17.05.25        Punjabi Morning Murli        Om Shanti         BapDada         Madhuban


"ਮਿੱਠੇ ਬੱਚੇ:- ਆਪਣੇ ਆਪ ਨੂੰ ਵੇਖੋ ਮੈ ਫੁੱਲ ਬਣਿਆ ਹਾਂ, ਦੇਹ - ਹੰਕਾਰ ਵਿੱਚ ਆਕੇ ਕੰਡਾ ਤਾਂ ਨਹੀਂ ਬਣਦਾ ਹਾਂ? ਬਾਪ ਆਇਆ ਹੈ ਤੁਹਾਨੂੰ ਕੰਡਿਆਂ ਤੋਂ ਫੁਲ ਬਣਾਉਣ"

ਪ੍ਰਸ਼ਨ:-
ਕਿਸ ਨਿਸ਼ਚੇ ਦੇ ਆਧਾਰ ਤੇ ਬਾਪ ਨਾਲ ਅਟੁੱਟ ਪਿਆਰ ਰਹਿ ਸਕਦਾ ਹੈ?

ਉੱਤਰ:-
ਪਹਿਲੇ ਆਪਣੇ ਨੂੰ ਆਤਮਾ ਨਿਸ਼ਚੇ ਕਰੋ ਤਾਂ ਬਾਪ ਨਾਲ ਪਿਆਰ ਰਹੇਗਾ ਇਹ ਵੀ ਅਟੁੱਟ ਨਿਸ਼ਚੇ ਚਾਹੀਦਾ ਹੈ ਕਿ ਨਿਰਾਕਾਰ ਬਾਪ ਇਸ ਭਾਗੀਰਥ ਤੇ ਵਿਰਾਜਮਾਨ ਹੈ। ਉਹ ਸਾਨੂੰ ਇਨ੍ਹਾਂ ਦੇ ਦੁਆਰਾ ਪੜ੍ਹਾ ਰਹੇ ਹਨ। ਜੱਦ ਇਹ ਨਿਸ਼ਚੇ ਟੁੱਟਦਾ ਹੈ ਤਾਂ ਪਿਆਰ ਘੱਟ ਹੋ ਜਾਂਦਾ ਹੈ।

ਓਮ ਸ਼ਾਂਤੀ
ਕੰਡਿਆਂ ਤੋਂ ਫੁਲ ਬਣਾਉਣ ਵਾਲੇ ਭਗਵਾਨੁਵਾਚ। ਬੱਚੇ ਜਾਣਦੇ ਹਨ ਕਿ ਅਸੀਂ ਇੱਥੇ ਕੰਡਿਆਂ ਤੋਂ ਫੁੱਲ ਬਣਨ ਦੇ ਲਈ ਆਏ ਹਾਂ। ਹਰ ਇੱਕ ਸਮਝਦੇ ਹਨ ਪਹਿਲੇ ਅਸੀਂ ਕੰਡੇ ਸੀ। ਹੁਣ ਫੁੱਲ ਬਣ ਰਹੇ ਹਾਂ। ਬਾਪ ਦੀ ਮਹਿਮਾ ਤਾਂ ਬਹੁਤ ਕਰਦੇ ਹਨ, ਪਤਿਤ - ਪਾਵਨ ਆਓ। ਉਹ ਖਵਈਆ ਹੈ, ਬਾਗਵਾਨ ਹੈ, ਪਾਪ ਕਾਟੇਸ਼ਵਰ ਹੈ। ਬਹੁਤ ਹੀ ਨਾਮ ਕਹਿੰਦੇ ਹਨ ਪਰ ਚਿੱਤਰ ਸਭ ਜਗ੍ਹਾ ਇੱਕ ਹੀ ਹੈ। ਉਨ੍ਹਾਂ ਦੀ ਮਹਿਮਾ ਵੀ ਗਾਉਂਦੇ ਹਨ ਗਿਆਨ ਦਾ ਸਾਗਰ, ਸੁੱਖ ਦਾ ਸਾਗਰ...ਹੁਣ ਤੁਸੀਂ ਜਾਣਦੇ ਹੋ ਅਸੀਂ ਉਸ ਇੱਕ ਬਾਪ ਦੇ ਕੋਲ ਬੈਠੇ ਹਾਂ। ਕੰਡਿਆਂ ਰੂਪੀ ਮਨੁੱਖ ਤੋਂ ਹੁਣ ਅਸੀਂ ਫੁੱਲ ਰੂਪੀ ਦੇਵਤਾ ਬਣਨ ਆਏ ਹਾਂ। ਇਹ ਏਮ ਆਬਜੈਕਟ ਹੈ। ਹੁਣ ਹਰ ਇੱਕ ਨੂੰ ਆਪਣੀ ਦਿਲ ਵਿੱਚ ਵੇਖਣਾ ਹੈ, ਸਾਡੇ ਵਿੱਚ ਦੈਵੀਗੁਣ ਹਨ? ਮੈ ਸਰਵਗੁਣ ਸੰਪੰਨ ਹਾਂ? ਅੱਗੇ ਤਾਂ ਦੇਵਤਾਵਾਂ ਦੀ ਮਹਿਮਾ ਗਾਉਂਦੇ ਸੀ, ਆਪਣੇ ਨੂੰ ਕੰਡੇ ਸਮਝਦੇ ਸੀ। ਅਸੀਂ ਨਿਰਗੁਣ ਹਾਰੇ ਵਿੱਚ ਕੋਈ ਗੁਣ ਨਹੀ...ਕਿਓਂਕਿ 5 ਵਿਕਾਰ ਹਨ। ਦੇਹ - ਅਭਿਮਾਨ ਵੀ ਬਹੁਤ ਕੜਾ ਅਭਿਮਾਨ ਹੈ। ਆਪਣੇ ਨੂੰ ਆਤਮਾ ਸਮਝੋ ਤਾਂ ਬਾਪ ਦੇ ਨਾਲ ਵੀ ਬਹੁਤ ਪਿਆਰ ਰਹੇ। ਹੁਣ ਤੁਸੀਂ ਜਾਣਦੇ ਹੋ ਨਿਰਾਕਾਰ ਬਾਪ ਇਸ ਰੱਥ ਤੇ ਵਿਰਾਜਮਾਨ ਹੈ। ਇਹ ਨਿਸ਼ਚੇ ਕਰਦੇ - ਕਰਦੇ ਵੀ ਫਿਰ ਨਿਸ਼ਚੇ ਟੁੱਟ ਪੈਂਦਾ ਹੈ। ਤੁਸੀਂ ਕਹਿੰਦੇ ਵੀ ਹੋ ਅਸੀਂ ਆਏ ਹਾਂ ਸ਼ਿਵਬਾਬਾ ਦੇ ਕੋਲ। ਜੋ ਇਸ ਭਾਗੀਰਥੀ ਪ੍ਰਜਾਪਿਤਾ ਬ੍ਰਹਮਾ ਦੇ ਤਨ ਵਿੱਚ ਹੈ, ਅਸੀਂ ਸਾਰੇ ਆਤਮਾਵਾਂ ਦਾ ਬਾਪ ਇੱਕ ਸ਼ਿਵਬਾਬਾ ਹੈ, ਉਹ ਇਸ ਰੱਥ ਵਿੱਚ ਵਿਰਾਜਮਾਨ ਹਨ। ਇਹ ਬਿਲਕੁਲ ਪੱਕਾ ਨਿਸ਼ਚਾ ਚਾਹੀਦਾ ਹੈ, ਇਸ ਵਿੱਚ ਹੀ ਮਾਇਆ ਸੰਸ਼ੇ ਲਿਆਉਂਦੀ ਹੈ। ਕੰਨਿਆ ਪਤੀ ਦੇ ਨਾਲ ਵਿਆਹ ਕਰਦੀ ਹੈ, ਸਮਝਦੀ ਹੈ ਉਨ੍ਹਾਂ ਤੋਂ ਬਹੁਤ ਸੁੱਖ ਮਿਲਣਾ ਹੈ ਪਰ ਸੁੱਖ ਕੀ ਮਿਲਦਾ ਹੈ, ਫੱਟ ਤੋਂ ਜਾਕੇ ਅਪਵਿੱਤਰ ਬਣਦੀ ਹੈ। ਕੁਮਾਰੀ ਹੈ ਤਾਂ ਮਾਂ - ਬਾਪ ਆਦਿ ਸਭ ਮੱਥਾ ਟੇਕਦੇ ਹਨ ਕਿਓਂਕਿ ਪਵਿੱਤਰ ਹਨ। ਅਪਵਿੱਤਰ ਬਣੀ ਅਤੇ ਸਭ ਦੇ ਅੱਗੇ ਮੱਥਾ ਟੇਕਣਾ ਸ਼ੁਰੂ ਕਰ ਦਿੰਦੀ ਹੈ। ਅੱਜ ਸਭ ਉਨ੍ਹਾਂ ਦੇ ਅੱਗੇ ਮੱਥਾ ਟੇਕਦੇ ਹਨ ਕਲ ਆਪ ਮੱਥਾ ਟੇਕਣ ਲੱਗ ਜਾਂਦੀ ਹੈ।

ਹੁਣ ਤੁਸੀਂ ਬੱਚੇ ਸੰਗਮ ਤੇ ਪੁਰਸ਼ੋਤਮ ਬਣ ਰਹੇ ਹੋ। ਕਲ ਕਿੱਥੇ ਹੋਵੋਗੇ? ਅੱਜ ਇਹ ਘਰ - ਘਾਟ ਕੀ ਹੈ! ਕਿੰਨਾ ਗੰਦ ਲੱਗਿਆ ਹੋਇਆ ਹੈ! ਇਸ ਨੂੰ ਕਿਹਾ ਜਾਂਦਾ ਹੈ ਵੇਸ਼ਾਲਿਆ। ਸਭ ਵਿਸ਼ ਤੋਂ ਪੈਦਾ ਹੁੰਦੇ ਹਨ। ਤੁਸੀਂ ਹੀ ਸ਼ਿਵਾਲੇ ਵਿਚ ਸੀ, ਅੱਜ ਤੋਂ 5 ਹਜ਼ਾਰ ਵਰ੍ਹੇ ਪਹਿਲੇ ਬਹੁਤ ਸੁੱਖੀ ਸੀ। ਦੁੱਖ ਦਾ ਨਾਮਨਿਸ਼ਾਨ ਨਹੀਂ ਸੀ। ਹੁਣ ਫਿਰ ਇਵੇਂ ਬਣਨ ਦੇ ਲਈ ਆਏ ਹੋ। ਮਨੁੱਖਾਂ ਨੂੰ ਸ਼ਿਵਾਲੇ ਦਾ ਪਤਾ ਹੀ ਨਹੀਂ ਹੈ। ਸ੍ਵਰਗ ਨੂੰ ਕਿਹਾ ਜਾਂਦਾ ਹੈ ਸ਼ਿਵਾਲਾ। ਸ਼ਿਵਬਾਬਾ ਨੇ ਸ੍ਵਰਗ ਦੀ ਸਥਾਪਨਾ ਕੀਤੀ। ਬਾਬਾ ਤਾਂ ਸਾਰੇ ਕਹਿੰਦੇ ਹਨ ਪਰ ਪੁਛੋ ਫਾਦਰ ਕਿਥੇ ਹੈ? ਤਾਂ ਕਹਿ ਦਿੰਦੇ ਹਨ ਸ੍ਰਵਵਿਆਪੀ ਹੈ। ਕੁੱਤੇ - ਬਿੱਲੀ, ਕੱਛ - ਮੱਛ ਵਿੱਚ ਕਹਿ ਦਿੰਦੇ ਹਨ ਤਾਂ ਕਿੰਨਾ ਫਰਕ ਹੋਇਆ! ਬਾਪ ਕਹਿੰਦੇ ਹਨ ਤੁਸੀਂ ਪੁਰਸ਼ੋਤਮ ਸੀ, ਫਿਰ 84 ਜਨਮ ਭੋਗ ਕੇ ਤੁਸੀਂ ਕੀ ਬਣੇ ਹੋ? ਨਰਕਵਾਸੀ ਬਣੇ ਹੋ ਇਸਲਈ ਸਭ ਗਾਉਂਦੇ ਹਨ - ਹੇ ਪਤਿਤ - ਪਾਵਨ ਆਓ। ਹੁਣ ਬਾਪ ਪਾਵਨ ਬਣਾਉਣ ਆਏ ਹਨ। ਕਹਿੰਦੇ ਹਨ - ਇਹ ਅੰਤਿਮ ਜਨਮ ਵਿਸ਼ ਪੀਣਾ ਛੱਡੋ। ਫਿਰ ਵੀ ਸਮਝਦੇ ਨਹੀਂ। ਸਾਰੀਆਂ ਆਤਮਾਵਾਂ ਦਾ ਬਾਪ ਹੁਣ ਕਹਿੰਦੇ ਹਨ ਪਵਿੱਤਰ ਬਣੋ। ਸਭ ਕਹਿੰਦੇ ਵੀ ਹਨ ਬਾਬਾ, ਪਹਿਲੇ ਆਤਮਾ ਨੂੰ ਉਹ ਬਾਬਾ ਯਾਦ ਆਉਂਦਾ ਹੈ, ਫਿਰ ਇਹ ਬਾਬਾ। ਨਿਰਾਕਾਰ ਵਿੱਚ ਉਹ ਬਾਬਾ, ਸਾਕਾਰ ਵਿੱਚ ਫਿਰ ਇਹ ਬਾਬਾ। ਸੁਪਰੀਮ ਆਤਮਾ ਇਹਨਾਂ ਪਤਿਤ ਆਤਮਾਵਾਂ ਨੂੰ ਬੈਠ ਸਮਝਾਉਂਦੀ ਹੈ। ਤੁਸੀਂ ਵੀ ਪਹਿਲੇ ਪਵਿੱਤਰ ਸੀ। ਬਾਪ ਦੇ ਨਾਲ ਰਹਿੰਦੇ ਸੀ ਫਿਰ ਤੁਸੀਂ ਇੱਥੇ ਆਏ ਹੋ ਪਾਰ੍ਟ ਵਜਾਉਣ। ਇਸ ਚੱਕਰ ਨੂੰ ਚੰਗੀ ਤਰ੍ਹਾਂ ਸਮਝ ਲਉ। ਹੁਣ ਅਸੀਂ ਸਤਯੁਗ ਵਿੱਚ ਨਵੀਂ ਦੁਨੀਆਂ ਵਿੱਚ ਜਾਣ ਵਾਲੇ ਹਾਂ। ਤੁਹਾਡੀ ਆਸ਼ਾ ਵੀ ਹੈ ਨਾ ਕਿ ਅਸੀਂ ਸਵਰਗ ਵਿੱਚ ਜਾਈਏ। ਤੁਸੀਂ ਕਹਿੰਦੇ ਵੀ ਸੀ ਕਿ ਕ੍ਰਿਸ਼ਨ ਵਰਗਾ ਬੱਚਾ ਮਿਲੇ। ਹੁਣ ਮੈਂ ਆਇਆ ਹਾਂ ਤੁਹਾਨੂੰ ਇਵੇਂ ਬਣਾਉਣ। ਉੱਥੇ ਬੱਚੇ ਹੁੰਦੇ ਹੀ ਹਨ ਕ੍ਰਿਸ਼ਨ ਵਰਗੇ। ਸਤੋਪ੍ਰਧਾਨ ਫੁਲ ਹੈ ਨਾ। ਹੁਣ ਤੁਸੀਂ ਕ੍ਰਿਸ਼ਨਪੁਰੀ ਵਿੱਚ ਚੱਲਦੇ ਹੋ। ਤੁਸੀਂ ਤਾਂ ਸ੍ਵਰਗ ਦੇ ਮਾਲਿਕ ਬਣਦੇ ਹੋ। ਆਪਣੇ ਤੋਂ ਪੁੱਛੋ - ਮੈ ਫੁੱਲ ਬਣਿਆ ਹਾਂ? ਕਿੱਥੇ ਦੇਹ - ਹੰਕਾਰ ਵਿੱਚ ਆਕੇ ਕੰਡੇ ਤਾਂ ਨਹੀਂ ਬਣਦੇ ਹੋ? ਮਨੁੱਖ ਆਪਣੇ ਨੂੰ ਆਤਮਾ ਸਮਝਣ ਬਦਲੇ ਦੇਹ ਸਮਝ ਲੈਂਦੇ ਹੋ। ਆਤਮਾ ਨੂੰ ਭੁੱਲਣ ਨਾਲ ਬਾਪ ਨੂੰ ਵੀ ਭੁੱਲ ਗਏ ਹਨ। ਬਾਪ ਨੂੰ ਬਾਪ ਦੁਆਰਾ ਹੀ ਜਾਨਣ ਨਾਲ ਬਾਪ ਦਾ ਵਰਸਾ ਮਿਲਦਾ ਹੈ। ਬੇਹੱਦ ਦੇ ਬਾਪ ਤੋਂ ਵਰਸਾ ਤਾਂ ਸਾਰਿਆਂ ਨੂੰ ਮਿਲਦਾ ਹੈ। ਇੱਕ ਵੀ ਨਹੀਂ ਰਹਿੰਦਾ ਜਿਸ ਨੂੰ ਵਰਸਾ ਨਾ ਮਿਲੇ। ਬਾਪ ਹੀ ਆਕੇ ਸਭ ਨੂੰ ਪਾਵਨ ਬਣਾਉਂਦੇ ਹਨ, ਨਿਰਵਾਣਧਾਮ ਵਿੱਚ ਲੈ ਜਾਂਦੇ ਹਨ। ਉਹ ਤਾਂ ਕਹਿ ਦਿੰਦੇ ਹਨ - ਜੋਤੀ ਜੋਤ ਸਮਾਇਆ, ਬ੍ਰਹਮ ਵਿੱਚ ਲੀਨ ਹੋ ਗਿਆ। ਗਿਆਨ ਕੁਝ ਵੀ ਨਹੀਂ। ਤੁਸੀਂ ਜਾਣਦੇ ਹੋ ਅਸੀਂ ਕਿਸ ਦੇ ਕੋਲ ਆਏ ਹਾਂ? ਇਹ ਕੋਈ ਮਨੁੱਖ ਦਾ ਸਤਸੰਗ ਨਹੀਂ ਹੈ। ਆਤਮਾਵਾਂ, ਪਰਮਾਤਮਾ ਤੋਂ ਵੱਖ ਹੋਈਆਂ, ਹੁਣ ਉਨ੍ਹਾਂ ਦਾ ਸੰਗ ਮਿਲਿਆ ਹੈ। ਸੱਚਾ - ਸੱਚਾ ਇਹ ਸਤ ਦਾ ਸੰਗ 5 ਹਜ਼ਾਰ ਵਰ੍ਹੇ ਵਿੱਚ ਇੱਕ ਵਾਰ ਹੀ ਹੁੰਦਾ ਹੈ। ਸਤਯੁਗ - ਤ੍ਰੇਤਾ ਵਿੱਚ ਤਾਂ ਸਤਸੰਗ ਹੁੰਦਾ ਨਹੀਂ। ਬਾਕੀ ਭਗਤੀ ਮਾਰਗ ਵਿੱਚ ਤਾਂ ਕਈ ਢੇਰ ਦੇ ਢੇਰ ਸਤਸੰਗ ਹਨ। ਹੁਣ ਵਾਸਤਵ ਵਿੱਚ ਸਤ ਤਾਂ ਹੈ ਹੀ ਇੱਕ ਬਾਪ। ਹੁਣ ਤੁਸੀਂ ਉਨ੍ਹਾਂ ਦੇ ਸੰਗ ਵਿੱਚ ਬੈਠੇ ਹੋ। ਇਹ ਵੀ ਸਮ੍ਰਿਤੀ ਰਹੇ ਕਿ ਅਸੀਂ ਗਾਡਲੀ ਸਟੂਡੈਂਟ ਹਾਂ, ਰੱਬ ਸਾਨੂੰ ਪੜ੍ਹਾਉਂਦੇ ਹਨ, ਤਾਂ ਵੀ ਅਹੋ ਸੋਭਾਗਿਆ।

ਸਾਡਾ ਬਾਬਾ ਇੱਥੇ ਹੈ, ਉਹ ਬਾਪ, ਟੀਚਰ ਫਿਰ ਗੁਰੂ ਵੀ ਬਣਦੇ ਹਨ। ਤਿੰਨੋਂ ਹੀ ਪਾਰ੍ਟ ਹੁਣ ਵਜਾ ਰਹੇ ਹਨ। ਬੱਚਿਆਂ ਨੂੰ ਆਪਣਾ ਬਣਾਉਂਦੇ ਹਨ। ਬਾਪ ਕਹਿੰਦੇ ਹਨ ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ। ਬਾਪ ਨੂੰ ਯਾਦ ਕਰਨ ਨਾਲ ਹੀ ਪਾਪ ਕੱਟਦੇ ਹਨ ਫਿਰ ਤੁਹਾਨੂੰ ਲਾਈਟ ਦਾ ਤਾਜ ਮਿਲ ਜਾਂਦਾ ਹੈ। ਇੱਹ ਵੀ ਇੱਕ ਨਿਸ਼ਾਨੀ ਹੈ। ਬਾਕੀ ਇਵੇਂ ਨਹੀਂ ਕਿ ਲਾਈਟ ਵੇਖਣ ਵਿੱਚ ਆਉਂਦੀ ਹੈ। ਇਹ ਪਵਿੱਤਰਤਾ ਦੀ ਨਿਸ਼ਾਨੀ ਹੈ। ਇਹ ਨਾਲੇਜ ਹੋਰ ਕੋਈ ਨੂੰ ਮਿਲ ਨਾ ਸਕੇ। ਦੇਣ ਵਾਲਾ ਇੱਕ ਹੀ ਬਾਪ ਹੈ। ਉਨ੍ਹਾਂ ਵਿੱਚ ਫੁਲ ਨਾਲੇਜ ਹੈ। ਬਾਪ ਕਹਿੰਦੇ ਹਨ ਮੈ ਮਨੁੱਖ ਸ੍ਰਿਸ਼ਟੀ ਦਾ ਬੀਜਰੂਪ ਹਾਂ। ਇਹ ਉਲਟਾ ਝਾੜ ਹੈ। ਇਹ ਕਲਪ ਬ੍ਰਿਖ ਨਾ। ਪਹਿਲੇ ਦੈਵੀ ਫੁੱਲਾਂ ਦਾ ਝਾੜ ਸੀ। ਹੁਣ ਕੰਡਿਆਂ ਦਾ ਜੰਗਲ ਬਣ ਗਿਆ ਹੈ ਕਿਉਂਕਿ 5 ਵਿਕਾਰ ਆ ਗਏ ਹਨ। ਪਹਿਲੇ ਮੁੱਖ ਹੈ ਦੇਹ - ਅਭਿਮਾਨ। ਉੱਥੇ ਦੇਹ - ਅਭਿਮਾਨ ਨਹੀਂ ਰਹਿੰਦਾ। ਇੰਨਾ ਸਮਝਦੇ ਹਨ ਅਸੀਂ ਆਤਮਾ ਹਾਂ, ਬਾਕੀ ਪਰਮਾਤਮਾ ਬਾਪ ਨੂੰ ਨਹੀਂ ਜਾਣਦੇ। ਅਸੀਂ ਆਤਮਾ ਹਾਂ, ਬਸ। ਦੂਸਰੀ ਕੋਈ ਨਾਲੇਜ ਨਹੀਂ। (ਸਰਪ ਦਾ ਮਿਸਾਲ) ਹੁਣ ਤੁਹਾਨੂੰ ਸਮਝਾਇਆ ਜਾਂਦਾ ਹੈ ਕਿ ਜਨਮ - ਜਨਮਾਂਤ੍ਰ ਦੀ ਪੁਰਾਣੀ ਸੜੀ ਹੋਈ ਇਹ ਖਾਲ ਹੈ ਜੋ ਹੁਣ ਤੁਸੀਂ ਛੱਡਣੀ ਹੈ। ਹੁਣ ਆਤਮਾ ਅਤੇ ਸ਼ਰੀਰ ਦੋਨੋ ਪਤਿਤ ਹਨ। ਆਤਮਾ ਪਵਿੱਤਰ ਹੋ ਜਾਵੇਗੀ ਤਾਂ ਫਿਰ ਇਹ ਸ਼ਰੀਰ ਛੁੱਟ ਜਾਏਗਾ। ਆਤਮਾਵਾਂ ਸਭ ਭੱਜਣਗੀਆਂ। ਇਹ ਗਿਆਨ ਤੁਹਾਨੂੰ ਹੁਣ ਹੀ ਹੈ ਕਿ ਇਹ ਨਾਟਕ ਪੂਰਾ ਹੁੰਦਾ ਹੈ। ਹੁਣ ਸਾਨੂੰ ਬਾਪ ਦੇ ਕੋਲ ਜਾਣਾ ਹੈ, ਇਸਲਈ ਘਰ ਨੂੰ ਯਾਦ ਕਰਨਾ ਹੈ। ਇਸ ਦੇਹ ਨੂੰ ਛੱਡ ਦੇਣਾ ਹੈ, ਸ਼ਰੀਰ ਖਤਮ ਹੋਇਆ ਤਾਂ ਦੁਨੀਆਂ ਖਤਮ ਹੋਈ ਫਿਰ ਨਵੇਂ ਘਰ ਵਿੱਚ ਜਾਣਗੇ ਤਾਂ ਨਵਾਂ ਸੰਬੰਧ ਹੋ ਜਾਵੇਗਾ। ਉਹ ਫਿਰ ਵੀ ਪੁਨਰਜਨਮ ਇੱਥੇ ਹੀ ਲੈਂਦੇ ਹਨ। ਤੁਹਾਨੂੰ ਤਾਂ ਪੁਨਰਜਨਮ ਲੈਣਾ ਹੈ ਫੁੱਲਾਂ ਦੀ ਦੁਨੀਆਂ ਵਿੱਚ। ਦੇਵਤਾਵਾਂ ਨੂੰ ਪਵਿੱਤਰ ਕਿਹਾ ਜਾਂਦਾ ਹੈ। ਤੁਸੀਂ ਜਾਣਦੇ ਹੋ ਅਸੀਂ ਹੀ ਫੁੱਲ ਸੀ ਫਿਰ ਕੰਡੇ ਬਣੇ ਹਾਂ ਫਿਰ ਫੁੱਲਾਂ ਦੀ ਦੁਨੀਆਂ ਵਿੱਚ ਜਾਣਾ ਹੈ। ਅੱਗੇ ਚਲ ਤੁਹਾਨੂੰ ਬਹੁਤ ਸਾਕ੍ਸ਼ਾਤ੍ਕਰ ਹੋਣਗੇ। ਇਹ ਹੈ ਖੇਲਪਾਲ। ਮੀਰਾ ਧਿਆਨ ਵਿੱਚ ਖੇਡਦੀ ਸੀ, ਉਨ੍ਹਾਂ ਨੂੰ ਗਿਆਨ ਨਹੀਂ ਸੀ। ਮੀਰਾ ਕੋਈ ਬੈਕੁੰਠ ਵਿੱਚ ਗਈ ਨਹੀਂ। ਇੱਥੇ ਹੀ ਕਿੱਥੇ ਹੋਵੇਗੀ। ਇਸ ਬ੍ਰਾਹਮਣ ਕੁਲ ਦੀ ਹੋਵੇਗੀ ਤਾਂ ਇੱਥੇ ਹੀ ਗਿਆਨ ਲੈਂਦੀ ਹੋਵੇਗੀ। ਇਵੇਂ ਨਹੀਂ, ਡਾਂਸ ਕੀਤਾ ਤੇ ਬਸ ਬੈਕੁੰਠ ਚਲੀ ਗਈ। ਇਵੇਂ ਤਾਂ ਬਹੁਤ ਡਾਂਸ ਕਰਦੇ ਸੀ। ਧਿਆਨ ਵਿੱਚ ਜਾਕੇ ਦੇਖਕੇ ਆਉਂਦੇ ਸੀ ਫਿਰ ਜਾਕੇ ਵਿਕਾਰੀ ਬਣੇ। ਗਾਇਆ ਜਾਂਦਾ ਹੈ ਨਾ - ਚੜ੍ਹੇ ਤਾਂ ਚਾਖੇ ਬੈਕੁੰਠ ਰਸ...ਬਾਪ ਭੀਤਿ ਦਿੰਦੇ ਹਨ - ਤੁਸੀਂ ਬੈਕੁੰਠ ਦੇ ਮਾਲਿਕ ਬਣ ਸਕਦੇ ਹੋ ਜੇ ਗਿਆਨ - ਯੋਗ ਸਿੱਖੋਗੇ ਤਾਂ। ਬਾਪ ਨੂੰ ਛੱਡਿਆ ਤਾਂ ਗਏ ਗਟਰ ਦੇ ਵਿੱਚ ( ਵਿਕਾਰਾਂ ਵਿੱਚ ) ਆਸ਼ਚਰਿਆਵਤ ਬਾਪ ਦਾ ਬਨੰਤੀ ਸੁਨੰਤੀ, ਸੁਣਾਵੰਤੀ, ਫਿਰ ਭਾਗੰਤੀ ਅਹੋ ਮਾਇਆ ਕਿੰਨੀ ਭਾਰੀ ਸੱਟ ਲੱਗ ਜਾਂਦੀ ਹੈ। ਹੁਣ ਬਾਪ ਦੀ ਸ਼੍ਰੀਮਤ ਤੇ ਤੁਸੀਂ ਦੇਵਤਾ ਬਣਦੇ ਹੋ। ਆਤਮਾ ਅਤੇ ਸ਼ਰੀਰ ਦੋਨੋ ਹੀ ਸ਼੍ਰੇਸ਼ਠ ਹੋਣੇ ਚਾਹੀਦੇ ਹੈ ਨਾ। ਦੇਵਤਾਵਾਂ ਦਾ ਜਨਮ ਵਿਕਾਰ ਤੋਂ ਨਹੀਂ ਹੁੰਦਾ ਹੈ। ਉਹ ਹੈ ਹੀ ਨਿਰਵਿਕਾਰੀ ਦੁਨੀਆਂ। ਉੱਥੇ 5 ਵਿਕਾਰ ਹੁੰਦੇ ਨਹੀਂ। ਸ਼ਿਵਬਾਬਾ ਨੇ ਸ੍ਵਰਗ ਬਣਾਇਆ ਸੀ। ਹੁਣ ਤਾਂ ਨਰਕ ਹੈ। ਹੁਣ ਤੁਸੀਂ ਫਿਰ ਸ੍ਵਰਗਵਾਸੀ ਬਣਨ ਦੇ ਲਈ ਆਏ ਹੋ, ਜੋ ਚੰਗੀ ਰੀਤੀ ਪੜ੍ਹਦੇ ਹਨ ਉਹ ਹੀ ਸ੍ਵਰਗ ਵਿੱਚ ਜਾਣਗੇ। ਤੁਸੀਂ ਫਿਰ ਤੋਂ ਪੜ੍ਹਦੇ ਹੋ, ਕਲਪ - ਕਲਪ ਪੜ੍ਹਦੇ ਰਹੋਗੇ। ਇਹ ਚੱਕਰ ਫਿਰਦਾ ਰਹੇਗਾ। ਇਹ ਬਣਿਆ- ਬਣਾਇਆ ਡਰਾਮਾ ਹੈ, ਇਸ ਤੋਂ ਕੋਈ ਛੁੱਟ ਨਹੀਂ ਸਕਦਾ। ਜੋ ਕੁਝ ਵੇਖਦੇ ਹੋ, ਮੱਛਰ ਉਡਿਆ, ਕਲਪ ਬਾਦ ਵੀ ਉੱਡੇਗਾ। ਇਸ ਸਮਝਣ ਵਿੱਚ ਬੜੀ ਚੰਗੀ ਬੁੱਧੀ ਚਾਹੀਦੀ ਹੈ। ਇਹ ਸ਼ੂਟਿੰਗ ਹੁੰਦੀ ਰਹਿੰਦੀ ਹੈ। ਇਹ ਕਰਮਖੇਤਰ ਹੈ। ਇੱਥੇ ਪਰਮਧਾਮ ਵਿਚੋਂ ਆਏ ਹਨ ਪਾਰ੍ਟ ਵਜਾਉਣ।

ਹੁਣ ਇਸ ਪੜ੍ਹਾਈ ਵਿੱਚ ਕੋਈ ਤਾਂ ਬਹੁਤ ਹੁਸ਼ਿਆਰ ਹੋ ਜਾਂਦੇ ਹਨ, ਕਈ ਹੁਣ ਪੜ੍ਹ ਰਹੇ ਹਨ। ਕਈ ਪੜ੍ਹਦੇ - ਪੜ੍ਹਦੇ ਪੁਰਾਣੇ ਤੋਂ ਵੀ ਤਿੱਖੇ ਹੋ ਜਾਂਦੇ ਹਨ। ਗਿਆਨ ਸਾਗਰ ਤਾਂ ਸਭ ਨੂੰ ਪੜ੍ਹਾਉਂਦੇ ਰਹਿੰਦੇ ਹਨ। ਬਾਪ ਦਾ ਬਣਿਆ ਅਤੇ ਵਿਸ਼ਵ ਦਾ ਵਰਸਾ ਤੁਹਾਡਾ ਹੈ। ਹਾਂ, ਤੁਹਾਡੀ ਆਤਮਾ ਜੋ ਪਤਿਤ ਹੈ ਉਨ੍ਹਾਂ ਨੂੰ ਪਾਵਨ ਜਰੂਰ ਬਣਾਉਣਾ ਹੈ, ਉਸ ਦੇ ਲਈ ਸਹਿਜ ਤੋਂ ਸਹਿਜ ਤਰੀਕਾ ਹੈ ਬੇਹੱਦ ਦੇ ਬਾਪ ਨੂੰ ਯਾਦ ਕਰਦੇ ਰਹੋ ਤਾਂ ਤੁਸੀਂ ਇੱਥੇ ਬਣ ਜਾਓਗੇ। ਤੁਸੀਂ ਬੱਚਿਆਂ ਨੂੰ ਇਸ ਪੁਰਾਣੀ ਦੁਨੀਆਂ ਤੋਂ ਵੈਰਾਗ ਆਉਣਾ ਚਾਹੀਦਾ ਹੈ। ਬਾਕੀ ਮੁਕਤੀਧਾਮ, ਜੀਵਨਮੁਕਤੀਧਾਮ ਹੈ ਅਤੇ ਕਿਸੇ ਨੂੰ ਵੀ ਅਸੀਂ ਯਾਦ ਨਹੀਂ ਕਰਦੇ ਸਿਵਾਏ ਇੱਕ ਦੇ। ਸਵੇਰੇ - ਸਵੇਰੇ ਉੱਠ ਕੇ ਅਭਿਆਸ ਕਰਨਾ ਹੈ ਕਿ ਅਸੀਂ ਅਸ਼ਰੀਰੀ ਆਏ, ਅਸ਼ਰੀਰੀ ਜਾਣਾ ਹੈ। ਫਿਰ ਕੋਈ ਵੀ ਦੇਹਧਾਰੀ ਨੂੰ ਅਸੀਂ ਯਾਦ ਕਿਓਂ ਕਰੀਏ। ਸਵੇਰੇ ਅੰਮ੍ਰਿਤਵੇਲੇ ਉੱਠ ਕੇ ਆਪਣੇ ਨੂੰ ਇਵੇਂ - ਇਵੇਂ ਗੱਲਾਂ ਕਰਨੀਆਂ ਹਨ। ਸਵੇਰੇ ਨੂੰ ਅੰਮ੍ਰਿਤਵੇਲਾ ਕਿਹਾ ਜਾਂਦਾ ਹੈ। ਗਿਆਨ ਅੰਮ੍ਰਿਤ ਹੈ ਗਿਆਨ ਸਾਗਰ ਦੇ ਕੋਲ। ਤਾਂ ਗਿਆਨ ਸਾਗਰ ਕਹਿੰਦੇ ਹਨ ਸਵੇਰੇ ਦਾ ਟਾਈਮ ਬਹੁਤ ਵਧੀਆ ਹੁੰਦਾ ਹੈ। ਸਵੇਰੇ ਉੱਠ ਕੇ ਬਹੁਤ ਪ੍ਰੇਮ ਨਾਲ ਬਾਪ ਨੂੰ ਯਾਦ ਕਰੋ - ਬਾਬਾ, ਆਪ 5 ਹਜ਼ਾਰ ਵਰ੍ਹੇ ਦੇ ਬਾਦ ਫਿਰ ਮਿਲੇ ਹੋ। ਹੁਣ ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਪਾਪ ਕੱਟ ਜਾਣਗੇ। ਸ਼੍ਰੀਮਤ ਤੇ ਚੱਲਣਾ ਹੈ। ਸਤੋਪ੍ਰਧਾਨ ਜਰੂਰ ਬਣਨਾ ਹੈ। ਬਾਪ ਨੂੰ ਯਾਦ ਕਰਨ ਦੀ ਆਦਤ ਪੈ ਜਾਵੇਗੀ ਤਾਂ ਖੁਸ਼ੀ ਵਿੱਚ ਬੈਠੇ ਰਹੋਗੇ। ਸ਼ਰੀਰ ਦਾ ਭਾਨ ਟੁੱਟਦਾ ਜਾਏਗਾ। ਫਿਰ ਦੇਹ ਦਾ ਭਾਨ ਨਹੀਂ ਰਹੇਗਾ। ਖੁਸ਼ੀ ਬਹੁਤ ਰਹੇਗੀ। ਤੁਸੀਂ ਖੁਸ਼ੀ ਵਿੱਚ ਸੀ ਜੱਦ ਪਵਿੱਤਰ ਸੀ। ਤੁਹਾਡੀ ਬੁੱਧੀ ਵਿੱਚ ਇਹ ਸਾਰਾ ਗਿਆਨ ਰਹਿਣਾ ਚਾਹੀਦਾ ਹੈ। ਪਹਿਲੇ - ਪਹਿਲੇ ਜੋ ਆਉਂਦੇ ਹਨ ਜਰੂਰ 84 ਜਨਮ ਲੈਂਦੇ ਹੋਣਗੇ। ਫਿਰ ਚੰਦ੍ਰਵੰਸ਼ੀ ਕੁਝ ਘੱਟ, ਇਸਲਾਮੀ ਉਸ ਤੋਂ ਘੱਟ। ਨੰਬਰਵਾਰ ਝਾੜ ਦੀ ਵ੍ਰਿਧੀ ਹੁੰਦੀ ਹੈ ਨਾ। ਮੁੱਖ ਹੈ ਡੀਟੀ ਧਰਮ ਫਿਰ ਉਨ੍ਹਾਂ ਤੋਂ 3 ਧਰਮ ਨਿਕਲਦੇ ਹਨ। ਫਿਰ ਟਾਲ - ਟਾਲਿਆਂ ਨਿਕਲਦੀਆਂ ਹਨ। ਹੁਣ ਤੁਸੀਂ ਡਰਾਮਾ ਨੂੰ ਜਾਣਦੇ ਹੋ। ਇਹ ਡਰਾਮਾ ਜੂੰ ਮਿਸਲ ਬਹੁਤ ਹੋਲੀ - ਹੋਲੀ ਫਿਰਦਾ ਰਹਿੰਦਾ ਹੈ। ਸੇਕੈਂਡ ਬਾਈ ਸੇਕੈਂਡ ਟਿੱਕ - ਟਿੱਕ ਚਲਦੀ ਰਹਿੰਦੀ ਹੈ। ਇਸਲਈ ਗਾਇਆ ਜਾਂਦਾ ਹੈ ਸੇਕੇਂਡ ਵਿੱਚ ਜੀਵਨਮੁਕਤੀ। ਆਤਮਾ ਆਪਣੇ ਬਾਪ ਨੂੰ ਯਾਦ ਕਰਦੀ ਹੈ।

ਬਾਬਾ ਅਸੀਂ ਤੁਹਾਡੇ ਬੱਚੇ ਹਾਂ। ਅਸੀਂ ਤਾਂ ਸ੍ਵਰਗ ਵਿੱਚ ਹੋਣੇ ਚਾਹੀਦੇ ਹਾਂ। ਫਿਰ ਨਰਕ ਵਿੱਚ ਕਿਓਂ ਪਏ ਹਾਂ। ਬਾਪ ਤਾਂ ਸ੍ਵਰਗ ਦੀ ਸਥਾਪਨਾ ਕਰਨ ਵਾਲਾ ਹੈ ਫਿਰ ਨਰਕ ਵਿੱਚ ਕਿਓਂ ਪਏ ਹਾਂ। ਬਾਪ ਸਮਝਾਉਂਦੇ ਹਨ ਤੁਸੀਂ ਸ੍ਵਰਗ ਵਿੱਚ ਸੀ, 84 ਜਨਮ ਲੈਂਦੇ - ਲੈਂਦੇ ਤੁਸੀਂ ਸਭ ਭੁੱਲ ਗਏ ਹੋ। ਹੁਣ ਫਿਰ ਮੇਰੀ ਮਤ ਤੇ ਚੱਲੋ। ਬਾਪ ਦੀ ਯਾਦ ਨਾਲ ਹੀ ਵਿਕਰਮ ਵਿਨਾਸ਼ ਹੋਣਗੇ ਕਿਓਂਕਿ ਆਤਮਾ ਵਿੱਚ ਹੀ ਖਾਦ ਪੈਂਦੀ ਹੈ। ਸ਼ਰੀਰ ਆਤਮਾ ਦਾ ਜੇਵਰ ਹੈ। ਆਤਮਾ ਪਵਿੱਤਰ ਤਾਂ ਸ਼ਰੀਰ ਵੀ ਪਵਿੱਤਰ ਮਿਲਦਾ ਹੈ। ਤੁਸੀਂ ਜਾਣਦੇ ਹੋ ਅਸੀਂ ਸ੍ਵਰਗ ਵਿੱਚ ਸੀ, ਹੁਣ ਫਿਰ ਬਾਪ ਆਏ ਹਨ ਤਾਂ ਬਾਪ ਤੋਂ ਪੂਰਾ ਵਰਸਾ ਲੈਣਾ ਚਾਹੀਦਾ ਹੈ ਨਾ। 5 ਵਿਕਾਰਾਂ ਨੂੰ ਛੱਡਣਾ ਹੈ। ਦੇਹ - ਅਭਿਮਾਨ ਛੱਡਣਾ ਹੈ। ਕੰਮ - ਕਾਜ ਕਰਦੇ ਬਾਪ ਨੂੰ ਯਾਦ ਕਰਦੇ ਰਹੋ। ਆਤਮਾ ਆਪਣੇ ਮਾਸ਼ੂਕ ਨੂੰ ਅੱਧਾਕਲਪ ਤੋਂ ਯਾਦ ਕਰਦੀ ਆਈ ਹੈ। ਹੁਣ ਉਹ ਮਾਸ਼ੂਕ ਆਇਆ ਹੋਇਆ ਹੈ। ਬਾਪ ਕਹਿੰਦੇ ਹਨ ਤੁਸੀਂ ਕਾਮ ਚਿਤਾ ਤੇ ਬੈਠ ਕਾਲੇ ਬਣ ਗਏ ਹੋ। ਹੁਣ ਅਸੀਂ ਸੁੰਦਰ ਬਣਾਉਣ ਆਏ ਹਾਂ। ਉਸਦੇ ਲਈ ਇਹ ਯੋਗ ਅਗਨੀ ਹੈ। ਗਿਆਨ ਨੂੰ ਚਿਤਾ ਨਹੀਂ ਕਹਾਂਗੇ। ਯੋਗ ਦੀ ਚਿਤਾ ਹੈ। ਯਾਦ ਦੀ ਚਿਤਾ ਤੇ ਬੈਠਣ ਨਾਲ ਵਿਕਰਮ ਵਿਨਾਸ਼ ਹੋਣਗੇ। ਗਿਆਨ ਨੂੰ ਤਾਂ ਨਾਲੇਜ ਕਿਹਾ ਜਾਂਦਾ ਹੈ। ਬਾਪ ਤੁਹਾਨੂੰ ਸ੍ਰਿਸ਼ਟੀ ਦੇ ਆਦਿ - ਮੱਧ - ਅੰਤ ਦਾ ਗਿਆਨ ਸੁਣਾਉਂਦੇ ਹਨ। ਉੱਚ ਤੇ ਉੱਚ ਬਾਪ ਹੈ ਫਿਰ ਬ੍ਰਹਮਾ - ਵਿਸ਼ਨੂੰ - ਸ਼ੰਕਰ, ਫਿਰ ਸੂਰਜਵੰਸ਼ੀ - ਚੰਦ੍ਰਵੰਸ਼ੀ ਫਿਰ ਹੋਰ ਧਰਮਾਂ ਦੇ ਬਾਈਪਲਾਟ ਹਨ। ਝਾੜ ਕਿੰਨਾ ਵੱਡਾ ਹੋ ਜਾਂਦਾ ਹੈ। ਧਰਮ ਭ੍ਰਿਸ਼ਟ, ਕਰਮ ਭ੍ਰਿਸ਼ਟ ਬਣ ਗਏ ਹੋ। ਹੁਣ ਤੁਸੀਂ ਬੱਚੇ ਸ਼੍ਰੇਸਠ ਬਣਨ ਲਈ ਸ਼੍ਰੇਸ਼ਟ ਕਰਮ ਕਰਦੇ ਹੋ। ਆਪਣੀ ਦ੍ਰਿਸ਼ਟੀ ਨੂੰ ਸਿਵਿਲ ਬਣਾਉਂਦੇ ਹੋ। ਤੁਹਾਨੂੰ ਹੁਣ ਭ੍ਰਿਸ਼ਟ ਕਰਮ ਨਹੀਂ ਕਰਨਾ ਹੈ। ਕੋਈ ਕੁਦ੍ਰਿਸ਼ਟੀ ਨਾ ਜਾਵੇ। ਆਪਣੇ ਨੂੰ ਵੇਖੋ - ਅਸੀਂ ਲਕਸ਼ਮੀ ਨੂੰ ਵਰਨ ਲਾਇਕ ਬਣੇ ਹਾਂ? ਅਸੀਂ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰਦੇ ਹਾਂ? ਰੋਜ਼ ਪੋਤਾਮੇਲ ਵੇਖੋ। ਸਾਰੇ ਦਿਨ ਵਿੱਚ ਦੇਹ - ਅਭਿਮਾਨ ਵਿੱਚ ਆਕੇ ਕੋਈ ਵਿਕਰਮ ਤੇ ਨਹੀਂ ਕੀਤਾ? ਨਹੀਂ ਤਾਂ ਸੋ ਗੁਣਾਂ ਹੋ ਜਾਵੇਗਾ। ਮਾਇਆ ਚਾਰਟ ਵੀ ਰੱਖਣ ਨਹੀਂ ਦਿੰਦੀ ਹੈ। 2 - 4 ਦਿਨ ਲਿਖਕੇ ਫਿਰ ਛੱਡ ਦਿੰਦੇ ਹਨ। ਬਾਪ ਨੂੰ ਓਨਾ (ਖਿਆਲ) ਰਹਿੰਦਾ ਹੈ ਨਾ। ਰਹਿਮ ਪੈਂਦਾ ਹੈ - ਬੱਚੇ, ਮੈਨੂੰ ਯਾਦ ਕਰਨ ਤਾਂ ਉਨ੍ਹਾਂ ਦੇ ਪਾਪ ਕੱਟ ਜਾਣ। ਇਸ ਵਿੱਚ ਮਿਹਨਤ ਹੈ। ਆਪਣੇ ਨੂੰ ਘਾਟਾ ਨਹੀਂ ਪਾਉਣਾ ਹੈ। ਗਿਆਨ ਤਾਂ ਬਹੁਤ ਸਹਿਜ ਹੈ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਸਵੇਰੇ ਅੰਮ੍ਰਿਤਵੇਲੇ ਉੱਠ ਕੇ ਬਾਪ ਨਾਲ ਮਿੱਠੀਆਂ - ਮਿੱਠੀਆਂ ਗੱਲਾਂ ਕਰਨੀਆਂ ਹਨ। ਅਸ਼ਰੀਰੀ ਬਣਨ ਦਾ ਅਭਿਆਸ ਕਰਨਾ ਹੈ। ਧਿਆਨ ਰਹੇ - ਬਾਪ ਦੀ ਯਾਦ ਦੇ ਸਿਵਾਏ ਦੂਜਾ ਕੁਝ ਵੀ ਯਾਦ ਨਾ ਆਵੇ।

2. ਆਪਣੀ ਦ੍ਰਿਸ਼ਟੀ ਬਹੁਤ ਸ਼ੁੱਧ ਪਵਿੱਤਰ ਬਣਾਉਣੀ ਹੈ। ਦੈਵੀ ਫੁੱਲਾਂ ਦਾ ਬਗੀਚਾ ਤਿਆਰ ਹੋ ਰਿਹਾ ਹੈ ਇਸਲਈ ਫੁੱਲ ਬਣਨ ਦਾ ਪੂਰਾ ਪੁਰਸ਼ਾਰਥ ਕਰਨਾ ਹੈ। ਕੰਡਾ ਨਹੀਂ ਬਣਨਾ ਹੈ।

ਵਰਦਾਨ:-
ਆਪਣੀ ਪਾਵਰਫੁੱਲ ਸਥਿਤੀ ਦ੍ਵਾਰਾ ਮਨਸਾ ਸੇਵਾ ਦਾ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਸਵ ਅਭਿਆਸੀ ਭਵ।

ਵਿਸ਼ਵ ਨੂੰ ਲਾਈਟ ਅਤੇ ਮਾਇਟ ਦਾ ਵਰਦਾਨ ਦੇਣ ਦੇ ਲਈ ਅੰਮ੍ਰਿਤਵੈਲੇ ਯਾਦ ਦੇ ਸਵ ਅਭਿਆਸ ਦਵਾਰਾ ਪਾਵਰਫੁੱਲ ਵਾਯੂਮੰਡਲ ਬਣਾਓ। ਉਦੋ ਮਨਸਾ ਸੇਵਾ ਦਾ ਸਰਟੀਫਿਕੇਟ ਪ੍ਰਾਪਤ ਹੋਵੇਗਾ ਲਾਸ੍ਟ ਸਮੇਂ ਤੇ ਮਨਸਾ ਦ੍ਵਾਰਾ ਹੀ ਨਜਰ ਤੋਂ ਨਿਹਾਲ ਕਰਨ ਦੀ, ਆਪਣੀ ਵ੍ਰਿਤੀ ਦ੍ਵਾਰਾ, ਉਨ੍ਹਾਂ ਦੀਆਂ ਵ੍ਰਿਤੀਆਂ ਨੂੰ ਬਦਲਣ ਦੀ ਸੇਵਾ ਕਰਨੀ ਹੈ। ਆਪਣੀ ਸ੍ਰੇਸ਼ਠ ਸਮ੍ਰਿਤੀ ਨਾਲ ਸਭ ਨੂੰ ਸਮਰੱਥ ਬਣਾਉਣਾ ਹੈ। ਜਦੋਂ ਅਜਿਹਾ ਲਾਈਟ, ਮਾਇਟ ਦੇਣ ਦਾ ਅਭਿਆਸ ਹੋਵੇਗਾ ਤਾਂ ਨਿਰਵਿਘਨ ਵਾਯੂਮੰਡਲ ਬਣੇਗਾ ਅਤੇ ਇਹ ਕਿਲਾ ਮਜ਼ਬੂਤ ਹੋਵੇਗਾ।

ਸਲੋਗਨ:-
ਸਮਝਦਾਰ ਉਹ ਹੈ ਜੋ ਮਨਸਾ, ਵਾਚਾ, ਕਰਮਣਾ ਤਿੰਨੋਂ ਸੇਵਾਵਾਂ ਨਾਲ - ਨਾਲ ਕਰਦੇ ਹਨ

ਅਵਿਕਅਤ ਇਸ਼ਾਰੇ- ਰੂਹਾਨੀ ਰਿਆਲਟੀ ਅਤੇ ਪਿਓਰਟੀ ਦੀ ਪ੍ਰਸਨੇਲਟੀ ਧਾਰਨ ਕਰੋ।

ਜੋ ਚੈਲੇਂਜ ਕਰਦੇ ਹੋ - ਸੈਕਿੰਡ ਵਿਚ ਮੁਕਤੀ - ਜੀਵਨ ਮੁਕਤੀ ਦਾ ਵਰਸਾ ਪ੍ਰਾਪਤ ਕਰੋ, ਉਸ ਨੂੰ ਪ੍ਰੈਕਟਿਕਲ ਵਿਚ ਲਿਆਉਣ ਦੇ ਲਈ ਸਵ ਪਰਿਵਰਤਨ ਦੀ ਗਤੀ ਸੈਕਿੰਡ ਤੱਕ ਪਹੁੰਚੀ ਹੈ? ਇਸ ਪਰਿਵਰਤਨ ਦ੍ਵਾਰਾ ਹੋਰਾਂ ਨੂੰ ਪਰਿਵਰਤਨ ਕਰਨਾ। ਅਨੁਭਵ ਕਰਵਾਓ ਕੀ ਬ੍ਰਹਮਾਕੁਮਾਰ ਮਤਲਬ ਵ੍ਰਿਤੀ, ਦ੍ਰਿਸ਼ਟੀ, ਕ੍ਰਿਤੀ ਅਤੇ ਵਾਣੀ ਪਰਿਵਰਤਨ। ਨਾਲ - ਨਾਲ ਪਿਓਰਟੀ ਦੀ ਪ੍ਰਸਨੈਲਟੀ, ਰੂਹਾਨੀ ਰਿਆਲਟੀ ਦਾ ਅਨੁਭਵ ਕਰਵਾਓ। ਆਉਂਦੇ ਹੀ, ਮਿਲਦੇ ਹੀ ਇਸ ਪ੍ਰਸਨੇਲਟੀ ਵੱਲ ਆਕਰਸ਼ਿਤ ਹੋਣ।