15.07.26        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਯੋਗਬਲ ਨਾਲ ਹੀ ਆਤਮਾ ਦੀ ਕੱਟ ਨਿਕਲੇਗੀ ਇਸਲਈ ਯੋਗ ਵਿੱਚ ਕਦੀ ਵੀ ਗਫ਼ਲਤ ਨਹੀਂ ਕਰੋ "

ਪ੍ਰਸ਼ਨ:-
ਬਾਪ ਨੇ ਬੱਚਿਆਂ ਨੂੰ ਬੇਹੱਦ ਦਾ ਵਰਸਾ ਲੈਣ ਦੀ ਕਿਹੜੀ ਯੁਕਤੀ ਦੱਸੀ ਜਿਸ ਵਿੱਚ ਮਾਇਆ ਚਾਰੋਂ ਪਾਸੇ ਵਿਘਨ ਪਾਉਂਦੀ ਹੈ?

ਉੱਤਰ:-
ਬਾਬਾ ਨੇ ਯੁਕਤੀ ਦੱਸੀ ਬੱਚੇ ਤੁਸੀਂ ਬ੍ਰਹਮਾਕੁਮਾਰ ਕੁਮਾਰੀਆਂ ਇੱਕ ਬਾਪ ਦੇ ਬੱਚੇ ਆਪਸ ਵਿੱਚ ਭਾਈ - ਭੈਣ ਹੋ, ਤੁਸੀਂ ਕਦੀ ਕ੍ਰਿਮੀਨਲ ਅਸਾਲਟ ਨਹੀਂ ਕਰ ਸਕਦੇ। ਭਰਾ ਭੈਣ ਵਿਕਾਰ ਵਿੱਚ ਨਹੀਂ ਜਾ ਸਕਦੇ, ਤੁਹਾਨੂੰ ਸ਼ਿਵਬਾਬਾ ਦੀ ਮਤ ਤੇ ਚੱਲਕੇ ਬੇਹੱਦ ਦਾ ਵਰਸਾ ਲੈਣਾ ਹੈ। ਪਰ ਮਾਇਆ ਘੱਟ ਨਹੀਂ ਹੈ, ਚਾਰੋਂ ਪਾਸੇ ਇਸ ਵਿੱਚ ਹੀ ਵਿਘਨ ਪਾਉਂਦੀ ਰਹਿੰਦੀ ਹੈ। ਅਸੀਂ ਭਰਾ ਭੈਣ ਹਾਂ, ਇੱਕ ਬਾਪ ਤੋਂ ਵਰਸਾ ਲੈਂਦੇ ਹਾਂ, ਇਹ ਭੁੱਲ ਜਾਂਦੇ ਹਨ।

ਗੀਤ:-
ਤੁਮੇਂ ਪਾਕੇ ਹਮਨੇ...

ਓਮ ਸ਼ਾਂਤੀ
ਗੀਤ ਦਾ ਇੱਕ ਅੱਖਰ ਹੀ ਕਾਫੀ ਹੈ। ਬੱਚੇ ਜਾਣਦੇ ਹਨ ਬੇਹੱਦ ਦੇ ਬਾਪ ਤੋਂ ਬੇਹੱਦ ਦਾ ਵਰਸਾ ਮਿਲਦਾ ਹੈ ਅਤੇ ਕਲਪ - ਕਲਪ ਮਿਲਦਾ ਹੈ। ਇਹ ਵੀ ਬੱਚੇ ਜਾਣਦੇ ਹਨ ਕਿ ਬੇਹੱਦ ਦਾ ਵਰਸਾ ਬਰੋਬਰ ਭਾਰਤ ਨੂੰ ਮਿਲਿਆ ਸੀ। ਹੁਣ ਉਹ ਨਹੀਂ ਹੈ ਫਿਰ ਤੋਂ ਮਿਲ ਰਿਹਾ ਹੈ। ਵੇਖਦੇ ਹੋ - ਹੁਣ ਤਾਂ ਸ੍ਵਰਗ ਦਾ ਵਰਸਾ ਨਹੀਂ ਹੈ, ਰਾਵਣ ਦਵਾਰਾ ਨਰਕ ਦਾ ਸ਼ਰਾਪ ਮਿਲ ਰਿਹਾ ਹੈ। ਸ਼ਰਾਪ ਤੋਂ ਮਨੁੱਖ ਦੁਖੀ ਹੁੰਦੇ ਹਨ। ਪਰ ਮਤਲਬ ਵਰਸੇ ਤੋਂ ਸੁਖੀ ਹੁੰਦੇ ਹਨ। ਹੁਣ ਬ੍ਰਾਹਮਣ ਬੱਚੇ ਜਾਣਦੇ ਹਨ ਉਹ ਹੈ ਬੇਹੱਦ ਦਾ ਨਿਰਾਕਾਰ ਬਾਪ ਅਤੇ ਪ੍ਰਜਾਪਿਤਾ ਬ੍ਰਹਮਾ ਹੈ ਬੇਹੱਦ ਦਾ ਸਾਕਾਰ ਬਾਪ। ਬੇਹੱਦ ਦੇ ਸਾਕਾਰ ਬਾਪ ਪ੍ਰਜਾਪਿਤਾ ਬ੍ਰਹਮਾ ਬਗੈਰ ਕੋਈ ਹੁੰਦਾ ਨਹੀਂ। ਭਾਵੇਂ ਗਾਂਧੀ ਨੂੰ ਬਾਪੂ ਜੀ ਕਹਿੰਦੇ ਸੀ ਪਰ ਕਾਇਦੇ ਸਿਰ ਸਾਰੀ ਮਨੁੱਖ ਸ੍ਰਿਸ਼ਟੀ ਦਾ ਤਾਂ ਉਹ ਬਾਪੂ ਜੀ ਹੋ ਨਾ ਸਕੇ। ਸਾਰੀ ਨਿਰਾਕਾਰੀ ਵਰਲਡ ਦਾ ਬਾਪੂ ਜੀ ਹੈ ਸ਼ਿਵ। ਹੁਣ ਤੁਸੀਂ ਬੱਚੇ ਜਾਣਦੇ ਹੋ ਅਸੀਂ ਸ਼ਿਵਬਾਬਾ ਦੇ ਬਣੇ ਹਾਂ। ਸ਼ਿਵਬਾਬਾ ਨੇ ਆਕੇ ਸਾਨੂੰ ਆਪਣਾ ਬਣਾਇਆ ਹੈ - ਵਰਸਾ ਦੇਣ ਦੇ ਲਈ। ਮਧੂਬਨ ਆਉਂਦੇ ਹਨ ਕਿਸ ਦੇ ਲਈ? ਸ਼ਿਵਬਾਬਾ ਨੂੰ ਮਿਲਣ ਦੇ ਲਈ, ਪਰ ਉਹ ਨਿਰਾਕਾਰ ਹੈ। ਸਿਰਫ ਸ਼ਿਵਬਾਬਾ ਕਹਿਣ ਨਾਲ ਸਮਝਣਗੇ ਨਹੀਂ ਇਸਲਈ ਕਿਹਾ ਜਾਂਦਾ ਹੈ ਬਾਪਦਾਦਾ। ਸ਼ਿਵਬਾਬਾ ਅਤੇ ਬ੍ਰਹਮਾ ਦਾਦਾ। ਦਾਦੇ ਦਾ ਨਾਮ ਵੱਖ ਹੈ, ਬਾਪ ਦਾ ਨਾਮ ਵੱਖ ਹੈ। ਉਹ ਨਿਰਾਕਾਰ ਸਭ ਦਾ ਬਾਪ ਵੀ ਹੈ, ਸਭ ਦਾ ਦਾਦਾ ਵੀ ਹੈ। ਸਭ ਬੱਚਿਆਂ ਨੂੰ ਬਾਪਦਾਦਾ ਤੋਂ ਵਰਸਾ ਮਿਲਦਾ ਹੈ ਜਰੂਰ। ਬੇਹੱਦ ਦੇ ਬਾਪ ਤੋਂ ਸਭ ਨੂੰ ਵਰਸਾ ਮਿਲਦਾ ਹੈ। ਉਹ ਬਾਪ ਹੀ ਸਭ ਦਾ ਦੁਖ ਹਰਤਾ ਸੁੱਖ ਕਰਤਾ ਹੈ। ਸਤਿਯੁਗ ਵਿੱਚ ਕੋਈ ਵੀ ਮਨੁੱਖ ਦੁਖੀ ਹੋ ਨਾ ਸਕੇ। ਨਾਮ ਹੈ ਸ੍ਵਰਗ, ਉਹ ਹੈ ਹੈਵਿਨ ਸਥਾਪਨ ਕਰਨ ਵਾਲਾ ਗੌਡ ਫਾਦਰ। ਭਾਰਤ ਸਭ ਤੋਂ ਪੁਰਾਣਾ ਹੈ ਤਾਂ ਜਰੂਰ ਸਭ ਤੋਂ ਨਵਾਂ ਸੀ ਤਾਂ ਹੀ ਤੇ ਹੁਣ ਸਭ ਤੋਂ ਪੁਰਾਣਾ ਹੋਇਆ ਹੈ। ਸਤਿਯੁਗ, ਕਲਯੁਗ ਭਾਰਤ ਨੂੰ ਹੀ ਕਿਹਾ ਜਾਂਦਾ ਹੈ। ਬਰੋਬਰ ਭਾਰਤ ਸ੍ਵਰਗ ਸੀ। ਇਹ ਲਕਸ਼ਮੀ - ਨਾਰਾਇਣ ਰਾਜ ਕਰਦੇ ਸਨ। ਇਹ ਬੁੱਧੀ ਵਿੱਚ ਹੈ। ਹੁਣ ਤੁਸੀਂ ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ ਜਾਵੋਗੇ ਤਾਂ ਝੱਟ ਬੁੱਧੀ ਵਿੱਚ ਆਵੇਗਾ। ਅੱਗੇ ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ ਜਾਂਦੇ ਸੀ, ਮਾਲਾ ਫੇਰਦੇ ਸੀ। ਆਕੁਪੇਸ਼ਨ ਦਾ ਕੁਝ ਵੀ ਪਤਾ ਨਹੀਂ ਸੀ। ਹੁਣ ਸਿਰਫ ਤੁਹਾਡੀ ਬੁੱਧੀ ਵਿੱਚ ਹੈ ਸੋ ਵੀ ਨੰਬਰਵਾਰ। ਤੁਸੀਂ ਹੁਣ ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ ਜਾਕੇ ਖੜੇ ਹੋਵੋਗੇ ਤਾਂ ਹਰਸ਼ਿਤ ਹੋਵੋਗੇ। ਬੁੱਧੀ ਵਿੱਚ ਹੈ ਇਨ੍ਹਾਂ ਨੇ ਇਹ ਪ੍ਰਾਲਬੱਧ ਕਿਵੇਂ ਪਾਈ ਸੀ। ਸੰਗਮਯੁਗ ਤੇ ਹੀ ਪਾਈ ਕਿਓਂਕਿ ਸੰਗਮਯੁਗ ਤੇ ਹੀ ਪੁਰਾਣੀ ਦੁਨੀਆਂ ਬਦਲਣ ਵਾਲੀ ਹੈ। ਸੰਗਮ ਤੇ ਹੀ ਬਾਪ ਨੇ ਆਕੇ ਰਾਜਯੋਗ ਸਿਖਾਇਆ ਸੀ। ਇਹ ਵੀ ਜਾਣਦੇ ਹੋ ਬਹੁਤ ਜਨਮਾਂ ਦੇ ਅੰਤ ਦੇ ਜਨਮ ਵਿੱਚ ਬਰੋਬਰ ਇਹ ਬ੍ਰਹਮਾ ਸੀ। ਬ੍ਰਹਮਾ ਦਵਾਰਾ ਵਿਸ਼ਨੂੰਪੁਰੀ ਦੀ ਸਥਾਪਨਾ ਹੁੰਦੀ ਹੈ। ਇਹ ਲਕਸ਼ਮੀ - ਨਾਰਾਇਣ ਹੀ ਅਗਲੇ ਜਨਮ ਵਿੱਚ ਬਰੋਬਰ ਬ੍ਰਹਮਾ ਸਰਸਵਤੀ ਸਨ। ਬ੍ਰਹਮਾ ਦੇ ਨਾਲ ਬ੍ਰਾਹਮਣ ਬ੍ਰਾਹਮਣੀਆਂ ਵੀ ਹੋਣਗੇ। ਸਤਿਯੁਗ ਵਿੱਚ ਲਕਸ਼ਮੀ - ਨਾਰਾਇਣ ਦੀ ਰਾਜਧਾਨੀ ਸੀ ਨਾ। ਜਰੂਰ ਪ੍ਰਜਾਪਿਤਾ ਵੀ ਹੋਵੇਗਾ। ਤੁਸੀਂ ਜਾਣਦੇ ਹੋ ਅਸੀਂ ਪੁਰਸ਼ਾਰਥ ਕਰ ਰਹੇ ਹਾਂ, ਜਿਨ੍ਹਾਂ ਨੇ ਕਲਪ ਪਹਿਲੇ ਪੁਰਸ਼ਾਰਥ ਕੀਤਾ ਹੈ ਉਹ ਅਸੀਂ ਸਾਕਸ਼ੀ ਹੋ ਵੇਖਦੇ ਹਾਂ। ਇੱਕ ਹੁੰਦਾ ਹੈ ਰਜਾਈ ਘਰਾਣਾ, ਦੂਜਾ ਹੁੰਦਾ ਹੈ ਪ੍ਰਜਾ ਘਰਾਣਾ। ਉਸ ਵਿੱਚ ਵੀ ਕੋਈ ਬਹੁਤ ਸਾਹੂਕਾਰ ਹੁੰਦੇ ਹਨ ਕੋਈ ਘੱਟ। ਰਾਜਾਵਾਂ ਵਿੱਚ ਵੀ ਕੋਈ ਬਹੁਤ ਸਾਹੂਕਾਰ, ਕੋਈ ਘੱਟ ਸਾਹੂਕਾਰ ਹੁੰਦੇ ਹਨ। ਤੁਸੀਂ ਲਕਸ਼ਮੀ - ਨਾਰਾਇਣ ਦੇ ਮੰਦਿਰ ਵਿੱਚ ਕਿਸੇ ਨੂੰ ਵੀ ਸਮਝਾ ਸਕਦੇ ਹੋ ਕਿ ਇਨ੍ਹਾਂ ਨੇ ਇਹ ਰਾਜ ਕਿਵੇਂ ਪਾਇਆ। ਹੁਣ ਫਿਰ ਤੋਂ ਉਹ ਹੀ ਆਪਣਾ ਰਾਜ ਭਾਗ ਲੈ ਰਹੇ ਹਨ, ਰਾਜਧਾਨੀ ਸਥਾਪਨ ਹੋ ਰਹੀ ਹੈ। ਕਿੰਨਾ ਸਹਿਜ ਹੈ। ਅੰਬਾ ਕੌਣ ਹੈ - ਇਹ ਵੀ ਨਹੀਂ ਜਾਣਦੇ। ਤੁਸੀਂ ਕਹੋਗੇ ਇਹ ਤਾਂ ਜਗਤ ਅੰਬਾ ਹੈ। ਕਲਪ ਪਹਿਲੇ ਵੀ ਜਗਤ - ਅੰਬਾ ਜਗਤਪਿਤਾ ਸੀ। ਉਨ੍ਹਾਂ ਦੇ ਬੱਚੇ ਅਸੀਂ ਸੀ। ਸੰਗਮ ਤੇ ਬਾਬਾ ਰਾਜਯੋਗ ਸਿਖਾ ਰਹੇ ਹਨ। ਜਗਤ ਅੰਬਾ ਦੇ ਬੱਚੇ ਵੀ ਢੇਰ ਹਨ। ਪਰ ਇੰਨੇ ਸਾਰਿਆਂ ਨੂੰ ਤਾਂ ਬਿਠਾ ਨਹੀਂ ਸਕਦੇ।

ਹੁਣ ਤੁਹਾਨੂੰ ਗਿਆਨ ਦਾ ਤੀਜਾ ਨੇਤਰ ਮਿਲਿਆ ਹੈ। ਬਾਪ ਗਿਆਨ ਦਾ ਸਾਗਰ ਹੈ ਤਾਂ ਜਰੂਰ ਬੱਚਿਆਂ ਨੂੰ ਗਿਆਨ ਹੀ ਦੇਣਗੇ। ਉਨ੍ਹਾਂ ਨੂੰ ਨਾ ਮਨੁੱਖ, ਨਾ ਦੇਵਤਾ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਪਰਮਾਤਮਾ ਹੀ ਕਿਹਾ ਜਾਂਦਾ ਹੈ। ਤੁਸੀਂ ਕਿਸੇ ਦੇ ਵੀ ਮੰਦਿਰ ਵਿੱਚ ਜਾਓ ਤਾਂ ਉਨ੍ਹਾਂ ਦੀ ਬਾਯੋਗ੍ਰਾਫੀ ਦੱਸ ਸਕਦੇ ਹੋ। ਰਾਮ ਦੇ ਲਈ ਵੀ ਤੁਸੀਂ ਸਮਝਾ ਸਕਦੇ ਹੋ। ਚੰਦ੍ਰਵੰਸ਼ੀ ਘਰਾਣਾ ਹੁਣ ਸਥਾਪਨ ਹੋ ਰਿਹਾ ਹੈ। ਬ੍ਰਹਮਾ ਦਵਾਰਾ ਬ੍ਰਾਹਮਣਾਂ ਦਾ ਵੀ ਧਰਮ ਸਥਾਪਨ ਹੁੰਦਾ ਹੈ। ਬ੍ਰਹਮਾ ਦਾ ਨਾਮ ਕਿੰਨਾ ਬਾਲਾ ਹੈ। ਬ੍ਰਹਮਾ ਦਵਾਰਾ ਬਾਪ ਬ੍ਰਾਹਮਣਾਂ ਨੂੰ ਰਚਦੇ ਹਨ। ਤੁਸੀਂ ਬ੍ਰਹਮਾਕੁਮਾਰ ਕੁਮਾਰੀਆਂ ਹੋਣ ਨਾਲ ਜਾਣਦੇ ਹੋ ਅਸੀਂ ਇੱਕ ਬਾਪ ਦੇ ਬੱਚੇ ਆਪਸ ਵਿੱਚ ਭਰਾ - ਭੈਣ ਹੈ। ਫਿਰ ਅਸੀਂ ਕ੍ਰਿਮੀਨਲ ਅਸਾਲਟ ਕਰ ਨਹੀਂ ਸਕਦੇ। ਭਰਾ ਭੈਣ ਵਿਕਾਰ ਵਿੱਚ ਜਾ ਨਹੀਂ ਸਕਦੇ। ਬਾਪ ਨੇ ਇਹ ਯੁਕਤੀ ਰਚੀ ਹੈ - ਡਰਾਮਾ ਅਨੁਸਾਰ ਤੁਸੀਂ ਵੀ ਬ੍ਰਹਮਾਕੁਮਾਰ ਅਸੀਂ ਵੀ ਬ੍ਰਹਮਾਕੁਮਾਰੀ। ਅਸਲ ਵਿੱਚ ਸਾਰੀ ਦੁਨੀਆਂ ਬੀ. ਕੇ. ਹੈ। ਪਰ ਜਾਣਦੇ ਨਹੀਂ ਹਨ। ਅਸੀਂ ਸ਼ਿਵਬਾਬਾ ਦੀ ਮਤ ਨਾਲ ਬੇਹੱਦ ਦਾ ਵਰਸਾ ਲੈ ਰਹੇ ਹਾਂ। ਮਾਇਆ ਵੀ ਘੱਟ ਨਹੀਂ ਹੈ। ਚਾਰੋਂ ਪਾਸੇ ਵਿੱਘਣ ਪਾਉਂਦੀ ਰਹਿੰਦੀ ਹੈ। ਅਸੀਂ ਭਰਾ ਭੈਣ ਹਾਂ, ਇੱਕ ਬਾਪ ਤੋਂ ਵਰਸਾ ਲੈਂਦੇ ਹਾਂ, ਇਹ ਭੁੱਲ ਜਾਂਦੇ ਹਨ। ਇਹ ਤਾਂ ਚੰਗੀ ਰੀਤੀ ਸਮਝਦੇ ਹੋ, ਸਤਿਯੁਗ ਵਿੱਚ ਇੱਕ ਹੀ ਧਰਮ ਰਹਿੰਦਾ ਹੈ। ਬਾਕੀ ਸਭ ਧਰਮ ਖਤਮ ਹੋ ਜਾਣੇ ਹਨ। ਇਹ ਵੀ ਬੱਚੇ ਜਾਣਦੇ ਹਨ, ਇਹ ਕੋਈ ਨਵੀਂ ਗੱਲ ਨਹੀਂ ਹੈ। ਹਰ 5 ਹਜ਼ਾਰ ਵਰ੍ਹੇ ਬਾਦ ਇਹ ਚੱਕਰ ਫਿਰਦਾ ਹੈ। ਤਿਥੀ ਤਾਰੀਖ ਵੀ ਲਿਖੀ ਹੋਈ ਹੈ। ਇਹ ਵੀ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ - ਅਸੀਂ ਸ਼ਿਵਬਾਬਾ ਤੋਂ ਇਸ ਯੁਕਤੀ ਨਾਲ ਵਰਸਾ ਲੈਂਦੇ ਹਾਂ। ਲਕਸ਼ ਤਾਂ ਮਿਲਿਆ ਹੋਇਆ ਹੈ ਨਾ। ਬਾਪ ਨੂੰ ਯਾਦ ਕਰ ਬਾਪ ਤੋਂ ਵਰਸਾ ਲੈਣਾ ਹੈ। ਯਾਦ ਮਤਲਬ ਯੋਗਬਲ ਨਾਲ ਹੀ ਕੱਟ ਨਿਕਲੇਗੀ। ਇਸ ਵਿੱਚ ਕੋਈ ਗਫ਼ਲਤ ਨਾ ਹੋਵੇ, ਇਸਲਈ ਮੁਰਲੀਆਂ ਮਿਲਦੀਆਂ ਹਨ। ਨਿਸ਼ਚਾਬੁੱਧੀ ਪੱਕਾ ਹੈ ਤਾਂ ਭਾਵੇਂ ਕਿੱਥੇ ਵੀ ਚਲਾ ਜਾਵੇ। ਸਮਝੋ ਮੁਰਲੀ ਨਹੀਂ ਮਿਲਦੀ ਤਾਂ ਵੀ ਬੁੱਧੀ ਵਿੱਚ ਤਾਂ ਹੈ ਨਾ - ਅਸੀਂ ਬਾਬਾ ਦਾ ਬਣ ਗਿਆ। ਬਾਬਾ ਨੇ ਸਮਝਾਇਆ ਹੈ, ਤੁਹਾਡੀ ਆਤਮਾ ਤਮੋਪ੍ਰਧਾਨ ਬਣੀ ਹੈ, ਹੁਣ ਤੁਸੀਂ ਬਾਪ ਨੂੰ ਯਾਦ ਕਰੋ ਤਾਂ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣੋਗੇ। ਇਹ ਮਹਾਮੰਤ੍ਰ ਇੱਕ ਬਾਪ ਹੀ ਦੱਸਦੇ ਹਨ ਹੋਰ ਕੋਈ ਦੱਸ ਨਾ ਸਕੇ। ਬਾਪ ਹੀ ਕਹਿੰਦੇ ਹਨ ਮਿੱਠੇ - ਮਿੱਠੇ ਬੱਚੇ ਯਾਦ ਦੇ ਬਲ ਨਾਲ ਹੀ ਤੁਹਾਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ। ਇਹ ਅੱਖਰ ਹੈ ਪਰ ਕਿਸੇ ਦੀ ਬੁੱਧੀ ਵਿੱਚ ਨਹੀਂ ਆਉਂਦਾ। ਹੁਣ ਤੁਸੀਂ ਸਮਝਦੇ ਹੋ ਬਰੋਬਰ ਕਲਪ ਪਹਿਲੇ ਵੀ ਬਾਬਾ ਨੇ ਇਹ ਅੱਖਰ ਕਿਹਾ ਸੀ ਕਿ ਦੇਹ ਦੇ ਸਭ ਧਰਮਾਂ ਨੂੰ ਛੱਡ ਆਪਣੇ ਨੂੰ ਆਤਮਾ ਸਮਝੋ। ਇਹ ਸਭ ਦੇਹ ਦੇ ਧਰਮ ਹਨ ਨਾ। ਸਭ ਦਾ ਬਾਪ ਇੱਕ ਹੀ ਹੈ। ਸਭ ਆਤਮਾਵਾਂ ਉਸ ਇੱਕ ਬਾਪ ਨੂੰ ਪੁਕਾਰਦੀਆਂ ਹਨ। ਪੌਪ ਵੀ ਗੌਡ ਨੂੰ ਯਾਦ ਕਰਦੇ ਹਨ। ਕਹਿੰਦੇ ਹਨ ਓ ਗੌਡ ਫਾਦਰ ਰਹਿਮ ਕਰੋ। ਇਨ੍ਹਾਂ ਮਨੁੱਖਾਂ ਦੀ ਕ੍ਰੋਧੀ ਬੁੱਧੀਆਂ ਨੂੰ ਪਲਟਾਓ ਤਾਂ ਇਹ ਆਪਸ ਵਿੱਚ ਲੜਣ ਨਹੀਂ। ਯਾਦ ਤਾਂ ਬਾਪ ਨੂੰ ਹੀ ਕਰਨਗੇ ਨਾ। ਹੋਰ ਕੋਈ ਨੂੰ ਯਾਦ ਨਹੀਂ ਕਰਦੇ। ਸ਼ਿਵਬਾਬਾ ਨੂੰ ਹੀ ਪੁਕਾਰਦੇ ਹਨ ਕਿ ਆਕੇ ਪਤਿਤਾਂ ਨੂੰ ਪਾਵਨ ਬਣਾਓ। ਪਾਵਨ ਬਣਨਗੇ ਫਿਰ ਤਾਂ ਇਸ ਛੀ - ਛੀ ਰਾਵਣ ਦੀ ਦੁਨੀਆਂ ਵਿੱਚ ਰਹਿ ਨਹੀਂ ਸਕਣਗੇ ਫਿਰ ਜਰੂਰ ਨਵੀਂ ਦੁਨੀਆਂ ਚਾਹੀਦੀ ਹੈ। ਕਲਯੁਗ ਤੋਂ ਬਦਲਕੇ ਸਤਿਯੁਗ ਤਾਂ ਹੋਵੇਗਾ ਹੀ ਨਾ। ਪਰ ਇੰਨਾ ਵੀ ਨਹੀਂ ਸਮਝਦੇ ਹਨ। ਇੱਕ ਡਾਕਟਰ ਆਇਆ ਸੀ - ਕਹਿੰਦਾ ਸੀ ਕਲਯੁਗ ਤਾਂ ਕਲਯੁਗ ਹੀ ਚੱਲੇਗਾ। ਅਰੇ ਹਮੇਸ਼ਾ ਕਲਯੁਗ ਹੀ ਕਿਵੇਂ ਚੱਲੇਗਾ। ਕਲਯੁਗ ਕੋਈ ਚੰਗਾ ਹੈ ਕੀ! ਸਮਝਦੇ ਥੋੜੀ ਹਨ ਸਿਰਫ ਭਾਵਨਾ ਹੈ ਹੋਰਾਂ ਨੂੰ ਲੈ ਆਉਂਦੇ ਹਨ। ਉਨ੍ਹਾਂ ਨੂੰ ਤੀਰ ਨਹੀਂ ਲਗਦਾ ਹੋਰ ਕੋਈ ਆਉਣ ਵਾਲੇ ਨੂੰ ਤੀਰ ਲੱਗ ਜਾਵੇ ਤਾਂ ਵੀ ਕੁਝ ਨਾ ਕੁਝ ਦਲਾਲੀ ਮਿਲ ਜਾਵੇਗੀ। ਅਸੀਂ ਸ੍ਵਰਗ ਵਿੱਚ ਆ ਜਾਵਾਂਗੇ। ਬਾਪ ਤੋਂ ਥੋੜਾ ਵੀ ਆਕੇ ਸੁਣਦੇ ਹਨ ਤਾਂ ਵੀ ਸ੍ਵਰਗ ਵਿੱਚ ਜਰੂਰ ਚਲੇ ਜਾਣਗੇ। ਫਿਰ ਵੀ ਹੈਵਿਨਲੀ ਗੌਡ ਫਾਦਰ ਦੇ ਸਾਹਮਣੇ ਆਕੇ ਬੈਠੇ ਹਨ। ਬਾਪ ਸਮਝਾਉਂਦੇ ਹਨ - ਮੈਂ ਸਭ ਦਾ ਬਾਪ ਹਾਂ ਨਾ। ਕੋਈ ਮੰਨਦੇ ਨਹੀਂ ਕਿ ਸ਼ਿਵਬਾਬਾ ਕਿਵੇਂ ਆਵੇਗਾ। ਅਰੇ ਆਤਮਾ ਆ ਸਕਦੀ ਹੈ ਤਾਂ ਮੈਂ ਕਿਓਂ ਨਹੀਂ ਆਵਾਂਗਾ। ਆਤਮਾ ਇੱਕ ਸ਼ਰੀਰ ਛੱਡ ਦੂਜੇ ਵਿੱਚ ਜਾ ਸਕਦੀ ਤਾਂ ਮੈਂ ਨਹੀਂ ਆ ਸਕਦਾ ਹਾਂ। ਨਹੀਂ ਤਾਂ ਮੈਂ ਕਿਵੇਂ ਆਵਾਂ। ਪੁਕਾਰਦੇ ਵੀ ਹਨ ਹੇ ਪਤਿਤ - ਪਾਵਨ ਬਾਬਾ ਆਕੇ ਪਤਿਤ ਤੋਂ ਪਾਵਨ ਬਨਾਓ। ਬਾਪ ਕਹਿੰਦੇ ਹਨ ਮੈਂ ਆਉਂਦਾ ਇਹ ਭਾਰਤ ਵਿੱਚ ਹਾਂ। ਕਲਪ - ਕਲਪ ਦੇ ਸੰਗਮ ਤੇ ਇੱਕ ਹੀ ਵਾਰ ਆਉਂਦਾ ਹਾਂ। ਤੁਸੀਂ ਜੱਦ 84 ਜਨਮ ਪੂਰੇ ਕਰਦੇ ਹੋ ਤਾਂ ਮੈਂ ਆਉਂਦਾ ਹਾਂ। ਤੁਸੀਂ ਬੱਚਿਆਂ ਨੂੰ ਨਿਸ਼ਚਾ ਹੈ ਬਾਬਾ ਆਇਆ ਹੈ ਫਿਰ ਤੋਂ ਵਰਸਾ ਦੇਣ। ਬਾਪ ਕਹਿੰਦੇ ਹਨ ਮੇਰਾ ਧੰਧਾ ਹੀ ਹੈ - ਪੁਰਾਣੀ ਦੁਨੀਆਂ ਨੂੰ ਬਦਲ ਨਵੀਂ ਦੁਨੀਆਂ ਸਥਾਪਨ ਕਰਨਾ ਇਸਲਈ ਗਾਇਆ ਹੋਇਆ ਹੈ ਨਵੀਂ ਦੁਨੀਆਂ ਦੀ ਸਥਾਪਨਾ, ਪੁਰਾਣੀ ਦੁਨੀਆਂ ਦਾ ਵਿਨਾਸ਼ ਫਿਰ ਤੁਸੀਂ ਪਾਲਣਾ ਕਰੋਗੇ। ਰੋਸ਼ਨੀ ਮਿਲੀ ਹੈ ਨਾ। ਕਾਲੀ ਦਾ ਮੰਦਿਰ ਵੇਖੋਂਗੇ ਤਾਂ ਸਮਝੋਗੇ ਇਹ ਝੂਠਾ ਚਿੱਤਰ ਹੈ। ਕਾਲੀ ਬਰੋਬਰ ਜਗਦੰਬਾ ਹੈ। ਪਰ ਇਵੇਂ ਭਿਆਨਕ ਰੂਪ ਨਹੀਂ ਹੈ। ਬੰਗਾਲ ਵਿੱਚ ਕਾਲੀ ਦੇ ਅੱਗੇ ਬਲੀ ਚੜ੍ਹਾਉਂਦੇ ਹਨ, ਪਰ ਜਾਣਦੇ ਕੁਝ ਨਹੀਂ। ਜਗਤ ਅੰਬਾ ਦੇ ਮੰਦਿਰ ਵਿੱਚ ਲੱਖਾਂ ਆਉਂਦੇ ਹਨ। ਹਮੇਸ਼ਾ ਜਿਵੇਂ ਮੇਲਾ ਹੀ ਹੈ। ਛੋਟੀ ਜਿਹੀ ਮੂਰਤੀ ਰੱਖੀ ਹੈ ਨਾ। ਨਾਮ ਰੱਖ ਦਿੱਤਾ ਹੈ ਜਗਤ ਅੰਬਾ। ਹੁਣ ਜਗਤ ਅੰਬ ਤਾਂ ਇੱਕ ਹੋਣੀ ਚਾਹੀਦੀ ਹੈ। ਸਿੰਧ ਵਿੱਚ ਕਾਲੀ ਦਾ ਮੰਦਿਰ ਕਿਵੇਂ ਬਣਾਇਆ ਸੀ। ਇੱਕ ਵਾਰ ਕਿਲੇ ਵਿੱਚ ਬਮ ਫਟਿਆ ਤਾਂ ਇੱਕ ਫਕੀਰ ਨੇ ਕਿਹਾ ਕਿ ਕਾਲੀ ਮਾਤਾ ਗੁੱਸੇ ਹੋਈ ਹੈ, ਬਸ ਉਸ ਨੇ ਜਾਕੇ ਉੱਥੇ ਕਾਲੀ ਦਾ ਮੰਦਿਰ ਬਣਾ ਦਿੱਤਾ। ਹੁਣ ਕਾਲੀ ਹੈ ਕੌਣ! ਕੁਝ ਵੀ ਨਹੀਂ ਜਾਣਦੇ। ਤੁਹਾਨੂੰ ਹੁਣ ਨਾਲੇਜ ਮਿਲੀ ਹੈ, ਇਵੇਂ ਦੀ ਕੋਈ ਚੀਜ਼ ਨਹੀਂ ਜਿਸ ਨੂੰ ਤੁਸੀਂ ਨਾ ਜਾਣੋ। ਸਮਝਦੇ ਹੋ ਬਾਬਾ ਤੋਂ ਵਰਸਾ ਲੈ ਰਹੇ ਹਾਂ ਪੂਰਾ ਪੁਰਸ਼ਾਰਥ ਕਰਨਾ ਚਾਹੀਦਾ ਹੈ ਨਾ।

ਪਹਿਲੇ ਨੰਬਰ ਦਾ ਦੁੱਖ ਉਦੋਂ ਸ਼ੁਰੂ ਹੁੰਦਾ ਹੈ ਜੱਦ ਕੁਮਾਰ ਕੁਮਾਰੀ ਸ਼ਾਦੀ ਕਰਦੇ ਹਨ। ਤੁਹਾਨੂੰ ਤਾਂ ਸ਼ਾਦੀ ਕਰਨ ਦਾ ਕਦੀ ਖਿਆਲ ਵੀ ਨਹੀਂ ਆਉਣਾ ਚਾਹੀਦਾ। ਹੁਣ ਬਾਪ ਕਹਿੰਦੇ ਹਨ ਇਹ ਰਾਵਣ ਰਾਜ ਖਤਮ ਹੋਣਾ ਹੈ। ਇਹ ਹੈ ਵਿਕਾਰੀ ਗ੍ਰਹਿਸਥ ਵਿਵਹਾਰ। ਦੇਵੀ - ਦੇਵਤਾਵਾਂ ਦੇ ਲਈ ਗਾਉਂਦੇ ਰਹਿੰਦੇ ਹਨ। ਇਹ ਕਿਸੇ ਨੂੰ ਪਤਾ ਨਹੀਂ ਕਿ ਇਨ੍ਹਾਂ ਦੇਵਤਾਵਾਂ ਨੂੰ ਨਿਰਵਿਕਾਰੀ ਬਣਾਉਣ ਵਾਲਾ ਕੌਣ ਹੈ! ਸਤਿਯੁਗ ਹੈ ਸੰਪੂਰਨ ਨਿਰਵਿਕਾਰੀ ਦੁਨੀਆਂ। ਸ਼ਾਸਤਰਾਂ ਵਿੱਚ ਫਿਰ ਵਿਖਾ ਦਿੱਤਾ ਹੈ ਕਿ ਉੱਥੇ ਵੀ ਵਿਕਾਰ ਸੀ। ਪਰ ਉਹ ਤਾਂ ਹੈ ਹੀ ਵਾਈਸਲੈਸ ਵਰਲਡ, ਵਿਕਾਰੀ ਦੁਨੀਆਂ ਅਤੇ ਨਿਰਵਿਕਾਰੀ ਦੁਨੀਆਂ ਵਿੱਚ ਕਿੰਨਾ ਫਰਕ ਹੈ। ਇਹ ਗੱਲਾਂ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹਨ। ਤੁਸੀਂ ਜਾਣਦੇ ਹੋ ਇਨ੍ਹਾਂ ਲਕਸ਼ਮੀ - ਨਾਰਾਇਣ ਦਾ ਜੱਦ ਰਾਜ ਸੀ ਤਾਂ ਕਿੰਨੇ ਥੋੜੇ ਮਨੁੱਖ ਸਨ। ਇੱਕ ਹੀ ਧਰਮ ਸੀ ਫਿਰ ਵ੍ਰਿਧੀ ਨੂੰ ਪਾਇਆ ਹੈ। ਚੱਕਰ ਵੀ ਪੂਰਾ ਲਗਾਉਣਾ ਪਵੇ, ਤਾਂ ਕਹਾਂਗੇ ਪੂਰੀ ਪ੍ਰਿਥਵੀ ਤੇ ਚੱਕਰ ਲਗਾਇਆ। ਸਮੁੰਦਰ ਦਾ ਤਾਂ ਚੱਕਰ ਲਗਾ ਨਾ ਸਕੇ। ਸਤਿਯੁਗ ਵਿੱਚ ਥੋੜੇ ਹਨ ਤਾਂ ਕਿੰਨੀ ਥੋੜੀ ਜਮੀਨ ਲੈਂਦੇ ਹਨ। ਹੁਣ ਮਨੁੱਖ ਸ੍ਰਿਸ਼ਟੀ ਦੀ ਹੱਦ ਪੂਰੀ ਹੋਣੀ ਹੈ। ਉੱਪਰ ਵਿੱਚ ਥੋੜੀਆਂ ਆਤਮਾਵਾਂ ਜੋ ਹਨ - ਉਹ ਵੀ ਆਉਂਦੀਆਂ ਰਹਿੰਦੀਆਂ ਹਨ। ਮਨੁੱਖ ਵਧਦੇ ਹੀ ਰਹਿੰਦੇ ਹਨ। ਜੱਦ ਉੱਥੇ ਤੋਂ ਵੀ ਆਤਮਾਵਾਂ ਆਉਣਾ ਪੂਰੀਆਂ ਹੋ ਜਾਣਗੀਆਂ, ਤੁਸੀਂ ਕਰਮਾਂਤੀਤ ਅਵਸਥਾ ਨੂੰ ਪਾਵੋਗੇ ਫਿਰ ਆਤਮਾਵਾਂ ਨੂੰ ਸ਼ਰੀਰ ਛੱਡਕੇ ਜਾਣਾ ਹੈ। ਉਨ੍ਹਾਂ ਦਾ ਆਉਣਾ ਤੁਹਾਡਾ ਜਾਣਾ ਹੋਵੇਗਾ। ਥੋੜੇ - ਥੋੜੇ ਆਉਂਦੇ ਰਹਿੰਦੇ ਹਨ। ਸਮਝ ਦੀ ਗੱਲ ਹੈ ਨਾ। ਅਸੀਂ ਪਹਿਲੇ - ਪਹਿਲੇ ਜਾਕੇ ਉੱਥੇ ਰਹਾਂਗੇ। ਸਾਡੇ ਹੁੰਦੇ ਕੋਈ ਰਹਿਣਾ ਨਹੀਂ ਚਾਹੀਦਾ। ਇਹ ਵਿਸਤਾਰ ਦੀਆਂ ਗੱਲਾਂ ਹਨ। ਬੱਚਿਆਂ ਨੂੰ ਫਿਰ ਵੀ ਬਾਪ ਕਹਿੰਦੇ ਹਨ - ਅੱਛਾ ਆਪਣੇ ਪਿਆਰੇ ਬਾਬੁਲ ਨੂੰ ਯਾਦ ਕਰੋ। ਤੁਹਾਨੂੰ ਫਾਇਦਾ ਹੈ ਬਾਪ ਨੂੰ ਯਾਦ ਕਰਨ ਵਿੱਚ। ਇਹ ਹਿਸਟਰੀ - ਜਾਗਰਫ਼ੀ ਤਾਂ ਮਨੁੱਖ ਬਹੁਤ ਪੜ੍ਹਦੇ ਹਨ। ਬਹੁਤ ਦੂਰ - ਦੂਰ ਜਾਂਦੇ ਹਨ। ਮੂਨ ਵਿੱਚ ਵੀ ਜਾਂਦੇ ਹਨ। ਇਹ ਹੈ ਸਾਇੰਸ ਦਾ ਘਮੰਡ। ਅਤਿ ਵਿੱਚ ਜਾਂਦੇ ਹਨ। ਮੂਨ ਵਿੱਚ ਕੁਝ ਖੜਿਆ ਥੋੜੀ ਹੀ ਹੈ। ਤੁਸੀਂ ਤਾਂ ਸੂਰਜ ਚੰਦ ਤੋਂ ਵੀ ਪਾਰ ਹੋ ਜਾਂਦੇ ਹੋ। ਇਹ ਨਾਲੇਜ ਤੁਹਾਡੀ ਬੁੱਧੀ ਵਿੱਚ ਹੁਣ ਹੈ। ਸਮਝਦੇ ਹੋ ਡਰਾਮਾ ਪਲਾਨ ਅਨੁਸਾਰ ਬਾਬਾ ਇਹ ਸਭ ਦੱਸਦੇ ਹਨ। ਬਾਪ ਹੀ ਕਹਿੰਦੇ ਹਨ ਮੈਂ ਤੁਹਾਨੂੰ ਪਤਿਤ ਤੋਂ ਪਾਵਨ ਬਣਾਉਂਦਾ ਹਾਂ। ਇਹ ਮੇਰਾ ਪਾਰ੍ਟ ਹੈ। ਭਗਤੀ ਮਾਰਗ ਵਿੱਚ ਵੀ ਇਹ ਸਾਡਾ ਪਾਰ੍ਟ ਹੈ। ਹੈ ਤਾਂ ਡਰਾਮਾ ਨਾ। ਜਿਵੇਂ ਤੁਸੀਂ ਪਾਰ੍ਟਧਾਰੀ ਹੋ, ਮੈਂ ਵੀ ਪਾਰ੍ਟਧਾਰੀ ਹਾਂ। ਮੇਰਾ ਕੰਮ ਹੈ ਤੁਹਾਨੂੰ ਪਤਿਤ ਤੋਂ ਪਾਵਨ ਬਣਾਉਣਾ। ਜੋ ਕੁਝ ਕਰਦੇ ਹਨ ਉਨ੍ਹਾਂ ਦੀ ਮਹਿਮਾ ਹੁੰਦੀ ਹੈ ਨਾ। ਇਨ੍ਹਾਂ ਲਕਸ਼ਮੀ - ਨਾਰਾਇਣ ਦੀ ਕਿੰਨੀ ਮਹਿਮਾ ਹੈ। ਪਰ ਉਨ੍ਹਾਂ ਨੂੰ ਅਜਿਹਾ ਲਾਇਕ ਕਿਸ ਨੇ ਬਣਾਇਆ। ਇਹ ਸੁੱਖਧਾਮ ਦੇ ਮਾਲਿਕ ਸਨ। ਹੁਣ ਤਾਂ ਕਈ ਪ੍ਰਕਾਰ ਦੇ ਕਿੰਨੇ ਦੁੱਖ ਹਨ। ਅੱਜ ਕੋਈ ਮਰਿਆ, ਝਗੜਾ ਹੋਇਆ, ਭਾਵੇਂ ਕਿਸ ਦੇ ਕੋਲ ਲੱਖ ਕਰੋੜ ਪਦਮ ਹਨ, ਪਰ ਜੇਕਰ ਕੋਈ ਬਿਮਾਰੀ ਆਦਿ ਆ ਜਾਂਦੀ ਹੈ ਤਾਂ ਕੀ ਕਰੋਗੇ! ਬਿਰਲੇ ਦੇ ਕੋਲ ਕਿੰਨੇ ਪੈਸੇ ਹਨ! ਇਸ ਜਨਮ ਵਿੱਚ ਪੈਸਾ ਵੇਖਣ ਵਿੱਚ ਆਉਂਦਾ ਹੈ, ਪਰ ਅਜਿਹਾ ਕੋਈ ਨਹੀਂ ਹੈ ਜਿਸ ਨੂੰ ਕੋਈ ਦੁੱਖ ਨਹੀਂ ਹੋਵੇ। ਕਿਸੇ ਨਾ ਕਿਸੇ ਤਰ੍ਹਾਂ ਦਾ ਦੁੱਖ ਸਾਰਿਆਂ ਨੂੰ ਹੁੰਦਾ ਹੈ। ਹੁਣ ਤਾਂ ਇਹ ਪੈਸੇ ਆਦਿ ਸਭ ਮਿੱਟੀ ਵਿੱਚ ਮਿਲ ਜਾਣੇ ਹਨ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਕਰਮਾਤੀਤ ਅਵਸਥਾ ਨੂੰ ਪ੍ਰਾਪਤ ਕਰ ਵਾਪਿਸ ਘਰ ਜਾਣਾ ਹੈ ਪਰ ਜਾਣਗੇ ਤਾਂ ਜੱਦ ਆਤਮਾਵਾਂ ਦਾ ਆਉਣਾ ਬੰਦ ਹੋਵੇਗਾ, ਇਸ ਵਿਸਤਾਰ ਨੂੰ ਬੁੱਧੀ ਵਿੱਚ ਰੱਖ ਇੱਕ ਬਾਬੁਲ ਨੂੰ ਪਿਆਰ ਨਾਲ ਯਾਦ ਕਰਨਾ

2. ਗਿਆਨ ਦੀ ਰੋਸ਼ਨੀ ਮਿਲੀ ਹੈ ਇਸਲਈ ਨਿਸ਼ਚਾਬੁੱਧੀ ਬਣ ਬਾਪ ਤੋਂ ਪੂਰਾ ਵਰਸਾ ਲੈਣਾ ਹੈ। ਕਿੱਥੇ ਵੀ ਰਹਿੰਦੇ ਯਾਦ ਦੇ ਬਲ ਤੋਂ ਆਤਮਾ ਨੂੰ ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਾਉਣ ਦਾ ਪੁਰਸ਼ਾਰਥ ਕਰਨਾ ਹੈ।

ਵਰਦਾਨ:-
ਸਵਮਾਨ ਵਿਚ ਸਥਿਤ ਰਹਿ ਵਿਸ਼ਵ ਦ੍ਵਾਰਾ ਸੰਮਾਂਨ ਪ੍ਰਾਪਤ ਕਰਨ ਵਾਲੇ , ਦੇਹ - ਅਭਿਮਾਨ ਮੁਕਤ ਭਵ।

ਪੜਾਈ ਦਾ ਮੂਲ ਲਕਸ਼ ਹੈ - ਦੇਹ ਅਭਿਮਾਨ ਤੋਂ ਨਿਆਰੇ ਹੋਕੇ ਦੇਹੀ ਅਭਿਮਾਨੀ ਬਣਨਾ। ਇਸ ਦੇਹ - ਅਭਿਮਾਨ ਤੋਂ ਨਿਆਰੇ ਅਤੇ ਮੁਕਤ ਹੋਣ ਦੀ ਵਿਧੀ ਹੀ ਹੈ - ਸਦਾ ਸਵਮਾਨ ਵਿਚ ਸਥਿਤ ਰਹਿਣਾ। ਸੰਗਮਯੁੱਗ ਦੇ ਅਤੇ ਭਵਿੱਖ ਦੇ ਜੋ ਅਨੇਕ ਤਰ੍ਹਾਂ ਦੇ ਸ੍ਵਮਾਨ ਹਨ ਉਨ੍ਹਾਂ ਵਿਚ ਕਿਸੇ ਇੱਕ ਵੀ ਸਵਮਾਨ ਵਿਚ ਸਥਿਤ ਰਹਿਣ ਨਾਲ ਦੇਹ - ਅਭਿਮਾਨ ਮਿਟਦਾ ਜਾਵੇਗਾ। ਜੋ ਸਵਮਾਨ ਵਿਸ਼ ਸਥਿਤ ਰਹਿੰਦਾ ਹੈ ਉਨ੍ਹਾਂ ਨੂੰ ਖੁਦ ਹੀ ਮਾਨ ਪ੍ਰਾਪਤ ਹੁੰਦਾ ਹੈ। ਸਦਾ ਸਵਮਾਨ ਵਿਚ ਰਹਿਣ ਵਾਲੇ ਹੀ ਵਿਸ਼ਵ ਮਹਾਰਾਜਨ ਬਣਦੇ ਹਨ ਅਤੇ ਵਿਸ਼ਵ ਉਨ੍ਹਾਂ ਨੂੰ ਸਵਮਾਨ ਦਿੰਦੀ ਹੈ।

ਸਲੋਗਨ:-
ਜਿਵੇਂ ਦਾ ਸਮੇਂ ਉਵੇਂ ਹੀ ਆਪਣੇ ਨੂੰ ਮੋਲਡ ਕਰ ਲੈਣਾ - ਇਹ ਹੀ ਹੈ ਰੀਅਲ ਗੋਲਡ ਬਣਨਾ।

ਇਹ ਅਵਿਅਕਤ ਇਸ਼ਾਰੇ :- ਜਵਾਲਾ ਸਵਰੂਪ ਸਥਿਤੀ ਵਿਚ ਰਹਿ ਸ਼ਕਤੀਸ਼ਾਲੀ ਯਾਦ ਦਾ ਅਨੁਭਵ ਕਰੋ।

ਹੁਣ ਨਿਰਭਾਓ ਜਵਾਲਾਮੁਖੀ ਬਣ ਪ੍ਰਾਕ੍ਰਿਤੀ ਅਤੇ ਆਤਮਾਵਾਂ ਦੇ ਅੰਦਰ ਜੋ ਤਮੋਗੁਣ ਹਨ ਉਸ ਨੂੰ ਭਸਮ ਕਰੋ। ਤਪੱਸਿਆ ਮਤਲਬ ਜਵਾਲਾ ਸਵਰੂਪ ਯਾਦ, ਉਸ ਯਾਦ ਦ੍ਵਾਰਾ ਹੀ ਮਾਇਆ ਅਤੇ ਪ੍ਰਕ੍ਰਿਤੀ ਦਾ ਵਿਕਰਾਲ ਰੂਪ ਸ਼ੀਤਲ ਹੋ ਜਾਵੇਗਾ। ਤੁਹਾਡਾ ਤੀਸਰਾ ਨੇਤ੍ਰ, ਜਵਾਲਾਮੁਖੀ ਨੇਤ੍ਰ ਮਾਇਆ ਨੂੰ ਸ਼ਕਤੀਹੀਨ ਕਰ ਦਵੇਗਾ।