16.05.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ :- ਤੁਹਾਡਾ ਲਵ ਇੱਕ ਬਾਪ ਨਾਲ ਹੈ ਕਿਉਂਕਿ ਤੁਹਾਨੂੰ ਬੇਹੱਦ ਦਾ ਵਰਸਾ ਮਿਲਦਾ ਹੈ, ਤੁਸੀਂ ਪਿਆਰ ਨਾਲ ਕਹਿੰਦੇ ਹੋ - ਮੇਰਾ ਬਾਬਾ"

ਪ੍ਰਸ਼ਨ:-
ਕਿਸੇ ਵੀ ਦੇਹਧਾਰੀ ਮਨੁੱਖ ਦੇ ਬੋਲ ਦੀ ਤੁਲਨਾ ਬਾਪ ਨਾਲ ਨਹੀਂ ਕੀਤੀ ਜਾ ਸਕਦੀ ਹੈ - ਕਿਓੰ?

ਉੱਤਰ:-
ਕਿਉਂਕਿ ਬਾਪ ਦਾ ਇੱਕ - ਇੱਕ ਬੋਲ ਮਹਾਵਾਕਿਆ ਹੈ। ਜਿਨ੍ਹਾਂ ਮਹਾਂਵਾਕਾਂ ਨੂੰ ਸੁਣਨ ਵਾਲੇ ਮਹਾਨ ਮਤਲਬ ਪੁਰਸ਼ੋਤਮ ਬਣ ਜਾਂਦੇ ਹਨ। ਬਾਪ ਦੇ ਮਹਾਵਾਕਿਆ ਗੁਲ - ਗੁਲ ਮਤਲਬ ਫੁਲ ਬਣਾ ਦਿੰਦੇ ਹਨ। ਮਨੁੱਖ ਦੇ ਬੋਲ ਮਹਾਵਾਕਿਆ ਨਹੀਂ, ਉਨ੍ਹਾਂ ਨਾਲ ਤੇ ਹੋਰ ਹੇਠਾਂ ਡਿੱਗਦੇ ਆਏ ਹੋ।

ਗੀਤ:-
ਬਦਲ ਜਾਵੇ ਦੁਨੀਆਂ...

ਓਮ ਸ਼ਾਂਤੀ
ਗੀਤ ਦੀ ਪਹਿਲੀ ਲਾਈਨ ਵਿੱਚ ਕੁਝ ਅਰਥ ਹੈ, ਬਾਕੀ ਸਾਰਾ ਗੀਤ ਕਿਸੇ ਕੰਮ ਦਾ ਨਹੀਂ ਹੈ। ਜਿਵੇਂ ਗੀਤਾ ਵਿੱਚ ਭਗਵਾਨੁਵਾਚ ਮਨਮਨਾਭਵ, ਮੱਧਜੀ ਭਵ ਇਹ ਅੱਖਰ ਠੀਕ ਹਨ। ਇਸ ਨੂੰ ਕਿਹਾ ਜਾਂਦਾ ਹੈ ਆਟੇ ਵਿੱਚ ਨਮਕ। ਹੁਣ ਭਗਵਾਨ ਕਿਸ ਨੂੰ ਕਿਹਾ ਜਾਂਦਾ ਹੈ, ਇਹ ਤਾਂ ਬੱਚੇ ਚੰਗੀ ਤਰ੍ਹਾਂ ਜਾਣ ਗਏ ਹਨ। ਭਗਵਾਨ ਸ਼ਿਵਬਾਬਾ ਨੂੰ ਕਿਹਾ ਜਾਂਦਾ ਹੈ। ਸ਼ਿਵਬਾਬਾ ਆਕੇ ਸ਼ਿਵਾਲਾ ਰਚਦੇ ਹਨ। ਆਉਂਦੇ ਕਿੱਥੇ ਹਨ? ਵੇਸ਼ਾਲਿਆ ਵਿੱਚ। ਖੁੱਦ ਆਕੇ ਕਹਿੰਦੇ ਹਨ - ਹੇ ਮਿੱਠੇ - ਮਿੱਠੇ ਲਾਡਲੇ ਬੱਚੇ, ਸਿਕਿਲੱਧੇ ਰੂਹਾਨੀ ਬੱਚਿਓ, ਸੁਣਦੀ ਤੇ ਆਤਮਾ ਹੈ ਨਾ। ਜਾਣਦੇ ਹੋ ਅਸੀਂ ਆਤਮਾ ਅਵਿਨਾਸ਼ੀ ਹਾਂ। ਇਹ ਦੇਹ ਵਿਨਾਸ਼ੀ ਹੈ। ਅਸੀਂ ਆਤਮਾ ਹੁਣ ਆਪਣੇ ਪਰਮਪਿਤਾ ਪ੍ਰਮਾਤਮਾ ਤੋਂ ਮਹਾਵਾਕਿਆ ਸੁਣ ਰਹੇ ਹਾਂ। ਮਹਾਵਾਕਿਆ ਇੱਕ ਪਰਮਪਿਤਾ ਦੇ ਹੀ ਹਨ ਜੋ ਮਹਾਨ ਪੁਰਸ਼ ਪੁਰਸ਼ੋਤਮ ਬਣਾਉਂਦੇ ਹਨ। ਬਾਕੀ ਜੋ ਵੀ ਮਹਾਤਮਾ ਗੁਰੂ ਆਦਿ ਹਨ, ਉਨ੍ਹਾਂ ਦੇ ਕੋਈ ਮਹਾਵਾਕਿਆ ਨਹੀਂ ਹਨ। ਸ਼ਿਵੋਹਮ ਕਹਿੰਦੇ ਹਨ ਉਹ ਵੀ ਸਹੀ ਵਾਕਿਆ ਹੈ ਨਹੀਂ। ਹੁਣ ਤੁਸੀਂ ਬਾਪ ਤੋਂ ਮਹਾਵਾਕਿਆ ਸੁਣਕੇ ਗੁਲਗੁਲ ਬਣਦੇ ਹੋ। ਕੰਡੇ ਅਤੇ ਫੁੱਲ ਵਿੱਚ ਕਿੰਨਾ ਫਰਕ ਹੈ। ਹੁਣ ਤੁਸੀਂ ਬੱਚੇ ਜਾਣਦੇ ਹੋ ਸਾਨੂੰ ਕੋਈ ਮਨੁੱਖ ਨਹੀਂ ਸੁਣਾਉਂਦੇ ਹਨ। ਇਨ੍ਹਾਂ ਤੇ ਸ਼ਿਵਬਾਬਾ ਵਿਰਾਜਮਾਨ ਹਨ, ਉਹ ਵੀ ਆਤਮਾ ਹੀ ਹੈ, ਪਰੰਤੂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਪਰਮ ਆਤਮਾ। ਹੁਣ ਪਤਿਤ ਆਤਮਾਵਾਂ ਕਹਿੰਦਿਆਂ ਹਨ - ਹੇ ਪਰਮ ਆਤਮਾ ਆਓ, ਆਕੇ ਸਾਨੂੰ ਪਾਵਨ ਬਣਾਓ। ਉਹ ਹੈ ਹੀ ਪਰਮਪਿਤਾ, ਪਰਮ ਬਣਾਉਣ ਵਾਲਾ। ਤੁਸੀਂ ਪੁਰਸ਼ੋਤਮ ਮਤਲਬ ਸਭ ਪੁਰਸ਼ਾਂ ਵਿਚੋਂ ਉੱਤਮ ਪੁਰਸ਼ ਬਣਦੇ ਹੋ। ਉਹ ਹਨ ਦੇਵਤੇ। ਪਰਮਪਿਤਾ ਅੱਖਰ ਬਹੁਤ ਮਿੱਠਾ ਹੈ। ਸ੍ਰਵਵਿਆਪੀ ਕਹਿ ਦਿੰਦੇ ਹਨ ਤਾਂ ਉਹ ਮਿੱਠਾਪਨ ਆਉਂਦਾ ਨਹੀਂ। ਤੁਹਾਡੇ ਵਿੱਚ ਵੀ ਬਹੁਤ ਘੱਟ ਹਨ ਜੋ ਪਿਆਰ ਨਾਲ ਅੰਦਰ ਯਾਦ ਕਰਦੇ ਹਨ, ਉਹ ਇਸਤ੍ਰੀ ਪੁਰਸ਼ ਤਾਂ ਇੱਕ - ਦੂਜੇ ਨੂੰ ਸਥੂਲ ਵਿੱਚ ਯਾਦ ਕਰਦੇ ਹਨ। ਇਹ ਹੈ ਆਤਮਾਵਾਂ ਨੂੰ ਪਰਮਪਿਤਾ ਨੂੰ ਯਾਦ ਕਰਨਾ, ਬਹੁਤ ਪਿਆਰ ਨਾਲ। ਭਗਤੀ ਮਾਰਗ ਵਿੱਚ ਇਨੇ ਪਿਆਰ ਨਾਲ ਪੂਜਾ ਨਹੀਂ ਕਰ ਸਕਦੇ। ਉਹ ਪਿਆਰ ਨਹੀਂ ਰਹਿੰਦਾ। ਜਾਣਦੇ ਹੀ ਨਹੀਂ ਤਾਂ ਲਵ ਕਿਵ਼ੇਂ ਹੋਵੇ। ਹੁਣ ਤੁਹਾਡਾ ਬੱਚਿਆਂ ਦਾ ਬਹੁਤ ਲਵ ਹੈ। ਆਤਮਾ ਕਹਿੰਦੀ ਹੈ। ' ਮੇਰਾ ਬਾਬਾ' । ਆਤਮਾਵਾਂ ਭਾਈ - ਭਾਈ ਹਨ ਨਾ। ਹਰ ਇੱਕ ਭਾਈ ਕਹਿੰਦਾ ਹੈ ਬਾਬਾ ਨੇ ਸਾਨੂੰ ਆਪਣਾ ਪਰਿਚੈ ਦਿੱਤਾ ਹੈ। ਪਰੰਤੂ ਉਹ ਲਵ ਨਹੀਂ ਕਿਹਾ ਜਾਂਦਾ ਹੈ। ਜਿਸ ਤੋੰ ਕੁਝ ਮਿਲਦਾ ਹੈ ਉਸ ਨਾਲ ਲਵ ਰਹਿੰਦਾ ਹੈ। ਬਾਪ ਵਿੱਚ ਬੱਚਿਆਂ ਦਾ ਲਵ ਰਹਿੰਦਾ ਹੈ ਕਿਉਂਕਿ ਬਾਪ ਤੋੰ ਵਰਸਾ ਮਿਲਦਾ ਹੈ। ਜਿਨ੍ਹਾਂ ਜ਼ਿਆਦਾ ਵਰਸਾ, ਉਨਾਂ ਬੱਚਿਆਂ ਦਾ ਜ਼ਿਆਦਾ ਲਵ ਰਹੇਗਾ। ਜੇਕਰ ਬਾਪ ਕੋਲ ਕੋਈ ਪ੍ਰਾਪਰਟੀ ਹੈ ਨਹੀਂ, ਦਾਦੇ ਦੇ ਕੋਲ ਹੈ ਤਾਂ ਫਿਰ ਬਾਪ ਨਾਲ ਇਨਾਂ ਲਵ ਨਹੀਂ ਰਹੇਗਾ। ਫਿਰ ਦਾਦੇ ਨਾਲ ਲਵ ਹੋ ਜਾਵੇਗਾ। ਸਮਝਣਗੇ ਇਸ ਕੋਲ਼ੋਂ ਪੈਸਾ ਮਿਲੇਗਾ। ਹੁਣ ਤਾਂ ਹੈ ਬੇਹੱਦ ਦਾ ਬਾਪ। ਤੁਸੀਂ ਬੱਚੇ ਜਾਣਦੇ ਹੋ ਸਾਨੂੰ ਬਾਪ ਪੜ੍ਹਾਉਂਦੇ ਹਨ। ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਭਗਵਾਨ ਸਾਡਾ ਬਾਪ ਹੈ। ਜਿਸ ਰਚਤਾ ਬਾਪ ਨੂੰ ਕੋਈ ਵੀ ਨਹੀਂ ਜਾਣਦੇ ਹਨ। ਨਾ ਜਾਨਣ ਦੇ ਕਾਰਨ ਫਿਰ ਆਪਣੇ ਨੂੰ ਬਾਪ ਕਹਿ ਦਿੰਦੇ ਹਨ। ਜਿਵੇਂ ਬੱਚੇ ਨੂੰ ਪੁੱਛੋ ਤੁਹਾਡਾ ਬਾਪ ਕੌਣ? ਆਖਰੀਂਨ ਕਹਿ ਦਿੰਦੇ ਹਨ ਅਸੀਂ। ਹੁਣ ਤੁਸੀਂ ਬੱਚੇ ਜਾਣਦੇ ਹੋ ਉਨ੍ਹਾਂ ਸਭ ਬਾਪਾਂ ਦਾ ਬਾਪ ਹੈ ਜਰੂਰ, ਸਾਨੂੰ ਹੁਣ ਬੇਹੱਦ ਦਾ ਬਾਪ ਮਿਲਿਆ ਹੈ, ਉਨ੍ਹਾਂ ਦਾ ਕੋਈ ਬਾਪ ਹੈ ਨਹੀਂ। ਇਹ ਹੈ ਉਂਚ ਤੇ ਉਂਚ ਬਾਪ। ਤਾਂ ਬੱਚਿਆਂ ਦੇ ਅੰਦਰ ਖੁਸ਼ੀ ਰਹਿਣੀ ਚਾਹੀਦੀ ਹੈ। ਉਨਾਂ ਯਾਤਰਾਵਾਂ ਤੇ ਜਾਂਦੇ ਹੋ ਤਾਂ ਉੱਥੇ ਇੰਨੀ ਖੁਸ਼ੀ ਨਹੀਂ ਰਹੇਗੀ ਕਿਉਂਕਿ ਪ੍ਰਾਪਤੀ ਹੈ ਨਹੀਂ। ਸਿਰ੍ਫ ਦਰਸ਼ਨ ਕਰਨ ਜਾਂਦੇ ਹਨ। ਮੁਫ਼ਤ ਵਿੱਚ ਕਿੰਨੇ ਧੱਕੇ ਖਾਂਦੇ ਹਨ। ਇੱਕ ਤਾਂ ਇਹ ਟਿੱਪੜ ਘਿਸੀ ਦੁਸਰਾ ਪੈਸੇ ਦੀ ਟਿੱਪੜ ਘਿਸਦੀ ਹੈ। ਪੈਸੇ ਬਹੁਤ ਖਰਚ ਕਰਦੇ ਪ੍ਰਾਪਤੀ ਕੁਝ ਨਹੀਂ। ਭਗਤੀ ਮਾਰਗ ਵਿੱਚ ਜੇਕਰ ਆਮਦਨੀ ਹੁੰਦੀ ਤਾਂ ਭਾਰਤਵਾਸੀ ਬਹੁਤ ਸ਼ਾਹੂਕਾਰ ਹੋ ਜਾਂਦੇ। ਇਹ ਮੰਦਿਰ ਆਦਿ ਬਣਾਉਣ ਵਿੱਚ ਕਰੋੜਾਂ ਰੁਪਏ ਖਰਚ ਕਰਦੇ ਹਨ। ਤੁਹਾਡਾ ਸੋਮਨਾਥ ਦਾ ਮੰਦਿਰ ਇੱਕ ਨਹੀਂ ਸੀ। ਸਾਰੇ ਰਾਜਿਆਂ ਦੇ ਕੋਲ ਮੰਦਿਰ ਸਨ। ਤੁਹਾਨੂੰ ਕਿੰਨੇ ਪੈਸੇ ਦਿੱਤੇ ਸਨ - 5 ਹਜ਼ਾਰ ਵਰ੍ਹੇ ਪਹਿਲਾਂ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਾਇਆ ਸੀ। ਇੱਕ ਬਾਪ ਹੀ ਇੰਵੇਂ ਕਹਿੰਦੇ ਹਨ। ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲਾਂ ਤੁਹਾਨੂੰ ਰਾਜਯੋਗ ਸਿਖਲਾ ਕੇ ਇੰਵੇਂ ਬਣਾਇਆ ਸੀ। ਹੁਣ ਤੁਸੀਂ ਕੀ ਬਣ ਗਏ ਹੋ। ਬੁੱਧੀ ਵਿੱਚ ਆਉਣਾ ਚਾਹੀਦਾ ਹੈ ਨਾ। ਅਸੀਂ ਕਿੰਨੇ ਉੱਚ ਸੀ, ਪੁਨਰਜਨਮ ਲੈਂਦੇ - ਲੈਂਦੇ ਇੱਕਦਮ ਪਟ ਆਕੇ ਪਏ ਹਾਂ। ਕੌਡੀ ਮਿਸਲ ਬਣ ਗਏ ਹਾਂ। ਫ਼ਿਰ ਹੁਣ ਅਸੀਂ ਬਾਬਾ ਦੇ ਕੋਲ ਜਾਂਦੇ ਹਾਂ। ਜੋ ਬਾਬਾ ਸਾਨੂੰ ਵਿਸ਼ਵ ਦਾ ਮਾਲਿਕ ਬਨਾਉਂਦੇ ਹਨ। ਇਹ ਇੱਕ ਹੀ ਯਾਤ੍ਰਾ ਹੈ ਜਦੋਂਕਿ ਆਤਮਾਵਾਂ ਨੂੰ ਬਾਪ ਮਿਲਦੇ ਹਨ, ਤਾਂ ਅੰਦਰ ਵਿੱਚ ਉਹ ਲਵ ਰਹਿਣਾ ਚਾਹੀਦਾ ਹੈ। ਤੁਸੀਂ ਬੱਚੇ ਜਦੋਂ ਇੱਥੇ ਆਉਂਦੇ ਹੋ ਤਾਂ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ ਕਿ ਅਸੀਂ ਉਸ ਬਾਪ ਦੇ ਕੋਲ ਜਾਂਦੇ ਹਾਂ, ਜਿਨ੍ਹਾਂ ਤੋਂ ਸਾਨੂੰ ਫਿਰ ਤੋਂ ਵਿਸ਼ਵ ਦੀ ਬਾਦਸ਼ਾਹੀ ਮਿਲਦੀ ਹੈ। ਉਹ ਬਾਪ ਸਾਨੂੰ ਸਿੱਖਿਆ ਦਿੰਦੇ ਹਨ - ਬੱਚੇ, ਦੈਵੀ ਗੁਣ ਧਾਰਨ ਕਰੋ। ਸ੍ਰਵ ਸ਼ਕਤੀਮਾਨ ਪਤਿਤ - ਪਾਵਨ ਮੈਨੂੰ ਬਾਪ ਨੂੰ ਯਾਦ ਕਰੋ। ਮੈਂ ਕਲਪ - ਕਲਪ ਆਕੇ ਕਹਿੰਦਾ ਹਾਂ ਕਿ ਮਾਮੇਕਮ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਦਿਲ ਵਿੱਚ ਇਹ ਆਉਣਾ ਚਾਹੀਦਾ ਹੈ ਕਿ ਅਸੀਂ ਬੇਹੱਦ ਦੇ ਬਾਪ ਕੋਲ ਆਏ ਹਾਂ। ਬਾਪ ਕਹਿੰਦੇ ਹਨ ਕਿ ਮੈਂ ਗੁਪਤ ਹਾਂ। ਆਤਮਾ ਕਹਿੰਦੀ ਹੈ ਮੈਂ ਗੁਪਤ ਹਾਂ। ਤੁਸੀਂ ਸਮਝਦੇ ਹੋ ਅਸੀਂ ਜਾਂਦੇ ਹਾਂ ਸ਼ਿਵਬਾਬਾ ਦੇ ਕੋਲ, ਬ੍ਰਹਮਾ ਦਾਦਾ ਦੇ ਕੋਲ। ਜੋ ਕੰਬਾਈਨਡ ਹਨ ਉਨ੍ਹਾਂ ਨੂੰ ਅਸੀਂ ਮਿਲਣ ਜਾਂਦੇ ਹਾਂ, ਜਿਸ ਨਾਲ ਅਸੀਂ ਵਿਸ਼ਵ ਦੇ ਮਾਲਿਕ ਬਣਦੇ ਹਾਂ। ਅੰਦਰ ਵਿੱਚ ਕਿੰਨੀ ਬੇਹੱਦ ਦੀ ਖੁਸ਼ੀ ਹੋਣੀ ਚਾਹੀਦੀ ਹੈ। ਜਦੋਂ ਮਧੁਬਣ ਵਿੱਚ ਆਉਣ ਦੇ ਲਈ ਆਪਣੇ ਘਰ ਤੋਂ ਨਿਕਲਦੇ ਹੋ ਤਾਂ ਅੰਦਰੋਂ ਗਦਗਦ ਹੋਣਾ ਚਾਹੀਦਾ ਹੈ। ਬਾਪ ਸਾਨੂੰ ਪੜ੍ਹਾਉਣ ਦੇ ਲਈ ਆਇਆ ਹੈ, ਸਾਨੂੰ ਦੈਵੀਗੁਣ ਧਾਰਨ ਕਰਨ ਦੀ ਯੁਕਤੀ ਦਸੱਦੇ ਹਨ। ਘਰ ਤੋਂ ਨਿਕਲਦੇ ਵਕਤ ਹੀ ਇਹ ਅੰਦਰ ਵਿੱਚ ਖੁਸ਼ੀ ਰਹਿਣੀ ਚਾਹੀਦੀ ਹੈ। ਜਿਵੇਂ ਕੰਨਿਆ ਪਤੀ ਦੇ ਨਾਲ ਮਿਲਦੀ ਹੈ ਤਾਂ ਜੇਵਰ ਆਦਿ ਪਾਉਂਦੀ ਹੈ ਤਾਂ ਮੂੰਹ ਹੀ ਖਿੜ ਜਾਂਦਾ ਹੈ। ਉਹ ਮੂੰਹ ਖਿੜ੍ਹਦਾ ਹੈ ਦੁੱਖ ਪਾਉਣ ਦੇ ਲਈ। ਤੁਹਾਡਾ ਮੂੰਹ ਖਿੜ੍ਹਦਾ ਹੈ ਸੁੱਖ ਪਾਉਣ ਦੇ ਲਈ। ਤਾਂ ਅਜਿਹੇ ਬਾਪ ਦੇ ਕੋਲ ਆਉਂਦੇ ਵਕਤ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ। ਹੁਣ ਸਾਨੂੰ ਬੇਹੱਦ ਦਾ ਬਾਪ ਮਿਲਿਆ ਹੈ। ਸਤਿਯੁਗ ਵਿੱਚ ਜਾਵੋਗੇ ਫਿਰ ਡਿਗਰੀ ਘੱਟ ਹੋ ਜਾਵੇਗੀ। ਹੁਣ ਤਾਂ ਤੁਸੀਂ ਬ੍ਰਾਹਮਣ ਈਸ਼ਵਰੀਏ ਸੰਤਾਨ ਹੋ। ਭਗਵਾਨ ਬੈਠ ਪੜ੍ਹਾਉਂਦੇ ਹਨ। ਉਹ ਸਾਡਾ ਬਾਪ ਵੀ ਹੈ ਟੀਚਰ ਵੀ ਹੈ, ਪੜ੍ਹਾਉਂਦੇ ਹਨ ਫਿਰ ਪਾਵਨ ਬਣਾਕੇ ਨਾਲ ਲੈ ਜਾਣਗੇ। ਅਸੀਂ ਆਤਮਾ ਇਸ ਛੀ - ਛੀ ਰਾਵਣ ਰਾਜ ਤੋਂ ਛੁੱਟਦੇ ਹਾਂ। ਅੰਦਰ ਵਿੱਚ ਇਹ ਅਥਾਹ ਖੁਸ਼ੀ ਹੋਣੀ ਚਾਹੀਦੀ ਹੈ - ਜਦੋਂਕਿ ਬਾਪ ਵਿਸ਼ਵ ਦਾ ਮਾਲਿਕ ਬਨਾਉਂਦੇ ਹਨ ਤਾਂ ਪੜ੍ਹਾਈ ਕਿੰਨੀ ਚੰਗੀ ਤਰ੍ਹਾਂ ਪੜ੍ਹਨੀ ਚਾਹੀਦੀ ਹੈ। ਸਟੂਡੈਂਟ ਚੰਗੀ ਤਰ੍ਹਾਂ ਪੜ੍ਹਦੇ ਹਨ ਤਾਂ ਚੰਗੇ ਨੰਬਰਾਂ ਨਾਲ ਪਾਸ ਹੁੰਦੇ ਹਨ। ਬੱਚੇ ਕਹਿੰਦੇ ਹਨ - ਬਾਬਾ ਅਸੀਂ ਤੇ ਸ਼੍ਰੀ ਨਾਰਾਇਣ ਬਣਾਂਗੇ। ਇਹ ਹੈ ਹੀ ਸਤ ਨਾਰਾਇਣ ਦੀ ਕਹਾਣੀ ਮਤਲਬ ਨਰ ਤੋਂ ਨਾਰਾਇਣ ਬਣਨ ਦੀ ਕਥਾ। ਉਹ ਝੂਠੀਆਂ ਕਹਾਣੀਆਂ ਜਨਮ - ਜਨਮਾਂਤ੍ਰ ਸੁਣਦੇ ਆਏ ਹੋ। ਹੁਣ ਬਾਪ ਤੋਂ ਇੱਕ ਹੀ ਵਾਰ ਤੁਸੀਂ ਸੱਚੀ - ਸੱਚੀ ਕਥਾ ਸੁਣਦੇ ਹੋ। ਉਹ ਫਿਰ ਭਗਤੀ ਮਾਰਗ ਵਿੱਚ ਚੱਲਿਆ ਆਉਂਦਾ ਹੈ। ਜਿਵੇਂ ਸ਼ਿਵਬਾਬਾ ਨੇ ਜਨਮ ਲਿਆ। ਉਨ੍ਹਾਂ ਦੀ ਵਰ੍ਹੇ - ਵਰ੍ਹੇ ਜੇਯੰਤੀ ਮਨਾਉਂਦੇ ਆਏ ਹੋ। ਉਹ ਕਦੋਂ ਆਇਆ, ਕੀ ਕੀਤਾ ਕੁਝ ਵੀ ਨਹੀਂ ਜਾਣਦੇ। ਅੱਛਾ, ਕ੍ਰਿਸ਼ਨ ਜੇਯੰਤੀ ਮਨਾਉਂਦੇ ਹਨ, ਉਹ ਵੀ ਕਦੋਂ ਆਇਆ, ਕਿਵ਼ੇਂ ਆਇਆ, ਕੁਝ ਵੀ ਪਤਾ ਨਹੀਂ ਹੈ। ਕਹਿੰਦੇ ਹਨ ਕੰਸਪੁਰੀ ਵਿਚ ਆਉਂਦਾ ਹੈ, ਹੁਣ ਉਹ ਪਤਿਤ ਦੁਨੀਆਂ ਵਿੱਚ ਕਿਵ਼ੇਂ ਜਨਮ ਲਵੇਗਾ! ਬੱਚਿਆਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ - ਅਸੀਂ ਬੇਹੱਦ ਬਾਪ ਦੇ ਕੋਲ ਜਾਂਦੇ ਹਾਂ। ਅਨੁਭਵ ਵੀ ਸੁਣਾਉਂਦੇ ਹਨ ਨਾ - ਸਾਨੂੰ ਫਲਾਣੇ ਕੋਲੋਂ ਤੀਰ ਲਗਾ, ਬਾਬਾ ਆਏ ਹਾਂ..! ਬਸ ਉਸ ਦਿਨ ਤੋਂ ਲੈਕੇ ਅਸੀਂ ਬਾਪ ਨੂੰ ਹੀ ਯਾਦ ਕਰਦੇ ਹਾਂ।

ਇਹ ਹੈ ਤੁਹਾਡੀ ਵੱਡੇ ਤੋਂ ਵੱਡੇ ਬਾਪ ਕੋਲ ਆਉਣ ਦੀ ਯਾਤ੍ਰਾ। ਬਾਬਾ ਤੇ ਚੇਤੰਨ ਹਨ, ਬੱਚਿਆਂ ਦੇ ਕੋਲ ਜਾਂਦੇ ਵੀ ਹਨ। ਉਹ ਹਨ ਜੜ੍ਹ ਯਾਤ੍ਰਾਵਾਂ। ਇੱਥੇ ਤਾਂ ਬਾਪ ਚੇਤੰਨ ਹਨ। ਜਿਵੇਂ ਅਸੀਂ ਆਤਮਾ ਬੋਲਦੀ ਹੈ, ਉਵੇਂ ਉਹ ਪ੍ਰਮਾਤਮਾ ਵੀ ਬੋਲਦੇ ਹਨ ਸ਼ਰੀਰ ਦਵਾਰਾ। ਇਹ ਪੜ੍ਹਾਈ ਹੈ ਭਵਿੱਖ 21 ਜਨਮ ਸ਼ਰੀਰ ਨਿਰਵਾਹ ਦੇ ਲਈ। ਉਹ ਹੈ ਸਿਰ੍ਫ ਇਸ ਜਨਮ ਦੇ ਲਈ। ਹੁਣ ਕਿਹੜੀ ਪੜ੍ਹਾਈ ਪੜ੍ਹਨੀ ਚਾਹੀਦੀ ਹੈ ਜਾਂ ਕਿਹੜਾ ਧੰਧਾ ਕਰਨਾ ਚਾਹੀਦਾ ਹੈ? ਬਾਪ ਕਹਿੰਦੇ ਹਨ ਦੋਵੇਂ ਕਰੋ। ਸੰਨਿਆਸੀਆਂ ਦੀ ਤਰ੍ਹਾਂ ਘਰ ਬਾਰ ਛੱਡ ਜੰਗਲ ਵਿੱਚ ਨਹੀਂ ਜਾਣਾ ਹੈ। ਇਹ ਤਾਂ ਪ੍ਰਵ੍ਰਿਤੀ ਮਾਰਗ ਹੈ ਨਾ। ਦੋਵਾਂ ਦੇ ਲਈ ਪੜ੍ਹਾਈ ਹੈ। ਸਭ ਤਾਂ ਪੜ੍ਹਣਗੇ ਨਹੀਂ। ਕੋਈ ਚੰਗਾ ਪੜ੍ਹਣਗੇ, ਕੋਈ ਘੱਟ। ਕੋਈ ਨੂੰ ਇੱਕਦਮ ਝੱਟ ਤੀਰ ਲਗ ਜਾਵੇਗਾ। ਕੋਈ ਤਾਂ ਤਵਾਈ ਮਿਸਲ ਬੋਲਦੇ ਰਹਿਣਗੇ। ਕੋਈ ਕਹਿੰਦੇ ਹਨ - ਹਾਂ, ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਕੋਈ ਸਮਝਣਗੇ ਇਹ ਤਾਂ ਇਕਾਂਤ ਵਿੱਚ ਸਮਝਣ ਦੀਆਂ ਗੱਲਾਂ ਹਨ। ਬਸ, ਫਿਰ ਗੁੰਮ ਹੋ ਜਾਣਗੇ। ਕਿਸੇ ਨੂੰ ਗਿਆਨ ਦਾ ਤੀਰ ਲੱਗਿਆ ਤਾਂ ਝੱਟ ਆਕੇ ਸਮਝਣਗੇ। ਕੋਈ ਫਿਰ ਕਹਿਣਗੇ - ਸਾਨੂੰ ਫੁਰਸਤ ਨਹੀਂ। ਤਾਂ ਸਮਝੋ ਤੀਰ ਲਗਾ ਨਹੀਂ। ਵੇਖੋ, ਬਾਬਾ ਨੂੰ ਤੀਰ ਲੱਗਿਆ ਤਾਂ ਝੱਟ ਨਾਲ ਛੱਡ ਦਿੱਤਾ ਨਾ। ਸਮਝਿਆ ਬਾਦਸ਼ਾਹੀ ਮਿਲਦੀ ਹੈ, ਉਸਦੇ ਅੱਗੇ ਇਹ ਕੀ ਹੈ! ਮੈਂ ਤੇ ਬਾਪ ਤੋਂ ਰਾਜਾਈ ਲੈਣੀ ਹੈ। ਹੁਣ ਬਾਪ ਕਹਿੰਦੇ ਹਨ ਉਹ ਧੰਧਾ ਆਦਿ ਵੀ ਕਰੋ ਸਿਰ੍ਫ ਇੱਕ ਹਫਤਾ ਇਹ ਚੰਗੀ ਤਰ੍ਹਾਂ ਸਮਝੋ। ਗ੍ਰਹਿਸਤ ਵਿਵਹਾਰ ਵੀ ਸੰਭਾਲਣਾ ਹੈ। ਰਚਨਾ ਦੀ ਪਾਲਣਾ ਵੀ ਕਰਨੀ ਹੈ। ਉਹ ਤੇ ਰੱਚ ਕੇ ਫਿਰ ਭੱਜ ਜਾਂਦੇ ਹਨ। ਬਾਪ ਕਹਿੰਦੇ ਹਨ ਤੁਸੀਂ ਰਚਿਆ ਹੈ ਤਾਂ ਫਿਰ ਚੰਗੀ ਤਰ੍ਹਾਂ ਸੰਭਾਲੋ। ਸਮਝੋ ਇਸਤ੍ਰੀ ਅਤੇ ਬੱਚਾ ਤੁਹਾਡਾ ਕਹਿਣਾ ਮੰਨਦੇ ਹਨ ਤਾਂ ਸਪੂਤ ਹਨ। ਨਹੀਂ ਸਮਝਦੇ ਹਨ ਤਾਂ ਕਪੂਤ ਹਨ। ਸਪੂਤ ਅਤੇ ਕਪੂਤ ਦਾ ਪਤਾ ਪੈ ਜਾਂਦਾ ਹੈ ਨਾ। ਬਾਪ ਕਹਿੰਦੇ ਹਨ ਤੁਸੀਂ ਸ਼੍ਰੀਮਤ ਤੇ ਚੱਲੋਗੇ ਤਾਂ ਸ੍ਰੇਸ਼ਠ ਬਣੋਗੇ। ਨਹੀਂ ਤਾਂ ਵਰਸਾ ਮਿਲ ਨਾ ਸਕੇ। ਪਵਿੱਤਰ ਬਣ, ਸਪੂਤ ਬੱਚਾ ਬਣ ਨਾਮ ਬਾਲਾ ਕਰੋ। ਤੀਰ ਲਗ ਗਿਆ ਤਾਂ ਫਿਰ ਕਹਿਣਗੇ - ਬਸ, ਹੁਣ ਤੇ ਅਸੀਂ ਸੱਚੀ ਕਮਾਈ ਕਰਾਂਗੇ। ਬਾਪ ਆਏ ਹਨ ਸ਼ਿਵਾਲੇ ਵਿੱਚ ਲੈ ਜਾਣ ਦੇ ਲਈ। ਤਾਂ ਸ਼ਿਵਾਲੇ ਵਿੱਚ ਜਾਣ ਦੇ ਲਾਇਕ ਬਣਨਾ ਹੈ। ਮਿਹਨਤ ਹੈ। ਬੋਲੋ, ਹੁਣ ਸ਼ਿਵਬਾਬਾ ਨੂੰ ਯਾਦ ਕਰੋ, ਮੌਤ ਸਾਮ੍ਹਣੇ ਖੜ੍ਹੀ ਹੈ। ਕਲਿਆਣ ਤੇ ਉਨ੍ਹਾਂ ਦਾ ਵੀ ਕਰਨਾ ਹੈ ਨਾ। ਬੋਲੋ, ਹੁਣ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣਗੇ। ਤੁਹਾਡਾ ਬੱਚੀਆਂ ਦਾ ਫ਼ਰਜ਼ ਹੈ ਮਾਇਕੇ ਘਰ ਅਤੇ ਸੁਸਰਾਲ ਘਰ ਦਾ ਉਧਾਰ ਕਰਨਾ ਜਦੋਂਕਿ ਤੁਹਾਨੂੰ ਬੁਲਾਵਾ ਹੁੰਦਾ ਹੈ ਤਾਂ ਤੁਹਾਡਾ ਫ਼ਰਜ਼ ਹੈ ਉਨ੍ਹਾਂ ਦਾ ਕਲਿਆਣ ਕਰਨਾ। ਰਹਿਮਦਿਲ ਬਣਨਾ ਚਾਹੀਦਾ ਹੈ। ਪਤਿਤ ਤਮੋਪ੍ਰਧਾਨ ਮਨੁੱਖਾਂ ਨੂੰ ਸਤੋਪ੍ਰਧਾਨ ਬਣਨ ਦਾ ਰਸਤਾ ਦੱਸਣਾ ਹੈ। ਤੁਸੀਂ ਜਾਣਦੇ ਹੋ ਹਰ ਚੀਜ਼ ਨਵੀਂ ਤੋੰ ਪੁਰਾਣੀ ਜ਼ਰੂਰ ਹੁੰਦੀ ਹੈ। ਨਰਕ ਵਿੱਚ ਸਭ ਪਤਿਤ ਆਤਮਾਵਾਂ ਹਨ, ਤਾਂ ਤੇ ਗੰਗਾ ਸ਼ਨਾਨ ਕਰ ਪਾਵਨ ਹੋਣ ਲਈ ਜਾਂਦੇ ਹਨ। ਪਹਿਲਾਂ ਤਾਂ ਸਮਝਣ ਅਸੀਂ ਪਤਿਤ ਹਾਂ ਇਸਲਈ ਪਾਵਨ ਬਣਨਾ ਹੈ। ਬਾਪ ਆਤਮਾਵਾਂ ਨੂੰ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਤੁਹਾਡੇ ਪਾਪ ਨਸ਼ਟ ਹੋ ਜਾਣਗੇ। ਸਾਧੂ - ਸੰਤ ਆਦਿ ਜੋ ਵੀ ਹਨ - ਸਭ ਨੂੰ ਇਹ ਮੇਰਾ ਪੈਗਾਮ ਦੇਵੋ ਕਿ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ। ਇਸ ਯੋਗ ਅਗਨੀ ਨਾਲ ਮਤਲਬ ਯਾਦ ਦੀ ਯਾਤ੍ਰਾ ਨਾਲ ਤੁਹਾਡੀ ਖਾਦ ਨਿਕਲਦੀ ਜਾਵੇਗੀ। ਤੁਸੀਂ ਪਵਿੱਤਰ ਬਣ ਮੇਰੇ ਕੋਲ ਆ ਜਾਵੋਗੇ। ਮੈਂ ਤੁਹਾਨੂੰ ਸਭ ਨੂੰ ਨਾਲ ਲੈ ਜਾਵਾਂਗਾ। ਜਿਵੇਂ ਬਿੱਛੂ ਹੁੰਦਾ ਹੈ, ਚਲਦਾ ਜਾਂਦਾ ਹੈ, ਜਿੱਥੇ ਨਰਮ ਚੀਜ਼ ਵੇਖਦਾ ਹੈ ਤਾਂ ਡੰਗ ਮਾਰ ਦਿੰਦਾ ਹੈ। ਪੱਥਰ ਨੂੰ ਡੰਗ ਮਾਰਕੇ ਕੀ ਕਰੇਗਾ! ਤੁਸੀਂ ਵੀ ਬਾਪ ਦਾ ਪਰਿਚੈ ਦੇਵੋ। ਇਹ ਵੀ ਬਾਪ ਨੇ ਸਮਝਾਇਆ ਹੈ - ਮੇਰੇ ਭਗਤ ਕਿੱਥੇ ਰਹਿੰਦੇ ਹਨ! ਸ਼ਿਵ ਦੇ ਮੰਦਿਰ ਵਿੱਚ, ਕ੍ਰਿਸ਼ਨ ਦੇ ਮੰਦਿਰ ਵਿੱਚ, ਲਕਸ਼ਮੀ ਨਾਰਾਇਣ ਦੇ ਮੰਦਿਰ ਵਿੱਚ। ਭਗਤ ਮੇਰੀ ਭਗਤੀ ਕਰਦੇ ਰਹਿੰਦੇ ਹਨ। ਹਨ ਤੇ ਬੱਚੇ ਨਾ। ਮੇਰੇ ਤੋਂ ਰਾਜ ਲਿਆ ਸੀ, ਹੁਣ ਪੁਜਯ ਤੋਂ ਪੁਜਾਰੀ ਬਣ ਗਏ ਹਨ। ਦੇਵਤਾਵਾਂ ਦੇ ਭਗਤ ਹਨ ਨਾ। ਨੰਬਰਵਨ ਹੈ ਸ਼ਿਵ ਦੀ ਅਵਿਭਚਾਰੀ ਭਗਤੀ। ਫਿਰ ਡਿੱਗਦੇ - ਡਿੱਗਦੇ ਹੁਣ ਤੇ ਭੂਤ ਪੂਜਾ ਕਰਨ ਲਗ ਗਏ ਹਨ। ਸ਼ਿਵ ਦੇ ਪੁਜਾਰੀਆਂ ਨੂੰ ਸਮਝਾਉਂਣਾ ਸੌਖਾ ਹੋਵੇਗਾ। ਇਨਾਂ ਸਭ ਆਤਮਾਵਾਂ ਦਾ ਬਾਪ ਸ਼ਿਵਬਾਬਾ ਹੈ। ਸ੍ਵਰਗ ਦਾ ਵਰਸਾ ਦਿੰਦੇ ਹਨ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋਣ। ਅਸੀਂ ਤੁਹਾਨੂੰ ਪੈਗਾਮ ਦਿੰਦੇ ਹਾਂ। ਹੁਣ ਬਾਪ ਕਹਿੰਦੇ ਹਨ ਪਤਿਤ - ਪਾਵਨ, ਗਿਆਨ ਦਾ ਸਾਗਰ ਮੈਂ ਹਾਂ। ਗਿਆਨ ਵੀ ਸੁਣਾ ਰਿਹਾ ਹਾਂ। ਪਾਵਨ ਬਣਨ ਦੇ ਲਈ ਯੋਗ ਵੀ ਸਿੱਖਾ ਰਿਹਾ ਹਾਂ। ਬ੍ਰਹਮਾ ਤਨ ਨਾਲ ਮੈਸੇਜ ਦੇ ਰਿਹਾ ਹਾਂ ਮੈਨੂੰ ਯਾਦ ਕਰੋ। ਆਪਣੇ 84 ਜਨਮਾਂ ਨੂੰ ਯਾਦ ਕਰੋ। ਤੁਹਾਨੂੰ ਭੱਗਤ ਮਿਲਣਗੇ ਮੰਦਿਰਾਂ ਵਿੱਚ ਅਤੇ ਫ਼ਿਰ ਕੁੰਭ ਦੇ ਮੇਲੇ ਵਿੱਚ। ਉੱਥੇ ਤੁਸੀਂ ਸਮਝਾ ਸਕਦੇ ਹੋ। ਪਤਿਤ ਪਾਵਨ ਗੰਗਾ ਹੈ ਜਾਂ ਪ੍ਰਮਾਤਮਾ?

ਤਾਂ ਬੱਚਿਆਂ ਨੂੰ ਇਹ ਖੁਸ਼ੀ ਰਹਿਣੀ ਚਾਹੀਦੀ ਹੈ ਕਿ ਅਸੀਂ ਕਿਸ ਦੇ ਕੋਲ ਜਾਂਦੇ ਹਾਂ! ਹੈ ਕਿੰਨਾ ਸਧਾਰਨ। ਕੀ ਵਡਿਆਈ ਵਿਖਾਉਣ! ਸ਼ਿਵਬਾਬਾ ਕੀ ਕਰੇ ਜੋ ਵੱਡਾ ਆਦਮੀ ਵਿਖਾਈ ਦੇਵੇ? ਸੰਨਿਯਾਸੀ ਵਾਲੇ ਕਪੜ੍ਹੇ ਤਾਂ ਪਾ ਨਹੀਂ ਸਕਦੇ। ਬਾਪ ਕਹਿੰਦੇ ਹਨ ਮੈਂ ਤਾਂ ਸਧਾਰਨ ਤਨ ਲੈਂਦਾ ਹਾਂ। ਤੁਸੀਂ ਹੀ ਸਲਾਹ ਦੇਵੋ ਕਿ ਮੈਂ ਕੀ ਕਰਾਂ? ਇਸ ਰਥ ਨੂੰ ਕੀ ਸ਼ਿੰਗਾਰਾਂ? ਉਹ ਹੁਸੈਨ ਦਾ ਘੋੜਾ ਕੱਢੇਦੇ ਹਨ, ਉਸਨੂੰ ਸ਼ਿੰਗਾਰਦੇ ਹਨ। ਇੱਥੇ ਸ਼ਿਵਬਾਬਾ ਦਾ ਰਥ ਫ਼ਿਰ ਬੈਲ ਬਣਾ ਦਿੱਤਾ ਹੈ। ਬੈਲ ਦੇ ਮੱਥੇ ਵਿੱਚ ਗੋਲ - ਗੋਲ ਸ਼ਿਵ ਦਾ ਚਿੱਤਰ ਵਿਖਾਉਂਦੇ ਹਨ। ਹੁਣ ਸ਼ਿਵਬਾਬਾ ਬੈਲ ਵਿੱਚ ਕਿਥੋਂ ਆਵੇਗਾ। ਭਲਾ ਮੰਦਿਰ ਵਿੱਚ ਬੈਲ ਕਿਓੰ ਰੱਖਿਆ ਹੈ? ਸ਼ੰਕਰ ਦੀ ਸਵਾਰੀ ਕਹਿੰਦੇ ਹਨ। ਸੂਖਸ਼ਮ ਵਤਨ ਵਿੱਚ ਸ਼ੰਕਰ ਦੀ ਸਵਾਰੀ ਹੁੰਦੀ ਹੈ ਕੀ? ਇਹ ਸਭ ਹੈ ਭਗਤੀ ਮਾਰਗ ਜੋ ਡਰਾਮੇ ਵਿੱਚ ਨੂੰਧ ਹੈ। ਅੱਛਾ।

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਆਪਣੇ ਆਪ ਨਾਲ ਪ੍ਰਤਿੱਗਿਆ ਕਰਨੀ ਹੈ ਕਿ ਹੁਣ ਅਸੀਂ ਸੱਚੀ ਕਮਾਈ ਕਰਾਂਗੇ। ਆਪਣੇ ਨੂੰ ਸ਼ਿਵਾਲੇ ਵਿੱਚ ਚੱਲਣ ਦੇ ਲਾਇਕ ਬਣਾਵਾਂਗੇ। ਸਪੂਤ ਬੱਚਾ ਬਣਕੇ ਸ਼੍ਰੀਮਤ ਤੇ ਚੱਲਕੇ ਬਾਪ ਦਾ ਨਾਮ ਬਾਲਾ ਕਰਾਂਗੇ।

2. ਰਹਿਮਦਿਲ ਬਣ ਤਮੋਪ੍ਰਧਾਨ ਮਨੁੱਖਾਂ ਨੂੰ ਸਤੋਪ੍ਰਧਾਨ ਬਣਾਉਣਾ ਹੈ। ਸਭ ਦਾ ਕਲਿਆਣ ਕਰਨਾ ਹੈ। ਮੌਤ ਤੋਂ ਪਹਿਲਾਂ ਸਭਨੂੰ ਬਾਪ ਦੀ ਯਾਦ ਦਵਾਉਣੀ ਹੈ।

ਵਰਦਾਨ:-
ਹਰ ਮਨੁੱਖ ਆਤਮਾ ਨੂੰ ਆਪਣੇ ਤਿੰਨਾਂ ਕਾਲਾਂ ਦਾ ਦਰਸ਼ਨ ਕਰਾਉਣ ਵਾਲੇ ਦਿਵਿਯ ਦਰਪਣ ਭਵ।

ਤੁਸੀਂ ਬੱਚੇ ਹੁਣ ਅਜਿਹਾ ਦਿਵਿਆ ਦਰਪਣ ਬਣੋ ਜਿਸ ਦੁਆਰਾ ਹਰ ਮਨੁੱਖ ਆਤਮਾ ਆਪਣੇ ਤਿੰਨੋ ਕਾਲਾਂ ਦਾ ਦਰਸ਼ਨ ਕਰ ਸਕੇ। ਉਨ੍ਹਾਂ ਨੂੰ ਸਪੱਸ਼ਟ ਵਿਖਾਈ ਦਵੇ ਕਿ ਕੀ ਸੀ ਅਤੇ ਹੁਣ ਕੀ ਹਾਂ ਅਤੇ ਭਵਿਖ ਵਿਚ ਕੀ ਬਣਨਾ ਹੈ। ਜਦੋਂ ਜਾਣੋਗੇ ਜਾਂ ਅਨੁਭਵ ਕਰੋਗੇ ਅਤੇ ਵੇਖੋਗੇ ਕਿ ਅਨੇਕ ਜਨਮਾਂ ਦੀ ਪਿਆਸ ਜਾਂ ਅਨੇਕ ਜਨਮਾਂ ਦੀਆਂ ਆਸ਼ਾਵਾਂ - ਮੁਕਤੀ ਵਿਚ ਜਾਣ ਦੀਆਂ ਜਾਂ ਸਵਰਗ ਵਿਚ ਜਾਣ ਦੀਆਂ, ਹੁਣ ਪੂਰੀਆਂ ਹੋਣ ਵਾਲੀਆਂ ਹਨ ਤਾਂ ਸਹਿਜ ਹੀ ਬਾਪ ਤੋਂ ਵਰਸਾ ਲੈਣ ਦੇ ਲਈ ਆਕਰਸ਼ਿਤ ਹੁੰਦੇ ਹੋਏ ਆਉਣਗੇ।

ਸਲੋਗਨ:-
ਇੱਕ ਬਲ ਇੱਕ ਭਰੋਸਾ -ਇਸ ਪਾਠ ਨੂੰ ਸਦਾ ਪੱਕਾ ਰੱਖੋ ਤਾਂ ਬੀਚ ਭੰਵਰ ਤੋਂ ਸਹਿਜ ਨਿਕਲ ਜਾਵੋਗੇ

ਅਵਿਕਅਤ ਇਸ਼ਾਰੇ:- ਰੂਹਾਨੀ ਰਿਆਲਟੀ ਅਤੇ ਪਿਓਰਟੀ ਦੀ ਪ੍ਰਸਨੇਲਟੀ ਧਾਰਨ ਕਰੋ।

ਵਾਰਿਸ ਕੁਆਲਟੀ ਪ੍ਰਤੱਖ ਉਦੋਂ ਹੋਵੇਗੀ ਜਦੋਂ ਤੁਸੀ ਆਪਣੀ ਪਿਓਰਟੀ ਦੀ ਰਿਆਲਟੀ ਵਿਚ ਰਹੋਗੇ। ਕਿਤੇ ਵੀ ਹੱਦ ਦੀ ਆਕਰਸ਼ਣ ਵਿਚ ਅੱਖ ਨਾ ਡੁੱਬੇ। ਵਾਰਿਸ ਮਤਲਬ ਅਧਿਕਾਰੀ। ਤਾਂ ਜੋ ਇੱਥੇ ਸਦਾ ਅਧਿਕਾਰੀ ਸਟੇਜ ਤੇ ਰਹਿੰਦੇ ਹਨ, ਕਦੇ ਵੀ ਮਾਇਆ ਦੇ ਅਧੀਨ ਨਹੀਂ ਹੁੰਦੇ, ਅਧਿਕਾਰੀਪਨ ਦੇ ਸ਼ੁਭ ਨਸ਼ੇ ਵਿਚ ਰਹਿੰਦੇ, ਅਜਿਹੇ ਅਧਿਕਾਰੀ ਸਟੇਜ ਵਾਲੇ ਹੀ ਉਥੇ ਵੀ ਅਧਿਕਾਰੀ ਬਣਦੇ ਹਨ।