17.05.26     Avyakt Bapdada     Punjabi Murli     11.02.2010    Om Shanti     Madhuban


ਸ਼ਿਵ ਦੇ ਜਨਮ ਦਿਨ ਤੇ ਕ੍ਰੋਧ ਰੂਪੀ ਅੱਕ ਦਾ ਫੁੱਲ ਬਾਪਦਾਦਾ ਨੂੰ ਅਰਪਣ ਕਰ ਦਰਪਣ ਬਣੋ , ਪਵਿੱਤਰ ਪ੍ਰਵ੍ਰਤੀ ਦੇ ਪ੍ਰਤੱਖ ਪ੍ਰਮਾਣ ਦ੍ਵਾਰਾ ਪ੍ਰਤਖ਼ਤਾ ਨੂੰ ਨੇੜੇ ਲਿਆਓ।


ਅੱਜ ਸਾਰੇ ਬੱਚੇ ਸਾਮ੍ਹਣੇ ਬੈਠੇ ਹੋਏ ਅਤੇ ਦੇਸ਼ - ਵਿਦੇਸ਼ ਵਿਚ ਬੈਠੇ ਹੋਏ ਚਾਰੋਂ ਪਾਸੇ ਦੇ ਬੱਚੇ ਬਹੁਤ ਖੁਸ਼ੀ ਨਾਲ ਬਾਪ ਦਾ ਅਤੇ ਆਪਣਾ ਜਨਮ ਦਿਨ ਮਨਾਉਣ ਦੀ ਅਨੇਕਾਨੇਕ ਵਧਾਈਆਂ, ਮੁਬਾਰਕਾਂ ਦੇ ਰਹੇ ਹਨ। ਤੁਸੀਂ ਸਾਮ੍ਹਣੇ ਬੈਠੇ ਹੋ ਅਤੇ ਦੂਰ - ਦੂਰ ਤੋਂ ਸਾਇੰਸ ਦੇ ਸਾਧਨਾਂ ਦੇ ਦ੍ਵਾਰਾ ਸਾਰੇ ਬੱਚੇ ਖੁਸ਼ੀ - ਖੁਸ਼ੀ ਨਾਲ ਦਿਲ ਦੀਆਂ ਮੁਬਾਰਕਾਂ ਦੇ ਰਹੇ ਹਨ। ਤੁਸੀਂ ਸਭ ਜੋ ਵੀ ਇਥੇ ਆਯੇ ਹੋ ਉਹ ਬਾਪ ਦਾ ਜਨਮ ਦਿਨ ਮਨਾਉਣ ਆਏ ਹਨ ਜਾਂ ਆਪਣਾ ਵੀ ਮਨਾਉਣ ਆਏ ਹੋ? ਕਿਉਂਕਿ ਇਹ ਜਯੰਤੀ ਵਚਿੱਤਰ ਜਯੰਤੀ ਹੈ, ਕਿਉਂ ਵਚਿੱਤਰ ਹੈ? ਬਾਪ ਅਤੇ ਬੱਚਿਆਂ ਦੀ ਨਾਲ - ਨਾਲ ਹੈ। ਸਾਰੇ ਕਲਪ ਵਿਚ ਅਜਿਹੀ ਜਯੰਤੀ ਹੁੰਦੀ ਹੀ ਨਹੀਂ ਹੈ। ਸਾਰੇ ਕਲਪ ਵਿਚ ਚਕ੍ਰ ਲਗਾਕੇ ਆਓ। ਵਚਿੱਤਰ ਜਯੰਤੀ ਹੈ। ਤਾਂ ਬਾਪਦਾਦਾ ਸਾਰੇ ਬੱਚਿਆਂ ਨੂੰ ਪੁੱਛ ਰਹੇ ਹਨ ਕਿ ਤੁਸੀਂ ਸਭ ਬਾਪ ਨੂੰ ਵਧਾਈਆਂ ਦੇਣ ਆਏ ਹੋ ਜਾਂ ਵਧਾਈਆਂ ਲੈਣ ਆਏ ਹੋ? ਬਾਪਦਾਦਾ ਇੱਕਲਾ ਕੁਝ ਨਹੀ ਕਰਦਾ ਕਿਉ ਕਿ ਜਨਮ ਲੈਂਦੇ ਯਗ ਰਚਿਆ ਤਾਂ ਯਗ ਵਿਚ ਬ੍ਰਾਹਮਣ ਚਾਹੀਦੇ। ਤਾਂ ਤੁਹਾਡਾ ਜਨਮ ਵੀ ਬਾਪ ਦੇ ਨਾਲ ਹੋਇਆ। ਇਸ ਦਾ ਯਾਦਗਰ ਭਗਤੀ ਵਿਚ ਵੀ ਸ਼ਿਵਰਾਤ੍ਰੀ ਮਨਾਉਂਦੇ ਹਨ ਤਾਂ ਨਾਲ ਹੀ ਸਾਲਿਗ੍ਰਾਮਾਂ ਦੀ ਵੀ ਪੂਜਾ ਹੁੰਦੀ ਹੈ। ਅਨੇਕਾਨੇਕ ਸ਼ਾਲੀਗ੍ਰਾਮਾਂ ਨੂੰ ਪੂਜਦੇ ਹਨ। ਤਾਂ ਇਹ ਜਯੰਤੀ ਵਡੰਰਫੁੱਲ ਜਯੰਤੀ ਹੈ ਇਸਲਈ ਇਸ ਜਯੰਤੀ ਨੂੰ ਹੀਰੇ ਤੁਲਯ ਜਯੰਤੀ ਕਿਹਾ ਜਾਂਦਾ ਹੈ। ਤਾਂ ਬਾਪਦਾਦਾ ਸਾਰੇ ਸਾਥੀ ਬੱਚਿਆਂ ਨੂੰ ਪਦਮ ਪਦਮਗੁਣਾਂ ਬਾਹਾਂ ਦੇ ਹਾਰ ਦੇ ਵਿਚ ਪਦਮ ਪਦਮਗੁਨਾਂ ਮੁਬਾਰਕ ਦੇ ਰਹੇ ਹਨ। ਇਹ ਵੀ ਬਾਪ ਅਤੇ ਬੱਚਿਆਂ ਦੀ ਅਤਿ ਦਿਲ ਦੇ ਪਿਆਰ ਦੀ ਨਿਸ਼ਨੀ ਹੈ। ਬਾਪਦਾਦਾ ਦਾ ਬੱਚਿਆਂ ਨਾਲ ਵਾਇਦਾ ਹੈ ਕਿ ਨਾਲ ਰਹਾਂਗੇ, ਨਾਲ ਚੱਲਾਂਗੇ। ਤਾਂ ਬੋਲੋ ਬੱਚਿਆਂ ਦਾ ਵੀ ਬਾਪ ਨਾਲ ਵਾਇਦਾ ਹੈ ਨਾ! ਕੀ ਸੰਗਮ ਦਾ ਸਾਥ ਹੈ, ਸਾਥ - ਸਾਥ ਰਹਿਣਾ ਭੀ ਹੈ, ਵਿਸ਼ਵ ਸੇਵਾ ਵੀ ਸਾਥ ਵਿਚ ਹੈ। ਰਹਿਣਾ ਵੀ ਸਾਥ ਵਿਚ ਹੈ, ਉੱਡਣਾ ਵੀ ਹੈ ਸਾਥ ਵਿਚ। ਤਾਂ ਬੋਲੋ, ਤੁਹਾਡਾ ਵੀ ਵਾਇਦਾ ਹੈ ਨਾ ਕਿ ਨਾਲ ਰਹਾਂਗੇ, ਨਾਲ ਚੱਲਾਂਗੇ ਅਤੇ ਬ੍ਰਹਮਾ ਬਾਪ ਦੇ ਨਾਲ ਵਿਸ਼ਵ ਤੇ ਰਾਜ ਕਰਾਂਗੇ। ਵਾਇਦਾ ਹੈ? ਪੱਕਾ ਵਾਇਦਾ ਹੈ? ਇਹ ਹੀ ਵਿਸ਼ੇਸ਼ਤਾ ਇਸ ਸ਼ਿਵ ਜਯੰਤੀ ਦੀ ਹੈ।

ਬਾਪਦਾਦਾ ਨੇ ਅੰਮ੍ਰਿਤਵੇਲੇ ਤੋਂ ਵੇਖਿਆ ਕਿ ਵੱਖ - ਵੱਖ ਸਥਾਨ ਦੇ ਬੱਚੇ ਬਹੁਤ ਹੀ ਖੁਸ਼ੀ ਨਾਲ ਮੁਬਾਰਕ, ਵਧਾਈਆਂ ਭੇਜ ਰਹੇ ਸਨ। ਤੁਸੀਂ ਤਾਂ ਹੁਣ ਸਾਮ੍ਹਣੇ ਵਧਾਈਆਂ ਦੇ ਵੀ ਰਹੇ ਹੋ ਅਤੇ ਲੈ ਜਾ ਵੀ ਰਹੇ ਹੋ। ਦੇਣਾ ਅਤੇ ਲੈਣਾ ਨਾਲ - ਨਾਲ ਹੈ। ਕਿੰਨੇ ਭਾਗਵਾਨ ਭਗਵਾਨ ਦੇ ਬੱਚੇ ਹੋ ਜੋ ਸਾਮ੍ਹਣੇ ਬਰਥ ਡੇ ਮਨਾ ਰਹੇ ਹੋ। ਸਭ ਦੇ ਚੇਹਰੇ ਖੁਸ਼ਨੁਮਾ ਖੁਸ਼ੀ ਵਿੱਚ ਉੱਡਦੇ ਹੋਏ ਵਿਖਾਈ ਦੇ ਰਹੇ ਹਨ। ਇਕ ਪਾਸੇ ਬਾਪਦਾਦਾ ਬੱਚਿਆਂ ਦੇ ਭਾਗ ਨੂੰ ਵੇਖ ਰਹੇ ਹਨ ਅਤੇ ਦੂਜੇ ਪਾਸੇ ਭਗਤਾਂ ਨੂੰ ਵੀ ਵੇਖ ਰਹੇ ਹਨ। ਇਹ ਹਾਲੇ ਤੱਕ ਪੁਕਾਰ ਰਹੇ ਹਨ ਆਓ ਅਤੇ ਤੁਸੀ ਨਾਲ ਹੀ ਮਨਾ ਰਹੇ ਹੋ। ਬਾਪਦਾਦਾ ਨੇ ਵੇਖਿਆ ਭਗਤਾਂ ਦੀ ਅਨੁਭੂਤੀ ਵੀ ਕੋਈ ਘਟ ਨਹੀ ਹੈ। ਜੋ ਪ੍ਰੈਕਟਿਕਲ ਵਿਚ ਤੁਸੀ ਕਰ ਰਹੇ ਹੋ ਉਸ ਦਾ ਯਾਦਗਰ ਰੂਪ ਵਿਚ ਕਿੰਨੀ ਚੰਗੀ ਵਿਧੀ ਨਾਲ ਯਾਦਗਰ ਬਣਾਇਆ ਹੈ। ਤੁਸੀਂ ਵਰਤ ਲਿਆ ਤਾਂ ਉਨ੍ਹਾਂ ਨੇ ਵੀ ਵਰਤ ਦਾ ਯਾਦਗਰ ਬਣਾਇਆ ਹੈ। ਉਹ ਇੱਕ ਦਿਨ ਜਾਂ ਥੋੜੇ ਸਮੇਂ ਦੇ ਲਈ ਵਰਤ ਰੱਖਦੇ ਹਨ ਲੇਕਿਨ ਤੁਸੀ ਕਿਹੜਾ ਵਰਤ ਰੱਖਿਆ ਹੈ? ਸਭ ਨੇ ਬਾਪ ਦੇ ਅੱਗੇ ਵਰਤ ਰੱਖਣ ਦਾ ਵਚਨ ਲਿਆ ਹੈ ਨਾ! ਤੁਸੀਂ ਬਾਪ ਤੋਂ ਖੁਸ਼ੀ - ਖੁਸ਼ੀ ਵਰਤ ਲਿਆ ਹੈ ਕਿ ਬਾਬਾ ਅਸੀਂ ਇਸ ਪੂਰੇ ਜਨਮ ਦੇ ਲਈ, ਬ੍ਰਾਹਮਣ ਜਨਮ ਦੇ ਲਈ ਵਰਤ ਧਾਰਨ ਕਰਨਗੇ, ਵਰਤ ਧਾਰਨ ਕੀਤਾ ਹੈ ਨਾ! ਕਿਹੜਾ? ਪਵਿੱਤਰਤਾ ਦਾ। ਇੱਕ ਜਨਮ ਦਾ ਵਰਤ ਲਿਆ ਹੈ ਲੇਕਿਨ ਇੱਕ ਜਨਮ ਪਵਿੱਤਰਤਾ ਦਾ ਵਰਤ 21 ਜਨਮ ਚੱਲੇਗਾ। ਉਹ ਥੋੜੇ ਸਮੇਂ ਦੇ ਲਈ ਖਾਣ - ਪੀਣ ਦਾ ਵਰਤ ਲੈਂਦੇ ਅਤੇ ਜਾਗਰਣ ਦਾ ਕੰਮ ਕਰਦੇ ਹਨ। ਲੇਕਿਨ ਹੁਣ ਤੁਹਾਡੇ ਇੱਕ ਜਨਮ ਦੇ ਜਾਗਰਣ ਨਾਲ ਸਾਰੇ ਹਨ੍ਹੇਰੇ ਟਨਰੋਸ਼ਨੀ ਵਿਚ ਆ ਗਏ ਅਤੇ ਇਹ ਜਾਗਰਨ ਵੀ ਤੁਹਾਡਾ 21 ਜਨਮ ਚੱਲੇਗਾ। ਹੁਣ ਤੁਸੀਂ ਅਜਿਹਾ ਜਾਗਰਣ ਕੀਤਾ ਹੈ ਕਿ ਸਾਰੀ ਵਿਸ਼ਵ ਤੁਹਾਡੇ ਜਾਗਰਣ ਨਾਲ ਜਗਦੀ ਜੋਤੀ ਰਹੇਗੀ। ਕੋਈ ਵੀ ਦੁੱਖ ਅਸ਼ਾਂਤੀ ਦਾ ਹਨੇਰਾ ਨਹੀਂ ਰਹੇਗਾ। ਤਾਂ ਬੋਲੋ, ਆਪਣੇ ਸਾਰੇ ਵਿਸ਼ਵ ਨੂੰ ਹਨੇਰੇ ਤੋਂ ਰੌਸ਼ਨੀ ਵਿਚ ਲਿਆਂਦਾ ਹੈ, ਇਹ ਬੇਹੱਦ ਦਾ ਵਰਤ ਚੰਗਾ ਲਗਦਾ ਹੈ? ਮੇਹਨਤ ਤਾਂ ਨਹੀਂ ਲਗਦੀ? ਸਹਿਜ ਹੈ ਜਾਂ ਮੁਸ਼ਕਿਲ ਹੈ? ਸਹਿਜ ਲਗਦਾ ਹੈ! ਜਿਸ ਨੂੰ ਸਹਿਜ ਲਗਦਾ ਹੈ ਉਹ ਹੱਥ ਉਠਾਓ। ਕਦੇ - ਕਦੇ ਮੁਸ਼ਕਿਲ ਨਹੀਂ ਲਗਦਾ? ਕਦੇ ਲਗਦਾ ਹੈ? ਨਹੀਂ ਕਿਉਂਕਿ ਤੁਸੀਂ ਜਾਣਦੇ ਹੋ ਪਵਿੱਤਰਤਾ ਸਾਡਾ ਜਨਮ ਸਿੱਧ ਅਧਿਕਾਰ ਹੈ ਇਸਲਈ ਪਵਿੱਤਰਤਾ ਸਿਰਫ ਬ੍ਰਹਮਚਰਿਆ ਨਹੀਂ ਲੇਕਿਨ ਮਨ - ਵਾਣੀ - ਕਰਮ, ਸੰਬੰਧ, ਸੰਪਰਕ ਵਿਚ ਵੀ ਪਵਿਤ੍ਰਤਾ। ਪਵਿੱਤਰਤਾ ਦੇ ਸੰਸਕਾਰ ਸਹਿਜ ਧਾਰਨ ਕਰਨੇ ਵਾਲੇ ਹੋ। ਤਾਂ ਪਵਿੱਤਰਤਾ ਦਾ ਤੇ ਸੰਕਲਪ ਕੀਤਾ ਹੈ ਲੇਕਿਨ ਹੁਣ ਸਮੇਂ ਅਨੁਸਾਰ ਬਾਪਦਾਦਾ ਸਮੇਂ ਦੀ ਵਾਰਨਿੰਗ ਤਾਂ ਦੇ ਰਹੇ ਹਨ। ਤਾਂ ਜਿਵੇਂ ਪਵਿੱਤਰਤਾ ਦਾ ਵਰਤ ਹਿੰਮਤ ਰੱਖ ਆਪਣਾ ਸਵਧਰਮ ਸਮਝ ਧਾਰਨ ਕੀਤਾ ਹੈ ਉਵੇਂ ਹੀ ਜੋ ਦੂਜਾ ਭੂਤ ਹੈ ਕ੍ਰੋਧ, ਤਾਂ ਅੱਜ ਬਾਪਦਾਦਾ ਪੁੱਛਦੇ ਹਨ ਕਿ ਇੱਕ ਮਹਾਭੂਤ ਨੂੰ ਤਾਂ ਵਰਤ ਲੈਕੇ ਵ੍ਰਿਤੀ ਬਦਲੀ ਲੇਕਨ ਦੂਜਾ ਜੋ ਭੂਤ ਹੈ ਕ੍ਰੋਧ ਦਾ, ਕੀ ਕ੍ਰੋਧ ਦੇ ਭੂਤ ਤੇ ਵਿਜੇ ਪ੍ਰਾਪਤ ਕਰਨਾ, ਇਹ ਵੀ ਸੰਕਲਪ ਕੀਤਾ ਹੈ ਜਾਂ ਦੂਸਰਾ ਵਿਕਾਰ ਹੈ ਇਸਲਈ ਛੂਟ ਹੈ? ਕਿਉਂਕਿ ਕ੍ਰੋਧ ਸਭ ਦੇ ਕੁਨੈਕਸ਼ਨ ਵਿਚ ਆਉਂਦਾ ਹੈ। ਤਾਂ ਅੱਜ ਦੇ ਦਿਨ, ਜਦੋਂ ਵੀ ਜਨਮਦਿਨ ਮਨਾਉਂਦੇ ਹੋ ਤਾਂ ਇੱਕ ਦੂਜੇ ਨੂੰ ਗਿਫ਼ਟ ਵੀ ਦਿੰਦੇ ਹੋ ਤਾਂ ਅੱਜ ਬਾਪਦਾਦਾ ਇਹ ਚਾਹੁੰਦੇ ਹਨ ਕਿ ਜਿਵੇਂ ਹਿੰਮਤ ਤੇ ਬਾਪ ਦੀ ਮਦਦ ਨਾਲ ਪਹਿਲੇ ਨੰਬਰ ਤੇ ਮਿਜੌਰਟੀ ਜਿੱਤ ਪਾਕੇ ਚੱਲ ਰਹੇ ਹਨ, ਕਿ ਇਵੇਂ ਹੀ ਕ੍ਰੋਧ ਤੇ ਵੀ ਜਿੱਤ ਹੋ ਸਕਦੀ ਹੈ? ਕਿਉਂਕਿ ਕੋਈ ਵੀ ਭੂਤ ਪ੍ਰੇਸ਼ਾਨ ਤੇ ਕਰਦੇ ਹਨ ਅਤੇ ਕ੍ਰੋਧ ਦਾ ਭੂਤ ਦੂਜਿਆਂ ਦੇ ਕੁਨੈਕਸ਼ਨ ਵਿਚ ਆਉਂਦਾ ਹੈ, ਸੰਪਰਕ ਵਿਚ ਆਉਂਦਾ ਹੈ। ਆਪਣੇ ਮਨ ਵਿਚ ਵੀ ਜਦੋਂ ਕ੍ਰੋਧ ਆਉਂਦਾ ਹੈ ਤਾਂ ਖੁਦ ਵੀ ਕਰੋਧ ਤੋਂ ਲਾਚਾਰ ਹੁੰਦੇ ਹਨ। ਤਾਂ ਬਾਪ ਦਾ ਬ੍ਰਥ ਡੇ ਮਨਾਉਣ ਆਏ ਹੋ, ਤਾਂ ਅੱਜ ਬਾਪਦਾਦਾ ਚਹੁੰਦੇ ਹਨ ਭਾਰਤ ਅਤੇ ਫੌਰਨ ਵਾਲੇ ਸਾਰੇ ਬੱਚਿਆਂ ਤੋਂ ਕ੍ਰੋਧ ਦੀ ਗਿਫ਼ਟ ਲੈਣ। ਹੋ ਸਕਦਾ ਹੈ? ਹੋ ਸਕਦਾ ਹੈ? ਜੋ ਸਮਝਦੇ ਹਨ ਕਿ ਅੱਜ ਦੇ ਦਿਨ ਬਾਪ ਨੂੰ ਗਿਫ਼ਟ ਦੇ ਸਕਦੇ ਹਨ, ਮਨ ਵਿਚ ਵੀ ਨਹੀਂ, ਸੁਪਨੇ ਵਿਚ ਵੀ ਨਹੀਂ, ਅਜਿਹਾ ਆਪਣੇ ਨੂੰ ਸੰਕਲਪ ਰੱਖ ਹਿੰਮਤ ਨਾਲ ਅੱਗੇ ਵਧਣ ਦੀ ਸ਼ਕਤੀ ਹੈ? ਹੈ? ਤਾਂ ਬਾਪ ਦੇ ਸਾਮ੍ਹਣੇ ਹਿੰਮਤ ਨਾਲ ਸੰਕਲਪ ਕਰ ਸਕਦੇ ਹਨ? ਕਰੋਂਗੇ ਅਤੇ ਬਾਪ ਤੋਂ ਗਿਫ਼ਟ ਲਵੋਗੇ? ਗਿਫ਼ਟ ਵਿਚ ਦੋ ਹੋਰ ਗਿਫ਼ਟ ਲਵੋ। ਜੇਕਰ ਕ੍ਰੋਧ ਤੇ ਜਿੱਤ ਹੋ ਗਈ ਤਾਂ ਹੋਰਾਂ ਤੇ ( ਦੂਜੇ ਵਿਕਾਰਾਂ ਤੇ ) ਵੀ ਜਿੱਤ ਪ੍ਰਾਪਤ ਕਰਨ ਦੀ ਹਿੰਮਤ ਆਵੇਗੀ। ਤਾਂ ਕੌਣ ਸਮਝਦਾ ਹੈ ਕਿ ਅਸੀਂ ਇਹ ਗਿਫ਼ਟ ਦੇਕੇ ਅਤੇ ਬਾਪ ਤੋਂ ਗਿਫ਼ਟ ਲਵਾਂਗੇ। ਨੀਉਹ ਹੱਥ ਉਠਾਓ। ਅੱਛਾ, ਝੰਡਾ ਹਿਲਾ ਰਹੇ ਹਨ। ਕੁਮਾਰੀਆਂ ਵੀ! ਦੇਖਨਾ।

ਬਾਪਦਾਦਾ ਨੂੰ ਬੱਚਿਆਂ ਦੀ ਹਿੰਮਤ ਵੇਖ ਬਹੁਤ ਚੰਗਾ ਲੱਗ ਰਿਹਾ ਹੈ। ਤੁਸੀਂ ਸੀਨ ਵੇਖ ਰਹੇ ਹੋ ਨਾ! ਫੋਟੋ ਨਿਕਾਲੋ ਫਿਰ ਹੱਥ ਉਠਾਓ। ਹਾਂ ਸਭ ਦਾ ਫੋਟੋ ਨਿਕਾਲੋ। ਬਾਪਦਾਦਾ ਇਸ ਹਿੰਮਤ ਤੇ ਤੁਹਾਨੂੰ ਰੋਜ ਅੰਮ੍ਰਿਤਵੇਲੇ ਜਦੋਂ ਮਿਲਣ ਮਨਾਉਂਦੇ ਹੋ ਉਸ ਵੇਲੇ ਵਿਸ਼ੇਸ਼ ਸਹਿਜ ਅਨੁਭਵੀ ਆਤਮਾ ਬਣਨ ਦੀ ਵਧਾਈ ਦੇਣਗੇ ਕਿਉਂਕਿ ਇਤਨੇ ਸਭ ਆਪਣੇ - ਆਪਣੇ ਸਥਾਨ ਤੇ ਰਹਿੰਦੇ ਵੀ ਜਦੋਂ ਲੋਕ ਵੇਖਣਗੇ ਕਿ ਇਤਨੇ ਰਹਿੰਦੇ ਹਨ, ਇੱਕਠੇ ਰਹਿੰਦੇ ਹਨ, ਪ੍ਰਵ੍ਰਤੀ ਸੰਭਾਲਦੇ ਹਨ, ਘਰ ਬਾਰ ਛੱਡ ਕੇ ਨਹੀਂ ਗਏ ਹਨ, ਲੇਕਿਨ ਪਵਿੱਤਰ ਪ੍ਰਵ੍ਰਤੀ ਬਣਾਈ ਹੈ ਤਾਂ ਕੀ ਹੋ ਜਾਵੇਗਾ? ਜੋ ਤੁਹਾਡੇ ਸਭ ਦੇ ਅੰਦਰ ਸ਼ੁਭ ਭਾਵਨਾ ਹੈ ਕਿ ਆਤਮਾਵਾਂ ਦੀ ਲਾਈਨ ਲੱਗ ਜਾਵੇ ਤੁਹਾਨੂੰ ਵਿਖਾਈ ਦੇਵੇਗੀ ਕਿਉਂਕਿ ਕ੍ਰੋਧ ਪ੍ਰਤੱਖ ਵਿਖਾਈ ਦਿੰਦਾ ਹੈ। ਜਦੋਂ ਪ੍ਰੈਕਟਿਕਲ ਵੇਖਣਗੇ ਕਿ ਇਹ ਤਾਂ ਸਿਰਫ ਪਵਿੱਤਰਤਾ ਕਹਿੰਦੇ ਨਹੀਂ ਲੇਕਿਨ ਪਵਿੱਤਰ ਰਹਿ ਕਰਕੇ ਵਿਖਾਉਂਦੇ ਹਨ, ਪ੍ਰਤਖ਼ਤਾ ਚਾਉਂਦੇ ਹੋ ਤਾਂ ਇਹ ਪ੍ਰਤੱਖ ਪ੍ਰਮਾਣ ਹੈ ਇਸ ਤੋਂ ਸਾਰੇ ਆਕਰਸ਼ਿਤ ਹੋਕੇ ਆਪੇ ਹੀ ਆਉਣਗੇ। ਲੇਕਿਨ ਸੁਣਾਈਏ? ਅੱਗੇ ਸੁਣਾਏ? ਕ੍ਰੋਧ ਆਉਣ ਦਾ ਕਾਰਨ ਮਿਜੌਰਟੀ ਵੇਖਿਆ ਗਿਆ ਹੈ ਕਿ ਕਿੱਥੇ ਨਾ ਕਿੱਥੇ ਈਰਖਾ ਅਤੇ ਨਾਲ ਵਿਚ ਕੁਝ ਵੀ ਵੇਖ ਕਰਕੇ ਚਲਦੇ ਹੋਏ ਵੇਸਟ ਥਾਟਸ ਦਾ ਬੀਜ ਵੀ ਕ੍ਰੋਧ ਨੂੰ ਲਿਆਉਂਦਾ ਹੈ ਕਿਉਂਕਿ ਵੇਸਟ ਥਾਟਸ ਹੈ ਬੀਜ, ਇਸ ਬੀਜ ਨਾਲ ਕ੍ਰੋਧ ਵੀ ਉਤਪਨ ਹੁੰਦਾ ਹੈ ਅਤੇ ਇਸ ਦਾ ਇੱਕ ਸ਼ਬਦ ਨਿਮਿਤ ਬਣਦਾ ਹੈ, ਉਸ ਇੱਕ ਸ਼ਬਦ ਨੂੰ ਬੀਜ ਨੂੰ ਜੇਕਰ ਖਤਮ ਕੀਤਾ ਤਾਂ ਸਹਿਜ ਹੋ ਜਾਵੇਗਾ। ਉਹ ਇੱਕ ਸ਼ਬਦ ਹੈ ‘ ਕਿਉਂ ’, ਇਹ ਕਿਉਂ? ਇਹ ਕਿਉਂ ਹੋਇਆ? ਇਹ ਕਿਉਂ ਕੁਰਾ? ਇਹ ਕਿਉਂ ਕਰਦੇ ਹੋ? ਇਸ ‘ਕਿਉਂ’ ਸਬਦ ਦੀ ਵੱਡੀ ਕਿਉ ( ਲਾਈਨ) ਹੈ। ਅਤੇ ਵੇਖੋ ਕਿਉ ਅੱਖਰ ਇੰਗਲਿਸ਼ ਵਿਚ ਲਿਖੋ ਤਾਂ ਕਿੰਨਾਂ ਮੁਸ਼ਕਿਲ ਲਿਖਿਆ ਜਾਂਦਾ ਹੈ ਅਤੇ ‘ ਏ ’ ਲਿਖੋ, ਕਿੰਨਾਂ ਸੌਖਾ ਹੈ। ਤਾਂ ਬਾਪਦਾਦਾ ਅੱਜ ਇਹ ਹੀ ਚਾਹੁੰਦੇ ਹਨ ਕਿ ਇਸ ਕਿਉਂ ਸ਼ਬਦ ਦਾ ਕਿਉ ਖਤਮ ਕਰੋ। ਤਾਂ ਜੋ ਤੁਸੀ ਸਭ ਦਾ ਆਸ ਹੈ ਕਿ ਹੁਣ ਜਲਦੀ - ਜਲਦੀ ਬਾਪ ਦੀ ਪ੍ਰਤਖ਼ਤਾ ਹੋਵੇ, ਹੈ ਇੱਕ ਦੇ ਦਿਲ ਵਿਚ ਬਾਪ ਦਾ ਸਨੇਹ ਦਾ ਫਲੈਗ ( ਝੰਡਾ ) ਲਹਿਰਾਵੇ ਅਤੇ ਦਿਲ ਗੀਤ ਗਾਵੇ, ਦਿਲ ਵਿਚ ਗੀਤ ਗਾਉਣ ਸਾਡਾ ਬਾਬਾ ਆ ਗਿਆ। ਮਿੱਠਾ ਬਾਬਾ ਆ ਗਿਆ। ਇਹ ਹੀ ਚਾਹੁੰਦੇ ਹੋ ਨਾ! ਕੀ ਜਲਦੀ - ਜਲਦੀ ਪ੍ਰਤਖੱਤਾ ਦਾ ਝੰਡਾ ਸਭ ਦੇ ਦਿਲ ਵਿਚ ਲਹਿਰਾਏ। ਤਾਂ ਇਸ ਦੇ ਲਈ ਕਿਉਂ, ਕੀ, ਕਿਵੇਂ ਹੋਵੇਗਾ ਇਹ ਕੈ - ਕੈ ਦੀ ਭਾਸ਼ਾ ਖਤਮ ਕਰਕੇ ਕੈ ਬੋਲਣਾ ਹੈ ਤਾਂ ਕਮਾਲ ਬੋਲੋ। ਕੈ - ਕੈ ਨਹੀਂ ਕਰੋ। ਜਦ ਬਾਪਦਾਦਾ ਨੇ ਬੱਚਿਆਂ ਦਾ ਬੋਰਡਿੰਗ ਖੋਲਿਆ, ਪਕਿਸਤਾਨ ਦੀ ਗੱਲ ਹੈ, ਆਦਿ ਵਿਚ ਤੇ ਜਗਤ ਅੰਬਾ ਬੱਚਿਆਂ ਨੂੰ ਇਹ ਹੀ ਕਹਿੰਦੀ ਤਾਂ ਕੈ - ਕੈ ਦੀ ਭਾਸ਼ਾ ਨਹੀਂ ਕਰੋ। ਕੈ - ਕੈ ਜਿਆਦਾ ਕਿਉਂ ਕਰਦਾ ਹੈ? ਉਹ ਅੱਛਾ ਲਗਦਾ ਹੈ? ਤਾਂ ਹੁਣ ਕਿਉਂ ਕਿਉਂ ਦੀ ਕਿਉ ਨਹੀ ਲਗਾਓ। ਹਾਂ ਜੀ, ਅੱਛਾ ਜੀ, ਬਹੁਤ ਅੱਛਾ, ਅਸੀਂ ਮਿਲਕੇ ਕਰਾਂਗੇ, ਉਡਾਂਗੇ ਇਵੇਂ ਬੋਲ ਬੋਲੋ। ਭਾਸ਼ਾ ਦਾ ਪਰਿਵਰਤਨ ਹੋ ਸਕਦਾ ਹੈ? ਕੈ- ਕੈ ਨਹੀਂ, ਇਹ ਕਿਉ ਛੱਡ ਦਵੋ ਤਾਂ ਉਹ ਕਿਉ ਲੱਗੇਗੀ।

ਵੇਖੋ ਸ਼ਿਵ ਦੇ ਉੱਪਰ ਅੱਕ ਦੇ ਫੁੱਲ ਹੀ ਚੜਦੇ ਹਨ, ਤਾਂ ਅੱਜ ਸ਼ਿਵਰਾਤ੍ਰੀ ਮਨਾ ਰਹੇ ਹੋ, ਸ਼ਿਵ ਦਾ ਜਨਮ ਦਿਨ ਮਨਾ ਰਹੇ ਹੋ ਤਾਂ ਸਾਰੇ ਇਹ ਕ੍ਰੋਧ ਰੂਪੀ ਅੱਕ ਫੁੱਲ ਬਾਪਦਾਦਾ ਨੂੰ ਅਰਪਣ ਕਰ ਦਵੋ ਤਾਂ ਤੁਸੀਂ ਦਰਪਣ ਬਣ ਜਾਵੋਗੇ। ਪਸੰਦ ਹੈ ਨਾ! ਪਸੰਦ ਹੈ? ਅੱਛਾ। ਤਾਂ ਹੁਣ ਹੌਲੀ ਤੇ ਬਾਪਦਾਦਾ ਆਉਣਗੇ, ਉਸ ਵਿੱਚ ਰਿਜਲਟ ਲੈਣਗੇ। ਥੱਕ ਨਹੀਂ ਜਾਣਾ, ਹੋਇਆ ਨਹੀਂ, ਨਿਸ਼ਚੇ ਬੁੱਧੀ ਹੋਕੇ ਕਰੋ, ਕਰਨਾ ਹੀ ਹੈ। ਹੋਰ ਹੱਥ ਉਠਾਇਆ, ਹੱਥ ਉਠਾਉਣਾ ਮਤਲਬ ਬਾਪ ਨੂੰ ਦੇ ਦਿੱਤਾ। ਦਿੱਤਾ ਨਾ! ਫਿਰ ਹੱਥ ਉਠਾਓ। ਦੇਖ ਰਹੀਆਂ ਹਨ ਦਾਦੀਆਂ, ਵੇਖ ਰਹੀ ਹੋ? ਤਾਲੀ ਵਜਾਓ। ਹਿੰਮਤ ਕਦੇ ਵੀ ਨਹੀਂ ਹਾਰਨਾ। ਜੇਕਰ ਥੋੜ੍ਹਾ ਵੀ ਘਟ ਹੋਇਆ ਤਾਂ ਅੱਗੇ ਦੇ ਲਈ ਹਿੰਮਤ ਰੱਖਕੇ ਛੱਡ ਨਹੀਂ ਦੇਣਾ। ਵਧਦੇ ਰਹਿਣਾ। ਬਾਪਦਾਦਾ ਕੰਮਬਾਇੰਡ ਹੈ, ਕਹਿੰਦੇ ਹੋ ਨਾ ਨਾਲ ਹਾਂ ਕੰਮਬਾਂਇੰਡ ਹਾਂ। ਤਾਂ ਅਜਿਹੇ ਸਮੇਂ ਤੇ ਜੇਕਰ ਕੁਝ ਵੀ ਹੋਵੇ ਤਾਂ ਬਾਪਦਾਦਾ ਕੰਮਬਾਇੰਡ ਹਨ ਉਸਨੂੰ ਸਾਮ੍ਹਣੇ ਲਿਆ ਕੇ ਫਿਰ ਅਰਪਨ ਕਰ ਦਵੋ। ਲੇਕਿਨ ਬਾਪਦਾਦਾ ਚਾਹੁੰਦਾ ਹੈ ਕਿ ਸਾਰੇ ਬੱਚੇ ਨੰਬਰਵਨ ਹੋ, ਦਿੱਤੀ ਹੋਈ ਚੀਜ ਅਮਾਨਤ ਹੋ ਗਈ। ਹੱਥ ਉਠਾਇਆ ਮਤਲਬ ਦਿੱਤਾ ਤਾਂ ਹੁਣ ਤੁਹਾਡਾ ਨਹੀਂ ਹੋਇਆ। ਅਮਾਨਤ ਹੈ। ਤਾਂ ਜੇਕਰ ਸੰਕਲਪ ਵਿਚ ਵੀ ਆਵੇ ਤਾਂ ਸਮਝਣਾ ਅਮਾਨਤ ਵਿਚ ਖ਼ਿਆਨਤ, ਇਹ ਬੁਰਾ ਮੰਨਿਆ ਜਾਂਦਾ ਹੈ। ਦਿੱਤੀ ਹੋਈ ਚੀਜ ਕਦੇ ਵਾਪਿਸ ਨਹੀਂ ਲਈ ਜਾਂਦੀ ਕਿਉਂਕਿ ਮੇਰੀ ਨਹੀਂ।

ਅੱਜ ਬਾਪਦਾਦਾ ਚਾਰੋਂ ਪਾਸੇ ਦੇ ਸਕ੍ਰੀਨ ਵਿਚ ਵੀ ਵੇਖ ਰਹੇ ਹਨ। ਉਥੇ ਬੈਠੇ ਸਭ ਖੁਸ਼ੀ - ਖੁਸ਼ੀ ਨਾਲ ਵੇਖ ਰਹੇ ਹਨ ਅਤੇ ਸੰਕਲਪ ਵੀ ਕਰ ਰਹੇ ਹਨ, ਤਾਂ ਮਧੂਬਨ ਜਾਂ ਸਾਰੇ ਸੈਂਟਰ ਕੀ ਬਣ ਜਾਣਗੇ? ਕੀ ਬਣ ਜਾਣਗੇ? ਸਾਰੇ ਸੈਂਟਰ ਨਿਰਵਿਘਨ ਭਵ ਦੇ ਵਰਦਾਨ ਬਣ ਜਾਣਗੇ। ਪਸੰਦ ਹੈ ਨਾ! ਪਸੰਦ ਹੈ? ਕਿਉਂਕਿ ਹੁਣ ਅਚਾਨਕ ਸਰਕਮਸਟਾਂਸਿਜ ਦੁੱਖ ਅਤੇ ਅਸ਼ਾਂਤੀ ਦੇ ਕਾਰਣ ਅਜਿਹੇ ਬਣਨਗੇ ਜੋ ਤੁਹਾਨੂੰ ਸਭ ਨੂੰ ਆਤਮਾਵਾਂ ਤੇ ਰਹਿਮ ਆਵੇਗਾ, ਕਿਉਂਕਿ ਤੁਸੀਂ ਪੂਰਵਜ ਹੋ, ਪੁਜੀਏ ਵੀ ਹੋ, ਅਤੇ ਪੂਰਵਜ ਵੀ ਹੋ। ਤਾਂ ਪੂਰਵਜ ਕਿਸੇ ਵੀ ਆਤਮਾ ਦਾ ਦੁੱਖ ਜਾਂ ਡੀਸਟਰਬੈਂਸ ਵੇਖ ਨਹੀਂ ਸਕਦੇ, ਜਿਸ ਨਾਲ ਪਿਆਰ ਹੁੰਦਾ ਹੈ, ਰਹਿਮ ਹੁੰਦਾ ਹੈ ਉਸ ਦਾ ਦੁੱਖ ਵੇਖ ਨਹੀਂ ਸਕਦੇ। ਤਾਂ ਬਾਪ ਸਮਝਦੇ ਹਨ ਕਿ ਸਮੇਂ ਤੁਹਾਨੂੰ ਪਰਿਵਰਤਨ ਕਰੇ, ਇਸ ਤੋਂ ਪਹਿਲਾਂ ਤੁਸੀਂ ਪੁਰਸ਼ਾਰਥ ਦੀ ਪ੍ਰਾਪਤੀ ਦੀ ਪ੍ਰਾਲਬਧ ਹੁਣ ਤੋਂ ਹੀ ਅਨੁਭਵ ਕਰੋ ਕਿਉਂਕਿ ਤੁਹਾਨੂੰ ਸਿਖਾਉਣ ਵਾਲਾ ਸਮੇਂ ਨਹੀਂ ਹੈ, ਸਮੇਂ ਤੁਹਾਡਾ ਟੀਚਰ ਨਹੀਂ ਹੈ। ਤਾਂ ਬਾਪਦਾਦਾ ਚਾਹੁੰਦੇ ਹਨ ਕਿ ਹੌਲੀ ਤੇ ਹਰ ਇੱਕ ਆਪਣੀ ਰਿਜਲਟ ਲਿਖੇ, ਜਿਆਦਾ ਲੰਬਾ ਨਹੀਂ ਲਿਖਣਾ, ਪੜਨ ਦੀ ਵੀ ਫੁਰਸਤ ਨਹੀਂ ਹੁੰਦੀ। ਲੇਕਿਨ ਬਾਪਦਾਦਾ ਨੇ ਪਹਿਲੇ ਵੀ ਸੁਣਾਇਆ ਕਿ ਜਿਵੇਂ ਤੁਹਾਨੂੰ ਵਰਦਾਨ ਦੀ ਚਿੱਟਕੀ ਮਿਲਦੀ ਹੈ ਨਾ, ਕਿੰਨੀ ਛੋਟੀ ਹੂੰਦੀ ਹੈ, ਉਸ ਵਿੱਚ ਓ. ਕੇ. ਲਿਖੋ। ਓ. ਕੇ. ਸ਼ਬਦ ਲਿਖਣਾ। ਜੇਕਰ ਤੁਹਾਡੇ ਵਿਚ ਪੁਰਸ਼ਾਰਥ ਕਰਦੇ ਕੁਝ ਵੀ ਹੋਇਆ ਹੋਵੇ ਤਾਂ ਓ. ਕੇ. ਦੇ ਵਿਚ ਲਾਈਨ ਲਗਾਉਣਾ। ਇਜੀ ਹੈ ਨਾ! ਇਤਨਾ ਕਾਗਜ਼ ਵੇਸਟ ਨਹੀਂ ਕਰਨਾ। ਜੇਕਰ ਜਿਆਦਾ ਵਾਰੀ ਹੋਵੇ। ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਤਾਂ ਲਾਈਨ ਲਗਾਉਂਦੇ ਜਾਣਾ ਅਤੇ ਹੌਲੀ ਦੇ ਪਹਿਲੇ ਮਧੁਬਣ ਵਿਚ ਭੇਜ ਦੇਣਾ। ਭਾਵੇਂ ਇਕਠੇ ਕਰਕੇ ਭੇਜੋ, ਟੀਚਰ ਭੇਜੇ। ਤਾਂ ਬਾਪਦਾਦਾ ਦੇ ਕੋਲ ਰਿਜਲਟ ਪਹੁੰਚ ਜਾਵੇਗੀ, ਇਸ ਵਿੱਚ ਨੰਬਰਵਨ ਕੌਣ? ਫਿਰ ਬਾਪਦਾਦਾ ਤੁਹਾਨੂੰ ਪਦਮ ਪਦਮਗੁਣਾਂ ਦਿਲ ਦੇ ਸਨੇਹ ਦੀ ਸੌਗ਼ਾਤ ਦੇਣਗੇ। ਅੱਛਾ।

ਡਬਲ ਫੋਰਨਰਜ ਹਨ ਨਾ! ਹੱਥ ਉਠਾਓ। ਨੰਬਰ ਲਵੋਗੇ ਨਾ! ਵੇਖਾਂਗੇ ਫੌਰਨ ਵਾਲੇ ਨੰਬਰ ਲੈਂਦੇ ਹਨ ਜਾਂ ਭਾਰਤ ਵਾਲੇ। ਅੱਛਾ ਹੈ। ਬਾਪਦਾਦਾ ਤੇ ਸਭ ਨੂੰ ਉਮੀਦਵਾਰ ਨਹੀ ਵੇਖਦੇ ਲੇਕਿਨ ਬਾਪ ਦੀ ਆਸ਼ਵਾਂ ਨੂੰ ਪੂਰਨ ਕਰਨ ਵਾਲੇ ਬਾਪ ਦੀਆਂ ਆਸ਼ਵਾ ਦੇ ਦੀਪਕ ਦੇ ਰੂਪ ਵਿਚ ਵੇਖਣਾ ਚਾਹੁੰਦੇ ਹਨ। ਚੰਗਾ ਮਧੂਬਨ ਕੀ ਕਰੇਗਾ? ਮਧੂਬਨ ਵਾਲੇ ਹੱਥ ਉਠਾਓ। ਹੇਠਾਂ ਉਪਰ ਸਭ ਮਧੂਬਨ। ਉੱਪਰ ਵਾਲੇ ਵੀ ਹੱਥ ਲੰਬਾ ਉਠਾਓ, ਹਿਲਾਓ। ਅੱਛਾ। ਮਧੂਬਨ ਨੂੰ ਨੰਬਰ ਤੇ ਲੈਣਾ ਚਾਹੀਦਾ। ਲੈਣਾ ਚਾਹੀਦਾ ਨਾ! ਲੈਣਾ ਚਾਹੀਦਾ ਕਿਉਂਕਿ ਮਧੂਬਨ ਨੂੰ ਸਾਰੇ ਬਹੁਤ ਜਲਦੀ ਕਾਪੀ ਕਰਦੇ ਹਨ। ਅੱਛਾ।

ਚਾਰੋਂ ਪਾਸੇ ਦੇ ਕੰਮਬਾਇੰਡ ਰਹਿਣ ਵਾਲੇ ਵੇਖ ਵੀ ਰਹੇ ਹਨ, ਸੁਣ ਵੀ ਰਹੇ ਹਨ ਲੇਕਿਨ ਸਾਰੇ ਜੋ ਨਹੀਂ ਵੀ ਸੁਣ ਰਹੇ ਹਨ, ਉਹ ਮੁਰਲੀ ਦ੍ਵਾਰਾ ਤੇ ਸੁਣਨ ਗੇ ਹੀ। ਤਾਂ ਚਾਰੋਂ ਪਾਸੇ ਦੇ ਬਾਪ ਦੇ ਸਨੇਹੀ ਸਹਿਯੋਗੀ ਮਿੱਠੇ - ਮਿੱਠੇ, ਪਿਆਰੇ - ਪਿਆਰੇ ਬੱਚਿਆਂ ਨੂੰ ਬਾਪਦਾਦਾ ਪਦਮ ਪਦਮਗੁਣਾ ਵਧਾਈਆਂ ਵੀ ਦੇ ਰਹੇ ਹਨ, ਮੁਬਾਰਕ ਵੀ ਦੇ ਰਹੇ ਹਨ ਅਤੇ ਨਾਲ - ਨਾਲ ਪ੍ਰਤੱਖਤਾ ਦਾ ਝੰਡਾ ਜਲਦੀ ਤੋਂ ਜਲਦੀ ਲਹਿਰਾਉਣ ਦਾ ਸੰਕਲਪ ਵੀ ਦੇ ਰਹੇ ਹਨ। ਸਮੇਂ ਤੇ ਨਹੀਂ ਰਹੋ, ਸਮੇਂ ਨੂੰ ਟੀਚਰ ਨਹੀਂ ਬਨਾਉਣਾ, ਜਦੋਂ ਬਾਪ, ਬਾਪ, ਸਿੱਖਿਅਕ ਅਤੇ ਸਤਿਗੁਰੂ ਹੈ ਤਾਂ ਜਿਵੇਂ ਤੁਹਾਡੀ ਜਗਤ ਅੰਬਾ ਨੇ ਕੀਤਾ, ਦੋ ਸ਼ਬਦ ਵਿਚ ਨੰਬਰ ਲੈਅ ਲਿਆ। ਬਾਪ ਦਾ ਕਹਿਣਾ ਅਤੇ ਜਗਤ ਅੰਬਾ ਦਾ ਕਰਨਾ - ਇਵੇਂ ਤੀਵ੍ਰ ਪੁਰਸ਼ਾਰਥ ਕੀਤਾ ਅਤੇ ਨੰਬਰ ਲਿਆ। ਤੁਸੀਂ ਸਾਰੇ ਵੀ ਮੰਨਦੇ ਹੋ ਨਾ, ਤਾਂ ਤੁਸੀਂ ਸਭ ਵੀ ਫਾਲੋ ਮਦਰ ਜਗਤ ਅੰਬਾ। ਅੱਛਾ। ਸਭ ਨੂੰ ਯਾਦ ਪਿਆਰ ਅਤੇ ਬਹੁਤ - ਬਹੁਤ ਦਿਲ ਦੀਆਂ ਦੁਆਵਾਂ ਸਵੀਕਾਰ ਹੋਣ। ਨਾਲ - ਨਾਲ ਬਾਪ ਬੱਚਿਆਂ ਨੂੰ ਮਾਲਿਕਪਨ ਵਿਚ ਵੇਖ ਨਮਸਤੇ ਕਰ ਰਹੇ ਹਨ।

ਬਾਪਦਾਦਾ ਨੇ ਸਾਰੇ ਜੌਨ ਨੂੰ ਕਿਹਾ ਹੈ ਕਿ ਵਾਰਿਸ ਅਤੇ ਮਾਇਕ ਨਿਕਾਲੋ, ਪ੍ਰਭਾਵਸ਼ਾਲੀ ਮਾਇਕ ਜਿਨ੍ਹਾਂ ਦਾ ਅਨੁਭਵ ਸੁਣ ਪ੍ਰੇਰਣਾ ਆ ਜਾਵੇ ਕਿ ਅਸੀਂ ਵੀ ਬਣੀਏ, ਕਿਸੇ ਨੂੰ ਵੀ ਸੇਟਿਸਫਾਈ ਕਰ ਸਕੀਏ। ਤਾਂ ਸਾਰੇ ਜੌਨ ਲਿਸਟ ਭੇਜਣਾ। ਅੱਜ ਬਾਪਦਾਦਾ ਨੇ ਵੇਖਿਆ ਕਿ ਦਿੱਲੀ ਵਾਲਿਆਂ ਨੇ ਲਿਸਟ ਭੇਜੀ ਹੈ। ਬਾਪਦਾਦਾ ਮੁਬਾਰਕ ਦੇ ਰਹੇ ਹਨ। ਤਾਂ ਜਦ ਸਾਰੇ ਜੌਨ ਭੇਜਣਗੇ ਤਾਂ ਤੁਹਾਨੂੰ ਵੀ ਰਿਜਲਟ ਸੁਣਾਵਾਂਗੇ ਕਿੰਨੇ ਵਾਰਿਸ ਤਿਆਰ ਹੋਏ ਹਨ। ਚੈਕਿੰਗ ਕਰਾਵਾਂਗੇ। ਇਵੇਂ ਨਹੀਂ ਕਿ ਲਿਸਟ ਆਈ ਤਾਂ ਮੰਨ ਜਾਵਾਂਗੇ। ਗੁਪਤ ਚੈਕਿੰਗ ਕਰਾਵਾਂਗੇ। ਅੱਛਾ, ਆਦਿ ਵਿਚ ਵੀ ਮੁਬਾਰਕ ਅਤੇ ਵਧਾਈਆਂ ਮਿਲੀਆਂ, ਹੁਣ ਵੀ ਬਾਪਦਾਦਾ ਇੱਕ - ਇੱਕ ਬੱਚੇ ਦਾ ਨਾਮ ਲੈਕੇ ਪਦਮ ਪਦਮਗੁਣਾਂ ਮੁਬਾਰਕ ਦੇ ਰਹੇ ਹਨ। ਬਾਪ ਦੇ ਕੋਲ ਤੇ ਸਾਰੇ ਬੱਚਿਆਂ ਦਾ ਚਿੱਤਰ ਵਤਨ ਵਿਚ ਇਮਰਜ ਹੈ। ਤਾਂ ਬਾਪਦਾਦਾ ਨੇ ਬੱਚਿਆਂ ਦਾ ਬਰਥ ਡੇ ਮਨਾਇਆ ਅਤੇ ਬੱਚਿਆਂ ਨੇ ਬਾਪ ਦਾ ਬ੍ਰਥ ਡੇ ਮਨਾਇਆ, ਦੋਵਾਂ ਨੂੰ ਮੁਬਾਰਕ। ਅੱਛਾ।

ਵਰਦਾਨ:-
ਸਭ ਨੂੰ ਰੀਗਾਰਡ ਦਿੰਦੇ ਹੋਏ ਆਪਣਾ ਰਿਕਾਰਡ ਠੀਕ ਰੱਖਣ ਵਾਲੇ ਸਰਵ ਦੇ ਸਨੇਹੀ ਭਵ।

ਜਿਨਾਂ ਜੋ ਸਭ ਨੂੰ ਰਿਗਾਰਡ ਦਿੰਦੇ ਹਨ ਉਨਾਂ ਹੀ ਆਪਣੇ ਰਿਕਾਰਡ ਨੂੰ ਠੀਕ ਰੱਖ ਸਕਦਾ ਹੈ। ਦੂਸਰਿਆਂ ਦਾ ਰਿਗਾਰਡ ਰੱਖਣਾ ਅਪਣਾ ਰਿਕਾਰਡ ਬਨਾਉਣਾ ਹੈ। ਜਿਵੇਂ ਯਗ ਦੇ ਮਦਦਗਾਰ ਬਣਨਾ ਹੀ ਮਦੱਦ ਲੈਣਾ ਹੈ, ਉਵੇਂ ਰਿਗਾਰਡ ਦੇਣਾ ਹੀ ਰਿਗਾਰਡ ਲੈਣਾ ਹੈ। ਇੱਕ ਵਾਰੀ ਦੇਣਾ ਅਤੇ ਕਈ ਵਾਰੀ ਲੈਣ ਦਾ ਹੱਕਦਾਰ ਬਣ ਜਾਣਾ। ਉਵੇਂ ਕਹਿੰਦੇ ਹਨ ਛੋਟਿਆਂ ਨੂੰ ਪਿਆਰ ਵੱਡਿਆਂ ਨੂੰ ਰਿਗਾਰਡ ਦਵੋ ਲੇਕਿਨ ਜੋ ਸਭ ਨੂੰ ਵੱਡਾ ਸਮਝਕੇ ਰਿਗਾਰਡ ਦਿੰਦੇ ਹਨ ਉਹ ਸਭ ਦੇ ਸਨੇਹੀ ਬਣ ਜਾਂਦੇ ਹਨ। ਇਸ ਦੇ ਲਈ ਹਰ ਗਲ ਵਿੱਚ ‘ਪਹਿਲੇ ਆਪ’ ਦਾ ਪਾਠ ਪੱਕਾ ਕਰੋ।

ਸਲੋਗਨ:-
ਬਾਪਦਾਦਾ ਦੀਆਂ ਮਿਲੀਆਂ ਹੋਈਆਂ ਸਿੱਖਿਆਵਾਂ ਸਮੇਂ ਤੇ ਯਾਦ ਆਉਣਾ ਹੀ ਤੀਵ੍ਰ ਪੁਰਸ਼ਾਰਥ ਹੈ।

ਇਹ ਅਵਿਆਕਤ ਇਸ਼ਾਰੇ - ਸਦਾ ਅਚਲ, ਅਡੋਲ, ਇਕਰਸ ਸਥਿਤੀ ਦਾ ਅਨੁਭਵ ਜੋ ਆਲਰਾਊਂਡ ਸਰਵਿਸ ਕਰਨ ਵਾਲੇ ਹਨ ਉਨ੍ਹਾਂ ਨੂੰ ਵਿਸ਼ੇਸ਼ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕਿਵੇਂ ਦੀ ਵੀ ਪ੍ਰਸਥਿਤੀ ਵਿਚ ਆਪਣੀ ਸਥਿਤੀ ਇਕਰਸ ਰਹੇ ਤਾਂ ਸਫਲਤਾ ਮਿਲੇਗੀ। ਸ਼੍ਰੀਮਤ ਵਿਚ ਜਦੋਂ ਮਨਮਤ, ਦੇਹ - ਅਭਿਮਨਪਣੇ ਦੀ ਮਤ, ਸ਼ੂਦ੍ਰ ਪਣੇ ਦੀ ਮਤ ਮਿਕਸ ਕਰਦੇ ਹੋ ਤਾਂ ਸਥਿਤੀ ਇਕਰਸ ਨਹੀਂ ਰਹਿੰਦੀ। ਮੰਨ ਵੱਖ - ਵੱਖ ਰਸਾਂ ਵਿਚ ਹੈ ਤਾਂ ਸਥਿਤੀ ਵੀ ਵੱਖ - ਵੱਖ ਹੈ। ਇੱਕ ਹੀ ਰਸ ਵਿਚ ਰਹੇ ਤਾਂ ਸਥਿਤੀ ਇਕਰਸ ਰਹੇਗੀ। ਵਿਸ਼ੇਸ਼ ਸੂਚਨਾ - ਮਹੀਨੇ ਤੀਜੇ ਇਤਵਾਰ ਦਾ ਯੋਗ ਅਭਿਆਸ :- ਅੱਜ ਮਹੀਨੇ ਦਾ ਤੀਜਾ ਇਤਵਾਰ ਹੈ, ਸਾਰੇ ਭਾਈ - ਭੈਣ ਸੰਗਠਿਤ ਰੂਪ ਵਿਚ ਇਕੱਠੇ ਹੋਕੇ ਸ਼ਾਮ ਨੂੰ 6. 30 ਵਜੇ ਤੋਂ 7. 30 ਵਜੇ ਤੱਕ ਆਪਣੇ ਪੂਰਵਜ ਅਤੇ ਪੂਜੀਏ ਸਵਰੂਪ ਦੇ ਸ੍ਵਮਾਨ ਦਵਾਰਾ ਪੂਰੇ ਕਲਪ ਬ੍ਰਿਖ ਨੂੰ ਆਪਣੇ ਸ਼ੁਭ ਭਾਵਨਾ ਅਤੇ ਸ਼ੁਭ ਕਾਮਨਾ ਦੀਆਂ ਸ਼ਕਤੀਸ਼ਾਲੀ ਕਿਰਨਾਂ ਦੇਣ ਦੇ ਸੇਵਾ ਕਰਨਾ।