17.04.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਪਾਵਨ
ਬਣੋਗੇ ਤਾਂ ਰੂਹਾਨੀ ਸੇਵਾ ਦੇ ਲਾਇਕ ਬਣੋਂਗੇ , ਦੇਹੀ - ਅਭਿਮਾਨੀ ਬੱਚੇ ਰੂਹਾਨੀ ਯਾਤਰਾ ਤੇ ਰਹਿਣਗੇ
ਅਤੇ ਦੂਸਰਿਆਂ ਨੂੰ ਵੀ ਇਹੀ ਯਾਤਰਾ ਕਰਵਾਉਣਗੇ ”
ਪ੍ਰਸ਼ਨ:-
ਸੰਗਮ ਤੇ ਤੁਸੀਂ
ਬੱਚੇ ਜੋ ਕਮਾਈ ਕਰਦੇ ਹੋ, ਇਹ ਹੀ ਸੱਚੀ ਕਮਾਈ ਹੈ - ਕਿਵੇਂ?
ਉੱਤਰ:-
ਹੁਣ ਦੀ ਜੋ
ਕਮਾਈ ਹੈ ਉਹ 21 ਜਨਮ ਤੱਕ ਚਲਦੀ ਹੈ, ਇਸਦਾ ਕਦੀ ਵੀ ਦੇਵਾਲਾ ਨਹੀਂ ਨਿਕਲਦਾ। ਗਿਆਨ ਸੁਣਨਾ ਅਤੇ
ਸੁਣਾਉਣਾ, ਯਾਦ ਕਰਨਾ ਅਤੇ ਕਰਾਉਣਾ - ਇਹ ਹੀ ਹੈ ਸੱਚੀ - ਸੱਚੀ ਕਮਾਈ, ਜੋ ਸੱਚਾ - ਸੱਚਾ ਬਾਪ ਹੀ
ਤੁਹਾਨੂੰ ਸਿਖਾਉਂਦਾ ਹੈ। ਇਸ ਤਰ੍ਹਾਂ ਦੀ ਕਮਾਈ ਕਲਪ ਵਿੱਚ ਕੋਈ ਕਰ ਨਾ ਸਕੇ ਦੂਸਰੀ ਕੋਈ ਵੀ ਕਮਾਈ
ਨਾਲ ਨਹੀਂ ਚਲਦੀ।
ਗੀਤ:-
ਹਮੇ ਉਨ ਰਾਹੋਂ
ਪਰ ਚਲਣਾ ਹੈ ...
ਓਮ ਸ਼ਾਂਤੀ
ਭਗਤੀ ਮਾਰਗ ਵਿੱਚ ਤਾਂ ਬੱਚਿਆਂ ਨੇ ਬਹੁਤ ਠੋਕਰਾਂ ਖਾਦੀਆਂ ਹੋਈਆ ਹਨ। ਭਗਤੀ ਮਾਰਗ ਵਿੱਚ ਬਹੁਤ ਹੀ
ਭਾਵਨਾ ਨਾਲ ਯਾਤਰਾ ਕਰਨ ਜਾਂਦੇ ਹਨ, ਰਮਾਇਣ ਆਦਿ ਸੁਣਦੇ ਹਨ। ਇਵੇਂ ਪ੍ਰੇਮ ਨਾਲ ਬੈਠ ਕਹਾਣੀਆਂ
ਸੁਣਦੇ ਹਨ - ਜੋ ਰੋਣਾ ਵੀ ਆ ਜਾਂਦਾ ਹੈ। ਸਾਡੇ ਭਗਵਾਨ ਦੀ ਸੀਤਾ ਭਗਵਤੀ ਨੂੰ ਰਾਵਣ ਡਾਕੂ ਲੈ ਗਿਆ।
ਫ਼ਿਰ ਸੁਣਨ ਸਮੇ ਬੈਠ ਰੋਂਦੇ ਹਨ। ਇਹ ਸਭ ਹਨ ਦੰਤ ਕਥਾਵਾਂ, ਜਿਸ ਨਾਲ ਫਾਇਦਾ ਕੁਝ ਵੀ ਨਹੀਂ।
ਪੁਕਾਰਦੇ ਵੀ ਹਨ - ਹੇ ਪਤਿਤ ਪਾਵਨ ਆਓ, ਆਕੇ ਸਾਨੂੰ ਦੁਖੀ ਆਤਮਾਵਾਂ ਨੂੰ ਸੁਖੀ ਬਣਾਓ। ਇਹ ਨਹੀਂ
ਸਮਝਦੇ ਕਿ ਆਤਮਾ ਦੁਖੀ ਹੁੰਦੀ ਹੈ। ਕਿਉਂਕਿ ਉਹ ਤਾਂ ਆਤਮਾ ਨੂੰ ਨਿਰਲੇਪ ਕਹਿ ਦਿੰਦੇ ਹਨ। ਸਮਝਦੇ
ਹਨ ਆਤਮਾ ਸੁਖ ਦੁੱਖ ਤੋਂ ਨਿਆਰੀ ਹੈ। ਇਹ ਕਿਉਂ ਕਹਿੰਦੇ ਹਨ? ਕਿਉਂਕਿ ਸਮਝਦੇ ਹਨ - ਪਰਮਾਤਮਾ ਸੁਖ
ਦੁੱਖ ਤੋਂ ਨਿਆਰਾ ਹੈ, ਤਾਂ ਬੱਚੇ ਫਿਰ ਸੁਖ ਦੁੱਖ ਵਿੱਚ ਕਿਵੇਂ ਆਉਣਗੇ? ਇੰਨਾ ਸਾਰੀਆਂ ਗੱਲਾਂ ਨੂੰ
ਹੁਣ ਬੱਚਿਆਂ ਨੇ ਸਮਝਿਆ ਹੈ। ਇਸ ਗਿਆਨ ਮਾਰਗ ਵਿੱਚ ਕਦੇ ਗ੍ਰਹਿਚਾਰੀ ਬੈਠਦੀ ਹੈ, ਕਦੇ ਕੁਝ ਹੁੰਦਾ
ਹੈ। ਕਦੇ ਪ੍ਰਫੁਲਿਤ ਰਹਿੰਦੇ, ਕਦੇ ਮੁਰਝਾਇਆ ਹੋਇਆ ਚਿਹਰਾ ਰਹਿੰਦਾ ਹੈ। ਇਹ ਹੁੰਦੀ ਹੈ ਮਾਇਆ ਨਾਲ
ਲੜ੍ਹਾਈ। ਮਾਇਆ ਤੇ ਹੀ ਜਿੱਤ ਪਾਉਣੀ ਹੈ। ਜਦੋਂ ਬੇਹੋਸ਼ ਹੁੰਦੇਂ ਹਨ ਉਦੋਂ ਸੰਜੀਵਨੀ ਬੂਟੀ ਦਿੱਤੀ
ਜਾਂਦੀ ਹੈ - ਮਨਮਨਾਭਵ। ਭਗਤੀਮਾਰਗ ਵਿੱਚ ਚਹਿਚਟਾ ਬਹੁਤ ਹੈ। ਦੇਵਤਾਵਾਂ ਦੀਆਂ ਮੂਰਤੀਆਂ ਨੂੰ ਕਿੰਨਾ
ਸ਼ਿੰਗਾਰਦੇ ਹਨ, ਸੱਚੇ ਜੇਵਰ ਪਵਾਉਂਦੇ ਹਨ। ਉਹ ਜੇਵਰ ਤਾਂ ਠਾਕੁਰ ਦੀ ਪ੍ਰਾਪਰਟੀ ਹੋਈ। ਠਾਕੁਰ ਦੀ
ਪ੍ਰਾਪਰਟੀ ਸੋ ਪੁਜਾਰੀ ਜਾਂ ਟਰੱਸਟੀ ਦੀ ਹੋ ਜਾਂਦੀ ਹੈ। ਤੁਸੀਂ ਬੱਚੇ ਜਾਣਦੇ ਹੋ ਕਿ ਅਸੀਂ ਚੇਤੰਨ
ਵਿੱਚ ਬਹੁਤ ਹੀਰੇ ਜਵਾਹਰਤਾਂ ਨਾਲ ਸਜੇ ਹੋਏ ਸੀ। ਫਿਰ ਜਦੋਂ ਪੁਜਾਰੀ ਬਣਦੇ ਹਾਂ ਤਾਂ ਵੀ ਬਹੁਤ
ਜੇਵਰ ਪਾਉਂਦੇ ਹਾਂ। ਹੁਣ ਕੁਝ ਵੀ ਨਹੀਂ ਹੈ। ਚੇਤੰਨ ਰੂਪ ਵਿੱਚ ਪਹਿਨੇ ਫਿਰ ਜੜ੍ਹ ਰੂਪ ਵਿੱਚ ਵੀ
ਪਹਿਨੇ। ਹੁਣ ਨੋ ਜੇਵਰ। ਬਿਲਕੁਲ ਸਧਾਰਨ ਹਾਂ। ਬਾਪ ਕਹਿੰਦੇ ਹਨ ਮੈਂ ਸਧਾਰਨ ਤਨ ਵਿੱਚ ਆਉਂਦਾ ਹਾਂ।
ਕਿਸੇ ਰਾਜਾਈ ਆਦਿ ਦੀ ਠਾਠ - ਬਾਠ ਨਹੀਂ ਹੈ। ਸੰਨਿਆਸੀਆਂ ਦੇ ਵੀ ਬਹੁਤ ਠਾਠ - ਬਾਠ ਹੁੰਦੇਂ ਹਨ।
ਹੁਣ ਤੁਸੀਂ ਸਮਝ ਗਏ ਹੋ ਬਰੋਬਰ ਸਤਿਯੁਗ ਵਿੱਚ ਕਿਵੇਂ ਅਸੀਂ ਆਤਮਾਵਾਂ ਪਵਿੱਤਰ ਸੀ। ਸ਼ਰੀਰ ਵੀ ਸਾਡੇ
ਪਵਿੱਤਰ ਸਨ। ਉਨ੍ਹਾਂ ਦਾ ਸ਼ਿੰਗਾਰ ਵੀ ਬਹੁਤ ਵਧੀਆ ਰਹਿੰਦਾ ਹੈ। ਕਈ ਖੂਬਸੂਰਤ ਹੁੰਦੇਂ ਹਨ ਤਾਂ
ਉਨ੍ਹਾਂਨੂੰ ਸ਼ਿੰਗਾਰ ਦਾ ਵੀ ਬਹੁਤ ਸ਼ੌਂਕ ਰਹਿੰਦਾ ਹੈ। ਤੁਸੀਂ ਵੀ ਖੂਬਸੂਰਤ ਸੀ ਤਾਂ ਬਹੁਤ ਚੰਗੇ -
ਚੰਗੇ ਜੇਵਰ ਪਾਉਂਦੇ ਸੀ। ਹੀਰਿਆਂ ਦੇ ਵੱਡੇ ਹਾਰ ਆਦਿ ਪਾਉਂਦੇ ਸੀ। ਇੱਥੇ ਹਰ ਚੀਜ਼ ਸਾਂਵਰੀ ਹੈ।
ਵੇਖੋ, ਗਾਵਾਂ ਵੀ ਸਾਂਵਰੀਆਂ ਹੁੰਦੀਆਂ ਗਈਆਂ ਹਨ। ਬਾਬਾ ਜਦੋਂ ਸ਼੍ਰੀਨਾਥ ਦਵਾਰੇ ਗਿਆ ਸੀ ਤਾਂ ਬਹੁਤ
ਵਧੀਆ ਗਊਆਂ ਸਨ। ਕ੍ਰਿਸ਼ਨ ਦੀ ਗਊ ਬਹੁਤ ਵਧੀਆ ਵਿਖਾਉਂਦੇ ਹਨ। ਇੱਥੇ ਤਾਂ ਵੇਖੋ ਕੋਈ ਕਿਵੇਂ, ਕੋਈ
ਕਿਵੇਂ ਹਨ ਕਿਉਂਕਿ ਕਲਯੁਗ ਹੈ। ਅਜਿਹੀਆਂ ਗਊਆਂ ਉੱਥੇ ਹੁੰਦੀਆਂ ਨਹੀਂ। ਤੁਸੀਂ ਬੱਚੇ ਵਿਸ਼ਵ ਦੇ
ਮਾਲਿਕ ਬਣਦੇ ਹੋ। ਤੁਹਾਡੀ ਸਜਾਵਟ ਵੀ ਉੱਥੇ ਅਜਿਹੀ ਸੁੰਦਰ ਰਹਿੰਦੀ ਹੈ। ਵਿਚਾਰ ਕਰੋ ਗਊਆਂ ਤਾਂ
ਜਰੂਰ ਹੋਣੀਆਂ ਚਾਹੀਦੀਆਂ ਹਨ। ਉਥੋਂ ਦੀਆਂ ਗਊਆਂ ਦਾ ਗੋਬਰ ਵੀ ਕਿਵੇਂ ਹੁੰਦਾ ਹੋਵੇਗਾ। ਕਿੰਨੀ
ਤਾਕਤ ਹੋਵੇਗੀ। ਜਮੀਨ ਨੂੰ ਖ਼ਾਦ ਚਾਹੀਦੀ ਹੈ ਨਾ। ਖ਼ਾਦ ਪਾਈ ਜਾਂਦੀ ਹੈ ਤਾਂ ਚੰਗਾ ਅਨਾਜ਼ ਪੈਦਾ ਹੁੰਦਾ
ਹੈ। ਉੱਥੇ ਸਭ ਚੀਜ਼ਾਂ ਚੰਗੀਆਂ ਤਾਕਤ ਵਾਲੀਆਂ ਹੁੰਦੀਆਂ ਹਨ। ਇੱਥੇ ਤਾਂ ਕਿਸੇ ਚੀਜ ਵਿੱਚ ਤਾਕਤ ਨਹੀਂ
ਹੈ। ਹਰ ਇੱਕ ਚੀਜ਼ ਬਿਲਕੁਲ ਹੀ ਪਾਵਰਲੇਸ ਹੋ ਗਈ ਹੈ। ਬੱਚੀਆਂ ਸੁਖਸ਼ਮਵਤਨ ਵਿੱਚ ਜਾਂਦੀਆਂ ਸਨ। ਕਿੰਨੇਂ
ਚੰਗੇ - ਚੰਗੇ ਵੱਡੇ ਫ਼ਲ ਖਾਂਦੀਆਂ ਸਨ, ਸ਼ੂਬੀਰਸ ਆਦਿ ਪੀਂਦੀਆਂ ਸਨ। ਸਭ ਸਾਖਸ਼ਤਕਾਰ ਕਰਵਾਉਂਦੇ ਸਨ।
ਮਾਲੀ ਉੱਥੇ ਕਿਵੇਂ ਫਲ ਆਦਿ ਕੱਟ ਕੇ ਦਿੰਦੇ ਸੀ। ਸੁਖਸ਼ਮਵਤਨ ਵਿੱਚ ਤਾਂ ਫ਼ਲ ਆਦਿ ਹੋ ਨਹੀਂ ਸਕਦੇ।
ਇਹ ਸਾਖਸ਼ਤਕਾਰ ਹੁੰਦਾ ਹੈ। ਬੈਕੁੰਠ ਤਾਂ ਫਿਰ ਵੀ ਇੱਥੇ ਹੋਵੇਗਾ ਨਾ। ਮਨੁੱਖ ਸਮਝਦੇ ਹਨ ਬੈਕੁੰਠ
ਕੋਈ ਉੱਪਰ ਵਿੱਚ ਹੈ। ਬੈਕੁੰਠ ਨਾ ਸੁਖਸ਼ਮਵਤਨ ਵਿੱਚ, ਨਾ ਮੂਲਵਤਨ ਵਿੱਚ ਹੁੰਦਾ ਹੈ। ਇੱਥੇ ਹੀ ਹੁੰਦਾ
ਹੈ। ਇੱਥੇ ਜੋ ਬੱਚੀਆਂ ਸਾਖਸ਼ਤਕਾਰ ਕਰਦੀਆਂ ਹਨ ਉਹ ਫਿਰ ਇਨ੍ਹਾਂ ਅੱਖਾਂ ਨਾਲ ਵੇਖੋਗੇ। ਜਿਵੇੰ ਦੀ
ਪੁਜੀਸ਼ਨ ਉਵੇਂ ਦੀ ਸਮਗ੍ਰੀ ਵੀ ਰਹਿੰਦੀ ਹੈ। ਰਾਜਾਵਾਂ ਦੇ ਮਹਿਲ ਵੇਖੋ ਕਿਵੇਂ ਵਧੀਆ - ਵਧੀਆ ਹੁੰਦੇਂ
ਹਨ। ਜੈਪੁਰ ਵਿੱਚ ਬਹੁਤ ਵਧੀਆ - ਵਧੀਆ ਮਹਿਲ ਬਣੇ ਹੋਏ ਹਨ। ਸਿਰ੍ਫ ਮਹਿਲ ਵੇਖਣ ਲਈ ਮਨੁੱਖ ਜਾਂਦੇ
ਹਨ ਤਾਂ ਵੀ ਟਿਕਟ ਰਹਿੰਦੀ ਹੈ। ਖ਼ਾਸ ਉਹ ਮਹਿਲ ਵੇਖਣ ਲਈ ਰੱਖਦੇ ਹਨ। ਖ਼ੁਦ ਫਿਰ ਹੋਰ ਮਹਿਲਾਂ ਵਿੱਚ
ਰਹਿੰਦੇ ਹਨ। ਉਹ ਵੀ ਹੁਣ ਕਲਯੁਗ ਵਿੱਚ। ਇਹ ਹੈ ਹੀ ਪਤਿਤ ਦੁਨੀਆਂ। ਕੋਈ ਆਪਣੇ ਨੂੰ ਪਤਿਤ ਸਮਝਦੇ
ਥੋੜ੍ਹੀ ਨਾ ਹਨ। ਤੁਸੀਂ ਹੁਣ ਸਮਝਦੇ ਹੋ - ਅਸੀਂ ਤਾਂ ਪਤਿਤ ਸੀ। ਕਿਸੇ ਕੰਮ ਦੇ ਨਹੀਂ ਸੀ ਫਿਰ ਅਸੀਂ
ਗੋਰਾ ਬਣਾਂਗੇ। ਉਹ ਦੁਨੀਆਂ ਹੀ ਫਸਟਕਲਾਸ ਹੋਵੇਗੀ। ਇੱਥੇ ਭਾਵੇਂ ਅਮਰੀਕਾ ਆਦਿ ਵਿੱਚ ਫਸਟਕਲਾਸ
ਮਹਿਲ ਹਨ। ਪਰ ਉਥੋਂ ਦੇ ਮੁਕਾਬਲੇ ਇਹ ਤਾਂ ਕੁਝ ਵੀ ਨਹੀਂ ਹਨ ਕਿਉਂਕਿ ਇਹ ਤੇ ਅਲਪਕਾਲ ਦਾ ਸੁੱਖ
ਦੇਣ ਵਾਲੇ ਹਨ। ਉੱਥੇ ਤਾਂ ਫਸਟਕਲਾਸ ਮਹਿਲ ਹੁੰਦੇਂ ਹਨ। ਫਸਟਕਲਾਸ ਗਊਆਂ ਹੁੰਦੀਆਂ ਹਨ। ਉੱਥੇ ਗਵਾਲੇ
ਵੀ ਹੁੰਦੇਂ ਹਨ। ਸ਼੍ਰੀਕ੍ਰਿਸ਼ਨ ਨੂੰ ਗਵਾਲਾ ਕਹਿੰਦੇ ਹਨ ਨਾ। ਇੱਥੇ ਜੋ ਗਊਆਂ ਨੂੰ ਸੰਭਾਲਣ ਵਾਲੇ ਹਨ,
ਉਹ ਕਹਿੰਦੇ ਹਨ ਅਸੀਂ ਗੁੱਜਰ (ਗਵਾਲੇ) ਹਾਂ। ਕ੍ਰਿਸ਼ਨ ਦੇ ਵੰਸ਼ਾਵਲੀ ਹਾਂ। ਅਸਲ ਵਿੱਚ ਕ੍ਰਿਸ਼ਨ ਦੇ
ਵੰਸ਼ਾਵਲੀ ਨਹੀਂ ਕਹਾਂਗੇ। ਕ੍ਰਿਸ਼ਨ ਦੀ ਰਾਜਧਾਨੀ ਦੇ ਕਹਾਂਗੇ। ਸ਼ਾਹੂਕਾਰਾਂ ਦੇ ਕੋਲ ਗਊਆਂ ਹੋਣਗੀਆਂ
ਤਾਂ ਗੁੱਜਰ ਸੰਭਾਲਣ ਵਾਲੇ ਵੀ ਹੋਣਗੇ। ਇਹ ਗੁੱਜਰ ਨਾਮ ਸਤਿਯੁਗ ਦਾ ਹੈ। ਕਲ ਦੀ ਗੱਲ ਹੈ। ਕਲ ਅਸੀਂ
ਦੇਵੀ - ਦੇਵਤਾ ਧਰਮ ਦੇ ਸੀ ਫਿਰ ਪਤਿਤ ਬਣੇ ਹਾਂ ਤਾਂ ਆਪਣੇ ਆਪ ਨੂੰ ਹਿੰਦੂ ਕਹਿਲਾ ਦਿੰਦੇ ਹਾਂ।
ਪੁੱਛੋ, ਤੁਸੀਂ ਆਦਿ - ਸਨਾਤਨ ਦੇਵੀ - ਦੇਵਤਾ ਧਰਮ ਦੇ ਹੋ ਜਾਂ ਹਿੰਦੂ ਧਰਮ ਦੇ ਹੋ? ਅਜਕਲ ਸਭ
ਹਿੰਦੂ ਲਿਖ ਦਿੰਦੇ ਹਨ। ਹਿੰਦੂ ਧਰਮ ਕਿਸਨੇ ਸਥਾਪਨ ਕੀਤਾ? ਦੇਵੀ - ਦੇਵਤਾ ਧਰਮ ਕਿਸਨੇ ਸਥਾਪਨ ਕੀਤਾ?
ਸ਼ਿਵਬਾਬਾ ਬ੍ਰਹਮਾ ਦਵਾਰਾ ਕਰ ਰਹੇ ਹਨ। ਰਾਮ ਜਾਂ ਸ਼ਿਵਬਾਬਾ ਦੀ ਸ਼੍ਰੀਮਤ ਤੇ ਆਦਿ ਸਨਾਤਨ ਦੇਵੀ ਦੇਵਤਾ
ਧਰਮ ਸਥਾਪਨ ਹੋਇਆ। ਫਿਰ ਰਾਵਣ ਰਾਜ ਹੁੰਦਾ ਹੈ, ਵਿਕਾਰਾਂ ਵਿੱਚ ਜਾਂਦੇ ਹਨ। ਭਗਤੀਮਾਰਗ ਸ਼ੁਰੂ ਹੋ
ਜਾਂਦਾ ਹੈ ਤਾਂ ਹਿੰਦੂ ਕਹਾਉਣ ਲੱਗ ਜਾਂਦੇ ਹਨ। ਹੁਣ ਆਪਣੇ ਨੂੰ ਕੋਈ ਦੇਵਤਾ ਕਹਿ ਨਹੀਂ ਸਕਦਾ।
ਰਾਵਣ ਨੇ ਵਿਸ਼ਸ਼ ਬਣਾਇਆ ਹੈ, ਬਾਪ ਆਕੇ ਵਾਈਸਲੇਸ ਬਨਾਉਂਦੇ ਹਨ। ਤੁਸੀਂ ਈਸ਼ਵਰੀਏ ਮਤ ਨਾਲ ਦੇਵਤਾ ਬਣਦੇ
ਹੋ। ਬਾਪ ਹੀ ਆਕੇ ਤੁਹਾਨੂੰ ਬ੍ਰਾਹਮਣਾਂ ਨੂੰ ਦੇਵਤਾ ਬਨਾਉਂਦੇ ਹਨ। ਪੌੜ੍ਹੀ ਕਿਵੇਂ ਉੱਤਰਦੇ ਹੋ,
ਇਹ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਨੰਬਰਵਾਰ ਬੈਠਦਾ ਹੈ। ਤੁਸੀਂ ਜਾਣਦੇ ਹੋ ਹੋਰ ਸਾਰੇ ਮਨੁੱਖ
ਆਸੁਰੀ ਮਤ ਤੇ ਚਲ ਰਹੇ ਹਨ ਅਤੇ ਤੁਸੀਂ ਈਸ਼ਵਰੀਏ ਮਤ ਤੇ ਚੱਲ ਰਹੇ ਹੋ। ਰਾਵਣ ਦੀ ਮੱਤ ਨਾਲ ਪੌੜ੍ਹੀ
ਉੱਤਰਦੇ ਆਏ ਹੋ। 84 ਜਨਮਾਂ ਦੇ ਬਾਦ ਫਿਰ ਤੋਂ ਪਹਿਲਾਂ ਨੰਬਰ ਜਨਮ ਹੋਵੇਗਾ। ਈਸ਼ਵਰੀਏ ਬੁੱਧੀ ਨਾਲ
ਤੁਸੀਂ ਸਾਰੇ ਸ੍ਰਿਸ਼ਟੀ ਦੇ ਆਦਿ - ਮਧ - ਅੰਤ ਨੂੰ ਜਾਣ ਜਾਂਦੇ ਹੋ। ਇਹ ਤੁਹਾਡਾ ਜੀਵਨ ਬਹੁਤ
ਅਮੁੱਲ ਹੈ, ਇਨ੍ਹਾਂ ਦੀ ਬਹਾਦਰੀ ਹੈ। ਜਦੋਂ ਕਿ ਬਾਪ ਆਕੇ ਸਾਨੂੰ ਇਤਨਾ ਪਾਵਨ ਬਣਾਉਂਦੇ ਹਨ। ਅਸੀ
ਰੂਹਾਨੀ ਸੇਵਾ ਦੇ ਲਾਇਕ ਬਣਦੇ ਹਾਂ। ਉਹ ਹੈ ਜਿਸਮਾਨੀ ਸੋਸ਼ਲ ਵਰਕਰ, ਜੋ ਦੇਹ ਅਭਿਮਾਨ ਵਿੱਚ ਰਹਿੰਦੇ
ਹਨ। ਤੁਸੀਂ ਦੇਹੀ - ਅਭਿਮਾਨੀ ਹੋ। ਆਤਮਾਵਾਂ ਨੂੰ ਤਾਂ ਰੂਹਾਨੀ ਯਾਤਰਾ ਤੇ ਲੈ ਜਾਂਦੇ ਹਨ। ਬਾਪ
ਸਮਝਾਉਂਦੇ ਹਨ ਕਿ ਤੁਸੀਂ ਸਤੋਪ੍ਰਧਾਨ ਸੀ, ਹੁਣ ਤਮੋਂਪ੍ਰਧਾਨ ਬਣੇ ਹੋ। ਸਤੋਪ੍ਰਧਾਨ ਨੂੰ ਪਾਵਨ,
ਤਮੋਪ੍ਰਧਾਨ ਨੂੰ ਪਤਿਤ ਕਿਹਾ ਜਾਂਦਾ ਹੈ। ਆਤਮਾ ਵਿੱਚ ਹੀ ਖਾਦ ਪਈ ਹੋਈ ਹੈ। ਆਤਮਾ ਨੂੰ ਹੀ ਸਤੋ
ਪ੍ਰਧਾਨ ਬਣਨਾ ਹੈ। ਜਿੰਨਾ ਯਾਦ ਵਿੱਚ ਰਹਾਂਗੇ ਉਤਨਾ ਪਵਿੱਤਰ ਬਣਾਗੇ। ਨਹੀਂ ਤਾਂ ਘੱਟ ਪਵਿੱਤਰ
ਬਣਾਗੇ। ਪਾਪਾ ਦਾ ਬੋਝਾ ਸਿਰ ਤੇ ਰਹਿ ਜਾਵੇਗਾ। ਆਤਮਾਵਾਂ ਤਾਂ ਸਾਰੀਆਂ ਪਵਿੱਤਰ ਹੁੰਦੀਆਂ ਹਨ ਫਿਰ
ਹਰ ਇੱਕ ਦਾ ਪਾਰਟ ਵਖੱਰਾ ਹੈ। ਸਭ ਦਾ ਇੱਕ ਤਰ੍ਹਾਂ ਦਾ ਪਾਰਟ ਹੋ ਨਾ ਸਕੇ। ਸਭ ਤੋਂ ਉੱਚਾ ਬਾਬਾ ਦਾ
ਪਾਰਟ ਫਿਰ ਬ੍ਰਹਮਾ - ਸਰਸਵਤੀ ਦਾ ਕਿੰਨਾ ਪਾਰਟ ਹੈ। ਜੋ ਸਥਾਪਨਾ ਕਰਦਾ ਹੈ, ਉਹੀ ਪਾਲਣਾ ਕਰਦਾ ਹੈ।
ਵੱਡਾ ਪਾਰਟ ਉਹਨਾਂ ਦਾ ਹੈ। ਪਹਿਲੇ ਹੈ ਸ਼ਿਵ ਬਾਬਾ ਫਿਰ ਹੈ ਬ੍ਰਹਮਾ - ਸਰਸਵਤੀ, ਜੋ ਪੁਨਰਜਨਮ
ਵਿੱਚ ਆਉਂਦੇ ਹਨ। ਸ਼ੰਕਰ ਤਾਂ ਸਿਰਫ ਸੂਕਸ਼ਮ ਰੂਪ ਧਾਰਨ ਕਰਦੇ ਹਨ। ਇਵੇਂ ਨਹੀਂ ਸ਼ੰਕਰ ਕੋਈ ਸ਼ਰੀਰ
ਦਾ ਲੋਨ ਲੈਂਦੇ ਹਨ। ਕ੍ਰਿਸ਼ਨ ਨੂੰ ਅਪਣਾ ਸ਼ਰੀਰ ਹੈ। ਇੱਥੇ ਸਿਰਫ਼ ਸ਼ਿਵਬਾਬਾ ਸ਼ਰੀਰ ਦਾ ਲੋਨ ਲੈਂਦੇ
ਹਨ। ਪਤਿਤ ਸ਼ਰੀਰ, ਪਤਿਤ ਦੁਨੀਆ ਵਿੱਚ ਆਕੇ ਸੇਵਾ ਕਰਦੇ ਹਨ, ਮੁਕਤੀ - ਜੀਵਨਮੁਕਤੀ ਵਿੱਚ ਲੈ ਜਾਣ
ਦੇ ਲਈ। ਪਹਿਲਾਂ ਮੁਕਤੀ ਵਿੱਚ ਜਾਣਾ ਪਵੇ। ਨਾਲੇਜ਼ਫੁੱਲ ਇੱਕ ਹੀ ਬਾਪ ਪਤਿਤ - ਪਾਵਨ ਹਨ, ਉਨਾਂ
ਨੂੰ ਹੀ ਕਹਿੰਦੇ ਹਨ ਸ਼ਿਵਬਾਬਾ। ਸ਼ੰਕਰ ਨੂੰ ਬਾਬਾ ਕਹੋ ਤਾਂ ਸ਼ੋਭਦਾ ਨਹੀ ਹੈ। ਸ਼ਿਵਬਾਬਾ ਅੱਖਰ
ਬਹੁਤ ਮਿੱਠਾ ਹੈ। ਸ਼ਿਵ ਦੇ ਉੱਪਰ ਕਈ ਅੱਕ ਚੜਾਉਂਦੇ ਹਨ, ਕਈ ਕੁਝ ਚੜਾਉਂਦੇ ਹਨ। ਕਈ ਦੁੱਧ ਵੀ
ਚੜਾਉਂਦੇ ਹਨ।
ਬਾਪ ਬੱਚਿਆ ਨੂੰ ਅਨੇਕ
ਤਰ੍ਹਾਂ ਦੀ ਸਮਝਾਉਣੀ ਦਿੰਦੇ ਹਨ। ਬੱਚਿਆਂ ਨੂੰ ਇਵੇਂ ਸਮਝਾਇਆ ਜਾਂਦਾ ਹੈ, ਸਾਰਾ ਮਦਾਰ ਯੋਗ ਤੇ
ਹੈ। ਯੋਗ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਯੋਗ ਵਾਲੇ ਨੂੰ ਗਿਆਨ ਦੀ ਧਾਰਨਾ ਵੀ ਚੰਗੀ ਹੋਵੇਗੀ।
ਆਪਣੀ ਧਾਰਨਾ ਵਿੱਚ ਚਲਦੇ ਰਹਿਣਗੇ ਕਿਉਕੀ ਫਿਰ ਸੁਣਨਾ ਵੀ ਪੈਂਦਾ ਹੈ। ਇਹ ਹੈ ਨਵੀਂ ਗੱਲ - ਭਗਵਾਨ
ਨੇ ਜਿੰਨਾ ਨੂੰ ਡਾਇਰੈਕਟ ਸੁਣਾਇਆ, ਉਨ੍ਹਾਂ ਨੇ ਹੀ ਸੁਣਿਆ ਫਿਰ ਤਾਂ ਇਹ ਗਿਆਨ ਰਹਿੰਦਾ ਨਹੀਂ ਹੈ।
ਹੁਣ ਬਾਪ ਜੋ ਤੁਹਾਨੂੰ ਸੁਣਾਉਂਦੇ ਹਨ ਉਹ ਤੁਸੀਂ ਹੁਣ ਸੁਣਦੇ ਹੋ ਉਹ ਹੁਣ ਤੁਸੀ ਜਾਣਦੇ ਹੋ। ਧਾਰਨਾ
ਹੁੰਦੀ ਹੈ ਫਿਰ ਤਾਂ ਪ੍ਰਾਲਬੱਧ ਦਾ ਪਾਰਟ ਵਜਾਉਣਾ ਹੁੰਦਾ ਹੈ। ਗਿਆਨ ਸੁਣਨਾ, ਸੁਣਾਉਣਾ ਹੁਣ ਹੀ
ਹੁੰਦਾ ਹੈ। ਸਤਿਯੁਗ ਵਿੱਚ ਇਹ ਪਾਰਟ ਨਹੀਂ ਹੋਵੇਗਾ। ਉੱਥੇ ਤਾਂ ਹੈ ਹੀ ਪ੍ਰਾਲਬੱਧ ਦਾ ਪਾਰਟ।
ਮਨੁੱਖ ਬੈਰਿਸਟਰੀ ਪੜ੍ਹਦੇ ਹਨ ਫਿਰ ਬੈਰਿਸਟਰ ਬਣ ਕਮਾਉਂਦੇ ਹਨ। ਇਹ ਕਿੰਨੀ ਵੱਡੀ ਕਮਾਈ ਹੈ, ਇਸ
ਨੂੰ ਦੁਨੀਆਂ ਵਾਲੇ ਨਹੀਂ ਜਾਣਦੇ। ਤੁਸੀਂ ਜਾਣਦੇ ਹੋ ਸੱਚਾ ਬਾਬਾ ਸਾਨੂੰ ਸੱਚੀ ਕਮਾਈ ਕਰਵਾ ਰਹੇ ਹਨ।
ਇੰਨ੍ਹਾਂ ਦਾ ਕਦੇ ਦੇਵਾਲਾ ਨਿਕਲ ਨਹੀਂ ਸਕਦਾ। ਹੁਣ ਤੁਸੀਂ ਸੱਚ ਦੀ ਕਮਾਈ ਕਰਦੇ ਹੋ। ਉਹ ਫਿਰ 21
ਜਨਮ ਨਾਲ ਰਹਿੰਦੀ ਹੈ। ਉਹ ਕਮਾਈ ਫਿਰ ਸਾਥ ਨਹੀਂ ਦਿੰਦੀ। ਇਹ ਸਾਥ ਦੇਣ ਵਾਲੀ ਹੈ ਤਾਂ ਅਜਿਹੀ ਕਮਾਈ
ਨੂੰ ਸਾਥ ਦੇਣਾ ਚਾਹੀਦਾ ਹੈ। ਇਹ ਗੱਲਾਂ ਤੁਹਾਡੇ ਸਿਵਾਏ ਹੋਰ ਕਿਸੇ ਦੀ ਬੁੱਧੀ ਵਿੱਚ ਨਹੀਂ ਹੈ।
ਤੁਹਾਡੇ ਵਿਚੋਂ ਵੀ ਘੜੀ - ਘੜੀ ਕਈ ਭੁੱਲ ਜਾਂਦੇ ਹਨ। ਬਾਪ ਅਤੇ ਵਰਸੇ ਨੂੰ ਭੁੱਲਣਾ ਨਹੀਂ ਚਾਹੀਦਾ।
ਬਸ, ਗੱਲ ਇੱਕ ਹੀ ਹੈ। ਬਾਪ ਨੂੰ ਯਾਦ ਕਰੋ। ਜਿਸ ਬਾਪ ਤੋਂ 21 ਜਨਮ ਦਾ ਵਰਸਾ ਮਿਲਦਾ ਹੈ, 21 ਜਨਮ
ਨਿਰੋਗੀ ਕਾਇਆ ਰਹਿੰਦੀ ਹੈ। ਬੁਢਾਪੇ ਤੱਕ ਅਕਾਲ਼ੇ ਮੌਤ ਨਹੀਂ ਹੁੰਦੀ। ਬੱਚਿਆਂ ਨੂੰ ਕਿੰਨੀ ਖੁਸ਼ੀ
ਹੋਣੀ ਚਾਹੀਦੀ ਹੈ। ਬਾਪ ਦੀ ਯਾਦ ਹੈ ਮੁੱਖ, ਇਸ ਵਿੱਚ ਮਾਇਆ ਵਿਘਨ ਪਾਉਂਦੀ ਹੈ। ਤੂਫ਼ਾਨ ਲਿਆਉਂਦੀ
ਹੈ। ਕਈ ਤਰ੍ਹਾਂ ਦੇ ਤੂਫਾਨ ਆਉਂਦੇ ਹਨ। ਤੁਸੀਂ ਕਹੋਗੇ ਬਾਪ ਨੂੰ ਯਾਦ ਕਰਾਂ, ਪਰ ਕਰ ਨਹੀਂ ਸਕੋਂਗੇ।
ਯਾਦ ਵਿੱਚ ਹੀ ਬਹੁਤ ਫੇਲ੍ਹ ਹੁੰਦੇਂ ਹਨ। ਯੋਗ ਦੀ ਬਹੁਤਿਆਂ ਵਿੱਚ ਕਮੀ ਹੈ। ਜਿਨਾਂ ਹੋ ਸਕੇ, ਯੋਗ
ਵਿੱਚ ਮਜਬੂਤ ਹੋਣਾ ਚਾਹੀਦਾ ਹੈ। ਬਾਕੀ ਬੀਜ ਅਤੇ ਝਾੜ ਦਾ ਗਿਆਨ ਕੋਈ ਵੱਡੀ ਗੱਲ ਨਹੀਂ ਹੈ। ਬਾਪ
ਕਹਿੰਦੇ ਹਨ ਮੈਨੂੰ ਯਾਦ ਕਰੋ। ਮੈਨੂੰ ਯਾਦ ਕਰਨ ਨਾਲ ਮੈਨੂੰ ਜਾਨਣ ਨਾਲ ਤੁਸੀਂ ਸਭ ਕੁਝ ਜਾਣ ਜਾਵੋਗੇ।
ਯਾਦ ਵਿੱਚ ਹੀ ਸਭ ਕੁਝ ਭਰਿਆ ਹੋਇਆ ਹੈ। ਸਵੀਟ ਬਾਬਾ, ਸ਼ਿਵਬਾਬਾ ਨੂੰ ਯਾਦ ਕਰਨਾ ਹੈ। ਉੱਚ ਤੋੰ ਉੱਚ
ਹੈ ਭਗਵਾਨ। ਸ੍ਰੇਸ਼ਠ ਤੇ ਸ੍ਰੇਸ਼ਠ ਉਹ ਹੈ। ਉੱਚ ਤੇ ਉੱਚ ਵਰਸਾ ਦਿੰਦੇ ਹਨ 21 ਜਨਮ ਦੇ ਲਈ। ਸਦਾ ਸੁਖੀ
ਅਮਰ ਬਨਾਉਂਦੇ ਹਨ। ਤੁਸੀਂ ਅਮਰਪੁਰੀ ਦਾ ਮਾਲਿਕ ਬਣਦੇ ਹੋ। ਤਾਂ ਅਜਿਹੇ ਬਾਪ ਨੂੰ ਬਹੁਤ ਯਾਦ ਕਰਨਾ
ਚਾਹੀਦਾ ਹੈ। ਬਾਪ ਨੂੰ ਯਾਦ ਨਹੀਂ ਕਰੋਗੇ ਤਾਂ ਹੋਰ ਸਭ ਕੁਝ ਯਾਦ ਆ ਜਾਵੇਗਾ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਇਹ ਈਸ਼ਵਰੀਏ
ਜੀਵਨ ਬਹੁਤ - ਬਹੁਤ ਅਮੁੱਲ ਹੈ, ਇਸ ਜੀਵਨ ਵਿੱਚ ਆਤਮਾ ਅਤੇ ਸ਼ਰੀਰ ਦੋਵਾਂ ਨੂੰ ਪਾਵਨ ਬਨਾਉਣਾ ਹੈ।
ਰੂਹਾਨੀ ਯਾਤ੍ਰਾ ਵਿੱਚ ਰਹਿ ਕੇ ਦੂਜਿਆਂ ਨੂੰ ਇਹ ਹੀ ਯਾਤ੍ਰਾ ਸਿਖਾਉਣੀ ਹੈ।
2. ਜਿਨਾਂ ਹੋ ਸਕੇ -
ਸੱਚ ਦੀ ਕਮਾਈ ਵਿੱਚ ਲਗ ਜਾਣਾ ਹੈ। ਨਿਰੋਗੀ ਬਣਨ ਦੇ ਲਈ ਯਾਦ ਵਿੱਚ ਮਜ਼ਬੂਤ ਹੋਣਾ ਹੈ।
ਵਰਦਾਨ:-
ਸ਼ਰੀਰ ਨੂੰ ਈਸ਼ਵਰੀਏ ਸੇਵਾ ਦੇ ਲਈ ਅਮਾਨਤ ਸਮਝਕੇ ਕੰਮ ਵਿਚ ਲਗਾਉਣ ਵਾਲੇ ਨਸ਼ਟੋਮੋਹਾ ਭਵ।
ਜਿਵੇਂ ਕਿਸੇ ਦੀ ਅਮਾਨਤ
ਹੁੰਦੀ ਹੈ ਤਾਂ ਅਮਾਨਤ ਵਿਚ ਆਪਣਾਪਨ ਨਹੀਂ ਹੁੰਦਾ, ਮਮਤਾ ਵੀ ਨਹੀਂ ਹੁੰਦੀ ਹੈ। ਤਾਂ ਇਹ ਸ਼ਰੀਰ ਵੀ
ਈਸ਼ਵਰੀਏ ਸੇਵਾ ਦੇ ਲਈ ਇੱਕ ਅਮਾਨਤ ਹੈ। ਇਹ ਅਮਾਨਤ ਰੂਹਾਨੀ ਬਾਪ ਨੇ ਦਿੱਤੀ ਹੈ ਤਾਂ ਜਰੂਰ ਰੂਹਾਨੀ
ਬਾਪ ਦੀ ਯਾਦ ਰਹੇਗੀ। ਅਮਾਨਤ ਸਮਝਣ ਨਾਲ ਰੂਹਾਨੀਯਤ ਆਵੇਗੀ, ਆਪਣੇਪਨ ਦੀ ਮਮਤਾ ਨਹੀਂ ਰਹੇਗੀ। ਇਹ
ਹੀ ਸਹਿਜ ਉਪਾਏ ਹੈ ਨਿਰੰਤਰ ਯੋਗੀ, ਨਸ਼ਟੋਮੋਹਾ ਬਣਨ ਦਾ। ਤਾਂ ਹੁਣ ਰੂਹਾਨੀਯਤ ਦੀ ਸਥਿਤੀ ਨੂੰ
ਪ੍ਰਤੱਖ ਕਰੋ।
ਸਲੋਗਨ:-
ਵਾਨਪ੍ਰਸਥ ਸਥਿਤੀ
ਵਿਚ ਜਾਣਾ ਹੈ ਤਾਂ ਦ੍ਰਿਸ਼ਟੀ - ਵ੍ਰਿਤੀ ਵਿਚ ਵੀ ਪਵਿੱਤਰਤਾ ਨੂੰ ਅੰਡਰਲਾਈਨ ਕਰੋ।
ਇਹ ਅਵਿਅਕਤ ਇਸ਼ਾਰੇ :-
ਮਹਾਨ ਬਣਨ ਦੇ ਲਈ ਮਧੁਰਤਾ ਅਤੇ ਨਿਮਰਤਾ ਦਾ ਗੁਣ ਧਾਰਨ ਕਰੋ।
ਤੁਹਾਡਾ ਹਰ ਬੋਲ ਮਹਾਨ
ਹੋਵੇ। ਹਰ ਮਨਸਾ ਸੰਕਲਪ ਹਰ ਆਤਮਾ ਦੇ ਪ੍ਰਤੀ ਮਧੁਰ ਹੋਵੇ। ਹਰ ਇੱਕ ਨੂੰ ਉੱਚ ਉਠਾਉਣ ਦਾ ਸੁਭਾਅ,
ਮਧੁਰਤਾ ਦਾ ਸੁਭਾਅ, ਨਿਰਮਾਣਤਾ ਦਾ ਸੁਭਾਅ ਹੋਵੇ। ਮੇਰਾ ਸੁਭਾਅ ਅਜਿਹਾ ਹੈ, ਇਹ ਕਦੇ ਨਹੀਂ ਬੋਲਣਾ।
ਮੇਰਾ ਕਿੱਥੋਂ ਆਇਆ! ਮੇਰਾ ਤੇਜ਼ ਬੋਲਣੇ ਦਾ ਸੁਭਾਅ ਹੈ, ਮੇਰਾ ਆਵੇਸ਼ ਵਿਚ ਆਉਣਾ ਦਾ ਸੁਭਾਅ ਹੈ।
ਸੁਭਾਅ ਦੇ ਵਸ਼ ਹੋਣਾ ਇਹ ਹੀ ਮਾਇਆ ਹੈ। ਹੁਣ ਮਾਇਆਜਿੱਤ ਬਣੋ। ਅਭਿਮਾਨ ਜਾਂ ਦਿਲਸ਼ਿਕਸਤ ਹੋਣ ਦੇ,
ਈਰਖਾ ਅਤੇ ਆਵੇਸ਼ ਵਿਚ ਆਉਣਾ ਦੇ ਸੁਭਾਅ ਦਾ ਪਰਿਵਰਤਨ ਕਰੋ।