17.11.25 Punjabi Morning Murli Om Shanti BapDada Madhuban
ਮਿੱਠੇ ਬੱਚੇ:- ਇਹ
ਪੁਰਸ਼ੋਤਮ ਸੰਗਮਯੁਗ ਹੈ , ਪੁਰਾਣੀ ਦੁਨੀਆਂ ਬਦਲ ਹੁਣ ਨਵੀਂ ਬਣ ਰਹੀ ਹੈ , ਤੂਹਾਨੂੰ ਹੁਣ ਪੁਰਸ਼ਾਰਥ
ਕਰ ਉੱਤਮ ਦੇਵ ਪਦ ਪਾਉਣਾ ਹੈ। “
ਪ੍ਰਸ਼ਨ:-
ਸਰਵਿਸਏਬਲ
ਬੱਚਿਆਂ ਦੀ ਬੁੱਧੀ ਵਿੱਚ ਕਿਹੜੀ ਗੱਲ ਹਮੇਸ਼ਾ ਯਾਦ ਰਹਿੰਦੀ ਹੈ?
ਉੱਤਰ:-
ਉਨ੍ਹਾਂ ਨੂੰ
ਯਾਦ ਰਹਿੰਦਾ ਹੈ ਕਿ ਧਨ ਦਿੱਤੇ ਧਨ ਨਾ ਖੁਟੇ।…ਇਸਲਈ ਉਹ ਰਾਤ - ਦਿਨ ਨੀਂਦ ਦਾ ਵੀ ਤਿਆਗ ਕਰ ਗਿਆਨ
ਧਨ ਦਾ ਦਾਨ ਕਰਦੇ ਰਹਿੰਦੇ ਹਨ, ਥੱਕਦੇ ਨਹੀਂ । ਪਰ ਜੇਕਰ ਖੁੱਦ ਵਿੱਚ ਕੋਈ ਅਵਗੁਣ ਹੋਵੇਗਾ ਤਾਂ
ਸਰਵਿਸ ਕਰਨ ਦਾ ਵੀ ਉਮੰਗ ਨਹੀਂ ਆ ਸਕਦਾ ਹੈ।
ਓਮ ਸ਼ਾਂਤੀ
ਮਿੱਠੇ - ਮਿੱਠੇ ਰੂਹਾਨੀ ਬੱਚਿਆਂ ਪ੍ਰਤੀ ਬਾਪ ਬੈਠ ਸਮਝਾਉਂਦੇ ਹਨ। ਬੱਚੇ ਜਾਣਦੇ ਹਨ ਪਰਮਪਿਤਾ ਰੋਜ਼
- ਰੋਜ਼ ਸਮਝਾਉਂਦੇ ਹਨ । ਜਿਵੇਂ ਰੋਜ਼ - ਰੋਜ਼ ਟੀਚਰ ਪੜ੍ਹਾਉਂਦੇ ਹਨ। ਬਾਪ ਸਿਰਫ ਸਿਖਿਆ ਦੇਣਗੇ,
ਸੰਭਾਲਦੇ ਰਹਿਣਗੇ ਕਿਓਂਕਿ ਬਾਪ ਦੇ ਤਾਂ ਘਰ ਵਿੱਚ ਹੀ ਬੱਚੇ ਰਹਿੰਦੇ ਹਨ। ਮਾਂ - ਬਾਪ ਨਾਲ ਰਹਿੰਦੇ
ਹਨ। ਇੱਥੇ ਤਾਂ ਇਹ ਵੰਡਰਫੁੱਲ ਗੱਲ ਹੈ। ਰੂਹਾਨੀ ਬਾਪ ਦੇ ਕੋਲ ਤੁਸੀਂ ਰਹਿੰਦੇ ਹੋ। ਇੱਕ ਤਾਂ
ਰੂਹਾਨੀ ਬਾਪ ਦੇ ਕੋਲ ਮੂਲਵਤਨ ਵਿੱਚ ਰਹਿੰਦੇ ਹੋ। ਫਿਰ ਕਲਪ ਵਿੱਚ ਇੱਕ ਹੀ ਵਾਰ ਬਾਪ ਆਉਂਦੇ ਹਨ -
ਬੱਚਿਆਂ ਨੂੰ ਵਰਸਾ ਦੇਣ ਅਤੇ ਪਾਵਨ ਬਣਾਉਣ, ਸੁਖ ਅਤੇ ਸ਼ਾਂਤੀ ਦੇਣ। ਤਾਂ ਜਰੂਰ ਹੇਠਾਂ ਆਕੇ ਰਹਿੰਦੇ
ਹੋਣਗੇ। ਇਸ ਵਿੱਚ ਹੀ ਮਨੁੱਖਾਂ ਦਾ ਮੁੰਝਾਰਾ ਹੈ। ਗਾਇਨ ਵੀ ਹੈ - ਸਾਧਾਰਨ ਤਨ ਵਿੱਚ ਪ੍ਰਵੇਸ਼ ਕਰਦੇ
ਹਨ। ਹੁਣ ਸਾਧਾਰਨ ਤਨ ਕਿਥੋਂ ਉੱਡ ਤਾਂ ਨਹੀਂ ਆਉਂਦਾ। ਜਰੂਰ ਮਨੁੱਖ ਦੇ ਤਨ ਵਿੱਚ ਹੀ ਆਉਂਦੇ ਹਨ।
ਸੋ ਵੀ ਦੱਸਦੇ ਹਨ - ਮੈਂ ਇਸ ਤਨ ਵਿੱਚ ਪ੍ਰਵੇਸ਼ ਕਰਦਾ ਹਾਂ। ਤੁਸੀਂ ਬੱਚੇ ਵੀ ਹੁਣ ਸਮਝਦੇ ਹੋ -
ਬਾਪ ਸਾਨੂੰ ਸ੍ਵਰਗ ਦਾ ਵਰਸਾ ਦੇਣ ਆਏ ਹਨ। ਜਰੂਰ ਅਸੀਂ ਲਾਈਕ ਨਹੀਂ ਹਾਂ, ਪਤਿਤ ਬਣ ਗਏ ਹਾਂ। ਸਭ
ਕਹਿੰਦੇ ਵੀ ਹਨ ਹੇ ਪਤਿਤ - ਪਾਵਨ ਆਓ, ਆਕੇ ਸਾਨੂੰ ਪਤਿਤ ਨੂੰ ਪਾਵਨ ਬਣਾਓ । ਬਾਪ ਕਹਿੰਦੇ ਹਨ ਮੈਨੂੰ
ਕਲਪ - ਕਲਪ ਪਤਿਤਾਂ ਨੂੰ ਪਾਵਨ ਕਰਨ ਦੀ ਡਿਯੂਟੀ ਮਿਲੀ ਹੋਈ ਹੈ। ਹੇ ਬੱਚਿਓ, ਹੁਣ ਇਸ ਪਤਿਤ ਦੁਨੀਆਂ
ਨੂੰ ਪਾਵਨ ਬਣਾਉਣਾ ਹੈ। ਪੁਰਾਣੀ ਦੁਨੀਆਂ ਨੂੰ ਪਤਿਤ, ਨਵੀਂ ਦੁਨੀਆਂ ਨੂੰ ਪਵਿੱਤਰ ਕਹਾਂਗੇ। ਮਤਲਬ
ਪੁਰਾਣੀ ਦੁਨੀਆਂ ਨੂੰ ਨਵਾਂ ਬਣਾਉਣ ਬਾਪ ਆਏ ਹਨ। ਕਲਯੁਗ ਨੂੰ ਤਾਂ ਕੋਈ ਵੀ ਨਵੀਂ ਦੁਨੀਆਂ ਨਹੀਂ
ਕਹਿਣਗੇ। ਇਹ ਤਾਂ ਸਮਝ ਦੀ ਗੱਲ ਹੈ ਨਾ। ਕਲਯੁਗ ਹੈ ਪੁਰਾਣੀ ਦੁਨੀਆਂ। ਬਾਪ ਆਉਣਗੇ ਜਰੂਰ - ਪੁਰਾਣੇ
ਅਤੇ ਨਵੇਂ ਦੇ ਸੰਗਮ ਤੇ। ਜਦੋਂ ਕਿਤੇ ਵੀ ਤੁਸੀਂ ਇਹ ਸਮਝਾਉਂਦੇ ਹੋ ਤਾਂ ਬੋਲੋ ਇਹ ਪੁਰਸ਼ੋਤਮ
ਸੰਗਮਯੁਗ ਹੈ, ਬਾਪ ਆਇਆ ਹੋਇਆ ਹੈ। ਸਾਰੀ ਦੁਨੀਆਂ ਵਿੱਚ ਕੋਈ ਮਨੁੱਖ ਨਹੀਂ ਜਿਸ ਨੂੰ ਇਹ ਪਤਾ ਹੋਵੇ
ਕਿ ਇਹ ਪੁਰਸ਼ੋਤਮ ਸੰਗਮਯੁਗ ਹੈ। ਜਰੂਰ ਤੁਸੀਂ ਸੰਗਮਯੁਗ ਤੇ ਹੋ ਤਾਂ ਹੀ ਤੇ ਸਮਝਾਉਂਦੇ ਹੋ। ਮੁੱਖ
ਗੱਲ ਹੈ ਹੀ ਸੰਗਮਯੁਗ ਦੀ। ਤਾਂ ਪੁਆਇੰਟਸ ਵੀ ਬਹੁਤ ਜਰੂਰੀ ਹਨ। ਜੋ ਗੱਲ ਕੋਈ ਨਹੀਂ ਜਾਣਦੇ ਉਹ
ਸਮਝਾਉਣੀ ਪਵੇ ਇਸਲਈ ਬਾਬਾ ਨੇ ਕਿਹਾ ਸੀ ਇਹ ਜਰੂਰ ਲਿਖਣਾ ਹੈ ਕਿ ਹੁਣ ਪੁਰਸ਼ੋਤਮ ਸੰਗਮਯੁਗ ਹੈ। ਨਵੇਂ
ਯੁਗ ਅਰਥਾਤ ਸਤਯੁਗ ਦੇ ਚਿੱਤਰ ਵੀ ਹਨ। ਮਨੁੱਖ ਕਿਵੇਂ ਸਮਝਣ ਕਿ ਇਹ ਲਕਸ਼ਮੀ - ਨਾਰਾਇਣ ਸਤਯੁਗੀ ਨਵੀਂ
ਦੁਨੀਆਂ ਦੇ ਮਾਲਿਕ ਹਨ। ਉਨ੍ਹਾਂ ਦੇ ਉੱਪਰ ਅੱਖਰ ਜਰੂਰ ਚਾਹੀਦਾ ਹੈ - ਪੁਰਸ਼ੋਤਮ ਸੰਗਮਯੁਗ। ਇਹ
ਜਰੂਰ ਲਿਖਣਾ ਹੈ ਕਿਓਂਕਿ ਇਹ ਹੀ ਮੁਖ ਗੱਲ ਹੈ। ਮਨੁੱਖ ਸਮਝਦੇ ਹਨ ਕਲਯੁਗ ਵਿੱਚ ਹੁਣ ਬਹੁਤ ਵਰ੍ਹੇ
ਪਏ ਹਨ। ਬਿਲਕੁਲ ਹੀ ਘੋਰ ਹਨ੍ਹੇਰੇ ਵਿੱਚ ਹਨ। ਤਾਂ ਸਮਝਾਉਣਾ ਪਵੇ ਨਵੀਂ ਦੁਨੀਆਂ ਦੇ ਮਾਲਿਕ ਇਹ
ਲਕਸ਼ਮੀ - ਨਾਰਾਇਣ ਹਨ। ਇਹ ਹੈ ਪੂਰੀ ਨਿਸ਼ਾਨੀ। ਤੁਸੀਂ ਕਹਿੰਦੇ ਹੋ ਇਸ ਰਾਜ ਦੀ ਸਥਾਪਨਾ ਹੋ ਰਹੀ
ਹੈ। ਗੀਤ ਵੀ ਹੈ ਨਵਯੁਗ ਆਇਆ, ਅਗਿਆਨ ਨੀਂਦ ਤੋਂ ਜਾਗੋ। ਇਹ ਤੁਸੀਂ ਜਾਣਦੇ ਹੋ ਹੁਣ ਸੰਗਮਯੁਗ ਹੈ -
ਇਨ੍ਹਾਂ ਨੂੰ ਨਵਯੁਗ ਨਹੀਂ ਕਹਾਂਗੇ। ਸੰਗਮ ਨੂੰ ਸੰਗਮਯੁਗ ਹੀ ਕਿਹਾ ਜਾਂਦਾ ਹੈ, ਇਹ ਹੈ ਪੁਰਸ਼ੋਤਮ
ਸੰਗਮਯੁਗ। ਜਦੋਂ ਕਿ ਪੁਰਾਣੀ ਦੁਨੀਆਂ ਖ਼ਤਮ ਹੋ ਅਤੇ ਨਵੀ ਦੁਨੀਆਂ ਸਥਾਪਨ ਹੁੰਦੀ ਹੈ। ਮਨੁੱਖ ਤੋੰ
ਦੇਵਤਾ ਬਣ ਰਹੇ ਹਨ, ਰਾਜਯੋਗ ਸਿੱਖ ਰਹੇ ਹਨ। ਦੇਵਤਾਵਾਂ ਵਿੱਚ ਵੀ ਉੱਤਮ ਪਦ ਹੈ ਹੀ ਇਨ੍ਹਾਂ ਲਕਸ਼ਮੀ
- ਨਰਾਇਣ ਦਾ। ਇਹ ਵੀ ਹੈ ਤਾਂ ਮਨੁੱਖ, ਇਨ੍ਹਾਂ ਵਿੱਚ ਦੈਵੀਗੁਣ ਹਨ ਇਸਲਈ ਦੇਵੀ - ਦੇਵਤਾ ਕਿਹਾ
ਜਾਂਦਾ ਹੈ। ਸਭ ਤੋਂ ਉੱਤਮ ਗੁਣ ਹੈ ਪਵਿੱਤਰਤਾ ਦਾ ਤੱਦ ਤਾਂ ਮਨੁੱਖ ਦੇਵਤਾਵਾਂ ਦੇ ਅੱਗੇ ਜਾਕੇ ਮੱਥਾ
ਟੇਕਦੇ ਹਨ। ਇਹ ਸਭ ਪੁਆਇੰਟਸ ਬੁੱਧੀ ਵਿੱਚ ਧਾਰਨ ਉਸਨੂੰ ਹੋਵੇਗੀ ਜੋ ਸਰਵਿਸ ਕਰਦੇ ਰਹਿੰਦੇ ਹਨ।
ਕਿਹਾ ਜਾਂਦਾ ਹੈ ਧਨ ਦਿਤੇ ਧਨ ਨਾ ਖੁਟੇ। ਬਹੁਤ ਸਮਝਾਉਣੀ ਮਿਲਦੀ ਰਹਿੰਦੀ ਹੈ। ਨਾਲੇਜ ਤਾਂ ਬਹੁਤ
ਸਹਿਜ ਹੈ । ਪਰ ਕੋਈ ਵਿੱਚ ਧਾਰਨਾ ਚੰਗੀ ਹੁੰਦੀ ਹੈ, ਕੋਈ ਵਿੱਚ ਨਹੀਂ ਹੁੰਦੀ ਹੈ। ਜਿਨ੍ਹਾਂ ਵਿੱਚ
ਅਵਗੁਣ ਹੈ ਉਹ ਤਾਂ ਸੈਂਟਰ ਸੰਭਾਲ ਵੀ ਨਹੀਂ ਸਕਦੇ ਹਨ। ਤਾਂ ਬਾਪ ਬੱਚਿਆਂ ਨੂੰ ਸਮਝਾਉਂਦੇ ਹਨ
ਪ੍ਰਦਰਸ਼ਨੀ ਵਿੱਚ ਵੀ ਸਿੱਧੇ - ਸਿੱਧੇ ਅੱਖਰ ਦੇਣੇ ਚਾਹੀਦੇ ਹਨ। ਪੁਰਸ਼ੋਤਮ ਸੰਮਗਯੁਗ ਤਾਂ ਮੁੱਖ
ਸਮਝਾਉਣਾ ਚਾਹੀਦਾ ਹੈ। ਇਸ ਸੰਗਮ ਤੇ ਆਦਿ ਸਨਾਤਨ ਦੇਵੀ - ਦੇਵਤਾ ਧਰਮ ਦੀ ਸਥਾਪਨਾ ਹੋ ਰਹੀ ਹੈ ।
ਜਦੋਂ ਇਹ ਧਰਮ ਸੀ ਤਾਂ ਹੋਰ ਕੋਈ ਧਰਮ ਨਹੀਂ ਸੀ। ਇਹ ਜੋ ਮਹਾਭਾਰਤ ਲੜਾਈ ਹੈ, ਉਨ੍ਹਾਂ ਦੀ ਵੀ ਡਰਾਮਾ
ਵਿੱਚ ਨੂੰਧ ਹੈ। ਇਹ ਵੀ ਹੁਣ ਨਿਕਲੇ ਹਨ। ਪਹਿਲੋਂ ਥੋੜੀ ਨਾ ਸਨ। 100 ਵਰ੍ਹੇ ਦੇ ਅੰਦਰ ਸਭ ਖਲਾਸ
ਹੋ ਜਾਂਦੇ ਹਨ। ਸੰਗਮਯੁਗ ਨੂੰ ਘੱਟ ਤੋਂ ਘੱਟ 100 ਵਰ੍ਹੇ ਤਾਂ ਚਾਹੀਦੇ ਹਨ। ਸਾਰੀ ਨਵੀਂ ਦੁਨੀਆਂ
ਬਣਨੀ ਹੈ। ਨਵੀਂ ਦਿੱਲੀ ਬਣਾਉਣ ਵਿੱਚ ਕਿੰਨੇ ਵਰ੍ਹੇ ਲੱਗੇ।
ਤੁਸੀਂ ਸਮਝਦੇ ਹੋ ਭਾਰਤ
ਵਿੱਚ ਹੀ ਨਵੀਂ ਦੁਨੀਆਂ ਹੁੰਦੀ ਹੈ, ਫਿਰ ਪੁਰਾਣੀ ਖਲਾਸ ਹੋ ਜਾਏਗੀ। ਕੁਝ ਤਾਂ ਰਹਿੰਦੀ ਹੈ ਨਾ।
ਪ੍ਰਲ੍ਯ ਤਾਂ ਹੁੰਦੀ ਨਹੀਂ। ਇਹ ਸਭ ਗੱਲਾਂ ਬੁੱਧੀ ਵਿੱਚ ਹਨ। ਹੁਣ ਹੈ ਸੰਗਮਯੁਗ। ਨਵੀਂ ਦੁਨੀਆਂ
ਵਿੱਚ ਜਰੂਰ ਇਹ ਦੇਵੀ - ਦੇਵਤਾ ਸਨ ਫਿਰ ਇਹ ਹੀ ਹੋਣਗੇ। ਇਹ ਹੈ ਰਾਜਯੋਗ ਦੀ ਪੜ੍ਹਾਈ। ਜੇਕਰ ਕੋਈ
ਡਿਟੇਲ ਵਿੱਚ ਨਹੀਂ ਸਮਝਾ ਸਕਦੇ ਹਨ ਤਾਂ ਸਿਰਫ ਇੱਕ ਗੱਲ ਬੋਲੋ - ਪਰਮਪਿਤਾ ਪਰਮਾਤਮਾ ਜੋ ਸਭ ਦਾ
ਬਾਪ ਹੈ, ਉਨ੍ਹਾਂ ਨੂੰ ਤਾਂ ਸਭ ਯਾਦ ਕਰਦੇ ਹਨ। ਉਹ ਅਸੀਂ ਸਾਰੇ ਬੱਚਿਆਂ ਨੂੰ ਕਹਿੰਦੇ ਹਨ - ਤੁਸੀਂ
ਪਤਿਤ ਬਣ ਗਏ ਹੋ। ਪੁਕਾਰਦੇ ਵੀ ਹੋ ਹੇ ਪਤਿਤ - ਪਾਵਨ ਆਓ। ਬਰੋਬਰ ਕਲਯੁਗ ਵਿੱਚ ਹੈ ਪਤਿਤ, ਸਤਯੁਗ
ਵਿੱਚ ਪਾਵਨ ਹੁੰਦੇ ਹਨ। ਹੁਣ ਪਰਮਪਿਤਾ ਪਰਮਾਤਮਾ ਕਹਿੰਦੇ ਹਨ ਦੇਹ ਸਾਹਿਤ ਇਹ ਸਭ ਪਤਿਤ ਸੰਬੰਧ ਛੱਡ
ਮਾਮੇਕਮ ਯਾਦ ਕਰੋ ਤਾਂ ਪਾਵਨ ਬਣ ਜਾਵੋਗੇ। ਇਹ ਗੀਤਾ ਦੇ ਹੀ ਅੱਖਰ ਹਨ। ਹੈ ਵੀ ਗੀਤਾ ਦਾ ਯੁਗ। ਗੀਤਾ
ਸੰਗਮਯੁਗ ਤੇ ਹੀ ਗਾਈ ਹੋਈ ਸੀ ਜੱਦਕਿ ਵਿਨਾਸ਼ ਹੋਇਆ ਸੀ। ਬਾਪ ਨੇ ਰਾਜਯੋਗ ਸਿਖਾਇਆ ਸੀ। ਰਜਾਈ
ਸਥਾਪਨ ਹੋਈ ਸੀ ਫਿਰ ਜਰੂਰ ਹੋਵੇਗੀ। ਇਹ ਸਭ ਰੂਹਾਨੀ ਬਾਪ ਸਮਝਾਉਂਦੇ ਹਨ ਨਾ। ਚਲੋ ਇਸ ਤਨ ਵਿੱਚ ਨਾ
ਆਏ ਅਤੇ ਕੋਈ ਵਿੱਚ ਵੀ ਆਏ। ਸਮਝਾਉਣੀ ਤਾਂ ਬਾਪ ਦੀ ਹੈ ਨਾ। ਅਸੀਂ ਇਨ੍ਹਾਂ ਦਾ ਤਾਂ ਨਾਮ ਲੈਂਦੇ ਨਹੀਂ
ਹਾਂ। ਅਸੀਂ ਤਾਂ ਸਿਰਫ ਦੱਸਦੇ ਹਾਂ। ਬਾਪ ਕਹਿੰਦੇ ਹਨ ਮੈਨੂੰ ਯਾਦ ਕਰੋ ਤਾਂ ਪਾਵਨ ਬਣ ਅਤੇ ਮੇਰੇ
ਕੋਲ ਚਲੇ ਆਉਣਗੇ। ਕਿੰਨਾ ਸਹਿਜ ਹੈ। ਸਿਰਫ ਮੈਨੂੰ ਯਾਦ ਕਰੋ ਅਤੇ 84 ਦੇ ਚੱਕਰ ਦਾ ਗਿਆਨ ਬੁੱਧੀ
ਵਿੱਚ ਹੋਵੇ। ਜੋ ਧਾਰਨ ਕਰੇਗਾ ਉਹ ਚੱਕਰਵਰਤੀ ਰਾਜਾ ਬਣੇਗਾ। ਇਹ ਮੈਸੇਜ ਤਾਂ ਸਭ ਧਰਮ ਵਾਲਿਆਂ ਵਾਸਤੇ
ਹੈ। ਘਰ ਤੇ ਸਭ ਨੂੰ ਜਾਣਾ ਹੈ। ਅਸੀਂ ਵੀ ਘਰ ਦਾ ਹੀ ਰਸਤਾ ਦੱਸਦੇ ਹਾਂ। ਪਾਦਰੀ ਆਦਿ ਕੋਈ ਵੀ ਹੋਵੇ
ਤੁਸੀਂ ਉਸ ਨੂੰ ਬਾਪ ਦਾ ਸੰਦੇਸ਼ ਦੇ ਸਕਦੇ ਹੋ। ਤੁਹਾਨੂੰ ਖੁਸ਼ੀ ਦਾ ਬਹੁਤ ਪਾਰਾ ਚੜਣਾ ਚਾਹੀਦਾ ਹੈ -
ਪਰਮਪਿਤਾ ਪਰਮਾਤਮਾ ਕਹਿੰਦੇ ਹਨ ਮਾਮੇਕਮ ਯਾਦ ਕਰੋ ਤਾਂ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਸਭ ਨੂੰ ਇਹੀ
ਯਾਦ ਕਰਾਓ। ਬਾਪ ਦਾ ਪੈਗਾਮ ਸੁਣਾਉਣਾ ਹੀ ਨੰਬਰਵਨ ਸਰਵਿਸ ਹੈ। ਗੀਤਾ ਦਾ ਯੁਗ ਵੀ ਹੁਣ ਹੀ ਹੈ। ਬਾਪ
ਆਏ ਹਨ ਇਸਲਈ ਉਹੀ ਚਿੱਤਰ ਸ਼ੁਰੂ ਵਿੱਚ ਰੱਖਣਾ ਚਾਹੀਦਾ ਹੈ। ਜੋ ਸਮਝਦੇ ਹਨ - ਅਸੀਂ ਬਾਪ ਦਾ ਪੈਗਾਮ
ਦੇ ਸਕਦੇ ਹਾਂ ਤਾਂ ਤਿਆਰ ਰਹਿਣਾ ਚਾਹੀਦਾ ਹੈ। ਦਿਲ ਵਿੱਚ ਆਉਣਾ ਚਾਹੀਦਾ ਹੈ ਅਸੀਂ ਵੀ ਅੰਨ੍ਹਿਆਂ
ਦੀ ਲਾਠੀ ਬਣੀਏ। ਇਹ ਪੈਗਾਮ ਤੇ ਕੋਈ ਵੀ ਦੇ ਸਕਦੇ ਹੋ। ਬੀ. ਕੇ ਦਾ ਨਾਮ ਸੁਣ ਕੇ ਹੀ ਡਰਦੇ ਹਨ।
ਬੋਲੋ ਸਿਰਫ ਅਸੀਂ ਬਾਪ ਦਾ ਪੈਗਾਮ ਦਿੰਦੇ ਹਾਂ। ਪਰਮਪਿਤਾ ਪਰਮਾਤਮਾ ਕਹਿੰਦੇ ਹਨ - ਮੈਨੂੰ ਯਾਦ ਕਰੋ
ਬਸ। ਅਸੀਂ ਕਿਸੇ ਦੀ ਗਲਾਣੀ ਨਹੀਂ ਕਰਦੇ। ਬਾਪ ਕਹਿੰਦੇ ਹਨ ਮਾਮੇਕਮ ਯਾਦ ਕਰੋ। ਮੈ ਉੱਚ ਤੋਂ ਉੱਚ
ਪਤਿਤ ਪਾਵਨ ਹਾਂ। ਮੈਨੂੰ ਯਾਦ ਕਰਨ ਨਾਲ ਤੁਹਾਡੇ ਵਿਕਰਮ ਵਿਨਾਸ਼ ਹੋਣਗੇ। ਇਹ ਨੋਟ ਕਰੋ। ਇਹ ਬਹੁਤ
ਕੰਮ ਦੀ ਚੀਜ਼ ਹੈ। ਹੱਥ ਤੇ ਅਤੇ ਬਾਹ ਤੇ ਅੱਖਰ ਲਿੱਖਦੇ ਹਨ ਨਾ। ਇਹ ਵੀ ਲਿੱਖ ਦੋ। ਇਨ੍ਹਾਂ ਸਿਰਫ
ਦੱਸਿਆ ਤਾਂ ਵੀ ਰਹਿਮਦਿਲ, ਕਲਿਆਣਕਾਰੀ ਬਣਨ। ਆਪਣੇ ਨਾਲ ਪ੍ਰਣ ਕਰਨਾ ਚਾਹੀਦਾ ਹੈ। ਸਰਵਿਸ ਜਰੂਰ
ਕਰਨੀ ਹੈ ਫਿਰ ਆਦਤ ਪੈ ਜਾਵੇਗੀ। ਇੱਥੇ ਵੀ ਤੁਸੀਂ ਸਮਝਾ ਸਕਦੇ ਹੋ। ਚਿੱਤਰ ਦੇ ਸਕਦੇ ਹੋ। ਇਹ ਹੈ
ਪੈਗਾਮ ਦੇਣ ਦੀ ਚੀਜ਼। ਲੱਖਾਂ ਬਣ ਜਾਣਗੇ। ਘਰ - ਘਰ ਵਿੱਚ ਜਾਕੇ ਪੈਗਾਮ ਦੇਣਾ ਹੈ। ਪੈਸਾ ਕੋਈ ਦੇਵੇ
ਜਾਂ ਨਾ ਦੇਵੇ, ਬੋਲੋ - ਬਾਪ ਤੇ ਹਨ ਹੀ ਗਰੀਬ - ਨਿਵਾਜ। ਸਾਡਾ ਫਰਜ਼ ਹੈ - ਘਰ ਘਰ ਵਿੱਚ ਪੈਗਾਮ
ਦੇਣਾ। ਇਹ ਬਾਪਦਾਦਾ, ਇਨ੍ਹਾਂ ਤੋਂ ਇਹ ਵਰਸਾ ਮਿਲਦਾ ਹੈ। 84 ਜਨਮ ਇਹ ਲੈਣਗੇ। ਇਨ੍ਹਾਂ ਦਾ ਇਹ
ਅੰਤਿਮ ਜਨਮ ਹੈ। ਅਸੀਂ ਬ੍ਰਾਹਮਣ ਹਾਂ ਫਿਰ ਸੋ ਦੇਵਤਾ ਬਣਾਂਗੇ। ਬ੍ਰਹਮਾ ਵੀ ਬ੍ਰਾਹਮਣ ਹੈ।
ਪ੍ਰਜਾਪਿਤਾ ਬ੍ਰਹਮਾ ਤਾਂ ਇੱਕਲਾ ਤੇ ਨਹੀਂ ਹੋਵੇਗਾ ਨਾ। ਜਰੂਰ ਬ੍ਰਾਹਮਣ ਵੰਸ਼ਾਵਲੀ ਵੀ ਹੋਵੇਗੀ ਨਾ।
ਬ੍ਰਹਮਾ ਸੋ ਵਿਸ਼ਨੂੰ, ਦੇਵਤਾ, ਬ੍ਰਾਹਮਣ ਹੈ ਚੋਟੀ। ਉਹੀ ਦੇਵਤਾ, ਸ਼ਤ੍ਰੀ,ਵੈਸ਼ਿਯ, ਸ਼ੂਦ੍ਰ ਬਣਦੇ ਹਨ।
ਕੋਈ ਜਰੂਰ ਨਿਕਲਣਗੇ ਜੋ ਤੁਹਾਡੀ ਗੱਲਾਂ ਨੂੰ ਸਮਝਣਗੇ। ਪੁਰਸ਼ ਵੀ ਸਰਵਿਸ ਕਰ ਸਕਦੇ ਹਨ। ਸਵੇਰੇ ਉੱਠ
ਕੇ ਜੱਦ ਮਨੁੱਖ ਦੁਕਾਨ ਖੋਲਦੇ ਹਨ ਤਾਂ ਕਹਿੰਦੇ ਹਨ ਸਵੇਰ ਦਾ ਸਾਂਈ… ਤੁਸੀਂ ਵੀ ਸਵੇਰੇ - ਸਵੇਰੇ
ਜਾਕੇ ਬਾਪ ਦਾ ਪੈਗਾਮ ਸੁਣਾਓ। ਬੋਲੋ ਤੁਹਾਡਾ ਧੰਦਾ ਬਹੁਤ ਚੰਗਾ ਹੋਵੇਗਾ। ਤੁਸੀਂ ਸਾਂਈ ਨੂੰ ਯਾਦ
ਕਰੋ 21 ਜਨਮ ਦਾ ਵਰਸਾ ਮਿਲੇਗਾ ਅੰਮ੍ਰਿਤਵੇਲੇ ਦਾ ਟਾਈਮ ਚੰਗਾ ਹੁੰਦਾ ਹੈ। ਅੱਜਕਲ ਕਾਰਖਾਨਿਆਂ
ਵਿੱਚ ਮਾਤਾਵਾਂ ਵੀ ਬੈਠ ਕੰਮ ਕਰਦੀਆਂ ਹਨ। ਇਹ ਬੈਜ ਵੀ ਬਣਾਉਣਾ ਬਹੁਤ ਸਹਿਜ ਹੈ।
ਤੁਸੀਂ ਬੱਚਿਆਂ ਨੂੰ ਤਾਂ
ਰਾਤ - ਦਿਨ ਸਰਵਿਸ ਵਿੱਚ ਲੱਗ ਜਾਣਾ ਚਾਹੀਦਾ ਹੈ, ਨੀਂਦ ਹਰਾਮ ਕਰ ਦੇਣੀ ਚਾਹੀਦੀ ਹੈ। ਬਾਪ ਦਾ
ਪਰਿਚੈ ਮਿਲਨ ਨਾਲ ਮਨੁੱਖ ਧਨਕੇ ਬਣ ਜਾਂਦੇ ਹਨ। ਤੁਸੀਂ ਕਿਸੇ ਨੂੰ ਵੀ ਪੈਗਾਮ ਦੇ ਸਕਦੇ ਹੋ। ਤੁਹਾਡਾ
ਗਿਆਨ ਤਾਂ ਬਹੁਤ ਉੱਚਾ ਹੈ। ਬੋਲੋ, ਅਸੀਂ ਤਾਂ ਇੱਕ ਨੂੰ ਯਾਦ ਕਰਦੇ ਹਾਂ। ਕ੍ਰਾਈਸਟ ਦੀ ਆਤਮਾ ਵੀ
ਉਨ੍ਹਾਂ ਦਾ ਬੱਚਾ ਸੀ। ਆਤਮਾਵਾਂ ਤਾਂ ਸਭ ਉਨ੍ਹਾਂ ਦੇ ਬੱਚੇ ਹਨ। ਉਹ ਹੀ ਗਾਡ ਫਾਦਰ ਕਹਿੰਦੇ ਹਨ ਕਿ
ਹੋਰ ਕੋਈ ਵੀ ਦੇਹਧਾਰੀਆਂ ਨੂੰ ਨਾ ਯਾਦ ਕਰੋ। ਤੁਸੀਂ ਆਪਣੇ ਨੂੰ ਆਤਮਾ ਸਮਝ ਮਾਮੇਕਮ ਯਾਦ ਕਰੋ ਤਾਂ
ਵਿਕਰਮ ਵਿਨਾਸ਼ ਹੋ ਜਾਣਗੇ। ਮੇਰੇ ਕੋਲ ਆ ਜਾਵੋਗੇ। ਮਨੁੱਖ ਪੁਰਸ਼ਾਰਥ ਕਰਦੇ ਹੀ ਹਨ ਘਰ ਜਾਣ ਦੇ ਲਈ।
ਪਰ ਜਾਂਦਾ ਕੋਈ ਵੀ ਨਹੀਂ। ਵੇਖਿਆ ਜਾਂਦਾ ਹੈ ਬੱਚੇ ਹਾਲੇ ਬਹੁਤ ਠੰਡੇ ਹਨ, ਇੰਨੀ ਮਿਹਨਤ ਪਹੁੰਚਦੀ
ਨਹੀਂ, ਬਹਾਨਾ ਕਰਦੇ ਰਹਿੰਦੇ ਹਨ, ਇਸ ਵਿੱਚ ਬਹੁਤ ਸਹਿਣ ਵੀ ਕਰਨਾ ਪੈਂਦਾ ਹੈ। ਧਰਮ ਸਥਾਪਕ ਨੂੰ
ਕਿੰਨਾ ਸਹਿਣ ਕਰਨਾ ਪੈਂਦਾ ਹੈ। ਕ੍ਰਾਈਸਟ ਦੇ ਲਈ ਵੀ ਕਹਿੰਦੇ ਹਨ ਉਨ੍ਹਾਂ ਨੂੰ ਕਰਾਸ ਤੇ ਚੜ੍ਹਾਇਆ
ਤੁਹਾਡਾ ਕੰਮ ਹੈ ਸਭ ਨੂੰ ਸੰਦੇਸ਼ ਦੇਣਾ। ਉਸ ਦੇ ਲਈ ਯੁਕਤੀਆਂ ਬਾਬਾ ਦੱਸਦੇ ਰਹਿੰਦੇ ਹਨ। ਕੋਈ
ਸਰਵਿਸ ਨਹੀਂ ਕਰਦੇ ਹਨ ਤਾਂ ਬਾਬਾ ਸਮਝਾਉਂਦੇ ਹਨ ਧਾਰਨਾ ਨਹੀਂ ਹੈ। ਬਾਬਾ ਰਾਏ ਦਿੰਦੇ ਹਨ ਕਿਵੇਂ
ਪੈਗਾਮ ਦੇਵੋ। ਟ੍ਰੇਨ ਵਿੱਚ ਵੀ ਤੁਸੀਂ ਇਹ ਪੈਗਾਮ ਦਿੰਦੇ ਰਹੋ। ਤੁਸੀਂ ਜਾਣਦੇ ਹੋ ਅਸੀਂ ਸ੍ਵਰਗ
ਵਿੱਚ ਜਾਂਦੇ ਹਾਂ। ਕੋਈ ਸ਼ਾਂਤੀਧਾਮ ਵਿੱਚ ਵੀ ਜਾਣਗੇ ਨਾ। ਰਸਤਾ ਤਾਂ ਤੁਸੀਂ ਹੀ ਦੱਸ ਸਕਦੇ ਹੋ।
ਤੁਸੀਂ ਬ੍ਰਾਹਮਣਾਂ ਨੂੰ ਹੀ ਜਾਣਾ ਚਾਹੀਦਾ ਹੈ ਨਾ। ਹਨ ਤਾਂ ਬਹੁਤ। ਬ੍ਰਾਹਮਣਾਂ ਨੂੰ ਕਿਤੇ ਤਾਂ
ਰੱਖਣਗੇ ਨਾ। ਬ੍ਰਾਹਮਣ, ਦੇਵਤਾ, ਸ਼ਤਰੀ। ਪ੍ਰਜਾਪਿਤਾ ਬ੍ਰਹਮਾ ਦੀ ਔਲਾਦ ਤਾਂ ਜਰੂਰ ਹੋਣਗੇ ਨਾ। ਆਦਿ
ਵਿੱਚ ਹਨ ਹੀ ਬ੍ਰਾਹਮਣ। ਤੁਸੀਂ ਬ੍ਰਾਹਮਣ ਹੋ ਉੱਚ ਤੇ ਉੱਚ। ਉਹ ਬ੍ਰਾਹਮਣ ਹਨ ਕੁੱਖ ਵੰਸ਼ਾਵਲੀ।
ਬ੍ਰਾਹਮਣ ਤਾਂ ਜਰੂਰ ਚਾਹੀਦਾ ਹੈ ਨਾ। ਨਹੀਂ ਤਾਂ ਪ੍ਰਜਾਪਿਤਾ ਬ੍ਰਹਮਾ ਦੇ ਬੱਚੇ ਬ੍ਰਾਹਮਣ ਕਿੱਥੇ
ਗਏ। ਬ੍ਰਾਹਮਣਾਂ ਨੂੰ ਤੁਸੀਂ ਬੈਠ ਸਮਝਾਵੋ, ਤਾਂ ਉਹ ਝੱਟ ਸਮਝ ਜਾਣਗੇ। ਬੋਲੋ, ਤੁਸੀਂ ਹੀ ਬ੍ਰਾਹਮਣ
ਹੋ, ਅਸੀਂ ਵੀ ਆਪਣੇ ਨੂੰ ਬ੍ਰਾਹਮਣ ਕਹਿਲਾਉਂਦੇ ਹਾਂ। ਹੁਣ ਦੱਸੋ ਤੁਹਾਡਾ ਧਰਮ ਸਥਾਪਨ ਕਰਨ ਵਾਲਾ
ਕੌਣ ਹੈ? ਬ੍ਰਹਮਾ ਦੇ ਸਿਵਾਏ ਕੋਈ ਨਾਮ ਹੀ ਨਹੀਂ ਲੈਣਗੇ। ਤੁਸੀਂ ਟ੍ਰਾਇਲ ਕਰ ਵੇਖੋ। ਬ੍ਰਾਹਮਣਾਂ
ਦੇ ਵੀ ਬਹੁਤ ਵੱਡੇ - ਵੱਡੇ ਕੁਲ ਹੁੰਦੇ ਹਨ। ਪੁਜਾਰੀ ਬ੍ਰਾਹਮਣ ਤਾਂ ਢੇਰ ਹਨ। ਅਜਮੇਰ ਵਿੱਚ ਢੇਰ
ਬੱਚੇ ਜਾਂਦੇ ਹਨ, ਕਦੀ ਕਿਸੇ ਨੇ ਸਮਾਚਾਰ ਨਹੀਂ ਦਿੱਤਾ ਕਿ ਅਸੀਂ ਬ੍ਰਾਹਮਣਾਂ ਨਾਲ ਮਿਲੇ, ਉਨ੍ਹਾਂ
ਤੋਂ ਪੁੱਛਿਆ - ਤੁਹਾਡਾ ਧਰਮ ਸਥਾਪਨ ਕਰਨ ਵਾਲੇ ਕੌਣ ਹਨ? ਬ੍ਰਾਹਮਣ ਧਰਮ ਕਿਸਨੇ ਸਥਾਪਨ ਕੀਤਾ?
ਤੁਹਾਨੂੰ ਤਾਂ ਪਤਾ ਹੈ, ਸੱਚੇ ਬ੍ਰਾਹਮਣ ਕੌਣ ਹਨ। ਤੁਸੀਂ ਬਹੁਤਿਆਂ ਦਾ ਕਲਿਆਣ ਕਰ ਸਕਦੇ ਹੋ।
ਯਾਤਰਾਵਾਂ ਤੇ ਭਗਤ ਹੀ ਜਾਂਦੇ ਹਨ। ਇਹ ਚਿੱਤਰ ਤਾਂ ਬਹੁਤ ਚੰਗਾ ਹੈ - ਲਕਸ਼ਮੀ - ਨਾਰਾਇਣ ਦਾ।
ਤੁਹਾਨੂੰ ਪਤਾ ਹੈ ਅੰਬਾਂ ਕੌਣ ਹੈ? ਲਕਸ਼ਮੀ ਕੌਣ ਹੈ? ਇਵੇਂ - ਇਵੇਂ ਤੁਸੀਂ ਨੌਕਰਾਂ, ਭੀਲਣੀਆਂ ਆਦਿ
ਨੂੰ ਵੀ ਸਮਝਾ ਸਕਦੇ ਹੋ। ਤੁਹਾਡੇ ਬਗੈਰ ਤਾਂ ਕੋਈ ਹੈ ਨਹੀਂ ਜੋ ਉਨ੍ਹਾਂ ਨੂੰ ਸੁਣਾਏ। ਬਹੁਤ
ਰਹਿਮਦਿਲ ਬਣਨਾ ਹੈ। ਬੋਲੋ, ਤੁਸੀਂ ਵੀ ਪਾਵਨ ਬਣ ਪਾਵਨ ਦੁਨੀਆਂ ਵਿੱਚ ਜਾ ਸਕਦੇ ਹੋ। ਆਪਣੇ ਨੂੰ
ਆਤਮਾ ਸਮਝੋ, ਸ਼ਿਵਬਾਬਾ ਨੂੰ ਯਾਦ ਕਰੋ। ਸ਼ੋਂਕ ਬਹੁਤ ਹੋਣਾ ਚਾਹੀਦਾ ਹੈ, ਕਿਸੇ ਨੂੰ ਵੀ ਰਸਤਾ ਦੱਸਣ
ਦਾ। ਜੋ ਆਪ ਯਾਦ ਕਰਦੇ ਹੋਣਗੇ ਉਹ ਹੀ ਦੂਜਿਆਂ ਨੂੰ ਯਾਦ ਕਰਾਉਣ ਦਾ ਪੁਰਸ਼ਾਰਥ ਕਰਨਗੇ। ਬਾਪ ਤਾਂ ਨਹੀਂ
ਜਾਕੇ ਗੱਲ ਕਰਨਗੇ। ਇਹ ਤਾਂ ਤੁਸੀਂ ਬੱਚਿਆਂ ਦਾ ਕੰਮ ਹੈ। ਗਰੀਬਾਂ ਦਾ ਵੀ ਕਲੀਆਣ ਕਰਨਾ ਹੈ। ਵਿਚਾਰੇ
ਬਹੁਤ ਸੁਖੀ ਹੋ ਜਾਣਗੇ। ਥੋੜਾ ਯਾਦ ਕਰਨ ਨਾਲ ਪ੍ਰਜਾ ਵਿੱਚ ਵੀ ਆ ਜਾਣਗੇ, ਉਹ ਵੀ ਚੰਗਾ ਹੈ। ਇਹ
ਧਰਮ ਤਾਂ ਬਹੁਤ ਸੁਖ ਦੇਣ ਵਾਲਾ ਹੈ। ਦਿਨ - ਪ੍ਰਤੀਦਿਨ ਤੁਹਾਡਾ ਆਵਾਜ਼ ਜ਼ੋਰ ਤੋਂ ਨਿਕਲੇਗਾ। ਸਭ ਨੂੰ
ਇਹ ਹੀ ਪੈਗਾਮ ਦਿੰਦੇ ਰਹੋ, ਆਪਣੇ ਨੂੰ ਆਤਮਾ ਸਮਝ ਬਾਪ ਨੂੰ ਯਾਦ ਕਰੋ। ਤੁਸੀਂ ਮਿੱਠੇ - ਮਿੱਠੇ
ਬੱਚੇ ਪਦਮਪਦਮ ਭਾਗਸ਼ਾਲੀ ਹੋ। ਜੱਦ ਕਿ ਮਹਿਮਾ ਸੁਣਦੇ ਹੋ ਤਾਂ ਸਮਝਦੇ ਹੋ, ਫਿਰ ਵੀ ਕੋਈ ਗੱਲ
ਫਿਕਰਾਤ ਆਦਿ ਕਿਓਂ ਰੱਖਣੀ ਚਾਹੀਦੀ ਹੈ। ਇਹ ਹੈ ਗੁਪਤ ਗਿਆਨ, ਗੁਪਤ ਖੁਸ਼ੀ। ਤੁਸੀਂ ਹੋ ਇੰਕਾਗਨਿਟੋ
ਵਰਿਯਰਸ। ਤੁਹਾਨੂੰ ਅਣਨੌਂਨ ਵਰਿਯਰਸ ਕਹਿਣਗੇ ਹੋਰ ਕੋਈ ਅਣਨੋੰਨ ਵਰਿਯਰਸ ਹੋ ਨਹੀਂ ਸਕਦਾ। ਤੁਹਾਡਾ
ਦੇਲਵਾੜਾ ਮੰਦਿਰ ਪੂਰਾ ਯਾਦਗਾਰ ਹੈ। ਦਿਲ ਲੈਣ ਵਾਲੇ ਦਾ ਪਰਿਵਾਰ ਹੈ ਨਾ। ਮਹਾਵੀਰ, ਮਹਾਵੀਰਨੀ ਅਤੇ
ਉਨ੍ਹਾਂ ਦੀ ਔਲਾਦ ਇਹ ਪੂਰਾ - ਪੂਰਾ ਤੀਰਥ ਹੈ। ਕਾਸ਼ੀ ਤੋਂ ਵੀ ਉੱਚੀ ਜਗ੍ਹਾ ਹੋਈ। ਅੱਛਾ।
ਮਿੱਠੇ- ਮਿੱਠੇ ਸਿੱਕੀਲਧੇ
ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁਡਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ
ਬੱਚਿਆਂ ਨੂੰ ਨਮਸਤੇ।
ਧਾਰਨਾ ਲਈ ਮੁੱਖ
ਸਾਰ:-
1. ਘਰ - ਘਰ
ਵਿੱਚ ਜਾਕੇ ਬਾਪ ਦਾ ਪੈਗਾਮ ਦੇਣਾ ਹੈ। ਸਰਵਿਸ ਕਰਨ ਦਾ ਪ੍ਰਣ ਕਰੋ, ਸਰਵਿਸ ਦੇ ਲਈ ਕੋਈ ਵੀ ਬਹਾਨਾ
ਨਾ ਦੇਵੋ।
2. ਕਿਸੇ ਵੀ ਗੱਲ ਦਾ
ਫ਼ਿਕਰਾਤ ਨਹੀਂ ਕਰਨੀ ਹੈ। ਗੁਪਤ ਖੁਸ਼ੀ ਵਿੱਚ ਰਹਿਣਾ ਹੈ। ਕਿਸੇ ਵੀ ਦੇਹਧਾਰੀ ਨੂੰ ਯਾਦ ਨਹੀਂ ਕਰਨਾ
ਹੈ। ਇੱਕ ਬਾਪ ਦੀ ਯਾਦ ਵਿੱਚ ਰਹਿਣਾ ਹੈ।
ਵਰਦਾਨ:-
ਕਲਿਆਣਕਾਰੀ ਬਾਪ ਅਤੇ ਸਮੇਂ ਦਾ ਹਰ ਸੈਕਿੰਡ ਫਾਇਦਾ ਲੈਣ ਵਾਲੇ ਨਿਸਚੇਬੁਧੀ ਨਿਸ਼ਚਿੰਤ ਭਵ।
ਜੋ ਵੀ ਦ੍ਰਿਸ਼ ਚਲ ਰਿਹਾ
ਹੈ ਉਸਨੂੰ ਤ੍ਰਿਕਾਲਦ੍ਰਸ਼ੀ ਬਣਕੇ ਦੇਖੋ, ਹਿੰਮਤ ਅਤੇ ਹੁਲਾਸ ਵਿਚ ਰਹਿ ਖੁਦ ਵੀ ਸਮਰੱਥ ਆਤਮਾ ਬਣੋ
ਅਤੇ ਵਿਸ਼ਵ ਨੂੰ ਵੀ ਸਮਰੱਥ ਬਣਾਓ। ਖੁਦ ਦੇ ਤੂਫ਼ਾਨਾਂ ਵਿਚ ਹਿੱਲੋ ਨਹੀਂ, ਅਚਲ ਬਣੋ। ਜੋ ਸਮਾਨ
ਮਿਲਿਆ ਹੈ, ਸਾਥ ਮਿਲਿਆ ਹੈ, ਕਈ ਤਰ੍ਹਾਂ ਦੇ ਖਜਾਨੇ ਮਿਲੇ ਹਨ ਉਨ੍ਹਾਂ ਨਾਲ ਸੰਮਤੀਵਾਨ ਅਤੇ
ਸਮਰਥੀਵਾਨ ਬਣੋ। ਸਾਰੇ ਕਲਪ ਵਿਚ ਅਜਿਹੇ ਦਿਨ ਦੁਬਾਰਾ ਆਉਣ ਵਾਲੇ ਨਹੀਂ ਹਨ ਇਸਲਈ ਸਭ ਚਿੰਤਾਵਾਂ
ਬਾਪ ਨੂੰ ਦੇਕੇ ਨਿਸ਼ਚੇ ਬੁੱਧੀ ਬਣ ਸਦਾ ਨਿਸ਼ਚਿੰਤ ਰਹੋ, ਕਲਿਆਣਕਾਰੀ ਬਾਪ ਅਤੇ ਸਮੇਂ ਹਰ ਸੈਕਿੰਡ
ਲਾਭ ਉਠਾਓ।
ਸਲੋਗਨ:-
ਬਾਪ ਦੇ ਸੰਗ ਦਾ
ਰੰਗ ਲਗਾਓ ਤਾਂ ਬੁਰਾਈਆਂ ਖੁਦ ਹੀ ਖਤਮ ਹੋ ਜਾਣਗੀਆਂ।
ਅਵਿਅਕਤ ਇਸ਼ਾਰੇ :-
ਅਸ਼ਰੀਰੀ ਅਤੇ ਵਿਦੇਹੀ ਸਥਿਤੀ ਦਾ ਅਭਿਆਸ ਵਧਾਓ।
ਵਿਦੇਹੀ ਬਣਨ ਦੀ ਵਿਧੀ
ਹੈ :- ਬਿੰਦੀ ਬਣਨਾ। ਅਸ਼ਰੀਰੀ ਬਣਦੇ ਹੋ, ਕਰਮਾਤੀਤ ਬਣਦੇ ਹੋ, ਸਭ ਦੀ ਵਿਧੀ ਬਿੰਦੀ ਹੈ ਇਸਲਈ
ਬਾਪਦਾਦਾ ਕਹਿੰਦੇ ਹਨ ਅੰਮਿਤਵੇਲੇ ਬਾਪਦਾਦਾ ਨਾਲ ਮਿਲਣ ਮਨਾਉਂਦੇ, ਰੂਹ ਰਿਹਾਨ ਕਰਦੇ ਜਦੋਂ ਕੰਮ
ਵਿਚ ਆਉਂਦੇ ਹੋ ਤਾਂ ਪਹਿਲੇ ਤਿੰਨ ਬਿੰਦੀਆਂ ਦਾ ਤਿਲਕ ਮੱਥੇ ਤੇ ਲਗਾਓ ਅਤੇ ਚੈਕ ਕਰੋ - ਕਿਸੇ ਵੀ
ਕਾਰਣ ਨਾਲ ਇਹ ਸਮ੍ਰਿਤੀ ਦਾ ਤਿਲਕ ਮਿਟ ਤੇ ਨਹੀਂ ਜਾਂਦਾ ਹੈ? ਅਵਿਨਾਸ਼ੀ, ਅਮਿੱਟ ਤਿਲਕ ਰਹੇ।