17.06.25 Punjabi Morning Murli Om Shanti BapDada Madhuban
"ਮਿੱਠੇ ਬੱਚੇ :- ਆਪਣਾ
ਕਲਿਆਣ ਕਰਨਾ ਹੈ ਤਾਂ ਹਰ ਤਰ੍ਹਾਂ ਦੀ ਪਰਹੇਜ਼ ਰੱਖੋ, ਫੁੱਲ ਬਣਨ ਦੇ ਲਈ ਪਵਿੱਤਰ ਦੇ ਹੱਥ ਦਾ ਸ਼ੁੱਧ
ਭੋਜਨ ਖਾਓ"
ਪ੍ਰਸ਼ਨ:-
ਤੁਸੀਂ ਬੱਚੇ
ਹੁਣ ਇੱਥੇ ਹੀ ਕਿਹੜੀ ਪ੍ਰੈਕਟਿਸ ਕਰਦੇ ਹੋ, ਜੋ 21 ਜਨਮ ਤਕ ਰਹੇਗੀ?
ਉੱਤਰ:-
ਹਮੇਸ਼ਾ ਤਨ - ਮਨ
ਤੋਂ ਤੰਦਰੁਸਤ ਰਹਿਣ ਦੀ ਪ੍ਰੈਕਟਿਸ ਤੁਸੀਂ ਇੱਥੋਂ ਹੀ ਕਰਦੇ ਹੋ। ਤੁਹਾਨੂੰ ਦਧਿਚੀ ਰਿਸ਼ੀ ਵਾਂਗੂ
ਯੱਗ ਸੇਵਾ ਵਿੱਚ ਹੱਡੀਆਂ ਵੀ ਦੇਣੀਆਂ ਹਨ ਪਰ ਹਠਯੋਗ ਦੀ ਗੱਲ ਨਹੀਂ ਹੈ। ਆਪਣਾ ਸ਼ਰੀਰ ਕਮਜ਼ੋਰ ਨਹੀਂ
ਕਰਨਾ ਹੈ। ਤੁਸੀਂ ਯੋਗ ਨਾਲ 21 ਜਨਮ ਦੇ ਲਈ ਤੰਦਰੁਸਤ ਬਣਦੇ ਹੋ। ਉਸਦੀ ਪ੍ਰੈਕਟਿਸ ਇਥੋਂ ਕਰਦੇ ਹੋ।
ਓਮ ਸ਼ਾਂਤੀ
ਕਾਲੇਜ ਅਥਵਾ ਯੂਨੀਵਰਸਿਟੀ ਹੁੰਦੀ ਹੈ ਤਾਂ ਟੀਚਰ ਵੀ ਸਟੂਡੈਂਟ ਤਰਫ ਵੇਖਦੇ ਹਨ। ਗੁਲਾਬ ਦਾ ਫੁੱਲ
ਕਿਥੇ ਹੈ, ਫਰੰਟ ਵਿੱਚ ਕੌਣ ਬੈਠੇ ਹੋਏ ਹਨ? ਇਹ ਵੀ ਬਗੀਚਾ ਹੈ ਪਰ ਨੰਬਰਵਾਰ ਤਾਂ ਹੈ ਹੀ। ਇੱਥੇ ਹੀ
ਗੁਲਾਬ ਦਾ ਫੁਲ ਵੇਖਦਾ ਹਾਂ ਫਿਰ ਬਾਜੂ ਵਿੱਚ ਰਤਨ ਜੋਤੀ। ਕਿਤੇ ਅੱਕ ਵੀ ਵੇਖਦਾ ਹਾਂ। ਬਾਗਵਾਨ ਨੂੰ
ਤਾਂ ਵੇਖਣਾ ਪਵੇ ਨਾ। ਉਸ ਬਾਗਵਾਨ ਨੂੰ ਹੀ ਬੁਲਾਉਂਦੇ ਹਨ ਕਿ ਆਕੇ ਇਸ ਕੰਡਿਆਂ ਦੇ ਜੰਗਲ ਨੂੰ ਖਤਮ
ਕਰ ਫੁੱਲਾਂ ਦਾ ਕਲਮ ਲਗਾਓ। ਤੁਸੀਂ ਬੱਚੇ ਪ੍ਰੈਕਟੀਕਲ ਵਿੱਚ ਜਾਣਦੇ ਹੋ ਕਿਵੇਂ ਕੰਡਿਆਂ ਤੋਂ ਫੁੱਲਾਂ
ਦਾ ਸੈਪਲਿੰਗ ਲੱਗਦਾ ਹੈ। ਤੁਹਾਡੇ ਵਿੱਚ ਵੀ ਬਹੁਤ ਥੋੜੇ ਹਨ ਜੋ ਇਨ੍ਹਾਂ ਗੱਲਾਂ ਦਾ ਚਿੰਤਨ ਕਰਦੇ
ਹਨ। ਇਹ ਵੀ ਤੁਸੀਂ ਬੱਚੇ ਜਾਣਦੇ ਹੋ - ਉਹ ਬਾਗਵਾਨ ਵੀ ਹੈ, ਖਵਈਆ ਵੀ ਹੈ, ਸਭ ਨੂੰ ਲੈ ਜਾਂਦੇ ਹਨ।
ਫੁੱਲਾਂ ਨੂੰ ਵੇਖ ਬਾਪ ਵੀ ਖੁਸ਼ ਹੁੰਦੇ ਹਨ। ਹਰ ਇੱਕ ਸਮਝਦੇ ਹਨ ਅਸੀਂ ਕੰਡਿਆਂ ਤੋਂ ਫੁੱਲ ਬਣ ਰਹੇ
ਹਾਂ। ਨਾਲੇਜ ਵੇਖੋ ਕਿੰਨੀ ਉੱਚੀ ਹੈ। ਇਸ ਨੂੰ ਸਮਝਣ ਵਿੱਚ ਵੀ ਬਹੁਤ ਵੱਡੀ ਬੁੱਧੀ ਚਾਹੀਦੀ ਹੈ। ਇਹ
ਹੈ ਹੀ ਕਲਯੁਗੀ ਨਰਕਵਾਸੀ। ਤੁਸੀਂ ਸ੍ਵਰਗਵਾਸੀ ਬਣ ਰਹੇ ਹੋ। ਸੰਨਿਆਸੀ ਲੋਕ ਤਾਂ ਘਰਬਾਰ ਛੱਡ ਭੱਜ
ਜਾਂਦੇ ਹਨ। ਤੁਹਾਨੂੰ ਭੱਜਣਾ ਨਹੀਂ ਹੈ। ਕਿਸੀ - ਕਿਸੀ ਘਰ ਵਿੱਚ ਇੱਕ ਕੰਡਾ ਹੈ ਤਾਂ ਇੱਕ ਫੁੱਲ
ਹੈ। ਬਾਬਾ ਤੋਂ ਕਈ ਪੁੱਛਦੇ ਹਨ - ਬਾਬਾ, ਬੱਚੇ ਦੀ ਸ਼ਾਦੀ ਕਰਵਾਈਏ? ਬਾਬਾ ਕਹਿਣਗੇ ਭਾਵੇਂ ਕਰਵਾਓ।
ਘਰ ਵਿੱਚ ਰੱਖੋ, ਸੰਭਾਲ ਕਰੋ। ਪੁੱਛਦੇ ਹਨ ਇਸ ਤੋਂ ਹੀ ਸਮਝਿਆ ਜਾਂਦਾ ਹੈ - ਹਿੰਮਤ ਨਹੀਂ ਹੈ। ਤਾਂ
ਬਾਬਾ ਵੀ ਕਹਿ ਦਿੰਦੇ ਹਨ ਭਾਵੇਂ ਕਰੋ। ਕਹਿੰਦੇ ਹਨ ਅਸੀਂ ਤਾਂ ਬੀਮਾਰ ਰਹਿੰਦੇ ਹਾਂ ਫਿਰ ਬਹੂ ਆਏਗੀ,
ਉਨ੍ਹਾਂ ਦੇ ਹੱਥ ਦਾ ਖਾਣਾ ਪਏਗਾ। ਬਾਬਾ ਕਹੇਗਾ ਭਾਵੇਂ ਖਾਓ। ਨਾ ਕਰੋਗੇ ਕੀ! ਸਰਕਮਸਟੈਂਸ਼ ਇਵੇਂ ਹਨ
ਖਾਣਾ ਹੀ ਪਵੇ ਕਿਓਂਕਿ ਮੋਹ ਵੀ ਤਾਂ ਹੈ ਨਾ। ਘਰ ਵਿੱਚ ਬਹੂ ਆਈ ਤਾਂ ਗੱਲ ਨਾ ਪੁੱਛੋਂ ਜਿਵੇਂ ਕਿ
ਦੇਵੀ ਆ ਗਈ। ਇੰਨੇ ਖੁਸ਼ ਹੁੰਦੇ ਹਨ। ਹੁਣ ਇਹ ਤਾਂ ਸਮਝਣ ਦੀ ਗੱਲ ਹੈ। ਸਾਨੂੰ ਫੁੱਲ ਬਣਨਾ ਹੈ ਤਾਂ
ਪਵਿੱਤਰ ਦੇ ਹੱਥ ਦਾ ਖਾਣਾ ਹੈ। ਉਸ ਦੇ ਲਈ ਆਪਣਾ ਪ੍ਰਬੰਧ ਕਰਨਾ ਹੈ, ਇਸ ਵਿੱਚ ਪੁੱਛਣਾ ਥੋੜੀ ਹੁੰਦਾ
ਹੈ। ਬਾਪ ਸਮਝਾਉਂਦੇ ਹਨ ਤੁਸੀਂ ਦੇਵਤਾ ਬਣਦੇ ਹੋ, ਇਸ ਵਿੱਚ ਇਹ ਪਰਹੇਜ ਚਾਹੀਦਾ ਹੈ। ਜਿੰਨੀ ਜਾਸਤੀ
ਪਰਹੇਜ ਰੱਖੋਗੇ ਉਨ੍ਹਾਂ ਤੁਹਾਡਾ ਕਲਿਆਣ ਹੋਵੇਗਾ। ਜਾਸਤੀ ਪਰਹੇਜ ਰੱਖਣ ਵਿੱਚ ਕੁਝ ਮਿਹਨਤ ਵੀ
ਹੋਵੇਗੀ। ਰਸਤੇ ਵਿੱਚ ਭੁੱਖ ਲੱਗਦੀ ਹੈ, ਖਾਣਾ ਨਾਲ ਲੈ ਜਾਓ। ਕੋਈ ਤਕਲੀਫ ਹੁੰਦੀ ਹੈ, ਲਾਚਾਰੀ ਹੈ
ਤਾਂ ਸਟੇਸ਼ਨ ਵਾਲਿਆਂ ਤੋਂ ਡਬਲਰੋਟੀ ਲੈ ਖਾਓ। ਸਿਰਫ ਬਾਪ ਨੂੰ ਯਾਦ ਕਰੋ। ਇਸ ਨੂੰ ਹੀ ਕਿਹਾ ਜਾਂਦਾ
ਹੈ ਯੋਗਬਲ। ਇਸ ਵਿੱਚ ਹਠਯੋਗ ਦੀ ਗੱਲ ਨਹੀਂ ਹੈ। ਸ਼ਰੀਰ ਨੂੰ ਕਮਜ਼ੋਰ ਨਹੀਂ ਬਣਾਉਣਾ ਹੈ। ਦਧਿਚੀ ਰਿਸ਼ੀ
ਤਰ੍ਹਾਂ ਹੱਡੀ - ਹੱਡੀ ਦੇਣੀ ਹੈ, ਇਸ ਵਿਚ ਹਠਯੋਗ ਦੀ ਗੱਲ ਨਹੀ ਹੈ। ਇਹ ਸਭ ਹਨ ਭਗਤੀ ਮਾਰਗ ਦੀਆਂ
ਗੱਲਾਂ। ਸ਼ਰੀਰ ਨੂੰ ਤਾਂ ਬਿਲਕੁਲ ਤੰਦਰੁਸਤ ਰੱਖਣਾ ਹੈ। ਯੋਗ ਨਾਲ 21 ਜਨਮਾਂ ਦੇ ਲਈ ਤੰਦਰੁਸਤ ਬਣਨਾ
ਹੈ। ਇਹ ਪ੍ਰੈਕਟਿਸ ਇੱਥੇ ਹੀ ਕਰਨੀ ਹੈ। ਬਾਬਾ ਸਮਝਾਉਂਦੇ ਹਨ ਇਸ ਵਿੱਚ ਪੁੱਛਣ ਦੀ ਦਰਕਾਰ ਨਹੀਂ
ਰਹਿੰਦੀ ਹੈ। ਹਾਂ ਕੋਈ ਵੱਡੀ ਗੱਲ ਹੈ, ਉਸ ਵਿੱਚ ਮੁੰਝਦੇ ਹੋ ਤਾਂ ਪੁੱਛ ਸਕਦੇ ਹੋ। ਛੋਟੀਆ -
ਛੋਟੀਆਂ ਗੱਲਾਂ ਬਾਬਾ ਤੋਂ ਪੁੱਛਣ ਵਿੱਚ ਕਿੰਨਾ ਟਾਈਮ ਜਾਂਦਾ ਹੈ। ਵੱਡੇ ਆਦਮੀ ਬਹੁਤ ਥੋੜਾ ਬੋਲਦੇ
ਹਨ। ਸ਼ਿਵਬਾਬਾ ਨੂੰ ਕਿਹਾ ਜਾਂਦਾ ਹੈ - ਸਦਗਤੀ ਦਾਤਾ। ਰਾਵਣ ਨੂੰ ਸਦਗਤੀ ਦਾਤਾ ਥੋੜੀ ਕਹਾਂਗੇ। ਜੇ
ਹੁੰਦਾ ਤਾਂ ਉਸ ਨੂੰ ਸਾੜਦੇ ਕਿਓਂ? ਬੱਚੇ ਸਮਝਦੇ ਹਨ ਰਾਵਣ ਤਾਂ ਨਾਮੀਗ੍ਰਾਮੀ ਹੈ। ਭਾਵੇਂ ਤਾਕਤ
ਰਾਵਣ ਵਿੱਚ ਬਹੁਤ ਹੈ, ਪਰ ਦੁਸ਼ਮਣ ਤਾਂ ਹੈ ਨਾ। ਅੱਧਾਕਲਪ ਰਾਵਣ ਦਾ ਰਾਜ ਚਲਦਾ ਹੈ। ਪਰ ਕਦੇ ਮਹਿਮਾ
ਸੁਣੀ ਹੈ? ਕੁਝ ਵੀ ਨਹੀਂ। ਤੁਸੀਂ ਜਾਣਦੇ ਹੋ ਰਾਵਣ 5 ਵਿਕਾਰਾਂ ਨੂੰ ਕਿਹਾ ਜਾਂਦਾ ਹੈ। ਸਾਧੂ -
ਸੰਤ ਪਵਿੱਤਰ ਬਣਦੇ ਹਨ ਤਾਂ ਉਨ੍ਹਾਂ ਦੀ ਮਹਿਮਾ ਕਰਦੇ ਹਨ ਨਾ। ਇਸ ਸਮੇਂ ਦੇ ਮਨੁੱਖ ਤਾਂ ਸਭ ਪਤਿਤ
ਹਨ। ਭਾਵੇਂ ਕੋਈ ਵੀ ਆਏ, ਸਮਝੋ ਕੋਈ ਵੱਡੇ ਆਦਮੀ ਆਉਂਦੇ ਹਨ, ਕਹਿੰਦੇ ਹਨ ਬਾਬਾ ਨਾਲ ਮੁਲਾਕਾਤ
ਕਰੀਏ, ਬਾਬਾ ਉਨ੍ਹਾਂ ਤੋਂ ਕੀ ਪੁੱਛਣਗੇ? ਉਨ੍ਹਾਂ ਤੋਂ ਇਹ ਹੀ ਪੁੱਛਣਗੇ ਕਿ ਰਾਮ ਰਾਜ ਅਤੇ ਰਾਵਣ
ਰਾਜ ਕਦੇ ਸੁਣਿਆ ਹੈ? ਮਨੁੱਖ ਅਤੇ ਦੇਵਤਾ ਕਦੇ ਸੁਣਿਆ ਹੈ? ਇਸ ਸਮੇਂ ਮਨੁੱਖਾਂ ਦਾ ਰਾਜ ਹੈ ਜਾਂ
ਦੇਵਤਾਵਾਂ ਦਾ? ਮਨੁੱਖ ਕੌਣ, ਦੇਵਤਾ ਕੌਣ? ਦੇਵਤਾ ਕਿਸ ਰਾਜ ਵਿਚ ਸੀ? ਦੇਵਤਾ ਤਾਂ ਹੁੰਦੇ ਹਨ
ਸਤਯੁਗ ਵਿੱਚ। ਯਥਾ ਰਾਜਾ ਰਾਣੀ ਤਥਾ ਪ੍ਰਜਾ... ਤੁਸੀਂ ਪੁੱਛ ਸਕਦੇ ਹੋ ਕਿ ਇਹ ਨਵੀਂ ਸ੍ਰਿਸ਼ਟੀ ਹੈ
ਜਾਂ ਪੁਰਾਣੀ? ਸਤਯੁਗ ਵਿਚ ਕਿਸ ਦਾ ਰਾਜ ਸੀ? ਹੁਣ ਕਿਸ ਦਾ ਰਾਜ ਹੈ? ਚਿੱਤਰ ਤਾਂ ਸਾਹਮਣੇ ਹੈ। ਭਗਤੀ
ਕੀ ਹੈ, ਗਿਆਨ ਕੀ ਹੈ? ਇਹ ਬਾਪ ਹੀ ਬੈਠੇ ਸਮਝਾਉਂਦੇ ਹਨ।
ਜੋ ਬੱਚੇ ਕਹਿੰਦੇ ਬਾਬਾ
ਧਾਰਨਾ ਨਹੀਂ ਹੁੰਦੀ ਉਨ੍ਹਾਂ ਨੂੰ ਬਾਬਾ ਕਹਿੰਦੇ ਹਨ ਅਰੇ ਅਲਫ਼ ਅਤੇ ਬੇ ਤਾਂ ਸਹਿਜ ਹੈ ਨਾ। ਅਲਫ਼
ਬਾਪ ਹੀ ਕਹਿੰਦੇ ਹਨ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਵਰਸਾ ਮਿਲ ਜਾਏਗਾ। ਭਾਰਤ ਵਿੱਚ ਸ਼ਿਵਜਯੰਤੀ ਵੀ
ਮਨਾਉਂਦੇ ਹਨ ਪਰ ਕਦੋਂ ਭਾਰਤ ਵਿੱਚ ਆਕੇ ਸ੍ਵਰਗ ਬਣਾਇਆ? ਭਾਰਤ ਸ੍ਵਰਗ ਸੀ - ਇਹ ਨਹੀਂ ਜਾਣਦੇ ਹਨ,
ਭਾਵੇਂ ਭੁੱਲ ਗਏ ਹਨ। ਤੁਸੀਂ ਕਹੋਗੇ ਅਸੀਂ ਵੀ ਕੁਝ ਨਹੀਂ ਜਾਣਦੇ ਸੀ ਕਿ ਅਸੀਂ ਸ੍ਵਰਗ ਦੇ ਮਾਲਿਕ
ਸੀ। ਹੁਣ ਬਾਪ ਦੁਆਰਾ ਅਸੀਂ ਫਿਰ ਤੋਂ ਦੇਵਤਾ ਬਣ ਰਹੇ ਹਾਂ। ਸਮਝਾਉਣ ਵਾਲਾ ਮੈਂ ਹੀ ਹਾਂ। ਸੇਕੇਂਡ
ਵਿੱਚ ਜੀਵਨਮੁਕਤੀ ਗਾਇਆ ਹੋਇਆ ਹੈ। ਪਰ ਇਨ੍ਹਾਂ ਦਾ ਵੀ ਅਰਥ ਥੋੜੀ ਸਮਝਦੇ ਹਨ। ਸੇਕੇਂਡ ਵਿੱਚ ਤੁਸੀਂ
ਸ੍ਵਰਗ ਦੀ ਪਰੀਆਂ ਬਣਦੇ ਹੋ ਨਾ! ਇਸ ਨੂੰ ਇੰਦਰ ਸਭਾ ਵੀ ਕਹਿੰਦੇ ਹਨ, ਉਹ ਫਿਰ ਇੰਦਰ ਸਮਝਦੇ ਹਨ
ਮੀਂਹ ਵਰਾਉਣ ਵਾਲੇ ਨੂੰ। ਹੁਣ ਮੀਂਹ ਵਰਾਉਣ ਵਾਲਿਆਂ ਦੀ ਕੋਈ ਸਭਾ ਲੱਗਦੀ ਹੈ ਕੀ? ਇੰਦਰਲਠ, ਇੰਦਰ
ਸਭਾ ਕੀ - ਕੀ ਸੁਣਾਉਂਦੇ ਹਨ।
ਅੱਜ ਫਿਰ ਤੋਂ ਇਹ
ਪੁਰਸ਼ਾਰਥ ਕਰ ਰਹੇ ਹਨ, ਪੜ੍ਹਾਈ ਹੈ ਨਾ। ਬੈਰਿਸਟਰੀ ਪੜ੍ਹਦੇ ਹਨ ਤਾਂ ਸਮਝਦੇ ਹਨ ਕਲ ਅਸੀਂ ਬੈਰਿਸਟਰ
ਬਣਾਂਗੇ। ਤੁਸੀਂ ਅੱਜ ਪੜ੍ਹਦੇ ਹੋ, ਕਲ ਸ਼ਰੀਰ ਛੱਡ ਰਾਜਾਈ ਵਿੱਚ ਜਾਕੇ ਜਨਮ ਲਵੋਗੇ। ਤੁਸੀਂ ਭਵਿੱਖ
ਦੇ ਲਈ ਪ੍ਰਾਲਬੱਧ ਪਾਉਂਦੇ ਹੋ। ਇੱਥੇ ਤੋਂ ਪੜ੍ਹ ਕੇ ਜਾਵਾਂਗੇ ਫਿਰ ਸਾਡਾ ਜਨਮ ਸਤਯੁਗ ਵਿਚ ਹੋਵੇਗਾ।
ਏਮ ਆਬਜੈਕਟ ਹੀ ਹੈ - ਪ੍ਰਿੰਸ - ਪ੍ਰਿੰਸੇਜ਼ ਬਣਨ ਦੀ। ਰਾਜਯੋਗ ਹੈ ਨਾ। ਕੋਈ ਕਹੇ ਬਾਬਾ ਸਾਡੀ ਬੁੱਧੀ
ਨਹੀਂ ਖੁਲਦੀ, ਇਹ ਤਾਂ ਤੁਹਾਡੀ ਤਕਦੀਰ ਅਜਿਹੀ ਹੈ। ਡਰਾਮਾ ਵਿੱਚ ਪਾਰ੍ਟ ਅਜਿਹਾ ਹੈ। ਉਸ ਨੂੰ ਬਾਬਾ
ਚੇਂਜ ਕਿਵੇਂ ਕਰ ਸਕਦੇ ਹਨ। ਸ੍ਵਰਗ ਦਾ ਮਾਲਿਕ ਬਣਨ ਦੇ ਲਈ ਤਾਂ ਸਭ ਹੱਕਦਾਰ ਹਨ। ਪਰ ਨੰਬਰਵਾਰ ਤਾਂ
ਹੋਣਗੇ ਨਾ। ਇਵੇਂ ਤਾਂ ਨਹੀਂ ਸਭ ਬਾਦਸ਼ਾਹ ਬਣ ਜਾਣ। ਕੋਈ ਕਹਿੰਦੇ ਈਸ਼ਵਰੀ ਤਾਕਤ ਹੈ ਤਾਂ ਸਭ ਨੂੰ
ਬਾਦਸ਼ਾਹ ਬਣਾ ਦੇਣ। ਫਿਰ ਪ੍ਰਜਾ ਕਿੱਥੋਂ ਆਏਗੀ। ਇਹ ਸਮਝ ਦੀ ਗੱਲ ਹੈ ਨਾ। ਇਨ੍ਹਾਂ ਲਕਸ਼ਮੀ -
ਨਾਰਾਇਣ ਦਾ ਰਾਜ ਸੀ। ਹੁਣ ਤਾਂ ਸਿਰਫ ਨਾਮ ਮਾਤਰ ਮਹਾਰਾਜਾ - ਮਹਾਰਾਣੀ ਹੈ। ਟਾਈਟਲ ਵੀ ਦੇ ਦਿੰਦੇ
ਹਨ। ਲੱਖ ਦੋ ਦੇਣ ਨਾਲ ਰਾਜਾ - ਰਾਣੀ ਦਾ ਲਕਬ ਮਿਲ ਜਾਂਦਾ ਹੈ। ਫਿਰ ਚਾਲ ਵੀ ਅਜਿਹੀ ਰੱਖਣੀ ਪਵੇ।
ਹੁਣ ਤੁਸੀਂ ਬੱਚੇ ਜਾਣਦੇ
ਹੋ ਅਸੀਂ ਸ਼੍ਰੀਮਤ ਤੇ ਆਪਣਾ ਰਾਜ ਸਥਾਪਨ ਕਰ ਰਹੇ ਹਾਂ। ਉੱਥੇ ਤਾਂ ਸਭ ਸੁੰਦਰ ਗੋਰੇ ਹੋਣਗੇ। ਇਨ੍ਹਾਂ
ਲਕਸ਼ਮੀ - ਨਾਰਾਇਣ ਦਾ ਰਾਜ ਸੀ ਨਾ। ਸ਼ਾਸਤਰਾਂ ਵਿੱਚ ਕਲਪ ਦੀ ਉਮਰ ਲੰਬੀ ਲਿਖ ਦੇਣ ਨਾਲ ਮਨੁੱਖ ਭੁੱਲ
ਗਏ ਹਨ। ਹੁਣ ਤੁਸੀਂ ਪੁਰਸ਼ਾਰਥ ਕਰ ਰਹੇ ਹੋ - ਸਾਂਵਰੇ ਤੋਂ ਸੁੰਦਰ ਬਣਨ ਦਾ। ਹੁਣ ਦੇਵਤਾ ਕਾਲੇ
ਹੁੰਦੇ ਹਨ ਕੀ? ਕ੍ਰਿਸ਼ਨ ਨੂੰ ਸਾਂਵਰਾ, ਰਾਧੇ ਨੂੰ ਗੋਰਾ ਵਿਖਾਉਂਦੇ ਹਨ। ਹੁਣ ਸੁੰਦਰ ਤਾਂ ਦੋਨੋ
ਸੁੰਦਰ ਹੋਣਗੇ ਨਾ। ਫਿਰ ਕਾਮ ਚਿਤਾ ਤੇ ਚੜ੍ਹ ਦੋਨੋ ਕਾਲੇ ਬਣ ਜਾਂਦੇ ਹਨ। ਉੱਥੇ ਹੈ ਸੁਨਹਿਰੀ
ਦੁਨੀਆਂ ਦੇ ਮਾਲਿਕ, ਇਹ ਹੈ ਕਾਲੀ ਦੁਨੀਆਂ। ਤੁਸੀਂ ਬੱਚਿਆਂ ਨੂੰ ਇੱਕ ਤਾਂ ਅੰਦਰ ਵਿੱਚ ਖੁਸ਼ੀ ਰਹਿਣੀ
ਚਾਹੀਦੀ ਹੈ ਅਤੇ ਦੈਵੀਗੁਣ ਵੀ ਧਾਰਨ ਕਰਨੇ ਚਾਹੀਦੇ ਹਨ। ਕੋਈ ਕਹਿੰਦੇ ਹਨ ਬਾਬਾ ਬੀੜੀ ਨਹੀਂ ਛੁਟਦੀ
ਹੈ। ਬਾਬਾ ਕਹਿਣਗੇ ਅੱਛਾ ਚੰਗਾ ਬਹੁਤ ਪੀਓ। ਪੁੱਛਦੇ ਹੋ ਤਾਂ ਕੀ ਕਹਿਣਗੇ! ਪਰਹੇਜ ਵਿੱਚ ਨਹੀਂ
ਚਲੋਗੇ ਤਾਂ ਡਿਗੋਗੇ। ਆਪ ਆਪਣੀ ਸਮਝ ਹੋਣੀ ਚਾਹੀਦੀ ਹੈ ਨਾ। ਅਸੀਂ ਦੇਵਤਾ ਬਣਦੇ ਹਾਂ ਤਾਂ ਸਾਡੀ
ਚਾਲ - ਚਲਣ, ਖਾਣ - ਪਾਣ ਕਿਵੇਂ ਹੋਣਾ ਚਾਹੀਦਾ ਹੈ। ਸਭ ਕਹਿੰਦੇ ਹਨ ਅਸੀਂ ਲਕਸ਼ਮੀ ਨੂੰ, ਨਾਰਾਇਣ
ਨੂੰ ਵਰਾਂਗੇ। ਅੱਛਾ, ਆਪਣੇ ਵਿੱਚ ਵੇਖੋ ਅਜਿਹੇ ਗੁਣ ਹਨ? ਅਸੀਂ ਬੀੜੀ ਪੀਂਦੇ ਹਾਂ, ਫਿਰ ਨਾਰਾਇਣ
ਬਣ ਸਕਾਂਗੇ? ਨਾਰਦ ਦੀ ਵੀ ਕਥਾ ਹੈ ਨਾ। ਨਾਰਦ ਕੋਈ ਇੱਕ ਤਾਂ ਨਹੀਂ ਹੈ ਨਾ। ਸਭ ਮਨੁੱਖ ਭਗਤ (ਨਾਰਦ)
ਹਨ।
ਬਾਪ ਕਹਿੰਦੇ ਹਨ - ਦੇਵਤਾ
ਬਣਨ ਵਾਲੇ ਬੱਚੇ ਅੰਤਰਮੁਖੀ ਬਣ ਆਪਣੇ ਆਪ ਨਾਲ ਗੱਲਾਂ ਕਰੋ ਕਿ ਜੱਦ ਅਸੀਂ ਦੇਵਤਾ ਬਣਦੇ ਹਾਂ ਤਾਂ
ਸਾਡੀ ਚਲਨ ਕਿਵੇਂ ਹੋਣੀ ਚਾਹੀਦੀ ਹੈ? ਅਸੀਂ ਦੇਵਤਾ ਬਣਦੇ ਹਾਂ ਤਾਂ ਸ਼ਰਾਬ ਨਹੀਂ ਪੀ ਸਕਦੇ, ਬੀੜੀ
ਨਹੀਂ ਪੀ ਸਕਦੇ, ਵਿਕਾਰ ਵਿੱਚ ਨਹੀਂ ਜਾ ਸਕਦੇ, ਪਤਿਤ ਦੇ ਹੱਥ ਦਾ ਨਹੀਂ ਖਾ ਸਕਦੇ। ਨਹੀਂ ਤਾਂ
ਅਵਸਥਾ ਤੇ ਅਸਰ ਹੋ ਜਾਏਗਾ। ਇਹ ਗੱਲਾਂ ਬਾਪ ਬੈਠ ਸਮਝਾਉਂਦੇ ਹਨ। ਡਰਾਮਾ ਦੇ ਰਾਜ ਨੂੰ ਕੋਈ ਵੀ ਨਹੀਂ
ਜਾਣਦੇ ਹਨ। ਇਹ ਨਾਟਕ ਹੈ, ਸਭ ਪਾਰ੍ਟਧਾਰੀ ਹਨ। ਅਸੀਂ ਆਤਮਾਵਾਂ ਉੱਪਰ ਤੋਂ ਆਉਂਦੀਆਂ ਹਾਂ, ਪਾਰ੍ਟ
ਤਾਂ ਸਾਰੀ ਦੁਨੀਆਂ ਦੇ ਐਕਟਰਸ ਨੂੰ ਵਜਾਉਣਾ ਹੈ। ਸਭ ਦਾ ਆਪਣਾ - ਆਪਣਾ ਪਾਰ੍ਟ ਹੈ। ਕਿੰਨੇ
ਪਾਰ੍ਟਧਾਰੀ ਹਨ, ਕਿਵੇਂ ਪਾਰ੍ਟ ਵਜਾਉਂਦੇ ਹਨ, ਇਹ ਵੈਰਾਇਟੀ ਧਰਮਾਂ ਦਾ ਝਾੜ ਹੈ। ਇੱਕ ਅੰਬ ਦੇ ਝਾੜ
ਨੂੰ ਵੈਰਾਇਟੀ ਝਾੜ ਨਹੀਂ ਕਹਾਂਗੇ। ਉਸ ਵਿੱਚ ਤਾਂ ਅੰਬ ਹੀ ਹੋਣਗੇ। ਇਹ ਮਨੁੱਖ ਸ੍ਰਿਸ਼ਟੀ ਦਾ ਝਾੜ
ਤਾਂ ਹੈ ਪਰ ਇਸ ਦਾ ਨਾਮ ਹੈ - ਵੈਰਾਇਟੀ ਧਰਮਾਂ ਦਾ ਝਾੜ। ਬੀਜ ਇੱਕ ਹੀ ਹੈ, ਮਨੁੱਖਾਂ ਦੀ ਵੈਰਾਇਟੀ
ਵੇਖੋ ਕਿੰਨੀ ਹੈ। ਕੋਈ ਕਿਵੇਂ, ਕੋਈ ਕਿਵੇਂ। ਇਹ ਬਾਪ ਬੈਠ ਸਮਝਾਉਂਦੇ ਹਨ, ਮਨੁੱਖ ਤਾਂ ਕੁਝ ਨਹੀਂ
ਜਾਣਦੇ। ਮਨੁਖਾਂ ਨੂੰ ਬਾਪ ਹੀ ਪਾਰਸਬੁੱਧੀ ਬਣਾਉਂਦੇ ਹਨ। ਤੁਸੀਂ ਬੱਚੇ ਜਾਣਦੇ ਹੋ ਇਸ ਪੁਰਾਣੀ
ਦੁਨੀਆਂ ਵਿੱਚ ਬਾਕੀ ਥੋੜੇ ਦਿਨ ਹਨ। ਕਲਪ ਪਹਿਲੇ ਮੁਆਫਿਕ ਸੈਪਲਿੰਗ ਲੱਗਦੀ ਰਹਿੰਦੀ ਹੈ। ਚੰਗੀ
ਪ੍ਰਜਾ, ਸਾਧਾਰਨ ਪ੍ਰਜਾ ਦਾ ਵੀ ਸੈਪਲਿੰਗ ਲੱਗਦਾ ਹੈ। ਇੱਥੇ ਹੀ ਰਾਜਧਨੀ ਸਥਾਪਨ ਹੋ ਰਹੀ ਹੈ।
ਬੱਚਿਆਂ ਨੂੰ ਹਰ ਇੱਕ ਗੱਲ ਵਿੱਚ ਬੁੱਧੀ ਚਲਾਉਣੀ ਹੁੰਦੀ ਹੈ। ਇਵੇਂ ਨਹੀਂ, ਮੁਰਲੀ ਸੁਣੀ ਨਾ ਸੁਣੀ।
ਇੱਥੇ ਬੈਠੇ ਵੀ ਬੁੱਧੀ ਬਾਹਰ ਭੱਜਦੀ ਰਹਿੰਦੀ ਹੈ। ਇਵੇਂ ਦੇ ਵੀ ਹਨ - ਕਈ ਤਾਂ ਸਮੁੱਖ ਮੁਰਲੀ ਸੁਣ
ਕੇ ਬਹੁਤ ਗਦਗਦ ਹੁੰਦੇ ਹਨ। ਮੁਰਲੀ ਦੇ ਲਈ ਭੱਜਦੇ ਹਨ। ਰੱਬ ਪੜ੍ਹਾਉਂਦੇ ਹਨ, ਤਾਂ ਇਵੇਂ ਦੀ
ਪੜ੍ਹਾਈ ਛੱਡਣੀ ਥੋੜੀ ਚਾਹੀਦੀ ਹੈ। ਟੇਪ ਵਿਚ ਐਕੁਰੇਟ ਭਰਦਾ ਹੈ, ਸੁਣਨਾ ਚਾਹੀਦਾ ਹੈ। ਸਾਹੂਕਾਰ
ਲੋਕ ਖਰੀਦ ਕਰਣਗੇ ਤਾਂ ਗਰੀਬ ਸੁਣਨਗੇ। ਕਿੰਨਿਆਂ ਦਾ ਕਲਿਆਣ ਹੋ ਜਾਏਗਾ। ਗਰੀਬ ਬੱਚੇ ਵੀ ਆਪਣਾ ਭਾਗ
ਬਹੁਤ ਉੱਚਾ ਬਣਾ ਸਕਦੇ ਹਨ। ਬਾਬਾ ਬੱਚਿਆਂ ਦੇ ਲਈ ਮਕਾਨ ਬਣਾਉਂਦੇ ਹਨ, ਗਰੀਬ ਦੋ ਰੁਪਿਆ ਵੀ
ਮਨੀਆਰਡਰ ਕਰ ਦਿੰਦੇ ਹਨ, ਬਾਬਾ ਇਸਦੀ ਇੱਕ ਇੱਟ ਮਕਾਨ ਵਿੱਚ ਲਗਾ ਦੇਣਾ। ਇੱਕ ਰੁਪਿਆ ਯੱਗ ਵਿੱਚ ਪਾ
ਦੇਣਾ। ਫਿਰ ਕੋਈ ਤਾਂ ਹੁੰਡੀ ਭਰਨ ਵਾਲਾ ਵੀ ਹੋਵੇਗਾ ਨਾ। ਮਨੁੱਖ ਹਸਪਤਾਲ ਆਦਿ ਬਣਾਉਂਦੇ ਹਨ, ਕਿੰਨਾ
ਖਰਚਾ ਲੱਗਦਾ ਹੈ, ਸਾਹੂਕਾਰ ਲੋਕ ਸਰਕਾਰ ਦੀ ਬਹੁਤ ਮਦਦ ਕਰਦੇ ਹਨ, ਉਨ੍ਹਾਂ ਨੂੰ ਕੀ ਮਿਲਦਾ ਹੈ!
ਅਲਪਕਾਲ ਦਾ ਸੁਖ। ਇੱਥੇ ਤਾਂ ਤੁਸੀਂ ਜੋ ਕਰਦੇ ਹੋ 21 ਜਨਮਾਂ ਦੇ ਲਈ। ਵੇਖਦੇ ਹੋ ਬਾਬਾ ਨੇ ਸਭ ਕੁਝ
ਦਿੱਤਾ, ਵਿਸ਼ਵ ਦਾ ਮਾਲਿਕ ਪਹਿਲਾ ਨੰਬਰ ਬਣਿਆ। 21 ਜਨਮਾਂ ਦੇ ਲਈ ਅਜਿਹਾ ਸੋਦਾ ਕੌਣ ਨਹੀਂ ਕਰੇਗਾ।
ਭੋਲੇਨਾਥ ਤੱਦ ਤਾਂ ਕਹਿੰਦੇ ਹਨ ਨਾ। ਹੁਣ ਦੀ ਹੀ ਗੱਲ ਹੈ। ਕਿੰਨਾ ਭੋਲਾ ਹੈ, ਕਹਿੰਦੇ ਹਨ ਜੋ ਕੁਝ
ਕਰਨਾ ਹੈ ਕਰ ਦੋ। ਕਿੰਨੀ ਗਰੀਬ ਬੱਚੀਆਂ ਹਨ, ਸਿਲਾਈ ਕਰ ਪੇਟ ਪਾਲਦੀਆਂ ਹਨ। ਬਾਬਾ ਜਾਣਦੇ ਹਨ ਇਹ
ਤਾਂ ਬਹੁਤ ਉੱਚ ਪਦ ਪਾਉਣ ਵਾਲੀਆਂ ਹਨ। ਸੁਦਾਮਾ ਦਾ ਵੀ ਮਿਸਾਲ ਹੈ ਨਾ। ਚਾਵਲ ਮੁੱਠੀ ਦੇ ਬਦਲੇ 21
ਜਨਮਾਂ ਦੇ ਲਈ ਮਹਿਲ ਮਿਲੇ। ਤੁਸੀਂ ਇਹ ਗੱਲਾਂ ਨੰਬਰਵਾਰ ਪੁਰਸ਼ਾਰਥ ਅਨੁਸਾਰ ਜਾਣਦੇ ਹੋ। ਬਾਪ ਕਹਿੰਦੇ
ਹਨ ਮੈ ਭੋਲੇਨਾਥ ਵੀ ਹਾਂ ਨਾ। ਇਹ ਦਾਦਾ ਤਾਂ ਭੋਲੇਨਾਥ ਨਹੀਂ ਹੈ। ਇਹ ਵੀ ਕਹਿੰਦੇ ਹਨ ਭੋਲੇਨਾਥ
ਸ਼ਿਵਬਾਬਾ ਹੈ ਇਸਲਈ ਉਨ੍ਹਾਂ ਨੂੰ ਸੌਦਾਗਰ, ਰਤਨਾਗਰ, ਜਾਦੂਗਰ ਕਿਹਾ ਜਾਂਦਾ ਹੈ। ਤੁਸੀਂ ਵਿਸ਼ਵ ਦਾ
ਮਾਲਿਕ ਬਣਦੇ ਹੋ। ਇੱਥੇ ਭਾਰਤ ਕੰਗਾਲ ਹੈ, ਪ੍ਰਜਾ ਸਾਹੂਕਾਰ ਹੈ, ਗਵਰਮੈਂਟ ਗਰੀਬ ਹੈ। ਹੁਣ ਤੁਸੀਂ
ਸਮਝਦੇ ਹੋ ਭਾਰਤ ਕਿੰਨਾ ਉੱਚ ਸੀ! ਸ੍ਵਰਗ ਸੀ। ਉਸ ਦੀ ਨਿਸ਼ਾਨੀਆਂ ਵੀ ਹਨ। ਸੋਮਨਾਥ ਦਾ ਮੰਦਿਰ ਕਿੰਨਾ
ਹੀਰੇ - ਜਵਾਹਰਾਂ ਨਾਲ ਸਜਿਆ ਹੋਇਆ ਸੀ। ਜੋ ਊਂਠ ਭਰਕੇ ਹੀਰੇ - ਜਵਾਹਰ ਲੈ ਗਏ। ਤੁਸੀਂ ਬੱਚੇ ਜਾਣਦੇ
ਹੋ ਹੁਣ ਇਹ ਦੁਨੀਆਂ ਬਦਲਣੀ ਜ਼ਰੂਰ ਹੈ। ਉਸ ਦੇ ਲਈ ਤੁਸੀਂ ਤਿਆਰੀ ਕਰ ਰਹੇ ਹੋ ਜੋ ਕਰੇਗਾ ਸੋ ਪਾਏਗਾ।
ਮਾਇਆ ਦਾ ਆਪੋਜੀਸ਼ਨ ਬਹੁਤ ਹੁੰਦਾ ਹੈ। ਤੁਸੀਂ ਹੋ ਈਸ਼ਵਰ ਦੇ ਮੁਰੀਦ। ਬਾਕੀ ਸਭ ਹੈ ਰਾਵਣ ਦੇ ਮੁਰੀਦ।
ਤੁਸੀਂ ਹੋ ਸ਼ਿਵਬਾਬਾ ਦੇ। ਸ਼ਿਵਬਾਬਾ ਤੁਹਾਨੂੰ ਵਰਸਾ ਦਿੰਦੇ ਹਨ। ਸਿਵਾਏ ਬਾਪ ਦੇ ਹੋਰ ਕੋਈ ਗੱਲ
ਬੁੱਧੀ ਵਿੱਚ ਨਹੀਂ ਆਉਣੀ ਚਾਹੀਦੀ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਅੰਤਰਮੁਖੀ
ਬਣ ਆਪਣੇ ਆਪ ਨਾਲ ਗੱਲਾਂ ਕਰਣੀਆਂ ਹਨ - ਜੱਦ ਕਿ ਅਸੀਂ ਦੇਵਤਾ ਬਣਦੇ ਹੈ ਤਾਂ ਸਾਡੀ ਚਲਨ ਕਿਵੇਂ ਦੀ
ਹੈ! ਕੋਈ ਅਸ਼ੁੱਧ ਖਾਣ - ਪਾਣ ਤਾਂ ਨਹੀਂ ਹੈ!
2. ਆਪਣਾ ਭਵਿੱਖ 21 ਜਨਮਾਂ
ਦੇ ਲਈ ਉੱਚਾ ਬਣਾਉਣਾ ਹੈ ਤਾਂ ਸੁਦਾਮੇ ਮਿਸਲ ਜੋ ਕੁਝ ਹੈ ਭੋਲੇਨਾਥ ਬਾਪ ਦੇ ਹਵਾਲੇ ਕਰ ਦੋ!
ਪੜ੍ਹਾਈ ਦੇ ਲਈ ਕੋਈ ਵੀ ਬਹਾਨਾ ਨਾ ਦੇਵੋ।
ਵਰਦਾਨ:-
ਆਦਿ ਅਤੇ ਅਨਾਦਿ ਸਵਰੂਪ ਦੀ ਸਮ੍ਰਿਤੀ ਦ੍ਵਾਰਾ ਆਪਣੇ ਨਿੱਜੀ ਸਵਧਰਮ ਨੂੰ ਅਪਨਾਉਣ ਵਾਲੇ ਪਵਿੱਤਰ ਅਤੇ
ਯੋਗੀ ਭਵ।
ਬ੍ਰਾਹਮਣਾਂ ਦਾ ਨਿੱਜੀ
ਸਵਧਰਮ ਪਵਿੱਤਰਤਾ ਹੈ, ਅਪਵਿੱਤਰਤਾ ਪਰਧਰਮ ਹੈ। ਜਿਸ ਪਵਿੱਤਰਤਾ ਨੂੰ ਅਪਨਾਉਣਾ ਲੋਕੀ ਮੁਸ਼ਕਿਲ
ਸਮਝਦੇ ਹਨ ਉਹ ਤੁਸੀ ਬੱਚਿਆਂ ਦੇ ਲਈ ਅਤਿ ਸਹਿਜ ਹੈ ਕਿਉਂਕਿ ਸਮ੍ਰਿਤੀ ਆਈ ਕਿ ਸਾਡਾ ਅਸਲ ਆਤਮ
ਸਵਰੂਪ ਸਦਾ ਪਵਿੱਤਰ ਹੈ। ਅਨਾਦਿ ਸਵਰੂਪ ਪਵਿੱਤਰ ਆਤਮਾ ਹੈ ਅਤੇ ਆਦਿ ਸਵਰੂਪ ਪਵਿੱਤਰ ਦੇਵਤਾ ਹੈ।
ਹੁਣ ਦਾ ਅੰਤਿਮ ਜਨਮ ਵੀ ਪਵਿੱਤਰ ਬ੍ਰਾਹਮਣ ਜੀਵਨ ਹੈ ਇਸਲਈ ਪਵਿੱਤਰਤਾ ਹੀ ਬ੍ਰਾਹਮਣ ਜੀਵਨ ਦੀ
ਪਰਸਨੈਲਟੀ ਹੈ। ਜੋ ਪਵਿੱਤਰ ਹਨ ਉਹ ਹੀ ਯੋਗੀ ਹਨ।
ਸਲੋਗਨ:-
ਸਹਿਜ਼ਯੋਗੀ ਕਹਿ
ਕੇ ਅਲਬੇਲਾਪਨ ਨਹੀਂ ਲਿਆਵੋ, ਸ਼ਕਤੀ ਰੂਪ ਬਣੋ।
ਅਵਿਅਕਤ ਇਸ਼ਾਰੇ:-
ਆਤਮਿਕ ਸਥਿਤੀ ਵਿਚ ਰਹਿਣ ਦਾ ਅਭਿਆਸ ਕਰੋ, ਅੰਤਰਮੁੱਖੀ ਬਣੋ।
ਕਿਹਾ ਜਾਂਦਾ "ਅੰਤਰਮੁੱਖੀ
ਸਦਾ ਸੁਖੀ" ਉਨ੍ਹਾਂ ਨੂੰ ਕੋਈ ਬਾਹਰ ਦੀ ਆਕਰਸ਼ਣ ਆਕਰਸ਼ਿਤ ਨਹੀਂ ਕਰ ਸਕਦੀ। ਕਦੇ ਮਨਮਤ, ਕਦੇ ਪਰਮਤ
ਆਕਰਸ਼ਿਤ ਨਹੀਂ ਕਰ ਸਕਦੀ। ਅੰਤਰਮੁਖੀ ਸਦਾ ਸੁਖੀ ਰਹਿਣ ਵਾਲੇ, ਸੁਖਦਾਤਾ ਦੇ ਬੱਚੇ ਮਾਸਟਰ ਸੁਖਦਾਤਾ
ਹੋਣਗੇ, ਬਾਹਰਮੁਖਤਾ ਤੋਂ ਮੁਕਤ ਹੋਣਗੇ।