16.06.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਸਦਾ
ਖੁਸ਼ੀ ਵਿੱਚ ਰਹੋ ਕਿ ਸਾਨੂੰ ਕੋਈ ਦੇਹਧਾਰੀ ਨਹੀਂ ਪੜਾਉਂਦੇ, ਅਸ਼ਰੀਰੀ ਬਾਪ ਸ਼ਰੀਰ ਵਿੱਚ ਪ੍ਰਵੇਸ਼ ਕਰ
ਕੇ ਖਾਸ ਸਾਨੂੰ ਪੜਾਉਣ ਆਏ ਹਨ"
ਪ੍ਰਸ਼ਨ:-
ਤੁਹਾਨੂੰ ਬੱਚਿਆਂ
ਨੂੰ ਗਿਆਨ ਦੀ ਤੀਜੀ ਅੱਖ ਕਿਓਂ ਮਿਲੀ ਹੈ?
ਉੱਤਰ:-
ਸਾਨੂੰ ਗਿਆਨ ਦੀ
ਤੀਜੀ ਅੱਖ ਮਿਲੀ ਹੈ ਆਪਣੇ ਸ਼ਾਂਤੀਧਾਮ ਅਤੇ ਸੁਖਧਾਮ ਨੂੰ ਵੇਖਣ ਦੇ ਲਈ। ਇਨ੍ਹਾਂ ਅੱਖਾਂ ਦੇ ਨਾਲ
ਜਿਹੜੀ ਪੁਰਾਣੀ ਦੁਨੀਆਂ, ਮਿੱਤਰ-ਸਬੰਧੀ ਆਦਿ ਵਿਖਾਈ ਦਿੰਦੇ ਹਨ ਉਨ੍ਹਾਂ ਤੋਂ ਬੁੱਧੀ ਕੱਢ ਦੇਣੀ
ਹੈ। ਬਾਪ ਆਏ ਹਨ ਚਿੱਕੜ ਤੋਂ ਕੱਢ ਫੁੱਲ (ਦੇਵਤਾ) ਬਣਾਉਣ,ਤਾਂ ਅਜਿਹੇ ਬਾਪ ਦਾ ਰਿਗਾਰਡ ਵੀ ਰੱਖਣਾ
ਹੈ।
ਓਮ ਸ਼ਾਂਤੀ
ਸ਼ਿਵ ਭਗਵਾਨੁਵਾਚ, ਬੱਚਿਆਂ ਪ੍ਰਤੀ। ਸ਼ਿਵ ਭਗਵਾਨ ਨੂੰ ਸੱਚਾ ਬਾਬਾ ਤਾਂ ਜ਼ਰੂਰ ਕਹਾਂਗੇ ਕਿਉਂਕਿ
ਰਚਿਅਤਾ ਹੈ ਨਾ। ਹੁਣ ਤੁਸੀਂ ਬੱਚੇ ਹੀ ਹੋ ਜਿੰਨ੍ਹਾਂ ਨੂੰ ਭਗਵਾਨ ਪੜਾਉਂਦੇ ਹਨ - ਭਗਵਾਨ ਭਗਵਤੀ
ਬਨਾਉਣ ਦੇ ਲਈ। ਇਹ ਤਾਂ ਹਰ ਇੱਕ ਚੰਗੀ ਤਰ੍ਹਾਂ ਜਾਣਦੇ ਹਨ, ਅਜਿਹਾ ਕੋਈ ਸਟੂਡੈਂਟ ਨਹੀਂ ਹੁੰਦਾ ਜੋ
ਆਪਣੇ ਅਧਿਆਪਕ ਨੂੰ, ਪੜਾਈ ਨੂੰ ਅਤੇ ਆਪਣੇ ਰਿਜ਼ਲਟ ਨੂੰ ਨਾ ਜਾਣਦੇ ਹੋਣ। ਜਿਨ੍ਹਾਂ ਨੂੰ ਭਗਵਾਨ
ਪੜਾਉਂਦੇ ਹੋਣ ਉਹਨਾਂ ਨੂੰ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ! ਇਹ ਖੁਸ਼ੀ ਸਥਾਈ ਕਿਉਂ ਨਹੀਂ ਰਹਿੰਦੀ?
ਤੁਸੀਂ ਜਾਣਦੇ ਹੋ ਹੁਣ ਸਾਨੂੰ ਕੋਈ ਦੇਹਧਾਰੀ ਮਨੁੱਖ ਨਹੀਂ ਪੜਾਉਂਦੇ ਹਨ। ਅਸ਼ਰੀਰੀ ਬਾਪ ਸ਼ਰੀਰ ਵਿੱਚ
ਪ੍ਰਵੇਸ਼ ਕਰ ਕੇ ਖ਼ਾਸ ਤੁਸੀਂ ਬੱਚਿਆਂ ਨੂੰ ਪੜਾਉਣ ਆਏ ਹਨ, ਇਹ ਕਿਸੇ ਨੂੰ ਵੀ ਪਤਾ ਨਹੀਂ ਕਿ ਭਗਵਾਨ
ਆ ਕੇ ਪੜਾਉਂਦੇ ਹਨ। ਤੁਸੀਂ ਜਾਣਦੇ ਹੋ ਅਸੀਂ ਭਗਵਾਨ ਦੇ ਬੱਚੇ ਹਾਂ, ਉਹ ਸਾਨੂੰ ਪੜਾਉਂਦੇ ਹਨ, ਉਹ
ਹੀ ਗਿਆਨ ਦੇ ਸਾਗਰ ਹਨ। ਸ਼ਿਵਬਾਪ ਦੇ ਸਮੁੱਖ ਤੁਸੀਂ ਬੈਠੇ ਹੋ। ਆਤਮਾਵਾਂ ਅਤੇ ਪਰਮਾਤਮਾ ਹੁਣ ਹੀ
ਮਿਲਦੇ ਹਨ, ਇਹ ਭੁੱਲੋ ਨਾ। ਪਰ ਮਾਇਆ ਇਵੇਂ ਦੀ ਹੈ ਜੋ ਭੁਲਾ ਦਿੰਦੀ ਹੈ। ਨਹੀਂ ਤਾਂ ਉਹ ਨਸ਼ਾ ਰਹਿਣਾ
ਚਾਹੀਦਾ ਹੈ ਨਾ - ਰੱਬ ਸਾਨੂੰ ਪੜ੍ਹਾਉਂਦੇ ਹਨ। ਉਨ੍ਹਾਂ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ। ਪਰ
ਇੱਥੇ ਤਾਂ ਇੰਵੇਂ - ਇਵੇਂ ਦੇ ਹਨ ਜੋ ਬਿਲਕੁਲ ਹੀ ਭੁੱਲ ਜਾਂਦੇ ਹਨ। ਕੁਝ ਵੀ ਨਹੀਂ ਜਾਣਦੇ। ਰੱਬ
ਆਪ ਕਹਿੰਦੇ ਹਨ ਕਿ ਬਹੁਤ ਬੱਚੇ ਇਹ ਭੁੱਲ ਜਾਂਦੇ ਹਨ, ਨਹੀਂ ਤਾਂ ਉਹ ਖੁਸ਼ੀ ਰਹਿਣੀ ਚਾਹੀਦੀ ਹੈ ਨਾ।
ਅਸੀਂ ਰੱਬ ਦੇ ਬੱਚੇ ਹਾਂ, ਉਹ ਸਾਨੂੰ ਪੜ੍ਹਾ ਰਹੇ ਹਨ। ਮਾਇਆ ਅਜਿਹੀ ਪ੍ਰਬਲ ਹੈ ਜੋ ਬਿਲਕੁਲ ਹੀ
ਭੁਲਾ ਦਿੰਦੀ ਹੈ। ਇਨ੍ਹਾਂ ਅੱਖਾਂ ਨਾਲ ਇਹ ਜੋ ਪੁਰਾਣੀ ਦੁਨੀਆਂ, ਮਿੱਤਰ - ਸੰਬੰਧੀ ਆਦਿ ਵੇਖਦੇ ਹੋ
ਉਨ੍ਹਾਂ ਵਿੱਚ ਚਲੀ ਜਾਂਦੀ ਹੈ। ਹੁਣ ਤੁਸੀਂ ਬੱਚਿਆਂ ਨੂੰ ਬਾਪ ਤੀਜਾ ਨੇਤਰ ਦਿੰਦੇ ਹਨ। ਤੁਸੀਂ
ਸ਼ਾਂਤੀਧਾਮ - ਸੁਖਧਾਮ ਨੂੰ ਯਾਦ ਕਰੋ। ਇਹ ਹੈ ਦੁਖਧਾਮ, ਛੀ - ਛੀ ਦੁਨੀਆਂ। ਤੁਸੀਂ ਜਾਣਦੇ ਹੋ ਭਾਰਤ
ਸ੍ਵਰਗ ਸੀ, ਹੁਣ ਨਰਕ ਹੈ। ਬਾਪ ਆਕੇ ਫਿਰ ਫੁਲ ਬਣਾਉਂਦੇ ਹਨ। ਉੱਥੇ ਤੁਹਾਨੂੰ 21 ਜਨਮਾਂ ਦੇ ਲਈ
ਸੁੱਖ ਮਿਲਦਾ ਹੈ। ਇਸ ਦੇ ਲਈ ਹੀ ਤੁਸੀਂ ਪੜ੍ਹ ਰਹੇ ਹੋ। ਪਰ ਪੂਰਾ ਨਹੀਂ ਪੜ੍ਹਨ ਕਾਰਨ ਇੱਥੇ ਦੇ ਧਨ
- ਦੌਲਤ ਆਦਿ ਵਿੱਚ ਹੀ ਬੁੱਧੀ ਲਟਕ ਪੈਂਦੀ ਹੈ। ਉਨ੍ਹਾਂ ਤੋਂ ਬੁੱਧੀ ਨਿਕਲਦੀ ਨਹੀਂ ਹੈ। ਬਾਪ
ਕਹਿੰਦੇ ਹਨ ਸ਼ਾਂਤੀਧਾਮ, ਸੁਖਧਾਮ ਵੱਲ ਬੁੱਧੀ ਰੱਖੋ। ਪਰ ਬੁੱਧੀ ਗੰਦੀ ਦੁਨੀਆਂ ਵੱਲ ਇਕਦਮ ਜਿਵੇਂ
ਚਟਕੀ ਹੋਈ ਹੈ। ਨਿਕਲਦੀ ਨਹੀਂ ਹੈ। ਭਾਵੇਂ ਇੱਥੇ ਬੈਠੇ ਹਨ ਤਾਂ ਵੀ ਪੁਰਾਣੀ ਦੁਨੀਆਂ ਤੋਂ ਬੁੱਧੀ
ਟੁੱਟਦੀ ਨਹੀਂ ਹੈ। ਹੁਣ ਬਾਬਾ ਆਇਆ ਹੋਇਆ ਹੈ - ਗੁਲ-ਗੁਲ ਪਵਿੱਤਰ ਬਣਾਉਣ ਦੇ ਲਈ। ਤੁਸੀਂ ਮੁੱਖ
ਪਵਿੱਤਰਤਾ ਦੇ ਲਈ ਹੀ ਕਹਿੰਦੇ ਹੋ - ਬਾਬਾ ਸਾਨੂੰ ਪਵਿੱਤਰ ਬਣਾ ਕੇ ਪਵਿੱਤਰ ਦੁਨੀਆਂ ਵਿੱਚ ਲੈ
ਜਾਂਦੇ ਹਨ ਤਾਂ ਅਜਿਹੇ ਬਾਪ ਦਾ ਕਿੰਨਾ ਰਿਗਾਰ੍ਡ ਰੱਖਣਾ ਚਾਹੀਦਾ। ਅਜਿਹੇ ਬਾਬਾ ਤੇ ਤਾਂ ਕੁਰਬਾਨ
ਜਾਈਏ। ਜੋ ਪਰਮਧਾਮ ਤੋਂ ਆਕੇ ਸਾਨੂੰ ਬੱਚਿਆਂ ਨੂੰ ਪੜ੍ਹਾ ਰਹੇ ਹਨ। ਬੱਚਿਆਂ ਤੇ ਕਿੰਨੀ ਮਿਹਨਤ ਕਰਦੇ
ਹਨ। ਇਕਦਮ ਕਿਚੜੇ ਤੋਂ ਨਿਕਾਲਦੇ ਹਨ। ਹੁਣ ਤੁਸੀਂ ਫੁਲ ਬਣ ਰਹੇ ਹੋ। ਜਾਣਦੇ ਹੋ ਕਲਪ - ਕਲਪ ਅਸੀਂ
ਅਜਿਹੇ ਫੁਲ (ਦੇਵਤਾ) ਬਣਦੇ ਹਾਂ। ਮਨੁੱਖ ਤੋਂ ਦੇਵਤਾ ਕੀਏ ਕਰਤ ਨਾ ਲਾਗੇ ਵਾਰ। ਹੁਣ ਸਾਨੂੰ ਬਾਪ
ਪੜ੍ਹਾ ਰਹੇ ਹਨ। ਅਸੀਂ ਇੱਥੇ ਮਨੁੱਖ ਤੋਂ ਦੇਵਤਾ ਬਣਨ ਆਏ ਹਾਂ। ਇਹ ਹੁਣ ਤੁਹਾਨੂੰ ਪਤਾ ਪਿਆ ਹੈ,
ਪਹਿਲੇ ਇਹ ਪਤਾ ਨਹੀਂ ਸੀ ਕਿ ਅਸੀਂ ਸ੍ਵਰਗਵਾਸੀ ਸੀ। ਹੁਣ ਬਾਪ ਨੇ ਦੱਸਿਆ ਹੈ ਤੁਸੀਂ ਰਾਜ ਕਰਦੇ ਸੀ
ਫਿਰ ਰਾਵਣ ਨੇ ਰਾਜ ਲੀਤਾ ਹੈ। ਤੁਸੀਂ ਹੀ ਬਹੁਤ ਸੁੱਖ ਵੇਖੇ ਫਿਰ 84 ਜਨਮ ਲੈਂਦੇ - ਲੈਂਦੇ ਪੌੜੀ
ਥਲੇ ਉਤਰਦੇ ਹੋ। ਇਹ ਹੈ ਹੀ ਛੀ - ਛੀ ਦੁਨੀਆਂ। ਕਿੰਨੇ ਮਨੁੱਖ ਦੁਖੀ ਹਨ। ਕਿੰਨੇ ਤਾਂ ਭੁੱਖੇ ਮਰਦੇ
ਰਹਿੰਦੇ ਹਨ, ਕੁਝ ਵੀ ਸੁਖ ਨਹੀਂ ਹੈ। ਭਾਵੇਂ ਕਿੰਨਾ ਵੀ ਧਨਵਾਨ ਹੈ, ਤਾਂ ਵੀ ਇਹ ਅਲਪਕਾਲ ਦਾ ਸੁਖ
ਕਾਗ ਵਿਸ਼ਟਾ ਸਮਾਨ ਹੈ। ਇਨ੍ਹਾਂ ਨੂੰ ਕਿਹਾ ਜਾਂਦਾ ਹੈ ਵਿਸ਼ੇ ਵੈਤਰਨੀ ਨਦੀ। ਸ੍ਵਰਗ ਵਿੱਚ ਤਾਂ ਅਸੀਂ
ਬਹੁਤ ਸੁਖੀ ਹੋਵਾਂਗੇ। ਹੁਣ ਤੁਸੀਂ ਸਾਂਵਰੇ ਤੋਂ ਗੋਰੇ ਬਣ ਰਹੇ ਹੋ।
ਹੁਣ ਤੁਸੀਂ ਸਮਝਦੇ ਹੋ ਅਸੀਂ ਹੀ ਦੇਵਤਾ ਸੀ ਫਿਰ ਪੁਨਰਜਨਮ ਲੈਂਦੇ - ਲੈਂਦੇ ਵੇਸ਼ਾਲਿਆ ਵਿੱਚ ਆਕੇ
ਪਏ ਹਾਂ। ਹੁਣ ਫਿਰ ਤੁਹਾਨੂੰ ਸ਼ਿਵਾਲੇ ਵਿੱਚ ਲੈ ਜਾਂਦੇ ਹਨ। ਸ਼ਿਵਬਾਬਾ ਸ੍ਵਰਗ ਦੀ ਸਥਾਪਨਾ ਕਰ ਰਹੇ
ਹਨ। ਤੁਹਾਨੂੰ ਪੜ੍ਹਾਈ ਪੜ੍ਹਾ ਰਹੇ ਹਨ ਤਾਂ ਚੰਗੀ ਰੀਤੀ ਪੜ੍ਹਨਾ ਚਾਹੀਦਾ ਹੈ ਨਾ। ਪੜ੍ਹਕੇ, ਚੱਕਰ
ਬੁੱਧੀ ਵਿੱਚ ਰੱਖ ਕੇ ਦੈਵੀਗੁਣ ਧਾਰਨ ਕਰਨੇ ਚਾਹੀਦੇ ਹਨ। ਤੁਸੀਂ ਬੱਚੇ ਹੋ ਰੂਪ - ਬੰਸਤ, ਤੁਹਾਡੇ
ਮੁੱਖ ਤੋਂ ਹਮੇਸ਼ਾ ਗਿਆਨ ਰਤਨ ਹੀ ਨਿਕਲਣ, ਕਿਚੜਾ ਨਹੀਂ। ਬਾਪ ਵੀ ਕਹਿੰਦੇ ਹਨ ਮੈਂ ਰੂਪ - ਬਸੰਤ
ਹਾਂ... ਮੈਂ ਪਰਮ ਆਤਮਾ ਗਿਆਨ ਦਾ ਸਾਗਰ ਹਾਂ, ਪੜ੍ਹਾਈ ਸੋਰਸ ਆਫ ਇਨਕਮ ਹੁੰਦੀ ਹੈ। ਪੜ੍ਹਕੇ ਜੱਦ
ਬੈਰਿਸਟਰ ਡਾਕਟਰ ਆਦਿ ਬਣਦੇ ਹਨ, ਲੱਖਾਂ ਕਮਾਉਂਦੇ ਹਨ। ਇੱਕ - ਇੱਕ ਡਾਕਟਰ ਮਹੀਨੇ ਵਿੱਚ ਲੱਖ
ਰੁਪਿਆ ਕਮਾਉਂਦੇ ਹਨ। ਖਾਣ ਦੀ ਵੀ ਫੁਰਸਤ ਨਹੀਂ ਰਹਿੰਦੀ। ਤੁਸੀਂ ਵੀ ਹੁਣ ਪੜ੍ਹ ਰਹੇ ਹੋ। ਤੁਸੀਂ
ਕੀ ਬਣਦੇ ਹੋ? ਵਿਸ਼ਵ ਦਾ ਮਾਲਿਕ। ਤਾਂ ਇਸ ਪੜ੍ਹਾਈ ਦਾ ਨਸ਼ਾ ਹੋਣਾ ਚਾਹੀਦਾ ਹੈ। ਤੁਸੀਂ ਬੱਚਿਆਂ
ਵਿੱਚ ਗੱਲਬਾਤ ਕਰਨ ਦੀ ਕਿੰਨੀ ਰਾਇਲਟੀ ਹੋਣੀ ਚਾਹੀਦੀ ਹੈ। ਤੁਸੀਂ ਰਾਇਲ ਬਣਦੇ ਹੋ ਨਾ। ਰਾਜਾਵਾਂ
ਦੀ ਚਲਣ ਵੇਖੋ ਕਿਵੇਂ ਹੁੰਦੀ ਹੈ। ਬਾਬਾ ਤਾਂ ਅਨੁਭਵੀ ਹੈ ਨਾ। ਰਾਜਾਵਾਂ ਨੂੰ ਨਜ਼ਰਾਨਾ ਦਿੰਦੇ ਹਨ,
ਕਦੀ ਇਵੇਂ ਹੱਥ ਵਿੱਚ ਲੈਣਗੇ ਨਹੀਂ। ਜੇ ਲੈਣਾ ਹੋਵੇਗਾ ਤਾਂ ਇਸ਼ਾਰਾ ਕਰਨਗੇ - ਸੈਕਰੇਟਰੀ ਨੂੰ ਜਾਕੇ
ਦੋ। ਬਹੁਤ ਰਾਇਲ ਹੁੰਦੇ ਹਨ। ਬੁੱਧੀ ਵਿੱਚ ਇਹ ਖਿਆਲ ਰਹਿੰਦਾ ਹੈ, ਇਨ੍ਹਾਂ ਤੋਂ ਲੈਂਦੇ ਹਾਂ ਤਾਂ
ਇਨ੍ਹਾਂ ਨੂੰ ਵਾਪਸ ਵੀ ਦੇਣਾ ਹੈ, ਨਹੀਂ ਤਾਂ ਲੈਣਗੇ ਨਹੀਂ। ਕੋਈ ਰਾਜਾ ਪ੍ਰਜਾ ਤੋਂ ਬਿਲਕੁਲ ਲੈਂਦੇ
ਨਹੀਂ ਹਨ। ਕੋਈ ਤਾਂ ਬਹੁਤ ਲੁੱਟਦੇ ਹਨ। ਰਾਜਵਾਂ ਵਿੱਚ ਵੀ ਫਰਕ ਹੁੰਦਾ ਹੈ। ਹੁਣ ਤੁਸੀਂ ਸਤਯੁਗੀ
ਡਬਲ ਸਿਰਤਾਜ ਰਾਜਾ ਬਣਦੇ ਹੋ। ਡਬਲ ਤਾਜ ਦੇ ਲਈ ਪਵਿੱਤਰਤਾ ਜਰੂਰ ਚਾਹੀਦੀ ਹੈ। ਇਸ ਵਿਕਾਰੀ ਦੁਨੀਆਂ
ਨੂੰ ਛੱਡਣਾ ਹੈ। ਤੁਸੀਂ ਬੱਚਿਆਂ ਨੇ ਵਿਕਾਰਾਂ ਨੂੰ ਛੱਡਿਆ ਹੈ, ਵਿਕਾਰੀ ਕੋਈ ਆਕੇ ਬੈਠ ਨਾ ਸਕੇ।
ਜੇ ਬਗੈਰ ਦੱਸੇ ਆਕੇ ਬੈਠ ਜਾਂਦੇ ਹਨ ਤਾਂ ਆਪਣਾ ਹੀ ਨੁਕਸਾਨ ਕਰਦੇ ਹਨ। ਕੋਈ ਚਲਾਕੀ ਕਰਦੇ ਹਨ, ਕਿਸੇ
ਨੂੰ ਪਤਾ ਥੋੜੀ ਪਵੇਗਾ। ਬਾਪ ਭਾਵੇਂ ਵੇਖੇ, ਨਾ ਵੇਖੇ, ਆਪ ਹੀ ਪਾਪ ਆਤਮਾ ਬਣ ਪੈਂਦੇ ਹਨ। ਤੁਸੀਂ
ਵੀ ਪਾਪ ਆਤਮਾ ਸੀ। ਹੁਣ ਪੁਰਸ਼ਾਰਥ ਨਾਲ ਪੁੰਨ ਬਣਨਾ ਹੈ। ਤੁਸੀਂ ਬੱਚਿਆਂ ਨੂੰ ਕਿੰਨੀ ਨਾਲੇਜ ਮਿਲੀ
ਹੈ। ਇਸ ਨਾਲੇਜ ਨਾਲ ਤੁਸੀਂ ਕ੍ਰਿਸ਼ਨਪੁਰੀ ਦੇ ਮਲਿਕ ਬਣਦੇ ਹੋ। ਬਾਪ ਕਿੰਨਾ ਸ਼ਿੰਗਾਰਦੇ ਹਨ। ਉੱਚ ਤੇ
ਉੱਚ ਰੱਬ ਪੜ੍ਹਾਉਂਦੇ ਹਨ ਤਾਂ ਕਿੰਨਾ ਖੁਸ਼ੀ ਨਾਲ ਪੜ੍ਹਨਾ ਚਾਹੀਦਾ ਹੈ। ਅਜਿਹੀ ਪੜ੍ਹਾਈ ਤਾਂ ਕੋਈ
ਸੋਭਾਗਿਆਸ਼ਾਲੀ ਪੜ੍ਹਦੇ ਹਨ ਅਤੇ ਫਿਰ ਸਰਟੀਫਿਕੇਟ ਵੀ ਲੈਣਾ ਹੈ। ਬਾਬਾ ਕਹਿਣਗੇ ਤੁਸੀਂ ਪੜ੍ਹਦੇ
ਕਿੱਥੇ ਹੋ। ਬੁੱਧੀ ਭਟਕਦੀ ਰਹਿੰਦੀ ਹੈ। ਤਾਂ ਕੀ ਬਣੋਗੇ! ਲੌਕਿਕ ਬਾਪ ਵੀ ਕਹਿੰਦੇ ਹਨ ਇਸ ਹਾਲਤ
ਵਿਚ ਤਾਂ ਤੁਸੀਂ ਨਾਪਾਸ ਹੋ ਜਾਓਗੇ। ਕੋਈ ਤਾਂ ਪੜ੍ਹਕੇ ਲੱਖ ਕਮਾਉਂਦੇ ਹਨ। ਕੋਈ ਵੇਖੋ ਤਾਂ ਧੱਕੇ
ਖਾਂਦੇ ਰਹਿਣਗੇ। ਤੁਹਾਨੂੰ ਫਾਲੋ ਕਰਨਾ ਹੈ, ਮਦਰ ਫਾਦਰ ਨੂੰ। ਹੋਰ ਜੋ ਬ੍ਰਦਰ੍ਸ ਚੰਗੀ ਰੀਤੀ ਪੜ੍ਹਦੇ
ਪੜ੍ਹਾਉਂਦੇ ਹਨ, ਇਹ ਹੀ ਧੰਧਾ ਕਰਦੇ ਹਨ। ਪ੍ਰਦਰਸ਼ਨੀ ਵਿੱਚ ਬਹੁਤਿਆਂ ਨੂੰ ਪੜ੍ਹਾਉਂਦੇ ਹਨ ਨਾ। ਅੱਗੇ
ਚਲ ਕੇ ਜਿੰਨਾ ਦੁੱਖ ਵੱਧਦਾ ਜਾਏਗਾ ਉਨ੍ਹਾਂ ਮਨੁੱਖਾਂ ਨੂੰ ਵੈਰਾਗ ਆਏਗਾ ਫਿਰ ਪੜ੍ਹਨ ਲੱਗ ਪੈਣਗੇ।
ਦੁੱਖ ਵਿੱਚ ਰੱਬ ਨੂੰ ਬਹੁਤ ਯਾਦ ਕਰਨਗੇ। ਦੁੱਖ ਵਿੱਚ ਮਰਨ ਸਮੇਂ ਹੇ ਰਾਮ, ਹਾਏ ਭਗਵਾਨ ਕਰਦੇ
ਰਹਿੰਦੇ ਹਨ ਨਾ। ਤੁਹਾਨੂੰ ਤਾਂ ਕੁਝ ਵੀ ਕਰਨਾ ਨਹੀਂ ਹੈ। ਤੁਸੀਂ ਤਾਂ ਖੁਸ਼ੀ ਨਾਲ ਤਿਆਰੀ ਕਰਦੇ ਹੋ।
ਕਿੱਥੇ ਇਹ ਪੁਰਾਣਾ ਸ਼ਰੀਰ ਛੁੱਟੇ ਤਾਂ ਅਸੀਂ ਆਪਣੇ ਘਰ ਜਾਈਏ। ਫਿਰ ਉੱਥੇ ਸ਼ਰੀਰ ਵੀ ਸੁੰਦਰ ਮਿਲੇਗਾ।
ਪੁਰਸ਼ਾਰਥ ਕਰ ਪੜ੍ਹਾਉਣ ਵਾਲੇ ਤੋਂ ਵੀ ਉੱਚ ਜਾਣਾ ਚਾਹੀਦਾ ਹੈ। ਇਵੇਂ ਵੀ ਹੈ ਪੜ੍ਹਾਉਣ ਵਾਲੇ ਤੋਂ
ਪੜ੍ਹਨ ਵਾਲੇ ਦੀ ਅਵਸਥਾ ਬਹੁਤ ਚੰਗੀ ਰਹਿੰਦੀ ਹੈ। ਬਾਪ ਤਾਂ ਹਰ ਇੱਕ ਨੂੰ ਜਾਣਦੇ ਹਨ ਨਾ। ਤੁਸੀਂ
ਬੱਚੇ ਵੀ ਜਾਣ ਸਕਦੇ ਹੋ ਆਪਣੇ ਅੰਦਰ ਨੂੰ ਵੇਖਣਾ ਚਾਹੀਦਾ - ਸਾਡੇ ਵਿੱਚ ਕਿਹੜੀ ਕਮੀ ਹੈ? ਮਾਇਆ ਦੇ
ਵਿਘਨਾਂ ਤੋਂ ਪਾਰ ਜਾਣਾ ਹੈ, ਉਸ ਵਿੱਚ ਫੱਸਣਾ ਨਹੀਂ ਹੈ।
ਜੋ ਕਹਿੰਦੇ ਹਨ ਮਾਇਆ ਤਾਂ ਬੜੀ ਜਬਰਦਸਤ ਹੈ, ਅਸੀਂ ਕਿਵੇਂ ਚਲ ਸਕਾਂਗੇ, ਜੇ ਇਵੇਂ ਸੋਚਿਆ ਤਾਂ
ਮਾਇਆ ਇੱਕਦਮ ਕੱਚਾ ਖਾ ਲਵੇਗੀ। ਗਜ ਨੂੰ ਗ੍ਰਾਹ ਨੇ ਖਾਧਾ। ਇਹ ਹੁਣ ਦੀ ਗੱਲ ਹੈ ਨਾ। ਚੰਗੇ - ਚੰਗੇ
ਬੱਚਿਆਂ ਨੂੰ ਵੀ ਮਾਇਆ ਰੂਪੀ ਗ੍ਰਾਹ ਇੱਕਦਮ ਹਪ ਕਰ ਲੈਂਦਾ ਹੈ। ਆਪਣੇ ਨੂੰ ਛੁਡਾ ਨਹੀਂ ਸਕਦੇ ਹਨ।
ਆਪ ਵੀ ਸਮਝਦੇ ਹਨ - ਅਸੀਂ ਮਾਇਆ ਦੇ ਥੱਪੜ ਤੋਂ ਛੁੱਟਣਾ ਚਾਹੁੰਦੇ ਹਾਂ। ਪਰ ਮਾਇਆ ਛੁੱਟਣ ਨਹੀਂ
ਦਿੰਦੀ ਹੈ। ਕਹਿੰਦੇ ਹਨ ਬਾਬਾ ਮਾਇਆ ਨੂੰ ਬੋਲੋ - ਇਵੇਂ ਪਕੜੇ ਨਹੀਂ। ਅਰੇ, ਇਹ ਤਾਂ ਯੁੱਧ ਦਾ
ਮੈਦਾਨ ਹੈ ਨਾ। ਮੈਦਾਨ ਵਿੱਚ ਇਵੇਂ ਥੋੜੀ ਕਹਾਂਗੇ ਇਨ੍ਹਾਂ ਨੂੰ ਕਹੋ ਸਾਨੂੰ ਅੰਗੂਰੀ ਨਾ ਲਗਾਵੇ।
ਮੈਚ ਵਿੱਚ ਕਹਾਂਗੇ ਕੀ ਸਾਨੂੰ ਬਾਲ ( ਗੇਂਦ) ਨਹੀਂ ਦੇਣਾ। ਝੱਟ ਕਹਿ ਦੇਣਗੇ ਯੁੱਧ ਦੇ ਮੈਦਾਨ ਵਿੱਚ
ਆਏ ਹੋ ਤਾਂ ਲੜੋ, ਤਾਂ ਮਾਇਆ ਖੂਬ ਪਿਛਾੜੇਗੀ। ਤੁਸੀਂ ਬਹੁਤ ਉੱਚ ਪਦ ਪਾ ਸਕਦੇ ਹੋ। ਰੱਬ ਪੜ੍ਹਾਉਂਦੇ
ਹਨ, ਘੱਟ ਗੱਲ ਹੈ ਕੀ! ਹੁਣ ਤੁਹਾਡੀ ਚੜ੍ਹਦੀ ਕਲਾ ਹੁੰਦੀ ਹੈ - ਨੰਬਰਵਾਰ ਪੁਰਸ਼ਾਰਥ ਅਨੁਸਾਰ। ਹਰ
ਇੱਕ ਬੱਚੇ ਨੂੰ ਸ਼ੌਂਕ ਰੱਖਣਾ ਹੈ ਕਿ ਅਸੀਂ ਭਵਿੱਖ ਜੀਵਨ ਹੀਰੇ ਵਰਗਾ ਬਣਾਈਏ। ਵਿਘਣਾਂ ਨੂੰ
ਮਿਟਾਉਂਦੇ ਜਾਣਾ ਹੈ। ਕਿਵ਼ੇਂ ਵੀ ਕਰਕੇ ਬਾਪ ਤੋਂ ਵਰਸਾ ਜਰੂਰ ਲੈਣਾ ਹੈ। ਨਹੀਂ ਤਾਂ ਅਸੀਂ ਕਲਪ -ਕਲਪਾਂਤਰ
ਫੇਲ ਹੋ ਜਾਵਾਂਗੇ ਸਮਝੋ ਕੋਈ ਸਾਹੂਕਾਰ ਦਾ ਬੱਚਾ ਹੈ, ਬਾਪ ਉਨ੍ਹਾਂ ਦੀ ਪੜ੍ਹਾਈ ਵਿੱਚ ਅਟਕ (ਰੁਕਾਵਟ)
ਪਾਉਂਦੇ ਹਨ ਤਾਂ ਕਹਿਣਗੇ ਅਸੀਂ ਇਹ ਲੱਖ ਵੀ ਕੀ ਕਰਾਂਗੇ, ਸਾਨੂੰ ਤਾਂ ਬੇਹੱਦ ਦੇ ਬਾਪ ਤੋਂ ਵਿਸ਼ਵ
ਦੀ ਬਾਦਸ਼ਾਹੀ ਲੈਣੀ ਹੈ। ਇਹ ਲੱਖ - ਕਰੋੜ ਤਾਂ ਸਭ ਭਸਮੀਭੂਤ ਹੋ ਜਾਣ ਵਾਲੇ ਹਨ। ਕਈਆਂ ਦੀ ਦਬੀ
ਰਹੇਗੀ ਧੂਲ ਵਿੱਚ, ਕਈਆਂ ਦੀ ਫੂਕੇ ਅੱਗ, ਸਾਰੇ ਸ੍ਰਿਸ਼ਟੀ ਰੂਪੀ ਭੰਭੋਰ ਨੂੰ ਅੱਗ ਲਗਣੀ ਹੈ। ਇਹ
ਸਾਰੀ ਰਾਵਣ ਦੀ ਲੰਕਾ ਹੈ। ਤੁਸੀਂ ਸਭ ਸੀਤਾਵਾਂ ਹੋ। ਰਾਮ ਆਇਆ ਹੋਇਆ ਹੈ। ਸਾਰੀ ਧਰਤੀ ਇੱਕ ਟਾਪੂ
ਹੈ, ਇਸ ਸਮੇਂ ਹੈ ਹੀ ਰਾਵਣ ਰਾਜ। ਬਾਪ ਆਕੇ ਰਾਵਣ ਰਾਜ ਨੂੰ ਖਲਾਸ ਕਰ ਤੁਹਾਨੂੰ ਰਾਮਰਾਜ ਦਾ ਮਾਲਿਕ
ਬਣਾਉਂਦੇ ਹਨ। ਤੁਹਾਨੂੰ ਤਾਂ ਅੰਦਰ ਵਿੱਚ ਅਥਾਹ ਖੁਸ਼ੀ ਹੋਣੀ ਚਾਹੀਦੀ ਹੈ - ਗਾਇਆ ਹੋਇਆ ਹੈ
ਅਤਿਇੰਦ੍ਰੀਏ ਸੁੱਖ ਪੁੱਛਣਾ ਹੋਵੇ ਤਾਂ ਬੱਚਿਆਂ ਤੋਂ ਪੁਛੋ। ਤੁਸੀਂ ਪ੍ਰਦਰਸ਼ਨੀ ਵਿੱਚ ਆਪਣਾ ਸੁੱਖ
ਦੱਸਦੇ ਹੋ ਨਾ। ਅਸੀਂ ਭਾਰਤ ਨੂੰ ਸ੍ਵਰਗ ਬਣਾ ਰਹੇ ਹਾਂ। ਸ਼੍ਰੀਮਤ ਤੇ ਭਾਰਤ ਦੀ ਸੇਵਾ ਕਰ ਰਹੇ ਹਾਂ।
ਜਿੰਨਾ - ਜਿੰਨਾ ਸ਼੍ਰੀਮਤ ਤੇ ਚੱਲੋਂਗੇ ਉਨ੍ਹਾਂ ਤੁਸੀਂ ਸ਼੍ਰੇਸ਼ਠ ਬਣੋਂਗੇ। ਤੁਹਾਨੂੰ ਮਤ ਦੇਣ ਵਾਲੇ
ਢੇਰ ਨਿਕਲਣਗੇ ਇਸਲਈ ਉਹ ਵੀ ਪਰਖਣਾ ਹੈ, ਸੰਭਾਲਣਾ ਹੈ। ਕਿੱਥੇ - ਕਿੱਥੇ ਮਾਇਆ ਵੀ ਗੁਪਤ ਪ੍ਰਵੇਸ਼
ਹੋ ਜਾਂਦੀ ਹੈ। ਤੁਸੀਂ ਵਿਸ਼ਵ ਦੇ ਮਾਲਿਕ ਬਣਦੇ ਹੋ, ਅੰਦਰ ਵਿੱਚ ਬਹੁਤ ਖੁਸ਼ੀ ਰਹਿਣੀ ਚਾਹੀਦੀ ਹੈ।
ਤੁਸੀਂ ਕਹਿੰਦੇ ਹੋ ਬਾਬਾ ਅਸੀਂ ਤੁਹਾਡੇ ਤੋਂ ਸ੍ਵਰਗ ਦਾ ਵਰਸਾ ਲੈਣ ਆਏ ਹਾਂ। ਸੱਤ ਨਾਰਾਇਣ ਦੀ ਕਥਾ
ਸੁਣ ਕੇ ਅਸੀਂ ਨਰ ਤੋਂ ਨਾਰਾਇਣ, ਨਾਰੀ ਤੋਂ ਲਕਸ਼ਮੀ ਬਣਾਂਗੇ। ਤੁਸੀਂ ਸਭ ਹੱਥ ਉਠਾਉਂਦੇ ਹੋ ਬਾਬਾ
ਅਸੀਂ ਤੁਹਾਡੇ ਤੋਂ ਪੂਰਾ ਵਰਸਾ ਲੈਕੇ ਹੀ ਛੱਡਾਂਗੇ, ਨਹੀਂ ਤਾਂ ਅਸੀਂ ਕਲਪ - ਕਲਪ ਗਵਾ ਦਿਆਂਗੇ।
ਕੋਈ ਵੀ ਵਿਘਨ ਨੂੰ ਅਸੀਂ ਉਡਾ ਦੇਵਾਂਗੇ, ਇੰਨੀ ਬਹਾਦੁਰੀ ਚਾਹੀਦੀ ਹੈ। ਤੁਸੀਂ ਇੰਨੀ ਬਹਾਦੁਰੀ ਕੀਤੀ
ਹੈ ਨਾ। ਜਿਸ ਤੋਂ ਵਰਸਾ ਮਿਲਦਾ ਹੈ ਉਨ੍ਹਾਂ ਨੂੰ ਥੋੜੀ ਛੱਡਾਂਗੇ। ਕੋਈ ਤਾਂ ਚੰਗੀ ਰੀਤੀ ਠਹਿਰ ਗਏ,
ਕੋਈ ਫਿਰ ਭਗੰਤੀ ਹੋ ਗਏ। ਚੰਗਿਆਂ - ਚੰਗਿਆਂ ਨੂੰ ਮਾਇਆ ਖਾ ਗਈ। ਅਜਗਰ ਨੇ ਖਾਕੇ ਸਾਰਾ ਹਪ ਕਰ
ਲਿੱਤਾ।
ਹੁਣ ਬਾਪ ਕਹਿੰਦੇ ਹਨ ਹੇ ਆਤਮਾਓ, ਬਹੁਤ ਪਿਆਰ ਨਾਲ ਸਮਝਾਉਂਦੇ ਹਨ। ਮੈਂ ਪਤਿਤ ਦੁਨੀਆਂ ਨੂੰ ਆਕੇ
ਪਾਵਨ ਦੁਨੀਆਂ ਬਣਾਉਂਦਾ ਹਾਂ। ਹੁਣ ਪਤਿਤ ਦੁਨੀਆਂ ਦੀ ਮੌਤ ਸਾਹਮਣੇ ਖੜ੍ਹੀ ਹੈ। ਹੁਣ ਮੈਂ ਤੁਹਾਨੂੰ
ਰਾਜਾਵਾਂ ਦਾ ਰਾਜਾ ਬਣਾਉਂਦਾ ਹਾਂ। ਪਤਿਤ ਰਾਜਾਵਾਂ ਦਾ ਵੀ ਰਾਜਾ। ਸਿੰਗਲ ਤਾਜ ਵਾਲੇ ਰਾਜਾ ਡਬਲ
ਤਾਜ ਵਾਲੇ ਰਾਜਾਵਾਂ ਨੂੰ ਮੱਥਾ ਕਿਓਂ ਝੁਕਾਉਂਦੇ ਹਨ, ਅੱਧਾਕਲਪ ਬਾਦ ਜੱਦ ਇਨ੍ਹਾਂ ਦੀ ਵੀ ਉਹ
ਪਵਿੱਤਰਤਾ ਉੱਡ ਜਾਂਦੀ ਹੈ, ਤਾਂ ਰਾਵਣ ਰਾਜ ਵਿੱਚ ਸਭ ਵਿਕਾਰੀ ਅਤੇ ਪੁਜਾਰੀ ਬਣ ਜਾਂਦੇ ਹਨ। ਤਾਂ
ਹੁਣ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ - ਕੋਈ ਗਫ਼ਲਤ ਨਹੀਂ ਕਰੋ। ਭੁੱਲ ਨਾ ਜਾਓ। ਚੰਗੀ ਰੀਤੀ ਪੜ੍ਹੋ।
ਰੋਜ਼ ਕਲਾਸ ਅਟੈੱਡ ਨਹੀਂ ਕਰ ਸਕਦੇ ਹੋ ਤਾਂ ਵੀ ਬਾਬਾ ਸਭ ਪ੍ਰਬੰਧ ਦੇ ਸਕਦੇ ਹਨ। 7 ਰੋਜ਼ ਦਾ ਕੋਰਸ
ਲੋ, ਜੋ ਮੁਰਲੀ ਨੂੰ ਸਹਿਜ ਸਮਝ ਸਕੋ ਕਿੱਥੇ ਵੀ ਜਾਓ ਸਿਰਫ ਦੋ ਅੱਖਰ ਯਾਦ ਕਰੋ। ਇਹ ਹੈ ਮਹਾਮੰਤਰ।
ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਕੋਈ ਵੀ ਵਿਕਰਮ ਜਾਂ ਪਾਪ ਕਰਮ ਦੇਹ - ਅਭਿਮਾਨ ਵਿੱਚ
ਆਉਣ ਨਾਲ ਹੀ ਹੁੰਦਾ ਹੈ। ਵਿਕਰਮਾਂ ਤੋਂ ਬਚਨ ਦੇ ਲਈ ਬੁੱਧੀ ਦੀ ਪ੍ਰੀਤ ਇੱਕ ਬਾਪ ਨਾਲ ਹੀ ਲਗਾਉਣੀ
ਹੈ। ਕੋਈ ਦੇਹਧਾਰੀ ਨਾਲ ਨਹੀਂ। ਇੱਕ ਨਾਲ ਬੁੱਧੀ ਦਾ ਯੋਗ ਲਗਾਉਣਾ ਹੈ। ਅੰਤ ਤਕ ਯਾਦ ਕਰਨਾ ਹੈ ਤਾਂ
ਫਿਰ ਕੋਈ ਵਿਕਰਮ ਨਹੀਂ ਹੋਵੇਗਾ। ਇਹ ਤਾਂ ਸੜੀ ਹੋਈ ਦੇਹ ਹੈ। ਇਸ ਦਾ ਅਭਿਮਾਨ ਛੱਡ ਦੇਵੋ। ਨਾਟਕ
ਪੂਰਾ ਹੁੰਦਾ ਹੈ, ਹੁਣ ਸਾਡੇ 84 ਜਨਮ ਪੂਰੇ ਹੋਏ। ਇਹ ਪੁਰਾਣੀ ਆਤਮਾ ਪੁਰਾਣਾ ਸ਼ਰੀਰ ਹੈ। ਹੁਣ
ਤਮੋਪ੍ਰਧਾਨ ਤੋਂ ਸਤੋਪ੍ਰਧਾਨ ਬਣਨਾ ਹੈ ਫਿਰ ਸ਼ਰੀਰ ਵੀ ਸਤੋਪ੍ਰਧਾਨ ਮਿਲ ਜਾਏਗਾ। ਆਤਮਾ ਨੂੰ
ਸਤੋਪ੍ਰਧਾਨ ਬਣਾਉਣਾ ਹੈ - ਇਹ ਹੀ ਤਾਤ ਲੱਗੀ ਰਹੇ। ਬਾਪ ਸਿਰਫ ਕਹਿੰਦੇ ਹਨ ਮਾਮੇਕਮ ਯਾਦ ਕਰੋ। ਬਸ
ਇਹ ਹੀ ਓਨਾ ਰੱਖੋ। ਤੁਸੀਂ ਵੀ ਕਹਿੰਦੇ ਹੋ ਨਾ - ਬਾਬਾ ਅਸੀਂ ਪਾਸ ਹੋਕੇ ਵਿਖਾਵਾਂਗੇ। ਕਲਾਸ ਵਿੱਚ
ਜਾਣਦੇ ਹਨ ਸਭ ਨੂੰ ਸਕਾਲਰਸ਼ਿਪ ਤਾਂ ਨਹੀਂ ਮਿਲੇਗੀ। ਫਿਰ ਵੀ ਪੁਰਸ਼ਾਰਥ ਤਾਂ ਬਹੁਤ ਕਰਦੇ ਹਨ ਨਾ।
ਤੁਸੀਂ ਵੀ ਸਮਝਦੇ ਹੋ ਸਾਨੂੰ ਨਰ ਤੋਂ ਨਾਰਾਇਣ ਬਣਨ ਦਾ ਪੂਰਾ ਪੁਰਸ਼ਾਰਥ ਕਰਨਾ ਹੈ। ਘੱਟ ਕਿਓਂ ਕਰੀਏ।
ਕੋਈ ਵੀ ਗੱਲ ਦੀ ਪਰਵਾਹ ਨਹੀਂ। ਵਾਰਿਯਰ੍ਸ ਕਦੀ ਪ੍ਰਵਾਹ ਨਹੀਂ ਕਰਦੇ ਹਨ। ਕੋਈ ਕਹਿੰਦੇ ਹਨ ਬਾਬਾ
ਬਹੁਤ ਤੂਫ਼ਾਨ, ਸੁਪਨੇ ਆਦਿ ਆਉਂਦੇ ਹਨ। ਇਹ ਤਾਂ ਸਭ ਹੋਵੇਗਾ। ਤੁਸੀਂ ਇੱਕ ਬਾਪ ਨੂੰ ਯਾਦ ਕਰਦੇ ਰਹੋ।
ਇਨ੍ਹਾਂ ਦੁਸ਼ਮਨਾਂ ਤੇ ਜਿੱਤ ਪਾਉਣੀ ਹੈ। ਕੋਈ ਸਮੇਂ ਇਵੇਂ - ਇਵੇ ਸੁਪਨੇ ਆਉਣਗੇ ਨਾ ਮਨ, ਨਾ ਚਿੱਤ,
ਇਵੇਂ - ਇਵੇਂ ਘੁੱਟਕੇ ਆਉਣਗੇ। ਇਹ ਸਭ ਮਾਇਆ ਹੈ। ਅਸੀਂ ਮਾਇਆ ਨੂੰ ਜਿਤਦੇ ਹਾਂ। ਅੱਧਾਕਲਪ ਦੇ ਲਈ
ਦੁਸ਼ਮਣ ਤੋਂ ਰਾਜ ਲੈਂਦੇ ਹਾਂ, ਸਾਨੂੰ ਕੋਈ ਪ੍ਰਵਾਹ ਨਹੀਂ। ਬਹਾਦੁਰ ਕਦੀ ਚੂੰ - ਚੂੰ ਨਹੀਂ ਕਰਦੇ।
ਲੜਾਈ ਵਿਚ ਖੁਸ਼ੀ ਨਾਲ ਜਾਂਦੇ ਹਨ। ਤੁਸੀਂ ਤਾਂ ਇੱਥੇ ਬੜੇ ਅਰਾਮ ਨਾਲ ਬਾਪ ਤੋਂ ਵਰਸਾ ਲੈਂਦੇ ਹੋ।
ਇਹ ਛੀ - ਛੀ ਸ਼ਰੀਰ ਛਡਣਾ ਹੈ। ਹੁਣ ਜਾਂਦੇ ਹਾਂ ਸਵੀਟ ਸਾਈਲੈਂਸ ਹੋਮ। ਬਾਪ ਕਹਿੰਦੇ ਹਨ ਮੈਂ ਆਇਆ
ਹਾਂ, ਤੁਹਾਨੂੰ ਲੈ ਜਾਣ। ਮੈਨੂੰ ਯਾਦ ਕਰੋ ਤਾਂ ਪਾਵਨ ਬਣੋਂਗੇ। ਇਮਪਿਔਰ ਆਤਮਾ ਜਾ ਨਾ ਸਕੇ। ਇਹ ਹਨ
ਨਵੀਂਆਂ ਗੱਲਾਂ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ।
ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਵਿਕਰਮਾਂ
ਤੋਂ ਬਚਨ ਦੇ ਲਈ ਬੁੱਧੀ ਦੀ ਪ੍ਰੀਤ ਇੱਕ ਬਾਪ ਨਾਲ ਲਗਾਉਣੀ ਹੈ, ਇਸ ਸੜੀ ਹੋਈ ਦੇਹ ਦਾ ਅਭਿਮਾਨ ਛੱਡ
ਦੇਣਾ ਹੈ ।
2. ਅਸੀਂ ਵਾਰੀਅਰਸ ਹਾਂ,
ਇਸ ਸਮ੍ਰਿਤੀ ਨਾਲ ਮਾਇਆ ਰੂਪੀ ਦੁਸ਼ਮਣ ਤੇ ਵਿਜੈ ਪ੍ਰਾਪਤ ਕਰਨੀ ਹੈ, ਉਸ ਦੀ ਪਰਵਾਹ ਨਹੀਂ ਕਰਨੀ ਹੈ,
ਮਾਇਆ ਗੁਪਤ ਰੂਪ ਵਿੱਚ ਬਹੁਤ ਪ੍ਰਵੇਸ਼ ਕਰਦੀ ਹੈ ਇਸਲਈ ਉਸ ਨੂੰ ਪਰਖਣਾ ਹੈ ਅਤੇ ਸੰਭਾਲਣਾ ਹੈ।
ਵਰਦਾਨ:-
ਮਨਸਾ - ਵਾਚਾ ਅਤੇ ਕਰਮਣਾ ਦੀ ਪਵਿੱਤਰਤਾ ਵਿਚ ਸੰਪੂਰਨ ਮਾਰਕਸ ਲੈਣ ਵਾਲੇ ਨੰਬਰਵਨ ਭਵ।
ਮਨਸਾ ਪਵਿੱਤਰਤਾ ਮਤਲਬ
ਸੰਕਲਪ ਵਿਚ ਵੀ ਅਪਵਿੱਤਰਤਾ ਦੇ ਸੰਸਕਾਰ ਇਮ੍ਰਜ ਨਾ ਹੋਣ। ਸਦਾ ਆਤਮਿਕ ਸਵਰੂਪ ਮਤਲਬ ਭਾਈ - ਭਾਈ ਦੀ
ਸ੍ਰੇਸ਼ਠ ਸਮ੍ਰਿਤੀ ਰਹੇ। ਵਾਚਾ ਵਿਚ ਸਦਾ ਸਤਿਅਤਾ ਅਤੇ ਮਧੁਰਤਾ ਹੋਵੇ, ਕਰਮਣਾ ਵਿਚ ਸਦਾ ਨਿਮਰਤਾ,
ਸੰਤੁਸ਼ਟਤਾ ਅਤੇ ਹਰਸ਼ਿਤ ਮੁਖਤਾ ਹੋਵੇ। ਇਸੇ ਆਧਾਰ ਤੇ ਨੰਬਰ ਮਿਲਦੇ ਹਨ ਅਤੇ ਅਜਿਹੇ ਸੰਪੂਰਨ
ਪਵਿੱਤਰ ਆਗਿਆਕਾਰੀ ਬੱਚਿਆਂ ਦਾ ਬਾਪ ਗੁਣਗਾਨ ਕਰਦੇ ਹਨ। ਉਹ ਹੀ ਆਪਣੇ ਹਰ ਕਰਮ ਨਾਲ ਬਾਪ ਦੇ
ਕਰਤਵਿਆ ਨੂੰ ਸਿੱਧ ਕਰਨ ਵਾਲੇ ਸਮੀਪ ਰਤਨ ਹਨ।
ਸਲੋਗਨ:-
ਸੰਬੰਧ - ਸੰਪਰਕ
ਅਤੇ ਸਥਿਤੀ ਵਿਚ ਲਾਈਟ ਬਣੋ, ਦਿਨ ਚਰਿਆ ਵਿਚ ਨਹੀਂ।