16.09.25        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਤੁਸੀਂ ਹੋ ਰੂਹਾਨੀ ਪੰਡੇ , ਤੁਹਾਨੂੰ ਸਭਨੂੰ ਸ਼ਾਂਤੀਧਾਮ ਮਤਲਬ ਅਮਰਪੁਰੀ ਦਾ ਰਸਤਾ ਦੱਸਣਾ ਹੈ "

ਪ੍ਰਸ਼ਨ:-
ਤੁਹਾਨੂੰ ਬੱਚਿਆਂ ਨੂੰ ਕਿਹੜਾ ਨਸ਼ਾ ਹੈ, ਉਸ ਨਸ਼ੇ ਦੇ ਅਧਾਰ ਤੇ ਕਿਹੜੇ ਨਿਸ਼ਚੇ ਦੇ ਬੋਲ ਬੋਲਦੇ ਹੋ?

ਉੱਤਰ:-
ਤੁਹਾਨੂੰ ਬੱਚਿਆਂ ਨੂੰ ਇਹ ਨਸ਼ਾ ਹੈ ਕਿ ਅਸੀਂ ਬਾਪ ਨੂੰ ਯਾਦ ਕਰ ਜਨਮ - ਜਨਮਾਂਤ੍ਰ ਦੇ ਲਈ ਪਵਿੱਤਰ ਬਣਦੇ ਹਾਂ। ਤੁਸੀਂ ਨਿਸ਼ਚੇ ਨਾਲ ਕਹਿੰਦੇ ਹੋ ਕਿ ਭਾਵੇਂ ਕਿੰਨੇਂ ਵੀ ਵਿਘਨ ਪੈਣ ਪਰ ਸਵਰਗ ਦੀ ਸਥਾਪਨਾ ਤੇ ਹੋਣੀ ਹੀ ਹੈ। ਨਵੀਂ ਦੁਨੀਆਂ ਦੀ ਸਥਾਪਨਾ ਅਤੇ ਪੁਰਾਣੀ ਦੁਨੀਆਂ ਦਾ ਵਿਨਾਸ਼ ਹੋਣਾ ਹੀ ਹੈ। ਇਹ ਬਣਿਆ - ਬਣਾਇਆ ਡਰਾਮਾ ਹੈ, ਇਸ ਵਿੱਚ ਸੰਸ਼ੇ ਦੀ ਗੱਲ ਹੀ ਨਹੀਂ।

ਓਮ ਸ਼ਾਂਤੀ
ਰੂਹਾਨੀ ਬੱਚਿਆਂ ਪ੍ਰਤੀ ਰੂਹਾਨੀ ਬਾਪ ਸਮਝਾ ਰਹੇ ਹਨ। ਤੁਸੀਂ ਜਾਣਦੇ ਹੋ ਅਸੀਂ ਆਤਮਾ ਹਾਂ। ਇਸ ਵਕ਼ਤ ਅਸੀਂ ਰੂਹਾਨੀ ਪੰਡੇ ਬਣੇ ਹਾਂ। ਬਣਦੇ ਵੀ ਹਾਂ ਬਣਾਉਂਦੇ ਵੀ ਹਾਂ। ਇਹ ਗੱਲਾਂ ਚੰਗੀ ਤਰ੍ਹਾਂ ਧਾਰਨ ਕਰੋ। ਮਾਇਆ ਦਾ ਤੂਫ਼ਾਨ ਭੁਲਾ ਦਿੰਦਾ ਹੈ। ਰੋਜ ਸਵੇਰੇ - ਸ਼ਾਮ ਇਹ ਵਿਚਾਰ ਕਰਨਾ ਚਾਹੀਦਾ - ਇਹ ਅਮੁੱਲ ਰਤਨ ਅਮੁੱਲ ਜੀਵਨ ਦੇ ਲਈ ਰੂਹਾਨੀ ਬਾਪ ਤੋਂ ਮਿਲਦੇ ਹਨ। ਤਾਂ ਰੂਹਾਨੀ ਬਾਪ ਸਮਝਾਉਂਦੇ ਹਨ - ਬੱਚਿਓ, ਤੁਸੀਂ ਹੁਣ ਰੂਹਾਨੀ ਪੰਡੇ ਜਾਂ ਗਾਈਡ ਹੋ - ਮੁਕਤੀਧਾਮ ਦਾ ਰਸਤਾ ਦੱਸਣ ਵਾਲੇ। ਇਹ ਹੈ ਸੱਚੀ - ਸੱਚੀ ਅਮਰਕਥਾ, ਅਮਰਪੁਰੀ ਵਿੱਚ ਜਾਣ ਦੀ। ਅਮਰਪੁਰੀ ਵਿੱਚ ਜਾਣ ਦੇ ਲਈ ਤੁਸੀਂ ਪਵਿੱਤਰ ਬਣ ਰਹੇ ਹੋ। ਅਪਵਿੱਤਰ ਭ੍ਰਿਸ਼ਟਾਚਾਰੀ ਆਤਮਾ ਅਮਰਪੁਰੀ ਵਿੱਚ ਕਿਵੇਂ ਜਾਵੇਗੀ? ਮਨੁੱਖ ਅਮਰਨਾਥ ਦੀ ਯਾਤ੍ਰਾ ਤੇ ਜਾਂਦੇ ਹਨ, ਸਵਰਗ ਨੂੰ ਵੀ ਅਮਰਨਾਥ ਪੁਰੀ ਕਹਾਂਗੇ। ਇਕੱਲਾ ਅਮਰਨਾਥ ਥੋੜ੍ਹੀ ਹੁੰਦਾ ਹੈ। ਤੁਸੀਂ ਸਭ ਆਤਮਾਵਾਂ ਅਮਰਪੁਰੀ ਜਾ ਰਹੇ ਹੋ। ਉਹ ਹੈ ਆਤਮਾਵਾਂ ਦੀ ਅਮਰਪੁਰੀ ਪਰਮਧਾਮ ਫਿਰ ਅਮਰਪੁਰੀ ਵਿੱਚ ਆਉਂਦੇ ਹੋ ਸ਼ਰੀਰ ਦੇ ਨਾਲ। ਉੱਥੇ ਕੌਣ ਲੈ ਜਾਂਦੇ ਹਨ? ਪਰਮਪਿਤਾ ਸਾਰੀਆਂ ਆਤਮਾਵਾਂ ਨੂੰ ਲੈ ਜਾਂਦੇ ਹਨ। ਉਸਨੂੰ ਅਮਰਪੁਰੀ ਵੀ ਕਹਿ ਸਕਦੇ ਹਾਂ। ਪਰੰਤੂ ਰਾਈਟ ਨਾਮ ਸ਼ਾਂਤੀਧਾਮ ਹੈ। ਉੱਥੇ ਤਾਂ ਸਭ ਨੇ ਜਾਣਾ ਹੀ ਹੈ। ਡਰਾਮੇ ਦੀ ਭਾਵੀ ਟਾਲੇ ਨਹੀਂ ਟਲੇ। ਇਸਨੂੰ ਚੰਗੀ ਤਰ੍ਹਾਂ ਬੁੱਧੀ ਵਿੱਚ ਧਾਰਨ ਕਰੋ। ਪਹਿਲਾਂ - ਪਹਿਲਾਂ ਤਾਂ ਆਤਮਾ ਸਮਝੋ। ਪਰਮਪਿਤਾ ਪਰਮਾਤਮਾ ਵੀ ਆਤਮਾ ਹੀ ਹੈ। ਸਿਰਫ ਉਨ੍ਹਾਂ ਨੂੰ ਪਰਮਪਿਤਾ ਪਰਮਾਤਮਾ ਕਹਿੰਦੇ ਹਨ, ਉਹ ਸਾਨੂੰ ਸਮਝਾ ਰਹੇ ਹਨ। ਉਹ ਹੀ ਗਿਆਨ ਦਾ ਸਾਗਰ ਹੈ, ਪਵਿੱਤਰਤਾ ਦਾ ਸਾਗਰ ਹੈ। ਹੁਣ ਬੱਚਿਆਂ ਨੂੰ ਪਵਿੱਤਰ ਬਣਾਉਣ ਦੇ ਲਈ ਸ਼੍ਰੀਮਤ ਦਿੰਦੇ ਹਨ ਕਿ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਜਨਮ - ਜਨਮਾਂਤ੍ਰ ਦੇ ਪਾਪ ਕੱਟ ਜਾਣਗੇ। ਯਾਦ ਨੂੰ ਹੀ ਯੋਗ ਕਿਹਾ ਜਾਂਦਾ ਹੈ। ਤੁਸੀਂ ਤਾਂ ਬੱਚੇ ਹੋ ਨਾ। ਬਾਪ ਨੂੰ ਯਾਦ ਕਰਨਾ ਹੈ। ਯਾਦ ਨਾਲ ਹੀ ਬੇੜਾ ਪਾਰ ਹੈ। ਇਸ ਵਿਸ਼ੇ ਨਗਰੀ ਵਿਚੋਂ ਤੁਸੀਂ ਸ਼ਿਵ ਨਗਰੀ ਵਿੱਚ ਜਾਵੋਗੇ ਫਿਰ ਵਿਸ਼ਨੂੰਪੁਰੀ ਵਿੱਚ ਆਵੋਗੇ। ਅਸੀਂ ਪੜ੍ਹਦੇ ਹੀ ਹਾਂ ਉੱਥੇ ਦੇ ਲਈ, ਇੱਥੇ ਦੇ ਲਈ ਨਹੀਂ। ਇੱਥੇ ਜੋ ਰਾਜੇ ਬਣਦੇ ਹਨ, ਧਨ ਦਾਨ ਕਰਨ ਨਾਲ ਬਣਦੇ ਹਨ। ਕਈ ਹਨ ਜੋ ਗਰੀਬਾਂ ਦੀ ਬਹੁਤ ਸੰਭਾਲ ਕਰਦੇ ਹਨ, ਕਈ ਹਸਪਤਾਲ, ਧਰਮਸ਼ਾਲਾ ਆਦਿ ਬਣਾਉਂਦੇ ਹਨ, ਕਈ ਧਨ ਦਾਨ ਕਰਦੇ ਹਨ। ਜਿਵੇਂ ਸਿੰਧ ਵਿੱਚ ਮੂਲਚੰਦ ਸੀ, ਗਰੀਬਾਂ ਦੇ ਕੋਲ ਜਾਕੇ ਦਾਨ ਕਰਦੇ ਸਨ। ਅਜਿਹੇ ਬਹੁਤ ਦਾਨੀ ਹੁੰਦੇ ਹਨ। ਸਵੇਰੇ ਉੱਠਕੇ ਅੰਨ ਦੀ ਮੁੱਠੀ ਕੱਢਦੇ ਹਨ, ਗਰੀਬਾਂ ਨੂੰ ਦਾਨ ਕਰਦੇ ਹਨ। ਅਜਕਲ੍ਹ ਤੇ ਠੱਗੀ ਬਹੁਤ ਲੱਗੀ ਹੋਈ ਹੈ। ਪਾਤਰ ਨੂੰ ਦਾਨ ਦੇਣਾ ਚਾਹੀਦਾ ਹੈ। ਉਹ ਅਕਲ ਤਾਂ ਹੈ ਨਹੀਂ। ਬਾਹਰ ਜੋ ਭੀਖ ਮੰਗਣ ਵਾਲੇ ਬੈਠੇ ਰਹਿੰਦੇ ਹਨ ਉਨ੍ਹਾਂਨੂੰ ਦਾਨ ਦੇਣਾ, ਉਹ ਵੀ ਕੋਈ ਦਾਨ ਨਹੀਂ। ਉਨ੍ਹਾਂ ਦਾ ਤਾਂ ਇਹ ਧੰਧਾ ਹੈ। ਗਰੀਬਾਂ ਨੂੰ ਦਾਨ ਦੇਣ ਵਾਲੇ ਚੰਗੀ ਪਦਵੀ ਪਾਉਂਦੇ ਹਨ।

ਹੁਣ ਤੁਸੀਂ ਸਭ ਹੋ ਰੂਹਾਨੀ ਪੰਡੇ। ਤੁਸੀਂ ਪ੍ਰਦਰਸ਼ਨੀ ਜਾਂ ਮਿਊਜ਼ੀਅਮ ਖੋਲਦੇ ਹੋ ਤਾਂ ਅਜਿਹਾ ਨਾਮ ਲਿਖੋ ਜੋ ਸਿੱਧ ਹੋ ਜਾਵੇ ਗਾਈਡ ਟੂ ਹੈਵਿਨ ਜਾਂ ਨਵੀਂ ਵਿਸ਼ਵ ਦੀ ਰਾਜਧਾਨੀ ਦੇ ਗਾਈਡਜ਼। ਪਰੰਤੂ ਮਨੁੱਖ ਕੁਝ ਵੀ ਸਮਝਦੇ ਨਹੀਂ ਹਨ। ਇਹ ਹੈ ਹੀ ਕੰਡਿਆਂ ਦਾ ਜੰਗਲ। ਸਵਰਗ ਹੈ ਫੁੱਲਾਂ ਦਾ ਬਗੀਚਾ, ਜਿੱਥੇ ਦੇਵਤੇ ਰਹਿੰਦੇ ਹਨ। ਤੁਸੀਂ ਬੱਚਿਆਂ ਨੂੰ ਇਹ ਨਸ਼ਾ ਰਹਿਣਾ ਚਾਹੀਦਾ ਹੈ ਕਿ ਅਸੀਂ ਬਾਪ ਨੂੰ ਯਾਦ ਕਰ ਜਨਮ - ਜਨਮਾਂਤ੍ਰ ਦੇ ਲਈ ਪਵਿੱਤਰ ਬਣਦੇ ਹਾਂ। ਤੁਸੀਂ ਜਾਣਦੇ ਹੋ ਭਾਵੇਂ ਕਿੰਨੇਂ ਵੀ ਵਿਘਨ ਪੈਣ ਸਵਰਗ ਦੀ ਸਥਾਪਨਾ ਤਾਂ ਜਰੂਰ ਹੋਣੀ ਹੈ ਨਵੀਂ ਦੁਨੀਆਂ ਦੀ ਸਥਾਪਨਾ ਅਤੇ ਪੁਰਾਣੀ ਦਾ ਵਿਨਾਸ਼ ਹੋਣਾ ਹੀ ਹੈ। ਇਹ ਬਣਿਆ - ਬਣਾਇਆ ਡਰਾਮਾ ਹੈ, ਇਸ ਵਿੱਚ ਸੰਸ਼ੇ ਦੀ ਗੱਲ ਹੀ ਨਹੀਂ। ਜ਼ਰਾ ਵੀ ਸੰਸ਼ੇ ਨਹੀਂ ਲਿਆਉਣਾ ਚਾਹੀਦਾ। ਇਹ ਤਾਂ ਸਭ ਕਹਿੰਦੇ ਹਨ ਪਤਿਤ - ਪਾਵਨ। ਅੰਗਰੇਜ਼ੀ ਵਿੱਚ ਵੀ ਕਹਿੰਦੇ ਹਨ ਆਕੇ ਲਿਬਰੇਟ ਕਰੋ ਦੁਖ ਤੋਂ। ਦੁਖ ਹੈ ਹੀ 5 ਵਿਕਾਰਾਂ ਨਾਲ। ਉਹ ਹੈ ਹੀ ਵਾਈਸਲੈਸ ਵਰਲਡ, ਸੁਖਧਾਮ। ਹੁਣ ਤੁਸੀਂ ਬੱਚਿਆਂ ਨੇ ਜਾਣਾ ਹੈ ਸਵਰਗ ਵਿੱਚ। ਮਨੁੱਖ ਸਮਝਦੇ ਹਨ ਸਵਰਗ ਉੱਪਰ ਵਿੱਚ ਹੈ, ਉਨ੍ਹਾਂ ਨੂੰ ਇਹ ਪਤਾ ਨਹੀ ਹੈ ਕਿ ਮੁਕਤੀਧਾਮ ਉੱਪਰ ਵਿੱਚ ਹੈ। ਜੀਵਨਮੁਕਤੀ ਵਿੱਚ ਤਾਂ ਇੱਥੇ ਹੀ ਆਉਣਾ ਹੈ। ਇਹ ਬਾਪ ਤੁਹਾਨੂੰ ਸਮਝਾਉਂਦੇ ਹਨ, ਉਸਨੂੰ ਚੰਗੀ ਤਰ੍ਹਾਂ ਧਾਰਨ ਕਰ ਨਾਲੇਜ਼ ਦਾ ਹੀ ਮੰਥਨ ਕਰਨਾ ਹੈ। ਸਟੂਡੈਂਟ ਵੀ ਘਰ ਵਿੱਚ ਇਹ ਹੀ ਖ਼ਿਆਲ ਕਰਦੇ ਰਹਿੰਦੇ ਹਨ - ਇਹ ਪੇਪਰ ਭਰਕੇ ਦੇਣਾ ਹੈ, ਅੱਜ ਇਹ ਕਰਨਾ ਹੈ। ਤਾਂ ਤੁਸੀਂ ਬੱਚਿਆਂ ਨੂੰ ਆਪਣੇ ਕਲਿਆਣ ਦੇ ਲਈ ਆਤਮਾ ਨੂੰ ਸਤੋਪ੍ਰਧਾਨ ਬਣਾਉਣਾ ਹੈ। ਪਵਿੱਤਰ ਬਣ ਮੁਕਤੀਧਾਮ ਵਿੱਚ ਜਾਣਾ ਹੈ ਅਤੇ ਨਾਲੇਜ਼ ਨਾਲ ਫਿਰ ਦੇਵਤਾ ਬਣਦੇ ਹਾਂ। ਆਤਮਾ ਕਹਿੰਦੀ ਹੈ ਨਾ ਅਸੀਂ ਮਨੁੱਖ ਤੋਂ ਬੈਰਿਸਟਰ ਬਣਦੇ ਹਾਂ। ਅਸੀਂ ਆਤਮਾ ਮਨੁੱਖ ਤੋਂ ਗਵਰਨਰ ਬਣਦੇ ਹਾਂ। ਆਤਮਾ ਬਣਦੀ ਹੈ ਸ਼ਰੀਰ ਦੇ ਨਾਲ। ਸ਼ਰੀਰ ਖ਼ਤਮ ਹੋ ਜਾਂਦਾ ਹੈ ਤਾਂ ਫਿਰ ਨਵੇਂ ਸਿਰਿਉਂ ਪੜ੍ਹਨਾ ਪੈਂਦਾ ਹੈ। ਆਤਮਾ ਹੀ ਪੁਰਸ਼ਾਰਥ ਕਰਦੀ ਹੈ ਵਿਸ਼ਵ ਦਾ ਮਾਲਿਕ ਬਣਨ ਲਈ। ਬਾਪ ਕਹਿੰਦੇ ਹਨ ਇਹ ਪੱਕਾ ਯਾਦ ਕਰ ਲਵੋ ਕਿ ਅਸੀਂ ਆਤਮਾ ਹਾਂ, ਦੇਵਤਾਵਾਂ ਨੂੰ ਇਵੇਂ ਨਹੀਂ ਕਹਿਣਾ ਪੈਂਦਾ, ਯਾਦ ਨਹੀਂ ਕਰਨਾ ਪੈਂਦਾ ਕਿਉਂਕਿ ਉਹ ਤਾਂ ਹਨ ਹੀ ਪਾਵਨ। ਪ੍ਰਾਲਬੱਧ ਭੋਗ ਰਹੇ ਹਨ, ਪਤਿਤ ਥੋੜ੍ਹੀ ਨਾ ਹਨ ਜੋ ਬਾਪ ਨੂੰ ਯਾਦ ਕਰਨ। ਤੁਸੀਂ ਆਤਮਾ ਪਤਿਤ ਹੋ ਇਸਲਈ ਬਾਪ ਨੂੰ ਯਾਦ ਕਰਨਾ ਹੈ। ਉਨ੍ਹਾਂ ਨੂੰ ਤੇ ਯਾਦ ਕਰਨ ਦੀ ਲੋੜ ਨਹੀਂ। ਇਹ ਡਰਾਮਾ ਹੈ ਨਾ। ਇੱਕ ਵੀ ਦਿਨ ਇੱਕੋ ਜਿਹਾ ਨਹੀਂ ਹੁੰਦਾ। ਇਹ ਡਰਾਮਾ ਚਲਦਾ ਰਹਿੰਦਾ ਹੈ। ਸਾਰੇ ਦਿਨ ਦਾ ਪਾਰ੍ਟ ਸੈਕਿੰਡ ਬਾਈ ਸੈਕਿੰਡ ਬਦਲਦਾ ਰਹਿੰਦਾ ਹੈ। ਸ਼ੂਟ ਹੁੰਦਾ ਰਹਿੰਦਾ ਹੈ। ਤਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ, ਕਿਸੇ ਵੀ ਗੱਲ ਵਿੱਚ ਹਾਰਟਫੇਲ੍ਹ ਨਾ ਹੋਵੇ। ਇਹ ਗਿਆਨ ਦੀਆਂ ਗੱਲਾਂ ਹਨ। ਭਾਵੇਂ ਆਪਣਾ ਧੰਧਾ ਆਦਿ ਵੀ ਕਰੋ, ਪਰੰਤੂ ਭਵਿੱਖ ਉੱਚ ਪਦਵੀ ਪਾਉਣ ਦੇ ਲਈ ਪੁਰਸ਼ਾਰਥ ਕਰੋ। ਗ੍ਰਹਿਸਤ ਵਿਵਹਾਰ ਵਿੱਚ ਵੀ ਰਹਿਣਾ ਹੈ। ਕੁਮਾਰੀਆਂ ਤਾਂ ਗ੍ਰਹਿਸਤ ਵਿੱਚ ਗਈਆਂ ਹੀ ਨਹੀਂ ਹਨ। ਗ੍ਰਹਿਸਤੀ ਉਨ੍ਹਾਂਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਬਾਲ ਬੱਚੇ ਹਨ। ਬਾਪ ਤਾਂ ਅਧਰਕੁਮਾਰੀ ਅਤੇ ਕੁਮਾਰੀ ਸਭਨੂੰ ਪੜ੍ਹਾਉਂਦੇ ਹਨ। ਅਧਰਕੁਮਾਰੀ ਦਾ ਵੀ ਅਰਥ ਨਹੀ ਸਮਝਦੇ। ਕੀ ਅੱਧਾ ਸ਼ਰੀਰ ਹੈ? ਹੁਣ ਤੁਸੀਂ ਜਾਣਦੇ ਹੋ ਕੰਨਿਆ ਪਵਿੱਤਰ ਹੈ ਅਤੇ ਅਧਰ ਕੰਨਿਆ ਉਨ੍ਹਾਂਨੂੰ ਕਿਹਾ ਜਾਂਦਾ ਹੈ ਜੋ ਅਪਵਿੱਤਰ ਬਣਨ ਦੇ ਬਾਦ ਪਵਿੱਤਰ ਬਣਦੀ ਹੈ। ਤੁਹਾਡਾ ਹੀ ਯਾਦੱਗਰ ਖੜ੍ਹਾ ਹੈ। ਬਾਪ ਹੀ ਤੁਹਾਨੂੰ ਬੱਚਿਆਂ ਨੂੰ ਸਮਝਾਉਂਦੇ ਹਨ। ਬਾਪ ਤੁਹਾਨੂੰ ਪੜ੍ਹਾ ਰਹੇ ਹਨ। ਤੁਸੀਂ ਜਾਣਦੇ ਹੋ ਅਸੀਂ ਆਤਮਾਵਾਂ ਮੂਲਵਤਨ ਨੂੰ ਵੀ ਜਾਣਦੇ ਹਾਂ, ਫਿਰ ਸੂਰਜਵੰਸ਼ੀ, ਚੰਦ੍ਰਵੰਸ਼ੀ ਕਿਵੇਂ ਰਾਜ ਕਰਦੇ ਹਨ, ਖ਼ਤ੍ਰੀਪਨ ਦੀ ਨਿਸ਼ਾਨੀ ਬਾਣ ਕਿਉਂ ਦਿੱਤੇ ਹਨ, ਇਹ ਵੀ ਤੁਸੀਂ ਜਾਣਦੇ ਹੋ। ਲੜ੍ਹਾਈ ਆਦਿ ਦੀ ਤਾਂ ਗੱਲ ਹੈ ਨਹੀਂ। ਨਾਂ ਅਸੁਰਾਂ ਦੀ ਗੱਲ ਹੈ, ਨਾ ਚੋਰੀ ਦੀ ਗੱਲ ਸਿੱਧ ਹੁੰਦੀ ਹੈ। ਅਜਿਹਾ ਤਾਂ ਕੋਈ ਰਾਵਣ ਹੁੰਦਾ ਨਹੀਂ ਜੋ ਸੀਤਾ ਨੂੰ ਲੈ ਜਾਵੇ। ਤਾਂ ਬਾਪ ਸਮਝਾਉਂਦੇ ਹਨ ਮਿੱਠੇ - ਮਿੱਠੇ ਬੱਚੇ ਤੁਸੀਂ ਸਮਝਦੇ ਹੋ ਅਸੀਂ ਹਾਂ ਹੈਵਿਨ ਦੇ, ਮੁਕਤੀ- ਜੀਵਨਮੁਕਤੀ ਧਾਮ ਦੇ ਪੰਡੇ। ਉਹ ਹਨ ਜਿਸਮਾਨੀ ਪੰਡੇ। ਅਸੀਂ ਹਾਂ ਰੂਹਾਨੀ ਪੰਡੇ। ਉਹ ਹਨ ਕਲਯੁਗੀ ਬ੍ਰਾਹਮਣ। ਪੁਰਸ਼ੋਤਮ ਬਣਨ ਦੇ ਲਈ ਪੜ੍ਹ ਰਹੇ ਹਾਂ। ਅਸੀਂ ਪੁਰਸ਼ੋਤਮ ਸੰਗਮਯੁਗ ਤੇ ਹਾਂ। ਬਾਬਾ ਕਈ ਤਰੀਕਿਆਂ ਨਾਲ ਸਮਝਾਉਂਦੇ ਰਹਿੰਦੇ ਹਨ। ਫਿਰ ਵੀ ਦੇਹ - ਅਭਿਮਾਨ ਵਿੱਚ ਆਉਣ ਨਾਲ ਭੁੱਲ ਜਾਂਦੇ ਹਨ। ਮੈਂ ਆਤਮਾ ਹਾਂ, ਬਾਪ ਦਾ ਬੱਚਾ ਹੈ, ਉਹ ਨਸ਼ਾ ਨਹੀਂ ਰਹਿੰਦਾ ਹੈ। ਜਿਨਾਂ ਯਾਦ ਕਰਦੇ ਰਹੋਗੇ ਉਨਾਂ ਦੇਹ - ਅਭਿਮਾਨ ਟੁੱਟਦਾ ਜਾਵੇਗਾ। ਆਪਣੀ ਸੰਭਾਲ ਕਰਦੇ ਰਹੋ। ਦੇਖੋ, ਸਾਡਾ ਦੇਹ - ਅਭਿਮਾਨ ਟੁੱਟਿਆ ਹੈ? ਅਸੀਂ ਹੁਣ ਜਾ ਰਹੇ ਹਾਂ ਫਿਰ ਅਸੀਂ ਵਿਸ਼ਵ ਦੇ ਮਾਲਿਕ ਬਣਾਂਗੇ। ਸਾਡਾ ਪਾਰ੍ਟ ਹੀ ਹੀਰੋ - ਹੀਰੋਇਨ ਦਾ ਹੈ। ਹੀਰੋ - ਹੀਰੋਇਨ ਨਾਮ ਉਦੋਂ ਪੈਂਦਾ ਹੈ ਜਦੋਂ ਕੋਈ ਜਿੱਤ ਪਾਉਂਦੇ ਹਨ। ਤੁਸੀਂ ਜਿੱਤ ਪਾਉਂਦੇ ਹੋ ਤਾਂ ਤੁਹਾਡਾ ਨਾਮ ਹੀਰੋ - ਹੀਰੋਇਨ ਨਾਮ ਪੈਂਦਾ ਹੈ ਇਸ ਵਕ਼ਤ, ਇਸ ਤੋਂ ਪਹਿਲਾਂ ਨਹੀਂ ਸੀ। ਹਾਰਨ ਵਾਲਿਆਂ ਨੂੰ ਹੀਰੋ - ਹੀਰੋਇਨ ਨਹੀਂ ਕਹਾਂਗੇ। ਤੁਹਾਡਾ ਪਾਰ੍ਟ ਉੱਚ ਤੋਂ ਉੱਚ ਹੈ। ਕੌਡੀ ਅਤੇ ਹੀਰੇ ਦਾ ਤਾਂ ਬਹੁਤ ਫ਼ਰਕ ਹੈ। ਭਾਵੇਂ ਕੋਈ ਕਿੰਨੇਂ ਵੀ ਲਖਪਤੀ ਜਾਂ ਕਰੋੜਪਤੀ ਹੋਣ ਪ੍ਰੰਤੂ ਤੁਸੀਂ ਜਾਣਦੇ ਹੋ ਇਹ ਸਭ ਵਿਨਾਸ਼ ਹੋ ਜਾਣਗੇ।

ਤੁਸੀਂ ਆਤਮਾਵਾਂ ਧਨਵਾਨ ਬਣਦੀਆਂ ਜਾਂਦੀਆਂ ਹੋ। ਬਾਕੀ ਸਭ ਦਿਵਾਲੇ ਵਿੱਚ ਜਾ ਰਹੇ ਹਨ। ਇਹ ਸਭ ਗੱਲਾਂ ਧਾਰਨ ਕਰਨੀਆਂ ਹਨ। ਨਿਸ਼ਚੇ ਵਿੱਚ ਰਹਿਣਾ ਹੈ। ਇੱਥੇ ਨਸ਼ਾ ਚੜ੍ਹਦਾ ਹੈ, ਬਾਹਰ ਜਾਣ ਤੇ ਨਸ਼ਾ ਉਤਰ ਜਾਂਦਾ ਹੈ। ਇਥੋਂ ਦੀਆਂ ਗੱਲਾਂ ਇੱਥੇ ਰਹਿ ਜਾਂਦੀਆਂ ਹਨ। ਬਾਪ ਕਹਿੰਦੇ ਹਨ ਬੁੱਧੀ ਵਿੱਚ ਰਹੇ - ਬਾਪ ਸਾਨੂੰ ਪੜ੍ਹਾ ਰਹੇ ਹਨ। ਜਿਸ ਪੜ੍ਹਾਈ ਨਾਲ ਅਸੀਂ ਮਨੁੱਖ ਤੋਂ ਦੇਵਤਾ ਬਣ ਜਾਵਾਂਗੇ। ਇਸ ਵਿੱਚ ਤਕਲੀਫ ਦੀ ਕੋਈ ਗੱਲ ਨਹੀਂ। ਧੰਦੇ ਆਦਿ ਵਿਚੋਂ ਵੀ ਕੁਝ ਟਾਈਮ ਕੱਢ ਕੇ ਯਾਦ ਕਰ ਸਕਦੇ ਹੋ। ਇਹ ਵੀ ਆਪਣੇ ਲਈ ਧੰਧਾ ਹੈ ਨਾ। ਛੁੱਟੀ ਲੈਕੇ ਜਾਈਏ ਬਾਬਾ ਨੂੰ ਯਾਦ ਕਰੋ। ਇਹ ਕੋਈ ਝੂਠ ਨਹੀਂ ਬੋਲਦੇ ਹਨ। ਸਾਰਾ ਦਿਨ ਇਵੇਂ ਹੀ ਥੋੜੀ ਗਵਾਉਣਾ ਹੈ। ਅਸੀਂ ਭਵਿੱਖ ਦਾ ਤਾਂ ਕੁਝ ਖਿਆਲ ਕਰੀਏ। ਯੁਕਤੀਆਂ ਬਹੁਤ ਹਨ, ਜਿੰਨਾ ਹੋ ਸਕੇ ਟਾਈਮ ਕੱਢਕੇ ਬਾਪ ਨੂੰ ਯਾਦ ਕਰੋ। ਸ਼ਰੀਰ ਨਿਰਵਾਹ ਦੇ ਲਈ ਧੰਧਾ ਆਦਿ ਵੀ ਭਾਵੇਂ ਕਰੋ। ਅਸੀਂ ਤੁਹਾਨੂੰ ਵਿਸ਼ਵ ਦਾ ਮਾਲਿਕ ਬਣਨ ਦੀ ਬਹੁਤ ਚੰਗੀ ਰਾਏ ਦਿੰਦੇ ਹਾਂ। ਤੁਸੀਂ ਬੱਚੇ ਵੀ ਸਭ ਨੂੰ ਰਾਏ ਦੇਣ ਵਾਲੇ ਠਹਿਰੇ। ਵਜ਼ੀਰ ਰਾਏ ਦੇ ਲਈ ਹੁੰਦੇ ਹਨ ਨਾ। ਤੁਸੀਂ ਐਡਵਾਈਜ਼ਰ ਹੋ। ਸਭ ਨੂੰ ਮੁਕਤੀ - ਜੀਵਨਮੁਕਤੀ ਕਿਵੇਂ ਮਿਲੇ, ਇਸ ਜਨਮ ਵਿੱਚ ਉਹ ਰਸਤਾ ਦੱਸਦੇ ਹੋ। ਮਨੁੱਖ ਸਲੋਗਨ ਆਦਿ ਬਣਾਉਂਦੇ ਹਨ ਤਾਂ ਦੀਵਾਰ ਵਿੱਚ ਉੱਪਰ ਲਗਾ ਦਿੰਦੇ ਹਨ। ਜਿਵੇਂ ਤੁਸੀਂ ਲਿਖਦੇ ਹੋ ‘ਬੀ ਹੋਲੀ ਐਂਡ ਰਾਜਯੋਗੀ’। ਪਰ ਇਸ ਨਾਲ ਸਮਝਣਗੇ ਨਹੀਂ। ਹੁਣ ਤੁਸੀਂ ਸਮਝਦੇ ਹੋ ਸਾਨੂੰ ਬਾਪ ਤੋਂ ਇਹ ਵਰਸਾ ਮਿਲ ਰਿਹਾ ਹੈ, ਮੁਕਤੀਧਾਮ ਦਾ ਵੀ ਵਰਸਾ ਹੈ। ਮੈਨੂੰ ਤੁਸੀਂ ਪਤਿਤ - ਪਾਵਨ ਕਹਿੰਦੇ ਹੋ ਤਾਂ ਮੈਂ ਆਕੇ ਰਾਏ ਦਿੰਦਾ ਹਾਂ, ਪਾਵਨ ਬਣਨ ਦੀ। ਤੁਸੀਂ ਵੀ ਐਡਵਾਈਜ਼ਰ ਹੋ। ਮੁਕਤੀਧਾਮ ਵਿੱਚ ਕੋਈ ਵੀ ਜਾ ਨਹੀਂ ਸਕਦੇ, ਜੱਦ ਤਕ ਬਾਪ ਐਡਵਾਈਜ਼ ਨਾ ਕਰੇ, ਸ਼੍ਰੀਮਤ ਨਾ ਦੇਵੇ। ਸ਼੍ਰੀ ਅਰਥਾਤ ਸ਼੍ਰੇਸ਼ਠ ਮਤ ਹੈ ਹੀ ਸ਼ਿਵਬਾਬਾ ਦੀ। ਆਤਮਾਵਾਂ ਨੂੰ ਸ਼੍ਰੀਮਤ ਮਿਲਦੀ ਹੈ ਸ਼ਿਵਬਾਬਾ ਦੀ। ਪਾਪ ਆਤਮਾ, ਪੁੰਨਯ ਆਤਮਾ ਕਿਹਾ ਜਾਂਦਾ ਹੈ। ਪਾਪ ਸ਼ਰੀਰ ਨਹੀਂ ਕਹਾਂਗੇ। ਆਤਮਾ ਸ਼ਰੀਰ ਨਾਲ ਪਾਪ ਕਰਦੀ ਹੈ ਇਸਲਈ ਪਾਪ ਆਤਮਾ ਕਿਹਾ ਜਾਂਦਾ ਹੈ। ਸ਼ਰੀਰ ਬਗੈਰ ਆਤਮਾ ਨਾ ਪਾਪ ਨਾ ਪੁੰਨਯ ਕਰ ਸਕਦੀ ਹੈ। ਤਾਂ ਜਿੰਨਾ ਹੋ ਸਕੇ ਵਿਚਾਰ ਸਾਗਰ ਮੰਥਨ ਕਰੋ। ਟਾਈਮ ਤਾਂ ਬਹੁਤ ਹੈ। ਟੀਚਰ ਜਾਂ ਪ੍ਰੋਫੈਸਰ ਹੈ ਤਾਂ ਉਨ੍ਹਾਂ ਨੂੰ ਵੀ ਯੁਕਤੀ ਨਾਲ ਇਹ ਰੂਹਾਨੀ ਪੜ੍ਹਾਈ ਪੜ੍ਹਾਉਣੀ ਚਾਹੀਦੀ ਹੈ, ਜਿਸ ਨਾਲ ਕਲਿਆਣ ਹੋ। ਬਾਕੀ ਇਸ ਜਿਸਮਾਨੀ ਪੜ੍ਹਾਈ ਨਾਲ ਕੀ ਹੋਵੇਗਾ। ਅਸੀਂ ਇਹ ਪੜ੍ਹਾਉਂਦੇ ਹਾਂ। ਬਾਕੀ ਥੋੜੇ ਦਿਨ ਹਨ, ਵਿਨਾਸ਼ ਸਾਹਮਣੇ ਖੜਿਆ ਹੈ। ਅੰਦਰ ਉੱਛਲ ਆਉਂਦੀ ਰਹੇਗੀ - ਕਿਵੇਂ ਮਨੁੱਖਾਂ ਨੂੰ ਰਸਤਾ ਦੱਸੀਏ।

ਇੱਕ ਬੱਚੀ ਨੂੰ ਪੇਪਰ ਮਿਲਿਆ ਸੀ ਜਿਸ ਵਿੱਚ ਗੀਤਾ ਦੇ ਭਗਵਾਨ ਦੀ ਗੱਲ ਪੁੱਛੀ ਗਈ ਸੀ। ਤਾਂ ਉਸ ਨੇ ਲਿਖ ਦਿੱਤਾ ਕਿ ਗੀਤਾ ਦਾ ਭਗਵਾਨ ਸ਼ਿਵ ਹੈ ਤਾਂ ਉਨ੍ਹਾਂ ਨੂੰ ਨਾ ਪਾਸ ਕਰ ਦਿੱਤਾ। ਸਮਝਦੀ ਸੀ ਮੈਂ ਤਾਂ ਬਾਪ ਦੀ ਮਹਿਮਾ ਲਿਖਦੀ ਹਾਂ - ਗੀਤਾ ਦਾ ਭਗਵਾਨ ਸ਼ਿਵ ਹੈ। ਉਹ ਗਿਆਨ ਦਾ ਸਾਗਰ ਹੈ, ਪ੍ਰੇਮ ਦਾ ਸਾਗਰ ਹੈ। ਕ੍ਰਿਸ਼ਨ ਦੀ ਆਤਮਾ ਵੀ ਗਿਆਨ ਪਾ ਰਹੀ ਹੈ। ਇਹ ਬੈਠ ਲਿਖਿਆ ਤਾਂ ਫੇਲ ਹੋ ਗਈ। ਮਾਂ - ਬਾਪ ਨੂੰ ਕਿਹਾ - ਅਸੀਂ ਇਹ ਨਹੀਂ ਪੜ੍ਹਾਂਗੀ। ਹੁਣ ਇਸ ਰੂਹਾਨੀ ਪੜ੍ਹਾਈ ਵਿੱਚ ਲੱਗ ਜਾਵਾਂਗੀ। ਬੱਚੀ ਵੀ ਬੜੀ ਫਸਟਕਲਾਸ ਹੈ। ਪਹਿਲੇ ਹੀ ਕਹਿੰਦੀ ਸੀ ਅਸੀਂ ਇਵੇਂ ਲਿਖਾਂਗੇ, ਨਾਪਾਸ ਹੋ ਜਾਵਾਂਗੀ। ਪਰ ਸੱਚ ਤਾਂ ਲਿਖਣਾ ਹੈ ਨਾ। ਅੱਗੇ ਚਲ ਕੇ ਸਮਝਣਗੇ ਬਰੋਬਰ ਇਸ ਬੱਚੀ ਨੇ ਜੋ ਲਿਖਿਆ ਸੀ ਉਹ ਸੱਤ ਸੀ। ਜੱਦ ਪ੍ਰਭਾਵ ਨਿਕਲੇਗਾ ਜਾਂ ਪ੍ਰਦਰਸ਼ਨੀ ਜਾਂ ਮਿਯੂਜ਼ਿਯਮ ਵਿੱਚ ਉਨ੍ਹਾਂ ਨੂੰ ਬਲਾਉਣਗੇ ਤਾਂ ਪਤਾ ਚਲੇਗਾ ਅਤੇ ਬੁੱਧੀ ਵਿੱਚ ਆਏਗਾ ਇਹ ਤਾਂ ਰਾਈਟ ਹੈ। ਢੇਰ ਦੇ ਢੇਰ ਮਨੁੱਖ ਆਉਂਦੇ ਹਨ ਤਾਂ ਵਿਚਾਰ ਕਰਨਾ ਹੈ ਇਵੇਂ ਕਰੀਏ ਜੋ ਮਨੁੱਖ ਝੱਟ ਸਮਝ ਜਾਣ ਕਿ ਇਹ ਕੋਈ ਨਵੀਂ ਗੱਲ ਹੈ। ਕੋਈ ਨਾ ਕੋਈ ਜਰੂਰ ਸਮਝਣਗੇ, ਜੋ ਇੱਥੇ ਦੇ ਹੋਣਗੇ। ਤੁਸੀਂ ਸਭ ਨੂੰ ਰੂਹਾਨੀ ਰਸਤਾ ਦੱਸਦੇ ਹੋ। ਵਿਚਾਰੇ ਕਿੰਨੇ ਦੁਖੀ ਹਨ, ਉਨ੍ਹਾਂ ਸਭ ਦੇ ਦੁੱਖ ਕਿਵੇਂ ਦੂਰ ਕਰੀਏ। ਖਿਟਪਿਟ ਤਾਂ ਬਹੁਤ ਹੈ ਨਾ। ਇੱਕ - ਦੋ ਦੇ ਦੁਸ਼ਮਣ ਬਣਦੇ ਹਨ ਤਾਂ ਕਿਵੇਂ ਖਤਮ ਕਰ ਦਿੰਦੇ ਹਨ। ਹੁਣ ਬਾਪ ਬੱਚਿਆਂ ਨੂੰ ਚੰਗੀ ਰੀਤੀ ਸਮਝਾਉਂਦੇ ਰਹਿੰਦੇ ਹਨ। ਮਾਤਾਵਾਂ ਤਾਂ ਵਿਚਾਰੀਆਂ ਅਬੋਧ ਹੁੰਦੀਆਂ ਹਨ। ਕਹਿੰਦੀਆਂ ਹਨ ਅਸੀਂ ਪੜ੍ਹੀ - ਲਿਖੀ ਨਹੀਂ ਹਾਂ। ਬਾਪ ਕਹਿੰਦੇ ਹਨ ਨਹੀਂ ਪੜ੍ਹੇ ਤਾਂ ਚੰਗਾ ਹੈ। ਵੇਦ - ਸ਼ਾਸਤਰ ਜੋ ਕੁਝ ਪੜ੍ਹੇ ਉਹ ਸਭ ਭੁੱਲ ਜਾਣਾ ਹੈ। ਹੁਣ ਮੈਂ ਜੋ ਸੁਣਾਉਂਦਾ ਹਾਂ, ਉਹ ਸੁਣੋ। ਸਮਝਾਉਣਾ ਚਾਹੀਦਾ ਹੈ - ਸਦਗਤੀ ਨਿਰਾਕਾਰ ਪਰਮਪਿਤਾ ਪਰਮਾਤਮਾ ਬਗੈਰ ਕੋਈ ਕਰ ਨਾ ਸਕੇ। ਮਨੁੱਖਾਂ ਵਿੱਚ ਗਿਆਨ ਹੀ ਨਹੀਂ ਤਾਂ ਉਹ ਫਿਰ ਸਦਗਤੀ ਕਿਵੇਂ ਕਰ ਸਕਦੇ ਹਨ। ਸਦਗਤੀ ਦਾਤਾ ਗਿਆਨ ਦਾ ਸਾਗਰ ਹੈ ਹੀ ਇੱਕ। ਮਨੁੱਖ ਇਵੇਂ ਥੋੜੀ ਕਹਿਣਗੇ, ਜੋ ਇੱਥੇ ਦੇ ਹੋਣਗੇ ਉਹ ਹੀ ਸਮਝਣ ਦੀ ਕੋਸ਼ਿਸ਼ ਕਰਨਗੇ। ਇੱਕ ਵੀ ਕੋਈ ਵੱਡਾ ਆਦਮੀ ਨਿਕਲ ਪਵੇ ਤਾਂ ਆਵਾਜ਼ ਹੋਏਗਾ। ਗਾਇਨ ਹੈ ਤੁਲਸੀਦਾਸ ਗਰੀਬ ਦੀ ਕੋਈ ਨਾ ਸੁਣੇ ਗੱਲ। ਸਰਵਿਸ ਦੀ ਯੁਕਤੀਆਂ ਤਾਂ ਬਾਬਾ ਬਹੁਤ ਦੱਸਦੇ ਹਨ, ਬੱਚਿਆਂ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਧੰਧਾ ਆਦਿ ਕਰਦੇ ਭਵਿੱਖ ਉੱਚ ਪਦ ਪਾਉਣ ਦੇ ਲਈ ਯਾਦ ਵਿੱਚ ਰਹਿਣ ਦਾ ਪੂਰਾ ਪੂਰਾ ਪੁਰਸ਼ਾਰਥ ਕਰਨਾ ਹੈ । ਇਹ ਡਰਾਮਾ ਸੇਕਿੰਡ ਬਾਈ ਸੇਕਿੰਡ ਬਦਲਦਾ ਰਹਿੰਦਾ ਹੈ ਇਸਲਈ ਕਦੀ ਕੋਈ ਸੀਨ ਵੇਖਕੇ ਹਾਰਟਫੇਲ ਨਹੀ ਹੋਣਾ ਹੈ।

2. ਇਹ ਰੂਹਾਨੀ ਪੜ੍ਹਾਈ ਪੜ੍ਹ ਕੇ ਦੂਜਿਆਂ ਨੂੰ ਪੜ੍ਹਾਉਣੀ ਹੈ, ਸਭ ਦਾ ਕਲਿਆਣ ਕਰਨਾ ਹੈ। ਅੰਦਰ ਇਹ ਹੀ ਉੱਛਲ ਆਉਂਦੀ ਰਹੇ ਕਿ ਅਸੀਂ ਕਿਵੇਂ ਸਭ ਨੂੰ ਪਾਵਨ ਬਣਨ ਦੀ ਐਡਵਾਈਜ਼ ਦਈਏ। ਘਰ ਦਾ ਰਸਤਾ ਦੱਸੀਏ।

ਵਰਦਾਨ:-
ਸਰਵ ਸੰਬੰਧਾਂ ਦੇ ਸਹਿਯੋਗ ਦੀ ਅਨੁਭੂਤੀ ਦ੍ਵਾਰਾ ਨਿਰੰਤਰ ਯੋਗੀ , ਸਹਿਜਯੋਗੀ ਭਵ।

ਹਰ ਸਮੇਂ ਬਾਪ ਦੇ ਵੱਖ - ਵੱਖ ਸੰਬੰਧਾਂ ਦਾ ਸਹਿਯੋਗ ਲੈਣਾ ਮਤਲਬ ਅਨੁਭਵ ਕਰਨਾ ਹੀ ਸਹਿਜ ਯੋਗ ਹੈ। ਬਾਪ ਕਿਵੇਂ ਦੇ ਵੀ ਸਮੇਂ ਤੇ ਸੰਬੰਧ ਨਿਭਾਉਣ ਦੇ ਲਈ ਬੰਨ੍ਹੇ ਹੋਏ ਹਨ। ਸਾਰੇ ਕਲਪ ਵਿਚ ਹੁਣ ਹੀ ਸਰਵ ਅਨੁਭਵਾਂ ਦੀ ਖਾਣ ਪ੍ਰਾਪਤ ਹੁੰਦੀ ਹੈ ਇਸਲਈ ਸਦਾ ਸਰਵ ਸੰਬੰਧਾ ਦਾ ਸਹਿਯੋਗ ਲਵੋ ਅਤੇ ਨਿਰੰਤਰ ਯੋਗੀ, ਸਹਿਜਯੋਗੀ ਬਣੋ ਕਿਉਂਕਿ ਜੋ ਸਰਵ ਸੰਬੰਧਾਂ ਦੀ ਅਨੁਭੂਤੀ ਅਤੇ ਪ੍ਰਾਪਤੀ ਵਿਚ ਮਗਨ ਰਹਿੰਦਾ ਹੈ ਉਹ ਪੁਰਾਣੀ ਦੁਨੀਆ ਦੇ ਵਾਤਾਵਰਨ ਤੋਂ ਸਹਿਜ ਹੀ ਉਪਰਾਮ ਹੋ ਜਾਂਦਾ ਹੈ।

ਸਲੋਗਨ:-
ਸਰਵ ਸ਼ਕਤੀਆਂ ਨਾਲ ਸੰਪੰਨ ਰਹਿਣਾ, ਇਹ ਹੀ ਬ੍ਰਾਹਮਣ ਸਵਰੂਪ ਦੀ ਵਿਸ਼ੇਸ਼ਤਾ ਹੈ।

ਅਵਿਅਕਤ ਇਸ਼ਾਰੇ - ਹੁਣ ਲਗਨ ਦੀ ਅਗਨੀ ਨੂੰ ਪ੍ਰਜਵਲਿਤ ਕਰ ਯੋਗ ਨੂੰ ਜਵਾਲਾ ਰੂਪ ਬਣਾਓ ।

ਤੱਪਸਿਆ ਦ੍ਵਾਰਾ ਸ਼ਾਂਤੀ ਦੀ ਸ਼ਕਤੀ ਦੀਆਂ ਕਿਰਨਾਂ ਚਾਰੋਂ ਪਾਸੇ ਫੈਲਦੀ ਹੋਈ ਅਨੁਭਵ ਵਿਚ ਆਵੇ। ਇਹ ਤਪੱਸਵੀ ਸਵਰੂਪ ਹੋਰਾਂ ਨੂੰ ਦੇਣ ਦਾ ਸਵਰੂਪ ਹੈ। ਜਿਵੇਂ ਸੂਰਜ ਵਿਸ਼ਵ ਨੂੰ ਰੌਸ਼ਨੀ ਦੀ ਅਤੇ ਅਨੇਕ ਵਿਨਾਸ਼ੀ ਪ੍ਰਾਪਤੀਆਂ ਦੀ ਅਨੁਭੂਤੀ ਕਰਾਉਂਦਾ ਹੈ। ਇਵੇਂ ਮਹਾਨ ਤਪੱਸਵੀ ਆਤਮਾਵਾਂ ਜਵਾਲਾ ਰੂਪ ਸ਼ਕਤੀਸ਼ਾਲੀ ਯਾਦ ਦ੍ਵਾਰਾ ਪ੍ਰਾਪਤੀ ਦੀਆਂ ਕਿਰਨਾਂ ਦੀ ਅਨੁਭੂਤੀ ਕਰਾਉਂਦੀ ਹੈ।