15.11.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਆਪਣੇ
ਕਰੈਕਟਰਜ ਸੁਧਾਰਨ ਲਈ ਯਾਦ ਦੀ ਯਾਤ੍ਰਾ ਵਿੱਚ ਰਹਿਣਾ ਹੈ , ਬਾਪ ਦੀ ਯਾਦ ਹੀ ਤੁਹਾਨੂੰ ਸਦਾ
ਸੋਭਾਗਸ਼ਾਲੀ ਬਣਾਵੇਗੀ "
ਪ੍ਰਸ਼ਨ:-
ਅਵਸਥਾ ਦੀ ਪਰਖ
ਕਿਸ ਸਮੇਂ ਹੁੰਦੀ ਹੈ? ਚੰਗੀ ਅਵਸਥਾ ਕਿਸ ਦੀ ਕਹਾਂਗੇ,?
ਉੱਤਰ:-
ਅਵਸਥਾ ਦੀ ਪਰਖ
ਬਿਮਾਰੀ ਦੇ ਸਮੇਂ ਹੁੰਦੀ ਹੈ। ਬਿਮਾਰੀ ਵਿੱਚ ਵੀ ਖੁਸ਼ੀ ਬਣੀ ਰਹੇ ਅਤੇ ਖੁਸ਼ ਮਿਜਾਜ਼ ਚਿਹਰੇ ਨਾਲ ਸਭਨੂੰ
ਬਾਪ ਦੀ ਯਾਦ ਦਵਾਉਂਦੇ ਰਹੋ, ਇਹ ਹੀ ਹੈ ਚੰਗੀ ਅਵਸਥਾ। ਜੇਕਰ ਖੁਦ ਰੋਵੋਗੇ, ਉਦਾਸ ਹੋਵੋਗੇ ਤਾਂ
ਦੂਸਰਿਆਂ ਨੂੰ ਖੁਸ਼ ਮਿਜਾਜ਼ ਕਿਵੇਂ ਬਣਾਵਾਂਗੇ? ਕੁਝ ਵੀ ਹੋ ਜਾਵੇ - ਰੋਣਾ ਨਹੀਂ ਹੈ।
ਓਮ ਸ਼ਾਂਤੀ
ਦੋ ਅੱਖਰ ਗਾਏ ਜਾਂਦੇ ਹਨ -ਦੁਰਭਾਗਸ਼ਾਲੀ ਅਤੇ ਸੋਭਾਗਸ਼ਾਲੀ। ਸੋਭਾਗ ਚਲਿਆ ਜਾਂਦਾ ਹੈ ਤਾਂ ਦੁਰਭਾਗ
ਕਿਹਾ ਜਾਂਦਾ ਹੈ। ਇਸਤਰੀ ਦਾ ਪਤੀ ਮਰ ਜਾਂਦਾ ਹੈ ਤਾਂ ਉਹ ਵੀ ਦੁਰਭਾਗ ਕਿਹਾ ਜਾਂਦਾ ਹੈ। ਇਕੱਲੀ ਹੋ
ਜਾਂਦੀ ਹੈ। ਹੁਣ ਤੁਸੀਂ ਜਾਣਦੇ ਹੋ ਅਸੀਂ ਸਦਾ ਦੇ ਲਈ ਸੋਭਾਗਸ਼ਾਲੀ ਬਣਦੇ ਹਾਂ। ਉੱਥੇ ਦੁਖ ਦੀ ਗੱਲ
ਨਹੀਂ। ਮੌਤ ਦਾ ਨਾਮ ਨਹੀਂ ਹੁੰਦਾ ਹੈ। ਵਿਧਵਾ ਨਾਮ ਹੀ ਨਹੀਂ ਹੁੰਦਾ। ਵਿਧਵਾ ਨੂੰ ਦੁੱਖ ਹੁੰਦਾ
ਹੈ, ਰੋਂਦੀ ਰਹਿੰਦੀ ਹੈ। ਭਾਵੇਂ ਸਾਧੂ ਸੰਤ ਹਨ, ਇਵੇਂ ਨਹੀਂ ਕਿ ਉਨ੍ਹਾਂ ਨੂੰ ਦੁੱਖ ਨਹੀਂ ਹੁੰਦਾ
ਹੈ। ਕਈ ਪਾਗਲ ਹੋ ਜਾਂਦੇ ਹਨ, ਬੀਮਾਰ ਰੋਗੀ ਵੀ ਹੁੰਦੇ ਹਨ। ਇਹ ਹੈ ਹੀ ਰੋਗੀ ਦੁਨੀਆਂ। ਸਤਿਯੁਗ ਹੈ
ਨਿਰੋਗੀ ਦੁਨੀਆਂ। ਤੁਸੀਂ ਬੱਚੇ ਸਮਝਦੇ ਹੋ ਅਸੀਂ ਭਾਰਤ ਨੂੰ ਫਿਰ ਤੋਂ ਸ਼੍ਰੀਮਤ ਤੇ ਨਿਰੋਗੀ ਬਣਾਉਂਦੇ
ਹਾਂ। ਇਸ ਸਮੇਂ ਮਨੁੱਖਾਂ ਦੇ ਕਰੈਕਟਰਜ਼ ਬਹੁਤ ਖ਼ਰਾਬ ਹਨ। ਹੁਣ ਕਰੈਕਟਰਜ ਸੁਧਾਰਨ ਦੀ ਵੀ ਜਰੂਰ
ਡਿਪਾਰਟਮੈਂਟ ਹੋਵੇਗੀ। ਸਕੂਲਾਂ ਵਿੱਚ ਵੀ ਸਟੂਡੈਂਟਸ ਦਾ ਰਜਿਸ਼ਟਰ ਰੱਖਿਆ ਜਾਂਦਾ ਹੈ। ਉਨ੍ਹਾਂ ਦੇ
ਕਰੈਕਟਰਜ ਦਾ ਪਤਾ ਚਲਦਾ ਹੈ ਇਸਲਈ ਬਾਬਾ ਨੇ ਵੀ ਰਜਿਸ਼ਟਰ ਰਖਵਾਇਆ ਸੀ। ਹਰ ਇੱਕ ਆਪਣਾ ਰਜਿਸ਼ਟਰ ਰੱਖੋ।
ਕਰੈਕਟਰ ਵੇਖਣਾ ਹੈ ਕਿ ਅਸੀਂ ਕੋਈ ਭੁੱਲ ਤਾਂ ਨਹੀ ਕਰ ਰਹੇ ਹਾਂ। ਪਹਿਲੀ ਗੱਲ ਤਾਂ ਬਾਪ ਨੂੰ ਯਾਦ
ਕਰਨਾ ਹੈ। ਉਸ ਨਾਲ ਹੀ ਤੁਹਾਡਾ ਕਰੈਕਟਰ ਸੁਧਰਦਾ ਹੈ। ਉੱਮਰ ਵੀ ਵੱਡੀ ਹੁੰਦੀ ਹੈ ਇੱਕ ਦੀ ਯਾਦ ਨਾਲ।
ਇਹ ਤਾਂ ਹਨ ਗਿਆਨ ਰਤਨ। ਯਾਦ ਨੂੰ ਰਤਨ ਨਹੀਂ ਕਿਹਾ ਜਾਂਦਾ। ਯਾਦ ਨਾਲ ਹੀ ਤੁਹਾਡੇ ਕਰੈਕਟਰਜ ਸੁਧਰਦੇ
ਹਨ। ਇਹ 84 ਜਨਮਾਂ ਦਾ ਚੱਕਰ ਤੁਹਾਡੇ ਇਲਾਵਾ ਹੋਰ ਕੋਈ ਸਮਝਾ ਨਹੀਂ ਸਕਦਾ। ਇਸ ਤੇ ਹੀ ਸਮਝਾਉਣਾ ਹੈ
- ਵਿਸ਼ਨੂੰ ਅਤੇ ਬ੍ਰਹਮਾ। ਸ਼ੰਕਰ ਦੇ ਤਾਂ ਕਰੈਕਟਰਜ ਨਹੀਂ ਕਹਾਂਗੇ। ਤੁਸੀਂ ਬੱਚੇ ਜਾਣਦੇ ਹੋ ਬ੍ਰਹਮਾ
ਅਤੇ ਵਿਸ਼ਨੂੰ ਦਾ ਆਪਸ ਵਿੱਚ ਕੀ ਕੁਨੈਕਸ਼ਨ ਹੈ। ਵਿਸ਼ਨੂੰ ਦੇ ਰੂਪ ਹਨ ਇਹ ਲਕਸ਼ਮੀ - ਨਾਰਾਇਣ। ਉਹ ਹੀ
ਫਿਰ 84 ਜਨਮ ਲੈਂਦੇ ਹਨ। 84 ਜਨਮਾਂ ਵਿੱਚ ਆਪੇ ਹੀ ਪੂਜੀਯ ਅਤੇ ਆਪੇ ਹੀ ਪੁਜਾਰੀ ਬਣਦੇ ਹਨ।
ਪ੍ਰਜਾਪਿਤਾ ਬ੍ਰਹਮਾ ਤੇ ਜਰੂਰ ਇੱਥੇ ਹੀ ਚਾਹੀਦਾ ਹੈ ਨਾ। ਸਧਾਰਨ ਤਨ ਚਾਹੀਦਾ ਹੈ। ਬਹੁਤ ਕਰਕੇ ਇਸ
ਵਿੱਚ ਹੀ ਮੁੰਝਦੇ ਹਨ। ਬ੍ਰਹਮਾ ਤੇ ਹੈ ਹੀ ਪਤਿਤ - ਪਾਵਨ ਬਾਪ ਦਾ ਰਥ। ਕਹਿੰਦੇ ਵੀ ਹਨ - ਦੂਰ ਦੇਸ਼
ਦਾ ਰਹਿਣ ਵਾਲਾ ਆਇਆ ਦੇਸ਼ ਪਰਾਏ…ਪਾਵਨ ਦੁਨੀਆਂ ਬਣਾਉਣ ਵਾਲਾ ਪਤਿਤ - ਪਾਵਨ ਬਾਪ ਪਰਾਏ ਦੇਸ਼ ਵਿੱਚ
ਆਇਆ। ਪਤਿਤ ਦੁਨੀਆਂ ਵਿੱਚ ਇੱਕ ਵੀ ਪਾਵਨ ਨਹੀਂ ਹੋ ਸਕਦਾ। ਹੁਣ ਤੁਸੀਂ ਬੱਚਿਆਂ ਨੇ ਸਮਝਿਆ ਹੈ 84
ਜਨਮ ਅਸੀਂ ਕਿਵੇਂ ਲੈਂਦੇ ਹਾਂ। ਕੋਈ ਤਾਂ ਲੈਂਦੇ ਹੋਣਗੇ ਨਾ। ਜੋ ਪਹਿਲੇ -, ਪਹਿਲੇ ਆਉਂਦੇ ਹੋਣਗੇ
ਉਨ੍ਹਾਂ ਦੇ ਹੀ 84 ਜਨਮ ਹੋਣਗੇ। ਸਤਿਯੁਗ ਵਿੱਚ ਦੇਵੀ - ਦੇਵਤਾ ਹੀ ਆਉਂਦੇ ਹਨ। ਮਨੁੱਖਾਂ ਦਾ ਜਰਾ
ਵੀ ਖਿਆਲ ਨਹੀਂ ਚਲਦਾ, 84 ਜਨਮ ਕੌਣ ਲੈਣਗੇ। ਸਮਝ ਦੀ ਗੱਲ ਹੈ। ਪੁਨਰਜਨਮ ਤਾਂ ਸਭ ਮੰਨਦੇ ਹਨ। 84
ਜਨਮ ਹੋਏ ਇਹ ਬਹੁਤ ਯੁਕਤੀ ਨਾਲ ਸਮਝਾਉਣਾ ਹੈ। 84 ਜਨਮ ਤੇ ਸਾਰੇ ਨਹੀਂ ਲੈਣਗੇ ਨਾ। ਇੱਕਠੇ ਸਭ
ਥੋੜ੍ਹੀ ਆਉਣਗੇ ਅਤੇ ਸ਼ਰੀਰ ਛੱਡਣਗੇ। ਭਗਵਾਨੁਵਾਚ ਵੀ ਹੈ ਕਿ ਤੁਸੀਂ ਆਪਣੇ ਜਨਮਾਂ ਨੂੰ ਨਹੀਂ ਜਾਣਦੇ
ਹੋ, ਭਗਵਾਨ ਹੀ ਬੈਠ ਸਮਝਾਉਂਦੇ ਹਨ। ਤੁਸੀਂ ਆਤਮਾਵਾਂ 84 ਜਨਮ ਲੈਂਦੀਆਂ ਹੋ। ਇਹ 84 ਦੀ ਕਹਾਣੀ
ਬਾਪ ਤੁਹਾਨੂੰ ਬੱਚਿਆਂ ਨੂੰ ਬੈਠ ਸੁਣਾਉਂਦੇ ਹਨ। ਇਹ ਵੀ ਇੱਕ ਪੜ੍ਹਾਈ ਹੈ। 84 ਦਾ ਚੱਕਰ ਜਾਨਣਾ
ਤਾਂ ਬਹੁਤ ਸਹਿਜ ਹੈ। ਦੂਜੇ ਧਰਮਾਂ ਵਾਲੇ ਇਨ੍ਹਾਂ ਗੱਲਾਂ ਨੂੰ ਸਮਝਣਗੇ ਨਹੀਂ। ਤੁਹਾਡੇ ਵਿੱਚ ਵੀ
ਕਈ ਸਾਰੇ 84 ਜਨਮ ਨਹੀਂ ਲੈਂਦੇ ਹਨ। ਸਭ ਦੇ 84 ਜਨਮ ਹੋਣ ਤਾਂ ਸਾਰੇ ਇਕੱਠੇ ਆ ਜਾਣ। ਇਹ ਵੀ ਨਹੀਂ
ਹੁੰਦਾ ਹੈ। ਸਾਰਾ ਮਦਾਰ ਪੜ੍ਹਾਈ ਅਤੇ ਯਾਦ ਤੇ ਹੈ। ਉਸ ਵਿੱਚ ਵੀ ਨੰਬਰਵਨ ਹੈ ਯਾਦ। ਡੀਫਿਕਲਟ
ਸਬੱਜੇਕਟ ਦੇ ਮਾਰਕਸ ਜ਼ਿਆਦਾ ਮਿਲਦੇ ਹਨ। ਉਨ੍ਹਾਂ ਦਾ ਪ੍ਰਭਾਵ ਵੀ ਹੁੰਦਾ ਹੈ। ਉਤੱਮ, ਮਾਧਿਅਮ,
ਕਨਿਸ਼ਟ ਸਬੱਜੇਕਟ ਹੁੰਦੀ ਹੈ ਨਾ। ਇਨ੍ਹਾਂ ਵਿੱਚ ਹਨ ਦੋ ਮੁੱਖ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ
ਤਾਂ ਸੰਪੂਰਨ ਨਿਰਵਿਕਾਰੀ ਬਣ ਜਾਵੋਗੇ ਅਤੇ ਫਿਰ ਵਿਜੇ ਮਾਲਾ ਵਿੱਚ ਪਿਰੋਏ ਜਾਵੋਗੇ। ਇਹ ਹੈ ਰੇਸ।
ਪਹਿਲਾਂ ਤਾਂ ਖ਼ੁਦ ਨੂੰ ਵੇਖਣਾ ਹੈ ਕਿ ਮੈ ਕਿੱਥੇ ਤੱਕ ਧਾਰਨਾ ਕਰਦਾ ਹਾਂ? ਕਿੰਨਾਂ ਯਾਦ ਕਰਦਾ ਹਾਂ?
ਮੇਰੇ ਕਰੈਕਟਰਜ ਕਿਵੇਂ ਦੇ ਹਨ? ਜੇਕਰ ਮੇਰੇ ਵਿੱਚ ਹੀ ਰੋਣ ਦੀ ਆਦਤ ਹੈ ਤਾਂ ਦੂਸਰਿਆਂ ਨੂੰ
ਖੁਸ਼ਮਿਜਾਜ਼ ਕਿਵੇਂ ਬਣਾ ਸਕਦਾ ਹਾਂ? ਬਾਬਾ ਕਹਿੰਦੇ ਹਨ ਜੋ ਰੌਂਦੇ ਹਨ ਉਹ ਖੋਂਦੇ ਹਨ। ਕੁਝ ਵੀ ਹੋ
ਜਾਵੇ ਪਰ ਰੋਣ ਦੀ ਲੋੜ ਨਹੀਂ ਹੈ। ਬਿਮਾਰੀ ਵਿੱਚ ਵੀ ਖੁਸ਼ੀ ਨਾਲ ਇੰਨਾ ਤੇ ਕਹਿ ਸਕਦੇ ਹੋ ਆਪਣੇ ਨੂੰ
ਆਤਮਾ ਸਮਝ ਬਾਪ ਨੂੰ ਯਾਦ ਕਰੋ। ਬਿਮਾਰੀ ਵਿੱਚ ਹੀ ਅਵਸਥਾ ਦੀ ਪਰੱਖ ਹੁੰਦੀ ਹੈ। ਤਕਲੀਫ ਵਿੱਚ
ਥੋੜ੍ਹਾ ਕੁੜਕਣ ਦੀ ਆਵਾਜ਼ ਭਾਵੇਂ ਨਿਕਲਦੀ ਹੈ ਪਰ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਨਾ ਹੈ।
ਬਾਪ ਨੇ ਪੈਗਾਮ ਦਿੱਤਾ ਹੈ। ਪੈਗੰਬਰ - ਮੈਸੰਜਰ ਇੱਕ ਸ਼ਿਵਬਾਬਾ ਹੈ, ਦੂਜਾ ਕੋਈ ਹੈ ਨਹੀਂ। ਬਾਕੀ ਜੋ
ਵੀ ਸੁਣਾਉਂਦੇ ਹਨ, ਸਾਰੀਆਂ ਭਗਤੀ ਮਾਰਗ ਦੀਆਂ ਗੱਲਾਂ। ਇਸ ਦੁਨੀਆਂ ਦੀਆਂ ਜੋ ਵੀ ਚੀਜਾਂ ਹਨ ਸਭ
ਵਿਨਾਸ਼ੀ ਹਨ, ਹੁਣ ਤੁਹਾਨੂੰ ਉੱਥੇ ਲੈ ਜਾਂਦੇ ਹਾਂ ਜਿੱਥੇ ਟੁੱਟ - ਫੁੱਟ ਨਹੀਂ ਹੁੰਦੀ। ਉੱਥੇ ਤਾਂ
ਚੀਜ਼ਾਂ ਹੀ ਅਜਿਹੀਆਂ ਚੰਗੀਆਂ ਬਣਨਗੀਆਂ ਜੋ ਟੁੱਟਣ ਦਾ ਨਾਮ ਹੀ ਨਹੀਂ ਹੋਵੇਗਾ। ਇੱਥੇ ਸਾਂਇੰਸ ਨਾਲ
ਕਿੰਨੀਆਂ ਚੀਜਾਂ ਬਣਦੀਆਂ ਹਨ, ਉੱਥੇ ਵੀ ਤੇ ਸਾਇੰਸ ਜਰੂਰ ਹੋਵੇਗੀ ਕਿਉਂਕਿ ਤੁਹਾਡੇ ਲਈ ਬਹੁਤ ਸੁਖ
ਚਾਹੀਦਾ ਹੈ। ਬਾਪ ਕਹਿੰਦੇ ਹਨ ਤੁਹਾਨੂੰ ਬੱਚਿਆਂ ਨੂੰ ਕੁਝ ਵੀ ਪਤਾ ਨਹੀਂ ਸੀ। ਭਗਤੀ ਮਾਰਗ ਕਦੋਂ
ਸ਼ੁਰੂ ਹੋਇਆ, ਕਿੰਨਾ ਤੁਸੀਂ ਦੁਖ ਵੇਖਿਆ - ਇਹ ਸਭ ਗੱਲਾਂ ਹੁਣ ਤੁਹਾਡੀ ਬੁੱਧੀ ਵਿੱਚ ਹਨ। ਦੇਵਤਾਵਾਂ
ਨੂੰ ਕਿਹਾ ਹੀ ਜਾਂਦਾ ਹੈ - ਸ੍ਰਵਗੁਣ ਸੰਪੰਨ… ਫਿਰ ਉਹ ਕਲਾਵਾਂ ਕਿਵੇਂ ਘੱਟ ਹੋਈਆਂ? ਹੁਣ ਤੇ ਕੋਈ
ਕਲਾ ਨਹੀਂ ਰਹੀ ਹੈ। ਚੰਦ੍ਰਮਾ ਦੀ ਵੀ ਹੋਲੀ - ਹੋਲੀ ਕਲਾ ਘੱਟ ਹੁੰਦੀ ਜਾਂਦੀ ਹੈ ਨਾ।
ਤੁਸੀਂ ਜਾਣਦੇ ਹੋ ਕਿ ਇਹ
ਦੁਨੀਆਂ ਵੀ ਪਹਿਲਾਂ ਨਵੀਂ ਹੈ ਤਾਂ ਉੱਥੇ ਹਰ ਚੀਜ ਸਤੋਪ੍ਰਧਾਨ ਫਸਟਕਲਾਸ ਹੁੰਦੀ ਹੈ। ਫਿਰ ਪੁਰਾਣੀ
ਹੋਕੇ ਕਲਾਵਾਂ ਘੱਟ ਹੁੰਦੀਆਂ ਜਾਂਦੀਆਂ ਹਨ। ਸ੍ਰਵਗੁਣ ਸੰਪੰਨ ਇਹ ਲਕਸ਼ਮੀ - ਨਾਰਾਇਣ ਹਨ ਨਾ। ਹੁਣ
ਬਾਪ ਤੁਹਾਨੂੰ ਸੱਚੀ - ਸੱਚੀ ਸੱਤ - ਨਾਰਾਇਣ ਦੀ ਕਥਾ ਸੁਣਾ ਰਹੇ ਹਨ। ਹੁਣ ਹੈ ਰਾਤ ਫਿਰ ਦਿਨ ਹੁੰਦਾ
ਹੈ। ਤੁਸੀਂ ਸੰਪੂਰਨ ਬਣਦੇ ਹੋ ਤਾਂ ਤੁਹਾਡੇ ਲਈ ਫਿਰ ਸ੍ਰਿਸ਼ਟੀ ਵੀ ਅਜਿਹੀ ਚਾਹੀਦੀ ਹੈ ਨਾ। 5 ਤੱਤ
ਵੀ ਸਤੋਪ੍ਰਧਾਨ ( 16 ਕਲਾ ਸੰਪੂਰਨ ) ਬਣ ਜਾਂਦੇ ਹਨ ਇਸਲਈ ਸ਼ਰੀਰ ਵੀ ਤੁਹਾਡੇ ਨੈਚੁਰਲ ਬਿਊਟੀਫੁਲ
ਹੁੰਦੇ ਹਨ। ਸਤੋਪ੍ਰਧਾਨ ਹੁੰਦੇ ਹਨ। ਇਹ ਸਾਰੀ ਦੁਨੀਆਂ 16 ਕਲਾ ਸੰਪੂਰਨ ਬਣ ਜਾਂਦੀ ਹੈ। ਹੁਣ ਤਾਂ
ਕੋਈ ਵੀ ਕਲਾ ਨਹੀਂ ਹੈ, ਜੋ ਵੀ ਵੱਡੇ - ਵੱਡੇ ਲੋਕੀ ਹਨ ਅਤੇ ਮਹਾਤਮਾ ਆਦਿ ਹਨ, ਇਹ ਬਾਪ ਦੀ ਨਾਲੇਜ
ਉਨ੍ਹਾਂ ਦੀ ਤਕਦੀਰ ਵਿੱਚ ਹੀ ਨਹੀਂ ਹੈ। ਉਨ੍ਹਾਂਨੂੰ ਆਪਣਾ ਹੀ ਘਮੰਡ ਹੈ। ਬਹੁਤ ਕਰਕੇ ਹੈ ਹੀ ਗਰੀਬਾਂ
ਦੀ ਤਕਦੀਰ ਵਿੱਚ। ਕਈ ਕਹਿੰਦੇ ਹਨ ਇੰਨਾ ਉੱਚ ਬਾਪ ਹੈ, ਉਨ੍ਹਾਂਨੂੰ ਤਾ ਕਿਸੇ ਵੱਡੇ ਰਾਜਾ ਅਤੇ
ਪਵਿੱਤਰ ਰਿਸ਼ੀ ਆਦਿ ਦੇ ਸ਼ਰੀਰ ਵਿੱਚ ਆਉਣਾ ਚਾਹੀਦਾ ਹੈ। ਪਵਿੱਤਰ ਹੁੰਦੇ ਹੀ ਹਨ ਸੰਨਿਆਸੀ। ਪਵਿੱਤਰ
ਕੰਨਿਆ ਦੇ ਤਨ ਵਿੱਚ ਆਉਣ। ਬਾਪ ਬੈਠ ਸਮਝਾਉਂਦੇ ਹਨ ਮੈਂ ਕਿਸ ਵਿੱਚ ਆਉਂਦਾ ਹਾਂ। ਮੈਂ ਆਉਂਦਾ ਹੀ
ਉਸ ਵਿੱਚ ਹਾਂ ਜੋ ਪੂਰੇ 84 ਜਨਮ ਲੈਂਦੇ ਹਨ। ਇੱਕ ਦਿਨ ਵੀ ਘੱਟ ਨਹੀਂ। ਕ੍ਰਿਸ਼ਨ ਪੈਦਾ ਹੋਇਆ ਉਸ ਸਮੇਂ
ਤੋਂ 16 ਕਲਾਂ ਸੰਪੂਰਨ ਠਹਿਰਿਆ। ਫਿਰ ਸਤੋ, ਰਜੋ, ਤਮੋ ਵਿੱਚ ਆਉਂਦੇ ਹਨ। ਹਰ ਚੀਜ ਪਹਿਲੇ
ਸਤੋਪ੍ਰਧਾਨ ਫਿਰ ਸਤੋ, ਰਜੋ, ਤਮੋ ਵਿੱਚ ਆਉਂਦੀ ਹੈ। ਸਤਿਯੁਗ ਵਿੱਚ ਵੀ ਅਜਿਹਾ ਹੁੰਦਾ ਹੈ। ਬੱਚਾ
ਸਤੋਪ੍ਰਧਾਨ ਹੈ ਫਿਰ ਵੱਡਾ ਹੋਵੇਗਾ ਤਾਂ ਕਹਿਣਗੇ ਮੈਂ ਇਹ ਸ਼ਰੀਰ ਛੱਡ ਸਤੋਪ੍ਰਧਾਨ ਬੱਚਾ ਬਣਦਾ ਹਾਂ।
ਤੁਸੀਂ ਬੱਚਿਆਂ ਨੂੰ ਇਨਾਂ ਨਸ਼ਾ ਨਹੀਂ ਹੈ। ਖੁਸ਼ੀ ਦਾ ਪਾਰਾ ਨਹੀਂ ਚੜ੍ਹਦਾ ਹੈ। ਜੋ ਚੰਗੀ ਮਿਹਨਤ
ਕਰਦੇ ਹਨ, ਖੁਸ਼ੀ ਦਾ ਪਾਰਾ ਚੜ੍ਹਦਾ ਰਹਿੰਦਾ ਹੈ। ਸ਼ਕਲ ਵੀ ਖੁਸ਼ਨੁਮਾ ਰਹਿੰਦੀ ਹੈ। ਅੱਗੇ ਚੱਲ ਤੁਹਾਨੂੰ
ਸ਼ਾਖਸ਼ਤਕਾਰ ਹੁੰਦੇ ਰਹਿਣਗੇ। ਜਿਵੇਂ ਘਰ ਦੇ ਨੇੜ੍ਹੇ ਆਕੇ ਪਹੁੰਚਦੇ ਹਨ ਤਾਂ ਫਿਰ ਉਹ ਘਰ ਬਾਰ ਮਕਾਨ
ਆਦਿ ਯਾਦ ਆਉਂਦਾ ਹੈ ਨਾ। ਇਹ ਵੀ ਇਵੇਂ ਹੈ। ਪੁਰਸ਼ਾਰਥ ਕਰਦੇ - ਕਰਦੇ ਤੁਹਾਡੀ ਪਰਾਲਬੱਧ ਜਦੋਂ
ਨੇੜ੍ਹੇ ਹੋਵੇਗੀ ਤਾਂ ਫਿਰ ਬਹੁਤ ਸ਼ਾਖਸ਼ਤਕਾਰ ਹੁੰਦੇ ਰਹਿਣਗੇ। ਖੁਸ਼ੀ ਵਿੱਚ ਰਹਿਣਗੇ। ਜੋ ਨਾਪਾਸ
ਹੁੰਦੇ ਹਨ ਤਾਂ ਸ਼ਰਮ ਦੇ ਮਾਰੇ ਡੁੱਬ ਮਰਦੇ ਹਨ। ਤੁਹਾਨੂੰ ਵੀ ਬਾਬਾ ਦੱਸ ਦਿੰਦੇ ਹਨ ਫਿਰ ਬਹੁਤ
ਪਛਤਾਉਣਾ ਪਵੇਗਾ। ਆਪਣੇ ਭਵਿੱਖ ਦਾ ਸ਼ਾਖਸ਼ਤਕਾਰ ਕਰੋਗੇ ਅਸੀਂ ਕੀ ਬਣਾਂਗੇ? ਬਾਬਾ ਵਿਖਾਉਣਗੇ ਇਹ -
ਇਹ ਵਿਕਰਮ ਆਦਿ ਕੀਤੇ ਹਨ। ਪੂਰਾ ਪੜ੍ਹੇ ਨਹੀਂ, ਟ੍ਰੇਟਰ ਬਣੇ, ਇਸਲਈ ਇਹ ਸਜ਼ਾ ਮਿਲਦੀ ਹੈ। ਸਭ
ਸ਼ਾਖਸ਼ਤਕਾਰ ਹੋਵੇਗਾ। ਬਿਗਰ ਸ਼ਾਖਸ਼ਤਕਾਰ ਸਜ਼ਾ ਕਿਵੇਂ ਦੇਣਗੇ? ਕੋਰਟ ਵਿੱਚ ਵੀ ਦੱਸਦੇ ਹਨ - ਤੁਸੀਂ ਇਹ
- ਇਹ ਕੀਤਾ ਹੈ, ਉਸਦੀ ਸਜ਼ਾ ਹੈ। ਜਦੋੰ ਤੱਕ ਕਰਮਾਤੀਤ ਅਵਸਥਾ ਹੋ ਜਾਵੇ ਉਦੋਂ ਤੱਕ ਕੁਝ ਨਾ ਕੁਝ
ਨਿਸ਼ਾਨੀ ਰਹੇਗੀ। ਆਤਮਾ ਪਵਿੱਤਰ ਹੋ ਜਾਂਦੀ ਹੈ ਫਿਰ ਤਾਂ ਸ਼ਰੀਰ ਛੱਡਣਾ ਪਵੇ। ਇੱਥੇ ਰਹਿ ਨਹੀਂ ਸਕਦੇ।
ਉਹ ਅਵਸਥਾ ਤੁਹਾਨੂੰ ਧਾਰਨ ਕਰਨੀ ਹੈ। ਹੁਣ ਤੁਸੀਂ ਵਾਪਿਸ ਜਾਕੇ ਫਿਰ ਨਵੀਂ ਦੁਨੀਆਂ ਵਿੱਚ ਆਉਣ ਦੀ
ਤਿਆਰੀ ਕਰਦੇ ਹੋ। ਤੁਹਾਡਾ ਪੁਰਸ਼ਾਰਥ ਹੀ ਇਹ ਹੈ ਕਿ ਅਸੀਂ ਜਲਦੀ - ਜਲਦੀ ਜਾਈਏ, ਫਿਰ ਜਲਦੀ - ਜਲਦੀ
ਵਾਪਿਸ ਆਈਏ ਜਿਵੇਂ ਬੱਚਿਆਂ ਨੂੰ ਖੇਡ ਵਿੱਚ ਦੌੜ ਲਗਾਉਂਦੇ ਹਨ ਨਾ। ਨਿਸ਼ਾਨ ਤੱਕ ਜਾਕੇ ਫਿਰ ਵਾਪਿਸ
ਆਉਣਾ ਹੈ। ਤੁਹਾਨੂੰ ਜਲਦੀ - ਜਲਦੀ ਜਾਣਾ ਹੈ, ਫਿਰ ਪਹਿਲੇ ਨੰਬਰ ਵਿੱਚ ਨਵੀਂ ਦੁਨੀਆਂ ਵਿੱਚ ਆਉਣਾ
ਹੈ। ਤਾਂ ਤੁਹਾਡੀ ਰੇਸ ਹੈ ਇਹ। ਸਕੂਲ ਵਿੱਚ ਵੀ ਰੇਸ ਕਰਵਾਉਂਦੇ ਹਨ ਨਾ। ਤੁਹਾਡਾ ਹੈ ਇਹ ਪ੍ਰਵ੍ਰਿਤੀ
ਮਾਰਗ। ਤੁਹਾਡਾ ਪਹਿਲੋਂ - ਪਹਿਲੋਂ ਪਵਿੱਤਰ ਗ੍ਰਹਿਸਤ ਧਰਮ ਸੀ। ਹੁਣ ਹੈ ਵਿਸ਼ਸ਼ ਫਿਰ ਵਾਈਸ ਲੈਸ
ਵਰਲਡ ਬਣੇਗਾ। ਇਨ੍ਹਾਂ ਗੱਲਾਂ ਨੂੰ ਤੁਸੀਂ ਸਿਮਰਨ ਕਰਦੇ ਰਹੋ ਤਾਂ ਵੀ ਬਹੁਤ ਖੁਸ਼ੀ ਰਹੇਗੀ। ਅਸੀਂ
ਹੀ ਰਾਜ ਲੈਂਦੇ ਹਾਂ ਫਿਰ ਗਵਾਉਂਦੇ ਹਾਂ। ਹੀਰੋ - ਹੀਰੋਇਨ ਕਹਿੰਦੇ ਹਨ ਨਾ। ਹੀਰੇ ਵਰਗਾ ਜਨਮ ਲੈਕੇ
ਫਿਰ ਕੌਡੀ ਵਰਗੇ ਜਨਮ ਵਿੱਚ ਆਉਂਦੇ ਹਨ।
ਹੁਣ ਬਾਪ ਕਹਿੰਦੇ ਹਨ -
ਤੁਸੀਂ ਕੌਡੀਆਂ ਪਿਛਾੜੀ ਟਾਈਮ ਵੇਸਟ ਨਾ ਕਰੋ। ਇਹ ਕਹਿੰਦੇ ਹਨ ਅਸੀਂ ਵੀ ਟਾਈਮ ਵੇਸਟ ਕਰਦੇ ਸੀ।
ਤਾਂ ਸਾਨੂੰ ਵੀ ਕਿਹਾ ਹੁਣ ਤਾਂ ਤੁਸੀਂ ਮੇਰਾ ਬਣਕੇ ਇਹ ਰੂਹਾਨੀ ਧੰਧਾ ਕਰੋ। ਤਾਂ ਝੱਟ ਸਭ ਕੁਝ ਛੱਡ
ਦਿੱਤਾ। ਪੈਸੇ ਕੋਈ ਸੁੱਟ ਤਾਂ ਨਹੀਂ ਦੇਣਗੇ। ਪੈਸੇ ਤਾਂ ਕੰਮ ਵਿੱਚ ਆਉਂਦੇ ਹਨ। ਪੈਸੇ ਬਿਨਾਂ ਕੋਈ
ਮਕਾਨ ਆਦਿ ਥੋੜ੍ਹੀ ਨਾ ਮਿਲ ਸਕਦਾ ਹੈ। ਅੱਗੇ ਚਲ ਵੱਡੇ - ਵੱਡੇ ਅਮੀਰ ਆਉਣਗੇ। ਤੁਹਾਨੂੰ ਮਦਦ ਦਿੰਦੇ
ਰਹਿਣਗੇ। ਇੱਕ ਦਿਨ ਤੁਹਾਨੂੰ ਵੱਡੇ - ਵੱਡੇ ਕਾਲੇਜ, ਯੂਨੀਵਰਸਿਟੀ ਵਿੱਚ ਜਾਕੇ ਭਾਸ਼ਣ ਕਰਨਾ ਹੋਵੇਗਾ
ਕਿ ਇਹ ਸ੍ਰਿਸ਼ਟੀ ਦਾ ਚੱਕਰ ਕਿਵੇਂ ਫਿਰਦਾ ਹੈ। ਹਿਸਟ੍ਰੀ ਰਪੀਟ ਹੁੰਦੀ ਹੈ ਆਦਿ ਤੋਂ ਅੰਤ ਤੱਕ।
ਗੋਲਡਨ ਏਜ਼ ਤੋਂ ਆਇਰਨ ਏਜ਼ ਤੱਕ ਸ੍ਰਿਸ਼ਟੀ ਦੀ ਹਿਸਟ੍ਰੀ - ਜੋਗ੍ਰਾਫੀ ਅਸੀਂ ਦੱਸ ਸਕਦੇ ਹਾਂ।
ਕਰੈਕਟਰਜ ਦੇ ਉੱਪਰ ਤਾਂ ਤੁਸੀਂ ਬਹੁਤ ਸਮਝਾ ਸਕਦੇ ਹੋ। ਇਨ੍ਹਾਂ ਲਕਸ਼ਮੀ - ਨਾਰਾਇਣ ਦੀ ਮਹਿਮਾ ਕਰੋ।
ਭਾਰਤ ਕਿੰਨਾ ਪਾਵਨ ਸੀ, ਦੈਵੀ ਕਰੈਕਟਰਜ ਸਨ। ਹੁਣ ਤਾਂ ਵਿਸ਼ਸ਼ ਕਰੈਕਟਰਜ ਹਨ। ਜਰੂਰ ਫਿਰ ਚੱਕਰ ਰਪੀਟ
ਹੋਵੇਗਾ। ਅਸੀਂ ਵਰਲਡ ਦੀ ਹਿਸਟ੍ਰੀ - ਜੋਗ੍ਰਾਫੀ ਸੁਣਾ ਸਕਦੇ ਹਾਂ। ਉੱਥੇ ਜਾਣਾ ਵੀ ਚੰਗਿਆਂ -
ਚੰਗਿਆਂ ਨੂੰ ਚਾਹੀਦਾ ਹੈ। ਜਿਵੇਂ ਥੀਓਸੋਫੀਕਲ ਸੋਸਾਇਟੀ ਹੈ, ਉੱਥੇ ਤੁਸੀਂ ਭਾਸ਼ਣ ਕਰੋ। ਕ੍ਰਿਸ਼ਨ
ਤਾਂ ਦੇਵਤਾ ਸੀ, ਸਤਿਯੁਗ ਵਿੱਚ ਸੀ। ਪਹਿਲੇ - ਪਹਿਲੇ ਹਨ ਸ਼੍ਰੀਕ੍ਰਿਸ਼ਨ ਜੋ ਫਿਰ ਨਾਰਾਇਣ ਬਣਦੇ ਹਨ।
ਅਸੀਂ ਤੁਹਾਨੂੰ ਸ਼੍ਰੀਕ੍ਰਿਸ਼ਨ ਦੇ 84 ਜਨਮਾਂ ਦੀ ਕਹਾਣੀ ਸੁਣਾਵੇਂ, ਜੋ ਹੋਰ ਕੋਈ ਸੁਣਾ ਨਾ ਸਕਣ। ਇਹ
ਟੋਪੀਕ ਕਿੰਨੀ ਵੱਡੀ ਹੈ। ਹੁਸ਼ਿਆਰ ਨੂੰ ਭਾਸ਼ਣ ਕਰਨਾ ਚਾਹੀਦਾ ਹੈ।
ਹੁਣ ਤੁਹਾਡੇ ਦਿਲ ਵਿੱਚ
ਆਉਂਦਾ ਹੈ, ਅਸੀਂ ਵਿਸ਼ਵ ਦੇ ਮਾਲਿਕ ਬਣਾਂਗੇ, ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਅੰਦਰ ਬੈਠ ਇਹ ਜਾਪ
ਜਪੋ ਫਿਰ ਤੁਹਾਨੂੰ ਇਸ ਦੁਨੀਆਂ ਵਿੱਚ ਕੁਝ ਮਹਿਸੂਸ ਨਹੀਂ ਹੋਵੇਗਾ। ਇੱਥੇ ਤੁਸੀਂ ਆਉਂਦੇ ਹੀ ਹੋ -
ਵਿਸ਼ਵ ਦੇ ਮਾਲਿਕ ਬਣਨ - ਪਰਮਪਿਤਾ ਪ੍ਰਮਾਤਮਾ ਦਵਾਰਾ। ਵਿਸ਼ਵ ਤੇ ਇਸ ਦੁਨੀਆਂ ਨੂੰ ਹੀ ਕਿਹਾ ਜਾਂਦਾ
ਹੈ। ਬ੍ਰਹਮਲੋਕ ਜਾਂ ਸੁਖਸ਼ਮਵਤਨ ਨੂੰ ਵਿਸ਼ਵ ਨਹੀਂ ਕਹਾਂਗੇ। ਬਾਪ ਕਹਿੰਦੇ ਹਨ ਮੈਂ ਵਿਸ਼ਵ ਦਾ ਮਾਲਿਕ
ਨਹੀਂ ਬਣਦਾ ਹਾਂ। ਇਸ ਵਿਸ਼ਵ ਦਾ ਮਾਲਿਕ ਤੁਹਾਨੂੰ ਬੱਚਿਆਂ ਨੂੰ ਬਣਾਉਂਦਾ ਹਾਂ। ਕਿੰਨੀਆਂ ਗੁਹ ਗੱਲਾਂ
ਹਨ। ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਉਂਦਾ ਹਾਂ। ਫਿਰ ਤੁਸੀਂ ਮਾਇਆ ਦੇ ਦਾਸ ਬਣ ਜਾਂਦੇ ਹੋ। ਇੱਥੇ
ਜਦੋਂ ਸਾਮ੍ਹਣੇ ਯੋਗ ਵਿੱਚ ਬਿਠਾਉਂਦੇ ਹੋ ਤਾਂ ਵੀ ਯਾਦ ਦਿਵਾਉਣਾ ਹੈ - ਆਤਮ - ਅਭਿਮਾਨੀ ਹੋਕੇ ਬੈਠੋ,
ਬਾਪ ਨੂੰ ਯਾਦ ਕਰੋ। 5 ਮਿੰਟ ਬਾਦ ਫਿਰ ਬੋਲੋ। ਤੁਹਾਡੇ ਯੋਗ ਦੇ ਪ੍ਰੋਗਰਾਮ ਚਲਦੇ ਹਨ ਨਾ। ਬਹੁਤਿਆਂ
ਦੀ ਬੁੱਧੀ ਬਾਹਰ ਚਲੀ ਜਾਂਦੀ ਹੈ। ਇਸਲਈ 5 - 10 ਮਿੰਟ ਬਾਦ ਫਿਰ ਸਾਵਧਾਨ ਕਰਨਾ ਚਾਹੀਦਾ ਹੈ। ਆਪਣੇ
ਨੂੰ ਆਤਮਾ ਸਮਝ ਬੈਠੇ ਹੋ? ਬਾਪ ਨੂੰ ਯਾਦ ਕਰਦੇ ਹੋ? ਤਾਂ ਖ਼ੁਦ ਦਾ ਵੀ ਅਟੈਂਸ਼ਨ ਰਹੇਗਾ। ਬਾਬਾ ਇਹ
ਸਭ ਯੁਕਤੀਆਂ ਦੱਸਦੇ ਹਨ। ਘੜੀ - ਘੜੀ ਸਾਵਧਾਨ ਕਰੋ। ਆਪਣੇ ਨੂੰ ਆਤਮਾ ਸਮਝ ਸ਼ਿਵਬਾਬਾ ਦੀ ਯਾਦ ਵਿੱਚ
ਬੈਠੇ ਹੋ? ਤਾਂ ਜਿਨ੍ਹਾਂ ਦਾ ਬੁੱਧੀਯੋਗ ਭਟਕਦਾ ਹੋਵੇਗਾ ਉਹ ਖੜ੍ਹੇ ਹੋ ਜਾਣਗੇ। ਘੜੀ - ਘੜੀ ਇਹ
ਯਾਦ ਦਵਾਉਣਾ ਚਾਹੀਦਾ ਹੈ। ਬਾਬਾ ਦੀ ਯਾਦ ਨਾਲ ਹੀ ਤੁਸੀਂ ਉਸ ਪਾਰ ਚਲੇ ਜਾਵੋਗੇ। ਗਾਉਂਦੇ ਵੀ ਹਨ
ਖਵਈਆ, ਨਈਆ ਮੇਰੀ ਪਾਰ ਲਗਾਵੋ। ਪਰੰਤੂ ਅਰਥ ਨੂੰ ਨਹੀਂ ਜਾਣਦੇ। ਮੁਕਤੀਧਾਮ ਵਿੱਚ ਜਾਣ ਦੇ ਲਈ
ਅਧਾਕਲਪ ਭਗਤੀ ਕੀਤੀ ਹੈ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਮੁਕਤੀਧਾਮ ਵਿੱਚ ਚਲੇ ਜਾਵੋਗੇ।
ਤੁਸੀਂ ਬੈਠਦੇ ਹੀ ਹੋ ਪਾਪ ਕੱਟਣ ਦੇ ਲਈ ਤਾਂ ਫਿਰ ਪਾਪ ਕਰਨੇ ਥੋੜ੍ਹੀ ਚਾਹੀਦੇ ਹਨ। ਨਹੀਂ ਤਾਂ ਫਿਰ
ਪਾਪ ਰਹਿ ਜਾਣਗੇ। ਨੰਬਰਵਾਰ ਇਹ ਪੁਰਸ਼ਾਰਥ ਹੈ - ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਇਵੇਂ
ਸਾਵਧਾਨ ਕਰਦੇ ਰਹਿਣ ਨਾਲ ਆਪਣਾ ਵੀ ਅਟੈਂਸ਼ਨ ਰਹੇਗਾ। ਖ਼ੁਦ ਨੂੰ ਵੀ ਸਾਵਧਾਨ ਕਰਨਾ ਹੈ। ਖੁਦ ਵੀ ਯਾਦ
ਵਿੱਚ ਬੈਠੋ ਦੂਸਰਿਆਂ ਨੂੰ ਵੀ ਬਿਠਾਵੋ। ਅਸੀਂ ਆਤਮਾ ਹਾਂ, ਜਾਂਦੇ ਹਾਂ ਆਪਣੇ ਘਰ। ਫਿਰ ਆਕੇ ਰਾਜ
ਕਰਾਂਗੇ। ਆਪਣੇ ਨੂੰ ਸ਼ਰੀਰ ਸਮਝਣਾ - ਇਹ ਵੀ ਇੱਕ ਕਠਿਨ ਬਿਮਾਰੀ ਹੈ ਇਸਲਈ ਹੀ ਸਭ ਰਸਾਤਲ ਵਿੱਚ ਚਲੇ
ਗਏ ਹਨ। ਉਨ੍ਹਾਂਨੂੰ ਫਿਰ ਸੈਲਵੇਜ਼ ਕਰਨਾ ਹੈ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਆਪਣਾ ਟਾਈਮ
ਰੂਹਾਨੀ ਧੰਧੇ ਵਿੱਚ ਸਫਲ ਕਰਨਾ ਹੈ। ਹੀਰੇ ਵਰਗਾ ਜੀਵਨ ਬਣਾਉਣਾ ਹੈ। ਆਪਣੇ ਨੂੰ ਸਾਵਧਾਨ ਕਰਦੇ
ਰਹਿਣਾ ਹੈ। ਸ਼ਰੀਰ ਸਮਝਣ ਦੀ ਕੜੀ ਬਿਮਾਰੀ ਤੋਂ ਬਚਣ ਦਾ ਪੁਰਸ਼ਾਰਥ ਕਰਨਾ ਹੈ।
2. ਕਦੇ ਵੀ ਮਾਇਆ ਦਾ
ਦਾਸ ਨਹੀਂ ਬਣਨਾ ਹੈ। ਅੰਦਰ ਵਿੱਚ ਬੈਠ ਜਾਪ ਜਪਨਾ ਹੈ ਕਿ ਅਸੀਂ ਆਤਮਾ ਹਾਂ। ਖੁਸ਼ੀ ਰਹੇ ਅਸੀਂ ਬਹਿਰ
ਤੋਂ ਪ੍ਰਿੰਸ ਬਣ ਰਹੇ ਹਾਂ।
ਵਰਦਾਨ:-
ਅਨੁਭਵਾਂ ਦੀ ਗੁਹਿਤਾ ਪ੍ਰਯੋਗਸ਼ਾਲਾ ਵਿੱਚ ਰਹਿ ਨਵੀਂ ਰਿਸਰਚ ਕਰਨ ਵਾਲੇ ਅੰਤਰਮੁਖੀ ਭਵ।
ਜਦੋਂ ਆਪਣੇ ਵਿਚ ਪਹਿਲੇ
ਸਰਵ ਅਨੁਭਵ ਪ੍ਰਤੱਖ ਹੋਣਗੇ ਤਾਂ ਪ੍ਰਤਖਤਾ ਹੋਵੇਗੀ - ਇਸ ਦੇ ਲਈ ਅੰਤਰਮੁਖੀ ਬਣ ਯਾਦ ਦੀ ਯਾਤਰਾ ਅਤੇ
ਹਰ ਪ੍ਰਾਪਤੀ ਦੀ ਗੂਹਿਤਾ ਵਿਚ ਜਾਕੇ ਰਿਸਰਚ ਕਰੋ, ਸੰਕਲਪ ਧਾਰਨ ਕਰੋ ਅਤੇ ਫਿਰ ਉਸ ਦਾ ਪਰਿਣਾਮ ਅਤੇ
ਸਿੱਧੀ ਦੇਖੋ ਕਿ ਜੋ ਸੰਕਲਪ ਧਾਰਨ ਕਰੋ ਅਤੇ ਫਿਰ ਉਸ ਦਾ ਪਰਿਣਾਮ ਅਤੇ ਸਿੱਧੀ ਵੇਖੋ ਕਿ ਜੋ ਸੰਕਲਪ
ਕੀਤਾ ਉਹ ਸਿੱਧ ਹੋਇਆ ਕਿ ਨਹੀਂ? ਅਜਿਹੇ ਅਨੁਭਵਾਂ ਦੇ ਗੁਹਿਯਤਾ ਦੀ ਪ੍ਰਯੋਗਸ਼ਾਲਾ ਵਿਚ ਰਹੋ ਜੋ
ਮਹਿਸੂਸ ਹੋਵੇ ਕਿ ਇਹ ਸਭ ਕੋਈ ਵਿਸ਼ੇਸ਼ ਲਗਨ ਵਿਚ ਮਗਨ ਇਸ ਸੰਸਾਰ ਤੋਂ ਉਪਰਾਮ ਹਨ। ਕਰਮ ਕਰਦੇ ਯੋਗ
ਦੀ ਪਾਵਰਫੁੱਲ ਸਟੇਜ ਵਿਚ ਰਹਿਣ ਦਾ ਅਭਿਆਸ ਵਧਾਓ। ਜਿਵੇਂ ਵਾਣੀ ਵਿਚ ਆਉਣ ਦਾ ਅਭਿਆਸ ਹੈ ਇਵੇਂ
ਰੂਹਾਨੀਅਤ ਵਿਚ ਰਹਿਣ ਦਾ ਅਭਿਆਸ ਪਾਵੋ।
ਸਲੋਗਨ:-
ਸੰਤੁਸ਼ਟਤਾ ਦੀ
ਸੀਟ ਤੇ ਬੈਠ ਕੇ ਪ੍ਰਸਥਿਤੀਆਂ ਦਾ ਖੇਲ ਵੇਖਣ ਵਾਲੇ ਹੀ ਸੰਤੁਸ਼ਟਮਨੀ ਹਨ।
ਅਵਿਅਕਤ ਇਸ਼ਾਰੇ : -
ਅਸ਼ਰੀਰੀ ਅਤੇ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ।
ਜਿਵੇਂ ਹਠਯੋਗੀ ਆਪਣੇ
ਅਭਿਆਸ ਨੂੰ ਜਿਨਾਂ ਸਮਾਂ ਚਾਹੁਣ ਉਤਨਾ ਸਮੇਂ ਰੋਕ ਸਕਦੇ ਹਨ। ਤੁਸੀ ਸਹਿਜਯੋਗੀ ਖੁਦ ਯੋਗੀ, ਸਦਾ
ਯੋਗੀ, ਕਰਮਯੋਗੀ, ਸ੍ਰੇਸ਼ਠ ਯੋਗੀ ਆਪਣੇ ਸੰਕਲਪ ਨੂੰ, ਸਵਾਸ ਨੂੰ ਪ੍ਰਾਣੇਸ਼ਵਰ ਬਾਪ ਦੇ ਗਿਆਨ ਦੇ
ਆਧਾਰ ਤੇ ਜੋ ਸੰਕਲਪ, ਜਿਵੇਂ ਦਾ ਸੰਕਲਪ ਜਿਨਾਂ ਸਮਾਂ ਕਰਨਾ ਚਾਹੋ ਉਤਨਾ ਸਮੇਂ ਉਸ ਸੰਕਲਪ ਵਿਚ
ਸਥਿਤ ਹੋ ਜਾਵੋ। ਹੁਣੇ - ਹੁਣੇ ਸ਼ੁੱਧ ਸੰਕਲਪ ਵਿਚ ਰਮਨ ਕਰੋ, ਹੁਣੇ - ਹੁਣੇ ਇੱਕ ਹੀ ਲਗਨ ਮਤਲਬ
ਇੱਕ ਹੀ ਬਾਪ ਨਾਲ ਮਿਲਣ ਦੀ, ਇੱਕ ਹੀ ਅਸ਼ਰੀਰੀ ਬਣਨ ਦੇ ਸ਼ੁੱਧ ਸੰਕਲਪ ਵਿਚ ਸਥਿਤ ਹੋ ਜਾਵੋ।