤਾਂ ਬਹੁਤ ਚੰਗਾ ਹੈ, ਪ੍ਰਦਰਸ਼ਨੀ ਵਿੱਚ ਸਰਵਿਸ ਬਹੁਤ ਵਧੀਆ ਕਰਦੇ ਹੋ, ਰਾਤ - ਦਿਨ ਸਰਵਿਸ ਵਿੱਚ ਲਗ ਜਾਂਦੇ ਹੋ ਫਿਰ ਵੀ ਬੇਬੀ ਕਹਿ ਦਿੰਦਾ ਹਾਂ। ਬਾਪ ਕਹਿੰਦੇ ਹਨ ਇਹ (ਬ੍ਰਹਮਾ) ਵੀ ਬੇਬੀ ਹੈ। ਇਹ ਬਾਬਾ ਕਹਿੰਦੇ ਹਨ ਤੁਸੀਂ ਸਾਡੇ ਤੋਂ ਵੱਡੇ ਹੋ, ਇਨ੍ਹਾਂ ਦੇ ਉੱਪਰ ਤਾਂ ਬਹੁਤ ਮਾਮਲੇ ਹਨ। ਜਿਨ੍ਹਾਂ ਦੇ ਮੱਥੇ ਮਾਮਲਾ……ਸਭ ਖ਼ਿਆਲਾਤ ਰਹਿੰਦੀ ਹੈ। ਕਿੰਨੇ ਸਮਾਚਾਰ ਬਾਬਾ ਦੇ ਕੋਲ ਆਉਂਦੇ ਹਨ ਇਸਲਈ ਫਿਰ ਸਵੇਰੇ ਨੂੰ ਬੈਠ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਵਰਸਾ ਤਾਂ ਉਨ੍ਹਾਂ ਤੋਂ ਹੀ ਪਾਉਣਾ ਹੈ। ਤਾਂ ਬਾਪ ਨੂੰ ਯਾਦ ਕਰਨਾ ਹੈ। ਸਭ ਬੱਚਿਆਂ ਨੂੰ ਰੋਜ਼ ਸਮਝਾਉਂਦਾ ਹਾਂ। ਮਿੱਠੇ ਬੱਚਿਓ, ਤੁਸੀਂ ਯਾਦ ਦੀ ਯਾਤਰਾ ਵਿੱਚ ਬਹੁਤ ਕਮਜ਼ੋਰ ਹੋ। ਗਿਆਨ ਵਿੱਚ ਤਾਂ ਭਾਵੇਂ ਚੰਗੇ ਹੋ ਪਰ ਹਰ ਇੱਕ ਆਪਣੇ ਦਿਲ ਤੋਂ ਪੁੱਛੇ - ਮੈ ਬਾਬਾ ਦੀ ਯਾਦ ਵਿੱਚ ਕਿੰਨਾ ਰਹਿੰਦਾ ਹਾਂ? ਅੱਛਾ, ਦਿਨ ਵਿੱਚ ਬਹੁਤ ਕੰਮ ਆਦਿ ਵਿੱਚ ਬਿਜ਼ੀ ਰਹਿੰਦੇ ਹੋ, ਉਵੇਂ ਤੇ ਕੰਮ ਕਰਦੇ ਵੀ ਯਾਦ ਵਿੱਚ ਰਹਿ ਸਕਦੇ ਹੋ। ਕਹਾਵਤ ਵੀ ਹੈ ਹੱਥ ਕਾਰ ਡੇ ਦਿਲ ਯਾਰ ਡੇ…….(ਹੱਥਾਂ ਤੋਂ ਕੰਮ ਕਰਦੇ, ਬੁੱਧੀ ਉੱਥੇ ਲੱਗੀ ਰਹੇ) ਜਿਵੇਂ ਭਗਤੀ ਮਾਰਗ ਵਿੱਚ ਭਾਵੇਂ ਪੂਜਾ ਕਰਦੇ ਰਹਿੰਦੇ ਹਨ, ਬੁੱਧੀ ਹੋਰ - ਹੋਰ ਵੱਲ ਧੰਦੇ ਆਦਿ ਵਿੱਚ ਚਲੀ ਜਾਂਦੀ ਹੈ ਅਥਵਾ ਕੋਈ ਇਸਤਰੀ ਦਾ ਪਤੀ ਵਿਲਾਇਤ ਵਿੱਚ ਹੋਵੇਗਾ ਤਾਂ ਉਨ੍ਹਾਂ ਦੀ ਬੁੱਧੀ ਉੱਥੇ ਚਲੀ ਜਾਵੇਗੀ, ਜਿਸ ਨਾਲ ਜਾਸਤੀ ਕਨੈਕਸ਼ਨ ਹੈ। ਤਾਂ ਭਾਵੇਂ ਸਰਵਿਸ ਚੰਗੀ ਕਰਦੇ ਹੋ ਫਿਰ ਵੀ ਬੇਬੀ ਤੋਂ ਵੀ ਬੇਬੀ ਹੋ। ਜਿਸ ਬਾਪ ਤੋਂ ਤੁਸੀਂ ਪ੍ਰਿੰਸ - ਪ੍ਰਿੰਸੇਜ਼ ਬਣਦੇ ਹੋ, ਉਹ ਤੁਹਾਡਾ ਬਾਪ - ਟੀਚਰ - ਗੁਰੂ ਹਨ, ਤੁਸੀਂ ਉਨ੍ਹਾਂ ਨੂੰ ਭੁੱਲ ਜਾਂਦੇ ਹੋ!

ਜੋ ਬੱਚੇ ਆਪਣਾ ਪੂਰਾ - ਪੂਰਾ ਪੋਤਾਮੇਲ ਬਾਪ ਨੂੰ ਭੇਜ ਦਿੰਦੇ ਹਨ ਬਾਬਾ ਉਨ੍ਹਾਂ ਨੂੰ ਹੀ ਆਪਣੀ ਰਾਏ ਦਿੰਦੇ ਹਨ। ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਅਸੀਂ ਬਾਪ ਨੂੰ ਕਿਵੇਂ ਯਾਦ ਕਰਦੇ ਹਾਂ? ਕੱਦ ਯਾਦ ਕਰਦੇ ਹਾਂ? ਫਿਰ ਬਾਪ ਰਾਏ ਦੇਣਗੇ। ਬਾਬਾ ਸਮਝ ਜਾਣਗੇ ਇਨ੍ਹਾਂ ਦੀ ਇਹ ਸਰਵਿਸ ਹੈ, ਇਸ ਅਨੁਸਾਰ ਉਨ੍ਹਾਂ ਨੂੰ ਕਿੰਨੀ ਫੁਰਸਤ ਰਹਿ ਸਕਦੀ ਹੈ?ਗੌਰਮੈਂਟ ਦੀ ਨੌਕਰੀ ਵਾਲਿਆਂ ਨੂੰ ਫੁਰਸਤ ਬਹੁਤ ਰਹਿੰਦੀ ਹੈ। ਕੰਮ ਥੋੜਾ ਹਲਕਾ ਹੋਇਆ, ਬਾਪ ਨੂੰ ਯਾਦ ਕਰਦੇ ਰਹੋ। ਘੁੰਮਦੇ - ਫਿਰਦੇ ਵੀ ਬਾਪ ਦੀ ਯਾਦ ਰਹੇ। ਬਾਬਾ ਟਾਈਮ ਵੀ ਦਿੰਦੇ ਹਨ। ਅੱਛਾ, ਰਾਤ ਨੂੰ 9 ਵਜੇ ਸੋ ਜਾਓ ਫਿਰ 2-3 ਵਜੇ ਉਠਕੇ ਯਾਦ ਕਰੋ। ਇੱਥੇ ਆਕੇ ਬੈਠ ਜਾਓ। ਪਰ ਇਹ ਵੀ ਬੈਠਣ ਦੀ ਆਦਤ ਬਾਬਾ ਨਹੀਂ ਪਾਉਂਦੇ ਹਨ, ਯਾਦ ਤਾਂ ਚਲਦੇ - ਫਿਰਦੇ ਵੀ ਕਰ ਸਕਦੇ ਹਾਂ। ਇੱਥੇ ਤਾਂ ਬੱਚਿਆਂ ਨੂੰ ਬਹੁਤ ਫੁਰਸਤ ਹੈ। ਪਹਿਲੋਂ ਤੁਸੀਂ ਏਕਾਂਤ ਵਿੱਚ ਪਹਾੜਾਂ ਤੇ ਜਾਕੇ ਬੈਠਦੇ ਸੀ। ਬਾਪ ਨੂੰ ਯਾਦ ਤਾਂ ਜਰੂਰ ਕਰਨਾ ਹੈ। ਨਹੀਂ ਤਾਂ ਵਿਕਰਮ ਵਿਨਾਸ਼ ਕਿਵੇਂ ਹੋਣਗੇ। ਬਾਪ ਨੂੰ ਯਾਦ ਨਹੀਂ ਕਰ ਸਕਦੇ ਹੋ ਤਾਂ ਜਿਵੇਂ ਬੇਬੀ ਤੋਂ ਬੇਬੀ ਠਹਿਰੇ ਨਾ। ਸਾਰਾ ਮਦਾਰ ਯਾਦ ਤੇ ਹੈ। ਪਤਿਤ - ਪਾਵਨ ਬਾਪ ਨੂੰ ਯਾਦ ਕਰਨ ਦੀ ਮਿਹਨਤ ਹੈ। ਨਾਲੇਜ ਤਾਂ ਬਹੁਤ ਸਹਿਜ ਹੈ। ਇਹ ਵੀ ਜਾਣਦੇ ਹਨ - ਇੱਥੇ ਆਕੇ ਸਮਝਣਗੇ ਵੀ ਉਹ ਹੀ ਜੋ ਕਲਪ ਪਹਿਲੇ ਆਏ ਹੋਣਗੇ। ਬੱਚਿਆਂ ਨੂੰ ਡਾਇਰੈਕਸ਼ਨ ਮਿਲਦੇ ਰਹਿੰਦੇ ਹਨ। ਕੋਸ਼ਿਸ਼ ਇਹ ਹੀ ਕਰਨੀ ਹੈ ਅਸੀਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਕਿਵੇਂ ਬਣੀਏ। ਸਿਵਾਏ ਬਾਪ ਦੀ ਯਾਦ ਦੇ ਹੋਰ ਕੋਈ ਉਪਾਏ ਨਹੀਂ। ਬਾਬਾ ਨੂੰ ਦੱਸ ਸਕਦੇ ਹਾਂ, ਬਾਬਾ ਸਾਡਾ ਇਹ ਧੰਧਾ ਹੋਣ ਦੇ ਕਾਰਨ ਅਥਵਾ ਇਹ ਕੰਮ ਹੋਣ ਦੇ ਕਾਰਨ ਅਸੀਂ ਯਾਦ ਨਹੀਂ ਕਰ ਸਕਦੇ ਹਾਂ। ਬਾਬਾ ਫੱਟ ਤੋਂ ਰਾਏ ਦੇਣਗੇ - ਇਵੇਂ ਨਹੀਂ, ਇਵੇਂ ਕਰੋ। ਤੁਹਾਡਾ ਸਾਰਾ ਮਦਾਰ ਯਾਦ ਤੇ ਹੈ। ਚੰਗੇ - ਚੰਗੇ ਬੱਚੇ ਗਿਆਨ ਤਾਂ ਬਹੁਤ ਚੰਗਾ ਦਿੰਦੇ ਹੈ, ਕਿਸੇ ਨੂੰ ਖੁਸ਼ ਕਰ ਦਿੰਦੇ ਹਨ ਪਰ ਯੋਗ ਹੈ ਨਹੀਂ। ਬਾਪ ਨੂੰ ਯਾਦ ਕਰਨਾ ਹੈ। ਇਹ ਸਮਝਦੇ ਹੋਏ ਵੀ ਫਿਰ ਭੁੱਲ ਜਾਂਦੇ ਹਨ, ਇਸ ਵਿੱਚ ਹੀ ਮਿਹਨਤ ਹੈ। ਆਦਤ ਪੈ ਜਾਏਗੀ ਤਾਂ ਫਿਰ ਐਰੋਪਲੇਨ ਜਾਂ ਟ੍ਰੇਨ ਵਿੱਚ ਬੈਠੇ ਰਹਿਣਗੇ ਤਾਂ ਵੀ ਆਪਣੀ ਧੁੰਨ ਲੱਗੀ ਰਹੇਗੀ। ਅੰਦਰ ਵਿੱਚ ਖੁਸ਼ੀ ਹੋਵੇਗੀ ਅਸੀਂ ਬਾਬਾ ਤੋਂ ਭਵਿੱਖ ਪ੍ਰਿੰਸ - ਪ੍ਰਿੰਸੇਜ਼ ਬਣ ਰਹੇ ਹਾਂ। ਸਵੇਰੇ ਨੂੰ ਉਠਕੇ ਇਵੇਂ ਬਾਪ ਦੀ ਯਾਦ ਵਿੱਚ ਬੈਠ ਜਾਓ। ਫਿਰ ਥੱਕ ਜਾਂਦੇ ਹੋ। ਅੱਛਾ, ਯਾਦ ਵਿੱਚ ਲੇਟ ਜਾਓ। ਬਾਪ ਯੁਕਤੀਆਂ ਦੱਸਦੇ ਹਨ। ਚੱਲਦੇ - ਫਿਰਦੇ ਯਾਦ ਨਹੀਂ ਕਰ ਸਕਦੇ ਹੋ ਤਾਂ ਬਾਬਾ ਕਹਿਣਗੇ ਅੱਛਾ ਰਾਤ ਨੂੰ ਨੇਸ਼ਠਾ ਵਿੱਚ ਬੈਠੋ ਤਾਂ ਕੁਝ ਤੁਹਾਡਾ ਜਮ੍ਹਾਂ ਹੋ ਜਾਵੇ। ਪਰ ਇਹ ਜਬਰਦਸਤੀ ਇੱਕ ਜਗ੍ਹਾ ਬੈਠਣਾ ਹਠਯੋਗ ਹੋ ਜਾਂਦਾ ਹੈ। ਤੁਹਾਡਾ ਤਾਂ ਹੈ ਸਹਿਜ ਮਾਰਗ। ਰੋਟੀ ਖਾਂਦੇ ਹੋ ਬਾਬਾ ਨੂੰ ਯਾਦ ਕਰੋ। ਅਸੀਂ ਬਾਬਾ ਦੁਆਰਾ ਵਿਸ਼ਵ ਦਾ ਮਾਲਿਕ ਬਣ ਰਹੇ ਹਾਂ। ਆਪਣੇ ਨਾਲ ਗੱਲਾਂ ਕਰਦੇ ਰਹੋ, ਮੈ ਇਸ ਪੜ੍ਹਾਈ ਤੋਂ ਇਹ ਬਣਦਾ ਹਾਂ। ਪੜ੍ਹਾਈ ਤੇ ਪੂਰਾ ਅਟੈਂਸ਼ਨ ਦੇਣਾ ਹੈ। ਤੁਹਾਡੀ ਸਬਜੈਕਟ ਹੀ ਥੋੜੀ ਹੈ। ਬਾਬਾ ਕਿੰਨਾ ਥੋੜਾ ਸਮਝਾਉਂਦੇ ਹਨ, ਕੋਈ ਵੀ ਗੱਲ ਨਾ ਸਮਝੋ ਤਾਂ ਬਾਬਾ ਤੋਂ ਪੁੱਛੋਂ। ਆਪਣੇ ਨੂੰ ਆਤਮਾ ਸਮਝਣਾ ਹੈ, ਇਹ ਸ਼ਰੀਰ ਤਾਂ 5 ਭੂਤਾਂ ਦਾ ਹੈ। ਮੈ ਸ਼ਰੀਰ ਹਾਂ, ਇਵੇਂ ਕਹਿਣਾ ਗੋਇਆ ਆਪਣੇ ਨੂੰ ਭੂਤ ਸਮਝਣਾ ਹੈ। ਇਹ ਹੈ ਹੀ ਆਸੁਰੀ ਦੁਨੀਆ, ਇਹ ਹੈ ਦੈਵੀ ਦੁਨੀਆਂ। ਇੱਥੇ ਸਭ ਦੇਹ - ਅਭਿਮਾਨੀ ਹਨ। ਆਪਣੀ ਆਤਮਾ ਨੂੰ ਕੋਈ ਜਾਣਦੇ ਨਹੀਂ। ਰਾਂਗ ਅਤੇ ਰਾਈਟ ਤਾਂ ਹੁੰਦਾ ਹੈ ਨਾ। ਅਸੀਂ ਆਤਮਾ ਅਵਿਨਾਸ਼ੀ ਹਾਂ - ਇਹ ਸਮਝਣਾ ਹੈ ਰਾਈਟ। ਆਪਣੇ ਨੂੰ ਵਿਨਾਸ਼ੀ ਸ਼ਰੀਰ ਸਮਝਣਾ ਰਾਂਗ ਹੋ ਜਾਂਦਾ ਹੈ। ਦੇਹ ਦਾ ਬੜਾ ਹੰਕਾਰ ਹੈ। ਹੁਣ ਬਾਪ ਕਹਿੰਦੇ ਹਨ - ਦੇਹ ਨੂੰ ਭੁੱਲੋ, ਆਤਮ - ਅਭਿਮਾਨੀ ਬਣੋ। ਇਸ ਵਿੱਚ ਹੈ ਮਿਹਨਤ। 84 ਜਨਮ ਲੈਂਦੇ ਹੋ, ਹੁਣ ਘਰ ਚੱਲਣਾ ਹੈ। ਤੁਹਾਨੂੰ ਹੀ ਇਜ਼ੀ ਲੱਗਦਾ ਹੈ, ਤੁਹਾਡੇ ਹੀ 84 ਜਨਮ ਹਨ। ਸੂਰਜਵੰਸ਼ੀ ਦੇਵਤਾ ਧਰਮ ਵਾਲਿਆਂ ਦੇ 84 ਜਨਮ ਹਨ, ਕਰੈਕਟ ਕਰ ਲਿੱਖਣਾ ਹੁੰਦਾ ਹੈ। ਬੱਚੇ ਪੜ੍ਹਦੇ ਰਹਿੰਦੇ ਹਨ, ਕ੍ਰੇਕਸ਼ਨ ਹੁੰਦੀ ਰਹਿੰਦੀ ਹੈ। ਉਸ ਪੜ੍ਹਾਈ ਵਿੱਚ ਵੀ ਨੰਬਰਵਾਰ ਹੁੰਦੇ ਹੈ ਨਾ। ਘੱਟ ਪੜ੍ਹਨਗੇ ਤਾਂ ਪਗਾਰ (ਪੈਸਾ) ਵੀ ਘੱਟ ਮਿਲੇਗਾ। ਹੁਣ ਤੁਸੀਂ ਬੱਚੇ ਬਾਬਾ ਦੇ ਕੋਲ ਆਏ ਹੋ ਸੱਚੀ - ਸੱਚੀ ਨਰ ਤੋਂ ਨਾਰਾਇਣ ਬਣਨ ਦੀ ਅਮਰਕਥਾ ਸੁਣਨ। ਇਹ ਮ੍ਰਿਤਯੁਲੋਕ ਹੁਣ ਖਤਮ ਹੋਣਾ ਹੈ। ਸਾਨੂੰ ਅਮਰਲੋਕ ਜਾਣਾ ਹੈ। ਹੁਣ ਤੁਸੀਂ ਬੱਚਿਆਂ ਨੂੰ ਇਹ ਚਿੰਤਾ ਲੱਗ ਜਾਣੀ ਚਾਹੀਦੀ ਹੈ ਕਿ ਸਾਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ, ਪਤਿਤ ਤੋਂ ਪਾਵਨ ਬਣਨਾ ਹੈ। ਪਤਿਤ - ਪਾਵਨ ਬਾਪ ਸਾਰੇ ਬੱਚਿਆਂ ਨੂੰ ਇੱਕ ਹੀ ਯੁਕਤੀ ਦੱਸਦੇ ਹਨ - ਸਿਰਫ ਕਹਿੰਦੇ ਹਨ ਬਾਪ ਨੂੰ ਯਾਦ ਕਰੋ, ਚਾਰਟ ਰੱਖੋ ਤਾਂ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ। ਹੁਣ ਤੁਹਾਨੂੰ ਗਿਆਨ ਹੈ, ਦੁਨੀਆਂ ਤਾਂ ਘੋਰ ਹਨ੍ਹੇਰੇ ਵਿੱਚ ਹੈ। ਤੁਹਾਨੂੰ ਹੁਣ ਰੋਸ਼ਨੀ ਮਿਲਦੀ ਹੈ। ਤੁਸੀਂ ਤ੍ਰਿਨੇਤ੍ਰੀ, ਤ੍ਰਿਕਾਲਦਰਸ਼ੀ ਬਣ ਰਹੇ ਹੋ। ਬਹੁਤ ਇਵੇਂ ਵੀ ਮਨੁੱਖ ਹਨ ਜੋ ਕਹਿੰਦੇ ਹਨ ਗਿਆਨ ਤਾਂ ਜਿੱਥੇ - ਕਿੱਥੇ ਮਿਲਦਾ ਰਹਿੰਦਾ ਹੈ, ਇਹ ਕੋਈ ਨਵੀਂ ਗੱਲ ਨਹੀਂ ਹੈ। ਅਰੇ, ਇਹ ਗਿਆਨ ਕਿਸੇ ਨੂੰ ਮਿਲਦਾ ਹੀ ਨਹੀਂ। ਜੇ ਉੱਥੇ ਗਿਆਨ ਮਿਲਦਾ ਵੀ ਹੈ ਫਿਰ ਵੀ ਕਰਦੇ ਤਾਂ ਕੁਝ ਨਹੀਂ ਹੋ। ਨਰ ਤੋਂ ਨਾਰਾਇਣ ਬਣਨ ਦਾ ਕੋਈ ਪੁਰਸ਼ਾਰਥ ਕਰਦੇ ਹਨ? ਕੁਝ ਵੀ ਨਹੀਂ। ਤਾਂ ਬਾਪ ਬੱਚਿਆਂ ਨੂੰ ਕਹਿੰਦੇ ਹਨ - ਸਵੇਰੇ ਦਾ ਟਾਈਮ ਬਹੁਤ ਚੰਗਾ ਹੈ। ਬੜਾ ਮਜ਼ਾ ਆਉਂਦਾ ਹੈ, ਸ਼ਾਂਤ ਹੋ ਜਾਂਦੇ ਹਨ, ਵਾਯੂਮੰਡਲ ਚੰਗਾ ਰਹਿੰਦਾ ਹੈ। ਸਭ ਤੋਂ ਖਰਾਬ ਵਾਯੂਮੰਡਲ ਰਹਿੰਦਾ ਹੈ - 10 ਤੋਂ 12 ਵਜੇ ਤਕ ਇਸਲਈ ਸਵੇਰੇ ਦਾ ਟਾਈਮ ਬਹੁਤ ਚੰਗਾ ਹੈ। ਰਾਤ ਨੂੰ ਜਲਦੀ ਸੋ ਜਾਓ ਫਿਰ 2-3 ਵਜੇ ਉਠੋ। ਅਰਾਮ ਨਾਲ ਬੈਠੋ। ਬਾਬਾ ਨਾਲ ਗੱਲਾਂ ਕਰੋ। ਵਰਲਡ ਦੀ ਹਿਸਟਰੀ - ਜਾਗਰਫ਼ੀ ਯਾਦ ਕਰੋ। ਸ਼ਿਵਬਾਬਾ ਕਹਿੰਦੇ ਹਨ - ਮੇਰੇ ਵਿੱਚ ਗਿਆਨ ਹੈ ਨਾ, ਰਚਤਾ ਅਤੇ ਰਚਨਾ ਦਾ। ਮੈ ਤੁਹਾਨੂੰ ਟੀਚਰ ਬਣ ਕੇ ਪੜ੍ਹਾਉਂਦਾ ਹਾਂ। ਤੁਸੀਂ ਆਤਮਾ ਬਾਪ ਨੂੰ ਯਾਦ ਕਰਦੇ ਰਹਿੰਦੇ ਹੋ। ਭਾਰਤ ਦਾ ਪ੍ਰਾਚੀਨ ਯੋਗ ਮਸ਼ਹੂਰ ਹੈ। ਯੋਗ ਕਿਸ ਦੇ ਨਾਲ? ਇਹ ਵੀ ਲਿੱਖਣਾ ਹੈ। ਆਤਮਾ ਦਾ ਪਰਮਾਤਮਾ ਦੇ ਨਾਲ ਯੋਗ ਮਤਲਬ ਯਾਦ ਹੈ। ਤੁਸੀਂ ਬੱਚੇ ਹੁਣ ਜਾਣਦੇ ਹੋ ਅਸੀਂ ਆਲਰਾਊਂਡਰ ਹਾਂ। ਪੂਰੇ 84 ਜਨਮ ਲੈਂਦੇ ਹਾਂ। ਇਹ ਬ੍ਰਾਹਮਣ ਕੁਲ ਦੇ ਹੀ ਆਉਣਗੇ, ਅਸੀਂ ਬ੍ਰਾਹਮਣ ਹਾਂ। ਹੁਣ ਅਸੀਂ ਦੇਵਤਾ ਬਣਨ ਵਾਲੇ ਹਾਂ। ਸਰਸਵਤੀ ਵੀ ਬੇਟੀ ਹੈ ਨਾ। ਬੁੱਢਾ ਵੀ ਹਾਂ, ਬਹੁਤ ਖੁਸ਼ੀ ਹੁੰਦੀ ਹੈ, ਹੁਣ ਅਸੀਂ ਸ਼ਰੀਰ ਛੱਡ ਫਿਰ ਜਾਕੇ ਰਾਜਾ ਦੇ ਘਰ ਵਿੱਚ ਜਨਮ ਲਵਾਂਗੇ। ਮੈ ਪੜ੍ਹ ਰਿਹਾ ਹਾਂ। ਫਿਰ ਗੋਲਡਨ ਸਪੂਨ ਇਨ ਮਾਊਥ ਹੋਵੇਗਾ। ਤੁਸੀਂ ਸਭ ਦੀ ਇਹ ਏਮ ਆਬਜੈਕਟ ਹੈ। ਖੁਸ਼ੀ ਕਿਓਂ ਨਹੀਂ ਹੋਣੀ ਚਾਹੀਦੀ ਹੈ। ਮਨੁੱਖ ਭਾਵੇਂ ਕੀ ਵੀ ਬੋਲਦੇ ਰਹਿਣ। ਤੁਹਾਡੀ ਖੁਸ਼ੀ ਕਿਓਂ ਗੁੰਮ ਹੋ ਜਾਣੀ ਚਾਹੀਦੀ। ਬਾਪ ਨੂੰ ਯਾਦ ਹੀ ਨਹੀਂ ਕਰਨਗੇ ਤਾਂ ਨਰ ਤੋਂ ਨਾਰਾਇਣ ਕਿਵੇਂ ਬਣੋਗੇ। ਉੱਚ ਬਣਨਾ ਚਾਹੀਦਾ ਹੈ ਨਾ। ਇਵੇਂ ਪੁਰਸ਼ਾਰਥ ਕਰਕੇ ਵਿਖਾਓ, ਮੁੰਝਦੇ ਕਿਓਂ ਹੋ? ਦਿਲਹੋਲ ਕਿਓਂ ਹੁੰਦੇ ਹੋ ਕਿ ਸਾਰੇ ਥੋੜੀ ਰਾਜਾ ਬਣਨਗੇ! ਇਹ ਖਿਆਲ ਆਇਆ, ਫੇਲ ਹੋਇਆ। ਸਕੂਲ ਵਿੱਚ ਬੈਰਿਸਟਰੀ, ਇੰਜੀਨੀਅਰਿੰਗ ਆਦਿ ਪੜ੍ਹਦੇ ਹਨ। ਇਵੇਂ ਕਹਾਂਗੇ ਕਿ ਸਭ ਥੋੜੀ ਬੈਰਿਸਟਰ ਬਣਨਗੇ। ਨਹੀਂ ਪੜ੍ਹਨਗੇ ਤਾਂ ਫੇਲ ਹੋ ਜਾਵਾਂਗੇ। 16108 ਦੀ ਸਾਰੀ ਮਾਲਾ ਹੈ। ਪਹਿਲੇ - ਪਹਿਲੇ ਕੌਣ ਆਏਗਾ? ਜਿੰਨਾ ਜੋ ਪੁਰਸ਼ਾਰਥ ਕਰਨਗੇ। ਇੱਕ - ਦੋ ਤੋਂ ਤਿੱਖਾ ਪੁਰਸ਼ਾਰਥ ਕਰਦੇ ਤਾਂ ਹੈ ਨਾ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈ - ਹੁਣ ਅਸੀਂ ਇਹ ਪੁਰਾਣਾ ਸ਼ਰੀਰ ਛੱਡ ਘਰ ਜਾਣਾ ਹੈ। ਇਹ ਵੀ ਯਾਦ ਰਹੇ ਤਾਂ ਪੁਰਸ਼ਾਰਥ ਤੀਵਰ ਹੋ ਜਾਏਗਾ। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ ਕਿ ਸਰਵ ਦਾ ਮੁਕਤੀ - ਜੀਵਨਮੁਕਤੀ ਦਾਤਾ ਹੈ ਹੀ ਇੱਕ ਬਾਪ। ਅੱਜ ਦੁਨੀਆਂ ਵਿੱਚ ਇੰਨੇ ਕਰੋੜਾਂ ਮਨੁੱਖ ਹਨ। ਤੁਸੀਂ 9 ਲੱਖ ਹੋਵੋਗੇ। ਸੋ ਵੀ ਅਬਾਊਟ ਕਿਹਾ ਜਾਂਦਾ ਹੈ। ਸਤਯੁਗ ਵਿੱਚ ਹੋਰ ਕਿੰਨੇ ਹੋਣਗੇ। ਰਜਾਈ ਵਿੱਚ ਕੁਝ ਤਾਂ ਆਦਮੀ ਚਾਹੀਦੇ ਹਨ ਨਾ। ਇਹ ਰਜਾਈ ਸਥਾਪਨ ਹੋ ਰਹੀ ਹੈ। ਬੁੱਧੀ ਕਹਿੰਦੀ ਹੈ ਸਤਯੁਗ ਵਿੱਚ ਬਹੁਤ ਛੋਟਾ ਝਾੜ ਹੁੰਦਾ ਹੈ, ਬਿਊਟੀਫੁਲ। ਨਾਮ ਹੀ ਹੈ ਸ੍ਵਰਗ ਪੈਰਾਡਾਈਜ਼। ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਸਾਰਾ ਚੱਕਰ ਫਿਰਦਾ ਰਹਿੰਦਾ ਹੈ। ਇਹ ਵੀ ਹਮੇਸ਼ਾ ਫਿਰਦਾ ਰਹੇ ਤਾਂ ਵੀ ਚੰਗਾ।

ਇਹ ਖਾਂਸੀ ਆਦਿ ਹੁੰਦੀ ਹੈ ਇਹ ਕਰਮਭੋਗ ਹਨ, ਇਹ ਪੁਰਾਣੀ ਜੁੱਤੀ ਹੈ। ਨਵੀਂ ਤਾਂ ਇੱਥੇ ਮਿਲਣੀ ਨਹੀਂ ਹੈ। ਮੈਂ ਪੁਨਰਜਨਮ ਤਾਂ ਲੈਂਦਾ ਨਹੀਂ ਹਾਂ। ਨਾ ਕੋਈ ਗਰਭ ਵਿੱਚ ਜਾਂਦਾ ਹਾਂ। ਮੈ ਤਾਂ ਸਾਧਾਰਨ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਵਾਨਪ੍ਰਸਥ ਅਵਸਥਾ ਹੈ, ਹੁਣ ਵਾਣੀ ਤੋਂ ਪਰੇ ਸ਼ਾਂਤੀਧਾਮ ਜਾਣਾ ਹੈ। ਜਿਵੇਂ ਰਾਤ ਤੋਂ ਦਿਨ, ਦਿਨ ਤੋਂ ਰਾਤ ਜਰੂਰ ਹੋਣੀ ਹੈ, ਉਵੇਂ ਪੁਰਾਣੀ ਦੁਨੀਆਂ ਜਰੂਰ ਵਿਨਾਸ਼ ਹੋਣੀ ਹੈ। ਇਹ ਸੰਗਮਯੁਗ ਜਰੂਰ ਪੂਰਾ ਹੋ ਫਿਰ ਸਤਯੁਗ ਆਏਗਾ। ਬੱਚਿਆਂ ਨੂੰ ਯਾਦ ਦੀ ਯਾਤਰਾ ਤੇ ਬਹੁਤ ਧਿਆਨ ਦੇਣਾ ਹੈ, ਜੋ ਹੁਣ ਬਹੁਤ ਘੱਟ ਹੈ, ਇਸਲਈ ਬਾਬਾ ਬੇਬੀ ਕਹਿੰਦੇ ਹਨ। ਬੇਬੀਪਨਾ ਵਿਖਾਉਂਦੇ ਹਨ। ਕਹਿੰਦੇ ਹਨ ਬਾਬਾ ਨੂੰ ਯਾਦ ਨਹੀਂ ਕਰ ਸਕਦਾ ਹਾਂ, ਤਾਂ ਬੇਬੀ ਕਹਿਣਗੇ ਨਾ। ਤੁਸੀਂ ਛੋਟੇ ਬੇਬੀ ਹੋ, ਬਾਪ ਨੂੰ ਭੁੱਲ ਜਾਂਦੇ ਹੋ? ਮਿੱਠੇ ਤੋਂ ਮਿੱਠੇ ਬਾਪ, ਟੀਚਰ, ਗੁਰੂ ਅੱਧਾ ਕਲਪ ਦਾ ਬਿਲਵਡ ਮੋਸਟ, ਉਨ੍ਹਾਂ ਨੂੰ ਭੁੱਲ ਜਾਂਦੇ ਹੋ! ਅਧਾਕਲਪ ਦੁੱਖ ਵਿੱਚ ਤੁਸੀਂ ਉਨ੍ਹਾਂਨੂੰ ਯਾਦ ਕਰਦੇ ਆਏ ਹੋ, ਹੇ ਭਗਵਾਨ! ਆਤਮਾ ਸ਼ਰੀਰ ਦਵਾਰਾ ਕਹਿੰਦੀ ਹੈ ਨਾ। ਹੁਣ ਮੈਂ ਆਇਆ ਹਾਂ, ਚੰਗੀ ਰੀਤੀ ਯਾਦ ਕਰੋ। ਬਹੁਤਿਆਂ ਨੂੰ ਰਸਤਾ ਦੱਸੋ। ਅੱਗੇ ਚਲਕੇ ਬਹੁਤ ਵ੍ਰਿਧੀ ਨੂੰ ਪਾਉਂਦੇ ਰਹਿਣਗੇ। ਧਰਮ ਦੀ ਵ੍ਰਿਧੀ ਤਾਂ ਹੁੰਦੀ ਹੈ ਨਾ। ਅਰਵਿੰਦ ਘੋਸ਼ ਦਾ ਮਿਸਾਲ। ਅੱਜ ਉਨ੍ਹਾਂ ਦੇ ਕਿੰਨੇ ਸੈਂਟਰਜ਼ ਹਨ। ਹੁਣ ਤੁਸੀਂ ਬੱਚੇ ਜਾਣਦੇ ਹੋ ਇਹ ਸਭ ਹੈ ਭਗਤੀ ਮਾਰਗ। ਹੁਣ ਤੁਹਾਨੂੰ ਗਿਆਨ ਮਿਲਦਾ ਹੈ। ਪੁਰਸ਼ੋਤਮ ਬਣਨ ਦੇ ਲਈ ਇਹ ਨਾਲੇਜ ਹੈ। ਤੁਸੀਂ ਮਨੁੱਖ ਤੋਂ ਦੇਵਤਾ ਬਣਦੇ ਹੋ। ਬਾਪ ਆਕੇ ਸਭ ਮੂਤਪਲੀਤੀ ਕਪੜਿਆਂ ਨੂੰ ਸਾਫ ਕਰਦੇ ਹਨ। ਉਨ੍ਹਾਂ ਦੀ ਹੀ ਮਹਿਮਾ ਹੈ। ਮੁੱਖ ਹੈ ਯਾਦ। ਨਾਲੇਜ ਤਾਂ ਬਹੁਤ ਸਹਿਜ ਹੈ। ਮੁਰਲੀ ਪੜ੍ਹ ਕੇ ਸੁਣਾਓ। ਯਾਦ ਕਰਦੇ ਰਹੋ। ਯਾਦ ਕਰਦੇ - ਕਰਦੇ ਆਤਮਾ ਪਵਿੱਤਰ ਹੋ ਜਾਵੇਗੀ। ਪੈਟਰੋਲ ਭਰਦਾ ਜਾਵੇਗਾ। ਫਿਰ ਇਹ ਭੱਜੇ। ਇਹ ਸ਼ਿਵਬਾਬਾ ਦੀ ਬਰਾਤ ਕਹੋ, ਬੱਚੇ ਕਹੋ। ਬਾਪ ਕਹਿੰਦੇ ਹਨ ਮੈ ਆਇਆ ਹਾਂ, ਕਾਮ ਚਿਤਾ ਤੋਂ ਉਤਾਰ ਕੇ ਤੁਹਾਨੂੰ ਹੁਣ ਯੋਗ ਚਿਤਾ ਤੇ ਬਿਠਾਉਂਦਾ ਹਾਂ। ਯੋਗ ਤੋਂ ਹੈਲਥ, ਗਿਆਨ ਤੋਂ ਵੈਲਥ ਮਿਲਦੀ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਏਮ ਆਬਜੈਕਟ ਨੂੰ ਸਾਹਮਣੇ ਰੱਖ ਖੁਸ਼ੀ ਵਿੱਚ ਰਹਿਣਾ ਹੈ। ਕਦੀ ਦਿਲਹੋਲ (ਦਿਲਸ਼ਿਕਸਤ) ਨਹੀਂ ਬਣਨਾ ਹੈ - ਇਹ ਖਿਆਲ ਕਦੀ ਨਾ ਆਵੇ ਕਿ ਸਭ ਥੋੜੀ ਰਾਜਾ ਬਣਨਗੇ। ਪੁਰਸ਼ਾਰਥ ਕਰ ਉੱਚ ਪਦ ਪਾਉਣਾ ਹੈ।

2. ਮੋਸ੍ਟ ਬਿਲਵੇਡ ਬਾਪ ਨੂੰ ਬੜੇ ਪਿਆਰ ਨਾਲ ਯਾਦ ਕਰਨਾ ਹੈ, ਇਸ ਵਿੱਚ ਬੇਬੀ ਨਹੀਂ ਬਣਨਾ ਹੈ। ਯਾਦ ਦੇ ਲਈ ਸਵੇਰੇ ਦਾ ਟਾਈਮ ਚੰਗਾ ਹੈ। ਅਰਾਮ ਨਾਲ ਸ਼ਾਂਤੀ ਵਿੱਚ ਬੈਠ ਯਾਦ ਕਰੋ।

ਵਰਦਾਨ:-
ਯਗ ਦੀ ਸੇਵਾ ਦ੍ਵਾਰਾ ਸਰਵ ਪ੍ਰਾਪਤੀਆਂ ਦਾ ਪ੍ਰਸ਼ਾਦ ਪ੍ਰਾਪਤ ਕਰਨ ਵਾਲੇ ਆਲਰਾਉਂਡਰ ਸੇਵਾਦਾਰੀ ਭਵ।

ਸੰਗਮਯੁੱਗ ਤੇ ਆਲਰਾਉਂਡਰ ਸੇਵਾ ਦਾ ਚਾਂਸ ਮਿਲਣਾ - ਇਹ ਵੀ ਡਰਾਮੇ ਵਿਚ ਇੱਕ ਲਿਫਟ ਹੈ, ਜੋ ਪਿਆਰ ਨਾਲ ਯਗ ਦੀ ਆਲਰਾਉਂਡਰ ਸੇਵਾ ਕਰਦੇ ਹਨ ਉਹਨਾਂ ਨੂੰ ਸਰਵ ਪ੍ਰਾਪਤੀਆਂ ਦਾ ਪ੍ਰਸ਼ਾਦ ਖੁਦ ਹੀ ਪ੍ਰਾਪਤ ਹੋ ਜਾਂਦਾ ਹੈ। ਉਹ ਨਿਰਵਿਘਨ ਰਹਿੰਦੇ ਹਨ। ਇੱਕ ਵਾਰੀ ਸੇਵਾ ਕੀਤੀ ਅਤੇ ਹਜਾਰ ਵਾਰੀ ਸੇਵਾ ਦਾ ਫਲ ਪ੍ਰਾਪਤ ਹੋ ਗਿਆ। ਸਦਾ ਸਥੂਲ਼ ਸੂਕਸ਼ਮ ਲੰਗਰ ਲੱਗਾ ਰਹੇ। ਕਿਸੇ ਨੂੰ ਵੀ ਸੰਤੁਸ਼ਟ ਕਰਨਾ - ਇਹ ਸਭ ਤੋਂ ਵੱਡੀ ਸੇਵਾ ਹੈ। ਮਹਿਮਾਨ ਨਿਵਾਜੀ ਕਰਨਾ, ਇਹ ਸਭ ਤੋਂ ਵੱਡਾ ਭਾਗ ਹੈ।

ਸਲੋਗਨ:-
ਸਵਮਾਨ ਵਿਚ ਸਥਿਤ ਰਹੋ ਤਾਂ ਅਨੇਕ ਤਰ੍ਹਾਂ ਦੇ ਅਭਿਮਾਨ ਖੁਦ ਹੀ ਖਤਮ ਹੋ ਜਾਂਦੇ ਹਨ।

ਅਵਿਕਅਤ ਇਸ਼ਾਰੇ:- ਰੂਹਾਨੀ ਰਿਆਲਟੀ ਅਤੇ ਪਿਓਰਟੀ ਦੀ ਪ੍ਰਸਨੇਲਟੀ ਧਾਰਨ ਕਰੋ।

ਜਿਵੇਂ ਦੁਨੀਆਂ ਦੀਆਂ ਰਾਇਲ ਆਤਮਾਵਾਂ ਕਦੇ ਛੋਟੀਆਂ - ਛੋਟੀਆਂ ਗੱਲਾਂ ਵਿਚ ਆਪਣੀ ਬੁੱਧੀ ਜਾਂ ਸਮੇਂ ਨਹੀਂ ਦਿੰਦਿਆਂ, ਦੇਖਦੇ ਵੀ ਨਹੀਂ ਦੇਖਦੀ, ਸੁਣਦੇ ਵੀ ਨਹੀਂ ਸੁਣਦੀ, ਇਵੇਂ ਤੁਸੀ ਰੂਹਾਨੀ ਆਤਮਾਵਾਂ ਕਿਸੇ ਵੀ ਆਤਮਾ ਦੀ ਛੋਟੀ - ਛੋਟੀ ਗੱਲਾਂ ਵਿਚ, ਜੋ ਰਾਇਲ ਨਹੀਂ ਹਨ ਉਨ੍ਹਾਂ ਵਿਚ ਆਪਣੀ ਬੁੱਧੀ ਦਾ ਸਮੇਂ ਨਹੀਂ ਦੇ ਸਕਦੇ। ਰੂਹਾਨੀ ਰਾਇਲ ਆਤਮਾਵਾਂ ਦੇ ਮੂੰਹ ਤੋਂ ਕਦੇ ਵਿਅਰਥ ਜਾਂ ਸਧਾਰਨ ਬੋਲ ਵੀ ਨਹੀਂ ਨਿਕਲ ਸਕਦੇ।