15.09.24 Avyakt Bapdada Punjabi Murli
31.12.2001 Om Shanti Madhuban
“ ਇਸ ਨਵੇਂ ਵਰ੍ਹੇ ਵਿੱਚ
ਸਫ਼ਲਤਾ ਭਵ ਦੇ ਵਰਦਾਨ ਦਵਾਰਾ ਬਾਪ ਅਤੇ ਖੁਦ ਦੀ ਪ੍ਰਤਖਤਾ ਨੂੰ ਸਮੀਪ ਲਿਆਓ ”
ਅੱਜ ਨਵੇਂ ਯੁਗ ਦਾ
ਮਾਸਟਰ ਨਵ ਯੁਗ ਰਚਤਾ ਬੱਚਿਆਂ ਨਾਲ ਨਵਾਂ ਸਾਲ ਮਨਾਉਣ ਦੇ ਲਈ ਆਏ ਹਨ। ਨਵਾ ਵਰ੍ਹਾ ਮਨਾਉਣਾ, ਇਹ ਤੇ
ਵਿਸ਼ਵ ਵਿੱਚ ਸਭ ਮਨਾਉਂਦੇ ਹਨ। ਪਰ ਤੁਸੀਂ ਸਭ ਨਵ ਯੁਗ ਬਣਾ ਰਹੇ ਹੋ। ਨਵ ਯੁਗ ਦੀ ਖੁਸ਼ੀ ਹਰ ਬੱਚੇ
ਦੇ ਅੰਦਰ ਹੈ। ਜਾਣਦੇ ਹੋ ਕਿ ਨਵ ਯੁਗ ਹੁਣ ਆਇਆ ਕਿ ਆਇਆ। ਦੁਨੀਆਂ ਵਾਲਿਆਂ ਦਾ ਨਵਾਂ ਸਾਲ ਇੱਕ ਦਿਨ
ਮਨਾਉਣ ਦਾ ਹੈ ਅਤੇ ਤੁਸੀਂ ਸਭਦਾ ਨਵਾਂ ਯੁਗ ਪੂਰਾ ਹੀ ਸੰਗਮਯੁਗ ਮਨਾਉਣ ਦਾ ਹੈ। ਨਵੇਂ ਵਰ੍ਹੇ ਵਿੱਚ
ਖੁਸ਼ੀ ਮਨਾਉਂਦੇ, ਇੱਕ ਦੋ ਨੂੰ ਗਿਫ਼੍ਟ ਦਿੰਦੇ ਹਨ। ਉਹ ਗਿਫ਼੍ਟ ਵੀ ਕੀ ਹੈ! ਥੋੜ੍ਹਾ ਸਮੇਂ ਦੇ ਲਈ ਉਹ
ਗਿਫ਼੍ਟ ਹੈ। ਨਵ ਯੁਗ ਰਚੇਤਾ ਬਾਪ ਤੁਸੀਂ ਸਭ ਬੱਚਿਆਂ ਦੇ ਲਈ ਕਿਹੜੀ ਗਿਫ਼੍ਟ ਲਿਆਉਂਦੇ ਹਨ? ਗੋਲਡਨ
ਗਿਫ਼੍ਟ, ਜਿਸ ਗੋਲਡਨ ਗਿਫ਼੍ਟ ਦਾ ਮਤਲਬ ਗੋਲਡਨ ਯੁੱਗ ਵਿੱਚ ਸਭ ਖੁਦ ਹੀ ਗੋਲਡਨ ਹੋ ਜਾਂਦਾ ਹੈ, ਨਵਾਂ
ਹੋ ਜਾਂਦਾ ਹੈ। ਥੋੜ੍ਹੇ ਸਮੇਂ ਬਾਅਦ ਨਵਾਂ ਸ਼ੁਰੂ ਹੋਵੇਗਾ ਪਰ ਸਭ ਨਵਾਂ ਨਹੀਂ ਹੋ ਜਾਏਗਾ। ਤੁਹਾਡੇ
ਨਵ ਯੁੱਗ ਵਿੱਚ ਪ੍ਰਕ੍ਰਿਤੀ ਵੀ ਨਵੀਂ ਬਣ ਜਾਏਗੀ। ਆਤਮਾ ਵੀ ਨਵੇਂ ਵਸਤਰ (ਸ਼ਰੀਰ) ਧਾਰਨ ਕਰੇਗੀ। ਹਰ
ਵਸਤੂ ਨਵੀਂ ਮਤਲਬ ਸਤੋਪ੍ਰਧਾਨ ਗੋਲਡਨ ਏਜ ਵਾਲੀ ਹੋਵੇਗੀ। ਤਾਂ ਨਵੇਂ ਵਰ੍ਹੇ ਨੂੰ ਮਨਾਉਂਦੇ ਤੁਹਾਡੇ
ਮਨ ਵਿੱਚ, ਬੁੱਧੀ ਵਿੱਚ ਨਵਾਂ ਯੁਗ ਹੀ ਯਾਦ ਆ ਰਿਹਾ ਹੈ। ਨਵ ਯੁੱਗ ਯਾਦ ਹੈ ਨਾ, ਕਿ ਅੱਜ ਦੇ ਦਿਨ
ਨਵਾਂ ਸਾਲ ਯਾਦ ਹੈ?
ਬਾਪਦਾਦਾ ਪਹਿਲੇ ਮੁਬਾਰਕ
ਦਿੰਦੇ ਹਨ ਨਵੇਂ ਯੁਗ ਦੀ ਫਿਰ ਨਾਲ ਮੁਬਾਰਕ ਦਿੰਦੇ ਹਨ ਨਵੇਂ ਵਰ੍ਹੇ ਦੀ, ਕਿਉਂਕਿ ਤੁਸੀਂ ਸਭ ਨਵਾਂ
ਸਾਲ ਮਨਾਉਣ ਦੇ ਲਈ ਆਏ ਹੋ ਨਾ! ਮਨਾਓ, ਖ਼ੂਬ ਮਨਾਓ। ਅਵਿਨਾਸ਼ੀ ਗਿਫ਼੍ਟ ਜੋ ਬਾਪਦਾਦਾ ਦਵਾਰਾ ਮਿਲੀ
ਹੈ, ਉਸਦੀ ਅਵਿਨਾਸ਼ੀ ਮੁਬਾਰਕ ਮਨਾਓ। ਸਦਾ ਹੀ ਇੱਕ ਦੋ ਨੂੰ ਸ਼ੁਭ ਭਾਵਨਾ ਦੀ ਮੁਬਾਰਕ ਦਵੋ। ਇਹ ਹੀ
ਸੱਚੀ ਮੁਬਾਰਕ ਹੈ। ਜਦੋਂ ਮੁਬਾਰਕ ਦਿੰਦੇ ਹੋ ਤਾਂ ਖੁਦ ਵੀ ਖ਼ੁਸ਼ ਹੁੰਦੇ ਹੋ ਅਤੇ ਦੂਸਰੇ ਵੀ ਖੁਸ਼
ਹੁੰਦੇ ਹਨ। ਤਾਂ ਸੱਚੇ ਦਿਲ ਦੀ ਮੁਬਾਰਕ ਹੈ - ਇੱਕ ਦੋ ਪ੍ਰਤੀ ਦਿਲ ਤੋਂ ਸ਼ੁਭ ਭਾਵਨਾ, ਸ਼ੁਭ ਕਾਮਨਾ
ਦੀ ਮੁਬਾਰਕ। ਸ਼ੁਭ ਭਾਵਨਾ ਇਵੇਂ ਦੀ ਸ਼੍ਰੇਸ਼ਠ ਮੁਬਾਰਕ ਹੈ ਜੋ ਕਿਸੇ ਵੀ ਆਤਮਾ ਦੀ ਕਿਵੇਂ ਦੀ ਵੀ
ਭਾਵਨਾ ਹੋਵੇ, ਚੰਗੀ ਭਾਵਨਾ ਜਾਂ ਚੰਗਾ ਭਾਵ ਨਾ ਹੋਵੇ, ਪਰ ਤੁਹਾਡੀ ਸ਼ੁਭ ਭਾਵਨਾ ਉਹਨਾਂ ਦਾ ਭਾਵ ਵੀ
ਬਦਲ ਸਕਦੀ ਹੈ, ਸੁਭਾਵ ਵੀ ਬਦਲ ਸਕਦੀ ਹੈ। ਉਵੇ ਸੁਭਾਵ ਸ਼ਬਦ ਦਾ ਅਰਥ ਹੀ ਹੈ - ਖੁਦ (ਆਤਮਾ) ਦਾ
ਭਾਵ ਮਤਲਬ ਸ਼ੁਭ ਭਾਵ। ਹਰ ਸਮੇਂ ਹਰ ਆਤਮਾ ਨੂੰ ਇਹ ਹੀ ਅਵਿਨਾਸ਼ੀ ਮੁਬਾਰਕ ਦਿੰਦੇ ਚੱਲੋ। ਕੋਈ ਭਾਵੇਂ
ਤੁਹਾਨੂੰ ਕੁਝ ਵੀ ਦਵੇ ਪਰ ਤੁਸੀਂ ਸਭਨੂੰ ਸ਼ੁਭ ਭਾਵਨਾ ਦਵੋ। ਅਵਿਨਾਸ਼ੀ ਆਤਮਾ ਦੇ ਅਵਿਨਾਸ਼ੀ ਸਥਿਤੀ
ਵਿੱਚ ਸਥਿਤ ਹੋਣ ਨਾਲ ਆਤਮਾ ਪਰਿਵਰਤਨ ਹੋ ਜਾਏਗੀ। ਤਾਂ ਇਸ ਨਵੇਂ ਵਰ੍ਹੇ ਵਿੱਚ ਕੀ ਵਿਸ਼ੇਸ਼ਤਾ ਕਰੋਂਗੇ?
ਖੁਦ ਵਿੱਚ ਵੀ, ਸਰਵ ਵਿੱਚ ਵੀ ਅਤੇ ਸੇਵਾ ਵਿੱਚ ਵੀ। ਜਦੋਂ ਨਵਾਂ ਸਾਲ ਨਾਮ ਹੈ ਤਾਂ ਕੋਈ ਨਵੀਨਤਾ
ਕਰੋਂਗੇ ਨਾ! ਤਾਂ ਕੀ ਨਵੀਨਤਾ ਕਰੋਂਗੇ? ਹਰ ਇੱਕ ਨੇ ਨਵੀਨਤਾ ਦਾ ਪਲੈਨ ਬਣਾਇਆ ਹੈ ਨਾ ਜਾਂ ਹਾਲੇ
ਸਿਰਫ਼ ਨਵਾਂ ਸਾਲ ਮਨਾ ਲਵੋਗੇ? ਮਿਲਣ ਮਨਾਇਆ, ਨਵਾਂ ਸਾਲ ਮਨਾਇਆ, ਨਵੀਨਤਾ ਦਾ ਕੀ ਪਲੈਨ ਬਣਾਇਆ?
ਬਾਪਦਾਦਾ ਹਰ ਇੱਕ ਬੱਚੇ
ਨੂੰ ਇਸ ਵਰ੍ਹੇ ਦੇ ਲਈ ਵਿਸ਼ੇਸ਼ ਇਹੀ ਇਸ਼ਾਰਾ ਦਿੰਦੇ ਹਨ ਕਿ ਸਮੇਂ ਪ੍ਰਮਾਣ ਹਾਲੇ ਸਭ ਬੱਚਿਆਂ ਨੂੰ
ਭਾਵੇਂ ਇਹ ਸਾਕਾਰ ਵਿੱਚ ਸਮੁੱਖ ਬੈਠੇ ਹਨ, ਭਾਵੇਂ ਦੇਸ਼, ਵਿਦੇਸ਼ ਵਿੱਚ ਵਿਗਿਆਨ ਦਵਾਰਾ ਸੁਣ ਰਹੇ ਹਨ,
ਦੇਖ ਰਹੇ ਹਨ, ਬਾਪਦਾਦਾ ਵੀ ਸਭ ਨੂੰ ਦੇਖ ਰਹੇ ਹਨ। ਸਭ ਬੜੇ ਆਰਾਮ ਨਾਲ, ਮਜ਼ੇ ਨਾਲ ਦੇਖ ਰਹੇ ਹਨ।
ਤਾਂ ਸਰਵ ਵਿਸ਼ਵ ਦੇ, ਬਾਪਦਾਦਾ ਦੇ ਅਤਿ ਪਿਆਰੇ ਮਿੱਠੇ ਬੱਚਿਆਂ ਨੂੰ ਬਾਪਦਾਦਾ ਇਹ ਹੀ ਇਸ਼ਾਰਾ ਦਿੰਦੇ
ਹਨ ਕਿ “ ਹਾਲੇ ਆਪਣੇ ਇਸ ਬ੍ਰਾਹਮਣ ਜੀਵਨ ਵਿੱਚ ਅੰਮ੍ਰਿਤਵੇਲੇ ਤੋਂ ਲੈਕੇ ਰਾਤ ਤੱਕ ਬੱਚਤ ਦਾ ਖਾਤਾ
ਵਧਾਓ , ਜਮਾਂ ਦਾ ਖਾਤਾ ਵਧਾਓ। “ਹਰ ਇੱਕ ਆਪਣੇ ਕੰਮ ਦੇ ਪ੍ਰਮਾਣ ਆਪਣਾ ਪਲੈਨ ਬਣਾਵੇ, ਜੋ ਵੀ
ਬ੍ਰਾਹਮਣ ਜੀਵਨ ਦੇ ਖਜ਼ਾਨੇ ਮਿਲੇ ਹਨ, ਉਸ ਹਰ ਇੱਕ ਖਜ਼ਾਨੇ ਦੀ ਬੱਚਤ ਅਤੇ ਜਮਾਂ ਦਾ ਖਾਤਾ ਵਧਾਓ
ਕਿਉਂਕਿ ਬਾਪਦਾਦਾ ਨੇ ਅੱਜ ਵਰ੍ਹੇ ਦੇ ਅੰਤ ਤੱਕ ਚਾਰੋਂ ਪਾਸੇ ਦੇ ਬੱਚਿਆਂ ਦੀ ਰਿਜ਼ਲਟ ਦੇਖੀ। ਕੀ
ਦੇਖਿਆ, ਜਾਣ ਤੇ ਗਏ ਹੋ, ਟੀਚਰਸ ਵੀ ਜਾਨ ਗਈ ਹਨ। ਡਬਲ ਫਾਰੇਨਰਸ ਵੀ ਜਾਣ ਗਏ ਹਨ। ਮਹਾਰਥੀ ਵੀ ਜਾਣ
ਗਏ ਹਨ। ਜਮਾਂ ਦਾ ਖਾਤਾ ਜਿੰਨਾਂ ਹੋਣਾ ਚਾਹੀਦਾ ਹੈ ਓਨਾ … ਕੀ ਕਹੀਏ? ਤੁਸੀਂ ਖੁਦ ਹੀ ਬੋਲੋਂ,
ਕਿਉਂਕਿ ਬਾਪਦਾਦਾ ਜਾਣਦੇ ਹਨ ਕਿ ਸਰਵ ਖਜ਼ਾਨੇ ਜਮਾਂ ਕਰਨ ਦਾ ਸਮੇਂ ਸਿਰਫ਼ ਹੁਣ ਸੰਗਮ ਹੈ। ਇਸ ਛੋਟੇ
ਜਿਹੇ ਯੁੱਗ ਵਿੱਚ ਜਿੰਨਾਂ ਜਮਾਂ ਕੀਤਾ ਹੈ ਉਸ ਪ੍ਰਮਾਣ ਸਾਰਾ ਕਲਪ ਪ੍ਰਾਲਬੱਧ ਪ੍ਰਾਪਤ ਕਰਦੇ ਰਹੋਂਗੇ।
ਜੋ ਤੁਹਾਡਾ ਸਭਦਾ ਸਲੋਗਨ ਹੈ - ਕਿਹੜਾ ਸਲੋਗਨ ਹੈ? ਹੁਣ ਨਹੀਂ ਤਾਂ …ਪਿੱਛੇ ਕੀ ਹੈ?” ਹੁਣ ਨਹੀਂ
ਤਾਂ ਕਦੇ ਨਹੀਂ”। ਇਹ ਸਲੋਗਨ ਦਿਮਾਗ ਵਿੱਚ ਤਾਂ ਬਹੁਤ ਯਾਦ ਹੈ। ਪਰ ਦਿਲ ਵਿੱਚ, ਭੁਲਦਾ ਵੀ ਹੈ ਤਾਂ
ਯਾਦ ਵੀ ਰਹਿੰਦਾ ਹੈ। ਸਭਤੋਂ ਵੱਡੇ ਤੋਂ ਵੱਡਾ ਖਜ਼ਾਨਾ ਇਸ ਬ੍ਰਾਹਮਣ ਜੀਵਨ ਦੀ ਸ਼੍ਰੇਸਠਤਾ ਦਾ ਆਧਾਰ
ਹੈ - ਸੰਕਲਪ ਦਾ ਖਜ਼ਾਨਾ , ਸਮੇਂ ਦਾ ਖ਼ਜ਼ਾਨਾ , ਸ਼ਕਤੀਆਂ ਦਾ ਖਜ਼ਾਨਾ , ਗਿਆਨ ਦਾ ਖਜ਼ਾਨਾ , ਬਾਕੀ
ਸਥੂਲ ਧਨ ਦਾ ਖਜ਼ਾਨਾ ਤਾਂ ਕਾਮਨ ਹੈ। ਤਾਂ ਬਾਪਦਾਦਾ ਨੇ ਦੇਖਿਆ ਜਿੰਨਾਂ ਤੁਸੀਂ ਹਰ ਇੱਕ ਬ੍ਰਾਹਮਣ
ਸ਼੍ਰੇਸ਼ਠ ਸੰਕਲਪ ਦੇ ਖਜ਼ਾਨੇ ਦਵਾਰਾ ਖੁਦ ਨੂੰ ਅਤੇ ਸੇਵਾ ਨੂੰ ਸ਼੍ਰੇਸ਼ਠ ਬਣਾ ਸਕਦੇ ਹੋ, ਉਸ ਵਿੱਚ ਹੁਣ
ਹੋਰ ਅੰਡਰਲਾਇਨ ਲਗਾਉਣੀ ਪਵੇਗੀ।
ਤੁਸੀਂ ਬ੍ਰਾਹਮਣਾਂ ਦੇ
ਇੱਕ ਸ਼੍ਰੇਸ਼ਠ ਸੰਕਲਪ ਵਿੱਚ, ਸ਼ੁਭ ਸੰਕਲਪ ਵਿੱਚ ਇੰਨੀ ਸ਼ਕਤੀ ਹੈ ਜੋ ਆਤਮਾ ਨੂੰ ਬਹੁਤ ਸਹਿਯੋਗ ਦੇ
ਸਕਦੇ ਹੋ। ਸੰਕਲਪ ਸ਼ਕਤੀ ਦਾ ਮਹੱਤਵ ਹੁਣ ਜਿੰਨਾਂ ਚਾਹੋ ਓਨਾ ਵਧਾ ਸਕਦੇ ਹੋ। ਜਦੋਂ ਸਾਂਇੰਸ ਦਾ
ਸਾਧਨ ਰਾਕੇਟ, ਦੂਰ ਬੈਠੇ ਜਿੱਥੇ ਚਾਹੋ, ਜਦੋਂ ਚਾਹੋ, ਜਿਸ ਸਥਾਨ ਤੇ ਪਹੁੰਚਣਾ ਚਾਹੋ, ਇੱਕ ਸੈਕਿੰਡ
ਵਿੱਚ ਪਹੁੰਚ ਸਕਦੇ ਹਨ। ਤੁਹਾਡੇ ਸ਼ੁਭ ਸੰਕਲਪ ਦੇ ਅੱਗੇ ਇਹ ਰਾਕੇਟ ਕੀ ਹੈ! ਰਿਫਾਇਨ ਵਿਧੀ ਨਾਲ ਕੰਮ
ਵਿੱਚ ਲਗਾਕੇ ਦੇਖੋ, ਤੁਹਾਡੇ ਵਿਧੀ ਦੀ ਸਿੱਧੀ ਬਹੁਤ ਸ਼੍ਰੇਸ਼ਠ ਹੈ। ਪਰ ਹੁਣ ਅੰਤਰਮੁੱਖਤਾ ਦੀ ਭੱਠੀ
ਵਿੱਚ ਬੈਠੋ। ਤਾਂ ਇਸ ਨਵੇਂ ਵਰ੍ਹੇ ਵਿੱਚ ਆਪਣੇ ਆਪ ਸਰਵ ਖਜ਼ਾਨਿਆਂ ਦੀ ਬੱਚਤ ਦੀ ਸਕੀਮ ਬਣਾਓ। ਜਮਾਂ
ਦਾ ਖਾਤਾ ਵਧਾਓ। ਸਾਰੇ ਦਿਨ ਵਿੱਚ ਖੁਦ ਹੀ ਆਪਣੇ ਪ੍ਰਤੀ ਅੰਤਰਮੁੱਖਤਾ ਦੀ ਭੱਠੀ ਦੇ ਲਈ ਸਮੇਂ ਫਿਕਸ
ਕਰੋ। ਆਪੇ ਹੀ ਤੁਸੀਂ ਕਰ ਸਕਦੇ ਹੋ, ਦੂਸਰਾ ਨਹੀਂ ਕਰ ਸਕਦਾ ਹੈ।
ਬਾਪਦਾਦਾ ਪ੍ਰਤੱਖ ਵਰ੍ਹੇ
ਦੇ ਪਹਿਲੇ ਇਸ ਵਰ੍ਹੇ ਨੂੰ “ਸਫ਼ਲਤਾ ਭਵ ਦਾ ਵਰ੍ਹਾ” ਕਹਿੰਦੇ ਹਨ। ਸਫ਼ਲਤਾ ਦਾ ਆਧਾਰ ਹਰ ਖਜ਼ਾਨੇ ਨੂੰ
ਸਫ਼ਲ ਕਰਨਾ। ਸਫ਼ਲ ਕਰੋ, ਸਫ਼ਲਤਾ ਪ੍ਰਾਪਤ ਕਰੋ। ਸਫ਼ਲਤਾ ਪ੍ਰਤਖਤਾ ਨੂੰ ਖੁਦ ਹੀ ਪ੍ਰਤੱਖ ਕਰੇਗੀ। ਵਾਚਾ
ਦੀ ਸੇਵਾ ਬਹੁਤ ਚੰਗੀ ਕੀਤੀ ਪਰ ਹੁਣ ਸਫ਼ਲਤਾ ਦੇ ਵਰਦਾਨ ਦਵਾਰਾ ਬਾਪ ਦੀ, ਖੁਦ ਦੀ ਪ੍ਰਤਖੱਤਾ ਨੂੰ
ਸਮੀਪ ਲਿਆਓ। ਹਰ ਇੱਕ ਬ੍ਰਾਹਮਣਾਂ ਦੀ ਜੀਵਨ ਵਿੱਚ ਸਰਵ ਖਜ਼ਾਨਿਆਂ ਦੀ ਸੰਪੰਨਤਾ ਦਾ ਆਤਮਾਵਾਂ ਨੂੰ
ਅਨੁਭਵ ਹੋਵੇ,ਅੱਜਕਲ ਦੀਆਂ ਆਤਮਾਵਾਂ ਤੁਹਾਡੇ ਅਨੁਭੂਤੀ ਮੂਰਤ ਦ੍ਵਾਰਾ ਅਨੁਭੂਤੀ ਕਰਨਾ ਚਹੁੰਦੀ ਹੈ।
ਸੁਨਣਾ ਘੱਟ ਚਾਹੁੰਦੀ ਹੈ ਅਨੁਭੂਤੀ ਜ਼ਿਆਦਾ ਚਾਹੁੰਦੀ ਹੈ। “ ਅਨੁਭੂਤੀ ਦਾ ਆਧਾਰ ਹੈ - ਖਜ਼ਾਨਿਆਂ ਦਾ
ਜਮਾਂ ਖਾਤਾ। ” ਹੁਣ ਸਾਰੇ ਦਿਨ ਵਿੱਚ - ਵਿੱਚ ਇਹ ਆਪਣਾ ਚਾਰਟ ਚੈਕ ਕਰੋ, ਸਰਵ ਖਜ਼ਾਨੇ ਜਮਾਂ ਕੀਤੇ?
ਜਮਾਂ ਦਾ ਖਾਤਾ ਕੱਢੋ, ਪੋਤਾਮੇਲ ਕੱਢੋ। ਇੱਕ ਮਿੰਟ ਵਿੱਚ ਕਿੰਨੇ ਸੰਕਲਪ ਚੱਲਦੇ ਹਨ? ਸੰਕਲਪ ਦੀ
ਫਾਸਟ ਗਤੀ ਹੈ ਨਾ। ਕਿੰਨੇ ਸਫ਼ਲ ਹੋਏ, ਕਿੰਨੇ ਵਿਅਰਥ ਹੋਏ? ਸਭਦੇ ਕੋਲ ਚੈਕਿੰਗ ਮਸ਼ੀਨ ਹੈ? ਟੀਚਰਸ
ਦੇ ਕੋਲ ਹੈ? ਤੁਹਾਡੇ ਸੈਂਟਰਸ ਤੇ ਜਿਵੇਂ ਕੰਪਿਊਟਰ ਹੈ, ਈ -ਮੇਲ ਹੈ ਉਵੇਂ ਇਹ ਚੈਕਿੰਗ ਮਸ਼ੀਨ ਹੈ?
ਡਬਲ ਫਾਰੇਨਰਸ ਦੇ ਕੋਲ ਹੈ? ਚਲਦੀ ਹੈ ਜਾਂ ਬੰਦ ਪਈ ਹੈ? ਪਾਂਡਵਾਂ ਦੇ ਕੋਲ ਚੈਕਿੰਗ ਮਸ਼ੀਨ ਹੈ? ਸਭਦੇ
ਕੋਲ ਹੈ, ਕਿਸੇ ਦੇ ਕੋਲ ਨਹੀਂ ਹੈ ਤਾਂ ਐਪਲੀਕੇਸ਼ਨ ਪਾਓ। ਜਿਵੇਂ ਕਿਧਰੇ ਆਫ਼ਿਸ ਖੋਲ੍ਹਦੇ ਹੋ ਤਾਂ
ਪਹਿਲੇ ਹੀ ਸੋਚਦੇ ਹੋ ਕਿ ਆਫ਼ਿਸ ਬਣਾਉਣ ਤੋਂ ਪਹਿਲੇ ਅੱਜਕਲ ਦੇ ਜ਼ਮਾਨੇ ਵਿੱਚ ਕੰਪਊਟਰ ਚਾਹੀਦੀ ਹੈ,
ਈ -ਮੇਲ ਚਾਹੀਦੀ, ਟਾਈਪ ਮਸ਼ੀਨ ਚਾਹੀਦੀ ਹੈ, ਕਾਪੀ ਕੱਢਣ ਵਾਲੀ ਮਸ਼ੀਨ ਚਾਹੀਦੀ ਹੈ। ਚਾਹੀਦੇ ਹਨ ਨਾ?
ਤਾਂ ਬ੍ਰਾਹਮਣ ਜੀਵਨ ਵਿੱਚ, ਤੁਹਾਡੇ ਦਿਲ ਦੇ ਆਫ਼ਿਸ ਵਿੱਚ ਇਹ ਸਭ ਮਸ਼ੀਨ ਹੈ ਜਾਂ ਨਹੀਂ ਹੈ?
ਬਾਪਦਾਦਾ ਨੇ ਪਹਿਲੇ ਵੀ
ਸੁਣਾਇਆ ਕਿ ਬਾਪਦਾਦਾ ਦੇ ਕੋਲ ਪ੍ਰਕ੍ਰਿਤੀ ਵੀ ਆਉਂਦੀ ਹੈ ਕਹਿਣ ਦੇ ਲਈ ਕਿ ਮੈਂ ਏਵਰਰੇਡੀ ਹਾਂ, ਸਮੇਂ
ਵੀ ਬ੍ਰਾਹਮਣਾਂ ਨੂੰ ਬਾਰ -ਬਾਰ ਦੇਖਦਾ ਰਹਿੰਦਾ ਹੈ ਕਿ ਬ੍ਰਾਹਮਣ ਤਿਆਰ ਹਨ? ਬਾਰ - ਬਾਰ ਬ੍ਰਾਹਮਣਾਂ
ਦਾ ਚੱਕਰ ਲਗਾਉਂਦਾ ਹੈ। ਤਾਂ ਬਾਪਦਾਦਾ ਪੁੱਛਦੇ ਹਨ, ਹੱਥ ਤੇ ਬਹੁਤ ਵਧੀਆ ਉਠਾਉਂਦੇ ਹੋ, ਬਾਪਦਾਦਾ
ਵੀ ਖੁਸ਼ ਹੋ ਜਾਂਦੇ ਹਨ। ਹੁਣ ਇਵੇਂ ਏਵਰਰੇਡੀ ਬਣੋ ਜੋ ਹਰ ਸੰਕਲਪ, ਹਰ ਸੈਕਿੰਡ, ਹਰ ਸਵਾਸ ਜੋ ਬੀਤੇ
ਉਹ ਵਾਹ, ਵਾਹ ਹੋਵੇ। ਵਾਈ ਨਹੀਂ ਹੋਵੇ, ਵਾਹ, ਵਾਹ ਹੋ। ਹੁਣ ਕਿਸੇ ਸਮੇਂ ਵਾਹ - ਵਾਹ ਹੁੰਦਾ ਹੈ,
ਕਿਸੇ ਸਮੇਂ ਵਾਹ ਦੀ ਬਜਾਏ ਵਾਈ ਹੋ ਜਾਂਦਾ ਹੈ। ਕਿਸੇ ਸਮੇਂ ਬਿੰਦੀ ਲੱਗਦੀ ਹੈ, ਕਿਸੇ ਸਮੇਂ
ਕਵੇਸ਼ਚਨ ਮਾਰਕ ਅਤੇ ਆਸ਼ਚਰਯ ਦੀ ਮਾਤਰਾ ਲਗ ਜਾਂਦੀ ਹੈ। ਤੁਸੀਂ ਸਭਦਾ ਮਨ ਵੀ ਕਹੇ ਵਾਹ! ਅਤੇ ਜਿਸਦੇ
ਵੀ ਸੰਬੰਧ - ਸੰਪਰਕ ਵਿੱਚ ਆਉਂਦੇ ਹੋ, ਭਾਵੇਂ ਬ੍ਰਾਹਮਣਾਂ ਦੇ, ਭਾਵੇਂ ਸੇਵਾ ਕਰਨ ਵਾਲੇ ਦੇ ਵਾਹ!
ਵਾਹ! ਸ਼ਬਦ ਨਿਕਲੇ। ਅੱਛਾ।
ਅੱਜ ਗ੍ਰੇਟ - ਗ੍ਰੇਟ
ਗ੍ਰੈੰਡ ਫ਼ਾਦਰ ਬ੍ਰਹਮਾ ਬਾਪ ਦੀ ਇੱਕ ਸ਼ੁਭ ਆਸ਼ ਰਹੀ, ਬ੍ਰਹਮਾ ਬਾਪ ਬੋਲੇ, ਕਿ ਮੇਰੇ ਗ੍ਰੇਟ ਗ੍ਰੇਟ
ਗ੍ਰੈੰਡ ਸੰਨਜ਼ ਨੂੰ ਵਿਸ਼ੇਸ਼ ਇੱਕ ਗੱਲ ਕਹਿਣੀ ਹੈ, ਉਹ ਕੀ? ਕਿ ਸਦਾ ਹਰ ਬੱਚੇ ਦੇ ਚੇਹਰੇ ਤੇ, ਸਦਾ
ਇੱਕ ਤੇ ਰੂਹਾਨੀਅਤ ਦੀ ਮੁਸਕੁਰਾਹਟ ਹੋਵੇ, ਸੁਣਿਆ! ਚੰਗੀ ਤਰ੍ਹਾਂ ਨਾਲ ਕੰਨ ਖੋਲ੍ਹ ਕੇ ਸੁਣਨਾ। ਅਤੇ
ਦੂਸਰਾ - ਮੁੱਖ ਵਿੱਚ ਸਦਾ ਮਧੁਰਤਾ ਹੋਵੇ। ਇੱਕ ਸ਼ਬਦ ਵੀ ਮਧੁਰਤਾ ਦੇ ਬਿਨਾਂ ਨਾ ਹੋਵੇ। ਚੇਹਰੇ ਤੇ
ਰੂਹਾਨੀਅਤ ਹੋਵੇ, ਮੁੱਖ ਵਿੱਚ ਮਧੁਰਤਾ ਹੋਵੇ ਅਤੇ ਮਨ - ਬੁੱਧੀ ਵਿੱਚ ਸਦਾ ਸ਼ੁਭ ਭਾਵਨਾ, ਰਹਿਮਦਿਲ
ਦੀ ਭਾਵਨਾ, ਦਾਤਾਪਨ ਦੀ ਭਾਵਨਾ ਹੋਵੇ। ਹਰ ਕਦਮ ਵਿੱਚ ਫਾਲੋ ਫ਼ਾਦਰ ਹੋਵੇ। ਤਾਂ ਇਹ ਕਰ ਸਕਦੇ ਹੋ?
ਟੀਚਰਸ ਇਹ ਨਹੀਂ ਕਰ ਸਕਦੇ ਹੋ? ਯੂਥ ਕਰ ਸਕਦੇ ਹੋ? (ਗਿਆਨ ਸਰੋਵਰ ਵਿੱਚ ਦੇਸ਼ - ਵਿਦੇਸ਼ ਦੇ ਯੂਥ ਦੀ
ਰੀਟ੍ਰੀਟ ਚਲ ਰਹੀ ਹੈ) ਬਾਪਦਾਦਾ ਦੇ ਕੋਲ ਯੂਥ ਗਰੁੱਪ ਦੀ ਰਿਜ਼ਲਟ ਬਹੁਤ ਚੰਗੀ ਆਈ ਹੈ। ਪਦਮਗੁਣਾਂ
ਮੁਬਾਰਕ ਹੋਵੇ। ਚੰਗਾ ਰਿਜ਼ਲਟ ਹੈ। ਅਨੁਭਵ ਵੀ ਚੰਗੇ ਕੀਤੇ ਹਨ, ਬਾਪਦਾਦਾ ਖੁਸ਼ ਹੋਏ। ਬਾਪਦਾਦਾ ਨੇ
ਅਨੁਭਵ ਵੀ ਸੁਣੇ। ਸੁਣੀ ਸੁਣਾਈ ਨਹੀਂ, ਡਾਇਰੈਕਟ ਬਾਪਦਾਦਾ ਨੇ ਤੁਹਾਡੇ ਅਨੁਭਵ ਸੁਣੇ, ਪਰ ਹਾਲੇ
ਇਹਨਾਂ ਅਨੁਭਵਾਂ ਨੂੰ ਅਮਰ ਭਵ ਦੇ ਵਰਦਾਨ ਨਾਲ ਅਵਿਨਾਸ਼ੀ ਰੱਖਣਾ। ਕੁਝ ਵੀ ਹੋ ਜਾਏ ਪਰ ਤੁਹਾਡੇ
ਰੂਹਾਨੀ ਅਨੁਭਵਾਂ ਨੂੰ ਸਦਾ ਅੱਗੇ ਵਧਾਉਂਦੇ ਰਹਿਣਾ। ਘੱਟ ਨਹੀਂ ਕਰਨਾ। ਤਿੰਨ ਮਹੀਨੇ ਦੇ ਬਾਅਦ
ਮਧੂਬਨ ਵਿੱਚ ਆਓ, ਨਹੀਂ ਆਓ। ਤਿੰਨ ਮਹੀਨੇ ਦੇ ਬਾਦ ਫ਼ਾਰੇਨ ਤੋਂ ਤਾਂ ਆਣਗੇ ਨਹੀਂ ਪਰ ਤੁਹਾਡਾ
ਅਕਾਊਂਟ ਰੱਖਣਾ ਅਤੇ ਬਾਪਦਾਦਾ ਦੇ ਕੋਲ ਭੇਜਣਾ, ਬਾਪਦਾਦਾ ਰਾਈਟ ਕਰੇਗਾ। ਜਾਂ ਜੋ ਹੋਵੇਗਾ ਉਹ
ਪਰਸੈਂਟਟੇਜ਼ ਦੇਣਗੇ। ਠੀਕ ਹੈ? ਹਾਂ ਇਕ ਹੱਥ ਦੀ ਤਾੜੀ ਵਜਾਓ। ਅੱਛਾ।
ਅੱਜ ਮੁਬਾਰਕ ਦਾ ਦਿਨ ਹੈ
ਤਾਂ ਹੋਰ ਖੁਸ਼ਖ਼ਬਰੀ ਬਾਪਦਾਦਾ ਨੇ ਸੁਣੀ, ਦੇਖੀ ਵੀ। ਛੋਟੇ - ਛੋਟੇ ਬੱਚੇ ਤਾਜ਼ਧਾਰੀ ਬਣਕੇ ਬੈਠੇ ਹਨ।
ਤੁਹਾਨੂੰ ਤੇ ਤਾਜ਼ ਮਿਲੇਗਾ, ਇਹਨਾਂ ਨੂੰ ਹੁਣ ਮਿਲ ਗਿਆ ਹੈ। ਖੜੇ ਹੋ ਜਾਓ। ਦੇਖੋ, ਤਾਜ਼ਧਾਰੀ ਗਰੁੱਪ
ਦੇਖੋ। ਬੱਚੇ ਸਦਾ ਦਿਲ ਦੇ ਸੱਚੇ। ਸੱਚੀ ਦਿਲ ਵਾਲੇ ਹੋ ਨਾ! ਅੱਛਾ ਹੈ ਬੱਚਿਆਂ ਦੀ ਰਿਜ਼ਲਟ ਵੀ
ਬਾਪਦਾਦਾ ਨੇ ਚੰਗੀ ਦੇਖੀ। ਮੁਬਾਰਕ ਹੋਵੇ। ਚੰਗਾ।
ਡਬਲ ਫਾਰੇਨਰਸ :-
ਇਹਨਾਂ ਦੇ ਪੱਤਰ ਤੇ ਚਿੱਟਕਿਆਂ ਵੀ ਦੇਖੀ। ਉਮੰਗ ਦੀ ਚਿੱਟਕਿਆਂ ਹਨ। ਪਰ ਇੱਕ ਗੱਲ ਬਾਪਦਾਦਾ ਨੇ
ਦੇਖੀ, ਜੋ ਚਿੱਟਕਿਆਂ ਵਿੱਚ ਕੋਈ - ਕੋਈ ਵਿੱਚ ਹਨ। ਕਿਸੇ ਨੇ ਬਹੁਤ ਚੰਗੇ ਉਮੰਗ - ਉਤਸ਼ਾਹ ਵਿੱਚ
ਪਰਿਵਰਤਨ ਵੀ ਲਿਖਿਆ ਹੈ, ਉਮੰਗ ਵੀ ਲਿਖਿਆ ਹੈ ਪਰ ਕਿਸੇ ਕਿਸੇ ਨੇ ਥੋੜ੍ਹਾ ਜਿਹਾ ਆਪਣਾ ਅਲਬੇਲਾਪਨ
ਦਿਖਾਇਆ ਹੈ। ਅਲਬੇਲੇ ਕਦੀ ਨਹੀਂ ਬਣਨਾ। ਅਲਰਟ। ਇੱਕ ਬਾਪਦਾਦਾ ਨੂੰ ਅਲਬੇਲਾਪਨ ਚੰਗਾ ਨਹੀਂ ਲੱਗਦਾ
ਦੂਸਰਾ ਦਿਲਸ਼ਿਕਸ਼ਤ ਹੋਣਾ ਨਹੀਂ ਚੰਗਾ ਲੱਗਦਾ। ਕੁਝ ਵੀ ਹੋ ਜਾਏ ਦਿਲ ਵੱਡੀ ਰੱਖੋ। ਦਿਲਸ਼ਿਕਸ਼ਤ ਛੋਟੀ
ਦਿਲ ਹੁੰਦੀ ਹੈ। ਦਿਲਖੁਸ਼ ਵੱਡੀ ਦਿਲ ਹੁੰਦੀ ਹੈ। ਤਾਂ ਦਿਲਸ਼ਿਕਸਤ ਨਹੀਂ ਬਣਨਾ, ਅਲਬੇਲੇ ਨਹੀਂ ਬਣਨਾ।
ਉਮੰਗ - ਉਤਸ਼ਾਹ ਵਿੱਚ ਸਦਾ ਉਡਦੇ ਰਹਿਣਾ। ਬਾਪਦਾਦਾ ਨੂੰ ਡਬਲ ਵਿਦੇਸ਼ੀਆਂ ਵਿੱਚ ਅਰਬ - ਖਰਬ ਉਮੀਦਾਂ
ਹਨ। ਡਬਲ ਫਾਰੇਨਰਸ ਇਵੇਂ ਦਾ ਜਲਵਾ ਦਿਖਾਉਣਗੇ ਜੋ ਇੰਡੀਆ ਦੀਆਂ ਆਤਮਾਵਾਂ ਚਕਿਤ ਹੋ ਜਾਣਗੀਆਂ। ਆਉਣਾ
ਹੈ, ਉਹ ਵੀ ਦਿਨ ਆਉਣਾ ਹੈ, ਜਲਦੀ ਆਉਣਾ ਹੈ। ਆਉਣਾ ਹੈ ਨਾ? ਉਹ ਦਿਨ ਆਉਣ ਵਾਲਾ ਹੈ ਨਾ? ਆਏਗਾ ਉਹ
ਦਿਨ? (ਜਲਦੀ -ਜਲਦੀ ਆਏਗਾ) ਹਾਂ ਜੀ ਤਾਂ ਬੋਲੋ। ਬਾਪਦਾਦਾ ਅਡਵਾਂਸ ਮੁਬਾਰਕ ਦੀ ਥਾਲੀਆਂ ਭਰਕੇ ਦੇ
ਰਹੇ ਹਨ। ਇੰਨੀ ਹਿੰਮਤ ਬਾਪਦਾਦਾ ਡਬਲ ਫ਼ਾਰੇਨਰਸ ਵਿੱਚ ਦੇਖ ਰਹੇ ਹਨ, ਇਵੇਂ ਹੈ ਨਾ? ਫਾਰੇਂਨ ਵਿੱਚ
ਬਹੁਤ ਉਮੀਦਾਂ ਹਨ। ਚੰਗਾ ਹੈ। ਯੂਥ ਵੀ ਚੰਗੇ ਹਨ, ਪ੍ਰਵ੍ਰਿਤੀ ਵਾਲੇ ਵੀ ਬਹੁਤ ਹਨ, ਕੁਮਾਰੀਆਂ ਵੀ
ਬਹੁਤ ਹਨ, ਕਮਾਲ ਹੀ ਕਮਾਲ ਹੈ। ਠੀਕ ਹੈ? ਇਹ ਸਿੰਧੀ ਪਰਿਵਾਰ ਬੋਲੋ, ਕੀ ਕਮਾਲ ਕਰੋਂਗੇ? ਨਿਮਿਤ
ਮਾਤਰ ਸਿੰਧੀ ਹਨ ਪਰ ਹਨ ਬ੍ਰਾਹਮਣ। ਕੀ ਕਰਨਗੇ, ਬੋਲੋ? (ਬਾਬਾ ਦਾ ਨਾਮ ਰੋਸ਼ਨ ਕਰਨਗੇ) ਕਦੋਂ ਕਰੋਂਗੇ?
(ਇਸ ਵਰ੍ਹੇ ਵਿੱਚ) ਤੁਹਾਡੇ ਮੁਖ ਵਿੱਚ ਗੁਲਾਬਜਾਮੁਨ। ਹਿੰਮਤ ਵਾਲੇ ਹਨ। (ਤੁਹਾਡਾ ਵਰਦਾਨ ਨਾਲ ਹੈ)
ਵਰਦਾਤਾ ਹੀ ਨਾਲ ਹੈ ਤਾਂ ਵਰਦਾਨ ਕੀ ਵੱਡੀ ਗੱਲ ਹੈ। ਅੱਛਾ।
ਜੋ ਵੀ ਇਸ ਸੰਕਲਪ ਵਿੱਚ
ਪਹਿਲੀ ਵਾਰ ਆਏ ਹਨ, ਉਹ ਉਠੋ। ਜੋ ਪਹਿਲੀ ਵਾਰ ਆਏ ਹਨ, ਉਹਨਾਂ ਬੱਚਿਆਂ ਨੂੰ ਬਾਪਦਾਦਾ ਕਹਿੰਦੇ ਹਨ
ਕਿ ਆਏ ਪਿੱਛੇ ਹਨ ਪਰ ਜਾਣਾ ਅੱਗੇ ਹਨ, ਐਨਾ ਅੱਗੇ ਵਧੋ ਜੋ ਸਭ ਤੁਹਾਨੂੰ ਦੇਖ ਕੇ ਖੁਸ਼ ਹੋਣ ਅਤੇ
ਸਭਦੇ ਮੁਖ ਤੋਂ ਇਹੀ ਸ਼ਬਦ ਨਿਕਲਣ - ਕਮਾਲ ਹੈ, ਕਮਾਲ ਹੈ, ਕਮਾਲ ਹੈ। ਇਵੇਂ ਦੀ ਹਿੰਮਤ ਹੈ? ਪਹਿਲੀ
ਵਾਰ ਆਉਣ ਵਾਲਿਆਂ ਵਿੱਚ ਹਿੰਮਤ ਹੈ ਨਾ! ਨਵਾਂ ਵਰ੍ਹਾ ਮਨਾਉਣ ਆਏ ਹੋ, ਤਾਂ ਨਵੇਂ ਵਰ੍ਹੇ ਵਿੱਚ ਕੋਈ
ਕਮਾਲ ਕਰੋਂਗੇ ਨਾ! ਫਿਰ ਵੀ ਬਾਪਦਾਦਾ ਨੂੰ ਸਭ ਬੱਚੇ ਅਤਿ ਪਿਆਰੇ ਹਨ। ਫਿਰ ਵੀ ਬਹੁਤ ਅਕਲ ਦਾ ਕੰਮ
ਕੀਤਾ ਹੈ, ਟੂ ਲੇਟ ਦੇ ਪਹਿਲੇ ਆ ਗਏ ਹੋ। ਹਾਲੇ ਫਿਰ ਵੀ ਇਸ ਹਾਲ ਵਿੱਚ ਬੈਠਣ ਦੀ ਸੀਟ ਤਾਂ ਮਿਲੀ
ਹੈ ਨਾ! ਰਹਿਣ ਦਾ ਪਲੰਗ ਜਾਂ ਪਟ ਤਾਂ ਮਿਲਿਆ ਹੈ ਨਾ! ਅਤੇ ਜਦੋਂ ਟੂ ਲੇਟ ਦਾ ਬੋਰਡ ਲੱਗ ਜਾਏਗਾ
ਤਾਂ ਕਿਉ ਵਿੱਚ ਖੜ੍ਹਾ ਕਰਨਾ ਪਵੇਗਾ, ਇਸਲਈ ਫਿਰ ਵੀ ਚੰਗੇ ਸਮੇਂ ਤੇ ਬਾਪਦਾਦਾ ਨੂੰ ਪਹਿਚਾਣ ਲਿਆ,
ਇਹ ਅਕਲ ਦਾ ਕੰਮ ਕੀਤਾ। ਅੱਛਾ।
ਅੱਛਾ ਵਿਸ਼ਵ ਦੇ ਚਾਰੋਂ
ਪਾਸੇ ਦੇ ਸਰਵ ਸਫ਼ਲਤਾ ਮੂਰਤ ਬੱਚਿਆਂ ਨੂੰ, ਸਰਵ ਸਫ਼ਲ ਕਰਨ ਵਾਲੇ ਤੀਵ੍ਰ ਪੁਰਸ਼ਾਰਥੀ ਬੱਚਿਆਂ ਨੂੰ,
ਸਦਾ ਆਪਣੇ ਅਕਾਊਂਟ ਨੂੰ ਚੈਕ ਕਰਨ ਵਾਲੇ ਚੈਕਰ ਅਤੇ ਭਵਿੱਖ ਮੇਕਰ ਇਵੇਂ ਦੇ ਸ਼੍ਰੇਸ਼ਠ ਆਤਮਾਵਾਂ ਨੂੰ,
ਆਪਣੇ ਹਰ ਕਦਮ ਵਿੱਚ ਬਾਪ ਨੂੰ ਪ੍ਰਤੱਖ ਕਰਨ ਵਾਲੇ ਗ੍ਰੇਟ ਗ੍ਰੇਟ ਗ੍ਰੈੰਡ ਫਾਦਰ ਦੇ ਸਰਵ ਗ੍ਰੈੰਡ
ਸੰਨਜ਼ ਨੂੰ ਬਾਪ ਅਤੇ ਦਾਦਾ ਦਾ ਬਹੁਤ -ਬਹੁਤ -ਬਹੁਤ -ਬਹੁਤ ਯਾਦ ਪਿਆਰ, ਮੁਬਾਰਕ ਅਤੇ ਨਮਸਤੇ।
ਬਾਪਦਾਦਾ ਨੇ ਦੇਸ਼ ਵਿਦੇਸ਼
ਦੇ ਸਭ ਬੱਚਿਆਂ ਨੂੰ ਨਵੇਂ ਵਰ੍ਹੇ ਦੀ ਮੁਬਾਰਕ ਦਿੱਤੀ
ਚਾਰੋਂ ਪਾਸੇ ਦੇ ਸਫ਼ਲਤਾ
ਦੇ ਸਿਤਾਰਿਆਂ ਨੂੰ ਪੁਰਾਣੇ ਵਰ੍ਹੇ ਅਤੇ ਨਵੇਂ ਵਰ੍ਹੇ ਦੀ ਵਧਾਈ ਸੰਗਮ ਸਮੇਂ ਦੀ, ਸੰਗਮ ਸਮੇਂ
ਵਿਦਾਈ ਵੀ ਹੈ, ਵਧਾਈ ਵੀ ਹੈ। ਤਾਂ ਸਦਾ ਸਫ਼ਲ ਹਨ ਅਤੇ ਸਫ਼ਲ ਰਹਿਣਗੇ। ਕਦੀ ਵੀ ਅਸਫ਼ਲਤਾ ਦਾ ਨਾਮ
ਨਿਸ਼ਾਨ ਨਹੀਂ ਰਹੇਗਾ। ਬਾਪਦਾਦਾ ਦੇ ਅਤਿ ਸਿਕਿਲਧੇ, ਅਤਿ ਪਿਆਰੇ, ਅਤਿ ਮਿੱਠੇ, ਨੈਣਾਂ ਦੇ ਨੂਰ ਹੋ।
ਸਭ ਨੰਬਰਵਾਰ ਹੀ ਹਨ, ਇਸ ਦ੍ਰਿੜ੍ਹ ਸੰਕਲਪ ਨਾਲ ਹਰ ਕਦਮ ਬਾਪ ਸਮਾਨ ਉਠਾਉਂਦੇ ਰਹਿਣਾ। ਪਦਮ ਗੁਣਾਂ,
ਅਰਬ -ਖ਼ਰਬ ਗੁਣਾਂ ਮੁਬਾਰਕ ਹੋਵੇ, ਮੁਬਾਰਕ ਹੋਵੇ, ਮੁਬਾਰਕ ਹੋਵੇ। ਬਾਪਦਾਦਾ ਦੇ ਬਹੁਤ - ਬਹੁਤ
ਅਮੁਲ ਡਾਇਮੰਡ ਨੂੰ, ਡਾਇਮੰਡ ਮੋਰਨਿੰਗ। ਓਮ ਸ਼ਾਂਤੀ।
ਵਰਦਾਨ:-
ਸੇਵਾ ਦੇ ਉਮੰਗ
- ਉਤਸ਼ਾਹ ਦਵਾਰਾ ਸੇਫ਼ਟੀ ਦਾ ਅਨੁਭਵ ਕਰਨ ਵਾਲੇ ਮਾਇਆਜਿੱਤ ਭਵ
ਜੋ ਬੱਚੇ ਸਥੂਲ ਕੰਮ ਦੇ
ਨਾਲ - ਨਾਲ ਰੂਹਾਨੀ ਸੇਵਾ ਦੇ ਲਈ ਭੱਜਦੇ ਹਨ, ਏਵਰਰੇਡੀ ਰਹਿੰਦੇ ਹਨ ਤਾਂ ਇਹ ਸੇਵਾ ਦਾ ਉਮੰਗ -ਉਤਸ਼ਾਹ
ਵੀ ਸੇਫ਼ਟੀ ਦਾ ਸਾਧਨ ਬਣ ਜਾਂਦਾ ਹੈ। ਜੋ ਸੇਵਾ ਵਿੱਚ ਲੱਗੇ ਰਹਿੰਦੇ ਹਨ ਉਹ ਮਾਇਆ ਤੋਂ ਬਚੇ ਰਹਿੰਦੇ
ਹਨ। ਮਾਇਆ ਵੀ ਦੇਖਦੀ ਹੈ ਕਿ ਇਹਨਾਂ ਨੂੰ ਫੁਰਸਤ ਨਹੀਂ ਹੈ ਤਾਂ ਉਹ ਵੀ ਵਾਪਿਸ ਚਲੀ ਜਾਂਦੀ ਹੈ।
ਕਿੰਨਾਂ ਬੱਚਿਆਂ ਦਾ ਬਾਪ ਅਤੇ ਸੇਵਾ ਨਾਲ ਪਿਆਰ ਹੈ ਉਹਨਾਂ ਨੂੰ ਐਕਸਟਰਾ ਹਿੰਮਤ ਦੀ ਮਦਦ ਮਿਲਦੀ
ਹੈ, ਜਿਸ ਨਾਲ ਸਹਿਜ ਹੀ ਮਾਇਆ ਜਿੱਤ ਬਣ ਜਾਂਦੇ ਹਨ।
ਸਲੋਗਨ:-
ਗਿਆਨ ਅਤੇ ਯੋਗ
ਨੂੰ ਆਪਣੇ ਜੀਵਨ ਦੀ ਨੇਚਰ ਬਣਾ ਲਵੋ ਤਾਂ ਪੁਰਾਣੀ ਨੇਚਰ ਬਦਲ ਜਾਏਗੀ।
ਸੂਚਨਾ :- ਅੱਜ ਮਹੀਣੇ
ਦਾ ਤੀਸਰਾ ਇਤਵਾਰ ਅੰਤਰਰਾਸ਼ਟਰੀ ਯੋਗ ਦਿਵਸ ਹੈ, ਸਭ ਬ੍ਰਹਮਾ ਵਤਸ ਸੰਗਠਿਤ ਰੂਪ ਨਾਲ ਸ਼ਾਮ 6:30 ਤੋਂ
7:30 ਵਜੇ ਤੱਕ ਵਿਸ਼ੇਸ਼ ਸੰਤੁਸ਼ਟਮਨੀ ਬਣ ਵਾਯੂਮੰਡਲ ਵਿੱਚ ਸੰਤੁਸ਼ਟਤਾ ਦੀ ਕਿਰਨਾਂ ਫੈਲਾਓ। ਅਸੰਤੁਸ਼ਟ
ਆਤਮਾਵਾਂ ਨੂੰ ਸੰਤੁਸ਼ਟ ਰਹਿਣ ਦੀ ਸ਼ਕਤੀ ਦਵੋ, ਮਨਸਾ ਸੇਵਾ ਕਰੋ।