17.09.24        Punjabi Morning Murli        Om Shanti         BapDada         Madhuban


ਮਿੱਠੇ ਬੱਚੇ:- ਇਹ ਰਾਜ਼ ਸਾਰਿਆਂ ਨੂੰ ਸੁਣਾਓ ਕਿ ਆਬੂ ਸਭ ਤੋਂ ਵੱਡਾ ਤੀਰਥ ਹੈ, ਖੁਦ ਭਗਵਾਨ ਨੇ ਇੱਥੋਂ ਸਾਰਿਆਂ ਦੀ ਸਦਗਤੀ ਕੀਤੀ ਹੈ”

ਪ੍ਰਸ਼ਨ:-
ਕਿਹੜੀ ਇੱਕ ਗੱਲ ਮਨੁੱਖ ਜੇਕਰ ਸਮਝ ਜਾਣ ਤਾਂ ਇੱਥੇ ਭੀੜ ਲੱਗ ਜਾਵੇਗੀ?

ਉੱਤਰ:-
ਮੁੱਖ ਗੱਲ ਸਮਝ ਲੈਣ ਕਿ ਬਾਪ ਨੇ ਜੋ ਰਾਜਯੋਗ ਸਿਖਾਇਆ ਸੀ, ਉਹ ਹੁਣ ਫਿਰ ਤੋਂ ਸਿਖਾ ਰਹੇ ਹਨ, ਉਹ ਸਰਵਵਿਆਪੀ ਨਹੀਂ ਹਨ। ਬਾਪ ਇਸ ਸਮੇਂ ਆਬੂ ਵਿੱਚ ਆਕੇ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰ ਰਹੇ ਹਨ, ਉਸ ਦਾ ਜੜ ਯਾਦਗਾਰ ਦਿਲਵਾੜਾ ਮੰਦਿਰ ਵੀ ਹੈ। ਆਦਿ ਦੇਵ ਇੱਥੇ ਚੈਤੰਨ ਵਿੱਚ ਬੈਠੇ ਹਨ, ਇਹ ਚੈਤੰਨ ਦਿਲਵਾੜਾ ਮੰਦਿਰ ਹੈ, ਇਹ ਗੱਲ ਸਮਝ ਲੈਣ ਤਾਂ ਆਬੂ ਦੀ ਮਹਿਮਾ ਹੋ ਜਾਵੇ ਅਤੇ ਇੱਥੇ ਭੀੜ ਲੱਗ ਜਾਵੇ। ਆਬੂ ਦਾ ਨਾਮ ਬਾਲਾ ਹੋ ਗਿਆ ਤਾਂ ਇੱਥੇ ਬਹੁਤ ਆਉਣਗੇ।

ਓਮ ਸ਼ਾਂਤੀ
ਬੱਚਿਆਂ ਨੂੰ ਯੋਗ ਸਿਖਾਇਆ। ਹੋਰ ਸਾਰੀ ਜਗ੍ਹਾ ਸਭ ਆਪ ਹੀ ਸਿੱਖਦੇ ਹਨ, ਸਿਖਾਉਣ ਵਾਲਾ ਬਾਪ ਨਹੀਂ ਹੁੰਦਾ। ਇੱਕ - ਦੋ ਨੂੰ ਆਪੇ ਹੀ ਸਿਖਾਉਂਦੇ ਹਨ। ਇੱਥੇ ਤਾਂ ਬਾਪ ਬੈਠ ਸਿਖਾਉਂਦੇ ਹਨ ਬੱਚਿਆਂ ਨੂੰ। ਰਾਤ - ਦਿਨ ਦਾ ਫਰਕ ਹੈ। ਉੱਥੇ ਤਾਂ ਬਹੁਤ ਮਿੱਤਰ - ਸੰਬੰਧੀ ਆਦਿ ਯਾਦ ਆਉਂਦੇ ਰਹਿੰਦੇ ਹਨ, ਇੰਨਾ ਯਾਦ ਨਹੀਂ ਕਰ ਸਕਦੇ ਹਨ ਇਸਲਈ ਦੇਹੀ - ਅਭਿਮਾਨੀ ਬਹੁਤ ਮੁਸ਼ਕਿਲ ਬਣਦੇ ਹਨ। ਇੱਥੇ ਤਾਂ ਦੇਹੀ - ਅਭਿਮਾਨੀ ਤੁਹਾਨੂੰ ਬਹੁਤ ਜਲਦੀ ਬਣਨਾ ਚਾਹੀਦਾ ਹੈ, ਪਰ ਬਹੁਤ ਹਨ ਜਿਨ੍ਹਾਂ ਨੂੰ ਕੁਝ ਵੀ ਪਤਾ ਨਹੀਂ ਹੈ। ਸ਼ਿਵਬਾਬਾ ਸਾਡੀ ਸਰਵਿਸ ਕਰ ਰਹੇ ਹਨ, ਸਾਨੂੰ ਕਹਿੰਦੇ ਹਨ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਜੋ ਬਾਪ ਇਸ ਵਿੱਚ ਵਿਰਾਜਮਾਨ ਹਨ, ਉਨ੍ਹਾਂ ਨੂੰ ਯਾਦ ਕਰਨਾ ਪੈਂਦਾ ਹੈ। ਬਹੁਤ ਬੱਚੇ ਹਨ ਜਿਨ੍ਹਾਂ ਨੂੰ ਇਹ ਨਿਸ਼ਚੈ ਹੀ ਨਹੀਂ ਹੈ ਕਿ ਸ਼ਿਵਬਾਬਾ ਬ੍ਰਹਮਾ ਤਨ ਦੁਆਰਾ ਸਾਨੂੰ ਸਿਖਾ ਰਹੇ ਹਨ, ਜਿਵੇਂ ਹੋਰ ਲੋਕ ਕਹਿੰਦੇ ਹਨ, ਅਸੀਂ ਕਿਵੇਂ ਨਿਸ਼ਚੈ ਕਰੀਏ, ਇਵੇਂ ਇੱਥੇ ਵੀ ਹੈ। ਜੇਕਰ ਪੂਰਾ ਨਿਸ਼ਚੈ ਹੁੰਦਾ ਤਾਂ ਬਹੁਤ ਪਿਆਰ ਨਾਲ ਬਾਪ ਨੂੰ ਯਾਦ ਕਰਦੇ - ਕਰਦੇ ਆਪਣੇ ਵਿੱਚ ਬਲ ਭਰਦੇ, ਬਹੁਤ ਸਰਵਿਸ ਕਰਦੇ ਕਿਓਂਕਿ ਸਾਰੇ ਵਿਸ਼ਵ ਨੂੰ ਪਾਵਨ ਬਣਾਉਣਾ ਹੈ ਨਾ। ਯੋਗ ਵਿੱਚ ਵੀ ਕਮੀ ਹੈ ਤਾਂ ਗਿਆਨ ਵਿੱਚ ਵੀ ਕਮੀ ਹੈ। ਸੁਣਦੇ ਤਾਂ ਹਨ ਪਰ ਧਾਰਨਾ ਨਹੀਂ ਹੁੰਦੀ ਹੈ। ਧਾਰਨਾ ਜੇ ਹੋਵੇ ਤਾਂ ਫਿਰ ਹੋਰਾਂ ਨੂੰ ਵੀ ਧਾਰਨਾ ਕਰਾਉਣ। ਬਾਬਾ ਨੇ ਸਮਝਾਇਆ ਸੀ ਉਹ ਲੋਕ ਕਾਨਫ਼੍ਰੈਂਸ ਆਦਿ ਕਰਦੇ ਰਹਿੰਦੇ ਹਨ, ਵਿਸ਼ਵ ਵਿਚ ਸ਼ਾਂਤੀ ਚਾਹੁੰਦੇ ਹਨ, ਪ੍ਰੰਤੂ ਵਿਸ਼ਵ ਵਿੱਚ ਸ਼ਾਂਤੀ ਕਦੋਂ ਹੋਈ ਸੀ, ਕਿਸ ਤਰ੍ਹਾਂ ਹੋਈ ਸੀ, ਉਹ ਕੁਝ ਵੀ ਨਹੀਂ ਜਾਣਦੇ। ਕਿਸ ਤਰ੍ਹਾਂ ਦੀ ਸ਼ਾਂਤੀ ਸੀ, ਉਹ ਹੀ ਚਾਹੀਦੀ ਹੈ ਨਾ, ਇਹ ਤਾਂ ਤੁਸੀਂ ਬੱਚੇ ਹੀ ਜਾਣਦੇ ਹੋ ਵਿਸ਼ਵ ਵਿੱਚ ਸੁੱਖ - ਸ਼ਾਂਤੀ ਦੀ ਸਥਾਪਨਾ ਹੁਣ ਹੋ ਰਹੀ ਹੈ। ਬਾਪ ਆਇਆ ਹੋਇਆ ਹੈ। ਕਿਵੇਂ ਇਹ ਦਿਲਵਾੜਾ ਮੰਦਿਰ ਹੈ, ਆਦਿ ਦੇਵ ਵੀ ਹਨ ਅਤੇ ਉੱਪਰ ਵਿੱਚ ਵਿਸ਼ਵ ਵਿੱਚ ਸ਼ਾਂਤੀ ਦਾ ਨਜ਼ਾਰਾ ਵੀ ਹੈ। ਕਿੱਥੇ ਵੀ ਕਾਨਫ਼੍ਰੈਂਸ ਆਦਿ ਵਿੱਚ ਤੁਹਾਨੂੰ ਬੁਲਾਉਂਦੇ ਹਨ ਤਾਂ ਤੁਸੀਂ ਪੁੱਛੋਂ - ਵਿਸ਼ਵ ਵਿੱਚ ਸ਼ਾਂਤੀ ਕਿਸ ਤਰ੍ਹਾਂ ਦੀ ਚਾਹੀਦੀ ਹੈ? ਇਨ੍ਹਾਂ ਲਕਸ਼ਮੀ - ਨਾਰਾਇਣ ਦੇ ਰਾਜ ਵਿਚ ਵਿਸ਼ਵ ਵਿੱਚ ਸ਼ਾਂਤੀ ਸੀ। ਉਹ ਤਾਂ ਦਿਲਵਾੜਾ ਮੰਦਿਰ ਵਿੱਚ ਪੂਰਾ ਯਾਦਗਰ ਹੈ। ਵਿਸ਼ਵ ਵਿੱਚ ਸ਼ਾਂਤੀ ਦਾ ਸੈਮਪਲ ਤਾਂ ਚਾਹੀਦਾ ਹੈ ਨਾ। ਲਕਸ਼ਮੀ - ਨਾਰਾਇਣ ਦੇ ਚਿੱਤਰ ਤੋਂ ਵੀ ਸਮਝਦੇ ਨਹੀਂ ਹਨ। ਪੱਥਰਬੁੱਧੀ ਹਨ ਨਾ। ਤਾਂ ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਦੱਸ ਸਕਦੇ ਹਾਂ ਕਿ ਵਿਸ਼ਵ ਵਿੱਚ ਸ਼ਾਂਤੀ ਦਾ ਸੈਮਪਲ ਇੱਕ ਤਾਂ ਇਹ ਲਕਸ਼ਮੀ - ਨਾਰਾਇਣ ਹਨ ਅਤੇ ਫਿਰ ਇਨ੍ਹਾਂ ਦੀ ਰਾਜਧਾਨੀ ਵੀ ਵੇਖਣਾ ਚਾਹੁੰਦੇ ਹੋ ਤਾਂ ਦੇਲਵਾੜਾ ਮੰਦਿਰ ਵਿੱਚ ਚੱਲਕੇ ਵੇਖੋ। ਮਾਡਲ ਵੀ ਵਿਖਾਇਆ ਜਾਵੇਗਾ ਨਾ, ਉਹ ਚੱਲ ਕੇ ਆਬੂ ਵਿੱਚ ਵੇਖੋ। ਮੰਦਿਰ ਬਣਾਉਣ ਵਾਲੇ ਆਪ ਨਹੀਂ ਜਾਣਦੇ ਹਨ, ਜਿਨ੍ਹਾਂਨੇ ਹੀ ਬੈਠ ਇਹ ਯਾਦਗਾਰ ਬਣਾਇਆ ਹੈ, ਜਿਸਦਾ ਦਿਲਵਾੜਾ ਮੰਦਿਰ ਨਾਮ ਰੱਖ ਦਿੱਤਾ ਹੈ। ਆਦਿ ਦੇਵ ਨੂੰ ਵੀ ਬਿਠਾਇਆ ਹੈ, ਉੱਪਰ ਵਿੱਚ ਸ੍ਵਰਗ ਵੀ ਵਿਖਾਇਆ ਹੈ। ਜਿਵੇਂ ਇਹ ਜੜ੍ਹ ਹੈ ਉਵੇਂ ਤੁਸੀਂ ਹੋ ਚੈਤੰਨ। ਇਸਦਾ ਚੈਤੰਨ ਦਿਲਵਾੜਾ ਨਾਮ ਰੱਖ ਸਕਦੇ ਹਾਂ। ਪਰ ਪਤਾ ਨਹੀਂ ਕਿੰਨੀ ਭੀੜ ਹੋ ਜਾਵੇ। ਮਨੁੱਖ਼ ਹੀ ਮੂੰਝ ਜਾਣ ਇਹ ਫਿਰ ਕੀ ਹੈ। ਸਮਝਾਉਣ ਵਿੱਚ ਬੜੀ ਮਿਹਨਤ ਲੱਗਦੀ ਹੈ। ਬਹੁਤ ਬੱਚੇ ਵੀ ਨਹੀਂ ਸਮਝਦੇ ਹਨ। ਭਾਵੇਂ ਦਰ ਤੇ, ਕੋਲ ਵਿੱਚ ਬੈਠੇ ਹਨ - ਸਮਝਦੇ ਕੁਝ ਵੀ ਨਹੀਂ। ਪ੍ਰਦਰਸ਼ਨੀ ਵਿੱਚ ਕਈ ਤਰ੍ਹਾਂ ਦੇ ਮਨੁੱਖ ਜਾਂਦੇ ਹਨ, ਢੇਰ ਮੱਠ- ਪੰਥ ਹਨ, ਵੈਸ਼ਨਵ ਧਰਮ ਵਾਲੇ ਵੀ ਹਨ। ਵੈਸ਼ਨਵ ਧਰਮ ਦਾ ਮਤਲਬ ਹੀ ਨਹੀਂ ਸਮਝਦੇ ਹਨ। ਸ਼੍ਰੀਕ੍ਰਿਸ਼ਨ ਦੀ ਬਾਦਸ਼ਾਹੀ ਕਿੱਥੇ ਹੈ, ਜਾਣਦੇ ਹੀ ਨਹੀਂ। ਸ਼੍ਰੀਕ੍ਰਿਸ਼ਨ ਦੀ ਰਾਜਾਈ ਨੂੰ ਵੀ ਸ੍ਵਰਗ, ਬੈਕੁੰਠ ਕਿਹਾ ਜਾਂਦਾ ਹੈ।

ਬਾਬਾ ਨੇ ਕਿਹਾ ਸੀ ਜਿੱਥੇ ਬੁਲਾਵਾ ਹੋਵੇ, ਉੱਥੇ ਜਾਕੇ ਤੁਸੀਂ ਸਮਝਾਵੋ - ਵਿਸ਼ਵ ਵਿੱਚ ਸ਼ਾਂਤੀ ਕਦੋਂ ਸੀ? ਇਹ ਆਬੂ ਸਭ ਤੋਂ ਉੱਚੇ ਤੋਂ ਉੱਚਾ ਤੀਰਥ ਹੈ ਕਿਓਂਕਿ ਇੱਥੇ ਬਾਪ ਵਿਸ਼ਵ ਦੀ ਸਦਗਤੀ ਕਰ ਰਹੇ ਹਨ, ਆਬੂ ਪਹਾੜੀ ਤੇ ਉਨ੍ਹਾਂ ਦਾ ਸੈਮਪਲ ਵੇਖਣਾ ਹੈ ਤਾਂ ਚੱਲ ਕੇ ਦਿਲਵਾੜਾ ਮੰਦਿਰ ਵੇਖੋ। ਵਿਸ਼ਵ ਵਿਚ ਸ਼ਾਂਤੀ ਕਿਵੇਂ ਸਥਾਪਨ ਕੀਤੀ। ਉਨ੍ਹਾਂ ਦਾ ਸੈਂਪਲ ਹੈ। ਸੁਣਕੇ ਬਹੁਤ ਖੁਸ਼ ਹੋਣਗੇ। ਜੈਨੀ ਲੋਕ ਵੀ ਖੁਸ਼ ਹੋਣਗੇ। ਤੁਸੀਂ ਕਹੋਗੇ ਇਹ ਪ੍ਰਜਾਪਿਤਾ ਬ੍ਰਹਮਾ ਸਾਡਾ ਬਾਪ ਹੈ ਆਦਿ ਦੇਵ। ਤੁਸੀਂ ਸਮਝਾਉਂਦੇ ਹੋ ਫਿਰ ਵੀ ਸਮਝਦੇ ਨਹੀਂ ਹਨ। ਕਹਿੰਦੇ ਹਨ ਬ੍ਰਹਮਕੁਮਾਰੀਆਂ ਪਤਾ ਨਹੀਂ ਕੀ ਕਹਿੰਦੀਆਂ ਹਨ। ਤਾਂ ਹੁਣ ਤੁਸੀਂ ਬੱਚਿਆਂ ਨੂੰ ਆਬੂ ਦੀ ਬਹੁਤ ਉੱਚੀ ਮਹਿਮਾ ਕਰਕੇ ਸਮਝਾਉਣਾ ਚਾਹੀਦਾ ਹੈ। ਆਬੂ ਹੈ ਵੱਡੇ ਤੋਂ ਵੱਡਾ ਤੀਰਥ। ਬਾਂਬੇ ਵਿੱਚ ਵੀ ਸਮਝਾ ਸਕਦੇ ਹੋ - ਆਬੂ ਪਹਾੜ ਵੱਡੇ ਤੋਂ ਵੱਡਾ ਤੀਰਥ ਹੈ ਕਿਓਂਕਿ ਪਰਮਪਿਤਾ ਪਰਮਾਤਮਾ ਨੇ ਆਬੂ ਵਿੱਚ ਆਕੇ ਸ੍ਵਰਗ ਦੀ ਸਥਾਪਨਾ ਕੀਤੀ ਹੈ - ਕਿਵ਼ੇਂ ਸ੍ਵਰਗ ਦੀ ਰਚਨਾ ਰਚੀ ਹੈ - ਉਹ ਸ੍ਵਰਗ ਦਾ ਅਤੇ ਆਦਿ ਦੇਵ ਦਾ ਮਾਡਲ ਸਭ ਆਬੂ ਵਿੱਚ ਹਨ, ਜਿਸ ਨੂੰ ਕੋਈ ਵੀ ਮਨੁੱਖ ਸਮਝਦੇ ਨਹੀਂ।

ਅਸੀਂ ਹੁਣ ਜਾਣਦੇ ਹਾਂ, ਤੁਸੀਂ ਨਹੀਂ ਜਾਣਦੇ ਹੋ ਇਸਲਈ ਅਸੀਂ ਤੁਹਾਨੂੰ ਸਮਝਾਉਂਦੇ ਹਾਂ। ਪਹਿਲੇ ਤਾਂ ਤੁਸੀਂ ਪੁੱਛੋ ਕਿ ਵਿਸ਼ਵ ਵਿੱਚ ਸ਼ਾਂਤੀ ਕਿਸ ਤਰ੍ਹਾਂ ਚਾਹੁੰਦੇ ਹੋ, ਕਦੀ ਵੇਖਿਆ ਹੈ? ਵਿਸ਼ਵ ਵਿੱਚ ਸ਼ਾਂਤੀ ਤਾਂ ਇਨ੍ਹਾਂ ਦੇ ( ਲਕਸ਼ਮੀ - ਨਾਰਾਇਣ ਦੇ ) ਰਾਜ ਵਿੱਚ ਸੀ। ਇੱਕ ਹੀ ਆਦਿ - ਸਨਾਤਮ ਦੇਵੀ - ਦੇਵਤਾ ਧਰਮ ਸੀ, ਇਨ੍ਹਾਂ ਦੀ ਡਨਾਇਸਟੀ ਦਾ ਰਾਜ ਸੀ। ਚੱਲੋ ਤਾਂ ਇਨ੍ਹਾਂ ਦੀ ਰਾਜਧਾਨੀ ਦਾ ਮਾਡਲ ਆਬੂ ਵਿੱਚ ਤੁਹਾਨੂੰ ਵਿਖਾਈਏ। ਇਹ ਤਾਂ ਹੈ ਹੀ ਪੁਰਾਣੀ ਪਤਿਤ ਦੁਨੀਆਂ। ਨਵੀਂ ਦੁਨੀਆਂ ਤਾਂ ਨਹੀਂ ਕਹਾਂਗੇ ਨਾ। ਨਵੀਂ ਦੁਨੀਆਂ ਦਾ ਮਾਡਲ ਤਾਂ ਇੱਥੇ ਹੈ, ਨਵੀਂ ਦੁਨੀਆਂ ਹੁਣ ਸਥਾਪਨਾ ਹੋ ਰਹੀ ਹੈ। ਤੁਸੀਂ ਜਾਣਦੇ ਹੋ ਤਾਂ ਦੱਸਦੇ ਹੋ। ਸਾਰੇ ਨਹੀਂ ਜਾਣਦੇ ਹਨ, ਨਾ ਦੱਸਦੇ ਹਨ, ਨਾ ਸਮਝ ਵਿੱਚ ਆਉਂਦਾ ਹੈ। ਗੱਲ ਹੈ ਬਹੁਤ ਸਹਿਜ। ਉੱਪਰ ਵਿੱਚ ਸ੍ਵਰਗ ਦੀ ਰਾਜਧਾਨੀ ਖੜੀ ਹੈ, ਥੱਲੇ ਆਦਿ ਦੇਵ ਬੈਠਾ ਹੈ ਜਿਸ ਨੂੰ ਏਡਮ ਵੀ ਕਹਿੰਦੇ ਹਨ। ਇਹ ਹੈ ਗ੍ਰੇਟ - ਗ੍ਰੇਟ - ਗ੍ਰੈੰਡ ਫਾਦਰ। ਇਵੇਂ ਤੁਸੀਂ ਮਹਿਮਾ ਸੁਣਾਓਗੇ ਤਾਂ ਸੁਣਕੇ ਖੁਸ਼ ਹੋਣਗੇ। ਹੈ ਵੀ ਬਰੋਬਰ ਐਕੂਰੇਟ, ਕਹੋ ਤੁਸੀਂ ਸ਼੍ਰੀਕ੍ਰਿਸ਼ਨ ਦੀ ਮਹਿਮਾ ਕਰਦੇ ਹੋ ਪਰ ਤੁਸੀਂ ਜਾਣਦੇ ਤਾਂ ਕੁਝ ਨਹੀਂ ਹੋ। ਸ਼੍ਰੀਕ੍ਰਿਸ਼ਨ ਤਾਂ ਬੈਕੁੰਠ ਦਾ ਮਹਾਰਾਜਾ, ਵਿਸ਼ਵ ਦਾ ਮਾਲਿਕ ਸੀ। ਉਸਦਾ ਤੁਸੀਂ ਮਾਡਲ ਵੇਖਣਾ ਚਾਹੁੰਦੇ ਹੋ ਤਾਂ ਚੱਲੋ ਆਬੂ ਵਿੱਚ, ਤੁਹਾਨੂੰ ਬੈਕੁੰਠ ਦਾ ਮਾਡਲ ਵਿਖਾਵਾਂਗੇ। ਕਿਵੇਂ ਪੁਰਸ਼ੋਤਮ ਸੰਗਮਯੁਗ ਤੇ ਰਾਜਯੋਗ ਸਿੱਖਦੇ ਹਨ, ਜਿਸ ਨਾਲ ਫਿਰ ਵਿਸ਼ਵ ਦੇ ਮਾਲਿਕ ਬਣੇ ਹਨ, ਉਹ ਵੀ ਮਾਡਲ ਵਿਖਾਵਾਂਗੇ। ਸੰਗਮਯੁਗ ਦੀ ਤਪੱਸਿਆ ਵੀ ਵਿਖਾਈਏ। ਪ੍ਰੈਕਟੀਕਲ ਜੋ ਹੋਇਆ ਸੀ ਉਨ੍ਹਾਂ ਦਾ ਯਾਦਗਾਰ ਵਿਖਾਈਏ। ਸ਼ਿਵਬਾਬਾ ਜਿਸ ਨੇ ਲਕਸ਼ਮੀ - ਨਾਰਾਇਣ ਦਾ ਰਾਜ ਸਥਾਪਨ ਕੀਤਾ, ਉਨ੍ਹਾਂ ਦਾ ਵੀ ਚਿੱਤਰ ਹੈ, ਅੰਬਾ ਦਾ ਵੀ ਮੰਦਿਰ ਹੈ। ਅੰਬਾ ਦੀਆਂ ਕੋਈ 10 - 20 ਭੁਜਾਵਾਂ ਨਹੀਂ ਹਨ। ਭੁਜਾਵਾਂ ਤਾਂ ਦੋ ਹੀ ਹੁੰਦੀਆਂ ਹਨ। ਤੁਸੀਂ ਆਓ ਤਾਂ ਤੁਹਾਨੂੰ ਵਿਖਾਈਏ। ਬੈਕੁੰਠ ਵਿੱਚ ਆਬੂ ਵੀ ਵਿਖਾਈਏ। ਆਬੂ ਵਿੱਚ ਹੀ ਬਾਪ ਨੇ ਆਕੇ ਸਾਰੇ ਵਿਸ਼ਵ ਨੂੰ ਹੈਵਿਨ ਬਣਾਇਆ ਹੈ। ਸਦਗਤੀ ਦਿੱਤੀ ਹੈ। ਆਬੂ ਸਭ ਤੋਂ ਵੱਡਾ ਤੀਰਥ ਹੈ, ਸਾਰੇ ਧਰਮ ਵਾਲਿਆਂ ਦੀ ਸਦਗਤੀ ਕਰਨ ਵਾਲਾ ਇੱਕ ਹੀ ਬਾਪ ਹੈ, ਉਨ੍ਹਾਂ ਦਾ ਯਾਦਗਾਰ ਚੱਲੋ ਤਾਂ ਤੁਹਾਨੂੰ ਆਬੂ ਵਿੱਚ ਵਿਖਾਈਏ। ਆਬੂ ਦੀ ਤਾਂ ਤੁਸੀਂ ਬਹੁਤ ਮਹਿਮਾ ਕਰ ਸਕਦੇ ਹੋ। ਤੁਹਾਨੂੰ ਸਭ ਯਾਦਗਾਰ ਵਿਖਾਈਏ। ਕ੍ਰਿਸ਼ਚਨ ਲੋਕ ਵੀ ਜਾਣਨਾ ਚਾਹੁੰਦੇ ਹਨ - ਪ੍ਰਾਚੀਨ ਭਾਰਤ ਦਾ ਰਾਜਯੋਗ ਕਿਸ ਨੇ ਸਿਖਾਇਆ ਹੈ, ਕੀ ਚੀਜ਼ ਸੀ? ਬੋਲੋ, ਚੱਲੋ ਆਬੂ ਵਿੱਚ ਵਿਖਾਈਏ। ਬੈਕੁੰਠ ਵੀ ਪੂਰਾ ਐਕੁਰੇਟ ਬਣਾਇਆ ਹੈ ਉੱਪਰ ਛੱਤ ਤੇ। ਤੁਸੀਂ ਅਜਿਹਾ ਨਹੀਂ ਬਣਾ ਸਕਦੇ ਹੋ। ਤਾਂ ਇਹ ਚੰਗੀ ਤਰ੍ਹਾਂ ਦੱਸਣਾ ਹੈ। ਟੂਰਿਸਟ ਧੱਕਾ ਖਾਂਦੇ ਹਨ, ਉਹ ਵੀ ਆਕੇ ਸਮਝਣ। ਤੁਹਾਡਾ ਆਬੂ ਦਾ ਨਾਮ ਵੱਡਾ ਹੋ ਗਿਆ ਤਾਂ ਬਹੁਤ ਆਉਣਗੇ। ਆਬੂ ਬਹੁਤ ਮਸ਼ਹੂਰ ਹੋ ਜਾਵੇਗਾ। ਜਦੋਂ ਕੋਈ ਪੁੱਛਦੇ ਹਨ ਕਿ ਵਿਸ਼ਵ ਵਿੱਚ ਸ਼ਾਂਤੀ ਕਿਵੇਂ ਹੋਵੇ? ਸੰਮੇਲਨ ਆਦਿ ਵਿੱਚ ਨਿਮੰਤਰਣ ਦਿੰਦੇ ਹਨ ਤਾਂ ਪੁੱਛਣਾ ਚਾਹੀਦਾ ਹੈ - ਵਿਸ਼ਵ ਵਿੱਚ ਸ਼ਾਂਤੀ ਕਦੋਂ ਸੀ, ਉਹ ਜਾਣਦੇ ਹੋ? ਵਿਸ਼ਵ ਵਿੱਚ ਸ਼ਾਂਤੀ ਕਿਵੇਂ ਸੀ - ਚੱਲੋ ਅਸੀਂ ਸਮਝਾਈਏ, ਮਾਡਲਸ ਆਦਿ ਸਭ ਵਿਖਾਓ। ਅਜਿਹਾ ਮਾਡਲ ਹੋਰ ਕਿੱਥੇ ਵੀ ਨਹੀਂ ਹੈ। ਆਬੂ ਹੀ ਸਭ ਤੋਂ ਵੱਡਾ ਉੱਚ ਤੋਂ ਉੱਚ ਤੀਰਥ ਹੈ, ਜਿਸ ਵਿੱਚ ਬਾਪ ਨੇ ਆਕੇ ਵਿਸ਼ਵ ਵਿੱਚ ਸ਼ਾਂਤੀ, ਸਰਵ ਦੀ ਸਦਗਤੀ ਕੀਤੀ ਹੈ। ਇਹ ਗੱਲਾਂ ਹੋਰ ਕੋਈ ਨਹੀਂ ਜਾਣਦੇ। ਤੁਹਾਡੇ ਵਿੱਚ ਵੀ ਨੰਬਰਵਾਰ ਹਨ, ਭਾਵੇਂ ਵੱਡੇ ਮਹਾਰਥੀ, ਮਿਊਜ਼ੀਅਮ ਆਦਿ ਸੰਭਾਲਣ ਵਾਲੇ ਹਨ, ਪਰ ਠੀਕ ਤਰ੍ਹਾਂ ਕਿਸੇ ਨੂੰ ਸਮਝਾਉਂਦੇ ਹਨ ਜਾਂ ਨਹੀਂ, ਬਾਬਾ ਤਾਂ ਰੀਡ ਕਰਦੇ ਹਨ ਨਾ। ਬਾਬਾ ਸਭ ਕੁਝ ਸਮਝਦੇ ਹਨ, ਜੋ ਵੀ ਜਿੱਥੇ ਵੀ ਹੈ, ਉਨ੍ਹਾਂ ਨੂੰ ਸਮਝਦੇ ਹਨ। ਕੌਣ - ਕੌਣ ਪੁਰਸ਼ਾਰਥ ਕਰਦੇ ਹਨ, ਕੀ ਪਦ ਪਾਉਣਗੇ? ਇਸ ਸਮੇਂ ਜੇ ਮਰ ਗਏ ਤਾਂ ਕੁਝ ਵੀ ਪਦ ਪਾ ਨਹੀਂ ਸਕਣਗੇ ਯਾਦ ਦੀ ਯਾਤਰਾ ਦੀ ਮਿਹਨਤ ਉਹ ਸਮਝ ਨਹੀਂ ਸਕਦੇ। ਬਾਪ ਰੋਜ - ਰੋਜ ਨਵੀਂਆਂ ਗੱਲਾਂ ਸਮਝਾਉਂਦੇ ਹਨ, ਇਵੇਂ - ਇਵੇਂ ਸਮਝਾਕੇ ਲੈ ਆਓ। ਇੱਥੇ ਤਾਂ ਯਾਦਗਾਰ ਕਾਇਮ ਹੈ।

ਬਾਪ ਕਹਿੰਦੇ ਹਨ ਮੈਂ ਵੀ ਇੱਥੇ ਹਾਂ, ਆਦਿ ਦੇਵ ਵੀ ਇੱਥੇ ਹਨ, ਬੈਕੁੰਠ ਵੀ ਇੱਥੇ ਹਨ। ਆਬੂ ਦੀ ਬਹੁਤ ਭਾਰੀ ਮਹਿਮਾ ਹੋ ਜਾਵੇਗੀ। ਆਬੂ ਪਤਾ ਨਹੀਂ ਕੀ ਹੋ ਜਾਵੇਗਾ ਜਿਵੇਂ ਵੇਖੋ ਕੁਰਕਸ਼ੇਤਰ ਨੂੰ ਚੰਗਾ ਬਣਾਉਣ ਦੇ ਲਈ ਕਰੋੜਾਂ ਰੁਪਈਏ ਉਡਾਉਂਦੇ ਰਹਿੰਦੇ ਹਨ। ਕਿੰਨੇ ਢੇਰ ਮਨੁੱਖ ਜਾਕੇ ਉੱਥੇ ਇੱਕਠੇ ਹੁੰਦੇ ਹਨ, ਇੰਨੀ ਬਦਬੂ ਗੰਦਗੀ ਹੁੰਦੀ ਹੈ, ਗੱਲ ਨਾ ਪੁੱਛੋਂ। ਕਿੰਨੀ ਭੀੜ ਹੁੰਦੀ ਹੈ ਸਮਾਚਾਰ ਆਇਆ ਸੀ ਕਿ ਭਜਨ ਮੰਡਲੀ ਦੀ ਇੱਕ ਬਸ ਨਦੀ ਵਿੱਚ ਡੁੱਬ ਗਈ। ਇਹ ਸਭ ਦੁੱਖ ਹੈ ਨਾ। ਅਕਾਲੇ ਮੌਤ ਹੁੰਦੀ ਰਹਿੰਦੀ ਹੈ। ਉੱਥੇ ਤਾਂ ਇਵੇਂ ਕੁਝ ਹੁੰਦਾ ਹੀ ਨਹੀਂ, ਇਹ ਸਭ ਗੱਲਾਂ ਤੁਸੀਂ ਸਮਝਾ ਸਕਦੇ ਹੋ। ਗੱਲਬਾਤ ਕਰਨ ਵਾਲਾ ਵੱਡਾ ਸੈਂਸੀਬੁਲ ਚਾਹੀਦਾ ਹੈ। ਬਾਪ ਗਿਆਨ ਦਾ ਪੰਪ ਕਰ ਰਹੇ ਹਨ, ਬੁੱਧੀ ਵਿੱਚ ਬਿਠਾ ਰਹੇ ਹਨ। ਦੁਨੀਆਂ ਥੋੜੀ ਨਾ ਇਨ੍ਹਾਂ ਗੱਲਾਂ ਨੂੰ ਸਮਝਦੀ ਹੈ । ਉਹ ਸਮਝਦੇ ਹਨ ਨਵੀਂ ਦੁਨੀਆਂ ਦੀ ਸੈਰ ਕਰਨ ਜਾਂਦੇ ਹਾਂ। ਬਾਪ ਕਹਿੰਦੇ ਹਨ ਇਹ ਦੁਨੀਆਂ ਹੁਣ ਪੁਰਾਣੀ ਗਈ ਤੇ ਗਈ। ਇਹ ਤਾਂ ਕਹਿੰਦੇ ਹਨ 40 ਹਜ਼ਾਰ ਵਰ੍ਹੇ ਪਏ ਹਨ। ਤੁਸੀਂ ਤਾਂ ਦੱਸਦੇ ਹੋ ਕਿ ਸਾਰਾ ਕਲਪ ਹੀ 5 ਹਜ਼ਾਰ ਵਰ੍ਹੇ ਦਾ ਹੈ। ਪੁਰਾਣੀ ਦੁਨੀਆਂ ਦਾ ਤਾਂ ਮੌਤ ਸਾਹਮਣੇ ਖੜ੍ਹਾ ਹੈ। ਇਸ ਨੂੰ ਕਿਹਾ ਜਾਂਦਾ ਹੈ ਘੋਰ ਹਨ੍ਹੇਰਾ। ਕੁੰਭਕਰਨ ਦੀ ਨੀਂਦ ਵਿੱਚ ਸੁੱਤੇ ਪਏ ਹਨ। ਕੁੰਭਕਰਨ ਅੱਧਾ ਕਲਪ ਸੌਂਦਾ ਸੀ, ਅੱਧਾ ਕਲਪ ਜਾਗਦਾ ਸੀ। ਤੁਸੀਂ ਕੁੰਭਕਰਨ ਸੀ। ਇਹ ਖੇਡ ਬੜਾ ਵੰਡਰਫੁਲ ਹੈ। ਇਨ੍ਹਾਂ ਗੱਲਾਂ ਨੂੰ ਸਾਰੇ ਥੋੜੀ ਸਮਝ ਸਕਦੇ ਹਨ। ਕਈ ਤਾਂ ਇਵੇਂ ਹੀ ਭਾਵਨਾ ਵਿੱਚ ਆ ਜਾਂਦੇ ਹਨ। ਸੁਣਦੇ ਹਨ ਇਹ ਸਭ ਜਾ ਰਹੇ ਹਨ ਤਾਂ ਚੱਲ ਪੈਂਦੇ ਹਨ। ਉਨ੍ਹਾਂ ਨੂੰ ਦੱਸਣਾ ਹੈ ਅਸੀਂ ਸ਼ਿਵਬਾਬਾ ਕੋਲ ਜਾਂਦੇ ਹਾਂ, ਸ਼ਿਵਬਾਬਾ ਸ੍ਵਰਗ ਦੀ ਸਥਾਪਨਾ ਕਰ ਰਹੇ ਹਨ। ਉਸ ਬੇਹੱਦ ਦੇ ਬਾਪ ਨੂੰ ਯਾਦ ਕਰਨ ਨਾਲ ਬੇਹੱਦ ਦਾ ਵਰਸਾ ਮਿਲਦਾ ਹੈ, ਬਸ। ਤਾਂ ਉਹ ਵੀ ਕਹਿ ਦਿੰਦੇ ਸ਼ਿਵਬਾਬਾ ਅਸੀਂ ਤੁਹਾਡੇ ਬੱਚੇ ਹਾਂ, ਤੁਹਾਡੇ ਤੋਂ ਵਰਸਾ ਜਰੂਰ ਲਵਾਂਗੇ। ਬਸ, ਬੇੜਾ ਪਾਰ ਹੈ। ਭਾਵਨਾ ਦਾ ਭਾੜਾ ਵੇਖੋ ਕਿੰਨਾ ਮਿਲਦਾ ਹੈ। ਭਗਤੀ ਮਾਰਗ ਵਿੱਚ ਤਾਂ ਹੈ ਅਲਪ ਕਾਲ ਦੇ ਸੁੱਖ। ਇੱਥੇ ਤੁਸੀਂ ਬੱਚੇ ਜਾਣਦੇ ਹੋ ਬੇਹੱਦ ਦੇ ਬਾਪ ਤੋੰ ਬੇਹੱਦ ਦਾ ਵਰਸਾ ਮਿਲਦਾ ਹੈ। ਉਹ ਤੇ ਹੈ ਭਾਵਨਾ ਦਾ, ਅਲਪਕਾਲ ਦੇ ਸੁੱਖ ਦਾ ਭਾੜਾ। ਇੱਥੇ ਤੁਹਾਨੂੰ ਮਿਲਿਆ ਹੈ 21 ਜਨਮਾਂ ਦੇ ਲਈ ਭਾਵਨਾ ਦਾ ਭਾੜਾ। ਬਾਕੀ ਸਾਕ੍ਸ਼ਤਕਾਰ ਆਦਿ ਵਿੱਚ ਕੁਝ ਹੈ ਨਹੀਂ। ਕਈ ਕਹਿੰਦੇ ਹਨ ਸਾਕਸ਼ਤਕਾਰ ਹੋਣ, ਤਾਂ ਬਾਬਾ ਸਮਝ ਜਾਂਦੇ ਹਨ ਕੁਝ ਵੀ ਸਮਝਿਆ ਨਹੀਂ ਹੈ। ਸਾਕਸ਼ਤਕਾਰ ਕਰਨਾ ਹੈ ਤਾਂ ਜਾਕੇ ਨੌਧਾ ਭਗਤੀ ਕਰੋ। ਉਸ ਤੋਂ ਕੁਝ ਮਿਲਦਾ ਨਹੀਂ ਹੈ। ਕਰਕੇ ਦੂਜੇ ਜਨਮ ਵਿੱਚ ਕੁਝ ਚੰਗਾ ਬਣ ਜਾਣਗੇ। ਚੰਗਾ ਭਗਤ ਹੋਵੇਗਾ ਤਾਂ ਚੰਗਾ ਜਨਮ ਮਿਲੇਗਾ। ਇਹ ਤਾਂ ਗੱਲ ਹੀ ਨਿਆਰੀ ਹੈ। ਇਹ ਪੁਰਾਣੀ ਦੁਨੀਆਂ ਬਦਲ ਰਹੀ ਹੈ। ਬਾਪ ਹੈ ਹੀ ਦੁਨੀਆਂ ਬਦਲਣ ਵਾਲਾ। ਯਾਦਗਾਰ ਖੜਿਆ ਹੈ ਨਾ। ਬਹੁਤ ਪੁਰਾਣਾ ਮੰਦਿਰ ਹੈ। ਕੁਝ ਟੁੱਟਦਾ ਕਰਦਾ ਹੈ ਤਾਂ ਫਿਰ ਮੁਰੰਮਤ ਕਰਾਉਂਦੇ ਰਹਿੰਦੇ ਹਨ। ਪਰ ਇਹ ਸ਼ੋਭਾ ਤਾਂ ਘੱਟ ਹੋ ਹੀ ਜਾਂਦੀ ਹੈ। ਇਹ ਤਾਂ ਸਭ ਵਿਨਾਸ਼ੀ ਚੀਜ਼ਾਂ ਹਨ। ਤਾਂ ਬਾਪ ਸਮਝਾਉਂਦੇ ਹਨ - ਬੱਚੇ, ਇੱਕ ਤਾਂ ਆਪਣੇ ਕਲਿਆਣ ਦੇ ਲਈ ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ ਤਾਂ ਵਿਕਰਮ ਵਿਨਾਸ਼ ਹੋ ਜਾਣ। ਪੜ੍ਹਾਈ ਦੀ ਗੱਲ ਹੈ। ਬਾਕੀ ਇਹ ਜੋ ਮਥੁਰਾ ਵਿੱਚ ਮਧੂਬਨ, ਕੁੰਜ ਗਲੀ ਆਦਿ ਬੈਠ ਬਣਾਇਆ ਹੈ, ਇਹ ਕੁਝ ਵੀ ਹੈ ਨਹੀਂ। ਨਾ ਕੋਈ ਗੋਪ - ਗੋਪੀਆਂ ਦਾ ਖੇਡ ਹੈ। ਇਹ ਸਮਝਾਉਣ ਵਿੱਚ ਬੜੀ ਮਿਹਨਤ ਕਰਨੀ ਪੈਂਦੀ ਹੈ। ਇੱਕ - ਇੱਕ ਪੁਆਇੰਟ ਚੰਗੀ ਤਰ੍ਹਾਂ ਬੈਠ ਸਮਝਾਓ। ਕਾਨਫ਼੍ਰੈਂਸ ਆਦਿ ਵਿੱਚ ਵੀ ਚਾਹੀਦਾ ਯੋਗ ਵਾਲਾ। ਤਲਵਾਰ ਵਿੱਚ ਜੌਹਰ ਨਹੀਂ ਹੋਵੇਗਾ ਤਾਂ ਕਿਸੇ ਨੂੰ ਤੀਰ ਲੱਗੇਗਾ ਨਹੀਂ। ਤਾਂ ਬਾਪ ਵੀ ਕਹਿੰਦੇ ਹਨ ਹਾਲੇ ਦੇਰ ਹੈ। ਹੁਣੇ ਮਨ ਲੈਣ ਕਿ ਪ੍ਰਮਾਤਮਾ ਸਰਵਵਿਆਪੀ ਨਹੀਂ ਹੈ ਤਾਂ ਭੀੜ ਲੱਗ ਜਾਵੇ। ਪਰ ਹਾਲੇ ਸਮਾਂ ਨਹੀਂ ਹੈ। ਇੱਕ ਗੱਲ ਮੁੱਖ ਸਮਝ ਜਾਣ ਕਿ ਰਾਜਯੋਗ ਬਾਪ ਨੇ ਸਿਖਾਇਆ ਸੀ, ਜੋ ਇਸ ਸਮੇਂ ਸਿਖਾ ਰਹੇ ਹਨ। ਇਸ ਦੇ ਬਦਲੇ ਨਾਮ ਉਸਦਾ ਪਾ ਦਿੱਤਾ ਹੈ ਜੋ ਕਿ ਹਾਲੇ ਸਾਂਵਰਾ ਹੈ। ਕਿੰਨੀ ਵੱਡੀ ਭੁੱਲ ਹੈ। ਇਸ ਨਾਲ ਹੀ ਤੁਹਾਡਾ ਬੇੜਾ ਡੁੱਬ ਗਿਆ ਹੈ।

ਹੁਣ ਬਾਪ ਸਮਝਾਉਂਦੇ ਹਨ - ਇਹ ਪੜ੍ਹਾਈ ਸੋਰਸ ਆਫ ਇਨਕਮ ਹੈ, ਆਪ ਬਾਪ ਮਨੁੱਖ ਨੂੰ ਦੇਵਤਾ ਬਣਾਉਣ ਦੇ ਲਈ ਪੜ੍ਹਾਉਣ ਆਉਂਦੇ ਹਨ, ਇਸ ਵਿੱਚ ਪਵਿੱਤਰ ਵੀ ਜਰੂਰ ਬਣਨਾ ਹੈ, ਦੈਵੀਗੁਣ ਵੀ ਧਾਰਨ ਕਰਨੇ ਹਨ। ਨੰਬਰਵਾਰ ਤਾਂ ਹੁੰਦੇ ਹੀ ਹਨ। ਜੋ ਵੀ ਸੈਂਟਰਸ ਹਨ ਸਭ ਨੰਬਰਵਾਰ ਹਨ। ਇਹ ਸਾਰੀ ਰਾਜਧਾਨੀ ਸਥਾਪਨ ਹੋ ਰਹੀ ਹੈ। ਮਾਸੀ ਦਾ ਘਰ ਥੋੜੀ ਹੈ। ਬੋਲੋ, ਸ੍ਵਰਗ ਕਿਹਾ ਜਾਂਦਾ ਹੈ ਸਤਿਯੁਗ ਨੂੰ। ਪਰ ਉੱਥੇ ਦਾ ਰਾਜ ਕਿਵੇਂ ਚਲਦਾ ਹੈ, ਦੇਵਤਾਵਾਂ ਦਾ ਝੁੰਡ ਵੇਖਣਾ ਹੋਵੇ ਤਾਂ ਚੱਲੋ ਆਬੂ। ਹੋਰ ਕੋਈ ਅਜਿਹੀ ਜਗ੍ਹਾ ਹੈ ਨਹੀਂ ਜਿੱਥੇ ਇਵੇਂ ਛੱਤ ਵਿੱਚ ਰਜਾਈ ਵਿਖਾਈ ਹੋਵੇ। ਭਾਵੇਂ ਅਜਮੇਰ ਵਿੱਚ ਸ੍ਵਰਗ ਦਾ ਮਾਡਲ ਹੈ ਪਰ ਉਹ ਹੋਰ ਗੱਲ ਹੈ। ਇੱਥੇ ਤਾਂ ਆਦਿ ਦੇਵ ਵੀ ਹੈ ਨਾ। ਸਤਿਯੁਗ ਕਿਸਨੇ ਅਤੇ ਕਿਵ਼ੇਂ ਸਥਾਪਨ ਕੀਤਾ ਹੈ, ਇਹ ਤਾਂ ਐਕੁਰੇਟ ਯਾਦਗਾਰ ਹੈ। ਹੁਣ ਅਸੀਂ ਚੈਤੰਨ ਦਿਲਵਾੜਾ ਨਾਮ ਲਿੱਖ ਨਹੀਂ ਸਕਦੇ ਹਾਂ। ਜਦ ਮਨੁੱਖ ਖੁਦ ਸਮਝ ਜਾਣਗੇ ਤਾਂ ਆਪ ਹੀ ਕਹਿਣਗੇ ਕਿ ਤੁਸੀਂ ਲਿੱਖੋ। ਹੁਣ ਨਹੀਂ। ਹੁਣ ਤਾਂ ਵੇਖੋ ਥੋੜੀ ਗੱਲ ਵਿੱਚ ਹੀ ਕੀ ਕਰ ਦਿੰਦੇ ਹਨ। ਕ੍ਰੋਧੀ ਬਹੁਤ ਹੁੰਦੇ ਹਨ, ਦੇਹ - ਅਭਿਮਾਨ ਹੈ ਨਾ। ਦੇਹੀ - ਅਭਿਮਾਨੀ ਤਾਂ ਕੋਈ ਹੋ ਨਾ ਸਕੇ ਸਿਵਾਏ ਤੁਸੀਂ ਬੱਚਿਆਂ ਦੇ। ਪੁਰਸ਼ਾਰਥ ਕਰਨਾ ਹੈ। ਇਵੇਂ ਨਹੀਂ ਕਿ ਜੋ ਨਸੀਬ ਵਿੱਚ ਹੋਵੇਗਾ। ਪੁਰਸ਼ਾਰਥੀ ਇਵੇਂ ਨਹੀਂ ਕਹਿਣਗੇ। ਉਹ ਤਾਂ ਪੁਰਸ਼ਾਰਥ ਕਰਦੇ ਰਹਿਣਗੇ ਫਿਰ ਜਦ ਫੇਲ ਹੁੰਦੇ ਹਨ ਤੱਦ ਕਹਿੰਦੇ ਹਨ ਤਕਦੀਰ ਵਿੱਚ ਜੋ ਸੀ। ਅੱਛਾ!

ਮਿੱਠੇ- ਮਿੱਠੇ ਸਿੱਕੀਲਧੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪਦਾਦਾ ਦਾ ਯਾਦ ਪਿਆਰ ਅਤੇ ਗੁੱਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ।

ਧਾਰਨਾ ਲਈ ਮੁੱਖ ਸਾਰ:-
1. ਦੇਹੀ - ਅਭਿਮਾਨੀ ਬਣਨ ਦਾ ਪੂਰਾ - ਪੂਰਾ ਪੁਰਸ਼ਾਰਥ ਕਰਨਾ ਹੈ। ਇਵੇਂ ਕਦੀ ਨਹੀਂ ਸੋਚਣਾ ਹੈ ਕਿ ਜੋ ਨਸੀਬ ਵਿੱਚ ਹੋਵੇਗਾ। ਸੈਂਸੀਬੁਲ ਬਣਨਾ ਹੈ।

2. ਗਿਆਨ ਸੁਣ ਕੇ ਉਸ ਨੂੰ ਸਵਰੂਪ ਵਿੱਚ ਲਿਆਉਣਾ ਹੈ, ਯਾਦ ਦਾ ਜੌਹਰ ਧਾਰਨ ਕਰ ਫਿਰ ਸੇਵਾ ਕਰਨੀ ਹੈ। ਸਾਰਿਆਂ ਨੂੰ ਆਬੂ ਮਹਾਨ ਤੀਰਥ ਦੀ ਮਹਿਮਾ ਸੁਣਾਉਣੀ ਹੈ।

ਵਰਦਾਨ:-
ਇੱਕ ਬਾਬਾ ਸ਼ਬਦ ਦੀ ਸਮ੍ਰਿਤੀ ਨਾਲ ਯਾਦ ਅਤੇ ਸੇਵਾ ਵਿੱਚ ਰਹਿਣ ਵਾਲੇ ਸੱਚੇ ਯੋਗੀ, ਸੱਚੇ ਸੇਵਾਧਾਰੀ ਭਵ

ਤੁਸੀਂ ਬੱਚੇ ਮੂੰਹ ਜਾਂ ਮਨ ਤੋਂ ਬਾਰ - ਬਾਰ “ਬਾਬਾ” ਸ਼ਬਦ ਕਹਿੰਦੇ ਹੋ, ਬੱਚੇ ਹੋ ਤਾਂ ਬਾਬਾ ਸ਼ਬਦ ਯਾਦ ਆਉਣਾ ਜਾਂ ਸੋਚਣਾ ਹੀ ਯੋਗ ਹੈ ਮੁਖ ਤੋਂ ਬਾਰ -ਬਾਰ ਕਹਿਣਾ ਕਿ ਬਾਬਾ ਇਵੇਂ ਕਹਿੰਦੇ ਹਨ , ਬਾਬਾ ਨੇ ਇਹ ਕਿਹਾ - ਇਹ ਹੀ ਸੇਵਾ ਹੈ। ਪਰ ਇਸ ਬਾਬਾ ਸ਼ਬਦ ਨੂੰ ਕੋਈ ਦਿਲ ਤੋਂ ਕਹਿਣ ਵਾਲੇ ਅਤੇ ਕੋਈ ਦਿਮਾਗ਼ ਤੋਂ। ਜੋ ਦਿਲ ਤੋਂ ਕਹਿੰਦੇ ਹਨ ਉਹਨਾਂ ਦੇ ਦਿਲ ਵਿੱਚ ਸਦਾ ਪ੍ਰਤੱਖ ਪ੍ਰਾਪਤੀ ਖੁਸ਼ੀ ਅਤੇ ਸ਼ਕਤੀ ਮਿਲਦੀ ਹੈ। ਦਿਮਾਗ਼ ਵਾਲਿਆਂ ਨੂੰ ਬੋਲਣ ਸਮੇਂ ਖੁਸ਼ੀ ਹੁੰਦੀ ਸਦਾਕਾਲ ਦੀ ਨਹੀਂ।

ਸਲੋਗਨ:-
ਪਰਮਾਤਮਾ ਰੂਪੀ ਸ਼ਮਾ ਤੇ ਫ਼ਿਦਾ ਹੋਣ ਵਾਲੇ ਹੀ ਸੱਚੇ ਪਰਵਾਨੇ ਹਨ।