15.06.25     Avyakt Bapdada     Punjabi Murli     30.11.2005    Om Shanti     Madhuban


"ਸਮੇਂ ਦੀ ਸਮੀਪਤਾ ਪ੍ਰਮਾਣ ਖੁਦ ਨੂੰ ਹੱਦ ਦੇ ਬੰਧਨਾਂ ਤੋਂ ਮੁਕਤ ਕਰ ਸੰਪੰਨ ਅਤੇ ਸਮਾਨ ਬਣੋ"


ਅੱਜ ਚਾਰੋਂ ਪਾਸੇ ਦੇ ਸੰਪੂਰਨ ਸਮਾਨ ਬੱਚਿਆਂ ਨੂੰ ਵੇਖ ਰਹੇ ਹਨ। ਸਮਾਨ ਬੱਚੇ ਹੀ ਬਾਪ ਦੇ ਦਿਲ ਵਿਚ ਸਮਾਏ ਹੋਏ ਹਨ। ਸਮਾਨ ਬੱਚਿਆਂ ਦੀ ਵਿਸ਼ੇਸ਼ਤਾ ਹੈ - ਉਹ ਸਦਾ ਨਿਰਵਿਘਨ, ਨਿਰਵਿਕਲਪ, ਨਿਰਮਾਣ ਅਤੇ ਨਿਰਮਲ ਹੋਣਗੇ। ਅਜਿਹੀਆਂ ਆਤਮਾਵਾਂ ਸਦਾ ਸਵਤੰਤਰ ਹੁੰਦੀਆਂ ਹਨ, ਕਿਸੇ ਵੀ ਤਰ੍ਹਾਂ ਦੇ ਹੱਦ ਦੇ ਬੰਧਨ ਵਿੱਚ ਬੰਧਾਏਮਾਨ ਨਹੀਂ ਹੁੰਦੀਆਂ। ਤਾਂ ਆਪਣੇ ਆਪ ਤੋਂ ਪੁੱਛੋ ਅਜਿਹੀ ਬੇਹੱਦ ਦੀ ਸਵਤੰਤਰ ਆਤਮਾ ਬਣੇ ਹੋ! ਸਭ ਤੋਂ ਪਹਿਲੀ ਸਵਤੰਤਰਤਾ ਹੈ ਦੇਹਭਾਨ ਤੋਂ ਸਵਤੰਤਰ। ਜਦੋਂ ਚਾਹੋ ਉਦੋਂ ਦੇਹ ਦਾ ਆਧਾਰ ਲਵੋ, ਜਦੋਂ ਚਾਹੋ ਦੇਹ ਤੋਂ ਨਿਆਰੇ ਹੋ ਜਾਵੋ। ਦੇਹ ਦੀ ਆਕਰਸ਼ਣ ਵਿਚ ਨਹੀਂ ਆਵੋ। ਦੂਸਰੀ ਗੱਲ - ਸਵਤੰਤਰ ਆਤਮਾ ਕੋਈ ਵੀ ਪੁਰਾਣੇ ਸਵਭਾਵ ਅਤੇ ਸੰਸਕਾਰ ਦੇ ਬੰਧਨ ਵਿੱਚ ਨਹੀਂ ਹੋਵੇਗੀ। ਪੁਰਾਣੇ ਸਵਭਾਵ ਅਤੇ ਸੰਸਕਾਰ ਤੋਂ ਮੁਕਤ ਹੋਵੇਗੀ। ਨਾਲ - ਨਾਲ ਕਿਸੇ ਵੀ ਦੇਹਧਾਰੀ ਆਤਮਾ ਦੇ ਸੰਬੰਧ - ਸੰਪਰਕ ਵਿਚ ਆਕਰਸ਼ਿਤ ਨਹੀਂ ਹੋਵੇਗੀ। ਸੰਬੰਧ ਸੰਪਰਕ ਵਿਚ ਆਉਂਦੇ ਨਿਆਰੇ ਅਤੇ ਪਿਆਰੇ ਹੋਣਗੇ। ਤਾਂ ਆਪਣੇ ਨੂੰ ਚੈਕ ਕਰੋ - ਕੋਈ ਵੀ ਛੋਟੀ ਜਿਹੀ ਕ੍ਰਮਿੰਦਰੀ ਬੰਧਨ ਵਿੱਚ ਤੇ ਨਹੀਂ ਬੰਨਦੀ? ਆਪਣੇ ਸਵਮਾਨ ਯਾਦ ਕਰੋ - ਮਾਸਟਰ ਸਰਵ ਸ਼ਕਤੀਮਾਨ, ਤ੍ਰਿਕਾਲਦ੍ਰਸ਼ੀ ਤ੍ਰਿਨੇਤਰੀ, ਸਵਦਰਸ਼ਨ ਚਕ੍ਰਧਾਰੀ, ਉਸ ਸਵਮਾਨ ਦੇ ਆਧਾਰ ਤੇ ਕੀ ਸਰਵ ਸ਼ਕਤੀਮਾਨ ਦੇ ਬੱਚੇ ਨੂੰ ਕੋਈ ਕਰਮਇੰਦ੍ਰੀ ਆਕਰਸ਼ਿਤ ਕਰ ਸਕਦੀ ਹੈ? ਕਿਉਂਕਿ ਸਮੇਂ ਦੀ ਸਮੀਪਤਾ ਨੂੰ ਵੇਖਦੇ ਆਪਣੇ ਨੂੰ ਵੇਖੋ - ਸੈਕਿੰਡ ਵਿਚ ਸਰਵ ਬੰਧਨਾਂ ਤੋਂ ਮੁਕਤ ਹੋ ਸਕਦੇ ਹੋ? ਕੋਈ ਵੀ ਅਜਿਹਾ ਬੰਧਨ ਰਿਹਾ ਹੋਇਆ ਤੇ ਨਹੀਂ ਹੈ? ਕਿਉਂਕਿ ਲਾਸ੍ਟ ਪੇਪਰ ਵਿਚ ਨੰਬਰਵਨ ਹੋਣ ਦਾ ਪ੍ਰਤੱਖ ਪ੍ਰਮਾਣ ਹੈ, ਸੈਕਿੰਡ ਵਿਚ ਜਿਥੇ, ਜਿਵੇਂ ਮਨ - ਬੁੱਧੀ ਨੂੰ ਲਗਾਉਣਾ ਚਾਹੋ ਉਥੇ ਸੈਕਿੰਡ ਵਿਚ ਲੱਗ ਜਾਵੇ। ਹਲਚਲ ਵਿਚ ਨਹੀਂ ਆਵੋ। ਜਿਵੇਂ ਸਥੂਲ ਸ਼ਰੀਰ ਦ੍ਵਾਰਾ ਜਿੱਥੇ ਜਾਣਾ ਚਾਹੁੰਦੇ ਹੋ, ਜਾ ਸਕਦੇ ਹੋ ਨਾ! ਇਵੇਂ ਬੁੱਧੀ ਦ੍ਵਾਰਾ ਜਿਸ ਸਥਿਤੀ ਵਿਚ ਸਥਿਤ ਹੋਣਾ ਚਾਹੋ ਉਸ ਵਿੱਚ ਸਥਿਤ ਹੋ ਸਕਦੇ ਹੋ? ਜਿਵੇਂ ਸਾਇੰਸ ਨੇ ਲਾਈਟ ਹਾਊਸ, ਮਾਇਟ ਹਾਊਸ ਬਣਾਇਆ ਹੈ, ਤਾਂ ਸੈਕਿੰਡ ਵਿਚ ਸਵਿੱਚ ਆਨ ਕਰਨ ਨਾਲ ਲਾਈਟ ਹਾਊਸ ਚਾਰੋਂ ਪਾਸੇ ਲਾਈਟ ਦੇਣ ਲਗਦਾ ਹੈ, ਮਾਇਟ ਦੇਣ ਲਗਦਾ ਹੈ। ਇਵੇਂ ਤੁਸੀਂ ਸਮ੍ਰਿਤੀ ਦੇ ਸੰਕਲਪ ਦਾ ਸਵਿੱਚ ਆਨ ਕਰਨ ਨਾਲ ਲਾਈਟ ਹਾਊਸ, ਮਾਇਟ ਹਾਊਸ ਹੋਕੇ ਆਤਮਾਵਾਂ ਨੂੰ ਲਾਈਟ, ਮਾਈਟ ਦੇ ਸਕਦੇ ਹੋ? ਇੱਕ ਸੈਕਿੰਡ ਦਾ ਆਰਡਰ ਹੋਵੋ ਅਸ਼ਰੀਰੀ ਹੋ ਜਾਵੋ, ਬਣ ਜਾਵੋਗੇ ਨਾ! ਕਿ ਯੁੱਧ ਕਰਨੀ ਪਵੇਗੀ? ਇਹ ਅਭਿਆਸ ਬਹੁਤਕਾਲ ਦਾ ਹੀ ਅੰਤ ਵਿਚ ਸਹਿਯੋਗੀ ਬਣੇਗਾ। ਜੇਕਰ ਬਹੁਤਕਾਲ ਦਾ ਅਭਿਆਸ ਨਹੀਂ ਹੋਵੇਗਾ ਤਾਂ ਉਸ ਵੇਲੇ ਅਸ਼ਰੀਰੀ ਬਣਨਾ, ਮੇਹਨਤ ਕਰਨੀ ਪਵੇਗੀ ਇਸਲਈ ਬਾਪਦਾਦਾ ਇਹ ਹੀ ਇਸ਼ਾਰਾ ਦਿੰਦੇ ਹਨ ਕਿ ਸਾਰੇ ਦਿਨ ਵਿਚ ਕਰਮ ਕਰਦੇ ਹੋਏ ਵੀ ਬਾਰ - ਬਾਰ ਇਹ ਅਭਿਆਸ ਕਰਦੇ ਰਹੋ। ਇਸ ਦੇ ਲਈ ਮਨ ਦੇ ਕੰਟਰੋਲਿੰਗ ਪਾਵਰ ਦੀ ਲੋੜ ਹੈ। ਜੇਕਰ ਮਨ ਕੰਟਰੋਲ ਵਿਚ ਆ ਗਿਆ ਤਾਂ ਕੋਈ ਵੀ ਕਰਮਿੰਦਰੀ ਵਸ਼ੀਭੂਤ ਨਹੀਂ ਕਰ ਸਕਦੀ।

ਹੁਣ ਸਰਵ ਆਤਮਾਵਾਂ ਨੂੰ ਤੁਹਾਡੇ ਦਵਾਰਾ ਸ਼ਕਤੀ ਦਾ ਵਰਦਾਨ ਚਾਹੀਦਾ ਹੈ। ਆਤਮਾਵਾਂ ਦੀ ਤੁਸੀ ਮਾਸਟਰ ਸਰਵਸ਼ਕਤੀਵਾਨ ਆਤਮਾਵਾਂ ਦੇ ਪ੍ਰਤੀ ਇਹ ਹੀ ਸ਼ੁਭ ਇੱਛਾ ਹੈ ਕਿ ਬਿਨਾਂ ਮੇਹਨਤ ਦੇ ਵਰਦਾਨ ਦ੍ਵਾਰਾ, ਦ੍ਰਿਸ਼ਟੀ ਦ੍ਵਾਰਾ ਵੈਬ੍ਰੇਸ਼ਨ ਦ੍ਵਾਰਾ ਸਾਨੂੰ ਮੁਕਤ ਕਰੋ। ਹੁਣ ਮੇਹਨਤ ਕਰਕੇ ਸਭ ਥੱਕ ਗਏ ਹਨ। ਤੁਸੀਂ ਸਭ ਤੇ ਮਿਹਨਤ ਤੋਂ ਮੁਕਤ ਹੋ ਗਏ ਹੋ ਨਾ! ਕਿ ਹਾਲੇ ਵੀ ਮੇਹਨਤ ਕਰਨੀ ਪੈਂਦੀ ਹੈ? ਸੁਣਾਇਆ ਸੀ, ਮੇਹਨਤ ਤੋਂ ਮੁਕਤ ਹੋਣ ਦਾ ਸਹਿਜ ਸਾਧਨ ਹੈ - ਦਿਲ ਤੋਂ ਬਾਪ ਦੇ ਅਤਿ ਸਨੇਹੀ ਬਣ ਜਾਣਾ। ਤੁਸੀਂ ਬ੍ਰਾਹਮਣ ਆਤਮਾਵਾਂ ਦ ਜਨਮ ਦਾ ਵਾਇਦਾ ਹੈ, ਯਾਦ ਹੈ ਵਾਇਦਾ?, ਜਦੋਂ ਬਾਪ ਨੇ ਆਪਣਾ ਬਣਾਇਆ, ਬ੍ਰਾਹਮਣ ਜਨਮ ਦਿੱਤਾ ਤਾਂ ਬ੍ਰਾਹਮਣ ਜੀਵਨ ਦਾ ਤੁਸੀਂ ਸਭ ਦਾ ਵਾਇਦਾ ਕੀ ਹੈ? ਇੱਕ ਬਾਪ ਦੂਜਾ ਨਾ ਕੋਈ। ਯਾਦ ਹੈ ਵਾਇਦਾ? ਯਾਦ ਹੈ ਤਾਂ ਕਾਂਧ ਹਿਲਾਓ। ਅੱਛਾ, ਹੱਥ ਹਿਲਾ ਰਹੇ ਹੋ। ਯਾਦ ਹੈ ਪੱਕਾ ਜਾਂ ਕਦੇ - ਕਦੇ ਭੁੱਲ ਜਾਂਦਾ ਹੈ? ਦੇਖੋ 63 ਜਨਮ ਤੇ ਭੁੱਲਣ ਵਾਲੇ ਬਣੇ, ਹੁਣ ਇਹ ਇੱਕ ਜਨਮ ਸਮ੍ਰਿਤੀ ਸਵਰੂਪ ਬਣੇ ਹੋ। ਤਾਂ ਬਾਪ ਬੱਚਿਆਂ ਨੂੰ ਪੁੱਛ ਰਹੇ ਹਨ ਬਚਪਨ ਦਾ ਵਾਇਦਾ ਯਾਦ ਹੈ? ਕਿੰਨਾਂ ਸਹਿਜ ਕਰਦੇ ਦਿੱਤਾ ਹੈ - ਇੱਕ ਬਾਪ ਵਿਚ ਸੰਸਾਰ ਹੈ। ਇੱਕ ਬਾਪ ਨਾਲ ਸਰਵ ਸੰਬੰਧ ਹਨ। ਇੱਕ ਬਾਪ ਤੋਂ ਸਰਵ ਪ੍ਰਾਪਤੀਆਂ ਹਨ। ਇੱਕ ਹੀ ਪੜਾਉਣ ਵਾਲਾ ਹੀ ਹੈ ਅਤੇ ਪਾਲਣਾ ਕਰਨ ਵਾਲਾ ਸਾ ਵੀ ਹੈ। ਸਭ ਵਿਚ ਇੱਕ ਹੈ। ਭਾਵੇਂ ਪਰਿਵਾਰ ਵਿਚ ਵੀ ਹਨ, ਈਸ਼ਵਰੀਏ ਪਰਿਵਾਰ ਲੇਕਿਨ ਪਰਿਵਾਰ ਵੀ ਇੱਕ ਬਾਪ ਦਾ ਹੈ। ਵੱਖ - ਵੱਖ ਬਾਪ ਦਾ ਪਰਿਵਾਰ ਨਹੀਂ ਹੈ। ਇੱਕ ਹੀ ਪਰਿਵਾਰ ਹੈ। ਪਰਿਵਾਰ ਵਿਚ ਵੀ ਇੱਕ ਦੋ ਵਿਚ ਆਤਮਿਕ ਸਨੇਹ ਹੈ, ਸਨੇਹ ਨਹੀਂ ਆਤਮਿਕ ਸਨੇਹ। ਬਾਪਦਾਦਾ ਜਨਮ ਦੇ ਵਾਇਦੇ ਯਾਦ ਕਰਵਾ ਰਹੇ ਹਨ, ਹੋਰ ਕੀ ਵਾਇਦਾ ਕੀਤਾ? ਸਭ ਨੇ ਬੜੇ ਉਮੰਗ - ਉਤਸਾਹ ਦੇ ਨਾਲ ਬਾਪ ਦੇ ਅੱਗੇ ਦਿਲ ਤੋਂ ਕਿਹਾ - ਸਭ ਕੁਝ ਤੁਹਾਡਾ ਹੈ। ਤਨ - ਮਨ - ਧਨ ਸਭ ਤੁਹਾਡਾ ਹੈ। ਤਾਂ ਦਿੱਤੀ ਹੋਈ ਚੀਜ ਬਾਪ ਦੀ ਅਮਾਨਤ ਦੇ ਰੂਪ ਵਿਚ ਬਾਪ ਨੇ ਕੰਮ ਵਿਚ ਲਗਾਉਣ ਲਈ ਦਿੱਤਾ ਹੈ, ਤੁਸੀਂ ਬਾਪ ਨੂੰ ਦੇ ਦਿੱਤੀ, ਦੇ ਦਿੱਤੀ ਹੈ ਨਾ? ਜਾਂ ਵਾਪਿਸ ਥੋੜ੍ਹਾ - ਥੋੜ੍ਹਾ ਲੈ ਲੈਂਦੇ ਹੋ? ਵਾਪਿਸ ਲੈਂਦੇ ਹੋ ਤਾਂ ਅਮਾਨਤ ਵਿਚ ਖ਼ਿਆਨਤ ਹੋ ਜਾਂਦੀ ਹੈ। ਕੋਈ - ਕੋਈ ਬੱਚੇ ਕਹਿੰਦੇ ਹਨ, ਰੂਹਰਿਹਾਨ ਕਰਦੇ ਹਨ ਨਾ ਤਾਂ ਕਹਿੰਦੇ ਹਨ ਮੇਰਾ ਮਨ ਪ੍ਰੇਸ਼ਾਨ ਰਹਿੰਦਾ ਹੈ, ਮੇਰਾ ਮਨ ਆਇਆ ਕਿੱਥੋਂ ਤੋਂ? ਜਦ ਮੇਰਾ ਤੇਰੇ ਨੂੰ ਅਰਪਣ ਕੀਤਾ, ਤਾਂ ਮੇਰਾ ਮਨ ਆਇਆ ਕਿੱਥੋਂ? ਤੁਸੀਂ ਸਭ ਤੇ ਬਿਨਾ ਕੌਡੀ ਬਾਦਸ਼ਾਹ ਹੋ ਗਏ। ਹੁਣ ਤੁਹਾਡਾ ਕੁਝ ਨਹੀਂ ਰਿਹਾ, ਬਿਨਾ ਕੌਡੀ ਹੋ ਗਏ ਲੇਕਿਨ ਬਾਦਸ਼ਾਹ ਹੋ ਗਏ। ਕਿਉਂ? ਬਾਪ ਦਾ ਖਜਾਨਾ ਉਹ ਤੁਹਾਡਾ ਖਜਾਨਾ ਹੋ ਗਿਆ, ਤਾਂ ਬਾਦਸ਼ਾਹ ਹੋ ਗਏ ਨਾ? ਪ੍ਰਮਾਤਮਾ ਖਜਾਨਾ ਉਹ ਬੱਚਿਆਂ ਦਾ ਖਜਾਨਾ। ਤਾਂ ਬਾਪਦਾਦਾ ਵਾਇਦੇ ਯਾਦ ਦਿਵਾ ਰਹੇ ਹਨ। ਤੇਰੇ ਵਿਚ ਮੇਰਾ ਨਹੀਂ ਕਰੋ। ਬਾਪ ਕਹਿੰਦੇ ਹਨ - ਜਦੋਂ ਬਾਪ ਨੇ ਤੁਸੀ ਸਭ ਨੂੰ ਪਰਮਾਤਮ ਖਜਾਨਿਆਂ ਨਾਲ ਮਾਲਾਮਾਲ ਕਰ ਦਿੱਤਾ, ਜਿੰਮੇਵਾਰੀ ਬਾਪ ਨੇ ਲੈ ਲਈ, ਕਿੰਨਾਂ ਸ਼ਬਦਾਂ ਵਿਚ? ਤੁਸੀ ਮੈਨੂੰ ਯਾਦ ਕਰੋ ਤਾਂ ਸਰਵ ਪ੍ਰਾਪਤੀ ਦੇ ਅਧਿਕਾਰੀ ਹੋ ਹੀ। ਸਿਰਫ ਯਾਦ ਕਰੋ। ਅਤੇ ਤੁਸੀ ਕਿਹਾ ਅਸੀਂ ਤੁਹਾਡੇ, ਤੁਸੀਂ ਸਾਡੇ। ਇਹ ਵਾਇਦਾ ਹੈ ਨਾ! ਤਾਂ ਬਾਪ ਕਹਿੰਦੇ ਹਨ ਖਜਾਨਿਆਂ ਨੂੰ ਸਦਾ ਖੁਦ ਦੇ ਪ੍ਰਤੀ ਅਤੇ ਸਰਵ ਆਤਮਾਵਾਂ ਦੇ ਪ੍ਰਤੀ ਕੰਮ ਵਿਚ ਲਗਾਓ। ਜਿਨਾਂ ਕੰਮ ਵਿਚ ਲਗਾਓ ਗੇ ਉਤਨਾ ਹੀ ਖਜਾਨਾ ਵਧਦਾ ਜਾਵੇਗਾ। ਸਰਵ ਸ਼ਕਤੀਆਂ ਦਾ ਖਜਾਨਾ, ਸਰਵ ਸ਼ਕਤੀਆਂ ਕੰਮ ਵਿਚ ਲਗਾਓ। ਸਿਰਫ ਬੁੱਧੀ ਵਿਚ ਨਾਲੇਜ ਨਹੀਂ ਰੱਖੋ ਮੈਂ ਸਰਵ ਸ਼ਕਤੀਵਾਨ ਹਾਂ, ਲੇਕਿਨ ਸਰਵ ਸ਼ਕਤੀਆਂ ਨੂੰ ਸਮੇਂ ਪ੍ਰਮਾਣ ਕੰਮ ਵਿਚ ਲਗਾਓ ਅਤੇ ਸੇਵਾ ਵਿਚ ਲਗਾਓ।

ਬਾਪਦਾਦਾ ਨੇ ਮਿਜੋਰਟੀ ਬੱਚਿਆਂ ਦੇ ਪੋਤਾਮੇਲ ਵਿਚ ਵੇਖਿਆ ਹੈ ਦੋ ਸ਼ਕਤੀਆਂ ਜੇਕਰ ਸਦਾ ਯਾਦ ਰਹਿਣ ਅਤੇ ਕੰਮ ਵਿਚ ਸਮੇਂ ਤੇ ਲਗਾਓ ਤਾਂ ਸਦਾ ਹੀ ਨਿਰਵਿਘਨ ਰਹੋ। ਵਿਘਨ ਦੀ ਤਾਕਤ ਨਹੀਂ ਹੈ ਤੁਹਾਡੇ ਅੱਗੇ ਆਉਣ ਦੀ, ਇਹ ਬਾਪ ਦੀ ਗਰੰਟੀ ਹੈ। ਉਵੇਂ। ਤਾਂ ਸਭ ਸ਼ਕਤੀਆਂ ਚਾਹੀਦੀਆਂ ਹਨ ਲੇਕਿਨ ਮਿਜੋਰਟੀ ਵੇਖਿਆ ਗਿਆ ਹੈ ਕਿ ਸਹਿਣਸ਼ਕਤੀ ਅਤੇ ਰੀਲਾਈਜੇਸ਼ਨ ਦੀ ਸ਼ਕਤੀ, ਰੀਲਾਇਜ ਕਰਦੇ ਵੀ ਹੋ ਲੇਕਿਨ ਉਸ ਨੂੰ ਪ੍ਰੈਕਟਿਕਲ ਵਿਚ ਸਵਰੂਪ ਵਿਚ ਲਿਆਉਣ ਲਿਆ ਅਟੇਂਸ਼ਨ ਘਟ ਹੈ ਇਸਲਈ ਜਿਸ ਵਕਤ ਰੀਲਾਈਜ ਕਰਦੇ ਹੋ ਉਸ ਵੇਲੇ ਚਲਣ ਅਤੇ ਚਿਹਰਾ ਬਦਲ ਜਾਂਦਾ ਹੈ। ਬਹੁਤ ਚੰਗੇ ਸਮੇਂ ਉਮੰਗ - ਉਤਸਾਹ ਵਿਚ ਆਉਂਦੇ ਹੋ, ਹਾਂ ਰਿਲਾਇਜ ਕੀਤਾ ਲੇਕਿਨ ਫਿਰ ਕੀ ਹੋ ਜਾਂਦਾ ਹੈ? ਅਨੁਭਵੀ ਤਾਂ ਸਾਰੇ ਹੋ ਨਾ! ਫਿਰ ਕਿਉਂ ਹੋ ਜਾਂਦਾ ਹੈ? ਉਸਨੂੰ ਹਰ ਵੇਲੇ ਸਵਰੂਪ ਹਿਚ ਲਿਆਉਣਾ, ਉਸ ਦੀ ਕਮੀ ਹੋ ਜਾਂਦੀ ਹਾਂ ਕਿਉਂਕਿ ਇਥੇ ਸਵਰੂਪ ਬਣਨਾ ਹੈ। ਸਿਰਫ ਬੁੱਧੀ ਤੋਂ ਜਾਨਣਾ ਵੱਖ ਚੀਜ ਹੈ, ਲੇਕਿਨ ਉਸ ਨੂੰ ਸਵਰੂਪ ਵਿਚ ਲਿਆਉਣ, ਉਸ ਦੀ ਲੋੜ ਹੈ। ਕਦੇ - ਕਦੇ ਬਾਪਦਾਦਾ ਨੂੰ ਕੋਈ - ਕੋਈ ਬੱਚੇ ਤੇ ਰਹਿਮ ਵੀ ਆਉਂਦਾ ਹੈ, ਬਾਪ ਸਮਝਦੇ ਹਨ ਬੱਚੇ ਤੋਂ ਮੇਹਨਤ ਨਹੀਂ ਹੁੰਦੀ ਹੈ ਤਾਂ ਬੱਚੇ ਦੀ ਬਜਾਏ ਬਾਪ ਹੀ ਕਰ ਲਵੇ। ਲੇਕਿਨ ਡਰਾਮੇ ਦਾ ਰਾਜ਼ ਹੈ। "ਜੋ ਕਰੇਗਾ, ਉਹ ਪਾਵੇਗਾ" ਇਸਲਈ ਬਾਪਦਾਦਾ ਸਹਿਯੋਗ ਜਰੂਰ ਕਰ ਦਿੰਦਾ ਹੈ ਲੇਕਿਨ ਕਰਨਾ ਫਿਰ ਵੀ ਬੱਚੇ ਨੂੰ ਹੀ ਪੈਂਦਾ ਹੈ।

ਬਾਪਦਾਦਾ ਨੇ ਵੇਖਿਆ ਹੈ ਬੱਚੇ ਸੰਕਲਪ ਤੇ ਬਹੁਤ ਚੰਗੇ - ਚੰਗੇ ਕਰਦੇ ਹਨ। ਅੰਮ੍ਰਿਤਵੇਲੇ ਬਾਪਦਾਦਾ ਦੇ ਕੋਲ ਚੰਗੇ -ਚੰਗੇ ਸੰਕਲਪਾਂ ਦੀ ਬਹੁਤ - ਬਹੁਤ ਮਾਲਾਵਾਂ ਆਉਦੀਆ ਹਨ। ਇਹ ਕਰਾਂਗੇ, ਇਹ ਕਰਾਂਗੇ, ਇਹ ਕਰਾਂਗੇ... ਬਾਪਦਾਦਾ ਵੀ ਖੁਸ਼ ਹੋ ਜਾਂਦੇ ਹਨ, ਵਾਹ! ਬੱਚੇ ਵਾਹ! ਫਿਰ ਕਰਨ ਵਿੱਚ ਕਮਜ਼ੋਰ ਕਿਉਂ ਬਣ ਜਾਂਦੇ ਹੋ? ਇਸਦਾ ਕਾਰਨ ਦੇਖਿਆ ਗਿਆ -ਬ੍ਰਾਹਮਣ ਪਰਿਵਾਰ ਵਿੱਚ ਸੰਗਠਨ ਦਾ ਵਾਯੂਮੰਡਲ। ਕੀਤੇ -ਕੀਤੇ ਵਾਯੂਮੰਡਲ ਕਮਜ਼ੋਰ ਵੀ ਹੁੰਦਾ ਹੈ, ਉਸਦਾ ਅਸਰ ਜਲਦੀ ਪੈ ਜਾਂਦਾ ਹੈ। ਫਿਰ ਉਹਨਾਂ ਦੀ ਭਾਸ਼ਾ ਦੱਸੀਏ ਕੀ ਹੁੰਦੀ ਹੈ? ਭਾਸ਼ਾ ਬੜੀ ਮਿੱਠੀ ਹੁੰਦੀ ਹੈ, ਭਾਸ਼ਾ ਹੁੰਦੀ ਹੈ ਇਹ ਤਾਂ ਚੱਲਦਾ ਹੈ, ਇਹ ਤਾਂ ਹੁੰਦਾ ਹੈ... ਅਜਿਹੇ ਸਮੇਂ ਤੇ ਕੀ ਸੰਕਲਪ ਕਰੋ! ਇਹ ਹੁੰਦਾ ਹੈ, ਇਹ ਚੱਲਦਾ ਹੈ... ਇਹ ਅਲਬੇਲਾਪਨ ਲੱਗਦਾ ਹੈ ਪਰ ਉਸ ਸਮੇਂ ਇਸ ਭਾਸ਼ਾ ਨੂੰ ਪਰਿਵਰਤਨ ਕਰੋ, ਸੋਚੋ ਕਿ ਬਾਪ ਦਾ ਫ਼ਰਮਾਨ ਕੀ ਹੈ? ਬਾਪ ਦੀ ਪਸੰਦੀ ਕੀ ਹੈ? ਬਾਪ ਕਿਸ ਗੱਲ ਨੂੰ ਪਸੰਦ ਕਰਦਾ ਹੈ? ਬਾਪ ਨੇ ਇਹ ਕਿਹਾ ਹੈ? ਕੀਤਾ ਹੈ? ਜੇਕਰ ਬਾਪ ਯਾਦ ਆ ਗਿਆ ਤਾਂ ਅਲਬੇਲਾਪਨ ਖ਼ਤਮ ਹੋ, ਉਮੰਗ -ਉਤਸ਼ਾਹ ਆ ਜਾਏਗਾ। ਅਲਬੇਲਾਪਨ ਵੀ ਕਈ ਤਰ੍ਹਾਂ ਨਾਲ ਆਉਂਦਾ ਹੈ। ਤੁਸੀਂ ਲੋਕ ਆਪਸ ਵਿੱਚ ਕਲਾਸ ਕਰਨਾ, ਲਿਸਟ ਨਿਕਾਲਣਾ, ਇਕ ਹੈ ਸਾਧਾਰਨ ਅਲਬੇਲਾਪਨ, ਇਕ ਹੈ ਰਾਇਲ ਅਲਬੇਲਾਪਨ। ਤਾਂ ਅਲਬੇਲੇਪਨ ਸੰਕਲਪ ਵਿੱਚ ਦ੍ਰਿੜ੍ਹਤਾ ਲਿਆਉਣ ਨਹੀਂ ਦਿੰਦਾ ਅਤੇ ਦ੍ਰਿੜ੍ਹਤਾ ਦਾ ਸਾਧਨ ਹੈ ਇਸਲਈ ਸੰਕਲਪ ਤੱਕ ਰਹਿ ਜਾਂਦਾ ਹੈ ਪਰ ਸਵਰੂਪ ਵਿੱਚ ਨਹੀਂ ਆਉਂਦਾ।

ਤਾਂ ਅੱਜ ਕੀ ਸੁਣਿਆ? ਵਾਇਦੇ ਯਾਦ ਕਰਾਏ ਹਨ ਨਾ! ਵਾਇਦੇ ਐਨੇ ਚੰਗੇ -ਚੰਗੇ ਕਰਦੇ, ਬਾਪਦਾਦਾ ਵਾਇਦੇ ਸੁਣਕੇ ਖੁਸ਼ ਹੋ ਜਾਂਦੇ। ਲੇਕਿਨ ਜਿੰਨੇ ਵਾਇਦੇ ਕਰਦੇ ਹੋ ਨਾ ਓਨਾ ਫਾਇਦਾ ਨਹੀਂ ਉਠਾਉਂਦੇ। ਤਾਂ ਬਾਪਦਾਦਾ ਇਹੀ ਚਾਹੁੰਦੇ ਹਨ, ਪੁੱਛਦੇ ਹਨ ਨਾ ਬਾਪ ਸਾਡੇ ਕੋਲੋਂ ਕੀ ਚਾਹੁੰਦੇ ਹਨ? ਤਾਂ ਬਾਪਦਾਦਾ ਇਹ ਹੀ ਚਾਹੁੰਦੇ ਹਨ ਕਿ ਸਮੇਂ ਤੋਂ ਪਹਿਲੇ ਸਭ ਏਵਰਰੇਡੀ ਬਣ ਜਾਓ। ਸਮੇਂ ਤੁਹਾਡਾ ਮਾਸਟਰ ਨਹੀਂ ਬਣੇ। ਸਮੇਂ ਦੇ ਮਾਸਟਰ ਤੁਸੀਂ ਹੋ, ਇਸਲਈ ਇਹੀ ਬਾਪਦਾਦਾ ਚਾਹੁੰਦੇ ਹਨ ਕਿ ਸਮੇਂ ਦੇ ਪਹਿਲੇ ਸੰਪੰਨ ਬਣ ਵਿਸ਼ਵ ਦੀ ਸਟੇਜ ਤੇ ਬਾਪ ਦੇ ਨਾਲ -ਨਾਲ ਤੁਸੀਂ ਬੱਚੇ ਵੀ ਪ੍ਰਤੱਖ ਹੋ। ਅੱਛਾ।

ਜੋ ਨਵੇਂ -ਨਵੇਂ ਬੱਚੇ ਆਏ ਹਨ ਮਿਲਣ ਦੇ ਲਈ, ਉਹ ਹੱਥ ਉਠਾਓ। ਵੱਡਾ ਹੱਥ ਉਠਾਓ, ਲੰਬਾ। ਅੱਛਾ -ਬਾਪਦਾਦਾ ਨਵੇਂ -ਨਵੇਂ ਬੱਚਿਆਂ ਨੂੰ ਦੇਖ ਖੁਸ਼ ਹੁੰਦੇ ਹਨ ਕਿ ਭਾਗਵਾਨ ਬੱਚੇ ਆਪਣਾ ਭਾਗ ਲੈਣ ਦੇ ਲਈ ਪਹੁੰਚ ਗਏ ਹਨ ਇਸਲਈ ਮੁਬਾਰਕ ਹੋਵੇ, ਮੁਬਾਰਕ ਹੋਵੇ। ਹੁਣ ਜੋ ਵੀ ਨਵੇਂ ਬੱਚੇ ਆਏ ਹਨ ਉਹਨਾਂ ਵਿੱਚੋ ਦੇਖਾਂਗੇ ਕਿ ਕਮਾਲ ਕੌਣ ਕਰਕੇ ਦਿਖਾਉਂਦਾ ਹੈ? ਭਾਵੇਂ ਆਏ ਪਿੱਛੇ ਹਨ ਪਰ ਅੱਗੇ ਜਾਕੇ ਦਿਖਾਓ। ਬਾਪਦਾਦਾ ਦੇ ਕੋਲ ਸਭ ਰਿਜ਼ਲਟ ਪਹੁੰਚਦੀ ਹੈ। ਅੱਛਾ।

ਡਬਲ ਵਿਦੇਸ਼ੀ:- ਅੱਛਾ ਹੈ, ਡਬਲ ਵਿਦੇਸ਼ੀ ਸਵ ਤੇ ਅਤੇ ਸੇਵਾ ਤੇ ਅਟੇੰਸ਼ਨ ਚੰਗਾ ਦੇ ਰਹੇ ਹਨ। ਪਰ ਸਿਰਫ਼ ਇਸ ਵਿੱਚ ਇੱਕ ਮਾਤਰਾ ਲਗਾਉਣੀ ਹੈ। ਅੰਡਰਲਾਇਨ ਕਰਨੀ ਹੈ, ਜੋ ਪਰਿਵਰਤਨ ਦਾ ਸੰਕਲਪ ਲੈਂਦੇ ਹੋ ਅਤੇ ਚੰਗਾ ਉਮੰਗ- ਉਤਸ਼ਾਹ, ਹਿੰਮਤ ਨਾਲ ਲੈਂਦੇ ਹੋ, ਸਿਰਫ਼ ਇਸਨੂੰ ਅੰਡਰਲਾਇਨ ਕਰਦੇ ਜਾਓ, ਕਰਨਾ ਹੀ ਹੈ। ਬਦਲਣਾ ਹੀ ਹੈ। ਬਦਲਕੇ ਵਿਸ਼ਵ ਨੂੰ ਬਦਲਣਾ ਹੈ। ਇਹ ਦ੍ਰਿੜ੍ਹਤਾ ਦੀ ਅੰਡਰਲਾਇਨ ਬਾਰ -ਬਾਰ ਕਰਦੇ ਜਾਓ। ਬਾਕੀ ਬਾਪਦਾਦਾ ਖੁਸ਼ ਹਨ, ਵ੍ਰਿਧੀ ਵੀ ਕਰ ਰਹੇ ਹਨ ਅਤੇ ਸੇਵਾ ਅਤੇ ਖੁਦ ਤੇ ਅਟੇੰਸ਼ਨ ਵੀ ਹੈ। ਪਰ ਪੂਰਾ ਟੈਨਸ਼ਨ ਨਹੀਂ ਗਿਆ ਹੈ, ਅਟੇੰਸ਼ਨ ਹੈ ਥੋੜਾ ਵਿੱਚ - ਵਿੱਚ ਟੈਨਸ਼ਨ ਵੀ ਹੈ, ਉਹ ਖਤਮ ਕਰਨਾ ਹੀ ਹੈ। ਬਾਕੀ ਹਿੰਮਤ ਚੰਗੀ ਹੈ। ਹਿੰਮਤ ਦੀ ਮੁਬਾਰਕ ਹੈ, ਸਭ ਜੋ ਵੀ ਬੈਠੇ ਹਨ ਬਾਪ ਸਹਿਤ ਤੁਹਾਨੂੰ ਹਿੰਮਤ ਦੀ ਮੁਬਾਰਕ ਦੇ ਰਹੇ ਹਨ। ਤਾਲੀ ਵਜਾਓ। ਅੱਛਾ।

ਤੁਸੀਂ ਤਾਂ ਇੱਥੇ ਬੈਠੇ ਹੋ ਪਰ ਬਾਪਦਾਦਾ ਨੂੰ ਦੂਰ ਬੈਠੇ ਬਹੁਤ ਬੱਚਿਆਂ ਦਾ ਯਾਦਪਿਆਰ ਮਿਲਿਆ ਹੈ ਅਤੇ ਬਾਪਦਾਦਾ ਇੱਕ -ਇੱਕ ਬੱਚੇ ਨੂੰ ਨੈਣਾਂ ਵਿੱਚ ਸਮਾਏ ਹੋਏ ਬਹੁਤ -ਬਹੁਤ ਦਿਲ ਦੀਆਂ ਦੁਆਵਾਂ ਦੇ ਰਹੇ ਹਨ। ਭਾਵੇਂ ਭਾਰਤ ਤੋਂ, ਭਾਵੇਂ ਵਿਦੇਸ਼ ਤੋਂ, ਬਹੁਤ ਬੱਚਿਆਂ ਦੀ ਯਾਦ ਆ ਰਹੀ ਹੈ, ਪੱਤਰ ਆਉਂਦੇ ਹਨ, ਈ - ਮੇਲ ਆਉਂਦੇ ਹਨ,ਸਭ ਬਾਬਾ ਦੇ ਕੋਲ ਪਹੁੰਚ ਗਏ ਹਨ। ਅੱਛਾ।

ਬਾਪਦਾਦਾ ਇੱਕ ਸੈਕਿੰਡ ਵਿੱਚ ਅਸ਼ਰੀਰੀ ਭਵ ਦੀ ਡਰਿਲ ਦੇਖਣਾ ਚਾਹੁੰਦੇ ਹਨ, ਜੇਰਕ ਅੰਤ ਵਿੱਚ ਪਾਸ ਹੋਣਾ ਹੈ ਤਾਂ ਇਹ ਡਰਿਲ ਬਹੁਤ ਜ਼ਰੂਰੀ ਹੈ ਇਸਲਈ ਹੁਣ ਐਨੇ ਵੱਡੇ ਸੰਗਠਨ ਵਿੱਚ ਬੈਠੇ ਇੱਕ ਸੈਕਿੰਡ ਵਿੱਚ ਦੇਹਭਾਨ ਤੋਂ ਪਰੇ ਸਥਿਤੀ ਵਿੱਚ ਸਥਿਤ ਹੋ ਜਾਓ। ਕੋਈ ਆਕਰਸ਼ਣ ਆਕਰਸ਼ਿਤ ਨਹੀਂ ਕਰੇ। (ਡ੍ਰਿਲ) ਅੱਛਾ।

ਚਾਰੋਂ ਪਾਸੇ ਦੇ ਤੀਵਰ ਪੁਰਸ਼ਾਰਥੀ ਬੱਚਿਆਂ ਨੂੰ, ਸਦਾ ਖੁਦ -ਪਰਿਵਰਤਨ ਅਤੇ ਵਿਸ਼ਵ ਪਰਿਵਰਤਨ ਦੀ ਸੇਵਾ ਵਿੱਚ ਤੱਤਪਰ ਰਹਿਣ ਵਾਲੀਆਂ ਵਿਸ਼ੇਸ਼ ਆਤਮਾਵਾਂ ਨੂੰ, ਸਦਾ ਬ੍ਰਹਮਾ ਬਾਪ ਸਮਾਨ ਕਰਮਯੋਗੀ, ਕਰਮ ਦੀ, ਕਰਮਇੰਦਰੀਆਂ ਦੀ ਆਕਰਸ਼ਣ ਤੋਂ ਮੁਕਤ ਆਤਮਾਵਾਂ ਨੂੰ, ਸਦਾ ਦ੍ਰਿੜ੍ਹਤਾ ਨੂੰ ਹਰ ਸੰਕਲਪ, ਹਰ ਬੋਲ, ਹਰ ਕਰਮ ਵਿੱਚ ਸਵਰੂਪ ਵਿੱਚ ਲਿਆਉਣ ਵਾਲੇ ਬਾਪ ਦੇ ਸਮੀਪ ਅਤੇ ਸਮਾਨ ਬੱਚਿਆਂ ਨੂੰ ਬਾਪਦਾਦਾ ਦਾ ਦਿਲ ਦੀ ਦੁਆਵਾਂ ਅਤੇ ਦਿਲ ਦਾ ਯਾਦਪਿਆਰ ਸਵੀਕਾਰ ਹੋ ਅਤੇ ਨਮਸਤੇ।

ਦਾਦੀ ਜੀ ਨਾਲ:- ਤੰਦਰੁਸਤ ਹੋ ਗਈ। ਹੁਣ ਬਿਮਾਰੀ ਗਈ। ਬਿਮਾਰੀਆਂ ਮਹਾਂਰਥੀਆਂ ਤੋਂ ਵਿਦਾਈ ਲੈਣ ਦੇ ਲਈ ਆਉਦੀਆਂ ਹਨ। ਅੰਦਰ ਹੀ ਅੰਦਰ ਕਰਮਾਤੀਤ ਬਣਨ ਦੀ ਰਿਹਰਸਲ ਕਰ ਰਹੀ ਹੈ। (ਦਾਦੀ ਜਾਨਕੀ ਕਹਿ ਰਹੀ ਹੈ ਦਾਦੀ ਬੇਫ਼ਿਕਰ ਬਾਦਸ਼ਾਹ ਹੈ)

ਤੁਸੀਂ ਫ਼ਿਕਰ ਵਾਲੀ ਹੋ ਕੀ? ਤੁਸੀਂ ਵੀ ਬੇਫ਼ਿਕਰ। ਦੋਵੇਂ ਹੀ ਪਾਰ੍ਟ ਚੰਗਾ ਵਜਾ ਰਹੀ ਹੈ। ਦੇਖੋ, ਸਭਤੋਂ ਵੱਡੇ ਤੇ ਵੱਡਾ ਜਿੰਮੇਵਾਰੀ ਦਾ ਤਾਜ ਪਹਿਨਣ ਵਾਲੀ ਤੇ ਨਿਮਿਤ ਤੇ ਬਣੀ ਨਾ। ਇਹ ਸਭ ਸਾਥੀ ਹਨ। ਤੁਸੀਂ ਲੋਕਾਂ ਨੂੰ ਦੇਖਕੇ ਉਮੰਗ -ਉਤਸ਼ਾਹ ਆਉਂਦਾ ਹੈ ਨਾ। (ਹੁਣ ਕੀ ਨਵਾਂ ਕਰਨਾ ਹੈ? ਬਾਬਾ ਹੀ ਕੁਝ ਪ੍ਰਰੇਣਾ ਦਵੇ) ਬਾਪਦਾਦਾ ਨੇ ਸੁਣਾਇਆ ਹੈ ਕਿ ਹਰ ਵਰਗ ਦਾ ਗੁਲਦਸਤਾ ਜੋ ਮਾਇਕ ਵੀ ਹੋਵੇ ਅਤੇ ਮਾਈਟ ਵੀ ਹੋਵੇ। ਸਿਰਫ਼ ਮਾਇਕ ਅਤੇ ਸੰਪਰਕ ਵਾਲਾ ਨਹੀਂ, ਸੰਬੰਧ ਵਿੱਚ ਵੀ ਨਜ਼ਦੀਕ ਹੋਵੇ, ਇਵੇਂ ਦਾ ਗੁਲਦਸਤਾ ਨਿਕਾਲੋ। ਫਿਰ ਉਹ ਗਰੁੱਪ ਨਿਮਿਤ ਬਣੇਗਾ ਸੇਵਾ ਕਰਨ ਦੇ। ਉਹ ਮਾਇਕ ਬਣੇਗਾ ਅਤੇ ਤੁਸੀਂ ਮਾਈਟ ਬਣੋਗੀ। ਉਹਨਾਂ ਦੇ ਜਿਗਰ ਤੋਂ ਨਿਕਲੇ ਬਾਬਾ, ਉਦੋਂ ਹੀ ਪ੍ਰਭਾਵ ਪਵੇਗਾ। ਉਹਨਾਂ ਨੂੰ ਸੰਬੰਧ ਵਿੱਚ ਨਜ਼ਦੀਕ ਲਿਆਓ। ਕਦੀ - ਕਦੀ ਹੁੰਦਾ ਹੈ ਨਾ, ਤਾਂ ਨਸ਼ਾ ਥੋੜਾ ਘੱਟ ਹੋ ਜਾਂਦਾ ਹੈ। ਸੰਬੰਧ -ਸੰਪਰਕ ਵਿੱਚ ਜਿੱਥੇ ਵੀ ਆਵੇ ਉੱਥੇ ਸੰਬੰਧ ਅਤੇ ਸੰਪਰਕ ਰਹੇ ਤਾਂ ਠੀਕ ਹੋ ਜਾਣਗੇ। ਅੱਛਾ।

ਵਰਦਾਨ:-
ਸਦਾ ਸ਼੍ਰੇਸ਼ਠ ਅਤੇ ਨਵੇਂ ਤਰ੍ਹਾਂ ਦੀ ਸੇਵਾ ਦਵਾਰਾ ਵ੍ਰਿਧੀ ਕਰਨ ਵਾਲੇ ਸਹਿਜ ਸੇਵਾਧਾਰੀ ਭਵ

ਸਕਲਪਾਂ ਦਵਾਰਾ ਈਸ਼ਵਰੀ ਸੇਵਾ ਕਰਨਾ ਇਹ ਵੀ ਸੇਵਾ ਦਾ ਸ਼੍ਰੇਸ਼ਠ ਅਤੇ ਨਵਾਂ ਤਰੀਕਾ ਹੈ, ਜਿਵੇਂ ਜਵਾਹਰੀ ਰੋਜ਼ ਸਵੇਰੇ ਆਪਣੇ ਹਰ ਰਤਨ ਨੂੰ ਚੈਕ ਕਰਦਾ ਹੈ ਕਿ ਸਾਫ਼ ਹੈ।, ਚਮਕ ਠੀਕ ਹੈ, ਠੀਕ ਜਗ੍ਹਾ ਤੇ ਰੱਖੇ ਹਨ .. ਇਵੇਂ ਰੋਜ਼ ਅੰਮ੍ਰਿਤਵੇਲੇ ਆਪਣੇ ਸੰਪਰਕ ਵਿੱਚ ਆਉਣ ਵਾਲੀ ਆਤਮਾਵਾਂ ਤੇ ਸੰਕਲਪ ਦਵਾਰਾ ਨਜ਼ਰ ਘੁਮਾਓ, ਜਿਨਾਂ ਤੁਸੀਂ ਉਹਨਾਂ ਨੂੰ ਸੰਕਲਪ ਨਾਲ ਯਾਦ ਕਰੋਗੇ ਓਨਾ ਉਹ ਸੰਕਲਪ ਉਹਨਾਂ ਦੇ ਕੋਲ ਪਹੁੰਚੇਗਾ ..ਇਸ ਤਰ੍ਹਾਂ ਸੇਵਾ ਦਾ ਨਵਾਂ ਤਰੀਕਾ ਅਪਣਾਉਂਦੇ ਵ੍ਰਿਧੀ ਕਰਦੇ ਚੱਲੋ। ਤੁਹਾਡੇ ਸਹਿਯੋਗ ਦੀ ਸੂਕ੍ਸ਼੍ਮ ਸ਼ਕਤੀ ਆਤਮਾਵਾਂ ਨੂੰ ਤੁਹਾਡੇ ਵਲ ਖੁਦ ਆਕਰਸ਼ਿਤ ਕਰੇਗੀ।

ਸਲੋਗਨ:-
ਬਹਾਨੇਬਾਜ਼ੀ ਨੂੰ ਮਰਜ਼ ਕਰੋ ਅਤੇ ਬੇਹੱਦ ਦੀ ਵੈਰਾਗ ਵ੍ਰਿਤੀ ਨੂੰ ਇਮਰਜ਼ ਕਰੋ।

ਅਵਿਅਕਤ ਇਸ਼ਾਰੇ:- ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ। ਗਿਆਨ ਦੇ ਮਨਨ ਦੇ ਨਾਲ ਸ਼ੁਭ ਭਾਵਨਾ, ਸ਼ੁਭ ਕਾਮਨਾ ਦੇ ਸੰਕਲਪ, ਸਾਕਾਸ਼ ਦੇਣ ਦਾ ਅਭਿਆਸ, ਇਹ ਮਨ ਦੇ ਮੌਨ ਦਾ ਟ੍ਰੈਫ਼ਿਕ ਕੰਟਰੋਲ ਦਾ ਵਿੱਚ -ਵਿੱਚ ਦਿਨ ਮੁਰਕਰ ਕਰੋ। ਜਿਨਾਂ ਅੰਤਰਮੁੱਖੀ ਦੇ ਕਮਰੇ ਵਿੱਚ ਬੈਠ ਰਿਸਰਚ ਕਰੋਂਗੇ ਓਨਾ ਚੰਗੇ ਤੋਂ ਚੰਗੀ ਟਚਿੰਗ ਹੋਵੇਗੀ ਅਤੇ ਉਸੀ ਟਚਿੰਗ ਨਾਲ ਅਨੇਕ ਆਤਮਾਵਾਂ ਨੂੰ ਲਾਭ ਮਿਲੇਗਾ।

ਸੂਚਨਾ:- ਅੱਜ ਅੰਤਰਰਾਸ਼ਟਰੀ ਯੋਗ ਦਿਵਸ ਤੀਸਰਾ ਰਵਿਵਾਰ ਹੈ, ਸ਼ਾਮ 6:30 ਤੋਂ 7:30 ਵੱਜੇ ਤੱਕ ਸਭ ਭਰਾ ਭੈਣ ਸੰਗਠਿਤ ਰੂਪ ਵਿੱਚ ਇਕਤਰਿਤ ਹੋ ਯੋਗ ਅਭਿਆਸ ਵਿੱਚ ਅਨੁਭਵ ਕਰਨ ਕਿ ਮੈਂ ਭ੍ਰਿਕੁਟੀ ਆਸਣ ਤੇ ਵਿਰਾਜਮਾਨ ਪਰਮਾਤਮ ਸ਼ਕਤੀਆਂ ਨਾਲ ਸੰਪੰਨ ਸਰਵਸ਼੍ਰੇਸ਼ਠ ਰਾਜਯੋਗੀ ਆਤਮਾ ਕਰਮਇੰਦ੍ਰੀਆ ਜਿੱਤ, ਵਿਕਰਮਾਜਿੱਤ ਹਾਂ। ਸਾਰਾ ਦਿਨ ਇਸੀ ਸਵਮਾਨ ਵਿੱਚ ਰਹੋ ਕਿ ਸਾਰੇ ਕਲਪ ਵਿੱਚ ਹੀਰੋ ਪਾਰ੍ਟ ਵਜਾਉਣ ਵਾਲੀ ਮੈਂ ਸਰਵਸ਼੍ਰੇਸ਼ਠ ਆਤਮਾ ਹਾਂ।