15.06.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- "ਮਿੱਠੇ ਬੱਚੇ ਮਾਇਆਜੀਤ ਬਣਨ ਲਈ ਗਫ਼ਲਤ ਕਰਨਾ ਛੱਡੋ, ਦੁੱਖ ਦੇਣਾ ਅਤੇ ਦੁੱਖ ਲੈਣਾ - ਇਹ ਬਹੁਤ ਵੱਡੀ ਗਫ਼ਲਤ ਹੈ, ਜੋ ਤੁਸੀਂ ਬੱਚਿਆਂ ਨੂੰ ਨਹੀਂ ਕਰਨੀ ਚਾਹੀਦੀ"

ਪ੍ਰਸ਼ਨ:-
ਬਾਪ ਦੀ ਸਾਡੇ ਸਾਰੇ ਬੱਚਿਆਂ ਪ੍ਰਤੀ ਕਿਹੜੀ ਇੱਕ ਆਸ ਹੈ?

ਉੱਤਰ:-
ਬਾਪ ਦੀ ਆਸ ਹੈ ਕਿ ਮੇਰੇ ਸਾਰੇ ਬੱਚੇ ਮੇਰੇ ਸਮਾਨ ਏਵਰ ਪਿਓਰ ਬਣ ਜਾਣ। ਬਾਪ ਏਵਰ ਗੋਰਾ ਹੈ, ਉਹ ਆਇਆ ਹੈ ਬੱਚਿਆਂ ਨੂੰ ਕਾਲੇ ਤੋਂ ਗੋਰਾ ਬਣਾਉਣ। ਮਾਇਆ ਕਾਲਾ ਬਣਾਉਂਦੀ, ਬਾਪ ਗੋਰਾ ਬਣਾਉਂਦੇ ਹਨ। ਲਕਸ਼ਮੀ - ਨਾਰਾਇਣ ਗੋਰੇ ਹਨ, ਤਾਂ ਕਾਲੇ ਪਤਿਤ ਮਨੁੱਖ ਜਾਕੇ ਉਨ੍ਹਾਂ ਦੀ ਮਹਿਮਾ ਗਾਉਂਦੇ ਹਨ, ਆਪਣੇ ਨੂੰ ਨੀਚ ਸਮਝਦੇ ਹਨ। ਬਾਪ ਦੀ ਸ਼੍ਰੀਮਤ ਹੁਣ ਮਿਲਦੀ ਹੈ - ਮਿੱਠੇ ਬੱਚੇ, ਹੁਣ ਗੋਰਾ ਸਤੋਪ੍ਰਧਾਨ ਬਣਨ ਦਾ ਪੁਰਸ਼ਾਰਥ ਕਰੋ।

ਓਮ ਸ਼ਾਂਤੀ
ਬਾਪ ਕੀ ਕਰ ਰਹੇ ਹਨ ਅਤੇ ਬੱਚੇ ਕੀ ਕਰ ਰਹੇ ਹਨ? ਬਾਪ ਵੀ ਜਾਣਦੇ ਹਨ ਅਤੇ ਬੱਚੇ ਵੀ ਜਾਣਦੇ ਹਨ ਕਿ ਸਾਡੀ ਆਤਮਾ ਜੋ ਤਮੋਪ੍ਰਧਾਨ ਬਣ ਗਈ ਹੈ, ਉਸ ਨੂੰ ਸਤੋਪ੍ਰਧਾਨ ਬਣਾਉਣਾ ਹੈ। ਜਿਸ ਨੂੰ ਗੋਲਡਨ ਏਜਡ ਕਿਹਾ ਜਾਂਦਾ ਹੈ। ਬਾਪ ਆਤਮਾਵਾਂ ਨੂੰ ਵੇਖਦੇ ਹਨ। ਆਤਮਾ ਨੂੰ ਹੀ ਖਿਆਲ ਹੁੰਦਾ ਹੈ, ਸਾਡੀ ਆਤਮਾ ਕਾਲੀ ਬਣ ਗਈ ਹੈ। ਆਤਮਾ ਦੇ ਕਾਰਣ ਫਿਰ ਸ਼ਰੀਰ ਵੀ ਕਾਲਾ ਬਣ ਗਿਆ ਹੈ। ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ ਜਾਂਦੇ ਹਨ, ਅੱਗੇ ਤਾਂ ਜਰਾ ਵੀ ਗਿਆਨ ਨਹੀਂ ਸੀ। ਵੇਖਦੇ ਸੀ ਇਹ ਤਾਂ ਸਰਵਗੁਣ ਸੰਪੰਨ ਹਨ, ਗੋਰੇ ਹਨ, ਅਸੀਂ ਤਾਂ ਕਾਲੇ ਭੂਤ ਹਾਂ। ਪਰ ਗਿਆਨ ਨਹੀਂ ਸੀ। ਹੁਣ ਤਾਂ ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ ਜਾਣਗੇ ਤਾਂ ਸਮਝਣਗੇ ਅਸੀਂ ਤਾਂ ਪਹਿਲੇ ਇਹੋ ਜਿਹੇ ਸਰਵ ਗੁਣ ਸੰਪੰਨ ਸੀ, ਹੁਣ ਕਾਲੇ ਪਤਿਤ ਬਣ ਗਏ ਹਾਂ। ਉਨ੍ਹਾਂ ਦੇ ਅੱਗੇ ਕਹਿੰਦੇ ਹਨ ਅਸੀ ਕਾਲੇ ਵਿਸ਼ਸ਼ ਪਾਪੀ ਹਾਂ। ਵਿਆਹ ਕਰਦੇ ਹਨ ਤਾਂ ਪਹਿਲਾਂ ਲਕਸ਼ਮੀ - ਨਰਾਇਣ ਦੇ ਮੰਦਿਰ ਵਿੱਚ ਲੈ ਜਾਂਦੇ ਹਨ। ਦੋਵੇਂ ਹੀ ਪਹਿਲੇ ਨਿਰਵਿਕਾਰੀ ਸੀ ਹੁਣ ਵਿਕਾਰੀ ਬਣਦੇ ਹਨ। ਤਾਂ ਨਿਰਵਿਕਾਰੀ ਦੇਵਤਾਵਾਂ ਦੇ ਅੱਗੇ ਜਾਕੇ ਆਪਣੇ ਆਪ ਨੂੰ ਵਿਕਾਰੀ ਪਤਿਤ ਆਖਦੇ ਹਨ। ਵਿਆਹ ਤੋਂ ਪਹਿਲੇ ਇਵੇਂ ਨਹੀਂ ਕਹਿਣਗੇ। ਵਿਕਾਰ ਵਿੱਚ ਜਾਣ ਨਾਲ ਹੀ ਫਿਰ ਮੰਦਿਰ ਵਿੱਚ ਜਾਕੇ ਉਨ੍ਹਾਂ ਦੀ ਮਹਿਮਾ ਕਰਦੇ ਹਨ। ਅੱਜਕਲ੍ਹ ਤਾਂ ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ, ਸ਼ਿਵ ਦੇ ਮੰਦਿਰ ਵਿੱਚ ਵਿਆਹ ਹੁੰਦੇ ਹਨ। ਪਤਿਤ ਬਣਨ ਦੇ ਲਈ ਕੰਗਨ ਬੰਨਦੇ ਹਨ। ਹੁਣ ਤੁਸੀਂ ਗੋਰੇ ਬਣਨ ਦੇ ਲਈ ਕੰਗਨ ਬੰਨਦੇ ਹੋ ਇਸਲਈ ਗੋਰਾ ਬਣਾਉਣ ਵਾਲੇ ਸ਼ਿਵਬਾਬਾ ਨੂੰ ਯਾਦ ਕਰਦੇ ਹੋ। ਜਾਣਦੇ ਹੋ ਇਸ ਰੱਥ ਦੇ ਭ੍ਰਕੁਟੀ ਦੇ ਵਿੱਚ ਸ਼ਿਵਬਾਬਾ ਹੈ, ਉਹ ਏਵਰ - ਪਿਓਰ ਹਨ। ਉਨ੍ਹਾਂ ਦੀ ਇਹ ਹੀ ਆਸ ਰਹਿੰਦੀ ਹੈ ਕਿ ਬੱਚੇ ਵੀ ਪਿਓਰ ਗੋਰਾ ਬਣ ਜਾਣ। ਮਾਮੇਕਮ ਯਾਦ ਕਰ ਪਿਓਰ ਹੋ ਜਾਣ। ਆਤਮਾ ਨੇ ਯਾਦ ਕਰਨਾ ਹੈ ਬਾਪ ਨੂੰ। ਬਾਪ ਵੀ ਬੱਚਿਆਂ ਨੂੰ ਵੇਖ - ਵੇਖ ਖੁਸ਼ ਹੁੰਦੇ ਹਨ। ਤੁਸੀਂ ਬੱਚੇ ਵੀ ਬਾਪ ਨੂੰ ਵੇਖ - ਵੇਖ ਸਮਝਦੇ ਹੋ ਪਵਿੱਤਰ ਬਣ ਜਾਈਏ ਤਾਂ ਫਿਰ ਅਸੀਂ ਇਵੇਂ ਦੇ ਲਕਸ਼ਮੀ - ਨਾਰਾਇਣ ਬਣਾਂਗੇ। ਇਹ ਏਮ - ਆਬਜੈਕਟ ਬੱਚਿਆਂ ਨੂੰ ਬੜੀ ਖਬਰਦਾਰੀ ਨਾਲ ਯਾਦ ਰੱਖਣਾ ਹੈ। ਇਵੇਂ ਨਹੀਂ, ਬਸ ਬਾਬਾ ਕੋਲ ਆਏ ਹਾਂ। ਫਿਰ ਉੱਥੇ ਜਾਣ ਨਾਲ ਆਪਣੇ ਹੀ ਧੰਦੇ ਆਦਿ ਵਿੱਚ ਪੂਰੇ ਹੋ ਜਾਓ ਇਸ ਲਈ ਇੱਥੇ ਸਾਹਮਣੇ ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਹਨ। ਭ੍ਰਕੂਟੀ ਦੇ ਵਿੱਚ ਆਤਮਾ ਰਹਿੰਦੀ ਹੈ। ਅਕਾਲ ਆਤਮਾ ਦਾ ਇਹ ਤਖਤ ਹੈ, ਜੋ ਆਤਮਾ ਸਾਡੇ ਬੱਚੇ ਹਨ ਉਹ ਇਸ ਤਖਤ ਤੇ ਬੈਠੇ ਹਨ ਖੁਦ ਆਤਮਾ ਤਮੋਪ੍ਰਧਾਨ ਹੈ ਤਾਂ ਤਖਤ ਵੀ ਤਮੋਪ੍ਰਧਾਨ ਹੈ। ਇਹ ਚੰਗੀ ਰੀਤੀ ਸਮਝਣ ਦੀਆਂ ਗੱਲਾਂ ਹਨ। ਇਵੇਂ ਲਕਸ਼ਮੀ - ਨਾਰਾਇਣ ਬਣਨਾ ਕੋਈ ਮਾਸੀ ਦਾ ਘਰ ਨਹੀਂ ਹੈ ਹੁਣ ਤੁਸੀਂ ਸਮਝਦੇ ਹੋ ਅਸੀਂ ਇਨ੍ਹਾਂ ਵਰਗੇ ਬਣ ਰਹੇ ਹਾਂ। ਆਤਮਾ ਪਵਿੱਤਰ ਬਣ ਕੇ ਹੀ ਜਾਵੇਗੀ। ਫਿਰ ਦੇਵੀ - ਦੇਵਤਾ ਕਹਾਉਣਗੇ। ਅਸੀਂ ਇਵੇਂ ਦੇ ਸਵਰਗ ਦੇ ਮਾਲਿਕ ਬਣਦੇ ਹਾਂ। ਪਰ ਮਾਇਆ ਇਵੇਂ ਦੀ ਹੈ ਜੋ ਭੁਲਾ ਦਿੰਦੀ ਹੈ। ਕੋਈ ਇੱਥੋਂ ਸੁਣ ਕੇ ਬਾਹਰ ਜਾਂਦੇ ਹਣ ਫਿਰ ਭੁੱਲ ਜਾਂਦੇ ਹਨ ਇਸਲਈ ਬਾਬਾ ਚੰਗੀ ਰੀਤੀ ਪੱਕਾ ਕਰਾਉਂਦੇ ਹਨ - ਆਪਣੇ ਨੂੰ ਵੇਖਣਾ ਹੈ, ਜਿੰਨੇ ਇਨ੍ਹਾਂ ਦੇਵਤਾਵਾਂ ਵਿੱਚ ਗੁਣ ਹਨ ਉਹ ਅਸੀਂ ਧਾਰਨ ਕੀਤੇ ਹਨ, ਸ਼੍ਰੀਮਤ ਤੇ ਚਲ ਕੇ? ਚਿੱਤਰ ਵੀ ਸਾਹਮਣੇ ਹੈ। ਤੁਸੀਂ ਜਾਣਦੇ ਹੋ ਸਾਨੂੰ ਇਹ ਬਣਨਾ ਹੈ। ਬਾਪ ਹੀ ਬਣਾਉਣਗੇ। ਦੂਜਾ ਕੋਈ ਮਨੁੱਖ ਤੋਂ ਦੇਵਤਾ ਬਣਾ ਨਾ ਸਕੇ। ਇੱਕ ਬਾਪ ਹੀ ਬਣਾਉਣ ਵਾਲਾ ਹੈ। ਗਾਇਨ ਵੀ ਹੈ ਮਨੁੱਖ ਤੋਂ ਦੇਵਤਾ। ਤੁਹਾਡੇ ਵਿੱਚ ਵੀ ਨੰਬਰਵਾਰ ਜਾਣਦੇ ਹਨ। ਇਹ ਗੱਲ ਭਗਤ ਲੋਕ ਨਹੀਂ ਜਾਣਦੇ। ਜਦ ਤੱਕ ਭਗਵਾਨ ਦੀ ਸ਼੍ਰੀਮਤ ਨਾ ਲਈਏ ਕੁਝ ਵੀ ਸਮਝ ਨਾ ਸਕਣ। ਤੁਸੀਂ ਬੱਚੇ ਹੁਣ ਸ਼੍ਰੀਮਤ ਲੈ ਰਹੇ ਹੋ। ਇਹ ਚੰਗੀ ਰੀਤੀ ਬੁੱਧੀ ਵਿੱਚ ਰੱਖੋ ਕਿ ਅਸੀਂ ਸ਼ਿਵਬਾਬਾ ਦੀ ਮੱਤ ਤੇ ਬਾਬਾ ਨੂੰ ਯਾਦ ਕਰਦੇ - ਕਰਦੇ ਇਹ ਬਣ ਰਹੇ ਹਾਂ। ਯਾਦ ਨਾਲ ਹੀ ਪਾਪ ਭਸਮ ਹੋਣਗੇ ਹੋਰ ਕੋਈ ਉਪਾਏ ਨਹੀਂ।

ਲਕਸ਼ਮੀ - ਨਾਰਾਇਣ ਤਾਂ ਗੋਰੇ ਹੈ ਨਾ। ਮੰਦਿਰ ਵਿੱਚ ਫਿਰ ਸਾਂਵਰੇ ਬਣਾ ਰੱਖੇ ਹਨ। ਰਘੁਨਾਥ ਮੰਦਿਰ ਵਿੱਚ ਰਾਮ ਨੂੰ ਕਾਲਾ ਬਣਾਇਆ ਹੈ - ਕਿਓਂ? ਕਿਸੇ ਨੂੰ ਪਤਾ ਨਹੀਂ। ਗੱਲ ਕਿੰਨੀ ਛੋਟੀ ਹੈ।

ਬਾਬਾ ਸਮਝਾਉਂਦੇ ਹਨ ਸ਼ੁਰੂ ਵਿੱਚ ਇਹ ਸੀ ਸਤੋਪ੍ਰਧਾਨ ਖੂਬਸੂਰਤ। ਪ੍ਰਜਾ ਵੀ ਸਤੋਪ੍ਰਧਾਨ ਬਣ ਜਾਂਦੀ ਹੈ ਪਰ ਸਜਾਵਾਂ ਖਾਕੇ ਬਣਦੀ ਹੈ। ਜਿੰਨ੍ਹੀ ਜ਼ਿਆਦਾ ਸਜ਼ਾ ਓਨਾ ਪਦ ਵੀ ਘੱਟ ਹੋ ਜਾਂਦਾ ਹੈ। ਮਿਹਨਤ ਨਹੀਂ ਕਰਦੇ ਤਾਂ ਪਾਪ ਕੱਟਦੇ ਨਹੀਂ। ਪਦ ਘੱਟ ਹੋ ਜਾਂਦਾ ਹੈ। ਬਾਪ ਤਾਂ ਕਲੀਅਰ ਕਰ ਸਮਝਾਉਂਦੇ ਹਨ। ਤੁਸੀਂ ਇੱਥੇ ਬੈਠੇ ਹੋ ਗੋਰਾ ਬਣਨ ਦੇ ਲਈ ਪਰ ਮਾਇਆ ਬੜੀ ਦੁਸ਼ਮਣ ਹੈ, ਜਿਸਨੇ ਕਾਲਾ ਬਣਾਇਆ ਹੈ। ਵੇਖਦੇ ਹਨ ਹੁਣ ਗੋਰਾ ਬਣਾਉਣ ਵਾਲਾ ਆਇਆ ਹੈ ਤਾਂ ਮਾਇਆ ਸਾਹਮਣਾ ਕਰਦੀ ਹੈ। ਬਾਪ ਕਹਿੰਦੇ ਹਨ ਇਹ ਤਾਂ ਡਰਾਮਾ ਅਨੁਸਾਰ ਉਨ੍ਹਾਂਨੇ ਅੱਧਾ ਕਲਪ ਦਾ ਪਾਰ੍ਟ ਵਜਾਉਣਾ ਹੈ ਮਾਇਆ ਘੜੀ - ਘੜੀ ਮੁੱਖ ਮੋੜ ਹੋਰ ਤਰਫ ਲੈ ਜਾਂਦੀ ਹੈ। ਲਿਖਦੇ ਹਨ ਬਾਬਾ ਮਾਇਆ ਸਾਨੂੰ ਬਹੁਤ ਤੰਗ ਕਰਦੀ ਹੈ। ਬਾਬਾ ਕਹਿੰਦੇ ਇਹ ਹੀ ਯੁੱਧ ਹੈ ਤੁਸੀਂ ਗੋਰੇ ਤੋਂ ਕਾਲੇ ਤੇ ਕਾਲੇ ਤੋਂ ਗੋਰੇ ਬਣਦੇ ਹੋ। ਇਹ ਖੇਡ ਹੈ। ਸਮਝਾਉਂਦੇ ਵੀ ਉਨ੍ਹਾਂਨੂੰ ਹਨ ਜਿਸ ਨੇ 84 ਜਨਮ ਲੀਤੇ। ਉਨ੍ਹਾਂ ਦੇ ਪੈਰ ਭਾਰਤ ਵਿੱਚ ਹੀ ਆਓਂਦੇ ਹਨ। ਇਵੇਂ ਵੀ ਨਹੀਂ ਭਾਰਤ ਵਿੱਚ ਸਾਰੇ 84 ਜਨਮ ਲੈਣ ਵਾਲੇ ਹਨ।

ਹੁਣ ਤੁਸੀਂ ਬੱਚਿਆਂ ਦਾ ਇਹ ਟਾਈਮ ਮੋਸ੍ਟ ਵੈਲੁਏਬਲ ਹੈ। ਪੁਰਸ਼ਾਰਥ ਪੂਰਾ ਕਰਨਾ ਚਾਹੀਦਾ ਹੈ, ਸਾਨੂੰ ਇਵੇਂ ਦਾ ਬਣਨਾ ਹੈ। ਜਰੂਰ ਬਾਪ ਨੇ ਕਿਹਾ ਹੈ ਸਿਰਫ ਮੈਨੂੰ ਯਾਦ ਕਰੋ ਅਤੇ ਦੈਵੀਗੁਣ ਵੀ ਧਾਰਨ ਕਰਨੇ ਹਨ। ਕਿਸੇ ਨੂੰ ਵੀ ਦੁੱਖ ਨਹੀਂ ਦੇਣਾ ਹੈ। ਬਾਪ ਕਹਿੰਦੇ ਹਨ - ਬੱਚਿਓ, ਹੁਣ ਇਵੇਂ ਦੀ ਗਫ਼ਲਤ ਨਾ ਕਰੋ। ਬੁੱਧੀਯੋਗ ਇੱਕ ਬਾਪ ਨਾਲ ਲਗਾਓ। ਤੁਸੀਂ ਪ੍ਰਤਿਗਿਆ ਕੀਤੀ ਸੀ ਕਿ ਅਸੀਂ ਤੁਹਾਡੇ ਤੇ ਵਾਰੀ ਜਾਵਾਂਗੇ। ਜਨਮ-ਜਨਮੰਤ੍ਰੁ ਪ੍ਰਤਿਗਿਆ ਕਰਦੇ ਆਏ ਹੋ - ਬਾਬਾ, ਤੁਸੀਂ ਆਓਗੇ ਤਾਂ ਅਸੀਂ ਤੁਹਾਡੀ ਮਤ ਤੇ ਹੀ ਚੱਲਾਂਗੇ। ਪਾਵਨ ਬਣ ਦੇਵਤਾ ਬਣ ਜਾਵਾਂਗੇ। ਜੇਕਰ ਯੁਗਲ਼ ਤੁਹਾਡਾ ਸਾਥ ਨਹੀਂ ਵੀ ਦਿੰਦਾ ਤਾਂ ਤੁਸੀਂ ਆਪਣਾ ਪੁਰਸ਼ਾਰਥ ਕਰੋ। ਯੁਗਲ ਸਾਥੀ ਨਹੀਂ ਬਣਦੇ ਤਾਂ ਜੋੜੀ ਨਹੀਂ ਬਣੇਗੀ। ਜਿਸਨੇ ਜਿਨ੍ਹਾਂ ਯਾਦ ਕੀਤਾ ਹੋਵੇਗਾ, ਦੈਵੀਗੁਣ ਧਾਰਨ ਕੀਤੇ ਹੋਣਗੇ, ਉਨ੍ਹਾਂ ਦੀ ਹੀ ਜੋੜ੍ਹੀ ਬਣੇਗੀ। ਜਿਵੇਂ ਵੇਖੋ ਬ੍ਰਹਮਾ - ਸਰਸਵਤੀ ਨੇ ਚੰਗਾ ਪੁਰਸ਼ਾਰਥ ਕੀਤਾ ਹੈ ਤਾਂ ਜੋੜ੍ਹੀ ਬਣਦੀ ਹੈ। ਇਹ ਬਹੁਤ ਵਧੀਆ ਸਰਵਿਸ ਕਰਦੇ ਹਨ, ਯਾਦ ਵਿੱਚ ਰਹਿੰਦੇ ਹਨ, ਇਹ ਵੀ ਗੁਣ ਹੈ ਨਾ। ਗੋਪਾ ਵਿੱਚ ਵੀ ਚੰਗੇ - ਚੰਗੇ ਬਹੁਤ ਬੱਚੇ ਹਨ। ਕਈ ਆਪ ਵੀ ਸਮਝਦੇ ਹਨ, ਮਾਇਆ ਦੀ ਕੋਸ਼ਿਸ਼ ਹੁੰਦੀ ਹੈ। ਇਹ ਜੰਜੀਰ ਟੁੱਟਦੀ ਨਹੀਂ ਹੈ। ਬਾਰ - ਬਾਰ ਨਾਮ ਰੂਪ ਵਿੱਚ ਫਸਾ ਦਿੰਦੀ ਹੈ। ਬਾਪ ਕਹਿੰਦੇ ਹਨ ਨਾਮ ਰੂਪ ਵਿੱਚ ਨਾ ਫਸੋ। ਮੇਰੇ ਵਿੱਚ ਫਸੋ ਨਾ। ਜਿਵੇਂ ਤੁਸੀਂ ਨਿਰਾਕਾਰ ਹੋ, ਮੈਂ ਵੀ ਨਿਰਾਕਾਰ ਹਾਂ। ਤੁਹਾਨੂੰ ਆਪਣੇ ਵਾਂਗੂੰ ਬਣਾਉਂਦਾ ਹਾਂ। ਟੀਚਰ ਆਪ ਸਮਾਨ ਬਣਾਉਣਗੇ ਨਾ। ਸਰਜਨ ,ਸਰਜਨ ਬਣਾਉਣਗੇ। ਇਹ ਤਾਂ ਬੇਹੱਦ ਦਾ ਬਾਪ ਹੈ, ਉਨ੍ਹਾਂ ਦਾ ਨਾਮ ਬਾਲਾ ਹੈ। ਬੁਲਾਉਂਦੇ ਵੀ ਹਨ - ਹੇ ਪਤਿਤ - ਪਾਵਨ ਆਓ। ਆਤਮਾ ਬੁਲਾਉਂਦੀ ਹੈ ਸ਼ਰੀਰ ਦੁਆਰਾ - ਬਾਬਾ ਆਕੇ ਸਾਨੂੰ ਪਾਵਨ ਬਣਾਓ। ਤੁਸੀਂ ਜਾਣਦੇ ਹੋ ਸਾਨੂੰ ਪਾਵਨ ਕਿਵੇਂ ਬਣਾ ਰਹੇ ਹਨ। ਜਿਵੇਂ ਹੀਰੇ ਹੁੰਦੇ ਹਨ, ਉਨ੍ਹਾਂ ਵਿੱਚੋਂ ਵੀ ਕੋਈ ਕਾਲੇ ਦਾਗੀ ਹੁੰਦੇ ਹਨ। ਹੁਣ ਆਤਮਾ ਵਿੱਚ ਅਲਾਏ ਪਿਆ ਹੈ। ਉਸ ਨੂੰ ਕੱਢ ਫਿਰ ਸੱਚਾ ਸੋਨਾ ਬਣਦੇ ਹਨ। ਆਤਮਾ ਨੂੰ ਬਹੁਤ ਪਿਓਰ ਬਣਨਾ ਹੈ। ਤੁਹਾਡੀ ਏਮ ਆਬਜੈਕਟ ਕਲੀਅਰ ਹੈ। ਹੋਰ ਸਤਿਸੰਗਾਂ ਵਿੱਚ ਇਵੇਂ ਕਦੀ ਨਹੀਂ ਕਹਾਂਗੇ।

ਬਾਪ ਸਮਝਾਉਂਦੇ ਹਨ, ਤੁਹਾਡਾ ਉਦੇਸ਼ ਹੈ ਇਹ ਬਣਨ ਦਾ। ਇਹ ਵੀ ਜਾਣਦੇ ਹੋ ਡਰਾਮਾ ਅਨੁਸਾਰ ਅਸੀਂ ਅੱਧਾ ਕਲਪ ਰਾਵਣ ਦੇ ਸੰਗ ਵਿੱਚ ਵਿਕਾਰੀ ਬਣੇ ਹਾਂ। ਹੁਣ ਇਹ ਬਣਨਾ ਹੈ। ਤੁਹਾਡੇ ਕੋਲ ਬਿੱਲਾ ( ਬੈਜ ) ਵੀ ਹੈ। ਇਸ ਤੇ ਸਮਝਾਉਣਾ ਬਹੁਤ ਸਹਿਜ ਹੈ। ਇਹ ਹੈ ਤ੍ਰਿਮੂਰਤੀ। ਬ੍ਰਹਮਾ ਦੁਆਰਾ ਸਥਾਪਨਾ ਪਰ ਬ੍ਰਹਮਾ ਤਾਂ ਕਰਦੇ ਨਹੀਂ ਹਨ। ਉਹ ਤਾਂ ਪਤਿਤ ਤੋਂ ਪਾਵਨ ਬਣਦੇ ਹਨ। ਮਨੁੱਖਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਇਹ ਪਤਿਤ ਹੀ ਫਿਰ ਪਾਵਨ ਬਣਦੇ ਹਨ। ਹੁਣ ਤੁਸੀਂ ਬੱਚੇ ਸਮਝਦੇ ਹੋ ਮੰਜ਼ਿਲ ਪੜ੍ਹਾਈ ਦੀ ਉੱਚੀ ਹੈ। ਬਾਪ ਆਓਂਦੇ ਹਨ ਪੜ੍ਹਾਉਣ ਦੇ ਲਈ। ਗਿਆਨ ਹੈ ਹੀ ਬਾਬਾ ਵਿੱਚ, ਉਹ ਕਿਸੇ ਤੋਂ ਪੜ੍ਹਿਆ ਹੋਇਆ ਨਹੀਂ ਹੈ। ਡਰਾਮਾ ਦੇ ਪਲਾਨ ਅਨੁਸਾਰ ਉਨ੍ਹਾਂ ਵਿੱਚ ਗਿਆਨ ਹੈ। ਇਵੇਂ ਨਹੀਂ ਕਹਿਣਗੇ ਕਿ ਇਨ੍ਹਾਂ ਵਿੱਚ ਗਿਆਨ ਕਿੱਥੋਂ ਆਇਆ? ਨਹੀਂ, ਉਹ ਹੈ ਹੀ ਨਾਲੇਜਫੁਲ। ਉਹ ਹੀ ਤੁਹਾਨੂੰ ਪਤਿਤ ਤੋਂ ਪਾਵਨ ਬਣਾਉਂਦੇ ਹਨ। ਮਨੁੱਖ ਤਾਂ ਪਾਵਨ ਬਣਨ ਦੇ ਲਈ ਗੰਗਾ ਆਦਿ ਵਿੱਚ ਇਸ਼ਨਾਨ ਕਰਦੇ ਹੀ ਰਹਿੰਦੇ ਹਨ। ਸਮੁੰਦਰ ਵਿੱਚ ਵੀ ਇਸ਼ਨਾਨ ਕਰਦੇ ਹਨ। ਫਿਰ ਪੂਜਾ ਵੀ ਕਰਦੇ ਹਨ, ਸਾਗਰ ਦੇਵਤਾ ਸਮਝਦੇ ਹਨ। ਅਸਲ ਵਿੱਚ ਨਦੀਆਂ ਜੋ ਬਹਿੰਦੀਆਂ ਹਨ ਉਹ ਤਾਂ ਹੈ ਹੀ। ਕਦੀ ਵਿਨਾਸ਼ ਨੂੰ ਨਹੀਂ ਪਾਉਂਦੀਆਂ। ਬਾਕੀ ਪਹਿਲੇ ਇਹ ਆਰਡਰ ਵਿੱਚ ਰਹਿੰਦਿਆਂ ਸੀ। ਬਾੜ ਆਦਿ ਦਾ ਨਾਮ ਨਹੀਂ ਸੀ। ਕਦੀ ਮਨੁੱਖ ਡੁੱਬਦਾ ਨਹੀਂ ਸੀ। ਉੱਥੇ ਤਾਂ ਮਨੁੱਖ ਹੀ ਥੋੜ੍ਹੇ ਹੁੰਦੇ ਸੀ, ਫਿਰ ਵਾਧੇ ਨੂੰ ਪਾਉਂਦੇ ਰਹਿੰਦੇ ਹਨ। ਕਲਯੁੱਗ ਦੇ ਅੰਤ ਤੱਕ ਕਿੰਨੇ ਮਨੁੱਖ ਹੋ ਜਾਂਦੇ ਹਨ। ਉੱਥੇ ਤਾਂ ਉਮਰ ਵੀ ਬਹੁਤ ਲੰਬੀ ਰਹਿੰਦੀ ਹੈ। ਕਿੰਨੇ ਘੱਟ ਮਨੁੱਖ ਹੋਣਗੇ। ਫਿਰ 2500 ਵਰ੍ਹੇ ਵਿੱਚ ਕਿੰਨਾ ਵਾਧਾ ਹੋ ਜਾਂਦਾ ਹੈ। ਝਾੜ ਦਾ ਕਿੰਨਾ ਵਿਸਤਾਰ ਹੋ ਜਾਂਦਾ ਹੈ। ਪਹਿਲੇ - ਪਹਿਲੇ ਭਾਰਤ ਵਿੱਚ ਸਿਰਫ ਸਾਡਾ ਰਾਜ ਸੀ। ਤੁਸੀਂ ਇਵੇਂ ਕਹੋਗੇ। ਤੁਹਾਡੇ ਵਿੱਚ ਵੀ ਕੋਈ ਹੈ ਜਿਸਨੂੰ ਯਾਦ ਰਹਿੰਦਾ ਹੈ ਅਸੀਂ ਆਪਣਾ ਰਾਜ ਸਥਾਪਨ ਕਰ ਰਹੇ ਹਾਂ। ਅਸੀਂ ਰੂਹਾਨੀ ਵਾਰੀਅਰਸ ਯੋਗਬਲ ਵਾਲੇ ਹਾਂ। ਇਹ ਵੀ ਭੁੱਲ ਜਾਂਦੇ ਹਾਂ। ਅਸੀਂ ਮਾਇਆ ਨਾਲ ਲੜਾਈ ਕਰਨ ਵਾਲੇ ਹਾਂ। ਹੁਣ ਇਹ ਰਾਜਧਾਨੀ ਸਥਾਪਨ ਹੋ ਰਹੀ ਹੈ। ਜਿਨ੍ਹਾਂ ਬਾਪ ਨੂੰ ਯਾਦ ਕਰਾਂਗੇ ਉਨ੍ਹਾਂ ਵਿਜੇਈ ਬਣਾਂਗੇ। ਏਮ ਆਬਜੈਕਟ ਹੈ ਹੀ ਇਵੇਂ ਦੇ ਬਣਨ ਲਈ। ਇਨ੍ਹਾਂ ਦੁਆਰਾ ਬਾਬਾ ਸਾਨੂੰ ਇਹ ਦੇਵਤਾ ਬਣਾਉਂਦੇ ਹਨ। ਤਾਂ ਫ਼ਿਰ ਕੀ ਕਰਨਾ ਚਾਹੀਦਾ ਹੈ? ਬਾਪ ਨੂੰ ਯਾਦ ਕਰਨਾ ਚਾਹੀਦਾ ਹੈ। ਇਹ ਤਾਂ ਹੋਇਆ ਦਲਾਲ। ਗਾਇਨ ਵੀ ਹੈ ਜਦੋਂ ਸਤਿਗੁਰੂ ਮਿਲਿਆ ਦਲਾਲ ਦੇ ਰੂਪ ਵਿੱਚ। ਬਾਬਾ ਇਹ ਸ਼ਰੀਰ ਲੈਂਦੇ ਹਨ ਤਾਂ ਮੱਧ ਵਿੱਚ ਇਹ ਦਲਾਲ ਹੋਇਆ ਨਾ। ਫਿਰ ਤੁਹਾਡਾ ਯੋਗ ਲਗਾਂਉਂਦੇ ਹਨ ਸ਼ਿਵਬਾਬਾ ਨਾਲ, ਬਾਕੀ ਸਗਾਈ ਆਦਿ ਦਾ ਨਾਮ ਨਾ ਲਓ। ਸ਼ਿਵਬਾਬਾ ਇਸ ਦੁਆਰਾ ਸਾਡੀ ਆਤਮਾ ਨੂੰ ਪਵਿੱਤਰ ਬਣਾਉਂਦੇ ਹਨ। ਕਹਿੰਦੇ ਹਨ - ਹੇ ਬੱਚਿਓ, ਮੈਨੂੰ ਬਾਪ ਨੂੰ ਯਾਦ ਕਰੋ। ਤੁਸੀਂ ਤੇ ਇਵੇਂ ਨਹੀਂ ਕਹੋਗੇ - ਮੈਨੂੰ ਬਾਪ ਨੂੰ ਯਾਦ ਕਰੋ। ਤੁਸੀਂ ਬਾਪ ਦਾ ਗਿਆਨ ਸੁਣਾਓਗੇ - ਬਾਬਾ ਇਵੇਂ ਕਹਿੰਦੇ ਹਨ। ਇਹ ਵੀ ਬਾਪ ਚੰਗੀ ਤਰ੍ਹਾਂ ਸਮਝਾਉਂਦੇ ਹਨ ਅੱਗੇ ਚਲ ਬਹੁਤਿਆਂ ਨੂੰ ਸਾਕਸ਼ਤਕਾਰ ਹੋਣਗੇ ਫਿਰ ਦਿਲ ਅੰਦਰ ਖਾਂਦਾ ਰਹੇਗਾ। ਬਾਪ ਕਹਿੰਦੇ ਹਨ ਹੁਣ ਸਮੇਂ ਬਹੁਤ ਥੋੜ੍ਹਾ ਰਿਹਾ ਹੈ। ਇਨ੍ਹਾਂ ਅੱਖਾਂ ਨਾਲ ਤੁਸੀਂ ਵਿਨਾਸ਼ ਵੇਖੋਗੇ। ਜਦੋਂ ਰਹਿਰਸਲ ਹੋਵੇਗੀ ਤਾਂ ਤੁਸੀਂ ਵੇਖੋਗੇ ਇਵੇਂ ਵਿਨਾਸ਼ ਹੋਵੇਗਾ। ਇਨ੍ਹਾਂ ਅੱਖਾਂ ਨਾਲ ਵੀ ਬਹੁਤ ਵੇਖੋਗੇ। ਬੁਹਤਿਆਂ ਨੂੰ ਬੈਕੁੰਠ ਦਾ ਵੀ ਸਾਕਸ਼ਤਕਾਰ ਹੋਵੇਗਾ। ਇਹ ਸਭ ਜਲਦੀ - ਜਲਦੀ ਹੁੰਦੇ ਰਹਿਣਗੇ। ਗਿਆਨ ਮਾਰਗ ਵਿੱਚ ਸਭ ਹਨ ਰੀਅਲ, ਭਗਤੀ ਵਿੱਚ ਹੈ ਇਮਿਟੇਸ਼ਨ। ਸਿਰਫ਼ ਸਾਕਸ਼ਤਕਾਰ ਕੀਤਾ, ਬਣਿਆ ਥੋੜ੍ਹੀ ਨਾ। ਤੁਸੀਂ ਤਾਂ ਬਣਦੇ ਹੋ। ਜੋ ਸਾਕਸ਼ਤਕਾਰ ਕੀਤਾ ਹੈ ਉਹ ਫਿਰ ਇੰਨ੍ਹਾਂ ਅੱਖਾਂ ਨਾਲ ਵੇਖਾਂਗੇ। ਵਿਨਾਸ਼ ਵੇਖਣਾ ਕੋਈ ਮਾਸੀ ਦਾ ਘਰ ਥੋੜ੍ਹੀ ਹੈ, ਗੱਲ ਨਾ ਪੁੱਛੋ। ਇੱਕ - ਦੂਜੇ ਦੇ ਸਾਹਮਣੇ ਖ਼ੂਨ ਕਰਦੇ ਹਨ। ਦੋ ਹੱਥਾਂ ਨਾਲ ਤਾਲੀ ਵੱਜੇਗੀ ਨਾ। ਦੋ ਭਰਾਵਾਂ ਨੂੰ ਵੱਖ ਕਰ ਦਿੰਦੇ ਹਨ - ਆਪਸ ਵਿੱਚ ਬੈਠ ਲੜੋ। ਇਹ ਵੀ ਡਰਾਮਾ ਬਣਿਆ ਹੋਇਆ ਹੈ। ਇਸ ਰਾਜ ਨੂੰ ਉਹ ਸਮਝਦੇ ਨਹੀਂ ਹਨ। ਦੋ ਨੂੰ ਵੱਖ ਕਰਨ ਨਾਲ ਲੜਦੇ ਰਹਿੰਦੇ ਹਨ। ਤਾਂ ਉਨ੍ਹਾਂ ਦਾ ਬਰੂਦ ਵਿਕਦਾ ਰਹੇਗਾ। ਕਮਾਈ ਹੋਈ ਨਾ। ਪਰੰਤੂ ਪਿਛਾੜੀ ਵਿੱਚ ਇਨ੍ਹਾਂ ਤੋਂ ਕੰਮ ਨਹੀਂ ਹੋਵੇਗਾ। ਘਰ ਬੈਠੇ ਬੰਬ ਸੁੱਟਣਗੇ ਅਤੇ ਖ਼ਤਮ। ਉਸ ਵਿੱਚ ਨਾ ਮਨੁੱਖਾਂ ਦੀ ਨਾ ਹਥਿਆਰਾਂ ਦੀ ਲੋੜ ਹੈ। ਤਾਂ ਬਾਪ ਸਮਝਾਉਂਦੇ ਹਨ - ਬੱਚੇ, ਸਥਾਪਨਾ ਤਾਂ ਜ਼ਰੂਰੀ ਹੋਣੀ ਹੈ। ਜਿਨ੍ਹਾਂ ਜੋ ਪੁਰਸ਼ਾਰਥ ਕਰਨਗੇ ਓਨਾ ਉੱਚ ਪਦ ਪਾਓਣਗੇ। ਸਮਝਾਉਂਦੇ ਤਾਂ ਬਹੁਤ ਹਨ, ਭਗਵਾਨ ਕਹਿੰਦਾ ਹੈ ਇਹ ਕਾਮ ਕਟਾਰੀ ਨਾ ਚਲਾਓ। ਕਾਮ ਨੂੰ ਜਿੱਤਣ ਨਾਲ ਜਗਤਜੀਤ ਬਣਨਾ ਹੈ। ਅਖ਼ੀਰ ਵਿੱਚ ਕਿਸੇ ਨੂੰ ਤੀਰ ਲੱਗੇਗਾ ਜਰੂਰ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ - ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਇਹ ਸਮਾਂ ਮੋਸਟ ਵੈਲੁਏਬਲ ਹੈ ਇਸ ਵਿੱਚ ਹੀ ਪੁਰਸ਼ਾਰਥ ਕਰ ਬਾਪ ਤੇ ਪੂਰਾ ਵਾਰੀ ਜਾਣਾ ਹੈ। ਦੈਵੀਗੁਣ ਧਾਰਨ ਕਰਨੇ ਹਨ। ਕਿਸੇ ਤਰ੍ਹਾਂ ਦੀ ਗਫ਼ਲਤ ਨਹੀਂ ਕਰਨੀ ਹੈ। ਇੱਕ ਬਾਪ ਦੀ ਮੱਤ ਤੇ ਚੱਲਣਾ ਹੈ।

2. ਏਮ ਆਬਜੈਕਟ ਨੂੰ ਸਾਹਮਣੇ ਰੱਖ ਬਹੁਤ ਖ਼ਬਰਦਾਰੀ ਨਾਲ ਚਲਣਾ ਹੈ। ਆਤਮਾ ਨੂੰ ਸਤੋਪ੍ਰਧਾਨ ਪਵਿੱਤਰ ਬਣਾਉਣ ਦੀ ਮਿਹਨਤ ਕਰਨੀ ਹੈ। ਅੰਦਰ ਵਿੱਚ ਜੋ ਵੀ ਦਾਗ਼ ਹਨ, ਉਨ੍ਹਾਂਨੂੰ ਜਾਂਚ ਕਰਕੇ ਕੱਢਣਾਹੈ।

ਵਰਦਾਨ:-
ਬ੍ਰਹਾਮਣ ਜੀਵਨ ਵਿਚ ਹਰ ਸੈਕਿੰਡ ਸੁਖਮਯ ਸਥਿਤੀ ਦਾ ਅਨੁਭਵ ਕਰਨ ਵਾਲੇ ਸੰਪੂਰਨ ਪਵਿੱਤਰ ਆਤਮਾ ਭਵ।

ਪਵਿਤ੍ਰਤਾ ਨੂੰ ਹੀ ਸੁਖ - ਸ਼ਾਂਤੀ ਦੀ ਜਨਨੀ ਕਿਹਾ ਜਾਂਦਾ ਹੈ। ਕਿਸੇ ਵੀ ਕਿਸਮ ਦੀ ਅਪਵਿਤ੍ਰਤਾ ਦੁੱਖ ਅਸ਼ਾਂਤੀ ਦਾ ਅਨੁਭਵ ਕਰਵਾਉਂਦੀ ਹੈ। ਬ੍ਰਾਹਮਣ ਜੀਵਨ ਮਤਲਬ ਹਰ ਸੈਕਿੰਡ ਸੁਖਮਯ ਸਥਿਤੀ ਵਿਚ ਰਹਿਣ ਵਾਲੇ। ਭਾਵੇਂ ਦੁੱਖ ਦਾ ਨਜ਼ਾਰਾ ਵੀ ਹੋਵੇ ਲੇਕਿਨ ਜਿੱਥੇ ਪਵਿੱਤਰਤਾ ਦੀ ਸ਼ਕਤੀ ਹੈ ਉਥੇ ਦੁੱਖ ਦਾ ਅਨੁਭਵ ਨਹੀਂ ਹੋ ਸਕਦਾ। ਪਵਿੱਤਰ ਆਤਮਾਵਾਂ ਮਾਸਟਰ ਸੁਖ ਕਰਤਾ ਬਣ ਦੁੱਖ ਨੂੰ ਰੂਹਾਨੀ ਸੁਖ ਦੇ ਵਾਯੂਮੰਡਲ ਵਿੱਚ ਪਰਿਵਰਤਨ ਕਰ ਦਿੰਦੀ ਹੈ।

ਸਲੋਗਨ:-
ਸਾਧਨਾਂ ਦਾ ਪ੍ਰਯੋਗ ਕਰਦੇ ਸਾਧਨਾ ਨੂੰ ਵਧਾਉਣਾ ਹੀ ਬੇਹੱਦ ਦੀ ਵੈਰਾਗ ਵ੍ਰਿਤੀ ਹੈ।