17.07.26 Punjabi Morning Murli Om Shanti BapDada Madhuban
ਮਿੱਠੇ ਬੱਚੇ:- ਇਹ ਭਾਰਤ
ਭੂਮੀ ਨਿਰਾਕਾਰ ਬਾਪ ਦੀ ਜਨਮ - ਭੂਮੀ ਹੈ , ਇੱਥੇ ਹੀ ਬਾਪ ਆਉਂਦੇ ਹਨ ਤੁਹਾਨੂੰ ਰਾਜਯੋਗ ਸਿਖਲਾਕੇ
ਰਾਜਾਈ ਦੇਣ , ਤੁਹਾਡੀ ਸੇਵਾ ਕਰਨ "
ਪ੍ਰਸ਼ਨ:-
ਸ਼ਿਵਬਾਬਾ ਆਪਣੇ
ਹਰ ਇੱਕ ਬੱਚੇ ਤੋਂ ਕਿਹੜੀ ਪ੍ਰੀਤਿਗਿਆ ਕਰਵਾਉਂਦੇ ਹਨ?
ਉੱਤਰ:-
ਮਿੱਠੇ ਬੱਚੇ -
ਪ੍ਰੀਤਿਗਿਆ ਕਰੋ ਕਿ ਬਾਬਾ ਅਸੀਂ ਕੋਈ ਵੀ ਵਿਕਰਮ ਨਹੀਂ ਕਰਾਂਗੇ। 5 ਵਿਕਾਰਾਂ ਦਾ ਅਸੀਂ ਦਾਨ ਦਿੰਦੇ
ਹਾਂ। ਅੰਦਰ ਵਿੱਚ ਡਰ ਰਹਿਣਾ ਚਾਹੀਦਾ ਹੈ - ਜੇਕਰ ਦਾਨ ਦੇਕੇ ਫਿਰ ਵਾਪਿਸ ਲਵੋਗੇ ਤਾਂ ਬਹੁਤ ਪਾਪ
ਬਣ ਜਾਵੇਗਾ, ਜਿਸਦੀ ਕਠਿਨ ਸਜਾ ਖਾਣੀ ਪਵੇਗੀ। ਹਰੀਸ਼ਚੰਦਰ ਦੀ ਕਹਾਣੀ ਵੀ ਇਸੇ ਤੇ ਬਣੀ ਹੋਈ ਹੈ।
ਓਮ ਸ਼ਾਂਤੀ
ਇਨ੍ਹਾਂ ਬੱਚਿਆਂ ਦੀ ਹੈ ਗੌਡਲੀ ਸਟੂਡੈਂਟ ਲਾਈਫ। ਬੱਚੇ ਜਾਣਦੇ ਹਨ ਕਿ ਅਸੀਂ ਉਨ੍ਹਾਂ ਦੇ ਕੋਲ ਆਏ
ਹਾਂ। ਉਹ ਹੀ ਕਲਪ - ਕਲਪ ਭਾਰਤਵਾਸੀ ਬੱਚਿਆਂ ਨੂੰ ਆਕੇ ਰਾਜਭਾਗ ਦਿੰਦੇ ਹਨ। ਭਾਰਤ ਵਿੱਚ ਹੀ ਆਉਂਦੇ
ਹਨ ਨਾ। ਇਹ ਭਾਰਤ ਭੂਮੀ ਹੈ। ਆਪਣੀ ਭੂਮੀ ਤੇ ਬਹੁਤ ਪਿਆਰ ਰੀਗਰਡ ਹੁੰਦਾ ਹੈ। ਜਿਵੇੰ ਕੋਈ ਵਿਲਾਇਤ
ਦਾ ਵੱਡਾ ਆਦਮੀ ਇੱਥੇ ਮਰਦਾ ਹੈ ਤਾਂ ਉਸਨੂੰ ਵਿਲਾਇਤ ਲੈ ਜਾਂਦੇ ਹਨ ਜਾਂ ਇਥੋਂ ਦਾ ਕੋਈ ਵੱਡਾ ਆਦਮੀ
ਵਿਲਾਇਤ ਵਿੱਚ ਮਰਦਾ ਹੈ ਤਾਂ ਉਨ੍ਹਾਂਨੂੰ ਇੱਥੇ ਲੈ ਆਉਂਦੇ ਹਨ। ਆਪਣੀ ਭੂਮੀ ਦਾ ਮਾਨ ਰੱਖਦੇ ਹਨ।
ਭਾਰਤ ਨੂੰ ਕਿਹਾ ਜਾਂਦਾ ਹੈ ਭਗਵਾਨ ਦੀ ਜਨਮ ਭੂਮੀ। ਇਹ ਵੀ ਜਾਣਦੇ ਹੋ ਜਿਸਨੂੰ ਭਗਵਾਨ ਜਾਂ ਅੱਲਾਹ,
ਪ੍ਰਮਾਤਮਾ ਕਹਿੰਦੇ ਹਨ ਉਨ੍ਹਾਂ ਦੇ ਸਾਹਮਣੇ ਹੁਣ ਤੁਸੀਂ ਬੈਠੇ ਹੋ। ਨਾਮ ਤਾਂ ਜਰੂਰ ਚਾਹੀਦਾ ਹੈ
ਨਾ। ਅੱਲਾਹ ਕਹਿੰਦੇ ਹਨ ਤਾਂ ਵੀ ਲਿੰਗ ਦੀ ਪੂਜਾ ਕਰਦੇ ਹਨ। ਈਸ਼ਵਰ ਜਾਂ ਖੁਦਾ ਕਹਿੰਦੇ ਹਨ ਤਾਂ
ਜਰੂਰ ਉਨ੍ਹਾਂ ਦੀ ਨਿਸ਼ਾਨੀ ਚਾਹੀਦੀ ਹੈ ਨਾ। ਲਿੰਗ ਨੂੰ ਸਭ ਪਾਸੇ ਪੂਜਦੇ ਹਨ। ਚਿੱਤਰਾਂ ਵਿੱਚ ਵੀ
ਅੱਜਕਲ ਦੇਵਤਾਵਾਂ ਦੇ ਅੱਗੇ ਪਰਮਪਿਤਾ ਪਰਮਾਤਮਾ ਦਾ ਚਿੱਤਰ ਲਿੰਗ ਵਿਖਾਉਂਦੇ ਹਨ। ਉਹ ਹੈ ਸਭ ਤੋਂ
ਉੱਚ, ਉਨ੍ਹਾਂ ਦਾ ਆਪਣਾ ਸ਼ਰੀਰ ਨਹੀਂ ਹੈ, ਇਸਲਈ ਨਿਰਾਕਾਰ ਕਿਹਾ ਜਾਂਦਾ ਹੈ। ਸਾਕਾਰ ਨਹੀਂ ਹੈ। ਹੁਣ
ਤੁਸੀਂ ਬੱਚੇ ਜਾਣਦੇ ਹੋ ਅਸੀਂ ਉਨ੍ਹਾਂ ਦੇ ਸਾਹਮਣੇ ਕਲਪ - ਕਲਪ ਹਾਜ਼ਿਰ ਹੁੰਦੇਂ ਹਾਂ- ਸਿੱਖਿਆ ਲੈਣ
ਦੇ ਲਈ। ਭਗਵਾਨੁਵਾਚ ਹੈ ਤਾਂ ਜਰੂਰ ਰਾਜਯੋਗ ਸਿਖਾਉਂਦੇ ਹੋਣਗੇ। ਸਟੂਡੈਂਟ ਨੂੰ ਰਾਜਯੋਗ ਸਿਖਾਇਆ ਸੀ
ਅਤੇ ਉਹ ਰਾਜਾ ਰਾਣੀ ਬਣੇ ਸਨ। ਲੜ੍ਹਾਈ ਆਦਿ ਦੀ ਤੇ ਗੱਲ ਹੈ ਨਹੀਂ। ਇਨਾਂ ਲਕਸ਼ਮੀ - ਨਾਰਾਇਣ ਨੇ
ਲੜ੍ਹਾਈ ਨਾਲ ਥੋੜ੍ਹੀ ਨਾ ਬਾਦਸ਼ਾਹੀ ਪਾਈ ਹੈ। ਬਿਲਕੁਲ ਨਹੀਂ। ਦੁਨੀਆਂ ਬਿਲਕੁਲ ਨਹੀਂ ਜਾਣਦੀ ਕੀ
ਇਨ੍ਹਾਂ ਨੇ ਸਤਿਯੁਗ ਵਿੱਚ ਰਾਜ ਕਿਵੇਂ ਪਾਇਆ। ਹੁਣ ਤੁਸੀਂ ਬੱਚੇ ਸਮਝਦੇ ਹੋ ਅਸੀਂ ਬਾਪ ਤੋਂ ਰਾਜ
ਲੈ ਰਹੇ ਹਾਂ। ਅਸੀਂ ਉਨ੍ਹਾਂ ਦੇ ਸਨਮੁੱਖ ਬੈਠੇ ਹਾਂ। ਉਹ ਹੀ ਬਾਬਾ ਹੈ, ਕ੍ਰਿਸ਼ਨ ਨਹੀਂ। ਕ੍ਰਿਸ਼ਨ
ਤੇ ਛੋਟਾ ਬੱਚਾ ਹੈ, ਉਹ ਹੈ ਰਚਨਾ। ਹੁਣ ਬਰੋਬਰ ਕ੍ਰਿਸ਼ਨ ਆਪਣੀ ਪਦਵੀ ਲੈ ਰਹੇ ਹਨ ਜੋ ਫਿਰ ਭਵਿੱਖ
ਵਿੱਚ ਕ੍ਰਿਸ਼ਨ ਕਹਾਉਣਗੇ। ਇਹ ਸਾਰੀ ਹੈ ਪੜ੍ਹਾਈ ਦੀ ਗੱਲ।
ਤੁਸੀਂ ਜਾਣਦੇ ਹੋ ਬਾਬਾ
ਸਾਨੂੰ ਰਾਜਯੋਗ ਸਿਖਾਉਂਦੇ ਹਨ। ਜਿਵੇੰ ਮਨੁੱਖ, ਮਨੁੱਖ ਨੂੰ ਬੈਰਿਸਟਰ, ਇੰਜੀਨੀਅਰ ਆਦਿ ਬਨਾਉਂਦੇ
ਹਨ। ਹਨ ਤੇ ਮਨੁੱਖ ਨਾ। ਤੁਸੀਂ ਸਮਝਦੇ ਹੋ ਅਸੀਂ ਵੀ ਮਨੁੱਖ ਹਾਂ, ਪਰੰਤੂ ਅਸੀਂ ਪਤਿਤ ਹਾਂ। ਹੁਣ
ਬਾਪ ਪਾਵਨ ਵੀ ਬਨਾਉਂਦੇ ਹਨ ਅਤੇ ਸਾਨੂੰ ਵਰਸਾ ਵੀ ਦਿੰਦੇ ਹਨ। ਪਾਵਨ ਦੁਨੀਆਂ ਤਾਂ ਨਵੀਂ ਦੁਨੀਆਂ
ਹੋਵੇਗੀ। ਨਵੀਂ ਦੁਨੀਆਂ ਵਿੱਚ ਹੈ ਹੀ ਰਾਜਾਈ। ਹੁਣ ਤੁਸੀਂ ਬਾਪ ਦੇ ਸਾਹਮਣੇ ਬੈਠੇ ਹੋ। ਜਿਵੇੰ
ਲੌਕਿਕ ਬਾਪ ਬੱਚਿਆਂ ਨੂੰ ਪਿਆਰ ਨਾਲ ਬੈਠ ਸਮਝਾਉਂਦੇ ਹਨ, ਇਹ ਹੈ ਪਾਰਲੌਕਿਕ ਵਚਿੱਤਰ ਬਾਪ। ਜਿਸ ਦੇ
ਲਈ ਤੁਸੀਂ ਗਾਉਂਦੇ ਆਏ ਹੋ ਤਵਮੇਵ ਮਾਤਸ਼ਚ ਪਿਤਾ… ਇਸ ਸਮੇਂ ਤੁਸੀਂ ਜਾਣਦੇ ਜੋ ਇਹ ਆਪਣਾ ਪਾਰਟ
ਵਜਾਉਂਦੇ ਹਨ, ਜੋ ਭਗਤੀਮਾਰਗ ਵਿੱਚ ਅਸੀਂ ਗਾਇਨ ਕਰਦੇ ਹਾਂ। ਤੁਸੀਂ ਕਹਿੰਦੇ ਹੋ ਅਸੀਂ ਸ਼ਿਵਬਾਬਾ ਦੇ
ਕੋਲ ਆਏ ਹਾਂ। ਚਿੱਠੀ ਵੀ ਲਿਖਦੇ ਹੋ - ਸ਼ਿਵਬਾਬਾ ਕੇਅਰ ਆਫ ਬ੍ਰਹਮਾ। ਕਿਸੇ ਨੂੰ ਤੁਸੀਂ ਪੋਸਟ
ਵਿਖਾਓ ਤਾਂ ਵੰਡਰ ਖਾਣਗੇ - ਸ਼ਿਵਬਾਬਾ ਕੇਅਰ ਆਫ ਬ੍ਰਹਮਾ ਇਵੇਂ ਤਾਂ ਕਦੇ ਸੁਣਿਆ ਨਹੀਂ ਹੈ। ਸ਼ਿਵਬਾਬਾ
ਬ੍ਰਹਮਾ ਵਿੱਚ ਆਕੇ ਵਿਸ਼ਨੂੰਪੁਰੀ ਦੀ ਸਥਾਪਨਾ ਕਰ ਰਹੇ ਹਨ, ਸਾਹਮਣੇ ਖੜ੍ਹੇ ਹਨ। ਉੱਪਰ ਵਿੱਚ ਹੈ
ਸ਼ਿਵਬਾਬਾ। ਸ਼ਿਵਬਾਬਾ ਨੇ ਬ੍ਰਹਮਾ ਦਵਾਰਾ ਸਥਾਪਨਾ ਕੀਤੀ ਸੀ, ਹੁਣ ਫਿਰ ਤੋਂ ਕਰ ਰਹੇ ਹਨ। ਇਹ ਹੈ
ਪ੍ਰਵ੍ਰਿਤੀ ਮਾਰਗ। ਰਾਜਵਿਦਿਆ ਵਿੱਚ ਵੀ ਬੈਰਿਸਟਰ ਪੜ੍ਹਾਉਂਦੇ ਹਨ ਤਾਂ ਮੇਲ ਫੀਮੇਲ ਦੋਵੇਂ ਪੜ੍ਹਦੇ
ਹਨ। ਫੀਮੇਲ ਵੀ ਜੱਜ, ਬੈਰਿਸਟਰ, ਡਾਕਟਰ ਆਦਿ ਬਣਦੀਆਂ ਹਨ। ਇਹ ਵੀ ਪ੍ਰਵ੍ਰਿਤੀ ਮਾਰਗ ਹੈ।
ਸੰਨਿਆਸੀਆਂ ਦਾ ਹੈ ਨਵ੍ਰਿਤੀ ਮਾਰਗ, ਉਹ ਵੱਖ ਹੈ। ਇਹ ਵੀ ਬਾਬਾ ਨੇ ਸਮਝਾਇਆ ਹੈ - ਸ਼ੰਕਰਾਚਾਰੀਆ
ਜੇਕਰ ਨਹੀਂ ਆਉਂਦਾ ਤਾਂ ਪਵਿਤ੍ਰਤਾ ਦਾ ਅੰਸ਼ ਨਹੀਂ ਰਹਿੰਦਾ। ਭਾਰਤ ਬਿਲਕੁਲ ਹੀ ਸੜ੍ਹ ਮਰਦਾ। ਇਹ
ਨੂੰਧ ਹੈ - ਭਾਰਤ ਨੂੰ ਥਮਾਉਣ ਦੇ ਲਈ। ਭਾਰਤ ਬਹੁਤ ਪਵਿਤ੍ਰ ਸੀ ਫਿਰ ਅਪਵਿੱਤਰ ਬਣਿਆ ਹੈ। ਹੁਣ
ਭਾਰਤ ਕੰਗਾਲ ਹੈ। ਕਹਿੰਦੇ ਹਨ ਸੋਨੇ ਦੀ ਲੰਕਾ ਸਮੁੰਦਰ ਦੇ ਹੇਠਾਂ ਚਲੀ ਗਈ। ਹੁਣ ਲੰਕਾ ਤੇ ਸੋਨੇ
ਦੀ ਹੋ ਨਹੀਂ ਸਕਦੀ। ਇਹ ਸਭ ਕਹਾਣੀਆਂ ਬੈਠ ਲਿਖੀਆਂ ਹਨ ਜਿਸ ਨਾਲ ਫਾਇਦਾ ਕੁਝ ਵੀ ਨਹੀਂ।
ਤੁਸੀਂ ਬੱਚੇ ਜਾਣਦੇ ਹੋ
ਬਰੋਬਰ ਬਾਬਾ ਸਾਨੂੰ ਬਿਲਕੁਲ ਸਹਿਜ ਯਾਦ ਦੇ ਬਲ਼ ਨਾਲ ਕਿੰਨਾਂ ਉੱਚ ਬਨਾਉਂਦੇ ਹਨ। ਬਾਪ ਪ੍ਰੀਤਿਗਿਆ
ਕਰਦੇ ਹਨ, ਜੇਕਰ ਨਿਰੰਤਰ ਯਾਦ ਕਰਨ ਦਾ ਪੁਰਸ਼ਾਰਥ ਕਰੋਗੇ ਤਾਂ ਵਿਕਰਮ ਵਿਨਾਸ਼ ਹੋ ਜਾਣਗੇ। ਭਗਤੀਮਾਰਗ
ਵਿੱਚ ਵੀ ਯਾਦ ਕਰਨ ਦਾ ਪੁਰਸ਼ਾਰਥ ਕੀਤਾ ਹੈ ਨਾ। ਕਿਉਂ ਯਾਦ ਕਰਦੇ ਹਨ? ਕਿ ਸਾਨੂੰ ਸਾਖਸ਼ਤਕਾਰ ਹੋਵੇ।
ਇਵੇਂ ਨਹੀਂ ਯਾਦ ਕਰਦੇ ਕਿ ਕ੍ਰਿਸ਼ਨਪੁਰੀ ਵਿੱਚ ਸਾਨੂੰ ਬਾਦਸ਼ਾਹੀ ਮਿਲ ਜਾਵੇ ਜਾਂ ਅਸੀਂ ਨਰ ਤੋਂ
ਨਾਰਾਇਣ ਬਣ ਜਾਈਏ, ਨਹੀਂ। ਤੁਹਾਨੂੰ ਵੀ ਇਹ ਆਸ ਨਹੀਂ ਸੀ ਕਿ ਅਸੀਂ ਮਨੁੱਖ ਤੋਂ ਦੇਵਤਾ ਬਣੀਏ।
ਗਾਉਂਦੇ ਵੀ ਹਨ ਮਨੁੱਖ ਤੋਂ ਦੇਵਤਾ ਕੀਤੇ… ਤੁਸੀਂ ਵੇਖਦੇ ਹੋ ਬਰੋਬਰ ਕਲਯੁਗ ਤੋੰ ਬਾਦ ਸਤਿਯੁਗ
ਆਵੇਗਾ। ਕਲਯੁਗ ਵਿੱਚ ਇਨ੍ਹੇ ਮਨੁੱਖ ਹਨ। ਸਤਿਯੁਗ ਵਿੱਚ ਇੱਕ ਧਰਮ ਹੋਵੇਗਾ। ਹੁਣ ਤੁਹਾਨੂੰ ਆਤਮਾ
ਪਰਮਾਤਮਾ ਦਾ ਵੀ ਗਿਆਨ ਮਿਲਿਆ ਹੈ, ਦੁਨੀਆਂ ਵਿੱਚ ਇੱਕ ਵੀ ਮਨੁੱਖ ਨਹੀਂ ਜਿਸਨੂੰ ਆਤਮਾ ਦਾ ਗਿਆਨ
ਹੋਵੇ। ਆਤਮਾ ਵਿੱਚ 84 ਜਨਮਾਂ ਦਾ ਪਾਰਟ ਨੂੰਧਿਆ ਹੋਇਆ ਹੈ, ਇਹ ਕੋਈ ਜਾਣਦੇ ਨਹੀਂ। ਇਹ ਅੱਖਰ ਵੀ
ਕਦੇ ਕਿਸੇ ਤੋਂ ਨਹੀਂ ਸੁਣੇ ਹਨ। ਬਾਪ ਤੇ ਹੈ ਗਿਆਨ ਦਾ ਸਾਗਰ, ਪਤਿਤ - ਪਾਵਨ ਨਿਰਾਕਾਰ। ਤੁਸੀਂ
ਜਾਣਦੇ ਹੋ ਸਾਡੀ ਆਤਮਾ ਹੁਣ ਪਾਪ ਆਤਮਾ ਤੋਂ ਪੁੰਨ ਆਤਮਾ ਬਣ ਰਹੀ ਹੈ। ਸਤਿਯੁਗ ਵਿੱਚ ਤੇ ਹਨ ਸਾਰੀਆਂ
ਪੁੰਨ ਆਤਮਾਵਾਂ। ਇੱਥੇ ਹਨ ਪਾਪ ਆਤਮਾਵਾਂ। ਇਵੇਂ ਨਹੀਂ ਕਿ ਬਹੁਤ ਦਾਨ - ਪੁੰਨ ਕਰਨ ਵਾਲਿਆਂ ਨੂੰ
ਪੁੰਨ ਆਤਮਾ ਕਿਹਾ ਜਾਂਦਾ ਹੈ। ਨਹੀਂ। ਪੁੰਨ ਆਤਮਾਵਾਂ ਹੁੰਦੇਂ ਹੀ ਹਨ ਸਤਿਯੁਗ ਵਿੱਚ। ਇੱਥੇ ਜੋ
ਮਨੁੱਖ ਦਾਨ - ਪੁੰਨ ਕਰਦੇ ਹਨ, ਉਨ੍ਹਾਂਨੂੰ ਪੁੰਨ ਆਤਮਾ ਸਮਝਦੇ ਹਨ। ਉੱਥੇ ਤੁਹਾਨੂੰ ਦਾਨ - ਪੁੰਨ
ਆਦਿ ਕਰਨ ਦੀ ਲੋੜ ਨਹੀਂ ਰਹਿੰਦੀ। ਉੱਥੇ ਗਰੀਬ ਕੋਈ ਹੁੰਦਾ ਹੀ ਨਹੀਂ। ਤੁਸੀਂ ਉੱਥੇ ਸਦੈਵ ਦੇ ਲਈ
ਪੁੰਨ ਆਤਮਾ ਹੋ ਹੀ। ਤੁਸੀਂ ਤਨ - ਮਨ- ਧਨ ਸਭ ਬੇਹੱਦ ਦੇ ਬਾਪ ਅਰਥ ਦਿੰਦੇ ਹੋ, ਜਿਸਨੂੰ ਬਲਿਹਾਰ
ਜਾਣਾ ਕਿਹਾ ਜਾਂਦਾ ਹੈ। ਬਾਪ ਕਹਿੰਦੇ ਹਨ ਪਹਿਲਾਂ ਮੈਂ ਬਲਿਹਾਰ ਜਾਂਦਾ ਹਾਂ ਜਾਂ ਤੁਸੀਂ? ਬਾਬਾ
ਕਹਿੰਦੇ ਹਨ - ਪਹਿਲਾਂ ਤੁਸੀਂ ਬਲਿਹਾਰ ਜਾਂਦੇ ਹੋ ਤਾਂ ਫਿਰ 21 ਜਨਮਾਂ ਦੀ ਬਲਿਹਾਰੀ ਮਿਲੇਗੀ। ਇਹ
ਗੱਲਾਂ ਹੁਣ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ, ਡਾਇਰੈਕਟ ਸੁਣਦੇ ਹੋ। ਘਰ ਵਿੱਚ ਰਹਿੰਦੇ ਹੋ ਤਾਂ
ਉੱਥੇ ਮੁਰਲੀ ਆਉਂਦੀ ਹੈ। ਦੂਰ ਤੋਂ ਸੁਣਦੇ ਹੋ। ਹੁਣ ਤਾਂ ਬਾਪ ਦੇ ਸਨਮੁੱਖ ਬੈਠੇ ਹੋ। ਬਾਪ ਕਹਿੰਦੇ
ਹਨ - ਬੱਚਿਓ, ਮੈਂ ਤੁਹਾਡਾ ਬਾਪ ਵੀ ਹਾਂ। ਇੱਥੇ ਅੰਧਸ਼ਰਧਾ ਦੀ ਕੋਈ ਗੱਲ ਨਹੀਂ। ਬਾਪ ਵੀ ਹੈ, ਟੀਚਰ
ਵੀ ਹੈ। ਬਾਪ ਦਾ ਬਣਨ ਨਾਲ ਉਹ ਸਿੱਖਿਆ ਦਿੰਦੇ ਹਨ, ਤੁਹਾਡੀ ਬੁੱਧੀ ਵਿੱਚ ਹੁਣ ਸਾਰਾ ਗਿਆਨ ਹੈ। 84
ਦਾ ਚੱਕਰ ਵੀ ਹੁਣ ਤੁਹਾਨੂੰ ਸਮਝਾਇਆ ਜਾਂਦਾ ਹੈ। ਜੋ 84 ਜਨਮ ਲੈਣ ਵਾਲੇ ਨਹੀਂ ਹੋਣਗੇ ਉਹ ਸਮਝਣਗੇ
ਨਹੀਂ। ਤੁਸੀਂ ਸਮਝਦੇ ਹੋ ਬਰੋਬਰ ਅਸੀਂ 84 ਦਾ ਚੱਕਰ ਲਗਾਕੇ ਹੁਣ ਵਾਪਿਸ ਜਾਂਦੇ ਹਾਂ। ਬਾਪ ਕਹਿੰਦੇ
ਹਨ ਤੁਸੀਂ ਆਤਮਾ ਅਸ਼ਰੀਰੀ ਆਈ ਸੀ ਫਿਰ ਅਸ਼ਰੀਰੀ ਹੋਕੇ ਵਾਪਿਸ ਜਾਣਾ ਹੈ। ਤੁਸੀਂ ਪਵਿੱਤਰ ਆਤਮਾਵਾਂ
ਹੋਕੇ ਜਾਂਦੀਆਂ ਹੋ। ਪਵਿੱਤਰ ਬਣਨ ਦੇ ਲਈ ਤੁਸੀਂ ਪੁਰਸ਼ਾਰਥ ਕਰ ਰਹੇ ਹੋ। ਯੋਗਬਲ ਮਤਲਬ ਯਾਦ ਬਲ ਨਾਲ
ਤੁਸੀਂ ਪਵਿੱਤਰ ਬਣ ਜਾਵੋਗੇ। ਯੋਗ ਅੱਖਰ ਸ਼ਾਸਤਰਾਂ ਦਾ ਹੈ। ਰਾਈਟ ਅੱਖਰ ਹੈ ਯਾਦ। ਇਸਤਰੀ ਨੂੰ ਪਤੀ
ਦੀ ਅਤੇ ਪੁਰਸ਼ ਨੂੰ ਪਤਨੀ ਦੀ ਯਾਦ ਰਹਿੰਦੀ ਹੈ ਨਾ। ਯੋਗ ਦਾ ਅਰਥ ਹੈ ਹੀ ਯਾਦ। ਬਾਪ ਵੀ ਕਹਿੰਦੇ ਹਨ
- ਮਾਮੇਕਮ ਯਾਦ ਕਰੋ ਹੋਰ ਸੰਗ ਬੁਧੀਯੋਗ ਤੋੜ ਮੁਝ ਆਪਣੇ ਬਾਪ ਦੇ ਨਾਲ ਬੁੱਧੀ ਯੋਗ ਜੋੜੋ। ਯਾਦ ਕਰੋ।
ਜਿਤਨਾ ਯਾਦ ਕਰੋਗੇ ਉਤਨੇ ਤੁਹਾਡੇ ਵਿਕਰਮ ਵਿਨਾਸ਼ ਹੋਣਗੇ ਬਰੋਬਰ ਭਾਰਤ ਨੂੰ ਕਲਪ - ਕਲਪ ਵਰਸਾ ਮਿਲਦਾ
ਹੈ। ਸ਼ਿਵ ਜਯੰਤੀ ਵੀ ਮਸ਼ਹੂਰ ਹੈ। ਜਿਵੇੰ ਬੁੱਧ, ਕ੍ਰਾਇਸਟ ਆਦਿ ਦੀ ਜਯੰਤੀ ਹੈ ਉਵੇਂ ਨਿਰਾਕਾਰ ਸ਼ਿਵ
ਦੀ ਜਯੰਤੀ ਹੈ। ਉਹ ਉੱਚ ਤੋੰ ਉੱਚ ਹੋ ਗਿਆ। ਕ੍ਰਿਸ਼ਨ ਜਯੰਤੀ ਵੀ ਮਸ਼ਹੂਰ ਹੈ। ਪਰੰਤੂ ਉਹ ਕੀ ਆਕੇ
ਕਰਦੇ ਹਨ, ਇਹ ਕਿਸੇ ਨੂੰ ਪਤਾ ਨਹੀਂ ਹੈ। ਕ੍ਰਿਸ਼ਨ ਸਤਿਯੁਗ ਦਾ ਪ੍ਰਿੰਸ ਸੀ। ਜਰੂਰ ਉਨ੍ਹਾਂਨੂੰ ਕਿਸੇ
ਨੇ ਅਜਿਹਾ ਕਰਮ ਸਿਖਾਇਆ ਹੋਵੇਗਾ, ਜੋ ਸਤਿਯੁਗ ਦਾ ਪ੍ਰਿੰਸ ਬਣਿਆ ਹੈ। ਛੋਟਾ ਬੱਚਾ ਤਾਂ ਪਵਿੱਤਰ ਹੀ
ਹੈ। ਉੱਥੇ ਵਿਕਾਰ ਦੀ ਗੱਲ ਨਹੀਂ ਹੁੰਦੀ। ਬੱਚਾ ਸ਼ੁੱਧ ਰਹਿੰਦਾ ਹੈ। ਭਗਵਾਨ ਤਾਂ ਇੱਕ ਹੀ ਨਿਰਾਕਾਰ
ਹੈ, ਗੌਡ ਇਜ਼ ਵਨ। ਬਾਕੀ ਸਾਰੀ ਹੈ ਰਚਨਾ। ਰਚਨਾ ਨੂੰ ਕੱਦੇ ਰਚਨਾ ਤੋਂ ਵਰਸਾ ਨਹੀਂ ਮਿਲ ਸਕਦਾ। ਤੁਸੀਂ
ਸਭ ਭਾਈ - ਭਾਈ ਹੋ। ਬ੍ਰਦਰਹੁਡ ਕਹਿੰਦੇ ਹਨ ਨਾ। ਬਾਪ ਤਾਂ ਇੱਕ ਹੀ ਹੈ, ਵਰਸਾ ਤਾਂ ਬਾਪ ਤੋਂ
ਮਿਲੇਗਾ। ਸ੍ਰਵ ਭਰਾਵਾਂ ਦਾ ਸਦਗਤੀ ਦਾਤਾ ਇੱਕ ਬਾਪ ਹੈ। ਸਾਰੀਆਂ ਆਤਮਾਵਾਂ ਨੂੰ ਬਾਪ ਤੋਂ ਵਰਸਾ
ਮਿਲ ਰਿਹਾ ਹੈ। ਬਾਪ ਕਹਿੰਦੇ ਹਨ - ਮੈਂ ਆਤਮਾਵਾਂ ਨੂੰ ਆਕੇ ਪੜ੍ਹਾਉਂਦਾ ਹਾਂ। ਆਤਮਾਵਾਂ ਨੂੰ ਸਦਗਤੀ
ਦਿੰਦਾ ਹਾਂ। ਬਾਪ ਬੈਠ ਰਾਜਯੋਗ ਸਿਖਾਉਂਦੇ ਹਨ। ਇਸ ਪੜ੍ਹਾਈ ਦੀ ਪਦਵੀ ਤੁਹਾਨੂੰ ਇੱਥੇ ਨਹੀਂ ਪਾਉਣਾ
ਹੈ। ਉਹ ਬੈਰਿਸਟਰ ਆਦਿ ਇਸ ਜਨਮ ਵਿੱਚ ਬਣਦੇ ਹਨ, ਫਿਰ ਦੂਸਰਾ ਜਨਮ ਲੈਕੇ ਫਿਰ ਤੋਂ ਪੜ੍ਹਣਗੇ।
ਤੁਸੀਂ ਜਾਣਦੇ ਹੋ ਇਸ
ਪੜ੍ਹਾਈ ਨਾਲ ਅਸੀਂ 21 ਜਨਮ ਦੇ ਲਈ ਪ੍ਰਾਲਬੱਧ ਪਾਉਂਦੇ ਹਾਂ। ਉੱਥੇ ਸਤਿਯੁਗ ਵਿੱਚ ਡਾਕਟਰ ਆਦਿ ਕੋਈ
ਹੁੰਦੇਂ ਨਹੀਂ। ਉੱਥੇ ਬਿਮਾਰੀ ਹੀ ਨਹੀਂ ਹੁੰਦੀ। ਉੱਥੇ ਤੁਸੀਂ ਗਰਭ ਮਹਿਲ ਵਿੱਚ ਰਹਿੰਦੇ ਹੋ। ਇੱਥੇ
ਗਰਭਜੇਲ ਵਿੱਚ ਰਹਿੰਦੇ ਹੋ ਜਿੱਥੇ ਬਹੁਤ ਸਜ਼ਾਵਾਂ ਮਿਲਦੀਆਂ ਹਨ, ਤਾਂ ਪੁਕਾਰਦੇ ਹਨ ਇਸ ਜੇਲ੍ਹ ਤੋਂ
ਬਾਹਰ ਕੱਢੋ, ਅਸੀਂ ਫਿਰ ਕੋਈ ਭੁੱਲ ਨਹੀਂ ਕਰਾਂਗੇ। ਧਰਮਰਾਜ ਨਾਲ ਪ੍ਰੀਤਿਗਿਆ ਕਰਦੇ ਹਨ। ਇੱਥੇ
ਤੁਹਾਨੂੰ ਸ਼ਿਵਬਾਬਾ ਨਾਲ ਪ੍ਰੀਤਿਗਿਆ ਕਰਨੀ ਹੈ। ਬਾਬਾ ਅਸੀਂ ਕਦੇ ਵਿਕਰਮ ਨਹੀਂ ਕਰਾਂਗੇ। 5 ਵਿਕਾਰ
ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਇਹ ਵੀ ਬਾਪ ਜਾਣਦੇ ਹਨ ਕਿ ਵਿਕਾਰ ਕੋਈ ਇਵੇਂ ਫਟ ਨਾਲ ਨਹੀਂ
ਛੁੱਟੇਗਾ। ਅੰਦਰ ਡਰ ਰਹਿਣਾ ਚਾਹੀਦਾ ਹੈ, ਅਸੀਂ ਵਿਕਾਰ ਦਾਨ ਵਿੱਚ ਦੇਕੇ ਫਿਰ ਲਵਾਂਗੇ ਤਾਂ ਬਹੁਤ
ਪਾਪ ਹੋ ਜਾਵੇਗਾ। ਜਿਵੇੰ ਰਾਜਾ ਹਰਿਸ਼ਚੰਦਰ ਦਾ ਮਿਸਾਲ ਹੈ। ਬਾਪ ਜਾਣਦੇ ਹਨ ਇਵੇਂ ਨਹੀਂ ਕਿ 5
ਵਿਕਾਰ ਝੱਟ ਨਾਲ ਛੁੱਟ ਜਾਂਦੇ ਹਨ। ਨਹੀਂ, ਟਾਈਮ ਲਗਦਾ ਹੈ। ਤੁਹਾਡੀ ਕਰਮਾਤੀਤ ਅਵਸਥਾ ਹੋਵੇਗੀ ਉਦੋਂ
ਲੜ੍ਹਾਈ ਲੱਗੇਗੀ। ਇਹ 5 ਵਿਕਾਰ ਹਨ ਬਹੁਤ ਦੁਸ਼ਮਣ। ਉਸ ਵਿੱਚ ਵੀ ਮੁੱਖ ਇੱਕ ਹੈ ਦੇਹ - ਅਭਿਮਾਨ।
ਉਸਦਾ ਦਾਨ ਦੇਣਾ ਕਿੰਨਾਂ ਮੁਸ਼ਕਿਲ ਹੈ। ਘੜੀ - ਘੜੀ ਬਾਪ ਕਹਿੰਦੇ ਹਨ - ਆਪਣੇ ਨੂੰ ਆਤਮਾ ਸਮਝ ਮੈਨੂੰ
ਬਾਪ ਨੂੰ ਯਾਦ ਕਰੋ। ਪਰ ਇਹ ਹੁੰਦਾ ਨਹੀਂ ਹੈ। ਦੇਹ - ਅਭਿਮਾਨੀ ਬਣਨ ਨਾਲ ਫਿਰ ਕਾਮ ਦੀ ਸੱਟ ਲਗਦੀ
ਹੈ। ਦੇਹ - ਅਭਿਮਾਨ ਸਭ ਤੋਂ ਤਿੱਖਾ ਹੈ। ਦੇਹੀ - ਅਭਿਮਾਨੀ ਬਣਨ ਦੀ ਮਿਹਨਤ ਕਰਨੀ ਹੈ। ਮੁੱਖ ਦੇਹ
- ਅਭਿਮਾਨ ਆਉਣ ਨਾਲ ਹੀ ਪਾਪ ਹੋਏ ਹਨ। 5 ਵਿਕਾਰ ਦਾਨ ਵਿੱਚ ਦੇਣੇ ਪੈਣ, ਇਸ ਵਿੱਚ ਸਮਾਂ ਲਗਦਾ ਹੈ।
ਸਾਗਰ ਬਿਨਾਂ ਸਜਨੀਆਂ ਤਾਂ ਜਾ ਨਹੀਂ ਸਕਦੀਆਂ। ਪਹਿਲੇ ਸਾਜਨ ਨੂੰ ਜਾਣਾ ਹੈ ਫਿਰ ਸਜਨੀਆਂ। ਸਾਜਨ
ਨੂੰ ਆਕੇ ਸਭ ਆਤਮਾਵਾਂ ਨੂੰ ਲੈ ਜਾਣਾ ਹੈ। ਜਦੋ ਤੱਕ ਕਰਮਾਤੀਤ ਅਵਸਥਾ ਹੋਵੇ ਉਦੋਂ ਤੱਕ ਪੁਰਸ਼ਾਰਥ
ਕਰਨਾ ਹੈ। ਦੇਹ - ਅਭਿਮਾਨ ਆਉਣ ਨਾਲ ਹੀ ਫਿਰ ਭੁੱਲ ਹੁੰਦੀ ਹੈ। ਕਹਿੰਦੇ ਹਨ ਬਾਬਾ ਦੇਹ - ਅਭਿਮਾਨ
ਵਿੱਚ ਆਕੇ ਵਿਕਾਰ ਵਿੱਚ ਡਿੱਗੇ। ਤੂਫ਼ਾਨ ਤਾਂ ਬਹੁਤ ਆਉਣਗੇ। ਵਿਕਾਰ ਦਾ ਸੰਕਲਪ ਆਵੇ ਪਰ ਕਰਮਿੰਦਰੀਆਂ
ਤੋਂ ਕੋਈ ਪਾਪ ਨਹੀਂ ਕਰਨਾ। ਮਾਯਾ ਨੂੰ ਜਿੱਤਣ ਦੇ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਬਾਪ ਕਹਿੰਦੇ
ਹਨ - ਜੇਕਰ ਵਿਆਹ ਕੀਤਾ ਹੋਇਆ ਹੈ ਤਾਂ ਪਵਿੱਤਰ ਰਹਿਕੇ ਵਿਖਾਓ ਤਾਂ ਸੰਨਿਯਾਸੀ ਵੀ ਵੇਖਣਗੇ। ਤੁਹਾਨੂੰ
ਆਮਦਨੀ ਵੇਖੋ ਕਿੰਨੀ ਭਾਰੀ ਹੈ। ਪਵਿਤ੍ਰ ਰਹਿ ਵਿਖਾਇਆ ਤਾਂ ਬਹੁਤ ਉੱਚ ਪਦਵੀ ਪਾਓਗੇ। ਤੁਹਾਡੇ ਤੇ
ਤਾਂ ਸਭ ਕੁਰਬਾਨ ਜਾਣਗੇ। ਬਾਬਾ ਵੀ ਮਹਿਮਾ ਕਰਦੇ ਹਨ। ਭਾਵੇਂ ਪਵਿੱਤਰ ਵੀ ਰਹੋ ਪਰ ਯੋਗ ਵੀ ਚਾਹੀਦਾ
ਹੈ ਯੋਗ ਵਿੱਚ ਹੀ ਵੱਡੇ - ਵੱਡੇ ਵਿਘਨ ਪੈਂਦੇ ਹਨ। ਦੇਹ - ਅਭਿਮਾਨ ਆ ਜਾਂਦਾ ਹੈ। ਪਵਿੱਤਰ ਰਹਿੰਦੇ
ਹਨ ਉਹ ਤਾਂ ਠੀਕ, ਪਵਿਤ੍ਰਤਾ ਨਾਲ ਹੀ ਪਵਿੱਤਰ ਦੁਨੀਆਂ ਵਿੱਚ ਵਰਸਾ ਪਾਵੋਗੇ। ਪਰ ਫਿਰ ਮਾਇਆ ਵੀ
ਜੋਰ ਰੱਖੇਗੀ, ਮਾਇਆ ਬਹੁਤ ਵਾਰ ਕਰਦੀ ਹੈ। ਬਾਪ ਸਮਝਾਉਂਦੇ ਹਨ ਇਹ ਸਭ ਹੋਵੇਗਾ। ਬਹਾਦੁਰੀ ਵਿਖਾਉਂਦੇ
ਹਨ ਪਰ ਨਾਲ - ਨਾਲ ਨਿਰੰਤਰ ਯਾਦ ਵੀ ਰਹੇ ਤਾਂ ਹੀ ਵਿਕਰਮ ਵਿਨਾਸ਼ ਹੋਣਗੇ। ਰੁੱਸਤਮ ਜੋ ਬਣਦੇ ਹਨ
ਉਨ੍ਹਾਂ ਨੂੰ ਮਾਇਆ ਵੀ ਬਹੁਤ ਸਤਾਉਂਦੀ ਹੈ। ਯਾਦ ਵਿੱਚ ਮੁਸ਼ਕਿਲ ਰਹਿ ਸਕਦੇ ਹਨ। ਜੋ ਰਹਿ ਸਕਦੇ ਹਨ
ਉਨ੍ਹਾਂ ਤੋਂ ਅਨੁਭਵ ਪੁੱਛਣਾ ਚਾਹੀਦਾ ਹੈ, ਕੀ ਸਮਝਦੇ ਹਨ, ਕਿਵ਼ੇਂ ਰਹਿੰਦੇ ਹਨ। ਯਾਦ ਵਿੱਚ ਰਹਿਣ
ਨਾਲ ਵਿਕਰਮ ਵਿਨਾਸ਼ ਹੋਣਗੇ। ਇਹ ਗੱਲ ਹੀ ਬਿਲਕੁਲ ਨਿਆਰੀ ਨਵੀਂ ਹੈ। ਇੱਥੇ ਬੇਠੇ ਹੋਏ ਹੋ ਤਾਂ ਨਸ਼ਾ
ਚੜ੍ਹਿਆ ਹੋਇਆ ਹੈ। ਇਹ ਵੀ ਸਮਝਦੇ ਹਨ ਭਗਵਾਨ ਇੱਕ ਹੀ ਨਿਰਾਕਾਰ ਹੈ, ਨਾ ਕਿ ਕ੍ਰਿਸ਼ਨ। ਅਸਲ ਵਿੱਚ
ਕ੍ਰਿਸ਼ਨ ਦੇ ਲਈ ਸ਼ਾਸਤਰਾਂ ਵਿੱਚ ਗੱਲਾਂ ਲਿੱਖ ਦਿੱਤੀਆਂ ਹਨ - ਔਖਲੀ ਨਾਲ ਬਨਿਆਂ, ਇਹ ਕੀਤਾ… ਉਹ
ਕੋਈ ਗੱਲਾਂ ਹਨ ਨਹੀਂ। ਇਹ ਵੀ ਉਨ੍ਹਾਂ ਦੀ ਗਲਾਨੀ ਕਰਦੇ ਹਨ, ਇੰਸਲਟ ਕਰਦੇ ਹਨ। ਕ੍ਰਿਸ਼ਨ ਵਿੱਚ ਤੇ
ਕੋਈ ਵੀ ਅਵਗੁਣ ਨਹੀਂ ਸੀ। ਚੰਚਲਤਾ ਕਰਨਾ ਇਹ ਵੀ ਇੱਕ ਅਵਗੁਣ ਹੈ ਨਾ। ਕ੍ਰਿਸ਼ਨ ਤੇ ਬਿਲਕੁਲ ਹੀ
ਮਰਿਯਾਦਾ ਪੁਰਸ਼ੋਤਮ ਹੈ। ਉਨ੍ਹਾਂਦੀ ਮਹਿਮਾ ਗਾਉਂਦੇ ਹਨ ਸ੍ਰਵਗੁਣ ਸੰਪੰਨ … ਗਾਇਆ ਜਾਂਦਾ ਹੈ ਗੁਰੂ
ਬ੍ਰਹਮਾ, ਗੁਰੂ ਵਿਸ਼ਨੂੰ… ਬੋਲੋ ਗੁਰੂ ਤਾਂ ਸਾਡਾ ਹੈ ਨਹੀਂ। ਅਸੀਂ ਇਨ੍ਹਾਂ ਨੂੰ ਨਾ ਤੇ ਗੁਰੂ, ਨਾ
ਈਸ਼ਵਰ ਮੰਨਦੇ ਹਾਂ। ਪਤਿਤ - ਪਾਵਨ ਤਾਂ ਇੱਕ ਹੀ ਨਿਰਾਕਾਰ ਹੈ ਨਾ। ਸਾਕਾਰ ਗੁਰੂ ਕੋਈ ਪਤਿਤ - ਪਾਵਨ
ਹੋ ਨਹੀਂ ਸਕਦਾ। ਇਸ ਸਮੇਂ ਤੁਸੀਂ ਪਰਮਪਿਤਾ ਪ੍ਰਮਾਤਮਾ ਦੀ ਸਾਰੀ ਜੀਵਨ ਕਹਾਣੀ ਨੂੰ ਜਾਣਦੇ ਹੋ। 5
ਹਜਾਰ ਵਰ੍ਹੇ ਵਿੱਚ ਸ਼ਿਵਬਾਬਾ ਦਾ ਕੀ ਪਾਰਟ ਵਜਦਾ ਹੈ - ਇਹ ਤੁਸੀਂ ਜਾਣਦੇ ਹੋ, ਬਾਪ ਦਵਾਰਾ।
ਨਾਲੇਜਫੁਲ ਤਾਂ ਬਾਪ ਹੈ ਨਾ। ਸੁਖ - ਸ਼ਾਂਤੀ, ਆਨੰਦ ਦਾ ਸਾਗਰ… ਇਹ ਮਹਿਮਾ ਉਨ੍ਹਾਂ ਦੀ ਹੈ। ਬਾਪ ਦੇ
ਕੋਲ ਖਜਾਨਾਂ ਹੈ ਤਾਂ ਜਰੂਰ ਬੱਚਿਆਂ ਨੂੰ ਵੀ ਦਿੰਦੇ ਹੋਣਗੇ ਨਾ। ਅੱਛਾ!
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ । ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਕਰਮਾਤੀਤ
ਅਵਸਥਾ ਨੂੰ ਪ੍ਰਾਪਤ ਕਰਨ ਲਈ ਇਨ੍ਹਾਂ ਕਰਮਿੰਦਰੀਆਂ ਨਾਲ ਕੋਈ ਵੀ ਭੁੱਲ ਨਹੀਂ ਕਰਨੀ ਹੈ। ਪਵਿੱਤਰ
ਰਹਿਣ ਦੇ ਨਾਲ - ਨਾਲ ਯਾਦ ਵਿੱਚ ਵੀ ਮਜਬੂਤ ਹੋਣਾ ਹੈ।
2. ਸਦਾ ਪੁੰਨ ਆਤਮਾ ਬਣਨ
ਦੇ ਲਈ ਤਨ - ਮਨ - ਧਨ ਨਾਲ ਬਾਪ ਤੋਂ ਕੁਰਬਾਨ ਜਾਣਾ ਹੈ। ਇੱਕ ਵਾਰ ਬਲਿਹਾਰ ਜਾਣ ਤੇ 21 ਜਨਮ ਦੇ
ਲਈ ਪੁੰਨ ਆਤਮਾ ਬਣ ਜਾਵੋਗੇ।
ਵਰਦਾਨ:-
ਸਹਿਜਯੋਗ ਨੂੰ ਨੇਚਰ ਅਤੇ ਨੈਚੁਰਲ ਬਨਾਉਣ ਵਾਲੇ ਹਰ ਸਬਜੈਕਟ ਵਿਚ ਪ੍ਰਫੇਕਟ ਭਵ।
ਜਿਵੇਂ ਬਾਪ ਦੇ ਬੱਚੇ ਹੋ
- ਇਸ ਵਿੱਚ ਕੋਈ ਪ੍ਰਸੇਂਟੇਜ ਨਹੀਂ ਹੈ, ਇਵੇਂ ਹੀ ਨਿਰੰਤਰ ਸਹਿਜਯੋਗੀ ਅਤੇ ਯੋਗੀ ਬਣਨ ਦੀ ਸਟੇਜ
ਵਿਚ ਹੁਣ ਪ੍ਰਸੈਂਟੇਜ ਖਤਮ ਹੋਣੀ ਚਾਹੀਦੀ ਹੈ। ਨੈਚੁਰਲ ਅਤੇ ਨੇਚਰ ਹੋ ਜਾਣੀ ਚਾਹੀਦੀ ਹੈ, ਉਸ ਨੇਚਰ
ਦੇ ਵਸ਼ ਨਾ ਚਾਹੁੰਦੇ ਵੀ ਚਲਦੇ ਰਹਿੰਦੇ ਹਨ। ਇਵੇਂ ਇਹ ਵੀ ਨੇਚਰ ਬਣ ਜਾਵੇ। ਕੀ ਕਰਾਂ। ਕਿਵੇਂ ਯੋਗ
ਲਗਾਵਾਂ - ਇਹ ਗੱਲਾਂ ਖਤਮ ਹੋ ਜਾਣ ਤਾਂ ਹਰ ਸਬਜੈਕਟ ਵਿਚ ਪ੍ਰਫੈਕਟ ਬਣ ਜਾਵੋਗੇ। ਪ੍ਰਫੈਕਟ ਮਤਲਬ
ਇਫੈਕਟ ਅਤੇ ਡੀਫੈਕ੍ਟ੍ ਤੋਂ ਪਰੇ।
ਸਲੋਗਨ:-
ਸਹਿਣ ਕਰਨਾ ਹੈ
ਤਾਂ ਖੁਸ਼ੀ ਨਾਲ ਕਰੋ, ਮਜਬੂਰੀ ਨਾਲ ਨਹੀਂ।
ਇਹ ਅਵਿਅਕਤ ਇਸ਼ਾਰੇ :-
ਜਵਾਲਾ ਸਵਰੂਪ ਸਥਿਤੀ ਵਿਚ ਰਹਿ ਸ਼ਕਤੀਸ਼ਾਲੀ ਯਾਦ ਦਾ ਅਨੁਭਵ ਕਰੋ।
ਪਾਵਰਫੁੱਲ ਯੋਗ ਮਤਲਬ
ਲਗਨ ਦੀ ਅਗਨੀ, ਜਵਾਲਾ ਰੂਪ ਦੀ ਯਾਦ ਹੀ ਭਰਿਸ਼ਟਾਚਾਰ, ਅਤਿਆਚਾਰ ਦੀ ਅਗਨੀ ਨੂੰ ਸਮਾਪਤ ਕਰੇਗੀ ਅਤੇ
ਸਰਵ ਆਤਮਾਵਾਂ ਨੂੰ ਸਹਿਯੋਗ ਦਵੇਗੀ, ਇਸ ਨਾਲ ਹੀ ਬੇਹੱਦ ਦੀ ਵੈਰਾਗ ਵ੍ਰਿਤੀ ਪ੍ਰਜਵਲਿਤ ਹੋਵੇਗੀ।
ਯਾਦ ਦੀ ਅਗਨੀ ਇੱਕ ਪਾਸੇ ਉਸ ਅਗਨੀ ਨੂੰ ਸਮਾਪਤ ਕਰੇਗੀ ਦੂਜੇ ਪਾਸੇ ਆਤਮਾਵਾਂ ਨੂੰ ਪਰਮਾਤਮਾ ਸੰਦੇਸ਼
ਦੀ, ਸ਼ੀਤਲ ਸਵਰੂਪ ਦੀ ਅਨੁਭੂਤੀ ਕਰਵਾਏਗੀ, ਇਸ ਨਾਲ ਹੀ ਆਤਮਾਵਾਂ ਪਾਪਾਂ ਦੀ ਅੱਗ ਤੋਂ ਮੁਕਤ ਹੋ
ਸਕਣਗੀਆਂ।