15.09.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਬਾਪ ਆਏ
ਹਨ ਤੁਹਾਨੂੰ ਕਰਮ - ਅਕਰਮ - ਵਿਕਰਮ ਦੀ ਗੂੜ ਗਤੀ ਸੁਣਾਉਣ ਲਈ , ਜਦੋਂ ਆਤਮਾ ਅਤੇ ਸ਼ਰੀਰ ਦੋਨੋਂ
ਪਵਿੱਤਰ ਹਨ ਤਾਂ ਕਰਮ ਅਕਰਮ ਹੁੰਦੇ ਹਨ , ਪਤਿਤ ਹੋਣ ਨਾਲ ਵਿਕਰਮ ਹੁੰਦੇ ਹਨ।
ਪ੍ਰਸ਼ਨ:-
ਆਤਮਾ ਤੇ ਕਟ (ਜੰਕ)
ਚੜ੍ਹਨ ਦਾ ਕਾਰਨ ਕੀ ਹੈ? ਕਟ ਚੜ੍ਹੀ ਹੋਈ ਹੈ ਤਾਂ ਉਸ ਦੀ ਨਿਸ਼ਾਨੀ ਕੀ ਹੋਵੇਗੀ?
ਉੱਤਰ:-
ਕਟ ਚੜ੍ਹਨ ਦਾ
ਕਾਰਨ ਹੈ - ਵਿਕਾਰ। ਪਤਿਤ ਬਣਨ ਨਾਲ ਹੀ ਕਟ ਚੜ੍ਹਦੀ ਹੈ। ਜੇਕਰ ਹਾਲੇ ਤੱਕ ਕਟ ਚੜ੍ਹੀ ਹੋਈ ਹੈ ਤਾਂ
ਉਨ੍ਹਾਂ ਨੂੰ ਪੁਰਾਣੇ ਦੁਨੀਆਂ ਦੀ ਕਸ਼ਿਸ਼ ਹੁੰਦੀ ਰਹਿੰਦੀ ਹੈ। ਬੁੱਧੀ ਕ੍ਰਿਮੀਨਲ ਵਲ ਜਾਂਦੀ ਰਹੇਗੀ।
ਯਾਦ ਵਿਚ ਰਹਿ ਨਹੀਂ ਸਕਣਗੇ।
ਓਮ ਸ਼ਾਂਤੀ
ਬੱਚੇ ਇਸ ਦਾ ਅਰਥ ਤਾਂ ਸਮਝ ਗਏ ਹਨ। ਓਮ ਸ਼ਾਂਤੀ ਕਹਿਣ ਨਾਲ ਹੀ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਅਸੀਂ
ਆਤਮਾਵਾਂ ਇਥੇ ਦੀ ਰਹਿਵਾਸੀ ਨਹੀਂ ਹਾਂ। ਅਸੀਂ ਤਾਂ ਸ਼ਾਂਤੀਧਾਮ ਦੀ ਰਹਿਵਾਸੀ ਹਾਂ। ਸਾਡਾ ਸਵਧਰ੍ਮ
ਸ਼ਾਂਤ ਹੈ, ਜਦੋਂ ਘਰ ਵਿੱਚ ਰਹਿੰਦੇ ਹਨ ਫਿਰ ਇੱਥੇ ਆਕੇ ਪਾਰ੍ਟ ਵਜਾਉਂਦੇ ਹਨ, ਕਿਓਂਕਿ ਸ਼ਰੀਰ ਦੇ
ਨਾਲ ਕਰਮ ਕਰਨਾ ਪੈਂਦਾ ਹੈ। ਕਰਮ ਹੁੰਦਾ ਹੈ ਇੱਕ ਚੰਗਾ, ਦੂਜਾ ਬੁਰਾ। ਕਰਮ ਬੁਰਾ ਹੁੰਦਾ ਹੈ ਰਾਵਣ
ਰਾਜ ਵਿੱਚ। ਰਾਵਣ ਰਾਜ ਵਿੱਚ। ਰਾਵਣ ਰਾਜ ਵਿੱਚ ਸਭ ਦੇ ਕਰਮ ਵਿਕਰਮ ਬਣ ਗਏ ਹਨ। ਇੱਕ ਵੀ ਮਨੁੱਖ ਨਹੀਂ
ਜਿਸ ਤੋਂ ਵਿਕਰਮ ਨਾ ਹੁੰਦਾ ਹੋਏ। ਮਨੁੱਖ ਤਾਂ ਸਮਝਦੇ ਹਨ ਸਾਧੂ - ਸੰਨਿਆਸੀ ਆਦਿ ਤੋਂ ਵਿਕਰਮ ਨਹੀਂ
ਹੋ ਸਕਦਾ ਕਿਓਂਕਿ ਉਹ ਪਵਿੱਤਰ ਰਹਿੰਦੇ ਹਨ। ਸੰਨਿਆਸ ਕੀਤਾ ਹੋਇਆ ਹੈ। ਵਾਸਤਵ ਵਿੱਚ ਪਵਿੱਤਰ ਕਿਸ
ਨੂੰ ਕਿਹਾ ਜਾਂਦਾ ਹੈ, ਇਹ ਬਿਲਕੁਲ ਨਹੀਂ ਜਾਣਦੇ। ਕਹਿੰਦੇ ਵੀ ਹਨ ਅਸੀਂ ਪਤਿਤ ਹਾਂ।
ਪਤਿਤ - ਪਾਵਨ ਨੂੰ
ਬੁਲਾਉਂਦੇ ਹਨ। ਜਦੋਂ ਤੱਕ ਉਹ ਨਾ ਆਏ ਤੱਦ ਤਕ ਦੁਨੀਆਂ ਪਾਵਨ ਬਣ ਨਹੀਂ ਸਕਦੀ। ਇੱਥੇ ਇਹ ਪਤਿਤ
ਪੁਰਾਣੀ ਦੁਨੀਆਂ ਹੈ, ਇਸਲਈ ਪਾਵਨ ਦੁਨੀਆਂ ਨੂੰ ਯਾਦ ਕਰਦੇ ਹਨ। ਪਾਵਨ ਦੁਨੀਆਂ ਵਿੱਚ ਜੱਦ ਜਾਣਗੇ
ਤਾਂ ਪਤਿਤ ਦੁਨੀਆਂ ਨੂੰ ਯਾਦ ਨਹੀਂ ਕਰਣਗੇ। ਉਹ ਦੁਨੀਆਂ ਹੀ ਵੱਖ ਹੈ। ਹਰ ਇੱਕ ਚੀਜ਼ ਨਵੀਂ ਫਿਰ
ਪੁਰਾਣੀ ਹੁੰਦੀ ਹੈ ਨਾ। ਨਵੀਂ ਦੁਨੀਆਂ ਵਿੱਚ ਇੱਕ ਵੀ ਪਤਿਤ ਹੋ ਨਾ ਸਕੇ। ਨਵੀਂ ਦੁਨੀਆਂ ਦਾ ਰਚਿਅਤਾ
ਹੈ ਪਰਮਪਿਤਾ ਪ੍ਰਮਾਤਮਾ, ਉਹ ਹੀ ਪਤਿਤ - ਪਾਵਨ ਹੈ, ਉਨ੍ਹਾਂ ਦੀ ਰਚਨਾ ਵੀ ਜਰੂਰ ਪਾਵਨ ਹੋਣੀ
ਚਾਹੀਦੀ ਹੈ। ਪਤਿਤ ਸੋ ਪਾਵਨ, ਪਾਵਨ ਸੋ ਪਤਿਤ, ਇਹ ਗੱਲਾਂ ਦੁਨੀਆਂ ਵਿੱਚ ਕਿਸੇ ਦੀ ਬੁੱਧੀ ਵਿੱਚ
ਬੈਠ ਨਾ ਸਕਣ। ਕਲਪ - ਕਲਪ ਬਾਪ ਹੀ ਆਕੇ ਸਮਝਾਉਂਦੇ ਹਨ। ਤੁਸੀਂ ਬੱਚਿਆਂ ਵਿੱਚ ਵੀ ਕਈ ਨਿਸ਼ਚੇ ਬੁੱਧੀ
ਹੋਕੇ ਫਿਰ ਸੰਸ਼ੇ ਬੁੱਧੀ ਹੋ ਜਾਂਦੇ ਹਨ। ਮਾਇਆ ਇੱਕਦਮ ਹਪ ਕਰ ਲੈਂਦੀ ਹੈ। ਤੁਸੀਂ ਮਹਾਰਥੀ ਹੋ ਨਾ।
ਮਹਾਂਰਥੀਆਂ ਨੂੰ ਹੀ ਭਾਸ਼ਣ ਤੇ ਬੁਲਾਉਂਦੇ ਹਨ। ਮਹਾਰਾਜਿਆਂ ਨੂੰ ਵੀ ਸਮਝਾਉਣਾ ਹੈ। ਤੁਸੀਂ ਹੀ ਪਹਿਲੇ
ਪਾਵਨ ਪੂਜਯ ਸੀ, ਹੁਣ ਤਾਂ ਇਹ ਹੈ ਹੀ ਪਤਿਤ ਦੁਨੀਆਂ। ਪਾਵਨ ਦੁਨੀਆਂ ਵਿੱਚ ਭਾਰਤਵਾਸੀ ਹੀ ਸੀ। ਤੁਸੀਂ
ਭਾਰਤਵਾਸੀ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੇ ਡਬਲ ਸਿਰਤਾਜ ਸੰਪੂਰਨ ਨਿਰਵਿਕਾਰੀ ਸੀ। ਮਹਾਂਰਥੀਆਂ
ਨੂੰ ਤਾਂ ਇਵੇਂ ਸਮਝਾਉਣਾ ਹੋਵੇਗਾ ਨਾ। ਇਸ ਨਸ਼ੇ ਨਾਲ ਸਮਝਾਉਣਾ ਹੁੰਦਾ ਹੈ। ਭਗਵਾਨੁਵਾਚ - ਕਾਮ ਚਿਤਾ
ਤੇ ਬੈਠ ਸਾਂਵਰੇ ਬਣ ਜਾਂਦੇ ਹਨ ਫਿਰ ਗਿਆਨ ਚਿਤਾ ਤੇ ਬੈਠਣ ਨਾਲ ਗੋਰਾ ਬਣਨਗੇ। ਹੁਣ ਜੋ ਵੀ
ਸਮਝਾਉਂਦੇ ਹਨ ਉਹ ਤਾਂ ਕਾਮ ਚਿਤਾ ਤੇ ਬੈਠ ਨਾ ਸਕਣ। ਪਰ ਇਵੇਂ ਦੇ ਵੀ ਹਨ ਜੋ ਹੋਰਾਂ ਨੂੰ ਸਮਝਾਉਂਦੇ
- ਸਮਝਾਉਂਦੇ ਕਾਮ ਚਿਤਾ ਤੇ ਬੈਠ ਜਾਂਦੇ ਹਨ। ਅੱਜ ਇਹ ਸਮਝਾਉਂਦੇ ਕਲ ਵਿਕਾਰ ਵਿੱਚ ਡਿੱਗ ਪੈਂਦੇ।
ਮਾਇਆ ਬੜੀ ਜਬਰਦਸਤ ਹੈ। ਗਲੱ ਨਾ ਪੁੱਛੋਂ। ਹੋਰਾਂ ਨੂੰ ਸਮਝਾਉਣ ਵਾਲੇ ਆਪ ਕਾਮ ਚਿਤਾ ਤੇ ਬੈਠ ਜਾਂਦੇ
ਹਨ। ਫਿਰ ਪਛਤਾਉਂਦੇ ਹਨ - ਇਹ ਕੀ ਹੋਇਆ? ਬਾਕਸਿੰਗ ਹੈ ਨਾ। ਇਸਤਰੀ ਨੂੰ ਵੇਖਿਆ ਅਤੇ ਕਸ਼ਿਸ਼ ਆਈ,
ਕਾਲਾ ਮੂੰਹ ਕਰ ਦਿੱਤਾ। ਮਾਇਆ ਬੜੀ ਦੁਸ਼੍ਟ ਹੈ। ਪ੍ਰਤਿਗਿਆ ਕਰ ਫਿਰ ਡਿੱਗਦੇ ਹਨ ਤਾਂ ਕਿੰਨਾ ਸੋ
ਗੁਣਾ ਦੰਡ ਪੈ ਜਾਂਦਾ ਹੈ। ਉਹ ਤਾਂ ਜਿਵੇਂ ਸ਼ੂਦ੍ਰ ਸਮਾਨ ਪਤਿਤ ਹੋ ਗਿਆ। ਗਾਇਆ ਵੀ ਹੋਇਆ ਹੈ -
ਅੰਮ੍ਰਿਤ ਪੀਕੇ ਫਿਰ ਬਾਹਰ ਵਿੱਚ ਜਾਕੇ ਦੂਜਿਆਂ ਨੂੰ ਸਤਾਉਂਦੇ ਸੀ। ਗੰਦ ਕਰਦੇ ਸੀ। ਤਾਲੀ ਦੋ ਹੱਥ
ਨਾਲ ਵੱਜਦੀ ਹੈ। ਇੱਕ ਨਾਲ ਤਾਂ ਵੱਜ ਨਾ ਸਕੇ। ਦੋਨੋਂ ਖਰਾਬ ਹੋ ਜਾਂਦੇ ਹਨ । ਫਿਰ ਕੋਈ ਤਾਂ
ਸਮਾਚਾਰ ਦਿੰਦੇ ਹਨ, ਕੋਈ ਫਿਰ ਲੱਜਾ ਦੇ ਮਾਰੇ ਸਮਾਚਾਰ ਹੀ ਨਹੀਂ ਦਿੰਦੇ। ਸਮਝਦੇ ਹਨ ਕਿੱਥੇ
ਬ੍ਰਾਹਮਣ ਕੁਲ ਵਿਚ ਨਾਮ ਬਦਨਾਮ ਨਾ ਹੋ ਜਾਵੇ। ਯੁੱਧ ਵਿੱਚ ਕੋਈ ਹਾਰਦੇ ਹਨ ਤਾਂ ਹਾਹਾਕਾਰ ਹੋ ਜਾਂਦਾ
ਹੈ। ਅਰੇ ਇੰਨੇ ਵੱਡੇ ਪਹਿਲਵਾਨ ਨੂੰ ਵੀ ਸੁੱਟ ਦਿੱਤਾ! ਇਵੇਂ ਬਹੁਤ ਐਕਸੀਡੈਂਟ ਹੁੰਦੇ ਹਨ। ਮਾਇਆ
ਥੱਪੜ ਮਾਰਦੀ ਹੈ। ਬਹੁਤ ਵੱਡੀ ਮੰਜ਼ਿਲ ਹੈ।
ਹੁਣ ਤੁਸੀਂ ਬੱਚੇ
ਸਮਝਾਉਂਦੇ ਹੋ ਜੋ ਸਤੋਪ੍ਰਧਾਨ ਗੋਰੇ ਸਨ, ਉਹ ਹੀ ਕਾਮ ਚਿਤਾ ਤੇ ਬੈਠਣ ਨਾਲ ਕਾਲੇ ਤਮੋਪ੍ਰਧਾਨ ਬਣ
ਰਹੇ ਹਨ। ਰਾਮ ਨੂੰ ਵੀ ਕਾਲਾ ਬਣਾਉਂਦੇ ਹਨ। ਚਿੱਤਰ ਤਾਂ ਬਹੁਤਿਆਂ ਦੇ ਕਾਲੇ ਬਣਾਉਂਦੇ ਹਨ। ਪਰ
ਮੁੱਖ ਦੀ ਗੱਲ ਸਮਝਾਈ ਜਾਂਦੀ ਹੈ। ਇੱਥੇ ਵੀ ਰਾਮਚੰਦਰ ਦਾ ਕਾਲਾ ਚਿੱਤਰ ਹੈ ਨਾ, ਉਨ੍ਹਾਂ ਤੋਂ
ਪੁੱਛਣਾ ਚਾਹੀਦਾ ਹੈ - ਕਾਲਾ ਕਿਓਂ ਬਣਾਇਆ ਹੈ? ਕਹਿ ਦੇਣਗੇ ਇਹ ਤਾਂ ਈਸ਼ਵਰ ਦੀ ਭਾਵੀ। ਇਹ ਤਾਂ ਚਲਦਾ
ਆਉਂਦਾ ਹੈ। ਕਿਓਂ ਹੁੰਦਾ ਹੈ, ਕੀ ਹੁੰਦਾ ਹੈ - ਇਹ ਕੁਝ ਨਹੀਂ ਜਾਣਦੇ। ਹੁਣ ਤੁਹਾਨੂੰ ਬਾਪ
ਸਮਝਾਉਂਦੇ ਹਨ ਕਾਮ ਚਿਤਾ ਤੇ ਬੈਠਣ ਨਾਲ ਪਤਿਤ ਦੁਖੀ ਵਰਥ ਨਾਟ ਏ ਪੈਣੀ ਬਣ ਜਾਂਦੇ ਹਨ। ਉਹ ਹੈ
ਨਿਰਵਿਕਾਰੀ ਦੁਨੀਆਂ। ਇਹ ਹੈ ਵਿਕਾਰੀ ਦੁਨੀਆਂ। ਤਾਂ ਇਵੇਂ - ਇਵੇਂ ਸਮਝਾਉਣਾ ਚਾਹੀਦਾ ਹੈ। ਇਹ
ਸੂਰਜਵੰਸ਼ੀ, ਇਹ ਚੰਦ੍ਰਵੰਸ਼ੀ ਫਿਰ ਵੈਸ਼ ਵੰਸ਼ੀ ਬਣਨਾ ਹੀ ਹੈ। ਵਾਮ ਮਾਰਗ ਵਿਚ ਆਉਣ ਨਾਲ ਫਿਰ ਉਹ ਦੇਵਤਾ
ਨਹੀਂ ਕਹਿਲਾਉਂਦੇ। ਜਗਤ ਨਾਥ ਦੇ ਮੰਦਿਰ ਵਿੱਚ ਉੱਪਰ ਵਿਚ ਦੇਵਤਾਵਾਂ ਦਾ ਕੁਲ ਵਿਖਾਉਂਦੇ ਹਨ। ਡਰੈਸ
ਦੇਵਤਾਵਾਂ ਦੀ ਹੈ, ਐਕਟੀਵਿਟੀ ਬੜੀ ਗੰਦੀ ਵਿਖਾਉਂਦੇ ਹਨ।
ਮਨਬਾਪ ਜਿੰਨਾਂ ਗੱਲਾਂ
ਤੇ ਅਟੈਂਸ਼ਨ ਖਿਚਵਾਉਂਦੇ ਹਨ, ਧਿਆਨ ਦੇਣਾ ਚਾਹੀਦਾ ਹੈ। ਮੰਦਿਰਾਂ ਵਿੱਚ ਬਹੁਤ ਸਰਵਿਸ ਹੋ ਸਕਦੀ ਹੈ।
ਸ਼੍ਰੀਨਾਥ ਦੁਆਰੇ ਵਿੱਚ ਵੀ ਸਮਝਾ ਸਕਦੇ ਹੋ। ਪੁੱਛਣਾ ਚਾਹੀਦਾ ਹੈ ਇਸ ਨੂੰ ਕਾਲਾ ਕਿਓਂ ਬਣਾਇਆ ਹੈ?
ਇਹ ਸਮਝਉਂਣਾ ਤਾਂ ਬਹੁਤ ਚੰਗਾ ਹੈ। ਉਹ ਹੈ ਗੋਲਡਨ ਏਜ਼, ਇਹ ਹੈ ਆਇਰਨ ਏਜ਼। ਕਟ ਚੜ੍ਹ ਜਾਂਦੀ ਹੈ ਨਾ।
ਹੁਣ ਤੁਹਾਡੀ ਕਟ ਉਤਰ ਰਹੀ ਹੈ। ਜੋ ਯਾਦ ਨਹੀਂ ਕਰਦੇ ਤਾਂ ਕਟ ਵੀ ਨਹੀਂ ਉਤਰਦੀ। ਬਹੁਤ ਕਟ ਚੜ੍ਹੀ
ਹੋਈ ਹੋਵੇਗੀ ਤਾਂ ਉਸ ਪੁਰਾਣੀ ਦੁਨੀਆਂ ਦੀ ਕੋਸ਼ਿਸ਼ ਹੁੰਦੀ ਰਹੇਗੀ। ਸਭ ਤੋਂ ਵੱਡੀ ਕਟ ਚੜ੍ਹਦੀ ਹੀ
ਹੈ ਵਿਕਾਰਾਂ ਨਾਲ। ਪਤਿਤ ਵੀ ਉਸ ਤੋਂ ਬਣੇ ਹਨ। ਆਪਣੀ ਜਾਂਚ ਕਰਨੀ ਹੈ - ਸਾਡੀ ਬੁੱਧੀ ਕ੍ਰਿਮੀਨਲ
ਵੱਲ ਤਾਂ ਨਹੀਂ ਜਾਂਦੀ। ਚੰਗੇ - ਚੰਗੇ ਫਸਟਕਲਾਸ ਬੱਚੇ ਵੀ ਫੇਲ ਹੋ ਪੈਂਦੇ ਹਨ। ਹੁਣ ਤੁਸੀਂ ਬੱਚਿਆਂ
ਨੂੰ ਇਹ ਸਮਝ ਮਿਲੀ ਹੈ। ਮੁੱਖ ਗੱਲ ਹੈ ਪਵਿੱਤਰਤਾ ਦੀ। ਸ਼ੁਰੂ ਤੋਂ ਲੈਕੇ ਇਸ ਤੇ ਹੀ ਝੱਗੜੇ ਚਲਦੇ
ਆਏ ਹਨ। ਬਾਪ ਨੇ ਹੀ ਇਹ ਯੁਕਤੀ ਰਚੀ - ਸਭ ਕਹਿੰਦੇ ਸੀ ਅਸੀਂ ਗਿਆਨ ਅੰਮ੍ਰਿਤ ਪੀਣ ਜਾਂਦੇ ਹਾਂ।
ਗਿਆਨ ਅੰਮ੍ਰਿਤ ਹੈ ਹੀ ਗਿਆਨ ਸਾਗਰ ਦੇ ਕੋਲ। ਸ਼ਾਸਤਰ ਪੜ੍ਹਨ ਨਾਲ ਤਾਂ ਕੋਈ ਪਤਿਤ ਤੋਂ ਪਾਵਨ ਬਣ ਨਹੀਂ
ਸਕਦੇ। ਪਾਵਨ ਬਣ ਫਿਰ ਪਾਵਨ ਦੁਨੀਆਂ ਵਿੱਚ ਜਾਣਾ ਹੈ। ਇੱਥੇ ਪਾਵਨ ਬਣ ਫਿਰ ਕਿੱਥੇ ਜਾਣਗੇ? ਲੋਕੀ
ਸਮਝਦੇ ਹਨ ਫਲਾਣੇ ਨੇ ਮੋਕਸ਼ ਨੂੰ ਪਾਇਆ। ਉਨ੍ਹਾਂ ਨੂੰ ਕੀ ਪਤਾ, ਜੇ ਮੋਕਸ਼ ਨੂੰ ਪਾ ਲਿਆ ਫਿਰ ਤਾਂ
ਉਨ੍ਹਾਂ ਦਾ ਕਿਰਿਆ ਕਰਮ ਆਦਿ ਵੀ ਨਹੀਂ ਕਰ ਸਕਦੇ। ਇੱਥੇ ਜੋਤੀ ਆਦਿ ਜਗਾਉਂਦੇ ਹਨ ਕਿ ਉਨ੍ਹਾਂ ਨੂੰ
ਕੋਈ ਤਕਲੀਫ ਨਾ ਹੋਵੇ। ਹਨ੍ਹੇਰੇ ਵਿੱਚ ਠੋਕਰਾਂ ਨਾ ਖਾਣ। ਆਤਮਾ ਤੇ ਇੱਕ ਸ਼ਰੀਰ ਛੱਡ ਦੂਜਾ ਜਾਕੇ
ਲੈਂਦੀ ਹੈ, ਇੱਕ ਸੈਕਿੰਡ ਦੀ ਗੱਲ ਹੈ। ਹਨ੍ਹੇਰਾ ਫਿਰ ਕਿੱਥੋਂ ਆਇਆ? ਇਹ ਰਸਮ ਚਲੀ ਆਉਂਦੀ ਹੈ, ਤੁਸੀਂ
ਵੀ ਕਰਦੇ ਸੀ, ਹੁਣ ਕੁਝ ਨਹੀਂ ਕਰਦੇ ਹੋ। ਤੁਸੀਂ ਜਾਣਦੇ ਹੋ ਸ਼ਰੀਰ ਤਾਂ ਮਿੱਟੀ ਹੋ ਗਿਆ। ਉੱਥੇ ਇਵੇਂ
ਰਸਮ - ਰਿਵਾਜ਼ ਹੁੰਦੀ ਨਹੀਂ। ਅੱਜਕਲ ਰਿੱਧੀ - ਸਿੱਧੀ ਦੀਆਂ ਗੱਲਾਂ ਵਿੱਚ ਕੁਝ ਰੱਖਿਆਂ ਨਹੀਂ ਹੈ।
ਸਮਝੋ ਕਿਸੇ ਨੂੰ ਪੰਖ ਆ ਜਾਂਦੇ ਹਨ, ਉਡਣ ਲਗਦੇ ਹਨ - ਫਿਰ ਕੀ, ਉਸ ਨਾਲ ਫਾਇਦਾ ਕੀ ਮਿਲੇਗਾ? ਬਾਪ
ਤਾਂ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਇਹ ਯੋਗ ਅਗਨੀ ਹੈ, ਜਿਸ ਨਾਲ ਪਤਿਤ
ਤੋਂ ਪਾਵਨ ਬਣੋਗੇ। ਨਾਲੇਜ ਤੋਂ ਧਨ ਮਿਲਦਾ ਹੈ। ਯੋਗ ਤੋਂ ਐਵਰ ਹੈਲਦੀ ਪਵਿੱਤਰ, ਗਿਆਨ ਤੋਂ ਐਵਰ
ਵੈਲਦੀ ਧਨਵਾਨ ਬਣਦੇ ਹਨ। ਯੋਗੀ ਦੀ ਉਮਰ ਹਮੇਸ਼ਾ ਵੱਡੀ ਹੁੰਦੀ ਹੈ। ਭੋਗੀ ਦੀ ਘੱਟ। ਸ਼੍ਰੀਕ੍ਰਿਸ਼ਨ
ਨੂੰ ਯੋਗੇਸ਼ਵਰ ਕਹਿੰਦੇ ਹਨ। ਈਸ਼ਵਰ ਦੀ ਯਾਦ ਨਾਲ ਕ੍ਰਿਸ਼ਨ ਬਣਿਆ ਹੈ, ਉਨ੍ਹਾਂ ਨੂੰ ਸ੍ਵਰਗ ਵਿੱਚ
ਯੋਗੇਸ਼ਵਰ ਨਹੀਂ ਕਹਿਣਗੇ। ਉਹ ਤਾਂ ਪ੍ਰਿੰਸ ਹੈ। ਪਾਸਟ ਜਨਮ ਵਿੱਚ ਇਵੇਂ ਦਾ ਕਰਮ ਕੀਤਾ ਹੈ, ਜਿਸ
ਨਾਲ ਇਹ ਬਣਿਆ ਹੈ। ਕਰਮ - ਅਕਰਮ - ਵਿਕਰਮ ਦੀ ਗਤੀ ਵੀ ਬਾਪ ਨੇ ਸਮਝਾਈ ਹੈ। ਅੱਧਾਕਲਪ ਹੈ ਰਾਮ ਰਾਜ,
ਅੱਧਾਕਲਪ ਹੈ ਰਾਵਣਰਾਜ। ਵਿਕਾਰ ਵਿੱਚ ਜਾਣਾ - ਇਹ ਹੈ ਸਭ ਤੋਂ ਵੱਡਾ ਪਾਪ। ਸਭ ਭਰਾ - ਭੈਣ ਹਨ ਨਾ।
ਆਤਮਾਵਾਂ ਸਭ ਭਰਾ - ਭਰਾ ਹਨ। ਭਗਵਾਨ ਦੀ ਸੰਤਾਨ ਹੋਕੇ ਫਿਰ ਕ੍ਰਿਮੀਨਲ ਏਸਾਲਟ ਕਿਵੇਂ ਕਰਦੇ ਹਨ।
ਅਸੀਂ ਬੀ. ਕੇ ਵਿਕਾਰ ਵਿੱਚ ਜਾ ਨਹੀਂ ਸਕਦੇ। ਇਸ ਯੁਕਤੀ ਨਾਲ ਹੀ ਪਵਿੱਤਰ ਰਹਿ ਸਕਦੇ ਹੋ। ਤੁਸੀਂ
ਜਾਣਦੇ ਹੋ ਰਾਵਣ ਰਾਜ ਖਤਮ ਹੁੰਦਾ ਹੈ ਫਿਰ ਹਰ ਇੱਕ ਆਤਮਾ ਪਵਿੱਤਰ ਬਣ ਜਾਂਦੀ ਹੈ। ਉਸ ਨੂੰ ਕਿਹਾ
ਜਾਂਦਾ ਹੈ - ਘਰ - ਘਰ ਵਿੱਚ ਸੋਝਰਾ। ਤੁਹਾਡੀ ਜੋਤੀ ਜਗੀ ਹੋਈ ਹੈ। ਗਿਆਨ ਦਾ ਤੀਜਾ ਨੇਤਰ ਮਿਲਿਆ
ਹੈ। ਸਤਯੁਗ ਵਿੱਚ ਸਭ ਪਵਿੱਤਰ ਹੀ ਰਹਿੰਦੇ ਹਨ। ਇਹ ਵੀ ਤੁਸੀਂ ਹੁਣ ਸਮਝਦੇ ਹੋ। ਦੂਜਿਆਂ ਨੂੰ
ਸਮਝਾਉਣ ਦੀ ਬੱਚਿਆਂ ਵਿੱਚ ਨੰਬਰਵਾਰ ਤਾਕਤ ਰਹਿੰਦੀ ਹੈ। ਨੰਬਰਵਾਰ ਯਾਦ ਵਿੱਚ ਰਹਿੰਦੇ ਹਨ। ਰਾਜਧਾਨੀ
ਕਿਵੇਂ ਸਥਾਪਨ ਹੁੰਦੀ ਹੈ, ਕਿਸੇ ਦੀ ਬੁੱਧੀ ਵਿੱਚ ਇਹ ਨਹੀਂ ਹੋਵੇਗਾ। ਤੁਸੀਂ ਸੈਨਾ ਹੋ ਨਾ। ਜਾਣਦੇ
ਹੋ ਯਾਦ ਦੇ ਬਲ ਨਾਲ ਪਵਿੱਤਰ ਬਣ ਅਸੀਂ ਰਾਜਾ ਰਾਣੀ ਬਣ ਰਹੇ ਹਾਂ। ਫਿਰ ਦੂਜੇ ਜਨਮ ਵਿੱਚ ਗੋਲਡਨ
ਸਪੂਨ ਇਨ ਮਾਊਥ ਹੋਵੇਗਾ। ਵੱਡਾ ਇਮਤਿਹਾਨ ਪਾਸ ਕਰਨ ਵਾਲੇ ਮਰਤਬਾ ਵੀ ਵੱਡਾ ਪਾਉਂਦੇ ਹਨ। ਫਰਕ ਪੈਂਦਾ
ਹੈ ਨਾ, ਜਿੰਨੀ ਪੜ੍ਹਾਈ ਉਨ੍ਹਾਂ ਸੁਖ। ਇਹ ਤਾਂ ਭਗਵਾਨ ਪੜ੍ਹਾਉਂਦੇ ਹਨ। ਇਹ ਨਸ਼ਾ ਚੜ੍ਹਿਆ ਹੋਇਆ
ਰਹਿਣਾ ਚਾਹੀਦਾ ਹੈ। ਚੋਬਚੀਨੀ (ਤਾਕਤ ਦਾ ਮਾਲ) ਮਿਲਦਾ ਹੈ। ਭਗਵਾਨ ਬਗੈਰ ਇਵੇਂ ਭਗਵਾਨ - ਭਗਵਤੀ
ਕੌਣ ਬਣਾਉਣਗੇ। ਤੁਸੀਂ ਹੁਣ ਪਤਿਤ ਤੋਂ ਪਾਵਨ ਬਣ ਰਹੇ ਹੋ ਫਿਰ ਜਨਮ -ਜਨਮਾਂਤ੍ਰ ਦੇ ਲਈ ਸੁੱਖੀ ਬਣ
ਜਾਵੋਗੇ। ਉੱਚ ਪਦਵੀ ਪਾਵੋਗੇ। ਪੜ੍ਹਦੇ - ਪੜ੍ਹਦੇ ਫਿਰ ਗੰਦੇ ਬਣ ਜਾਂਦੇ ਹਨ। ਦੇਹ - ਅਭਿਮਾਨ ਵਿੱਚ
ਆਉਣ ਨਾਲ ਫਿਰ ਗਿਆਨ ਦਾ ਤੀਜਾ ਨੇਤਰ ਬੰਦ ਹੋ ਜਾਂਦਾ ਹੈ। ਮਾਇਆ ਬੜੀ ਜਬਰਦਸਤ ਹੈ। ਬਾਪ ਆਪ ਕਹਿੰਦੇ
ਹਨ ਬੜੀ ਮਿਹਨਤ ਹੈ। ਮੈਂ ਕਿੰਨੀ ਮਿਹਨਤ ਕਰਦਾ ਹਾਂ - ਬ੍ਰਹਮਾ ਦੇ ਤਨ ਵਿੱਚ ਆਕੇ। ਪਰ ਸਮਝਕੇ ਫਿਰ
ਵੀ ਕਹਿ ਦਿੰਦੇ ਇਵੇਂ ਥੋੜੀ ਹੋ ਸਕਦਾ ਹੈ, ਸ਼ਿਵਬਾਬਾ ਆਕੇ ਪੜ੍ਹਾਉਂਦੇ ਹਨ - ਅਸੀਂ ਨਹੀਂ ਮੰਨਾਂਗੇ।
ਇਹ ਚਲਾਕੀ ਹੈ। ਇਵੇਂ ਵੀ ਬੋਲ ਦਿੰਦੇ ਹਨ। ਰਾਜਾਈ ਤਾਂ ਸਥਾਪਨ ਹੋ ਹੀ ਜਾਵੇਗੀ। ਕਹਿੰਦੇ ਹਨ ਨਾ
ਸੱਚ ਦੀ ਬੇੜੀ ਹਿਲਦੀ ਹੈ ਪਰ ਡੁੱਬਦੀ ਨਹੀਂ। ਕਿੰਨੇ ਵਿਘਨ ਪੈਂਦੇ ਹਨ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਯੋਗ ਦੀ ਅਗਨੀ
ਨਾਲ ਵਿਕਾਰਾਂ ਦੀ ਕਟ (ਜੰਕ) ਨੂੰ ਉਤਾਰਨਾ ਹੈ। ਆਪਣੀ ਜਾਂਚ ਕਰਨੀ ਹੈ ਕਿ ਸਾਡੀ ਬੁੱਧੀ ਕ੍ਰਿਮੀਨਲ
ਤਰਫ ਤਾਂ ਨਹੀਂ ਜਾਂਦੀ ਹੈ?
2. ਨਿਸ਼ਚੇਬੁੱਧੀ ਬਣਨ ਦੇ
ਬਾਦ ਫਿਰ ਕਦੀ ਕਿਸੀ ਵੀ ਗੱਲ ਵਿਚ ਸੰਸ਼ੇ ਨਹੀਂ ਉਠਾਉਣਾ ਹੈ। ਵਿਕ੍ਰਮਾਂ ਤੋਂ ਬਚਨ ਦੇ ਲਈ ਕੋਈ ਵੀ
ਕਰਮ ਆਪਣੇ ਸਵਧਰ੍ਮ ਵਿੱਚ ਸਥਿਤ ਹੋਕੇ ਬਾਪ ਦੀ ਯਾਦ ਵਿੱਚ ਕਰਨਾ ਹੈ।
ਵਰਦਾਨ:-
ਸ੍ਰੇਸ਼ਠ ਪਾਲਣਾ ਦੀ ਵਿਧੀ ਦਵਾਰਾ ਵ੍ਰਿਧੀ ਕਰਨ ਵਾਲੇ ਸਰਵ ਦੀਆਂ ਵਧਾਈਆਂ ਦੇ ਪਾਤਰ ਭਵ।
ਸੰਗਮਯੂਗ ਵਧਾਈਆਂ ਤੋਂ
ਹੀ ਬ੍ਰਿਧੀ ਪਾਉਣ ਦਾ ਯੁੱਗ ਹੈ। ਬਾਪ ਦੀ, ਪਰਿਵਾਰ ਦੀਆਂ ਵਧਾਈਆਂ ਤੋਂ ਹੀ ਤੁਸੀ ਬੱਚੇ ਪਲ ਰਹੇ
ਹੋ। ਵਧਾਈਆਂ ਤੋਂ ਹੀ ਨਚਦੇ, ਗਾਉਂਦੇ, ਪਲਦੇ, ਉੱਡਦੇ ਜਾ ਰਹੇ ਹੋ। ਇਹ ਪਾਲਣਾ ਵੀ ਵੰਡਰਫੁੱਲ ਹੈ।
ਤਾਂ ਤੁਸੀ ਬੱਚੇ ਵੀ ਵੱਡੇ ਦਿਲ ਤੋਂ, ਰਹਿਮ ਦੀ ਭਾਵਨਾ ਨਾਲ, ਦਾਤਾ ਬਣਕੇ ਹੈ ਘੜੀ ਇੱਕ ਦੋ ਨੂੰ
ਬਹੁਤ ਚੰਗਾ, ਬਹੁਤ ਚੰਗਾ ਕਹਿ ਵਧਾਈਆਂ ਦਿੰਦੇ ਰਹੋ - ਇਹ ਹੀ ਪਾਲਨਾ ਦੀ ਸ੍ਰੇਸ਼ਠ ਵਿਧੀ ਹੈ। ਇਸ
ਵਿਧੀ ਨਾਲ ਸਰਵ ਦੀ ਪਾਲਣਾ ਕਰਦੇ ਰਹੋ ਤਾਂ ਵਧਾਈਆਂ ਦੇ ਪਾਤਰ ਬਣ ਜਾਵੋਗੇ।
ਸਲੋਗਨ:-
ਆਪਣਾ ਸਰਲ
ਸਵਭਾਵ ਬਣਾ ਲੈਣਾ - ਇਹ ਹੀ ਸਮਾਧਾਨ ਸਵਰੂਪ ਬਣਨ ਦੀ ਸਹਿਜ ਵਿਧੀ ਹੈ।
ਮਾਤੇਸ਼ਵਰੀ ਜੀ ਦੇ
ਅਨਮੋਲ ਮਹਾਵਾਕ
“ ਪੁਰਸ਼ਾਰਥ ਅਤੇ
ਪ੍ਰਾਲਬਧ ਦਾ ਬਣਿਆ ਹੋਇਆ ਅਨਾਦਿ ਡਰਾਮਾ ”
ਮਾਤੇਸ਼ਵਰੀ :-
ਪੁਰਸ਼ਾਰਥ ਅਤੇ ਪ੍ਰਾਲਬਧ ਦੋ ਚੀਜਾਂ ਹਨ, ਪੁਰਸ਼ਾਰਥ ਨਾਲ ਪ੍ਰਾਲਬਧ ਬਣਦੀ ਹੈ। ਇਹ ਅਨਾਦਿ ਸ੍ਰਿਸ਼ਟੀ
ਦਾ ਚਕ੍ਰ ਫਿਰਦਾ ਰਹਿੰਦਾ ਹੈ, ਜੋ ਆਦਿ ਸਨਾਤਨ ਭਾਰਤਵਾਸੀ ਪੂਜੀਏ ਸਨ, ਉਹ ਹੀ ਫਿਰ ਪੂਜਾਰੀ ਬਣੇ
ਫਿਰ ਉਹ ਹੀ ਪੁਜਾਰੀ ਪੁਰਸ਼ਾਰਥ ਕਰ ਪੂਜੀਏ ਬਣਨਗੇ, ਇਹ ਉਤਰਨਾ ਅਤੇ ਚੜਨਾ ਅਨਾਦਿ ਡਰਾਮੇ ਦਾ ਖੇਲ
ਬਣਿਆ ਹੋਇਆ ਹੈ।
ਜਿਗਿਆਸੂ :- ਮਾਤੇਸ਼ਵਰੀ,
ਮੇਰਾ ਵੀ ਇਹ ਪ੍ਰਸ਼ਨ ਉੱਠਦਾ ਹੈ ਕਿ ਜਦੋਂ ਇਹ ਡਰਾਮਾ ਅਜਿਹਾ ਬਣਿਆ ਹੋਇਆ ਹੈ ਤਾਂ ਫਿਰ ਜੇਕਰ ਉਪਰ
ਚੜਨਾ ਹੋਵੇਗਾ ਤਾਂ ਆਪੇ ਹੀ ਚੜਾਂਗੇ ਫਿਰ ਪੁਰਸ਼ਾਰਥ ਕਰਨ ਦਾ ਫਾਇਦਾ ਹੀ ਕੀ ਹੋਇਆ? ਜੋ ਚੜਨਗੇ ਫਿਰ
ਵੀ ਡਿੱਗਣ ਗੇ ਫਿਰ ਇਤਨਾ ਪੁਰਸ਼ਾਰਥ ਹੀ ਕਿਉਂ ਕਰੀਏ? ਮਾਤੇਸ਼ਵਰੀ, ਤੁਹਾਡਾ ਕਹਿਣਾ ਹੈ ਕਿ ਇਹ
ਡਰਾਮਾ ਹੂਬਹੂ ਰਪੀਟ ਹੁੰਦਾ ਹੈ ਤਾਂ ਕਿ ਆਲਮਾਈਟੀ ਪਰਮਾਤਮਾ ਸਦਾ ਅਜਿਹੇ ਖੇਲ ਨੂੰ ਵੇਖ ਖੁਦ ਥਕਦਾ
ਨਹੀਂ ਹੈ? ਜਿਵੇਂ ਚਾਰ ਰਿਤੂਆਂ ਵਿਚ ਸਰਦੀ, ਗਰਮੀ ਆਦਿ ਦਾ ਫ਼ਰਕ ਰਹਿੰਦਾ ਹੈ ਤਾਂ ਕਿ ਇਸ ਖੇਲ ਵਿਚ
ਫਰਕ ਨਹੀਂ ਪਵੇਗਾ?
ਮਾਤੇਸ਼ਵਰੀ :- ਬਸ, ਇਹ
ਹੀ ਤਾਂ ਖੂਬੀ ਹੈ ਇਸ ਡਰਾਮੇ ਦੀ, ਹੂਬਹੂ ਰਪੀਟ ਹੁੰਦਾ ਹੈ ਅਤੇ ਇਸ ਡਰਾਮੇ ਵਿਚ ਹੋਰ ਵੀ ਖੂਬੀ ਹੈ
ਜੋ ਰਪੀਟ ਹੁੰਦੇ ਵੀ ਨਿੱਤ ਨਵਾਂ ਲਗਦਾ ਹੈ। ਪਹਿਲੇ ਤੇ ਆਪਣੇ ਨੂੰ ਵੀ ਇਹ ਸਿੱਖਿਆ ਨਹੀਂ ਸੀ, ਪਰ
ਜਦ ਨਾਲੇਜ ਮਿਲੀ ਹੈ ਤਾਂ ਜੋ - ਜੋ ਵੀ ਸੈਕਿੰਡ ਬਾਏ ਸੈਕਿੰਡ ਚਲਦਾ ਹੈ, ਭਾਵੇਂ ਹੂਬਹੂ ਕਲਪ ਪਹਿਲੋਂ
ਵਾਲਾ ਚਲਦਾ ਹੈ ਪ੍ਰੰਤੂ ਜਦੋਂ ਉਸ ਨੂੰ ਸਾਖਸ਼ੀ ਹੋ ਵੇਖਦੇ ਹਾਂ ਤਾਂ ਨਿੱਤ ਨਵਾਂ ਸਮਝਦੇ ਹਨ। ਹੁਣ
ਸੁਖ ਦੁੱਖ ਦੋਵਾਂ ਦੀ ਪਹਿਚਾਣ ਮਿਲ ਗਈ ਇਸਲਈ ਇਵੇਂ ਨਹੀਂ ਸਮਝਣਾ ਜੇਕਰ ਫੇਲ੍ਹ ਹੋਣਾ ਹੀ ਹੈ ਤਾਂ
ਫਿਰ ਪੜੀਏ ਕਿਉਂ? ਨਹੀਂ, ਫਿਰ ਤਾਂ ਇਵੇਂ ਵੀ ਸਮਝੀਏ ਜੇਕਰ ਖਾਣਾ ਮਿਲਣਾ ਹੋਵੇਗਾ ਤਾਂ ਆਪੇ ਹੀ
ਮਿਲੇਗਾ, ਫਿਰ ਇਤਨੀ ਮੇਹਨਤ ਕਰਕੇ ਕਮਾਉਂਦੇ ਹੀ ਕਿਉਂ ਹੋ? ਉਵੇਂ ਅਸੀਂ ਵੀ ਵੇਖ ਰਹੇ ਹਾਂ ਹੁਣ ਚੜਦੀ
ਕਲਾ ਦਾ ਸਮੇਂ ਆਇਆ ਹੈ, ਉਹ ਹੀ ਦੇਵਤਾ ਘਰਾਣਾ ਸਥਾਪਿਤ ਹੋ ਰਿਹਾ ਹੈ ਤਾਂ ਕਿਉਂ ਨਾ ਹੁਣੇ ਹੀ ਉਹ
ਸੁਖ ਲੈ ਲਈਏ। ਜਿਵੇਂ ਵੇਖੋ ਹੁਣ ਕੋਈ ਜੱਜ ਬਣਨਾ ਚਾਹੁੰਦਾ ਹੈ ਤਾਂ ਜਦ ਪੁਰਸ਼ਾਰਥ ਕਰੇਗਾ ਤਾਂ ਹੀ
ਉਸ ਡਿਗਰੀ ਨੂੰ ਹਾਸਿਲ ਕਰੇਗਾ ਨਾ। ਜੇਕਰ ਉਸ ਵਿੱਚ ਫੇਲ੍ਹ ਹੋ ਗਿਆ ਤਾਂ ਮੇਹਨਤ ਹੀ ਬਰਬਾਦ ਹੋ
ਜਾਂਦੀ ਹੈ, ਪ੍ਰੰਤੂ ਇਸ ਅਵਿਨਾਸ਼ੀ ਗਿਆਨ ਵਿੱਚ ਫਿਰ ਇਵੇਂ ਨਹੀਂ ਹੁੰਦਾ, ਜਰਾ ਵੀ ਇਸ ਅਵਿਨਾਸ਼ੀ
ਗਿਆਨ ਦਾ ਵਿਨਾਸ਼ ਨਹੀਂ ਹੁੰਦਾ। ਕਰਕੇ ਇਤਨਾ ਪੁਰਸ਼ਾਰਥ ਨਾ ਕਰ ਦੈਵੀ ਰਾਇਲ ਘਰਾਣੇ ਵਿਚ ਨਾ ਵੀ ਆਵੇ
ਲੇਕਿਨ ਜੇਕਰ ਘਟ ਪੁਰਸ਼ਾਰਥ ਕੀਤਾ ਤਾਂ ਵੀ ਉਸ ਸਤਿਯੁਗੀ ਦੈਵੀ ਪਰਜਾ ਵਿਚ ਆ ਸਕਦੇ ਹਨ। ਪ੍ਰੰਤੂ
ਪੁਰਸ਼ਾਰਥ ਕਰਨਾ ਜਰੂਰੀ ਹੈ ਕਿਉਂਕਿ ਪੁਰਸ਼ਾਰਥ ਨਾਲ ਹੀ ਪ੍ਰਾਲਬਧ ਬਣੇਗੀ, ਬਲਿਹਾਰੀ ਪੁਰਸ਼ਾਰਥ ਦੀ
ਹੀ ਗਾਈ ਹੋਈ ਹੈ।
“ ਇਹ ਈਸ਼ਵਰੀ ਨਾਲੇਜ
ਸਰਵ ਮਨੁੱਖ ਆਤਮਾਵਾਂ ਦੇ ਲਈ ਹੈ ”
ਪਹਿਲੇ - ਪਹਿਲੇ ਤਾਂ
ਆਪਣੇ ਨੂੰ ਇੱਕ ਮੁੱਖ ਪੁਆਇੰਟ ਖਿਆਲ ਵਿਚ ਜਰੂਰੀ ਰੱਖਣੀ ਹੈ, ਜਦੋਂ ਇਸ ਮਨੁੱਖ ਸ੍ਰਿਸ਼ਟੀ ਝਾੜ ਦਾ
ਬੀਜ ਰੂਪ ਪਰਮਾਤਮਾ ਹੈ ਤਾਂ ਉਸ ਪਰਮਾਤਮਾ ਦ੍ਵਾਰਾ ਜੋ ਨਾਲੇਜ਼ ਪ੍ਰਾਪਤ ਹੋ ਰਹੀ ਹੈ ਉਹ ਸਭ ਮਨੁੱਖਾਂ
ਦੇ ਲਈ ਜਰੂਰੀ ਹੈ। ਸਾਰੇ ਧਰਮਾਂ ਵਾਲਿਆਂ ਨੂੰ ਇਹ ਨਾਲੇਜ ਲੈਣ ਦਾ ਅਧਿਕਾਰ ਹੈ। ਭਾਵੇਂ ਹਰ ਇੱਕ
ਧਰਮ ਦੀ ਮਾਲਿਕ ਆਪਣੀ - ਆਪਣੀ ਹੈ, ਹਰੇਕ ਦਾ ਸ਼ਾਸਤਰ ਆਪਣਾ - ਆਪਣਾ ਹੈ, ਹਰੇਕ ਦੀ ਮਤ ਆਪਣੀ -
ਆਪਣੀ ਹੈ, ਹਰੇਕ ਦਾ ਸੰਸਕਾਰ ਆਪਣਾ - ਆਪਣਾ ਹੈ ਲੇਕਿਨ ਇਹ ਨਾਲ਼ੇਜ ਸਭ ਦੇ ਲਈ ਹੈ। ਭਾਵੇਂ ਉਹ ਇਸ
ਹਿਆ ਨੂੰ ਨਾ ਵੀ ਉੱਠਾ ਸਕੇ, ਸਾਡੇ ਘਰਾਣੇ ਵਿਚ ਵੀ ਨਾ ਆਵੇ ਲੇਕਿਨ ਸਭ ਦਾ ਪਿਤਾ ਹੋਣ ਦੇ ਕਾਰਣ
ਉਨ੍ਹਾਂ ਨਾਲ ਯੋਗ ਲਗਾਉਣ ਤੇ ਫਿਰ ਵੀ ਪਵਿੱਤਰ ਜਰੂਰ ਬਣਨਗੇ। ਇਸ ਪਵਿਤਰਤਾ ਦੇ ਕਾਰਨ ਆਪਣੇ ਹੀ
ਸੈਕਸ਼ਨ ਵਿਚ ਪਦਵੀ ਜਰੂਰ ਪਾਉਣਗੇ ਕਿਉਂਕਿ ਯੋਗ ਨੂੰ ਤੇ ਸਭ ਮਨੁੱਖ ਮੰਨਦੇ ਹਨ, ਬਹੁਤ ਮਨੁੱਖ ਅਜਿਹੇ
ਹੁੰਦੇ ਹਨ ਸਾਨੂੰ ਵੀ ਮੁਕਤੀ ਚਾਹੀਦੀ ਹੈ, ਲੇਕਿਨ ਸਜਾਵਾਂ ਤੋਂ ਛੁੱਟ ਮੁਕਤ ਹੋਣ ਦੀ ਸ਼ਕਤੀ ਵੀ ਇਸ
ਯੋਗ ਦ੍ਵਾਰਾ ਮਿਲ ਸਕਦੀ ਹੈ। ਓਮ ਸ਼ਾਂਤੀ।
ਅਵਿਅਕਤ ਇਸ਼ਾਰੇ - ਹੁਣ
ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ ।
ਤੁਸੀ ਬੱਚਿਆਂ ਦੇ ਕੋਲ
ਜੋ ਪਵਿੱਤਰਤਾ ਦੀ ਮਹਾਨ ਸ਼ਕਤੀ ਹੈ, ਇਹ ਸ੍ਰੇਸ਼ਠ ਸ਼ਕਤੀ ਹੀ ਅਗਨੀ ਦਾ ਕੰਮ ਕਰਦੀ ਹੈ ਜੋ ਸੈਕਿੰਡ
ਵਿਚ ਵਿਸ਼ਵ ਦੇ ਕਿਚੜੇ ਨੂੰ ਭਸਮ ਕਰ ਸਕਦੀ ਹੈ। ਜਦੋਂ ਆਤਮਾ ਪਵਿੱਤਰਤਾ ਦੀ ਸੰਪੂਰਨ ਸਥਿਤੀ ਵਿਚ
ਸਥਿਤ ਹੁੰਦੀ ਹੈ ਤਾਂ ਉਸ ਸਥਿਤੀ ਦੇ ਸ੍ਰੇਸ਼ਠ ਸੰਕਲਪ ਨਾਲ ਲਗਨ ਦੀ ਅਗਨੀ ਪ੍ਰਜਵਲਿਤ ਹੁੰਦੀ ਹੈ ਅਤੇ
ਕਿਚੜਾ ਭਸਮ ਹੋ ਜਾਂਦਾ ਹੈ, ਅਸਲ ਵਿਚ ਇਹ ਹੀ ਯੋਗ ਜਵਾਲਾ ਹੈ। ਹੁਣ ਤੁਸੀਂ ਬੱਚੇ ਆਪਣੀ ਇਸ
ਸ੍ਰੇਸ਼ਠ ਸ਼ਕਤੀ ਨੂੰ ਕੰਮ ਵਿਚ ਲਗਾਓ।